ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਜਾਤਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(30 ਮਾਰਚ-05 ਅਪ੍ਰੈਲ) 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਲੋਕ ਅਨੁਸ਼ਾਸਿਤ ਰਹਿਣਾ ਪਸੰਦ ਕਰਦੇ ਹਨ। ਇਹ ਜਾਤਕ ਵਿਵਸਥਿਤ ਹੁੰਦੇ ਹਨ ਅਤੇ ਮਹੱਤਵਪੂਰਣ ਫੈਸਲੇ ਲੈਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਇਮਾਨਦਾਰ ਰਹੋਗੇ। ਇਹ ਤੁਹਾਡੇ ਵਿਵਹਾਰ ਦੇ ਕਾਰਨ ਹੋ ਸਕਦਾ ਹੈ।
ਵਿੱਦਿਆ: ਤੁਸੀਂ ਵਿੱਦਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਸਮੇਂ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਕਾਨੂੰਨ ਵਰਗੇ ਪੇਸ਼ੇਵਰ ਅਧਿਐਨਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ।
ਪੇਸ਼ੇਵਰ ਜੀਵਨ: ਨੌਕਰੀ ਕਰਨ ਵਾਲ਼ੇ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਤੁਹਾਨੂੰ ਇਨ੍ਹਾਂ ਵਿੱਚ ਸਫਲਤਾ ਅਤੇ ਅਧਿਕਾਰ ਮਿਲ ਸਕਦਾ ਹੈ। ਇਸ ਦੇ ਨਾਲ ਹੀ, ਰਣਨੀਤੀਆਂ ਵਪਾਰੀਆਂ ਲਈ ਲਾਭਦਾਇਕ ਸਿੱਧ ਹੋਣਗੀਆਂ।
ਸਿਹਤ: ਇਸ ਸਮੇਂ ਤੁਹਾਡੀ ਸਿਹਤ ਚੰਗੀ ਰਹਿਣ ਵਾਲੀ ਹੈ ਅਤੇ ਇਹ ਤੁਹਾਡੀ ਹਿੰਮਤ ਅਤੇ ਬਹਾਦਰੀ ਕਾਰਨ ਹੋਵੇਗਾ। ਇਸ ਹਫ਼ਤੇ ਤੁਸੀਂ ਆਪਣੀਆਂ ਯੋਗਤਾਵਾਂ ਨੂੰ ਹੋਰ ਵਿਕਸਤ ਕਰ ਸਕਦੇ ਹੋ।
ਉਪਾਅ:ਤੁਸੀਂ ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੇ ਲਈ ਹਵਨ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਜੇਕਰ ਤੁਹਾਡਾ ਮੂਲਾਂਕ 2 ਹੈ, ਤਾਂ ਤੁਸੀਂ ਇਸ ਸਮੇਂ ਉਲਝਣ ਵਿੱਚ ਹੋ ਸਕਦੇ ਹੋ ਅਤੇ ਇਸ ਕਾਰਨ ਤੁਸੀਂ ਫੈਸਲੇ ਲੈਣ ਵਿੱਚ ਝਿਜਕ ਸਕਦੇ ਹੋ। ਇਹ ਤੁਹਾਡੀਆਂ ਉਮੀਦਾਂ ਦੇ ਉਲਟ ਹੋ ਸਕਦਾ ਹੈ।
ਪ੍ਰੇਮ ਜੀਵਨ: ਤੁਸੀਂ ਆਪਣੇ ਸਾਥੀ ਦੇ ਨਾਲ ਗੱਲ ਕਰਦੇ ਸਮੇਂ ਅਸਹਿਜ ਮਹਿਸੂਸ ਕਰ ਸਕਦੇ ਹੋ, ਜਿਸ ਕਾਰਨ ਤੁਸੀਂ ਅੱਗੇ ਨਹੀਂ ਵਧ ਸਕੋਗੇ ਅਤੇ ਇਸ ਨਾਲ਼ ਤੁਹਾਡੇ ਰਿਸ਼ਤੇ ‘ਤੇ ਅਸਰ ਪੈ ਸਕਦਾ ਹੈ।
