ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(09-15) ਫ਼ਰਵਰੀ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਮੂਲਾਂਕ 1 ਵਾਲੇ ਜਾਤਕ ਬਹੁਤ ਹੀ ਸਾਹਸੀ ਅਤੇ ਨਿਡਰ ਰਹਿਣ ਵਾਲੇ ਹਨ। ਹਾਲਾਂਕਿ, ਤੁਹਾਨੂੰ ਆਪਣੀਆਂ ਗੱਲਾਂ ਜਾਂ ਹਾਵ-ਭਾਵਾਂ ਵਿੱਚ ਘਮੰਡ ਜਾਂ ਆਕਰਮਕਤਾ ਦਿਖਾਉਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਕਾਰਣ ਤੁਹਾਡੇ ਵੱਲੋਂ ਆਪਣੇ ਪਿਆਰਿਆਂ ਦਾ ਨਿਰਾਦਰ ਕਰਨ ਜਾਂ ਉਨ੍ਹਾਂ ਦਾ ਦਿਲ ਦੁਖਾਉਣ ਦਾ ਖਤਰਾ ਹੋ ਸਕਦਾ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਰਿਸ਼ਤੇ ’ਤੇ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਦੋਵੇਂ ਇੱਕ-ਦੂਜੇ ਨਾਲ ਬਹੁਤ ਅਪਮਾਨਜਣਕ ਢੰਗ ਨਾਲ ਗੱਲ ਕਰ ਸਕਦੇ ਹੋ ਅਤੇ ਇੱਕ-ਦੂਜੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਬਿਹਤਰ ਹੋਵੇਗਾ ਕਿ ਤੁਸੀਂ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਅਤੇ ਦੋਵੇਂ ਜਣੇ ਸ਼ਾਂਤ ਰਹਿਣ ਦੇ ਲਈ ਧਿਆਨ (ਮੈਡੀਟੇਸ਼ਨ) ਕਰੋ।
ਪੜ੍ਹਾਈ: ਜੇਕਰ ਤੁਸੀਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹੋ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ। ਇਹ ਹਫ਼ਤਾ ਵਿਦਿਆਰਥੀਆਂ ਲਈ ਲਾਭਕਾਰੀ ਸਿੱਧ ਹੋਵੇਗਾ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਸੀਂ ਇੱਕ ਲੀਡਰ ਦੇ ਤੌਰ ’ਤੇ ਆਪਣੇ ਸਹਿਕਰਮੀਆਂ ਦੀ ਅਗਵਾਈ ਕਰਨ ਅਤੇ ਨਿਯੋਕਤਾਵਾਂ ਨੂੰ ਸਲਾਹ ਦੇਣ ਵਿੱਚ ਸਮਰੱਥ ਹੋਵੋਗੇ। ਇਸ ਦੇ ਨਤੀਜੇ ਵਜੋਂ ਤੁਸੀਂ ਇੱਕ ਮਹਾਨ ਲੀਡਰ ਬਣ ਸਕਦੇ ਹੋ ਅਤੇ ਤੁਹਾਡੇ ਯਤਨਾਂ ਦੇ ਨਾਲ ਤੁਹਾਨੂੰ ਪਛਾਣ ਮਿਲੇਗੀ। ਇਸ ਦੇ ਨਾਲ ਹੀ ਤੁਹਾਡੇ ਮਾਣ-ਸਨਮਾਣ ਵਿੱਚ ਵੀ ਵਾਧਾ ਹੋਵੇਗਾ।
ਸਿਹਤ: ਇਸ ਹਫ਼ਤੇ ਤੁਸੀਂ ਜੋਸ਼ ਅਤੇ ਉਤਸ਼ਾਹ ਨਾਲ ਭਰੇ ਹੋਏ ਨਜ਼ਰ ਆਓਗੇ, ਪਰ ਉੱਚ-ਊਰਜਾ ਦੇ ਕਾਰਣ ਤੁਸੀਂ ਜਲਦਬਾਜ਼ੀ ਵਿੱਚ ਕੋਈ ਫੈਸਲਾ ਲੈ ਸਕਦੇ ਹੋ। ਆਪਣੇ ਜੋਸ਼ ਅਤੇ ਊਰਜਾ ਦੇ ਪੱਧਰ ਨੂੰ ਕੰਟਰੋਲ ਕਰਕੇ ਤੁਸੀਂ ਜ਼ਿਆਦਾ ਸਹਿਜ ਮਹਿਸੂਸ ਕਰ ਸਕਦੇ ਹੋ।
