ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇ ਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ (03-09) ਅਗਸਤ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ, ਮੂਲਾਂਕ 1 ਵਾਲ਼ੇ ਲੋਕ ਸਮਾਜ ਨੂੰ ਬਿਹਤਰ ਦਿਸ਼ਾ ਵੱਲ ਲੈ ਜਾਣ ਲਈ ਲੋਕਾਂ ਦੀ ਅਗਵਾਈ ਕਰਨ ਦੇ ਯੋਗ ਹੋਣਗੇ ਅਤੇ ਇੱਕ ਚੰਗੇ ਨੇਤਾ ਵੱਜੋਂ ਜਾਣੇ ਜਾਣਗੇ। ਇਸ ਲਈ, ਜੇਕਰ ਤੁਸੀਂ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹੋ, ਧਾਰਮਿਕ ਗੁਰੂ, ਸਿਆਸਤਦਾਨ ਜਾਂ ਸਮਾਜਿਕ ਆਗੂ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਲਾਭਦਾਇਕ ਰਹਿਣ ਵਾਲ਼ਾ ਹੈ।
ਪ੍ਰੇਮ ਜੀਵਨ: ਤੁਹਾਨੂੰ ਆਪਣੇ ਸਾਥੀ ਦੇ ਪ੍ਰਤੀ ਝਗੜਾਲੂ ਅਤੇ ਹੰਕਾਰੀ ਰਵੱਈਆ ਅਪਣਾਉਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਦੋਵਾਂ ਵਿਚਕਾਰ ਬੇਲੋੜੇ ਹੰਕਾਰ ਨਾਲ ਸਬੰਧਤ ਵਿਵਾਦ ਅਤੇ ਮੱਤਭੇਦ ਪੈਦਾ ਹੋ ਸਕਦੇ ਹਨ। ਇਸ ਕਾਰਨ, ਤੁਹਾਡੇ ਰਿਸ਼ਤੇ ਵਿੱਚ ਉਤਾਰ-ਚੜ੍ਹਾਅ ਆਉਣ ਦੀ ਸੰਭਾਵਨਾ ਹੈ।
ਪੜ੍ਹਾਈ: ਇਸ ਮੂਲਾਂਕ ਵਾਲ਼ੇ ਵਿਦਿਆਰਥੀ ਪੜ੍ਹਾਈ ਵਿੱਚ ਰੁੱਝੇ ਰਹਿਣਗੇ ਅਤੇ ਆਪਣੇ ਕੋਰਸ 'ਤੇ ਧਿਆਨ ਕੇਂਦਰਿਤ ਕਰਨਗੇ, ਜਿਸ ਨਾਲ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਵਧੇਗੀ।
ਪੇਸ਼ੇਵਰ ਜੀਵਨ: ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਡੀ ਅਗਵਾਈ ਕਰਨ ਦੀ ਯੋਗਤਾ ਦੀ ਵੀ ਕਦਰ ਕੀਤੀ ਜਾਵੇਗੀ।
ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਸਬੰਧੀ ਕਿਸੇ ਵੀ ਗੰਭੀਰ ਸਮੱਸਿਆ ਤੋਂ ਪਰੇਸ਼ਾਨ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਤੁਸੀਂ ਪੂਰੇ ਹਫ਼ਤੇ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਰਹੋਗੇ।
ਉਪਾਅ: ਪਾਣੀ ਵਿੱਚ ਹਲਦੀ ਜਾਂ ਪੀਲ਼ੇ ਫੁੱਲ ਪਾ ਕੇ ਸੂਰਜ ਦੇਵਤਾ ਨੂੰ ਅਰਘ ਦਿਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਵਾਲ਼ੇ ਲੋਕਾਂ ਨੂੰ ਅਧਿਆਤਮਿਕ ਮਾਰਗ ਵਿੱਚ ਸੰਤੁਸ਼ਟੀ ਮਿਲਣ ਦੀ ਸੰਭਾਵਨਾ ਹੈ। ਕਿਸੇ ਰੁਕਾਵਟ ਦੇ ਕਾਰਨ, ਇਹ ਲੋਕ ਆਪਣੀ ਨੌਕਰੀ ਵਿੱਚ ਬਹੁਤ ਘੱਟ ਤਰੱਕੀ ਕਰ ਸਕਣਗੇ।