ਵਿੱਦਿਆ: ਤੁਸੀਂ ਵਿੱਦਿਆ ਦੇ ਖੇਤਰ ਵਿੱਚ ਸਫਲ ਹੋਣ ਲਈ ਜ਼ਿਆਦਾ ਦ੍ਰਿੜਤਾ ਦਿਖਾ ਸਕਦੇ ਹੋ। ਇਸ ਨਾਲ਼ ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਤੋਂ ਅੱਗੇ ਨਿੱਕਲ਼ ਸਕਦੇ ਹੋ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਲੋਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਡੇ ਕਰੀਅਰ ਵਿੱਚ ਤਰੱਕੀ ਹੋਵੇਗੀ। ਕਾਰੋਬਾਰੀਆਂ ਲਈ ਵਧੇਰੇ ਮੁਨਾਫ਼ਾ ਕਮਾਉਣ ਦੀਆਂ ਸੰਭਾਵਨਾਵਾਂ ਹਨ।
ਸਿਹਤ: ਇਸ ਸਮੇਂ ਤੁਹਾਡੀ ਸਿਹਤ ਬਹੁਤ ਵਧੀਆ ਰਹਿਣ ਵਾਲੀ ਹੈ ਅਤੇ ਇਹ ਤੁਹਾਡੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਸੰਭਵ ਹੋਵੇਗਾ।
ਉਪਾਅ:ਤੁਸੀਂ ਸੋਮਵਾਰ ਨੂੰ ਮਾਂ ਪਾਰਵਤੀ ਦੇ ਲਈ ਹਵਨ ਕਰਵਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਵਧੇਰੇ ਵਿਵਸਥਿਤ ਰਹਿਣਾ ਅਤੇ ਸਿਧਾਂਤਾਂ ਦੀ ਪਾਲਣਾ ਕਰਨਾ ਪਸੰਦ ਕਰਦੇ ਹਨ। ਇਹ ਲੋਕ ਸਮੇਂ-ਸਮੇਂ 'ਤੇ ਆਪਣੇ ਸਿਧਾਂਤ ਵੀ ਬਦਲਦੇ ਰਹਿੰਦੇ ਹਨ।
ਪ੍ਰੇਮ ਜੀਵਨ: ਘਮੰਡ ਦੇ ਕਾਰਨ ਇਸ ਹਫ਼ਤੇ ਤੁਹਾਡੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ। ਇਸ ਕਰਕੇ ਤੁਸੀਂ ਆਪਣੇ ਸਾਥੀ ਦੇ ਨਾਲ ਖੁਸ਼ ਨਹੀਂ ਨਜ਼ਰ ਆਓਗੇ।
ਵਿੱਦਿਆ: ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰੋਗੇ ਅਤੇ ਉਨ੍ਹਾਂ ਨਾਲੋਂ ਵੱਧ ਅੰਕ ਪ੍ਰਾਪਤ ਕਰੋਗੇ। ਇਸ ਨਾਲ਼ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਅੱਗੇ ਵਧਣ ਵਿੱਚ ਮੱਦਦ ਮਿਲੇਗੀ।
ਪੇਸ਼ੇਵਰ ਜੀਵਨ: ਤੁਹਾਨੂੰ ਕਾਰਜ ਖੇਤਰ ਵਿੱਚ ਸਫਲਤਾ ਮਿਲਣ ਦੇ ਸੰਕੇਤ ਹਨ। ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਵੀ ਮਿਲ ਸਕਦੇ ਹਨ। ਇਸ ਦੇ ਨਾਲ ਹੀ, ਵਪਾਰੀਆਂ ਨੂੰ ਇਸ ਹਫ਼ਤੇ ਆਪਣੀਆਂ ਰਣਨੀਤੀਆਂ ਦੇ ਕਾਰਨ ਵਧੇਰੇ ਮੁਨਾਫ਼ਾ ਕਮਾਉਣ ਦਾ ਮੌਕਾ ਮਿਲੇਗਾ।
ਸਿਹਤ: ਤੁਹਾਡੀ ਹਿੰਮਤ ਅਤੇ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਤੁਸੀਂ ਸਰੀਰਕ ਤੌਰ 'ਤੇ ਸਿਹਤਮੰਦ ਰਹੋਗੇ।
