ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1 ਹੋਵੇਗਾ ਅਤੇ ਜੇਕਰ ਅਸੀਂ ਖਾਸ ਤੌਰ 'ਤੇ ਇਸ ਹਫ਼ਤੇ ਬਾਰੇ ਗੱਲ ਕਰੀਏ, ਤਾਂ ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ। ਹਾਲਾਂਕਿ, ਸਕਾਰਾਤਮਕ ਗੱਲ ਇਹ ਹੋਵੇਗੀ ਕਿ ਨਤੀਜੇ ਔਸਤ ਨਾਲੋਂ ਬਿਹਤਰ ਹੋ ਸਕਦੇ ਹਨ। ਭਾਵੇਂ ਤੁਹਾਨੂੰ ਆਪਣੇ ਕੰਮ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਉਹ ਇੰਨੀਆਂ ਜ਼ਿਆਦਾ ਨਹੀਂ ਹੋਣਗੀਆਂ ਕਿ ਤੁਸੀਂ ਕੰਮ ਪੂਰਾ ਨਾ ਕਰ ਸਕੋ। ਯਾਨੀ ਕਿ ਇਮਾਨਦਾਰੀ ਨਾਲ ਲਗਾਤਾਰ ਕੋਸ਼ਿਸ਼ ਕਰਕੇ, ਤੁਸੀਂ ਆਪਣੇ ਟੀਚੇ ਤੱਕ ਪਹੁੰਚ ਸਕੋਗੇ। ਜੇਕਰ ਤੁਸੀਂ ਨੌਕਰੀਪੇਸ਼ਾ ਹੋ, ਤਾਂ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਟੀਚਾ ਜ਼ਰੂਰ ਪ੍ਰਾਪਤ ਕਰੋਗੇ। ਇਸ ਦੇ ਨਾਲ ਹੀ, ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਉਨ੍ਹਾਂ ਦੇ ਯਤਨਾਂ ਅਨੁਸਾਰ ਨਤੀਜੇ ਮਿਲਣਗੇ, ਪਰ ਕਿਸੇ 'ਤੇ ਅੰਨ੍ਹਾ ਭਰੋਸਾ ਕਰਨਾ ਸਹੀ ਨਹੀਂ ਹੋਵੇਗਾ। ਖਾਸ ਕਰਕੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਇਸ ਦੌਰਾਨ ਕੋਈ ਨਵਾਂ ਪ੍ਰਯੋਗ ਨਹੀਂ ਕਰਨਾ ਚਾਹੀਦਾ।
ਹਾਲਾਂਕਿ, ਧਾਰਮਿਕ ਗਤੀਵਿਧੀਆਂ ਅਤੇ ਅਧਿਆਤਮਿਕਤਾ ਆਦਿ ਦੇ ਲਈ ਸਮਾਂ ਅਨੁਕੂਲ ਹੈ। ਜੇਕਰ ਤੁਸੀਂ ਕਿਸੇ ਧਾਰਮਿਕ ਯਾਤਰਾ ਲਈ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਮੱਦਦਗਾਰ ਸਿੱਧ ਹੋ ਸਕਦਾ ਹੈ। ਇਹ ਸਮਾਂ ਦਾਨ ਕਰਨ ਲਈ ਵੀ ਚੰਗਾ ਹੈ, ਪਰ ਬਦਲੇ ਵਿੱਚ ਕੁਝ ਵੀ ਉਮੀਦ ਕਰਨਾ ਉਚਿਤ ਨਹੀਂ ਹੋਵੇਗਾ। ਭਾਵੇਂ ਇਹ ਸਮਾਂ ਭਾਵਨਾਤਮਕ ਸਬੰਧਾਂ ਲਈ ਅਨੁਕੂਲ ਹੈ, ਪਰ ਜੇਕਰ ਤੁਸੀਂ ਦੂਜੇ ਵਿਅਕਤੀ ਤੋਂ ਕੋਈ ਉਮੀਦ ਰੱਖੇ ਬਿਨਾਂ ਆਪਣੇ ਪਿਆਰ ਦਾ ਇਜ਼ਹਾਰ ਕਰੋਗੇ ਤਾਂ ਤੁਸੀਂ ਖੁਸ਼ ਹੋਵੋਗੇ। ਵਿੱਤੀ ਮਾਮਲਿਆਂ ਵਿੱਚ ਵੀ ਕਿਸੇ ਕਿਸਮ ਦਾ ਜੋਖਮ ਲੈਣਾ ਸਹੀ ਨਹੀਂ ਹੋਵੇਗਾ।
ਉਪਾਅ: ਉਪਾਅ ਦੀ ਗੱਲ ਕਰੀਏ ਤਾਂ ਉਪਾਅ ਦੇ ਰੂਪ ਵਿੱਚ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਉਣਾ ਸ਼ੁਭ ਰਹੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੂਲਾਂਕ 2 ਹੋਵੇਗਾ। ਮੂਲਾਂਕ 2 ਵਾਲ਼ੇ ਲੋਕਾਂ ਲਈ, ਇਹ ਹਫ਼ਤਾ ਆਮ ਤੌਰ 'ਤੇ ਅਨੁਕੂਲ ਨਤੀਜੇ ਦੇ ਸਕਦਾ ਹੈ। ਕੁਝ ਛੋਟੀਆਂ-ਮੋਟੀਆਂ ਰੁਕਾਵਟਾਂ ਹੋ ਸਕਦੀਆਂ ਹਨ, ਪਰ ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਣਗੇ। ਨਤੀਜੇ ਸ਼ਾਨਦਾਰ ਨਹੀਂ ਹੋ ਸਕਦੇ, ਪਰ ਕਾਫ਼ੀ ਅਨੁਕੂਲ ਹੋ ਸਕਦੇ ਹਨ। ਇਸ ਦੌਰਾਨ ਮਿਹਨਤੀ ਲੋਕ ਬਹੁਤ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਹ ਹਫ਼ਤਾ ਹੌਲੀ-ਹੌਲੀ ਕੰਮ ਕਰ ਰਹੇ ਲੋਕਾਂ ਨੂੰ ਆਪਣੇ ਕੰਮ ਪੂਰੇ ਕਰਨ ਵਿੱਚ ਮੱਦਦ ਕਰੇਗਾ ਅਤੇ ਚੰਗੇ ਨਤੀਜੇ ਵੀ ਦੇ ਸਕਦਾ ਹੈ। ਇਹ ਹਫ਼ਤਾ ਆਰਥਿਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਚੰਗਾ ਮੰਨਿਆ ਜਾਵੇਗਾ।
ਕਾਰੋਬਾਰ ਕਰਨ ਵਾਲ਼ੇ ਲੋਕ ਧੀਰਜ ਨਾਲ ਕੰਮ ਕਰਕੇ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ। ਤੁਸੀਂ ਕੁਝ ਨਵਾਂ ਪ੍ਰਯੋਗ ਕਰਨਾ ਚਾਹ ਸਕਦੇ ਹੋ ਅਤੇ ਆਮ ਤੌਰ 'ਤੇ ਤੁਹਾਨੂੰ ਉਸ ਪ੍ਰਯੋਗ ਤੋਂ ਸਿਰਫ਼ ਲਾਭ ਹੀ ਮਿਲੇਗਾ। ਤੁਸੀਂ ਕੁਝ ਨਵੇਂ ਲੋਕਾਂ ਨਾਲ ਵੀ ਜੁੜ ਸਕਦੇ ਹੋ, ਜੋ ਤੁਹਾਡੇ ਲਈ ਫਾਇਦੇਮੰਦ ਸਿੱਧ ਹੋ ਸਕਦੇ ਹਨ। ਇਸ ਦੇ ਬਾਵਜੂਦ, ਕਿਸੇ 'ਤੇ ਲੋੜ ਤੋਂ ਵੱਧ ਭਰੋਸਾ ਕਰਨਾ ਉਚਿਤ ਨਹੀਂ ਹੋਵੇਗਾ। ਕਿਸੇ ਨਵੇਂ ਵਿਅਕਤੀ 'ਤੇ ਤੁਰੰਤ ਭਰੋਸਾ ਕਰਨਾ ਸਹੀ ਨਹੀਂ ਹੋਵੇਗਾ। ਯਾਨੀ, ਨਵੇਂ ਵਿਅਕਤੀ 'ਤੇ ਆਮ ਪੱਧਰ 'ਤੇ ਭਰੋਸਾ ਕਰੋ ਅਤੇ ਉਸ ਨੂੰ ਹੌਲੀ-ਹੌਲੀ ਜਾਣਨ ਦੀ ਕੋਸ਼ਿਸ਼ ਕਰਦੇ ਹੋਏ ਉਸ ਦੇ ਨਾਲ ਅੱਗੇ ਵਧੋ; ਆਮ ਤੌਰ 'ਤੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਤੁਹਾਨੂੰ ਔਰਤਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਸੰਤੋਸ਼ਜਣਕ ਨਤੀਜੇ ਮਿਲਦੇ ਰਹਿਣਗੇ। ਗੁੱਸੇ ਅਤੇ ਜਨੂੰਨ ਨੂੰ ਕਾਬੂ ਕਰਨ ਦੀ ਵੀ ਲੋੜ ਹੋਵੇਗੀ।
ਉਪਾਅ: ਤੁਹਾਡੇ ਲਈ ਸ਼ਿਵਲਿੰਗ ‘ਤੇ ਕਾਲ਼ੇ ਤਿਲ ਚੜ੍ਹਾਉਣਾ ਸ਼ੁਭ ਰਹੇਗਾ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 3 ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਹਫ਼ਤਾ ਆਮ ਤੌਰ 'ਤੇ ਤੁਹਾਨੂੰ ਅਨੁਕੂਲ ਨਤੀਜੇ ਦੇਵੇਗਾ। ਤੁਸੀਂ ਆਪਣੇ ਅਨੁਭਵਾਂ ਨੂੰ ਨਵੀਂ ਊਰਜਾ ਦੇਣ ਦੇ ਯੋਗ ਹੋਵੋਗੇ। ਇਸ ਦਾ ਮਤਲਬ ਹੈ ਕਿ ਨਵੀਂ ਸੋਚ ਅਤੇ ਨਵੇਂ ਉਤਸ਼ਾਹ ਨਾਲ ਤੁਸੀਂ ਆਪਣੇ ਪੁਰਾਣੇ ਕੰਮਾਂ ਨੂੰ ਪੂਰਾ ਕਰ ਸਕਦੇ ਹੋ। ਇਸ ਦੌਰਾਨ ਜਾਇਦਾਦ ਆਦਿ ਨਾਲ ਸਬੰਧਤ ਕੰਮਾਂ ਵਿੱਚ ਰੁਕਾਵਟਾਂ ਘੱਟ ਹੋ ਸਕਦੀਆਂ ਹਨ। ਤੁਹਾਨੂੰ ਆਪਣੇ ਭਰਾਵਾਂ ਤੋਂ ਚੰਗਾ ਸਹਿਯੋਹ ਮਿਲ ਸਕਦਾ ਹੈ। ਤੁਹਾਡੀ ਲੋੜ ਅਨੁਸਾਰ ਦੋਸਤ ਵੀ ਤੁਹਾਡੇ ਨਾਲ ਖੜ੍ਹੇ ਹੋ ਸਕਦੇ ਹਨ। ਤੁਹਾਨੂੰ ਆਪਣੇ ਆਂਢ-ਗੁਆਂਢ ਦੇ ਲੋਕਾਂ ਤੋਂ ਵੀ ਚੰਗਾ ਸਹਿਯੋਗ ਮਿਲ ਸਕਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਤੁਹਾਡਾ ਆਤਮਵਿਸ਼ਵਾਸ ਬਹੁਤ ਵਧੀਆ ਰਹੇਗਾ।
