ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇ ਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ (02-08) ਫ਼ਰਵਰੀ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਵਾਲ਼ੇ ਜਾਤਕ ਇਸ ਹਫ਼ਤੇ ਆਤਮਵਿਸ਼ਵਾਸ ਅਤੇ ਊਰਜਾ ਨਾਲ ਭਰਪੂਰ ਰਹਿਣਗੇ। ਜੇਕਰ ਤੁਸੀਂ ਇਸ ਊਰਜਾ ਨੂੰ ਸਹੀ ਤਰੀਕੇ ਨਾਲ ਵਰਤਣ ਵਿੱਚ ਅਸਫਲ ਰਹੇ, ਤਾਂ ਤੁਸੀਂ ਗੁੱਸੇ ਅਤੇ ਚਿੜਚਿੜੇ ਹੋ ਸਕਦੇ ਹੋ। ਇਸ ਦੌਰਾਨ ਤੁਹਾਨੂੰ ਹਰ ਕਦਮ ‘ਤੇ ਪਰਿਵਾਰ, ਮੈਂਟਰ ਜਾਂ ਗੁਰੂ ਦਾ ਸਹਿਯੋਗ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਭੌਤਿਕ ਇੱਛਾਵਾਂ ਪੂਰੀਆਂ ਕਰਨ ਦੇ ਨਾਲ-ਨਾਲ ਹੋਰਨਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਨ ਦੇ ਯੋਗ ਹੋਵੋਗੇ। ਕਰੀਅਰ ਵਿੱਚ ਤਰੱਕੀ ਦੇ ਲਈ ਤੁਸੀਂ ਆਪਣੇ ਸੋਸ਼ਲ ਨੈੱਟਵਰਕ ਦਾ ਇਸਤੇਮਾਲ ਕਰ ਸਕਦੇ ਹੋ। ਆਮਦਨ ਵਿੱਚ ਵਾਧੇ ਲਈ ਇਹ ਸਮਾਂ ਚੰਗਾ ਮੰਨਿਆ ਜਾ ਸਕਦਾ ਹੈ।
ਪ੍ਰੇਮ ਜੀਵਨ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕਰੀਏ ਤਾਂ, ਮੂਲਾਂਕ 1 ਦੇ ਜਾਤਕ ਇਸ ਹਫ਼ਤੇ ਵਿਆਹ ਅਤੇ ਪ੍ਰੇਮ ਸਬੰਧਾਂ ਨੂੰ ਮਜ਼ਬੂਤ ਬਣਾਉਣ ਵੱਲ ਧਿਆਨ ਦੇਣਗੇ। ਹਾਲਾਂਕਿ ਸ਼ਾਦੀਸ਼ੁਦਾ ਜਾਤਕਾਂ ਨੂੰ ਕੁਝ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਉਹ ਇਨ੍ਹਾਂ ਰੁਕਾਵਟਾਂ ਦਾ ਹੱਲ ਲੱਭ ਕੇ ਰਿਸ਼ਤੇ ਵਿੱਚ ਆਪਸੀ ਤਾਲਮੇਲ ਬਰਕਰਾਰ ਰੱਖਣ ਵਿੱਚ ਸਫਲ ਰਹਿਣਗੇ। ਜੇਕਰ ਤੁਸੀਂ ਪਹਿਲਾਂ ਤੋਂ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਹਾਨੂੰ ਭਾਵਨਾਤਮਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਮਹੱਤਵ ਦਿਓ। ਹਾਲਾਂਕਿ, ਤੁਹਾਡੇ ਲਈ ਇਹ ਸਮਾਂ ਸ਼ਾਨਦਾਰ ਰਹੇਗਾ।
ਪੜ੍ਹਾਈ: ਪੜ੍ਹਾਈ ਵੱਲ ਵੇਖੀਏ ਤਾਂ, ਮੂਲਾਂਕ 1 ਦੇ ਵਿਦਿਆਰਥੀ ਇਸ ਹਫ਼ਤੇ ਪੂਰੇ ਮਨ ਅਤੇ ਪ੍ਰਤੀਬੱਧਤਾ ਨਾਲ ਪੜ੍ਹਾਈ ਕਰਨਗੇ, ਜੋ ਕਿ ਉਨ੍ਹਾਂ ਲਈ ਲਾਭਦਾਇਕ ਸਿੱਧ ਹੋਵੇਗੀ। ਜਿਹੜੇ ਵਿਦਿਆਰਥੀ ਵਿਦੇਸ਼ ਜਾ ਕੇ ਉੱਚ-ਵਿੱਦਿਆ ਹਾਸਲ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਇਹ ਸਮਾਂ ਸ਼ੁਭ ਰਹੇਗਾ। ਇਸ ਦੌਰਾਨ ਤੁਹਾਡੀ ਕਿਸੇ ਵਿਦੇਸ਼ੀ ਅਧਿਆਪਕ ਜਾਂ ਗੁਰੂ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸ ਦੀ ਸਹਾਇਤਾ ਨਾਲ ਤੁਹਾਡੇ ਗਿਆਨ ਵਿੱਚ ਵਾਧਾ ਹੋਵੇਗਾ।
ਪੇਸ਼ੇਵਰ ਜੀਵਨ: ਮੂਲਾਂਕ 1 ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਇਸ ਹਫ਼ਤੇ ਆਪਣੇ ਕੰਮ ਵਿੱਚ ਕੀਤੇ ਗਏ ਯਤਨਾਂ ਕਰਕੇ ਬੌਸ ਦੀਆਂ ਨਜ਼ਰਾਂ ਵਿੱਚ ਪਹਿਚਾਣ ਮਿਲੇਗੀ। ਤੁਹਾਨੂੰ ਇਨਾਮ ਮਿਲਣ ਦੀ ਸੰਭਾਵਨਾ ਹੈ। ਜਿਨ੍ਹਾਂ ਜਾਤਕਾਂ ਦਾ ਕੰਮ ਮਲਟੀਨੈਸ਼ਨਲ ਕੰਪਨੀ ਜਾਂ ਵਿਦੇਸ਼ ਨਾਲ ਜੁੜੇ ਕਾਰੋਬਾਰ ਨਾਲ ਸਬੰਧਤ ਹੈ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਚੰਗਾ ਰਹੇਗਾ। ਮੂਲਾਂਕ 1 ਦੇ ਉਹ ਜਾਤਕ, ਜਿਹੜੇ ਆਯਾਤ-ਨਿਰਯਾਤ ਦੇ ਵਪਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਵੀ ਲਾਭ ਮਿਲੇਗਾ।
ਸਿਹਤ: ਸਿਹਤ ਦੇ ਪੱਖੋਂ, ਮੂਲਾਂਕ 1 ਵਾਲ਼ੇ ਲਈ ਇਹ ਹਫ਼ਤਾ ਸ਼ੁਭ ਰਹੇਗਾ। ਤੁਸੀਂ ਇਸ ਦੌਰਾਨ ਉਤਸ਼ਾਹ ਅਤੇ ਊਰਜਾ ਨਾਲ ਭਰਪੂਰ ਰਹੋਗੇ। ਆਪਣੀ ਊਰਜਾ ਦਾ ਸਹੀ ਇਸਤੇਮਾਲ ਕਰੋ, ਨਹੀਂ ਤਾਂ ਤੁਸੀਂ ਚਿੜਚਿੜੇ ਹੋ ਸਕਦੇ ਹੋ, ਜਿਸ ਕਰਕੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।
