ਚੰਦਰ ਗ੍ਰਹਿਣ 2024 (Chandra Grahan 2024)

Author: Charu Lata | Updated Fri, 19 Jan 2024 02:31 PM IST

ਚੰਦਰ ਗ੍ਰਹਿਣ 2024 (Chandra Grahan 2024) ਦੇ ਬਾਰੇ ਵਿੱਚ ਜਾਣਕਾਰੀ ਦੇਣ ਦੇ ਲਈ ਐਸਟ੍ਰੋਸੇਜ ਦੇ ਇਸ ਵਿਸ਼ੇਸ਼ ਆਰਟੀਕਲ ਦੁਆਰਾ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਲ 2024 ਵਿੱਚ ਕੁੱਲ ਕਿੰਨੇ ਚੰਦਰ ਗ੍ਰਹਣ ਲੱਗਣਗੇ ਅਤੇ ਉਨ੍ਹਾਂ ਵਿੱਚੋਂ ਹਰ ਗ੍ਰਹਿਣ ਕਿਸ ਤਰੀਕੇ ਦਾ ਹੋਵੇਗਾ ਅਰਥਾਤ ਉਹ ਪੂਰਣ ਚੰਦਰ ਗ੍ਰਹਿਣ ਹੋਵੇਗਾ ਜਾਂ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜਾ ਚੰਦਰ ਗ੍ਰਹਿਣ ਕਿਹੜੀ ਪ੍ਰਕਿਰਤੀ ਦਾ, ਕਿਹੜੇ ਦਿਨ, ਕਿਹੜੀ ਤਰੀਕ ਅਤੇ ਕਿਹੜੇ ਦਿਨਾਂਕ ਨੂੰ ਕਿੰਨੇ ਵਜੇ ਲੱਗੇਗਾ ਅਤੇ ਪ੍ਰਿਥਵੀ ਉੱਤੇ ਕਿਹੜੇ-ਕਿਹੜੇ ਸਥਾਨ ‘ਤੇ ਦਿਖੇਗਾ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਨ ਨੂੰ ਮਿਲੇਗਾ ਕਿ ਚੰਦਰ ਗ੍ਰਹਿਣ ਦਾ ਧਾਰਮਿਕ ਅਤੇ ਅਧਿਆਤਮਕ ਮਹੱਤਵ ਕੀ ਹੈ, ਉਸ ਦਾ ਸੂਤਕ ਕਾਲ ਕੀ ਹੈ, ਸੂਤਕ ਕਾਲ ਦੇ ਦੌਰਾਨ ਤੁਹਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਗਰਭਵਤੀ ਮਹਿਲਾਵਾਂ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਆਦਿ।

ਸਾਰੀਆਂ ਮਹੱਤਵਪੂਰਣ ਜਾਣਕਾਰੀਆਂ ਤੁਹਾਨੂੰ ਇਸ ਮਹੱਤਵਪੂਰਣ ਆਰਟੀਕਲ ਵਿੱਚ ਜਾਣਨ ਨੂੰ ਮਿਲਣਗੀਆਂ। ਇਸ ਲਈ ਅਸੀਂ ਤੁਹਾਨੂੰ ਇਹੀ ਸਲਾਹ ਦਿੰਦੇ ਹਾਂ ਕਿ ਤੁਸੀਂ ਇਸ ਆਰਟੀਕਲ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਪੜ੍ਹੋ ਤਾਂ ਕਿ ਤੁਹਾਨੂੰ ਹਰ ਬਰੀਕ ਤੋਂ ਬਰੀਕ ਜਾਣਕਾਰੀ ਪ੍ਰਾਪਤ ਹੋ ਸਕੇ। ਚੰਦਰ ਗ੍ਰਹਿਣ ਦੇ ਇਸ ਵਿਸ਼ੇਸ਼ ਆਰਟੀਕਲ ਨੂੰ ਐਸਟ੍ਰੋਸੇਜ ਦੇ ਜਾਣੇ-ਮਾਣੇ ਜੋਤਸ਼ੀ ਡਾਕਟਰ ਮ੍ਰਿਗਾਂਕ ਸ਼ਰਮਾ ਨੇ ਤਿਆਰ ਕੀਤਾ ਹੈ। ਤਾਂ ਆਓ ਚੰਦਰ ਗ੍ਰਹਿਣ 2024 ਦੇ ਬਾਰੇ ਵਿੱਚ ਸਾਰੀਆਂ ਮਹੱਤਵਪੂਰਣ ਗੱਲਾਂ ਅਤੇ ਇਸ ਦੇ ਪ੍ਰਭਾਵ ਦੇ ਬਾਰੇ ਵਿੱਚ ਜਾਣਦੇ ਹਾਂ।

2024 ਵਿੱਚ ਬਦਲੇਗੀ ਤੁਹਾਡੀ ਕਿਸਮਤ? ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ‘ਤੇ ਗੱਲ

ਚੰਦਰ ਗ੍ਰਹਿਣ ਆਕਾਸ਼ ਵਿੱਚ ਘਟਣ ਵਾਲ਼ੀ ਇੱਕ ਵਿਸ਼ੇਸ਼ ਘਟਨਾ ਹੈ, ਜਿਹੜੀ ਪ੍ਰਕਿਰਤੀ ਵੱਲੋਂ ਤਾਂ ਇੱਕ ਖਗੋਲੀ ਘਟਨਾ ਹੈ, ਪਰ ਸਾਰਿਆਂ ਦੇ ਲਈ ਉਤਸੁਕਤਾ ਦਾ ਵਿਸ਼ਾ ਰਹਿੰਦੀ ਹੈ। ਜਦੋਂ ਚੰਦਰ ਗ੍ਰਹਿਣ ਲੱਗਦਾ ਹੈ, ਤਾਂ ਸਭ ਉਸ ਨੂੰ ਦੇਖਣ ਦਾ ਇੰਤਜ਼ਾਰ ਕਰਦੇ ਹਨ ਅਤੇ ਉਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹਨ, ਕਿਓਂਕਿ ਇਹ ਦੇਖਣ ਵਿੱਚ ਬਹੁਤ ਹੀ ਸੁੰਦਰ ਦਿਖਦਾ ਹੈ ਅਤੇ ਕਿਓਂਕਿ ਇਹ ਸੂਰਜ ਗ੍ਰਹਿਣ ਨਹੀਂ ਹੁੰਦਾ, ਇਸ ਲਈ ਸਾਨੂੰ ਅੱਖਾਂ ਦੀ ਰੌਸ਼ਨੀ ਨੂੰ ਲੈ ਕੇ ਵੀ ਕੋਈ ਸਮੱਸਿਆ ਨਹੀਂ ਹੁੰਦੀ। ਇਹ ਦੇਖਣ ਵਿੱਚ ਏਨਾ ਸੁੰਦਰ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਅਸਲ ਵਿੱਚ ਪ੍ਰਕਿਰਤੀ ਦਾ ਇੱਕ ਅਦਭੁਤ ਨਜ਼ਾਰਾ ਚੰਦਰ ਗ੍ਰਹਿਣ ਦੇ ਰੂਪ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਚੰਦਰ ਗ੍ਰਹਿਣ ਦਾ ਵੀ ਸੂਰਜ ਗ੍ਰਹਿਣ ਦੀ ਤਰ੍ਹਾਂ ਹੀ ਧਾਰਮਿਕ, ਅਧਿਆਤਮਕ ਅਤੇ ਪੁਰਾਣਿਕ ਮਹੱਤਵ ਹੈ। ਜੋਤਿਸ਼ ਦੇ ਰੂਪ ਵਿੱਚ ਵੀ ਗ੍ਰਹਿਣ ਇੱਕ ਬਹੁਤ ਮਹੱਤਵਪੂਰਣ ਸਥਿਤੀ ਹੁੰਦੀ ਹੈ।

