ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(16-22) ਮਾਰਚ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕਾਂ ਵਿੱਚ ਪ੍ਰਸ਼ਾਸਨਿਕ ਗੁਣ ਹੁੰਦੇ ਹਨ ਅਤੇ ਇਨ੍ਹਾਂ ਨਾਲ ਹੀ ਉਹ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ। ਇਹ ਜਾਤਕ ਸਿੱਧੇ-ਸਾਦੇ ਹੁੰਦੇ ਹਨ।
ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਵਧੇਰੇ ਇਮਾਨਦਾਰ ਹੋ ਸਕਦੇ ਹੋ। ਇਸ ਕਰਕੇ, ਤੁਸੀਂ ਆਪਣੇ ਜੀਵਨ ਸਾਥੀ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫਲ ਹੋਵੋਗੇ। ਤੁਹਾਡੀ ਸੱਚਾਈ ਤੁਹਾਡੇ ਰਿਸ਼ਤੇ ਨੂੰ ਇੱਕ ਨਵਾਂ ਰੂਪ ਦੇ ਸਕਦੀ ਹੈ।
ਵਿੱਦਿਆ: ਵਿਦਿਆਰਥੀ ਇਸ ਹਫ਼ਤੇ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਤੁਹਾਨੂੰ ਬਿਜ਼ਨਸ ਐਡਮਨਿਸਟਰੇਸ਼ਨ, ਵਿੱਤੀ ਲੇਖਾਕਾਰੀ ਅਤੇ ਚਾਰਟਰਡ ਅਕਾਊਂਟੈਂਸੀ ਵਰਗੇ ਵਿਸ਼ਿਆਂ ਵਿੱਚ ਖਾਸ ਤੌਰ 'ਤੇ ਵਧੀਆ ਪ੍ਰਦਰਸ਼ਨ ਕਰਦੇ ਦੇਖਿਆ ਜਾਵੇਗਾ। ਤੁਸੀਂ ਵਿੱਦਿਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਦੇ ਹੋ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਸੀਂ ਇਸ ਹਫ਼ਤੇ ਆਪਣੇ ਕਾਰਜ ਸਥਾਨ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ। ਇਸ ਨਾਲ ਤੁਸੀਂ ਬਿਹਤਰ ਊਰਜਾ ਨਾਲ ਅੱਗੇ ਵਧੋਗੇ। ਇਸ ਦੇ ਨਾਲ ਹੀ, ਕਾਰੋਬਾਰੀ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਚੰਗਾ ਮੁਨਾਫ਼ਾ ਕਮਾਉਣ ਦੇ ਯੋਗ ਹੋਣਗੇ।
ਸਿਹਤ: ਇਸ ਹਫ਼ਤੇ ਤੁਸੀਂ ਆਪਣੀ ਊਰਜਾ ਵਿੱਚ ਵਾਧਾ ਦੇਖੋਗੇ, ਜਿਸ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਤੁਸੀਂ ਸਰੀਰਕ ਤੌਰ 'ਤੇ ਮਜ਼ਬੂਤ ਹੋਵੋਗੇ ਅਤੇ ਤੁਹਾਡੀ ਸਿਹਤ ਬਿਹਤਰ ਹੋਵੇਗੀ।
ਉਪਾਅ:ਤੁਸੀਂ 6 ਮਹੀਨੇ ਤੱਕਹਰ ਐਤਵਾਰ ਨੂੰ ਸੂਰਜ ਦੇਵਤਾ ਦੀ ਪੂਜਾ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਮੂਲਾਂਕ 2 ਵਾਲ਼ੇ ਜਾਤਕ ਉਲਝਣ ਵਿੱਚ ਰਹਿ ਸਕਦੇ ਹਨ। ਉਨ੍ਹਾਂ ਲਈ ਕੋਈ ਵੱਡਾ ਜਾਂ ਮਹੱਤਵਪੂਰਣ ਫੈਸਲਾ ਲੈਣਾ ਮੁਸ਼ਕਲ ਹੋ ਸਕਦਾ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਸੰਵੇਦਨਸ਼ੀਲ ਮੁੱਦੇ ਪੈਦਾ ਹੋ ਸਕਦੇ ਹਨ। ਤੁਹਾਡੇ ਦੋਵਾਂ ਵਿਚਕਾਰ ਝਗੜਾ ਜਾਂ ਬਹਿਸ ਹੋਣ ਦੀ ਸੰਭਾਵਨਾ ਵੀ ਹੈ।