ਉਪਾਅ: ਦੇਵੀ ਦੁਰਗਾ ਦੀ ਪੂਜਾ ਕਰੋ ਤੇ ਉਨ੍ਹਾਂ ਨੂੰ ਲਾਲ ਰੰਗ ਦੇ ਪੰਜ ਫੁੱਲ ਚੜ੍ਹਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਦੇ ਜਾਤਕ ਇਸ ਹਫ਼ਤੇ ਖੁਸ਼ ਰਹਿਣਗੇ ਅਤੇ ਪਿਆਰ ਨਾਲ ਭਰੇ ਰਹਿਣਗੇ। ਤੁਸੀਂ ਦੂਜਿਆਂ ਉੱਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਓਗੇ। ਜੇਕਰ ਤੁਸੀਂ ਮੂਲਾਂਕ 2 ਦੀ ਮਹਿਲਾ ਹੋ, ਤਾਂ ਤੁਹਾਡੇ ਅੰਦਰ ਮਾਤ੍ਰਿਤੱਵ ਵਧੇਗਾ ਅਤੇ ਤੁਸੀਂ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਉੱਤੇ ਪਿਆਰ ਲੁਟਾਓਗੇ। ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਦੋਸਤਾਂ ਨਾਲ ਪਾਰਟੀਆਂ ਕਰਦੇ ਹੋਏ ਲੋਕਾਂ ਨਾਲ ਮੇਲ-ਜੋਲ ਵਧਾਉਣ ਵਿੱਚ ਸਮਾਂ ਬਿਤਾਓਗੇ। ਇਸ ਹਫ਼ਤੇ ਤੁਹਾਡੀਆਂ ਸਾਰੀਆਂ ਭੌਤਿਕ ਇੱਛਾਵਾਂ ਪੂਰੀਆਂ ਹੋਣਗੀਆਂ। ਨਾਲ ਹੀ, ਤੁਹਾਡੀ ਧਨ ਕਮਾਓਣ ਦੀ ਸਮਰੱਥਾ ਮਜ਼ਬੂਤ ਰਹੇਗੀ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੇ ਮਾਮਲੇ ਵਿੱਚ, ਮੂਲਾਂਕ 2 ਵਾਲ਼ੇ ਲਈ ਇਹ ਹਫ਼ਤਾ ਆਪਣੇ ਸਾਥੀ ਨੂੰ ਪਰਿਵਾਰ ਨਾਲ ਮਿਲਾਉਣ ਲਈ ਸ਼ੁਭ ਰਹੇਗਾ। ਪਰਿਵਾਰ ਤੁਹਾਡੇ ਫੈਸਲੇ ਦਾ ਆਦਰ ਕਰੇਗਾ ਅਤੇ ਸੰਭਾਵਨਾ ਹੈ ਕਿ ਤੁਹਾਡੇ ਸਾਥੀ ਨੂੰ ਪਰਿਵਾਰ ਪਸੰਦ ਕਰੇ। ਜਿਹੜੇ ਜਾਤਕ ਸ਼ਾਦੀਸ਼ੁਦਾ ਹਨ, ਉਹ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਕਿਤੇ ਪੈਸਾ ਨਿਵੇਸ਼ ਕਰ ਸਕਦੇ ਹਨ, ਜਿਸ ਨਾਲ ਸਮੇਂ ਦੇ ਨਾਲ-ਨਾਲ ਤੁਹਾਡਾ ਧਨ-ਲਾਭ ਵਧੇਗਾ।
ਪੜ੍ਹਾਈ: ਮੂਲਾਂਕ 2 ਦੇ ਵਿਦਿਆਰਥੀ ਇਸ ਹਫ਼ਤੇ ਪੜ੍ਹਾਈ ਦੇ ਖੇਤਰ ਵਿੱਚ ਤਰੱਕੀ ਪ੍ਰਾਪਤ ਕਰਨਗੇ। ਤੁਸੀਂ ਆਤਮਵਿਸ਼ਵਾਸ ਨਾਲ ਭਰੇ ਰਹੋਗੇ ਅਤੇ ਆਪਣੇ ਵਿਚਾਰ ਦੂਜਿਆਂ ਦੇ ਸਾਹਮਣੇ ਰੱਖਣ ਵਿੱਚ ਸਫਲ ਰਹੋਗੇ। ਨਾਲ਼ ਹੀ, ਤੁਸੀਂ ਆਪਣੀ ਬੋਲ-ਬਾਣੀ ਅਤੇ ਗਿਆਨ ਨਾਲ ਲੋਕਾਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕੋਗੇ। ਇਹ ਗਿਆਨ ਤੁਹਾਡੇ ਲਈ ਨੌਕਰੀ ਜਾਂ ਪੜ੍ਹਾਈ ਨਾਲ ਸਬੰਧਤ ਕਿਸੇ ਇੰਟਰਵਿਊ ਦੀ ਤਿਆਰੀ ਵਿੱਚ ਮੱਦਦਗਾਰ ਸਿੱਧ ਹੋਵੇਗਾ। ਤੁਸੀਂ ਆਪਣੇ-ਆਪ ਨੂੰ ਭਾਵਨਾਤਮਕ ਤੌਰ ‘ਤੇ ਸੰਤੁਲਿਤ ਰੱਖਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਕੁਝ ਵਧੀਆ ਮੌਕੇ ਤੁਹਾਡੇ ਹੱਥੋਂ ਨਿੱਕਲ਼ ਸਕਦੇ ਹਨ।
ਪੇਸ਼ੇਵਰ ਜੀਵਨ: ਮੂਲਾਂਕ 2 ਦੇ ਜਿਹੜੇ ਜਾਤਕ ਹੋਮ ਸਾਇੰਸ, ਹਿਊਮਨ ਰਾਈਟਸ ਐਡਵੋਕੇਸੀ, ਹੋਮਿਓਪੈਥਿਕ ਦਵਾਈਆਂ, ਨਰਸਿੰਗ, ਡਾਈਟੀਸ਼ਨ, ਨਿਊਟ੍ਰਿਸ਼ਨ ਜਾਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲ਼ੇ ਖੇਤਰਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਲਈ ਇਹ ਹਫ਼ਤਾ ਸ਼ਾਨਦਾਰ ਰਹੇਗਾ। ਤੁਸੀਂ ਆਪਣੀ ਪ੍ਰਤੀਬੱਧਤਾ ਅਤੇ ਕੰਮ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਸਕੋਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ ਮੂਲਾਂਕ 2 ਦੇ ਜਾਤਕਾਂ ਨੂੰ ਇਸ ਹਫ਼ਤੇ ਮਿਲੇ-ਜੁਲੇ ਨਤੀਜੇ ਮਿਲਣਗੇ। ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਾਂ ਪਾਚਣ ਨਾਲ਼ ਜੁੜੇ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਜਿਵੇਂ-ਜਿਵੇਂ ਹਫ਼ਤਾ ਅੱਗੇ ਵਧੇਗਾ, ਤੁਹਾਡੀ ਸਿਹਤ ਬਿਹਤਰ ਹੋ ਜਾਵੇਗੀ।