ਵੈਦਿਕ ਜੋਤਿਸ਼ ਵਿੱਚ ਚੰਦਰਮਾ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ, ਕਿਉਂਕਿ ਇਹ ਸਾਡੇ ਜੀਵਨ ਵਿੱਚ ਕਫ਼ ਪ੍ਰਕਿਰਤੀ ਨੂੰ ਨਿਰਧਾਰਿਤ ਕਰਦਾ ਹੈ ਅਤੇ ਸਾਡੇ ਸਰੀਰ ਵਿੱਚ ਜਲ ਤੱਤ ਦੀ ਪ੍ਰਤੀਨਿਧਤਾ ਕਰਦਾ ਹੈ। ਜੋਤਿਸ਼ ਵਿੱਚ ਚੰਦਰਮਾ ਨੂੰ ਮਾਂ ਦਾ ਕਾਰਕ ਕਿਹਾ ਜਾਂਦਾ ਹੈ ਅਤੇ ਮਨ ਦੀ ਗਤੀ ਸਭ ਤੋਂ ਜ਼ਿਆਦਾ ਤੇਜ਼ ਹੁੰਦੀ ਹੈ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਚੰਦਰ ਗ੍ਰਹਿਣ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਨਕਾਰਾਤਮਕ ਅਤੇ ਡਰਾਉਣੇ ਵਿਚਾਰ ਆਉਣ ਲੱਗਦੇ ਹਨ। ਉਨ੍ਹਾਂ ਦੇ ਮਨਾਂ ਵਿੱਚ ਬਹੁਤ ਤਰ੍ਹਾਂ ਦੇ ਭਰਮ ਪੈਦਾ ਹੁੰਦੇ ਹਨ ਕਿ ਚੰਦਰ ਗ੍ਰਹਿਣ ਹਾਨੀਕਾਰਕ ਹੋਵੇਗਾ ਅਤੇ ਇਸ ਤੋਂ ਸਾਨੂੰ ਨੁਕਸਾਨ ਹੋ ਸਕਦਾ ਹੈ। ਜਦੋਂ ਕਿ ਅਸਲ ਗੱਲ ਕਈ ਵਾਰ ਇਸ ਤੋਂ ਭਿੰਨ ਹੋ ਸਕਦੀ ਹੈ ਅਤੇ ਸਾਨੂੰ ਉਸ ਦੇ ਬਾਰੇ ਵਿੱਚ ਜਾਣਨਾ ਚਾਹੀਦਾ ਹੈ। ਇਹੀ ਜਾਣਕਾਰੀ ਦੇਣ ਦੇ ਲਈ ਅਸੀਂ ਇਹ ਆਰਟੀਕਲ ਤੁਹਾਡੇ ਲਈ ਤਿਆਰ ਕੀਤਾ ਹੈ।

ਜੋਤਿਸ਼ ਵਿੱਚ ਚੰਦਰ ਗ੍ਰਹਿਣ ਨੂੰ ਅਨੁਕੂਲ ਨਹੀਂ ਮੰਨਿਆ ਗਿਆ ਹੈ ਕਿਉਂਕਿ ਇਸ ਸਥਿਤੀ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਦੇਣ ਵਾਲਾ ਚੰਦਰਮਾ ਆਪ ਹੀ ਪੀੜਤ ਸਥਿਤੀ ਵਿੱਚ ਹੁੰਦਾ ਹੈ। ਰਾਹੂ-ਕੇਤੂ ਦੇ ਪ੍ਰਭਾਵ ਵਿੱਚ ਆ ਕੇ ਚੰਦਰਮਾ ਪੀੜਤ ਹੋ ਜਾਂਦਾ ਹੈ। ਇਸ ਨਾਲ ਮਾਨਸਿਕ ਤਣਾਅ ਅਤੇ ਨਿਰਾਸ਼ਾ ਦੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਜਿਸ ਕਿਸੇ ਦੀ ਕੁੰਡਲੀ ਵਿੱਚ ਵੀ ਚੰਦਰ ਗ੍ਰਹਿਣ ਦਾ ਯੋਗ ਹੁੰਦਾ ਹੈ, ਉਸ ਨੂੰ ਮਾਨਸਿਕ ਰੂਪ ਤੋਂ ਅਸਥਿਰਤਾ, ਵਿਆਕੁਲਤਾ, ਬੇਚੈਨੀ, ਤਣਾਅ, ਨਿਰਾਸ਼ਾ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਹਰ ਸਮੱਸਿਆ ਦਾ ਹੱਲ ਵੀ ਹੈ ਅਤੇ ਇਹੀ ਕਾਰਣ ਹੈ ਕਿ ਜੋਤਿਸ਼ ਵਿੱਚ ਵੀ ਚੰਦਰ ਗ੍ਰਹਿਣ ਦੋਸ਼ ਦੇ ਉਪਾਅ ਦੱਸੇ ਗਏ ਹਨ। ਚੰਦਰ ਗ੍ਰਹਿਣ ਦੇ ਵਿਸ਼ੇਸ਼ ਉਪਾਅ ਵੀ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ, ਜਿਨ੍ਹਾਂ ਲੋਕਾਂ ਉੱਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ, ਉਹ ਇਸ ਦੇ ਬੁਰੇ ਪ੍ਰਭਾਵ ਤੋਂ ਬਚ ਸਕਦੇ ਹਨ। ਤਾਂ ਆਓ ਹੁਣ ਅੱਗੇ ਵਧਦੇ ਹਾਂ ਅਤੇ ਚੰਦਰ ਗ੍ਰਹਿਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਦੇ ਹਾਂ।

Click Here To Read In English: Lunar Eclipse 2024 (Link)

