ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1 ਹੋਵੇਗਾ। ਭਾਵੇਂ ਤੁਸੀਂ ਸਰਕਾਰ, ਪ੍ਰਸ਼ਾਸਨ ਅਤੇ ਸਮਾਜਿਕ ਨਿਯਮਾਂ ਨੂੰ ਪੂਰਾ ਮਹੱਤਵ ਦਿੰਦੇ ਹੋ, ਪਰ ਇਸ ਹਫ਼ਤੇ ਇਹ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਕਿ ਇਨ੍ਹਾਂ ਮਾਮਲਿਆਂ ਵਿੱਚ ਕੋਈ ਗਲਤੀ ਜਾਂ ਭੁੱਲ ਨਾ ਹੋਵੇ। ਭਾਵੇਂ ਤੁਹਾਨੂੰ ਇਸ ਹਫ਼ਤੇ ਜ਼ਿਆਦਾ ਮਿਹਨਤ ਕਰਨੀ ਪਵੇ, ਤੁਹਾਨੂੰ ਉਸ ਮਿਹਨਤ ਦੇ ਚੰਗੇ ਨਤੀਜੇ ਮਿਲਣਗੇ ਅਤੇ ਜੇਕਰ ਤੁਸੀਂ ਆਪਣੇ-ਆਪ ਨੂੰ ਅਨੁਸ਼ਾਸਿਤ ਰੱਖਦੇ ਹੋਏ ਅੱਗੇ ਵਧੋਗੇ, ਤਾਂ ਤੁਸੀਂ ਨਕਾਰਾਤਮਕਤਾ ਨੂੰ ਵੀ ਕਾਬੂ ਕਰਨ ਦੇ ਯੋਗ ਹੋਵੋਗੇ। ਤਜਰਬੇਕਾਰ ਲੋਕਾਂ ਦੀ ਸਲਾਹ ਤੁਹਾਡੇ ਲਈ ਫਾਇਦੇਮੰਦ ਸਿੱਧ ਹੋਵੇਗੀ। ਤੁਸੀਂ ਜੋ ਵੀ ਕੰਮ ਸਬਰ ਨਾਲ ਕਰੋਗੇ, ਉਸ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ।
ਉਪਾਅ: ਮਾਸਾਹਾਰੀ ਭੋਜਨ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਇੱਕ ਉਪਾਅ ਵੱਜੋਂ ਕੰਮ ਕਰੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 2 ਹੋਵੇਗਾ। ਤੁਸੀਂ ਇਸ ਹਫ਼ਤੇ ਹਰ ਕੰਮ ਧੀਰਜ ਨਾਲ ਕਰੋਗੇ। ਜੇਕਰ ਤੁਸੀਂ ਕੋਈ ਬਦਲਾਅ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਉਸ ਬਦਲਾਅ ਨੂੰ ਪੂਰਾ ਕਰਨ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਯਾਤਰਾ ਕਰਨਾ, ਆਪਣਾ ਮਨੋਰੰਜਨ ਕਰਨਾ, ਤੁਸੀਂ ਇਸ ਹਫ਼ਤੇ ਕੋਈ ਵੀ ਅਜਿਹਾ ਕੰਮ ਆਸਾਨੀ ਨਾਲ ਕਰ ਸਕੋਗੇ। ਕਾਰੋਬਾਰ ਨਾਲ ਜੁੜੇ ਲੋਕ ਆਪਣੇ-ਆਪ ਨੂੰ ਹੋਰ ਅੱਗੇ ਵਧਾਉਣ ਦੀਆਂ ਯੋਜਨਾਵਾਂ 'ਤੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਆਪਣੇ ਪਰਿਵਾਰ ਲਈ ਵੀ ਕਾਫ਼ੀ ਸਮਾਂ ਕੱਢ ਸਕੋਗੇ।
