ਭੱਦਰਾ ਕਾਲ (Bhadra Kaal)

Author: Charu Lata | Updated Sun, 18 Feb 2024 03:27 PM IST

ਜਦੋਂ ਵੀ ਮਹੂਰਤ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਭੱਦਰਾ ਦਾ ਨਾਮ ਆਉਂਦਾ ਹੈ। ਮਹੂਰਤ ਦੇ ਅੰਤਰਗਤ ਭੱਦਰਾ ਦਾ ਵਿਚਾਰ ਮੁੱਖ ਰੂਪ ਤੋਂ ਕੀਤਾ ਜਾਂਦਾ ਹੈ, ਕਿਉਂਕਿ ਅਸਲ ਵਿੱਚ ਇਹ ਸਵਰਗ ਲੋਕ, ਪ੍ਰਿਥਵੀ ਲੋਕ ਅਤੇ ਪਤਾਲ ਲੋਕ ਵਿੱਚ ਆਪਣਾ ਪ੍ਰਭਾਵ ਦਿਖਾਉਂਦੀ ਹੈ। ਇਸ ਲਈ ਕਿਸੇ ਵੀ ਸ਼ੁਭ ਕੰਮ ਨੂੰ ਕਰਨ ਦੇ ਲਈ ਭੱਦਰਾ ਵਾਸ ਦਾ ਵਿਚਾਰ ਕੀਤਾ ਜਾਂਦਾ ਹੈ। ਸਾਡੇ ਦੁਆਰਾ ਦਿੱਤਾ ਗਿਆ ਭੱਦਰਾ ਕੈਲਕੁਲੇਟਰ ਤੁਹਾਨੂੰ ਕਿਸੇ ਵੀ ਦਿਨ ਦੇ ਭੱਦਰਾ ਕਾਲ ਦੀ ਜਾਣਕਾਰੀ ਦੇਣ ਲਈ ਹੀ ਬਣਾਇਆ ਗਿਆ ਹੈ। ਇਸ ਕੈਲਕੁਲੇਟਰ ਦੇ ਦੁਆਰਾ ਤੁਸੀਂ ਆਸਾਨੀ ਨਾਲ ਜਾਣ ਸਕਦੇ ਹੋ ਕਿ ਭੱਦਰਾ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਖਤਮ ਹੋਵੇਗੀ। ਇਸ ਦੀ ਮਦਦ ਨਾਲ ਤੁਸੀਂ ਭੱਦਰਾ ਦਾ ਸਮਾਂ ਛੱਡ ਕੇ ਕੋਈ ਵੀ ਸ਼ੁਭ ਕਾਰਜ ਪੂਰਾ ਕਰ ਸਕਦੇ ਹੋ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਭੱਦਰਾ ਕਾਲ -ਕੌਣ ਹੈ ਭੱਦਰਾ?

ਆਓ ਹੁਣ ਅਸੀਂ ਭੱਦਰਾ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਅਸਲ ਵਿੱਚ ਭੱਦਰਾ ਕੌਣ ਹੈ ਅਤੇ ਇਸ ਦਾ ਏਨਾ ਮਹੱਤਵ ਕਿਉਂ ਮੰਨਿਆ ਗਿਆ ਹੈ। ਜੇਕਰ ਅਸੀਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਇਸ ਦੇ ਅਨੁਸਾਰ ਭੱਦਰਾ ਭਗਵਾਨ ਸ਼ਨੀਦੇਵ ਦੀ ਭੈਣ ਅਤੇ ਸੂਰਜ ਦੇਵਤਾ ਦੀ ਧੀ ਹੈ। ਇਹ ਬਹੁਤ ਸੁੰਦਰ ਸੀ, ਪਰ ਇਸ ਦਾ ਸੁਭਾਅ ਕਾਫੀ ਸਖ਼ਤ ਸੀ। ਉਸ ਦੇ ਇਸ ਸੁਭਾਅ ਨੂੰ ਕੰਟਰੋਲ ਕਰਨ ਲਈ ਉਸ ਨੂੰ ਪੰਚਾਂਗ ਦੇ ਇਕ ਪ੍ਰਮੁੱਖ ਅੰਗ ਵਿਸ਼ਟੀਕਰਣ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ। ਜਦੋਂ ਕਦੇ ਵੀ ਕਿਸੇ ਸ਼ੁਭ ਅਤੇ ਮੰਗਲ ਕਾਰਜ ਦੇ ਲਈ ਸ਼ੁਭ ਮਹੂਰਤ ਦੇਖਿਆ ਜਾਂਦਾ ਹੈ ਤਾਂ ਉਸ ਵਿੱਚ ਭੱਦਰਾ ਦਾ ਵਿਚਾਰ ਖਾਸ ਤੌਰ ‘ਤੇ ਕੀਤਾ ਜਾਂਦਾ ਹੈ ਅਤੇ ਭੱਦਰਾ ਦਾ ਸਮਾਂ ਤਿਆਗ ਕੇ ਹੋਰ ਕਿਸੇ ਵੀ ਮਹੂਰਤ ਵਿੱਚ ਹੀ ਸ਼ੁਭ ਕੰਮ ਕੀਤਾ ਜਾਂਦਾ ਹੈ। ਪਰ ਇਹ ਦੇਖਿਆ ਗਿਆ ਹੈ ਕਿ ਭੱਦਰਾ ਹਮੇਸ਼ਾ ਅਸ਼ੁਭ ਨਹੀਂ ਹੁੰਦੀ, ਬਲਕਿ ਕੁਝ ਖਾਸ ਤਰ੍ਹਾਂ ਦੇ ਕਾਰਜਾਂ ਵਿੱਚ ਇਸ ਦਾ ਵਾਸ ਚੰਗੇ ਨਤੀਜੇ ਵੀ ਦਿੰਦਾ ਹੈ।

ਭੱਦਰਾ ਦੀ ਗਣਨਾ

ਤਿਥੀ, ਵਾਰ, ਯੋਗ, ਨਛੱਤਰ ਅਤੇ ਕਰਣ ਮਹੂਰਤ ਦੇ ਅੰਤਰਗਤ ਪੰਚਾਂਗ ਦੇ ਮੁੱਖ ਭਾਗ ਹਨ। ਇਹਨਾਂ ਵਿੱਚੋਂ ਕਰਣ ਇੱਕ ਮਹੱਤਵਪੂਰਣ ਅੰਗ ਮੰਨਿਆ ਗਿਆ ਹੈ। ਕੁੱਲ ਮਿਲਾ ਕੇ 11 ਕਰਣ ਹੁੰਦੇ ਹਨ, ਜਿਨ੍ਹਾਂ ਵਿੱਚੋਂ ਚਾਰ ਕਰਣ ਸ਼ਕੁਨੀ, ਚਤੁਸ਼ਪਦ, ਨਾਗ ਅਤੇ ਕਿੰਸਤੁਘਨ ਅਚਰ ਹੁੰਦੇ ਹਨ ਅਤੇ ਬਾਕੀ ਸੱਤ ਕਰਣ ਬਵ, ਬਾਲਵ, ਕੌਲਵ, ਤੈਤਿਲ, ਗਰ, ਵਣਿਜ ਅਤੇ ਵਿਸ਼ਟੀ ਚਰ ਹੁੰਦੇ ਹਨ। ਇਹਨਾਂ ਵਿੱਚੋਂ ਵਿਸ਼ਟੀਕਰਣ ਨੂੰ ਹੀ ਭੱਦਰਾ ਕਿਹਾ ਜਾਂਦਾ ਹੈ। ਚਰ ਹੋਣ ਦੇ ਕਾਰਣ ਇਹ ਹਮੇਸ਼ਾ ਗਤੀਸ਼ੀਲ ਹੁੰਦੀ ਹੈ। ਜਦੋਂ ਵੀ ਪੰਚਾਂਗ ਦੀ ਸ਼ੁੱਧੀ ਕੀਤੀ ਜਾਂਦੀ ਹੈ, ਉਸ ਸਮੇਂ ਭੱਦਰਾ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਜਾਣੋ ਭੱਦਰਾ ਵਾਸ ਬਾਰੇ

ਆਓ ਹੁਣ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਭੱਦਰਾ ਦੇ ਵਾਸ ਬਾਰੇ ਕਿਸ ਤਰ੍ਹਾਂ ਗਿਆਤ ਕੀਤਾ ਜਾਂਦਾ ਹੈ।

कुम्भ कर्क द्वये मर्त्ये स्वर्गेऽब्जेऽजात्त्रयेऽलिंगे।स्त्री धनुर्जूकनक्रेऽधो भद्रा तत्रैव तत्फलं।।

ਜਦੋਂ ਚੰਦਰਮਾ ਮੇਖ਼, ਬ੍ਰਿਸ਼ਭ, ਮਿਥੁਨ ਅਤੇ ਬ੍ਰਿਸ਼ਚਕ ਰਾਸ਼ੀ ਵਿੱਚ ਹੁੰਦਾ ਹੈ ਤਾਂ ਭੱਦਰਾ ਸਵਰਗ ਲੋਕ ਵਿੱਚ ਮੰਨੀ ਜਾਂਦੀ ਹੈ ਅਤੇ ਉਧਰਵਮੁਖੀ ਹੁੰਦੀ ਹੈ। ਜਦੋਂ ਚੰਦਰਮਾ ਕੰਨਿਆ, ਤੁਲਾ, ਧਨੂੰ ਅਤੇ ਮਕਰ ਰਾਸ਼ੀ ਵਿੱਚ ਹੁੰਦਾ ਹੈ, ਤਾਂ ਭੱਦਰਾ ਦਾ ਵਾਸ ਪਾਤਾਲ ਵਿੱਚ ਮੰਨਿਆ ਜਾਂਦਾ ਹੈ ਅਤੇ ਅਜਿਹੇ ਵਿੱਚ ਭੱਦਰਾ ਅਧੋਮੁਖੀ ਹੋ ਜਾਂਦੀ ਹੈ। ਜਦੋਂ ਚੰਦਰਮਾ ਕਰਕ, ਸਿੰਘ, ਕੁੰਭ ਅਤੇ ਮੀਨ ਰਾਸ਼ੀ ਵਿੱਚ ਹੁੰਦਾ ਹੈ ਤਾਂ ਭੱਦਰਾ ਦਾ ਨਿਵਾਸ ਭੂ-ਲੋਕ ਅਰਥਾਤ ਪ੍ਰਿਥਵੀ ਲੋਕ ਮੰਨਿਆ ਜਾਂਦਾ ਹੈ ਅਤੇ ਅਜਿਹੇ ਵਿੱਚ ਭੱਦਰਾ ਸਨਮੁੱਖ ਹੁੰਦੀ ਹੈ। ਉਧਰਵਮੁਖੀ ਹੋਣ ਦੇ ਕਾਰਣ ਭੱਦਰਾ ਦਾ ਮੂੰਹ ਉੱਪਰ ਵੱਲ ਹੋਵੇਗਾ ਅਤੇ ਅਧੋਮੁਖੀ ਹੋਣ ਦੇ ਕਾਰਣ ਹੇਠਾਂ ਵੱਲ ਹੋਵੇਗਾ। ਪਰ ਦੋਵੇਂ ਹੀ ਸਥਿਤੀਆਂ ਵਿੱਚ ਭੱਦਰਾ ਸ਼ੁਭ ਪ੍ਰਭਾਵ ਲਵੇਗੀ। ਇਸ ਦੇ ਨਾਲ ਹੀ ਸਨਮੁੱਖ ਹੋਣ ਨਾਲ ਭੱਦਰਾ ਪੂਰਣ ਰੂਪ ਤੋਂ ਪ੍ਰਭਾਵ ਦਿਖਾਵੇਗੀ।

