ਰਾਸ਼ੀਫਲ਼ 2024 (Rashifal 2024 in Punjabi)

Author: AstroGuru Mragaank (Dr. Mragaank) | Updated Tue, 19 Dec 2023 09:23 AM IST

ਰਾਸ਼ੀਫਲ਼ 2024 ਵੈਦਿਕ ਜੋਤਿਸ਼ ਦੇ ਅੰਤਰਗਤ ਸਾਲ 2024 ਦੀਆਂ ਜੋਤਿਸ਼ ਘਟਨਾਵਾਂ ਅਤੇ ਗ੍ਰਹਿ ਗੋਚਰ ‘ਤੇ ਆਧਾਰਿਤ ਹੈ ਅਤੇ ਇਸ ਨੂੰ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀ ਦੁਆਰਾ ਸਰਵੋਤਮ ਜੋਤਿਸ਼ ਗਣਨਾ ਅਤੇ ਵਿਸ਼ਲੇਸ਼ਣਾਂ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਸ ਸਾਲਾਨਾ ਭਵਿੱਖਬਾਣੀ 2024 ਵਿੱਚ ਤੁਹਾਨੂੰ ਆਪਣੇ ਵਿਅਕਤੀਗਤ ਜੀਵਨ, ਆਪਣੇ ਪੇਸ਼ੇਵਰ ਜੀਵਨ, ਆਪਣੇ ਕਰੀਅਰ, ਆਪਣੀ ਪੜ੍ਹਾਈ, ਆਪਣੇ ਪ੍ਰੇਮ-ਜੀਵਨ, ਆਪਣੇ ਸ਼ਾਦੀਸ਼ੁਦਾ ਜੀਵਨ ਅਤੇ ਆਪਣੀ ਸਿਹਤ ਆਦਿ ਨਾਲ਼ ਜੁੜੀਆਂ ਸਾਰੀਆਂ ਮਹੱਤਵਪੂਰਣ ਜਾਣਕਾਰੀਆਂ ਪ੍ਰਾਪਤ ਹੋ ਜਾਣਗੀਆਂ।ਰਾਸ਼ੀਫਲ਼ 2024 ਦੀ ਮਦਦ ਨਾਲ਼ ਤੁਸੀਂ ਆਪਣੇ ਜੀਵਨ ਨੂੰ ਹੋਰ ਵੀ ਜ਼ਿਆਦਾ ਖ਼ੁਸ਼ਹਾਲ ਅਤੇ ਵੈਭਵਸ਼ਾਲੀ ਬਣਾ ਸਕਦੇ ਹੋ ਅਤੇ ਆਉਣ ਵਾਲ਼ੇ ਮੁਸ਼ਕਿਲ ਸਮੇਂ ਦੀ ਆਹਟ ਨੂੰ ਜਾਣ ਕੇ ਆਪਣੇ-ਆਪ ਨੂੰ ਪਰਿਸਥਿਤੀਆਂ ਦੇ ਅਨੁਕੂਲ ਢਾਲ਼ ਸਕਦੇ ਹੋ। ਇਸ ਭਵਿੱਖਬਾਣੀ ਦੀ ਗਣਨਾ ਵਿਸ਼ੇਸ਼ ਰੂਪ ਤੋਂ ਸਾਲ 2024 ਦੇ ਦੌਰਾਨ ਗ੍ਰਹਿਆਂ ਅਤੇ ਨਕਸ਼ਤਰਾਂ ਦੀ ਚਾਲ, ਉਨ੍ਹਾਂ ਦੀ ਸਥਿਤੀ ਅਤੇ ਵੱਖ-ਵੱਖ ਰਾਸ਼ੀਆਂ ‘ਤੇ ਉਨ੍ਹਾਂ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਗਈ ਹੈ।

ਕੋਈ ਵੀ ਫ਼ੈਸਲਾ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ, ਤਾਂ ਹੁਣੇ ਹੀ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ਰਾਹੀਂ ਗੱਲ ਕਰੋ!

ਇਸ ਸਾਲਾਨਾਰਾਸ਼ੀਫਲ਼ 2024 ਦੁਆਰਾ ਤੁਹਾਨੂੰ ਤੁਹਾਡੇ ਜੀਵਨ ਦੇ ਸਾਰੇ ਪਹਿਲੂਆਂ ਬਾਰੇ ਮਹੱਤਵਪੂਰਣ ਭਵਿੱਖਬਾਣੀ ਪ੍ਰਦਾਨ ਕੀਤੀ ਜਾ ਰਹੀ ਹੈ। ਤੁਹਾਡੇ ਪਰਿਵਾਰਿਕ ਜੀਵਨ, ਸ਼ਾਦੀਸ਼ੁਦਾ ਜੀਵਨ, ਪ੍ਰੇਮ ਜੀਵਨ, ਵਿੱਦਿਅਕ ਜੀਵਨ, ਕਰੀਅਰ ਜਿਸ ਵਿੱਚ ਤੁਹਾਡੀ ਨੌਕਰੀ ਅਤੇ ਤੁਹਾਡਾ ਵਪਾਰ, ਤੁਹਾਡੇ ਵਿੱਤੀ ਸੰਤੁਲਨ, ਤੁਹਾਡੀ ਆਰਥਿਕ ਸਥਿਤੀ, ਤੁਹਾਡੇ ਧਨ ਅਤੇ ਲਾਭ, ਤੁਹਾਡੀ ਸੰਤਾਨ ਸਬੰਧੀ ਸਮਾਚਾਰ, ਵਾਹਨ ਅਤੇ ਸੰਪਤੀ ਸਬੰਧੀ ਸੂਚਨਾਵਾਂ ਅਤੇ ਸਿਹਤ ਨਾਲ਼ ਸਬੰਧਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਸਾਲਾਨਾ ਰਾਸ਼ੀਫਲ਼ 2024 ਦੇ ਲੇਖ਼ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਅਸਲ ਵਿੱਚ ਇਹ ਰਾਸ਼ੀਫਲ਼ 2024 ਸੰਕੇਤ ਦੇ ਰਿਹਾ ਹੈ ਕਿ ਇਹ ਸਾਲ ਸਭ 12 ਰਾਸ਼ੀਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿ ਸਕਦਾ ਹੈ। ਇਸ ਸਾਲ ਸਭ ਰਾਸ਼ੀਆਂ ਦੇ ਜਾਤਕਾਂ ਦੇ ਜੀਵਨ ਵਿੱਚ ਵੱਡੇ-ਵੱਡੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ। ਪ੍ਰੰਤੂ ਇਹ ਪਰਿਵਰਤਨ ਸ਼ੁਭ ਹੋਣਗੇ ਜਾਂ ਤੁਹਾਨੂੰ ਚੁਣੌਤੀਆਂ ਪ੍ਰਦਾਨ ਕਰਣਗੇ, ਇਹ ਸਭ ਕੁਝ ਜਾਣਨ ਦੇ ਲਈ ਆਓ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਭ 12 ਰਾਸ਼ੀਆਂ ਦਾ ਸਟੀਕ ਸਾਲਾਨਾ ਰਾਸ਼ੀਫਲ਼ 2024 ਕੀ ਕਹਿ ਰਿਹਾ ਹੈ।

Read in English - Horoscope 2024 (LINK)

ਮੇਖ਼ ਰਾਸ਼ੀ 2024

ਮੇਖ਼ਰਾਸ਼ੀਫਲ਼ 2024 ਦੇ ਅਨੁਸਾਰ, ਤੁਹਾਡੀ ਰਾਸ਼ੀ ਦੇ ਸੁਆਮੀ ਗ੍ਰਹਿ ਮੰਗਲ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਧਨੂੰ ਰਾਸ਼ੀ ਵਿਚ ਤੁਹਾਡੇ ਨੌਵੇਂ ਘਰ ਵਿੱਚ ਸੂਰਜ ਮਹਾਰਾਜ ਦੇ ਨਾਲ਼ ਸਥਿਤ ਹੋਣਗੇ, ਜਿਸ ਕਾਰਣ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਤੁਹਾਡਾ ਮਾਣ-ਸਨਮਾਨ ਵਧੇਗਾ। ਸਮਾਜ ਵਿੱਚ ਤੁਹਾਨੂੰ ਚੰਗਾ ਅਹੁਦਾ ਮਿਲ ਸਕਦਾ ਹੈ। ਤੁਸੀਂ ਧਰਮ-ਕਰਮ ਦੇ ਮਾਮਲਿਆਂ ਵਿਚ ਵੀ ਰੁੱਝੇ ਰਹੋਗੇ। ਵਪਾਰ ਵਿੱਚ ਉੱਨਤੀ ਦੀ ਚੰਗੀ ਸੰਭਾਵਨਾ ਬਣੇਗੀ। ਸਿਹਤ ਵਿੱਚ ਸੁਧਾਰ ਹੋਵੇਗਾ। ਦੇਵ ਗੁਰੂ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਪਹਿਲੇ ਘਰ ਵਿੱਚ ਰਹਿ ਕੇ ਤੁਹਾਡੇ ਪ੍ਰੇਮ ਭਾਵ, ਤੁਹਾਡੇ ਸ਼ਾਦੀਸ਼ੁਦਾ ਜੀਵਨ, ਤੁਹਾਡੇ ਵਪਾਰ ਅਤੇ ਤੁਹਾਡੇ ਧਰਮ ਦੇ ਭਾਵ ਨੂੰ ਮਜ਼ਬੂਤ ਕਰਣਗੇ, ਜਿਸ ਨਾਲ਼ ਤੁਹਾਨੂੰ ਇਨ੍ਹਾਂ ਸਭ ਖੇਤਰਾਂ ਵਿੱਚ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਇਸ ਤੋਂ ਬਾਅਦ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦੂਜੇ ਘਰ ਵਿੱਚ ਜਾ ਕੇ ਆਰਥਿਕ ਉਨੱਤੀ ਦਾ ਸੰਜੋਗ ਬਣਾਉਣਗੇ। ਤੁਹਾਨੂੰ ਸਾਲ ਦੀ ਸ਼ੁਰੂਆਤ ਵਿੱਚ ਰਾਜਯੋਗ ਵਰਗੇ ਨਤੀਜੇ ਮਿਲਣ ਵਾਲ਼ੇ ਹਨ, ਇਸ ਲਈ ਦਿਲ ਖੋਲ ਕੇ ਮੌਕਿਆਂ ਦਾ ਲਾਭ ਉਠਾਓ। ਰਾਹੂ ਮਹਾਰਾਜ ਪੂਰਾ ਮਹੀਨਾ ਦਵਾਦਸ਼ ਘਰ ਵਿੱਚ ਬਣੇ ਰਹਿਣਗੇ, ਜਿਸ ਕਾਰਣ ਖਰਚੇ ਲਗਾਤਾਰ ਚਲਦੇ ਰਹਿਣਗੇ। ਇਹ ਖਰਚੇ ਬੇਕਾਰ ਦੇ ਹੋਣਗੇ, ਇਸ ਲਈ ਤੁਹਾਨੂੰ ਇਨ੍ਹਾਂ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ।

ਸਾਲਾਨਾ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ 2024 ਦੀ ਸ਼ੁਰੂਆਤ ਵਿੱਚ ਇਸ ਰਾਸ਼ੀ ਦੇ ਪ੍ਰੇਮੀ ਜਾਤਕਾਂ ਦੇ ਜੀਵਨ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ। ਸ਼ਨੀ ਮਹਾਰਾਜ ਤੁਹਾਡੇ ਪ੍ਰੇਮ ਦੀ ਪ੍ਰੀਖਿਆ ਲੈਣਗੇ। ਇਸ ਲਈ ਤੁਹਾਨੂੰ ਇਮਾਨਦਾਰੀ ਦੇ ਨਾਲ਼ ਆਪਣੇ ਰਿਸ਼ਤੇ ਨੂੰ ਕਾਇਮ ਰੱਖਣਾ ਪਵੇਗਾ। ਜਿਹੜੇ ਜਾਤਕ ਸਿੰਗਲ ਹਨ, ਉਨ੍ਹਾਂ ਨੂੰ ਜੀਵਨ ਵਿੱਚ ਇਸ ਸਾਲ ਪਿਆਰ ਮਿਲ ਸਕਦਾ ਹੈ। ਅਗਸਤ ਤੋਂ ਅਕਤੂਬਰ ਦੇ ਦੌਰਾਨ ਪ੍ਰੇਮੀ ਦੇ ਨਾਲ਼ ਅਨੁਕੂਲ ਸਬੰਧ ਰਹਿਣਗੇ ਅਤੇ ਇਕੱਠੇ ਘੁੰਮਣ-ਫਿਰਨ ਵੀ ਜਾ ਸਕਦੇ ਹੋ। ਕਰੀਅਰ ਦੇ ਮਾਮਲੇ ਵਿੱਚ ਕੁਝ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ। ਦਸਵੇਂ ਘਰ ਦੇ ਸੁਆਮੀ ਸ਼ਨੀ ਦੇਵ ਜੀ ਦੇ ਏਕਾਦਸ਼ ਘਰ ਵਿੱਚ ਰਹਿਣ ਦੇ ਕਾਰਣ ਕਰੀਅਰ ਵਿੱਚ ਸਥਿਰਤਾ ਆਵੇਗੀ ਅਤੇ ਤੁਹਾਡੀ ਤਰੱਕੀ ਦੀ ਸੰਭਾਵਨਾ ਵੀ ਬਣੇਗੀ। ਵਿਦਿਆਰਥੀਆਂ ਦੀ ਬੁੱਧੀ ਦਾ ਵਧੀਆ ਵਿਕਾਸ ਹੋਵੇਗਾ ਅਤੇ ਇਸ ਨਾਲ਼ ਤੁਹਾਨੂੰ ਪੜ੍ਹਾਈ ਵਿੱਚ ਸਫਲਤਾ ਮਿਲੇਗੀ। ਦੇਵ ਗੁਰੂ ਬ੍ਰਹਸਪਤੀ ਦਾ ਪ੍ਰਭਾਵ ਤੁਹਾਨੂੰ ਚੰਗਾ ਵਿਦਿਆਰਥੀ ਬਣਾਉਣ ਵਿੱਚ ਮਦਦ ਕਰੇਗਾ। ਪਰਿਵਾਰਿਕ ਜੀਵਨ ਵਿੱਚ ਸਾਲ ਦੀ ਸ਼ੁਰੂਆਤ ਅਨੁਕੂਲਤਾ ਲੈ ਕੇ ਆਵੇਗੀ। ਪਰਿਵਾਰਿਕ ਤਾਲਮੇਲ ਬਣਿਆ ਰਹੇਗਾ, ਪ੍ਰੰਤੂ ਸਾਲ ਦੇ ਆਖ਼ਰੀ ਮਹੀਨਿਆਂ ਦੇ ਦੌਰਾਨ ਮਾਤਾ-ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਸ਼ਾਦੀਸ਼ੁਦਾ ਜੀਵਨ ਦੇ ਮਾਮਲੇ ਵਿੱਚ ਸਾਲ ਦੀ ਸ਼ੁਰੂਆਤ ਵਧੀਆ ਰਹੇਗੀ। ਕਿਸੇ ਫ਼ੰਕਸ਼ਨ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਇਸ ਸਾਲ ਸਿੰਗਲ ਜਾਤਕਾਂ ਨੂੰ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਦਾ ਮੌਕਾ ਮਿਲ ਸਕਦਾ ਹੈ। ਵਪਾਰ ਵਿੱਚ ਨਵੀਂਆਂ ਉਚਾਈਆਂ ਪ੍ਰਾਪਤ ਹੋਣ ਦੀਆਂ ਸੰਭਾਵਨਾਵਾਂ ਬਣਨਗੀਆਂ। ਧਨ ਅਤੇ ਲਾਭ ਦੀਆਂ ਸਥਿਤੀਆਂ ਵਿੱਚ ਉਤਾਰ-ਚੜ੍ਹਾਅ ਬਣੇ ਰਹਿਣਗੇ। ਬੇਕਾਰ ਦੇ ਖ਼ਰਚੇ ਵੀ ਚਲਦੇ ਰਹਿਣਗੇ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਮਿਲੇ-ਜੁਲੇ ਨਤੀਜੇ ਮਿਲਣਗੇ। ਦੇਵ ਗੁਰੂ ਬ੍ਰਹਸਪਤੀ ਤਾਂ ਸਮੱਸਿਆਵਾਂ ਤੋਂ ਬਚਾਉਣਗੇ, ਪ੍ਰੰਤੂ ਰਾਹੂ ਅਤੇ ਕੇਤੁ ਅਤੇ ਹੋਰ ਗ੍ਰਹਿਆਂ ਦੇ ਪ੍ਰਭਾਵ ਕਾਰਣ ਕਦੇ-ਕਦਾਈਂ ਖ਼ੂਨ ਸਬੰਧੀ ਸਮੱਸਿਆਵਾਂ ਅਤੇ ਸਿਰ ਦਰਦ ਅਤੇ ਹੋਰ ਛੋਟੀਆਂ-ਮੋਟੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੇਖ਼ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ – ਮੇਖ਼ ਰਾਸ਼ੀ 2024(LINK)