ਵਿੱਦਿਆ: ਇਸ ਸਮੇਂ, ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ, ਜਿਸ ਕਾਰਨ ਉਹ ਪੜ੍ਹਾਈ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਇਸ ਕਰਕੇ ਤੁਹਾਨੂੰ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਚੰਗਾ ਪ੍ਰਦਰਸ਼ਨ ਕਰਨ ਲਈ ਤੁਹਾਨੂੰ ਆਪਣੇ ਹੁਨਰਾਂ ਨੂੰ ਨਿਖਾਰਨ ਦੀ ਲੋੜ ਹੈ।
ਪੇਸ਼ੇਵਰ ਜੀਵਨ: ਨੌਕਰੀ ਕਰਨ ਵਾਲ਼ੇ ਜਾਤਕਾਂ ਦਾ ਕੰਮ ਦੇ ਦੌਰਾਨ ਧਿਆਨ ਭਟਕ ਸਕਦਾ ਹੈ ਅਤੇ ਇਸ ਕਾਰਨ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ, ਕਾਰੋਬਾਰੀ ਇਸ ਸਮੇਂ ਵਧੇਰੇ ਮੁਨਾਫ਼ਾ ਕਮਾਉਣ ਲਈ ਸਹੀ ਫੈਸਲੇ ਲੈਣ ਵਿੱਚ ਅਸਮਰੱਥ ਹੋ ਸਕਦੇ ਹਨ।
ਸਿਹਤ: ਇਸ ਹਫ਼ਤੇ ਤੁਹਾਨੂੰ ਖੰਘ ਅਤੇ ਜ਼ੁਕਾਮ ਹੋਣ ਦੀ ਸੰਭਾਵਨਾ ਹੈ। ਇਹ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦਾ ਹੈ।
ਉਪਾਅ:ਤੁਸੀਂ ਮੰਗਲਵਾਰ ਨੂੰ ਮਾਂ ਪਾਰਵਤੀ ਦੇ ਲਈ ਹਵਨ ਕਰਵਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਖੁੱਲੇ ਵਿਚਾਰਾਂ ਵਾਲ਼ੇ ਹੋ ਸਕਦੇ ਹਨ ਅਤੇ ਇਹ ਵਿਚਾਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮੱਦਦ ਕਰਨਗੇ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਰਿਸ਼ਤੇ ਵਿੱਚ ਖੁਸ਼ੀ ਘੱਟ ਹੋ ਸਕਦੀ ਹੈ। ਘਮੰਡ ਨਾਲ ਸਬੰਧਤ ਸਮੱਸਿਆਵਾਂ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਵਿੱਦਿਆ: ਇਸ ਸਮੇਂ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ, ਜਿਸ ਕਾਰਨ ਉਨ੍ਹਾਂ ਦੀ ਤਰੱਕੀ ਕੁਝ ਸਮੇਂ ਲਈ ਰੁਕ ਸਕਦੀ ਹੈ। ਇਸ ਕਾਰਨ, ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਇਸ ਸਮੇਂ ਆਪਣੇ ਕੰਮ ਦੇ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਇਸ ਸਮੇਂ ਤੁਹਾਡੀ ਤਰੱਕੀ ਘੱਟ ਹੋ ਸਕਦੀ ਹੈ। ਇਸ ਦੇ ਨਾਲ ਹੀ, ਕਾਰੋਬਾਰੀਆਂ ਨੂੰ ਘੱਟ ਮੁਨਾਫ਼ੇ ਨਾਲ ਹੀ ਆਪਣੇ-ਆਪ ਨੂੰ ਸੰਤੁਸ਼ਟ ਕਰਨਾ ਪਵੇਗਾ।