ਅਜਿਹੀ ਸਥਿਤੀ ਵਿੱਚ, ਪੁਰਾਣੇ ਤਜਰਬੇ, ਨਵੇਂ ਉਤਸ਼ਾਹ ਅਤੇ ਨਵੇਂ ਆਤਮਵਿਸ਼ਵਾਸ ਨਾਲ ਕੰਮ ਕਰਕੇ, ਤੁਸੀਂ ਨਾ ਸਿਰਫ਼ ਪੁਰਾਣੇ ਕੰਮਾਂ ਨੂੰ ਪੂਰਾ ਕਰ ਸਕੋਗੇ, ਸਗੋਂ ਭਵਿੱਖ ਲਈ ਆਪਣੇ-ਆਪ ਨੂੰ ਤਿਆਰ ਵੀ ਕਰ ਸਕੋਗੇ। ਹਾਲਾਂਕਿ, ਇਸ ਸਭ ਦੇ ਬਾਵਜੂਦ, ਜਿੰਨਾ ਸੰਭਵ ਹੋ ਸਕੇ, ਵਿਵਾਦਾਂ ਤੋਂ ਆਪਣੇ-ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਮਹੱਤਵਪੂਰਣ ਹੋਵੇਗਾ। ਵਾਹਨ ਆਦਿ ਸਾਵਧਾਨੀ ਨਾਲ ਚਲਾਉਣਾ ਸਮਝਦਾਰੀ ਹੋਵੇਗੀ।
ਉਪਾਅ: ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੰਦਰ ਵਿੱਚ ਸਿੰਧੂਰ ਚੜ੍ਹਾਓ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 14, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 4 ਹੋਵੇਗਾ। ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ, ਕੁਝ ਮਾਮਲਿਆਂ ਵਿੱਚ ਨਤੀਜੇ ਉਮੀਦ ਤੋਂ ਕਮਜ਼ੋਰ ਹੋ ਸਕਦੇ ਹਨ, ਹਾਲਾਂਕਿ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਂਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਨੁਕਸਾਨ ਤੋਂ ਬਚਾ ਸਕੋਗੇ, ਯਾਨੀ ਕਿ ਭਵਿੱਖ ਵਿੱਚ ਸਮੱਸਿਆਵਾਂ ਆਉਂਦੀਆਂ ਨਹੀਂ ਜਾਪਦੀਆਂ, ਪਰ ਮਾਹੌਲ ਤੁਹਾਡੀ ਕੰਮ ਕਰਨ ਦੀ ਸ਼ੈਲੀ ਦੇ ਅਨੁਸਾਰ ਨਹੀਂ ਹੋਵੇਗਾ, ਪਰ ਜੇਕਰ ਤੁਸੀਂ ਸਮੇਂ ਅਨੁਸਾਰ ਵਿਵਹਾਰ ਕਰਕੇ ਕੋਈ ਕੰਮ ਕਰਦੇ ਹੋ ਤਾਂ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ। ਜੇਕਰ ਤੁਸੀਂ ਇੱਕ ਕੰਮਕਾਜੀ ਵਿਅਕਤੀ ਹੋ ਤਾਂ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਾ ਬਹੁਤ ਮਹੱਤਵਪੂਰਣ ਹੋਵੇਗਾ। ਇਸ ਦੇ ਨਾਲ ਹੀ, ਜੇਕਰ ਤੁਸੀਂ ਕਾਰੋਬਾਰ ਨਾਲ ਜੁੜੇ ਵਿਅਕਤੀ ਹੋ ਤਾਂ ਸਰਕਾਰੀ ਪ੍ਰਸ਼ਾਸਨ ਦੇ ਨਿਯਮਾਂ, ਕਾਇਦੇ-ਕਾਨੂੰਨਾਂ ਆਦਿ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।