ਪੁਰਾਣਿਕ ਗ੍ਰੰਥ ਮਹੂਰਤ ਚਿੰਤਾਮਣੀ ਦੇ ਅਨੁਸਾਰ, ਭੱਦਰਾ ਦਾ ਵਾਸ ਜਿਸ ਲੋਕ ਵਿੱਚ ਵੀ ਹੋਵੇਗਾ, ਉੱਥੇ ਭੱਦਰਾ ਦਾ ਵਿਸ਼ੇਸ਼ ਪ੍ਰਭਾਵ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜਦੋਂ ਚੰਦਰਮਾ ਕਰਕ ਰਾਸ਼ੀ, ਸਿੰਘ ਰਾਸ਼ੀ, ਕੁੰਭ ਰਾਸ਼ੀ ਅਤੇ ਮੀਨ ਰਾਸ਼ੀ ਵਿੱਚ ਹੋਵੇਗਾ, ਤਾਂ ਭੱਦਰਾ ਦਾ ਵਾਸ ਭੂ-ਲੋਕ ਵਿੱਚ ਹੋਣ ਨਾਲ ਭੱਦਰਾ ਸਨਮੁੱਖ ਹੋਵੇਗੀ ਅਤੇ ਪੂਰਣ ਰੂਪ ਨਾਲ ਪ੍ਰਿਥਵੀ ਲੋਕ ਉੱਤੇ ਆਪਣਾ ਪ੍ਰਭਾਵ ਦਿਖਾਵੇਗੀ। ਇਹੀ ਅਵਧੀ ਭੱਦਰਾ ਕਾਲ ਪ੍ਰਿਥਵੀ ਲੋਕ ਉੱਤੇ ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਦੇ ਲਈ ਸਹੀ ਨਹੀਂ ਮੰਨੀ ਜਾਂਦੀ, ਕਿਉਂਕਿ ਅਜਿਹੇ ਵਿੱਚ ਕੀਤੇ ਗਏ ਕਾਰਜ ਜਾਂ ਤਾਂ ਪੂਰੇ ਨਹੀਂ ਹੁੰਦੇ ਜਾਂ ਉਨ੍ਹਾਂ ਦੇ ਪੂਰੇ ਹੋਣ ਵਿੱਚ ਬਹੁਤ ਜ਼ਿਆਦਾ ਦੇਰ ਅਤੇ ਰੁਕਾਵਟਾਂ ਆਉਂਦੀਆਂ ਹਨ।

स्वर्गे भद्रा शुभं कुर्यात पाताले च धनागम।मृत्युलोक स्थिता भद्रा सर्व कार्य विनाशनी ।।

ਸੰਸਕ੍ਰਿਤ ਗ੍ਰੰਥ ਪਿਯੂਸ਼ ਧਾਰਾ ਦੇ ਅਨੁਸਾਰ, ਜਦੋਂ ਭੱਦਰਾ ਦਾ ਵਾਸ ਸਵਰਗ ਲੋਕ, ਪਾਤਾਲ ਲੋਕ ਵਿੱਚ ਹੋਵੇਗਾ, ਤਾਂ ਉਹ ਪ੍ਰਿਥਵੀ ਲੋਕ ਵਿੱਚ ਸ਼ੁਭ ਫਲ਼ ਪ੍ਰਦਾਨ ਕਰਨ ਯੋਗ ਹੋਵੇਗੀ।

स्थिताभूर्लोस्था भद्रा सदात्याज्या स्वर्गपातालगा शुभा।

ਮਹੂਰਤ ਮਾਰਤੰਡ ਦੇ ਅਨੁਸਾਰ, ਜਦੋਂ ਵੀ ਭੱਦਰਾ ਭੂ-ਲੋਕ ਵਿੱਚ ਹੋਵੇਗੀ, ਤਾਂ ਉਸ ਦਾ ਸਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਜਦੋਂ ਇਹ ਸਵਰਗ ਲੋਕ ਜਾਂ ਪਾਤਾਲ ਲੋਕ ਵਿੱਚ ਹੋਵੇ ਤਾਂ ਸ਼ੁਭ ਫਲ਼ ਪ੍ਰਦਾਨ ਕਰਨ ਵਾਲ਼ੀ ਹੋਵੇਗੀ।