ਉਪਾਅ: ਕਿਸੇ ਖੁਸਰੇ ਨੂੰ ਸ਼ਿੰਗਾਰ ਦੀ ਸਮੱਗਰੀ ਤੋਹਫੇ ਵਿੱਚ ਦੇਣਾ ਸ਼ੁਭ ਹੋਵੇਗਾ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 3 ਹੋਵੇਗਾ। ਤੁਹਾਨੂੰ ਵਿਰੋਧ ਖਾਸ ਕਰਕੇ ਕਿਸੇ ਔਰਤ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਤੁਸੀਂ ਜਾਣਬੁੱਝ ਕੇ ਕਿਸੇ ਵੀ ਔਰਤ ਦਾ ਵਿਰੋਧ ਨਾ ਕਰੋ, ਅਤੇ ਜੇਕਰ ਅਜਿਹਾ ਲੱਗਦਾ ਹੈ ਕਿ ਕੋਈ ਔਰਤ ਤੁਹਾਡਾ ਵਿਰੋਧ ਕਰ ਸਕਦੀ ਹੈ, ਤਾਂ ਤੁਹਾਨੂੰ ਉਸ ਅਨੁਸਾਰ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਆਪਣੇ-ਆਪ ਨੂੰ ਸੁਰੱਖਿਅਤ ਰੱਖਦੇ ਹੋਏ ਆਪਣਾ ਕੰਮ ਕਰਨਾ ਚਾਹੀਦਾ ਹੈ। ਇਸ ਹਫ਼ਤੇ, ਪਰਿਵਾਰ ਦੇ ਮੈਂਬਰਾਂ ਲਈ ਸਮਾਂ ਕੱਢਣਾ ਮਹੱਤਵਪੂਰਣ ਹੋਵੇਗਾ, ਪਰ ਇੰਨਾ ਸਮਾਂ ਨਾ ਦਿਓ ਕਿ ਸਮੇਂ ਦੇ ਅਨੁਪਾਤ ਵਿੱਚ ਪਿਆਰ ਘੱਟ ਜਾਵੇ। ਜੇਕਰ ਤੁਸੀਂ ਤਜਰਬੇ ਅਤੇ ਸਬਰ ਨਾਲ ਕੰਮ ਕਰੋਗੇ ਤਾਂ ਤੁਸੀਂ ਨਕਾਰਾਤਮਕਤਾ ਨੂੰ ਰੋਕਣ ਵਿੱਚ ਸਫਲ ਹੋਵੋਗੇ।
ਉਪਾਅ: ਦੇਵੀ ਲਕਸ਼ਮੀ ਦੀ ਪੂਜਾ ਕਰਨਾ ਸ਼ੁਭ ਰਹੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 14, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 4 ਹੋਵੇਗਾ। ਇਸ ਹਫਤੇ ਤੁਹਾਨੂੰ ਅਹਿਸਾਸ ਹੋ ਸਕਦਾ ਹੈ ਕਿ ਤੁਸੀਂ ਕਿਸੇ ਖਾਸ ਕੰਮ ਨੂੰ ਕਰਨ ਵਿੱਚ ਕਿੱਥੇ ਗਲਤੀ ਕੀਤੀ ਹੈ ਜਾਂ ਕਿਸੇ ਵਿਅਕਤੀ ਦੀ ਚੋਣ ਵਿੱਚ ਤੁਹਾਡੇ ਤੋਂ ਕਿੱਥੇ ਗਲਤਫਹਿਮੀ ਹੋਈ ਹੈ। ਇਹ ਸੁਭਾਵਿਕ ਹੈ ਕਿ ਇਹਨਾਂ ਗੱਲਾਂ ਨੂੰ ਜਾਣਨ ਤੋਂ ਬਾਅਦ, ਤੁਸੀਂ ਬਿਹਤਰ ਤਰੀਕੇ ਨਾਲ ਕੰਮ ਕਰ ਸਕੋਗੇ ਅਤੇ ਬਿਹਤਰ ਨਤੀਜੇ ਪ੍ਰਾਪਤ ਕਰ ਸਕੋਗੇ। ਇਹ ਹਫ਼ਤਾ ਧਰਮ ਅਤੇ ਅਧਿਆਤਮਿਕਤਾ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਵਧੀਆ ਹੋ ਸਕਦਾ ਹੈ। ਘਰ ਜਾਂ ਰਿਸ਼ਤੇਦਾਰਾਂ ਦੇ ਸਥਾਨ 'ਤੇ ਕੋਈ ਸ਼ੁਭ ਸਮਾਗਮ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਧਾਰਮਿਕ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਯੋਜਨਾ ਦੇ ਅੱਗੇ ਵਧਣ ਦੇ ਚੰਗੇ ਮੌਕੇ ਹਨ। ਜਿਹੜੇ ਜਾਤਕ ਅੰਨ੍ਹੇਵਾਹ ਆਨਲਾਈਨ ਖਰੀਦਦਾਰੀ ਕਰਦੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੋ ਸਕਦੀ ਹੈ।