ਬ੍ਰਿਸ਼ਭ ਰਾਸ਼ੀ 2024

ਬ੍ਰਿਸ਼ਭ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ 2024 ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਦਵਾਦਸ਼ ਘਰ ਵਿੱਚ ਰਹਿ ਕੇ ਖ਼ਰਚਿਆਂ ਵਿੱਚ ਵਾਧਾ ਕਰਵਾਉਣਗੇ। ਪ੍ਰੰਤੂ ਤੁਸੀਂ ਧਰਮ-ਕਰਮ ਦੇ ਅਤੇ ਚੰਗੇ ਕੰਮਾਂ ਵਿੱਚ ਵੀ ਲੱਗੇ ਰਹੋਗੇ। 1 ਮਈ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਵਿੱਚ ਆ ਜਾਣਗੇ। ਫੇਰ ਇਨ੍ਹਾਂ ਸਮੱਸਿਆਵਾਂ ਵਿੱਚ ਕਮੀ ਆਵੇਗੀ, ਪ੍ਰੰਤੂ ਤੁਹਾਨੂੰ ਆਪਣੀ ਸਿਹਤ ਵੱਲ ਥੋੜਾ ਧਿਆਨ ਦੇਣਾ ਪਵੇਗਾ। ਯੋਗਕਾਰਕ ਗ੍ਰਹਿ ਸ਼ਨੀ ਦੇਵ ਜੀ ਦੇ ਪੂਰਾ ਸਾਲ ਦਸ਼ਮ ਘਰ ਵਿੱਚ ਰਹਿਣ ਕਾਰਨ ਤੁਸੀਂ ਮਿਹਨਤ ਵੀ ਖ਼ੂਬ ਕਰੋਗੇ। ਇਸ ਦਾ ਤੁਹਾਨੂੰ ਚੰਗਾ ਫਲ਼ ਵੀ ਮਿਲੇਗਾ। ਕਿਸਮਤ ਅਤੇ ਕਰਮ ਦਾ ਸਬੰਧ ਬਣਨ ਨਾਲ਼ ਤੁਹਾਨੂੰ ਆਪਣੇ ਕਰੀਅਰ ਵਿੱਚ ਰਾਜਯੋਗ ਦਾ ਪ੍ਰਭਾਵ ਮਿਲੇਗਾ। ਕਰੀਅਰ ਵਿੱਚ ਤਰੱਕੀ ਮਿਲੇਗੀ। ਰਾਹੂ ਦੀ ਮੌਜੂਦਗੀ ਪੂਰਾ ਸਾਲ ਤੁਹਾਡੇ ਏਕਾਦਸ਼ ਘਰ ਵਿੱਚ ਬਣੀ ਰਹੇਗੀ, ਜਿਸ ਕਾਰਨ ਤੁਹਾਡੀਆਂ ਮਨਚਾਹੀਆਂ ਇੱਛਾਵਾਂ ਦੀ ਪੂਰਤੀ ਹੋਵੇਗੀ। ਸਮਾਜਿਕ ਤੌਰ ‘ਤੇ ਤੁਹਾਡੀ ਪ੍ਰਸਿੱਧੀ ਵਧੇਗੀ। ਦੋਸਤਾਂ ਅਤੇ ਸਮਾਜਿਕ ਦਾਇਰੇ ਵਿੱਚ ਵਾਧਾ ਹੋਵੇਗਾ। ਤੁਹਾਡਾ ਆਤਮਵਿਸ਼ਵਾਸ ਵਧੇਗਾ।

ਹਾਲਾਂਕਿ ਸਾਲਾਨਾ ਭਵਿੱਖਬਾਣੀ 2024 ਦੇ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਵਿੱਚ ਪ੍ਰੇਮ ਸਬੰਧਾਂ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿ ਸਕਦੇ ਹਨ। ਪੂਰਾ ਸਾਲ ਕੇਤੁ ਮਹਾਰਾਜ ਪੰਚਮ ਘਰ ਵਿੱਚ ਬੈਠੇ ਰਹਿਣਗੇ, ਜਿਸ ਨਾਲ਼ ਤੁਹਾਡੇ ਆਪਣੇ ਪ੍ਰੇਮੀ ਨੂੰ ਚੰਗੀ ਤਰਾਂ ਨਾ ਸਮਝ ਸਕਣ ਦੇ ਕਾਰਣ ਰਿਸ਼ਤੇ ਵਿੱਚ ਸਮੱਸਿਆ ਆ ਸਕਦੀ ਹੈ। ਕਦੇ-ਕਦਾਈਂ ਸ਼ੁੱਕਰ ਗ੍ਰਹਿ ਦਾ ਪ੍ਰਭਾਵ ਤੁਹਾਡੇ ਰਿਸ਼ਤੇ ਨੂੰ ਸੰਭਾਲਦਾ ਰਹੇਗਾ, ਪ੍ਰੰਤੂ ਤੁਹਾਨੂੰ ਆਪਣੇ ਰਿਸ਼ਤੇ ਦੇ ਮਹੱਤਵ ਨੂੰ ਸਮਝਣਾ ਪਵੇਗਾ। ਕਰੀਅਰ ਵਿੱਚ ਸੁਖਦ ਅਤੇ ਮਨਚਾਹੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਮਿਹਨਤ ਦਾ ਲਾਭ ਮਿਲੇਗਾ। ਇਸ ਸਾਲ ਚੰਗੀ ਉਨੱਤੀ ਦੀ ਸੰਭਾਵਨਾ ਬਣ ਰਹੀ ਹੈ। ਮਾਰਚ ਤੋਂ ਅਪ੍ਰੈਲ ਅਤੇ ਦਸੰਬਰ ਦੇ ਮਹੀਨੇ ਦੇ ਦੌਰਾਨ ਚੰਗੀ ਤਰੱਕੀ ਮਿਲ ਸਕਦੀ ਹੈ। ਵਿਦਿਆਰਥੀ ਜਾਤਕਾਂ ਨੂੰ ਪੜ੍ਹਾਈ ਵਿੱਚ ਮੁਸ਼ਕਿਲ ਹੋ ਸਕਦੀ ਹੈ, ਪਰ ਕੁਝ ਖ਼ਾਸ ਵਿਸ਼ਿਆਂ ਵਿੱਚ ਤੁਹਾਡੀ ਪਕੜ ਮਜ਼ਬੂਤ ਬਣੇਗੀ। ਵਿੱਤੀ ਤੌਰ ‘ਤੇ ਤੁਹਾਨੂੰ ਲਾਭ ਮਿਲਦਾ ਰਹੇਗਾ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਗੁਪਤ ਧਨ ਪ੍ਰਾਪਤੀ ਦੀ ਸੰਭਾਵਨਾ ਵੀ ਸਾਲ ਦੀ ਸ਼ੁਰੂਆਤ ਵਿੱਚ ਬਣਦੀ ਦਿਖ ਰਹੀ ਹੈ, ਪ੍ਰੰਤੂ ਖ਼ਰਚਿਆਂ ਦੇ ਵੀ ਚਲਦੇ ਰਹਿਣ ਦੀ ਸੰਭਾਵਨਾ ਹੈ। ਪਰਿਵਾਰਿਕ ਜੀਵਨ ਨੂੰ ਦੇਖੀਏ, ਤਾਂ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ, ਪ੍ਰੰਤੂ ਤੁਹਾਡੇ ਮਾਤਾ ਜੀ ਅਤੇ ਪਿਤਾ ਜੀ ਦੀ ਸਿਹਤ ਸਬੰਧੀ ਸਮੱਸਿਆਵਾਂ ਬਣੀਆਂ ਰਹਿ ਸਕਦੀਆਂ ਹਨ। ਸ਼ਾਦੀਸ਼ੁਦਾ ਜੀਵਨ ਵਿੱਚ ਜੀਵਨਸਾਥੀ ਦੀਆਂ ਸਰੀਰ ਸਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ। ਸਾਲ ਦੀ ਸ਼ੁਰੂਆਤ ਵਿੱਚ ਬੁੱਧ ਅਤੇ ਸ਼ੁੱਕਰ ਸੱਤਵੇਂ ਘਰ ਵਿੱਚ, ਦਵਾਦਸ਼ ਘਰ ਵਿੱਚ ਬ੍ਰਹਸਪਤੀ, ਦਸ਼ਮ ਘਰ ਵਿੱਚ ਸ਼ਨੀ ਅਤੇ ਰਾਹੂ ਏਕਾਦਸ਼ ਘਰ ਵਿੱਚ ਹੋਣ ਦੇ ਨਾਲ਼ ਵਪਾਰ ਦੇ ਲਈ ਆਦਰਸ਼ ਸਥਿਤੀਆਂ ਦਾ ਨਿਰਮਾਣ ਹੋਵੇਗਾ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਪੰਚਮ ਘਰ ਵਿੱਚ ਕੇਤੁ, ਦਵਾਦਸ਼ ਘਰ ਵਿੱਚ ਬ੍ਰਹਸਪਤੀ, ਅਸ਼ਟਮ ਘਰ ਵਿੱਚ ਮੰਗਲ ਅਤੇ ਸੂਰਜ ਸਿਹਤ ਸਬੰਧੀ ਸਮੱਸਿਆਵਾਂ ਖੜੀਆਂ ਕਰ ਸਕਦੇ ਹਨ। ਹਾਲਾਂਕਿ ਸਾਲ ਦੇ ਮੱਧ ਵਿੱਚ ਹੌਲ਼ੀ-ਹੌਲ਼ੀ ਸਿਹਤ ਵਿੱਚ ਸੁਧਾਰ ਦੀ ਸੰਭਾਵਨਾ ਬਣਦੀ ਨਜ਼ਰ ਆਵੇਗੀ।

ਬ੍ਰਿਸ਼ਭ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ – ਬ੍ਰਿਸ਼ਭ ਰਾਸ਼ੀ 2024 (LINK)

ਮਿਥੁਨ ਰਾਸ਼ੀ 2024

ਮਿਥੁਨ ਰਾਸ਼ੀਫਲ਼ 2024 ਦੇ ਅਨੁਸਾਰ, ਗ੍ਰਹਿਆਂ ਦੀ ਸਥਿਤੀ ਇਸ਼ਾਰਾ ਕਰ ਰਹੀ ਹੈ ਕਿ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਅਨੁਕੂਲ ਰਹੇਗੀ। ਦੇਵ ਗੁਰੂ ਬ੍ਰਹਸਪਤੀ ਏਕਾਦਸ਼ ਘਰ ਵਿੱਚ ਵਿਰਾਜਮਾਨ ਹੋ ਕੇ ਅਨੇਕਾਂ ਸਫਲਤਾਵਾਂ ਪ੍ਰਦਾਨ ਕਰਣਗੇ। ਆਰਥਿਕ ਰੂਪ ਤੋਂ ਇਹ ਬਹੁਤ ਮਜ਼ਬੂਤੀ ਪ੍ਰਦਾਨ ਕਰਣਗੇ। ਪ੍ਰੇਮ ਸਬੰਧਾਂ ਵਿੱਚ ਵੀ ਪ੍ਰੇਮ ਨੂੰ ਵਧਾਉਂਦੇ ਰਹਿਣਗੇ। ਸ਼ਾਦੀਸ਼ੁਦਾ ਸਬੰਧਾਂ ਵਿੱਚ ਵੀ ਸਮੱਸਿਆਵਾਂ ਵਿੱਚ ਕਮੀ ਆਵੇਗੀ। ਸ਼ਨੀ ਕਿਸਮਤ ਦੇ ਸੁਆਮੀ ਹੋ ਕੇ ਕਿਸਮਤ ਦੇ ਸਥਾਨ ਵਿੱਚ ਰਹਿ ਕੇ ਤੁਹਾਡੀ ਚੰਗੀ ਕਿਸਮਤ ਵਿੱਚ ਵਾਧਾ ਕਰਣਗੇ, ਜਿਸ ਨਾਲ਼ ਰੁਕੇ ਹੋਏ ਕੰਮ ਵੀ ਪੂਰੇ ਹੋਣ ਲੱਗਣਗੇ। ਤੁਹਾਨੂੰ ਸਫਲਤਾ ਮਿਲਦੀ ਰਹੇਗੀ। ਸਮਾਜ ਵਿੱਚ ਤੁਹਾਡਾ ਮਾਣ-ਸਨਮਾਨ ਵਧੇਗਾ। ਰਾਹੂ ਅਤੇ ਕੇਤੁ ਤੁਹਾਡੇ ਦਸਵੇਂ ਅਤੇ ਚੌਥੇ ਘਰ ਵਿੱਚ ਰਹਿਣਗੇ ਅਤੇ ਤੁਹਾਨੂੰ ਸਰੀਰਿਕ ਸਮੱਸਿਆਵਾਂ ਦੇ ਸਕਦੇ ਹਨ। ਪਰਿਵਾਰਿਕ ਜੀਵਨ ਵਿੱਚ ਵੀ ਅਸ਼ਾਂਤੀ ਪੈਦਾ ਹੋ ਸਕਦੀ ਹੈ।

