ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(23 ਫਰਵਰੀ-01 ਮਾਰਚ) 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਹ ਸਮਾਂ ਮੂਲਾਂਕ 1 ਵਾਲੇ ਜਾਤਕਾਂ ਦੇ ਲਈ ਆਪਣੀ ਬੋਲ-ਬਾਣੀ ਅਤੇ ਸ਼ਬਦਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਅਨੁਕੂਲ ਹੈ। ਤੁਸੀਂ ਆਪਣੀ ਸਿਆਣਪ ਅਤੇ ਸੰਚਾਰ ਹੁਨਰ ਨਾਲ ਪਿਛਲੇ ਕੁਝ ਹਫ਼ਤਿਆਂ ਵਿੱਚ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਦੂਰ ਕਰ ਸਕਦੇ ਹੋ।
ਪ੍ਰੇਮ ਜੀਵਨ: ਤੁਹਾਡੇ ਰਿਸ਼ਤੇ ਵਿੱਚ ਜੋ ਗਲਤਫਹਿਮੀਆਂ ਸਨ, ਉਹ ਸਭ ਹੁਣ ਦੂਰ ਹੋ ਜਾਣਗੀਆਂ ਅਤੇ ਤੁਹਾਡੇ ਰਿਸ਼ਤੇ ਵਿੱਚ ਪਿਆਰ ਅਤੇ ਰੋਮਾਂਸ ਵਧੇਗਾ। ਖੁੱਲ੍ਹ ਕੇ ਗੱਲ ਕਰਨ ਅਤੇ ਸਪੱਸ਼ਟਤਾ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਮੂਲਾਂਕ 1 ਵਾਲੇ ਵਿਦਿਆਰਥੀ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ, ਉਹ ਹੁਣ ਦੂਰ ਹੋ ਜਾਣਗੀਆਂ। ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਤਰੱਕੀ ਕਰਨ ਲਈ ਅਨੁਕੂਲ ਸਥਿਤੀ ਦਾ ਪੂਰਾ ਲਾਭ ਲੈ ਸਕਦੇ ਹਨ। ਇਹ ਭਵਿੱਖਬਾਣੀ ਉਨ੍ਹਾਂ ਵਿਦਿਆਰਥੀਆਂ ਲਈ ਬਿਲਕੁਲ ਸਹੀ ਹੈ, ਜੋ ਲੇਖਣ, ਪੱਤਰਕਾਰੀ ਜਾਂ ਕੋਈ ਵੀ ਭਾਸ਼ਾ ਸਿੱਖ ਰਹੇ ਹਨ।
ਪੇਸ਼ੇਵਰ ਜੀਵਨ: ਇਸ ਮੂਲਾਂਕ ਵਾਲੇ ਜਾਤਕਾਂ ਦੇ ਲਈ ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਰਹਿਣ ਵਾਲਾ ਹੈ। ਤੁਹਾਡੀ ਸ਼ਾਨਦਾਰ ਲੀਡਰਸ਼ਿਪ ਅਤੇ ਸੰਚਾਰ ਹੁਨਰ ਦੇ ਕਾਰਨ ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਮਾਨਤਾ ਮਿਲੇਗੀ।
ਸਿਹਤ: ਇਹ ਹਫ਼ਤਾ ਤੁਹਾਡੀ ਸਿਹਤ ਲਈ ਅਨੁਕੂਲ ਜਾਪਦਾ ਹੈ। ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਤੁਹਾਨੂੰ ਧਿਆਨ ਕਰਨ, ਸਿਹਤਮੰਦ ਖੁਰਾਕ ਖਾਣ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਤੁਸੀਂ ਹਰ ਰੋਜ਼ ਤੁਲਸੀ ਦੇ ਬੂਟੇ ਨੂੰ ਜਲ ਦਿਓ ਅਤੇ ਨਿਯਮਿਤ ਰੂਪ ਨਾਲ਼ ਇੱਕ ਤੁਲਸੀ ਦਾ ਪੱਤਾ ਖਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਸੀਂ ਭਾਵਨਾਤਮਕ ਤੌਰ 'ਤੇ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ। ਇਸ ਦੇ ਨਾਲ ਹੀ, ਜਿਨ੍ਹਾਂ ਲੋਕਾਂ ਦੀ ਤੁਸੀਂ ਪਰਵਾਹ ਕਰਦੇ ਹੋ, ਉਨ੍ਹਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਕਿਉਂਕਿ ਕਵਿਤਾ ਜਾਂ ਗੱਲਬਾਤ ਤੁਹਾਨੂੰ ਸੁਰੱਖਿਆ ਦੀ ਭਾਵਨਾ ਦਿੰਦੀ ਹੈ, ਤੁਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਆਪਣੇ ਘਰ ਵਿੱਚ ਇਲੈਕਟ੍ਰਾਨਿਕ ਉਪਕਰਣਾਂ ਨੂੰ ਬਦਲਣ ਬਾਰੇ ਵੀ ਸੋਚ ਸਕਦੇ ਹੋ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਰਿਸ਼ਤੇ ਵਿੱਚ ਪਿਆਰ ਅਤੇ ਰੋਮਾਂਸ ਦਾ ਅਨੁਭਵ ਕਰੋਗੇ। ਇਸ ਸਮੇਂ ਤੁਹਾਡਾ ਜੀਵਨ ਅਨੁਕੂਲ ਰਹਿਣ ਵਾਲਾ ਹੈ। ਵਿਆਹੇ ਜਾਤਕ ਸੰਤੁਸ਼ਟ ਮਹਿਸੂਸ ਕਰਨਗੇ।
ਪੜ੍ਹਾਈ: ਪ੍ਰਿੰਟ ਮੀਡੀਆ, ਸਾਹਿਤ ਜਾਂ ਕਵਿਤਾ ਦੇ ਖੇਤਰ ਨਾਲ ਜੁੜੇ ਵਿਦਿਆਰਥੀ ਸਫਲਤਾ ਪ੍ਰਾਪਤ ਕਰਨਗੇ ਅਤੇ ਉਨ੍ਹਾਂ ਦੇ ਮਨ ਵਿੱਚ ਬਹੁਤ ਸਾਰੇ ਨਵੇਂ ਵਿਚਾਰ ਆਉਣਗੇ।
ਪੇਸ਼ੇਵਰ ਜੀਵਨ: ਤੁਸੀਂ ਆਪਣੇ ਕਰੀਅਰ ਵਿੱਚ ਤਰੱਕੀ ਕਰੋਗੇ ਅਤੇ ਤੁਹਾਨੂੰ ਆਪਣੀ ਨੌਕਰੀ ਬਦਲਣ ਲਈ ਕੁਝ ਚੰਗੇ ਪ੍ਰਸਤਾਵ ਮਿਲ ਸਕਦੇ ਹਨ। ਜਿਹੜੇ ਲੋਕ ਲੇਖਣ, ਬੈਂਕਿੰਗ, ਵਿੱਦਿਆ ਜਾਂ ਸਲਾਹਕਾਰੀ ਦੇ ਖੇਤਰ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਕਰੀਅਰ ਵਿੱਚ ਤਰੱਕੀ ਹੋਣ ਦੀ ਸੰਭਾਵਨਾ ਹੈ।
ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਤੋਂ ਪਰੇਸ਼ਾਨੀ ਨਹੀਂ ਹੋਵੇਗੀ, ਪਰ ਭਾਵਨਾਤਮਕ ਉਤਾਰ-ਚੜ੍ਹਾਅ ਦੇ ਕਾਰਨ, ਤੁਹਾਨੂੰ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਹਰ ਰੋਜ਼ 108 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਸੀਂ ਅਧਿਆਤਮਕ ਮਾਰਗ ਵੱਲ ਖਿੱਚੇ ਜਾ ਸਕਦੇ ਹੋ। ਤੁਸੀਂ ਤੀਰਥ ਯਾਤਰਾ 'ਤੇ ਜਾਣ ਦਾ ਫੈਸਲਾ ਵੀ ਕਰ ਸਕਦੇ ਹੋ। ਤੁਹਾਨੂੰ ਆਪਣੇ ਪਿਤਾ, ਗੁਰੂ ਜਾਂ ਪਿਤਾ ਸਮਾਨ ਵਿਅਕਤੀ ਤੋਂ ਅਸ਼ੀਰਵਾਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੇਮ ਜੀਵਨ: ਇਸ ਹਫ਼ਤੇ, ਵਿਆਹੇ ਜਾਤਕ ਆਪਣੇ ਸਾਥੀ ਦੇ ਨਾਲ ਆਪਣੀ ਕਿਸੇ ਮਨਪਸੰਦ ਥਾ 'ਤੇ ਛੁੱਟੀਆਂ ਮਨਾਉਣ ਜਾ ਸਕਦੇ ਹਨ। ਇਹ ਤੁਹਾਡੇ ਲਈ ਆਪਣੇ ਸਾਥੀ ਨੂੰ ਆਪਣੇ ਮਾਪਿਆਂ ਨਾਲ ਮਿਲਾਉਣ ਲਈ ਇੱਕ ਅਨੁਕੂਲ ਸਮਾਂ ਹੈ।