ਉਪਾਅ:ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਅਰਘ ਦਿਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਮੂਲਾਂਕ 2 ਵਾਲੇ ਜਾਤਕਾਂ ਨੂੰ ਭਾਵਨਾਤਮਕ ਪੱਧਰ ’ਤੇ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੁੰਝਲਦਾਰ ਵਿਚਾਰ ਅਤੇ ਮਾਨਸਿਕ ਸਪਸ਼ਟਤਾ ਦੀ ਘਾਟ ਦੇ ਕਾਰਨ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀ ਮਾਨਸਿਕ ਸਪਸ਼ਟਤਾ ਨੂੰ ਬਿਹਤਰ ਕਰਨ ਲਈ ਧਿਆਨ (ਮੈਡੀਟੇਸ਼ਨ) ਕਰਨ ਅਤੇ ਆਧਿਆਤਮਿਕ ਮਾਰਗ ਦਰਸ਼ਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਨੂੰ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਗਲਤਫ਼ਹਿਮੀਆਂ ਤੋਂ ਬਚਣ ਲਈ ਆਪਣੇ ਸਾਥੀ ਤੋਂ ਭਾਵਨਾਤਮਕ ਸਹਿਯੋਗ ਮੰਗਣਾ ਚਾਹੀਦਾ ਹੈ।
ਪੜ੍ਹਾਈ: ਇਸ ਸਮੇਂ ਭਾਵਨਾਤਮਕ ਸਮੱਸਿਆਵਾਂ ਦੇ ਕਾਰਣ ਵਿਦਿਆਰਥੀਆਂ ਦਾ ਧਿਆਨ ਭਟਕ ਸਕਦਾ ਹੈ ਅਤੇ ਉਹ ਆਪਣੇ ਉਦੇਸ਼ਾਂ ਨੂੰ ਭੁੱਲ ਸਕਦੇ ਹਨ। ਇਸ ਦੌਰਾਨ ਤੁਹਾਨੂੰ ਆਪਣਾ ਧਿਆਨ ਬਣਾ ਕੇ ਰੱਖਣ ਲਈ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਲੋੜ ਹੋਵੇਗੀ।
ਪੇਸ਼ੇਵਰ ਜੀਵਨ: ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਅਤੇ ਸਹਿਕਰਮੀਆਂ ਤੋਂ ਪੂਰਾ ਸਹਿਯੋਗ ਨਾ ਮਿਲ ਸਕੇ। ਇਸ ਲਈ ਇਸ ਹਫ਼ਤੇ ਤੁਹਾਨੂੰ ਮੱਤਭੇਦਾਂ ਤੋਂ ਬਚਣ ਅਤੇ ਸ਼ਾਂਤ ਅਤੇ ਧੀਰਜਵਾਨ ਹੋ ਕੇ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫ਼ਤਾ ਮੂਲਾਂਕ 2 ਵਾਲੇ ਜਾਤਕਾਂ ਦੇ ਲਈ ਜ਼ਿਆਦਾ ਚੰਗਾ ਨਹੀਂ ਰਹੇਗਾ। ਤੁਸੀਂ ਜ਼ਿਆਦਾ ਸੋਚ-ਵਿਚਾਰ ਕਰਨ ਤੋਂ ਬਚੋ ਅਤੇ ਆਪਣੇ ਸਰੀਰ ’ਤੇ ਜ਼ਿਆਦਾ ਦਬਾਅ ਨਾ ਪਾਓ। ਮਾਨਸਿਕ ਤਣਾਅ ਅਤੇ ਚਿੰਤਾ ਦੇ ਕਾਰਣ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ।
ਉਪਾਅ:ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਦੇ ਲਈ ਤੁਸੀਂ ਧਿਆਨ (ਮੈਡੀਟੇਸ਼ਨ) ਵੀ ਕਰ ਸਕਦੇ ਹੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਜੇਕਰ ਤੁਸੀਂ ਆਧਿਆਤਮਕ ਸਾਧਕ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ। ਤੁਸੀਂ ਆਪਣੇ ਆਧਿਆਤਮ ਅਤੇ ਧਿਆਨ ਕਿਰਿਆ ਨੂੰ ਅੱਗੇ ਵਧਾਉਣ ਵਿੱਚ ਸਮਰੱਥ ਹੋਵੋਗੇ ਅਤੇ ਲੰਬੇ ਸਮੇਂ ਤੋਂ ਤੁਹਾਡੀ ਜੋ ਆਧਿਆਤਮਕ ਇੱਛਾ ਹੈ, ਉਸ ਨੂੰ ਪੂਰਾ ਕਰ ਸਕੋਗੇ।
