ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (13-19) ਅਪ੍ਰੈਲ 2025

Author: Charu Lata | Updated Thu, 27 Mar 2025 02:46 PM IST
ਮੂਲਾਂਕ 1

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1 ਹੋਵੇਗਾ। ਤੁਹਾਡੇ ਭਰਾਵਾਂ ਅਤੇ ਦੋਸਤਾਂ ਨਾਲ ਤੁਹਾਡੇ ਰਿਸ਼ਤੇ ਥੋੜੇ ਕਮਜ਼ੋਰ ਹੋ ਸਕਦੇ ਹਨ। ਜੇਕਰ ਤੁਸੀਂ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਦੇ ਹੋ, ਤਾਂ ਅਨੁਕੂਲ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ।ਇਹ ਹਫ਼ਤਾ ਬਕਾਇਆ ਕੰਮਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਦਿਲ ਦੀ ਬਿਮਾਰੀ ਆਦਿ ਨਾਲ ਸਬੰਧਤ ਮਾਮਲਿਆਂ ਲਈ ਹਫ਼ਤਾ ਥੋੜ੍ਹਾ ਕਮਜ਼ੋਰ ਹੈ। ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਛਾਤੀ ਜਾਂ ਦਿਲ ਨਾਲ ਸਬੰਧਤ ਕੋਈ ਸਮੱਸਿਆ ਹੈ, ਉਨ੍ਹਾਂ ਨੂੰ ਇਸ ਹਫ਼ਤੇ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ।


ਉਪਾਅ: ਨਿਯਮਿਤ ਤੌਰ 'ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਭ ਰਹੇਗਾ।

ਮੂਲਾਂਕ 2

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 2 ਹੋਵੇਗਾ। ਕਿਸੇ ਵੀ ਹਾਲਤ ਵਿੱਚ ਲਾਪਰਵਾਹੀ ਵਰਤਣਾ ਸਹੀ ਨਹੀਂ ਹੋਵੇਗਾ। ਇਸ ਹਫ਼ਤੇ ਬਜ਼ੁਰਗਾਂ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ। ਜੇਕਰ ਤੁਹਾਡਾ ਕਿਸੇ ਨਾਲ ਕੋਈ ਕੰਮ ਹੈ, ਤਾਂ ਇਸ ਮਾਮਲੇ ਵਿੱਚ ਆਪ ਹੀ ਸੁਚੇਤ ਰਹਿਣਾ ਪਵੇਗਾ। ਜੇਕਰ ਤੁਸੀਂ ਆਪਣੇ ਹੰਕਾਰ ਨੂੰ ਛੱਡ ਦਿੰਦੇ ਹੋ ਅਤੇ ਆਪਣੇ ਸੀਨੀਅਰਾਂ ਦੀ ਮਦਦ ਨਾਲ ਕੁਝ ਕੰਮ ਕਰਦੇ ਹੋ, ਤਾਂ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ। ਜੇਕਰ ਪਿਤਾ ਦੀ ਸਿਹਤ ਠੀਕ ਨਹੀਂ ਹੈ ਤਾਂ ਇਸ ਸਮੇਂ ਦੇ ਦੌਰਾਨ ਉਨ੍ਹਾਂ ਦੀ ਸੇਵਾ ਆਦਿ ਲਈ ਪੂਰਾ ਸਮਾਂ ਕੱਢਣਾ ਜ਼ਰੂਰੀ ਹੋਵੇਗਾ। ਅਜਿਹਾ ਲੱਗਦਾ ਹੈ ਕਿ ਦੂਜੇ ਲੋਕਾਂ ਨੂੰ ਵੀ ਆਪਣੇ ਪਿਤਾ ਰਾਹੀਂ ਲਾਭ ਮਿਲਣ ਦੀ ਸੰਭਾਵਨਾ ਹੈ।

ਉਪਾਅ: ਸੂਰਜ ਦੇਵਤਾ ਨੂੰ ਸਿੰਧੂਰ ਮਿਲਿਆ ਜਲ ਚੜ੍ਹਾਉਣਾ ਸ਼ੁਭ ਰਹੇਗਾ।

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 3

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 3 ਹੋਵੇਗਾ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਹਾਨੂੰ ਆਪਣੇ ਚੰਗੇ ਪ੍ਰਦਰਸ਼ਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲ ਸਕਦੀ ਹੈ। ਇਹ ਹਫ਼ਤਾ ਰਿਸ਼ਤਿਆਂ ਨੂੰ ਸੁਧਾਰਨ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਇਹ ਹਫ਼ਤਾ ਭਾਈਵਾਲੀ ਦੇ ਕੰਮ ਲਈ ਵੀ ਬਹੁਤ ਵਧੀਆ ਮੰਨਿਆ ਜਾਵੇਗਾ। ਤੁਹਾਨੂੰ ਭਾਈਵਾਲੀ ਦੇ ਕੰਮ ਵਿੱਚ ਚੰਗਾ ਮੁਨਾਫ਼ਾ ਮਿਲੇਗਾ। ਇਸ ਹਫ਼ਤੇ ਸਬਰ ਦਾ ਗ੍ਰਾਫ਼ ਵਧਾਉਣਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਧੀਰਜ ਨਾਲ਼ ਕੰਮ ਕਰਦੇ ਹੋ, ਤਾਂ ਨਤੀਜੇ ਹੋਰ ਵੀ ਵਧੀਆ ਹੋਣਗੇ।

ਉਪਾਅ: ਕਿਸੇ ਮਾਂ ਵਰਗੀ ਔਰਤ ਨੂੰ ਦੁੱਧ ਅਤੇ ਚੌਲ਼ ਭੇਂਟ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਸ਼ੁਭ ਹੋਵੇਗਾ।

ਮੂਲਾਂਕ 4

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 14, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 4 ਹੋਵੇਗਾ। ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਆਪਣੇ ਬਜ਼ੁਰਗਾਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ, ਆਪਣੇ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਨਾ ਵੀ ਜ਼ਰੂਰੀ ਹੋਵੇਗਾ। ਸਮਾਜਿਕ ਕਾਰਜਾਂ ਵਿੱਚ ਇਮਾਨਦਾਰੀ ਨਾਲ ਹਿੱਸਾ ਲੈਣਾ ਚੰਗਾ ਰਹੇਗਾ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਰਚਨਾਤਮਕ ਕੰਮ ਵਿੱਚ ਲੱਗੇ ਹੋਏ ਵਿਅਕਤੀ ਹੋ, ਤਾਂ ਇਹ ਹਫ਼ਤਾ ਤੁਹਾਨੂੰ ਬਹੁਤ ਵਧੀਆ ਨਤੀਜੇ ਦੇ ਸਕਦਾ ਹੈ। ਜੇਕਰ ਕਿਸੇ ਦੋਸਤ ਨੂੰ ਤੁਹਾਡੇ ਸਹਾਰੇ ਦੀ ਲੋੜ ਹੈ, ਤਾਂ ਤੁਹਾਨੂੰ ਉਸ ਦੋਸਤ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਤੁਸੀਂ ਨਾ ਸਿਰਫ਼ ਆਪਣੇ ਸਬੰਧਾਂ ਨੂੰ ਕਾਇਮ ਰੱਖ ਸਕੋਗੇ, ਬਲਕਿ ਕਾਰਜ ਸਥਾਨ ਵਿੱਚ ਸੰਤੁਲਿਤ ਨਤੀਜੇ ਵੀ ਪ੍ਰਾਪਤ ਕਰ ਸਕੋਗੇ।

ਉਪਾਅ: ਕੇਸਰ ਮਿਲਾਏ ਹੋਏ ਜਲ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਸ਼ੁਭ ਰਹੇਗਾ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 5