ਅਰਥਾਤ ਜਦੋਂ ਵੀ ਚੰਦਰਮਾ ਦਾ ਗੋਚਰ ਕਰਕ ਰਾਸ਼ੀ, ਸਿੰਘ, ਕੁੰਭ ਰਾਸ਼ੀ ਅਤੇ ਮੀਨ ਰਾਸ਼ੀ ਵਿੱਚ ਹੋਵੇਗਾ ਤਾਂ ਭੱਦਰਾ ਪ੍ਰਿਥਵੀ ਲੋਕ ‘ਤੇ ਹੋਵੇਗੀ ਅਤੇ ਦੁੱਖਦਾਈ ਹੋਵੇਗੀ। ਅਜਿਹੀ ਭੱਦਰਾ ਦਾ ਤਿਆਗ ਕਰਨਾ ਹੀ ਬਿਹਤਰ ਰਹੇਗਾ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਭੱਦਰਾ ਮੁਖ ਅਤੇ ਭੱਦਰਾ ਪੂੰਛ

ਭੱਦਰਾ ਦੇ ਵਾਸਤੂ ਦੇ ਅਨੁਸਾਰ ਹੀ ਉਸ ਦਾ ਫਲ਼ ਮਿਲਦਾ ਹੈ। ਇਸ ਸਬੰਧ ਵਿੱਚ ਨਿਮਨਲਿਖਿਤ ਮੁਕਤੀ ਪੜ੍ਹਨਯੋਗ ਹੈ:

भद्रा यत्र तिष्ठति तत्रैव तत्फलं भवति।

ਅਰਥਾਤ ਭੱਦਰਾ ਜਿਸ ਸਮੇਂ ਜਿੱਥੇ ਸਥਿਤ ਹੁੰਦੀ ਹੈ, ਉਸੇ ਤਰ੍ਹਾਂ ਦਾ ਉੱਥੇ ਫਲ਼ ਦਿੰਦੀ ਹੈ। ਤਾਂ ਆਓ ਹੁਣ ਜਾਣਦੇ ਹਾਂ ਕਿ ਭੱਦਰਾ ਮੁਖ ਅਤੇ ਭੱਦਰਾ ਪੂੰਛ ਦਾ ਗਿਆਨ ਕਿਹੋ-ਜਿਹਾ ਹੁੰਦਾ ਹੈ।

शुक्ल पूर्वार्धेऽष्टमीपञ्चदशयो भद्रैकादश्यांचतुर्थ्या परार्द्धे।कृष्णेऽन्त्यार्द्धेस्या तृतीयादशम्योः पूर्वे भागे सप्तमीशंभुतिथ्योः।।

ਅਰਥਾਤ ਸ਼ੁਕਲ ਪੱਖ ਦੀ ਅਸ਼ਟਮੀ ਅਤੇ ਪੂਰਨਮਾਸ਼ੀ ਦੇ ਪਹਿਲੇ ਅੱਧ ਵਿੱਚ ਅਤੇ ਇਕਾਦਸ਼ੀ ਅਤੇ ਚੌਥ ਦੇ ਦੂਜੇ ਅੱਧ ਵਿੱਚ ਭੱਦਰਾ ਹੁੰਦੀ ਹੈ ਕ੍ਰਿਸ਼ਣ ਪੱਖ ਦੀ ਤੀਜ ਅਤੇ ਦਸ਼ਮੀ ਦੇ ਦੂਜੇ ਅੱਧ ਵਿੱਚ ਅਤੇ ਸੱਤਿਓਂ ਅਤੇ ਚੌਥ ਦੇ ਪਹਿਲੇ ਅੱਧ ਵਿੱਚ ਭੱਦਰਾ ਹੁੰਦੀ ਹੈ।

ਵਿਸ਼ੇਸ਼ ਨੋਟ:ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇੱਕ ਪਹਿਰ ਤਿੰਨ ਘੰਟਿਆਂ ਦਾ ਹੁੰਦਾ ਹੈ, ਜਿਸ ਦੇ ਅਨੁਸਾਰ ਇੱਕ ਦਿਨ ਅਤੇ ਇੱਕ ਰਾਤ ਵਿੱਚ ਕੁੱਲ ਮਿਲਾ ਕੇ ਅੱਠ ਪਹਿਰ ਹੁੰਦੇ ਹਨ, ਅਰਥਾਤ 24 ਘੰਟੇ। ਉਪਰੋਕਤ ਟੇਬਲ ਵਿੱਚ ਦੱਸੇ ਹੋਏ ਪਹਿਰ ਦੇ ਪਹਿਲੇ ਦੋ ਘੰਟੇ ਅਰਥਾਤ ਪੰਜ ਘੜੀ ਭੱਦਰਾ ਦਾ ਮੁਖ ਹੁੰਦਾ ਹੈ ਅਤੇ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਦੂਜੇ ਪਾਸੇ ਉਪਰੋਕਤ ਟੇਬਲ ਵਿੱਚ ਹੀ ਦੱਸੇ ਗਏ ਪਹਿਰ ਦੇ ਅੰਤ ਦਾ ਇੱਕ ਘੰਟਾ 15 ਮਿੰਟ ਅਰਥਾਤ ਤਿੰਨ ਘੜੀ ਭੱਦਰਾ ਦੀ ਪੂੰਛ ਹੁੰਦੀ ਹੈ।

ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਮਹੂਰਤ ਚਿੰਤਾਮਣੀ ਗ੍ਰੰਥ ਦੇ ਅਨੁਸਾਰ, ਚੰਦਰਮਾਸ ਦੇ ਸ਼ੁਕਲ ਪੱਖ ਦੀ ਚੌਥ ਤਿਥੀ ਦੇ ਪੰਜਵੇਂ ਪਹਿਰ ਦੀਆਂ 5 ਘੜੀਆਂ ਵਿੱਚ ਭੱਦਰਾ ਮੁਖ ਹੁੰਦਾ ਹੈ, ਅਸ਼ਟਮੀ ਤਿਥੀ ਦੇ ਦੂਜੇ ਪਹਿਰ ਦੇ ਕੁੱਲ ਮਾਨ ਆਦਿ ਦੀਆਂ 5 ਘੜੀਆਂ, ਇਕਾਦਸ਼ੀ ਦੇ ਸੱਤਵੇਂ ਪਹਿਰ ਦੀਆਂ ਪਹਿਲੀਆਂ 5 ਘੜੀਆਂ ਅਤੇ ਪੂਰਨਮਾਸ਼ੀ ਦੇ ਚੌਥੇ ਪਹਿਰ ਦੇ ਆਰੰਭ ਦੀਆਂ 5 ਘੜੀਆਂ ਵਿੱਚ ਭੱਦਰਾ ਦਾ ਮੁਖ ਹੁੰਦਾ ਹੈ। ਇਸੇ ਤਰ੍ਹਾਂ, ਚੰਦਰਮਾਸ ਦੇ ਕ੍ਰਿਸ਼ਣ ਪੱਖ ਦੀ ਤੀਜ ਦੇ 8ਵੇਂ ਪਹਿਰ ਆਦਿ ਦੀਆਂ 5 ਘੜੀਆਂ ਭੱਦਰਾ ਮੁਖ ਹੁੰਦੀ ਹੈ, ਕ੍ਰਿਸ਼ਣ ਪੱਖ ਦੀ ਸੱਤਿਓਂ ਦੇ ਤੀਜੇ ਪਹਿਰ ਵਿੱਚ ਆਰੰਭ ਦੀਆਂ 5 ਘੜੀਆਂ ਵਿੱਚ ਭੱਦਰਾ ਮੁਖ ਹੁੰਦਾ ਹੈ। ਇਸੇ ਤਰ੍ਹਾਂ ਕ੍ਰਿਸ਼ਣ ਪੱਖ ਦੀ ਦਸਵੀਂ ਤਿਥੀ ਦਾ 6 ਪਹਿਰ ਅਤੇ ਚੌਦਸ ਤਿਥੀ ਦੇ ਪਹਿਲੇ ਪਹਿਰ ਦੀਆਂ 5 ਘੜੀਆਂ ਵਿੱਚ ਭੱਦਰਾ ਮੁਖ ਰਹਿੰਦਾ ਹੈ।

ਭੱਦਰਾ ਦੀ ਪੂੰਛ ਸ਼ੁਭ ਹੋਣ ਦੇ ਕਾਰਣ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਸ਼ੁਭ ਕਾਰਜ ਕੀਤਾ ਜਾ ਸਕਦਾ ਹੈ। ਤਿਥੀ ਦੇ ਦੂਜੇ ਅੱਧ ਵਿੱਚ ਹੋਣ ਵਾਲ਼ੀ ਭੱਦਰਾ ਜੇਕਰ ਦਿਨ ਵਿੱਚ ਹੋਵੇ ਅਤੇ ਤਿਥੀ ਦੇ ਪਹਿਲੇ ਅੱਧ ਵਿੱਚ ਹੋਣ ਵਾਲ਼ੀ ਭੱਦਰਾ ਜੇਕਰ ਰਾਤ ਵਿੱਚ ਹੋਵੇ ਤਾਂ ਸ਼ੁਭ ਮੰਨੀ ਜਾਂਦੀ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਭੱਦਰਾ ਅਵਧੀ ਦੇ ਦੌਰਾਨ ਨਾ ਕੀਤੇ ਜਾਣ ਵਾਲ਼ੇ ਕਾਰਜ

ਭੱਦਰਾ ਨੂੰ ਆਮ ਤੌਰ ‘ਤੇ ਸਾਰੇ ਸ਼ੁਭ ਅਤੇ ਮੰਗਲ ਕਾਰਜਾਂ ਵਿੱਚ ਤਿਆਗਯੋਗ ਮੰਨਿਆ ਜਾਂਦਾ ਹੈ ਅਤੇ ਜਦੋਂ ਵੀ ਭੱਦਰਾ ਲੱਗ ਰਹੀ ਹੁੰਦੀ ਹੈ ਤਾਂ ਉਸ ਸਮੇਂ ਸ਼ੁਭ ਕਾਰਜ ਨਹੀਂ ਕੀਤੇ ਜਾਣੇ ਚਾਹੀਦੇ।

कार्येत्वाश्यके विष्टेरमुख, कण्ठहृदि मात्रं परित्येत।

ਅਰਥਾਤ ਬਹੁਤ ਜ਼ਿਆਦਾ ਜ਼ਰੂਰੀ ਹੋਣ ‘ਤੇ ਪ੍ਰਿਥਵੀ ਲੋਕ ਦੀ ਭੱਦਰਾ, ਕੰਠ, ਹਿਰਦੇ ਅਤੇ ਭੱਦਰਾ ਮੁਖ ਨੂੰ ਤਿਆਗ ਕੇ ਭੱਦਰਾ ਪੂੰਛ ਵਿੱਚ ਸ਼ੁਭ ਅਤੇ ਮੰਗਲ ਕਾਰਜ ਕੀਤੇ ਜਾ ਸਕਦੇ ਹਨ।