ਉਪਾਅ: ਤੁਸੀਂ ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਵਧੇਰੇ ਕੁਸ਼ਲ ਹੋ ਸਕਦੇ ਹਨ ਅਤੇ ਲੰਬੀ ਯਾਤਰਾ ਕਰਨ ਦੀ ਇੱਛਾ ਰੱਖਦੇ ਹਨ। ਇਹ ਜਾਤਕ ਜ਼ਿੰਦਗੀ ਲਈ ਉਤਸ਼ਾਹ ਨਾਲ ਭਰੇ ਹੋ ਸਕਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਜੀਵਨ ਸਾਥੀ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਸਕੋਗੇ ਅਤੇ ਇਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਦੂਰੀ ਵਧ ਸਕਦੀ ਹੈ ਅਤੇ ਤੁਹਾਡਾ ਰਿਸ਼ਤਾ ਵਿਗੜ ਸਕਦਾ ਹੈ।
ਵਿੱਦਿਆ: ਇਸ ਸਮੇਂ, ਵਿਦਿਆਰਥੀ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹਨ। ਇਸ ਹਫ਼ਤੇ ਤੁਹਾਨੂੰ ਪੜ੍ਹਾਈ ਸਬੰਧੀ ਕੋਈ ਵੀ ਮਹੱਤਵਪੂਰਣ ਫੈਸਲਾ ਲੈਣ ਤੋਂ ਬਚਣਾ ਚਾਹੀਦਾ ਹੈ। ਨਾਲ ਹੀ, ਇਹ ਸਮਾਂ ਪ੍ਰਤੀਯੋਗਿਤਾ ਪ੍ਰੀਖਿਆਵਾਂ ਲਈ ਅਨੁਕੂਲ ਨਹੀਂ ਹੈ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ 'ਤੇ ਕੰਮ ਦਾ ਦਬਾਅ ਵਧ ਸਕਦਾ ਹੈ, ਜਿਸ ਕਾਰਨ ਕਾਰਜ ਸਥਾਨ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਵਪਾਰੀਆਂ ਦੀਆਂ ਰਣਨੀਤੀਆਂ ਪੁਰਾਣੀਆਂ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।
ਸਿਹਤ: ਇਸ ਹਫ਼ਤੇ ਤੁਸੀਂ ਸਰੀਰਕ ਤੌਰ 'ਤੇ ਬਿਮਾਰ ਰਹਿ ਸਕਦੇ ਹੋ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਕਰਕੇ ਤੁਹਾਡੇ ਬਿਮਾਰ ਹੋਣ ਦਾ ਖ਼ਤਰਾ ਹੈ।
ਉਪਾਅ:ਤੁਸੀਂਹਰ ਰੋਜ਼ 22 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਜਾਤਕ ਜ਼ਿਆਦਾ ਬੁੱਧੀਮਾਨ ਹੁੰਦੇ ਹਨ। ਉਹ ਹਮੇਸ਼ਾ ਕਾਰੋਬਾਰ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ ਅਤੇ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ, ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਚੰਗੇ ਸਬੰਧ ਰਹਿਣਗੇ ਅਤੇ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਤੁਸੀਂ ਦੋਵੇਂ ਇੱਕ-ਦੂਜੇ ਦਾ ਸਹਿਯੋਗ ਕਰਦੇ ਹੋਏ ਨਜ਼ਰ ਆਓਗੇ।
ਵਿੱਦਿਆ: ਵਿਦਿਆਰਥੀ ਪੜ੍ਹਾਈ ਵਿੱਚ ਚੰਗੀ ਕੁਸ਼ਲਤਾ ਵਿਕਸਤ ਕਰਨ ਅਤੇ ਵਧੇਰੇ ਅੰਕ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਸਾਫਟਵੇਅਰ, ਵਿੱਤੀ ਲੇਖਾਕਾਰੀ ਵਰਗੇ ਪੇਸ਼ੇਵਰ ਅਧਿਐਨ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੇ।