ਪੜ੍ਹਾਈ: ਉੱਚ-ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਇਹ ਇੱਕ ਚੰਗਾ ਸਮਾਂ ਹੈ। ਜੇਕਰ ਤੁਸੀਂ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿੱਚ ਪੀ ਐਚ ਡੀ ਜਾਂ ਮਾਸਟਰਜ਼ ਡਿਗਰੀ ਦੇ ਲਈ ਦਾਖਲੇ ਦੀ ਉਡੀਕ ਕਰ ਰਹੇ ਹੋ, ਤਾਂ ਨਤੀਜੇ ਤੁਹਾਡੇ ਹੱਕ ਵਿੱਚ ਹੋ ਸਕਦੇ ਹਨ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਪੇਸ਼ੇਵਰ ਖੇਤਰ ਵਿੱਚ ਆਪਣੇ ਕੰਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਕਿਸੇ ਪੁਰਾਣੇ ਕੰਮ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਸਕਦੇ ਹੋ ਅਤੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਸੁਪਰਵਾਈਜ਼ਰ ਜਾਂ ਉੱਚ ਅਧਿਕਾਰੀ ਤੋਂ ਪ੍ਰਸ਼ੰਸਾ ਜਾਂ ਮਾਨਤਾ ਮਿਲ ਸਕਦੀ ਹੈ। ਜਿਹੜੇ ਜਾਤਕ ਲਾਈਫ ਕੋਚ, ਮਾਰਗ ਦਰਸ਼ਕ ਜਾਂ ਅਧਿਆਪਕ ਵੱਜੋਂ ਕੰਮ ਕਰਦੇ ਹਨ, ਉਹ ਆਪਣੇ ਵਿਚਾਰ ਸਾਂਝੇ ਕਰਨ ਦਾ ਆਨੰਦ ਮਾਣਨਗੇ।
ਸਿਹਤ: ਤੁਹਾਨੂੰ ਸਾਫ਼-ਸਫ਼ਾਈ ਦਾ ਧਿਆਨ ਰੱਖਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਬਹੁਤ ਜ਼ਿਆਦਾ ਮਿੱਠਾ ਅਤੇ ਤੇਲ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਉਪਾਅ:ਤੁਸੀਂ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ, ਮੂਲਾਂਕ 4 ਵਾਲੇ ਜਾਤਕ ਆਪਣੀ ਗੱਲਬਾਤ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਅਤੇ ਪ੍ਰੇਰਿਤ ਕਰਨ ਦੇ ਯੋਗ ਹੋਣਗੇ। ਇਸ ਨਾਲ਼ ਤੁਹਾਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜਨ ਵਿੱਚ ਮੱਦਦ ਮਿਲੇਗੀ। ਹਾਲਾਂਕਿ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਸੋਚ-ਸਮਝ ਕੇ ਬੋਲੋ, ਕਿਉਂਕਿ ਤੁਹਾਡੇ ਵਿਚਾਰ ਉਨ੍ਹਾਂ ਲੋਕਾਂ ਨੂੰ ਮੂਰਖਤਾ ਭਰੇ ਲੱਗ ਸਕਦੇ ਹਨ, ਜਿਹੜੇ ਵਿਚਾਰਾਂ ਨੂੰ ਡੂੰਘਾਈ ਨਾਲ ਨਹੀਂ ਸਮਝਦੇ।
ਪ੍ਰੇਮ ਜੀਵਨ: ਇਸ ਹਫ਼ਤੇ, ਆਪਣੇ ਸਾਥੀ ਨਾਲ ਬਹਿਸ ਕਰਨ ਜਾਂ ਉਨ੍ਹਾਂ 'ਤੇ ਦਬਾਅ ਪਾਉਣ ਦੀ ਬਜਾਏ, ਤੁਹਾਨੂੰ ਉਨ੍ਹਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਇਮਾਨਦਾਰੀ 'ਤੇ ਸਵਾਲ ਨਹੀਂ ਕਰਨਾ ਚਾਹੀਦਾ ਅਤੇ ਇੱਕ-ਦੂਜੇ ਨੂੰ ਕੁਝ ਆਜ਼ਾਦੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੜ੍ਹਾਈ: ਇਸ ਹਫ਼ਤੇ ਵਿਦਿਆਰਥੀਆਂ ਦੇ ਉੱਚ-ਵਿੱਦਿਆ ਪ੍ਰਾਪਤ ਕਰਨ ਜਾਂ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਸਾਕਾਰ ਹੋ ਸਕਦੇ ਹਨ। ਥੀਏਟਰ ਅਦਾਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਜਾਂ ਪੱਤਰਕਾਰੀ ਅਤੇ ਕੰਪਿਊਟਰ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਹਫ਼ਤੇ ਲਾਭ ਹੋਣ ਦੀ ਸੰਭਾਵਨਾ ਹੈ।