ਉਪਾਅ: ਬਜ਼ੁਰਗਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 5 ਹੋਵੇਗਾ। ਆਮ ਤੌਰ 'ਤੇ ਤੁਸੀਂ ਹਰ ਮਾਮਲੇ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਪਰ ਇਸ ਹਫ਼ਤੇ ਆਲਸ ਦੀ ਭਾਵਨਾ ਮੁਕਾਬਲਤਨ ਜ਼ਿਆਦਾ ਰਹਿ ਸਕਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਕਾਰਨ ਕਰਕੇ ਸੁਸਤ ਜਾਂ ਥੱਕੇ ਹੋਏ ਮਹਿਸੂਸ ਕਰ ਸਕਦੇ ਹੋ। ਇਸ ਦਾ ਤੁਹਾਡੇ ਕੰਮ 'ਤੇ ਵੀ ਅਸਰ ਪੈ ਸਕਦਾ ਹੈ। ਜਿਹੜੇ ਜਾਤਕ ਨੌਕਰੀ ਆਦਿ ਵਿੱਚ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹ ਜਲਦਬਾਜ਼ੀ ਤੋਂ ਬਚਣ। ਬਜ਼ੁਰਗਾਂ ਦਾ ਪੂਰਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਲਾਭਦਾਇਕ ਹੋ ਸਕਦਾ ਹੈ। ਦੱਬੇ-ਕੁਚਲੇ ਅਤੇ ਗਰੀਬਾਂ ਦਾ ਬਿਲਕੁਲ ਵੀ ਨਿਰਾਦਰ ਨਹੀਂ ਕੀਤਾ ਜਾਣਾ ਚਾਹੀਦਾ।
ਉਪਾਅ: ਮਾਂਹ ਦੀ ਦਾਲ਼ ਦੇ ਪਕੌੜੇ ਬਣਾ ਕੇ ਗਰੀਬਾਂ ਵਿੱਚ ਵੰਡੋ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 6 ਹੋਵੇਗਾ। ਇਸ ਹਫ਼ਤੇ ਸਾਵਧਾਨੀ ਨਾਲ ਕੰਮ ਕਰਨਾ ਜ਼ਰੂਰੀ ਹੋਵੇਗਾ। ਖਾਸ ਕਰਕੇ ਜਿਹੜੇ ਲੋਕ ਜਲਦਬਾਜ਼ੀ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਧੀਰਜ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਕੋਈ ਅਜਿਹੀ ਘਟਨਾ ਵਾਪਰ ਸਕਦੀ ਹੈ ਜੋ ਤੁਹਾਡੇ ਅੰਦਰ ਗੁੱਸੇ ਦੇ ਪੱਧਰ ਨੂੰ ਵਧਾ ਸਕਦੀ ਹੈ। ਹਾਲਾਂਕਿ, ਇਸ ਗੁੱਸੇ ਨੂੰ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਜ਼ਮੀਨ, ਇਮਾਰਤ ਆਦਿ ਨਾਲ ਸਬੰਧਤ ਮਾਮਲਿਆਂ ਨੂੰ ਮਹੱਤਵ ਦੇਣਾ ਸਹੀ ਨਹੀਂ ਹੋਵੇਗਾ। ਜੇਕਰ ਇਸ ਸਮੇਂ ਜਾਇਦਾਦ ਨਾਲ ਸਬੰਧਤ ਕੋਈ ਮੁੱਦਾ ਉੱਠਦਾ ਹੈ ਤਾਂ ਇਸ ਨੂੰ ਜਿੰਨਾ ਹੋ ਸਕੇ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨਾ ਸਮਝਦਾਰੀ ਹੋਵੇਗੀ। ਭਰਾਵਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ, ਗੁਆਂਢੀਆਂ ਨਾਲ ਵੀ ਸਦਭਾਵਨਾ ਬਣਾ ਕੇ ਰੱਖਣਾ ਸਮਝਦਾਰੀ ਹੋਵੇਗੀ।