ਸਾਲਾਨਾ ਭਵਿੱਖਬਾਣੀ 2024 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਸਪਤਮ ਘਰ ਵਿੱਚ ਹੋਣ ਨਾਲ਼ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਤਣਾਅ ਵਧ ਸਕਦਾ ਹੈ ਅਤੇ ਵਪਾਰ ਵਿੱਚ ਵੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ। ਬੁੱਧ ਅਤੇ ਸ਼ੁੱਕਰ ਸਾਲ ਦੀ ਸ਼ੁਰੂਆਤ ਵਿੱਚ ਛੇਵੇਂ ਘਰ ਵਿੱਚ ਹੋ ਕੇ ਖਰਚਿਆਂ ਵਿੱਚ ਤੇਜ਼ੀ ਲਿਆ ਸਕਦੇ ਹਨ। ਸਿਹਤ ਵੱਲ ਪੂਰੀ ਤਰਾਂ ਧਿਆਨ ਦੇ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਪ੍ਰੇਮ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਪੰਚਮ ਘਰ ‘ਤੇ ਰਹਿਣ ਨਾਲ਼ ਪ੍ਰੇਮ ਵਿਕਸਿਤ ਹੋਵੇਗਾ ਅਤੇ ਇਸ ਸਾਲ ਤੁਸੀਂ ਆਪਣੇ ਪ੍ਰੇਮੀ ਨਾਲ਼ ਪ੍ਰੇਮ-ਵਿਆਹ ਕਰਨ ਵਿੱਚ ਸਫ਼ਲ ਹੋ ਸਕਦੇ ਹੋ। ਕਾਰਜ-ਖੇਤਰ ਵਿੱਚ ਸ਼ਾਰਟਕਟ ਲੈਣ ਤੋਂ ਬਚਣਾ ਚਾਹੀਦਾ ਹੈ। ਨੌਕਰੀ ਵਿੱਚ ਤਬਾਦਲੇ ਦੀ ਸੰਭਾਵਨਾ ਹੋ ਸਕਦੀ ਹੈ। ਮਾਰਚ ਤੋਂ ਅਕਤੂਬਰ ਦੇ ਦੌਰਾਨ ਤੁਹਾਨੂੰ ਨੌਕਰੀ ਵਿੱਚ ਬਦਲਾਵ ਕਰਨ ਦਾ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਨੂੰ ਸ਼ੁਰੂ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੌਥੇ ਘਰ ਵਿੱਚ ਕੇਤੁ ਪਰਿਵਾਰਿਕ ਸਮੱਸਿਆਵਾਂ ਨੂੰ ਵਧਾਉਣਗੇ, ਜਿਸ ਦਾ ਅਸਰ ਤੁਹਾਡੀ ਪੜ੍ਹਾਈ ‘ਤੇ ਵੀ ਪੈ ਸਕਦਾ ਹੈ। ਹਾਲਾਂਕਿ ਦੇਵ ਗੁਰੂ ਬ੍ਰਹਸਪਤੀ ਉਸ ਵਿੱਚ ਤੁਹਾਡੀ ਮਦਦ ਕਰਣਗੇ ਅਤੇ ਪੜ੍ਹਾਈ ਵਿੱਚ ਮਨ ਲਗਾਉਣ ਵਿੱਚ ਤੁਹਾਨੂੰ ਫਾਇਦਾ ਹੋਵੇਗਾ। ਪਰਿਵਾਰਿਕ ਜੀਵਨ ਵਿੱਚ ਤਣਾਅ ਵਧ ਸਕਦਾ ਹੈ, ਇਸ ਦਾ ਧਿਆਨ ਰੱਖੋ। ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਨੂੰ ਇੱਕ-ਦੂਜੇ ਨੂੰ ਉਲਟਾ-ਸਿੱਧਾ ਬੋਲਣ ਤੋਂ ਬਚਣਾ ਚਾਹੀਦਾ ਹੈ। ਚਾਹੇ ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਸਭ ਕੁਝ ਸੰਭਾਲ ਲੈਣਗੇ, ਫੇਰ ਵੀ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਥਿਤੀ ਵਿਗੜ ਨਾ ਜਾਵੇ। ਵਪਾਰ ਦੇ ਲਈ ਸਾਲ ਦੀ ਸ਼ੁਰੂਆਤ ਔਸਤ ਹੀ ਰਹੇਗੀ। ਇਸ ਸਾਲ ਤੁਹਾਨੂੰ ਵਿਦੇਸ਼ੀ ਸੰਪਰਕਾਂ ਤੋਂ ਚੰਗਾ ਲਾਭ ਮਿਲ ਸਕਦਾ ਹੈ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਇਸ ਸਾਲ ਪੇਟ ਦਰਦ, ਛਾਤੀ ਵਿੱਚ ਇਨਫੈਕਸ਼ਨ ਆਦਿ ਤੋਂ ਬਚ ਕੇ ਰਹਿਣਾ ਪਵੇਗਾ। ਅੱਖਾਂ ਦੀ ਸਮੱਸਿਆ ਵੀ ਹੋ ਸਕਦੀ ਹੈ। ਇਹ ਸਾਲ ਸਿਹਤ ਦੇ ਮੋਰਚੇ ‘ਤੇ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ।

ਮਿਥੁਨ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ – ਮਿਥੁਨ ਰਾਸ਼ੀ 2024 (LINK)

ਬ੍ਰਿਹਤ ਕੁੰਡਲੀ ਵਿੱਚ ਛਿਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼ , ਜਾਣੋ ਗ੍ਰਹਿਆਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕਰਕ ਰਾਸ਼ੀ 2024

ਕਰਕ ਰਾਸ਼ੀਫਲ਼ 2024 ਦੀ ਭਵਿੱਖਬਾਣੀ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਦਸ਼ਮ ਘਰ ਵਿੱਚ ਵਿਰਾਜਮਾਨ ਹੋ ਕੇ ਕਰੀਅਰ ਅਤੇ ਪਰਿਵਾਰ ਦੇ ਵਿਚਕਾਰ ਸੰਤੁਲਨ ਸਥਾਪਿਤ ਕਰਣ ਵਿੱਚ ਤੁਹਾਡੀ ਮਦਦ ਕਰਣਗੇ। 1 ਮਈ ਤੋਂ ਬਾਅਦ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਜਾ ਕੇ ਤੁਹਾਡੀ ਆਮਦਨ ਵਿੱਚ ਵਾਧੇ ਦਾ ਮਾਰਗ ਮਜ਼ਬੂਤ ਕਰਣਗੇ। ਧਰਮ-ਕਰਮ ਦੇ ਮਾਮਲੇ ਵਿੱਚ ਤੁਹਾਡੀ ਰੂਚੀ ਜਾਗੇਗੀ। ਰਾਹੂ ਪੂਰੇ ਸਾਲ ਤੁਹਾਡੇ ਨੌਵੇਂ ਘਰ ਵਿੱਚ ਬਣੇ ਰਹਿਣਗੇ, ਜਿਸ ਨਾਲ਼ ਤੁਹਾਨੂੰ ਤੀਰਥ ਸਥਾਨਾਂ ਦੇ ਦਰਸ਼ਨ ਅਤੇ ਵਿਸ਼ੇਸ਼ ਨਦੀਆਂ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲ ਸਕਦਾ ਹੈ। ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਇਹ ਸਾਲ ਯਾਤਰਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਸਾਲ ਦੀ ਸ਼ੁਰੂਆਤ ਵਿੱਚ ਸ਼ੁੱਕਰ ਅਤੇ ਬੁੱਧ ਪੰਚਮ ਘਰ ਵਿੱਚ ਵਿਰਾਜਮਾਨ ਰਹਿਣਗੇ। ਇਸ ਦੇ ਨਤੀਜੇ ਵਜੋਂ ਇਹ ਸਮਾਂ ਪ੍ਰੇਮ ਅਤੇ ਆਰਥਿਕ ਲਿਹਾਜ਼ ਨਾਲ਼ ਅਨੁਕੂਲ ਰਹੇਗਾ। ਸੂਰਜ ਅਤੇ ਮੰਗਲ ਦੇ ਛੇਵੇਂ ਘਰ ਵਿੱਚ ਅਤੇ ਸ਼ਨੀ ਮਹਾਰਾਜ ਦੇ ਅੱਠਵੇਂ ਘਰ ਵਿੱਚ ਹੋਣ ਨਾਲ਼ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ ਅਤੇ ਖਰਚਿਆਂ ਨੂੰ ਕੰਟਰੋਲ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।

ਕਰਕ ਸਾਲਾਨਾ ਰਾਸ਼ੀਫਲ਼ 2024 ਦੇ ਅਨੁਸਾਰ, ਪ੍ਰੇਮ ਸਬੰਧਾਂ ਵਿੱਚ ਸਾਲ ਦੀ ਸ਼ੁਰੂਆਤ ਖੂਬਸੂਰਤੀ ਲੈ ਕੇ ਆਵੇਗੀ। ਬੁੱਧ ਅਤੇ ਸ਼ੁੱਕਰ ਜਿਹੇ ਸ਼ੁਭ ਗ੍ਰਹਿ ਪ੍ਰੇਮ ਭਾਵ ਵਿੱਚ ਰਹਿਣਗੇ। ਤੁਹਾਡੇ ਪ੍ਰੇਮ ਜੀਵਨ ਵਿੱਚ ਨਵੀਂ ਊਰਜਾ ਵਧੇਗੀ। ਰੂਮਾਨੀਅਤ ਵਧਣ ਨਾਲ਼ ਤੁਹਾਡਾ ਰਿਸ਼ਤਾ ਖ਼ੂਬ ਮਜ਼ਬੂਤ ਹੋਵੇਗਾ। ਇਸ ਸਾਲ ਤੁਸੀਂ ਇੱਕ-ਦੂਜੇ ਨਾਲ਼ ਵਿਆਹ ਕਰਣ ਬਾਰੇ ਵੀ ਵਿਚਾਰ ਕਰ ਸਕਦੇ ਹੋ। ਕਰੀਅਰ ਦੇ ਮਾਮਲੇ ਵਿੱਚ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਸ਼ਨੀ ਅੱਠਵੇਂ ਘਰ ਤੋਂ ਲੈ ਕੇ ਦਸਵੇਂ ਘਰ ‘ਤੇ ਦ੍ਰਿਸ਼ਟੀ ਪਾਉਣਗੇ, ਜਿਸ ਨਾਲ਼ ਤੁਹਾਡੇ ਉੱਤੇ ਕੰਮ ਦਾ ਦਬਾਅ ਤਾਂ ਰਹੇਗਾ ਹੀ, ਪ੍ਰੰਤੂ ਤੁਸੀਂ ਖ਼ੂਬ ਮਿਹਨਤ ਵੀ ਕਰੋਗੇ ਅਤੇ ਨੌਕਰੀ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਓਗੇ। ਅਚਾਨਕ ਹੀ ਤੁਹਾਨੂੰ ਕੋਈ ਵੱਡੀ ਪੋਸਟ ਅਰਥਾਤ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ। 1 ਮਈ ਨੂੰ ਬ੍ਰਹਸਪਤੀ ਮਹਾਰਾਜ ਦੇ ਏਕਾਦਸ਼ ਘਰ ਵਿੱਚ ਜਾਣ ਨਾਲ਼ ਸੀਨੀਅਰ ਅਧਿਕਾਰੀਆਂ ਨਾਲ਼ ਤੁਹਾਡੇ ਸਬੰਧ ਬਿਹਤਰ ਬਣਨਗੇ, ਜਿਸ ਦਾ ਤੁਹਾਨੂੰ ਸਮੇਂ-ਸਮੇਂ ‘ਤੇ ਨੌਕਰੀ ਵਿੱਚ ਲਾਭ ਹੋਵੇਗਾ। ਸਾਲ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਲਈ ਅਨੁਕੂਲ ਰਹੇਗੀ। ਬੁੱਧ ਅਤੇ ਸ਼ੁੱਕਰ ਦੇ ਪ੍ਰਭਾਵ ਅਤੇ ਦੂਜੇ ਅਤੇ ਚੌਥੇ ਘਰ ‘ਤੇ ਦੇਵ ਗੁਰੂ ਬ੍ਰਹਸਪਤੀ ਦਾ ਵਿਸ਼ੇਸ਼ ਦ੍ਰਿਸ਼ਟੀ ਪ੍ਰਭਾਵ ਹੋਣ ਨਾਲ਼ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਹੋਵੋਗੇ। ਮਈ, ਅਗਸਤ ਅਤੇ ਨਵੰਬਰ, ਦਸੰਬਰ ਦੇ ਮਹੀਨਿਆਂ ਵਿੱਚ ਵੀ ਤੁਹਾਡੇ ਲਈ ਉੱਤਮ ਸਮਾਂ ਹੋਵੇਗਾ। ਪ੍ਰਤੀਯੋਗਤਾ ਪ੍ਰੀਖਿਆ ਵਿੱਚ ਸਫਲਤਾ ਮਿਲ ਸਕਦੀ ਹੈ। ਪਰਿਵਾਰਿਕ ਜੀਵਨ ਸਾਲ ਦੀ ਸ਼ੁਰੂਆਤ ਵਿੱਚ ਅਨੁਕੂਲ ਰਹੇਗਾ। ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ਼ ਤੁਹਾਨੂੰ ਪਰਿਵਾਰ ਦੇ ਬਜ਼ੁਰਗਾਂ ਦਾ ਸਹਿਯੋਗ ਮਿਲਦਾ ਰਹੇਗਾ। ਭੈਣ-ਭਰਾ ਮਦਦਗਾਰ ਰਹਿਣਗੇ, ਪਰ ਪਿਤਾ ਜੀ ਅਤੇ ਭੈਣ/ਭਰਾ ਨੂੰ ਕੋਈ ਸਮੱਸਿਆ ਹੋ ਸਕਦੀ ਹੈ। ਪਿਤਾ ਜੀ ਦੀ ਸਿਹਤ ਦਾ ਧਿਆਨ ਰੱਖੋ। 23 ਅਪ੍ਰੈਲ ਤੋਂ 1 ਜੂਨ ਦੇ ਦੌਰਾਨ ਵਿਸ਼ੇਸ਼ ਧਿਆਨ ਰੱਖੋ। ਸ਼ਾਦੀਸ਼ੁਦਾ ਜੀਵਨ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਥੋੜਾ ਜਿਹਾ ਤਣਾਅ ਆ ਸਕਦਾ ਹੈ। ਹਾਲਾਂਕਿ ਸਾਲ ਦੇ ਮੱਧ ਦਾ ਸਮਾਂ ਅਨੁਕੂਲ ਰਹੇਗਾ। ਵਪਾਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਧਿਆਨ ਰੱਖਣਾ ਪਵੇਗਾ ਅਤੇ ਕਿਸੇ ਵੀ ਸਰੀਰਿਕ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਹੋਵੇਗਾ।

ਕਰਕ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਕਰਕ ਰਾਸ਼ੀ 2024 (LINK)

