ਸੂਰਜ ਗ੍ਰਹਿਣ 2024 (Surya Grahan 2024)

Author: Charu Lata | Updated Fri, 19 Jan 2024 02:30 PM IST

ਸੂਰਜ ਗ੍ਰਹਿਣ 2024 (Surya Grahan 2024) ਦੀ ਘਟਨਾ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਐਸਟ੍ਰੋਸੇਜ ਦੁਆਰਾ ਇਹ ਵਿਸ਼ੇਸ਼ ਲੇਖ ਅਸੀਂ ਕੇਵਲ ਤੁਹਾਡੇ ਲਈ ਤਿਆਰ ਕੀਤਾ ਹੈ, ਜਿਸ ਦੇ ਅੰਤਰਗਤ ਤੁਹਾਨੂੰ ਸਾਲ 2024 ਵਿੱਚ ਹੋਣ ਵਾਲੇ ਸਾਰੇ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਹੋਵੇਗੀ। ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਸੂਰਜ ਗ੍ਰਹਿਣ ਕਿਹੜੀ ਤਰੀਕ, ਕਿਹੜੇ ਦਿਨ, ਕਿਹੜੇ ਦਿਨਾਂਕ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੱਗੇਗਾ। ਇਸ ਦੇ ਨਾਲ ਹੀ ਤੁਸੀਂ ਇਹ ਵੀ ਜਾਣ ਸਕੋਗੇ ਕਿ ਇਸ ਸਾਲ ਵਿੱਚ ਕੁੱਲ ਕਿੰਨੇ ਸੂਰਜ ਗ੍ਰਹਿਣ ਦਿਖਣਗੇ, ਇਹ ਦੁਨੀਆ ਵਿੱਚ ਕਿੱਥੇ-ਕਿੱਥੇ ਦਿਖਣਗੇ, ਇਹ ਪੂਰਣ ਸੂਰਜ ਗ੍ਰਹਿਣ ਹੋਣਗੇ ਜਾਂ ਅੰਸ਼ਕ ਸੂਰਜ ਗ੍ਰਹਿਣ ਹੋਣਗੇ, ਸੂਰਜ ਗ੍ਰਹਿਣ ਦਾ ਸੂਤਕ ਕਾਲ ਕਦੋਂ ਲੱਗੇਗਾ ਅਤੇ ਸੂਰਜ ਗ੍ਰਹਿਣ ਦਾ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਕੀ ਹੋਵੇਗਾ। ਨਾਲ ਹੀ, ਜੋਤਸ਼ੀ ਦ੍ਰਿਸ਼ਟੀਕੋਣ ਤੋਂ ਵੀ ਤੁਹਾਨੂੰ ਇਹ ਜਾਣਨ ਨੂੰ ਮਿਲੇਗਾ ਕਿ ਸੂਰਜ ਗ੍ਰਹਿਣ ਦਾ ਕੀ ਪ੍ਰਭਾਵ ਹੋ ਸਕਦਾ ਹੈ।

 ਸੂਰਜ ਗ੍ਰਹਿਣ ਨਾਲ ਸਬੰਧਤ ਹੋਰ ਮੁੱਖ ਗੱਲਾਂ ਵੀ ਤੁਹਾਨੂੰ ਇਸ ਆਰਟੀਕਲ ਵਿੱਚ ਜਾਣਨ ਨੂੰ ਮਿਲਣਗੀਆਂ, ਜਿਸ ਨੂੰ ਐਸਟ੍ਰੋਸੇਜ ਦੇ ਜਾਣੇ-ਮਾਣੇ ਜੋਤਸ਼ੀ ਡਾਕਟਰ ਮ੍ਰਿਗਾਂਕ ਸ਼ਰਮਾਨੇ ਤਿਆਰ ਕੀਤਾ ਹੈ। ਜੇਕਰ ਤੁਸੀਂ ਸੂਰਜ ਗ੍ਰਹਿਣਦੇ ਬਾਰੇ ਵਿੱਚ ਜਾਣਨ ਲਈ ਉਤਸੁਕ ਹੋ ਅਤੇ ਉਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਇਕੋ ਥਾਂ ‘ਤੇ ਇੱਕ ਹੀ ਸਮੇਂ ਵਿੱਚ ਪੂਰੀ ਤਰ੍ਹਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਆਰਟੀਕਲ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਪੜ੍ਹੋ।

2024 ਵਿੱਚ ਬਦਲੇਗੀ ਤੁਹਾਡੀ ਕਿਸਮਤ? ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ‘ਤੇ ਗੱਲ

ਸੂਰਜ ਗ੍ਰਹਿਣ ਆਕਾਸ਼ ਮੰਡਲ ਵਿੱਚ ਹੋਣ ਵਾਲੀ ਇੱਕ ਵਿਸ਼ੇਸ਼ ਘਟਨਾ ਹੈ, ਜਿਸ ਨੂੰ ਖਗੋਲੀ ਘਟਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਆਕਾਸ਼ ਮੰਡਲ ਵਿੱਚ ਸੂਰਜ, ਪ੍ਰਿਥਵੀ ਅਤੇ ਚੰਦਰਮਾ ਦੀ ਸਥਿਤੀ ਦੇ ਕਾਰਣ ਲੱਗਦੇ ਹਨ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਸਾਡੀ ਪ੍ਰਿਥਵੀ ਲਗਾਤਾਰ ਸੂਰਜ ਦੇ ਦੁਆਲ਼ੇ ਘੁੰਮਦੀ ਹੈ ਅਤੇ ਇਸ ਦੇ ਨਾਲ ਹੀ ਇਹ ਆਪਣੇ ਧੁਰੇ ਦੇ ਦੁਆਲ਼ੇ ਵੀ ਘੁੰਮਦੀ ਹੈ ਅਤੇ ਪ੍ਰਿਥਵੀ ਦਾ ਉਪਗ੍ਰਹਿ ਚੰਦਰਮਾ ਪ੍ਰਿਥਵੀ ਦੀ ਪਰਿਕਰਮਾ ਕਰਦਾ ਰਹਿੰਦਾ ਹੈ। ਕਈ ਵਾਰ ਇਹਨਾਂ ਦੀਆਂ ਗਤੀਆਂ ਦੇ ਕਾਰਣ ਆਕਾਸ਼ ਮੰਡਲ ਵਿੱਚ ਕੁਝ ਵਿਸ਼ੇਸ਼ ਪਰਿਸਥਿਤੀਆਂ ਬਣਨ ਲਗਦੀਆਂ ਹਨ। ਸੂਰਜ ਦੇ ਪ੍ਰਕਾਸ਼ ਨਾਲ ਹੀ ਪ੍ਰਿਥਵੀ ਅਤੇ ਚੰਦਰਮਾ ਪ੍ਰਕਾਸ਼ਿਤ ਹੁੰਦੇ ਹਨ। ਕਈ ਵਾਰ ਅਜਿਹੀਆਂ ਸਥਿਤੀਆਂ ਜਨਮ ਲੈਂਦੀਆਂ ਹਨ, ਜਦੋਂ ਪ੍ਰਿਥਵੀ, ਚੰਦਰਮਾ ਅਤੇ ਸੂਰਜ ਇੱਕੋ ਸੇਧ ਵਿੱਚ ਆ ਜਾਂਦੇ ਹਨ ਅਤੇ ਉਸ ਸਥਿਤੀ ਵਿੱਚ ਸੂਰਜ ਦਾ ਪ੍ਰਕਾਸ਼ ਸਿੱਧੇ ਪ੍ਰਿਥਵੀ ਉੱਤੇ ਨਹੀਂ ਪੈਂਦਾ, ਕਿਉਂਕਿ ਪ੍ਰਿਥਵੀ ਅਤੇ ਸੂਰਜ ਦੇ ਵਿਚਕਾਰ ਚੰਦਰਮਾ ਆ ਜਾਂਦਾ ਹੈ ਅਤੇ ਅਜਿਹੇ ਵਿੱਚ ਸੂਰਜ ਦਾ ਪ੍ਰਕਾਸ਼ ਚੰਦਰਮਾ ਉੱਤੇ ਪੈਂਦਾ ਹੈ ਅਤੇ ਚੰਦਰਮਾ ਦਾ ਪਰਛਾਵਾਂ ਪ੍ਰਿਥਵੀ ਉੱਤੇ ਕੁਝ ਸਮੇਂ ਦੇ ਲਈ ਸੂਰਜ ਦੇ ਪ੍ਰਕਾਸ਼ ਨੂੰ ਰੋਕ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰਿਥਵੀ ਤੋਂ ਦੇਖਣ ‘ਤੇ ਸੂਰਜ ਪੂਰਣ ਜਾਂ ਅੰਸ਼ਕ ਰੂਪ ਤੋਂ ਦਿਖਣਾ ਬੰਦ ਹੋ ਜਾਂਦਾ ਹੈ ਅਤੇ ਦਿਨ ਵਿੱਚ ਹਨੇਰੇ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸੇ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਇਹ ਸੂਰਜ, ਚੰਦਰਮਾ ਅਤੇ ਪ੍ਰਿਥਵੀ ਦਾ ਸੰਰੇਖਣ ਹੀ ਸੂਰਜ ਗ੍ਰਹਿਣ ਦਾ ਕਾਰਣ ਹੁੰਦਾ ਹੈ। ਇਸ ਸੂਰਜ ਗ੍ਰਹਿਣ ਦੀ ਸਥਿਤੀ ਵਿੱਚ ਪ੍ਰਿਥਵੀ ਤੋਂ ਦੇਖਣ ‘ਤੇ ਸੂਰਜ ਕਾਲ਼ਾ ਪ੍ਰਤੀਤ ਹੁੰਦਾ ਹੈ, ਕਿਉਂਕਿ ਸੂਰਜ ਉੱਤੇ ਚੰਦਰਮਾ ਦਾ ਪਰਛਾਵਾਂ ਦਿੱਖ ਰਿਹਾ ਹੁੰਦਾ ਹੈ। ਇਹੀ ਸਥਿਤੀ ਸੂਰਜ ਗ੍ਰਹਿਣ ਕਹਾਉਂਦੀ ਹੈ।