ईयं भद्रा शुभ-कार्येषु अशुभा भवति।

ਅਰਥਾਤ ਕਿਸੇ ਵੀ ਸ਼ੁਭ ਕਾਰਜ ਵਿੱਚ ਭੱਦਰਾ ਅਸ਼ੁਭ ਮੰਨੀ ਜਾਂਦੀ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਵੀ ਭੱਦਰਾ ਦੇ ਕਾਲ ਨੂੰ ਅਸ਼ੁਭ ਅਤੇ ਦੁਖਦਾਇਕ ਕਿਹਾ ਹੈ:-

न कुर्यात मंगलं विष्ट्या जीवितार्थी कदाचन।कुर्वन अज्ञस्तदा क्षिप्रं तत्सर्वं नाशतां व्रजेत।। ---ਮਹਾਂਰਿਸ਼ੀ ਕਸ਼ਯਪ

ਮਹਾਰਿਸ਼ੀ ਕਸ਼ਯਪ ਦੇ ਅਨੁਸਾਰ, ਜਿਹੜਾ ਵੀ ਵਿਅਕਤੀ ਆਪਣਾ ਜੀਵਨ ਸੁਖੀ ਬਣਾਉਣਾ ਚਾਹੁੰਦਾ ਹੈ ਅਤੇ ਆਨੰਦਪੂਰਵਕ ਜੀਵਨ ਬਿਤਾਉਣਾ ਚਾਹੁੰਦਾ ਹੈ, ਉਸ ਨੂੰ ਭੱਦਰਾ ਦੇ ਕਾਲ ਦੇ ਦੌਰਾਨ ਕੋਈ ਵੀ ਸ਼ੁਭ ਕਾਰਜ ਨਹੀਂ ਕਰਨਾ ਚਾਹੀਦਾ। ਜੇਕਰ ਗਲਤੀ ਨਾਲ਼ ਕੋਈ ਅਜਿਹਾ ਕਾਰਜ ਹੋ ਜਾਵੇ ਤਾਂ ਉਸ ਦਾ ਸ਼ੁਭ ਫਲ਼ ਖ਼ਰਾਬ ਹੋ ਜਾਂਦਾ ਹੈ।

ਭੱਦਰਾ ਕਾਲ ਦੇ ਦੌਰਾਨ ਮੁੱਖ ਰੂਪ ਤੋਂ ਮੁੰਡਨ ਸੰਸਕਾਰ, ਵਿਆਹ, ਗ੍ਰਹਿ-ਪ੍ਰਵੇਸ਼, ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ, ਸ਼ੁਭ ਯਾਤਰਾ, ਸ਼ੁਭ ਉਦੇਸ਼ ਲਈ ਕੀਤੇ ਜਾਣ ਵਾਲ਼ੇ ਸਭ ਕਾਰਜ ਅਤੇ ਰੱਖੜੀ ਆਦਿ ਮੰਗਲ ਕਾਰਜ ਨਹੀਂ ਕਰਨੇ ਚਾਹੀਦੇ।

ਭੱਦਰਾ ਅਵਧੀ ਦੇ ਦੌਰਾਨ ਕੀਤੇ ਜਾਣ ਵਾਲ਼ੇ ਕਾਰਜ

ਭੱਦਰਾ ਦੇ ਸਮੇਂ ਦੇ ਦੌਰਾਨ ਲੱਗਭਗ ਸਭ ਸ਼ੁਭ ਕਾਰਜਾਂ ਲਈ ਮਨਾਹੀ ਮੰਨੀ ਗਈ ਹੈ। ਪਰ ਕੁਝ ਕਾਰਜ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਪ੍ਰਕਿਰਤੀ ਅਸ਼ੁਭ ਹੁੰਦੀ ਹੈ। ਅਜਿਹੇ ਕਾਰਜ ਭੱਦਰਾ ਕਾਲ ਦੇ ਦੌਰਾਨ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿੱਚ ਮੁੱਖ ਰੂਪ ਤੋਂ ਦੁਸ਼ਮਣ ਉੱਤੇ ਹਮਲਾ ਕਰਨਾ, ਅਸਤਰ-ਸ਼ਸਤਰ ਦਾ ਪ੍ਰਯੋਗ ਕਰਨਾ, ਆਪਰੇਸ਼ਨ ਕਰਨਾ, ਕਿਸੇ ਉੱਤੇ ਮੁਕੱਦਮਾ ਸ਼ੁਰੂ ਕਰਨਾ, ਅੱਗ ਬਾਲਣਾ, ਮੱਝ, ਘੋੜਾ, ਊਠ ਆਦਿ ਨਾਲ ਸਬੰਧਤ ਕਾਰਜ ਅਤੇ ਕਿਸੇ ਵਸਤੂ ਨੂੰ ਕੱਟਣਾ, ਹਵਨ ਕਰਨਾ ਅਤੇ ਇਸਤਰੀ ਪ੍ਰਸੰਗ ਕਰਨਾ ਆਦਿ ਕਾਰਜ ਇਸ ਵਿੱਚ ਸ਼ਾਮਿਲ ਹਨ। ਜੇਕਰ ਇਹਨਾਂ ਕਾਰਜਾਂ ਨੂੰ ਭੱਦਰਾ ਲੱਗਣ ਦੇ ਸਮੇਂ ਦੇ ਦੌਰਾਨ ਕੀਤਾ ਜਾਵੇ, ਤਾਂ ਇਨ੍ਹਾਂ ਵਿੱਚ ਮਨਚਾਹੀ ਸਫਲਤਾ ਮਿਲ ਸਕਦੀ ਹੈ।