ਪੇਸ਼ੇਵਰ ਜੀਵਨ: ਜਿਹੜੇ ਜਾਤਕ ਮਲਟੀਨੈਸ਼ਨਲ ਕਾਰਪੋਰੇਸ਼ਨ ਜਾਂ ਆਯਾਤ-ਨਿਰਯਾਤ ਦੀ ਕੰਪਨੀ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਲਈ ਇਹ ਚੰਗਾ ਸਮਾਂ ਹੈ ਅਤੇ ਉਹ ਚੰਗਾ ਮੁਨਾਫ਼ਾ ਕਮਾਉਣਗੇ।ਇਸ ਤੋਂ ਇਲਾਵਾ, ਤੁਸੀਂ ਮਨੋਰੰਜਨ ਦੇ ਨਵੇਂ ਸਰੋਤਾਂ ਜਾਂ ਵਿਦੇਸ਼ੀ ਮੀਡੀਆ ਤੋਂ ਪ੍ਰੇਰਿਤ ਹੋ ਕੇ ਕੁਝ ਨਵਾਂ ਕਰਨ ਬਾਰੇ ਸੋਚ ਸਕਦੇ ਹੋ।
ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਤੁਹਾਡੇ ਹੱਥਾਂ ਵਿੱਚ ਹੈ। ਇਸ ਲਈ ਕਸਰਤ ਕਰੋ, ਵਧੀਆ ਭੋਜਨ ਖਾਓ, ਧਿਆਨ (ਮੈਡੀਟੇਸ਼ਨ) ਕਰੋ ਅਤੇ ਬਹੁਤ ਜ਼ਿਆਦਾ ਮਿੱਠਾ ਅਤੇ ਤੇਲਯੁਕਤ ਭੋਜਨ ਖਾਣ ਤੋਂ ਬਚੋ।
ਉਪਾਅ:ਤੁਸੀਂ ਇਸ ਹਫਤੇ ਕੁਝ ਰੁੱਖ ਅਤੇ ਬੂਟੇ ਲਗਾਓ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਹਾਡੀ ਬੁੱਧੀ ਬਹੁਤ ਤੇਜ਼ ਹੋਵੇਗੀ ਅਤੇ ਇਸ ਲਈ, ਤੁਸੀਂ ਆਪਣੀ ਬੁੱਧੀ ਦੇ ਅਧਾਰ ‘ਤੇ ਕਾਰੋਬਾਰ ਵਿੱਚ ਮਿਲਣ ਵਾਲੇ ਮੌਕਿਆਂ ਦਾ ਲਾਭ ਲੈਣ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ ਤੁਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਵੋਗੇ।
ਪ੍ਰੇਮ ਜੀਵਨ: ਮੂਲਾਂਕ 5 ਵਾਲੇ ਵਿਆਹੇ ਜਾਤਕਾਂ ਨੂੰ ਆਪਣੇ ਸਾਥੀ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ, ਇਸ ਲਈ ਇਹ ਹਫ਼ਤਾ ਤੁਹਾਡੇ ਲਈ ਬਹੁਤ ਮਹੱਤਵਪੂਰਣ ਅਤੇ ਲਾਭਦਾਇਕ ਹੋਣ ਵਾਲਾ ਹੈ। ਹਾਲਾਂਕਿ, ਤੁਹਾਡਾ ਮਜ਼ਾਕੀਆ ਸੁਭਾਅ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਕੁਝ ਗਲਤਫਹਿਮੀਆਂ ਪੈਦਾ ਕਰ ਸਕਦਾ ਹੈ।
ਪੜ੍ਹਾਈ: ਇਸ ਹਫ਼ਤੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਸਕਦੇ ਹਨ। ਇਹ ਹਫ਼ਤਾ ਉਨ੍ਹਾਂ ਲੋਕਾਂ ਲਈ ਖ਼ਾਸ ਤੌਰ 'ਤੇ ਅਨੁਕੂਲ ਹੋਣ ਵਾਲਾ ਹੈ, ਜਿਹੜਾ ਲੇਖਣ, ਪੱਤਰਕਾਰੀ ਜਾਂ ਕਿਸੇ ਵੀ ਭਾਸ਼ਾ ਦੇ ਕੋਰਸ ਕਰ ਰਹੇ ਹਨ।