ਪੇਸ਼ੇਵਰ ਜੀਵਨ: ਇਸ ਹਫ਼ਤੇ, ਨੌਕਰੀਪੇਸ਼ਾ ਜਾਤਕਾਂ ਨੂੰ ਆਸਾਨੀ ਨਾਲ ਸਫਲਤਾ ਮਿਲ ਸਕਦੀ ਹੈ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਮਾਨਤਾ ਅਤੇ ਪ੍ਰਸ਼ੰਸਾ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਇਸ ਸਮੇਂ ਤੁਸੀਂ ਆਪਣੇ ਕਾਰੋਬਾਰ ਲਈ ਇੱਕ ਟੀਮ ਲੀਡਰ ਵੱਜੋਂ ਉੱਭਰ ਸਕਦੇ ਹੋ।
ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਮਜ਼ਬੂਤ ਰਹੇਗੀ, ਜਿਸ ਕਾਰਨ ਤੁਸੀਂ ਤੰਦਰੁਸਤ ਰਹੋਗੇ।
ਉਪਾਅ: ਤੁਸੀਂਹਰ ਰੋਜ਼ 41 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਲੋਕ ਉਤਸ਼ਾਹ ਨਾਲ ਭਰੇ ਹੁੰਦੇ ਹਨ। ਉਹਨਾਂ ਨੂੰ ਯਾਤਰਾ ਅਤੇ ਲਲਿਤ ਕਲਾਵਾਂ ਵਿੱਚ ਵਧੇਰੇ ਦਿਲਚਸਪੀ ਹੋ ਸਕਦੀ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਨਾਲ਼ ਵਧੇਰੇ ਜੋਸ਼ ਅਤੇ ਉਤਸ਼ਾਹ ਨਾਲ ਵਿਵਹਾਰ ਕਰੋਗੇ। ਤੁਸੀਂ ਆਪਣੇ ਸਾਥੀ ਨਾਲ ਰੋਮਾਂਟਿਕ ਗੱਲਾਂ ਕਰ ਸਕਦੇ ਹੋ।
ਵਿੱਦਿਆ: ਪੜ੍ਹਾਈ ਦੇ ਮਾਮਲੇ ਵਿੱਚ ਵਿਦਿਆਰਥੀਆਂ ਦੀ ਯੋਗਤਾ ਦੀ ਕਦਰ ਕੀਤੀ ਜਾਵੇਗੀ। ਮਲਟੀਮੀਡੀਆ, ਗ੍ਰਾਫਿਕਸ ਅਤੇ ਸਾਫਟਵੇਅਰ ਟੈਸਟਿੰਗ ਵਰਗੇ ਵਿਸ਼ੇ ਤੁਹਾਡੇ ਲਈ ਚੰਗੇ ਸਿੱਧ ਹੋਣਗੇ।
ਪੇਸ਼ੇਵਰ ਜੀਵਨ: ਇਸ ਹਫ਼ਤੇ, ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਸਫਲਤਾ ਮਿਲਣ ਦੇ ਸੰਕੇਤ ਹਨ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਮੁਨਾਫ਼ਾ ਅਤੇ ਨੁਕਸਾਨ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਇਸ ਸਮੇਂ ਤੁਹਾਡੀ ਸਿਹਤ ਚੰਗੀ ਰਹਿਣ ਵਾਲੀ ਹੈ। ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਹਾਲਾਂਕਿ, ਤੁਹਾਨੂੰ ਸਿਰ ਦਰਦ ਵਰਗੀ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਤੁਸੀਂਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਵਾਲ਼ੇ ਜਾਤਕਾਂ ਦੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਹੋ ਸਕਦੇ ਹਨ ਅਤੇ ਉਹ ਉੱਚੇ ਟੀਚੇ ਨਿਰਧਾਰਿਤ ਕਰ ਸਕਦੇ ਹਨ। ਇਹ ਲੋਕ ਦੂਜਿਆਂ ਤੋਂ ਅਲੱਗ-ਥਲੱਗ ਰਹਿ ਸਕਦੇ ਹਨ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਘਾਟ ਕਾਰਨ ਤੁਸੀਂ ਉਸ ਦੇ ਨਾਲ ਅੱਗੇ ਨਹੀਂ ਵਧ ਸਕੋਗੇ।