ਚੰਦਰ ਗ੍ਰਹਿਣ ਕੀ ਹੁੰਦਾ ਹੈ

ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪ੍ਰਿਥਵੀ ਸੂਰਜ ਦਾ ਇੱਕ ਨਿਸ਼ਚਿਤ ਘੇਰੇ ਵਿੱਚ ਚੱਕਰ ਲਗਾਉਂਦੀ ਹੈ ਅਤੇ ਪ੍ਰਿਥਵੀ ਦਾ ਉਪਗ੍ਰਹਿ ਚੰਦਰਮਾ ਪ੍ਰਿਥਵੀ ਦੀ ਪਰਿਕਰਮਾ ਕਰਦਾ ਰਹਿੰਦਾ ਹੈ। ਇਹ ਪਰਿਕਰਮਾ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਪ੍ਰਿਥਵੀ ਆਪਣੇ ਧੁਰੇ ਦੁਆਲ਼ੇ ਵੀ ਘੁੰਮਦੀ ਰਹਿੰਦੀ ਹੈ, ਜਿਸ ਦੇ ਕਾਰਣ ਦਿਨ ਅਤੇ ਰਾਤ ਬਣਦੇ ਹਨ। ਜਦੋਂ ਪ੍ਰਿਥਵੀ ਸੂਰਜ ਦੇ ਦੁਆਲ਼ੇ ਅਤੇ ਚੰਦਰਮਾ ਪ੍ਰਿਥਵੀ ਦੇ ਦੁਆਲ਼ੇ ਚੱਕਰ ਲਗਾਉਂਦੇ-ਲਗਾਉਂਦੇ ਅਜਿਹੀ ਵਿਸ਼ੇਸ਼ ਸਥਿਤੀ ਵਿੱਚ ਆ ਜਾਂਦੇ ਹਨ ਕਿ ਉਥੋਂ ਸੂਰਜ, ਪ੍ਰਿਥਵੀ ਅਤੇ ਚੰਦਰਮਾ ਇੱਕ ਹੀ ਰੇਖਾ ਵਿੱਚ ਆ ਜਾਂਦੇ ਹਨ ਅਤੇ ਇਸ ਸਥਿਤੀ ਵਿੱਚ ਚੰਦਰਮਾ ਉੱਤੇ ਪੈਣ ਵਾਲਾ ਸੂਰਜ ਦਾ ਪ੍ਰਕਾਸ਼ ਕੁਝ ਸਮੇਂ ਦੇ ਲਈ ਪ੍ਰਿਥਵੀ ਦੇ ਵਿਚਕਾਰ ਆ ਜਾਣ ਦੇ ਕਾਰਣ ਚੰਦਰਮਾ ਉੱਤੇ ਨਹੀਂ ਪਹੁੰਚ ਸਕਦਾ, ਤਾਂ ਪ੍ਰਿਥਵੀ ਤੋਂ ਦੇਖਣ ਉੱਤੇ ਚੰਦਰਮਾ ਉੱਤੇ ਹਨੇਰਾ ਜਿਹਾ ਪ੍ਰਤੀਤ ਹੁੰਦਾ ਹੈ, ਅਰਥਾਤ ਚੰਦਰਮਾ ਕੁਝ ਕਾਲ਼ਾ ਜਾਂ ਮੱਧਮ ਜਿਹੀ ਰੋਸ਼ਨੀ ਵਾਲਾ ਪ੍ਰਤੀਤ ਹੋਣ ਲੱਗਦਾ ਹੈ। ਇਸ ਸਥਿਤੀ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਸਾਲ 2024 ਵਿੱਚ ਵੀ ਇਹ ਘਟਨਾ ਘਟਣ ਵਾਲ਼ੀ ਹੈ, ਜਿਸ ਨੂੰ ਅਸੀਂ ਚੰਦਰ ਗ੍ਰਹਿਣ 2024 ਦੇ ਨਾਂ ਨਾਲ ਜਾਣਾਂਗੇ।

ਬ੍ਰਿਹਤ ਕੁੰਡਲੀ: ਗ੍ਰਹਿਆਂ ਦੇ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਵਾਂ ਬਾਰੇ ਜਾਣੋ

ਚੰਦਰ ਗ੍ਰਹਿਣ ਦੇ ਪ੍ਰਕਾਰ

ਹੁਣੇ-ਹੁਣੇ ਉੱਪਰ ਤੁਹਾਨੂੰ ਜਾਣਕਾਰੀ ਮਿਲੀ ਕਿ ਚੰਦਰ ਗ੍ਰਹਿਣ ਕੀ ਹੁੰਦਾ ਹੈ। ਆਓ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਚੰਦਰ ਗ੍ਰਹਿਣ ਕਿੰਨੇ ਤਰੀਕੇ ਦਾ ਹੋ ਸਕਦਾ ਹੈ। ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਪ੍ਰਿਥਵੀ ਉੱਤੇ ਪੈਂਦਾ ਹੈ ਅਤੇ ਪ੍ਰਿਥਵੀ ਦੇ ਪਰਛਾਵੇਂ ਨਾਲ ਚੰਦਰਮਾ ਹਨੇਰਾ ਦਿਖਾਈ ਦਿੰਦਾ ਹੈ ਤਾਂ ਕਦੇ-ਕਦੇ ਸਥਿਤੀ ਅਜਿਹੀ ਵੀ ਹੁੰਦੀ ਹੈ ਕਿ ਪ੍ਰਿਥਵੀ ਦਾ ਪਰਛਾਵਾਂ ਚੰਦਰਮਾ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਅਤੇ ਕਦੇ-ਕਦੇ ਅਜਿਹੀ ਸਥਿਤੀ ਵੀ ਹੁੰਦੀ ਹੈ ਕਿ ਚੰਦਰਮਾ ਦਾ ਕੁਝ ਭਾਗ ਹੀ ਗ੍ਰਸਤ ਹੁੰਦਾ ਹੈ ਅਤੇ ਚੰਦਰਮਾ ਪੂਰੀ ਤਰਾਂ ਕਾਲ਼ਾ ਨਹੀਂ ਦਿਖਦਾ। ਇਸੇ ਕਾਰਣ ਚੰਦਰ ਗ੍ਰਹਿਣ ਦੀ ਸਥਿਤੀ ਵੀ ਅਲੱਗ-ਅਲੱਗ ਤਰ੍ਹਾਂ ਦੀ ਹੋ ਸਕਦੀ ਹੈ। ਜੇਕਰ ਚੰਦਰ ਗ੍ਰਹਿਣ ਦੀਆਂ ਕਿਸਮਾਂ ਬਾਰੇ ਗੱਲ ਕਰੀਏ ਤਾਂ ਇਹ ਲਗਭਗ ਤਿੰਨ ਪ੍ਰਕਾਰ ਦਾ ਹੋ ਸਕਦਾ ਹੈ, ਜੋ ਕਿ ਵੱਖ-ਵੱਖ ਸਥਿਤੀਆਂ ਵਿੱਚ ਵੱਖ-ਵੱਖ ਤਰੀਕੇ ਦਾ ਦਿਖਾਈ ਦਿੰਦਾ ਹੈ ਅਤੇ ਵੱਖ-ਵੱਖ ਤਰੀਕੇ ਨਾਲ ਬਣਦਾ ਹੈ। ਆਓ ਜਾਣਦੇ ਹਾਂ ਕਿ ਚੰਦਰ ਗ੍ਰਹਿਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ:

ਪੂਰਣ ਚੰਦਰ ਗ੍ਰਹਿਣ (Total Lunar Eclipse)

 ਜਦੋਂ ਅਸੀਂ ਪੂਰਣ ਚੰਦਰ ਗ੍ਰਹਿਣ ਬਾਰੇ ਗੱਲ ਕਰ ਰਹੇ ਹਾਂ, ਤਾਂ ਇਹ ਸਥਿਤੀ ਖਾਸ ਤੌਰ ‘ਤੇ ਦੇਖਣ ਵਾਲੀ ਹੁੰਦੀ ਹੈ। ਜਦੋਂ ਪ੍ਰਿਥਵੀ ਦਾ ਪਰਛਾਵਾਂ ਸੂਰਜ ਦੇ ਪ੍ਰਕਾਸ਼ ਨੂੰ ਚੰਦਰਮਾ ਉੱਤੇ ਪਹੁੰਚਣ ਤੋਂ ਪੂਰੀ ਤਰ੍ਹਾਂ ਰੋਕ ਲੈਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਸੂਰਜ ਦੇ ਪ੍ਰਕਾਸ਼ ਤੋਂ ਕੁਝ ਸਮੇਂ ਦੇ ਲਈ ਹੀਣ ਹੋ ਕੇ ਚੰਦਰਮਾ ਲਾਲ ਜਾਂ ਗੁਲਾਬੀ ਰੰਗ ਦਾ ਪ੍ਰਤੀਤ ਹੋਣ ਲੱਗਦਾ ਹੈ ਅਤੇ ਪ੍ਰਿਥਵੀ ਤੋਂ ਦੇਖਣ ਉੱਤੇ ਚੰਦਰਮਾ ਦੇ ਧੱਬੇ ਵੀ ਸਪਸ਼ਟ ਦਿਖਣ ਲੱਗਦੇ ਹਨ। ਅਜਿਹੀ ਸਥਿਤੀ ਨੂੰ ਪੂਰਣ ਚੰਦਰ ਗ੍ਰਹਿਣ ਜਾਂ ਫੇਰ ਸੁਪਰ ਬਲੱਡ ਮੂਨ (Super Blood Moon) ਕਿਹਾ ਜਾਂਦਾ ਹੈ। ਪੂਰਣ ਚੰਦਰ ਗ੍ਰਹਿਣ ਦੇ ਦੌਰਾਨ ਚੰਦਰਮਾ ਦਾ ਪੂਰਾ ਭਾਗ ਪ੍ਰਿਥਵੀ ਦੇ ਪਰਛਾਵੇਂ ਨਾਲ ਢਕਿਆ ਹੋਇਆ ਪ੍ਰਤੀਤ ਹੁੰਦਾ ਹੈ। ਇਹੀ ਸਥਿਤੀ ਪੂਰਣ ਚੰਦਰ ਗ੍ਰਹਣ ਕਹਿਲਵਾਉਂਦੀ ਹੈ। ਪੂਰਣ ਚੰਦਰ ਗ੍ਰਹਿਣ ਨੂੰ ਖਗ੍ਰਾਸ ਚੰਦਰ ਗ੍ਰਹਿਣ ਵੀ ਕਹਿ ਸਕਦੇ ਹਾਂ।