ਪੇਸ਼ੇਵਰ ਜੀਵਨ: ਇਹ ਸਮਾਂ ਉਨ੍ਹਾਂ ਲੋਕਾਂ ਦੇ ਕਰੀਅਰ ਲਈ ਬਹੁਤ ਵਧੀਆ ਰਹਿਣ ਵਾਲਾ ਹੈ, ਜਿਹੜੇ ਡੇਟਾ ਵਿਗਿਆਨੀ, ਆਯਾਤ-ਨਿਰਯਾਤ, ਗੱਲਬਾਤ ਕਰਨ ਵਾਲੇ ਜਾਂ ਬੈਂਕਰ ਵੱਜੋਂ ਕੰਮ ਕਰਦੇ ਹਨ।
ਸਿਹਤ: ਇਸ ਹਫ਼ਤੇ, ਆਪਣੇ ਸਰੀਰ ਅਤੇ ਸਿਹਤ ਲਈ ਸਮਾਂ ਕੱਢੋ, ਇਸ ਨਾਲ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣਗੇ। ਤੁਸੀਂ ਆਪਣੀ ਸਿਹਤ, ਤੰਦਰੁਸਤੀ ਅਤੇ ਊਰਜਾ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਇਸ ਹਫ਼ਤੇ ਦਾ ਪੂਰਾ ਲਾਭ ਲੈ ਸਕਦੇ ਹੋ।
ਉਪਾਅ:ਤੁਹਾਨੂੰ ਜਿੰਨਾ ਹੋ ਸਕੇ, ਹਰੇ ਰੰਗ ਦੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਇਹ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ ਆਪਣੀ ਜੇਬ ਵਿੱਚ ਇੱਕ ਹਰਾ ਰੁਮਾਲ ਤਾਂ ਰੱਖੋ।।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਹਾਨੂੰ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਤੁਸੀਂ ਆਪਣੇ ਦਮ 'ਤੇ ਸਫਲਤਾ ਪ੍ਰਾਪਤ ਕਰਨ ਦੀ ਇੱਛਾ ਰੱਖ ਸਕਦੇ ਹੋ। ਤੁਸੀਂ ਨ੍ਰਿਤ, ਸੰਗੀਤ, ਮੇਕਅੱਪ ਅਤੇ ਆਪਣੇ-ਆਪ ਨੂੰ ਸਜਾਉਣ 'ਤੇ ਪੈਸੇ ਖਰਚ ਕਰ ਸਕਦੇ ਹੋ।
ਪ੍ਰੇਮ ਜੀਵਨ: ਇਹ ਹਫ਼ਤਾ ਰੋਮਾਂਸ ਅਤੇ ਪਿਆਰ ਦੇ ਮਾਮਲੇ ਵਿੱਚ ਬਹੁਤ ਵਧੀਆ ਰਹਿਣ ਵਾਲਾ ਹੈ। ਤੁਸੀਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਸਕਦੇ ਹੋ। ਜਿਹੜੇ ਜਾਤਕ ਪ੍ਰੇਮ ਸਬੰਧ ਵਿੱਚ ਹਨ, ਉਹ ਆਪਣੇ ਸਾਥੀ ਦੇ ਨਾਲ ਸਮਾਂ ਬਿਤਾ ਕੇ ਖੁਸ਼ ਮਹਿਸੂਸ ਕਰਨਗੇ।
ਪੜ੍ਹਾਈ: ਇਸ ਹਫ਼ਤੇ ਵਿਦਿਆਰਥੀਆਂ ਦੇ ਉੱਚ-ਵਿੱਦਿਆ ਪ੍ਰਾਪਤ ਕਰਨ ਜਾਂ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਸਾਕਾਰ ਹੋ ਸਕਦੇ ਹਨ। ਜਿਹੜੇ ਲੋਕ ਥੀਏਟਰ ਐਕਟਿੰਗ ਵਿੱਚ ਹਨ ਜਾਂ ਇੰਟੀਰੀਅਰ ਡਿਜ਼ਾਈਨਿੰਗ, ਫੈਸ਼ਨ ਜਾਂ ਡਿਜ਼ਾਈਨਿੰਗ ਦੇ ਕਿਸੇ ਹੋਰ ਖੇਤਰ ਦੀ ਪੜ੍ਹਾਈ ਕਰ ਰਹੇ ਹਨ, ਉਹ ਇਸ ਹਫ਼ਤੇ ਲਾਭ ਪ੍ਰਾਪਤ ਕਰ ਸਕਦੇ ਹਨ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਡੇ ‘ਤੇ ਕੰਮ ਦਾ ਬੋਝ ਵਧ ਸਕਦਾ ਹੈ। ਇਹ ਤੁਹਾਡੇ ਲਈ ਚੰਗੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਇੱਕ ਪ੍ਰੀਖਿਆ ਦਾ ਸਮਾਂ ਸਾਬਤ ਹੋ ਸਕਦਾ ਹੈ ਅਤੇ ਤੁਹਾਡੇ 'ਤੇ ਨਵੀਆਂ ਜ਼ਿੰਮੇਵਾਰੀਆਂ ਆ ਸਕਦੀਆਂ ਹਨ। ਇਹ ਆਪਣੇ ਵਿਚਾਰਾਂ ਨੂੰ ਸੰਗਠਿਤ ਕਰਨ, ਆਪਣੇ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਅਤੇ ਦੂਜਿਆਂ ਨੂੰ ਆਪਣੀ ਬੁੱਧੀ ਦਾ ਪ੍ਰਦਰਸ਼ਨ ਕਰਨ ਲਈ ਇੱਕ ਅਨੁਕੂਲ ਸਮਾਂ ਹੈ।
