ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (16-22) ਫ਼ਰਵਰੀ 2025

Author: Charu Lata | Updated Wed, 22 Jan 2025 04:32 PM IST
ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।


ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (16-22) ਫ਼ਰਵਰੀ 2025

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(16-22) ਫ਼ਰਵਰੀ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਹ ਹਫ਼ਤਾ ਥੀਏਟਰ ਕਲਾਕਾਰਾਂ, ਅਦਾਕਾਰਾਂ ਅਤੇ ਰਚਨਾਤਮਕ ਕੰਮ ਕਰਨ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਹੋਣ ਵਾਲਾ ਹੈ। ਕਲਾ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਦੀ ਤੁਹਾਡੀ ਇੱਛਾ ਹੁਣ ਪੂਰੀ ਹੋ ਸਕਦੀ ਹੈ। ਤੁਹਾਨੂੰ ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਦਿਖਾਉਣ ਦੇ ਬਹੁਤ ਸਾਰੇ ਮੌਕੇ ਮਿਲਣਗੇ। ਸਮਾਜ ਸੇਵਕ ਅਤੇ ਆਗੂ ਲੋੜਵੰਦ ਲੋਕਾਂ ਦੀ ਮੱਦਦ ਕਰਨ ਲਈ ਦਲੇਰ, ਨਿਡਰ ਅਤੇ ਆਤਮਵਿਸ਼ਵਾਸੀ ਹੋਣਗੇ ਅਤੇ ਦੂਜਿਆਂ ਦੀ ਮੱਦਦ ਲਈ ਅੱਗੇ ਆਉਣਗੇ।

ਪ੍ਰੇਮ ਜੀਵਨ: ਰੋਮਾਂਸ ਦੇ ਮਾਮਲੇ ਵਿੱਚ, ਮੂਲਾਂਕ 1 ਵਾਲੇ ਜਾਤਕਾਂ ਨੂੰ ਇਸ ਹਫ਼ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਨਤੀਜੇ ਮਿਲਣਗੇ। ਤੁਹਾਨੂੰ ਆਪਣੇ ਦੋਸਤਾਂ ਵਿੱਚੋਂ ਹੀ ਕੋਈ ਖਾਸ ਮਿਲ ਸਕਦਾ ਹੈ ਜਾਂ ਇਹ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋ ਸਕਦੀ ਹੈ। ਜਿਹੜੇ ਜਾਤਕ ਵਿਆਹੇ ਹੋਏ ਹਨ ਜਾਂ ਪ੍ਰੇਮ ਸਬੰਧ ਵਿੱਚ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਘਮੰਡ ਅਤੇ ਉਦਾਸੀਨਤਾ ਦੇ ਕਾਰਨ ਉਨ੍ਹਾਂ ਵਿਚਕਾਰ ਮਤਭੇਦ ਅਤੇ ਝਗੜੇ ਹੋਣ ਦੀ ਸੰਭਾਵਨਾ ਹੈ।

ਪੜ੍ਹਾਈ: ਇਹ ਹਫ਼ਤਾ ਮੂਲਾਂਕ 1 ਵਾਲੇ ਜਾਤਕਾਂ ਦੇ ਲਈ ਲਾਭਦਾਇਕ ਸਿੱਧ ਹੋਵੇਗਾ। ਜੇਕਰ ਤੁਸੀਂ ਆਪਣੇ ਆਤਮਵਿਸ਼ਵਾਸ, ਰਚਨਾਤਮਕਤਾ ਅਤੇ ਕਿਰਿਆਸ਼ੀਲਤਾ ਨੂੰ ਜੋੜਦੇ ਹੋ, ਤਾਂ ਤੁਹਾਨੂੰ ਧਿਆਨ ਕੇਂਦਰਿਤ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਮਿਲੇਗੀ। ਇਹ ਹਫ਼ਤਾ ਤੁਹਾਡੇ ਲਈ ਪ੍ਰਗਤੀਸ਼ੀਲ ਹੋਣ ਵਾਲਾ ਹੈ, ਖਾਸ ਕਰਕੇ ਰਾਜਨੀਤੀ ਵਿਗਿਆਨ, ਸਮਾਜਿਕ ਵਿਗਿਆਨ, ਕਲਾ ਜਾਂ ਡਿਜ਼ਾਈਨਿੰਗ ਵਰਗੇ ਕਿਸੇ ਵੀ ਰਚਨਾਤਮਕ ਖੇਤਰ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਲਈ ਅਨੁਕੂਲ ਸਮਾਂ ਹੈ।

ਪੇਸ਼ੇਵਰ ਜੀਵਨ: ਇਸ ਮੂਲਾਂਕ ਵਾਲੇ ਜਾਤਕਾਂ ਨੂੰ ਆਪਣੀਆਂ ਪ੍ਰਾਪਤੀਆਂ ਜਾਂ ਆਪਣੇ ਕੰਮ ਤੋਂ ਅਸੰਤੁਸ਼ਟੀ ਜਾਂ ਉਦਾਸੀਨਤਾ ਮਹਿਸੂਸ ਹੋ ਸਕਦੀ ਹੈ। ਤੁਹਾਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਚਮਕ ਵਾਪਸ ਲਿਆਉਣ ਲਈ ਨਵੇਂ ਟੀਚੇ ਨਿਰਧਾਰਤ ਕਰਨ ਦੀ ਲੋੜ ਹੈ। ਦੂਜੇ ਪਾਸੇ, ਇਹ ਹਫ਼ਤਾ ਉਨ੍ਹਾਂ ਜਾਤਕਾਂ ਦੇ ਖੋਜ ਕਾਰਜ ਲਈ ਲਾਭਦਾਇਕ ਰਹੇਗਾ, ਜੋ ਰਿਸਰਚ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।

ਸਿਹਤ: ਤੁਹਾਡੀ ਸਿਹਤ ਬਾਰੇ ਗੱਲ ਕਰੀਏ ਤਾਂ, ਤੁਸੀਂ ਇਸ ਹਫ਼ਤੇ ਜੋਸ਼ ਅਤੇ ਊਰਜਾ ਨਾਲ ਭਰਪੂਰ ਹੋਵੋਗੇ। ਹਾਲਾਂਕਿ, ਉੱਚ ਊਰਜਾ ਪੱਧਰ ਦੇ ਕਾਰਨ ਤੁਸੀਂ ਜਲਦਬਾਜ਼ੀ ਵਿੱਚ ਕੋਈ ਫੈਸਲੇ ਲੈ ਸਕਦੇ ਹੋ। ਆਪਣੀ ਊਰਜਾ ਅਤੇ ਜੋਸ਼ ਨੂੰ ਕਾਬੂ ਵਿੱਚ ਰੱਖ ਕੇ, ਤੁਸੀਂ ਵਧੇਰੇ ਆਰਾਮਦਾਇਕ ਮਹਿਸੂਸ ਕਰ ਸਕੋਗੇ।