ਪ੍ਰੇਮ ਜੀਵਨ: ਆਪਣੇ ਸਾਥੀ ਨਾਲ ਪਿਆਰ ਭਰੀਆਂ ਗੱਲਾਂ ਕਰਨ ਨਾਲ ਤੁਹਾਡੇ ਦਿਨ ਬਿਹਤਰ ਹੋਣਗੇ। ਇਸ ਦੌਰਾਨ ਜਿਹੜੇ ਵਿਆਹੇ ਜੋੜੇ ਲੰਬੇ ਸਮੇਂ ਤੋਂ ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਵੀ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ।
ਪੜ੍ਹਾਈ: ਲੇਖਣ, ਸਾਹਿਤ ਸਿੱਖਣ ਜਾਂ ਕੋਈ ਵੀ ਭਾਸ਼ਾ ਸਿੱਖਣ ਵਾਲ਼ੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਅਤੇ ਸਲਾਹਕਾਰਾਂ ਤੋਂ ਲਾਭ ਪ੍ਰਾਪਤ ਕਰਨ ਦੀ ਉਮੀਦ ਹੈ। ਤੁਹਾਨੂੰ ਹਰ ਰੋਜ਼ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ।
ਪੇਸ਼ੇਵਰ ਜੀਵਨ: ਇਸ ਹਫ਼ਤੇ, ਮੂਲਾਂਕ 2 ਵਾਲ਼ੇ ਲੋਕਾਂ ਦੀ ਆਪਣੀ ਕੰਪਨੀ ਤੋਂ ਅਸੰਤੁਸ਼ਟੀ ਦੇ ਕਾਰਨ ਕੰਮ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ। ਤੁਸੀਂ ਕਰੀਅਰ ਬਦਲਣ ਲਈ ਮਜਬੂਰ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਇਸ ਸਮੇਂ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਕੋਈ ਵੀ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡਾ ਤਣਾਅ ਵਧ ਸਕਦਾ ਹੈ।
ਸਿਹਤ: ਇਸ ਹਫ਼ਤੇ ਤੁਹਾਨੂੰ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਜ਼ਿਆਦਾ ਸੋਚਣ ਨਾਲ ਚਿੰਤਾ ਅਤੇ ਤਣਾਅ ਪੈਦਾ ਹੋ ਸਕਦਾ ਹੈ ਅਤੇ ਇਹ ਚੀਜ਼ਾਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦੀਆਂ ਹਨ।
ਉਪਾਅ: ਤੁਸੀਂ ਹਰ ਰੋਜ਼ ਗੰਨੇ ਦੇ ਰਸ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰੋ ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਇਹ ਹਫ਼ਤਾ ਅਧਿਆਪਕਾਂ, ਗੁਰੂਆਂ, ਸਲਾਹਕਾਰਾਂ ਅਤੇ ਦਰਸ਼ਨ ਦੇ ਖੇਤਰ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਲਈ ਖਾਸ ਤੌਰ 'ਤੇ ਭਾਗਸ਼ਾਲੀ ਹੋਣ ਵਾਲ਼ਾ ਹੈ। ਉਹਨਾਂ ਨੂੰ ਦੂਜਿਆਂ ਨੂੰ ਪ੍ਰਭਾਵਿਤ ਕਰਨ ਅਤੇ ਉਹਨਾਂ ਨੂੰ ਹਮਦਰਦੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਪ੍ਰੇਮ ਜੀਵਨ: ਇਹ ਹਫ਼ਤਾ ਪ੍ਰੇਮ ਸਬੰਧਾਂ ਲਈ ਅਨੁਕੂਲ ਨਹੀਂ ਹੈ। ਹਾਲਾਂਕਿ, ਇਹ ਹਫ਼ਤਾ ਵਿਆਹੇ ਲੋਕਾਂ ਲਈ ਚੰਗਾ ਰਹਿਣ ਵਾਲ਼ਾ ਹੈ। ਰੁਝੇਵਿਆਂ ਦੇ ਬਾਵਜੂਦ, ਤੁਸੀਂ ਆਪਣੇ ਸਾਥੀ ਨਾਲ ਲੰਬੀ ਡ੍ਰਾਈਵ ਅਤੇ ਰੋਮਾਂਟਿਕ ਡਿਨਰ 'ਤੇ ਜਾਣ ਲਈ ਸਮਾਂ ਕੱਢ ਸਕੋਗੇ।
ਪੜ੍ਹਾਈ: ਇਹ ਹਫ਼ਤਾ ਉਨ੍ਹਾਂ ਵਿਦਿਆਰਥੀਆਂ ਲਈ ਵੀ ਚੰਗਾ ਰਹਿਣ ਵਾਲ਼ਾ ਹੈ, ਜਿਹੜੇ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਤੁਸੀਂ ਚੀਜ਼ਾਂ ਨੂੰ ਬਹੁਤ ਜਲਦੀ ਸਮਝ ਸਕੋਗੇ।
ਪੇਸ਼ੇਵਰ ਜੀਵਨ: ਤੁਸੀਂ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਤੋਂ ਬਾਅਦ ਸੰਤੁਸ਼ਟ ਅਤੇ ਆਰਾਮਦਾਇਕ ਮਹਿਸੂਸ ਕਰੋਗੇ, ਜਿਨ੍ਹਾਂ ਨੂੰ ਤੁਸੀਂ ਮੁਲਤਵੀ ਕਰ ਰਹੇ ਸੀ। ਵਪਾਰੀਆਂ ਨੂੰ ਇਸ ਹਫ਼ਤੇ ਵਧੀਆ ਮੁਨਾਫ਼ਾ ਹੋਣ ਦੀ ਸੰਭਾਵਨਾ ਹੈ।
ਸਿਹਤ: ਤੁਹਾਨੂੰ ਕਸਰਤ ਕਰਨ, ਸਿਹਤਮੰਦ ਭੋਜਨ ਖਾਣ ਅਤੇ ਮੈਡੀਟੇਸ਼ਨ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਤੁਹਾਨੂੰ ਮਿੱਠੇ ਅਤੇ ਤੇਲਯੁਕਤ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਭਾਰ ਵਧਣ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।
ਉਪਾਅ: ਜਿੰਨਾ ਹੋ ਸਕੇ ਪੀਲ਼ੇ ਰੰਗ ਦੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਘੱਟੋ ਘੱਟ ਆਪਣੀ ਜੇਬ ਵਿੱਚ ਇੱਕ ਪੀਲ਼ਾ ਰੁਮਾਲ ਰੱਖੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ, ਮੂਲਾਂਕ 4 ਵਾਲ਼ੇ ਲੋਕ ਜ਼ਿੰਮੇਵਾਰੀਆਂ ਅਤੇ ਸਮਾਜਿਕ ਪਰੰਪਰਾਵਾਂ ਕਾਰਨ ਦਬਾਅ ਮਹਿਸੂਸ ਕਰ ਸਕਦੇ ਹਨ। ਤੁਹਾਡੇ ਲਈ ਇਹ ਸਮਝਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ ਕਿ ਸਮਾਜ ਵਿੱਚ ਕੀ ਸਵੀਕਾਰਯੋਗ ਹੈ ਅਤੇ ਤੁਸੀਂ ਕੀ ਚਾਹੁੰਦੇ ਹੋ। ਕੁਝ ਗਲਤਫਹਿਮੀਆਂ ਹੋ ਸਕਦੀਆਂ ਹਨ, ਪਰ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ।