ਉਪਾਅ: ਮੋਤੀਆਂ ਦੀ ਮਾਲ਼ਾ ਜਾਂ ਕੰਗਣ ਪਹਿਨੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਦੇ ਜਾਤਕਾਂ ਦੇ ਜੀਵਨ ਵਿੱਚ ਇਸ ਹਫ਼ਤੇ ਕੁਝ ਅਨਿਸ਼ਚਿਤ ਘਟਨਾਵਾਂ ਹੋ ਸਕਦੀਆਂ ਹਨ। ਹਾਲਾਂਕਿ, ਤੁਸੀਂ ਆਪਣੇ ਮੈਂਟਰ ਅਤੇ ਜੀਵਨ ਸਾਥੀ ਦੇ ਸਹਿਯੋਗ ਨਾਲ ਹਰ ਸਮੱਸਿਆ ਅਤੇ ਚੁਣੌਤੀ ਨੂੰ ਪਾਰ ਕਰ ਸਕੋਗੇ। ਨਾਲ ਹੀ, ਤੁਹਾਨੂੰ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਤੁਹਾਨੂੰ ਇਨ੍ਹਾਂ ਰੁਕਾਵਟਾਂ ’ਤੇ ਜਿੱਤ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੋਵੇਗਾ।
ਪ੍ਰੇਮ ਜੀਵਨ: ਇਸ ਹਫ਼ਤੇ ਮੂਲਾਂਕ 3 ਦੇ ਜਾਤਕਾਂ ਦਾ ਆਪਣੇ ਪ੍ਰੇਮ ਜੀਵਨ ਅਤੇ ਸ਼ਾਦੀਸ਼ੁਦਾ ਜੀਵਨ ਉੱਤੇ ਪੂਰਾ ਕੰਟਰੋਲ ਰਹੇਗਾ। ਹਾਲਾਂਕਿ ਇਸ ਦੌਰਾਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਝਗੜੇ ਜਾਂ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ। ਤੁਸੀਂ ਆਪਣੀ ਸਮਝਦਾਰੀ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਸਕੋਗੇ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਸਮਾਂ ਅਨੁਕੂਲ ਰਹੇਗਾ ਅਤੇ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਹਰ ਕਦਮ ‘ਤੇ ਸਾਥ ਮਿਲੇਗਾ।
ਪੜ੍ਹਾਈ: ਮੂਲਾਂਕ 3 ਦੇ ਜਿਹੜੇ ਵਿਦਿਆਰਥੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ ਜਾਂ ਇਸ ਦੀ ਤਿਆਰੀ ਵਿੱਚ ਜੁਟੇ ਹਨ, ਉਨ੍ਹਾਂ ਲਈ ਇਹ ਹਫ਼ਤਾ ਕਾਫ਼ੀ ਵਧੀਆ ਰਹੇਗਾ। ਇਸ ਤੋਂ ਇਲਾਵਾ, ਜਿਹੜੇ ਵਿਦਿਆਰਥੀ ਵਿਦੇਸ਼ ਵਿੱਚ ਕਾਨੂੰਨ ਦੀ ਪੜ੍ਹਾਈ ਜਾਂ ਸੈਨਾ ਵਿੱਚ ਅਹੁਦੇ ਲਈ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਸ਼ੁਭ ਰਹੇਗਾ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੇ ਮਾਮਲੇ ਵਿੱਚ ਵੇਖੀਏ ਤਾਂ, ਮੂਲਾਂਕ 3 ਦੇ ਵਪਾਰ ਕਰਨ ਵਾਲ਼ੇ ਜਾਤਕਾਂ ਲਈ ਇਹ ਹਫ਼ਤਾ ਅਨੁਕੂਲ ਸਿੱਧ ਹੋਵੇਗਾ। ਇਸ ਦੌਰਾਨ ਤੁਹਾਨੂੰ ਸਰਕਾਰੀ ਜਾਂ ਤਾਕਤਵਰ ਲੋਕਾਂ ਦਾ ਸਾਥ ਮਿਲੇਗਾ, ਜਿਸ ਨਾਲ ਤੁਸੀਂ ਆਪਣੀ ਕੰਪਨੀ ਦਾ ਵਿਸਥਾਰ ਕਰਨ ਵਿੱਚ ਸਫਲ ਹੋਵੋਗੇ। ਤੁਹਾਨੂੰ ਵਪਾਰ ਦੇ ਸੰਬੰਧ ਵਿੱਚ ਮੀਟਿੰਗਾਂ ਅਤੇ ਕੰਮ ਦੇ ਸਿਲਸਿਲੇ ਵਿੱਚ ਯਾਤਰਾਵਾਂ ਕਰਨੀ ਪੈ ਸਕਦੀਆਂ ਹਨ। ਜੇਕਰ ਤੁਸੀਂ ਵਪਾਰ ਵਧਾਉਣ ਲਈ ਬਿਜ਼ਨਸ ਪਾਰਟਨਰ ਜਾਂ ਨਿਵੇਸ਼ਕ ਦੀ ਭਾਲ਼ ਕਰ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਬਿਹਤਰੀਨ ਰਹੇਗਾ।
ਸਿਹਤ: ਸਿਹਤ ਦੇ ਮਾਮਲੇ ਵਿੱਚ ਗੱਲ ਕਰੀਏ ਤਾਂ, ਇਹ ਹਫ਼ਤਾ ਮੂਲਾਂਕ 3 ਦੇ ਜਾਤਕਾਂ ਲਈ ਊਰਜਾ ਦੀ ਕਮੀ ਲਿਆ ਸਕਦਾ ਹੈ। ਤੁਹਾਨੂੰ ਭਾਵਨਾਤਮਕ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਤੁਹਾਨੂੰ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਖਾਸ ਕਰਕੇ ਜਦੋਂ ਤੁਸੀਂ ਵਾਹਨ ਚਲਾ ਰਹੇ ਹੋ।
ਉਪਾਅ: ਆਪਣੀ ਮਾਂ ਦਾ ਹਰ ਰੋਜ਼ ਅਸ਼ੀਰਵਾਦ ਲਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਜਿਹੜੇ ਜਾਤਕਾਂ ਦਾ ਜਨਮ ਮੂਲਾਂਕ 4 ਦੇ ਤਹਿਤ ਹੋਇਆ ਹੈ, ਉਹ ਇਸ ਹਫ਼ਤੇ ਬਹੁਤ ਹੀ ਸਾਹਸੀ ਅਤੇ ਆਤਮਵਿਸ਼ਵਾਸ ਨਾਲ ਭਰੇ ਰਹਿਣਗੇ। ਇਸ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਲਾਭ ਪ੍ਰਾਪਤ ਕਰਨ ਦੇ ਮੌਕੇ ਬਣਨਗੇ। ਹਾਲਾਂਕਿ, ਤੁਹਾਨੂੰ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣ ਦੀ ਜ਼ਰੂਰਤ ਹੈ, ਨਹੀਂ ਤਾਂ ਤੁਹਾਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖੋ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਮੂਲਾਂਕ 4 ਦੇ ਜਾਤਕ ਇਸ ਹਫ਼ਤੇ ਆਪਣੇ ਰਿਸ਼ਤੇ ਵਿੱਚ ਸਾਥੀ ’ਤੇ ਕੁਝ ਹੱਦ ਤੱਕ ਹਾਵੀ ਹੋ ਸਕਦੇ ਹਨ। ਇਸ ਨਾਲ ਤੁਹਾਡੇ ਦੋਵਾਂ ਦੇ ਵਿਚਕਾਰ ਸਮੱਸਿਆਵਾਂ ਵੱਧ ਸਕਦੀਆਂ ਹਨ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰੋ ਅਤੇ ਖੁੱਲ੍ਹ ਕੇ ਗੱਲਬਾਤ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਇਹ ਸਮਾਂ ਆਪਣੇ ਸਾਥੀ ਨੂੰ ਪ੍ਰਪੋਜ਼ ਕਰਨ ਲਈ ਵੀ ਉੱਤਮ ਰਹੇਗਾ। ਸ਼ਾਦੀਸ਼ੁਦਾ ਜਾਤਕਾਂ ਨੂੰ ਆਪਣੇ ਰਿਸ਼ਤੇ ਵਿੱਚ ਉੱਚ ਕਦਰਾਂ-ਕੀਮਤਾਂ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਤੁਸੀਂ ਸ਼ਾਦੀਸ਼ੁਦਾ ਜੀਵਨ ਤੋਂ ਬਾਹਰ ਦੇ ਅਫੇਅਰ ਵਿੱਚ ਫਸ ਸਕਦੇ ਹੋ, ਜੋ ਤੁਹਾਡੇ ਸ਼ਾਦੀਸ਼ੁਦਾਸ਼ੁਦਾ ਜੀਵਨ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਪੜ੍ਹਾਈ: ਮੂਲਾਂਕ 4 ਦੇ ਵਿਦਿਆਰਥੀਆਂ ਲਈ ਇਹ ਹਫ਼ਤਾ ਬਹੁਤ ਵਧੀਆ ਰਹੇਗਾ। ਤੁਸੀਂ ਆਪਣੀ ਪੜ੍ਹਾਈ ਵਿੱਚ ਵਧੀਆ ਤਰੱਕੀ ਕਰੋਗੇ। ਇਹ ਸਮਾਂ ਖਾਸ ਕਰਕੇ ਇੰਟਰਨੈਸ਼ਨਲ ਬਿਜ਼ਨਸ, ਫਾਇਨੈਂਸ, ਬਿਜ਼ਨਸ ਸਟਡੀਜ਼ ਜਾਂ ਡਾਟਾ ਵਿਗਿਆਨ ਦੀ ਪੜ੍ਹਾਈ ਕਰਨ ਵਾਲ਼ੇ ਵਿਦਿਆਰਥੀਆਂ ਲਈ ਸ਼ੁਭ ਸਾਬਤ ਹੋਵੇਗਾ। ਬੈਂਕਿੰਗ, ਸਰਟੀਫਾਈਡ ਪਬਲਿਕ ਅਕਾਉਂਟਿੰਗ ਜਾਂ ਫਾਇਨੈਂਸ ਨਾਲ ਸਬੰਧਤ ਹੋਰ ਖੇਤਰਾਂ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲ਼ੇ ਵਿਦਿਆਰਥੀਆਂ ਲਈ ਵੀ ਇਹ ਸਮਾਂ ਫਲਦਾਇਕ ਰਹੇਗਾ।
ਪੇਸ਼ੇਵਰ ਜੀਵਨ: ਮੂਲਾਂਕ 4 ਦੇ ਜਾਤਕ ਜਿਹੜੇ ਰੀਅਲ ਐਸਟੇਟ ਜਾਂ ਨਿਰਮਾਣ ਉਦਯੋਗ ਨਾਲ ਜੁੜੇ ਹੋਏ ਹਨ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਹੀ ਫਲਦਾਇਕ ਰਹੇਗਾ। ਤੁਸੀਂ ਇਸ ਦੌਰਾਨ ਕਾਫੀ ਮਾਤਰਾ ਵਿੱਚ ਧਨ ਕਮਾਉਣ ਵਿੱਚ ਸਮਰੱਥ ਹੋਵੋਗੇ। ਜਿਹੜੇ ਜਾਤਕ ਸਰਕਾਰੀ ਇੰਜੀਨੀਅਰ ਹਨ ਜਾਂ ਕਿਸੇ ਵੱਡੀ ਕੰਪਨੀ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਵਾਧੇ ਦਾ ਲਾਭ ਹੋਵੇਗਾ। ਇਸ ਤੋਂ ਇਲਾਵਾ, ਤੁਹਾਡੇ ਦੁਆਰਾ ਕੀਤੇ ਗਏ ਛੋਟੇ-ਮੋਟੇ ਨਿਵੇਸ਼ ਵੀ ਤੁਹਾਨੂੰ ਵਧੀਆ ਫਲ਼ ਦੇਣਗੇ। ਇਸ ਦੇ ਕਾਰਨ ਤੁਸੀਂ ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰੋਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ, ਇਹ ਹਫ਼ਤਾ ਕੁਝ ਕਮਜ਼ੋਰ ਰਹਿ ਸਕਦਾ ਹੈ। ਤੁਹਾਨੂੰ ਮਾਨਸਿਕ ਸਿਹਤ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ। ਇਸ ਲਈ ਧਿਆਨ (ਮੈਡੀਟੇਸ਼ਨ) ਕਰੋ ਅਤੇ ਜ਼ਰੂਰਤ ਤੋਂ ਜ਼ਿਆਦਾ ਸੋਚ-ਵਿਚਾਰ ਕਰਨ ਤੋਂ ਬਚੋ, ਕਿਉਂਕਿ ਇਸ ਅਵਧੀ ਦੇ ਦੌਰਾਨ ਮਾਨਸਿਕ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ: ਸੋਮਵਾਰ ਨੂੰ ਭਗਵਾਨ ਸ਼ਿਵ ਦੀ ਪੂਜਾ ਕਰੋ ਅਤੇ ਸ਼ਿਵਲਿੰਗ ‘ਤੇ ਦੁੱਧ ਚੜ੍ਹਾਓ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ 5 ਦੇ ਜਾਤਕਾਂ ਦਾ ਸਾਰਾ ਧਿਆਨ ਇਸ ਹਫ਼ਤੇ ਸਾਂਝੇਦਾਰੀ ’ਤੇ ਰਹੇਗਾ, ਭਾਵੇਂ ਉਹ ਵਪਾਰਕ ਸਾਂਝ ਹੋਵੇ ਜਾਂ ਸ਼ਾਦੀਸ਼ੁਦਾ ਜੀਵਨ। ਤੁਸੀਂ ਸਾਂਝੇਦਾਰੀ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ। ਇਹ ਸਮੱਸਿਆਵਾਂ, ਜਿਨ੍ਹਾਂ ਦਾ ਤੁਸੀਂ ਪਿਛਲੇ ਕੁਝ ਸਮੇਂ ਤੋਂ ਸਾਹਮਣਾ ਕਰ ਰਹੇ ਹੋ, ਇਹ ਹਫ਼ਤੇ ਦੇ ਅੰਤ ਤੱਕ ਹੱਲ ਹੋ ਜਾਣਗੀਆਂ ਅਤੇ ਹਾਲਾਤ ਤੁਹਾਡੇ ਹੱਕ ਵਿੱਚ ਹੋਣਗੇ। ਇਸ ਦੌਰਾਨ ਤੁਹਾਨੂੰ ਆਪਣੀ ਕਿਸਮਤ ਦੇ ਨਾਲ਼-ਨਾਲ਼, ਪਿਤਾ, ਗੁਰੂ ਅਤੇ ਮੈਂਟਰ ਦਾ ਸਾਥ ਮਿਲੇਗਾ।
ਪ੍ਰੇਮ ਜੀਵਨ: ਮੂਲਾਂਕ 5 ਦੇ ਜਾਤਕਾਂ ਦੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੀ ਗੱਲ ਕਰੀਏ ਤਾਂ, ਇਸ ਹਫ਼ਤੇ ਤੁਹਾਡੇ ਰਿਸ਼ਤੇ ਵਿੱਚ ਵੱਡੀਆਂ ਸਮੱਸਿਆਵਾਂ ਨਹੀਂ ਆਉਣਗੀਆਂ। ਫੇਰ ਵੀ ਤੁਹਾਨੂੰ ਖੁਸ਼ੀ ਦੀ ਕਮੀ ਮਹਿਸੂਸ ਹੋ ਸਕਦੀ ਹੈ। ਦੂਜੇ ਪਾਸੇ, ਪ੍ਰੇਮ ਵਿੱਚ ਰਹਿੰਦੇ ਜੋੜਿਆਂ ਦੇ ਵਿਚਕਾਰ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਅਸਹਿਮਤੀਆਂ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ। ਸ਼ਾਦੀਸ਼ੁਦਾ ਜਾਤਕਾਂ ਨੂੰ ਅਚਾਨਕ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਤੁਹਾਡੇ ਦੋਵਾਂ ਦੇ ਵਿਚਕਾਰ ਪਰਿਵਾਰ ਦੇ ਮੈਂਬਰਾਂ ਦਾ ਦਖਲਅੰਦਾਜ਼ੀ ਕਰਨਾ ਹੋ ਸਕਦਾ ਹੈ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਜਿਹੜੇ ਵਿਦਿਆਰਥੀ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਹੀ ਸ਼ਾਨਦਾਰ ਰਹੇਗਾ। ਤੁਸੀਂ ਇਸ ਸਮੇਂ ਨੂੰ ਵੱਧ ਤੋਂ ਵੱਧ ਇਸਤੇਮਾਲ ਕਰ ਸਕੋਗੇ ਅਤੇ ਪੜ੍ਹਾਈ ਵਿੱਚ ਆਪਣਾ ਪ੍ਰਦਰਸ਼ਨ ਸੁਧਾਰਣ ਵਿੱਚ ਕਾਮਯਾਬ ਰਹੋਗੇ, ਖਾਸ ਤੌਰ ‘ਤੇ ਲੇਖਣ, ਮਾਸ ਕਮਿਊਨੀਕੇਸ਼ਨ ਅਤੇ ਭਾਸ਼ਾ ਨਾਲ ਜੁੜੇ ਕੋਰਸਾਂ ਵਿੱਚ।
ਪੇਸ਼ੇਵਰ ਜੀਵਨ: ਮੂਲਾਂਕ 5 ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਹਫ਼ਤਾ ਵਧੀਆ ਰਹੇਗਾ, ਖਾਸ ਕਰਕੇ ਉਨ੍ਹਾਂ ਲਈ ਜਿਹੜੇ ਰਾਜਨੇਤਾ ਹਨ ਜਾਂ ਜਨਤਾ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਦੌਰਾਨ ਸਮਾਜ ਵਿੱਚ ਤੁਹਾਡੀ ਚੰਗੀ ਛਵੀ ਬਣੇਗੀ। ਇਸ ਤੋਂ ਇਲਾਵਾ, ਉਹ ਲੋਕ ਜਿਹੜੇ ਪ੍ਰਿੰਟ ਮੀਡੀਆ, ਪੜ੍ਹਾਈ\ (ਬੱਚਿਆਂ ਦੀ ਸੰਭਾਲ, ਜਿਨ੍ਹਾਂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ) ਜਾਂ ਬੈਂਕਿੰਗ ਲਿਕਵਿਡ ਫੰਡ ਸਬੰਧੀ ਕੰਮ ਕਰਦੇ ਹਨ, ਉਨ੍ਹਾਂ ਲਈ ਵੀ ਇਹ ਹਫ਼ਤਾ ਅਨੁਕੂਲ ਰਹੇਗਾ।
ਸਿਹਤ: ਸਿਹਤ ਦੀ ਗੱਲ ਕਰੀਏ ਤਾਂ, ਮੂਲਾਂਕ 5 ਦੇ ਜਾਤਕਾਂ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਤੁਹਾਡੇ ਬਿਮਾਰ ਹੋਣ ਦੀ ਸੰਭਾਵਨਾ ਹੈ।
ਉਪਾਅ: ਘਰ ਵਿੱਚ ਚਿੱਟੇ ਰੰਗ ਦੇ ਫੁੱਲ ਲਗਾਓ ਅਤੇ ਨਿਯਮਿਤ ਰੂਪ ਨਾਲ ਉਨ੍ਹਾਂ ਦੀ ਦੇਖਭਾਲ਼ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਜਿਹੜੇ ਜਾਤਕ ਮੂਲਾਂਕ 6 ਦੇ ਤਹਿਤ ਜੰਮੇ ਹੋਏ ਹਨ, ਉਹ ਇਸ ਹਫ਼ਤੇ ਬਹੁਤ ਜ਼ਿਆਦਾ ਭਾਵੁਕ ਰਹਿਣਗੇ। ਇਸ ਦੌਰਾਨ, ਤੁਸੀਂ ਆਪਣੀ ਊਰਜਾ ਦਾ ਇਸਤੇਮਾਲ ਦੂਜਿਆਂ ਦੀ ਸਹਾਇਤਾ ਕਰਨ ਜਾਂ ਲੋੜਵੰਦ ਲੋਕਾਂ ਦੀ ਮੱਦਦ ਕਰਨ ਵਿੱਚ ਲਗਾਉਣ ਦੇ ਇੱਛੁਕ ਹੋਵੋਗੇ। ਤੁਸੀਂ ਆਵਾਰਾ ਜਾਨਵਰਾਂ, ਬੁਜ਼ੁਰਗਾਂ, ਅਨਾਥ ਬੱਚਿਆਂ ਜਾਂ ਦਿਵਿਆਂਗਾਂ ਦੇ ਜੀਵਨ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆਓਗੇ। ਦੂਜੇ ਪਾਸੇ, ਤੁਸੀਂ ਦੂਜਿਆਂ ਦੀ ਸਹਾਇਤਾ ਕਰਨ ਵਿੱਚ ਇੰਨੇ ਰੁੱਝੇ ਹੋ ਸਕਦੇ ਹੋ ਕਿ ਤੁਸੀਂ ਆਪਣੇ-ਆਪ ਉੱਤੇ ਧਿਆਨ ਨਹੀਂ ਦਿਓਗੇ। ਅਜਿਹਾ ਕਰਨਾ ਪੂਰੀ ਤਰ੍ਹਾਂ ਗਲਤ ਹੋਵੇਗਾ, ਕਿਉਂਕਿ ਦੂਜਿਆਂ ਦੀ ਸਹਾਇਤਾ ਕਰਨ ਦੇ ਨਾਲ, ਆਪਣੀ ਸਿਹਤ ਨੂੰ ਵੀ ਤਰਜੀਹ ਦੇਣੀ ਜ਼ਰੂਰੀ ਹੈ। ਇਸ ਲਈ, ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ। ਮੂਲਾਂਕ 6 ਦੇ ਜਿਹੜੇ ਜਾਤਕ ਪਹਿਲਾਂ ਤੋਂ ਹੀ ਰਿਸ਼ਤੇ ਵਿੱਚ ਹਨ, ਉਹ ਇਸ ਹਫ਼ਤੇ ਆਪਣੇ ਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿੱਚ ਕਾਮਯਾਬ ਰਹਿਣਗੇ। ਦੂਜੇ ਪਾਸੇ, ਜਿਹੜੇ ਜਾਤਕ ਆਪਣੇ ਰਿਸ਼ਤੇ ਦੇ ਪ੍ਰਤੀ ਗੰਭੀਰ ਜਾਂ ਇਮਾਨਦਾਰ ਨਹੀਂ ਹਨ, ਉਨ੍ਹਾਂ ਨੂੰ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਰਿਸ਼ਤਾ ਟੁੱਟ ਸਕਦਾ ਹੈ। ਇਸ ਦਾ ਕਾਰਨ ਧੋਖਾ ਵੀ ਹੋ ਸਕਦਾ ਹੈ। ਜਿਹੜੇ ਜਾਤਕ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਵਾਲ਼ੇ ਹਨ, ਉਨ੍ਹਾਂ ਨੂੰ ਇੱਕ ਵਾਰ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਕੀ ਤੁਸੀਂ ਸਹੀ ਜੀਵਨ ਸਾਥੀ ਚੁਣਿਆ ਹੈ ਜਾਂ ਨਹੀਂ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮੂਲਾਂਕ 6 ਦੇ ਵਿਦਿਆਰਥੀ ਜੇਕਰ ਪੜ੍ਹਾਈ ਵਿੱਚ ਮਿਹਨਤ ਨਹੀਂ ਕਰਦੇ ਤਾਂ ਅਗਲੀਆਂ ਪ੍ਰੀਖਿਆਵਾਂ ਵਿੱਚ ਉਨ੍ਹਾਂ ਉੱਤੇ ਦਬਾਅ ਵੱਧ ਸਕਦਾ ਹੈ। ਹਾਲਾਂਕਿ ਇਸ ਹਫ਼ਤੇ ਤੁਹਾਡੇ ਮਨ ਵਿੱਚ ਕਿਸੇ ਵਿਸ਼ੇ ਨੂੰ ਲੈ ਕੇ ਕਈ ਪ੍ਰਸ਼ਨ ਹੋ ਸਕਦੇ ਹਨ। ਪਰ ਤੁਹਾਡੀ ਮਾਂ ਅਤੇ ਅਧਿਆਪਕ ਤੁਹਾਡੀ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ ਮੂਲਾਂਕ 6 ਦੇ ਨੌਕਰੀਪੇਸ਼ਾ ਜਾਤਕਾਂ ਲਈ ਇਹ ਹਫ਼ਤਾ ਫਲਦਾਇਕ ਰਹੇਗਾ, ਖਾਸ ਤੌਰ ‘ਤੇ ਉਨ੍ਹਾਂ ਲਈ ਜੋ ਸਮਾਜ ਸੇਵਕ ਹਨ ਜਾਂ ਗੈਰ-ਸਰਕਾਰੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ, ਇਹ ਸਮਾਂ ਮੀਡੀਆ ਪ੍ਰਤੀਨਿਧੀਆਂ ਅਤੇ ਇਨਫਲੂਐਂਸਰਾਂ ਦੇ ਲਈ ਵੀ ਅਨੁਕੂਲ ਰਹੇਗਾ। ਜਿਹੜੇ ਜਾਤਕ ਸਾਂਝੇਦਾਰੀ ਵਿੱਚ ਵਪਾਰ ਕਰਦੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਧੋਖੇ ਦਾ ਸ਼ਿਕਾਰ ਹੋ ਸਕਦੇ ਹਨ।
ਸਿਹਤ: ਸਿਹਤ ਦੀ ਗੱਲ ਕਰੀਏ ਤਾਂ ਮੂਲਾਂਕ 6 ਦੇ ਜਾਤਕਾਂ ਨੂੰ ਆਪਣੀ ਸਿਹਤ ਉੱਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਓਂਕਿ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ, ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਵਾਲ਼ੇ ਲਈ ਇਹ ਹਫ਼ਤਾ ਕੁਝ ਮੁਸ਼ਕਲਾਂ ਨਾਲ ਭਰਿਆ ਹੋ ਸਕਦਾ ਹੈ। ਤੁਸੀਂ ਭਾਵਨਾਤਮਕ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹੋ। ਇਸ ਦੇ ਨਾਲ ਹੀ, ਮਾਨਸਿਕ ਅਸਪਸ਼ਟਤਾ ਅਤੇ ਉਲਝਣ ਦੇ ਕਾਰਨ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਹੋਰਾਂ ਦੇ ਸਾਹਮਣੇ ਸਪਸ਼ਟ ਤੌਰ ’ਤੇ ਰੱਖਣ ਵਿੱਚ ਅਸਮਰੱਥ ਹੋ ਸਕਦੇ ਹੋ। ਅਜਿਹੇ ਵਿੱਚ, ਤੁਹਾਨੂੰ ਆਪਣੀ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਧਿਆਨ ਕਰਨ ਅਤੇ ਅਧਿਆਤਮ ਨਾਲ ਜੁੜਨ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਇਹ ਹਫ਼ਤਾ ਮੂਲਾਂਕ 7 ਦੇ ਸਿੰਗਲ ਜਾਤਕਾਂ ਲਈ ਰੋਮਾਂਚਕ ਹੋ ਸਕਦਾ ਹੈ। ਤੁਸੀਂ ਲੰਮੀ ਦੂਰੀ ਦੀ ਯਾਤਰਾ ਜਾਂ ਤੀਰਥ ਯਾਤਰਾ ਦੇ ਦੌਰਾਨ ਕਿਸੇ ਨਾਲ ਪ੍ਰੇਮ ਵਿੱਚ ਪੈ ਸਕਦੇ ਹੋ। ਸ਼ਾਦੀਸ਼ੁਦਾ ਜਾਤਕ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਇਸ ਹਫ਼ਤੇ ਕਿਸੇ ਤੀਰਥ ਯਾਤਰਾ ਜਾਂ ਸੈਰ-ਸਪਾਟੇ ’ਤੇ ਜਾਣ ਦੀ ਯੋਜਨਾ ਬਣਾ ਸਕਦੇ ਹਨ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਉਹ ਵਿਦਿਆਰਥੀ ਜਿਹੜੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਹਫ਼ਤਾ ਚੰਗਾ ਰਹੇਗਾ। ਹਾਲਾਂਕਿ ਕੁਝ ਵਿਦਿਆਰਥੀਆਂ ਦੇ ਲਈ ਇਹ ਸਮਾਂ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। ਤੁਹਾਨੂੰ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨਾ ਪਵੇਗਾ ਅਤੇ ਜ਼ਿਆਦਾ ਮਿਹਨਤ ਕਰਨੀ ਪਵੇਗੀ, ਤਾਂ ਜੋ ਤੁਸੀਂ ਸਫਲਤਾ ਪ੍ਰਾਪਤ ਕਰ ਸਕੋ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ, ਮੂਲਾਂਕ 7 ਵਾਲ਼ੇ ਲਈ ਇਹ ਹਫ਼ਤਾ ਕਾਫ਼ੀ ਲਾਭਦਾਇਕ ਰਹਿ ਸਕਦਾ ਹੈ। ਤੁਸੀਂ ਆਪਣੇ ਕਰੀਅਰ ਨਾਲ਼ ਜੁੜੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਰਹੋਗੇ। ਇਸ ਦੌਰਾਨ ਤੁਸੀਂ ਊਰਜਾ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਰਹੋਗੇ। ਤੁਸੀਂ ਨਾ ਕੇਵਲ ਆਪਣੇ ਟੀਚੇ ਹਾਸਲ ਕਰੋਗੇ, ਸਗੋਂ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਹੋਗੇ। ਹਾਲਾਂਕਿ ਤੁਹਾਨੂੰ ਆਪਣੇ ਸਹਿਕਰਮੀਆਂ ਦੇ ਨਾਲ ਸਮੱਸਿਆਵਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਤੁਹਾਡੇ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫ਼ਤਾ ਮੂਲਾਂਕ 7 ਵਾਲ਼ੇ ਲਈ ਠੀਕ ਨਹੀਂ ਰਹੇਗਾ। ਤੁਸੀਂ ਜ਼ੁਕਾਮ, ਖੰਘ ਜਾਂ ਫਲੂ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਇਸ ਦੌਰਾਨ ਤੁਹਾਨੂੰ ਹਸਪਤਾਲ ਜਾਣਾ ਪੈ ਸਕਦਾ ਹੈ। ਤੁਹਾਨੂੰ ਡਾਕਟਰੀ ਸਹਾਇਤਾ ਲੈਣ ਅਤੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ ਚੰਦਰਮਾ ਦੀ ਰੌਸ਼ਨੀ ਵਿੱਚ ਘੱਟ ਤੋਂ ਘੱਟ 10 ਮਿੰਟ ਤੱਕ ਧਿਆਨ ਲਗਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਵਾਲ਼ੇ ਜਾਤਕ ਇਸ ਹਫ਼ਤੇ ਕੁਝ ਜਨੂੰਨੀ ਅਤੇ ਚਿੜਚਿੜੇ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਭਵਿੱਖ ਦੀ ਚਿੰਤਾ ਪਰੇਸ਼ਾਨ ਕਰ ਸਕਦੀ ਹੈ। ਇਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੀ ਸਿਹਤ ਅਤੇ ਮਾਨਸਿਕ ਸਿਹਤ ’ਤੇ ਪੈ ਸਕਦਾ ਹੈ। ਅਜਿਹੇ ਵਿੱਚ, ਤੁਹਾਨੂੰ ਆਪਣੇ-ਆਪ ਨੂੰ ਪ੍ਰੇਰਿਤ ਕਰਨਾ ਪਵੇਗਾ ਅਤੇ ਜ਼ਿਆਦਾ ਸੋਚਣ ਤੋਂ ਬਚਣਾ ਪਵੇਗਾ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ, ਇਹ ਹਫ਼ਤਾ ਉਨ੍ਹਾਂ ਜਾਤਕਾਂ ਲਈ ਸ਼ਾਨਦਾਰ ਰਹੇਗਾ, ਜਿਹੜੇ ਆਪਣੇ ਰਿਸ਼ਤੇ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਇਸ ਨੂੰ ਵਿਆਹ ਵਿੱਚ ਬਦਲਣ ਦੀ ਯੋਜਨਾ ਬਣਾ ਰਹੇ ਹਨ। ਇਹ ਸਮਾਂ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਅਨੁਕੂਲ ਹੋਵੇਗਾ। ਸ਼ਾਦੀਸ਼ੁਦਾ ਜਾਤਕ ਆਪਣੇ ਜੀਵਨ ਸਾਥੀ ਦੇ ਨਾਲ ਪ੍ਰੇਮਪੂਰਣ ਸਮੇਂ ਦਾ ਆਨੰਦ ਮਾਣਦੇ ਹੋਏ ਦਿਖਣਗੇ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਮੂਲਾਂਕ 8 ਦੇ ਉਹ ਵਿਦਿਆਰਥੀ, ਜਿਹੜੇ ਰਚਨਾਤਮਕ ਖੇਤਰਾਂ ਜਿਵੇਂ ਕਿ ਡਿਜ਼ਾਇਨ ਜਾਂ ਆਰਟਸ ਨਾਲ ਸਬੰਧਤ ਹਨ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਹੀ ਅਨੁਕੂਲ ਰਹੇਗਾ। ਉਹ ਵਿਦਿਆਰਥੀ ਜਿਹੜੇ ਹਿਊਮਨ ਰਾਈਟਸ, ਨਰਸਿੰਗ ਜਾਂ ਆਰਟਸ ਦੀ ਪੜ੍ਹਾਈ ਕਰ ਰਹੇ ਹਨ, ਆਪਣੀ ਪੜ੍ਹਾਈ ’ਚ ਉੱਤਮ ਪ੍ਰਦਰਸ਼ਨ ਕਰਨ ਵਿੱਚ ਸਫਲ ਰਹਿਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ, ਮੂਲਾਂਕ 8 ਦੇ ਨੌਕਰੀਪੇਸ਼ਾ ਜਾਤਕਾਂ ਲਈ ਇਹ ਹਫ਼ਤਾ ਬਹੁਤ ਚੰਗਾ ਨਹੀਂ ਰਹੇਗਾ। ਤੁਸੀਂ ਆਪਣੀ ਨੌਕਰੀ ਤੋਂ ਕੁਝ ਹੱਦ ਤੱਕ ਅਸੰਤੁਸ਼ਟ ਨਜ਼ਰ ਆ ਸਕਦੇ ਹੋ। ਹਾਲਾਂਕਿ, ਜਿਹੜੇ ਜਾਤਕ ਆਪਣਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਬਹੁਤ ਹੀ ਸ਼ਾਨਦਾਰ ਸਿੱਧ ਹੋਵੇਗਾ। ਤੁਸੀਂ ਗਾਹਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਸਕੋਗੇ ਅਤੇ ਚੰਗੇ ਸੌਦੇ ਵੀ ਕਰ ਸਕੋਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ, ਮੂਲਾਂਕ 8 ਵਾਲ਼ੇ ਨੂੰ ਇਸ ਹਫਤੇ ਤਣਾਅ ਅਤੇ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਕਾਰਨ ਤੁਸੀਂ ਕੁਝ ਬੇਚੈਨ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਤਣਾਅ ਤੋਂ ਬਚਣ ਅਤੇ ਧਿਆਨ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਾਲਾਤ ਨੂੰ ਹਲਕੇ ਵਿੱਚ ਲੈਣ ਤੋਂ ਬਚੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਵਾਲ਼ੇ ਲਈ ਇਹ ਹਫ਼ਤਾ ਕਈ ਤਰ੍ਹਾਂ ਦੀਆਂ ਊਰਜਾਵਾਂ ਲੈ ਕੇ ਆ ਸਕਦਾ ਹੈ। ਇਸ ਦੌਰਾਨ ਕਦੇ ਤੁਹਾਡੇ ਵਿਵਹਾਰ ਵਿੱਚ ਸਮਝਦਾਰੀ ਅਤੇ ਪਰਿਪੱਕਤਾ ਦੀ ਝਲਕ ਦੇਖਣ ਨੂੰ ਮਿਲੇਗੀ, ਤਾਂ ਕਦੇ ਤੁਸੀਂ ਮੂਰਖਤਾਪੂਰਣ ਵਿਵਹਾਰ ਕਰ ਸਕਦੇ ਹੋ। ਇਸ ਲਈ, ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਭਾਵਨਾਤਮਕ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਛੋਟੀਆਂ-ਮੋਟੀਆਂ ਗੱਲਾਂ ਵੀ ਤੁਹਾਨੂੰ ਠੇਸ ਪਹੁੰਚਾ ਸਕਦੀਆਂ ਹਨ। ਅਜਿਹੇ ਵਿੱਚ ਤੁਹਾਡਾ ਗੁੱਸਾ ਇੱਕਦਮ ਫੁੱਟ ਕੇ ਬਾਹਰ ਆ ਸਕਦਾ ਹੈ, ਜਿਸ ਦਾ ਅਸਰ ਤੁਹਾਡੇ ਪੇਸ਼ੇਵਰ ਅਤੇ ਨਿੱਜੀ ਜੀਵਨ ’ਤੇ ਪੈ ਸਕਦਾ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੇ ਪੱਖ ਤੋਂ ਵੇਖੀਏ ਤਾਂ, ਮੂਲਾਂਕ 9 ਵਾਲ਼ੇ ਜਾਤਕਾਂ ਨੂੰ ਇਸ ਹਫ਼ਤੇ ਜ਼ਰੂਰਤ ਤੋਂ ਵੱਧ ਸੁਰੱਖਿਅਤ ਵਿਵਹਾਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਤੁਹਾਡੇ ਸਾਥੀ ਨੂੰ ਪਰੇਸ਼ਾਨ ਕਰ ਸਕਦਾ ਹੈ। ਦੂਜੇ ਪਾਸੇ, ਜਿਹੜੇ ਜਾਤਕਾਂ ਦਾ ਵਿਆਹ ਹੋ ਚੁੱਕਾ ਹੈ, ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੜ੍ਹਾਈ: ਮੂਲਾਂਕ 9 ਦੇ ਜਿਹੜੇ ਵਿਦਿਆਰਥੀ ਇੰਜੀਨੀਅਰਿੰਗ, ਮੈਡੀਕਲ ਜਾਂ ਟੈਕਨਿਕਲ ਕੋਰਸ ਦੀ ਪੜ੍ਹਾਈ ਕਰ ਰਹੇ ਹਨ ਜਾਂ ਇਨ੍ਹਾਂ ਖੇਤਰਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਹੀ ਅਨੁਕੂਲ ਰਹੇਗਾ। ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲ਼ੇ ਲਈ ਵੀ ਇਸ ਸਮੇਂ ਨੂੰ ਬਹੁਤ ਉੱਤਮ ਕਿਹਾ ਜਾ ਸਕਦਾ ਹੈ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ, ਮੂਲਾਂਕ 9 ਦੇ ਜਾਤਕ ਇਸ ਹਫ਼ਤੇ ਆਪਣੇ ਪਿਛਲੇ ਕੰਮਾਂ ਵਿੱਚ ਕੀਤੀਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜੇ ਪ੍ਰਾਪਤ ਕਰਨਗੇ। ਜਿਹੜੇ ਜਾਤਕਾਂ ਨੂੰ ਆਮਦਨ ਵਿੱਚ ਵਾਧੇ ਜਾਂ ਪ੍ਰਮੋਸ਼ਨ ਦੀ ਉਡੀਕ ਹੈ, ਉਨ੍ਹਾਂ ਲਈ ਇਹ ਉਡੀਕ ਖਤਮ ਹੋ ਸਕਦੀ ਹੈ। ਹਾਲਾਂਕਿ, ਇਹ ਸਫਲਤਾ ਕਿਸੇ ਪਰਿਵਰਤਨ ਦੇ ਨਾਲ ਪ੍ਰਾਪਤ ਹੋ ਸਕਦੀ ਹੈ, ਜਿਵੇਂ ਕਿ ਤਬਾਦਲਾ ਜਾਂ ਵਿਭਾਗ ਦੇ ਬਦਲਾਵ ਦੇ ਰੂਪ ਵਿੱਚ।
ਸਿਹਤ: ਸਿਹਤ ਦੇ ਮਾਮਲੇ ਵਿੱਚ, ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਤੁਸੀਂ ਆਪਣੇ ਅੰਦਰ ਊਰਜਾ ਦੀ ਕਮੀ ਮਹਿਸੂਸ ਕਰ ਸਕਦੇ ਹੋ, ਜਿਸ ਦਾ ਪ੍ਰਭਾਵ ਮੂਡ ਸਵਿੰਗਸ ਦੇ ਰੂਪ ਵਿੱਚ ਆ ਸਕਦਾ ਹੈ। ਇਸ ਲਈ, ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਇਹ ਜਾਤਕ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਅੰਕ 8 ਦਾ ਸੁਆਮੀ ਕੌਣ ਹੈ?
ਸ਼ਨੀ ਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ।
2. ਮੰਗਲ ਕਿਹੜੇ ਅੰਕ ਦੇ ਸੁਆਮੀ ਹਨ?
ਅੰਕ ਜੋਤਿਸ਼ ਵਿੱਚ ਅੰਕ 9 ਦਾ ਸੁਆਮੀ ਮੰਗਲ ਦੇਵ ਨੂੰ ਮੰਨਿਆ ਗਿਆ ਹੈ।
3. ਮੂਲਾਂਕ ਕਿਵੇਂ ਕੱਢਿਆ ਜਾਂਦਾ ਹੈ?
ਮੂਲਾਂਕ ਪਤਾ ਕਰਨ ਲਈ ਤੁਹਾਨੂੰ ਆਪਣੀ ਜਨਮ ਦੀ ਤਰੀਕ, ਮਹੀਨੇ ਅਤੇ ਸਾਲ ਦੇ ਅੰਕਾਂ ਨੂੰ ਜੋੜਨਾ ਹੈ। ਜਿਹੜਾ ਅੰਕ ਆਵੇਗਾ, ਉਹ ਤੁਹਾਡਾ ਮੂਲਾਂਕ ਹੋਵੇਗਾ।