ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਆਮ ਤੌਰ 'ਤੇ ਅਨੁਕੂਲ ਨਤੀਜੇ ਦੇਵੇਗਾ। ਇਹ ਹਫ਼ਤਾ ਭਾਵਨਾਤਮਕ ਸਬੰਧਾਂ ਲਈ ਬਹੁਤ ਵਧੀਆ ਸਿੱਧ ਹੋ ਸਕਦਾ ਹੈ। ਫਿਰ ਵੀ, ਪ੍ਰੇਮ ਸਬੰਧਾਂ ਆਦਿ ਦੇ ਮਾਮਲਿਆਂ ਵਿੱਚ ਚੰਗਾ ਆਚਰਣ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਦੂਰ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਮਾਮਲੇ ਵਿੱਚ ਵੀ ਇਹ ਹਫ਼ਤਾ ਤੁਹਾਨੂੰ ਬਹੁਤ ਵਧੀਆ ਨਤੀਜੇ ਦੇ ਸਕਦਾ ਹੈ।
ਕਲਾ ਅਤੇ ਸਾਹਿਤ ਨਾਲ ਜੁੜੇ ਲੋਕਾਂ ਨੂੰ ਵੀ ਇਸ ਹਫ਼ਤੇ ਚੰਗੇ ਨਤੀਜੇ ਮਿਲ ਸਕਦੇ ਹਨ। ਦੁੱਧ ਅਤੇ ਪਾਣੀ ਦਾ ਕਾਰੋਬਾਰ ਕਰਨ ਵਾਲ਼ੇ ਲੋਕ ਵੀ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਸਾਂਝੇਦਾਰੀ ਦੇ ਕੰਮ ਵਿੱਚ ਚੰਗੇ ਨਤੀਜੇ ਪ੍ਰਾਪਤ ਹੋ ਸਕਦੇ ਹਨ। ਧੀਰਜ ਨਾਲ ਕੀਤੇ ਗਏ ਯਤਨ ਆਮ ਤੌਰ 'ਤੇ ਸ਼ੁਭ ਨਤੀਜੇ ਦੇਣਗੇ।
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਰਚਨਾਤਮਕ ਕੰਮ ਵਿੱਚ ਸ਼ਾਮਲ ਹੋ, ਤਾਂ ਤੁਹਾਨੂੰ ਇਸ ਹਫ਼ਤੇ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। ਆਪਣੀ ਮਾਂ ਅਤੇ ਮਾਂ ਵਰਗੀਆਂ ਸ਼ਖਸੀਅਤਾਂ ਰਾਹੀਂ, ਤੁਹਾਨੂੰ ਨਾ ਕੇਵਲ ਭਾਵਨਾਤਮਕ ਸਹਿਯੋਗ ਹੀ ਮਿਲੇਗਾ, ਸਗੋਂ ਉਨ੍ਹਾਂ ਦਾ ਮਾਰਗਦਰਸ਼ਨ ਅਤੇ ਆਸ਼ੀਰਵਾਦ ਤੁਹਾਡੇ ਜੀਵਨ ਦੇ ਅਨੁਕੂਲ ਗ੍ਰਾਫ ਨੂੰ ਹੋਰ ਵਧਾ ਸਕਦੇ ਹਨ।
ਉਪਾਅ: ਸੋਮਵਾਰ ਜਾਂ ਸ਼ੁੱਕਰਵਾਰ ਨੂੰ ਸ਼ਿਵਲਿੰਗ 'ਤੇ ਦੁੱਧ ਚੜ੍ਹਾਉਣਾ ਸ਼ੁਭ ਰਹੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੂਲਾਂਕ 2 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਆਮ ਤੌਰ 'ਤੇ ਤੁਹਾਨੂੰ ਅਨੁਕੂਲ ਨਤੀਜੇ ਦੇਵੇਗਾ। ਜੇਕਰ ਤੁਸੀਂ ਕਿਸੇ ਸਮਾਜਿਕ ਕੰਮ ਵਿੱਚ ਲੱਗੇ ਹੋਏ ਵਿਅਕਤੀ ਹੋ ਤਾਂ ਇਹ ਹਫ਼ਤਾ ਤੁਹਾਨੂੰ ਬਹੁਤ ਚੰਗੇ ਨਤੀਜੇ ਦੇ ਸਕਦਾ ਹੈ। ਪ੍ਰਬੰਧਨ ਜਾਂ ਬੈਂਕਿੰਗ ਖੇਤਰ ਨਾਲ ਜੁੜੇ ਲੋਕ ਵੀ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਣਗੇ। ਵਿੱਦਿਆ ਦੇ ਖੇਤਰ ਨਾਲ ਜੁੜੇ ਲੋਕਾਂ ਨੂੰ ਵੀ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਇਸ ਸਮੇਂ ਪੜ੍ਹਾਈ ਕਰ ਰਹੇ ਹੋ, ਯਾਨੀ ਕਿ ਤੁਸੀਂ ਇੱਕ ਵਿਦਿਆਰਥੀ ਹੋ, ਤਾਂ ਤੁਹਾਨੂੰ ਵੀ ਇਸ ਹਫ਼ਤੇ ਚੰਗੇ ਨਤੀਜੇ ਮਿਲ ਸਕਦੇ ਹਨ।
ਜੇਕਰ ਤੁਸੀਂ ਕਿਤੇ ਕੁਝ ਪੈਸਾ ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਹਫ਼ਤਾ ਉਸ ਯੋਜਨਾ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੇ ਲਈ ਮੱਦਦਗਾਰ ਹੋ ਸਕਦਾ ਹੈ। ਕਿਸੇ ਸੀਨੀਅਰ ਦਾ ਮਾਰਗਦਰਸ਼ਨ ਤੁਹਾਡੇ ਕੰਮ ਨੂੰ ਨਵੀਂ ਊਰਜਾ ਦੇ ਸਕਦਾ ਹੈ। ਜੇਕਰ ਤੁਸੀਂ ਆਪਣੀ ਜਲਦਬਾਜ਼ੀ ਨੂੰ ਥੋੜ੍ਹਾ ਕਾਬੂ ਕਰ ਸਕਦੇ ਹੋ ਅਤੇ ਅਨੁਭਵ ਨੂੰ ਮਹੱਤਵ ਦੇ ਸਕਦੇ ਹੋ, ਤਾਂ ਇਸ ਹਫ਼ਤੇ ਪ੍ਰਾਪਤ ਨਤੀਜਿਆਂ ਵਿੱਚ ਸਕਾਰਾਤਮਕਤਾ ਦੀ ਪ੍ਰਤੀਸ਼ਤਤਾ ਹੋਰ ਵਧ ਸਕਦੀ ਹੈ। ਇਹ ਹਫ਼ਤਾ ਰਚਨਾਤਮਕ ਕੰਮ ਲਈ ਵੀ ਅਨੁਕੂਲ ਮੰਨਿਆ ਜਾਵੇਗਾ। ਦੋਸਤੀ ਨਿਭਾਓਣ ਅਤੇ ਦੋਸਤਾਂ ਤੋਂ ਸਹਿਯੋਗ ਪ੍ਰਾਪਤ ਕਰਨ ਵਰਗੇ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਕਰਨ ਦੀਆਂ ਚੰਗੀਆਂ ਸੰਭਾਵਨਾਵਾਂ ਹਨ।
ਉਪਾਅ: ਆਪਣੇ ਅਧਿਆਪਕ ਜਾਂ ਗੁਰੂ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਸ਼ੁਭ ਹੋਵੇਗਾ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 3 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਆਮ ਤੌਰ 'ਤੇ ਤੁਹਾਨੂੰ ਮਿਲੇ-ਜੁਲੇ ਜਾਂ ਔਸਤ ਨਤੀਜੇ ਦੇ ਸਕਦਾ ਹੈ। ਇਸ ਹਫ਼ਤੇ ਵਿਚਾਰਾਂ ਵਿੱਚ ਕੁਝ ਉਲਝਣ ਹੋ ਸਕਦੀ ਹੈ। ਕੰਮ ਵਿੱਚ ਕੁਝ ਮੁਸ਼ਕਲਾਂ ਵੀ ਆ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਮਹੱਤਵਪੂਰਣ ਕੰਮਾਂ ਲਈ ਕੁਝ ਵਾਧੂ ਸਮਾਂ ਰੱਖਣਾ ਸਮਝਦਾਰੀ ਹੋਵੇਗੀ। ਇਹ ਸੰਭਵ ਹੈ ਕਿ ਇਸ ਹਫ਼ਤੇ ਤੁਹਾਨੂੰ ਕੁਝ ਸਲਾਹਕਾਰ ਮਿਲ ਸਕਦੇ ਹਨ, ਜਿਨ੍ਹਾਂ ਨੂੰ ਕਿਸੇ ਖਾਸ ਮਾਮਲੇ ਵਿੱਚ ਕੋਈ ਤਜਰਬਾ ਨਾ ਹੋਵੇ, ਪਰ ਉਹ ਤੁਹਾਨੂੰ ਇੱਕ ਨਵਾਂ ਰਸਤਾ ਅਪਣਾਉਣ ਦਾ ਸੁਝਾਅ ਦੇ ਸਕਦੇ ਹਨ। ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਫੈਸਲਾ ਲਓ ਜਾਂ ਉਸ ਲਾਈਨ ਨਾਲ ਜੁੜੇ ਤਜਰਬੇਕਾਰ ਲੋਕਾਂ ਤੋਂ ਮਾਰਗਦਰਸ਼ਨ ਲਓ।
ਇਸ ਤੋਂ ਬਾਅਦ ਹੀ, ਉਸ ਕੰਮ ਨੂੰ ਅੱਗੇ ਵਧਾਓ। ਖੈਰ, ਇਸ ਹਫ਼ਤੇ ਕੋਈ ਨਵਾਂ ਪ੍ਰਯੋਗ ਨਾ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ। ਇਸ ਹਫ਼ਤੇ ਤੁਹਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ, ਜੋ ਤੁਹਾਡੇ ਮਾਣ-ਸਨਮਾਣ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਪਹੁੰਚਾ ਸਕੇ। ਇੱਕ ਵਿਅਕਤੀ ਜੋ ਹਮੇਸ਼ਾ ਤੁਹਾਡਾ ਅਪਮਾਨ ਕਰਨ ਦੇ ਮੌਕੇ ਭਾਲ਼ਦਾ ਰਹਿੰਦਾ ਹੈ; ਉਸ ਨਾਲ ਉਲਝਣਾ ਠੀਕ ਨਹੀਂ ਹੋਵੇਗਾ। ਹਰ ਮਾਮਲੇ ਵਿੱਚ ਆਪਣੇ-ਆਪ ਨੂੰ ਅਨੁਸ਼ਾਸਿਤ ਰੱਖਣਾ ਵੀ ਮਹੱਤਵਪੂਰਣ ਹੋਵੇਗਾ। ਹਾਲਾਂਕਿ, ਇੰਟਰਨੈਟ ਆਦਿ ਨਾਲ ਸਬੰਧਤ ਨੌਕਰੀਆਂ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਨੂੰ ਵੀ ਇਸ ਹਫ਼ਤੇ ਚੰਗੇ ਨਤੀਜੇ ਮਿਲ ਸਕਦੇ ਹਨ।
ਉਪਾਅ: ਵਗਦੇ ਸ਼ੁੱਧ ਪਾਣੀ ਵਿੱਚ ਜਟਾ ਵਾਲ਼ੇ ਚਾਰ ਨਾਰੀਅਲ ਵਹਾਓਣਾ ਸ਼ੁਭ ਹੋਵੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 14, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 4 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਤੁਹਾਨੂੰ ਕਾਫ਼ੀ ਹੱਦ ਤੱਕ ਅਨੁਕੂਲ ਨਤੀਜੇ ਦੇ ਸਕਦਾ ਹੈ। ਜੇਕਰ ਤੁਸੀਂ ਧੀਰਜ ਨਾਲ ਕੰਮ ਕਰੋਗੇ, ਤਾਂ ਜ਼ਿਆਦਾਤਰ ਕੰਮਾਂ ਵਿੱਚ ਕੋਈ ਕਮੀ ਨਹੀਂ ਰਹੇਗੀ ਅਤੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਇਸ ਹਫ਼ਤੇ ਤੁਹਾਡੇ ਫੈਸਲਿਆਂ ਦਾ ਵਿਰੋਧ ਕਰਨ ਵਾਲ਼ੇ ਬਹੁਤ ਘੱਟ ਜਾਂ ਕੋਈ ਨਹੀਂ ਹੋਣਗੇ। ਇਹੀ ਕਾਰਨ ਹੈ ਕਿ ਸਮਝਦਾਰੀ ਨਾਲ ਅੱਗੇ ਵਧਣ ਅਤੇ ਰੁਕਾਵਟ-ਮੁਕਤ ਰਸਤਾ ਪ੍ਰਾਪਤ ਕਰਨ ਨਾਲ, ਤੁਸੀਂ ਆਪਣੇ ਸਾਰੇ ਕੰਮ ਬਿਨਾਂ ਕਿਸੇ ਵੱਡੀ ਸਮੱਸਿਆ ਦੇ ਪੂਰੇ ਕਰ ਸਕੋਗੇ। ਜੇਕਰ ਤੁਸੀਂ ਇਸ ਵੇਲੇ ਕੋਈ ਕੰਮ ਕਰ ਰਹੇ ਹੋ ਅਤੇ ਇਸ ਨੂੰ ਵਿਸਥਾਰ ਦੇਣ ਬਾਰੇ ਸੋਚ ਰਹੇ ਹੋ, ਤਾਂ ਇਹ ਹਫ਼ਤਾ ਇਸ ਨੂੰ ਹੋਰ ਵਧਾਉਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ।
ਭਾਵ, ਜੇਕਰ ਤੁਸੀਂ ਆਪਣੇ ਕਿਸੇ ਵੀ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹੋ, ਤਾਂ ਇਸ ਹਫਤੇ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ। ਇਹ ਹਫ਼ਤਾ ਕੋਈ ਨਵਾਂ ਕੰਮ ਸ਼ੁਰੂ ਕਰਨ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਨਾਲ ਕੋਈ ਮਹੱਤਵਪੂਰਣ ਗੱਲ ਕਰਨੀ ਸੀ, ਤਾਂ ਤੁਸੀਂ ਇਸ ਹਫ਼ਤੇ ਇਸ ਨੂੰ ਅੱਗੇ ਵਧਾ ਸਕਦੇ ਹੋ। ਦੂਜੇ ਪਾਸੇ, ਜੇਕਰ ਤੁਸੀਂ ਕੋਈ ਬਦਲਾਅ ਕਰਨਾ ਚਾਹੁੰਦੇ ਸੀ, ਤਾਂ ਤੁਸੀਂ ਇਸ ਹਫ਼ਤੇ ਉਸ ਬਦਲਾਅ ਵੱਲ ਅੱਗੇ ਵਧ ਸਕਦੇ ਹੋ। ਇਹ ਹਫ਼ਤਾ ਯਾਤਰਾ ਆਦਿ ਲਈ ਵੀ ਬਹੁਤ ਵਧੀਆ ਰਹਿਣ ਵਾਲਾ ਹੈ। ਇਹ ਹਫ਼ਤਾ ਮੌਜ-ਮਸਤੀ, ਆਨੰਦ ਅਤੇ ਮਨੋਰੰਜਨ ਆਦਿ ਲਈ ਵੀ ਬਹੁਤ ਵਧੀਆ ਰਹਿਣ ਵਾਲਾ ਹੈ।
