ਲਾਲ ਕਿਤਾਬ 2024 (Lal Kitab 2024)

Author: Charu Lata | Updated Fri, 19 Jan 2024 02:28 PM IST

ਲਾਲ ਕਿਤਾਬ 2024: ਅਸੀਂ ਉਮੀਦ ਕਰਦੇ ਹਾਂ ਕਿ ਸਾਲ 2023 ਤੁਹਾਡੇ ਲਈ ਮੰਗਲਕਾਰੀ ਰਿਹਾ ਹੋਵੇਗਾ। ਹੁਣ ਅਸੀਂ ਜਿਵੇਂ-ਜਿਵੇਂ ਸਾਲ 2024 ਵੱਲ ਵੱਧ ਰਹੇ ਹਾਂ, ਉਵੇਂ-ਉਵੇਂ ਆਪਣੇ ਭਵਿੱਖ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਨ ਸਾਡੇ ਸਾਰਿਆਂ ਦੇ ਮਨਾਂ ਵਿੱਚ ਜ਼ਰੂਰ ਉੱਠ ਰਹੇ ਹੋਣਗੇ। ਆਓ, ਤੁਹਾਡੇ ਇਹਨਾਂ ਹੀ ਪ੍ਰਸ਼ਨਾਂ ਦੇ ਜਵਾਬ ਆਰਟੀਕਲ ਦੇ ਮਾਧਿਅਮ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।

 ਲਾਲ ਕਿਤਾਬ ਨੂੰ ਵੈਦਿਕ ਜੋਤਿਸ਼ ਦੀ ਸਭ ਤੋਂ ਮਹੱਤਵਪੂਰਣ ਕਿਤਾਬਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉੰਝ ਤਾਂ ਇਸ ਦੀ ਭਵਿੱਖਬਾਣੀ ਵੈਦਿਕ ਜੋਤਿਸ਼ ਤੋਂ ਕਾਫੀ ਅਲੱਗ ਹੁੰਦੀ ਹੈ, ਪਰ ਇਸ ਨੂੰ ਕਾਫੀ ਸਟੀਕ ਅਤੇ ਵਿਸ਼ਵਾਸਯੋਗ ਮੰਨਿਆ ਗਿਆ ਹੈ।

 ਲਾਲ ਕਿਤਾਬ ਦੀ ਰਚਨਾ ਕਿਸ ਨੇ, ਕਦੋਂ ਅਤੇ ਕਿਸ ਤਰ੍ਹਾਂ ਕੀਤੀ, ਇਹ ਤਾਂ ਪਤਾ ਨਹੀਂ ਚੱਲ ਸਕਿਆ। ਪਰ ਪੰਡਿਤ ਰੂਪ ਚੰਦਰ ਜੋਸ਼ੀ ਜੀ ਨੇ ਇਸ ਦੇ ਪੰਜ ਖੰਡਾਂ ਦੀ ਰਚਨਾ ਕਰ ਕੇ ਆਮ ਲੋਕਾਂ ਦੇ ਲਈ ਇਸ ਕਿਤਾਬ ਨੂੰ ਪੜ੍ਹਨਾ ਅਤੇ ਸਮਝਣਾ ਕਾਫੀ ਆਸਾਨ ਕਰ ਦਿੱਤਾ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ ਲਾਲ ਕਿਤਾਬ ਦੀ ਮੂਲ ਰਚਨਾ ਉਰਦੂ ਅਤੇ ਫਾਰਸੀ ਭਾਸ਼ਾ ਵਿੱਚ ਕੀਤੀ ਗਈ ਸੀ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਖੁਦਾਈ ਦੇ ਦੌਰਾਨ ਤਾਂਬੇ ਦੇ ਫੱਟੇ ਉੱਤੇ ਉਰਦੂ ਅਤੇ ਫਾਰਸੀ ਵਿੱਚ ਅੰਕਿਤ ਕੀਤਾ ਹੋਇਆ ਮਿਲਿਆ ਸੀ, ਜਿਸ ਤੋਂ ਬਾਅਦ ਪੰਡਿਤ ਰੂਪ ਚੰਦਰ ਜੋਸ਼ੀ ਜੀ ਨੇ ਇਸ ਨੂੰ ਪੰਜ ਭਾਗਾਂ ਵਿੱਚ ਵਿਭਾਜਿਤ ਕਰ ਕੇ ਆਮ ਲੋਕਾਂ ਦੀ ਭਾਸ਼ਾ ਉਰਦੂ ਵਿੱਚ ਇਸ ਨੂੰ ਸਮਝਾਇਆ ਹੈ।

ਸਾਲ 2024 ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਕਿਹੋ-ਜਿਹਾ ਰਹੇਗਾ? ਵਿਦਵਾਨ ਜੋਤਸ਼ੀਆਂ ਤੋਂ ਜਾਣੋ ਜਵਾਬ

ਲਾਲ ਕਿਤਾਬ ਦਾ ਮਹੱਤਵ

ਜੇਕਰ ਗੱਲ ਕਰੀਏ ਲਾਲ ਕਿਤਾਬ ਦੇ ਮਹੱਤਵ ਦੀ, ਤਾਂ ਇਸ ਵਿੱਚ ਜੀਵਨ ਦੀ ਹਰ ਮੁਸੀਬਤ ਅਤੇ ਪਰੇਸ਼ਾਨੀ ਨਾਲ ਨਿਪਟਣ ਦੇ ਬੇਹਦ ਹੀ ਅਚੂਕ, ਸਟੀਕ ਅਤੇ ਸਰਲ ਉਪਾਅ ਦੱਸੇ ਗਏ ਹਨ, ਜਿਨਾਂ ਦਾ ਪਾਲਣ ਹਰ ਕੋਈ ਵਿਅਕਤੀ ਆਸਾਨੀ ਨਾਲ ਕਰ ਸਕਦਾ ਹੈ ਅਤੇ ਆਪਣੇ ਜੀਵਨ ਤੋਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਵੈਦਿਕ ਜੋਤਿਸ਼ ਦੀ ਤਰ੍ਹਾਂ ਸਭ ਘਰਾਂ ਦੇ ਸੁਆਮੀ ਗ੍ਰਹਿਆਂ ਦੇ ਬਾਰੇ ਵਿੱਚ ਨਾ ਦੱਸ ਕੇ ਹਰ ਘਰ ਦੇ ਲਈ ਇੱਕ ਨਿਸ਼ਚਿਤ ਸੁਆਮੀ ਗ੍ਰਹਿ ਦੇ ਬਾਰੇ ਵਿੱਚ ਵੀ ਦੱਸਿਆ ਗਿਆ ਹੈ।

ਲਾਲ ਕਿਤਾਬ ਦੇ ਅਨੁਸਾਰ 12 ਰਾਸ਼ੀਆਂ 12 ਘਰ ਮੰਨੀਆਂ ਗਈਆਂ ਹਨ ਅਤੇ ਇਸੇ ਦੇ ਆਧਾਰ ਉੱਤੇ ਫਲ਼ਾਂ ਦੀ ਗਣਨਾ ਕੀਤੀ ਜਾਂਦੀ ਹੈ। ਮੁੱਖ ਰੂਪ ਨਾਲ਼ ਲਾਲ ਕਿਤਾਬ ਦੇ ਮਾਧਿਅਮ ਨਾਲ਼ ਵਿਅਕਤੀ ਦੇ ਪਰਿਵਾਰਿਕ ਜੀਵਨ, ਸਿਹਤ, ਨੌਕਰੀ, ਕਾਰੋਬਾਰ, ਆਰਥਿਕ ਜੀਵਨ, ਵਿਆਹ, ਪ੍ਰੇਮ ਜੀਵਨ, ਪੜ੍ਹਾਈ ਆਦਿ ਖੇਤਰਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਉਪਾਅ ਦੱਸੇ ਗਏ ਹਨ, ਜਿਨਾਂ ਦਾ ਪਾਲਣ ਕਰਕੇ ਤੁਸੀਂ ਸਬੰਧਤ ਖੇਤਰਾਂ ਤੋਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ।

ਸਾਲ 2024 ਦੀ ਸਭ ਤੋਂ ਸਟੀਕ ਅਤੇ ਵਿਸਤ੍ਰਿਤ ਭਵਿੱਖਬਾਣੀ ਦੇ ਲਈ ਪੜ੍ਹੋ ਰਾਸ਼ੀਫਲ 2024

ਤਾਂ ਚਲੋ ਹੁਣ ਇਸੇ ਲਾਲ ਕਿਤਾਬ ‘ਤੇ ਅਧਾਰਿਤ ਸਾਲ 2024 ਦੇ ਸਟੀਕ ਰਾਸ਼ੀਫਲ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਲਾਲ ਕਿਤਾਬ ਦੇ ਅਨੁਸਾਰ ਤੁਹਾਡਾ ਇਹ ਸਾਲ ਕਿਹੋ-ਜਿਹਾ ਰਹੇਗਾ ਅਤੇ ਕਿਹੜੇ ਉਪਾਅ ਕਰ ਕੇ ਤੁਸੀਂ ਇਸ ਸਾਲ ਨੂੰ ਹੋਰ ਵੀ ਜ਼ਿਆਦਾ ਚੰਗਾ ਫਲਦਾਇਕ ਬਣਾ ਸਕਦੇ ਹੋ।

ਕੀ ਤੁਸੀਂ ਲਾਲ ਕਿਤਾਬ ਦੇ ਨਿਯਮ-ਕਾਨੂੰਨਾਂ (ਅਚਾਰ ਸੰਹਿਤਾ) ਬਾਰੇ ਜਾਣਦੇ ਹੋ?

