ਅਕਸ਼ੇ ਤ੍ਰਿਤੀਆ 2025 ਦਾ ਇਹ ਲੇਖ਼ ਐਸਟ੍ਰੋਸੇਜ ਏ ਆਈ ਆਪਣੇ ਪਾਠਕਾਂ ਲਈ ਲੈ ਕੇ ਆਇਆ ਹੈ, ਤਾਂ ਜੋ ਤੁਹਾਨੂੰ ਅਕਸ਼ੇ ਤ੍ਰਿਤੀਆ ਨਾਲ਼ ਜੁੜੀ ਸਾਰੀ ਜਾਣਕਾਰੀ ਦਿੱਤੀ ਜਾ ਸਕੇ।ਹਰ ਸਾਲ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤੀਜ ਤਿਥੀ ਨੂੰ ਅਕਸ਼ੇ ਤ੍ਰਿਤੀਆ ਵੱਜੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਅੱਖਾ ਤੀਜ ਅਤੇ ਯੁਗਾਦੀ ਵੀ ਕਿਹਾ ਜਾਂਦਾ ਹੈ। ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਖਰੀਦਦਾਰੀ ਅਤੇ ਦਾਨ-ਪੁੰਨ ਦਾ ਖ਼ਾਸ ਮਹੱਤਵ ਹੁੰਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਕੀਤੇ ਗਏ ਸ਼ੁਭ ਕਰਮਾਂ ਅਤੇ ਦਾਨ-ਪੁੰਨ ਦਾ ਫਲ਼ ਕਈ ਜਨਮਾਂ ਤੱਕ ਮਿਲਦਾ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਅਕਸ਼ੇ ਤ੍ਰਿਤੀਆ ਦੇ ਸ਼ੁਭ ਫਲ਼ ਦੇ ਪ੍ਰਭਾਵ ਨਾਲ਼ ਇੱਕ ਗਰੀਬ ਵੈਸ਼ ਆਪਣੇ ਅਗਲੇ ਜਨਮ ਵਿੱਚ ਇੱਕ ਰਾਜਾ ਦੇ ਰੂਪ ਵਿੱਚ ਅਤੇ ਬਾਅਦ ਵਿੱਚ, ਚੰਦਰਗੁਪਤ ਵਿਕਰਮਾਦਿੱਤਿਆ ਦੇ ਰੂਪ ਵਿੱਚ ਜੰਮਿਆ ਸੀ। ਆਓ ਹੁਣ ਅੱਗੇ ਵਧੀਏ ਅਤੇ ਅਕਸ਼ੇ ਤ੍ਰਿਤੀਆ ਬਾਰੇ ਵਿਸਥਾਰ ਵਿੱਚ ਜਾਣੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਅਕਸ਼ੇ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਜਗਤ ਦੇ ਸੰਚਾਲਕ ਭਗਵਾਨ ਵਿਸ਼ਣੂੰ ਅਤੇ ਉਨ੍ਹਾਂ ਦੇ ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪਾਣੀ ਅਤੇ ਲੂਣ ਨਾਲ ਭਰਿਆ ਘੜਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਸਾਲ 2025 ਵਿੱਚ ਅਕਸ਼ੇ ਤ੍ਰਿਤੀਆ ਕਦੋਂ ਮਨਾਈ ਜਾਵੇਗੀ ਅਤੇ ਪੂਜਾ ਮਹੂਰਤ ਕੀ ਹੋਵੇਗਾ? ਆਓ ਜਾਣੀਏ ਕਿ ਅਕਸ਼ੇ ਤ੍ਰਿਤੀਆ 2025 ਦੀ ਸ਼ੁਭ ਤਿਥੀ ਅਤੇ ਸ਼ੁਭ ਸਮਾਂ ਕੀ ਹੈ।