ਉਪਾਅ: ਗਊ ਨੂੰ ਹਰਾ ਚਾਰਾ ਖੁਆਉਣਾ ਸ਼ੁਭ ਰਹੇਗਾ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 5 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇਹ ਹਫ਼ਤਾ ਪਰਿਵਾਰਕ ਸਬੰਧਾਂ ਲਈ ਸਮਰਪਿਤ ਹੋ ਸਕਦਾ ਹੈ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ ਸਮਾਂ ਬਿਤਾ ਸਕੋਗੇ। ਇਹ ਹਫ਼ਤਾ ਆਮ ਤੌਰ 'ਤੇ ਪ੍ਰੇਮ ਸਬੰਧਾਂ ਲਈ ਵੀ ਚੰਗੇ ਨਤੀਜੇ ਦੇ ਸਕਦਾ ਹੈ। ਵਿਆਹ ਆਦਿ ਨਾਲ ਸਬੰਧਤ ਮਾਮਲਿਆਂ ਨੂੰ ਅੱਗੇ ਵਧਾਉਣ ਲਈ ਵੀ ਹਫ਼ਤਾ ਅਨੁਕੂਲ ਰਹੇਗਾ। ਇਸ ਹਫ਼ਤੇ ਗੁੱਸੇ ਅਤੇ ਟਕਰਾਅ ਤੋਂ ਬਚਣਾ ਹੀ ਸਮਝਦਾਰੀ ਹੋਵੇਗੀ। ਕਿਸੇ ਵੀ ਔਰਤ ਨਾਲ ਵਿਵਾਦ ਤੋਂ ਬਚਣ ਲਈ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਨੌਜਵਾਨਾਂ ਲਈ ਇਹ ਯਾਦ ਰੱਖਣਾ ਜ਼ਰੂਰੀ ਹੋਵੇਗਾ ਕਿ ਜੇਕਰ ਕੋਈ ਤੁਹਾਨੂੰ ਪਸੰਦ ਨਹੀਂ ਕਰਦਾ, ਤਾਂ ਜ਼ਬਰਦਸਤੀ ਉਸ ਦੇ ਪਿੱਛੇ ਭੱਜਣਾ ਸਹੀ ਨਹੀਂ ਹੋਵੇਗਾ। ਯਾਨੀ ਕਿ, ਜੇਕਰ ਤੁਸੀਂ ਸਮਾਜਿਕ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਨੂੰ ਪਿਆਰ ਨਾਲ ਪ੍ਰਪੋਜ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜੋਖਮ ਲੈ ਸਕਦੇ ਹੋ, ਨਹੀਂ ਤਾਂ ਪਿਆਰ ਦੇ ਨਵੇਂ ਤਰੀਕੇ ਦੀ ਭਾਲ਼ ਕਰਨਾ ਜਾਂ ਅਸ਼ਲੀਲ ਵਿਵਹਾਰ ਅਪਣਾਉਣਾ ਉਚਿਤ ਨਹੀਂ ਹੋਵੇਗਾ। ਇਹ ਹਫ਼ਤਾ ਮੌਜ-ਮਸਤੀ, ਆਨੰਦ ਅਤੇ ਮਨੋਰੰਜਨ ਆਦਿ ਲਈ ਬਹੁਤ ਵਧੀਆ ਨਤੀਜੇ ਦੇ ਸਕਦਾ ਹੈ। ਇਸ ਤੋਂ ਇਲਾਵਾ, ਇਹ ਹਫ਼ਤਾ ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਦੇ ਸਕਦਾ ਹੈ।
ਉਪਾਅ: ਕਿਸੇ ਭਾਗਸ਼ਾਲੀ ਔਰਤ ਨੂੰ ਸ਼ੁਭ ਸਮੱਗਰੀ ਦਾਨ ਕਰਨਾ ਅਤੇ ਉਸ ਦਾ ਆਸ਼ੀਰਵਾਦ ਲੈਣਾ ਸ਼ੁਭ ਹੋਵੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 6 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ। ਇਸ ਹਫ਼ਤੇ ਤੁਹਾਨੂੰ ਕੁਝ ਖੱਟੇ-ਮਿੱਠੇ ਅਨੁਭਵ ਹੋ ਸਕਦੇ ਹਨ। ਹਾਲਾਂਕਿ, ਅਜਿਹੀਆਂ ਘਟਨਾਵਾਂ ਤੁਹਾਨੂੰ ਬਹੁਤ ਕੁਝ ਸਿਖਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਅਨੁਭਵ ਕਰ ਸਕੋਗੇ ਕਿ ਕਿਹੜਾ ਵਿਅਕਤੀ ਤੁਹਾਡੇ ਲਈ ਹਿਤਕਾਰੀ ਹੈ ਅਤੇ ਕੌਣ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਕਿਹੜਾ ਵਿਅਕਤੀ ਅਸਲ ਵਿੱਚ ਤੁਹਾਡਾ ਦੋਸਤ ਹੈ ਅਤੇ ਕਿਹੜਾ ਵਿਅਕਤੀ ਦੋਸਤ ਹੋਣ ਦਾ ਦਿਖਾਵਾ ਕਰ ਰਿਹਾ ਹੈ।
ਇਹ ਹਫ਼ਤਾ ਧਰਮ ਅਤੇ ਅਧਿਆਤਮਿਕਤਾ ਨਾਲ ਸਬੰਧਤ ਮਾਮਲਿਆਂ ਲਈ ਅਨੁਕੂਲ ਨਤੀਜੇ ਦਿੰਦਾ ਜਾਪਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਸਮਾਂ ਉਨ੍ਹਾਂ ਲੋਕਾਂ ਲਈ ਅਨੁਕੂਲ ਮੰਨਿਆ ਜਾਵੇਗਾ, ਜਿਹੜੇ ਆਪਣੀਆਂ ਅਧਿਆਤਮਿਕ ਸ਼ਕਤੀਆਂ ਨੂੰ ਵਧਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ, ਇਸ ਸਮੇਂ ਦੇ ਦੌਰਾਨ ਕਿਸੇ ਵੀ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣਾ ਸਹੀ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਇਸ ਹਫ਼ਤੇ ਕੋਈ ਨਵਾਂ ਪ੍ਰਯੋਗ ਨਾ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ।
ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਪੁਰਾਣੇ ਤਜਰਬੇ ਦੀ ਮੱਦਦ ਨਾਲ ਪੁਰਾਣੇ ਕੰਮ ਨੂੰ ਅੱਗੇ ਵਧਾਓ। ਨਾ ਤਾਂ ਕੋਈ ਨਵਾਂ ਪ੍ਰਯੋਗ ਕਰਨਾ ਉਚਿਤ ਹੋਵੇਗਾ ਅਤੇ ਨਾ ਹੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਉਚਿਤ ਹੋਵੇਗਾ। ਕਿਸੇ ਵੀ ਅਣਜਾਣ ਜਾਂ ਨਵੇਂ ਵਿਅਕਤੀ 'ਤੇ ਭਰੋਸਾ ਕਰਨਾ ਉਚਿਤ ਨਹੀਂ ਹੋਵੇਗਾ। ਜੇਕਰ ਤੁਸੀਂ ਇਹ ਸਾਵਧਾਨੀਆਂ ਵਰਤਦੇ ਹੋ ਤਾਂ ਨਤੀਜੇ ਤੁਹਾਡੇ ਹੱਕ ਵਿੱਚ ਹੋਣਗੇ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਧਿਆਨ ਨਾਲ ਕੰਮ ਕਰਦੇ ਹੋ, ਤਾਂ ਅਨੁਕੂਲ ਨਤੀਜੇ ਮਿਲਣ ਦੀ ਚੰਗੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਲਾਪਰਵਾਹੀ ਦੀ ਸੂਰਤ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ।
ਉਪਾਅ: ਭਗਵਾਨ ਗਣੇਸ਼ ਜੀ ਅੱਗੇ ਪੀਲੇ ਰੰਗ ਦੇ ਫੁੱਲ ਚੜ੍ਹਾਉਣਾ ਸ਼ੁਭ ਰਹੇਗਾ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 7 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਆਮ ਤੌਰ 'ਤੇ ਤੁਹਾਡੇ ਲਈ ਅਨੁਕੂਲ ਨਤੀਜੇ ਦੇਵੇਗਾ। ਕਈ ਵਾਰ ਬਹੁਤ ਜ਼ਿਆਦਾ ਗੁੱਸੇ ਕਾਰਨ ਵੀ ਕੋਈ ਕੰਮ ਵਿਗੜ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਗੁੱਸੇ ਵਾਲ਼ੇ ਸੁਭਾਅ ਦੇ ਵਿਅਕਤੀ ਹੋ, ਤਾਂ ਤੁਹਾਨੂੰ ਇਸ ਹਫ਼ਤੇ ਬਹੁਤ ਸਬਰ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ।