ਕਿਸੇ ਵੀ ਤਰ੍ਹਾਂ ਦਾ ਸ਼ਾਰਟਕੱਟ ਨਾ ਅਪਣਾਓ। ਜੇਕਰ ਇਹ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਤਾਂ ਨਤੀਜੇ ਆਮ ਤੌਰ 'ਤੇ ਅਨੁਕੂਲ ਹੋ ਸਕਦੇ ਹਨ। ਜਾਂ ਇੰਝ ਕਹਿ ਲਓ ਕਿ ਤੁਸੀਂ ਨਕਾਰਾਤਮਕਤਾ 'ਤੇ ਕਾਬੂ ਪਾ ਸਕੋਗੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਭ ਕੁਝ ਤੁਹਾਡੀ ਇੱਛਾ ਅਨੁਸਾਰ ਨਹੀਂ ਹੋਵੇਗਾ, ਪਰ ਤੁਸੀਂ ਇਨ੍ਹਾਂ ਹਾਲਾਤਾਂ ਵਿੱਚ ਵੀ ਸਮਝਦਾਰੀ ਨਾਲ ਬਚ ਸਕੋਗੇ। ਲਾਪਰਵਾਹੀ ਦੀ ਸੂਰਤ ਵਿੱਚ, ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਤੁਹਾਡੇ 'ਤੇ ਕਿਸੇ ਕਿਸਮ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਅਜਿਹੀ ਸਥਿਤੀ ਵਿੱਚ, ਕਿਸੇ ਨੂੰ ਕੁਝ ਵੀ ਗੈਰ-ਕਾਨੂੰਨੀ ਜਾਂ ਸਮਾਜ ਵਿਰੋਧੀ ਨਹੀਂ ਕਰਨਾ ਚਾਹੀਦਾ। ਆਪਣੀ ਸਾਖ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਹਾਲਾਂਕਿ, ਤੁਹਾਨੂੰ ਕੁਝ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ, ਅਜਿਹੀ ਸਥਿਤੀ ਵਿੱਚ ਤੁਸੀਂ ਮਾਹਰ ਦੀ ਸਲਾਹ ਲੈ ਕੇ ਅੱਗੇ ਵਧਣ ਬਾਰੇ ਸੋਚ ਸਕਦੇ ਹੋ।
ਉਪਾਅ: ਮੰਦਰ ਵਿੱਚ ਗੁੜ ਅਤੇ ਛੋਲਿਆਂ ਦੀ ਦਾਲ਼ ਦਾਨ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 5 ਹੋਵੇਗਾ। ਜੇਕਰ ਅਸੀਂ ਖਾਸ ਤੌਰ 'ਤੇ ਇਸ ਹਫ਼ਤੇ ਦੀ ਗੱਲ ਕਰੀਏ, ਤਾਂ ਇਸ ਹਫ਼ਤੇ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ। ਭਾਵੇਂ ਤੁਸੀਂ ਹਮੇਸ਼ਾ ਸਦਭਾਵਨਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਪਰ ਕੁਝ ਰਿਸ਼ਤੇ ਅਜਿਹੇ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਤੁਸੀਂ ਕੁਝ ਦਿਨਾਂ ਤੋਂ ਓਨਾ ਸਮਾਂ ਨਹੀਂ ਦੇ ਸਕੇ, ਜਿੰਨਾ ਤੁਹਾਨੂੰ ਦੇਣਾ ਚਾਹੀਦਾ ਸੀ। ਇਸ ਲਈ ਇਹ ਹਫ਼ਤਾ ਤੁਹਾਨੂੰ ਉਨ੍ਹਾਂ ਸਬੰਧਾਂ ਨੂੰ ਬਣਾ ਕੇ ਰੱਖਣ ਵਿੱਚ ਮੱਦਦ ਕਰ ਸਕਦਾ ਹੈ, ਤੁਹਾਨੂੰ ਭਾਵਨਾਤਮਕ ਸੰਤੁਸ਼ਟੀ ਦੇ ਸਕਦਾ ਹੈ। ਅਸੀਂ ਇਸ ਸਮੇਂ ਨੂੰ ਖਾਸ ਕਰਕੇ ਪ੍ਰੇਮ ਸਬੰਧਾਂ ਲਈ ਚੰਗਾ ਸਮਝਾਂਗੇ।
ਇਹ ਸਮਾਂ ਔਰਤਾਂ ਨਾਲ ਸਬੰਧਤ ਕਿਸੇ ਵੀ ਮਾਮਲੇ ਵਿੱਚ ਤੁਹਾਡੇ ਲਈ ਮੱਦਦਗਾਰ ਹੋ ਸਕਦਾ ਹੈ ਅਤੇ ਤੁਹਾਨੂੰ ਤੁਹਾਡੀਆਂ ਕੋਸ਼ਿਸ਼ਾਂ ਦੇ ਅਨੁਸਾਰ ਨਤੀਜੇ ਦੇ ਸਕਦਾ ਹੈ। ਇਹ ਸਮਾਂ ਮਾਂ ਨਾਲ ਸਬੰਧਤ ਮਾਮਲਿਆਂ ਨੂੰ ਪੂਰਾ ਕਰਨ ਲਈ ਵੀ ਚੰਗਾ ਮੰਨਿਆ ਜਾਵੇਗਾ। ਜੇਕਰ ਮਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਹੈ, ਤਾਂ ਇਸ ਦੌਰਾਨ ਤੁਹਾਨੂੰ ਉਸ ਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ। ਇਹ ਬਹੁਤ ਸੰਭਵ ਹੈ ਕਿ ਤੁਹਾਨੂੰ ਇੱਕ ਚੰਗਾ ਡਾਕਟਰ ਮਿਲ ਜਾਵੇਗਾ ਅਤੇ ਤੁਹਾਡੀ ਮਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਤੁਸੀਂ ਪੁਰਾਣੇ ਕੰਮ ਨੂੰ ਅੱਗੇ ਵਧਾਉਣ ਵਿੱਚ ਵੀ ਸਫਲ ਹੋਵੋਗੇ। ਇਹ ਸਮਾਂ ਤੁਹਾਡੇ ਯਤਨਾਂ ਦੇ ਅਨੁਸਾਰ ਤੁਹਾਨੂੰ ਲਾਭ ਦਿੰਦਾ ਰਹੇਗਾ।
ਉਪਾਅ: ਕੱਚੇ ਚੌਲ਼ ਅਤੇ ਦੁੱਧ ਸ਼ਿਵ ਮੰਦਰ ਦੇ ਪੁਜਾਰੀ ਜਾਂ ਕਿਸੇ ਬਜ਼ੁਰਗ ਔਰਤ ਨੂੰ ਦਾਨ ਦਿਓ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 6 ਹੋਵੇਗਾ। 6 ਮੂਲਾਂਕ ਵਾਲ਼ੇ ਲੋਕਾਂ ਲਈ, ਇਹ ਹਫ਼ਤਾ ਔਸਤ ਜਾਂ ਔਸਤ ਤੋਂ ਥੋੜ੍ਹਾ ਬਿਹਤਰ ਨਤੀਜੇ ਦੇ ਸਕਦਾ ਹੈ। ਭਾਵੇਂ ਇਸ ਦੌਰਾਨ ਕੁਝ ਹਾਲਾਤ ਤੁਹਾਡੇ ਵਿਰੁੱਧ ਹੋ ਸਕਦੇ ਹਨ, ਪਰ ਤੁਸੀਂ ਪ੍ਰਤੀਕੂਲ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋਵੋਗੇ। ਕੁਝ ਲੋਕ ਤੁਹਾਡੇ ਵਿਚਾਰਾਂ ਦਾ ਪੂਰੀ ਤਰ੍ਹਾਂ ਸਮਰਥਨ ਨਹੀਂ ਕਰ ਸਕਦੇ, ਪਰ ਅੰਤ ਵਿੱਚ ਤੁਸੀਂ ਆਪਣੇ-ਆਪ ਨੂੰ ਸਹੀ ਸਿੱਧ ਕਰਨ ਦੇ ਯੋਗ ਹੋਵੋਗੇ। ਇਹ ਹਫ਼ਤਾ ਸਮਾਜਿਕ ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਤੁਹਾਡੇ ਲਈ ਬਹੁਤ ਮੱਦਦਗਾਰ ਹੋ ਸਕਦਾ ਹੈ।
ਜੇਕਰ ਤੁਸੀਂ ਸੱਚਮੁੱਚ ਸਮਾਜ ਦੇ ਲਈ ਕੁਝ ਕਰ ਰਹੇ ਹੋ, ਤਾਂ ਇਹ ਸੁਨੇਹਾ ਆਮ ਲੋਕਾਂ ਦੇ ਮਨਾਂ ਤੱਕ ਜ਼ਰੂਰ ਪਹੁੰਚੇਗਾ ਅਤੇ ਤੁਹਾਨੂੰ ਬਦਲੇ ਵਿੱਚ ਪ੍ਰਸ਼ੰਸਾ ਵੀ ਮਿਲੇਗੀ। ਇਹ ਸਮਾਂ ਰਚਨਾਤਮਕ ਕੰਮ ਨੂੰ ਪੂਰਾ ਕਰਨ ਲਈ ਵੀ ਅਨੁਕੂਲ ਮੰਨਿਆ ਜਾਵੇਗਾ। ਇਹ ਸਮਾਂ ਤੁਹਾਨੂੰ ਨਵੇਂ ਦੋਸਤਾਂ ਨੂੰ ਮਿਲਣ ਵਿੱਚ ਵੀ ਮੱਦਦ ਕਰ ਸਕਦਾ ਹੈ ਜਾਂ ਤੁਹਾਡੇ ਦੋਸਤਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ। ਕੁੱਲ ਮਿਲਾ ਕੇ, ਇਸ ਦੌਰਾਨ ਕੋਈ ਵੱਡਾ ਵਿਗਾੜ ਨਹੀਂ ਹੋਵੇਗਾ। ਨਤੀਜੇ ਵੱਜੋਂ, ਤੁਹਾਡੇ ਯਤਨਾਂ ਦੇ ਅਨੁਸਾਰ, ਤੁਸੀਂ ਨਾ ਸਿਰਫ਼ ਕੰਮ ਵਾਲੀ ਥਾਂ 'ਤੇ ਵਧੀਆ ਪ੍ਰਦਰਸ਼ਨ ਕਰ ਸਕੋਗੇ, ਸਗੋਂ ਤੁਸੀਂ ਸਮਾਜਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਹ ਸਮਾਂ ਆਰਥਿਕ ਦ੍ਰਿਸ਼ਟੀਕੋਣ ਤੋਂ ਵੀ ਅਨੁਕੂਲ ਮੰਨਿਆ ਜਾਵੇਗਾ।