ਸਿਹਤ: ਇਸ ਹਫ਼ਤੇ, ਮੂਲਾਂਕ 6 ਵਾਲੇ ਜਾਤਕ ਸਿਹਤਮੰਦ ਅਤੇ ਤੰਦਰੁਸਤ ਮਹਿਸੂਸ ਕਰਨਗੇ। ਆਪਣਾ ਧਿਆਨ ਰੱਖੋ, ਚੰਗੀ ਖੁਰਾਕ ਖਾਓ ਅਤੇ ਕਸਰਤ ਕਰੋ।
ਉਪਾਅ:ਆਪਣੇ ਘਰ ਵਿੱਚ ਚਿੱਟੇ ਰੰਗ ਦੇ ਫੁੱਲ ਲਗਾਓ ਅਤੇ ਉਨ੍ਹਾਂ ਦੀ ਦੇਖਭਾਲ਼ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ, ਮੂਲਾਂਕ 7 ਵਾਲੇ ਜਾਤਕਾਂ ਨੂੰ ਘੱਟ ਬੋਲਣ ਅਤੇ ਗੱਲ ਕਰਦੇ ਸਮੇਂ ਸ਼ਾਂਤ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡਾ ਗੁੱਸਾ ਅਤੇ ਹਮਲਾਵਰ ਵਿਵਹਾਰ ਗਲਤਫਹਿਮੀਆਂ ਪੈਦਾ ਕਰ ਸਕਦਾ ਹੈ ਅਤੇ ਤੁਹਾਡੇ ਪਿਆਰਿਆਂ ਨੂੰ ਦੁੱਖ ਪਹੁੰਚਾ ਸਕਦਾ ਹੈ।
ਪ੍ਰੇਮ ਜੀਵਨ: ਤੁਹਾਨੂੰ ਆਪਣੇ ਦੋਸਤਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਸ਼ਾਂਤ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਬਹਿਸ ਅਤੇ ਵਿਵਾਦ ਤੋਂ ਬਚਣ ਲਈ ਆਪਣੀ ਬੋਲ-ਬਾਣੀ ਨੂੰ ਕਾਬੂ ਵਿੱਚ ਰੱਖਦੇ ਹੋ, ਤਾਂ ਤੁਹਾਡਾ ਵਿਆਹੁਤਾ ਅਤੇ ਪ੍ਰੇਮ ਜੀਵਨ ਖੁਸ਼ਹਾਲ ਰਹਿ ਸਕਦਾ ਹੈ।
ਪੜ੍ਹਾਈ: ਇਹ ਹਫ਼ਤਾ ਮੂਲਾਂਕ 7 ਵਾਲੇ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਰਹਿਣ ਵਾਲਾ ਹੈ, ਜਿਹੜੇ ਲੇਖਣ, ਪੱਤਰਕਾਰੀ ਜਾਂ ਕੋਈ ਹੋਰ ਭਾਸ਼ਾ ਸਿੱਖ ਰਹੇ ਹਨ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਆਪਣੇ ਟੀਚਿਆਂ ਅਤੇ ਇੱਛਾਵਾਂ ਦਾ ਮੁੱਲਾਂਕਣ ਕਰੋਗੇ ਅਤੇ ਨਤੀਜਿਆਂ ਦੇ ਆਧਾਰ 'ਤੇ, ਤੁਸੀਂ ਆਪਣੇ ਭਵਿੱਖ ਦੇ ਲਈ ਯੋਜਨਾਵਾਂ ਬਣਾ ਸਕਦੇ ਹੋ। ਕਾਰੋਬਾਰੀ ਕੁਝ ਨਵੇਂ ਹੁਨਰ ਸਿੱਖ ਸਕਦੇ ਹਨ। ਇਸ ਦੇ ਨਾਲ ਹੀ, ਕਾਰੋਬਾਰ ਦੇ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਸਕਾਰਾਤਮਕ ਰਹਿਣ ਵਾਲਾ ਹੈ ਅਤੇ ਉਹ ਟੀਮ ਦੇ ਨਾਲ ਕੰਮ ਕਰਨਗੇ ਅਤੇ ਲੋਕਾਂ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣਗੇ।
ਸਿਹਤ: ਇਸ ਸਮੇਂ, ਤੁਸੀਂ ਆਪਣੀ ਸਿਹਤ ਬਾਰੇ ਥੋੜੀ ਚਿੰਤਾ ਕਰ ਸਕਦੇ ਹੋ, ਇਸ ਲਈ ਤੁਹਾਨੂੰ ਆਪਣੇ ਖਾਣ-ਪੀਣ ਅਤੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਾਫ਼ੀ ਨੀਂਦ ਲੈਣੀ ਚਾਹੀਦੀ ਹੈ।