ਲਾਲ ਕਿਤਾਬ ਦੇ ਕੁਝ ਨਿਯਮ-ਕਾਨੂੰਨ ਵੀ ਦੱਸੇ ਗਏ ਹਨ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਇਹਨਾਂ ਨਿਯਮਾਂ ਦਾ ਪਾਲਣ ਕਰ ਲਿਆ, ਤਾਂ ਉਸ ਦੇ ਜੀਵਨ ਨੂੰ ਸਾਰਥਕ ਅਤੇ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਤਾਂ ਆਓ ਇਹਨਾਂ ਨਿਯਮਾਂ ਉੱਤੇ ਇੱਕ ਨਜ਼ਰ ਸੁੱਟਦੇ ਹਾਂ:

ਲਾਲ ਕਿਤਾਬ 2024- ਰਾਸ਼ੀ ਅਨੁਸਾਰ ਭਵਿੱਖਫ਼ਲ ਅਤੇ ਉਪਾਅ 

ਮੇਖ਼ ਰਾਸ਼ੀ



ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਖੁਸ਼ੀਆਂ ਲੈ ਕੇ ਆਉਣ ਵਾਲਾ ਹੈ। ਤੁਹਾਡੇ ਮਨ ਵਿੱਚ ਸ਼ਾਂਤੀ ਰਹੇਗੀ ਅਤੇ ਕੰਮਾਂ ਨੂੰ ਲੈ ਕੇ ਤੁਸੀਂ ਹੁਣ ਬੇਫਿਕਰ ਰਹੋਗੇ। ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਤੁਹਾਨੂੰ ਕਿਸੇ ਵੱਡੇ ਅਹੁਦੇ ਦੀ ਪ੍ਰਾਪਤੀ ਹੋ ਸਕਦੀ ਹੈ, ਜਿਸ ਨਾਲ ਤੁਹਾਨੂੰ ਆਪਣੇ ਕਰੀਅਰ ਵਿੱਚ ਚੰਗੀ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਸੀਂ ਆਪਣੇ-ਆਪ ਨੂੰ ਸਥਾਪਿਤ ਕਰ ਸਕੋਗੇ। ਤੁਹਾਡਾ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਵੀ ਚੰਗਾ ਤਾਲਮੇਲ ਬਣੇਗਾ ਅਤੇ ਤੁਹਾਨੂੰ ਇਸਦਾ ਲਾਭ ਹੋਵੇਗਾ। ਇਸ ਸਾਲ ਤੁਸੀਂ ਆਪਣੀ ਨੌਕਰੀ ਵਿੱਚ ਤਰੱਕੀ ਕਰੋਗੇ। ਲਾਲ ਕਿਤਾਬ 2024 ਦੇ ਅਨੁਸਾਰ, ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਸਾਲ ਦੇ ਸ਼ੁਰੂਆਤੀ ਮਹੀਨੇ ਨੂੰ ਛੱਡ ਕੇ ਬਾਕੀ ਸਮੇਂ ਵਿੱਚ ਹੌਲੀ-ਹੌਲੀ ਅਨਕੂਲ ਨਤੀਜੇ ਮਿਲਣਗੇ। ਲੋਹੇ ਦਾ ਕੰਮ ਕਰਨ ਵਾਲੇ, ਪੂਜਾ-ਪਾਠ ਦਾ ਕੰਮ ਕਰਨ ਵਾਲੇ, ਅਧਿਆਪਕਾਂ, ਇੰਜੀਨੀਅਰਾਂ ਆਦਿ ਨੂੰ ਖਾਸ ਤੌਰ ‘ਤੇ ਚੰਗੀ ਸਫਲਤਾ ਮਿਲ ਸਕਦੀ ਹੈ। ਸਾਲ ਦੇ ਪਹਿਲੇ ਅੱਧ ਵਿੱਚ ਜ਼ਿਆਦਾ ਮਿਹਨਤ ਕਰਨ ਤੇ ਜ਼ੋਰ ਦੇਣਾ ਪਵੇਗਾ।

ਸ਼ਾਦੀਸ਼ੁਦਾ ਜਾਤਕ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਲੈ ਕੇ ਸਾਲ ਦੀ ਸ਼ੁਰੂਆਤ ਵਿੱਚ ਬੇਫਿਕਰ ਰਹਿ ਸਕਦੇ ਹਨ। ਕੋਈ ਵੱਡੀ ਸਮੱਸਿਆ ਨਹੀਂ ਦਿਖ ਰਹੀ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਇੱਕ-ਦੂਜੇ ਨਾਲ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਤੁਹਾਡੀਆਂ ਆਪਸ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਆਪਸੀ ਸਬੰਧ ਮਜ਼ਬੂਤ ਹੋਣਗੇ। ਦੋਵਾਂ ਪਰਿਵਾਰਾਂ ਦੇ ਵਿਚਕਾਰ ਦੀਆਂ ਦੂਰੀਆਂ ਵੀ ਇਸ ਸਾਲ ਘੱਟ ਹੋਣਗੀਆਂ। ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦਾ ਵੀ ਮੌਕਾ ਮਿਲੇਗਾ। ਇਸ ਸਾਲ ਤੁਹਾਡੇ ਪ੍ਰੇਮ ਸਬੰਧਾਂ ਦੀ ਸਖ਼ਤ ਪ੍ਰੀਖਿਆ ਹੋਣ ਵਾਲੀ ਹੈ। ਇਸ ਸਾਲ ਤੁਹਾਨੂੰ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਤੁਸੀਂ ਆਪਣੇ ਪ੍ਰੇਮੀ ਨਾਲ ਕਿਸ ਹੱਦ ਤੱਕ ਪਿਆਰ ਕਰਦੇ ਹੋ। ਸਾਲ ਦੇ ਪਹਿਲੇ ਅੱਧ ਵਿੱਚ ਤੁਹਾਡਾ ਵਿਆਹ ਵੀ ਹੋ ਸਕਦਾ ਹੈ।

ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਕੁਝ ਕਮਜ਼ੋਰ ਰਹਿ ਸਕਦਾ ਹੈ। ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹੀ ਕਰਨ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਤੁਹਾਨੂੰ ਜੋੜਾਂ ਵਿੱਚ ਦਰਦ, ਪਿੱਠ ਵਿੱਚ ਦਰਦ, ਮਾਨਸਿਕ ਤਣਾਅ ਆਦਿ ਦੇ ਕਾਰਣ ਸਮੱਸਿਆ ਹੋ ਸਕਦੀ ਹੈ। ਸਾਲ ਦੇ ਸ਼ੁਰੂਆਤੀ ਦੋ ਮਹੀਨੇ ਮੁਸ਼ਕਿਲਾਂ ਭਰੇ ਹੋ ਸਕਦੇ ਹਨ। ਸਾਲ ਦੇ ਮੱਧ ਦੇ ਦੌਰਾਨ ਚੰਗੀ ਸਿਹਤ ਵਾਲੀਆਂ ਸਥਿਤੀਆਂ ਰਹਿਣ ਨਾਲ ਤੁਸੀਂ ਆਰਾਮ ਮਹਿਸੂਸ ਕਰੋਗੇ। ਪਰ ਪੂਰੇ ਸਾਲ ਤੁਹਾਨੂੰ ਲਾਪਰਵਾਹੀ ਤੋਂ ਬਚਣਾ ਪਵੇਗਾ, ਨਹੀਂ ਤਾਂ ਤੁਸੀਂ ਕਿਸੇ ਵੱਡੀ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹੋ ਅਤੇ ਹਸਪਤਾਲ ਜਾਣਾ ਪੈ ਸਕਦਾ ਹੈ।