ਭੱਦਰਾ ਤੋਂ ਬਚਣ ਦਾ ਤਰੀਕਾ

ਸਾਡੇ ਜੋਤਿਸ਼ ਸ਼ਾਸਤਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਆਮ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਕੁਝ ਅਜਿਹੇ ਉਪਾਅ ਸੁਝਾਏ ਜਾਂਦੇ ਹਨ, ਜੋ ਮਨੁੱਖੀ ਜੀਵਨ ਨੂੰ ਖੁਸ਼ਹਾਲ ਕਰ ਸਕਣ। ਇਸੇ ਕ੍ਰਮ ਵਿੱਚ ਭੱਦਰਾ ਤੋਂ ਬਚਣ ਦੇ ਉਪਾਅ ਦੱਸੇ ਗਏ ਹਨ।

ਸਭ ਤੋਂ ਪਹਿਲਾਂ ਇਹ ਗਿਆਤ ਕੀਤਾ ਜਾਂਦਾ ਹੈ ਕਿ ਭੱਦਰਾ ਦਾ ਵਾਸ ਕਿੱਥੇ ਹੈ। ਜੇਕਰ ਭੱਦਰਾ ਸਵਰਗ ਲੋਕ ਜਾਂ ਪਾਤਾਲ ਲੋਕ ਵਿੱਚ ਹੈ, ਤਾਂ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਕੇਵਲ ਪ੍ਰਿਥਵੀ ਲੋਕ ਵਿੱਚ ਭੱਦਰਾ ਦਾ ਵਾਸ ਹੋਣਾ ਖਾਸ ਤੌਰ ‘ਤੇ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਲਈ ਇਸ ਤੋਂ ਬਚਣ ਦਾ ਉਪਾਅ ਕੀਤਾ ਜਾਂਦਾ ਹੈ। ਨਾਲ ਹੀ ਭੱਦਰਾ ਦੇ ਮੁਖ ਅਤੇ ਪੂੰਛ ਦਾ ਵਿਚਾਰ ਵੀ ਕੀਤਾ ਜਾਂਦਾ ਹੈ। ਭੱਦਰਾ ਤੋਂ ਬਚਣ ਦੇ ਉਪਾਅ ਦੇ ਲਈ ਸਭ ਤੋਂ ਜ਼ਿਆਦਾ ਪ੍ਰਭਾਵੀ ਭਗਵਾਨ ਸ਼ਿਵ ਦੀ ਪੂਜਾ ਕਰਨਾ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਭੱਦਰਾ ਦੇ ਦੌਰਾਨ ਕੋਈ ਬਹੁਤ ਜ਼ਰੂਰੀ ਕਾਰਜ ਕਰਨਾ ਹੋਵੇ, ਤਾਂ ਭਗਵਾਨ ਸ਼ਿਵ ਦੀ ਪੂਜਾ ਜ਼ਰੂਰ ਕਰੋ।

ਇਸ ਸੰਬੰਧ ਵਿੱਚ ਨਿਮਨਲਿਖਿਤ ਤੱਥਾਂ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਪਿਯੂਸ਼ ਧਾਰਾ ਅਤੇ ਮਹੂਰਤ ਚਿੰਤਾਮਣੀ ਦੇ ਅਨੁਸਾਰ: —

दिवा भद्रा रात्रौ रात्रि भद्रा यदा दिवा।न तत्र भद्रा दोषः स्यात सा भद्रा भद्रदायिनी।।

ਇਸ ਦਾ ਮਤਲਬ ਇਹ ਹੈ ਕਿ ਜੇਕਰ ਦਿਨ ਦੇ ਸਮੇਂ ਦੀ ਭੱਦਰਾ ਰਾਤ ਨੂੰ ਅਤੇ ਰਾਤ ਦੇ ਸਮੇਂ ਦੀ ਭੱਦਰਾ ਦਿਨ ਵਿੱਚ ਆ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਭੱਦਰਾ ਦਾ ਦੋਸ਼ ਨਹੀਂ ਲੱਗਦਾ। ਖਾਸ ਤੌਰ ‘ਤੇ ਹੰਸੀ ਭੱਦਰਾ ਦਾ ਦੋਸ਼ ਪ੍ਰਿਥਵੀ ਲੋਕ ਵਿੱਚ ਨਹੀਂ ਮੰਨਿਆ ਜਾਂਦਾ। ਇਸ ਤਰ੍ਹਾਂ ਦੀ ਭੱਦਰਾ ਨੂੰ ਭੱਦਰਦਾਇਨੀ ਅਰਥਾਤ ਸ਼ੁਭ ਫਲ ਦੇਣ ਵਾਲੀ ਭੱਦਰਾ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਨਿਮਨਲਿਖਿਤ ਗੱਲ ਵੀ ਵਿਚਾਰਯੋਗ ਹੈ:

रात्रि भद्रा यदा अहनि स्यात दिवा दिवा भद्रा निशि।न तत्र भद्रा दोषः स्यात सा भद्रा भद्रदायिनी।।

ਇਸ ਸਬੰਧ ਵਿੱਚ ਇੱਕ ਹੋਰ ਗੱਲ ਵੀ ਵਿਚਾਰਯੋਗ ਮੰਨੀ ਜਾਂਦੀ ਹੈ-

तिथे पूर्वार्धजा रात्रौ दिन भद्रा परार्धजा।भद्रा दोषो न तत्र स्यात कार्येsत्यावश्यके सति।।