ਸਿੰਘ ਰਾਸ਼ੀ 2024

ਸਿੰਘ ਰਾਸ਼ੀਫਲ਼ 2024 ਦੇ ਅਨੁਸਾਰ, ਇਹ ਸਾਲ ਸਿੰਘ ਜਾਤਕਾਂ ਦੇ ਲਈ ਅਨੁਕੂਲਤਾ ਲੈ ਕੇ ਆਉਣ ਵਾਲ਼ਾ ਹੈ। ਪੂਰਾ ਸਾਲ ਸ਼ਨੀ ਮਹਾਰਾਜ ਤੁਹਾਡੇ ਸੱਤਵੇਂ ਘਰ ਵਿੱਚ ਵਿਰਾਜਮਾਨ ਰਹਿਣਗੇ, ਜਿਸ ਨਾਲ਼ ਤੁਹਾਡਾ ਸ਼ਾਦੀਸ਼ੁਦਾ ਜੀਵਨ ਮਜ਼ਬੂਤ ਬਣੇਗਾ ਅਤੇ ਤੁਹਾਡੇ ਜੀਵਨਸਾਥੀ ਦੇ ਵਿਅਕਤਿੱਤਵ ਵਿੱਚ ਸੁਧਾਰ ਹੋਵੇਗਾ। ਉਹ ਮਜ਼ਬੂਤ ਵਿਅਕਤਿੱਤਵ ਦਾ ਸੁਆਮੀ ਬਣੇਗਾ। ਇਸ ਤੋਂ ਇਲਾਵਾ ਤੁਹਾਡੇ ਵਪਾਰ ਵਿੱਚ ਵੀ ਸਥਾਈ ਵਾਧਾ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਚਾਹੋ ਤਾਂ ਵਪਾਰ ਵਿੱਚ ਵਿਸਤਾਰ ਵੀ ਕਰ ਸਕਦੇ ਹੋ। ਇਸ ਸਾਲ ਤੁਹਾਨੂੰ ਲੰਬੀਆਂ-ਲੰਬੀਆਂ ਯਾਤਰਾਵਾਂ ਕਰਨ ਦਾ ਮੌਕਾ ਮਿਲੇਗਾ। ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਬ੍ਰਹਸਪਤੀ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਨੌਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਣਗੇ। ਧਰਮ-ਕਰਮ ਦੇ ਕੰਮਾਂ ਵਿੱਚ ਤੁਹਾਡੀ ਰੂਚੀ ਵਧੇਗੀ ਅਤੇ ਘਰ ਵਿੱਚ ਸਮਾਰੋਹ ਦਾ ਆਯੋਜਨ ਹੋਵੇਗਾ। ਤੁਹਾਡੇ ਪਿਤਾ ਜੀ ਦੇ ਨਾਲ਼ ਤੁਹਾਡੇ ਰਿਸ਼ਤੇ ਵਿੱਚ ਸੁਧਾਰ ਆਵੇਗਾ। ਉਸ ਤੋਂ ਬਾਅਦ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਦਸ਼ਮ ਘਰ ਵਿੱਚ ਜਾ ਕੇ ਪਰਿਵਾਰ ਅਤੇ ਕੰਮ-ਕਾਜ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਣਗੇ। ਰਾਹੂ ਮਹਾਰਾਜ ਦੇ ਪੂਰਾ ਸਾਲ ਅਸ਼ਟਮ ਘਰ ਵਿੱਚ ਬਣੇ ਰਹਿਣ ਦੇ ਕਾਰਣ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।

ਸਿੰਘ ਰਾਸ਼ੀ ਦੀ ਸਾਲਾਨਾ ਭਵਿੱਖਬਾਣੀ 2024 ਦੇ ਅਨੁਸਾਰ ਸਾਲ 2024 ਦੀ ਸ਼ੁਰੂਆਤ ਪ੍ਰੇਮ ਜੀਵਨ ਵਿੱਚ ਕੁਝ ਪਰੇਸ਼ਾਨੀ ਦੇ ਸਕਦੀ ਹੈ। ਸੂਰਜ ਅਤੇ ਮੰਗਲ ਸਾਲ ਦੀ ਸ਼ੁਰੂਆਤ ਵਿੱਚ ਪੰਚਮ ਘਰ ਵਿੱਚ ਰਹਿ ਕੇ ਤੁਹਾਡੇ ਪ੍ਰੇਮ ਸਬੰਧਾਂ ਨੂੰ ਖ਼ਰਾਬ ਕਰਣਗੇ। ਪ੍ਰੰਤੂ ਦੇਵ ਗੁਰੂ ਬ੍ਰਹਸਪਤੀ ਨੌਵੇਂ ਘਰ ਤੋਂ ਦੇਖ ਕੇ ਹੌਲ਼ੀ-ਹੌਲ਼ੀ ਸ਼ਾਂਤੀ ਲਿਆਉਣਗੇ ਅਤੇ ਤੁਹਾਡੇ ਰਿਸ਼ਤੇ ਵਿੱਚ ਮਜ਼ਬੂਤੀ ਆਵੇਗੀ। ਨੌਕਰੀ ਵਿੱਚ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਵਪਾਰ ਕਰਣ ਵਾਲੇ ਜਾਤਕਾਂ ਨੂੰ ਵੀ ਇਸ ਸਾਲ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਸਾਲ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਲਈ ਕੁਝ ਕਮਜ਼ੋਰ ਰਹਿ ਸਕਦੀ ਹੈ। ਪੜ੍ਹਾਈ ਵਿੱਚ ਤੁਹਾਡਾ ਮਨ ਤਾਂ ਲੱਗੇਗਾ ਅਤੇ ਤੁਸੀਂ ਦਿਲ ਤੋਂ ਪੜ੍ਹਨਾ ਵੀ ਚਾਹੋਗੇ, ਪਰ ਗਰਮ ਸੁਭਾਅ ਦੇ ਗ੍ਰਹਿਆਂ ਦਾ ਪ੍ਰਭਾਵ ਤੁਹਾਡੀ ਸਿਹਤ ਵਿਗਾੜ ਸਕਦਾ ਹੈ ਅਤੇ ਤੁਹਾਡੇ ਆਲ਼ੇ-ਦੁਆਲ਼ੇ ਦੀਆਂ ਪਰਿਸਥਿਤੀਆਂ ਵਿੱਚ ਬਦਲਾਵ ਲਿਆ ਸਕਦਾ ਹੈ। ਇਸ ਕਾਰਣ ਤੁਹਾਡੀ ਪੜ੍ਹਾਈ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ। ਸਾਲ ਦੀ ਸ਼ੁਰੂਆਤ ਪਰਿਵਾਰਿਕ ਜੀਵਨ ਦੇ ਲਈ ਮਿਲੇ-ਜੁਲੇ ਨਤੀਜੇ ਦੇਵੇਗੀ, ਪਰਿਵਾਰਿਕ ਤਾਲਮੇਲ ਵਿਗੜ ਸਕਦਾ ਹੈ , ਇਸ ਲਈ ਸਾਵਧਾਨੀ ਵਰਤੋ।

ਸਿੰਘ ਰਾਸ਼ੀਫਲ਼ 2024 ਦੇ ਅਨੁਸਾਰ, ਸ਼ਾਦੀਸ਼ੁਦਾ ਜੀਵਨ ਦੇ ਲਈ ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਜੀਵਨਸਾਥੀ ਪੂਰੇ ਮਨ ਨਾਲ਼ ਆਪਣਾ ਕੰਮ ਕਰੇਗਾ। ਆਪਣੀ ਜ਼ਿੰਮੇਦਾਰੀਆਂ ਨੂੰ ਨਿਭਾਵੇਗਾ। ਆਰਥਿਕ ਰੂਪ ਤੋਂ ਇਹ ਸਾਲ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਅਸ਼ਟਮ ਘਰ ਵਿੱਚ ਰਾਹੂ ਬੇਕਾਰ ਦੇ ਖਰਚੇ ਵਧਾਵੇਗਾ, ਇਸ ਲਈ ਤੁਹਾਨੂੰ ਆਪਣੀ ਆਮਦਨ ਵਧਾਉਣ ਵੱਲ ਧਿਆਨ ਦੇਣਾ ਪਵੇਗਾ। ਸਿਹਤ ਦੇ ਮੋਰਚੇ ‘ਤੇ ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹੇਗੀ। ਪੰਚਮ ਘਰ ਵਿੱਚ ਸੂਰਜ, ਮੰਗਲ, ਸਪਤਮ ਘਰ ਵਿੱਚ ਸ਼ਨੀ ਅਤੇ ਅੱਠਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਹੋਣ ਨਾਲ਼ ਸਿਹਤ ‘ਤੇ ਧਿਆਨ ਦੇਣਾ ਜ਼ਰੂਰੀ ਹੋਵੇਗਾ। ਸਰੀਰਿਕ ਸਮੱਸਿਆਵਾਂ ਅਚਾਨਕ ਹੀ ਆ ਕੇ ਚਲੀਆਂ ਜਾਣਗੀਆਂ। ਬੱਸ, ਆਪਣੇ ਵੱਲੋਂ ਕਿਸੇ ਵੀ ਤਰਾਂ ਦੀ ਕੋਈ ਲਾਪਰਵਾਹੀ ਨਾ ਵਰਤੋ।

ਸਿੰਘ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਸਿੰਘ ਰਾਸ਼ੀ 2024 (LINK)

ਕੰਨਿਆ ਰਾਸ਼ੀ 2024

ਕੰਨਿਆ ਰਾਸ਼ੀਫਲ਼ 2024 ਦੇ ਅਨੁਸਾਰ, ਇਸ ਸਾਲ ਗ੍ਰਹਿਆਂ ਦੇ ਗੋਚਰ ਦੇ ਅਨੁਸਾਰ ਤੁਹਾਨੂੰ ਆਪਣੀ ਸਿਹਤ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਸਾਲ ਦੀ ਸ਼ੁਰੂਆਤ ਤੋਂ ਹੀ ਸ਼ਨੀ ਮਹਾਰਾਜ ਤੁਹਾਡੇ ਛੇਵੇਂ ਘਰ ਵਿੱਚ ਵਿਸ਼ੇਸ਼ ਰੂਪ ਤੋਂ ਵਿਰਾਜਮਾਨ ਹੋ ਕੇ ਤੁਹਾਡੇ ਅੱਠਵੇਂ ਅਤੇ ਬਾਰ੍ਹਵੇਂ ਘਰ ਨੂੰ ਵੀ ਦੇਖਣਗੇ। ਇਸ ਕਾਰਣ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪ੍ਰੰਤੂ ਇਹੀ ਸ਼ਨੀਦੇਵ ਇਨ੍ਹਾਂ ਸਮੱਸਿਆਵਾਂ ਤੋਂ ਮੁਕਤੀ ਦਿਲਵਾਉਣ ਵਿੱਚ ਵੀ ਸਹਾਇਕ ਹੋਣਗੇ, ਪਰ ਇਸ ਦੇ ਲਈ ਤੁਹਾਨੂੰ ਇੱਕ ਸੰਤੁਲਿਤ ਅਤੇ ਅਨੁਸ਼ਾਸਿਤ ਜੀਵਨ ਬਤੀਤ ਕਰਨਾ ਹੋਵੇਗਾ ਅਤੇ ਚੰਗੇ ਰੁਟੀਨ ਦਾ ਪਾਲਣ ਕਰਨਾ ਹੋਵੇਗਾ। ਜੀਵਨ ਵਿੱਚ ਅਨੁਸ਼ਾਸਨ ਦਾ ਪਾਲਣ ਕਰਨ ਨਾਲ਼ ਤੁਹਾਡੇ ਸਭ ਕੰਮ ਸਹੀ ਹੋਣੇ ਸ਼ੁਰੂ ਹੋ ਜਾਣਗੇ। ਸ਼ਨੀਦੇਵ ਦੀ ਸਥਿਤੀ ਤੁਹਾਨੂੰ ਨੌਕਰੀ ਵਿੱਚ ਸਫਲਤਾ ਦਿਲਵਾਏਗੀ। ਦੇਵ ਗੁਰੂ ਬ੍ਰਹਸਪਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 1 ਮਈ ਤੱਕ ਤੁਹਾਡੇ ਅਸ਼ਟਮ ਘਰ ਵਿੱਚ ਰਹਿਣਗੇ, ਜਿਸ ਨਾਲ਼ ਧਰਮ-ਕਰਮ ਦੇ ਮਾਮਲੇ ਵਿੱਚ ਤੁਹਾਡਾ ਮਨ ਤਾਂ ਖ਼ੂਬ ਲੱਗੇਗਾ, ਪਰ ਬੇਕਾਰ ਦੇ ਖ਼ਰਚੇ ਵੀ ਹੋਣਗੇ ਅਤੇ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਪਰ 1 ਮਈ ਤੋਂ ਬਾਅਦ ਇਹ ਤੁਹਾਡੇ ਨੌਵੇਂ ਘਰ ਵਿੱਚ ਚਲੇ ਜਾਣਗੇ, ਜਿਸ ਨਾਲ਼ ਸਭ ਕਾਰਜਾਂ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਆਪਣੀ ਸੰਤਾਨ ਸਬੰਧੀ ਸੁਖਦ ਸਮਾਚਾਰ ਸੁਣਨ ਦੀ ਸੰਭਾਵਨਾ ਵੀ ਬਣੇਗੀ। ਰਾਹੂ ਪੂਰੇ ਸਾਲ ਤੁਹਾਡੇ ਸਪਤਮ ਘਰ ਵਿੱਚ ਬਣੇ ਰਹਿਣਗੇ, ਇਸ ਲਈ ਤੁਹਾਨੂੰ ਵਪਾਰ ਅਤੇ ਨਿੱਜੀ ਜ਼ਿੰਦਗੀ ਦੋਹਾਂ ਖੇਤਰਾਂ ਵਿੱਚ ਸਾਵਧਾਨੀ ਵਰਤਣੀ ਪਵੇਗੀ।