Click Here to Read in English: Solar Eclipse 2024 (LINK)

ਸੂਰਜ ਗ੍ਰਹਿਣ 2024: ਇੱਕ ਵਿਸ਼ੇਸ਼ ਖਗੋਲੀ ਘਟਨਾ

ਸੂਰਜ ਗ੍ਰਹਿਣ ਇੱਕ ਵਿਸ਼ੇਸ਼ ਖਗੋਲੀ ਘਟਨਾ ਹੈ। ਇਸ ਨੂੰ ਹਿੰਦੂ ਧਰਮ ਵਿੱਚ ਖਾਸ ਮਾਨਤਾ ਪ੍ਰਦਾਨ ਕੀਤੀ ਗਈ ਹੈ। ਉਂਝ ਤਾਂ ਇਹ ਇੱਕ ਖਗੋਲੀ ਘਟਨਾ ਹੈ, ਪਰ ਇਸ ਦਾ ਜੋਤਿਸ਼ ਵਿੱਚ ਵੀ ਅਤੇ ਅਧਿਆਤਮਕ ਮਹੱਤਵ ਵੀ ਹੈ ਅਤੇ ਧਾਰਮਿਕ ਰੂਪ ਤੋਂ ਵੀ ਇਸ ਨੂੰ ਮਹੱਤਵਪੂਰਣ ਘਟਨਾ ਹੀ ਮੰਨਿਆ ਜਾਂਦਾ ਹੈ। ਵੈਦਿਕ ਜੋਤਿਸ਼ ਦੇ ਅੰਤਰਗਤ ਸੂਰਜ ਨੂੰ ਆਤਮਾ ਦਾ ਕਾਰਕ ਮੰਨਿਆ ਗਿਆ ਹੈ। ਇਸ ਲਈ ਜਦੋਂ ਕਦੇ ਵੀ ਸੂਰਜ ਗ੍ਰਹਿਣ ਦੀ ਘਟਨਾ ਹੁੰਦੀ ਹੈ, ਤਾਂ ਪ੍ਰਿਥਵੀ ਉੱਤੇ ਰਹਿਣ ਵਾਲੇ ਸਭ ਸਭ ਜੀਵਾਂ ਉੱਤੇ ਇਸ ਦਾ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸੂਰਜ ਗ੍ਰਹਿਣ ਦੀ ਅਵਧੀ ਦੇ ਦੌਰਾਨ ਧਰਤੀ ‘ਤੇ ਜਿੰਨੇ ਵੀ ਜਾਨਵਰ ਅਤੇ ਪੰਛੀ ਰਹਿੰਦੇ ਹਨ, ਉਹ ਕੁਝ ਸਮੇਂ ਦੇ ਲਈ ਅਜੀਬ ਜਿਹਾ ਵਿਵਹਾਰ ਕਰਨ ਲੱਗਦੇ ਹਨ ਅਤੇ ਕੁਝ ਹੈਰਾਨ ਜਿਹੇ ਹੋ ਜਾਂਦੇ ਹਨ। ਇਸ ਘਟਨਾ ਦੇ ਦੌਰਾਨ ਪ੍ਰਕ੍ਰਿਤੀ ਵਿੱਚ ਕੁਝ ਅਲੱਗ ਜਿਹਾ ਹੀ ਵਾਤਾਵਰਣ ਪ੍ਰਤੀਤ ਹੋਣ ਲੱਗਦਾ ਹੈ। ਜੇਕਰ ਸੂਰਜ ਗ੍ਰਹਿਣ ਬਾਰੇ ਗੱਲ ਕਰੀਏ ਤਾਂ ਇਹ ਘਟਨਾ ਜਦੋਂ ਆਕਾਸ਼ ਮੰਡਲ ਵਿੱਚ ਵਾਪਰਦੀ ਹੈ ਤਾਂ ਦੇਖਣ ਵਿੱਚ ਬਹੁਤ ਹੀ ਅਦਭੁਤ ਨਜ਼ਾਰਾ ਪੇਸ਼ ਕਰਦੀ ਹੈ ਅਤੇ ਬਹੁਤ ਸੁੰਦਰ ਦਿਖਦੀ ਹੈ। ਇਹੀ ਕਾਰਣ ਹੈ ਕਿ ਦੁਨੀਆਂ ਭਰ ਦੇ ਲੋਕ ਸੂਰਜ ਗ੍ਰਹਿਣ ਨੂੰ ਦੇਖਣ ਅਤੇ ਇਸ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰਦੇ ਹਨ।

 ਹਾਲਾਂਕਿ ਅਸੀਂ ਤੁਹਾਨੂੰ ਇਹ ਸਲਾਹ ਦੇਵਾਂਗੇ ਕਿ ਕਦੇ ਵੀ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਨਾ ਦੇਖੋ, ਕਿਉਂਕਿ ਅਜਿਹਾ ਕਰਨਾ ਤੁਹਾਡੀਆਂ ਅੱਖਾਂ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੱਕ ਜਾ ਸਕਦੀ ਹੈ। ਜੇਕਰ ਤੁਸੀਂ ਸੂਰਜ ਗ੍ਰਹਿਣ ਦੇ ਨਜ਼ਾਰੇ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਹੀ ਚਾਹੁੰਦੇ ਹੋ ਤਾਂ ਸੇਫਟੀ ਗੀਅਰ ਅਤੇ ਫਿਲਟਰ ਆਦਿ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਅਜਿਹਾ ਕਰਕੇ ਤੁਸੀਂ ਸੂਰਜ ਗ੍ਰਹਿਣ ਨੂੰ ਨਾ ਕੇਵਲ ਦੇਖ ਸਕਦੇ ਹੋ, ਬਲਕਿ ਇਸ ਦੀਆਂ ਤਸਵੀਰਾਂ ਵੀ ਖਿੱਚ ਸਕਦੇ ਹੋ ਅਤੇ ਇਸ ਦਾ ਵੀਡੀਓ ਵੀ ਬਣਾ ਸਕਦੇ ਹੋ।

ਬ੍ਰਿਹਤ ਕੁੰਡਲੀ: ਗ੍ਰਹਿਆਂ ਦੇ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਵਾਂ ਬਾਰੇ ਜਾਣੋ