ਪ੍ਰੇਮ ਜੀਵਨ: ਇਸ ਮੂਲਾਂਕ ਵਾਲ਼ੇ ਲੋਕ ਆਪਣੇ ਸਾਥੀਆਂ ਨੂੰ ਆਪਣੀਆਂ ਇੱਛਾਵਾਂ ਅਤੇ ਜ਼ਰੂਰਤਾਂ ਲਈ ਨਜ਼ਰਅੰਦਾਜ਼ ਕਰਦੇ ਜਾਂ ਉਨ੍ਹਾਂ ‘ਤੇ ਦਬਾਅ ਪਾਉਂਦੇ ਦੇਖੇ ਜਾ ਸਕਦੇ ਹਨ। ਤੁਹਾਨੂੰ ਦੋਵਾਂ ਨੂੰ ਇੱਕ-ਦੂਜੇ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਅਤੇ ਤੁਹਾਨੂੰ ਆਪਣੇ ਸਾਥੀ ਦੀ ਇਮਾਨਦਾਰੀ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ।
ਪੜ੍ਹਾਈ: ਵਿਦਿਆਰਥੀਆਂ ਦਾ ਉੱਚ-ਵਿੱਦਿਆ ਪ੍ਰਾਪਤ ਕਰਨ ਜਾਂ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਟੀਚਾ ਪੂਰਾ ਹੋ ਸਕਦਾ ਹੈ। ਇਸ ਹਫ਼ਤੇ ਤੁਹਾਡਾ ਧਿਆਨ ਚੰਗਾ ਰਹੇਗਾ। ਇਹ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਇੱਕ ਅਨੁਕੂਲ ਸਮਾਂ ਹੈ।
ਪੇਸ਼ੇਵਰ ਜੀਵਨ: ਤੁਸੀਂ ਦਫ਼ਤਰ ਵਿੱਚ ਰਾਜਨੀਤੀ ਦਾ ਸ਼ਿਕਾਰ ਹੋ ਸਕਦੇ ਹੋ। ਤੁਹਾਡੇ ਦੁਸ਼ਮਣ ਤੁਹਾਡੇ ਸਹਿਕਰਮੀਆਂ ਅਤੇ ਟੀਮ ਮੈਂਬਰਾਂ ਨਾਲ ਤੁਹਾਡੇ ਰਿਸ਼ਤੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਸਕਦੇ ਹਨ।
ਸਿਹਤ: ਇਸ ਹਫ਼ਤੇ ਤੁਹਾਨੂੰ ਕਿਸੇ ਖਾਣ-ਪੀਣ ਦੀ ਚੀਜ਼ ਤੋਂ ਐਲਰਜੀ ਅਤੇ ਬਦਹਜ਼ਮੀ ਤੋਂ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ, ਇਸ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖੋ।
ਉਪਾਅ: ਵੀਰਵਾਰ ਨੂੰ ਵਰਤ ਰੱਖੋ ਅਤੇ ਗਰੀਬ ਬੱਚਿਆਂ ਨੂੰ ਕੇਲੇ ਦਿਓ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਹ ਹਫ਼ਤਾ ਮੂਲਾਂਕ 5 ਵਾਲ਼ੇ ਲੋਕਾਂ ਲਈ ਉਲਝਣਾਂ ਨਾਲ ਭਰਿਆ ਰਹਿਣ ਵਾਲ਼ਾ ਹੈ, ਪਰ ਹਫ਼ਤੇ ਦੇ ਅੰਤ ਤੱਕ, ਤੁਹਾਡੀਆਂ ਸਾਰੀਆਂ ਉਲਝਣਾਂ ਖਤਮ ਹੋ ਜਾਣਗੀਆਂ ਅਤੇ ਤੁਸੀਂ ਆਪਣੇ ਲਈ ਸਹੀ ਫੈਸਲਾ ਲੈਣ ਦੇ ਯੋਗ ਹੋਵੋਗੇ।
ਪ੍ਰੇਮ ਜੀਵਨ: ਵਿਆਹੇ ਲੋਕਾਂ ਨੂੰ ਆਪਣੇ ਸਾਥੀ ਦੀ ਮਾੜੀ ਸਿਹਤ ਕਾਰਨ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਉਸ ਦੀ ਦੇਖਭਾਲ਼ ਕਰਨ ਅਤੇ ਉਸ ਨੂੰ ਚੰਗੀਆਂ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਧੇਰੇ ਮਿਹਨਤ ਕਰਨੀ ਪੈ ਸਕਦੀ ਹੈ।
ਪੜ੍ਹਾਈ: ਇਸ ਹਫ਼ਤੇ, ਮੂਲਾਂਕ 5 ਵਾਲ਼ੇ ਲੋਕਾਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸਾਥੀਆਂ ਦੇ ਦਬਾਅ ਕਾਰਨ, ਤੁਹਾਡਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ।
ਪੇਸ਼ੇਵਰ ਜੀਵਨ: ਇਹ ਹਫ਼ਤਾ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਰਹਿਣ ਵਾਲ਼ਾ ਹੈ, ਜਿਹੜੇ ਮੀਡੀਆ, ਪ੍ਰਕਾਸ਼ਨ, ਲੇਖਣ, ਸਲਾਹ-ਮਸ਼ਵਰਾ ਜਾਂ ਮਾਰਕੀਟਿੰਗ ਆਦਿ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਹਨ, ਜਿੱਥੇ ਸੰਚਾਰ ਮਹੱਤਵਪੂਰਣ ਹੈ।
ਸਿਹਤ: ਇਸ ਹਫ਼ਤੇ ਤੁਹਾਨੂੰ ਸਰੀਰ ਵਿੱਚ ਦਰਦ ਅਤੇ ਜ਼ੁਕਾਮ ਹੋ ਸਕਦਾ ਹੈ, ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਆਪਣੇ ਊਰਜਾ ਦੇ ਪੱਧਰ ਨੂੰ ਵਧਾਉਣ ਦੀ ਲੋੜ ਹੈ।
ਉਪਾਅ: ਪੂਜਾ ਦੇ ਦੌਰਾਨ ਭਗਵਾਨ ਗਣੇਸ਼ ਨੂੰ ਦੁੱਭ ਚੜ੍ਹਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਕਿਉਂਕਿ ਮੂਲਾਂਕ 6 ਦਾ ਸੁਆਮੀ ਗ੍ਰਹਿ ਸ਼ੁੱਕਰ ਹੈ, ਇਸ ਲਈ ਇਸ ਮੂਲਾਂਕ ਵਾਲ਼ੇ ਲੋਕ ਰੋਮਾਂਟਿਕ ਹੁੰਦੇ ਹਨ ਅਤੇ ਸੱਚੇ ਪਿਆਰ ਨੂੰ ਸਮਝਦੇ ਹਨ। ਹਾਲਾਂਕਿ, ਇਸ ਹਫ਼ਤੇ ਤੁਸੀਂ ਆਪਣੀਆਂ ਸੱਚੀਆਂ ਅਤੇ ਹਮਦਰਦੀ ਭਰੀਆਂ ਭਾਵਨਾਵਾਂ ਨੂੰ ਦਿਵਯ ਪਿਆਰ ਵਿੱਚ ਬਦਲ ਸਕਦੇ ਹੋ।
ਪ੍ਰੇਮ ਜੀਵਨ: ਗਲਤਫਹਿਮੀਆਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਵਿਚਕਾਰ ਬਹਿਸ ਹੋਣ ਦੀ ਸੰਭਾਵਨਾ ਹੈ। ਇਹ ਹਫ਼ਤਾ ਵਿਆਹੇ ਲੋਕਾਂ ਲਈ ਬਹੁਤ ਵਧੀਆ ਰਹਿਣ ਵਾਲ਼ਾ ਹੈ।
ਪੜ੍ਹਾਈ: ਜਿਹੜੇ ਵਿਦਿਆਰਥੀ ਕਵਿਤਾ ਜਾਂ ਰਚਨਾਤਮਕ ਲੇਖਣ ਵਿੱਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਨੂੰ ਇਸ ਹਫ਼ਤੇ ਆਪਣੇ ਕੰਮ ਲਈ ਚੰਗੇ ਨਤੀਜੇ ਮਿਲਣ ਦੀ ਉਮੀਦ ਹੈ। ਦੂਜੇ ਪਾਸੇ, ਮੂਲਾਂਕ 6 ਵਾਲ਼ੇ ਜਿਹੜੇ ਵਿਦਿਆਰਥੀ ਟੈਰੋ ਰੀਡਿੰਗ ਜਾਂ ਵੈਦਿਕ ਜੋਤਿਸ਼ ਵਿੱਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਲਈ ਸ਼ੁਰੂਆਤ ਕਰਨ ਲਈ ਇਹ ਅਨੁਕੂਲ ਸਮਾਂ ਹੈ।