ਸਾਲਾਨਾ ਰਾਸ਼ੀਫ਼ਲ 2024 ਦੇ ਅਨੁਸਾਰ, ਕੰਨਿਆ ਰਾਸ਼ੀ ਦੇ ਪ੍ਰੇਮੀ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਔਸਤ ਰਹੇਗੀ। ਭਾਵਨਾਵਾਂ ‘ਤੇ ਕੰਟਰੋਲ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ ਅਤੇ ਪ੍ਰੇਮੀ ਨੂੰ ਕੁਝ ਵੀ ਕਹਿ ਦੇਣਾ ਉਸ ਦੇ ਨਾਲ਼ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦਾ ਹੈ। ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਵਰਗੇ ਗ੍ਰਹਿਆਂ ਦਾ ਪ੍ਰਭਾਵ ਚੌਥੇ ਘਰ ਵਿੱਚ ਰਹੇਗਾ, ਜਿਸ ਨਾਲ਼ ਪਰਿਵਾਰਿਕ ਜੀਵਨ ਵਿੱਚ ਕੁਝ ਤਣਾਅ ਵਧੇਗਾ ਅਤੇ ਇਸ ਦਾ ਅਸਰ ਪ੍ਰੇਮ ਜੀਵਨ ‘ਤੇ ਵੀ ਪੈ ਸਕਦਾ ਹੈ। ਸਾਲ ਦੀ ਸ਼ੁਰੂਆਤ ਵਿੱਚ ਬੁੱਧ ਅਤੇ ਸ਼ੁੱਕਰ ਤੀਜੇ ਘਰ ਵਿੱਚ ਰਹਿ ਕੇ ਦੋਸਤਾਂ ਨਾਲ਼ ਰਿਸ਼ਤੇ ਠੀਕ ਕਰਵਾਉਣਗੇ ਅਤੇ ਤੁਹਾਡਾ ਕੋਈ ਦੋਸਤ ਤੁਹਾਡਾ ਕੁਝ ਖ਼ਾਸ ਵੀ ਬਣ ਸਕਦਾ ਹੈ। ਸ਼ਨੀ ਮਹਾਰਾਜ ਦੀ ਕਿਰਪਾ ਨਾਲ਼ ਅਤੇ ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਦੇ ਪ੍ਰਭਾਵ ਨਾਲ਼ ਨੌਕਰੀ ਵਿੱਚ ਸਥਿਤੀ ਅਨੁਕੂਲ ਰਹੇਗੀ, ਬੱਸ ਕਿਸੇ ਨਾਲ਼ ਵੀ ਕਹਾਸੁਣੀ ਤੋਂ ਬਚੋ। ਵਪਾਰ ਵਿੱਚ ਸਫਲਤਾ ਦੇ ਲਈ ਰਾਹੂ ਦਾ ਮਾਰਗਦਰਸ਼ਨ ਤੁਹਾਨੂੰ ਮਿਲੇਗਾ, ਪ੍ਰੰਤੂ ਕਿਸੇ ਵੀ ਤਰਾਂ ਦੇ ਸ਼ਾਰਟਕਟ ਤੋਂ ਬਚੋ ਅਤੇ ਬਿਨਾ ਸੋਚੇ-ਸਮਝੇ ਕਿਤੇ ਵੀ ਹੱਥ ਪਾਉਣ ਤੋਂ ਬਚੋ, ਤਾਂ ਹੀ ਵਪਾਰ ਅੱਗੇ ਵਧ ਸਕੇਗਾ। ਵਿਦਿਆਰਥੀਆਂ ਦੇ ਲਈ ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਪੜ੍ਹਾਈ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਸੰਜੀਦਾ ਰਹੋਗੇ ਅਤੇ ਖ਼ੂਬ ਮਿਹਨਤ ਕਰੋਗੇ। ਇਸ ਸਾਲ ਤੁਸੀਂ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਵੀ ਚੁਣੇ ਜਾ ਸਕਦੇ ਹੋ। ਪਰਿਵਾਰਿਕ ਜੀਵਨ ਸਾਲ ਦੀ ਸ਼ੁਰੂਆਤ ਵਿੱਚ ਕਮਜ਼ੋਰ ਰਹੇਗਾ। ਮਾਂ ਦੀ ਸਿਹਤ ਵਿਗੜ ਸਕਦੀ ਹੈ। ਭੈਣਾਂ-ਭਰਾਵਾਂ ਦਾ ਵਿਵਹਾਰ ਪ੍ਰੇਮ-ਭਰਿਆ ਰਹਿਣ ਵਾਲ਼ਾ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਰਾਹੂ ਅਤੇ ਕੇਤੁ ਦੇ ਪ੍ਰਭਾਵ ਕਾਰਣ ਸਮੱਸਿਆਵਾਂ ਵਧਣਗੀਆਂ। ਛੇਵਾਂ ਅਤੇ ਅੱਠਵਾਂ ਘਰ ਪੀੜਿਤ ਹੋਣ ਦੇ ਕਾਰਨ ਤੁਹਾਨੂੰ ਜੀਵਨਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਅਤੇ ਉਸ ਨਾਲ਼ ਵਧੀਆ ਰਿਸ਼ਤਾ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਧਨ ਦੇ ਪੱਖ ਤੋਂ ਨਤੀਜੇ ਚੰਗੇ ਰਹਿਣਗੇ। ਗ੍ਰਹਿਆਂ ਦਾ ਦ੍ਰਿਸ਼ਟੀ ਸਬੰਧ ਤੁਹਾਡੇ ਲਈ ਉੱਤਮ ਨਤੀਜੇ ਲੈ ਕੇ ਆਵੇਗਾ। ਬੇਕਾਰ ਦੇ ਖਰਚਿਆਂ ਤੋਂ ਬਚੋਗੇ ਅਤੇ ਆਰਥਿਕ ਰੂਪ ਤੋਂ ਤਰੱਕੀ ਹੋਵੇਗੀ। ਸਿਹਤ ਪੱਖੋਂ ਤੁਹਾਨੂੰ ਵਿਸ਼ੇਸ਼ ਰੂਪ ਤੋਂ ਧਿਆਨ ਰੱਖਣਾ ਪਵੇਗਾ। ਤੁਹਾਡੀ ਥੋੜੀ ਜਿਹੀ ਲਾਪਰਵਾਹੀ ਵੀ ਤੁਹਾਡੇ ਲਈ ਕਿਸੇ ਬਿਮਾਰੀ ਦਾ ਕਾਰਣ ਬਣ ਸਕਦੀ ਹੈ। ਆਪਣੇ-ਆਪ ‘ਤੇ ਕੰਟਰੋਲ ਰੱਖ ਕੇ ਇਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਕੰਨਿਆ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਕੰਨਿਆ ਰਾਸ਼ੀ 2024 (LINK)

ਤੁਲਾ ਰਾਸ਼ੀ 2024

ਤੁਲਾ ਰਾਸ਼ੀਫਲ਼ 2024 ਦੇ ਅਨੁਸਾਰ, ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਸ ਪੂਰੇ ਸਾਲ ਮਿਹਨਤ, ਕਾਰਜ-ਕੁਸ਼ਲਤਾ ਅਤੇ ਇਮਾਨਦਾਰੀ ‘ਤੇ ਵਿਸ਼ਵਾਸ ਰੱਖਣਾ ਹੋਵੇਗਾ, ਕਿਓਂਕਿ ਸਾਲ ਦੀ ਸ਼ੁਰੂਆਤ ਤੋਂ ਪੂਰੇ ਸਾਲ ਸ਼ਨੀ ਮਹਾਰਾਜ ਤੁਹਾਡੇ ਪੰਚਮ ਘਰ ਵਿੱਚ ਹੋਣਗੇ, ਅਤੇ ਉੱਥੋਂ ਤੁਹਾਡੇ ਸਪਤਮ, ਏਕਾਦਸ਼ ਅਤੇ ਦੂਜੇ ਘਰ ‘ਤੇ ਦ੍ਰਿਸ਼ਟੀ ਬਣਾ ਕੇ ਰੱਖਣਗੇ। ਤੁਸੀਂ ਜਿੰਨੀ ਮਿਹਨਤ ਅਤੇ ਇਮਾਨਦਾਰੀ ਨਾਲ਼ ਕੰਮ ਕਰੋਗੇ, ਓਨਾ ਹੀ ਤੁਹਾਡਾ ਆਰਥਿਕ ਪੱਖ ਅਤੇ ਸ਼ਾਦੀਸ਼ੁਦਾ ਜੀਵਨ ਮਜ਼ਬੂਤ ਹੋਵੇਗਾ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਸਪਤਮ ਘਰ ਵਿੱਚ ਰਹਿ ਕੇ ਪਹਿਲੇ, ਤੀਜੇ ਅਤੇ ਏਕਾਦਸ਼ ਘਰ ਨੂੰ ਦੇਖਣਗੇ, ਜਿਸ ਨਾਲ਼ ਤੁਹਾਡੀ ਸਿਹਤ ਵਿੱਚ ਸੁਧਾਰ ਆਵੇਗਾ। ਤੁਹਾਡੇ ਵਪਾਰ ਵਿੱਚ ਮਜ਼ਬੂਤੀ ਅਤੇ ਨਿੱਜੀ ਸਬੰਧਾਂ ਵਿੱਚ ਗਹਿਰਾਈ ਆਵੇਗੀ ਅਤੇ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਪ੍ਰੰਤੂ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਅਸ਼ਟਮ ਘਰ ਵਿੱਚ ਜਾਣਗੇ, ਜਿਸ ਨਾਲ਼ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਵਧੇਗੀ। ਹਾਲਾਂਕਿ ਤੁਹਾਡਾ ਮਨ ਧਰਮ-ਕਰਮ ਦੇ ਕੰਮਾਂ ਵਿੱਚ ਲੱਗੇਗਾ, ਪਰ ਖਰਚੇ ਵਧਣ ਨਾਲ਼ ਮਾਨਸਿਕ ਤਣਾਅ ਵਿੱਚ ਵੀ ਵਾਧਾ ਹੋ ਸਕਦਾ ਹੈ। ਰਾਹੂ ਮਹਾਰਾਜ ਪੂਰੇ ਮਹੀਨੇ ਤੁਹਾਡੇ ਛੇਵੇਂ ਘਰ ਵਿੱਚ ਬਣੇ ਰਹਿਣਗੇ। ਇਸ ਲਈ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਪ੍ਰੰਤੂ ਇਨਾਂ ਦਾ ਆਉਣਾ-ਜਾਣਾ ਚਲਦਾ ਰਹੇਗਾ। ਖਰਚਿਆਂ ‘ਤੇ ਕੰਟਰੋਲ ਰੱਖਣਾ ਤੁਹਾਡੇ ਲਈ ਥੋੜਾ ਜਿਹਾ ਚੁਣੌਤੀ ਭਰਿਆ ਹੋਵੇਗਾ।

ਸਾਲਾਨਾ ਭਵਿੱਖਬਾਣੀ 2024 ਦੇ ਅਨੁਸਾਰ, ਤੁਲਾ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਦੂਜੇ ਘਰ ਵਿੱਚ ਸ਼ੁੱਕਰ ਅਤੇ ਬੁੱਧ ਤੁਹਾਨੂੰ ਮਿੱਠ-ਬੋਲੜਾ ਬਣਾਉਣਗੇ, ਜਿਸ ਨਾਲ਼ ਤੁਸੀਂ ਆਪਣੇ ਪ੍ਰੇਮੀ ਅਤੇ ਹੋਰ ਕਿਸੇ ਨੂੰ ਵੀ ਆਪਣਾ ਬਣਾਉਣ ਵਿੱਚ ਸਫਲ ਰਹੋਗੇ। ਇਸ ਸਾਲ ਦੇ ਦੌਰਾਨ ਕਦੇ-ਕਦਾਈਂ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਤੋਂ ਬਾਅਦ ਬਾਕੀ ਸਮਾਂ ਰੂਮਾਨੀਅਤ ਨਾਲ਼ ਭਰਿਆ ਰਹੇਗਾ ਅਤੇ ਸਾਲ ਦੇ ਆਖ਼ਰੀ ਮਹੀਨਿਆਂ ਦੇ ਦੌਰਾਨ ਤੁਸੀਂ ਪ੍ਰੇਮ-ਵਿਆਹ ਕਰਣ ਬਾਰੇ ਵੀ ਸੋਚ ਸਕਦੇ ਹੋ। ਕਰੀਅਰ ਦੇ ਪੱਖ ਤੋਂ ਇਸ ਸਾਲ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ ਅਤੇ ਸ਼ਨੀ ਮਹਾਰਾਜ ਦੀ ਮੌਜੂਦਗੀ ਨਾਲ਼ ਨਵੀਂ ਨੌਕਰੀ ਮਿਲ ਸਕਦੀ ਹੈ ਅਤੇ ਪੁਰਾਣੀ ਨੌਕਰੀ ਵਿੱਚ ਵੀ ਹੌਲ਼ੀ-ਹੌਲ਼ੀ ਸੀਨੀਅਰ ਅਧਿਕਾਰੀਆਂ ਦੇ ਖੁਸ਼ ਹੋਣ ਕਾਰਣ ਤੁਹਾਨੂੰ ਤਰੱਕੀ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੇ ਦੌਰਾਨ ਥੋੜੀ ਜਿਹੀ ਸਾਵਧਾਨੀ ਵਰਤੋ। ਤੁਲਾ ਰਾਸ਼ੀਫਲ਼ 2024 ਦੇ ਅਨੁਸਾਰ, ਵਿਦਿਆਰਥੀਆਂ ਦੇ ਲਈ ਇਹ ਸਾਲ ਚੁਣੌਤੀਆਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਸ਼ਨੀ ਦੇਵ ਸਖ਼ਤ ਮਿਹਨਤ ਵੱਲ ਇਸ਼ਾਰਾ ਕਰਦੇ ਹਨ। ਜਿੰਨੀ ਜ਼ਿਆਦਾ ਮਿਹਨਤ ਅਤੇ ਕੋਸ਼ਿਸ਼ ਕਰੋਗੇ, ਓਨੀ ਹੀ ਵਧੀਆ ਸਫਲਤਾ ਮਿਲੇਗੀ। ਗ੍ਰਹਿਆਂ ਦੀ ਕਿਰਪਾ ਨਾਲ਼ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਸਫਲਤਾ ਮਿਲ ਸਕਦੀ ਹੈ। ਪਰਿਵਾਰਿਕ ਜੀਵਨ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਦੂਜੇ ਘਰ ਵਿੱਚ ਸ਼ੁੱਕਰ ਅਤੇ ਬੁੱਧ ਦੇ ਕਾਰਣ ਮਿੱਠੀ ਬਾਣੀ ਬੋਲ ਕੇ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫਲ ਰਹੋਗੇ। ਸ਼ਾਦੀਸ਼ੁਦਾ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਸੱਤਵੇਂ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਮਹਾਰਾਜ ਤੁਹਾਨੂੰ ਪੂਰੇ ਸਾਲ ਦਾ ਗਿਆਨ ਦੇ ਜਾਣਗੇ ਅਤੇ ਜਿੰਨਾ ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਸਮਝੋਗੇ, ਅਤੇ ਜੀਵਨਸਾਥੀ ਨੂੰ ਮਹੱਤਵ ਦਿਓਗੇ, ਓਨਾ ਹੀ ਤੁਹਾਡਾ ਸ਼ਾਦੀਸ਼ੁਦਾ ਜੀਵਨ ਸੁਖਦ ਹੋਵੇਗਾ। ਵਪਾਰ ਕਰਣ ਵਾਲਿਆਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ, ਪਰ ਸਾਲ ਦੇ ਮੱਧ ਦੇ ਦੌਰਾਨ ਕੁਝ ਸਮੱਸਿਆ ਹੋਣ ਦੀ ਸੰਭਾਵਨਾ ਹੈ। ਸਾਲ ਦੀ ਪਹਿਲੀ ਛਿਮਾਹੀ ਆਰਥਿਕ ਤੌਰ ‘ਤੇ ਜ਼ਿਆਦਾ ਅਨੁਕੂਲ ਰਹੇਗੀ। ਦੂਜੀ ਛਿਮਾਹੀ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਦੇ ਪੱਖ ਤੋਂ ਇਹ ਸਾਲ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹੇਗਾ। ਆਪਣੇ ਪ੍ਰਤੀ ਗ਼ੈਰ-ਜ਼ਿੰਮੇਦਾਰ ਰਵੱਈਆ ਰੱਖਣਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਤੁਲਾ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਤੁਲਾ ਰਾਸ਼ੀ 2024 (LINK)

ਬ੍ਰਿਸ਼ਚਕ ਰਾਸ਼ੀ 2024

ਬ੍ਰਿਸ਼ਚਕ ਰਾਸ਼ੀਫਲ਼ 2024 ਦੇ ਅਨੁਸਾਰ, ਨਵਾਂ ਸਾਲ 2024 ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੇ ਲਈ ਨਵੀਂ ਉਮੀਦ ਲੈ ਕੇ ਆਵੇਗਾ। ਸਾਲ ਦੀ ਸ਼ੁਰੂਆਤ ਵਿੱਚ ਸ਼ੁੱਕਰ ਅਤੇ ਬੁੱਧ ਤੁਹਾਡੀ ਹੀ ਰਾਸ਼ੀ ਵਿੱਚ ਰਹਿ ਕੇ ਤੁਹਾਨੂੰ ਖੁਸ਼-ਮਿਜਾਜ਼ ਬਣਾਉਣਗੇ। ਤੁਹਾਡਾ ਵਿਵਹਾਰ ਅਤੇ ਚੁੰਬਕੀ ਵਿਅਕਤਿੱਤਵ ਖਿੱਚ ਦਾ ਕੇਂਦਰ ਬਣੇਗਾ। ਲੋਕ ਤੁਹਾਡੇ ਵੱਲ ਖਿੱਚੇ ਹੋਏ ਆਉਣਗੇ। ਸਾਲ ਦੀ ਸ਼ੁਰੂਆਤ ਵਿੱਚ ਰਾਸ਼ੀ ਸੁਆਮੀ ਮੰਗਲ ਮਹਾਰਾਜ ਦੂਜੇ ਘਰ ਵਿੱਚ ਸੂਰਜ ਦੇਵ ਦੇ ਨਾਲ਼ ਮੌਜੂਦ ਰਹਿਣਗੇ, ਜਿਸ ਨਾਲ਼ ਤੁਹਾਨੂੰ ਆਰਥਿਕ ਤੌਰ ‘ਤੇ ਤਰੱਕੀ ਪ੍ਰਾਪਤ ਹੋਵੇਗੀ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਛੇਵੇਂ ਘਰ ਵਿੱਚ ਰਹਿਣਗੇ, ਜਿਸ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਅਤੇ ਖਰਚੇ ਵਧਣ ਦੀ ਸਥਿਤੀ ਰਹੇਗੀ। ਹਾਲਾਂਕਿ ਉਸ ਤੋਂ ਬਾਅਦ 1 ਮਈ ਨੂੰ ਤੁਹਾਡੇ ਸਪਤਮ ਘਰ ਵਿੱਚ ਆ ਕੇ ਸਮੱਸਿਆਵਾਂ ਵਿੱਚ ਕਮੀ ਕਰਣਗੇ। ਉਹ ਸ਼ਾਦੀਸ਼ੁਦਾ ਜੀਵਨ ਅਤੇ ਨਿੱਜੀ ਜੀਵਨ ਨੂੰ ਅਨੁਕੂਲ ਬਣਾਉਣਗੇ। ਰਾਹੂ ਮਹਾਰਾਜ ਪੂਰਾ ਸਾਲ ਤੁਹਾਡੇ ਪੰਚਮ ਘਰ ਵਿੱਚ ਬਣੇ ਰਹਿਣਗੇ ਅਤੇ ਤੁਹਾਡੀ ਬੁੱਧੀ ਨੂੰ ਪ੍ਰਭਾਵਿਤ ਕਰਣਗੇ। ਜਲਦਬਾਜ਼ੀ ਵਿੱਚ ਆ ਕੇ ਕੋਈ ਵੀ ਗਲਤ ਫੈਸਲਾ ਲੈਣ ਤੋਂ ਬਚਣ ਦੀ ਕੋਸ਼ਿਸ਼ ਕਰੋ। ਪ੍ਰੇਮ ਸਬੰਧਾਂ ਵਿੱਚ ਰਾਹੂ ਦੀ ਮੌਜੂਦਗੀ ਤੁਹਾਨੂੰ ਹੋਰ ਕੁਝ ਵੀ ਕਰਣ ਵਾਲ਼ਾ ਬਣਾ ਸਕਦੀ ਹੈ।

ਸਾਲਾਨਾ ਭਵਿੱਖਬਾਣੀ 2024 ਦੇ ਅਨੁਸਾਰ, ਬ੍ਰਿਸ਼ਚਕ ਰਾਸ਼ੀ ਦੇ ਜਾਤਕ ਪ੍ਰੇਮ ਸਬੰਧਾਂ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਅਨੁਕੂਲਤਾ ਮਹਿਸੂਸ ਕਰਣਗੇ। ਬੁੱਧ ਅਤੇ ਸ਼ੁੱਕਰ ਦੀ ਪਹਿਲੇ ਘਰ ਵਿੱਚ ਅਤੇ ਪੰਚਮ ਘਰ ਵਿੱਚ ਰਾਹੂ ਦੀ ਮੌਜੂਦਗੀ ਪਿਆਰ ਦੀਆਂ ਪੀਂਘਾਂ ਵਧਾਉਣ ਵਿੱਚ ਮਦਦ ਕਰੇਗੀ। ਤੁਸੀਂ ਰੋਮਾਨੀਅਤ ਨਾਲ਼ ਭਰੇ ਰਹੋਗੇ ਅਤੇ ਆਪਣੇ ਪ੍ਰੇਮੀ ਦੇ ਲਈ ਕੁਝ ਵੀ ਕਰੋਗੇ। ਇਸ ਨਾਲ਼ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ। ਅਪ੍ਰੈਲ ਤੋਂ ਜੂਨ ਦੇ ਦੌਰਾਨ ਦਾ ਸਮਾਂ ਮੰਗਲ ਦੇ ਪੰਚਮ ਘਰ ਵਿੱਚ ਰਾਹੂ ਦੇ ਉੱਪਰ ਗੋਚਰ ਦੇ ਕਾਰਣ ਅਨੁਕੂਲ ਨਹੀਂ ਰਹੇਗਾ। ਇਸ ਦੌਰਾਨ ਬਹੁਤ ਸਾਵਧਾਨੀ ਵਰਤੋ, ਬਾਕੀ ਸਮੇਂ ਦੇ ਦੌਰਾਨ ਤੁਹਾਨੂੰ ਸਫਲਤਾ ਮਿਲੇਗੀ। ਕਰੀਅਰ ਦੀ ਗੱਲ ਕਰੀਏ ਤਾਂ ਤੁਹਾਡੇ ਕਰੀਅਰ ਵਿੱਚ ਇਸ ਸਾਲ ਸਥਿਰਤਾ ਆਵੇਗੀ। ਜਿਹੜੀ ਨੌਕਰੀ ਤੁਸੀਂ ਹੁਣ ਕਰ ਰਹੇ ਹੋ, ਉਸੇ ਵਿੱਚ ਲੱਗੇ ਰਹਿਣਾ ਤੁਹਾਨੂੰ ਸਫਲਤਾ ਦੇਵੇਗਾ। ਵਿੱਚ-ਵਿਚਾਲ਼ੇ ਨੌਕਰੀ ਬਦਲਣ ਦੀ ਸੰਭਾਵਨਾ ਵੀ ਬਣੇਗੀ। ਜੇਕਰ ਤੁਸੀਂ ਚਾਹੋ ਤਾਂ ਆਪਣੀ ਸੁਵਿਧਾ ਅਨੁਸਾਰ ਨੌਕਰੀ ਬਦਲ ਸਕਦੇ ਹੋ। ਹਾਲਾਂਕਿ ਨੌਕਰੀ ਵਿੱਚ ਤਰੱਕੀ ਅਕਤੂਬਰ ਦੇ ਦੌਰਾਨ ਹੀ ਮਿਲ ਸਕਦੀ ਹੈ। ਬ੍ਰਿਸ਼ਚਕ ਰਾਸ਼ੀਫਲ਼ 2024 ਦੇ ਅਨੁਸਾਰ, ਵਿਦਿਆਰਥੀਆਂ ਦੇ ਲਈ ਸਾਲ 2024 ਮਿਲੇ-ਜੁਲੇ ਨਤੀਜੇ ਦੇਣ ਵਾਲ਼ਾ ਹੋਵੇਗਾ। ਰਾਹੂ ਮਹਾਰਾਜ ਪੰਚਮ ਘਰ ਵਿੱਚ ਰਹਿ ਕੇ ਬੁੱਧੀ ਨੂੰ ਤੇਜ਼ ਬਣਾਉਣਗੇ। ਪੜ੍ਹਾਈ ਵੱਲ ਮੁੜਨਾ ਤੁਹਾਡੇ ਲਈ ਇੱਕ ਚੁਣੌਤੀ ਹੋਵੇਗਾ। ਪਰਿਵਾਰਿਕ ਜੀਵਨ ਦੇ ਪੱਖ ਤੋਂ ਇਹ ਸਾਲ ਔਸਤ ਹੀ ਰਹੇਗਾ। ਸ਼ਨੀ ਮਹਾਰਾਜ ਚੌਥੇ ਘਰ ਵਿੱਚ ਰਹਿ ਕੇ ਤੁਹਾਨੂੰ ਬਹੁਤ ਬਿਜ਼ੀ ਬਣਾ ਦੇਣਗੇ, ਜਿਸ ਕਾਰਣ ਤੁਸੀਂ ਪਰਿਵਾਰ ਨੂੰ ਬਹੁਤ ਘੱਟ ਸਮਾਂ ਦੇ ਪਾਓਗੇ। ਕਿਸੇ ਨਾਲ਼ ਵੀ ਕੌੜਾ ਬੋਲਣਾ ਤੁਹਾਡੇ ਲਈ ਸਹੀ ਨਹੀਂ ਹੋਵੇਗਾ। ਇਸ ਨਾਲ਼ ਰਿਸ਼ਤੇ ਵਿਗੜ ਸਕਦੇ ਹਨ। ਇਸ ਸਾਲ ਤੁਹਾਡਾ ਸ਼ਾਦੀਸ਼ੁਦਾ ਜੀਵਨ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹੇਗਾ। ਸਾਲ ਦੀ ਸ਼ੁਰੂਆਤ ਤਾਂ ਅਨੁਕੂਲ ਰਹੇਗੀ, ਪਰ ਜਦੋਂ ਬੁੱਧ ਅਤੇ ਸ਼ੁੱਕਰ ਸੱਤਵੇਂ ਘਰ ਨੂੰ ਦੇਖਣਗੇ ਤਾਂ 1 ਮਈ ਤੱਕ ਬ੍ਰਹਸਪਤੀ ਵੀ ਛੇਵੇਂ ਘਰ ਵਿੱਚ ਰਹਿ ਕੇ ਵਿਆਹ ਨੂੰ ਨਹੀਂ ਬਚਾ ਸਕਣਗੇ। ਇਸ ਲਈ ਇਸ ਦੌਰਾਨ ਸਾਵਧਾਨੀ ਵਰਤੋ। ਇਸ ਤੋਂ ਬਾਅਦ ਹੌਲ਼ੀ -ਹੌਲ਼ੀ ਹਾਲਾਤ ਠੀਕ ਹੋਣ ਲੱਗਣਗੇ। ਵਪਾਰ ਵਿੱਚ ਸਫਲਤਾ ਦੀਆਂ ਸੰਭਾਵਨਾਵਾਂ ਬਣਦੀਆਂ ਜਾਣਗੀਆਂ। ਇਸ ਸਾਲ ਤੁਸੀਂ ਆਰਥਿਕ ਰੂਪ ਤੋਂ ਤਰੱਕੀ ਕਰੋਗੇ। ਸਿਹਤ ਦੇ ਪੱਖ ਤੋਂ ਤੁਹਾਨੂੰ ਆਪਣੇ ਸਰੀਰ ਵੱਲ ਧਿਆਨ ਦੇਣਾ ਪਵੇਗਾ। ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਤੁਹਾਨੂੰ ਖ਼ਾਸ ਤੌਰ ‘ਤੇ ਇਸ ਵੱਲ ਧਿਆਨ ਦੇਣਾ ਪਵੇਗਾ।

ਬ੍ਰਿਸ਼ਚਕ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਬ੍ਰਿਸ਼ਚਕ ਰਾਸ਼ੀ 2024 (LINK)