ਵਿੱਦਿਆ: ਹੋ ਸਕਦਾ ਹੈ ਕਿ ਤੁਹਾਨੂੰ ਪੜ੍ਹਾਈ ਬਾਰੇ ਪੂਰਾ ਗਿਆਨ ਨਾ ਹੋਵੇ। ਇਹ ਸੰਭਵ ਹੈ ਕਿ ਤੁਸੀਂ ਵਿੱਦਿਆ ਦੇ ਖੇਤਰ ਵਿੱਚ ਤਰੱਕੀ ਕਰਨ ਲਈ ਸਹੀ ਫੈਸਲੇ ਲੈਣ ਦੀ ਸਥਿਤੀ ਵਿੱਚ ਨਾ ਹੋਵੋ।
ਪੇਸ਼ੇਵਰ ਜੀਵਨ: ਇਸ ਹਫ਼ਤੇ, ਨੌਕਰੀਪੇਸ਼ਾ ਲੋਕਾਂ 'ਤੇ ਕੰਮ ਦਾ ਦਬਾਅ ਵਧ ਸਕਦਾ ਹੈ ਅਤੇ ਇਸ ਕਾਰਨ ਉਹ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹਨ। ਗਲਤ ਰਣਨੀਤੀ ਦੇ ਕਾਰਨ ਵਪਾਰੀ ਭਾਰੀ ਮੁਨਾਫ਼ੇ ਤੋਂ ਖੁੰਝ ਸਕਦੇ ਹਨ।
ਸਿਹਤ: ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਤੁਹਾਡੀ ਚਮੜੀ ਨੂੰ ਧੁੱਪ ਲੱਗ ਸਕਦੀ ਹੈ ਜਾਂ ਜਲਣ ਹੋ ਸਕਦੀ ਹੈ। ਤੁਹਾਡੀ ਚਮੜੀ 'ਤੇ ਧੱਫੜ ਹੋਣ ਕਾਰਨ ਤੁਸੀਂ ਪਰੇਸ਼ਾਨ ਮਹਿਸੂਸ ਕਰ ਸਕਦੇ ਹੋ।
ਉਪਾਅ: ਤੁਸੀਂਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲ਼ੇ ਲੋਕ ਇਸ ਹਫ਼ਤੇ ਵਧੇਰੇ ਅਨੁਸ਼ਾਸਿਤ ਰਹਿ ਸਕਦੇ ਹਨ ਅਤੇ ਉਨ੍ਹਾਂ ਦਾ ਧਿਆਨ ਇਸ 'ਤੇ ਹੀ ਰਹਿ ਸਕਦਾ ਹੈ। ਇਹ ਜਾਤਕ ਆਪਣੇ ਕਰੀਅਰ ਵਿੱਚ ਕੁਝ ਵੱਡਾ ਪ੍ਰਾਪਤ ਕਰਨ ਲਈ ਆਪਣੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ।
ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁੱਲੇ ਵਿਚਾਰ ਨਹੀਂ ਰੱਖ ਸਕੋਗੇ। ਇਸ ਕਰਕੇ, ਤੁਸੀਂ ਆਪਣੇ ਸਾਥੀ ਦੇ ਨੇੜੇ ਜਾਣ ਤੋਂ ਖੁੰਝ ਸਕਦੇ ਹੋ।
ਵਿੱਦਿਆ: ਮਕੈਨੀਕਲ ਅਤੇ ਆਟੋਮੋਬਾਈਲ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਇਸ ਹਫ਼ਤੇ ਸਫਲਤਾ ਮਿਲਣ ਦੀ ਸੰਭਾਵਨਾ ਘੱਟ ਹੈ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੀ ਨੌਕਰੀ ਤੋਂ ਵੀ ਅਸੰਤੁਸ਼ਟ ਹੋਵੋਗੇ। ਇਸ ਦੇ ਨਾਲ ਹੀ, ਵਿਰੋਧੀ ਕਾਰੋਬਾਰੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਸਿਹਤ: ਇਸ ਹਫ਼ਤੇ, ਮੂਲਾਂਕ 8 ਵਾਲ਼ੇ ਲੋਕਾਂ ਨੂੰ ਆਪਣੀਆਂ ਲੱਤਾਂ ਅਤੇ ਪੱਟਾਂ ਵਿੱਚ ਦਰਦ ਅਤੇ ਜਕੜਨ ਮਹਿਸੂਸ ਹੋ ਸਕਦੀ ਹੈ। ਇਹ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦਾ ਹੈ।