 ਹੁਣ ਜੇਕਰ ਸੂਰਜ ਗ੍ਰਹਿਣ ਦੇ ਧਾਰਮਿਕ ਮਹੱਤਵ ਦੇ ਬਾਰੇ ਵਿੱਚ ਗੱਲ ਕੀਤੀ ਜਾਵੇ ਤਾਂ ਸੂਰਜ ਗ੍ਰਹਿਣ ਦੀ ਘਟਨਾ ਨੂੰ ਸ਼ੁਭ ਘਟਨਾ ਦੇ ਰੂਪ ਵਿੱਚ ਨਹੀਂ ਗਿਣਿਆ ਜਾਂਦਾ, ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਜਗਤ ਦੀ ਆਤਮਾ ਕਹੇ ਜਾਣ ਵਾਲੇ ਸੂਰਜ ਗ੍ਰਹਿ ਦੇ ਉੱਪਰ ਰਾਹੂ ਦਾ ਪ੍ਰਭਾਵ ਵਧਣ ਲੱਗਦਾ ਹੈ ਅਤੇ ਸੂਰਜ ਗ੍ਰਸਿਤ ਹੋ ਜਾਂਦਾ ਹੈ ਅਤੇ ਦਿਨ ਵਿੱਚ ਵੀ ਰਾਤ ਵਰਗੀ ਸਥਿਤੀ ਦਿੱਖਣ ਲੱਗਦੀ ਹੈ। ਇਸੇ ਉਤਸੁਕਤਾ ਦੇ ਕਾਰਣ ਪੰਛੀ ਵੀ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਇਸ ਦੌਰਾਨ ਪ੍ਰਕ੍ਰਿਤੀ ਵਿੱਚ ਅਜੀਬ ਜਿਹਾ ਸੰਨਾਟਾ ਅਤੇ ਅਜੀਬ ਜਿਹੀ ਸ਼ਾਂਤੀ ਦਾ ਅਹਿਸਾਸ ਹੋਣ ਲੱਗਦਾ ਹੈ ਅਤੇ ਪ੍ਰਕਿਰਤੀ ਅਤੇ ਇਸ ਨਾਲ ਜੁੜੇ ਹੋਏ ਭਿੰਨ-ਭਿੰਨ ਪ੍ਰਕਾਰ ਦੇ ਨਿਯਮ ਪ੍ਰਭਾਵਿਤ ਵੀ ਹੋਣ ਲੱਗਦੇ ਹਨ। ਧਾਰਮਿਕ ਰੂਪ ਤੋਂ ਸੂਰਜ ਨੂੰ ਪ੍ਰਤੱਖ ਦੇਵਤਾ ਕਿਹਾ ਗਿਆ ਹੈ, ਜੋ ਆਪਣੀ ਊਰਜਾ ਨਾਲ ਪੂਰੇ ਜਗਤ ਦਾ ਪਾਲਣ ਕਰਦਾ ਹੈ। ਜੋਤਿਸ਼ ਦੇ ਅਨੁਸਾਰ, ਸੂਰਜ ਨੂੰ ਵਿਅਕਤੀ ਦੀ ਆਤਮਾ, ਪਿਤਾ, ਇੱਛਾ ਸ਼ਕਤੀ, ਉਪਲਬਧੀਆਂ, ਆਸ਼ਾਵਾਂ, ਰਾਜਾ, ਰਾਜਨੀਤੀ ਸ਼ਾਸਤਰ ਆਦਿ ਦਾ ਕਾਰਕ ਮੰਨਿਆ ਗਿਆ ਹੈ। ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਪੀੜਿਤ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਸੂਰਜ ਗ੍ਰਹਿਣ ਜਿਸ ਰਾਸ਼ੀ ਅਤੇ ਜਿਸ ਨਛੱਤਰ ਵਿੱਚ ਲੱਗਦਾ ਹੈ, ਉਸ ਰਾਸ਼ੀ ਅਤੇ ਨਛੱਤਰ ਵਿੱਚ ਜਨਮ ਲੈਣ ਵਾਲੇ ਜਾਤਕਾਂ ਅਤੇ ਉਨ੍ਹਾਂ ਨਾਲ ਸਬੰਧਤ ਦੇਸ਼ਾਂ ਦੇ ਲਈ ਖਾਸ ਤੌਰ ‘ਤੇ ਉਸ ਦਾ ਪ੍ਰਭਾਵ ਪ੍ਰਤੀਬਿੰਬਤ ਹੁੰਦਾ ਹੈ। ਹਾਲਾਂਕਿ ਕਦੇ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਹਮੇਸ਼ਾ ਨਕਾਰਾਤਮਕ ਹੀ ਹੋਵੇਗਾ, ਬਲਕਿ ਇਸ ਸਮੇਂ ਉੱਤੇ ਕੁਝ ਲੋਕਾਂ ਦੇ ਲਈ ਇਸ ਦਾ ਪ੍ਰਭਾਵ ਸ਼ੁਭ ਵੀ ਹੁੰਦਾ ਹੈ। ਇਸ ਆਰਟੀਕਲ ਵਿੱਚ ਤੁਸੀਂ ਅੱਗੇ ਜਾਣੋਗੇ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਜਾਣੋ ਸੂਰਜ ਗ੍ਰਹਿਣ ਦੇ ਪ੍ਰਕਾਰਾਂ ਬਾਰੇ

ਜਦੋਂ ਵੀ ਪ੍ਰਕ੍ਰਿਤੀ ਵਿੱਚ ਸੂਰਜ ਗ੍ਰਹਿਣ ਦੀ ਘਟਨਾ ਹੁੰਦੀ ਹੈ, ਤਾਂ ਇਹ ਸਾਡੇ ਲਈ ਹਮੇਸ਼ਾ ਨਵੀਂ ਉਤਸੁਕਤਾ ਲੈ ਕੇ ਆਉਂਦੀ ਹੈ, ਕਿਉਂਕਿ ਮੀਡੀਆ ਤੋਂ ਲੈ ਕੇ ਹਰ ਥਾਂ ‘ਤੇ ਇਸੇ ਦੀ ਚਰਚਾ ਹੁੰਦੀ ਹੈ ਅਤੇ ਹਰ ਵਿਅਕਤੀ ਇਹੀ ਜਾਣਨਾ ਚਾਹੁੰਦਾ ਹੈ ਕਿ ਸੂਰਜ ਗ੍ਰਹਿਣ ਦੀ ਘਟਨਾ, ਜੋ ਕਿ ਹੁਣ ਵਾਪਰਣ ਵਾਲੀ ਹੈ, ਇਹ ਕਿਸ ਰੂਪ ਵਿੱਚ ਸਾਡੇ ਸਾਹਮਣੇ ਆਵੇਗੀ। ਸੂਰਜ ਗ੍ਰਹਿਣ ਕਈ ਤਰ੍ਹਾਂ ਦਾ ਹੋ ਸਕਦਾ ਹੈ ਅਤੇ ਅੱਜ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਹਰ ਤਰ੍ਹਾਂ ਦੇ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਇਸ ਆਰਟੀਕਲ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਪੜ੍ਹੋ ਤਾਂ ਕਿ ਤੁਹਾਨੂੰ ਸੂਰਜ ਗ੍ਰਹਿਣ ਨਾਲ ਸਬੰਧਤ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਮਿਲ ਸਕੇ। ਆਓ ਹੁਣ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਕਿੰਨੀ ਤਰ੍ਹਾਂ ਦਾ ਹੁੰਦਾ ਹੈ:

ਪੂਰਣ ਸੂਰਜ ਗ੍ਰਹਿਣ - ਖਗ੍ਰਾਸ ਸੂਰਜ ਗ੍ਰਹਿਣ

 ਸੂਰਜ ਗ੍ਰਹਿਣ ਕਿਵੇਂ ਲੱਗਦਾ ਹੈ, ਇਹ ਤਾਂ ਅਸੀਂ ਪਹਿਲਾਂ ਹੀ ਜਾਣ ਚੁੱਕੇ ਹਾਂ। ਆਓ, ਹੁਣ ਜਾਣਦੇ ਹਾਂ ਕਿ ਪੂਰਣ ਸੂਰਜ ਗ੍ਰਹਿਣ ਕੀ ਹੁੰਦਾ ਹੈ। ਇਹ ਉਹ ਸਥਿਤੀ ਹੁੰਦੀ ਹੈ ਜਦੋਂ ਚੰਦਰਮਾ ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਆ ਜਾਂਦਾ ਹੈ ਅਤੇ ਉਹ ਏਨੀ ਦੂਰੀ ਉੱਤੇ ਹੁੰਦਾ ਹੈ ਕਿ ਸੂਰਜ ਦਾ ਪ੍ਰਕਾਸ਼ ਕੁਝ ਸਮੇਂ ਦੇ ਲਈ ਪੂਰੀ ਤਰ੍ਹਾਂ ਪ੍ਰਿਥਵੀ ਉੱਤੇ ਜਾਣ ਤੋਂ ਰੋਕ ਲੈਂਦਾ ਹੈ ਅਤੇ ਚੰਦਰਮਾ ਦਾ ਪੂਰਾ ਪਰਛਾਵਾਂ ਪ੍ਰਿਥਵੀ ਉੱਤੇ ਪੈਂਦਾ ਹੈ, ਜਿਸ ਨਾਲ ਲਗਭਗ ਹਨੇਰਾ ਜਿਹਾ ਹੋ ਜਾਂਦਾ ਹੈ ਅਤੇ ਇਸ ਦੌਰਾਨ ਸੂਰਜ ਪੂਰੀ ਤਰਾਂ ਦਿਖਣਾ ਬੰਦ ਹੋ ਜਾਂਦਾ ਹੈ। ਇਸੇ ਘਟਨਾ ਨੂੰ ਪੂਰਣ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਨੂੰ ਖਗ੍ਰਾਸ ਸੂਰਜ ਗ੍ਰਹਿਣ ਵੀ ਕਹਿੰਦੇ ਹਨ। ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ।

ਅੰਸ਼ਕ ਸੂਰਜ ਗ੍ਰਹਿਣ - ਖੰਡਗ੍ਰਾਸ ਸੂਰਜ ਗ੍ਰਹਿਣ

ਪੂਰਣ ਸੂਰਜ ਗ੍ਰਹਿਣ ਤੋਂ ਇਲਾਵਾ ਕਦੇ-ਕਦੇ ਅਜਿਹੀ ਸਥਿਤੀ ਵੀ ਹੁੰਦੀ ਹੈ, ਜਦੋਂ ਸੂਰਜ, ਚੰਦਰਮਾ ਅਤੇ ਪ੍ਰਿਥਵੀ ਦੇ ਵਿਚਕਾਰ ਦੀ ਦੂਰੀ ਏਨੀ ਹੁੰਦੀ ਹੈ ਕਿ ਚੰਦਰਮਾ ਸੂਰਜ ਦੇ ਪ੍ਰਕਾਸ਼ ਨੂੰ ਪ੍ਰਿਥਵੀ ਉੱਤੇ ਜਾਣ ਤੋਂ ਪੂਰੀ ਤਰ੍ਹਾਂ ਨਹੀਂ ਰੋਕ ਸਕਦਾ ਅਤੇ ਇਸ ਕਾਰਣ ਚੰਦਰਮਾ ਦਾ ਕੁਝ ਹੀ ਪਰਛਾਵਾਂ ਪ੍ਰਿਥਵੀ ਉੱਤੇ ਪੈਂਦਾ ਹੈ ਅਤੇ ਪ੍ਰਿਥਵੀ ਤੋਂ ਦੇਖਣ ‘ਤੇ ਸੂਰਜ ਪੂਰੀ ਤਰਾਂ ਕਾਲਾ ਜਾਂ ਅਦ੍ਰਿਸ਼ ਨਹੀਂ ਹੁੰਦਾ, ਬਲਕਿ ਉਸ ਦਾ ਕੁਝ ਭਾਗ ਦਿਖਾਈ ਦਿੰਦਾ ਹੈ। ਇਸ ਸਥਿਤੀ ਨੂੰ ਅੰਸ਼ਕ ਸੂਰਜ ਗਹਿਣ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਨੂੰ ਖੰਡਗ੍ਰਾਸ ਸੂਰਜ ਗ੍ਰਹਿਣ ਵੀ ਕਹਿੰਦੇ ਹਨ।