 ਆਰਥਿਕ ਪੱਖ ਤੋਂ ਇਹ ਸਾਲ ਔਸਤ ਰਹਿਣ ਦੀ ਸੰਭਾਵਨਾ ਹੈ। ਇਹ ਸਾਲ ਤੁਹਾਨੂੰ ਚੰਗੀ ਆਮਦਨ ਮਿਲੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਤੁਹਾਡੀ ਦੈਨਿਕ ਆਮਦਨ ਵੀ ਚੰਗੀ ਹੋਵੇਗੀ। ਤੁਹਾਡੇ ਕੋਲ ਪੈਸਾ ਕਿਸੇ ਨਾ ਕਿਸੇ ਸਰੋਤ ਤੋਂ ਲਗਾਤਾਰ ਆਉਂਦਾ ਰਹੇਗਾ। ਪਰ ਤੁਹਾਡੇ ਖਰਚੇ ਪੂਰਾ ਸਾਲ ਚਲਦੇ ਰਹਿਣ ਨਾਲ ਤੁਹਾਨੂੰ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਜਦੋਂ ਤੁਹਾਡੇ ਕੋਲ ਚੰਗੀ ਮਾਤਰਾ ਵਿੱਚ ਧਨ ਆ ਜਾਵੇ ਤਾਂ ਇਸ ਦਾ ਕਿਤੇ ਨਿਵੇਸ਼ ਕਰਨ ਦੇ ਬਾਰੇ ਵਿਚਾਰ ਕਰੋ। ਜੇਕਰ ਤੁਸੀਂ ਚਾਹੋਗੇ ਤਾਂ ਸਾਲ ਦੇ ਪਹਿਲੇ ਅੱਧ ਵਿੱਚ ਕੋਈ ਅਚੱਲ ਪ੍ਰਾਪਰਟੀ ਵੀ ਖਰੀਦ ਸਕਦੇ ਹੋ।

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਜੀਵਨ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰਨ ਲਈਪ੍ਰਸ਼ਨ ਪੁੱਛੋ

ਬ੍ਰਿਸ਼ਭ ਰਾਸ਼ੀ

 ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਕਈ ਮਾਮਲਿਆਂ ਵਿੱਚ ਅਨੁਕੂਲ ਰਹਿਣ ਦੀ ਸੰਭਾਵਨਾ ਦਿਖ ਰਹੀ ਹੈ। ਤੁਹਾਨੂੰ ਕਾਰਜ-ਖੇਤਰ ਵਿੱਚ ਜੰਮ ਕੇ ਪਸੀਨਾ ਵਹਾਉਣਾ ਪਵੇਗਾ, ਕਿਉਂਕਿ ਇਸ ਸਾਲ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਤੇ ਤੁਹਾਡੇ ਉੱਪਰ ਕੰਮ ਦਾ ਦਬਾਅ ਰਹੇਗਾ। ਪਰ ਤੁਸੀਂ ਮਿਹਨਤ ਤੋਂ ਬਿਲਕੁਲ ਵੀ ਜੀ ਨਾ ਚੁਰਾਓ, ਕਿਉਂਕਿ ਇਹੀ ਮਿਹਨਤ ਤੁਹਾਨੂੰ ਆਪਣੀ ਨੌਕਰੀ ਵਿੱਚ ਚੰਗਾ ਅਹੁਦਾ ਅਤੇ ਚੰਗਾ ਧਨ-ਲਾਭ ਪ੍ਰਦਾਨ ਕਰਵਾਏਗੀ। ਇਸ ਸਾਲ ਤੁਹਾਡੀ ਆਮਦਨ ਵਿੱਚ ਵਾਧਾ ਹੋਣ ਦੀ ਵੀ ਮਜ਼ਬੂਤ ਸੰਭਾਵਨਾ ਹੈ। ਤੁਹਾਡੇ ਸੀਨੀਅਰ ਅਧਿਕਾਰੀ ਨਜ਼ਰ ਬਚਾ ਕੇ ਤੁਹਾਡੇ ਉੱਤੇ ਪੂਰਾ ਧਿਆਨ ਰੱਖਣਗੇ। ਇਸ ਲਈ ਤੁਹਾਨੂੰ ਵੀ ਆਪਣੇ ਵੱਲੋਂ ਕੋਈ ਕਮੀ ਨਹੀਂ ਰੱਖਣੀ ਚਾਹੀਦੀ ਤਾਂ ਕਿ ਸਮੱਸਿਆ ਨਾ ਆਵੇ। ਜੇਕਰ ਤੁਸੀਂ ਕੋਈ ਵਪਾਰ ਕਰਦੇ ਹੋ ਤਾਂ ਇਹ ਸਾਲ ਤੁਹਾਡੇ ਲਈ ਸਫਲਤਾ ਨਾਲ ਭਰਿਆ ਰਹਿਣ ਵਾਲਾ ਹੈ। ਤੁਹਾਡੀ ਆਪਣੀ ਮਿਹਨਤ ਤੁਹਾਨੂੰ ਸਭ ਤੋਂ ਅੱਗੇ ਰੱਖੇਗੀ ਅਤੇ ਵਪਾਰ ਵਿੱਚ ਨਿੱਤ ਨਵੀਂ ਤਰੱਕੀ ਦੇ ਸੰਭਾਵਨਾ ਬਣੇਗੀ। ਤੁਹਾਨੂੰ ਵਿਦੇਸ਼ੀ ਸਰੋਤਾਂ ਤੋਂ ਵੀ ਵਪਾਰ ਵਿੱਚ ਲਾਭ ਹੋਵੇਗਾ ਅਤੇ ਨਵੇਂ ਸੰਪਰਕਾਂ ਤੋਂ ਵਪਾਰ ਵਿੱਚ ਵਾਧਾ ਹੋਵੇਗਾ।

 ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਸਾਲ ਬਹੁਤ ਹੱਦ ਤੱਕ ਅਨੁਕੂਲ ਰਹਿਣ ਵਾਲਾ ਹੈ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਰੋਮਾਂਸ ਮਹਿਸੂਸ ਕਰੋਗੇ ਅਤੇ ਆਪਣੇ ਰਿਸ਼ਤੇ ਨੂੰ ਹਰ ਤਰ੍ਹਾਂ ਨਾਲ ਪਰਿਪੱਕ ਬਣਾਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰੋਗੇ। ਤੁਹਾਨੂੰ ਆਪਣੇ ਜੀਵਨਸਾਥੀ ਤੋਂ ਬਰਾਬਰ ਸਹਿਯੋਗ ਮਿਲੇਗਾ। ਪਰ ਇਸ ਸਾਲ ਤੁਹਾਨੂੰ ਇੱਕ ਗੱਲ ਦਾ ਖਾਸ ਤੌਰ ‘ਤੇ ਧਿਆਨ ਰੱਖਣਾ ਪਵੇਗਾ ਕਿ ਤੁਹਾਡੇ ਜੀਵਨ ਵਿੱਚ ਕੋਈ ਹੋਰ ਵਿਅਕਤੀ ਦਸਤਕ ਨਾ ਦੇ ਦੇਵੇ ਅਤੇ ਤੁਸੀਂ ਵਿਆਹ ਤੋਂ ਬਾਅਦ ਦੇ ਪ੍ਰੇਮ ਸਬੰਧਾਂ ਵੱਲ ਨਾ ਵਧ ਜਾਓ, ਕਿਉਂਕਿ ਇਸ ਤੋਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਲਾਲ ਕਿਤਾਬ 2024 ਦੇ ਅਨੁਸਾਰ, ਸਾਲ ਦਾ ਮੱਧ ਭਾਗ ਕੁਝ ਕਮਜ਼ੋਰ ਰਹੇਗਾ। ਪਰ ਸਾਲ ਦੀ ਆਖਰੀ ਤਿਮਾਹੀ ਤੁਹਾਡੇ ਸਬੰਧਾਂ ਨੂੰ ਹੋਰ ਪਰਿਪੱਕ ਬਣਾਵੇਗੀ। ਪ੍ਰੇਮ ਸਬੰਧਾਂ ਦੇ ਲਈ ਇਹ ਸਾਲ ਤਣਾਅ ਨਾਲ ਭਰਿਆ ਰਹੇਗਾ। ਆਪਸੀ ਖਿੱਚੋਤਾਣ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੀ ਹੈ। ਇੱਕ-ਦੂਜੇ ਨੂੰ ਠੀਕ ਤਰ੍ਹਾਂ ਨਾ ਸਮਝ ਸਕਣ ਦੇ ਕਾਰਣ ਵੀ ਕਈ ਸਮੱਸਿਆਵਾਂ ਸਾਹਮਣੇ ਆਉਣਗੀਆਂ। ਇਸ ਲਈ ਤੁਹਾਨੂੰ ਇੱਕ-ਦੂਜੇ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਇੱਕ-ਦੂਜੇ ਦੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਸ ਵਿੱਚ ਗੱਲਬਾਤ ਦੁਆਰਾ ਇੱਕ-ਦੂਜੇ ਦੀਆਂ ਗਲਤਫਹਿਮੀਆਂ ਨੂੰ ਦੂਰ ਕਰਕੇ ਆਪਣੇ ਰਿਸ਼ਤੇ ਨੂੰ ਸੰਭਾਲਣਾ ਚਾਹੀਦਾ ਹੈ, ਨਹੀਂ ਤਾਂ ਇਸ ਸਾਲ ਰਿਸ਼ਤਾ ਟੁੱਟ ਸਕਦਾ ਹੈ।