ਉਪਾਅ: ਕੇਲੇ ਦੇ ਬੂਟੇ ਵਿੱਚ ਜਲ ਚੜ੍ਹਾਓ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 7 ਹੋਵੇਗਾ। ਜੇਕਰ ਅਸੀਂ ਖਾਸ ਤੌਰ 'ਤੇ ਇਸ ਹਫ਼ਤੇ ਦੀ ਗੱਲ ਕਰੀਏ, ਤਾਂ ਇਹ ਹਫ਼ਤਾ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਕਈ ਵਾਰ ਨਤੀਜੇ ਔਸਤ ਨਾਲੋਂ ਕਮਜ਼ੋਰ ਹੋ ਸਕਦੇ ਹਨ। ਇਸ ਲਈ, ਇਸ ਹਫ਼ਤੇ ਹਰ ਕੰਮ ਨੂੰ ਬਹੁਤ ਧਿਆਨ ਨਾਲ ਪੂਰਾ ਕਰਨਾ ਜ਼ਰੂਰੀ ਹੋਵੇਗਾ। ਇਸ ਹਫ਼ਤੇ ਤੁਹਾਨੂੰ ਕੁਝ ਵਾਧੂ ਮਿਹਨਤ ਦੀ ਵੀ ਲੋੜ ਪੈ ਸਕਦੀ ਹੈ। ਇਸ ਹਫ਼ਤੇ ਕਿਸੇ ਵੀ ਤਰ੍ਹਾਂ ਦਾ ਸ਼ਾਰਟਕੱਟ ਨਾ ਅਪਣਾਇਆ ਜਾਵੇ ਤਾਂ ਬਿਹਤਰ ਹੋਵੇਗਾ, ਕਿਉਂਕਿ ਇਹ ਹਫ਼ਤਾ ਤੁਹਾਡੇ ਤੋਂ ਵਧੇਰੇ ਮਿਹਨਤ ਦੀ ਮੰਗ ਕਰ ਰਿਹਾ ਹੈ ਅਤੇ ਜੇਕਰ ਤੁਸੀਂ ਘੱਟ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਨਤੀਜੇ ਤੁਹਾਡੇ ਵਿਰੁੱਧ ਜਾ ਸਕਦੇ ਹਨ। ਖਾਸ ਕਰਕੇ ਨਿਯਮਾਂ, ਕਾਇਦੇ ਅਤੇ ਕਾਨੂੰਨਾਂ ਆਦਿ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੋਵੇਗਾ।
ਕਿਸੇ ਨੂੰ ਵੀ ਸਰਕਾਰੀ ਪ੍ਰਸ਼ਾਸਨ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਇਹ ਸਾਵਧਾਨੀਆਂ ਅਪਣਾਉਂਦੇ ਹੋ, ਤਾਂ ਹੀ ਨਤੀਜੇ ਅਨੁਕੂਲ ਹੋ ਸਕਦੇ ਹਨ, ਨਹੀਂ ਤਾਂ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ ਹੈ ਅਤੇ ਤੁਹਾਡੀ ਛਵੀ ਵੀ ਕਮਜ਼ੋਰ ਹੋ ਸਕਦੀ ਹੈ, ਪਰ ਜੇਕਰ ਤੁਸੀਂ ਲਗਾਤਾਰ ਮਿਹਨਤ ਕਰਕੇ ਅੱਗੇ ਵਧੋਗੇ ਤਾਂ ਤੁਹਾਡਾ ਕੰਮ ਪੂਰਾ ਹੋਵੇਗਾ ਅਤੇ ਤੁਹਾਨੂੰ ਚੰਗੇ ਨਤੀਜੇ ਵੀ ਮਿਲਣਗੇ। ਆਪਣੇ-ਆਪ ਨੂੰ ਅਨੁਸ਼ਾਸਿਤ ਕਰਕੇ ਤੁਸੀਂ ਨਕਾਰਾਤਮਕਤਾ ਨੂੰ ਵੀ ਕਾਬੂ ਕਰਨ ਦੇ ਯੋਗ ਹੋਵੋਗੇ।
ਉਪਾਅ: ਸ਼ਿਵਲਿੰਗ ‘ਤੇ ਨੀਲੇ ਰੰਗ ਦੇ ਫੁਲ ਚੜ੍ਹਾਉਣਾ ਤੁਹਾਡੇ ਲਈ ਸ਼ੁਭ ਰਹੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ। ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਜਾਂ ਔਸਤ ਨਤੀਜੇ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਚੀਜ਼ਾਂ ਨੂੰ ਜਿਵੇਂ ਹਨ, ਉਸੇ ਤਰ੍ਹਾਂ ਰੱਖਣਾ ਬਿਹਤਰ ਹੋਵੇਗਾ। ਹਾਲਾਂਕਿ, ਤੁਹਾਨੂੰ ਆਪਣੇ-ਆਪ ਨੂੰ ਵਿਸਥਾਰ ਦੇਣ ਦੇ ਮੌਕੇ ਵੀ ਮਿਲ ਸਕਦੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਬਦਲਾਅ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ, ਪਰ ਇਹ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਆਲ਼ੇ-ਦੁਆਲ਼ੇ ਦੇ ਹਾਲਾਤਾਂ ਦੇ ਅਨੁਸਾਰ ਬਦਲਾਅ ਜਾਂ ਵਿਸਥਾਰ ਦੀ ਪ੍ਰਕਿਰਿਆ ਨੂੰ ਅੱਗੇ ਵਧਾਓ। ਇਸ ਹਫ਼ਤੇ ਦੇ ਅੰਕੜੇ ਨਾ ਤਾਂ ਤੁਹਾਡਾ ਵਿਰੋਧ ਕਰ ਰਹੇ ਹਨ ਅਤੇ ਨਾ ਹੀ ਪੂਰੀ ਤਰ੍ਹਾਂ ਤੁਹਾਡਾ ਸਹਿਯੋਗ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਗੇਂਦ ਤੁਹਾਡੇ ਪਾਲ਼ੇ ਵਿੱਚ ਹੋਵੇਗੀ।