ਛੱਲੇਦਾਰ ਸੂਰਜ ਗ੍ਰਹਿਣ - ਵੱਲਿਆਕਾਰ ਸੂਰਜ ਗ੍ਰਹਿਣ

ਪੂਰਣ ਸੂਰਜ ਗ੍ਰਹਿਣ ਅਤੇ ਅੰਸ਼ਕ ਸੂਰਜ ਗ੍ਰਹਿਣ ਤੋਂ ਇਲਾਵਾ ਇੱਕ ਹੋਰ ਪ੍ਰਕਾਰ ਦਾ ਸੂਰਜ ਗ੍ਰਹਿਣ ਵੀ ਦੇਖਣ ਵਿੱਚ ਆਉਂਦਾ ਹੈ। ਜਦੋਂ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਪ੍ਰਿਥਵੀ ਅਤੇ ਪ੍ਰਿਥਵੀ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਚੰਦਰਮਾ ਇਸ ਪ੍ਰਕਾਰ ਦੀ ਸਥਿਤੀ ਵਿੱਚ ਆ ਜਾਂਦੇ ਹਨ ਕਿ ਪ੍ਰਿਥਵੀ ਤੋਂ ਦੇਖਣ ਉੱਤੇ ਚੰਦਰਮਾ ਸੂਰਜ ਦੇ ਐਨ ਵਿਚਕਾਰ ਦਿਖਾਈ ਦਿੰਦਾ ਹੈ, ਅਰਥਾਤ ਪ੍ਰਿਥਵੀ ਉੱਤੇ ਚੰਦਰਮਾ ਦਾ ਪਰਛਾਵਾਂ ਇਸ ਤਰ੍ਹਾਂ ਪੈਂਦਾ ਹੈ ਕਿ ਉਥੋਂ ਦੇਖਣ ਉੱਤੇ ਸੂਰਜ ਵਿਚਕਾਰੋਂ ਕਾਲਾ ਅਤੇ ਬਾਕੀ ਪਾਸਿਓਂ ਚਮਕਦਾਰ ਦਿਖਾਈ ਦਿੰਦਾ ਹੈ। ਇਹ ਇੱਕ ਛੱਲੇ ਜਾਂ ਕੰਗਣ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਸ ਸਥਿਤੀ ਨੂੰ ਛੱਲੇਦਾਰ ਸੂਰਜ ਗ੍ਰਹਿਣ ਕਹਿੰਦੇ ਹਨ। ਉਨ੍ਹਾਂ ਦੇ ਵਿਚਕਾਰ ਦੀ ਦੂਰੀ ਇਸ ਦਾ ਪ੍ਰਮੁੱਖ ਕਾਰਣ ਬਣਦੀ ਹੈ। ਦੂਜੇ ਸ਼ਬਦਾਂ ਵਿੱਚ ਇਸੇ ਸੂਰਜ ਗ੍ਰਹਿਣ ਨੂੰ ਵੱਲਿਆਕਾਰ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਸਥਿਤੀ ਬਹੁਤ ਥੋੜੇ ਸਮੇਂ ਦੇ ਲਈ ਹੀ ਹੁੰਦੀ ਹੈ।

 ਆਮ ਤੌਰ ‘ਤੇ ਉਪਰੋਕਤ ਤਿੰਨ ਪ੍ਰਕਾਰ ਦੇ ਸੂਰਜ ਗ੍ਰਹਿਣ ਹੀ ਦਿਖਦੇ ਹਨ। ਪਰ ਕਦੇ-ਕਦੇ ਕੁਝ ਦੁਰਲਭ ਵੀ ਹੁੰਦਾ ਹੈ। ਜੀ ਹਾਂ! ਉਪਰੋਕਤ ਤਿੰਨ ਪ੍ਰਕਾਰ ਦੇ ਸੂਰਜ ਗ੍ਰਹਿਣ ਤੋਂ ਇਲਾਵਾ ਇੱਕ ਹੋਰ ਤਰ੍ਹਾਂ ਦਾ ਸੂਰਜ ਗ੍ਰਹਿਣ ਦੁਰਲਭ ਸਥਿਤੀ ਵਿਚ ਦਿਖਦਾ ਦਿਖਾਈ ਦਿੰਦਾ ਹੈ, ਇਸ ਨੂੰ ਹਾਈਬ੍ਰਿਡ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਜਾਂ ਫੇਰ ਇਸ ਤਰਾਂ ਕਹੀਏ ਕਿ ਲਗਭਗ ਸਾਰੇ ਸੂਰਜ ਗ੍ਰਹਿਣ ਵਿੱਚੋਂ ਸਿਰਫ ਪੰਜ ਪ੍ਰਤੀਸ਼ਤ ਸਥਿਤੀ ਹਾਈਬ੍ਰਿਡ ਸੂਰਜ ਗ੍ਰਹਿਣ ਦੀ ਸਥਿਤੀ ਹੋ ਸਕਦੀ ਹੈ। ਇਸ ਪ੍ਰਕਾਰ ਦੇ ਸੂਰਜ ਗ੍ਰਹਿਣ ਵਿੱਚ ਸ਼ੁਰੂਆਤ ਵਿੱਚ ਤਾਂ ਇਹ ਛੱਲੇਦਾਰ ਸੂਰਜ ਗ੍ਰਹਿਣ ਦੇ ਰੂਪ ਵਿੱਚ ਹੀ ਦਿਖਦਾ ਹੈ। ਫੇਰ ਹੌਲੀ-ਹੌਲੀ ਪੂਰਣ ਸੂਰਜ ਗ੍ਰਹਿਣ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਫੇਰ ਛੱਲੇਦਾਰ ਸਥਿਤੀ ਦਿਖਾਈ ਦੇਣ ਲੱਗਦੀ ਹੈ। ਇਸੇ ਨੂੰ ਹਾਈਬ੍ਰਿਡ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਅਤੇ ਇਹ ਬਹੁਤ ਘੱਟ ਦਿਖਦਾ ਹੈ।

ਸਾਲ 2024 ਵਿੱਚ ਕਿੰਨੇ ਸੂਰਜ ਗ੍ਰਹਿਣ ਲੱਗਣਗੇ

 ਹੁਣ ਤੱਕ ਅਸੀਂ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਬਹੁਤ ਕੁਝ ਜਾਣ ਲਿਆ ਹੈ ਕਿ ਅਸਲ ਵਿੱਚ ਸੂਰਜ ਗ੍ਰਹਿਣ ਕੀ ਹੁੰਦਾ ਹੈ, ਇਹ ਕਿਹੋ-ਜਿਹਾ ਦਿਖਦਾ ਹੈ ਅਤੇ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਸਾਲ 2024 ਵਿੱਚ ਕੁੱਲ ਕਿੰਨੇ ਅਤੇ ਕਿਹੜੇ ਸੂਰਜ ਗ੍ਰਹਿਣ ਦਿਖਣਗੇ, ਇਹ ਕਿਹੜੀ ਤਰੀਕ ਨੂੰ, ਕਿਸ ਦਿਨ, ਕਿੰਨੇ ਵਜੇ ਅਤੇ ਕਿੱਥੇ-ਕਿੱਥੇ ਦਿਖਣਗੇ। ਜੇਕਰ ਅਸੀਂ ਸੂਰਜ ਗ੍ਰਹਿਣ 2024 ਬਾਰੇ ਗੱਲ ਕਰੀਏ ਤਾਂ ਇਸ ਸਾਲ ਕੁੱਲ ਦੋ ਸੂਰਜ ਗ੍ਰਹਿਣ ਦਿਖਣ ਵਾਲੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਗ੍ਰਹਿਣ ਖਗ੍ਰਾਸ ਸੂਰਜ ਗ੍ਰਹਿਣ ਅਰਥਾਤ ਪੂਰਣ ਸੂਰਜ ਗ੍ਰਹਿਣ ਹੋਵੇਗਾ ਅਤੇ ਦੂਜਾ ਸੂਰਜ ਗ੍ਰਹਿਣ ਛੱਲੇਦਾਰ ਸੂਰਜ ਗ੍ਰਹਿਣ ਜਾਂ ਵੱਲਿਆਕਾਰ ਸੂਰਜ ਗ੍ਰਹਿਣ ਹੋਵੇਗਾ। ਆਓ ਹੁਣ ਇਹਨਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ:-