ਕੀ ਤੁਹਾਡੀ ਕੁੰਡਲੀ ਵਿੱਚ ਰਾਜਯੋਗ ਹੈ? ਜਾਣੋ ਆਪਣੀ ਰਾਜਯੋਗ ਰਿਪੋਰਟ

ਧਨੂੰ ਰਾਸ਼ੀ 2024

ਰਾਸ਼ੀਫਲ਼ 2024 ਦੇ ਅਨੁਸਾਰ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਉਮੀਦਾਂ ਨਾਲ਼ ਭਰਿਆ ਹੋਇਆ ਹੋਵੇਗਾ। ਪ੍ਰੰਤੂ ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਤੁਹਾਡੀ ਰਾਸ਼ੀ ਵਿੱਚ ਰਹਿ ਕੇ ਤੁਹਾਨੂੰ ਗਰਮ ਦਿਮਾਗ ਵਾਲ਼ਾ ਬਣਾਉਣਗੇ। ਤੁਹਾਨੂੰ ਗੁੱਸੇ ਵਿੱਚ ਆ ਕੇ ਕੁਝ ਵੀ ਬੋਲਣ, ਕਿਸੇ ਵੀ ਤਰਾਂ ਦਾ ਵਿਵਹਾਰ ਕਰਣ ਜਾਂ ਕੋਈ ਵੀ ਫੈਸਲਾ ਲੈਣ ਤੋਂ ਬਚਣਾ ਚਾਹੀਦਾ ਹੈ, ਕਿਓਂਕਿ ਇਸ ਨਾਲ਼ ਨਾ ਕੇਵਲ ਤੁਹਾਡਾ ਵਪਾਰ ਬਲਿਕੀ ਤੁਹਾਡਾ ਨਿੱਜੀ ਜੀਵਨ ਵੀ ਪ੍ਰਭਾਵਿਤ ਹੋ ਸਕਦਾ ਹੈ। ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਮਹਾਰਾਜ ਤੁਹਾਡੇ ਪੰਚਮ ਘਰ ਵਿੱਚ ਵਿਰਾਜਮਾਨ ਰਹਿਣਗੇ। ਤੁਹਾਡੇ ਪ੍ਰੇਮ ਸਬੰਧਾਂ ਵਿੱਚ ਸੁਧਾਰ ਆਵੇਗਾ। ਤੁਹਾਡੀ ਕਿਸਮਤ ਚਮਕੇਗੀ ਅਤੇ ਆਮਦਨ ਵਿੱਚ ਵੀ ਖ਼ੂਬ ਵਾਧਾ ਹੋਵੇਗਾ। ਸੰਤਾਨ ਨਾਲ਼ ਸਬੰਧਤ ਸੁਖਦ ਸਮਾਚਾਰ ਸੁਣਨ ਨੂੰ ਮਿਲ ਸਕਦੇ ਹਨ। ਜਾਂ ਫੇਰ ਤੁਹਾਡੇ ਘਰ ਸੰਤਾਨ ਦਾ ਜਨਮ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। 1 ਮਈ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਛੇਵੇਂ ਘਰ ਵਿੱਚ ਚਲੇ ਜਾਣਗੇ, ਜਿਸ ਨਾਲ਼ ਸਿਹਤ ਸਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ ਅਤੇ ਤੁਹਾਨੂੰ ਇਨਾਂ ਸਭ ਖੇਤਰਾਂ ਵਿੱਚ, ਜਿਨਾਂ ਵਿੱਚ ਬ੍ਰਹਸਪਤੀ ਮਹਾਰਾਜ ਚੰਗੇ ਨਤੀਜੇ ਦੇ ਰਹੇ ਸਨ, ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਮਹਾਰਾਜ ਪੂਰਾ ਸਾਲ ਤੀਜੇ ਘਰ ਵਿੱਚ ਰਹਿ ਕੇ ਤੁਹਾਨੂੰ ਸਾਹਸ ਅਤੇ ਦਲੇਰੀ ਪ੍ਰਦਾਨ ਕਰਣਗੇ। ਜੇਕਰ ਤੁਸੀਂ ਇਸ ਸਾਲ ਆਪਣਾ ਆਲਸ ਛੱਡ ਦਿਓਗੇ ਤਾਂ ਜੀਵਨ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕੋਗੇ। ਰਾਹੂ ਮਹਾਰਾਜ ਪੂਰਾ ਸਾਲ ਤੁਹਾਡੇ ਚੌਥੇ ਅਤੇ ਕੇਤੁ ਮਹਾਰਾਜ ਦਸਵੇਂ ਘਰ ਵਿੱਚ ਬਣੇ ਰਹਿਣਗੇ, ਜਿਸ ਨਾਲ਼ ਕਰੀਅਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਰਹੇਗੀ ਅਤੇ ਪਰਿਵਾਰਿਕ ਸਬੰਧਾਂ ਵਿੱਚ ਵੀ ਵਿਵਾਦ ਦੀ ਸਥਿਤੀ ਬਣ ਸਕਦੀ ਹੈ।

ਸਾਲਾਨਾ ਰਾਸ਼ੀਫਲ਼ 2024 ਦੇ ਅਨੁਸਾਰ, ਪ੍ਰੇਮ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਦੇਵ ਗੁਰੂ ਬ੍ਰਹਸਪਤੀ ਪੰਚਮ ਘਰ ਵਿੱਚ ਬੈਠ ਕੇ ਪ੍ਰੇਮ ਜੀਵਨ ਨੂੰ ਖੁਸ਼ੀਆਂ ਨਾਲ਼ ਭਰ ਦੇਣਗੇ। ਹਾਲਾਂਕਿ ਤੁਹਾਡੀ ਰਾਸ਼ੀ ਵਿੱਚ ਮੌਜੂਦ ਮੰਗਲ ਅਤੇ ਸੂਰਜ ਗਰਮਾਹਟ ਦੇ ਕਾਰਣ ਹਾਲਾਤ ਨੂੰ ਕੁਝ ਮੁਸ਼ਕਿਲ ਬਣਾ ਸਕਦੇ ਹਨ। ਇਨਾਂ ਤੋਂ ਬਚਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਸਾਲ ਤੁਹਾਨੂੰ ਪ੍ਰੇਮ ਵਿੱਚ ਬਹੁਤ ਕੁਝ ਪ੍ਰਦਾਨ ਕਰੇਗਾ। ਨੌਕਰੀ ਦੇ ਲਈ ਇਹ ਸਾਲ ਬਹੁਤ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਕਰੀਅਰ ਵਿੱਚ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੇ ਸਾਹਮਣੇ ਕਈ ਵਾਰ ਅਜਿਹੀ ਸਥਿਤੀ ਆਵੇਗੀ ਕਿ ਜਦੋਂ ਤੁਹਾਡਾ ਮਨ ਕੰਮ ਵਿੱਚ ਨਹੀਂ ਲੱਗੇਗਾ, ਪ੍ਰੰਤੂ ਕਿਸੇ ਵੀ ਤਰਾਂ ਦੀ ਗੜਬੜ ਕਰਣ ਤੋਂ ਬਚੋ। ਵਿਦਿਆਰਥੀਆਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ਼ ਤੁਸੀਂ ਚੰਗੀ ਵਿੱਦਿਆ ਗ੍ਰਹਿਣ ਕਰ ਸਕੋਗੇ। ਸਾਲ ਦੀ ਦੂਜੀ ਛਿਮਾਹੀ ਵੀ ਠੀਕ-ਠਾਕ ਹੀ ਨਿੱਕਲੇਗੀ। ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਫਲਤਾ ਮਿਲ ਸਕਦੀ ਹੈ। ਪਰਿਵਾਰਿਕ ਜੀਵਨ ਸਾਲ ਦੀ ਸ਼ੁਰੂਆਤ ਤੋਂ ਹੀ ਕਮਜ਼ੋਰ ਰਹਿ ਸਕਦਾ ਹੈ। ਤੀਜੇ ਘਰ ਵਿੱਚ ਸ਼ਨੀ ਮਹਾਰਾਜ ਅਤੇ ਚੌਥੇ ਘਰ ਵਿੱਚ ਰਾਹੂ ਦੀ ਮੌਜੂਦਗੀ ਪਰਿਵਾਰਿਕ ਜੀਵਨ ਵਿੱਚ ਉਤਾਰ-ਚੜ੍ਹਾਵਾਂ ਵੱਲ ਸੰਕੇਤ ਕਰ ਰਹੀ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਮੰਗਲ ਅਤੇ ਸੂਰਜ ਦੇ ਪ੍ਰਭਾਵ ਦੇ ਕਾਰਣ ਤੁਹਾਡੇ ਦੋਵਾਂ ਵਿਚਕਾਰ ਝਗੜਾ ਹੋ ਸਕਦਾ ਹੈ। ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ। ਸਾਲ ਦੀ ਆਖਰੀ ਤਿਮਾਹੀ ਤੁਹਾਡੇ ਸ਼ਾਦੀਸ਼ੁਦਾ ਜੀਵਨ ਨੂੰ ਸੰਭਾਲੇਗੀ। ਵਪਾਰ ਕਰਣ ਵਾਲ਼ੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਵਪਾਰ ਵਿੱਚ ਤਰੱਕੀ ਮਿਲੇਗੀ। ਸਰਕਾਰੀ ਖੇਤਰ ਤੋਂ ਲਾਭ ਮਿਲੇਗਾ। ਸਾਲ ਦੇ ਮੱਧ ਭਾਗ ਦੇ ਦੌਰਾਨ ਚੰਗੀ ਸਫਲਤਾ ਮਿਲ ਸਕਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਖਰਚੇ ਵਧ ਸਕਦੇ ਹਨ। ਸ਼ੁੱਕਰ ਅਤੇ ਬੁੱਧ ਦਵਾਦਸ਼ ਘਰ ਵਿੱਚ ਪ੍ਰਭਾਵ ਪਾ ਕੇ ਖਰਚਿਆਂ ਨੂੰ ਵਧਾਉਣਗੇ, ਪਰ ਦੇਵ ਗੁਰੂ ਬ੍ਰਹਸਪਤੀ ਪਹਿਲੀ ਛਿਮਾਹੀ ਦੇ ਦੌਰਾਨ ਆਮਦਨ ਨੂੰ ਵੀ ਸੰਤੁਲਿਤ ਰੱਖਣਗੇ, ਜਿਸ ਕਾਰਣ ਤੁਹਾਨੂੰ ਚੰਗੀ ਸਫਲਤਾ ਮਿਲ ਸਕੇਗੀ। ਤੁਸੀਂ ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਹੀ ਏਨਾ ਧਨ ਕਮਾ ਸਕੋਗੇ ਕਿ ਪੂਰਾ ਸਾਲ ਚੰਗਾ ਨਿੱਕਲੇ। ਗੈਰਜ਼ਰੂਰੀ ਖਰਚਿਆਂ ਤੋਂ ਬਚ ਕੇ ਰਹੋ। ਸਿਹਤ ਦੇ ਪੱਖ ਤੋਂ ਇਹ ਸਾਲ ਔਸਤ ਹੀ ਰਹਿਣ ਵਾਲ਼ਾ ਹੈ। ਚੌਥੇ ਘਰ ਵਿੱਚ ਰਾਹੂ ਅਤੇ ਦਸਵੇਂ ਘਰ ਵਿੱਚ ਕੇਤੁ ਹੋਣ ਦੇ ਕਾਰਣ ਤੁਸੀਂ ਕਿਸੇ ਪ੍ਰਕਾਰ ਦੇ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਸਾਵਧਾਨੀ ਵਰਤੋ। 1 ਮਈ ਤੋਂ ਤੁਹਾਡੀ ਰਾਸ਼ੀ ਦੇ ਸੁਆਮੀ ਬ੍ਰਹਸਪਤੀ ਮਹਾਰਾਜ ਦੇ ਛੇਵੇਂ ਘਰ ਵਿੱਚ ਜਾਣ ਨਾਲ਼ ਸਿਹਤ ਖ਼ਰਾਬ ਹੋ ਸਕਦੀ ਹੈ। ਇਸ ਲਈ ਆਪਣਾ ਧਿਆਨ ਰੱਖੋ ਅਤੇ ਅਜਿਹੇ ਕੰਮ ਕਰੋ, ਜਿਸ ਨਾਲ਼ ਤੁਸੀਂ ਸਿਹਤਮੰਦ ਰਹਿ ਸਕੋ।

ਧਨੂੰ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਧਨੂੰ ਰਾਸ਼ੀ 2024 (LINK)

ਮਕਰ ਰਾਸ਼ੀ 2024

ਮਕਰ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ 2024 ਮਕਰ ਰਾਸ਼ੀ ਵਾਲ਼ਿਆਂ ਦੇ ਲਈ ਆਰਥਿਕ ਰੂਪ ਤੋਂ ਅਨੁਕੂਲ ਨਤੀਜੇ ਲੈ ਕੇ ਆਉਣ ਵਾਲ਼ਾ ਹੈ। ਤੁਹਾਡੀ ਰਾਸ਼ੀ ਦੇ ਸੁਆਮੀ ਤੁਹਾਡੇ ਦੂਜੇ ਘਰ ਦੇ ਸੁਆਮੀ ਵੀ ਹਨ। ਨਾਲ਼ ਹੀ ਸ਼ਨੀ ਮਹਾਰਾਜ ਦੂਜੇ ਘਰ ਵਿੱਚ ਪੂਰਾ ਸਾਲ ਬਣੇ ਰਹਿਣ ਦੇ ਕਾਰਣ ਤੁਹਾਨੂੰ ਆਰਥਿਕ ਰੂਪ ਤੋਂ ਮਜ਼ਬੂਤ ਬਣਾਉਂਦੇ ਰਹਿਣਗੇ। ਤੁਸੀਂ ਚੁਣੌਤੀਆਂ ਤੋਂ ਡਰੋਗੇ ਨਹੀਂ, ਬਲਕਿ ਉਨ੍ਹਾਂ ਦਾ ਡਟ ਕੇ ਸਾਹਮਣਾ ਕਰੋਗੇ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਚੌਥੇ ਘਰ ਵਿੱਚ ਰਹਿ ਕੇ ਪਰਿਵਾਰਿਕ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਉਣਗੇ ਅਤੇ ਕਰੀਅਰ ਵਿੱਚ ਵੀ ਸਫਲਤਾ ਦਿਲਵਾਉਣ ਵਿੱਚ ਮਦਦ ਕਰਣਗੇ। 1 ਮਈ ਤੋਂ ਤੁਹਾਡੇ ਪੰਚਮ ਘਰ ਵਿੱਚ ਜਾ ਕੇ ਸੰਤਾਨ ਸਬੰਧੀ ਸਮਾਚਾਰਾਂ ਦਾ ਕਾਰਣ ਬਣ ਸਕਦੇ ਹਨ। ਪੂਰਾ ਸਾਲ ਤੁਹਾਡੇ ਤੀਜੇ ਘਰ ਵਿੱਚ ਰਹਿ ਕੇ ਤੁਹਾਡੀ ਜੋਖਿਮ ਲੈਣ ਦੀ ਪ੍ਰਵ੍ਰਿੱਤੀ ਨੂੰ ਵਧਾਉਣਗੇ ਅਤੇ ਵਪਾਰ ਵਿੱਚ ਵੀ ਚੰਗੀ ਸਫਲਤਾ ਪ੍ਰਾਪਤ ਕਰਣ ਵਿੱਚ ਮਦਦ ਕਰਣਗੇ। ਦੂਜਿਆਂ ਦੇ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਬਚਣਾ ਤੁਹਾਡੇ ਲਈ ਸਹੀ ਰਹੇਗਾ।

ਮਕਰ ਭਵਿੱਖਬਾਣੀ 2024 ਦੇ ਅਨੁਸਾਰ, ਤੁਹਾਨੂੰ ਪਰਿਵਾਰ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ ਅਤੇ ਇਸ ਸਾਲ ਤੁਹਾਨੂੰ ਕੋਸ਼ਿਸ਼ ਕਰਨ ਨਾਲ਼ ਇਸ ਵਿੱਚ ਸਫਲਤਾ ਵੀ ਮਿਲ ਸਕਦੀ ਹੈ। ਸਾਲ ਦੀ ਸ਼ੁਰੂਆਤ ਪ੍ਰੇਮ ਸਬੰਧਾਂ ਦੇ ਲਈ ਅਨੁਕੂਲ ਰਹੇਗੀ ਅਤੇ ਤੁਹਾਡਾ ਆਪਣੇ ਪ੍ਰੇਮੀ ਨਾਲ਼ ਪਿਆਰ ਵਧੇਗਾ ਅਤੇ ਇੱਕ-ਦੂਜੇ ‘ਤੇ ਵਿਸ਼ਵਾਸ ਵਧੇਗਾ। ਇਸ ਸਾਲ ਤੁਹਾਨੂੰ ਕਰੀਅਰ ਵਿੱਚ ਵੀ ਚੰਗੀ ਸਫਲਤਾ ਮਿਲ ਸਕਦੀ ਹੈ। ਵਿਦਿਆਰਥੀ ਜਾਤਕਾਂ ਨੂੰ ਮਿਹਨਤ ਅਤੇ ਇਕਾਗਰਤਾ ਨਾਲ਼ ਅੱਗੇ ਵਧਣ ‘ਤੇ ਕੁਸ਼ਲਤਾ ਪ੍ਰਾਪਤ ਹੋਵੇਗੀ ਅਤੇ ਪੜ੍ਹਾਈ ਵਿੱਚ ਸਫਲਤਾ ਮਿਲੇਗੀ। ਉੱਚ-ਵਿੱਦਿਆ ਪ੍ਰਾਪਤ ਕਰਣ ਵਾਲੇ ਵਿਦਿਆਰਥੀ ਜਾਤਕਾਂ ਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੋਣਗੀਆਂ। ਸਿਹਤ ਦੇ ਪੱਖ ਤੋਂ ਇਹ ਸਾਲ ਅਨੁਕੂਲ ਰਹੇਗਾ। ਕਦੇ-ਕਦਾਈਂ ਛੋਟੀਆਂ-ਮੋਟੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।