ਜੇਕਰ ਤੁਹਾਡੀ ਸਿਹਤ ਬਾਰੇ ਗੱਲ ਕਰੀਏ ਤਾਂ ਸਾਲ ਦੀ ਪਹਿਲੀ ਤਿਮਾਹੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਤੇਜ਼ ਬੁਖਾਰ, ਸਿਰ ਦਰਦ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਤੋਂ ਬਾਅਦ ਦੂਜੀ ਅਤੇ ਤੀਜੀ ਤਿਮਾਹੀ ਦੇ ਦੌਰਾਨ ਸਿਹਤ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਬਣੇਗੀ। ਇਸ ਸਾਲ ਤੁਹਾਡੇ ਉੱਤੇ ਕੰਮ ਦਾ ਦਬਾਅ ਵੀ ਜ਼ਿਆਦਾ ਰਹੇਗਾ, ਜਿਸ ਨਾਲ ਸਰੀਰਕ ਥਕਾਨ ਅਤੇ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਦੀ ਸੰਭਾਵਨਾ ਰਹੇਗੀ। ਤੁਹਾਨੂੰ ਯੋਗ-ਅਭਿਆਸ ਅਤੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਜਿਸ ਨਾਲ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾ ਸਕੋ ਅਤੇ ਸਮੱਸਿਆਵਾਂ ਤੋਂ ਬਚ ਸਕੋ।

ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਸਾਲ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਕੋਲ ਬੇਤਹਾਸ਼ਾ ਧਨ ਹੋਣ ਦੀ ਸੰਭਾਵਨਾ ਬਣੇਗੀ। ਜਿਸ ਕੰਮ ਵਿੱਚ ਵੀ ਤੁਸੀਂ ਹੱਥ ਪਾਓਗੇ, ਉਸੇ ਤੋਂ ਹੀ ਤੁਹਾਨੂੰ ਧਨ ਪ੍ਰਾਪਤੀ ਦੀ ਪੂਰੀ ਸੰਭਾਵਨਾ ਹੋਵੇਗੀ। ਸਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਤੁਹਾਡਾ ਪੂਜਾ-ਪਾਠ ਅਤੇ ਸ਼ੁਭ ਕੰਮਾਂ ਉੱਤੇ ਧਨ ਖਰਚ ਹੋਵੇਗਾ। ਪਰ ਉਸ ਤੋਂ ਬਾਅਦ ਸਥਿਤੀਆਂ ਹੋਰ ਵੀ ਬਿਹਤਰ ਹੋ ਜਾਣਗੀਆਂ ਅਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਦਿਨ ਪ੍ਰਤੀ ਦਿਨ ਸੁਧਾਰ ਹੁੰਦਾ ਜਾਵੇਗਾ। ਪਰਿਵਾਰ ਦੇ ਮੈਂਬਰ ਵੀ ਤੁਹਾਡੀ ਆਮਦਨ ਨੂੰ ਵਧਾਉਣ ਵਿੱਚ ਮਦਦਗਾਰ ਬਣਨਗੇ। ਇਸ ਸਾਲ ਤੁਸੀਂ ਕੋਈ ਵੱਡਾ ਕੰਮ ਕਰ ਸਕਦੇ ਹੋ, ਜਿਸ ਦੇ ਲਈ ਬਹੁਤ ਧਨ ਦੀ ਜ਼ਰੂਰਤ ਪਵੇਗੀ। ਪਰ ਉਹ ਸਭ ਦੀ ਬਿਹਤਰੀ ਲਈ ਹੋਵੇਗਾ। ਇਸ ਸਾਲ ਕੋਈ ਵੱਡੀ ਪ੍ਰਾਪਰਟੀ ਵੀ ਤੁਹਾਡੇ ਹੱਥ ਲੱਗ ਸਕਦੀ ਹੈ। ਤੁਸੀਂ ਸਹੀ ਫੈਸਲੇ ਲੈ ਕੇ ਆਪਣੇ ਧਨ ਦਾ ਸਦਉਪਯੋਗ ਕਰੋਗੇ, ਜੋ ਕਿ ਤੁਹਾਡੇ ਕੰਮ ਆਵੇਗਾ।

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਮਿਥੁਨ ਰਾਸ਼ੀ

ਸਾਲ 2024 ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਰਹਿਣ ਦੀ ਸੰਭਾਵਨਾ ਹੈ। ਖਾਸ ਤੌਰ ‘ਤੇ ਤੁਹਾਨੂੰ ਆਪਣੇ ਕਰੀਅਰ ਵਿੱਚ ਬਹੁਤ ਵਧੀਆ ਨਤੀਜੇ ਮਿਲਣ ਦੀ ਸੰਭਾਵਨਾ ਦਿਖ ਰਹੀ ਹੈ। ਪਰ ਤੁਹਾਨੂੰ ਗਲਤੀਆਂ ਕਰਨ ਤੋਂ ਬਚਣਾ ਪਵੇਗਾ। ਤੁਸੀਂ ਅਤਿ-ਆਤਮਵਿਸ਼ਵਾਸ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਖੁਦ ਹੀ ਅਜਿਹੀਆਂ ਗਲਤੀਆਂ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਨੌਕਰੀ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਹੀਂ ਤਾਂ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਹੋਣਗੇ ਅਤੇ ਤੁਹਾਡੀ ਮਦਦ ਕਰਦੇ ਹੋਏ ਤੁਹਾਨੂੰ ਕੁਝ ਨਾ ਕੁਝ ਚੰਗਾ ਪ੍ਰੋਤਸਾਹਨ ਜ਼ਰੂਰ ਦੇਣਗੇ। ਲਾਲ ਕਿਤਾਬ 2024 ਕਹਿੰਦਾ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸ਼ਾਰਟਕੱਟ ਲੈਣ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਕੰਮ ਦਾ ਬਖਾਨ ਕਿਸੇ ਦੇ ਅੱਗੇ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਨੂੰ ਸਫਲਤਾ ਮਿਲਦੇ-ਮਿਲਦੇ ਰਹਿ ਸਕਦੀ ਹੈ। ਵਪਾਰ ਕਰਨ ਵਾਲੇ ਜਾਤਕਾਂ ਨੂੰ ਸਰਕਾਰੀ ਖੇਤਰ ਤੋਂ ਵਪਾਰ ਵਿੱਚ ਸਫਲਤਾ ਮਿਲੇਗੀ। ਆਪਣੇ ਕਾਰੋਬਾਰੀ ਪਾਰਟਨਰ ਨਾਲ ਕਿਸੇ ਵੀ ਤਰ੍ਹਾਂ ਦੀ ਉਲਝਣ ਰੱਖਣ ਤੋਂ ਬਚੋ ਅਤੇ ਜੇਕਰ ਕੋਈ ਗਲਤਫਹਿਮੀ ਹੈ ਤਾਂ ਜਲਦੀ ਹੀ ਦੂਰ ਕਰ ਲਓ। ਅਜਿਹਾ ਕਰਨ ਨਾਲ ਇਸ ਸਾਲ ਤੁਹਾਨੂੰ ਵਪਾਰ ਵਿੱਚ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਦਿਖਾਈ ਦੇਵੇਗੀ ਅਤੇ ਤੁਸੀਂ ਤਰੱਕੀ ਕਰੋਗੇ।

ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਸਾਲ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਲੜਾਈ-ਝਗੜਾ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਦੀ ਵਾਰ-ਵਾਰ ਸੰਭਾਵਨਾ ਬਣੇਗੀ ਅਤੇ ਕਿਸੇ ਨਾ ਕਿਸੇ ਗੱਲ ਉੱਤੇ ਤੁਹਾਨੂੰ ਜੀਵਨਸਾਥੀ ਦਾ ਰਵੱਈਆ ਅਸਹਿਣਸ਼ੀਲਤਾ ਨਾਲ਼ ਭਰਿਆ ਹੋਇਆ ਲੱਗੇਗਾ। ਇਸ ਨਾਲ ਤੁਹਾਡੇ ਦੋਵਾਂ ਵਿਚਕਾਰ ਸਹਿਜਤਾ ਦੀ ਭਾਵਨਾ ਘੱਟ ਹੋਵੇਗੀ, ਜਿਸ ਨਾਲ ਛੋਟੀਆਂ-ਛੋਟੀਆਂ ਗੱਲਾਂ ਉੱਤੇ ਲੜਾਈ-ਝਗੜੇ ਦੀ ਸੰਭਾਵਨਾ ਬਣੇਗੀ। ਸਾਲ ਦੇ ਦੂਜੇ ਅੱਧ ਦੇ ਦੌਰਾਨ ਇਹਨਾਂ ਸਮੱਸਿਆਵਾਂ ਵਿੱਚ ਕਮੀ ਆਵੇਗੀ। ਪਰ ਉਦੋਂ ਤੱਕ ਤੁਹਾਨੂੰ ਇਹਨਾਂ ਸਮੱਸਿਆਵਾਂ ਤੋਂ ਬਚਦੇ ਰਹਿਣ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਤਾਂ ਹੀ ਤੁਹਾਡਾ ਰਿਸ਼ਤਾ ਸਹੀ ਤਰੀਕੇ ਨਾਲ ਪਰਿਪੱਕ ਹੋ ਸਕੇਗਾ।

ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਕਾਫੀ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਪਰ ਤੁਹਾਨੂੰ ਦੋ ਗੱਲਾਂ ਦਾ ਖਾਸ ਤੌਰ ‘ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਤਾਂ ਜਿਹੜਾ ਵੀ ਪਾਣੀ ਤੁਸੀਂ ਪੀਓ, ਉਹ ਸ਼ੁੱਧ ਹੋਣਾ ਚਾਹੀਦਾ ਹੈ, ਨਹੀਂ ਤਾਂ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਪੇਟ ਦੇ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ। ਇਸ ਤੋਂ ਇਲਾਵਾ ਤੁਹਾਨੂੰ ਇਸ ਸਾਲ ਛਾਤੀ ਜਾਂ ਹੋਰ ਤਰ੍ਹਾਂ ਦੇ ਇਨਫੈਕਸ਼ਨ ਦਾ ਖਤਰਾ ਬਣਿਆ ਰਹੇਗਾ। ਇਸ ਲਈ ਮੌਸਮ ਵਿੱਚ ਪਰਿਵਰਤਨ ਦੇ ਅਨੁਸਾਰ ਆਪਣਾ ਧਿਆਨ ਰੱਖੋ ਅਤੇ ਵੱਡੀਆਂ ਬਿਮਾਰੀਆਂ ਦੇ ਸ਼ਿਕੰਜੇ ਵਿੱਚ ਆਉਣ ਤੋਂ ਬਚੇ ਰਹੋ। ਜੇਕਰ ਕੋਈ ਸਮੱਸਿਆ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

 ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਸਾਲ ਤੁਹਾਡੇ ਲਈ ਚੰਗਾ ਰਹੇਗਾ। ਲਾਲ ਕਿਤਾਬ 2024 ਇਹ ਸੰਕੇਤ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਕੁਝ ਖਰਚੇ ਤਾਂ ਰਹਿਣਗੇ, ਪਰ ਮੂਲ ਰੂਪ ਨਾਲ ਦੇਖੀਏ ਤਾਂ ਪੂਰਾ ਸਾਲ ਤੁਹਾਡੀ ਚੰਗੀ ਆਮਦਨ ਹੁੰਦੀ ਰਹੇਗੀ। ਤੁਹਾਨੂੰ ਸਹੀ ਤਰੀਕਿਆਂ ਤੋਂ ਧਨ ਪ੍ਰਾਪਤ ਹੋਵੇਗਾ ਅਤੇ ਤੁਸੀਂ ਇਸ ਨੂੰ ਸਹੀ ਕੰਮਾਂ ਵਿੱਚ ਲਗਾਓਗੇ, ਜਿਸ ਨਾਲ ਤੁਹਾਡੇ ਕੰਮ ਵਿੱਚ ਬਰਕਤ ਹੋਵੇਗੀ ਅਤੇ ਤੁਹਾਡੇ ਕੰਮ ਵਿੱਚ ਵਾਧਾ ਹੁੰਦਾ ਜਾਵੇਗਾ। ਇਹੀ ਕਾਰਣ ਹੋਵੇਗਾ ਕਿ ਪਰਿਵਾਰ ਵਿੱਚ ਵੀ ਸੁੱਖ-ਸ਼ਾਂਤੀ ਵਧੇਗੀ ਅਤੇ ਘਰ ਦੀ ਬਿਹਤਰੀ ਦੇ ਲਈ ਵੀ ਤੁਸੀਂ ਧਨ ਖਰਚ ਕਰੋਗੇ। ਤੁਹਾਨੂੰ ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ-ਪ੍ਰਾਪਤੀ ਦੀ ਸੰਭਾਵਨਾ ਬਣੇਗੀ ਅਤੇ ਤੁਸੀਂ ਆਪਣੇ-ਆਪ ਨੂੰ ਆਰਥਿਕ ਰੂਪ ਤੋਂ ਬਿਹਤਰ ਸਥਿਤੀ ਵਿੱਚ ਦੇਖੋਗੇ।

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਸ਼ਨੀ ਰਿਪੋਰਟ ਦੁਆਰਾ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

ਕਰਕ ਰਾਸ਼ੀ

ਇਹ ਸਾਲ ਤੁਹਾਡੇ ਲਈ ਬਹੁਤ ਮਾਮਲਿਆਂ ਵਿੱਚ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਤੁਹਾਡੇ ਕਰੀਅਰ ਦਾ ਸਵਾਲ ਹੈ ਤਾਂ ਇਹ ਸਾਲ ਤੁਹਾਨੂੰ ਤੁਹਾਡੇ ਕਰੀਅਰ ਵਿੱਚ ਸਫਲਤਾ ਦਿਲਵਾਏਗਾ। ਤੁਸੀਂ ਆਪਣੇ ਕੰਮ ਵਿੱਚ ਮਾਹਰ ਬਣੋਗੇ। ਤੁਸੀਂ ਜਿਹੜੇ ਕੰਮ ਨੂੰ ਵੀ ਹੱਥ ਵਿੱਚ ਲਓਗੇ, ਉਸ ਵਿੱਚ ਆਪਣਾ ਸਭ ਕੁਝ ਲਗਾ ਦਿਓਗੇ ਅਤੇ ਉਸ ਨੂੰ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰੋਗੇ, ਜਿਸ ਨਾਲ ਨੌਕਰੀ ਵਿੱਚ ਤੁਹਾਡੀ ਸਥਿਤੀ ਸਹੀ ਰਹੇਗੀ। ਏਨਾ ਕਰਨ ਦੇ ਬਾਵਜੂਦ ਵੀ ਤੁਸੀਂ ਅਤਿ-ਆਤਮਵਿਸ਼ਵਾਸ ਦਾ ਸ਼ਿਕਾਰ ਹੋ ਸਕਦੇ ਹੋ, ਜਿਸ ਨਾਲ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕ ਅਤੇ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ। ਇਸ ਲਈ ਤੁਹਾਨੂੰ ਇਸ ਭਾਵਨਾ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਆਪਣੇ ਕੰਮ ਉੱਤੇ ਪੂਰਾ ਫੋਕਸ ਕਰਨਾ ਚਾਹੀਦਾ ਹੈ। ਤੁਹਾਡੇ ਕੁਝ ਵਿਰੋਧੀ ਵੀ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਪਰ ਸਾਲ ਦੇ ਮੱਧ ਅਤੇ ਆਖਰੀ ਦਿਨਾਂ ਦੇ ਦੌਰਾਨ ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਹਾਡਾ ਕਰੀਅਰ ਚਮਕੇਗਾ। ਵਪਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਸਾਲ ਚੰਗੀਆਂ ਉਮੀਦਾਂ ਲੈ ਕੇ ਆ ਰਿਹਾ ਹੈ। ਸਾਲ ਦੀ ਸ਼ੁਰੂਆਤ ਤੋਂ ਹੀ ਤੁਹਾਨੂੰ ਹਰ ਚੁਣੌਤੀ ਦਾ ਸਾਹਮਣਾ ਕਰਕੇ ਅੱਗੇ ਵਧਣ ਦਾ ਮੌਕਾ ਮਿਲੇਗਾ ਅਤੇ ਤੁਹਾਡੇ ਕਰੀਅਰ ਵਿੱਚ ਚੰਗੀ ਸਫਲਤਾ ਮਿਲੇਗੀ। ਵਪਾਰ ਵਿੱਚ ਕੁਝ ਖਾਸ ਵਿਅਕਤੀਆਂ ਦਾ ਸਹਿਯੋਗ ਤੁਹਾਨੂੰ ਅੱਗੇ ਵਧਾਏਗਾ।

 ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਚੰਗੀ ਮਿੱਤਰਤਾ ਵੀ ਰਹੇਗੀ ਅਤੇ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਚੇਤ ਰਹੋਗੇ। ਸਾਲ ਦੇ ਮੱਧ ਦੇ ਦੌਰਾਨ ਕੁਝ ਚੁਣੌਤੀਆਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਤਣਾਅ ਵਧਣ ਦੀ ਸੰਭਾਵਨਾ ਰਹੇਗੀ। ਤੁਹਾਡੇ ਦੋਵਾਂ ਵਿਚਕਾਰ ਵਿਸ਼ਵਾਸ ਦੀ ਕਮੀ ਹੋਵੇਗੀ, ਜੋ ਤੁਹਾਡੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਣ ਬਣੇਗਾ। ਇਸ ਲਈ ਜਦੋਂ ਵੀ ਸਮਾਂ ਮਿਲੇ, ਇੱਕ-ਦੂਜੇ ਨੂੰ ਪੂਰਾ ਸਹਿਯੋਗ ਦਿਓ ਅਤੇ ਇੱਕ-ਦੂਜੇ ਦੀਆਂ ਭਾਵਨਾਵਾਂ ਅਤੇ ਗੱਲਾਂ ਨੂੰ ਸਮਝੋ ਅਤੇ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਜੇਕਰ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਇਸ ਸਾਲ ਦੇ ਆਖਰੀ ਮਹੀਨਿਆਂ ਦੇ ਦੌਰਾਨ ਬਿਹਤਰ ਜੀਵਨ ਜੀਊਣ ਦਾ ਮੌਕਾ ਮਿਲੇਗਾ ਅਤੇ ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਹੋਰ ਸੁੰਦਰ ਬਣਾ ਸਕੋਗੇ। ਪ੍ਰੇਮ ਸਬੰਧਾਂ ਦੇ ਲਈ ਇਹ ਸਾਲ ਅਨੁਕੂਲ ਰਹਿਣ ਵਾਲਾ ਹੈ। ਤੁਹਾਨੂੰ ਆਪਣੇ ਪ੍ਰੇਮ ਸਬੰਧਾਂ ਦਾ ਬਖਾਨ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਪ੍ਰੇਮੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਉਸ ਵਿੱਚ ਸਫਲ ਰਹੋਗੇ। ਇਸ ਲਈ ਤੁਸੀਂ ਜ਼ਿਆਦਾ ਕੁਝ ਕਰਨ ਦੀ ਕੋਸ਼ਿਸ਼ ਨਾ ਕਰਕੇ ਸਾਦਾ ਜੀਵਨ ਰੱਖਣ ਦੀ ਕੋਸ਼ਿਸ਼ ਕਰੋ ਅਤੇ ਇਕੱਠੇ ਮਿਲ ਕੇ ਆਪਣੇ ਰਿਸ਼ਤੇ ਨੂੰ ਸੰਭਾਲੋ, ਜਿਸ ਨਾਲ ਤੁਹਾਡਾ ਰਿਸ਼ਤਾ ਸਮੇਂ ਦੇ ਨਾਲ-ਨਾਲ ਪਰਿਪੱਕ ਹੁੰਦਾ ਰਹੇਗਾ।