ਪਹਿਲਾ ਸੂਰਜ ਗ੍ਰਹਿਣ 2024 - ਖਗ੍ਰਾਸ ਸੂਰਜ ਗ੍ਰਹਿਣ

ਮਿਤੀ

ਦਿਨ ਅਤੇ ਦਿਨਾਂਕ 

ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ

(ਭਾਰਤੀ ਸਟੈਂਡਰਡ ਟਾਈਮ ਦੇ ਅਨੁਸਾਰ)

ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ

ਜਿਸ ਖੇਤਰ ਵਿੱਚ ਦਿਖੇਗਾ

ਚੇਤ ਮਹੀਨਾ ਕ੍ਰਿਸ਼ਨ ਪੱਖ

ਮੱਸਿਆ 

ਸੋਮਵਾਰ 

8 ਅਪ੍ਰੈਲ 2024

ਰਾਤ 21:12 ਵਜੇ ਤੋਂ 

ਰਾਤ 26:22 ਤੱਕ

(9 ਅਪ੍ਰੈਲ 2024 ਦੀ ਸਵੇਰ 02:22 ਵਜੇ ਤੱਕ)

ਪੱਛਮੀ ਯੂਰਪ ਪੈਸੀਫਿਕ, ਐਟਲਾਂਟਿਕ, ਆਰਕਟਿਕ ਮੈਕਸੀਕੋ, ਉੱਤਰੀ ਅਮਰੀਕਾ (ਅਲਾਸਕਾ ਨੂੰ ਛੱਡ ਕੇ), ਕਨੇਡਾ, ਮੱਧ ਅਮਰੀਕਾ, ਦੱਖਣੀ ਅਮਰੀਕਾ ਦੇ ਉੱਤਰੀ ਭਾਗਾਂ ਵਿੱਚ, ਇੰਗਲੈਂਡ ਦੇ ਉੱਤਰ ਪੱਛਮੀ ਖੇਤਰ ਵਿੱਚ, ਆਇਰਲੈਂਡ

(ਭਾਰਤ ਵਿੱਚ ਨਹੀਂ ਦਿਖੇਗਾ)

ਨੋਟ: ਜੇਕਰ ਗ੍ਰਹਿਣ 2024 ਬਾਰੇ ਗੱਲ ਕਰੀਏ ਤਾਂ ਉਪਰੋਕਤ ਟੇਬਲ ਵਿੱਚ ਦਿੱਤਾ ਗਿਆ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਾਣਕ ਸਮੇਂ ਦੇ ਅਨੁਸਾਰ ਹੈ। ਇਹ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ, ਜੋ ਕਿ ਖਗ੍ਰਾਸ ਅਰਥਾਤ ਪੂਰਣ ਸੂਰਜ ਗ੍ਰਹਿਣ ਹੋਵੇਗਾ। ਪਰ ਭਾਰਤ ਵਿੱਚ ਨਾ ਦਿਖਣ ਦੇ ਕਾਰਣ ਇਸ ਦਾ ਭਾਰਤ ਵਿੱਚ ਕੋਈ ਵੀ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਵੇਗਾ। ਇਸ ਤਰ੍ਹਾਂ ਸਭ ਲੋਕ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖ ਸਕਦੇ ਹਨ।

 ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਸੋਮਵਾਰ, 8 ਅਪ੍ਰੈਲ 2024 ਦੀ ਰਾਤ 9:12 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਮੰਗਲਵਾਰ 9 ਅਪ੍ਰੈਲ 2024 ਦੀ ਅੱਧੀ ਰਾਤ ਦੇ 2:22 ਵਜੇ ਤੱਕ ਲੱਗੇਗਾ। ਇਹ ਇੱਕ ਪੂਰਣ ਸੂਰਜ ਗ੍ਰਹਿਣ ਅਰਥਾਤ ਖਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਇਹ ਮੀਨ ਰਾਸ਼ੀ ਅਤੇ ਰੇਵਤੀ ਨਛੱਤਰ ਦੇ ਅੰਤਰਗਤ ਆਕਾਰ ਲਵੇਗਾ। ਮੀਨ ਦੇਵ ਗੁਰੂ ਬ੍ਰਹਸਪਤੀ ਦੀ ਰਾਸ਼ੀ ਹੈ, ਜੋ ਕਿ ਸੂਰਜ ਦੀ ਮਿੱਤਰ ਰਾਸ਼ੀ ਹੈ। ਇਸ ਦਿਨ ਸੂਰਜ ਦੇ ਨਾਲ਼ ਚੰਦਰਮਾ, ਸ਼ੁੱਕਰ ਅਤੇ ਰਾਹੂ ਇਕੱਠੇ ਸਥਿਤ ਹੋਣਗੇ। ਚੰਦਰਮਾ ਤੋਂ ਬਾਰ੍ਹਵੇਂ ਘਰ ਵਿੱਚ ਸ਼ਨੀ ਅਤੇ ਮੰਗਲ ਸਥਿਤ ਹੋਣਗੇ ਅਤੇ ਬੁੱਧ ਅਤੇ ਬ੍ਰਹਸਪਤੀ ਦੂਜੇ ਘਰ ਵਿੱਚ ਸਥਿਤ ਹੋਣਗੇ। ਖਾਸ ਤੌਰ ‘ਤੇ ਰੇਵਤੀ ਨਛੱਤਰ ਅਤੇ ਮੀਨ ਰਾਸ਼ੀ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਅਤੇ ਇਹਨਾਂ ਨਾਲ ਸਬੰਧਤ ਰਾਸ਼ਟਰਾਂ ਅਰਥਾਤ ਦੇਸ਼ਾਂ ਦੇ ਲਈ ਇਹ ਸੂਰਜ ਗ੍ਰਹਿਣ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਰਹੇਗਾ।

ਖਗ੍ਰਾਸ ਸੂਰਜ ਗ੍ਰਹਿਣ 2024 ਦਾ ਪ੍ਰਭਾਵ

ਸਾਲ ਦਾ ਪਹਿਲਾ ਖਗ੍ਰਾਸ ਸੂਰਜ ਗ੍ਰਹਿਣ ਚੇਤ ਮਾਸ ਦੇ ਸ਼ੁਕਲ ਪੱਖ ਦੀ ਮੱਸਿਆ ਤਿਥੀ ਨੂੰ ਸੋਮਵਾਰ ਦੇ ਦਿਨ ਲੱਗੇਗਾ। ਇਸ ਸੂਰਜ ਗ੍ਰਹਿਣ ਦੇ ਪ੍ਰਭਾਵ ਨਾਲ ਵਿਸ਼ਵ-ਮੰਚ ਉੱਤੇ ਵੱਡੇ ਵੱਡੇ ਨੇਤਾਵਾਂ ਨੂੰ ਉਨ੍ਹਾਂ ਦੇ ਵਿਵਹਾਰ ਦੇ ਕਾਰਣ ਗੰਭੀਰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਦੇ ਕੰਮ ਕਰਨ ਦੇ ਤੌਰ-ਤਰੀਕੇ ਵਾਰ-ਵਾਰ ਲੋਕਾਂ ਦੁਆਰਾ ਤੋਲੇ ਜਾਣਗੇ ਅਤੇ ਉਨ੍ਹਾਂ ਉੱਤੇ ਇਲਜ਼ਾਮ ਲੱਗਣਗੇ। ਕੁਝ ਗੁੱਸੇ ਦੀ ਪ੍ਰਵਿਰਤੀ ਰੱਖਣ ਵਾਲੇ ਰਾਜਨੇਤਾਵਾਂ ਦੇ ਕਾਰਣ ਦੇਸ਼ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ। ਜਿਹੜੇ ਬਹੁਤ ਹੰਕਾਰੀ ਹੋਣਗੇ, ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਦਿਖਣਗੇ, ਜਿਸ ਨਾਲ ਵਿਸ਼ਵ-ਮੰਚ ਉੱਤੇ ਅਸ਼ਾਂਤੀ ਦਾ ਮਾਹੌਲ ਵਧ ਸਕਦਾ ਹੈ। ਕਿਸੇ ਵਿਸ਼ੇਸ਼ ਮਹਿਲਾ ਰਾਜਨੇਤਾ ਉੱਤੇ ਵੀ ਕੁਝ ਆਰੋਪ ਲੱਗ ਸਕਦੇ ਹਨ। ਉਹ ਦੁਰਭਾਵਨਾ ਦਾ ਸ਼ਿਕਾਰ ਹੋ ਸਕਦੀ ਹੈ। ਵਰਤਮਾਨ ਵਿੱਚ ਸੱਤਾ ਵਿੱਚ ਬੈਠੇ ਪਦਾਧਿਕਾਰੀਆਂ ਨੂੰ ਸਥਿਤੀ ਨੂੰ ਸੰਭਾਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਗ੍ਰਹਿਣ ਦੇ ਪ੍ਰਭਾਵ ਨਾਲ ਭਿੰਨ-ਭਿੰਨ ਤਰਾਂ ਦੀਆਂ ਆਯੂਰਵੈਦਿਕ ਦਵਾਈਆਂ, ਯੂਨਾਨੀ ਦਵਾਈਆਂ, ਸੋਨਾ, ਕਾਰੋਬਾਰੀ ਵਸਤਾਂ, ਹਰਬਲ ਪਦਾਰਥ ਆਦਿ ਮਹਿੰਗੇ ਹੋ ਜਾਣਗੇ।