ਅੰਸ਼ਕ ਚੰਦਰ ਗ੍ਰਹਿਣ (Partial Lunar Eclipse)

 ਜੇਕਰ ਅਸੀਂ ਅੰਸ਼ਕ ਚੰਦਰ ਗ੍ਰਹਿਣ ਬਾਰੇ ਗੱਲ ਕਰੀਏ ਤਾਂ ਇਹ ਉਹ ਸਥਿਤੀ ਹੈ, ਜਦੋਂ ਪ੍ਰਿਥਵੀ ਦੀ ਚੰਦਰਮਾ ਤੋਂ ਦੂਰੀ ਜ਼ਿਆਦਾ ਹੁੰਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਸੂਰਜ ਦਾ ਪ੍ਰਕਾਸ਼ ਪ੍ਰਿਥਵੀ ਉੱਤੇ ਪੈਂਦਾ ਹੈ, ਪਰ ਪ੍ਰਿਥਵੀ ਦੇ ਪਰਛਾਵੇਂ ਦੁਆਰਾ ਚੰਦਰਮਾ ਤੋਂ ਦੂਰੀ ਜ਼ਿਆਦਾ ਹੋਣ ਦੇ ਕਾਰਣ ਚੰਦਰਮਾ ਪੂਰੀ ਤਰ੍ਹਾਂ ਗ੍ਰਸਿਤ ਨਹੀਂ ਹੁੰਦਾ, ਬਲਕਿ ਪ੍ਰਿਥਵੀ ਦੇ ਪਰਛਾਵੇਂ ਦੁਆਰਾ ਉਸ ਦਾ ਕੁਝ ਭਾਗ ਹੀ ਗ੍ਰਸਿਤ ਦਿਖਾਈ ਦਿੰਦਾ ਹੈ। ਇਸ ਸਥਿਤੀ ਨੂੰ ਅੰਸ਼ਕ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਚੰਦਰਮਾ ਦੇ ਕੁਝ ਖੇਤਰ ਨੂੰ ਛੱਡ ਕੇ ਬਾਕੀ ਸਥਾਨ ਉੱਤੇ ਸੂਰਜ ਦਾ ਪ੍ਰਕਾਸ਼ ਪੂਰੀ ਤਰ੍ਹਾਂ ਨਾਲ ਪੈ ਰਿਹਾ ਹੁੰਦਾ ਹੈ। ਇਸ ਲਈ ਇਹ ਅੰਸ਼ਕ ਚੰਦਰ ਗ੍ਰਹਣ ਕਹਿਲਾਉਂਦਾ ਹੈ। ਇਹ ਜ਼ਿਆਦਾ ਲੰਬੀ ਅਵਧੀ ਦਾ ਵੀ ਨਹੀਂ ਹੁੰਦਾ। ਅੰਸ਼ਕ ਚੰਦਰ ਗ੍ਰਹਿਣ ਨੂੰ ਖੰਡ ਗ੍ਰਾਸ ਚੰਦਰ ਗ੍ਰਹਿਣ ਵੀ ਕਹਿ ਸਕਦੇ ਹਾਂ।

 ਜਦੋਂ ਪ੍ਰਿਥਵੀ ਚੰਦਰਮਾ ਤੋਂ ਜ਼ਿਆਦਾ ਦੂਰੀ ਉੱਤੇ ਹੁੰਦੀ ਹੈ ਅਤੇ ਸੂਰਜ ਦਾ ਪ੍ਰਕਾਸ਼ ਚੰਦਰਮਾ ਉੱਤੇ ਪਹੁੰਚਣ ਤੋਂ ਪੂਰੀ ਤਰ੍ਹਾਂ ਨਹੀਂ ਰੁਕ ਸਕਦਾ ਬਲਕਿ ਪ੍ਰਿਥਵੀ ਦੇ ਪਰਛਾਵੇਂ ਨਾਲ਼ ਥੋੜਾ ਜਿਹਾ ਰੁਕ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਅੰਸ਼ਕ ਚੰਦਰ ਗ੍ਰਹਿਣ ਕਹਿੰਦੇ ਹਨ। ਕਿਉਂਕਿ ਇਸ ਵਿੱਚ ਚੰਦਰਮਾ ਉੱਤੇ ਪ੍ਰਿਥਵੀ ਦਾ ਪਰਛਾਵਾਂ ਕੁਝ ਹਿੱਸਿਆਂ ਉੱਤੇ ਪੈਂਦਾ ਹੈ ਅਤੇ ਬਾਕੀ ਥਾਂ ਉੱਤੇ ਸੂਰਜ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ। ਇਸੇ ਕਾਰਣ ਇਹ ਗ੍ਰਹਿਣ ਜ਼ਿਆਦਾ ਲੰਬੀ ਅਵਧੀ ਦਾ ਵੀ ਨਹੀਂ ਹੁੰਦਾ।

ਉਪਛਾਇਆ ਚੰਦਰ ਗ੍ਰਹਿਣ (Penumbral Lunar Eclipse)