ਹੋਰ ਸਾਰੇ ਮਾਮਲਿਆਂ ਵਿੱਚ ਤੁਸੀਂ ਆਮ ਤੌਰ 'ਤੇ ਕਾਫ਼ੀ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਜੇਕਰ ਤੁਸੀਂ ਧੀਰਜ ਨਾਲ ਕੰਮ ਕਰੋਗੇ, ਖਾਸ ਕਰਕੇ ਵਿੱਤੀ ਮਾਮਲਿਆਂ ਵਿੱਚ, ਤਾਂ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਕਿਸੇ ਨੂੰ ਉਧਾਰ ਦਿੱਤਾ ਪੈਸਾ ਥੋੜ੍ਹੀ ਜਿਹੀ ਮਿਹਨਤ ਨਾਲ ਵਾਪਸ ਲਿਆ ਜਾ ਸਕਦਾ ਹੈ। ਇਹ ਹਫ਼ਤਾ ਤੁਹਾਡੇ ਆਤਮਵਿਸ਼ਵਾਸ ਅਤੇ ਸ਼ਕਤੀ ਨੂੰ ਵਧਾਉਣ ਲਈ ਕੰਮ ਕਰ ਸਕਦਾ ਹੈ। ਇਸ ਹਫ਼ਤੇ ਦੇ ਦੌਰਾਨ ਧੀਰਜ ਨਾਲ ਕੁਝ ਨਵੇਂ ਅਤੇ ਚੰਗੇ ਪ੍ਰਯੋਗ ਵੀ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਇੱਕ ਕਾਰੋਬਾਰੀ ਹੋ, ਤਾਂ ਤੁਹਾਡੇ ਕੰਮ ਕਰਨ ਦੇ ਢੰਗ ਵਿੱਚ ਕੁਝ ਨਵਾਂਪਣ ਦੇਖਿਆ ਜਾ ਸਕਦਾ ਹੈ।
ਇਸ ਹਫ਼ਤੇ ਗੁੱਸਾ ਅਤੇ ਜਲਦਬਾਜ਼ੀ ਸਭ ਤੋਂ ਵੱਡੀਆਂ ਕਮਜ਼ੋਰੀਆਂ ਹੋ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਇਹਨਾਂ ਤੋਂ ਬਚਦੇ ਹੋ, ਤਾਂ ਤੁਸੀਂ ਅਨੁਕੂਲ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਹਫ਼ਤੇ, ਕਈ ਵਾਰ ਤੁਹਾਨੂੰ ਜ਼ਿੱਦੀ ਹੋਣ ਦਾ ਅਹਿਸਾਸ ਹੋ ਸਕਦਾ ਹੈ। ਭਾਵੇਂ ਤੁਸੀਂ ਜ਼ਿੱਦੀ ਵਿਅਕਤੀ ਨਹੀਂ ਹੋ, ਫਿਰ ਵੀ ਤੁਸੀਂ ਇਸ ਹਫ਼ਤੇ ਕਿਸੇ ਗੱਲ ਨੂੰ ਲੈ ਕੇ ਅੜੇ ਰਹਿ ਸਕਦੇ ਹੋ।
ਹਾਲਾਂਕਿ, ਜੇਕਰ ਜ਼ਿੱਦੀ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ, ਤੁਸੀਂ ਸੋਚਦੇ ਹੋ ਕਿ ਉਹ ਚੀਜ਼ ਕਿੰਨੀ ਸਾਰਥਕ ਹੈ ਜਿਸ ਲਈ ਤੁਸੀਂ ਜ਼ਿੱਦੀ ਹੋ, ਤਾਂ ਸ਼ਾਇਦ ਤੁਸੀਂ ਆਪਣੀ ਊਰਜਾ ਅਤੇ ਆਪਣਾ ਸਮਾਂ ਦੋਵਾਂ ਨੂੰ ਬਚਾ ਸਕੋਗੇ। ਇਸ ਹਫ਼ਤੇ ਧੀਰਜ ਅਤੇ ਅਨੁਭਵ ਤੁਹਾਡੇ ਸਭ ਤੋਂ ਵੱਡੇ ਸਹਿਯੋਗੀ ਸਿੱਧ ਹੋ ਸਕਦੇ ਹਨ।
ਉਪਾਅ: ਕਿਸੇ ਲੋੜਵੰਦ ਵਿਅਕਤੀ ਨੂੰ ਭੋਜਨ ਖੁਆਓਣਾ ਸ਼ੁਭ ਹੋਵੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ। ਹਾਲਾਂਕਿ ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ, ਪਰ ਲਾਪਰਵਾਹੀ ਦੀ ਸਥਿਤੀ ਵਿੱਚ ਨਤੀਜੇ ਔਸਤ ਨਾਲੋਂ ਕਮਜ਼ੋਰ ਹੋ ਸਕਦੇ ਹਨ। ਹਾਲਾਂਕਿ ਇਹ ਹਫ਼ਤਾ ਲਟਕ ਰਹੇ ਕੰਮਾਂ ਨੂੰ ਪੂਰਾ ਕਰਨ ਵਿੱਚ ਮੱਦਦਗਾਰ ਹੋ ਸਕਦਾ ਹੈ, ਪਰ ਕੁਝ ਕਾਰਨਾਂ ਕਰਕੇ, ਤੁਸੀਂ ਅਜਿਹਾ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ। ਉਸ ਕਾਰਨ ਨੂੰ ਲੱਭਣਾ ਅਤੇ ਉਸ ਕਮੀ ਨੂੰ ਦੂਰ ਕਰਨਾ ਜ਼ਰੂਰੀ ਹੋਵੇਗਾ; ਇਸ ਤੋਂ ਬਾਅਦ, ਬਾਕੀ ਬਚਿਆ ਕੰਮ ਪੂਰਾ ਕਰੋ।