ਉਪਾਅ: ਤੁਹਾਨੂੰ ਨਿਯਮਿਤ ਤੌਰ 'ਤੇ ਮਾਂ ਦੁਰਗਾ ਨੂੰ ਪੰਜ ਲਾਲ ਗੁਲਾਬ ਚੜ੍ਹਾਉਣੇ ਚਾਹੀਦੇ ਹਨ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਹਫ਼ਤੇ, ਮੂਲਾਂਕ 2 ਵਾਲੇ ਮਰਦ ਅਤੇ ਔਰਤਾਂ ਵੱਖ-ਵੱਖ ਊਰਜਾਵਾਂ ਦਾ ਅਨੁਭਵ ਕਰਨਗੇ। ਇਸ ਮੂਲਾਂਕ ਵਾਲੇ ਮਰਦਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਪ੍ਰਗਟ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਇਸ ਕਾਰਨ ਉਨ੍ਹਾਂ ਦੇ ਆਤਮਵਿਸ਼ਵਾਸ ਵਿੱਚ ਉਤਾਰ-ਚੜ੍ਹਾਅ ਆਉਣ ਦੀ ਸੰਭਾਵਨਾ ਹੁੰਦੀ ਹੈ। ਹਾਲਾਂਕਿ, ਮੂਲਾਂਕ 2 ਵਾਲੀਆਂ ਔਰਤਾਂ ਇਸ ਹਫ਼ਤੇ ਆਪਣੇ-ਆਪ ਨੂੰ ਬਿਹਤਰ ਬਣਾਉਂਦੀਆਂ ਅਤੇ ਪੂਰੇ ਆਤਮਵਿਸ਼ਵਾਸ ਨਾਲ ਆਪਣੀਆਂ ਭਾਵਨਾਵਾਂ ਨੂੰ ਸੰਭਾਲਦੀਆਂ ਹੋਈਆਂ ਨਜ਼ਰ ਆਉਣਗੀਆਂ।

ਪ੍ਰੇਮ ਜੀਵਨ: ਇਸ ਮੂਲਾਂਕ ਵਾਲੇ ਮਰਦਾਂ ਨੂੰ ਭਾਵਨਾਤਮਕ ਉੱਥਲ਼-ਪੁੱਥਲ਼ ਦੇ ਕਾਰਨ ਆਪਣੇ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਮੂਲਾਂਕ 2 ਵਾਲੀਆਂ ਔਰਤਾਂ ਆਪਣੇ ਸ਼ਾਂਤ ਅਤੇ ਸਮਝਦਾਰ ਵਿਵਹਾਰ ਦੇ ਕਾਰਨ ਆਪਣੇ ਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਦੇ ਯੋਗ ਹੋਣਗੀਆਂ।

ਪੜ੍ਹਾਈ: ਇਸ ਹਫ਼ਤੇ, ਵਿਦਿਆਰਥੀਆਂ ਦਾ ਧਿਆਨ ਬਹੁਤ ਜ਼ਿਆਦਾ ਭਟਕ ਸਕਦਾ ਹੈ ਅਤੇ ਇਸ ਕਾਰਨ, ਉਨ੍ਹਾਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਹ ਦਰਸਾਉਂਦਾ ਹੈ ਕਿ ਤੁਹਾਨੂੰ ਭਵਿੱਖ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੇਸ਼ੇਵਰ ਜੀਵਨ: ਇਹ ਹਫ਼ਤਾ ਕਰੀਅਰ ਦੇ ਮਾਮਲੇ ਵਿੱਚ ਮੂਲਾਂਕ 2 ਵਾਲੇ ਜਾਤਕਾਂ ਦੇ ਲਈ ਅਨੁਕੂਲ ਰਹਿਣ ਵਾਲਾ ਹੈ। ਤੁਹਾਨੂੰ ਸਰਕਾਰ ਦੀ ਸਹਾਇਤਾ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਇਹ ਸਮਾਂ ਸਾਂਝੇਦਾਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਕਾਰੋਬਾਰੀਆਂ ਲਈ ਵੀ ਲਾਭਦਾਇਕ ਸਿੱਧ ਹੋਵੇਗਾ। ਜੇਕਰ ਤੁਸੀਂ ਰੀਅਲ ਏਸਟੇਟ, ਖੇਤੀਬਾੜੀ, ਜਾਇਦਾਦ ਜਾਂ ਪ੍ਰਾਚੀਨ ਚੀਜ਼ਾਂ ਵਿੱਚ ਨਿਵੇਸ਼ ਕੀਤਾ ਹੈ, ਤਾਂ ਤੁਹਾਨੂੰ ਭਾਰੀ ਮੁਨਾਫ਼ਾ ਹੋਣ ਦੀ ਉਮੀਦ ਹੈ।

ਸਿਹਤ: ਇਸ ਹਫ਼ਤੇ, ਮੂਲਾਂਕ 2 ਵਾਲੇ ਜਾਤਕ ਕਿਸੇ ਵੀ ਗੰਭੀਰ ਸਿਹਤ ਸਮੱਸਿਆ ਤੋਂ ਪਰੇਸ਼ਾਨ ਨਹੀਂ ਹੋਣਗੇ। ਹਾਲਾਂਕਿ, ਭਾਵਨਾਤਮਕ ਪੱਧਰ 'ਤੇ ਉਤਾਰ-ਚੜ੍ਹਾਅ ਦੇ ਕਾਰਨ ਤੁਹਾਡੀ ਊਰਜਾ ਵਿੱਚ ਕਮੀ ਆਓਣ ਦੇ ਸੰਕੇਤ ਹਨ। ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਤੁਸੀਂ ਹਰ ਰੋਜ਼ ਭਗਵਾਨ ਸ਼ਿਵ ਜੀ ਨੂੰ ਦੁੱਧ ਚੜ੍ਹਾਓ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਮੂਲਾਂਕ 3 ਵਾਲੇ ਜਾਤਕ ਇਸ ਹਫ਼ਤੇ ਬਾਹਰੀ ਦੁਨੀਆ ਨੂੰ ਆਤਮਵਿਸ਼ਵਾਸ ਨਾਲ ਭਰੇ ਹੋਏ ਦਿਖਣਗੇ, ਪਰ ਅੰਦਰੋਂ ਉਹ ਆਪਣੇ ਅਧਿਆਤਮਿਕ ਵਿਕਾਸ ਨੂੰ ਲੈ ਕੇ ਪਰੇਸ਼ਾਨ ਅਤੇ ਉਲਝਣ ਮਹਿਸੂਸ ਕਰ ਸਕਦੇ ਹਨ। ਜਦੋਂ ਤੱਕ ਤੁਸੀਂ ਦੂਜਿਆਂ ਦੀ ਮੱਦਦ ਅਤੇ ਸੇਵਾ ਨਹੀਂ ਕਰੋਗੇ, ਤੁਹਾਨੂੰ ਸਿੱਖਣ ਅਤੇ ਆਤਮ-ਧਿਆਨ ਤੋਂ ਸੰਤੁਸ਼ਟੀ ਅਤੇ ਰਾਹਤ ਨਹੀਂ ਮਿਲੇਗੀ। ਇਸ ਲਈ ਤੁਹਾਨੂੰ ਲੋੜਵੰਦ ਲੋਕਾਂ ਦੀ ਮੱਦਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੇਮ ਜੀਵਨ: ਜੇਕਰ ਤੁਸੀਂ ਕੁਆਰੇ ਹੋ, ਤਾਂ ਤੁਹਾਨੂੰ ਇਸ ਹਫ਼ਤੇ ਬਹੁਤ ਸਾਰੇ ਪਿਆਰ ਦੇ ਪ੍ਰਸਤਾਵ ਮਿਲ ਸਕਦੇ ਹਨ, ਪਰ ਤੁਹਾਨੂੰ ਕੋਈ ਵੀ ਨਵਾਂ ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ, ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਆਪਣੇ ਸਾਥੀ ਦੇ ਪਿਆਰ ਅਤੇ ਸਹਿਯੋਗ ਦੀ ਕਦਰ ਕਰਨੀ ਚਾਹੀਦੀ ਹੈ।