ਉੱਪਰ ਦੱਸੇ ਗਏ ਚੰਦਰ ਗ੍ਰਹਿਣ ਦੀ ਪ੍ਰਕਿਰਤੀ ਤੋਂ ਇਲਾਵਾ ਇੱਕ ਵਿਸ਼ੇਸ਼ ਪ੍ਰਕਿਰਤੀ ਦਾ ਚੰਦਰ ਗ੍ਰਹਿਣ ਹੋਰ ਵੀ ਦੇਖਿਆ ਜਾਂਦਾ ਹੈ। ਇਸ ਵਿਸ਼ੇਸ਼ ਰੂਪ ਨੂੰ ਚੰਦਰ ਗ੍ਰਹਿਣ ਨਹੀਂ ਮੰਨਿਆ ਗਿਆ ਹੈ। ਕਈ ਵਾਰ ਅਜਿਹੀ ਸਥਿਤੀ ਹੁੰਦੀ ਹੈ ਕਿ ਪ੍ਰਿਥਵੀ ਦੇ ਬਾਹਰੀ ਹਿੱਸੇ ਦਾ ਪਰਛਾਵਾਂ ਹੀ ਚੰਦਰਮਾ ਉੱਤੇ ਪੈਂਦਾ ਹੈ, ਜਿਸ ਨਾਲ ਚੰਦਰਮਾ ਦੀ ਸਤਹ ਧੁੰਧਲੀ ਅਤੇ ਮੱਧਮ ਜਿਹੀ ਪ੍ਰਤੀਤ ਹੋਣ ਲੱਗਦੀ ਹੈ। ਇਸ ਵਿੱਚ ਚੰਦਰਮਾ ਦਾ ਕੋਈ ਵੀ ਭਾਗ ਗ੍ਰਸਿਤ ਅਤੇ ਕਾਲ਼ਾ ਨਹੀਂ ਹੁੰਦਾ। ਕੇਵਲ ਉਸ ਦੀ ਛਾਇਆ ਹੀ ਮੈਲ਼ੀ ਪ੍ਰਤੀਤ ਹੁੰਦੀ ਹੈ। ਅਜਿਹੀ ਸਥਿਤੀ ਨੂੰ ਉਪਛਾਇਆ ਚੰਦਰ ਗ੍ਰਹਿਣ ਕਹਿੰਦੇ ਹਨ। ਕਿਉਂਕਿ ਇਸ ਪ੍ਰਕਾਰ ਦੀ ਸ਼੍ਰੇਣੀ ਦੇ ਚੰਦਰ ਗ੍ਰਹਿਣ ਵਿੱਚ ਚੰਦਰਮਾ ਦਾ ਕੋਈ ਵੀ ਭਾਗ ਗ੍ਰਸਿਤ ਨਹੀਂ ਹੁੰਦਾ। ਇਸ ਲਈ ਇਸ ਨੂੰ ਚੰਦਰ ਗ੍ਰਹਿਣ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਂਦਾ ਅਤੇ ਇਸ ਨੂੰ ਚੰਦਰ ਗ੍ਰਹਿਣ ਦਾ ਨਾਂ ਨਹੀਂ ਦਿੱਤਾ ਗਿਆ। ਖਗੋਲੀ ਦ੍ਰਿਸ਼ਟੀਕੋਣ ਤੋਂ ਇਹ ਇਹ ਇੱਕ ਗ੍ਰਹਿਣ ਜਿਹੀ ਘਟਨਾ ਮੰਨੀ ਜਾ ਸਕਦੀ ਹੈ, ਪਰ ਇਸ ਦਾ ਕੋਈ ਵੀ ਧਾਰਮਿਕ ਜਾਂ ਅਧਿਆਤਮਕ ਮਹੱਤਵ ਨਹੀਂ ਹੁੰਦਾ, ਕਿਉਂਕਿ ਜਦੋਂ ਚੰਦਰਮਾ ਗ੍ਰਸਿਤ ਹੀ ਨਹੀਂ ਹੋਇਆ ਤਾਂ ਉਸ ‘ਤੇ ਗ੍ਰਹਿਣ ਕਿਹੜਾ ਅਤੇ ਇਹੀ ਕਾਰਣ ਹੈ ਕਿ ਇਸ ਪ੍ਰਕਾਰ ਦੇ ਗ੍ਰਹਿਣ ਦੇ ਦੌਰਾਨ ਸਭ ਤਰ੍ਹਾਂ ਦੇ ਧਾਰਮਿਕ ਅਤੇ ਅਧਿਆਤਮਕ ਕਾਰਜ ਭਲੀ-ਭਾਂਤ ਸੰਪਾਦਿਤ ਕੀਤੇ ਜਾ ਸਕਦੇ ਹਨ।

ਚੰਦਰ ਗ੍ਰਹਿਣ ਦਾ ਸੂਤਕ ਕਾਲ

ਹੁਣੇ-ਹੁਣੇ ਅਸੀਂ ਜਾਣਿਆ ਕਿ ਚੰਦਰ ਗ੍ਰਹਿਣ ਕੀ ਹੁੰਦਾ ਹੈ ਅਤੇ ਚੰਦਰ ਗ੍ਰਹਿਣ ਕਿੰਨੀ ਤਰ੍ਹਾਂ ਦਾ ਹੁੰਦਾ ਹੈ। ਹੁਣ ਇੱਕ ਵਿਸ਼ੇਸ਼ ਗੱਲ, ਜੋ ਤੁਸੀਂ ਜ਼ਿਆਦਾਤਰ ਲੋਕਾਂ ਦੇ ਮੂੰਹ ਤੋਂ ਸੁਣੀ ਹੋਵੇਗੀ ਕਿ ਚੰਦਰ ਗ੍ਰਹਿਣ ਦਾ ਸੂਤਕ ਕਾਲ ਲੱਗ ਗਿਆ ਹੈ ਤਾਂ ਅਸਲ ਵਿੱਚ ਇਹ ਸੂਤਕ ਕਾਲ ਕੀ ਹੈ, ਆਓ ਹੁਣ ਇਸ ਦੇ ਬਾਰੇ ਗੱਲ ਕਰਦੇ ਹਾਂ। ਵੈਦਿਕ ਕਾਲ ਤੋਂ ਹੀ ਸਨਾਤਨ ਧਰਮ ਦੀ ਸਥਿਤੀ ਰਹੀ ਹੈ ਅਤੇ ਇਸ ਦੇ ਅਨੁਸਾਰ ਹੀ ਸਾਨੂੰ ਚੰਦਰ ਗ੍ਰਹਿਣ ਦੇ ਸੂਤਕ ਕਾਲ ਬਾਰੇ ਪਤਾ ਚੱਲਦਾ ਹੈ। ਚੰਦਰ ਗ੍ਰਹਿਣ ਤੋਂ ਪਹਿਲਾਂ ਕੁਝ ਵਿਸ਼ੇਸ਼ ਸਮਾਂ ਅਜਿਹਾ ਹੁੰਦਾ ਹੈ, ਜਿਸ ਦੇ ਦੌਰਾਨ ਕੋਈ ਵੀ ਸ਼ੁਭ ਕਾਰਜ ਨਹੀਂ ਕਰਨਾ ਚਾਹੀਦਾ। ਚੰਦਰ ਗ੍ਰਹਿਣ ਦੇ ਮਾਮਲੇ ਵਿੱਚ ਇਹ ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ ਤਿੰਨ ਪਹਿਰ ਪਹਿਲਾਂ ਦਾ ਸਮਾਂ ਹੁੰਦਾ ਹੈ, ਅਰਥਾਤ ਜਦੋਂ ਗ੍ਰਹਿਣ ਸ਼ੁਰੂ ਹੋਣ ਵਾਲਾ ਹੋਵੇ ਤਾਂ ਉਸ ਤੋਂ ਲਗਭਗ 9 ਘੰਟੇ ਪਹਿਲਾਂ ਤੋਂ ਉਸ ਦਾ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਚੰਦਰ ਗ੍ਰਹਿਣ ਦੇ ਮੋਕਸ਼ ਅਰਥਾਤ ਚੰਦਰ ਗ੍ਰਹਿਣ ਦੇ ਖਤਮ ਹੋਣ ਦੇ ਨਾਲ ਹੀ ਖਤਮ ਹੁੰਦਾ ਹੈ। ਇਸ ਸੂਤਕ ਕਾਲ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ, ਕਿਉਂਕਿ ਜੇਕਰ ਤੁਸੀਂ ਇਸ ਦੌਰਾਨ ਕੋਈ ਸ਼ੁਭ ਕਾਰਜ ਕਰਦੇ ਹੋ, ਤਾਂ ਮਾਨਤਾ ਅਨੁਸਾਰ ਉਸ ਦੇ ਸ਼ੁਭ ਫਲ਼ ਪ੍ਰਦਾਨ ਕਰਨ ਦੀ ਸਥਿਤੀ ਖਤਮ ਹੋ ਜਾਂਦੀ ਹੈ। ਇਸ ਲਈ ਮੂਰਤੀ ਪੂਜਾ, ਮੂਰਤੀ ਛੂਹਣਾ, ਸ਼ੁਭ ਕਾਰਜ ਜਿਵੇਂ ਕਿ ਵਿਆਹ, ਮੁੰਡਨ, ਗ੍ਰਹਿ-ਪ੍ਰਵੇਸ਼ ਆਦਿ ਚੰਦਰ ਗ੍ਰਹਿਣ ਦੇ ਸੂਤਕ ਕਾਲ ਦੇ ਦੌਰਾਨ ਨਹੀਂ ਕੀਤੇ ਜਾਂਦੇ।

2024 ਵਿੱਚ ਚੰਦਰ ਗ੍ਰਹਿਣ ਕਦੋਂ ਹੈ?