ਉਪਾਅ:ਤੁਸੀਂ ਇਸ ਹਫਤੇ ਆਪਣੇ ਘਰ ਮਨੀ-ਪਲਾਂਟ ਜਾਂ ਹਰੇ-ਭਰੇ ਬੂਟੇ ਲਗਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਸੀਂ ਉਤਸ਼ਾਹ ਨਾਲ ਭਰੇ ਰਹੋਗੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬੋਲੋਗੇ। ਤੁਸੀਂ ਆਪਣੇ ਦੋਸਤਾਂ ਵਿੱਚ ਮਸ਼ਹੂਰ ਹੋਵੋਗੇ। ਤੁਸੀਂ ਆਪਣਾ ਕੰਮ ਪੂਰਾ ਕਰਨ ਦੇ ਯੋਗ ਹੋਵੋਗੇ, ਕਿਉਂਕਿ ਤੁਸੀਂ ਦੂਜਿਆਂ ਨੂੰ ਮਨਾਉਣ ਜਾਂ ਯਕੀਨ ਦਿਲਵਾਉਣ ਵਿੱਚ ਮਾਹਰ ਹੋ।
ਪ੍ਰੇਮ ਜੀਵਨ: ਜੇਕਰ ਤੁਸੀਂ ਕੁਆਰੇ ਹੋ ਅਤੇ ਕਿਸੇ ਨੂੰ ਪਸੰਦ ਕਰਦੇ ਹੋ, ਤਾਂ ਇਸ ਹਫ਼ਤੇ ਤੁਸੀਂ ਆਪਣੀਆਂ ਭਾਵਨਾਵਾਂ ਉਨ੍ਹਾਂ ਅੱਗੇ ਪ੍ਰਗਟ ਕਰ ਸਕਦੇ ਹੋ। ਇਹ ਸੰਭਵ ਹੈ ਕਿ ਤੁਹਾਨੂੰ ਉਨ੍ਹਾਂ ਤੋਂ ਸਕਾਰਾਤਮਕ ਪ੍ਰਤੀਕਿਰਿਆ ਜਾਂ ਜਵਾਬ ਮਿਲੇ। ਇਸ ਹਫ਼ਤੇ ਤੁਸੀਂ ਆਪਣੇ ਸਾਥੀ ਦੇ ਨਾਲ ਬਾਹਰ ਘੁੰਮਣ ਜਾਣ ਦਾ ਫੈਸਲਾ ਕਰ ਸਕਦੇ ਹੋ।
ਪੜ੍ਹਾਈ: ਇਹ ਹਫ਼ਤਾ ਮੂਲਾਂਕ 8 ਵਾਲੇ ਵਿਦਿਆਰਥੀਆਂ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਅਤੇ ਮਿਹਨਤ ਦਾ ਫਲ ਮਿਲੇਗਾ। ਤੁਹਾਨੂੰ ਸਫਲਤਾ ਅਤੇ ਸਕਾਰਾਤਮਕ ਨਤੀਜੇ ਮਿਲਣਗੇ। ਕੁਝ ਵਿਦਿਆਰਥੀਆਂ ਕੋਲ ਕਾਨੂੰਨੀ ਪੜ੍ਹਾਈ ਕਰਨ ਦਾ ਵਿਕਲਪ ਵੀ ਹੋ ਸਕਦਾ ਹੈ।
ਪੇਸ਼ੇਵਰ ਜੀਵਨ: ਇਹ ਹਫ਼ਤਾ ਉਨ੍ਹਾਂ ਜਾਤਕਾਂ ਦੇ ਲਈ ਭਾਗਸ਼ਾਲੀ ਹੋਣ ਵਾਲਾ ਹੈ, ਜਿਹੜੇ ਮਾਰਕੀਟਿੰਗ, ਕਾਨੂੰਨ ਜਾਂ ਚਾਰਟਰਡ ਅਕਾਊਂਟਿੰਗ ਦੇ ਖੇਤਰ ਵਿੱਚ ਕੰਮ ਕਰਦੇ ਹਨ। ਤੁਹਾਨੂੰ ਆਪਣਾ ਮੁਨਾਫ਼ਾ ਵਧਾਉਣ ਅਤੇ ਚੰਗੇ ਗਾਹਕ ਬਣਾਉਣ ਦਾ ਮੌਕਾ ਮਿਲੇਗਾ।
ਸਿਹਤ: ਜੇਕਰ ਤੁਸੀਂ ਆਪਣੀ ਸਿਹਤ ਅਤੇ ਸਾਫ਼-ਸਫਾਈ ਦਾ ਧਿਆਨ ਨਹੀਂ ਰੱਖਦੇ, ਤਾਂ ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ।
ਉਪਾਅ:ਤੁਸੀਂ ਇਸ ਹਫਤੇ ਆਪਣੇ ਘਰ ਤੁਲਸੀ ਦਾ ਬੂਟਾ ਲਗਾਓ ਅਤੇ ਇਸ ਦੀ ਦੇਖਭਾਲ਼ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਤੁਸੀਂ ਆਪਣੀ ਸਖ਼ਤ ਮਿਹਨਤ ਅਤੇ ਪ੍ਰਬੰਧਨ ਹੁਨਰ ਦੀ ਮੱਦਦ ਨਾਲ ਕਾਰਜ ਸਥਾਨ ਵਿੱਚ ਚੀਜ਼ਾਂ ਨੂੰ ਵਿਵਸਥਿਤ ਕਰਨ ਦੇ ਯੋਗ ਹੋਵੋਗੇ। ਇਸ ਨਾਲ ਤੁਹਾਡੀ ਕਾਰਗੁਜ਼ਾਰੀ ਅਤੇ ਉਤਪਾਦਕਤਾ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਤੁਹਾਡੀ ਮੁਕਾਬਲੇ ਵਾਲੀ ਭਾਵਨਾ ਤੁਹਾਨੂੰ ਆਪਣੇ ਸਾਥੀਆਂ ਅਤੇ ਪ੍ਰਤੀਯੋਗੀਆਂ ‘ਤੇ ਜਿੱਤ ਪ੍ਰਾਪਤ ਕਰਨ ਵਿੱਚ ਮੱਦਦ ਕਰ ਸਕਦੀ ਹੈ।