ਸਿਹਤ: ਸਰੀਰਕ ਸਿਹਤ ਦੀ ਗੱਲ ਕਰੀਏ ਤਾਂ ਤੁਹਾਨੂੰ ਕੋਲੈਸਟ੍ਰੋਲ ਦੀ ਪਰੇਸ਼ਾਨੀ ਹੋ ਸਕਦੀਆ ਹੈ। ਇਸ ਤੋਂ ਬਚਣ ਲਈ ਤੁਹਾਨੂੰ ਚਰਬੀ ਵਾਲ਼ੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਉਪਾਅ:ਤੁਸੀਂ ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਜ਼ਿਆਦਾ ਬੁੱਧੀਮਾਨ ਹੁੰਦੇ ਹਨ। ਉਹ ਭੌਤਿਕ ਚੀਜ਼ਾਂ ਦੇ ਪ੍ਰਤੀ ਵਧੇਰੇ ਜਨੂੰਨੀ ਹੋ ਸਕਦੇ ਹਨ ਅਤੇ ਇਸ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਬਹੁਤ ਖੁਸ਼ ਨਹੀਂ ਰਹਿ ਸਕੋਗੇ। ਇਹ ਤੁਹਾਡੇ ਦੋਵਾਂ ਵਿਚਕਾਰ ਘਮੰਡ ਨਾਲ ਸਬੰਧਤ ਮੁੱਦਿਆਂ ਦੇ ਕਾਰਨ ਹੋ ਸਕਦਾ ਹੈ। ਤੁਹਾਨੂੰ ਅਜਿਹੀ ਸਥਿਤੀ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਿੱਦਿਆ: ਇਸ ਸਮੇਂ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ ਅਤੇ ਉਨ੍ਹਾਂ ਦਾ ਉਤਸ਼ਾਹ ਵੀ ਘੱਟ ਹੋ ਸਕਦਾ ਹੈ। ਇਸ ਕਰਕੇ ਤੁਸੀਂ ਇਸ ਹਫ਼ਤੇ ਵਿੱਦਿਆ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੋਗੇ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਇਸ ਸਮੇਂ ਕਾਰਜ ਸਥਾਨ ਵਿੱਚ ਆਪਣੀ ਕਾਬਲੀਅਤ ਦਿਖਾਉਣ ਵਿੱਚ ਅਸਮਰੱਥ ਹੋ ਸਕਦੇ ਹਨ, ਜਿਸ ਕਾਰਨ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਨਹੀਂ ਹੋਣਗੇ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਸੀਂ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹੋ।
ਸਿਹਤ: ਇਸ ਹਫ਼ਤੇ ਤੁਹਾਡੀ ਸਰੀਰਕ ਸਿਹਤ ਬਹੁਤ ਚੰਗੀ ਨਹੀਂ ਰਹੇਗੀ। ਤੁਹਾਡੀ ਊਰਜਾ ਘੱਟ ਹੋ ਜਾਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਤੁਹਾਡਾ ਉਤਸ਼ਾਹ ਵੀ ਘੱਟ ਹੋ ਸਕਦਾ ਹੈ।
ਉਪਾਅ:ਤੁਸੀਂਹਰ ਰੋਜ਼ 22 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਤੇਜ਼ੀ ਨਾਲ ਤਰੱਕੀ ਕਰਦੇ ਹਨ ਅਤੇ ਸ਼ੇਅਰ ਬਜ਼ਾਰ ਤੋਂ ਮੁਨਾਫ਼ਾ ਕਮਾਉਣ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਜਾਤਕਾਂ ਵਿੱਚ ਵਧੇਰੇ ਜਨੂੰਨ ਦੇਖਿਆ ਜਾ ਸਕਦਾ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਨਾਲ ਹਾਸਾ-ਮਜ਼ਾਕ ਕਰੋਗੇ। ਇਸ ਨਾਲ ਤੁਹਾਡੇ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ।
ਵਿੱਦਿਆ: ਸਾਫਟਵੇਅਰ ਇੰਜੀਨੀਅਰਿੰਗ, ਸਾਫਟਵੇਅਰ ਟੈਸਟਿੰਗ ਵਰਗੀਆਂ ਪੇਸ਼ੇਵਰ ਪੜ੍ਹਾਈਆਂ ਕਰ ਰਹੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਨਗੇ। ਤੁਸੀਂ ਇਨ੍ਹਾਂ ਵਿਸ਼ਿਆਂ ਵਿੱਚ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਆਪਣੇ ਹੁਨਰ ਨੂੰ ਨਿਖਾਰਨ ਦੇ ਯੋਗ ਹੋਣਗੇ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ। ਇਸ ਹਫ਼ਤੇ, ਵਪਾਰੀ ਚੰਗਾ ਮੁਨਾਫ਼ਾ ਕਮਾਉਣ ਵਿੱਚ ਸਫਲ ਹੋਣਗੇ ਅਤੇ ਆਪਣੇ ਵਿਰੋਧੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਯੋਗ ਹੋਣਗੇ।
ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ। ਇਹ ਤੁਹਾਡੇ ਆਤਮਵਿਸ਼ਵਾਸ ਅਤੇ ਊਰਜਾ ਵਿੱਚ ਵਾਧੇ ਕਾਰਨ ਹੋ ਸਕਦਾ ਹੈ।
ਉਪਾਅ: ਤੁਸੀਂਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂ ਦੇਵਾਯ' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਵਾਲ਼ੇ ਜਾਤਕ ਪਿਆਰ ਕਰਨ ਵਾਲ਼ੇ ਸੁਭਾਅ ਦੇ ਹੁੰਦੇ ਹਨ ਅਤੇ ਇਸ ਕਾਰਨ ਉਹ ਵਧੇਰੇ ਉਤਸ਼ਾਹ ਅਤੇ ਖੁਸ਼ੀ ਮਹਿਸੂਸ ਕਰ ਸਕਦੇ ਹਨ। ਉਹ ਲੰਬੀ ਦੂਰੀ ਦੀ ਯਾਤਰਾ ਕਰਨ ਵਿੱਚ ਵੀ ਵਧੇਰੇ ਦਿਲਚਸਪੀ ਰੱਖਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਰਿਸ਼ਤਾ ਮਜ਼ਬੂਤ ਹੋਵੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਤੁਹਾਡੇ ਰਿਸ਼ਤੇ ਵਿੱਚ ਖੁਸ਼ੀ ਆਵੇਗੀ।
ਵਿੱਦਿਆ: ਇਸ ਹਫ਼ਤੇ ਵਿੱਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ ਜਾ ਸਕਦੀ ਹੈ। ਸਾਫਟਵੇਅਰ ਇੰਜੀਨੀਅਰਿੰਗ ਅਤੇ ਟੈਸਟਿੰਗ ਵਰਗੇ ਪੇਸ਼ੇਵਰ ਵਿਸ਼ੇ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੇ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ। ਇਹ ਯਾਤਰਾਵਾਂ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੀਆਂ ਅਤੇ ਇਨ੍ਹਾਂ ਰਾਹੀਂ ਤੁਹਾਨੂੰ ਸਫਲਤਾ ਮਿਲੇਗੀ। ਇਸ ਸਮੇਂ, ਕਾਰੋਬਾਰੀ ਆਪਣੇ ਕਾਰੋਬਾਰ ਲਈ ਕੁਝ ਨਵਾਂ ਤਰੀਕਾ ਅਪਣਾ ਸਕਦੇ ਹਨ, ਜਿਸ ਨਾਲ ਉਹ ਸੰਤੁਸ਼ਟ ਮਹਿਸੂਸ ਕਰਨਗੇ।
ਸਿਹਤ: ਤੁਸੀਂ ਇਸ ਦੌਰਾਨ ਤੰਦਰੁਸਤ ਮਹਿਸੂਸ ਕਰੋਗੇ ਅਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਥਿਰ ਰਹੋਗੇ। ਇਹ ਇਸ ਲਈ ਹੋ ਸਕਦਾ ਹੈ, ਕਿਉਂਕਿ ਤੁਸੀਂ ਆਤਮ-ਵਿਸ਼ਵਾਸ ਨਾਲ ਭਰੇ ਹੋਏ ਹੋ।
ਉਪਾਅ: ਤੁਸੀਂਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ, ਮੂਲਾਂਕ 7 ਵਾਲ਼ੇ ਜਾਤਕ ਅਧਿਆਤਮਿਕ ਗਤੀਵਿਧੀਆਂ ਵਿੱਚ ਵਧੇਰੇ ਦਿਲਚਸਪੀ ਲੈ ਸਕਦੇ ਹਨ। ਇਹ ਜਾਤਕ ਅਧਿਆਤਮਿਕ ਯਾਤਰਾ ਲਈ ਵੀ ਜਾ ਸਕਦੇ ਹਨ।