ਮਕਰ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਮਕਰ ਰਾਸ਼ੀ 2024 (LINK)

ਕੁੰਭ ਰਾਸ਼ੀ 2024

ਕੁੰਭ ਰਾਸ਼ੀਫਲ਼ 2024 ਦੇ ਅਨੁਸਾਰ, ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਬਹੁਤ ਕੁਝ ਪ੍ਰਦਾਨ ਕਰਣ ਵਾਲ਼ਾ ਸਾਬਿਤ ਹੋਵੇਗਾ। ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਤੁਹਾਡੀ ਹੀ ਰਾਸ਼ੀ ਵਿੱਚ ਪੂਰਾ ਸਾਲ ਬਣੇ ਰਹਿਣਗੇ। ਇਹ ਤੁਹਾਡੇ ਲਈ ਹਰ ਤਰੀਕੇ ਤੋਂ ਸ਼ੁਭ ਨਤੀਜੇ ਲਿਆਉਣਗੇ। ਤੁਹਾਡੇ ਜੀਵਨ ਵਿੱਚ ਅਨੁਸ਼ਾਸਨ ਵਧੇਗਾ। ਤੁਸੀਂ ਹਰ ਕੰਮ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ਼ ਕਰੋਗੇ, ਜਿਸ ਨਾਲ਼ ਕਾਰਜ-ਖੇਤਰ ਵਿੱਚ ਵੀ ਤੁਹਾਡਾ ਚੰਗਾ ਰੁਤਬਾ ਬਣੇਗਾ। ਤੁਹਾਡੀ ਮਿਹਨਤ ਤੁਹਾਨੂੰ ਬਾਕੀ ਲੋਕਾਂ ਤੋਂ ਅੱਗੇ ਰੱਖੇਗੀ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਤੀਜੇ ਘਰ ਵਿੱਚ ਰਹਿ ਕੇ ਤੁਹਾਡੀ ਆਮਦਨ ਵਿੱਚ ਵਾਧੇ ਦਾ ਕਾਰਣ ਬਣਨਗੇ। ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਵੀ ਅਨੁਕੂਲ ਸਮਾਂ ਆਵੇਗਾ। ਵਪਾਰ ਵਿੱਚ ਵਾਧੇ ਦੀ ਸੰਭਾਵਨਾ ਬਣੇਗੀ ਅਤੇ ਕਿਸਮਤ ਚਮਕੇਗੀ। 1 ਮਈ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਚੌਥੇ ਘਰ ਵਿੱਚ ਜਾ ਕੇ ਪਰਿਵਾਰਿਕ ਸਬੰਧਾਂ ਨੂੰ ਅਨੁਕੂਲ ਬਣਾਉਣ ਵਿੱਚ ਤੁਹਾਡੀ ਮਦਦ ਕਰਣਗੇ।

ਕੁੰਭ ਸਾਲਾਨਾ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਦੇ ਪ੍ਰਭਾਵ ਦੇ ਕਾਰਣ ਪ੍ਰੇਮ ਸਬੰਧਾਂ ਵਿੱਚ ਕੁਝ ਤਣਾਅ ਵਧ ਸਕਦਾ ਹੈ, ਜੋ ਸਾਲ ਦੀ ਦੂਜੀ ਛਿਮਾਹੀ ਵਿੱਚ ਅਨੁਕੂਲ ਹੋ ਜਾਵੇਗਾ। ਤੁਸੀਂ ਆਪਣਾ ਰਿਸ਼ਤਾ ਨਿਭਾਉਣ ਦੀ ਸੱਚੀ ਕੋਸ਼ਿਸ਼ ਕਰੋਗੇ। ਇਹ ਕੋਸ਼ਿਸ਼ ਹੌਲ਼ੀ-ਹੌਲ਼ੀ ਸਫਲ ਹੋਵੇਗੀ ਅਤੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ। ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਸ਼ਨੀ ਮਹਾਰਾਜ ਤੁਹਾਡੇ ਤੋਂ ਮਿਹਨਤ ਕਰਵਾਉਣਗੇ, ਜੋ ਤੁਹਾਨੂੰ ਨੌਕਰੀ ਅਤੇ ਵਪਾਰ ਦੋਹਾਂ ਖੇਤਰਾਂ ਵਿੱਚ ਹੀ ਚੰਗੀ ਸਫਲਤਾ ਪ੍ਰਦਾਨ ਕਰੇਗੀ। ਵਿਦਿਆਰਥੀਆਂ ਨੂੰ ਜਾਗਰੁਕਤਾ ਦੀ ਕਮੀ ਨਾਲ਼ ਜੂਝਣਾ ਪਵੇਗਾ ਅਤੇ ਇਸ ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹੇਗੀ। ਸਾਲ ਦੇ ਮੱਧ ਦੇ ਦੌਰਾਨ ਪ੍ਰੀਖਿਆ ਵਿੱਚ ਸਫਲਤਾ ਦੀ ਸੰਭਾਵਨਾ ਬਣ ਰਹੀ ਹੈ। ਵਿੱਤੀ ਤੌਰ ‘ਤੇ ਇਹ ਸਾਲ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲ਼ਾ ਹੈ। ਖ਼ਰਚਿਆਂ ‘ਤੇ ਧਿਆਨ ਦਿਓ। ਪਰਿਵਾਰਿਕ ਜੀਵਨ ਅਨੁਕੂਲ ਰਹੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਸਿਹਤ ਦੇ ਪੱਖ ਤੋਂ ਸਥਿਤੀ ਅਨੁਕੂਲ ਰਹੇਗੀ। ਆਪਣੇ ਵੱਲੋਂ ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ਼ ਤੁਹਾਨੂੰ ਕੋਈ ਬਿਮਾਰੀ ਹੋ ਜਾਵੇ।

ਕੁੰਭ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਕੁੰਭ ਰਾਸ਼ੀ 2024 (LINK)

ਵਿਦਵਾਨ ਜੋਤਸ਼ੀਆਂ ਤੋਂ ਪ੍ਰਸ਼ਨ ਪੁੱਛੋ ਅਤੇ ਹਰ ਸਮੱਸਿਆ ਦਾ ਹੱਲ ਪਾਓ

ਮੀਨ ਰਾਸ਼ੀ 2024

ਮੀਨ ਰਾਸ਼ੀਫਲ਼ 2024 ਦੇ ਅਨੁਸਾਰ, ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਚੰਗੀਆਂ ਸੰਭਾਵਨਾਵਾਂ ਲੈ ਕੇ ਆਉਣ ਵਾਲ਼ਾ ਹੈ। ਤੁਹਾਡੀ ਰਾਸ਼ੀ ਦੇ ਸੁਆਮੀ ਦੇਵ ਗੁਰੂ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਦੂਜੇ ਘਰ ਵਿੱਚ ਰਹਿਣਗੇ ਅਤੇ ਤੁਹਾਡੇ ਧਨ ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਣਗੇ। ਤੁਹਾਡੀ ਬਾਣੀ ਵਿੱਚ ਮਿਠਾਸ ਵਧੇਗੀ, ਜਿਸ ਨਾਲ਼ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ। ਧਨ ਇਕੱਠਾ ਕਰਨ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਕੇਵਲ ਏਨਾ ਹੀ ਨਹੀਂ, ਸਹੁਰੇ ਪੱਖ ਨਾਲ਼ ਵੀ ਤੁਹਾਡੇ ਸਬੰਧ ਵਧੀਆ ਬਣਨਗੇ। ਬ੍ਰਹਸਪਤੀ ਮਹਾਰਾਜ 1 ਮਈ ਨੂੰ ਤੀਜੇ ਘਰ ਵਿੱਚ ਚਲੇ ਜਾਣਗੇ, ਜਿਸ ਨਾਲ਼ ਤੁਹਾਡੇ ਵਪਾਰ ਵਿੱਚ ਵਾਧਾ ਹੋਵੇਗਾ। ਸ਼ਾਦੀਸ਼ੁਦਾ ਸਬੰਧਾਂ ਵਿੱਚ ਸੁਧਾਰ ਦੀ ਸੰਭਾਵਨਾ ਬਣੇਗੀ। ਤੁਹਾਡੀ ਕਿਸਮਤ ਚਮਕੇਗੀ। ਧਰਮ-ਕਰਮ ਦੇ ਮਾਮਲਿਆਂ ਵਿੱਚ ਮਨ ਲੱਗੇਗਾ। ਸ਼ਨੀ ਮਹਾਰਾਜ ਦੇ ਪੂਰਾ ਸਾਲ ਦਵਾਦਸ਼ ਘਰ ਵਿੱਚ ਬਣੇ ਰਹਿਣ ਨਾਲ਼ ਤੁਹਾਨੂੰ ਆਪਣੇ ਖਰਚਿਆਂ ਵੱਲ ਧਿਆਨ ਦੇਣਾ ਪਵੇਗਾ, ਕਿਓਂਕਿ ਕੋਈ ਨਾ ਕੋਈ ਖਰਚੇ ਪੂਰਾ ਸਾਲ ਲੱਗੇ ਹੀ ਰਹਿਣਗੇ। ਇਸ ਸਾਲ ਵਿਦੇਸ਼ ਯਾਤਰਾ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਇਸ ਲਈ ਇਸ ਦੀ ਪੂਰੀ ਤਿਆਰੀ ਰੱਖੋ। ਰਾਹੂ ਮਹਾਰਾਜ ਪਹਿਲੇ ਘਰ ਵਿੱਚ ਅਤੇ ਕੇਤੁ ਦਾ ਸੱਤਵੇਂ ਘਰ ਵਿੱਚ ਗੋਚਰ ਹੋਣ ਨਾਲ਼ ਸ਼ਾਦੀਸ਼ੁਦਾ ਜੀਵਨ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ।

ਮੀਨ ਭਵਿੱਖਬਾਣੀ 2024 ਦੇ ਅਨੁਸਾਰ ਰਾਹੂ ਦੇ ਬ੍ਰਹਸਪਤੀ ਦੇ ਨਾਲ਼ ਅਤੇ 1 ਮਈ ਨੂੰ ਬ੍ਰਹਸਪਤੀ ਤੋਂ ਬਾਅਦ ਵੀ ਪਹਿਲੇ ਘਰ ਵਿੱਚ ਬਣੇ ਰਹਿਣ ਕਾਰਣ ਦੋਸਤਾਂ ਨਾਲ਼ ਚੰਗਾ ਵਿਵਹਾਰ ਕਰੋ ਅਤੇ ਬਿਨਾ ਸੋਚੇ-ਸਮਝੇ ਕੋਈ ਵੀ ਫੈਸਲਾ ਕਰਨ ਤੋਂ ਬਚੋ। ਸਾਲ ਦੀ ਸ਼ੁਰੂਆਤ ਪ੍ਰੇਮ ਸਬੰਧਾਂ ਦੇ ਲਈ ਅਨੁਕੂਲ ਰਹੇਗੀ। ਮੰਗਲ ਮਹਾਰਾਜ ਦੀ ਦ੍ਰਿਸ਼ਟੀ ਪੰਚਮ ਘਰ ‘ਤੇ ਹੋਣ ਨਾਲ਼ ਹਲਕੀਆਂ-ਫੁਲਕੀਆਂ ਸਮੱਸਿਆਵਾਂ ਆ ਸਕਦੀਆਂ ਹਨ। ਸਾਲ ਦੇ ਵਿੱਚ-ਵਿਚਾਲ਼ੇ ਥੋੜੀ ਸਾਵਧਾਨੀ ਵਰਤਣੀ ਪਵੇਗੀ, ਜਦੋਂ ਸੂਰਜ ਅਤੇ ਮੰਗਲ ਦਾ ਪ੍ਰਭਾਵ ਰਿਸ਼ਤਿਆਂ ਵਿੱਚ ਖਟਾਸ ਵਧਾ ਸਕਦਾ ਹੈ। ਤੁਹਾਡੇ ਪ੍ਰੇਮੀ ਨੂੰ ਇਸ ਸਾਲ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਸਾਲ ਦਾ ਮੱਧ ਭਾਗ ਅਨੁਕੂਲ ਰਹੇਗਾ। ਕਰੀਅਰ ਦੇ ਮਾਮਲੇ ਵਿੱਚ ਇਹ ਸਾਲ ਅਨੁਕੂਲਤਾ ਲੈ ਕੇ ਆ ਰਿਹਾ ਹੈ। ਤੁਸੀਂ ਆਪਣੀ ਨੌਕਰੀ ਵਿੱਚ ਚੰਗਾ ਕੰਮ ਕਰੋਗੇ ਅਤੇ ਤੁਹਾਡੇ ਸੀਨੀਅਰ ਅਧਿਕਾਰੀ ਵੀ ਤੁਹਾਡੇ ਤੋਂ ਸੰਤੁਸ਼ਟ ਰਹਿਣਗੇ। ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਵਿਦਿਆਰਥੀਆਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਸਮੱਸਿਆਵਾਂ ਦੇ ਬਾਵਜੂਦ ਤੁਸੀਂ ਪੜ੍ਹਾਈ ‘ਤੇ ਧਿਆਨ ਦੇ ਕੇ ਚੰਗਾ ਪ੍ਰਦਰਸ਼ਨ ਕਰਣ ਵਿੱਚ ਕਾਮਯਾਬ ਹੋਵੋਗੇ। ਪਰਿਵਾਰਿਕ ਜੀਵਨ ਵਿੱਚ ਕੁਝ ਚੁਣੌਤੀਆਂ ਰਹਿਣ ਵਾਲੀਆਂ ਹਨ, ਇਸ ਲਈ ਸਾਵਧਾਨੀ ਰੱਖੋ। ਸਿਹਤ ਨੂੰ ਲੈ ਕੇ ਤੁਹਾਨੂੰ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਖਾਂ ਜਾਂ ਪੈਰਾਂ ਦੇ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਚੰਗੇ ਭੋਜਨ ਦਾ ਸੇਵਨ ਅਤੇ ਚੰਗੀ ਰੁਟੀਨ ਅਪਨਾਉਣ ਨਾਲ਼ ਲਾਭ ਹੋਵੇਗਾ।

ਮੀਨ ਰਾਸ਼ੀ ਦਾ ਰਾਸ਼ੀਫਲ਼ ਵਿਸਤਾਰ ਸਹਿਤ ਪੜ੍ਹੋ –ਮੀਨ ਰਾਸ਼ੀ 2024 (LINK)

ਰਤਨ, ਯੰਤਰ ਸਮੇਤ ਸਾਰੇ ਜੋਤਿਸ਼ ਸਮਾਧਾਨਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

Talk to Astrologer Chat with Astrologer