ਹਿੰਦੂ ਪੰਚਾਂਗ ਦੇ ਅਨੁਸਾਰ, ਅਕਸ਼ੇ ਤ੍ਰਿਤੀਆ ਦਾ ਤਿਉਹਾਰ ਹਰ ਸਾਲ ਵਿਸਾਖ ਦੇ ਸ਼ੁਕਲ ਪੱਖ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ਇਸ ਤਿਥੀ ਨੂੰ ਕੁਝ ਵੀ ਖਰੀਦਣਾ, ਖਾਸ ਕਰਕੇ ਸੋਨਾ, ਅਤੇ ਨਾਲ ਹੀ ਮੁੰਡਨ, ਵਿਆਹ, ਜਨੇਊ ਆਦਿ ਵਰਗੇ ਕੰਮ ਕਰਨਾ ਸਭ ਤੋਂ ਵਧੀਆ ਅਤੇ ਸ਼ੁਭ ਹੁੰਦਾ ਹੈ। ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਭਗਵਾਨ ਵਿਸ਼ਣੂੰ ਅਤੇ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਅਕਸ਼ੇ ਤ੍ਰਿਤੀਆ 30 ਅਪ੍ਰੈਲ 2025 ਨੂੰ ਮਨਾਈ ਜਾਵੇਗੀ।
ਅਕਸ਼ੇ ਤ੍ਰਿਤੀਆ ਦੀ ਤਿਥੀ: 30 ਅਪ੍ਰੈਲ 2025, ਬੁੱਧਵਾਰ
ਅਕਸ਼ੇ ਤ੍ਰਿਤੀਆ ਨੂੰ ਪੂਜਾ ਦਾ ਸ਼ੁਭ ਮਹੂਰਤ: ਸਵੇਰੇ 05:41 ਵਜੇ ਤੋਂ ਦੁਪਹਿਰ 12:18 ਵਜੇ ਤੱਕ
ਅਵਧੀ: 6 ਘੰਟੇ 36 ਮਿੰਟ
ਅਕਸ਼ੇ ਤ੍ਰਿਤੀਆ ਦੇ ਮੌਕੇ ‘ਤੇ ਸੋਨਾ ਖਰੀਦਣ ਦਾ ਸ਼ੁਭ ਮਹੂਰਤ: ਸ਼ਾਮ 05:31 (29 ਅਪ੍ਰੈਲ) ਤੋਂ 30 ਅਪ੍ਰੈਲ ਦੀ ਸਵੇਰ 06:07 ਵਜੇ ਤੱਕ।
ਅਵਧੀ - 12 ਘੰਟੇ 36 ਮਿੰਟ
ਤ੍ਰਿਤੀਆ ਤਿਥੀ ਸ਼ੁਰੂ: ਸ਼ਾਮ 05:34 ਵਜੇ ਤੋਂ,
ਤ੍ਰਿਤੀਆ ਤਿਥੀ ਖਤਮ: ਦੁਪਹਿਰ 02:15 ਵਜੇ ਤੱਕ
ਨੋਟ: ਹਿੰਦੂ ਧਰਮ ਵਿੱਚ, ਤਿਥੀ ਦੀ ਗਣਨਾ ਸੂਰਜ ਉਦੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ, ਉਦੇ ਤਿਥੀ ਦੇ ਅਨੁਸਾਰ, ਅਕਸ਼ੇ ਤ੍ਰਿਤੀਆ 30 ਅਪ੍ਰੈਲ, 2025 ਨੂੰ ਮਨਾਈ ਜਾਵੇਗੀ। ਨਾਲ਼ ਹੀ, ਸੋਨਾ ਖਰੀਦਣ ਦਾ ਸ਼ੁਭ ਮਹੂਰਤ 29 ਅਪ੍ਰੈਲ 2025 ਦੀ ਸ਼ਾਮ ਤੋਂ ਸ਼ੁਰੂ ਹੋ ਰਿਹਾ ਹੈ, ਇਸ ਲਈ ਤੁਸੀਂ ਇਸ ਦਿਨ ਦੀ ਸ਼ਾਮ ਨੂੰ ਵੀ ਸੋਨਾ ਖਰੀਦ ਸਕਦੇ ਹੋ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਅਕਸ਼ੇ ਤ੍ਰਿਤੀਆ 2025 ਬਹੁਤ ਖਾਸ ਹੋਵੇਗੀ, ਕਿਉਂਕਿ ਇਸ ਦਿਨ ਇੱਕ ਦੁਰਲੱਭ ਸ਼ੋਭਨ ਯੋਗ ਬਣ ਰਿਹਾ ਹੈ। ਸ਼ੋਭਨ ਯੋਗ 30 ਅਪ੍ਰੈਲ, 2025 ਨੂੰ ਦੁਪਹਿਰ 12:01 ਵਜੇ ਤੱਕ ਰਹੇਗਾ ਅਤੇ ਇਸ ਦੇ ਨਾਲ ਹੀ ਇਸ ਦਿਨ ਸਰਵਾਰਥ ਸਿੱਧੀ ਯੋਗ ਵੀ ਬਣ ਰਿਹਾ ਹੈ। ਅਕਸ਼ੇ ਤ੍ਰਿਤੀਆ ਨੂੰ ਸਰਵਾਰਥ ਸਿੱਧੀ ਯੋਗ ਪੂਰਾ ਦਿਨ ਰਹੇਗਾ ਅਤੇ ਇਸ ਅਵਧੀ ਦੇ ਦੌਰਾਨ ਕੀਤੀ ਗਈ ਖਰੀਦਦਾਰੀ ਤੁਹਾਡੇ ਲਈ ਸ਼ੁਭ ਰਹੇਗੀ। ਇਸ ਤੋਂ ਇਲਾਵਾ, ਤੁਹਾਨੂੰ ਇਸ ਯੋਗ ਵਿੱਚ ਕੀਤੇ ਗਏ ਸ਼ੁਭ ਕਾਰਜਾਂ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਰਾਤ ਨੂੰ ਰਵੀ ਯੋਗ ਵੀ ਬਣ ਰਿਹਾ ਹੈ ਅਤੇ ਇਸ ਤੋਂ ਵੀ ਜਾਤਕਾਂ ਨੂੰ ਸ਼ੁਭ ਨਤੀਜੇ ਮਿਲਣਗੇ।
ਸਨਾਤਨ ਧਰਮ ਵਿੱਚ ਅਕਸ਼ੇ ਤ੍ਰਿਤੀਆ ਨੂੰ ਸਾਲ ਦੇ ਸਭ ਤੋਂ ਸ਼ੁਭ ਦਿਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਕਸ਼ੇ ਤ੍ਰਿਤੀਆ ਦੇ ਅਰਥ ਬਾਰੇ ਗੱਲ ਕਰੀਏ ਤਾਂ ਅਕਸ਼ੇ ਦਾ ਅਰਥ ਹੈ ਅਵਿਨਾਸ਼ੀ ਅਤੇ ਤ੍ਰਿਤੀਆ ਤਿਥੀ ਹਿੰਦੂ ਕੈਲੰਡਰ ਵਿੱਚ ਮਹੀਨੇ ਦਾ ਤੀਜਾ ਦਿਨ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਤਿਥੀ ਨੂੰ ਕੀਤੇ ਗਏ ਕਾਰਜਾਂ ਦੇ ਸ਼ੁਭ ਫਲ਼ਾਂ ਦਾ ਨਾਸ਼ ਨਹੀਂ ਹੁੰਦਾ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸੱਤਯੁੱਗ ਅਤੇ ਤ੍ਰੇਤਾਯੁੱਗ ਅਕਸ਼ੇ ਤ੍ਰਿਤੀਆ ਤੋਂ ਹੀ ਸ਼ੁਰੂ ਹੋਏ ਸਨ ਅਤੇ ਇਸ ਦਿਨ ਭਗਵਾਨ ਵਿਸ਼ਣੂੰ ਨੇ ਨਰ-ਨਰਾਇਣ ਦੇ ਰੂਪ ਵਿੱਚ ਅਵਤਾਰ ਧਾਰਣ ਕੀਤਾ ਸੀ। ਭਗਵਾਨ ਪਰਸ਼ੂਰਾਮ ਦਾ ਜਨਮ ਵੀ ਅਕਸ਼ੇ ਤ੍ਰਿਤੀਆ ਨੂੰ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਸ ਪਵਿੱਤਰ ਮੌਕੇ 'ਤੇ ਭਗਵਾਨ ਸ਼੍ਰੀ ਗਣੇਸ਼ ਜੀ ਨੇ ਮਹਾਂਭਾਰਤ ਲਿਖਣਾ ਸ਼ੁਰੂ ਕੀਤਾ ਸੀ।
ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ
ਕਿਹਾ ਜਾਂਦਾ ਹੈ ਕਿ ਅਕਸ਼ੇ ਤ੍ਰਿਤੀਆ ਦੇ ਦਿਨ ਕੀਤੇ ਗਏ ਸ਼ੁਭ ਅਤੇ ਧਾਰਮਿਕ ਕਾਰਜ ਸਦੀਵੀ ਫਲ਼ ਦਿੰਦੇ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇਸ ਤਿਥੀ ਨੂੰ ਸੂਰਜ ਅਤੇ ਚੰਦਰਮਾ ਦੋਵੇਂ ਗ੍ਰਹਿ ਆਪਣੀ ਉੱਚ-ਰਾਸ਼ੀ ਬ੍ਰਿਸ਼ਭ ਵਿੱਚ ਸਥਿਤ ਹੁੰਦੇ ਹਨ, ਇਸ ਲਈ ਦੋਵਾਂ ਦੀ ਕਿਰਪਾ ਨਾਲ ਪ੍ਰਾਪਤ ਫਲ਼ ਸਦੀਵੀ ਬਣ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਪਰਸ਼ੂਰਾਮ, ਨਰ-ਨਰਾਇਣ ਅਤੇ ਹਯਗ੍ਰੀਵ ਦਾ ਅਵਤਾਰ ਅਕਸ਼ੇ ਤ੍ਰਿਤੀਆ ਨੂੰ ਹੋਇਆ ਸੀ। ਇਸ ਤੋਂ ਇਲਾਵਾ, ਚਾਰ ਧਾਮਾਂ ਵਿੱਚੋਂ ਇੱਕ, ਬਦਰੀਨਾਥ ਦੇ ਕਪਾਟ ਅਕਸ਼ੇ ਤ੍ਰਿਤੀਆ ਦੇ ਦਿਨ ਖੁੱਲ੍ਹਦੇ ਹਨ ਅਤੇ ਸ਼ਰਧਾਲੂ ਸਾਲ ਵਿੱਚ ਇੱਕ ਵਾਰ ਮਥੁਰਾ ਦੇ ਵ੍ਰਿੰਦਾਵਨ ਵਿੱਚ ਸਥਿਤ ਬਾਂਕੇ-ਬਿਹਾਰੀ ਮੰਦਰ ਵਿੱਚ ਭਗਵਾਨ ਬਾਂਕੇ-ਬਿਹਾਰੀ ਜੀ ਦੇ ਚਰਣਾਂ ਦੇ ਦਰਸ਼ਨ ਕਰਦੇ ਹਨ। ਵਿਸਾਖ ਦੇ ਸ਼ੁਕਲ ਦੀ ਤ੍ਰਿਤੀਆ ਤਿਥੀ ਨੂੰ ਅੱਖਾ ਤੀਜ ਵੱਜੋਂ ਵੀ ਮਨਾਇਆ ਜਾਂਦਾ ਹੈ।
ਅਕਸ਼ੇ ਤ੍ਰਿਤੀਆ ਨੂੰ ਹਿੰਦੂ ਧਰਮ ਵਿੱਚ ਅਬੁੱਝ ਮਹੂਰਤ ਮੰਨਿਆ ਜਾਂਦਾ ਹੈ। ਸਰਲ ਸ਼ਬਦਾਂ ਵਿੱਚ, ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਕਿਸੇ ਵੀ ਸ਼ੁਭ ਜਾਂ ਮੰਗਲ ਕਾਰਜ ਲਈ ਵੱਖਰਾ ਮਹੂਰਤ ਲੱਭਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਤੁਸੀਂ ਮਹੂਰਤ ਤੋਂ ਬਿਨਾਂ ਵੀ ਕੰਮ ਕਰ ਸਕਦੇ ਹੋ। ਅਕਸ਼ੇ ਤ੍ਰਿਤੀਆ ਨੂੰ ਤੁਸੀਂ ਵਿਆਹ, ਨਵਾਂ ਕਾਰੋਬਾਰ ਸ਼ੁਰੂ ਕਰਨਾ, ਘਰ ਜਾਂ ਨਵਾਂ ਵਾਹਨ ਖਰੀਦਣਾ, ਮੁੰਡਨ ਦੀ ਰਸਮ ਕਰਵਾਉਣਾ, ਨਿਵੇਸ਼ ਕਰਨਾ ਆਦਿ ਵਰਗੇ ਹਰ ਤਰ੍ਹਾਂ ਦੇ ਸ਼ੁਭ ਕਾਰਜ ਕਰ ਸਕਦੇ ਹੋ। ਅਕਸ਼ੇ ਤ੍ਰਿਤੀਆ 2025 ਲੇਖ ਦੇ ਅਨੁਸਾਰ, ਜੇਕਰ ਤੁਹਾਡੇ ਲਈ ਸੋਨਾ ਖਰੀਦਣਾ ਸੰਭਵ ਨਹੀਂ ਹੈ, ਤਾਂ ਤੁਸੀਂ ਪੀਲ਼ੀ ਸਰ੍ਹੋਂ ਜਾਂ ਮਿੱਟੀ ਦਾ ਘੜਾ ਖਰੀਦ ਸਕਦੇ ਹੋ, ਕਿਉਂਕਿ ਇਸ ਦੀ ਖਰੀਦਦਾਰੀ ਵੀ ਚੰਗੀ ਮੰਨੀ ਜਾਂਦੀ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਅਕਸ਼ੇ ਤ੍ਰਿਤੀਆ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਕਈ ਪਰੰਪਰਾਵਾਂ ਦੀ ਪਾਲਣਾ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਇੱਕ ਬਾਂਕੇ-ਬਿਹਾਰੀ ਜੀ ਦੇ ਚਰਣਾਂ ਦੇ ਦਰਸ਼ਨ ਹਨ। ਹਰ ਸਾਲ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤੀਜ ਤਿਥੀ, ਯਾਨੀ ਕਿ ਅਕਸ਼ੇ ਤ੍ਰਿਤੀਆ ਨੂੰ ਸ਼ਰਧਾਲੂਆਂ ਨੂੰ ਆਪਣੇ ਪਿਆਰੇ ਬਾਂਕੇ-ਬਿਹਾਰੀ ਜੀ ਦੇ ਚਰਣਾਂ ਦੇ ਦਰਸ਼ਨ ਹੁੰਦੇ ਹਨ, ਜੋ ਕਿ ਸਾਲ ਵਿੱਚ ਸਿਰਫ਼ ਇੱਕ ਵਾਰ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਠਾਕੁਰ ਜੀ ਦੇ ਚਰਣ ਸਾਲ ਭਰ ਪਹਿਰਾਵੇ ਵਿੱਚ ਲੁਕੇ ਰਹਿੰਦੇ ਹਨ ਅਤੇ ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਹੀ ਸ਼ਰਧਾਲੂਆਂ ਨੂੰ ਦਰਸ਼ਨ ਦਿੰਦੇ ਹਨ। ਦੂਰ-ਦੁਰਾਡੇ ਤੋਂ ਸ਼ਰਧਾਲੂ ਉਨ੍ਹਾਂ ਦੇ ਚਰਣਾਂ ਦੇ ਦਰਸ਼ਨ ਕਰਨ ਲਈ ਵ੍ਰਿੰਦਾਵਨ ਆਉਂਦੇ ਹਨ।
ਪੁਰਾਣਿਕ ਮਾਨਤਾਵਾਂ ਦੇ ਅਨੁਸਾਰ, ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਪਰ, ਅਜੋਕੇ ਸਮੇਂ ਵਿੱਚ, ਅਕਸ਼ੇ ਤ੍ਰਿਤੀਆ 'ਤੇ ਸੋਨਾ ਖਰੀਦਣ ਦੀ ਪਰੰਪਰਾ ਤੇਜ਼ੀ ਨਾਲ ਫੈਲ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤਿਥੀ ਨੂੰ ਲੋਕ ਇਸ ਵਿਸ਼ਵਾਸ ਨਾਲ ਸੋਨਾ ਖਰੀਦਦੇ ਹਨ ਕਿ ਉਨ੍ਹਾਂ ਦੀ ਦੌਲਤ ਵਿੱਚ ਬਹੁਤ ਵਾਧਾ ਹੋਵੇਗਾ, ਕਿਉਂਕਿ ਅਕਸ਼ੇ ਤ੍ਰਿਤੀਆ ਦੇ ਮੌਕੇ ‘ਤੇ ਸੋਨਾ ਖਰੀਦਣ ਨਾਲ ਧਨ ਦਾ ਨਾਸ਼ ਨਹੀਂ ਹੁੰਦਾ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਤਿਥੀ ਨੂੰ ਸੋਨਾ ਦਾਨ ਕਰਨਾ ਅਤੇ ਪਹਿਨਣਾ ਸੋਨਾ ਖਰੀਦਣ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ। ਅਕਸ਼ੇ ਤ੍ਰਿਤੀਆ 2025 ਲੇਖ ਦੇ ਅਨੁਸਾਰ, ਜਿਹੜੇ ਲੋਕ ਸੋਨਾ ਨਹੀਂ ਖਰੀਦ ਸਕਦੇ, ਉਹ ਇਸ ਦਿਨ ਗਰੀਬਾਂ ਦੀ ਮੱਦਦ ਕਰਕੇ ਬਹੁਤ ਪੁੰਨ ਕਮਾ ਸਕਦੇ ਹਨ। ਜੇਕਰ ਤੁਸੀਂ ਇਸ ਦਿਨ ਸੋਨਾ ਖਰੀਦਦੇ ਹੋ, ਤਾਂ ਉਸ ਸੋਨੇ ਦੀ ਵਰਤੋਂ ਕਿਸੇ ਲੋੜਵੰਦ ਨੂੰ ਕੁਝ ਦਾਨ ਕਰਨ ਅਤੇ ਫੇਰ ਸੋਨਾ ਭਗਵਾਨ ਦੇ ਚਰਣਾਂ ਵਿੱਚ ਰੱਖਣ ਤੋਂ ਬਾਅਦ ਹੀ ਕਰੋ।
ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਅਕਸ਼ੇ ਤ੍ਰਿਤੀਆ ਦੇ ਦਿਨ, ਵਿਅਕਤੀ ਨੂੰ ਆਪਣੀ ਯੋਗਤਾ ਅਤੇ ਸਮਰੱਥਾ ਅਨੁਸਾਰ ਦਾਨ-ਪੁੰਨ ਅਤੇ ਸ਼ੁਭ ਕਰਮ ਕਰਨੇ ਚਾਹੀਦੇ ਹਨ। ਇਸ ਸ਼ੁਭ ਤਿਥੀ 'ਤੇ ਸੱਤੂ, ਜੌਂ, ਘੜਾ, ਪਾਣੀ, ਅਨਾਜ, ਸੋਨਾ, ਮਠਿਆਈਆਂ, ਜੁੱਤੀਆਂ, ਛੱਤਰੀਆਂ, ਫਲ਼ ਅਤੇ ਕੱਪੜੇ ਆਦਿ ਦਾਨ ਕਰਨਾ ਲਾਭਕਾਰੀ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਤੁਹਾਡੇ ਦੁਆਰਾ ਕੀਤੇ ਗਏ ਦਾਨ, ਧਰਮ, ਇਸ਼ਨਾਨ, ਜਾਪ ਅਤੇ ਹਵਨ ਦਾ ਪੁੰਨ ਕਦੇ ਖਤਮ ਨਹੀਂ ਹੁੰਦਾ ਅਤੇ ਵਿਅਕਤੀ ਨੂੰ ਲੋਕ-ਪਰਲੋਕ ਵਿੱਚ ਇਸ ਪੁੰਨ ਦੇ ਸ਼ੁਭ ਫਲ਼ ਪ੍ਰਾਪਤ ਹੁੰਦੇ ਹਨ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਅਕਸ਼ੇ ਤ੍ਰਿਤੀਆ ਵਾਲ਼ੇ ਦਿਨ, ਵਰਤ ਰੱਖਣ ਵਾਲ਼ੇ ਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪੀਲ਼ੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।
ਪੂਜਾ ਸਥਾਨ 'ਤੇ ਭਗਵਾਨ ਵਿਸ਼ਣੂੰ ਜੀ ਦੀ ਮੂਰਤੀ ਨੂੰ ਗੰਗਾ ਜਲ ਛਿੜਕ ਕੇ ਸ਼ੁੱਧ ਕਰੋ।
ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਜੀ ਨੂੰ ਤੁਲਸੀ, ਪੀਲ਼ੇ ਰੰਗ ਦੇ ਫੁੱਲਾਂ ਦੀ ਮਾਲ਼ਾ ਜਾਂ ਪੀਲ਼ੇ ਰੰਗ ਦੇ ਫੁੱਲ ਚੜ੍ਹਾਓ।
ਹੁਣ ਭਗਵਾਨ ਵਿਸ਼ਣੂੰ ਜੀ ਦੇ ਸਾਹਮਣੇ ਇੱਕ ਦੀਵਾ ਜਗਾਓ ਅਤੇ ਧੂਪ ਧੁਖਾਓ।