ਪ੍ਰੇਮ ਜੀਵਨ: ਇਸ ਸਮੇਂ, ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਖਿੱਚ ਵਿੱਚ ਕਮੀ ਦੇ ਸੰਕੇਤ ਹਨ ਅਤੇ ਇਸ ਕਾਰਨ, ਤੁਹਾਡੇ ਰਿਸ਼ਤੇ ਦੀ ਸ਼ਾਂਤੀ ਅਤੇ ਖੁਸ਼ੀ ਭੰਗ ਹੋ ਸਕਦੀ ਹੈ।
ਵਿੱਦਿਆ: ਇਸ ਹਫ਼ਤੇ, ਵਿਦਿਆਰਥੀ ਆਪਣੀ ਪੜ੍ਹਾਈ ਤੋਂ ਭਟਕ ਸਕਦੇ ਹਨ, ਜਿਸ ਕਾਰਨ ਉਨ੍ਹਾਂ ਦਾ ਪ੍ਰਦਰਸ਼ਨ ਮਾੜਾ ਰਹਿ ਸਕਦਾ ਹੈ।
ਪੇਸ਼ੇਵਰ ਜੀਵਨ: ਇਸ ਸਮੇਂ ਨੌਕਰੀਪੇਸ਼ਾ ਜਾਤਕਾਂ 'ਤੇ ਕੰਮ ਦਾ ਦਬਾਅ ਵਧ ਸਕਦਾ ਹੈ। ਕਾਰੋਬਾਰੀਆਂ ਨੂੰ ਆਪਣੇ ਵਿਰੋਧੀਆਂ ਵੱਲੋਂ ਅਚਾਨਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਇਸ ਹਫ਼ਤੇ ਤੁਹਾਡੀ ਸਰੀਰਕ ਤੰਦਰੁਸਤੀ ਵਿੱਚ ਕਮੀ ਆਓਣ ਦੇ ਸੰਕੇਤ ਹਨ। ਸੰਤੁਲਿਤ ਖੁਰਾਕ ਨਾ ਲੈਣ ਕਾਰਨ, ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਉਪਾਅ: ਤੁਸੀਂਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਆਪਣੇ ਕੰਮ ਦੇ ਪ੍ਰਤੀ ਵਧੇਰੇ ਸਾਵਧਾਨ ਰਹਿੰਦੇ ਹਨ। ਇਸ ਹਫ਼ਤੇ ਉਨ੍ਹਾਂ ਨੂੰ ਲੰਬੀ ਦੂਰੀ ਦੀ ਯਾਤਰਾ 'ਤੇ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਉਹ ਆਪਣੇ ਕੰਮ ਦੇ ਪ੍ਰਤੀ ਵਧੇਰੇ ਵਚਨਬੱਧ ਰਹਿ ਸਕਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਅੱਗੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਵਿੱਚ ਅਸਮਰੱਥ ਹੋ ਸਕਦੇ ਹੋ। ਤੁਹਾਡਾ ਸਾਥੀ ਤੁਹਾਡੇ ਤੋਂ ਕੁਝ ਦੂਰੀ ਬਣਾ ਕੇ ਰੱਖ ਸਕਦਾ ਹੈ।
ਵਿੱਦਿਆ: ਇਸ ਸਮੇਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਪਛਾਣਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਦੇ ਨਾਲ ਹੀ, ਤੁਹਾਨੂੰ ਆਪਣੀਆਂ ਯੋਗਤਾਵਾਂ ਅਤੇ ਹੁਨਰਾਂ ਨੂੰ ਸਮਝਣ ਵਿੱਚ ਮੁਸ਼ਕਲ ਆ ਸਕਦੀ ਹੈ।
ਪੇਸ਼ੇਵਰ ਜੀਵਨ: ਇਸ ਸਮੇਂ, ਨੌਕਰੀਪੇਸ਼ਾ ਜਾਤਕਾਂ 'ਤੇ ਕੰਮ ਦਾ ਬੋਝ ਜ਼ਿਆਦਾ ਹੋ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਤਣਾਅ ਵਿੱਚੋਂ ਲੰਘਣਾ ਪੈ ਸਕਦਾ ਹੈ। ਇਸ ਕਰਕੇ, ਇਸ ਹਫ਼ਤੇ ਤੁਹਾਡੇ ਕਰੀਅਰ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਘੱਟ ਹੈ। ਇਸ ਦੇ ਨਾਲ ਹੀ, ਕਾਰੋਬਾਰੀਆਂ ਨੂੰ ਮੁਨਾਫ਼ਾ ਕਮਾਉਣ ਵਿੱਚ ਬਹੁਤੀ ਸਫਲਤਾ ਨਹੀਂ ਮਿਲੇਗੀ।