 ਹੁਣ ਤੱਕ ਅਸੀਂ ਜਾਣਿਆ ਹੈ ਕਿ ਚੰਦਰ ਗ੍ਰਹਿਣ ਕੀ ਹੁੰਦਾ ਹੈ, ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਅਤੇ ਇਸ ਦਾ ਸੂਤਕ ਕਾਲ ਕੀ ਹੁੰਦਾ ਹੈ। ਆਓ, ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਚੰਦਰ ਗ੍ਰਹਿਣ ਕਦੋਂ ਲੱਗੇਗਾ, ਕਿਹੜੀ ਤਰੀਕ, ਕਿਹੜੇ ਦਿਨ, ਕਿਹੜੇ ਦਿਨਾਂਕ ਨੂੰ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਅਤੇ ਕਿੱਥੇ ਦਿਖੇਗਾ। ਅਸੀਂ ਇਹ ਵੀ ਜਾਣਾਂਗੇ ਕਿ ਇਸ ਸਾਲ ਵਿੱਚ ਕੁੱਲ ਕਿੰਨੇ ਚੰਦਰ ਗ੍ਰਹਿਣ ਲੱਗਣ ਵਾਲੇ ਹਨ। ਚੰਦਰ ਗ੍ਰਹਿਣ ਦੀ ਘਟਨਾ ਲੱਗਭਗ ਹਰ ਸਾਲ ਹੀ ਘਟਦੀ ਹੈ। ਹਾਲਾਂਕਿ ਇਸ ਦੀ ਅਵਧੀ ਅਤੇ ਸੰਖਿਆ ਵਿੱਚ ਅੰਤਰ ਆ ਸਕਦਾ ਹੈ। ਚੰਦਰ ਗ੍ਰਹਿਣ ਨੂੰ ਖਗੋਲੀ ਘਟਨਾ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ। ਜੇਕਰ ਸਾਲ 2024 ਦੇ ਬਾਰੇ ਵਿੱਚ ਗੱਲ ਕਰੀਏ ਤਾਂ ਅਸੀਂ ਜਾਣਾਂਗੇ ਕਿ ਕੁੱਲ ਮਿਲਾ ਕੇ ਮੁੱਖ ਰੂਪ ਤੋਂ ਇੱਕ ਹੀ ਚੰਦਰ ਗ੍ਰਹਿਣ ਇਸ ਸਾਲ ਦਿਖੇਗਾ। ਇਸ ਤੋਂ ਇਲਾਵਾ ਇਕ ਉਪਛਾਇਆ ਚੰਦਰ ਗ੍ਰਹਿਣ ਵੀ ਆਕਾਰ ਲੈਣ ਵਾਲਾ ਹੈ, ਜਿਸ ਨੂੰ ਅਸੀਂ ਗ੍ਰਹਿਣ ਨਹੀਂ ਮੰਨਦੇ। ਪਰ ਫੇਰ ਵੀ ਤੁਹਾਡੀ ਸੁਵਿਧਾ ਅਤੇ ਜਾਣਕਾਰੀ ਦੇ ਲਈ ਉਸ ਦੇ ਬਾਰੇ ਵਿੱਚ ਅਸੀਂ ਇੱਥੇ ਦੱਸ ਰਹੇ ਹਾਂ:

 ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਾਲ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ। ਇਸ ਲਈ ਭਾਰਤ ਵਿੱਚ ਇਸ ਗ੍ਰਹਿਣ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਕਿਉਂਕਿ ਜਿੱਥੇ ਗ੍ਰਹਿਣ ਦਿਖਦਾ ਹੈ, ਉੱਥੇ ਹੀ ਉਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਂਦਾ ਹੈ। ਉਪਛਾਇਆ ਚੰਦਰ ਗ੍ਰਹਿਣ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ, ਕਿਉਂਕਿ ਇਸ ਨੂੰ ਗ੍ਰਹਿਣ ਨਹੀਂ ਮੰਨਿਆ ਜਾਂਦਾ। ਆਓ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਲ 2024 ਵਿੱਚ ਮੁੱਖ ਚੰਦਰ ਗ੍ਰਹਿਣ ਦਾ ਸਮਾਂ ਕੀ ਹੋਵੇਗਾ ਅਤੇ ਇਹ ਕਿੱਥੇ-ਕਿੱਥੇ ਦਿਖਾਈ ਦੇਵੇਗਾ।

ਚੰਦਰ ਗ੍ਰਹਿਣ 2024 - ਖੰਡਗ੍ਰਾਸ ਚੰਦਰ ਗ੍ਰਹਿਣ

ਮਿਤੀ

ਦਿਨ ਅਤੇ ਦਿਨਾਂਕ

ਚੰਦਰ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ

(ਭਾਰਤੀ ਸਟੈਂਡਰਡ ਟਾਈਮ ਦੇ ਅਨੁਸਾਰ)

ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ

ਜਿਸ ਖੇਤਰ ਵਿੱਚ ਦਿਖੇਗਾ

ਭਾਦੋਂ ਮਹੀਨਾ ਸ਼ੁਕਲ ਪੱਖ ਪੂਰਣਮਾਸੀ

ਬੁੱਧਵਾਰ, 

18 ਸਤੰਬਰ, 2024 

ਸਵੇਰੇ 7: 43 ਵਜੇ ਤੋਂ

ਸਵੇਰੇ 8:46 ਵਜੇ ਤੱਕ

ਦੱਖਣੀ ਅਮਰੀਕਾ, ਪੱਛਮੀ ਅਫਰੀਕਾ ਅਤੇ ਪੱਛਮੀ ਯੂਰਪ

(ਭਾਰਤ ਵਿੱਚ ਜਦੋਂ ਇਹ ਖੰਡਗ੍ਰਾਸ ਚੰਦਰ ਗ੍ਰਹਿਣ ਸ਼ੁਰੂ ਹੋਵੇਗਾ, ਉਦੋਂ ਤੱਕ ਪੂਰੇ ਭਾਰਤ ਵਿੱਚ ਚੰਦਰਮਾ ਅਸਤ ਹੋਣ ਦੀ ਸਥਿਤੀ ਹੋ ਚੁਕੀ ਹੋਵੇਗੀ, ਇਸ ਲਈ ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ। ਕੇਵਲ ਉਪਛਾਇਆ ਆਰੰਭ ਹੁੰਦੇ ਸਮੇਂ ਉੱਤਰ ਪੱਛਮੀ ਭਾਰਤ ਅਤੇ ਉੱਤਰ-ਦੱਖਣੀ ਸ਼ਹਿਰਾਂ ਵਿੱਚ ਚੰਦਰਮਾ ਅਸਤ ਹੋਵੇਗਾ, ਇਸ ਲਈ ਕੁਝ ਸਮੇਂ ਦੇ ਲਈ ਚੰਦਰਮਾ ਦੇ ਚਾਨਣੇ ਵਿੱਚ ਧੁੰਦਲਾਪਣ ਆ ਸਕਦਾ ਹੈ। ਇਸ ਪ੍ਰਕਾਰ ਭਾਰਤ ਵਿੱਚ ਇਹ ਉਪਛਾਇਆ ਦੇ ਰੂਪ ਵਿੱਚ ਵੀ ਅੰਸ਼ਕ ਰੂਪ ਤੋਂ ਹੀ ਦਿਖੇਗਾ। ਇਸ ਕਾਰਣ ਇਹ ਗ੍ਰਹਿਣ ਦੀ ਸ਼੍ਰੇਣੀ ਵਿੱਚ ਨਹੀਂ ਆਵੇਗਾ।)