 ਇਸ ਤੋਂ ਇਲਾਵਾ ਮਾਂਹ ਦੀ ਦਾਲ਼, ਮੂੰਗੀ, ਤੇਲ, ਘੀ, ਤਿਲ, ਅਫੀਮ ਆਦਿ ਅਤੇ ਕਾਲ਼ੇ ਰੰਗ ਦੀਆਂ ਵਸਤਾਂ ਦਾ ਸਟਾਕ ਰੱਖਣ ਵਾਲਿਆਂ ਨੂੰ ਲਾਭ ਹੋਵੇਗਾ। ਵਿਦਵਾਨ ਲੋਕਾਂ ਅਤੇ ਸੈਨਿਕਾਂ ਨੂੰ ਕਸ਼ਟ ਹੋ ਸਕਦਾ ਹੈ। ਵਿੱਤੀ ਅਪਰਾਧਾਂ ਦੀ ਸੰਖਿਆ ਵਧੇਗੀ ਅਤੇ ਬੈਂਕਾਂ ਵਿੱਚ ਧੋਖਾਧੜੀ ਦੇ ਕੰਮ ਵਧਣਗੇ ਅਤੇ ਆਰਥਿਕ ਅਪਰਾਧ ਆਪਣੀ ਚਰਮ ਸੀਮਾ ਉੱਤੇ ਹੋਣਗੇ। ਇਸ ਦੇ ਕਾਰਣ ਮੀਂਹ ਵਿੱਚ ਵੀ ਕਮੀ ਹੋ ਸਕਦੀ ਹੈ ਅਤੇ ਕੁਝ ਸਥਾਨਾਂ ਵਿੱਚ ਅੰਨ ਦਾ ਭੰਡਾਰ ਨਸ਼ਟ ਹੋ ਕੇ ਅਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਨਾਲ ਭੁੱਖਮਰੀ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਸੂਰਜ ਗ੍ਰਹਿਣ ਦੇ ਕਾਰਣ ਕਿਸਾਨਾਂ ਨੂੰ ਮੁਸ਼ਕਿਲ ਹੋ ਸਕਦੀ ਹੈ ਅਤੇ ਸਮੁੰਦਰੀ ਉਤਪਾਦਾਂ ਦੇ ਉਤਪਾਦਨ ਉੱਤੇ ਵੀ ਕਮੀ ਦਾ ਪ੍ਰਭਾਵ ਰਹੇਗਾ।

ਜੇਕਰ ਜੋਤਿਸ਼ ਦੇ ਆਧਾਰ ਉੱਤੇ ਇਸ ਸੂਰਜ ਗ੍ਰਹਿਣ ਦੇ ਪ੍ਰਭਾਵ ਦੀ ਗੱਲ ਕੀਤੀ ਜਾਵੇ, ਤਾਂ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਮਾਮਲਿਆਂ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਧਨ-ਲਾਭ ਹੋਵੇਗਾ ਅਤੇ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫਲ ਹੋਣਗੀਆਂ। ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦੇ ਵਿਰੁੱਧ ਆਪਣੇ-ਆਪ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਕਰਕ ਰਾਸ਼ੀ ਦੇ ਜਾਤਕ ਮਾਨਸਿਕ ਤਣਾਅ ਮਹਿਸੂਸ ਕਰਣਗੇ, ਜਦੋਂ ਕਿ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਭਿੰਨ-ਭਿੰਨ ਪ੍ਰਕਾਰ ਦੇ ਲਾਭ ਹੋਣਗੇ, ਜਿਸ ਨਾਲ ਉਨ੍ਹਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਕੰਨਿਆ ਰਾਸ਼ੀ ਦੇ ਜਾਤਕਾਂ ਦੇ ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਵਧ ਸਕਦਾ ਹੈ ਅਤੇ ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਆ ਸਕਦੀ ਹੈ। ਤੁਲਾ ਰਾਸ਼ੀ ਦੇ ਜਾਤਕਾਂ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਸ਼ਚਕ ਰਾਸ਼ੀ ਦੇ ਜਾਤਕ ਕਾਰਜ-ਖੇਤਰ ਵਿੱਚ ਸਾਵਧਾਨੀ ਨਾਲ ਕੰਮ ਕਰਣ। ਕਿਸੇ ਨਾਲ ਕਹਾਸੁਣੀ ਹੋਣ ਅਤੇ ਬੇਸਤੀ ਹੋਣ ਦੀ ਸਥਿਤੀ ਬਣ ਸਕਦੀ ਹੈ। ਧਨੂੰ ਰਾਸ਼ੀ ਦੇ ਜਾਤਕਾਂ ਲਈ ਕਾਰਜਾਂ ਵਿੱਚ ਸਫਲਤਾ ਦੀ ਸੰਭਾਵਨਾ ਬਣੇਗੀ। ਮਕਰ ਰਾਸ਼ੀ ਦੇ ਜਾਤਕ ਭਿੰਨ-ਭਿੰਨ ਪ੍ਰਕਾਰ ਦੇ ਲਾਭ ਪ੍ਰਾਪਤ ਕਰਕੇ ਖੁਸ਼ ਹੋਣਗੇ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਨ ਰਾਸ਼ੀ ਦੇ ਜਾਤਕਾਂ ਨੂੰ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

ਦੂਜਾ ਸੂਰਜ ਗ੍ਰਹਿਣ 2024 - ਛੱਲੇਦਾਰ ਸੂਰਜ ਗ੍ਰਹਿਣ

ਮਿਤੀ

ਦਿਨ ਅਤੇ ਦਿਨਾਂਕ 

ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ

(ਭਾਰਤੀ ਸਟੈਂਡਰਡ ਟਾਈਮ ਦੇ ਅਨੁਸਾਰ)

ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ

ਜਿਸ ਖੇਤਰ ਵਿੱਚ ਦਿਖੇਗਾ

ਅੱਸੂ ਮਹੀਨਾ ਕ੍ਰਿਸ਼ਨ ਪੱਖ ਮੱਸਿਆ

ਬੁੱਧਵਾਰ 

2 ਅਕਤੂਬਰ, 2024

ਰਾਤ 

21:13 ਵਜੇ ਤੋਂ

ਅੱਧੀ ਰਾਤ ਤੋਂ ਬਾਅਦ 27:17 ਵਜੇ ਤੱਕ (3 ਅਕਤੂਬਰ ਦੀ ਸਵੇਰ 03:17 ਵਜੇ ਤੱਕ)

ਦੱਖਣੀ ਅਮਰੀਕਾ ਦੇ ਉੱਤਰੀ ਭਾਗ, ਪ੍ਰਸ਼ਾਂਤ ਮਹਾਂਸਾਗਰ, ਐਟਲਾਂਟਿਕ, ਆਰਕਟਿਕ, ਚਿੱਲੀ, ਪੇਰੂ, ਹੋਨੋਲੂਲੂ, ਐਂਟਾਰਕਟਿਕਾ, ਅਰਜਨਟੀਨਾ, ਉਰੂਗਵੇ, ਬਿਊਨਸ ਆਇਰਸ, ਬੇਕਾ ਆਈਲੈਂਡ, ਫਰੈਂਚ ਪਾਲੀਨੇਸ਼ੀਆ ਮਹਾਂਸਾਗਰ, ਉੱਤਰੀ ਅਮਰੀਕਾ ਦੇ ਦੱਖਣ ਭਾਗ, ਫਿਜ਼ੀ, ਨਿਊ ਚਿੱਲੀ, ਬ੍ਰਾਜ਼ੀਲ, ਮੈਕਸੀਕੋ, ਪੇਰੂ

(ਭਾਰਤ ਵਿੱਚ ਨਹੀਂ ਦਿਖੇਗਾ)

ਨੋਟ: ਜੇਕਰ ਗ੍ਰਹਿਣ 2024 ਦੇ ਅਨੁਸਾਰ ਵੇਖੀਏ, ਤਾਂ ਉਪਰੋਕਤ ਟੇਬਲ ਵਿੱਚ ਦਿੱਤਾ ਗਿਆ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਾਣਕ ਸਮੇਂ ਦੇ ਅਨੁਸਾਰ ਹੈ। ਇਹ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਨਹੀਂ ਦਿਖੇਗਾ ਅਤੇ ਇਹੀ ਕਾਰਣ ਹੈ ਕਿ ਭਾਰਤ ਵਿੱਚ ਇਸ ਦਾ ਕੋਈ ਵੀ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਵੇਗਾ। ਇਸ ਤਰ੍ਹਾਂ ਸਭ ਲੋਕ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖ ਸਕਦੇ ਹਨ।