ਉਪਾਅ: ਤੁਸੀਂਹਰ ਰੋਜ਼ 11 ਵਾਰ 'ॐ ਹਨੂੰਮਤੇ ਨਮਹ:' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਵਾਲ਼ੇ ਲੋਕ ਜ਼ਿਆਦਾ ਭਾਗਸ਼ਾਲੀ ਹੋ ਸਕਦੇ ਹਨ ਅਤੇ ਜ਼ਿਆਦਾ ਦੌਲਤ ਪ੍ਰਾਪਤ ਕਰ ਸਕਦੇ ਹਨ। ਇਹ ਲੋਕ ਵਿਵਸਥਿਤ ਹੁੰਦੇ ਹਨ ਅਤੇ ਆਪਣੇ ਰਿਸ਼ਤਿਆਂ 'ਤੇ ਜ਼ਿਆਦਾ ਧਿਆਨ ਦਿੰਦੇ ਹਨ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਘਮੰਡ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀ ਭਰਿਆ ਸਮਾਂ ਨਹੀਂ ਬਿਤਾ ਸਕੋਗੇ।
ਵਿੱਦਿਆ: ਇਸ ਹਫ਼ਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਾਰਗੁਜ਼ਾਰੀ ਕਮਜ਼ੋਰ ਰਹਿ ਸਕਦੀ ਹੈ। ਕਈ ਵਾਰ ਪੜ੍ਹਾਈ ਵਿੱਚ ਤੁਹਾਡੀ ਦਿਲਚਸਪੀ ਘੱਟ ਸਕਦੀ ਹੈ ਅਤੇ ਇਸ ਕਾਰਨ ਤੁਸੀਂ ਪਿੱਛੇ ਰਹਿ ਸਕਦੇ ਹੋ।
ਪੇਸ਼ੇਵਰ ਜੀਵਨ: ਤੁਸੀਂ ਕਾਰਜ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੋਗੇ ਅਤੇ ਇਸ ਕਾਰਨ ਤੁਸੀਂ ਪਿੱਛੇ ਰਹਿ ਸਕਦੇ ਹੋ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਇਸ ਹਫ਼ਤੇ ਤੁਹਾਡੇ ਲਈ ਜ਼ਿਆਦਾ ਮੁਨਾਫ਼ਾ ਕਮਾਉਣਾ ਮੁਸ਼ਕਲ ਹੋ ਸਕਦਾ ਹੈ।
ਸਿਹਤ: ਇਸ ਹਫ਼ਤੇ, ਬਹੁਤ ਜ਼ਿਆਦਾ ਤਣਾਅ ਦੇ ਕਾਰਨ, ਤੁਹਾਨੂੰ ਆਪਣੇ ਪੱਟਾਂ ਅਤੇ ਮੋਢਿਆਂ ਵਿੱਚ ਦਰਦ ਹੋ ਸਕਦਾ ਹੈ। ਤੁਹਾਨੂੰ ਧਿਆਨ ਦੇਣ ਦੀ ਲੋੜ ਹੈ।
ਉਪਾਅ:ਤੁਸੀਂ ਮੰਗਲਵਾਰ ਨੂੰ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਇਸ ਹਫ਼ਤੇ ਮੂਲਾਂਕ 8 ਵਾਲ਼ਿਆਂ ਦੀ ਸਿਹਤ ਕਿਹੋ-ਜਿਹੀ ਰਹੇਗੀ?
ਉਹਨਾਂ ਨੂੰ ਆਪਣੀਆਂ ਲੱਤਾਂ ਅਤੇ ਪੱਟਾਂ ਵਿੱਚ ਦਰਦ ਅਤੇ ਜਕੜਨ ਮਹਿਸੂਸ ਹੋ ਸਕਦੀ ਹੈ।
2. ਕਿਹੜਾ ਅੰਕ ਬਹੁਤ ਭਾਗਸ਼ਾਲੀ ਹੁੰਦਾ ਹੈ?
ਅੰਕ 7 ਨੂੰ ਭਾਗਸ਼ਾਲੀ ਮੰਨਿਆ ਜਾਂਦਾ ਹੈ।
3. ਮੂਲਾਂਕ 6 ਵਾਲ਼ੇ ਲੋਕ ਕਿਹੋ-ਜਿਹੇ ਹੁੰਦੇ ਹਨ?
ਮੂਲਾਂਕ 6 ਵਾਲ਼ੇ ਲੋਕ ਮਿਲਣਸਾਰ ਹੁੰਦੇ ਹਨ।