ਇਸ ਤੋਂ ਬਾਅਦ ਵਿਸ਼ਣੂੰ ਸਹਸਤਰਨਾਮ ਜਾਂ ਵਿਸ਼ਣੂੰ ਚਾਲੀਸਾ ਦਾ ਪਾਠ ਕਰੋ ਅਤੇ ਅੰਤ ਵਿੱਚ ਭਗਵਾਨ ਵਿਸ਼ਣੂੰ ਜੀ ਦੀ ਆਰਤੀ ਕਰੋ।
ਜੇਕਰ ਸੰਭਵ ਹੋਵੇ ਤਾਂ ਅਕਸ਼ੇ ਤ੍ਰਿਤੀਆ 'ਤੇ ਭਗਵਾਨ ਵਿਸ਼ਣੂੰ ਜੀ ਦੇ ਨਾਮ 'ਤੇ ਗਰੀਬਾਂ ਨੂੰ ਭੋਜਨ ਖੁਆਓ ਜਾਂ ਦਾਨ ਕਰੋ।
ਮੇਖ਼ ਰਾਸ਼ੀ: ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਅਕਸ਼ੇ ਤ੍ਰਿਤੀਆ ਦੇ ਮੌਕੇ 'ਤੇ ਸੱਤੂ, ਕਣਕ, ਜੌਂ ਜਾਂ ਜੌਂ ਤੋਂ ਬਣੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ।
ਬ੍ਰਿਸ਼ਭ ਰਾਸ਼ੀ: ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਗਰਮੀਆਂ ਵਿੱਚ ਉਪਲਬਧ ਫਲ਼, ਪਾਣੀ ਨਾਲ ਭਰੇ ਤਿੰਨ ਘੜੇ ਅਤੇ ਦੁੱਧ ਦਾਨ ਕਰਨਾ ਚਾਹੀਦਾ ਹੈ।
ਮਿਥੁਨ ਰਾਸ਼ੀ: ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਅਕਸ਼ੇ ਤ੍ਰਿਤੀਆ 2025 'ਤੇ ਮੰਦਰ ਵਿੱਚ ਖੀਰਾ, ਕੱਕੜੀ, ਹਰੀ ਮੂੰਗੀ ਅਤੇ ਸੱਤੂ ਦਾਨ ਕਰਨਾ ਚਾਹੀਦਾ ਹੈ।
ਕਰਕ ਰਾਸ਼ੀ: ਅਕਸ਼ੇ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ, ਕਰਕ ਰਾਸ਼ੀ ਦੇ ਜਾਤਕਾਂ ਨੂੰ ਕਿਸੇ ਸਾਧੂ ਨੂੰ ਪਾਣੀ ਨਾਲ ਭਰਿਆ ਘੜਾ, ਦੁੱਧ ਅਤੇ ਮਿਸ਼ਰੀ ਦਾਨ ਕਰਨੀ ਚਾਹੀਦੀ ਹੈ।
ਸਿੰਘ ਰਾਸ਼ੀ: ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਮੰਦਰ ਵਿੱਚ ਸੱਤੂ ਅਤੇ ਜੌਂ ਦਾਨ ਕਰਨਾ ਚਾਹੀਦਾ ਹੈ। सिंह राशि वाले इस दिन मंदिर में सत्तू और जौ का दान करें।
ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ
ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਅਕਸ਼ੇ ਤ੍ਰਿਤੀਆ ਦੇ ਦਿਨ ਖੀਰਾ, ਤਰਬੂਜ ਅਤੇ ਕੱਕੜੀ ਦਾਨ ਕਰਨੀ ਚਾਹੀਦੀ ਹੈ।