 ਲਾਲ ਕਿਤਾਬ 2024 (Lal Kitab 2024) ਦੇ ਅਨੁਸਾਰ ਜੇਕਰ ਤੁਹਾਡੀ ਸਿਹਤ ਬਾਰੇ ਗੱਲ ਕਰੀਏ, ਤਾਂ ਇਸ ਸਾਲ ਤੁਹਾਡੀ ਸਿਹਤ ਕਮਜ਼ੋਰ ਰਹਿ ਸਕਦੀ ਹੈ। ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਕੋਈ ਲੰਬੀ ਚੱਲਣ ਵਾਲੀ ਬਿਮਾਰੀ ਵੀ ਸਮੱਸਿਆ ਦੇ ਸਕਦੀ ਹੈ। ਪਰ ਤੁਸੀਂ ਆਪਣੀ ਸਜਗਤਾ ਅਤੇ ਸਮਝਦਾਰੀ ਨਾਲ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਉੱਤੇ ਕਾਬੂ ਰੱਖਣ ਵਿੱਚ ਸਫਲ ਹੋ ਸਕਦੇ ਹੋ। ਤੁਸੀਂ ਇਹ ਧਿਆਨ ਰੱਖਣਾ ਹੈ ਕਿ ਬਾਸੀ, ਅੱਧ-ਪੱਕਿਆ ਅਤੇ ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰੋ ਅਤੇ ਛੋਟੀ ਤੋਂ ਛੋਟੀ ਸਰੀਰਕ ਸਮੱਸਿਆ ਵੱਲ ਵੀ ਧਿਆਨ ਦਿਓ ਤਾਂ ਕਿ ਇਹ ਕਿਸੇ ਵੱਡੀ ਸਮੱਸਿਆ ਵਿੱਚ ਤਬਦੀਲ ਨਾ ਹੋ ਜਾਵੇ। 

ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਸਾਲ ਸ਼ੁਰੂਆਤ ਵਿੱਚ ਤੁਹਾਡੇ ਲਈ ਬਹੁਤ ਚੰਗਾ ਰਹੇਗਾ ਅਤੇ ਤੁਹਾਨੂੰ ਆਰਥਿਕ ਖੁਸ਼ਹਾਲੀ ਪ੍ਰਦਾਨ ਕਰੇਗਾ। ਇਸ ਸਾਲ ਕੁਝ ਖਰਚੇ ਵੀ ਲੱਗੇ ਰਹਿਣਗੇ, ਜਿਨ੍ਹਾਂ ਵੱਲ ਤੁਹਾਨੂੰ ਸ਼ੁਰੂ ਤੋਂ ਹੀ ਧਿਆਨ ਦੇਣਾ ਪਵੇਗਾ। ਲਾਲ ਕਿਤਾਬ 2024 ਸੰਕੇਤ ਦੇ ਰਿਹਾ ਹੈ ਕਿ ਇਸ ਸਾਲ ਤੁਸੀਂ ਆਪਣਾ ਬਹੁਤ ਸਾਰਾ ਕਰਜ਼ਾ ਉਤਾਰਣ ਵਿੱਚ ਕਾਮਯਾਬ ਰਹੋਗੇ ਅਤੇ ਇਸ ਨਾਲ ਤੁਹਾਡੇ ਸਿਰ ਤੋਂ ਬਹੁਤ ਸਾਰਾ ਬੋਝ ਉਤਰ ਜਾਵੇਗਾ ਅਤੇ ਤੁਸੀਂ ਆਸਾਨ ਜੀਵਨ ਬਤੀਤ ਕਰ ਸਕੋਗੇ। ਵਪਾਰ ਵਿੱਚ ਵੀ ਲਾਭ ਹੋਵੇਗਾ ਅਤੇ ਸਾਲ ਦੇ ਮੱਧ ਦੇ ਦੌਰਾਨ ਨੌਕਰੀ ਤੋਂ ਵੀ ਚੰਗੇ ਧਨ ਲਾਭ ਦੀ ਸੰਭਾਵਨਾ ਬਣੇਗੀ। ਇਸ ਤਰ੍ਹਾਂ ਤੁਹਾਡੇ ਸਭ ਕੰਮ ਬਣ ਜਾਣਗੇ। ਤੁਹਾਡੇ ਸਾਹਮਣੇ ਸਾਲ ਦੇ ਮੱਧ ਦੇ ਦੌਰਾਨ ਕੁਝ ਆਰਥਿਕ ਚੁਣੌਤੀਆਂ ਵੀ ਆ ਸਕਦੀਆਂ ਹਨ। ਪਰ ਉਹ ਥੋੜੇ ਸਮੇਂ ਦੀਆਂ ਹੋਣਗੀਆਂ ਅਤੇ ਸਾਲ ਦੀ ਤੀਜੀ ਅਤੇ ਚੌਥੀ ਤਿਮਾਹੀ ਤੁਹਾਨੂੰ ਉੱਤਮ ਆਰਥਿਕ ਸਫਲਤਾ ਪ੍ਰਦਾਨ ਕਰੇਗੀ।

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਸਿੰਘ ਰਾਸ਼ੀ

ਇਸ ਸਾਲ ਤੁਹਾਡਾ ਕਿਸੇ ਦੂਜੇ ਵਿਭਾਗ ਜਾਂ ਦੂਜੇ ਸਥਾਨ ‘ਤੇ ਤਬਾਦਲਾ ਹੋ ਸਕਦਾ ਹੈ। ਤੁਹਾਨੂੰ ਆਪਣੇ ਕਰੀਅਰ ਵਿੱਚ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਸਫਲਤਾ ਮਿਲੇਗੀ। ਕਾਰੋਬਾਰੀ ਜਾਤਕ ਨਵਾਂ ਆਫ਼ਿਸ ਖੋਲ ਸਕਦੇ ਹਨ। ਸ਼ਾਦੀਸ਼ੁਦਾ ਜੀਵਨ ਵਿੱਚ ਸ਼ਾਂਤੀ ਅਤੇ ਧੀਰਜ ਰੱਖਣ ਦੀ ਜ਼ਰੂਰਤ ਪਵੇਗੀ। ਪ੍ਰੇਮ ਜੀਵਨ ਵਿੱਚ ਵੀ ਟਕਰਾਅ ਅਤੇ ਝਗੜੇ ਦੀ ਸੰਭਾਵਨਾ ਹੈ। ਲਾਲ ਕਿਤਾਬ 2024 ਸੰਕੇਤ ਦੇ ਰਿਹਾ ਹੈ ਕਿ ਇਸ ਸਾਲ ਤੁਹਾਨੂੰ ਆਪਣੀ ਸਿਹਤ ਨੂੰ ਲੈ ਕੇ ਸਾਵਧਾਨੀ ਵਰਤਣੀ ਪਵੇਗੀ, ਨਹੀਂ ਤਾਂ ਪੇਟ ਸਬੰਧੀ ਸਮੱਸਿਆਵਾਂ ਅਤੇ ਗੁਪਤ ਰੋਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਸਾਲ ਤੁਹਾਨੂੰ ਨਿਵੇਸ਼ ਕਰਨ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ।

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਲਈ ਨਵੇਂ ਪ੍ਰਾਜੈਕਟ ਸ਼ੁਰੂ ਕਰਨਾ ਅਨੁਕੂਲ ਰਹੇਗਾ, ਪਰ ਸਾਵਧਾਨ ਰਹੋ ਅਤੇ ਕਿਸੇ ‘ਤੇ ਵੀ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰੋ। ਪ੍ਰੇਮ ਜੀਵਨ ਸੁਖਦ ਹੋਵੇਗਾ। ਇਸ ਸਾਲ ਤੁਹਾਡੇ ਵਿਆਹ ਦੀ ਸੰਭਾਵਨਾ ਵੀ ਬਣ ਸਕਦੀ ਹੈ। ਲਾਲ ਕਿਤਾਬ 2024 ਦੇ ਅਨੁਸਾਰ, ਸ਼ਾਦੀਸ਼ੁਦਾ ਜਾਤਕਾਂ ਨੂੰ ਸਮਾਂ ਰਹਿੰਦੇ ਆਪਣੇ ਜੀਵਨਸਾਥੀ ਨਾਲ਼ ਗਲਤਫਹਿਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਚੰਗੀ ਰੁਟੀਨ ਅਪਣਾਓ। ਸਾਲ ਦੀ ਸ਼ੁਰੂਆਤ ਵਿੱਚ ਆਰਥਿਕ ਸਥਿਤੀ ਥੋੜੀ ਜਿਹੀ ਕਮਜ਼ੋਰ ਹੋਵੇਗੀ, ਪਰ ਸਾਲ ਦੇ ਮੱਧ ਤੋਂ ਇਸ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। 

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਪ੍ਰੇਮ ਸਬੰਧਤ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਪ੍ਰੇਮ ਸਬੰਧੀ ਸਲਾਹ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਕੁਝ ਮਿੱਤਰ, ਜਿਨ੍ਹਾਂ ਨੂੰ ਤੁਸੀਂ ਆਪਣਾ ਸਮਝਦੇ ਸੀ, ਤੁਹਾਨੂੰ ਮੁਸ਼ਕਿਲ ਵਿੱਚ ਫਸਾ ਸਕਦੇ ਹਨ। ਇਸ ਲਈ ਆਪਣੇ ਦਿਲ ਦੀਆਂ ਅਤੇ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਕਿਸੇ ਨਾਲ਼ ਵੀ ਸਾਂਝੀਆਂ ਕਰਨ ਤੋਂ ਬਚੋ। ਸ਼ਾਦੀਸ਼ੁਦਾ ਜੀਵਨ ਵਧੀਆ ਚੱਲੇਗਾ। ਲਾਲ ਕਿਤਾਬ 2024 ਇਹ ਸੰਕੇਤ ਦੇ ਰਿਹਾ ਹੈ ਕਿ ਇਸ ਸਾਲ ਤੁਹਾਡਾ ਸੰਤਾਨ-ਪ੍ਰਾਪਤੀ ਦਾ ਸੁਪਨਾ ਪੂਰਾ ਹੋ ਸਕਦਾ ਹੈ। ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਤੁਸੀਂ ਕਿਸੇ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਆਪਣੇ ਭੋਜਨ ਅਤੇ ਪੀਣ ਦੇ ਪਾਣੀ ਵੱਲ ਖ਼ਾਸ ਧਿਆਨ ਦਿਓ। ਇਸ ਸਾਲ ਤੁਹਾਡੇ ਬੈਂਕ-ਬੈਲੇਂਸ ਵਿੱਚ ਵਾਧਾ ਹੋਵੇਗਾ। ਤੁਸੀਂ ਕੋਈ ਦੀਰਘਕਾਲੀ ਨਿਵੇਸ਼ ਕਰ ਸਕਦੇ ਹੋ।

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਬ੍ਰਿਸ਼ਚਕ ਰਾਸ਼ੀ

ਨੌਕਰੀ ਵਿੱਚ ਥੋੜੀਆਂ ਜਿਹੀਆਂ ਚੁਣੌਤੀਆਂ ਹੋਣਗੀਆਂ। ਆਪਣੇ ਕੰਮ ਨੂੰ ਬਿਹਤਰ ਤਰੀਕੇ ਨਾਲ਼ ਕਰਨ ਦੀ ਕੋਸ਼ਿਸ਼ ਕਰੋ। ਲਾਲ ਕਿਤਾਬ 2024 ਦੇ ਅਨੁਸਾਰ, ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਸਾਲ ਬਹੁਤ ਖੁਸ਼ੀਆਂ ਭਰਿਆ ਹੋਵੇਗਾ। ਤੁਸੀਂ ਦੋਵੇਂ ਆਦਰਸ਼ ਜੀਵਨਸਾਥੀ ਬਣ ਕੇ ਇੱਕ-ਦੂਜੇ ਦਾ ਸਾਥ ਦਿਓਗੇ ਅਤੇ ਹਰ ਚੁਣੌਤੀ ਦਾ ਮਿਲ ਕੇ ਸਾਹਮਣਾ ਕਰੋਗੇ। ਪ੍ਰੇਮ ਸਬੰਧ ਵਿੱਚ ਤੁਹਾਨੂੰ ਆਪਣੇ ਪ੍ਰੇਮੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਝ ਤਾਂ ਇਸ ਸਾਲ ਤੁਹਾਡੀ ਸਿਹਤ ਠੀਕ ਹੀ ਰਹੇਗੀ, ਪਰ ਫੇਰ ਵੀ ਤੁਹਾਨੂੰ ਗਰਮ ਭੋਜਨ ਅਤੇ ਗਰਮ ਤਾਸੀਰ ਵਾਲ਼ੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਨੂੰ ਮੂੰਹ ਦੇ ਛਾਲੇ, ਜੀਭ ਜਲਣਾ, ਕਟਣਾ, ਗਲ਼ੇ ਦੇ ਟਾਂਸਿਲ, ਗਲ਼ੇ ਦੀ ਖਰਾਸ਼, ਖਾਂਸੀ, ਜ਼ੁਕਾਮ ਅਤੇ ਪੇਟ ਦਾ ਇਨਫੈਕਸ਼ਨ ਆਦਿ ਪਰੇਸ਼ਾਨ ਕਰ ਸਕਦਾ ਹੈ। ਤੁਹਾਡੀ ਆਰਥਿਕ ਸਥਿਤੀ ਇਸ ਸਾਲ ਵਧੀਆ ਰਹੇਗੀ।

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਧਨੂੰ ਰਾਸ਼ੀ

ਇਸ ਸਾਲ ਕਾਰਜ-ਖੇਤਰ ਵਿੱਚ ਸਾਵਧਾਨੀ ਨਾਲ਼ ਚੱਲੋ। ਸੀਨੀਅਰ ਅਧਿਕਾਰੀਆਂ ਦੇ ਬਾਰੇ ਵਿੱਚ ਕੁਝ ਵੀ ਉਲਟਾ-ਸਿੱਧਾ ਕਹਿਣ ਤੋਂ ਬਚੋ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਦਿਓ। ਵਪਾਰੀ ਜਾਤਕਾਂ ਨੂੰ ਵਿਦੇਸ਼ੀ ਸਰੋਤਾਂ ਤੋਂ ਚੰਗਾ ਲਾਭ ਮਿਲਣ ਦੀ ਸੰਭਾਵਨਾ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਬਣਿਆ ਰਹਿ ਸਕਦਾ ਹੈ। ਪ੍ਰੇਮ ਸਬੰਧ ਵਿਆਹ ਵਿੱਚ ਬਦਲ ਸਕਦੇ ਹਨ। ਲਾਲ ਕਿਤਾਬ 2024 ਦੇ ਅਨੁਸਾਰ, ਜੇਕਰ ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਬੁਰੀਆਂ ਆਦਤਾਂ ਛੱਡਣੀਆਂ ਪੈਣਗੀਆਂ। ਆਲਸ ਦਾ ਤਿਆਗ ਕਰਨਾ ਪਵੇਗਾ ਅਤੇ ਚੰਗੀ ਰੁਟੀਨ ਅਪਨਾਉਣੀ ਪਵੇਗੀ, ਤਾਂ ਹੀ ਤੁਸੀਂ ਸਿਹਤਮੰਦ ਜੀਵਨ ਦਾ ਆਨੰਦ ਲੈ ਸਕੋਗੇ। ਇਸ ਸਾਲ ਤੁਹਾਡੇ ਖਰਚੇ ਤੁਹਾਨੂੰ ਪਰੇਸ਼ਾਨ ਕਰ ਦੇਣਗੇ। ਸਾਲ ਦੀ ਸ਼ੁਰੂਆਤ ਤੋਂ ਹੀ ਇਨਾਂ ‘ਤੇ ਕੰਟਰੋਲ ਰੱਖੋ।