ਅਰਥਾਤ ਜੇਕਰ ਤੁਸੀਂ ਕੋਈ ਬਹੁਤ ਮਹੱਤਵਪੂਰਣ ਕਾਰਜ ਕਰਨਾ ਹੈ ਤਾਂ ਅਜਿਹੀ ਸਥਿਤੀ ਵਿੱਚ ਮਹੀਨੇ ਦੇ ਦੂਜੇ ਅੱਧ ਦੇ ਸਮੇਂ ਦੀ ਭੱਦਰਾ ਦਿਨ ਵਿੱਚ ਅਤੇ ਪਹਿਲੇ ਅੱਧ ਦੇ ਸਮੇਂ ਦੀ ਭੱਦਰਾ ਰਾਤ ਵਿੱਚ ਹੋਵੇ, ਤਾਂ ਉਸ ਨੂੰ ਸ਼ੁਭ ਮੰਨਿਆ ਗਿਆ ਹੈ। ਇਸ ਨੂੰ ਇਸ ਪ੍ਰਕਾਰ ਵੀ ਕਿਹਾ ਜਾ ਸਕਦਾ ਹੈ ਕਿ ਜੇਕਰ ਕਦੇ ਵੀ ਤੁਹਾਨੂੰ ਭੱਦਰਾ ਦੇ ਦੌਰਾਨ ਕੋਈ ਸ਼ੁਭ ਕਾਰਜ ਕਰਨਾ ਜ਼ਰੂਰੀ ਹੋ ਜਾਵੇ ਤਾਂ ਪ੍ਰਿਥਵੀ ਲੋਕ ਦੀ ਭੱਦਰਾ ਅਤੇ ਭੱਦਰਾ ਮੁਖ ਕਾਲ ਨੂੰ ਛੱਡ ਕੇ ਸਵਰਗ ਅਤੇ ਪਾਤਾਲ ਦੀ ਭੱਦਰਾ ਦੇ ਪੂੰਛ ਕਾਲ ਵਿੱਚ ਸ਼ੁਭ ਅਤੇ ਮੰਗਲ ਕਾਰਜ ਕੀਤੇ ਜਾ ਸਕਦੇ ਹਨ, ਕਿਉਂਕਿ ਅਜਿਹੀ ਸਥਿਤੀ ਵਿਚ ਭੱਦਰਾ ਦਾ ਨਤੀਜਾ ਸ਼ੁਭ ਫਲਦਾਇਕ ਹੁੰਦਾ ਹੈ।

ਇਕ ਹੋਰ ਵਿਚਾਰ ਦੇ ਅਨੁਸਾਰ, ਜੇਕਰ ਤੁਸੀਂ ਭੱਦਰਾ ਕਾਲ ਦੇ ਬੁਰੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਉੱਠ ਕੇ ਭੱਦਰਾ ਦੇ ਨਿਮਨਲਿਖਿਤ 12 ਨਾਵਾਂ ਦਾ ਜਾਪ ਕਰਨਾ ਚਾਹੀਦਾ ਹੈ।

ਭੱਦਰਾ ਦੇ 12 ਨਾਂ ਇਸ ਤਰ੍ਹਾਂ ਹਨ:

● ਧੰਨਿਆ● ਦਧਿਮੁਖੀ● ਭੱਦਰਾ● ਮਹਾਂਮਾਰੀ● ਖਰਾਨਨਾ● ਕਾਲਰਾਤ੍ਰੀ● ਮਹਾਂਰੁਦ੍ਰਾ● ਵਿਸ਼ਟੀ● ਕੁਲਪੁਤ੍ਰਿਕਾ● ਭੈਰਵੀ● ਮਹਾਂਕਾਲੀ● ਅਸੁਰੱਖਿਆਕਾਰੀ

ਜੇਕਰ ਤੁਸੀਂ ਪੂਰੇ ਮਨ ਨਾਲ਼ ਅਤੇ ਵਿਧੀਪੂਰਵਕ ਭੱਦਰਾ ਦੀ ਪੂਜਾ ਕਰਦੇ ਹੋ ਅਤੇ ਭੱਦਰਾ ਦੇ ਉਪਰੋਕਤ 12 ਨਾਵਾਂ ਨੂੰ ਯਾਦ ਕਰਕੇ ਉਨ੍ਹਾਂ ਦੀ ਪੂਜਾ ਕਰਦੇ ਹੋ, ਤਾਂ ਭੱਦਰਾ ਦਾ ਸੰਕਟ ਤੁਹਾਨੂੰ ਨਹੀਂ ਲਗਦਾ ਅਤੇ ਤੁਹਾਡੇ ਸਾਰੇ ਕਾਰਜ ਬਿਨ੍ਹਾਂ ਕਿਸੇ ਰੁਕਾਵਟ ਦੇ ਪੂਰੇ ਹੁੰਦੇ ਹਨ। ਸਾਡਾ ਇਹ ਮੰਨਣਾ ਹੈ ਕਿ ਤੁਹਾਨੂੰ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਚਿਤ ਅਤੇ ਸ਼ੁਭ ਮਹੂਰਤ ਚੁਣਨਾ ਚਾਹੀਦਾ ਹੈ ਅਤੇ ਉਸ ਨਾਲ਼ ਸਬੰਧਤ ਹਰ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡਾ ਕਾਰਜ ਬਿਨ੍ਹਾਂ ਕਿਸੇ ਰੁਕਾਵਟ ਦੇ ਪੂਰਾ ਹੋ ਸਕੇ।

ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ, ਹੱਲ ਲੱਭਣ ਲਈ ਪ੍ਰਸ਼ਨ ਪੁੱਛੋ

Talk to Astrologer Chat with Astrologer