ਇਹ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਹੋਵੇਗਾ, ਜੋ ਕਿ ਛੱਲੇਦਾਰ ਸੂਰਜ ਗ੍ਰਹਿਣ ਹੋਵੇਗਾ। ਇਹ ਬੁੱਧਵਾਰ 2 ਅਕਤੂਬਰ 2024 ਦੀ ਰਾਤ 9:13 ਵਜੇ ਸ਼ੁਰੂ ਹੋਵੇਗਾ ਅਤੇ ਵੀਰਵਾਰ 3 ਅਕਤੂਬਰ 2024 ਦੀ ਸਵੇਰੇ 3:17 ਵਜੇ ਤੱਕ ਲੱਗੇਗਾ। ਇਹ ਸੂਰਜ ਗ੍ਰਹਿਣ ਕੰਨਿਆ ਰਾਸ਼ੀ ਅਤੇ ਹਸਤ ਨਛੱਤਰ ਵਿੱਚ ਲੱਗੇਗਾ। ਇਸ ਦਿਨ ਸੂਰਜ ਦੇ ਨਾਲ ਚੰਦਰਮਾ, ਬੁੱਧ ਅਤੇ ਕੇਤੂ ਸਥਿਤ ਹੋਣਗੇ। ਉਨ੍ਹਾਂ ਉੱਤੇ ਦੇਵ ਗੁਰੂ ਬ੍ਰਹਿਸਪਤੀ ਅਤੇ ਮੰਗਲ ਮਹਾਰਾਜ ਦੀ ਪੂਰੀ ਦ੍ਰਿਸ਼ਟੀ ਹੋਵੇਗੀ। ਸੂਰਜ ਤੋਂ ਦੂਜੇ ਘਰ ਵਿੱਚ ਸ਼ੁੱਕਰ ਅਤੇ ਛੇਵੇਂ ਘਰ ਵਿੱਚ ਵੱਕਰੀ ਸ਼ਨੀ ਬਿਰਾਜਮਾਨ ਰਹਿਣਗੇ। ਇਹ ਸੂਰਜ ਗ੍ਰਹਿਣ ਹਸਤ ਨਛੱਤਰ ਅਤੇ ਕੰਨਿਆ ਰਾਸ਼ੀ ਵਿੱਚ ਜੰਮੇ ਜਾਤਕਾਂ ਅਤੇ ਦੇਸ਼ਾਂ ਦੇ ਲਈ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਸਾਬਿਤ ਹੋਣ ਵਾਲਾ ਹੈ।

ਛੱਲੇਦਾਰ ਸੂਰਜ ਗ੍ਰਹਿਣ 2024 ਦਾ ਪ੍ਰਭਾਵ

 ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਬੁੱਧਵਾਰ 2 ਅਕਤੂਬਰ 2024 ਨੂੰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਨੂੰ ਲੱਗੇਗਾ। ਇਸ ਗ੍ਰਹਿਣ ਦੇ ਪ੍ਰਭਾਵ ਨਾਲ ਫਸਲਾਂ ਨੂੰ ਕਸ਼ਟ ਹੋ ਸਕਦਾ ਹੈ, ਖਾਸ ਤੌਰ ‘ਤੇ ਚੌਲ਼ਾਂ ਦੀ ਫਸਲ ਖਰਾਬ ਹੋ ਸਕਦੀ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਗ੍ਰਹਿਣ ਉੱਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਕੁਝ ਚੰਗੇ ਫਲ ਵੀ ਪ੍ਰਾਪਤ ਹੋਣਗੇ। ਦੁਨੀਆ ਵਿੱਚ ਕੁਸ਼ਲਤਾ ਆਵੇਗੀ ਅਤੇ ਸੁੱਖ ਦੀ ਸਥਿਤੀ ਰਹੇਗੀ। ਭਾਵੇਂ ਜ਼ਿਆਦਾ ਮੀਂਹ ਪੈਣ ਨਾਲ ਖੇਤੀ ਦੀਆਂ ਉਪਜਾਂ ਦੀ ਹਾਨੀ ਹੋਵੇ, ਇਸ ਦੇ ਬਾਵਜੂਦ ਵੀ ਧਾਨ ਦੇ ਮੁੱਲ ਵਿੱਚ ਗਿਰਾਵਟ ਆ ਸਕਦੀ ਹੈ। ਸੋਨਾ, ਸੁਪਾਰੀ, ਮਜੀਠ, ਜੁਆਰ, ਬਾਜਰਾ, ਲਵੰਗ, ਅਫੀਮ, ਕਪਾਹ, ਛੋਲੇ ਅਤੇ ਲਾਲ ਰੰਗ ਦੇ ਕੱਪੜਿਆਂ ਦੇ ਸਟਾਕ ਨਾਲ ਲਾਭ ਹੋਵੇਗਾ। ਸੂਤ, ਘਿਉ, ਤੇਲ, ਛੋਲੇ, ਚੌਲ, ਪਿੱਤਲ, ਸੋਨਾ, ਮੂੰਗੀ ਆਦਿ ਵਸਤਾਂ ਵਿੱਚ ਤੇਜ਼ੀ ਦੀ ਸਥਿਤੀ ਬਣੇਗੀ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਦੇ ਪ੍ਰਭਾਵ ਨਾਲ ਖਾਸ ਤੌਰ ‘ਤੇ ਉਹ ਲੋਕ ਜਿਹੜੇ ਕਿਸੇ ਲੱਕੜੀ ਜਾਂ ਫਰਨੀਚਰ ਦਾ ਕੰਮ ਕਰਦੇ ਹਨ, ਅਰਥਾਤ ਫਰਨੀਚਰ ਦੇ ਨਿਰਮਾਤਾ ਜਾਂ ਉਸ ਦਾ ਵਪਾਰ ਕਰਨ ਵਾਲੇ, ਡਾਕਟਰ ਅਤੇ ਸ਼ਿਲਪਕਾਰਾਂ ਦੇ ਲਈ ਇਸ ਦੀ ਸਥਿਤੀ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਰਹੇਗੀ। ਸਮਾਜ ਵਿੱਚ ਸਮਾਜਿਕ ਤੱਤਾਂ ਖਾਸ ਤੌਰ ‘ਤੇ ਤਸਕਰਾਂ ਅਤੇ ਚੋਰਾਂ ਦਾ ਬੋਲਬਾਲਾ ਵਧ ਸਕਦਾ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੇ ਸ਼ਾਸਕਾਂ ਦੁਆਰਾ ਜਨਤਾ ਪੀੜਿਤ ਹੋ ਸਕਦੀ ਹੈ। ਮਹਾਂਮਾਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਦੇ ਵਿਚਕਾਰ ਸੱਤਾ ਦੇ ਸੰਘਰਸ਼ ਦਾ ਅਤੇ ਯੁੱਧ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਜੋਤਿਸ਼ ਦੇ ਅਨੁਸਾਰ ਵੱਖ-ਵੱਖ ਰਾਸ਼ੀਆਂ ‘ਤੇ ਪੈਣ ਵਾਲ਼ੇ ਇਸ ਛੱਲੇਦਾਰ ਸੂਰਜ ਗ੍ਰਹਿਣ ਦੇ ਪ੍ਰਭਾਵ ਬਾਰੇ ਗੱਲ ਕੀਤੀ ਜਾਵੇ ਤਾਂ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦ ਕਿ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਆਤਮ-ਸਨਮਾਣ ਨਾਲ ਸਮਝੌਤਾ ਕਰਨ ਦੀ ਸਥਿਤੀ ਬਣ ਸਕਦੀ ਹੈ। ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਭ ਕਾਰਜਾਂ ਵਿੱਚ ਸਫਲਤਾ ਦੀ ਸੰਭਾਵਨਾ ਬਣੇਗੀ ਅਤੇ ਕਰਕ ਰਾਸ਼ੀ ਦੇ ਜਾਤਕਾਂ ਨੂੰ ਭਿੰਨ-ਭਿੰਨ ਪ੍ਰਕਾਰ ਦੇ ਲਾਭ ਮਿਲਣਗੇ। ਸਿੰਘ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਨਿਆ ਰਾਸ਼ੀ ਦੇ ਜਾਤਕਾਂ ਲਈ ਸਰੀਰਕ ਸਮੱਸਿਆਵਾਂ ਅਤੇ ਚੋਟ ਆਦਿ ਦੀ ਸਥਿਤੀ ਬਣ ਸਕਦੀ ਹੈ। ਤੁਲਾ ਰਾਸ਼ੀ ਦੇ ਜਾਤਕਾਂ ਨੂੰ ਭਿੰਨ-ਭਿੰਨ ਮਾਮਲਿਆਂ ਵਿੱਚ ਹਾਨੀ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਧਨ-ਲਾਭ ਹੋਵੇਗਾ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਧਨੂੰ ਰਾਸ਼ੀ ਦੇ ਜਾਤਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਕਰ ਰਾਸ਼ੀ ਦੇ ਜਾਤਕ ਮਾਨਸਿਕ ਚਿੰਤਾਵਾਂ ਨਾਲ ਗ੍ਰਸਤ ਰਹਿਣਗੇ, ਜਦ ਕਿ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸਭ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਮੀਨ ਰਾਸ਼ੀ ਦੇ ਜਾਤਕਾਂ ਨੂੰ ਪਰਿਵਾਰਿਕ ਜੀਵਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਆਉਣਗੇ।