ਪ੍ਰੇਮ ਜੀਵਨ: ਜੇਕਰ ਤੁਸੀਂ ਸ਼ਾਦੀਸ਼ੁਦਾ ਹੋ, ਤਾਂ ਇਸ ਹਫ਼ਤੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਤੀਰਥ ਯਾਤਰਾ ’ਤੇ ਲੈ ਕੇ ਜਾ ਸਕਦੇ ਹੋ। ਤੁਸੀਂ ਆਪਣੇ ਘਰ ਵਿੱਚ ਕੋਈ ਆਧਿਆਤਮਕ ਕਾਰਜ, ਜਿਵੇਂ ਕਿ ਹੋਰਾ ਜਾਂ ਸੱਤਨਰਾਇਣ ਦੀ ਕਥਾ ਕਰਵਾ ਸਕਦੇ ਹੋ।
ਪੜ੍ਹਾਈ: ਪ੍ਰਾਚੀਨ ਸਾਹਿਤ ਅਤੇ ਇਤਿਹਾਸ ਵਿੱਚ ਸ਼ੋਧ ਜਾਂ ਪੀ ਐਚ ਡੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਹਫ਼ਤਾ ਸ਼ਾਨਦਾਰ ਰਹੇਗਾ। ਤੁਸੀਂ ਪੌਰਾਣਿਕ ਕਥਾਵਾਂ, ਗੂੜ੍ਹ ਵਿਗਿਆਨ ਅਤੇ ਜੋਤਿਸ਼ ਵਿੱਚ ਦਿਲਚਸਪੀ ਲੈ ਸਕਦੇ ਹੋ।
ਪੇਸ਼ੇਵਰ ਜੀਵਨ: ਮੂਲਾਂਕ 3 ਵਾਲੇ ਜਿਹੜੇ ਜਾਤਕ ਅਧਿਆਪਕ, ਗੁਰੂ, ਧਰਮਗੁਰੂ ਜਾਂ ਮੋਟਿਵੇਸ਼ਨਲ ਸਪੀਕਰ ਹਨ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਚੰਗਾ ਰਹੇਗਾ। ਤੁਸੀਂ ਹੋਰਨਾਂ ਦੀ ਮੱਦਦ ਕਰਨ ਵਿੱਚ ਸਮਰੱਥ ਹੋਵੋਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫ਼ਤਾ ਤੁਹਾਡੇ ਲਈ ਬਹੁਤ ਉੱਤਮ ਸਿੱਧ ਹੋਵੇਗਾ। ਤੁਸੀਂ ਸਾਤਵਿਕ ਭੋਜਨ ਕਰੋ ਅਤੇ ਯੋਗ ਅਤੇ ਧਿਆਨ ਵਰਗੀਆਂ ਆਧਿਆਤਮਕ ਅਤੇ ਸਰੀਰਿਕ ਕਿਰਿਆਵਾਂ ਕਰੋ, ਕਿਉਂਕਿ ਇਹ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਬਣਾਉਣਗੀਆਂ ਅਤੇ ਤੁਹਾਨੂੰ ਸਰੀਰਕ ਤੌਰ ’ਤੇ ਮਜ਼ਬੂਤੀ ਪ੍ਰਦਾਨ ਕਰਨਗੀਆਂ।
ਉਪਾਅ:ਹਨੂੰਮਾਨ ਜੀ ਦੀ ਪੂਜਾ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ 4 ਵਾਲੇ ਜਾਤਕ ਇਸ ਹਫ਼ਤੇ ਬੇਚੈਨ ਮਹਿਸੂਸ ਕਰ ਸਕਦੇ ਹਨ ਅਤੇ ਘੱਟ ਗੱਲਬਾਤ ਕਰ ਸਕਦੇ ਹਨ। ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੀ ਘਬਰਾਹਟ ਮਹਿਸੂਸ ਹੋ ਸਕਦੀ ਹੈ। ਤੁਸੀਂ ਆਪਣੇ ਜੀਵਨ ਦੀਆਂ ਸਮੱਸਿਆਵਾਂ ਦੀ ਪਛਾਣ ਕਰ ਸਕੋਗੇ, ਜਿਸ ਦੇ ਕਾਰਣ ਤੁਹਾਨੂੰ ਡਿਪਰੈਸ਼ਨ ਹੋਣ ਦਾ ਖਤਰਾ ਹੈ।
ਪ੍ਰੇਮ ਜੀਵਨ: ਆਪਣੀਆਂ ਸਮੱਸਿਆਵਾਂ ਅਤੇ ਭਾਵਨਾਵਾਂ ਦੇ ਕਾਰਣ ਤੁਸੀਂ ਆਪਣੇ ਸਾਥੀ ਦਾ ਨਿਰਾਦਰ ਕਰ ਸਕਦੇ ਹੋ ਜਾਂ ਨਜ਼ਰਅੰਦਾਜ਼ ਕਰ ਸਕਦੇ ਹੋ। ਇਸ ਕਾਰਨ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਦਰਮਿਆਨ ਬਹਿਸ ਹੋਣ ਦੇ ਸੰਕੇਤ ਹਨ। ਇਸ ਲਈ ਤੁਹਾਨੂੰ ਇਸ ਹਫ਼ਤੇ ਆਪਣੇ ਰਿਸ਼ਤੇ ਨੂੰ ਬਰਾਬਰ ਤਰਜੀਹ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹਾਈ: ਮੂਲਾਂਕ 4 ਵਾਲੇ ਵਿਦਿਆਰਥੀਆਂ ਲਈ ਇਹ ਹਫ਼ਤਾ ਥੋੜ੍ਹਾ ਚੁਣੌਤੀਪੂਰਣ ਰਹਿ ਸਕਦਾ ਹੈ। ਤੁਹਾਨੂੰ ਆਪਣੀ ਪੜ੍ਹਾਈ ਦੇ ਨਵੇਂ ਤਰੀਕਿਆਂ ਜਾਂ ਵਿਵਹਾਰਕ ਸ਼ੈਲੀ ਨੂੰ ਦੂਜੇ ਲੋਕਾਂ ਨੂੰ ਸਮਝਾਉਣ ਵਿੱਚ ਦਿਕੱਤ ਹੋ ਸਕਦੀ ਹੈ। ਇਸ ਲਈ ਤੁਹਾਨੂੰ ਹੋਰਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਪੜ੍ਹਾਈ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੇਸ਼ੇਵਰ ਜੀਵਨ: ਜਿਹੜੇ ਜਾਤਕ ਮਲਟੀ ਨੈਸ਼ਨਲ ਕੰਪਨੀ ਜਾਂ ਆਯਾਤ-ਨਿਰਯਾਤ ਉਦਯੋਗ ਵਿੱਚ ਕੰਮ ਕਰਦੇ ਹਨ, ਉਹਨਾਂ ਲਈ ਇਹ ਹਫ਼ਤਾ ਬਹੁਤ ਚੰਗਾ ਰਹੇਗਾ।
ਸਿਹਤ: ਮੂਲਾਂਕ 4 ਵਾਲੇ ਜਾਤਕਾਂ ਨੂੰ ਇਸ ਹਫ਼ਤੇ ਸਿਹਤ ਸਬੰਧੀ ਕੋਈ ਵੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਤੁਸੀਂ ਜ਼ਿਆਦਾ ਨਾ ਸੋਚੋ ਅਤੇ ਉਦਾਸ ਨਾ ਹੋਵੋ, ਕਿਉਂਕਿ ਇਸ ਦਾ ਤੁਹਾਡੀ ਮਾਨਸਿਕ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਉਪਾਅ:ਤੁਸੀਂ ਹਰ ਰੋਜ਼ ਦੁਰਗਾ ਮਾਤਾ ਦੀ ਪੂਜਾ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ 5 ਵਾਲੇ ਜਾਤਕਾਂ ਨੂੰ ਇਸ ਹਫ਼ਤੇ ਗੱਲਬਾਤ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਤੁਸੀਂ ਇਸ ਹਫ਼ਤੇ ਇਮਾਨਦਾਰੀ ਨਾਲ਼ ਅਤੇ ਸਿੱਧੀ ਗੱਲ ਕਰਨਾ ਪਸੰਦ ਕਰੋਗੇ। ਤੁਸੀਂ ਸੋਚ-ਵਿਚਾਰ ਕੇ ਅਤੇ ਤੋਲ-ਮੋਲ ਕੇ ਬੋਲੋ।
ਪ੍ਰੇਮ ਜੀਵਨ: ਮੂਲਾਂਕ 5 ਵਾਲੇ ਉਹ ਨੌਜਵਾਨ, ਜਿਨ੍ਹਾਂ ਦਾ ਹਾਲ ਹੀ ਵਿੱਚ ਪ੍ਰੇਮ ਸਬੰਧ ਸ਼ੁਰੂ ਹੋਇਆ ਹੈ, ਉਨ੍ਹਾਂ ਲਈ ਇਹ ਹਫ਼ਤਾ ਇਕ ਪ੍ਰੀਖਿਆ ਦਾ ਸਮਾਂ ਹੋ ਸਕਦਾ ਹੈ। ਇਸ ਲਈ, ਜੇਕਰ ਤੁਸੀਂ ਸੱਚਮੁੱਚ ਇੱਕ-ਦੂਜੇ ਦੀ ਪਰਵਾਹ ਕਰਦੇ ਹੋ, ਤਾਂ ਤੁਹਾਡਾ ਰਿਸ਼ਤਾ ਕਾਇਮ ਰਹੇਗਾ। ਜਦੋਂ ਕਿ ਜੇਕਰ ਤੁਸੀਂ ਦੋਵੇਂ ਇੱਕ-ਦੂਜੇ ਦੀ ਪਰਵਾਹ ਨਹੀਂ ਕਰਦੇ, ਤਾਂ ਤੁਸੀਂ ਆਪਣੇ ਰਿਸ਼ਤੇ ਨੂੰ ਤੋੜਣ ਦਾ ਫੈਸਲਾ ਕਰ ਸਕਦੇ ਹੋ।
ਪੜ੍ਹਾਈ: ਜੇਕਰ ਤੁਸੀਂ ਫਾਇਨੈਂਸ ਅਤੇ ਸਟੈਟਿਸਟਿਕਸ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ। ਪਰ ਜੇਕਰ ਤੁਸੀਂ ਰਚਨਾਤਮਕ ਖੇਤਰ ਜਿਵੇਂ ਕਿ ਮਾਸ ਕਮਿਉਨਿਕੇਸ਼ਨ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਦਿੱਕਤ ਆ ਸਕਦੀ ਹੈ।
ਪੇਸ਼ੇਵਰ ਜੀਵਨ: ਪੇਸ਼ੇਵਰ ਜਾਤਕਾਂ ਦੇ ਲਈ ਕੰਮ ਦੇ ਮਾਮਲੇ ਵਿੱਚ ਇਹ ਹਫ਼ਤਾ ਥੋੜ੍ਹਾ ਧੀਮਾ ਰਹੇਗਾ। ਹਾਲਾਂਕਿ, ਜੇਕਰ ਤੁਸੀਂ ਨੌਕਰੀ ਬਦਲਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਸ ਹਫ਼ਤੇ ਆਪਣੀਆਂ ਯੋਜਨਾਵਾਂ ਨੂੰ ਟਾਲ਼ ਦੇਣਾ ਚਾਹੀਦਾ ਹੈ।