ਪੜ੍ਹਾਈ: ਮੂਲਾਂਕ3 ਵਾਲੇ ਉਹ ਵਿਦਿਆਰਥੀ, ਜਿਹੜੇ ਸਿਵਲ ਸੇਵਾਵਾਂ ਜਾਂ ਕਿਸੇ ਹੋਰ ਸਰਕਾਰੀ ਨੌਕਰੀ ਵਰਗੇ ਪ੍ਰਸ਼ਾਸਨਿਕ ਅਹੁਦਿਆਂ ਲਈ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਇਹ ਹਫ਼ਤਾ ਉਨ੍ਹਾਂ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਇਸ ਹਫ਼ਤੇ ਰਿਸਰਚ, ਪੀ ਐਚ ਡੀ ਜਾਂ ਗੂੜ੍ਹ ਵਿਗਿਆਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ।

ਪੇਸ਼ੇਵਰ ਜੀਵਨ: ਕਰੀਅਰ ਦੇ ਮਾਮਲੇ ਵਿੱਚ, ਮੂਲਾਂਕ 3 ਵਾਲੇ ਜਾਤਕ ਆਤਮਵਿਸ਼ਵਾਸ ਅਤੇ ਜੋਸ਼ ਨਾਲ ਭਰਪੂਰ ਮਹਿਸੂਸ ਕਰਨਗੇ। ਪਰ ਤੁਹਾਡੇ ਯਤਨਾਂ ਤੋਂ ਲੋੜੀਂਦੇ ਨਤੀਜੇ ਨਾ ਮਿਲਣ ਕਾਰਨ, ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ, ਜਿਵੇਂ ਕੋਈ ਤੁਹਾਡਾ ਸਹਿਯੋਗ ਨਹੀਂ ਕਰ ਰਿਹਾ। ਹਾਲਾਂਕਿ, ਉਨ੍ਹਾਂ ਲੋਕਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਜਾਵੇਗੀ, ਜਿਹੜੇ ਦੂਜਿਆਂ ਦੀ ਅਗਵਾਈ ਕਰਦੇ ਹਨ, ਸਲਾਹ ਦਿੰਦੇ ਹਨ ਅਤੇ ਪ੍ਰੇਰਿਤ ਕਰਦੇ ਹਨ।

ਸਿਹਤ: ਇਹ ਹਫ਼ਤਾ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਨੂੰ ਸਾਤਵਿਕ ਭੋਜਨ ਖਾਣ ਅਤੇ ਯੋਗਾ ਅਤੇ ਧਿਆਨ ਵਰਗੀਆਂ ਅਧਿਆਤਮਿਕ ਅਤੇ ਸਰੀਰਕ ਗਤੀਵਿਧੀਆਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਅਤੇ ਸਰੀਰ ਦੋਵੇਂ ਮਜ਼ਬੂਤ ਹੋਣਗੇ।

ਉਪਾਅ: ਤੁਸੀਂ ਹਰ ਰੋਜ਼ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਬੁੱਧਵਾਰ ਨੂੰ 5 ਬੇਸਣ ਦੇ ਲੱਡੂ ਚੜ੍ਹਾਓ।

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਹ ਹਫ਼ਤਾ ਮੂਲਾਂਕ 4 ਵਾਲੇ ਜਾਤਕਾਂ ਦੇ ਲਈ ਬਹੁਤ ਰੋਮਾਂਚਕ ਹੋਣ ਵਾਲਾ ਹੈ। ਇਸ ਹਫ਼ਤੇ ਤੁਹਾਨੂੰ ਕਈ ਤਰ੍ਹਾਂ ਦੇ ਅਨੁਭਵ ਹੋਣ ਦੀ ਸੰਭਾਵਨਾ ਹੈ। ਤੁਸੀਂ ਇਸ ਹਫ਼ਤੇ ਦੀ ਸ਼ੁਰੂਆਤ ਪੂਰੇ ਆਤਮਵਿਸ਼ਵਾਸ ਅਤੇ ਜੋਸ਼ ਨਾਲ ਕਰੋਗੇ ਅਤੇ ਲੋਕਾਂ ਨੂੰ ਮਿਲਣ, ਪੁਰਾਣੇ ਦੋਸਤਾਂ ਨੂੰ ਅਲਵਿਦਾ ਕਹਿਣ ਅਤੇ ਨਵੇਂ ਦੋਸਤਾਂ ਨੂੰ ਮਿਲਣ ਦੇ ਹਰ ਪਲ ਦਾ ਆਨੰਦ ਮਾਣੋਗੇ। ਹਾਲਾਂਕਿ, ਜਿਵੇਂ-ਜਿਵੇਂ ਹਫ਼ਤਾ ਬੀਤਦਾ ਜਾਵੇਗਾ, ਇਹਨਾਂ ਗਤੀਵਿਧੀਆਂ ਵਿੱਚ ਤੁਹਾਡੀ ਦਿਲਚਸਪੀ ਘੱਟਦੀ ਜਾਵੇਗੀ ਅਤੇ ਤੁਸੀਂ ਸਮਾਜ ਨੂੰ ਕੁਝ ਦੇਣ ਅਤੇ ਦੂਜਿਆਂ ਦੀ ਮੱਦਦ ਕਰਨ ਦੇ ਤਰੀਕੇ ਲੱਭਣਾ ਸ਼ੁਰੂ ਕਰ ਸਕਦੇ ਹੋ।

ਪ੍ਰੇਮ ਜੀਵਨ: ਇਸ ਹਫ਼ਤੇ, ਮੂਲਾਂਕ 4 ਵਾਲੇ ਜਾਤਕ ਆਪਣੇ ਸਾਥੀ ਦੇ ਨਾਲ ਕਿਤੇ ਬਾਹਰ ਜਾਣ ਜਾਂ ਡੇਟ 'ਤੇ ਜਾਣ ਦੀ ਯੋਜਨਾ ਬਣਾ ਸਕਦੇ ਹਨ। ਤੁਹਾਨੂੰ ਦੋਵਾਂ ਨੂੰ ਇੱਕ-ਦੂਜੇ ਦੇ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਹਾਲਾਂਕਿ, ਇਸ ਦੇ ਨਾਲ ਹੀ, ਤੁਹਾਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਤੁਹਾਡਾ ਘਮੰਡ ਤੁਹਾਡੇ ਸਾਥੀ ਦੇ ਨਾਲ ਤੁਹਾਡੇ ਵਿਕਸਿਤ ਹੋ ਰਹੇ ਰਿਸ਼ਤੇ ਨੂੰ ਵਿਗਾੜ ਨਾ ਦੇਵੇ।