ਇਸ ਹਫ਼ਤੇ ਤੁਹਾਨੂੰ ਆਲਸੀ ਹੋਣ ਤੋਂ ਬਚਣਾ ਚਾਹੀਦਾ ਹੈ, ਪਰ ਤੁਹਾਨੂੰ ਏਨੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿ ਤੁਹਾਡਾ ਸੁਭਾਅ ਬਦਲਿਆ ਹੋਇਆ ਨਜ਼ਰ ਆਵੇ ਅਤੇ ਹਾਲਾਤ ਸੁਧਰਨ ਦੀ ਬਜਾਏ ਵਿਗੜ ਜਾਣ। ਇਸ ਦਾ ਮਤਲਬ ਹੈ ਕਿ ਸਾਨੂੰ ਆਲਸ ਦੇ ਨਾਲ-ਨਾਲ ਜਲਦਬਾਜ਼ੀ ਤੋਂ ਵੀ ਬਚਣਾ ਪਵੇਗਾ। ਤੁਹਾਨੂੰ ਸੰਤੁਲਨ ਬਣਾ ਕੇ ਰੱਖਦੇ ਹੋਏ ਅੱਗੇ ਵਧਣਾ ਪਵੇਗਾ, ਤਾਂ ਹੀ ਤੁਸੀਂ ਆਪਣੇ ਕੰਮ ਪੂਰੇ ਕਰ ਸਕੋਗੇ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਕਿ ਭਰਾਵਾਂ ਅਤੇ ਦੋਸਤਾਂ ਨਾਲ ਰਿਸ਼ਤੇ ਵਿਗੜ ਨਾ ਜਾਣ। ਇਸ ਲਈ, ਇਸ ਤਰ੍ਹਾਂ ਕੁਝ ਸਾਵਧਾਨੀਆਂ ਵਰਤਣ ਤੋਂ ਬਾਅਦ, ਤੁਸੀਂ ਆਪਣਾ ਕੰਮ ਪੂਰਾ ਕਰਕੇ ਬਿਹਤਰ ਨਤੀਜੇ ਪ੍ਰਾਪਤ ਕਰ ਸਕੋਗੇ ਅਤੇ ਨਕਾਰਾਤਮਕਤਾ ਦੇ ਪੱਧਰ ਨੂੰ ਵੀ ਘਟਾ ਸਕੋਗੇ।
ਜੇਕਰ ਤੁਸੀਂ ਰੀਅਲ ਐਸਟੇਟ ਨਾਲ ਸਬੰਧਤ ਕੋਈ ਕੰਮ ਕਰ ਰਹੇ ਹੋ ਜਾਂ ਤੁਹਾਡਾ ਕੋਈ ਵੀ ਕੰਮ ਰੀਅਲ ਐਸਟੇਟ ਨਾਲ ਸਬੰਧਤ ਹੈ; ਜੇਕਰ ਇਸ ਹਫ਼ਤੇ ਅਜਿਹਾ ਹੋਣ ਵਾਲਾ ਹੈ, ਤਾਂ ਉਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਉਚਿਤ ਨਹੀਂ ਹੋਵੇਗੀ, ਅਤੇ ਨਾ ਹੀ ਉਨ੍ਹਾਂ ਮਾਮਲਿਆਂ ਵਿੱਚ ਕਿਸੇ ਵੀ ਵਿਅਕਤੀ 'ਤੇ ਬਹੁਤ ਜ਼ਿਆਦਾ ਭਰੋਸਾ ਕਰਨਾ ਉਚਿਤ ਹੋਵੇਗਾ।
ਯਾਨੀ ਕਿ ਜ਼ਮੀਨ ਅਤੇ ਇਮਾਰਤ ਨਾਲ ਸਬੰਧਤ ਮਾਮਲਿਆਂ ਵਿੱਚ ਸਵੈ-ਨਿਰਭਰ ਰਹਿੰਦੇ ਹੋਏ ਪੁਰਾਣੇ ਤਜਰਬੇ ਦੀ ਮੱਦਦ ਨਾਲ ਕੰਮ ਕਰਨਾ ਉਚਿਤ ਹੋਵੇਗਾ। ਜੇਕਰ ਵਾਹਨ ਆਦਿ ਆਪ ਚਲਾਓਂਦੇ ਹੋ, ਤਾਂ ਵਾਹਨ ਦੀ ਗਤੀ ਨੂੰ ਕੰਟਰੋਲ ਕਰਨਾ ਜ਼ਰੂਰੀ ਹੋਵੇਗਾ। ਇਹ ਹੋਰ ਵੀ ਵਧੀਆ ਹੋਵੇਗਾ ਕਿ ਤੁਸੀਂ ਦੁਰਘਟਨਾ ਸੰਭਾਵਿਤ ਖੇਤਰਾਂ ਵਿੱਚੋਂ ਨਾ ਲੰਘੋ। ਇਹ ਹੋਰ ਵੀ ਬਿਹਤਰ ਹੋਵੇਗਾ ਜੇਕਰ ਬੇਲੋੜੀਆਂ ਯਾਤਰਾਵਾਂ ਤੋਂ ਬਚਿਆ ਜਾਵੇ।
ਉਪਾਅ: ਹਨੂੰਮਾਨ ਜੀ ਦੇ ਮੰਦਰ ਵਿੱਚ ਲਾਲ ਰੰਗ ਦੇ ਫਲ਼ ਚੜ੍ਹਾਉਣਾ ਸ਼ੁਭ ਰਹੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੂਲਾਂਕ 9 ਹੋਵੇਗਾ। ਹਾਲਾਂਕਿ ਆਮ ਤੌਰ 'ਤੇ ਇਹ ਹਫ਼ਤਾ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ, ਪਰ ਅਨੁਕੂਲਤਾ ਦਾ ਪੱਧਰ ਕੁਝ ਹੱਦ ਤੱਕ ਔਸਤ ਨਾਲੋਂ ਬਿਹਤਰ ਹੋ ਸਕਦਾ ਹੈ। ਜੇਕਰ ਜ਼ਰੂਰੀ ਹੋਵੇ, ਤਾਂ ਗੁੱਸੇ ਅਤੇ ਹੰਕਾਰ ਤੋਂ ਬਚੋ। ਦੂਜਿਆਂ ਦਾ ਸਤਿਕਾਰ ਕਰੋ। ਇਸ ਤੋਂ ਬਾਅਦ, ਆਮ ਤੌਰ 'ਤੇ ਅਨੁਕੂਲ ਨਤੀਜਾ ਪ੍ਰਾਪਤ ਕਰਨ ਦੀ ਉਡੀਕ ਕਰੋ। ਇਹ ਹਫ਼ਤਾ ਕੁਝ ਨਵਾਂ ਕੰਮ ਸ਼ੁਰੂ ਕਰਨ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਚਾਹੇ ਇਹ ਕਿਸੇ ਨਵੇਂ ਕੰਮ ਦੀ ਨੀਂਹ ਰੱਖਣੀ ਹੋਵੇ ਜਾਂ ਨਵੀਂ ਦਿਸ਼ਾ ਦੀ ਭਾਲ, ਇਹ ਹਫ਼ਤਾ ਤੁਹਾਡੇ ਲਈ ਸਾਰੇ ਮਾਮਲਿਆਂ ਵਿੱਚ ਮੱਦਦਗਾਰ ਹੋ ਸਕਦਾ ਹੈ। ਨੌਕਰੀ ਦੀ ਭਾਲ਼ ਕਰ ਰਹੇ ਲੋਕਾਂ ਲਈ ਨੌਕਰੀ ਮਿਲਣ ਦੇ ਚੰਗੇ ਮੌਕੇ ਹਨ। ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਜਾਂ ਲੋਕਾਂ ਨੂੰ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਜੇਕਰ ਇਸ ਸਮੇਂ ਦੇ ਦੌਰਾਨ ਕਿਸੇ ਪ੍ਰੀਖਿਆ ਦਾ ਆਯੋਜਨ ਹੁੰਦਾ ਹੈ, ਤਾਂ ਉਸ ਵਿੱਚ ਤੁਹਾਡਾ ਪ੍ਰਦਰਸ਼ਨ ਚੰਗਾ ਹੋ ਸਕਦਾ ਹੈ। ਇਹ ਹਫ਼ਤਾ ਤੁਹਾਨੂੰ ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲ ਨਤੀਜੇ ਦੇ ਸਕਦਾ ਹੈ। ਅਦਾਲਤਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲਤਾ ਦਾ ਗ੍ਰਾਫ ਵਧੇਗਾ। ਜੇਕਰ ਇਸ ਹਫ਼ਤੇ ਕੋਈ ਫੈਸਲਾ ਆਉਂਦਾ ਹੈ ਤਾਂ ਇਹ ਬਹੁਤ ਸੰਭਵ ਹੈ ਕਿ ਫੈਸਲਾ ਤੁਹਾਡੇ ਹੱਕ ਵਿੱਚ ਹੋਵੇ। ਪਿਤਾ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਜਾਪਦੀ ਹੈ। ਜੇਕਰ ਪਿਤਾ ਜੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਰਹੀ ਹੈ, ਤਾਂ ਹੁਣ, ਖਾਸ ਕਰਕੇ ਇਸ ਹਫ਼ਤੇ, ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਦੇਖਿਆ ਜਾ ਸਕਦਾ ਹੈ।
ਉਪਾਅ: ਮੰਦਰ ਵਿੱਚ ਸਾਬਤ ਅਨਾਜ (ਕਣਕ) ਦਾਨ ਕਰਨਾ ਸ਼ੁਭ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਮੂਲਾਂਕ 5 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੋਵੇਗਾ?
ਇਸ ਹਫ਼ਤੇ ਵਿਚਾਰਾਂ ਵਿੱਚ ਕੁਝ ਉਲਝਣ ਹੋ ਸਕਦੀ ਹੈ। ਕੰਮ ਵਿੱਚ ਕੁਝ ਮੁਸ਼ਕਲਾਂ ਵੀ ਆ ਸਕਦੀਆਂ ਹਨ।
2. ਮੂਲਾਂਕ 8 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੋਵੇਗਾ?
ਇਹ ਹਫਤਾ ਤੁਹਾਡੇ ਲਈ ਕੁਝ ਅਨੁਕੂਲ ਨਤੀਜੇ ਦੇ ਸਕਦਾ ਹੈ।
3. ਮੂਲਾਂਕ 2 ਦਾ ਸੁਆਮੀ ਕੌਣ ਹੈ?
ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ 2 ਦਾ ਸੁਆਮੀ ਚੰਦਰਮਾ ਹੈ।