ਪ੍ਰੇਮ ਜੀਵਨ: ਇਹ ਹਫ਼ਤਾ ਉਨ੍ਹਾਂ ਕੁਆਰੇ ਜਾਤਕਾਂ ਲਈ ਬਹੁਤ ਵਧੀਆ ਰਹਿਣ ਵਾਲਾ ਹੈ, ਜਿਹੜੇ ਸੱਚੇ ਪਿਆਰ ਦੀ ਭਾਲ਼ ਵਿੱਚ ਹਨ। ਤੁਸੀਂ ਆਪਣੇ ਸੁਹਜ ਅਤੇ ਗੱਲ ਕਰਨ ਦੇ ਢੰਗ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋਵੋਗੇ। ਹਾਲਾਂਕਿ, ਤੁਹਾਡੀ ਉੱਚੀ ਆਵਾਜ਼ ਨੂੰ ਤੁਹਾਡੇ ਗੁੱਸੇ ਭਰੇ ਅਤੇ ਪ੍ਰਭਾਵਸ਼ਾਲੀ ਵਿਵਹਾਰ ਵੱਜੋਂ ਸਮਝਿਆ ਜਾ ਸਕਦਾ ਹੈ, ਇਸ ਲਈ ਤੁਹਾਨੂੰ ਨਰਮੀ ਨਾਲ ਬੋਲਣ ਅਤੇ ਆਪਣੀ ਊਰਜਾ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹਾਈ: ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਉਹ ਪ੍ਰੀਖਿਆ ਵਿੱਚ ਚੰਗੇ ਅੰਕਾਂ ਨਾਲ ਸਫਲਤਾ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ, ਉਹ ਲੇਖਣ, ਪੱਤਰਕਾਰੀ ਜਾਂ ਕੋਈ ਹੋਰ ਭਾਸ਼ਾ ਸਿੱਖਣ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
ਪੇਸ਼ੇਵਰ ਜੀਵਨ: ਇਹ ਹਫ਼ਤਾ ਉਨ੍ਹਾਂ ਜਾਤਕਾਂ ਦੇ ਲਈ ਸ਼ਾਨਦਾਰ ਸਿੱਧ ਹੋਵੇਗਾ, ਜਿਹੜੇ ਆਪਣੀ ਕੰਪਨੀ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ ਜਾਂ ਜਿਹੜੇ ਆਪਣੀ ਆਮਦਨ ਵਧਾਉਣ ਲਈ ਆਮਦਨ ਦਾ ਇੱਕ ਨਵਾਂ ਸਰੋਤ ਬਣਾਉਣਾ ਚਾਹੁੰਦੇ ਹਨ। ਇਸ ਹਫ਼ਤੇ ਤੁਹਾਨੂੰ ਕਈ ਲਾਭਦਾਇਕ ਮੌਕੇ ਮਿਲਣ ਦੀ ਸੰਭਾਵਨਾ ਹੈ।
ਸਿਹਤ: ਇਸ ਹਫ਼ਤੇ, ਮੂਲਾਂਕ 9 ਵਾਲੇ ਜਾਤਕਾਂ ਨੂੰ ਸਹੀ ਦੇਖਭਾਲ ਕਰਨ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਤੁਹਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕਸਰਤ ਅਤੇ ਧਿਆਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਉਪਾਅ: ਤੁਸੀਂ ਹਰ ਰੋਜ਼ ਗਊ ਨੂੰ ਹਰਾ ਚਾਰਾ ਖਿਲਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਮੂਲਾਂਕ 6 ਦਾ ਸੁਆਮੀ ਗ੍ਰਹਿ ਕੌਣ ਹੈ?
ਇਸ ਮੂਲਾਂਕ ਦਾ ਸੁਆਮੀ ਸ਼ੁੱਕਰ ਗ੍ਰਹਿ ਹੈ।
2. ਮੂਲਾਂਕ 6 ਵਾਲੇ ਜਾਤਕਾਂ ਨੂੰ ਕੀ ਪਸੰਦ ਹੈ?
ਉਹ ਸੁੱਖ-ਸੁਵਿਧਾਵਾਂ ਦੀਆਂ ਵਸਤੂਆਂ ਵੱਲ ਵਧੇਰੇ ਖਿੱਚੇ ਜਾਂਦੇ ਹਨ।
3. ਕੀ ਮੂਲਾਂਕ 9 ਵਾਲੇ ਜਾਤਕ ਗੁੱਸੇ ਨਾਲ਼ ਭਰੇ ਹੁੰਦੇ ਹਨ?
ਇਸ ਅੰਕ ਦਾ ਸੁਆਮੀ ਗ੍ਰਹਿ ਮੰਗਲ ਹੈ, ਇਸ ਲਈ ਇਨ੍ਹਾਂ ਦੇ ਸੁਭਾਅ ਵਿੱਚ ਗੁੱਸਾ ਦੇਖਿਆ ਜਾ ਸਕਦਾ ਹੈ।