ਪੜ੍ਹਾਈ: ਇਸ ਹਫ਼ਤੇ ਮੂਲਾਂਕ 4 ਵਾਲੇ ਵਿਦਿਆਰਥੀ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਰੁੱਝੇ ਰਹਿਣ ਕਾਰਨ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹਨ। ਇਹ ਉਚਿਤ ਨਹੀਂ ਹੈ ਅਤੇ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਹੋਰ ਗਤੀਵਿਧੀਆਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਨਿਰੰਤਰਤਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।

ਪੇਸ਼ੇਵਰ ਜੀਵਨ: ਹਫ਼ਤੇ ਦੀ ਸ਼ੁਰੂਆਤ ਮੂਲਾਂਕ 4 ਵਾਲੇ ਜਾਤਕਾਂ ਦੇ ਲਈ ਚੰਗੀ ਹੋਣ ਵਾਲੀ ਹੈ। ਜੇਕਰ ਤੁਸੀਂ ਮਨੋਰੰਜਨ ਦੇ ਖੇਤਰ ਵਿੱਚ ਇੱਕ ਅਦਾਕਾਰ, ਯੂਟਿਊਬਰ ਜਾਂ ਸੋਸ਼ਲ ਮੀਡੀਆ ਪ੍ਰਭਾਵਕ ਵੱਜੋਂ ਕੰਮ ਕਰਦੇ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਇਸ ਤੋਂ ਇਲਾਵਾ, ਤੁਸੀਂ ਇਸ ਸਮੇਂ ਪੈਸਾ ਕਮਾਉਣ ਦੀ ਬਜਾਏ ਕਿਸੇ ਵੱਡੇ ਉਦੇਸ਼ ਲਈ ਕੰਮ ਕਰੋਗੇ।

ਸਿਹਤ: ਇਸ ਹਫ਼ਤੇ, ਮੂਲਾਂਕ 4 ਵਾਲੇ ਜਾਤਕ ਸਿਹਤ ਸਬੰਧੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਨਹੀਂ ਹੋਣਗੇ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਬਹੁਤ ਜ਼ਿਆਦਾ ਸ਼ਰਾਬ ਪੀਣੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਬਚਣ ਲਈ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਪਾਰਟੀ ਨਾ ਕਰੋ ਅਤੇ ਲੋਕਾਂ ਨਾਲ ਬਹੁਤ ਜ਼ਿਆਦਾ ਮੇਲਜੋਲ ਨਾ ਵਧਾਓ।

ਉਪਾਅ: ਤੁਸੀਂ ਹਰ ਰੋਜ਼ ਮਾਂ ਕਾਲੀ ਦੀ ਪੂਜਾ ਕਰੋ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਹ ਹਫ਼ਤਾ ਮੂਲਾਂਕ 5 ਵਾਲੇ ਜਾਤਕਾਂ ਦੇ ਲਈ ਚੰਗਾ ਰਹਿਣ ਵਾਲਾ ਹੈ। ਤੁਸੀਂ ਸਾਫ਼-ਸਾਫ਼ ਅਤੇ ਸਹੀ ਬੋਲੋਗੇ ਅਤੇ ਤੁਹਾਡੀਆਂ ਗੱਲਾਂ ਵਿੱਚ ਆਤਮਵਿਸ਼ਵਾਸ ਝਲਕੇਗਾ। ਇਸ ਨਾਲ ਤੁਸੀਂ ਸ਼ਕਤੀਸ਼ਾਲੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕੋਗੇ। ਤੁਹਾਨੂੰ ਭਵਿੱਖ ਵਿੱਚ ਵੀ ਇਸ ਤੋਂ ਲਾਭ ਹੋਣ ਦੀ ਉਮੀਦ ਹੈ। ਹਾਲਾਂਕਿ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਆਤਮਵਿਸ਼ਵਾਸ ਹੰਕਾਰ ਅਤੇ ਘਮੰਡ ਵਿੱਚ ਨਾ ਬਦਲ ਜਾਵੇ ਅਤੇ ਤੁਹਾਨੂੰ ਸਿੱਧੇ ਅਤੇ ਸਖ਼ਤ ਢੰਗ ਨਾਲ ਬੋਲਣ ਤੋਂ ਬਚਣਾ ਚਾਹੀਦਾ ਹੈ।

ਪ੍ਰੇਮ ਜੀਵਨ: ਇਹ ਹਫ਼ਤਾ ਪਿਆਰ ਦੇ ਮਾਮਲਿਆਂ ਵਿੱਚ ਮੂਲਾਂਕ 5 ਵਾਲੇ ਜਾਤਕਾਂ ਦੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਅਨੁਕੂਲ ਨਤੀਜੇ ਮਿਲਣਗੇ ਅਤੇ ਵਿਆਹੇ ਲੋਕ ਖੁਸ਼ ਰਹਿਣਗੇ। ਹਾਲਾਂਕਿ, ਜਿਹੜੇ ਜਾਤਕ ਆਪਣੇ ਸਾਥੀ ਦੇ ਪ੍ਰਤੀ ਇਮਾਨਦਾਰ ਨਹੀਂ ਹਨ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹਾਈ: ਮੂਲਾਂਕ 5 ਵਾਲੇ ਵਿਦਿਆਰਥੀਆਂ ਨੂੰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਆਪਣੀ ਪੜ੍ਹਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਵਧੇਰੇ ਯਤਨ ਕਰਨ ਦੀ ਲੋੜ ਹੈ। ਹਾਲਾਂਕਿ, ਹਫ਼ਤੇ ਦੇ ਅੰਤ ਤੱਕ, ਤੁਸੀਂ ਆਪਣੀ ਲਗਨ ਅਤੇ ਮਿਹਨਤ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਦੇ ਯੋਗ ਹੋਵੋਗੇ।

ਪੇਸ਼ੇਵਰ ਜੀਵਨ: ਜੇਕਰ ਤੁਸੀਂ ਲਗਜ਼ਰੀ ਯਾਤਰਾ ਅਤੇ ਟੂਰ ਉਦਯੋਗ ਵਿੱਚ ਹੋ ਜਾਂ ਲਗਜ਼ਰੀ ਇਲੈਕਟ੍ਰਾਨਿਕ ਉਪਕਰਣ ਬਣਾਉਂਦੇ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਚੰਗਾ ਅਤੇ ਲਾਭਦਾਇਕ ਰਹਿਣ ਵਾਲਾ ਹੈ। ਜਦੋਂ ਕਿ ਸੋਸ਼ਲ ਮੀਡੀਆ ਮੈਨੇਜਰਾਂ, ਅਦਾਕਾਰਾਂ, ਗਾਇਕਾਂ ਜਾਂ ਕਲਾਕਾਰਾਂ ਦੇ ਕਰੀਅਰ ਵਿੱਚ ਤਰੱਕੀ ਹੋਣ ਦੀ ਸੰਭਾਵਨਾ ਹੈ।

ਸਿਹਤ: ਮੂਲਾਂਕ 5 ਵਾਲੇ ਜਾਤਕਾਂ ਦੀ ਸਿਹਤ ਬਾਰੇ ਗੱਲ ਕਰੀਏ ਤਾਂ ਇਸ ਹਫ਼ਤੇ ਤੁਹਾਨੂੰ ਐਲਰਜੀ ਅਤੇ ਚਮੜੀ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਇਸ ਲਈ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਸਾਫ਼-ਸਫ਼ਾਈ ਦਾ ਧਿਆਨ ਰੱਖੋ, ਪਾਣੀ ਪੀਓ ਅਤੇ ਕੀੜੇ-ਮਕੌੜਿਆਂ ਦੇ ਕੱਟਣ ਤੋਂ ਬਚੋ।

ਉਪਾਅ: ਤੁਸੀਂ ਹਰ ਰੋਜ਼ ਗਊ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਖਿਲਾਓ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ 6 ਵਾਲੇ ਜਾਤਕਾਂ ਦੇ ਲਈ ਇਹ ਹਫ਼ਤਾ ਬਹੁਤ ਹੀ ਸਫ਼ਲ ਅਤੇ ਲਾਭਕਾਰੀ ਸਿੱਧ ਹੋਵੇਗਾ। ਹਾਲਾਂਕਿ, ਇਸ ਸਮੇਂ ਤੁਹਾਡੀ ਮਾਨਸਿਕਤਾ ਥੋੜ੍ਹੀ ਵੱਖਰੀ ਹੋ ਸਕਦੀ ਹੈ। ਇਸ ਸਮੇਂ ਤੁਹਾਡਾ ਧਿਆਨ ਲੋਕਾਂ ਨੂੰ ਦੇਣ 'ਤੇ ਰਹੇਗਾ ਅਤੇ ਤੁਹਾਡੇ ਲਈ ਇਹ ਗੱਲ ਮਹੱਤਵਪੂਰਣ ਨਹੀਂ ਹੋਵੇਗੀ ਕਿ ਤੁਸੀਂ ਕਿਵੇਂ ਦਿਖ ਰਹੇ ਹੋ ਜਾਂ ਤੁਸੀਂ ਆਪਣੇ ਉੱਤੇ ਧਿਆਨ ਨਹੀਂ ਦਿਓਗੇ। ਤੁਸੀਂ ਦੂਜਿਆਂ ਨੂੰ ਪਹਿਲ ਦਿਓਗੇ ਅਤੇ ਜ਼ਰੂਰਤਮੰਦ ਲੋਕਾਂ ਲਈ ਸਖ਼ਤ ਮਿਹਨਤ ਕਰੋਗੇ। ਇਹ ਗੱਲ ਸ਼ਲਾਘਾਯੋਗ ਹੈ ਪਰ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ, ਇਸ ਲਈ ਤੁਸੀਂ ਆਪਣੀ ਸਿਹਤ ਵੱਲ ਵੀ ਧਿਆਨ ਦਿਓ।

ਪ੍ਰੇਮ ਜੀਵਨ: ਮੂਲਾਂਕ 6 ਵਾਲੇ ਜਾਤਕ ਪੈਸੇ ਨਾਲ ਹੋਵੇ, ਪਿਆਰ ਨਾਲ ਹੋਵੇ ਜਾਂ ਦੂਜਿਆਂ 'ਤੇ ਧਿਆਨ ਦੇਣ ਨਾਲ, ਤੁਸੀਂ ਇਸ ਹਫ਼ਤੇ ਹਰ ਤਰ੍ਹਾਂ ਨਾਲ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੇ ਹੋਏ ਨਜ਼ਰ ਆਓਗੇ। ਹਾਲਾਂਕਿ ਇਹ ਇੱਕ ਨੇਕ ਕੰਮ ਹੈ, ਪਰ ਇਸ ਦੇ ਕਾਰਨ ਤੁਹਾਡਾ ਸਾਥੀ ਨਜ਼ਰਅੰਦਾਜ਼ ਅਤੇ ਅਣਗੌਲਿਆ ਮਹਿਸੂਸ ਕਰ ਸਕਦਾ ਹੈ, ਜਿਸ ਕਰਕੇ ਤੁਹਾਡੇ ਦੋਵਾਂ ਦੇ ਦਰਮਿਆਨ ਮੱਤਭੇਦ ਪੈਦਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਇਸ ਸਥਿਤੀ ਨੂੰ ਸਹੀ ਢੰਗ ਨਾਲ ਸੰਭਾਲਣ ਅਤੇ ਹਾਲਾਤ ਨੂੰ ਸੰਤੁਲਿਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੜ੍ਹਾਈ: ਇਸ ਮੂਲਾਂਕ ਵਾਲੇ ਉਹ ਵਿਦਿਆਰਥੀ, ਜਿਹੜੇ ਰਚਨਾਤਮਕ ਵਿਸ਼ਿਆਂ ਵਿੱਚ ਦਿਲਚਸਪੀ ਰੱਖਦੇ ਹਨ, ਭਾਵੇਂ ਇਹ ਅਦਾਕਾਰੀ ਹੋਵੇ, ਗਾਇਕੀ ਹੋਵੇ, ਕਵਿਤਾ ਹੋਵੇ ਜਾਂ ਡਿਜ਼ਾਇਨਿੰਗ ਹੋਵੇ, ਉਹਨਾਂ ਲਈ ਇਹ ਹਫ਼ਤਾ ਚੰਗਾ ਰਹੇਗਾ। ਇਹ ਜਾਤਕ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਪਹਿਲਾਂ ਕੀਤੀ ਸਖ਼ਤ ਮਿਹਨਤ ਨੂੰ ਮਾਨਤਾ ਮਿਲੇਗੀ। ਇਸ ਤੋਂ ਇਲਾਵਾ, ਆਰਟਸ, ਮਾਨਵ ਅਧਿਕਾਰ ਅਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸ਼ੋਧ ਕਰਨਗੇ ਅਤੇ ਆਪਣੇ ਵਿਚਾਰਾਂ ਅਤੇ ਰਾਏ ਨੂੰ ਦੂਜਿਆਂ ਨਾਲ ਸਾਂਝਾ ਕਰਨਗੇ।

ਪੇਸ਼ੇਵਰ ਜੀਵਨ: ਜਿਹੜੇ ਮੂਲਾਂਕ 6 ਵਾਲੇ ਜਾਤਕ ਐਨ ਜੀ ਓ, ਸਮਾਜ ਵਿੱਚ ਸੁਧਾਰ ਲਿਆਓਣ ਵਾਲ਼ੀਆਂ ਹੋਰ ਸੰਸਥਾਵਾਂ ਜਾਂ ਗਰੀਬ ਅਤੇ ਵਾਂਝੇ ਲੋਕਾਂ ਲਈ ਧਨ ਇਕੱਠਾ ਕਰਨ ਵਾਲੀਆਂ ਹੋਰ ਸੰਸਥਾਵਾਂ ਨਾਲ ਕੰਮ ਕਰਦੇ ਹਨ, ਉਹਨਾਂ ਲਈ ਇਹ ਹਫ਼ਤਾ ਲਾਭਕਾਰੀ ਰਹੇਗਾ।

ਸਿਹਤ: ਤੁਹਾਨੂੰ ਇਸ ਹਫ਼ਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣ ਅਤੇ ਸਿਹਤ ਦੇ ਪ੍ਰਤੀ ਜਾਗਰੁਕ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕੰਮ ਦੇ ਦਬਾਅ ਦੇ ਕਾਰਨ ਆਪਣੇ-ਆਪ ਨੂੰ ਅਣਦੇਖਾ ਨਾ ਕਰੋ। ਇਸ ਤੋਂ ਇਲਾਵਾ, ਤੁਸੀਂ ਆਪਣੇ ਵਿਅਕਤਿੱਤਵ ਦੇ ਵਿਕਾਸ ਵੱਲ ਧਿਆਨ ਦਿਓ।

ਉਪਾਅ: ਤੁਸੀਂ ਨੇਤਰਹੀਣ ਬੱਚਿਆਂ ਦੇ ਸਕੂਲ ਜਾ ਕੇ ਬੱਚਿਆਂ ਨੂੰ ਕੁਝ ਦਾਨ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਮੂਲਾਂਕ 7 ਵਾਲੇ ਜਾਤਕਾਂ ਦੇ ਲਈ ਇਹ ਹਫ਼ਤਾ ਬਹੁਤ ਹੀ ਚੰਗਾ ਰਹੇਗਾ। ਤੁਸੀਂ ਊਰਜਾ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਨਜ਼ਰ ਆਓਗੇ ਅਤੇ ਸਪਸ਼ਟ ਤੌਰ 'ਤੇ ਸੋਚਣ ਦੇ ਯੋਗ ਹੋਵੋਗੇ। ਇਸ ਨਾਲ ਤੁਹਾਨੂੰ ਆਪਣੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮੱਦਦ ਮਿਲੇਗੀ। ਇਸ ਨਾਲ ਤੁਸੀਂ ਸ਼ਾਂਤ ਅਤੇ ਰਿਲੈਕਸ ਮਹਿਸੂਸ ਕਰੋਗੇ ਅਤੇ ਤੁਹਾਡਾ ਪਰਉਪਕਾਰੀ ਅਤੇ ਅਧਿਆਤਮਿਕ ਦੁਨੀਆ ਵੱਲ ਰੁਝਾਨ ਵਧੇਗਾ।

ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਰਹੋਗੇ। ਤੁਸੀਂ ਆਪਣੇ ਸਾਥੀ ਨੂੰ ਖੁਸ਼ ਕਰਨ ਲਈ ਕਈ ਕੋਸ਼ਿਸ਼ਾਂ ਕਰ ਸਕਦੇ ਹੋ। ਹਾਲਾਂਕਿ, ਪਿਆਰ ਨੂੰ ਲੈ ਕੇ ਪੋਜ਼ੇਸਿਵ ਹੋਣ ਅਤੇ ਜਨੂੰਨੀ ਹੋਣ ਦੇ ਦਰਮਿਆਨ ਇੱਕ ਬਹੁਤ ਹੀ ਪਤਲੀ ਜਿਹੀ ਲਕੀਰ ਹੁੰਦੀ ਹੈ। ਤੁਸੀਂ ਆਪਣੇ ਸਾਥੀ ਅਤੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਪੋਜ਼ੇਸਿਵ ਹੋਣ ਤੋਂ ਬਚੋ, ਕਿਉਂਕਿ ਇਸ ਨਾਲ ਤੁਹਾਡੇ ਰੋਮਾਂਟਿਕ ਜੀਵਨ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।

ਪੜ੍ਹਾਈ: ਮੂਲਾਂਕ 7 ਵਾਲੇ ਉਹ ਵਿਦਿਆਰਥੀ ਜਿਹੜੇ ਯੂ ਪੀ ਐਸ ਸੀ, ਐਸ ਐਸ ਸੀ ਜਾਂ ਪੁਲਿਸ ਜਾਂ ਸੁਰੱਖਿਆ ਬਲਾਂ ਵਿੱਚ ਨੌਕਰੀ ਲਈ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਹਨਾਂ ਲਈ ਇਹ ਹਫ਼ਤਾ ਬਹੁਤ ਹੀ ਲਾਭਦਾਇਕ ਰਹੇਗਾ। ਇਸ ਤੋਂ ਇਲਾਵਾ, ਸਕੂਲ ਜਾਣ ਵਾਲੇ ਬੱਚੇ ਚੁਣੇ ਗਏ ਖੇਡਾਂ, ਖਾਸ ਕਰਕੇ ਮਾਰਸ਼ਲ ਆਰਟਸ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਉਹਨਾਂ ਲਈ ਇਹ ਹਫ਼ਤਾ ਸਕਾਰਾਤਮਕ ਰਹੇਗਾ। ਜਿਹੜੇ ਵਿਦਿਆਰਥੀ ਸੈਨਾ ਜਾਂ ਪੁਲਿਸ ਬਲਾਂ ਦੀ ਪ੍ਰਤੀਯੋਗਿਤਾ ਪ੍ਰੀਖਿਆ ਲਈ ਪੜ੍ਹਾਈ ਕਰ ਰਹੇ ਹਨ, ਉਹਨਾਂ ਨੂੰ ਵੀ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਪੇਸ਼ੇਵਰ ਜੀਵਨ: ਇਸ ਹਫ਼ਤੇ ਮੂਲਾਂਕ 7 ਵਾਲੇ ਜਾਤਕਾਂ ਨੂੰ ਆਪਣੇ ਪੇਸ਼ੇਵਰ ਮਹਾਰਤ ਤੋਂ ਆਰਥਿਕ ਲਾਭ ਮਿਲਣ ਦੇ ਸੰਕੇਤ ਹਨ। ਆਪਣੀ ਵਾਧੂ ਆਮਦਨ ਨਾਲ ਤੁਸੀਂ ਆਪਣੇ ਲਈ ਵੱਡੀ ਰਕਮ ਜਮ੍ਹਾਂ ਕਰ ਸਕਦੇ ਹੋ। ਜੇਕਰ ਤੁਹਾਡੀ ਆਮਦਨ ਦਾ ਕੋਈ ਵਾਧੂ ਸਰੋਤ ਨਹੀਂ ਹੈ, ਤਾਂ ਤੁਸੀਂ ਇਸ ਤਰ੍ਹਾਂ ਦੇ ਮੌਕੇਆਂ ਦੀ ਖੋਜ ਸ਼ੁਰੂ ਕਰੋ। ਤੁਹਾਨੂੰ ਨਿਸ਼ਚਿਤ ਤੌਰ 'ਤੇ ਕੋਈ ਸਰੋਤ ਮਿਲ ਜਾਵੇਗਾ।