ਜੇਕਰ ਤੁਸੀਂ ਪਹਿਲਾਂ ਹੀ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਉਸ ਅਨੁਸਾਰ ਤਿਆਰੀਆਂ ਕਰ ਲਈਆਂ ਹਨ, ਤਾਂ ਤੁਸੀਂ ਬਦਲਾਅ ਕਰ ਸਕਦੇ ਹੋ। ਇਹੀ ਗੱਲ ਵਿਸਥਾਰ ਦੇ ਮਾਮਲੇ ਵਿੱਚ ਵੀ ਲਾਗੂ ਹੋਵੇਗੀ, ਪਰ ਅਚਾਨਕ ਕਿਸੇ ਵੀ ਕੰਮ ਵਿੱਚ ਸ਼ਾਮਲ ਹੋਣ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੋ ਸਕਦੀ ਹੈ ਅਤੇ ਤੁਸੀਂ ਓਨੀ ਮਿਹਨਤ ਨਹੀਂ ਕਰ ਸਕਦੇ ਅਤੇ ਨਤੀਜੇ ਤੁਹਾਡੀਆਂ ਉਮੀਦਾਂ ਦੇ ਅਨੁਸਾਰ ਨਹੀਂ ਹੋ ਸਕਦੇ। ਇਸ ਲਈ, ਆਪਣੇ ਆਲ਼ੇ-ਦੁਆਲ਼ੇ ਦੇ ਹਾਲਾਤਾਂ ਦੇ ਅਨੁਸਾਰ ਅੱਗੇ ਵਧਣਾ ਬੁੱਧੀਮਾਨੀ ਹੋਵੇਗੀ।
ਜੇਕਰ ਤੁਸੀਂ ਧੀਰਜ ਅਤੇ ਸਮਝਦਾਰੀ ਨਾਲ ਅੱਗੇ ਵਧਦੇ ਹੋ ਤਾਂ ਤੁਸੀਂ ਕਾਰੋਬਾਰ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਸਕੋਗੇ। ਨੌਕਰੀਪੇਸ਼ਾ ਜਾਤਕ ਵੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ। ਤੁਹਾਨੂੰ ਯਾਤਰਾਵਾਂ 'ਤੇ ਜਾਣ ਦੇ ਮੌਕੇ ਵੀ ਮਿਲ ਸਕਦੇ ਹਨ। ਮੌਜ-ਮਸਤੀ ਅਤੇ ਮਨੋਰੰਜਨ ਦੇ ਮੌਕੇ ਵੀ ਉਪਲਬਧ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਆਮ ਤੌਰ 'ਤੇ ਤੁਸੀਂ ਇਸ ਹਫ਼ਤੇ ਤੋਂ ਸੰਤੋਸ਼ਜਣਕ ਨਤੀਜਿਆਂ ਦੀ ਉਮੀਦ ਕਰ ਸਕਦੇ ਹੋ।
ਉਪਾਅ: ਤੁਸੀਂ ਹਰ ਰੋਜ਼ ਤੁਲਸੀ ਦੇ ਬੂਟੇ ਨੂੰ ਪਾਣੀ ਦਿਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 9 ਹੋਵੇਗਾ ਅਤੇ ਜੇਕਰ ਅਸੀਂ ਇਸ ਹਫ਼ਤੇ ਦੇ ਨਤੀਜਿਆਂ ਦੀ ਭਵਿੱਖਬਾਣੀ ਬਾਰੇ ਗੱਲ ਕਰੀਏ, ਤਾਂ ਇਹ ਹਫ਼ਤਾ ਤੁਹਾਡੇ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਕਈ ਵਾਰ ਨਤੀਜੇ ਉਮੀਦ ਅਨੁਸਾਰ ਨਹੀਂ ਹੋ ਸਕਦੇ। ਇਸ ਦਾ ਮਤਲਬ ਹੈ ਕਿ ਜੋ ਕੁਝ ਤੁਸੀਂ ਸੋਚਿਆ ਹੋਵੇਗਾ, ਉਹ ਇਸ ਹਫ਼ਤੇ ਨਹੀਂ ਹੋਵੇਗਾ; ਅਜਿਹੀ ਸਥਿਤੀ ਵਿੱਚ, ਕਿਸੇ ਵੀ ਕੰਮ ਵਿੱਚ ਜਲਦਬਾਜ਼ੀ ਨਾ ਕਰਨਾ ਹੀ ਬਿਹਤਰ ਹੋਵੇਗਾ। ਇਸ ਦੀ ਬਜਾਏ, ਕੰਮ ਸਬਰ ਨਾਲ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਕੰਮ ਕਾਸਮੈਟਿਕਸ ਜਾਂ ਰੈਡੀਮੇਡ ਕੱਪੜਿਆਂ ਆਦਿ ਨਾਲ ਸਬੰਧਤ ਹੈ ਤਾਂ ਇਸ ਹਫ਼ਤੇ ਕੋਈ ਵੀ ਨਵਾਂ ਨਿਵੇਸ਼ ਜਾਂ ਕੋਈ ਨਵਾਂ ਪ੍ਰਯੋਗ ਉਚਿਤ ਨਹੀਂ ਹੋਵੇਗਾ। ਇਸ ਦੇ ਨਾਲ ਹੀ, ਹੋਰ ਖੇਤਰਾਂ ਨਾਲ ਜੁੜੇ ਲੋਕ ਪੁਰਾਣੀਆਂ ਚੀਜ਼ਾਂ ਨੂੰ ਕਾਇਮ ਰੱਖਦੇ ਹੋਏ ਅੱਗੇ ਵਧ ਸਕਣਗੇ।