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 5 ਹੋਵੇਗਾ। ਜੇਕਰ ਢੁਕਵੇਂ ਫੈਸਲੇ ਲਏ ਜਾਣ ਤਾਂ ਇਹ ਹਫ਼ਤਾ ਤੇਜ਼ੀ ਨਾਲ ਤਰੱਕੀ ਲਿਆ ਸਕਦਾ ਹੈ। ਯਾਨੀ ਇਸ ਹਫ਼ਤੇ ਦੇ ਅੰਕੜਿਆਂ ਦਾ ਪ੍ਰਭਾਵ ਅਜਿਹਾ ਹੋਵੇਗਾ ਕਿ ਤੁਹਾਨੂੰ ਜਲਦਬਾਜ਼ੀ ਕਰਨ ਦਾ ਅਹਿਸਾਸ ਹੋਵੇਗਾ, ਪਰ ਜੇਕਰ ਤੁਸੀਂ ਜਲਦਬਾਜ਼ੀ ਤੋਂ ਬਚੋਗੇ ਅਤੇ ਬਿਹਤਰ ਫੈਸਲੇ ਲਓਗੇ, ਤਾਂ ਤੁਹਾਨੂੰ ਜਲਦੀ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਨਿਯਮਤ ਸਮੇਂ ਨਾਲੋਂ ਥੋੜ੍ਹਾ ਹੋਰ ਸਮਾਂ ਲਓ ਅਤੇ ਧੀਰਜ ਨਾਲ ਕੰਮ ਕਰਕੇ ਬਿਹਤਰ ਨਤੀਜੇ ਪ੍ਰਾਪਤ ਕਰੋ। ਇਸ ਹਫ਼ਤੇ ਅਜਿਹਾ ਕੁਝ ਨਾ ਕਰੋ, ਜਿਸ ਨਾਲ ਤੁਹਾਡੀ ਇੱਜ਼ਤ ਨੂੰ ਠੇਸ ਪਹੁੰਚੇ। ਉਹ ਲੋਕ, ਜਿਹੜੇ ਹਮੇਸ਼ਾ ਤੁਹਾਡਾ ਅਪਮਾਨ ਕਰਨ ਦੇ ਮੌਕੇ ਭਾਲ਼ਦੇ ਰਹਿੰਦੇ ਹਨ; ਇਸ ਹਫ਼ਤੇ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੇਗੀ। ਫੇਰ ਵੀ, ਜਾਣ-ਬੁੱਝ ਕੇ ਵਿਰੋਧੀਆਂ ਨੂੰ ਮੌਕਾ ਦੇਣਾ ਸਹੀ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਆਪਣੇ-ਆਪ ਨੂੰ ਅਨੁਸ਼ਾਸਿਤ ਰੱਖੋ ਅਤੇ ਅੱਗੇ ਵਧਦੇ ਰਹੋ; ਤੁਹਾਨੂੰ ਚੰਗੇ ਨਤੀਜੇ ਮਿਲਦੇ ਰਹਿਣਗੇ।

ਉਪਾਅ: ਸ਼ਿਵਲਿੰਗ 'ਤੇ ਜਲ ਚੜ੍ਹਾਓ ਅਤੇ ਕਾਲ਼ੇ ਤਿਲ ਵੀ ਚੜ੍ਹਾਓ।

ਮੂਲਾਂਕ 6

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 6 ਹੋਵੇਗਾ। ਇਸ ਮਹੀਨੇ ਸਾਰਥਕ ਅਤੇ ਅਨੁਕੂਲ ਨਤੀਜੇ ਪ੍ਰਾਪਤ ਕਰਨਾ ਸੌਖਾ ਨਹੀਂ ਹੋਵੇਗਾ, ਪਰ ਇਹ ਸੰਭਵ ਹੋਵੇਗਾ। ਆਪਣੇ-ਆਪ ਨੂੰ ਸ਼ਾਂਤ ਰੱਖਣਾ ਉਚਿਤ ਹੋਵੇਗਾ। ਕੋਈ ਵੀ ਕੰਮ ਨਵੇਂ ਸਿਰੇ ਤੋਂ ਨਾ ਕਰੋ, ਪਰ ਤੁਸੀਂ ਉਸ ਕੰਮ ਵਿੱਚ ਕੁਝ ਨਵੇਂ ਪ੍ਰਯੋਗ ਅਜ਼ਮਾ ਸਕਦੇ ਹੋ, ਜੋ ਤੁਸੀਂ ਪਹਿਲਾਂ ਹੀ ਕਰ ਰਹੇ ਹੋ। ਬੇਲੋੜੀਆਂ ਯਾਤਰਾਵਾਂ ਤੋਂ ਬਚਣਾ ਚਾਹੀਦਾ ਹੈ। ਮਨੋਰੰਜਨ ਦੇ ਮੌਕੇ ਮਿਲਣ ਦੀ ਸੰਭਾਵਨਾ ਹੈ, ਪਰ ਫਜ਼ੂਲ ਖਰਚ ਕਰਕੇ ਆਪਣਾ ਮਨੋਰੰਜਨ ਕਰਨਾ ਉਚਿਤ ਨਹੀਂ ਹੋਵੇਗਾ। ਇਸ ਹਫ਼ਤੇ ਤੁਸੀਂ ਮਿਲਣ ਵਾਲੇ ਮੌਕਿਆਂ ਦਾ ਫਾਇਦਾ ਉਠਾ ਸਕਦੇ ਹੋ।