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਮਕਰ ਰਾਸ਼ੀ

ਇਹ ਸਾਲ ਤੁਹਾਡੇ ਲਈ ਸਫਲਤਾ ਲੈ ਕੇ ਆਉਣ ਵਾਲ਼ਾ ਹੈ। ਤੁਹਾਡਾ ਕਰੀਅਰ ਚਮਕੇਗਾ ਅਤੇ ਤੁਸੀਂ ਆਪਣੇ ਕਰੀਅਰ ਵਿੱਚ ਉਚਾਈਆਂ ਨੂੰ ਹਾਸਿਲ ਕਰਨ ਵਿੱਚ ਕਾਮਯਾਬ ਰਹੋਗੇ। ਇਸ ਸਾਲ ਤੁਹਾਡਾ ਕੋਈ ਰੁਕਿਆ ਹੋਇਆ ਪੈਸਾ ਵੀ ਤੁਹਾਨੂੰ ਵਾਪਸ ਮਿਲ ਸਕਦਾ ਹੈ। ਲਾਲ ਕਿਤਾਬ 2024 ਸੰਕੇਤ ਕਰਦਾ ਹੈ ਕਿ ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ਼ ਰਿਸ਼ਤਾ ਇੱਕ ਪ੍ਰੇਮੀ-ਪ੍ਰੇਮਿਕਾ ਦੀ ਤਰਾਂ ਪਿਆਰ ਅਤੇ ਦੋਸਤੀ ਨਾਲ਼ ਭਰਿਆ ਹੋਇਆ ਹੋਵੇਗਾ। ਇਸ ਸਾਲ ਤੁਸੀਂ ਆਪਣੇ ਪਰਿਵਾਰ ਨੂੰ ਕੋਈ ਖੁਸ਼ਖਬਰੀ ਵੀ ਦੇ ਸਕਦੇ ਹੋ। ਕੋਈ ਵੀ ਸਮੱਸਿਆ ਹੋਵੇ ਤਾਂ ਗੱਲਬਾਤ ਰਾਹੀਂ ਹੱਲ ਕਰੋ। ਸਿਹਤ ਦੇ ਮਾਮਲੇ ਵਿੱਚ ਹਰ ਰੋਜ਼ ਯੋਗ ਅਤੇ ਮੈਡੀਟੇਸ਼ਨ ਕਰੋ। ਇਸ ਨਾਲ਼ ਤੁਹਾਡਾ ਸਰੀਰ ਤੰਦਰੁਸਤ ਬਣਿਆ ਰਹੇਗਾ। ਆਰਥਿਕ ਪੱਖ ਤੋਂ ਇਸ ਸਾਲ ਛੋਟੀਆਂ-ਮੋਟੀਆਂ ਸਮੱਸਿਆਵਾਂ ਆਪਣੇ-ਆਪ ਦੂਰ ਹੁੰਦੀਆਂ ਜਾਣਗੀਆਂ, ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ।

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਆਰਥਿਕ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਧਨ ਸਬੰਧੀ ਸਲਾਹ

ਕੁੰਭ ਰਾਸ਼ੀ

ਇਹ ਸਾਲ ਤੁਹਾਡੇ ਲਈ ਬਹੁਤ ਵਧੀਆ ਰਹਿਣ ਦੀ ਸੰਭਾਵਨਾ ਹੈ। ਕਾਰਜ-ਖੇਤਰ ਵਿੱਚ ਤੁਹਾਨੂੰ ਪ੍ਰਸ਼ੰਸਾ ਦੇ ਨਾਲ-ਨਾਲ ਆਮਦਨ ਵਿੱਚ ਵਾਧਾ ਅਤੇ ਅਹੁਦੇ ਵਿੱਚ ਤਰੱਕੀ ਵੀ ਮਿਲੇਗੀ। ਵਪਾਰੀ ਜਾਤਕਾਂ ਨੂੰ ਜਦੋਂ ਕੋਈ ਪਰੇਸ਼ਾਨੀ ਹੋਵੇ ਅਤੇ ਕੁਝ ਸਮਝ ਨਾ ਆ ਰਿਹਾ ਹੋਵੇ ਤਾਂ ਕਿਸੇ ਅਨੁਭਵੀ ਵਿਅਕਤੀ ਜਾਂ ਆਪਣੇ ਕਾਰੋਬਾਰੀ ਪਾਰਟਨਰ ਦੀ ਸਲਾਹ ਲੈ ਕੇ ਹੀ ਅੱਗੇ ਵਧੋ। ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਡੇ ਚਿੜਚਿੜੇ ਸੁਭਾਅ ਦੇ ਕਾਰਣ ਥੋੜਾ ਜਿਹਾ ਤਣਾਅ ਰਹਿ ਸਕਦਾ ਹੈ। ਲਾਲ ਕਿਤਾਬ 2024 ਦੇ ਅਨੁਸਾਰ, ਸਿਹਤ ਦੇ ਮਾਮਲੇ ਵਿੱਚ ਇਹ ਸਾਲ ਠੀਕ ਰਹੇਗਾ। ਪਰ ਤੁਹਾਨੂੰ ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਰਥਿਕ ਪੱਖ ਤੋਂ ਦੇਖੀਏ ਤਾਂ ਆਮਦਨ ਲਗਾਤਾਰ ਆਓਂਦੀ ਰਹੇਗੀ। ਸਾਲ ਦੇ ਪਹਿਲੇ ਅੱਧ ਅਤੇ ਸਾਲ ਦੀ ਆਖਰੀ ਤਿਮਾਹੀ ਦੇ ਦੌਰਾਨ ਕੋਈ ਵੀ ਵੱਡਾ ਨਿਵੇਸ਼ ਕਰਨ ਤੋਂ ਬਚੋ।

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਾਰਜ-ਖੇਤਰ ਵਿੱਚ ਜ਼ਬਰਦਸਤ ਸਫਲਤਾ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਰਸਤੇ ਵਿੱਚ ਆਉਣ ਵਾਲ਼ੀਆਂ ਸਾਰੀਆਂ ਰੁਕਾਵਟਾਂ ਦੂਰ ਹੋਣਗੀਆਂ। ਕਾਰੋਬਾਰੀ ਜਾਤਕਾਂ ਨੂੰ ਕਿਸੇ ਵੀ ਅਜਿਹੇ ਵਿਅਕਤੀ ਨਾਲ਼ ਵਪਾਰ ਕਰਨ ਤੋਂ ਬਚਣਾ ਚਾਹੀਦਾ ਹੈ, ਜਿਸ ਦੀ ਕੋਈ ਔਲਾਦ ਨਾ ਹੋਵੇ। ਤੁਹਾਨੂੰ ਕਿਸੇ ਮੰਦਿਰ ਵਿੱਚ ਜਾ ਕੇ ਝੰਡਾ ਲਗਾ ਕੇ ਹੀ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਗੱਲਬਾਤ ਬੰਦ ਹੋ ਸਕਦੀ ਹੈ। ਆਪਣਾ ਵਿਵਹਾਰ ਠੀਕ ਕਰੋ ਅਤੇ ਗੱਲਬਾਤ ਰਾਹੀਂ ਆਪਸੀ ਬਾਂਡਿੰਗ ਨੂੰ ਮਜ਼ਬੂਤ ਕਰੋ। ਲਾਲ ਕਿਤਾਬ 2024 ਦੇ ਅਨੁਸਾਰ, ਇਸ ਸਾਲ ਤੁਹਾਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਪਵੇਗਾ। ਤੁਹਾਨੂੰ ਖੂਨ ਦੀ ਕਮੀ, ਅਨਿਯਮਿਤ ਬਲੱਡ-ਪ੍ਰੈਸ਼ਰ, ਖੂਨ ਵਿੱਚ ਅਸ਼ੁੱਧੀ, ਛਾਤੀ ਵਿੱਚ ਜਲਣ ਅਤੇ ਜਕੜਨ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਸ਼ਿਸ਼ ਕਰੋ ਕਿ ਆਯੁਰਵੈਦਿਕ ਦਵਾਈਆਂ ਦਾ ਉਪਯੋਗ ਕੀਤਾ ਜਾਵੇ ਅਤੇ ਦਵਾਈ ਦੇ ਨਾਲ਼ ਪਰਹੇਜ਼ ਜ਼ਰੂਰ ਕਰੋ। ਯੋਗ ਅਤੇ ਸਵੇਰ ਦੀ ਸੈਰ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰੋ। ਆਰਥਿਕ ਪੱਖ ਤੋਂ ਇਸ ਸਾਲ ਤੁਹਾਡੀ ਆਮਦਨ ਠੀਕ-ਠੀਕ ਹੋਵੇਗੀ, ਪਰ ਖਰਚੇ ਪੂਰਾ ਸਾਲ ਬਣੇ ਰਹਿ ਸਕਦੇ ਹਨ। ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ‘ਤੇ ਵੀ ਖਰਚਾ ਕਰਨਾ ਪੈ ਸਕਦਾ ਹੈ। ਇਸ ਵਿੱਚ ਕੋਈ ਕੰਜੂਸੀ ਨਾ ਕਰੋ ਅਤੇ ਸਹੀ ਇਲਾਜ ਕਰਵਾਓ, ਤਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਸਕਣ।

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਲਾਲ ਕਿਤਾਬ ਦੇ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਸਾਲ 2024 ਤੁਹਾਡੇ ਲਈ ਸ਼ੁਭ ਅਤੇ ਮੰਗਲਕਾਰੀ ਹੋਵੇਗਾ ਐਸਟ੍ਰੋਸੇਜ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ!

Talk to Astrologer Chat with Astrologer