ਸਿਹਤ: ਇਸ ਸਮੇਂ ਤੁਹਾਨੂੰ ਚਮੜੀ ਅਤੇ ਐਲਰਜੀ ਨਾਲ ਸਬੰਧਤ ਕੋਈ ਪਰੇਸ਼ਾਨੀ ਹੋ ਸਕਦੀ ਹੈ। ਮਹਿਲਾਵਾਂ ਨੂੰ ਰਜੋਨਿਵ੍ਰਿਤੀ ਅਤੇ ਹਾਰਮੋਨਲ ਸਮੱਸਿਆਵਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ:ਤੁਸੀਂ ਹਰ ਰੋਜ਼ ਗਊ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਖਿਲਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਵਾਲੇ ਜਾਤਕਾਂ ਦੀ ਇਸ ਹਫ਼ਤੇ ਹੋਰਨਾਂ ਦੀ ਮੱਦਦ ਅਤੇ ਸੇਵਾ ਕਰਨ ਦੀ ਇੱਛਾ ਵੱਧ ਸਕਦੀ ਹੈ। ਜੇਕਰ ਤੁਸੀਂ ਕਿਸੇ ਐੱਨ ਜੀ ਓ ਜਾਂ ਵੈਲਫੇਅਰ ਗਰੁੱਪ ਦੇ ਨਾਲ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਦੁਨੀਆ ਵਿੱਚ ਸੁਧਾਰ ਲਿਆਉਣ ਦੇ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੋਵੇਗੀ।
ਪ੍ਰੇਮ ਜੀਵਨ: ਮੂਲਾਂਕ 6 ਵਾਲੇ ਜਾਤਕਾਂ ਨੂੰ ਪਿਛਲੇ ਹਫ਼ਤੇ ਵਾਂਗ ਆਪਣੇ ਸਾਥੀ ਦੀਆਂ ਭਾਵਨਾਤਮਕ ਅਤੇ ਸਰੀਰਿਕ ਜ਼ਰੂਰਤਾਂ ਨੂੰ ਪੂਰਾ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਉਸ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਰਿਸ਼ਤੇ ਅਤੇ ਉਸ ਦੀ ਸਿਹਤ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ।
ਪੜ੍ਹਾਈ: ਜਿਹੜੇ ਵਿਦਿਆਰਥੀ ਰਚਨਾਤਮਕ ਲਿਖਤਾਂ ਅਤੇ ਕਵਿਤਾ ਸਿੱਖ ਰਹੇ ਹਨ, ਉਨ੍ਹਾਂ ਨੂੰ ਇਸ ਹਫ਼ਤੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਫੋਕਸ ਬਣਾ ਕੇ ਰੱਖਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਗੂੜ੍ਹ ਵਿਗਿਆਨ ਜਿਵੇਂ ਕਿ ਟੈਰੋ ਰੀਡਿੰਗ ਜਾਂ ਵੈਦਿਕ ਜੋਤਿਸ਼ ਸਿੱਖਣ ਲਈ ਇਹ ਸਮਾਂ ਚੰਗਾ ਹੈ।
ਪੇਸ਼ੇਵਰ ਜੀਵਨ: ਤੁਹਾਨੂੰ ਸਖ਼ਤ ਮਿਹਨਤ ਕਰ ਕੇ ਇਸ ਹਫ਼ਤੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਕਰੀਅਰ ਨੂੰ ਤਰੱਕੀ ਦੀ ਦਿਸ਼ਾ ਵਿੱਚ ਲੈ ਜਾਣ ਵੱਲ ਧਿਆਨ ਦੇਣਾ ਚਾਹੀਦਾ ਹੈ।ਤੁਹਾਡੇ ਕੋਲ ਤਰੱਕੀ ਕਰਨ ਲਈ ਨਵੇਂ ਵਿਚਾਰ ਅਤੇ ਰਣਨੀਤੀਆਂ ਹੋ ਸਕਦੀਆਂ ਹਨ, ਪਰ ਉਨ੍ਹਾਂ ’ਤੇ ਕੰਮ ਕਰਨ ਵਿੱਚ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਤੁਸੀਂ ਸਾਫ਼-ਸਫ਼ਾਈ ਦਾ ਧਿਆਨ ਰੱਖੋ ਅਤੇ ਆਪਣੀ ਸਿਹਤ ਨੂੰ ਲੈ ਕੇ ਸਾਵਧਾਨ ਰਹੋ। ਮਿੱਠੀਆਂ ਅਤੇ ਚਿਕਨਾਈ ਵਾਲੀਆਂ ਚੀਜ਼ਾਂ ਜ਼ਿਆਦਾ ਨਾ ਖਾਓ। ਇਸ ਤੋਂ ਇਲਾਵਾ, ਤੁਸੀਂ ਆਪਣੇ ਵਿਅਕਤਿੱਤਵ ਦੇ ਵਿਕਾਸ ਵੱਲ ਧਿਆਨ ਦਿਓ।