ਸਿਹਤ: ਮੂਲਾਂਕ 7 ਵਾਲੇ ਜਾਤਕਾਂ ਦੀ ਸਿਹਤ ਦੇ ਲਈ ਇਹ ਹਫ਼ਤਾ ਸ਼ਾਨਦਾਰ ਰਹੇਗਾ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਅਤੇ ਸਰੀਰਿਕ ਸਿਹਤ ਦੋਵੇਂ ਹੀ ਮਜ਼ਬੂਤ ਰਹਿਣਗੇ। ਤੁਹਾਨੂੰ ਇਹਨਾਂ ਨੂੰ ਬਰਕਰਾਰ ਰੱਖਣ ਲਈ ਕਸਰਤ, ਸੰਤੁਲਿਤ ਖੁਰਾਕ ਅਤੇ ਧਿਆਨ (ਮੈਡੀਟੇਸ਼ਨ) ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਤੁਹਾਨੂੰ ਕਿਸੇ ਤਜਰਬੇਕਾਰ ਜੋਤਸ਼ੀ ਨਾਲ ਸਲਾਹ ਕਰਨੀ ਚਾਹੀਦੀ ਹੈ ਅਤੇ ਲਹਿਸੁਨੀਆ ਰਤਨ ਵਾਲਾ ਬਰੇਸਲੇਟ ਪਹਿਨਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭਾਗ ਲੱਗਣਗੇ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਹ ਹਫ਼ਤਾ ਮੂਲਾਂਕ 8 ਵਾਲੇ ਜਾਤਕਾਂ ਦੇ ਲਈ ਮੌਕਿਆਂ ਨਾਲ ਭਰਪੂਰ ਰਹੇਗਾ, ਪਰ ਤੁਸੀਂ ਥੋੜ੍ਹਾ ਆਲਸੀ ਮਹਿਸੂਸ ਕਰ ਸਕਦੇ ਹੋ। ਇਸ ਕਾਰਨ ਤੁਹਾਡੇ ਹੱਥੋਂ ਨਿੱਜੀ ਵਿਕਾਸ ਅਤੇ ਸਫਲਤਾ ਦੇ ਕੁਝ ਸ਼ਾਨਦਾਰ ਮੌਕੇ ਨਿਕਲ ਸਕਦੇ ਹਨ। ਤੁਹਾਨੂੰ ਆਲਸ ਤੋਂ ਦੂਰ ਰਹਿਣ, ਟਾਲ਼ਮਟੋਲ ਕਰਨ ਤੋਂ ਬਚਣ ਅਤੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਨੂੰ ਵਿਆਹ ਅਤੇ ਪਿਆਰ ਨਾਲ ਸਬੰਧਤ ਮੁੱਦਿਆਂ 'ਤੇ ਗੱਲ ਕਰਨ ਨਾਲ ਲਾਭ ਹੋਵੇਗਾ। ਇਸ ਸਮੇਂ ਦਾ ਆਨੰਦ ਮਾਣੋ ਅਤੇ ਹੰਕਾਰੀ ਜਾਂ ਘਮੰਡੀ ਨਾ ਬਣੋ, ਕਿਉਂਕਿ ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਤੁਹਾਡਾ ਸਾਥੀ ਤੁਹਾਨੂੰ ਖੁਸ਼ ਕਰਨ ਅਤੇ ਤੁਹਾਡੇ ਨਾਲ ਚੰਗਾ ਸਮਾਂ ਬਿਤਾਓਣ ਲਈ ਸਖ਼ਤ ਮਿਹਨਤ ਕਰਦੇ ਹੋਏ ਨਜ਼ਰ ਆਵੇਗਾ।

ਪੜ੍ਹਾਈ: ਜਿਹੜੇ ਵਿਦਿਆਰਥੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ ਜਾਂ ਇਸ ਦੇ ਲਈ ਤਿਆਰੀ ਕਰ ਰਹੇ ਹਨ ਜਾਂ ਕਿਸੇ ਤਕਨੀਕੀ ਖੇਤਰ ਵਿੱਚ ਕੰਮ ਕਰ ਰਹੇ ਹਨ, ਉਹਨਾਂ ਲਈ ਇਹ ਹਫ਼ਤਾ ਚੰਗਾ ਰਹੇਗਾ। ਤੁਹਾਨੂੰ ਸਖ਼ਤ ਮਿਹਨਤ ਅਤੇ ਲਗਾਤਾਰ ਕੋਸ਼ਿਸ਼ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਲੱਗੇਗਾ ਜਿਵੇਂ ਤੁਹਾਨੂੰ ਆਪਣੇ ਯਤਨਾਂ ਦਾ ਫਲ਼ ਨਹੀਂ ਮਿਲ ਰਿਹਾ। ਇਸ ਕਾਰਨ ਤੁਸੀਂ ਆਪਣੇ ਕੰਮ ਤੋਂ ਬਹੁਤ ਜ਼ਿਆਦਾ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ। ਇਸ ਦੇ ਨਤੀਜੇ ਵੱਜੋਂ, ਤੁਸੀਂ ਕੁਝ ਨਵਾਂ ਕਰਨ ਬਾਰੇ ਸੋਚ ਸਕਦੇ ਹੋ, ਜੋ ਤੁਹਾਨੂੰ ਤਰੱਕੀ ਅਤੇ ਸੰਤੁਸ਼ਟੀ ਦੇਵੇ ਅਤੇ ਤੁਹਾਡੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਸਕੇ।

ਸਿਹਤ: ਇਸ ਹਫ਼ਤੇ ਸਿਹਤ ਨੂੰ ਲੈ ਕੇ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ, ਪਰ ਤੁਹਾਨੂੰ ਜ਼ਿਆਦਾ ਸਰਗਰਮ ਰਹਿਣ ਅਤੇ ਆਲਸ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਤਰ੍ਹਾਂ ਤੁਸੀਂ ਇੱਕ ਵਧੀਆ ਵਿਅਕਤੀ ਬਣ ਸਕੋਗੇ।