ਉਪਾਅ: ਹਨੂੰਮਾਨ ਜੀ ਦੇ ਮੰਦਰ ਵਿੱਚ ਲਾਲ ਰੰਗ ਦੀਆਂ ਮਠਿਆਈਆਂ ਚੜ੍ਹਾਉਣਾ ਸ਼ੁਭ ਰਹੇਗਾ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 7 ਹੋਵੇਗਾ। ਜੇਕਰ ਤੁਸੀਂ ਕੁਝ ਨਵਾਂ ਕਰਨ ਦੀ ਯੋਜਨਾ ਬਣਾ ਰਹੇ ਸੀ, ਤਾਂ ਇਹ ਇਸ ਹਫ਼ਤੇ ਸ਼ੁਰੂ ਹੋ ਸਕਦਾ ਹੈ। ਤੁਸੀਂ ਇਸ ਮਾਮਲੇ ਵਿੱਚ ਆਪਣੇ ਪਰਿਵਾਰ ਦੇ ਬਜ਼ੁਰਗਾਂ ਦਾ ਵੀ ਸਹਿਯੋਗ ਲੈ ਸਕਦੇ ਹੋ। ਇਹ ਹਫ਼ਤਾ ਤੁਹਾਡੇ ਸਮਾਜਿਕ ਮਾਣ-ਸਨਮਾਣ ਨੂੰ ਵਧਾਉਣ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਤੁਹਾਨੂੰ ਸਰਕਾਰੀ ਪ੍ਰਸ਼ਾਸਨ ਨਾਲ ਜੁੜੇ ਕਿਸੇ ਵਿਅਕਤੀ ਦਾ ਸਹਿਯੋਗ ਵੀ ਮਿਲ ਸਕਦਾ ਹੈ। ਜਿਹੜੇ ਜਾਤਕ ਨਵੀਂ ਨੌਕਰੀ ਦੀ ਭਾਲ਼ ਕਰ ਰਹੇ ਹਨ, ਉਨ੍ਹਾਂ ਨੂੰ ਇਸ ਦੌਰਾਨ ਨੌਕਰੀ ਮਿਲਣ ਦੀ ਚੰਗੀ ਸੰਭਾਵਨਾ ਹੈ। ਭਾਵੇਂ ਨੌਕਰੀ ਬਦਲਣ ਲਈ ਲੱਗਣ ਵਾਲਾ ਸਮਾਂ ਔਸਤ ਹੈ, ਪਰ ਜੇਕਰ ਜ਼ਰੂਰੀ ਹੋਵੇ, ਤਾਂ ਬਦਲਨੀ ਚਾਹੀਦੀ ਹੈ।
ਉਪਾਅ: ਸੂਰਜ ਚੜ੍ਹਨ ਵੇਲ਼ੇ ਤਾਂਬੇ ਦੇ ਭਾਂਡੇ ਵਿੱਚ ਜਲ ਭਰ ਕੇ ਸੂਰਜ ਦੇਵਤਾ ਨੂੰ ਚੜ੍ਹਾਉਣਾ ਸ਼ੁਭ ਰਹੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ। ਇਸ ਹਫ਼ਤੇ ਤੁਹਾਡੇ ਸੁਭਾਅ ਵਿੱਚ ਕੁਝ ਹੱਦ ਤੱਕ ਜਲਦਬਾਜ਼ੀ ਵੀ ਦੇਖੀ ਜਾ ਸਕਦੀ ਹੈ। ਹਾਲਾਂਕਿ ਇਸ ਤਰ੍ਹਾਂ ਦੀ ਜਲਦਬਾਜ਼ੀ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ, ਪਰ ਆਪਣੇ ਸੁਭਾਅ ਦੇ ਵਿਰੁੱਧ ਕੰਮ ਕਰਨ ਕਾਰਨ, ਤੁਸੀਂ ਕੁਝ ਹੱਦ ਤੱਕ ਬੇਅਰਾਮੀ ਦੇ ਖੇਤਰ ਵਿੱਚ ਰਹਿ ਸਕਦੇ ਹੋ। ਇਸ ਹਫ਼ਤੇ ਤੁਸੀਂ ਭਾਵਨਾਤਮਕ ਤੌਰ 'ਤੇ ਥੋੜ੍ਹਾ ਅਸੰਤੁਲਿਤ ਰਹਿ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਰਿਸ਼ਤੇਦਾਰਾਂ ਲਈ ਸਮਾਂ ਕੱਢਣਾ ਜ਼ਰੂਰੀ ਹੋ ਜਾਵੇਗਾ। ਖਾਸ ਕਰਕੇ ਆਪਣੀ ਮਾਂ ਜਾਂ ਮਾਂ ਵਰਗੀਆਂ ਔਰਤਾਂ ਨਾਲ ਚੰਗੇ ਅਤੇ ਸੁਹਿਰਦ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਾ ਚੰਗਾ ਹੋਵੇਗਾ। ਭਾਈਵਾਲੀ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਾਂਝੇਦਾਰ ਉਨ੍ਹਾਂ ਦੀ ਕਿਸੇ ਵੀ ਗੱਲ ਤੋਂ ਪਰੇਸ਼ਾਨ ਜਾਂ ਗੁੱਸੇ ਨਾ ਹੋਵੇ। ਇਸ ਦੇ ਨਾਲ ਹੀ, ਸਬਰ ਦੇ ਪੱਧਰ ਨੂੰ ਬਣਾ ਕੇ ਰੱਖਣਾ ਵੀ ਜ਼ਰੂਰੀ ਹੋਵੇਗਾ।