ਉਪਾਅ: ਆਪਣੀ ਕਿਸਮਤ ਦਾ ਸਾਥ ਪ੍ਰਾਪਤ ਕਰਨ ਲਈ, ਹਰ ਰੋਜ਼ ਇਤਰ ਅਤੇ ਪਰਫਿਊਮ, ਖਾਸ ਕਰਕੇ ਚੰਦਨ ਦੀ ਖੁਸ਼ਬੂ ਵਾਲੇ ਇਤਰ ਦੀ ਵਰਤੋਂ ਕਰੋ ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਵਾਲੇ ਜਾਤਕ ਇਸ ਹਫ਼ਤੇ ਊਰਜਾ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਰਹਿਣਗੇ। ਇਸ ਦੇ ਨਾਲ ਹੀ ਤੁਸੀਂ ਆਪਣੇ-ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰੋਗੇ। ਤੁਹਾਡੇ ਦੁਆਰਾ ਹੁਣ ਤੱਕ ਕੀਤੀ ਗਈ ਸਖ਼ਤ ਮਿਹਨਤ ਦਾ ਫਲ਼ ਹੁਣ ਤੁਹਾਨੂੰ ਮਿਲੇਗਾ। ਇਸ ਤੋਂ ਇਲਾਵਾ, ਤੁਹਾਡੀ ਅਧਿਆਤਮ ਵਿੱਚ ਦਿਲਚਸਪੀ ਵੱਧ ਸਕਦੀ ਹੈ ਅਤੇ ਤੁਸੀਂ ਗਰੀਬ ਜਾਂ ਜ਼ਰੂਰਤਮੰਦ ਲੋਕਾਂ ਲਈ ਦਾਨ-ਪੁੰਨ ਕਰਨ ਬਾਰੇ ਸੋਚ ਸਕਦੇ ਹੋ।
ਪ੍ਰੇਮ ਜੀਵਨ: ਤੁਹਾਨੂੰ ਇਸ ਹਫ਼ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਭਾਵਨਾਵਾਂ ਦੀ ਘਾਟ ਦੇ ਕਾਰਨ ਤੁਹਾਨੂੰ ਆਪਣੇ ਸਾਥੀ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਭਾਵਨਾਤਮਕ ਜ਼ਰੂਰਤਾਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਲਈ ਕੁਝ ਸਰਪ੍ਰਾਈਜ਼ ਪਲਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹਾਈ: ਜੇਕਰ ਤੁਸੀਂ ਸੈਨਾ ਜਾਂ ਪੁਲਿਸ ਵਿੱਚ ਭਰਤੀ ਲਈ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਨੂੰ ਸਫਲਤਾ ਮਿਲੇਗੀ। ਤੁਸੀਂ ਪੂਰੇ ਸਨਮਾਣ ਦੇ ਨਾਲ ਪ੍ਰੀਖਿਆ ਵਿੱਚ ਪਾਸ ਹੋਵੋਗੇ।
ਪੇਸ਼ੇਵਰ ਜੀਵਨ: ਇਸ ਹਫ਼ਤੇ ਮੂਲਾਂਕ 7 ਵਾਲੇ ਜਾਤਕਾਂ ਨੂੰ ਆਮਦਨ ਵਿੱਚ ਵਾਧਾ ਜਾਂ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਕਾਰਜ-ਖੇਤਰ ਵਿੱਚ ਹੋਰ ਵੀ ਕੁਝ ਬਦਲਾਅ ਹੋ ਸਕਦੇ ਹਨ। ਤੁਸੀਂ ਆਪਣੇ ਕੰਮ ਵਿੱਚ ਉਤਸ਼ਾਹ ਨਾਲ ਭਰਪੂਰ ਦਿਖਾਈ ਦਿਓਗੇ ਅਤੇ ਤੁਹਾਡੇ ਅਗਵਾਈ ਦੇ ਗੁਣਾਂ ਦੀ ਪ੍ਰਸ਼ੰਸਾ ਕੀਤੀ ਜਾਵੇਗੀ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫ਼ਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਆਪਣੀ ਰੋਗ ਪ੍ਰਤੀਰੋਧਕ ਖਮਤਾ ਨੂੰ ਅਤੇ ਸਰੀਰ ਨੂੰ ਮਜ਼ਬੂਤ ਬਣਾ ਕੇ ਰੱਖਣ ਲਈ ਤੁਹਾਨੂੰ ਸੰਤੁਲਿਤ ਖੁਰਾਕ ਲੈਣ, ਕਸਰਤ ਅਤੇ ਧਿਆਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਤੁਸੀਂ ਐਤਵਾਰ ਦੇ ਦਿਨ ਕਾਲ ਭੈਰਵ ਦੀ ਪੂਜਾ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਵਾਲੇ ਜਾਤਕ ਆਪਣੇ ਕੰਮਾਂ ਵਿੱਚ ਆ ਰਹੀ ਦੇਰੀ ਦੇ ਕਾਰਨ ਚਿੜਚਿੜੇ ਹੋ ਸਕਦੇ ਹਨ। ਤੁਹਾਨੂੰ ਆਤਮ-ਨਿਯੰਤਰਣ ਦੇ ਲਈ ਧਿਆਨ ਅਤੇ ਅਧਿਆਤਮਿਕ ਮਾਰਗ ਦਰਸ਼ਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੇਮ ਜੀਵਨ: ਜਿਨ੍ਹਾਂ ਜਾਤਕਾਂ ਦਾ ਪ੍ਰੇਮ ਸਬੰਧ ਚੱਲ ਰਿਹਾ ਹੈ, ਉਨ੍ਹਾਂ ਲਈ ਇਹ ਹਫ਼ਤਾ ਬੋਰਿੰਗ ਹੋ ਸਕਦਾ ਹੈ। ਇਸ ਹਫ਼ਤੇ ਤੁਹਾਡਾ ਰੁੱਖਾ ਵਿਵਹਾਰ ਅਤੇ ਆਪਣੇ ਸਾਥੀ ਦੇ ਰੋਮਾਂਟਿਕ ਵਿਚਾਰਾਂ ‘ਤੇ ਕੋਈ ਪ੍ਰਤੀਕਿਰਿਆ ਨਾ ਦੇਣਾ ਉਨ੍ਹਾਂ ਨੂੰ ਦੁਖੀ ਜਾਂ ਨਾਰਾਜ਼ ਕਰ ਸਕਦਾ ਹੈ। ਇਸੇ ਤਰ੍ਹਾਂ ਦੇ ਰਵੱਈਏ ਦੇ ਕਾਰਨ ਸ਼ਾਦੀਸ਼ੁਦਾ ਜਾਤਕਾਂ ਦੇ ਰਿਸ਼ਤੇ ਵਿੱਚ ਵੀ ਤਣਾਅ ਪੈਦਾ ਹੋ ਸਕਦਾ ਹੈ।
ਪੜ੍ਹਾਈ: ਪ੍ਰਾਚੀਨ ਸਾਹਿਤ ਅਤੇ ਇਤਿਹਾਸ ਵਿੱਚ ਸ਼ੋਧ ਜਾਂ ਪੀ ਐੱਚ ਡੀ ਕਰ ਰਹੇ ਵਿਦਿਆਰਥੀਆਂ ਦੇ ਲਈ ਇਹ ਹਫ਼ਤਾ ਸ਼ਾਨਦਾਰ ਰਹੇਗਾ। ਪੁਰਾਣਿਕ ਅਧਿਐਨ, ਗੂੜ੍ਹ ਵਿਗਿਆਨ ਜਾਂ ਜੋਤਿਸ਼ ਵਿੱਚ ਤੁਹਾਡੀ ਦਿਲਚਸਪੀ ਵੱਧ ਸਕਦੀ ਹੈ।
ਪੇਸ਼ੇਵਰ ਜੀਵਨ: ਇਸ ਹਫ਼ਤੇ ਮੂਲਾਂਕ 8 ਵਾਲੇ ਜਾਤਕ ਆਪਣੇ ਕੰਮ ਨਾਲ ਕਾਫੀ ਅਸੰਤੁਸ਼ਟ ਨਜ਼ਰ ਆ ਸਕਦੇ ਹਨ। ਤੁਸੀਂ ਕੁਝ ਅਜਿਹਾ ਕਰਨ ਦੀ ਇੱਛਾ ਰੱਖੋਗੇ, ਜੋ ਤੁਹਾਨੂੰ ਸੰਤੁਸ਼ਟੀ ਦੇਵੇ, ਤੁਹਾਡੀ ਤਰੱਕੀ ਹੋਵੇ ਅਤੇ ਜੋ ਤੁਹਾਡੇ ਜੀਵਨ ਨੂੰ ਨਵਾਂ ਉਦੇਸ਼ ਦੇ ਸਕੇ।
ਸਿਹਤ: ਇਸ ਹਫ਼ਤੇ ਮੂਲਾਂਕ 8 ਵਾਲੇ ਜਾਤਕਾਂ ਦੀ ਊਰਜਾ ਦਾ ਪੱਧਰ ਬਹੁਤ ਉੱਚਾ ਅਤੇ ਤੇਜ਼ ਰਹੇਗਾ, ਜੋ ਕਿ ਉਨ੍ਹਾਂ ਦੇ ਵਿਅਕਤਿੱਤਵ ਦੇ ਬਿਲਕੁਲ ਉਲਟ ਹੈ। ਇਸ ਕਰਕੇ ਤੁਹਾਨੂੰ ਇਸ ਊਰਜਾ ਨਾਲ ਤਾਲਮੇਲ ਰੱਖਣ ਵਿੱਚ ਮੁਸ਼ਕਲ ਹੋ ਸਕਦੀ ਹੈ। ਤੁਸੀਂ ਇਸ ਹਫ਼ਤੇ ਦੇ ਦੌਰਾਨ ਕੁਝ ਥਕਾਵਟ ਮਹਿਸੂਸ ਕਰ ਸਕਦੇ ਹੋ।
ਉਪਾਅ:ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਨੂੰ ਚੋਲਾ ਚੜ੍ਹਾਓ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਵਾਲੇ ਜਾਤਕ ਇਸ ਹਫ਼ਤੇ ਆਪਣੇ ਜੀਵਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਪ੍ਰਤਿਬੱਧ ਰਹਿਣਗੇ। ਇਸ ਦੌਰਾਨ ਤੁਸੀਂ ਆਪਣੇ ਕੰਮਾਂ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤੋਗੇ, ਕਿਉਂਕਿ ਤੁਸੀਂ ਇਸ ਹਫ਼ਤੇ ਘਮੰਡੀ ਅਤੇ ਸਵਾਰਥੀ ਲੱਗ ਸਕਦੇ ਹੋ। ਇਸ ਕਾਰਨ ਤੁਹਾਡੇ ਪਿਆਰਿਆਂ ਨੂੰ ਠੇਸ ਪਹੁੰਚ ਸਕਦੀ ਹੈ।