ਉਪਾਅ: ਆਵਾਰਾ ਕੁੱਤਿਆਂ ਦੀ ਦੇਖਭਾਲ ਕਰੋ ਅਤੇ ਉਨ੍ਹਾਂ ਨੂੰ ਭੋਜਨ ਖੁਆਓ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਇਹ ਹਫ਼ਤਾ ਤੁਹਾਡੇ ਜੀਵਨ ਦੇ ਲੱਗਭੱਗ ਹਰ ਖੇਤਰ ਲਈ ਚੰਗਾ ਸਿੱਧ ਹੋਵੇਗਾ। ਭਾਵੇਂ ਗੱਲ ਨਿੱਜੀ ਜੀਵਨ ਦੀ ਹੋਵੇ ਜਾਂ ਕਰੀਅਰ ਦੀ, ਇਹ ਹਫ਼ਤਾ ਤੁਹਾਡੇ ਲਈ ਅਨੁਕੂਲ ਰਹੇਗਾ। ਇਸ ਸਮੇਂ ਤੁਹਾਡੇ ਅੰਦਰ ਸਖ਼ਤ ਮਿਹਨਤ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਪੂਰੀ ਫੌਜ ਜਿੰਨੀ ਊਰਜਾ ਅਤੇ ਸ਼ਕਤੀ ਹੋਵੇਗੀ। ਇਸ ਤੋਂ ਇਲਾਵਾ, ਤੁਹਾਡੀਆਂ ਪ੍ਰਾਪਤੀਆਂ ਭਵਿੱਖ ਵਿੱਚ ਤੁਹਾਡੇ ਲਈ ਮੱਦਦਗਾਰ ਸਿੱਧ ਹੋਣਗੀਆਂ ਅਤੇ ਤੁਹਾਡੇ ਸੀਨੀਅਰ ਅਧਿਕਾਰੀਆਂ ਦਾ ਧਿਆਨ ਤੁਹਾਡੇ ਵੱਲ ਜਾ ਸਕਦਾ ਹੈ। ਗੱਲ ਕਰਦੇ ਸਮੇਂ ਸਾਵਧਾਨ ਰਹੋ ਕਿਉਂਕਿ ਤੁਹਾਡਾ ਰਵੱਈਆ ਅਣਜਾਣੇ ਵਿੱਚ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਪ੍ਰੇਮ ਜੀਵਨ: ਮੂਲਾਂਕ 9 ਵਾਲੇ ਜਾਤਕਾਂ ਦੇ ਪਿਆਰ ਅਤੇ ਰੋਮਾਂਸ ਦੀ ਗੱਲ ਕੀਤੀ ਜਾਵੇ, ਤਾਂ ਇਸ ਹਫ਼ਤੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਪ੍ਰਗਟ ਕਰ ਸਕੋਗੇ ਅਤੇ ਜੋਸ਼ ਅਤੇ ਜਨੂੰਨ ਨਾਲ ਭਰਪੂਰ ਰਹੋਗੇ। ਤੁਸੀਂ ਆਪਣੇ ਪ੍ਰੇਮ ਜੀਵਨ ਨੂੰ ਸਭ ਤੋਂ ਵੱਧ ਤਰਜੀਹ ਦਿਓਗੇ। ਤੁਸੀਂ ਆਪਣੇ ਸਾਥੀ ਦੀ ਪਸੰਦ ਅਤੇ ਦਿਲਚਸਪੀ ਵੱਲ ਧਿਆਨ ਦਿਓਗੇ, ਪਰ ਇਸ ਗੱਲ ਵਿੱਚ ਥੋੜਾ ਕੰਟਰੋਲ ਰੱਖੋ, ਕਿਉਂਕਿ ਇਸ ਨਾਲ ਇਹ ਲੱਗ ਸਕਦਾ ਹੈ ਕਿ ਤੁਸੀਂ ਆਪਣੇ ਸਾਥੀ ਦੇ ਲਈ ਬਹੁਤ ਪੋਜ਼ੇਸਿਵ ਹੋ ਰਹੇ ਹੋ। ਇਸ ਕਾਰਨ ਤੁਹਾਡੇ ਦੋਵਾਂ ਦੇ ਦਰਮਿਆਨ ਗਲਤਫ਼ਹਿਮੀਆਂ ਅਤੇ ਬਹਿਸ ਹੋਣ ਦੀ ਸੰਭਾਵਨਾ ਹੈ।

ਪੜ੍ਹਾਈ: ਮੂਲਾਂਕ 9 ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਵਿੱਚ ਰੁੱਝੇ ਰਹਿਣਗੇ ਅਤੇ ਆਪਣੇ ਵਿਸ਼ਿਆਂ 'ਤੇ ਧਿਆਨ ਦੇਣਗੇ। ਇਸ ਨਾਲ ਤੁਹਾਡੇ ਸਿੱਖਣ ਦੀ ਯੋਗਤਾ ਵਿੱਚ ਵਾਧਾ ਹੋਵੇਗਾ। ਜਿਹੜੇ ਵਿਦਿਆਰਥੀ ਉੱਚ-ਵਿੱਦਿਆ ਜਿਵੇਂ ਕਿ ਮਾਸਟਰਜ਼ ਜਾਂ ਡਾਕਟਰੇਟ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਨੂੰ ਇਸ ਹਫ਼ਤੇ ਆਪਣੇ ਅਧਿਆਪਕਾਂ ਅਤੇ ਸਲਾਹਕਾਰਾਂ ਵਲੋਂ ਸਹਿਯੋਗ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਉਹਨਾਂ ਨੂੰ ਲਾਭ ਹੋਵੇਗਾ।

ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਡਾ ਸਾਰਾ ਧਿਆਨ ਸਿਰਫ ਆਪਣੇ ਕੰਮ ‘ਤੇ ਹੋਵੇਗਾ। ਤੁਹਾਨੂੰ ਆਪਣੀ ਲਗਨ ਦੇ ਕਾਰਨ ਆਪਣੀ ਪੇਸ਼ੇਵਰ ਯੋਗਤਾ ਨੂੰ ਨਿਖਾਰਣ ਵਿੱਚ ਮੱਦਦ ਮਿਲੇਗੀ। ਪ੍ਰਾਪਤੀ ਦੇਰ ਨਾਲ ਮਿਲਣ ਕਾਰਨ ਤੁਹਾਨੂੰ ਧੀਰਜ ਖੋਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਹੌਲੀ-ਹੌਲੀ ਤਰੱਕੀ ਕਰੋਗੇ ਅਤੇ ਸਥਿਰ ਰਹੋਗੇ। ਇਹ ਤੁਹਾਡੇ ਲਈ ਲੰਬੇ ਸਮੇਂ ਤੱਕ ਫਾਇਦੇਮੰਦ ਸਿੱਧ ਹੋਵੇਗਾ।

ਸਿਹਤ: ਇਸ ਹਫ਼ਤੇ ਤੁਸੀਂ ਊਰਜਾ ਨਾਲ ਭਰਪੂਰ ਰਹੋਗੇ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ, ਪਰ ਤੁਹਾਨੂੰ ਗੱਡੀ ਚਲਾਉਂਦੇ ਅਤੇ ਸੜਕ 'ਤੇ ਚੱਲਦੇ ਹੋਏ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਹਫ਼ਤੇ ਤੁਹਾਨੂੰ ਚੋਟ ਲੱਗਣ ਜਾਂ ਕੋਈ ਹਾਦਸਾ ਹੋਣ ਦੀ ਸੰਭਾਵਨਾ ਹੈ।

ਉਪਾਅ: ਤੁਸੀਂ ਹਰ ਰੋਜ਼ ਹਨੂੰਮਾਨ ਜੀ ਦੀ ਪੂਜਾ ਕਰੋ ਅਤੇ ਮੰਗਲਵਾਰ ਦੇ ਦਿਨ ਉਨ੍ਹਾਂ ਨੂੰ ਬੂੰਦੀ ਦਾ ਪ੍ਰਸ਼ਾਦ ਚੜ੍ਹਾਓ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਅੰਕ ਜੋਤਿਸ਼ ਕਿਵੇਂ ਦੇਖਿਆ ਜਾਂਦਾ ਹੈ?

ਮੂਲਾਂਕ ਦੇ ਆਧਾਰ 'ਤੇ ਅੰਕ ਜੋਤਿਸ਼ ਵਿੱਚ ਭਵਿੱਖ ਦੀ ਗਿਣਤੀ ਕੀਤੀ ਜਾਂਦੀ ਹੈ।

2. ਕਿਹੜਾ ਮੂਲਾਂਕ ਚੰਗਾ ਹੁੰਦਾ ਹੈ?

ਮੂਲਾਂਕ 7 ਨੂੰ ਚੰਗਾ ਮੰਨਿਆ ਜਾਂਦਾ ਹੈ।

3. ਮੂਲਾਂਕ 1 ਦਾ ਸੁਆਮੀ ਗ੍ਰਹਿ ਕਿਹੜਾ ਹੈ?

ਇਸ ਅੰਕ ਦਾ ਸੁਆਮੀ ਗ੍ਰਹਿ ਸੂਰਜ ਹੈ।

Talk to Astrologer Chat with Astrologer