ਨੋਟ: ਉਪਰੋਕਤ ਟੇਬਲ ਵਿੱਚ ਦਿੱਤਾ ਗਿਆ ਚੰਦਰ ਗ੍ਰਹਿਣ ਦਾ ਸਮਾਂ ਭਾਰਤੀ ਸਟੈਂਡਰਡ ਸਮੇਂ ਦੇ ਅਨੁਸਾਰ ਹੈ। ਜੇਕਰ ਗ੍ਰਹਿਣ 2024 ਦੇ ਅੰਤਰਗਤ ਚੰਦਰ ਗ੍ਰਹਿਣ ਦੇ ਬਾਰੇ ਵਿੱਚ ਗੱਲ ਕਰੀਏ, ਤਾਂ ਇਹ ਚੰਦਰ ਗ੍ਰਹਿਣ ਇੱਕ ਅੰਸ਼ਕ ਅਰਥਾਤ ਖੰਡਗ੍ਰਾਸ ਚੰਦਰ ਗ੍ਰਹਿਣ ਹੋਣ ਵਾਲਾ ਹੈ। ਭਾਰਤ ਵਿੱਚ ਇਹ ਚੰਦਰ ਗ੍ਰਹਿਣ ਲੱਗਭਗ ਨਹੀਂ ਦਿਖੇਗਾ, ਕਿਓਂਕਿ ਭਾਰਤ ਵਿੱਚ ਜਦੋਂ ਇਹ ਖੰਡਗ੍ਰਾਸ ਚੰਦਰ ਗ੍ਰਹਿਣ ਸ਼ੁਰੂ ਹੋਵੇਗਾ, ਉਦੋਂ ਤੱਕ ਪੂਰੇ ਭਾਰਤ ਵਿੱਚ ਚੰਦਰਮਾ ਅਸਤ ਹੋਣ ਦੀ ਸਥਿਤੀ ਹੋ ਚੁਕੀ ਹੋਵੇਗੀ। ਕੇਵਲ ਉਪਛਾਇਆ ਆਰੰਭ ਹੁੰਦੇ ਸਮੇਂ ਉੱਤਰ-ਪੱਛਮੀ ਭਾਰਤ ਅਤੇ ਉੱਤਰ-ਦੱਖਣੀ ਸ਼ਹਿਰਾਂ ਵਿੱਚ ਚੰਦਰਮਾ ਅਸਤ ਹੋਵੇਗਾ, ਇਸ ਲਈ ਕੁਝ ਸਮੇਂ ਦੇ ਲਈ ਚੰਦਰਮਾ ਦੇ ਚਾਨਣੇ ਵਿੱਚ ਧੁੰਦਲਾਪਣ ਆ ਸਕਦਾ ਹੈ। ਇਸ ਪ੍ਰਕਾਰ ਭਾਰਤ ਵਿੱਚ ਇਹ ਉਪਛਾਇਆ ਦੇ ਰੂਪ ਵਿੱਚ ਵੀ ਅੰਸ਼ਕ ਰੂਪ ਤੋਂ ਹੀ ਦਿਖੇਗਾ। ਇਸ ਕਾਰਣ ਇਹ ਗ੍ਰਹਿਣ ਦੀ ਸ਼੍ਰੇਣੀ ਵਿੱਚ ਨਹੀਂ ਆਵੇਗਾ। ਇਸ ਲਈ ਜਦੋਂ ਇਹ ਗ੍ਰਹਿਣ ਹੋਵੇਗਾ ਹੀ ਨਹੀਂ, ਤਾਂ ਇਸ ਦਾ ਕੋਈ ਪ੍ਰਭਾਵ ਵੀ ਨਹੀਂ ਮੰਨਿਆ ਜਾਵੇਗਾ।

ਖੰਡਗ੍ਰਾਸ ਚੰਦਰ ਗ੍ਰਹਿਣ





ਚੰਦਰ ਗ੍ਰਹਿਣ 2024 ਦਾ ਵਿਸ਼ੇਸ਼ ਰਾਸ਼ੀਫਲ

ਜੇਕਰ ਅਸੀਂ ਉਪਰ ਵਰਣਨ ਕੀਤੇ ਖੰਡਗ੍ਰਾਸ ਚੰਦਰ ਗ੍ਰਹਿਣ ਬਾਰੇ ਗੱਲ ਕਰੀਏ ਤਾਂ ਉਸ ਦਾ ਭਿੰਨ-ਭਿੰਨ ਰਾਸ਼ੀਆਂ ਉੱਤੇ ਜੇਕਰ ਪ੍ਰਭਾਵ ਦੇਖਿਆ ਜਾਵੇ ਤਾਂ ਮੇਖ਼, ਮਿਥੁਨ, ਕਰਕ, ਕੰਨਿਆ, ਤੁਲਾ, ਬ੍ਰਿਸ਼ਚਕ, ਕੁੰਭ ਅਤੇ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਇਸ ਗ੍ਰਹਿਣ ਦਾ ਕੁਝ ਨਾ ਕੁਝ ਅਸ਼ੁਭ ਪ੍ਰਭਾਵ ਹੋ ਸਕਦਾ ਹੈ, ਜਦੋਂ ਕਿ ਬਾਕੀ ਰਾਸ਼ੀਆਂ ਬ੍ਰਿਸ਼ਭ, ਸਿੰਘ, ਧਨੂੰ ਅਤੇ ਮਕਰ ਦੇ ਜਾਤਕਾਂ ਦੇ ਲਈ ਸ਼ੁਭ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਧਨ-ਹਾਨੀ ਹੋਣ ਦੀ ਸੰਭਾਵਨਾ ਬਣੇਗੀ ਤਾਂ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰਕ ਰਾਸ਼ੀ ਦੇ ਜਾਤਕਾਂ ਦੀ ਮਾਨਸਿਕ ਵਿਆਕੁਲਤਾ ਵੀ ਵਧੇਗੀ। ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਸ਼ਾਦੀਸ਼ੁਦਾ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦ ਕਿ ਤੁਲਾ ਰਾਸ਼ੀ ਦੇ ਜਾਤਕ ਕਿਸੇ ਰੋਗ ਦੀ ਚਪੇਟ ਵਿੱਚ ਆ ਸਕਦੇ ਹਨ। ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਆਤਮ-ਸਨਮਾਣ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ ਤਾਂ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਧਨ-ਹਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮੀਨ ਰਾਸ਼ੀ ਦੇ ਜਾਤਕਾਂ ਨੂੰ ਸਰੀਰਕ ਕਸ਼ਟ ਹੋ ਸਕਦੇ ਹਨ ਅਤੇ ਮਾਨਸਿਕ ਤਣਾਅ ਵਧੇਗਾ। ਇਸ ਦੇ ਉਲਟ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਧਨ-ਲਾਭ ਹੋਣ ਦੀ ਸੰਭਾਵਨਾ ਵਧੇਗੀ। ਸਿੰਘ ਰਾਸ਼ੀ ਦੇ ਜਾਤਕਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਧਨੂੰ ਰਾਸ਼ੀ ਦੇ ਜਾਤਕਾਂ ਨੂੰ ਕਾਰਜਾਂ ਵਿੱਚ ਸਫਲਤਾ ਮਿਲੇਗੀ ਅਤੇ ਮਕਰ ਰਾਸ਼ੀ ਦੇ ਜਾਤਕਾਂ ਨੂੰ ਧਨ-ਲਾਭ ਹੋਣ ਦੀ ਸੰਭਾਵਨਾ ਬਣੇਗੀ।