ਪ੍ਰੇਮ ਜੀਵਨ: ਤੁਹਾਨੂੰ ਆਪਣੇ ਘਮੰਡ ਅਤੇ ਗੁੱਸੇ ਦੇ ਮਾਮਲੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ। ਇਸ ਦਾ ਤੁਹਾਡੀ ਸ਼ਾਦੀਸ਼ੁਦਾ ਜ਼ਿੰਦਗੀ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਦੌਰਾਨ ਗੁੱਸੇ ‘ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹਾਈ: ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਤੀਜੇ ਦੀ ਉਡੀਕ ਕਰ ਰਹੇ ਹੋ, ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤੁਹਾਨੂੰ ਸਫਲਤਾ ਮਿਲੇਗੀ। ਤੁਹਾਡੇ ਪ੍ਰੀਖਿਆਵਾਂ ਵਿੱਚ ਸਫਲ ਹੋਣ ਦੀ ਸੰਭਾਵਨਾ ਬਣ ਰਹੀ ਹੈ। ਜਿਹੜੇ ਵਿਦਿਆਰਥੀ ਪੁਲਿਸ ਜਾਂ ਰੱਖਿਆ ਬਲ ਦੀ ਨੌਕਰੀ ਲਈ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਉਨ੍ਹਾਂ ਲਈ ਇਹ ਹਫ਼ਤਾ ਬਹੁਤ ਸ਼ਾਨਦਾਰ ਰਹੇਗਾ।
ਪੇਸ਼ੇਵਰ ਜੀਵਨ: ਕਾਨੂੰਨ, ਰੱਖਿਆ ਜਾਂ ਖੇਡਾਂ ਦੇ ਖੇਤਰ ਵਿੱਚ ਕੰਮ ਕਰਦੇ ਜਾਤਕਾਂ ਦੇ ਲਈ ਇਹ ਹਫ਼ਤਾ ਬਹੁਤ ਸ਼ਾਨਦਾਰ ਰਹੇਗਾ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਉਤਸ਼ਾਹ ਨਾਲ ਭਰਪੂਰ ਰਹੋਗੇ ਅਤੇ ਤੁਹਾਡੀ ਅਗਵਾਈ ਕਰਨ ਦੀ ਯੋਗਤਾ ਦੀ ਪ੍ਰਸ਼ੰਸਾ ਹੋਵੇਗੀ।
ਸਿਹਤ: ਸਿਹਤ ਦੇ ਮਾਮਲੇ ਵਿੱਚ ਤੁਸੀਂ ਫਿੱਟ ਅਤੇ ਤੰਦਰੁਸਤ ਮਹਿਸੂਸ ਕਰੋਗੇ। ਤੁਹਾਨੂੰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਯਾਤਰਾ ਦੌਰਾਨ ਚੌਕਸੀ ਬਣਾ ਕੇ ਰੱਖਣ ਦੀ ਲੋੜ ਹੈ।
ਉਪਾਅ:ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਪੰਜ ਲਾਲ ਗੁਲਾਬ ਚੜ੍ਹਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਮੂਲਾਂਕ 5 ‘ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?
ਮੂਲਾਂਕ 5 ਦਾ ਸੁਆਮੀ ਬੁੱਧ ਗ੍ਰਹਿ ਹੈ।
2. ਮੂਲਾਂਕ 7 ਦਾ ਸੁਆਮੀ ਕਿਹੜਾ ਗ੍ਰਹਿ ਹੈ?
ਮੂਲਾਂਕ 7 ਦਾ ਸੁਆਮੀ ਕੇਤੂ ਗ੍ਰਹਿ ਹੈ।
3. ਮੂਲਾਂਕ 6 ਵਾਲ਼ੇ ਜਾਤਕ ਕਿਹੋ-ਜਿਹੇ ਹੁੰਦੇ ਹਨ?
ਇਨ੍ਹਾਂ ਨੂੰ ਲਗਜ਼ਰੀ ਚੀਜ਼ਾਂ ਆਪਣੇ ਵੱਲ ਖਿੱਚਦੀਆਂ ਹਨ।