ਜੇਕਰ ਅਸੀਂ ਰਿਸ਼ਤਿਆਂ ਦੀ ਗੱਲ ਕਰੀਏ, ਤਾਂ ਇਸ ਹਫ਼ਤੇ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪੂਰਾ ਸਮਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖਾਸ ਕਰਕੇ, ਕਿਸੇ ਵੀ ਕੁੜੀ ਜਾਂ ਔਰਤ ਦਾ ਨਿਰਾਦਰ ਨਾ ਕਰੋ, ਸਗੋਂ ਵਿਗੜਦੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜੇਕਰ ਰਿਸ਼ਤਾ ਸੁਧਰ ਨਹੀਂ ਰਿਹਾ ਹੈ, ਤਾਂ ਵੀ ਧਿਆਨ ਰੱਖੋ ਕਿ ਰਿਸ਼ਤਾ ਵਿਗੜ ਨਾ ਜਾਵੇ। ਅਜਿਹਾ ਕਰਨ ਨਾਲ ਤੁਸੀਂ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਪ੍ਰਾਪਤ ਕਰ ਸਕੋਗੇ। ਇਹ ਸਮਾਂ ਵਿਆਹ ਆਦਿ ਨਾਲ ਸਬੰਧਤ ਮਾਮਲਿਆਂ ਨੂੰ ਅੱਗੇ ਵਧਾਉਣ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ ਪਰ ਨਿੱਜੀ ਮਾਮਲਿਆਂ ਨੂੰ ਨਿੱਜੀ ਰੱਖਣਾ ਮਹੱਤਵਪੂਰਣ ਹੋਵੇਗਾ, ਨਹੀਂ ਤਾਂ ਤੁਹਾਡੇ ਵਿਚਾਰ ਵੱਖਰੇ ਢੰਗ ਨਾਲ ਪੇਸ਼ ਕਰਕੇ ਸਬੰਧਾਂ ਨੂੰ ਵਿਕਸਤ ਹੋਣ ਤੋਂ ਰੋਕਿਆ ਜਾ ਸਕਦਾ ਹੈ। ਕੱਪੜਿਆਂ, ਗਹਿਣਿਆਂ ਜਾਂ ਸੁੰਦਰਤਾ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਲਈ ਸਮਾਂ ਅਨੁਕੂਲ ਨਹੀਂ ਹੈ। ਖਾਸ ਕਰਕੇ, ਆਨਲਾਈਨ ਕੱਪੜੇ ਆਰਡਰ ਕਰਨਾ ਇੱਕ ਚੰਗਾ ਵਿਚਾਰ ਨਹੀਂ ਹੋਵੇਗਾ।
ਉਪਾਅ: ਚਿੱਟੇ ਰੰਗ ਦੀ ਗਊ ਨੂੰ ਹਰਾ ਚਾਰਾ ਖਿਲਾਓਣਾ ਸ਼ੁਭ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਮੂਲਾਂਕ 4 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੈ?
ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ, ਕੁਝ ਮਾਮਲਿਆਂ ਵਿੱਚ ਨਤੀਜੇ ਉਮੀਦ ਨਾਲੋਂ ਕਮਜ਼ੋਰ ਹੋ ਸਕਦੇ ਹਨ।
2. ਮੂਲਾਂਕ 7 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਰਹੇਗਾ?
ਜੇਕਰ ਅਸੀਂ ਖਾਸ ਤੌਰ 'ਤੇ ਇਸ ਹਫ਼ਤੇ ਦੀ ਗੱਲ ਕਰੀਏ, ਤਾਂ ਇਸ ਹਫ਼ਤੇ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ।
3. ਮੂਲਾਂਕ 2 ਦਾ ਸੁਆਮੀ ਕੌਣ ਹੈ?
ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ 2 ਦਾ ਸੁਆਮੀ ਚੰਦਰਮਾ ਹੈ।