ਉਪਾਅ: ਬੁੱਧਵਾਰ ਨੂੰ ਭਗਵਾਨ ਗਣੇਸ਼ ਨੂੰ ਦੁੱਭ ਚੜ੍ਹਾਉਣਾ ਸ਼ੁਭ ਰਹੇਗਾ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 7 ਹੋਵੇਗਾ। ਥੋੜ੍ਹੀ ਜਿਹੀ ਕੋਸ਼ਿਸ਼ ਨਾਲ, ਤੁਸੀਂ ਆਪਣੇ ਟੀਚੇ ਤੱਕ ਪਹੁੰਚਣ ਦੇ ਯੋਗ ਹੋਵੋਗੇ ਅਤੇ ਅਨੁਕੂਲ ਨਤੀਜੇ ਵੀ ਪ੍ਰਾਪਤ ਕਰ ਸਕੋਗੇ। ਘਰ ਅਤੇ ਪਰਿਵਾਰ ਨਾਲ ਸਬੰਧਤ ਮਾਮਲਿਆਂ ਵਿੱਚ, ਬਹੁਤ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਵਧੀਆ ਸਮਾਂ ਬਿਤਾਉਣ ਦੇ ਮੌਕੇ ਮਿਲਣਗੇ। ਜੇਕਰ ਵਿਆਹ ਦੀ ਗੱਲ ਹੋ ਰਹੀ ਹੈ ਤਾਂ ਮਾਮਲੇ ਨੂੰ ਅੱਗੇ ਵਧਾਉਣ ਅਤੇ ਅਨੁਕੂਲ ਨਤੀਜੇ ਮਿਲਣ ਦੇ ਚੰਗੇ ਮੌਕੇ ਹਨ। ਇਸ ਦੇ ਬਾਵਜੂਦ, ਗੁੱਸੇ ਅਤੇ ਟਕਰਾਅ ਤੋਂ ਬਚਣਾ ਹੀ ਬੁੱਧੀਮਾਨੀ ਹੋਵੇਗੀ। ਜੇਕਰ ਸੰਭਵ ਹੋਵੇ ਤਾਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ।

ਉਪਾਅ: ਸ਼ੁੱਕਰਵਾਰ ਨੂੰ ਸ਼ਿਵਲਿੰਗ 'ਤੇ ਦਹੀਂ ਅਤੇ ਚੀਨੀ ਚੜ੍ਹਾਓ।

ਮੂਲਾਂਕ 8

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ। ਇਹ ਹਫ਼ਤਾ ਧਰਮ ਅਤੇ ਅਧਿਆਤਮਿਕਤਾ ਆਦਿ ਨਾਲ ਸਬੰਧਤ ਮਾਮਲਿਆਂ ਲਈ ਚੰਗਾ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਜਿਹੜੇ ਲੋਕ ਆਪਣੀਆਂ ਅਧਿਆਤਮਿਕ ਸ਼ਕਤੀਆਂ ਨੂੰ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। ਪਰ ਸੰਸਾਰਕ ਮਾਮਲਿਆਂ ਲਈ ਇਹ ਹਫ਼ਤਾ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇਨ੍ਹਾਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਹਫ਼ਤੇ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣਾ ਉਚਿਤ ਨਹੀਂ ਹੋਵੇਗਾ। ਕੋਈ ਨਵਾਂ ਕੰਮ ਸ਼ੁਰੂ ਕਰਨਾ ਜਾਂ ਨਵੇਂ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਨਾ ਉਚਿਤ ਨਹੀਂ ਹੋਵੇਗਾ। ਕਿਸੇ ਵੀ ਅਣਜਾਣ ਵਿਅਕਤੀ 'ਤੇ ਭਰੋਸਾ ਕਰਨਾ ਸਹੀ ਨਹੀਂ ਹੋਵੇਗਾ। ਸਾਈਬਰ ਧੋਖਾਧੜੀ ਆਦਿ ਤੋਂ ਬਚਣ ਦੀ ਕੋਸ਼ਿਸ਼ ਕਰਨਾ ਵੀ ਜ਼ਰੂਰੀ ਹੋਵੇਗਾ। ਇਹਨਾਂ ਸਾਵਧਾਨੀਆਂ ਨੂੰ ਅਪਣਾ ਕੇ ਤੁਸੀਂ ਨਤੀਜਿਆਂ ਨੂੰ ਤੁਲਨਾਤਮਕ ਤੌਰ 'ਤੇ ਬਿਹਤਰ ਬਣਾ ਸਕੋਗੇ, ਪਰ ਲਾਪਰਵਾਹੀ ਦੀ ਸੂਰਤ ਵਿੱਚ ਨੁਕਸਾਨ ਵੀ ਹੋ ਸਕਦਾ ਹੈ।