ਤੁਲਾ ਰਾਸ਼ੀ: ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਸ ਸ਼ੁਭ ਤਿਥੀ 'ਤੇ ਮਜ਼ਦੂਰਾਂ ਜਾਂ ਰਾਹਗੀਰਾਂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ। ਨਾਲ ਹੀ, ਤੁਸੀਂ ਲੋੜਵੰਦਾਂ ਨੂੰ ਚੱਪਲਾਂ ਦਾਨ ਕਰ ਸਕਦੇ ਹੋ।
ਬ੍ਰਿਸ਼ਚਕ ਰਾਸ਼ੀ: ਅਕਸ਼ੇ ਤ੍ਰਿਤੀਆ 2025 ਦੇ ਸ਼ੁਭ ਮੌਕੇ 'ਤੇ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਲੋੜਵੰਦਾਂ ਨੂੰ ਛੱਤਰੀ, ਪੱਖਾ ਜਾਂ ਪਾਣੀ ਨਾਲ ਭਰਿਆ ਭਾਂਡਾ ਦਾਨ ਕਰਨਾ ਚਾਹੀਦਾ ਹੈ।
ਧਨੂੰ ਰਾਸ਼ੀ: ਧਨੂੰ ਰਾਸ਼ੀ ਵਾਲ਼ੇ ਜਾਤਕ ਇਸ ਦਿਨ ਬੇਸਣ ਤੋਂ ਬਣੀ ਮਠਿਆਈ, ਮੌਸਮੀ ਫਲ਼, ਸੱਤੂ ਅਤੇ ਛੋਲਿਆਂ ਦੀ ਦਾਲ਼ ਦਾਨ ਕਰ ਸਕਦੇ ਹਨ।
ਮਕਰ ਰਾਸ਼ੀ: ਮਕਰ ਰਾਸ਼ੀ ਦੇ ਜਾਤਕਾਂ ਨੂੰ ਅਕਸ਼ੇ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਗਰੀਬਾਂ ਨੂੰ ਦੁੱਧ, ਮਠਿਆਈ ਜਾਂ ਪਾਣੀ ਨਾਲ ਭਰਿਆ ਘੜਾ ਦਾਨ ਕਰਨਾ ਚਾਹੀਦਾ ਹੈ।
ਕੁੰਭ ਰਾਸ਼ੀ: ਅਕਸ਼ੇ ਤ੍ਰਿਤੀਆ 2025 'ਤੇ, ਕੁੰਭ ਰਾਸ਼ੀ ਦੇ ਜਾਤਕ ਮੌਸਮੀ ਫਲ਼, ਕਣਕ ਅਤੇ ਪਾਣੀ ਨਾਲ ਭਰਿਆ ਘੜਾ ਲੋੜਵੰਦਾਂ ਨੂੰ ਦਾਨ ਕਰਨ।
ਮੀਨ ਰਾਸ਼ੀ: ਤੁਸੀਂ ਅਕਸ਼ੇ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਬ੍ਰਾਹਮਣ ਨੂੰ ਹਲਦੀ ਦੀਆਂ ਚਾਰ ਗੱਠਾਂ ਦਾਨ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਸਾਲ 2025 ਵਿੱਚ ਅਕਸ਼ੇ ਤ੍ਰਿਤੀਆ ਕਦੋਂ ਹੈ?
ਇਸ ਸਾਲ ਅਕਸ਼ੇ ਤ੍ਰਿਤੀਆ 30 ਅਪ੍ਰੈਲ 2025, ਬੁੱਧਵਾਰ ਨੂੰ ਮਨਾਈ ਜਾਵੇਗੀ।
2. ਅਕਸ਼ੇ ਤ੍ਰਿਤੀਆ ਨੂੰ ਕੀ ਕਰਨਾ ਚਾਹੀਦਾ ਹੈ?
ਅਕਸ਼ੇ ਤ੍ਰਿਤੀਆ ਵਾਲ਼ੇ ਦਿਨ ਸੋਨਾ ਖਰੀਦਣਾ ਸ਼ੁਭ ਹੁੰਦਾ ਹੈ।
3. ਅਕਸ਼ੇ ਤ੍ਰਿਤੀਆ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?
ਅਕਸ਼ੇ ਤ੍ਰਿਤੀਆ ਨੂੰ ਭਗਵਾਨ ਵਿਸ਼ਣੂੰ ਦੀ ਪੂਜਾ ਕਰਨ ਦਾ ਰਿਵਾਜ਼ ਹੈ।