ਉਪਛਾਇਆ ਚੰਦਰ ਗ੍ਰਹਿਣ 2024

ਮਿਤੀ

ਦਿਨ ਅਤੇ ਦਿਨਾਂਕ

ਚੰਦਰ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ

ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ

ਜਿਸ ਖੇਤਰ ਵਿੱਚ ਦਿਖੇਗਾ

ਫੱਗਣ ਮਹੀਨਾ ਸ਼ੁਕਲ ਪੱਖ ਪੂਰਣਮਾਸੀ

ਸੋਮਵਾਰ, 25 ਮਾਰਚ, 2024

ਸਵੇਰੇ 10:23 ਵਜੇ ਤੋਂ

ਦੁਪਹਿਰ ਬਾਅਦ 15:02 ਵਜੇ ਤੱਕ

ਆਇਰਲੈਂਡ, ਇੰਗਲੈਂਡ, ਸਪੇਨ, ਪੁਰਤਗਾਲ, ਇਟਲੀ, ਜਰਮਨੀ, ਫ੍ਰਾਂਸ, ਹਾਲੈਂਡ, ਬੈਲਜੀਅਮ, ਦੱਖਣੀ ਨਾਰਵੇ, ਸਵਿਟਜ਼ਰਲੈਂਡ, ਉੱਤਰੀ ਅਤੇ ਦੱਖਣੀ ਅਮਰੀਕਾ, ਜਪਾਨ, ਰੂਸ ਦਾ ਪੂਰਬੀ ਭਾਗ, ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਬਾਕੀ ਆਸਟ੍ਰੇਲੀਆ ਅਤੇ ਜ਼ਿਆਦਾਤਰ ਅਫਰੀਕਾ

(ਭਾਰਤ ਵਿੱਚ ਨਹੀਂ ਦਿਖੇਗਾ)

ਨੋਟ: ਗ੍ਰਹਿਣ 2024 ਦੇ ਅਨੁਸਾਰ ਉਪਰੋਕਤ ਟੇਬਲ ਵਿੱਚ ਦਿੱਤਾ ਗਿਆ ਸਮਾਂ ਭਾਰਤੀ ਸਟੈਂਡਰਡ ਸਮੇਂ ਦੇ ਅਨੁਸਾਰ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਇਹ ਇੱਕ ਉਪਛਾਇਆ ਚੰਦਰ ਗ੍ਰਹਿਣ ਹੋਵੇਗਾ, ਜਿਸ ਨੂੰ ਗ੍ਰਹਿਣ ਦਾ ਨਾਂ ਨਹੀਂ ਦਿੱਤਾ ਗਿਆ ਹੈ ਅਤੇ ਇਸੇ ਕਾਰਣ ਨਾ ਤਾਂ ਇਸ ਦਾ ਸੂਤਕ ਕਾਲ ਪ੍ਰਭਾਵੀ ਹੋਵੇਗਾ ਅਤੇ ਨਾ ਹੀ ਇਸ ਦਾ ਕੋਈ ਧਾਰਮਿਕ ਪ੍ਰਭਾਵ ਹੋਵੇਗਾ। ਤੁਸੀਂ ਆਪਣੇ ਸਾਰੇ ਕਾਰਜਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰ ਸਕਦੇ ਹੋ। ਉਂਝ ਵੀ ਇਹ ਉਪਛਾਇਆ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ। ਇਸ ਲਈ ਤੁਸੀਂ ਆਪਣੇ ਸਾਰੇ ਸ਼ੁਭ ਕਾਰਜ ਸੁਚਾਰੂ ਰੂਪ ਨਾਲ ਕਰ ਸਕਦੇ ਹੋ।

ਉਪਛਾਇਆ ਚੰਦਰ ਗ੍ਰਹਿਣ



ਚੰਦਰ ਗ੍ਰਹਿਣ ਦੇ ਦੌਰਾਨ ਕੀਤੇ ਜਾਣ ਵਾਲੇ ਇਹ ਖਾਸ ਉਪਾਅ ਦਿਲਵਾਓਣਗੇ ਤੁਹਾਨੂੰ ਹਰ ਸਮੱਸਿਆ ਤੋਂ ਮੁਕਤੀ

ਚੰਦਰ ਗ੍ਰਹਿਣ ਦੇ ਦੌਰਾਨ ਭੁੱਲ ਕੇ ਵੀ ਇਹ ਕੰਮ ਨਾ ਕਰੋ:

ਚੰਦਰ ਗ੍ਰਹਿਣ 2024 ਦੇ ਦੌਰਾਨ ਇਨਾਂ ਮੰਤਰਾਂ ਦਾ ਜਾਪ ਕਰਨ ਨਾਲ਼ ਮਿਲੇਗੀ ਸਫਲਤਾ

ਤਮੋਮਯ ਮਹਾਭੀਮ ਸੋਮਸੂਰਯਵਿਮਰਦਨ।

ਹੇਮਤਾਰਾਪ੍ਰਦਾਨੇਨ ਮਮ ਸ਼ਾਂਤੀਪ੍ਰਦੋ ਭਵ॥१॥

ਸ਼ਲੋਕ ਦਾ ਅਰਥ - ਹਨੇਰਾ ਰੂਪ ਮਹਾਭੀਮ ਚੰਦਰਮਾ ਅਤੇ ਸੂਰਜ ਦਾ ਮਰਦਨ ਕਰਨੇ ਵਾਲ਼ੇ ਰਾਹੂ! ਸਵਰਣ ਤਾਰੇ ਦੇ ਦਾਨ ਨਾਲ਼ ਮੈਨੂੰ ਸ਼ਾਂਤੀ ਪ੍ਰਦਾਨ ਕਰੋ।

ਵਿਧੁਨਤੁਦ ਨਮਸਤੁੰਭਯ ਸਿੰਹੀਕਾਨੰਦਨਾਚਯੁਤ।

ਦਾਨੇਨਾਨੇਨ ਨਾਗਸਯ ਰਕਸ਼ ਮਾਂ ਵੇਧਜਾਭਦਯਾਤ॥२॥

ਸ਼ਲੋਕ ਦਾ ਅਰਥ -ਸਿੰਹੀਕਾਨੰਦਨ (ਸਿੰਹੀਕਾ ਦੇ ਪੁੱਤਰ), ਅਚਯੁਤ! ਓ ਵਿਧੁਨਤੁਦ, ਨਾਗ ਦੇ ਇਸ ਦਾਨ ਨਾਲ਼ ਗ੍ਰਹਿਣ ਤੋਂ ਹੋਣ ਵਾਲ਼ੇ ਡਰ ਤੋਂ ਮੇਰੀ ਰੱਖਿਆ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਚੰਦਰ ਗ੍ਰਹਿਣ ਨਾਲ਼ ਸਬੰਧਤ ਐਸਟ੍ਰੋਸੇਜ ਦਾ ਇਹ ਆਰਟੀਕਲ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਆਰਟੀਕਲ ਨੂੰ ਪਸੰਦ ਕਰਨ ਅਤੇ ਇਸ ਨੂੰ ਪੜ੍ਹਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ !

Talk to Astrologer Chat with Astrologer