ਸੂਰਜ ਗ੍ਰਹਿਣ ਦਾ ਸੂਤਕ ਕਾਲ

ਹੁਣ ਤੱਕ ਅਸੀਂ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਬਹੁਤ ਕੁਝ ਜਾਣ ਲਿਆ ਹੈ। ਪਰ ਹੁਣ ਇੱਕ ਹੋਰ ਸਭ ਤੋਂ ਮਹੱਤਵਪੂਰਣ ਗੱਲ ਕਰਦੇ ਹਾਂ, ਉਹ ਹੈ ਸੂਰਜ ਗ੍ਰਹਿਣ ਦਾ ਸੂਤਕ ਕਾਲ। ਸੂਤਕ ਕਾਲ ਉਹ ਸਮਾਂ ਹੁੰਦਾ ਹੈ, ਜਿਸ ਅਵਧੀ ਦੇ ਦੌਰਾਨ ਕੋਈ ਵੀ ਸ਼ੁਭ ਕਾਰਜ ਨਹੀਂ ਕਰਨਾ ਚਾਹੀਦਾ। ਸੂਰਜ ਗ੍ਰਹਿਣ ਦੇ ਲਈ ਸੂਤਕ ਕਾਲ ਸੂਰਜ ਗ੍ਰਹਿਣ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਲਗਭਗ ਚਾਰ ਪਹਿਰ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਰਥਾਤ ਸੂਰਜ ਗ੍ਰਹਿਣ ਦੇ ਸ਼ੁਰੂ ਹੋਣ ਤੋਂ ਲਗਭਗ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਗ੍ਰਹਿਣ ਦੇ ਮੋਕਸ਼ ਕਾਲ ਅਰਥਾਤ ਗ੍ਰਹਿਣ ਦੇ ਖਤਮ ਹੋਣ ਦੇ ਨਾਲ ਹੀ ਖਤਮ ਹੁੰਦਾ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਸੂਤਕ ਕਾਲ ਦੀ ਅਵਧੀ ਸ਼ੁਰੂ ਹੋਣ ਤੋਂ ਲੈ ਕੇ ਗ੍ਰਹਿਣ ਦੀ ਅਵਧੀ ਦੇ ਖਤਮ ਹੋਣ ਤੱਕ ਕੋਈ ਵੀ ਸ਼ੁਭ ਕਾਰਜ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹਾ ਕਰਨ ਨਾਲ ਉਸ ਕਾਰਜ ਦੀ ਸ਼ੁਭਤਾ ਖਤਮ ਹੋ ਜਾਂਦੀ ਹੈ। ਜਿਨ੍ਹਾਂ ਸਥਾਨਾਂ ਉੱਤੇ ਸੂਰਜ ਗ੍ਰਹਿਣ ਨਹੀਂ ਦਿਖਦਾ, ਉੱਥੇ ਸੂਰਜ ਗ੍ਰਹਿਣ ਦਾ ਕੋਈ ਵੀ ਸੂਤਕ ਕਾਲ ਨਹੀਂ ਮੰਨਿਆ ਜਾਂਦਾ ਅਤੇ ਉਥੋਂ ਦੇ ਨਿਵਾਸੀ ਆਪਣੇ ਸਾਰੇ ਕਾਰਜ ਪਹਿਲਾਂ ਦੀ ਤਰ੍ਹਾਂ ਜਾਰੀ ਰੱਖ ਸਕਦੇ ਹਨ।

ਸੂਰਜ ਗ੍ਰਹਿਣ ਦੇ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

 ਹੁਣ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸੂਰਜ ਗ੍ਰਹਿਣ 2024 ਦੀ ਅਵਧੀ ਦੇ ਦੌਰਾਨ ਖਾਸ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਅਤੇ ਜੇਕਰ ਤੁਸੀਂ ਇਹਨਾਂ ਸਭ ਗੱਲਾਂ ਵੱਲ ਧਿਆਨ ਦਿੰਦੇ ਹੋ ਅਤੇ ਇਨ੍ਹਾਂ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਸੂਰਜ ਗ੍ਰਹਿਣ ਦੇ ਅਸ਼ੁਭ ਪ੍ਰਭਾਵਾਂ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹੋ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਦੇ ਦੌਰਾਨ ਕੁਝ ਖ਼ਾਸ ਕੰਮ ਕਰਕੇ ਤੁਹਾਨੂੰ ਲਾਭ ਵੀ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕੀ ਹਨ ਉਹ ਸਾਰੀਆਂ ਖਾਸ ਗੱਲਾਂ, ਜਿਨ੍ਹਾਂ ਬਾਰੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ:

ਸੂਰਜ ਗ੍ਰਹਿਣ 2024 - ਗਰਭਵਤੀ ਮਹਿਲਾਵਾਂ ਦੇ ਲਈ ਖ਼ਾਸ ਗੱਲਾਂ

ਸੂਰਜ ਗ੍ਰਹਿਣ ਦਾ ਪ੍ਰਭਾਵ ਗਰਭਵਤੀ ਮਹਿਲਾਵਾਂ ਨੂੰ ਖ਼ਾਸ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਉਹ ਖ਼ਾਸ ਗੱਲਾਂ ਦੱਸ ਰਹੇ ਹਾਂ, ਜਿਨ੍ਹਾਂ ਦਾ ਗਰਭਵਤੀ ਮਹਿਲਾਵਾਂ ਨੂੰ ਸੂਰਜ ਗ੍ਰਹਿਣ ਦੇ ਸੂਤਕ ਕਾਲ ਦੇ ਸ਼ੁਰੂ ਹੋਣ ਤੋਂ ਲੈ ਕੇ ਸੂਤਕ ਕਾਲ ਦੇ ਖਤਮ ਹੋਣ ਤੱਕ ਅਰਥਾਤ ਸੂਰਜ ਗ੍ਰਹਿਣ ਦੇ ਖਤਮ ਹੋਣ ਤੱਕ ਖ਼ਾਸ ਤੌਰ ‘ਤੇ ਧਿਆਨ ਰੱਖਣਾ ਚਾਹੀਦਾ ਹੈ, ਕਿਓਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਦਾ ਗਰਭਵਤੀ ਮਹਿਲਾਵਾਂ ‘ਤੇ ਖ਼ਾਸ ਪ੍ਰਭਾਵ ਪੈਂਦਾ ਹੈ ਅਤੇ ਉਨ੍ਹਾਂ ਦੇ ਗਰਭ ਵਿੱਚ ਪਲ ਰਹੀ ਸੰਤਾਨ ‘ਤੇ ਵੀ ਇਸ ਦਾ ਪ੍ਰਭਾਵ ਦ੍ਰਿਸ਼ਟੀਗੋਚਰ ਹੋ ਸਕਦਾ ਹੈ: 

ਸੂਰਜ ਗ੍ਰਹਿਣ ਦੇ ਸੂਤਕ ਕਾਲ ਵਿੱਚ ਕੀ ਨਹੀਂ ਕਰਨਾ ਚਾਹੀਦਾ

ਹੁਣ ਤੱਕ ਅਸੀਂ ਸੂਰਜ ਗ੍ਰਹਿਣ 2024 ਦੇ ਬਾਰੇ ਵਿੱਚ ਸਭ ਕੁਝ ਜਾਣ ਲਿਆ ਹੈ। ਆਓ ਹੁਣ ਜਾਣਦੇ ਹਾਂ ਕਿ ਅਜਿਹੇ ਕਿਹੜੇ ਕੰਮ ਹਨ, ਜਿਹੜੇ ਸੂਰਜ ਗ੍ਰਹਿਣ ਦੇ ਸੂਤਕ ਕਾਲ ਦੇ ਦੌਰਾਨ ਸਾਨੂੰ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ: 

ਸੂਰਜ ਗ੍ਰਹਿਣ ਦੇ ਸੂਤਕ ਕਾਲ ਵਿੱਚ ਕੀ-ਕੀ ਕਰਨਾ ਹੈ

 ਉਪਰੋਕਤ ਅਜਿਹੇ ਕੰਮ ਦੱਸੇ ਗਏ ਹਨ, ਜਿਹੜੇ ਤੁਹਾਨੂੰ ਸੂਰਜ ਗ੍ਰਹਿਣ ਦੇ ਸੂਤਕ ਕਾਲ ਵਿੱਚ ਨਹੀਂ ਕਰਨੇ ਚਾਹੀਦੇ। ਇਹਨਾਂ ਤੋਂ ਇਲਾਵਾ ਕੁਝ ਅਜਿਹੇ ਕੰਮ ਵੀ ਹਨ, ਜੋ ਖਾਸ ਤੌਰ ‘ਤੇ ਤੁਹਾਨੂੰ ਸੂਰਜ ਗ੍ਰਹਿਣ ਦੇ ਸੂਤਕ ਕਾਲ ਵਿੱਚ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਵਿਸ਼ੇਸ਼ ਸ਼ੁਭ ਫਲ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਖਾਸ ਕੰਮ, ਜੋ ਤੁਹਾਨੂੰ ਸੂਰਜ ਗ੍ਰਹਿਣ 2024 ਦੇ ਸੂਤਕ ਕਾਲ ਵਿੱਚ ਕਰਨੇ ਚਾਹੀਦੇ ਹਨ।

 ਅਸੀਂ ਆਸ਼ਾ ਕਰਦੇ ਹਾਂ ਕਿ ਸੂਰਜ ਗ੍ਰਹਿਣ 2024 (Surya Grahan 2024) ਦੇ ਬਾਰੇ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਅਤੇ ਇਹ ਤੁਹਾਡੇ ਲਈ ਬਹੁਤ ਕੰਮ ਦੀ ਜਾਣਕਾਰੀ ਸਿੱਧ ਹੋਵੇਗੀ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

Talk to Astrologer Chat with Astrologer