ਪੇਸ਼ੇਵਰ ਜੀਵਨ: ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਕੁਝ ਨਵੇਂ ਸੁਝਾਅ ਮਿਲ ਸਕਦੇ ਹਨ। ਇਸ ਹਫ਼ਤੇ, ਤੁਹਾਡੀ ਵਿੱਤੀ ਸਥਿਤੀ ਠੀਕ ਰਹਿਣ ਕਾਰਨ ਤੁਸੀਂ ਆਪਣੇ ਖਰਚਿਆਂ ਅਤੇ ਆਮਦਨ ਨੂੰ ਸੰਤੁਲਿਤ ਰੱਖਣ ਦੇ ਯੋਗ ਹੋਵੋਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ ਸਭ ਕੁਝ ਠੀਕ ਰਹੇਗਾ। ਤੁਹਾਨੂੰ ਕੇਵਲ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਸ ਹਫ਼ਤੇ ਤੁਹਾਡਾ ਵਜ਼ਨ ਵਧ ਸਕਦਾ ਹੈ।
ਉਪਾਅ: ਫੁੱਲ ਲਗਾਓ ਅਤੇ ਉਨ੍ਹਾਂ ਦੀ ਦੇਖਭਾਲ਼ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਇਹ ਹਫ਼ਤਾ ਮੂਲਾਂਕ 7 ਵਾਲ਼ੇ ਅਧਿਆਪਕਾਂ, ਗੁਰੂਆਂ, ਪ੍ਰੇਰਕ ਬੁਲਾਰਿਆਂ, ਲਾਈਫ ਕੋਚਾਂ ਅਤੇ ਅਧਿਆਤਮਿਕ ਗੁਰੂਆਂ ਲਈ ਚੰਗਾ ਰਹਿਣ ਵਾਲ਼ਾ ਹੈ। ਹਾਲਾਂਕਿ ਤੁਹਾਡੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ, ਤਾਂ ਤੁਹਾਨੂੰ ਆਪਣੇ ਅਧਿਆਤਮਿਕ ਹਿੱਤਾਂ ਅਤੇ ਘਰੇਲੂ ਜੀਵਨ ਵਿਚਕਾਰ ਦੇ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਪੈਦਾ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਆਪਣੇ ਘਰੇਲੂ ਜੀਵਨ ਵਿੱਚ ਖੁਸ਼ ਨਹੀਂ ਮਹਿਸੂਸ ਕਰ ਰਹੇ ਹੋ ਅਤੇ ਅਧਿਆਤਮ ਵੱਲ ਤੁਹਾਡਾ ਝੁਕਾਅ ਵੱਧ ਰਿਹਾ ਹੈ ਅਤੇ ਮੋਹ-ਮਾਇਆ ਦੀ ਦੁਨੀਆਂ ਨੂੰ ਛੱਡਣ ਦੀ ਭਾਵਨਾ ਤੁਹਾਡੇ ਅੰਦਰ ਮਜ਼ਬੂਤ ਹੋ ਰਹੀ ਹੈ, ਤਾਂ ਇਹ ਤੁਹਾਡੇ ਲਈ ਆਤਮ-ਨਿਰੀਖਣ ਦਾ ਸਮਾਂ ਹੋ ਸਕਦਾ ਹੈ।
ਪੜ੍ਹਾਈ: ਇਸ ਸਮੇਂ ਮੂਲਾਂਕ 7 ਵਾਲ਼ੇ ਵਿਦਿਆਰਥੀ ਪੜ੍ਹਾਈ ਵਿੱਚ ਰੁੱਝੇ ਰਹਿਣਗੇ। ਵਿਦਿਆਰਥੀ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰ ਸਕਣਗੇ। ਇਸ ਹਫ਼ਤੇ ਤੁਸੀਂ ਆਪਣੀ ਸਿੱਖਣ ਅਤੇ ਯਾਦਦਾਸ਼ਤ ਦੀ ਯੋਗਤਾ ਵਿੱਚ ਸੁਧਾਰ ਦੇਖ ਸਕਦੇ ਹੋ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਬੇਚੈਨੀ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਆਪਣੇ ਅਧੀਨ ਅਧਿਕਾਰੀਆਂ ਨਾਲ ਬਹਿਸ ਜਾਂ ਲੜਾਈ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਹ ਤੁਹਾਡੇ ਵਿਰੁੱਧ ਜਾ ਸਕਦੇ ਹਨ।
ਸਿਹਤ: ਇਸ ਹਫ਼ਤੇ ਤੁਹਾਨੂੰ ਪਾਚਣ ਅਤੇ ਪੇਟ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰਤਾਂ ਮੇਨੋਪੌਜ਼ ਅਤੇ ਹਾਰਮੋਨ ਨਾਲ ਸਬੰਧਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੀਆਂ ਹਨ।
ਉਪਾਅ: ਤੁਹਾਨੂੰ ਨਿਯਮਿਤ ਤੌਰ 'ਤੇ ਅਵਾਰਾ ਕੁੱਤਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਭੋਜਨ ਖੁਆਉਣਾ ਚਾਹੀਦਾ ਹੈ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਪਰਿਵਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸੁਕ ਹੋਵੋਗੇ। ਕਿਸੇ ਦੇ ਤਰਕਹੀਣ ਕੰਮ ਕਾਰਨ ਤੁਹਾਡਾ ਮੂਡ ਵਿਗੜ ਸਕਦਾ ਹੈ।
ਪ੍ਰੇਮ ਜੀਵਨ: ਇਹ ਹਫ਼ਤਾ ਉਨ੍ਹਾਂ ਲੋਕਾਂ ਲਈ ਖੁਸ਼ੀਆਂ ਭਰਿਆ ਰਹਿਣ ਵਾਲ਼ਾ ਹੈ, ਜਿਹੜੇ ਪ੍ਰੇਮ ਸਬੰਧ ਵਿੱਚ ਹਨ। ਤੁਹਾਨੂੰ ਹਰ ਥਾਂ ਤੋਂ ਸਕਾਰਾਤਮਕ ਸੰਕੇਤ ਮਿਲਣਗੇ ਅਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਆਪਸੀ ਸਮਝ ਚੰਗੀ ਰਹੇਗੀ।
ਪੜ੍ਹਾਈ: ਮੂਲਾਂਕ 8 ਦੇ ਵਿਦਿਆਰਥੀਆਂ ਨੂੰ ਇਸ ਹਫ਼ਤੇ ਆਪਣੀ ਪੜ੍ਹਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੂੰ ਪੜ੍ਹਾਈ ਦੇ ਦਬਾਅ ਨੂੰ ਸੰਭਾਲਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਲੋਕਾਂ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਤੋਂ ਸਹਿਯੋਗ ਮਿਲਣ ਦੀ ਸੰਭਾਵਨਾ ਹੈ, ਜਿਸ ਕਾਰਨ ਉਹ ਆਪਣਾ ਕੰਮ ਆਸਾਨੀ ਨਾਲ ਅਤੇ ਸਮੇਂ ਸਿਰ ਪੂਰਾ ਕਰ ਸਕਣਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਅਤੇ ਪਾਚਣ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ। ਤੁਹਾਨੂੰ ਸਾਵਧਾਨ ਰਹਿਣ ਅਤੇ ਸਾਫ਼ ਜਗ੍ਹਾ ਵਿੱਚ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਤੁਸੀਂ ਨਿਯਮਿਤ ਤੌਰ 'ਤੇ ਸ਼ਨੀ ਦੇ ਬੀਜ ਮੰਤਰ ਦਾ ਜਾਪ ਕਰੋ ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ, ਮੂਲਾਂਕ 9 ਵਾਲ਼ੇ ਲੋਕ ਧਾਰਮਿਕ ਗਤੀਵਿਧੀਆਂ ਵਿੱਚ ਵਧੇਰੇ ਦਿਲਚਸਪੀ ਲੈ ਸਕਦੇ ਹਨ। ਇਸ ਹਫ਼ਤੇ ਤੁਹਾਨੂੰ ਆਪਣੇ ਅਧਿਆਤਮਿਕ ਵਿਕਾਸ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ।