ਉਪਾਅ: ਕਾਲ਼ੇ ਕੁੱਤੇ ਨੂੰ, ਜੋ ਕਿ ਪਾਲਤੂ ਨਾ ਹੋਵੇ, ਧਿਆਨ ਨਾਲ ਰੋਟੀ ਖੁਆਓ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 9

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 9 ਹੋਵੇਗਾ। ਅਸੀਂ ਤੁਹਾਨੂੰ ਇਸ ਹਫ਼ਤੇ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਤੋਂ ਬਚਣ ਦੀ ਸਲਾਹ ਦੇਣਾ ਚਾਹੁੰਦੇ ਹਾਂ। ਇਸ ਹਫ਼ਤੇ ਜੇਕਰ ਤੁਸੀਂ ਧੀਰਜ ਨਾਲ ਕੰਮ ਕਰੋਗੇ, ਤਾਂ ਨਾ ਸਿਰਫ਼ ਕੰਮ ਪੂਰਾ ਹੋਵੇਗਾ, ਸਗੋਂ ਉਨ੍ਹਾਂ ਕੰਮਾਂ ਦੇ ਨਤੀਜੇ ਵੀ ਸਾਰਥਕ ਅਤੇ ਤੁਹਾਡੇ ਹੱਕ ਵਿੱਚ ਹੋਣਗੇ। ਇਹ ਹਫ਼ਤਾ ਤੁਹਾਨੂੰ ਖਾਸ ਕਰਕੇ ਵਿੱਤੀ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ। ਇਹ ਹਫ਼ਤਾ ਤੁਹਾਡੀ ਅੰਦਰੂਨੀ ਤਾਕਤ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਕਾਰੋਬਾਰ, ਵਪਾਰ ਆਦਿ ਵਿੱਚ ਧੀਰਜ ਨਾਲ ਲਏ ਗਏ ਫੈਸਲੇ ਤੁਹਾਨੂੰ ਲਾਭ ਪਹੁੰਚਾ ਸਕਦੇ ਹਨ। ਤੁਹਾਨੂੰ ਗੁੱਸਾ ਅਤੇ ਜਲਦਬਾਜ਼ੀ ਬਿਲਕੁਲ ਨਹੀਂ ਦਿਖਾਉਣੀ ਚਾਹੀਦੀ। ਤੁਸੀਂ ਜੋ ਵੀ ਕਰੋਗੇ, ਉਸ ਨੂੰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਜ਼ਰੂਰੀ ਹੋਵੇਗਾ।

ਉਪਾਅ: ਕਿਸੇ ਮਜ਼ਦੂਰ ਨੂੰ ਭੋਜਨ ਖੁਆਓਣਾ ਚੰਗਾ ਰਹੇਗਾ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੂਲਾਂਕ 3 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੋਵੇਗਾ?

ਇਹ ਹਫਤਾ ਤੁਹਾਨੂੰ ਔਸਤ ਤੋਂ ਬਿਹਤਰ ਨਤੀਜੇ ਦੇ ਸਕਦਾ ਹੈ।

2. ਮੂਲਾਂਕ 7 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੋਵੇਗਾ?

ਇਹ ਹਫਤਾ ਤੁਹਾਡੇ ਲਈ ਕੁਝ ਅਨੁਕੂਲ ਨਤੀਜੇ ਦੇ ਸਕਦਾ ਹੈ।

3. ਮੂਲਾਂਕ 4 ਦਾ ਸੁਆਮੀ ਕੌਣ ਹੈ?

ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ 4 ਦਾ ਸੁਆਮੀ ਰਾਹੂ ਗ੍ਰਹਿ ਹੈ।

Talk to Astrologer Chat with Astrologer