ਉਪਾਅ: ਸ਼ਿਵ ਮੰਦਰ ਦੀ ਸਫਾਈ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 9 ਹੋਵੇਗਾ। ਤੁਸੀਂ ਇੱਕ ਊਰਜਾਵਾਨ ਵਿਅਕਤੀ ਹੋ। ਇਸ ਕਾਰਨ ਤੁਹਾਡੇ ਕੰਮ ਨੂੰ ਨਵੀਂ ਊਰਜਾ ਮਿਲੇਗੀ। ਇਸ ਦੇ ਨਾਲ ਹੀ, ਸਫਲਤਾ ਦਾ ਗ੍ਰਾਫ ਵੀ ਬਿਹਤਰ ਰਹੇਗਾ, ਪਰ ਅਨੁਭਵ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੋਵੇਗਾ। ਬਜ਼ੁਰਗਾਂ ਦੀ ਸਲਾਹ 'ਤੇ ਚੱਲਣਾ ਤੁਹਾਡੇ ਹਿੱਤ ਵਿੱਚ ਹੋਵੇਗਾ। ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲ਼ੇ ਲੋਕਾਂ ਨੂੰ ਚੰਗਾ ਸਤਿਕਾਰ ਮਿਲੇਗਾ। ਰਚਨਾਤਮਕ ਕੰਮ ਵਿੱਚ ਲੱਗੇ ਲੋਕ ਵੀ ਇਸ ਹਫ਼ਤੇ ਬਹੁਤ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ। ਵਿੱਤੀ ਮਾਮਲਿਆਂ ਵਿੱਚ ਆਮ ਤੌਰ 'ਤੇ ਸੰਤੋਸ਼ਜਣਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਹ ਹਫ਼ਤਾ ਵਿੱਦਿਆ ਦੇ ਖੇਤਰ ਨਾਲ ਜੁੜੇ ਲੋਕਾਂ ਨੂੰ ਬ੍ਰਹਿਸਪਤੀ ਗ੍ਰਹਿ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਕਾਫ਼ੀ ਹੱਦ ਤੱਕ ਸੰਤੁਸ਼ਟ ਰੱਖ ਸਕਦਾ ਹੈ।
ਉਪਾਅ: ਨਹਾਉਣ ਵਾਲ਼ੇ ਪਾਣੀ ਵਿੱਚ ਹਲਦੀ ਮਿਲਾ ਕੇ ਨਹਾਉਣਾ ਚੰਗਾ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਮੂਲਾਂਕ 1 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੈ?
ਇਹ ਹਫ਼ਤਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਜਾਪਦਾ ਹੈ, ਕੁਝ ਮਾਮਲਿਆਂ ਵਿੱਚ ਨਤੀਜੇ ਉਮੀਦ ਨਾਲੋਂ ਕਮਜ਼ੋਰ ਹੋ ਸਕਦੇ ਹਨ।
2. ਮੂਲਾਂਕ 8 ਵਾਲ਼ਿਆਂ ਲਈ ਇਹ ਹਫ਼ਤਾ ਕਿਹੋ-ਜਿਹਾ ਹੈ?
ਇਸ ਹਫਤੇ ਤੁਹਾਡੇ ਸੁਭਾਅ ਵਿੱਚ ਕੁਝ ਹੱਦ ਤੱਕ ਜਲਦਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ।
3. ਮੂਲਾਂਕ 5 ਦਾ ਸੁਆਮੀ ਕੌਣ ਹੈ?
ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ 5 ਦਾ ਸੁਆਮੀ ਬੁੱਧ ਗ੍ਰਹਿ ਹੈ।