ਪ੍ਰੇਮ ਜੀਵਨ: ਮੂਲਾਂਕ 8 ਵਾਲ਼ੇ ਲੋਕਾਂ ਨੂੰ ਇਸ ਹਫ਼ਤੇ ਆਪਣੇ ਜੀਵਨ ਸਾਥੀ ਤੋਂ ਪੂਰਾ ਸਹਿਯੋਗ ਮਿਲੇਗਾ, ਪਰ ਇਸ ਸਭ ਦੇ ਬਾਵਜੂਦ, ਕੀ ਤੁਸੀਂ ਆਪਣੇ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੋਗੇ, ਕੀ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਜਾਂ ਕੀ ਤੁਸੀਂ ਆਪਣੇ ਰਿਸ਼ਤੇ ਨੂੰ ਵਿਆਹੁਤਾ ਬੰਧਨ ਵਿੱਚ ਬਦਲ ਸਕੋਗੇ? ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ।
ਪੜ੍ਹਾਈ: ਮੂਲਾਂਕ 9 ਵਾਲ਼ੇ ਵਿਦਿਆਰਥੀਆਂ 'ਤੇ ਪੜ੍ਹਾਈ ਦਾ ਦਬਾਅ ਅਤੇ ਬੋਝ ਘੱਟ ਹੋਣ ਵਾਲ਼ਾ ਹੈ। ਹਫ਼ਤੇ ਦਾ ਪਹਿਲਾ ਹਿੱਸਾ ਤੁਹਾਡੇ ਲਈ ਦੂਜੇ ਹਿੱਸੇ ਨਾਲੋਂ ਬਿਹਤਰ ਰਹੇਗਾ।
ਪੇਸ਼ੇਵਰ ਜੀਵਨ: ਤੁਸੀਂ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਦੇ ਕਾਰਨ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਇਸ ਹਫ਼ਤੇ ਤੁਸੀਂ ਬਹੁਤ ਪੈਸਾ ਕਮਾਓਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ, ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਮਹਿਸੂਸ ਕਰੋਗੇ, ਪਰ ਤੁਹਾਡੇ ਉੱਚ ਊਰਜਾ ਪੱਧਰ ਦੇ ਕਾਰਨ, ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਤੁਸੀਂ ਮਾਈਗ੍ਰੇਨ ਅਤੇ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਸਕਦੇ ਹੋ।
ਉਪਾਅ: ਹਨੂੰਮਾਨ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਬੁੰਦੀ ਪ੍ਰਸ਼ਾਦ ਚੜ੍ਹਾਓ ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਮੂਲਾਂਕ 1 ਦਾ ਸੁਆਮੀ ਗ੍ਰਹਿ ਕੌਣ ਹੈ?
ਇਸ ਮੂਲਾਂਕ ਦਾ ਸੁਆਮੀ ਸੂਰਜ ਦੇਵਤਾ ਹੈ।
2. ਮੂਲਾਂਕ 7 ਵਾਲ਼ੇ ਲੋਕ ਕਿਹੋ-ਜਿਹੇ ਹੁੰਦੇ ਹਨ?
ਇਹ ਅਧਿਆਤਮਿਕ ਖੋਜ ਵਿੱਚ ਲੱਗੇ ਰਹਿੰਦੇ ਹਨ।
3. ਮੂਲਾਂਕ 9 ਵਾਲ਼ੇ ਲੋਕ ਕਿਹੋ-ਜਿਹੇ ਹੁੰਦੇ ਹਨ?
ਇਹ ਅਨੁਸ਼ਾਸਨ-ਪਸੰਦ ਹੁੰਦੇ ਹਨ।