ਸਿਹਤ: ਇਸ ਹਫ਼ਤੇ, ਮੂਲਾਂਕ 8 ਵਾਲ਼ੇ ਜਾਤਕਾਂ ਦੀ ਸਿਹਤ ਬਹੁਤ ਚੰਗੀ ਨਹੀਂ ਰਹੇਗੀ, ਕਿਉਂਕਿ ਉਨ੍ਹਾਂ ਨੂੰ ਆਪਣੀਆਂ ਲੱਤਾਂ ਅਤੇ ਪੱਟਾਂ ਵਿੱਚ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ। ਇਹ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦਾ ਹੈ।
ਉਪਾਅ: ਤੁਸੀਂਹਰ ਰੋਜ਼ 11 ਵਾਰ 'ॐ ਹਨੂੰਮਤੇ ਨਮਹ:' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਸਿਧਾਂਤਾਂ ਦੀ ਪਾਲਣਾ ਕਰਨਾ ਪਸੰਦ ਕਰਦੇ ਹਨ ਅਤੇ ਖੁੱਲ੍ਹੇ ਵਿਚਾਰਾਂ ਵਾਲ਼ੇ ਅਤੇ ਸਿੱਧੀ ਗੱਲ ਕਰਨ ਵਾਲ਼ੇ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਜਾਤਕ ਅਨੁਸ਼ਾਸਨ ਵਿੱਚ ਰਹਿਣਾ ਪਸੰਦ ਕਰਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਘਮੰਡ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਕਰਕੇ, ਤੁਸੀਂ ਆਪਣੇ ਜੀਵਨ ਸਾਥੀ ਨਾਲ ਬਹੁਤ ਖੁਸ਼ ਨਹੀਂ ਰਹਿ ਸਕੋਗੇ।
ਵਿੱਦਿਆ: ਇਸ ਸਮੇਂ ਵਿਦਿਆਰਥੀਆਂ ਵਿੱਚ ਇਕਾਗਰਤਾ ਦੀ ਘਾਟ ਹੋ ਸਕਦੀ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਹੁਨਰਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ, ਨਹੀਂ ਤਾਂ ਉਹ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਚੰਗੇ ਤਰੀਕੇ ਨਾਲ ਕੰਮ ਕਰਨ ਵਿੱਚ ਅਸਮਰੱਥ ਹੋ ਸਕਦੇ ਹੋ। ਇਸ ਕਾਰਨ, ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਇਸ ਸਮੇਂ ਤੁਸੀਂ ਜ਼ਿਆਦਾ ਮੁਨਾਫ਼ਾ ਕਮਾਉਣ ਅਤੇ ਕਾਰੋਬਾਰ ਵਿੱਚ ਮੋਹਰੀ ਬਣਨ ਵਿੱਚ ਅਸਫਲ ਹੋ ਸਕਦੇ ਹੋ।
ਸਿਹਤ: ਤੁਹਾਨੂੰ ਇਸ ਸਮੇਂ ਨਾੜੀਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਕਰਕੇ, ਤੁਸੀਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਵਿੱਚ ਪਿੱਛੇ ਰਹਿ ਸਕਦੇ ਹੋ।
ਉਪਾਅ:ਤੁਸੀਂ ਮੰਗਲਵਾਰ ਨੂੰ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਲਾਈਫ ਪਾਥ ਨੰਬਰ ਕੀ ਹੁੰਦਾ ਹੈ?
ਇਹ ਅੰਕ ਜਨਮ ਮਿਤੀ ਤੋਂ ਕੱਢਿਆ ਜਾਂਦਾ ਹੈ। ਇਸ ਨਾਲ ਵਿਅਕਤੀ ਦੇ ਸੁਭਾਅ ਅਤੇ ਉਦੇਸ਼ਾਂ ਬਾਰੇ ਚਲਦਾ ਹੈ।
2. ਨਾਮਾਂਕ ਕੀ ਹੁੰਦਾ ਹੈ?
ਨਾਮਾਂਕ ਵਿਅਕਤੀ ਦੇ ਨਾਂ ਦੇ ਆਧਾਰ ‘ਤੇ ਕੱਢਿਆ ਜਾਂਦਾ ਹੈ।
3. ਕੀ ਅੰਕ ਜੋਤਿਸ਼ ਭਵਿੱਖਬਾਣੀ ਕਰ ਸਕਦਾ ਹੈ?
ਹਾਂ, ਇਸ ਨਾਲ਼ ਭਵਿੱਖ ਦੇ ਮੌਕਿਆਂ, ਸੰਭਾਵਨਾਵਾਂ ਅਤੇ ਸੰਕੇਤਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ।