ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਐਸਟ੍ਰੋਸੇਜ ਦੁਆਰਾ ਤਿਆਰ ਕੀਤਾ ਗਿਆ ਹੈ। ਅੰਕ ਜੋਤਿਸ਼ ਦੇ ਅਨੁਸਾਰ, ਫਰਵਰੀ ਦਾ ਮਹੀਨਾ ਸਾਲ ਦਾ ਦੂਜਾ ਮਹੀਨਾ ਹੋਣ ਕਰਕੇ, ਅੰਕ 2 ਦਾ ਪ੍ਰਭਾਵ ਰੱਖਦਾ ਹੈ, ਜਿਸ ਦਾ ਅਰਥ ਹੈ ਕਿ ਇਸ ਮਹੀਨੇ ਚੰਦਰਮਾ ਗ੍ਰਹਿ ਦਾ ਵਧੇਰੇ ਪ੍ਰਭਾਵ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦਾ ਅੰਕ 9 ਹੈ, ਅਜਿਹੀ ਸਥਿਤੀ ਵਿੱਚ, ਚੰਦਰਮਾ ਤੋਂ ਇਲਾਵਾ, ਮੰਗਲ ਗ੍ਰਹਿ ਦਾ ਵੀ ਫਰਵਰੀ 2025 ਦੇ ਮਹੀਨੇ 'ਤੇ ਪ੍ਰਭਾਵ ਹੋਵੇਗਾ।
ਹਾਲਾਂਕਿ, ਮੂਲਾਂਕ ਦੇ ਅਨੁਸਾਰ ਵੱਖ-ਵੱਖ ਲੋਕਾਂ 'ਤੇ ਚੰਦਰਮਾ ਅਤੇ ਮੰਗਲ ਗ੍ਰਹਿ ਦੇ ਵੱਖ-ਵੱਖ ਪ੍ਰਭਾਵ ਹੋਣਗੇ, ਪਰ ਆਮ ਤੌਰ 'ਤੇ, ਫਰਵਰੀ 2025 ਦਾ ਮਹੀਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਸਕਦਾ ਹੈ ਜਾਂ ਜਗਾ ਸਕਦਾ ਹੈ। ਕਈ ਵਾਰ ਲੋਕ ਕਿਸੇ ਗੱਲ ਨੂੰ ਲੈ ਕੇ ਖੁਸ਼ ਹੋ ਸਕਦੇ ਹਨ, ਕਈ ਵਾਰ ਉਹ ਕਿਸੇ ਮੁੱਦੇ ਨੂੰ ਲੈ ਕੇ ਪਰੇਸ਼ਾਨ ਹੋ ਸਕਦੇ ਹਨ, ਜਦੋਂ ਕਿ ਕੁਝ ਮਾਮਲਿਆਂ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਵੀ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ, ਇਹ ਮਹੀਨਾ ਯਾਤਰਾ, ਰਚਨਾਤਮਕਤਾ, ਵਿਦੇਸ਼ੀ ਸਬੰਧਾਂ ਅਤੇ ਸੰਚਾਰ ਵਿਭਾਗ ਨਾਲ ਸਬੰਧਤ ਮਾਮਲਿਆਂ ਦੇ ਲਈ ਮਹੱਤਵਪੂਰਣ ਹੋ ਸਕਦਾ ਹੈ।
ਤਾਂ ਆਓ ਹੁਣ ਇਸਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਨੂੰ ਸ਼ੁਰੂ ਕਰੀਏ ਅਤੇ ਜਾਣੀਏ ਕਿ ਫਰਵਰੀ 2025 ਤੁਹਾਡੇ ਲਈ ਕੀ ਨਤੀਜੇ ਲੈ ਕੇ ਆਵੇਗਾ?
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1 ਹੋਵੇਗਾ ਅਤੇ ਮੂਲਾਂਕ 1 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 3, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਫਰਵਰੀ ਦਾ ਮਹੀਨਾ ਤੁਹਾਨੂੰ ਕਾਫ਼ੀ ਹੱਦ ਤੱਕ ਅਨੁਕੂਲ ਨਤੀਜੇ ਦੇ ਸਕਦਾ ਹੈ। ਇਸ ਮਹੀਨੇ ਅੰਕ 8 ਤੋਂ ਇਲਾਵਾ, ਕੋਈ ਹੋਰ ਅੰਕ ਤੁਹਾਡੇ ਵਿਰੁੱਧ ਕੰਮ ਨਹੀਂ ਕਰ ਰਿਹਾ ਹੈ। ਇਸ ਕਰਕੇ, ਆਮ ਤੌਰ 'ਤੇ ਇਸ ਮਹੀਨੇ ਤੁਹਾਡੇ ਜੀਵਨ ਦੇ ਕਿਸੇ ਵੀ ਪਹਿਲੂ ਵਿੱਚ ਕੋਈ ਵੱਡਾ ਸੰਘਰਸ਼ ਦੇਖਣ ਨੂੰ ਨਹੀਂ ਮਿਲੇਗਾ। ਆਮ ਪੱਧਰ 'ਤੇ ਤੁਸੀਂ ਹਰ ਖੇਤਰ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਤੁਹਾਨੂੰ ਆਪਣੀ ਮਿਹਨਤ ਦੇ ਕਾਰਨ ਸਫਲਤਾ ਮਿਲੇਗੀ। ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਵੋਗੇ। ਸਮਾਜਿਕ ਮਾਮਲਿਆਂ ਵਿੱਚ ਵੀ ਅਨੁਕੂਲ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਪਰਿਵਾਰਕ ਮਾਮਲਿਆਂ ਵਿੱਚ ਵੀ ਕਾਫ਼ੀ ਵਧੀਆ ਪ੍ਰਦਰਸ਼ਨ ਕਰਦੇ ਦਿਖਾਈ ਦਿਓਗੇ।
ਇਸ ਮਹੀਨੇ ਅੰਕ 3 ਤੁਹਾਨੂੰ ਕਾਫ਼ੀ ਲਾਭ ਪਹੁੰਚਾ ਸਕਦਾ ਹੈ। ਇਸ ਦੇ ਬਾਵਜੂਦ, ਅੰਕ 2 ਅਤੇ 9 ਦੇ ਪ੍ਰਭਾਵ ਦੇ ਕਾਰਨ, ਧੀਰਜ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ, ਜ਼ਿਆਦਾ ਆਤਮਵਿਸ਼ਵਾਸੀ ਹੋਣ ਤੋਂ ਬਚਣਾ ਹੀ ਬੁੱਧੀਮਾਨੀ ਹੋਵੇਗੀ। ਆਪਣੇ ਸੀਨੀਅਰ ਅਧਿਕਾਰੀਆਂ ਨਾਲ ਬਿਹਤਰ ਤਾਲਮੇਲ ਬਣਾ ਕੇ ਤੁਸੀਂ ਇਸ ਮਹੀਨੇ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਦੇ ਅਨੁਸਾਰ,ਇਹ ਮਹੀਨਾ ਤੁਹਾਨੂੰ ਵਿੱਤੀ ਤੌਰ 'ਤੇ ਖੁਸ਼ਹਾਲ ਹੋਣ ਵਿੱਚ ਵੀ ਮੱਦਦ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਆਮ ਤੌਰ 'ਤੇ, ਇਹ ਮਹੀਨਾ ਤੁਹਾਡੇ ਲਈ ਅਨੁਕੂਲ ਨਤੀਜੇ ਦੇ ਰਿਹਾ ਜਾਪਦਾ ਹੈ। ਜੇਕਰ ਉਪਰੋਕਤ ਸਾਵਧਾਨੀਆਂ ਵਰਤੀਆਂ ਜਾਣ ਤਾਂ ਨਤੀਜੇ ਹੋਰ ਵੀ ਵਧੀਆ ਹੋਣਗੇ।
ਉਪਾਅ: ਕਿਸੇ ਮੰਦਰ ਵਿੱਚ ਜਾ ਕੇ ਦੁੱਧ ਅਤੇ ਕੇਸਰ ਦਾ ਦਾਨ ਕਰਨਾ ਸ਼ੁਭ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 2 ਹੋਵੇਗਾ ਅਤੇ ਮੂਲਾਂਕ 2 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 4, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਭਾਵੇਂ, ਅੰਕ ਜੋਤਿਸ਼ ਦੀ ਦੁਨੀਆ ਵਿੱਚ ਅੰਕ 4 ਨੂੰ ਅੰਕ 2 ਦਾ ਪ੍ਰਤੱਖ ਵਿਰੋਧੀ ਨਹੀਂ ਮੰਨਿਆ ਜਾਂਦਾ, ਫੇਰ ਵੀ ਅੰਕ 4 ਦੇ ਪ੍ਰਭਾਵ ਨੂੰ ਦੇਖਦੇ ਹੋਏ, ਇਸ ਮਹੀਨੇ ਸੰਤੁਲਿਤ ਅਤੇ ਸੰਜਮੀ ਫੈਸਲੇ ਲੈਣ ਦੀ ਲੋੜ ਹੋ ਸਕਦੀ ਹੈ। ਇਸ ਦੇ ਨਾਲ ਹੀ, ਬਹੁਤ ਜ਼ਿਆਦਾ ਭਾਵੁਕਤਾ ਜਾਂ ਜੋਸ਼ ਵਿੱਚ ਕੰਮ ਕਰਨ ਤੋਂ ਬਚੋ। ਇਸ ਕਾਰਨ ਕਰਕੇ, ਇਸ ਮਹੀਨੇ ਆਪਣੇ ਪਿਛਲੇ ਤਜ਼ਰਬਿਆਂ ਤੋਂ ਸਿੱਖਣਾ ਅਤੇ ਢੁਕਵੇਂ ਕਾਰਜਾਂ ਵਿੱਚ ਸ਼ਾਮਲ ਹੋਣਾ ਬੁੱਧੀਮਾਨੀ ਹੋਵੇਗੀ। ਕਿਸੇ ਤੋਂ ਪ੍ਰਭਾਵਿਤ ਹੋਣ ਤੋਂ ਬਚਣ ਦੀ ਜ਼ਰੂਰਤ ਹੋਏਗੀ। ਭਾਵੇਂ ਇਹ ਵਿੱਤੀ ਜੋਖਮ ਦਾ ਮਾਮਲਾ ਹੋਵੇ ਜਾਂ ਕਿਸੇ ਹੋਰ ਕਿਸਮ ਦਾ ਜੋਖਮ, ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਜ਼ਰੂਰਤ ਹੋਵੇਗੀ। ਇਹਨਾਂ ਸਾਵਧਾਨੀਆਂ ਨੂੰ ਅਪਣਾਉਣ ਤੋਂ ਬਾਅਦ ਤੁਸੀਂ ਇਸ ਮਹੀਨੇ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਜੇਕਰ ਤੁਸੀਂ ਰਚਨਾਤਮਕ ਕਾਰਜਾਂ ਨਾਲ਼ ਜੁੜੇ ਹੋਏ ਹੋ, ਤਾਂ ਅੰਕਾਂ ਦੇ ਦੁਹਰੇ ਪ੍ਰਭਾਵ ਦੇ ਕਾਰਨ ਤੁਹਾਡੀ ਰਚਨਾਤਮਕਤਾ ਬਹੁਤ ਵਧੀਆ ਰਹੇਗੀ। ਜੇਕਰ ਤੁਸੀਂ ਕਲਾ, ਸਾਹਿਤ ਜਾਂ ਡਿਜੀਟਲ ਪਲੇਟਫਾਰਮ ਨਾਲ ਸਬੰਧਤ ਕੋਈ ਕੰਮ ਕਰਦੇ ਹੋ, ਤਾਂ ਇਹ ਮਹੀਨਾ ਤੁਹਾਨੂੰ ਉਨ੍ਹਾਂ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਦੇ ਸਕਦਾ ਹੈ। ਇਸ ਸਭ ਦੇ ਬਾਵਜੂਦ, ਇਸ ਮਹੀਨੇ ਮਾਹਰਾਂ ਦੀ ਸਲਾਹ ਅਤੇ ਥੋੜ੍ਹੀ ਹੋਰ ਕੋਸ਼ਿਸ਼ ਦੀ ਲੋੜ ਹੋ ਸਕਦੀ ਹੈ।
ਉਪਾਅ: ਆਪਣੇ ਮੱਥੇ ‘ਤੇ ਹਰ ਰੋਜ਼ ਕੇਸਰ ਦਾ ਟਿੱਕਾ ਲਗਾਓ ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 3 ਹੋਵੇਗਾ ਅਤੇ ਮੂਲਾਂਕ 3 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 5, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਜਨਵਰੀ 2025 ਦਾ ਮਹੀਨਾ ਤੁਹਾਨੂੰ ਕਾਫ਼ੀ ਹੱਦ ਤੱਕ ਅਨੁਕੂਲ ਨਤੀਜੇ ਦੇ ਸਕਦਾ ਹੈ। ਹਾਲਾਂਕਿ, ਅੰਕ 5 ਦੀ ਅੰਕ 3 ਨਾਲ ਬਹੁਤ ਚੰਗੀ ਅਨੁਕੂਲਤਾ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਕੁਝ ਨਜ਼ਦੀਕੀ ਲੋਕਾਂ ਨਾਲ ਮੱਤਭੇਦ ਹੋ ਸਕਦੇ ਹਨ, ਯਾਨੀ ਕਿ ਉਨ੍ਹਾਂ ਦੇ ਤੌਰ-ਤਰੀਕਿਆਂ ਅਤੇ ਤੁਹਾਡੇ ਤੌਰ-ਤਰੀਕਿਆਂ ਵਿੱਚ ਕੁਝ ਅੰਤਰ ਹੋ ਸਕਦਾ ਹੈ। ਇਸ ਲਈ, ਕੁਝ ਮਾਮਲਿਆਂ ਵਿੱਚ ਕੁਝ ਦੇਰੀ ਜਾਂ ਪੇਚੀਦਗੀ ਹੋ ਸਕਦੀ ਹੈ, ਪਰ ਅੰਤ ਵਿੱਚ ਨਤੀਜੇ ਤੁਹਾਡੇ ਪੱਖ ਵਿੱਚ ਹੋਣਗੇ ਅਤੇ ਤੁਸੀਂ ਜੀਵਨ ਦੇ ਹਰ ਪਹਿਲੂ ਵਿੱਚ ਸੰਤੁਲਨ ਬਣਾ ਕੇ ਰੱਖਣ ਵਿੱਚ ਸਫਲ ਹੋਵੋਗੇ। ਖੈਰ, ਇਹ ਮਹੀਨਾ ਤੁਹਾਡੇ ਜੀਵਨ ਵਿੱਚ ਕੁਝ ਬਦਲਾਅ ਲਿਆਉਣ ਵਾਲਾ ਹੈ, ਉਸ ਬਦਲਾਅ ਨੂੰ ਸਕਾਰਾਤਮਕ ਬਣਾਉਣ ਲਈ, ਤੁਹਾਨੂੰ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਕਹਿੰਦਾ ਹੈ ਕਿਜੇਕਰ ਤੁਸੀਂ ਕਿਤੇ ਯਾਤਰਾ 'ਤੇ ਜਾਣਾ ਚਾਹੁੰਦੇ ਹੋ, ਤਾਂ ਉਸ ਸਥਿਤੀ ਵਿੱਚ ਵੀ ਫਰਵਰੀ ਦਾ ਮਹੀਨਾ ਤੁਹਾਡੇ ਲਈ ਮੱਦਦਗਾਰ ਸਿੱਧ ਹੋ ਸਕਦਾ ਹੈ। ਇਹ ਮਹੀਨਾ ਤੁਹਾਡੇ ਮਨੋਰੰਜਨ, ਦੋਸਤਾਂ ਨੂੰ ਮਿਲਣ ਅਤੇ ਗੱਪਾਂ ਮਾਰਨ ਲਈ ਵੀ ਮੱਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਇਹ ਮਹੀਨਾ ਤੁਹਾਡੇ ਲਈ ਉਸ ਮਾਮਲੇ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ।
ਉਪਾਅ: ਨਿਯਮਿਤ ਰੂਪ ਨਾਲ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰਨਾ ਸ਼ੁਭ ਰਹੇਗਾ।
ਕੀ ਤੁਹਾਡੀ ਕੁੰਡਲੀ ਵਿੱਚ ਰਾਜ ਯੋਗ ਹੈ? ਜਾਣੋ ਆਪਣੀ ਰਾਜ ਯੋਗ ਰਿਪੋਰਟ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 4 ਹੋਵੇਗਾ ਅਤੇ ਮੂਲਾਂਕ 4 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 6, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਮਹੀਨਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਨਤੀਜੇ ਮਿਲੇ-ਜੁਲੇ ਹੋ ਸਕਦੇ ਹਨ ਜਾਂ ਕਈ ਵਾਰ ਔਸਤ ਨਾਲੋਂ ਵੀ ਕਮਜ਼ੋਰ ਹੋ ਸਕਦੇ ਹਨ। ਇਸ ਮਹੀਨੇ ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੋਵੇਗੀ। ਖਾਸ ਕਰਕੇ ਜੇਕਰ ਤੁਹਾਡਾ ਝਗੜਾ ਕਿਸੇ ਔਰਤ ਨਾਲ ਹੈ, ਤਾਂ ਇਸ ਬਾਰੇ ਸਾਵਧਾਨ ਰਹਿਣਾ ਸਮਝਦਾਰੀ ਹੋਵੇਗੀ। ਦਫ਼ਤਰ ਵਿੱਚ ਕਿਸੇ ਵੀ ਔਰਤ ਨਾਲ ਬਹਿਸ ਕਰਨਾ ਉਚਿਤ ਨਹੀਂ ਹੋਵੇਗਾ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਪਿਆਰ ਵਿੱਚ ਪਾਰਦਰਸ਼ਤਾ ਦਿਖਾਉਣ ਦੀ ਲੋੜ ਹੋਵੇਗੀ। ਇਹਨਾਂ ਸਾਵਧਾਨੀਆਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ ਨੂੰ ਸੁਧਾਰ ਸਕਦੇ ਹੋ। ਘਰ ਵਿੱਚ ਇੱਕ ਸਦਭਾਵਨਾ ਵਾਲਾ ਮਾਹੌਲ ਬਣਾਉਣ ਲਈ ਤੁਹਾਨੂੰ ਥੋੜ੍ਹੀ ਹੋਰ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਇਹਨਾਂ ਕੋਸ਼ਿਸ਼ਾਂ ਵਿੱਚ ਤੁਹਾਡੇ ਸਫਲਤਾ ਮਿਲਣ ਦੇ ਚੰਗੇ ਮੌਕੇ ਹਨ। ਜੇਕਰ ਵਿਆਹ ਆਦਿ ਨਾਲ ਸਬੰਧਤ ਮਾਮਲਿਆਂ ਨੂੰ ਧਿਆਨ ਨਾਲ ਅੱਗੇ ਵਧਾਇਆ ਜਾਵੇ ਤਾਂ ਅਨੁਕੂਲ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਪਾਅ: ਕੰਨਿਆ ਦੇਵੀਆਂ ਦੀ ਪੂਜਾ ਕਰਨਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਸ਼ੁਭ ਰਹੇਗਾ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 5 ਹੋਵੇਗਾ ਅਤੇ ਮੂਲਾਂਕ 5 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 7, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਫਰਵਰੀ ਦਾ ਮਹੀਨਾ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇਹ ਨਤੀਜੇ ਔਸਤ ਜਾਂ ਔਸਤ ਨਾਲੋਂ ਥੋੜ੍ਹੇ ਕਮਜ਼ੋਰ ਵੀ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਇਸ ਮਹੀਨੇ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, ਇਹ ਮਹੀਨਾ ਤੁਹਾਨੂੰ ਚੰਗੇ ਅਤੇ ਮਾੜੇ ਦੀ ਪਛਾਣ ਕਰਨ ਵਿੱਚ ਮੱਦਦ ਕਰ ਸਕਦਾ ਹੈ। ਤੁਸੀਂ ਆਸਾਨੀ ਨਾਲ ਸਮਝ ਸਕੋਗੇ ਕਿ ਕਿਸੇ ਵਿਅਕਤੀ ਦੇ ਇਰਾਦੇ ਕੀ ਹਨ ਅਤੇ ਉਹ ਤੁਹਾਡੇ ਨਾਲ ਕਿਸ ਮਕਸਦ ਲਈ ਜੁੜਿਆ ਹੋਇਆ ਹੈ? ਧਰਮ ਅਤੇ ਅਧਿਆਤਮਿਕਤਾ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਆਮ ਤੌਰ 'ਤੇ ਅਨੁਕੂਲ ਮੰਨਿਆ ਜਾਵੇਗਾ। ਹਾਲਾਂਕਿ, ਕੰਮ ਵਿੱਚ ਕੁਝ ਰੁਕਾਵਟਾਂ ਆਉਣਗੀਆਂ, ਪਰਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਦੇ ਅਨੁਸਾਰ, ਜੇਕਰ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਰਹੋਗੇ ਤਾਂ ਤੁਹਾਨੂੰ ਉਨ੍ਹਾਂ ਕੰਮਾਂ ਵਿੱਚ ਸਫਲਤਾ ਵੀ ਮਿਲ ਸਕਦੀ ਹੈ। ਕਾਰੋਬਾਰ ਵਿੱਚ ਕੋਈ ਨਵਾਂ ਨਿਵੇਸ਼ ਕਰਨ ਲਈ ਸਮਾਂ ਬਹੁਤ ਅਨੁਕੂਲ ਨਹੀਂ ਮੰਨਿਆ ਜਾਵੇਗਾ, ਪਰ ਜੇਕਰ ਨਵੇਂ ਸਿਰੇ ਤੋਂ ਨਿਵੇਸ਼ ਕਰਨਾ ਜ਼ਰੂਰੀ ਹੈ, ਤਾਂ ਤੁਸੀਂ ਮਾਹਰਾਂ ਦੀ ਸਲਾਹ ਲੈ ਕੇ ਅਤੇ ਬਹੁਤ ਸਮਝਦਾਰੀ ਨਾਲ ਕੰਮ ਕਰਕੇ ਅੱਗੇ ਵਧ ਸਕਦੇ ਹੋ।
ਉਪਾਅ: ਵੀਰਵਾਰ ਦੇ ਦਿਨ ਕਿਸੇ ਮੰਦਰ ਵਿੱਚ ਛੋਲਿਆਂ ਦੀ ਦਾਲ਼ ਦਾਨ ਕਰੋ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 6 ਹੋਵੇਗਾ ਅਤੇ ਮੂਲਾਂਕ 6 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 8, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਮਹੀਨਾ ਤੁਹਾਡੇ ਲਈ ਵੀ ਮਿਲੇ-ਜੁਲੇ ਨਤੀਜੇ ਦੇ ਰਿਹਾ ਜਾਪਦਾ ਹੈ। ਇਸ ਮਹੀਨੇ ਤੁਹਾਨੂੰ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਥੋੜ੍ਹਾ ਸੰਘਰਸ਼ ਕਰਨਾ ਪੈ ਸਕਦਾ ਹੈ। ਕਈ ਵਾਰ, ਤੁਹਾਨੂੰ ਅਚਾਨਕ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਭ ਦੇ ਬਾਵਜੂਦ, ਇਹ ਮਹੀਨਾ ਆਰਥਿਕ ਮੋਰਚੇ 'ਤੇ ਕੁਝ ਚੰਗੀਆਂ ਉਪਲੱਬਧੀਆਂ ਦੇ ਸਕਦਾ ਹੈ। ਇਸ ਦੇ ਨਾਲ ਹੀ, ਤੁਸੀਂ ਆਪਣੇ ਕਾਰੋਬਾਰ ਵਿੱਚ ਕੁਝ ਨਵਾਂ ਕਰਨ ਲਈ ਧਿਆਨ ਨਾਲ ਪ੍ਰਯੋਗ ਵੀ ਕਰ ਸਕਦੇ ਹੋ। ਭਾਵੇਂ ਪ੍ਰਯੋਗ ਦੇ ਨਤੀਜੇ ਤੁਰੰਤ ਨਾ ਮਿਲਣ, ਪਰ ਭਵਿੱਖ ਵਿੱਚ ਤੁਹਾਡੇ ਪ੍ਰਯੋਗ ਸਫਲ ਹੋ ਸਕਦੇ ਹਨ। ਇਸ ਮਹੀਨੇ ਪੁਰਾਣੇ ਕਾਰੋਬਾਰ ਵਿੱਚ ਕੁਝ ਨਵੇਂ ਪ੍ਰਯੋਗ ਵੀ ਕੀਤੇ ਜਾ ਸਕਦੇ ਹਨ। ਇਸ ਦਾ ਮਤਲਬ ਹੈ ਕਿ ਇਹ ਮਹੀਨਾ ਨਵੀਨੀਕਰਣ ਲਈ ਵੀ ਜਾਣਿਆ ਜਾ ਸਕਦਾ ਹੈ। ਇਸ ਮਹੀਨੇ ਆਪਣੇ-ਆਪ ਨੂੰ ਆਲਸੀ ਹੋਣ ਤੋਂ ਬਚਾਉਣ ਦੀ ਜ਼ਰੂਰਤ ਹੋਵੇਗੀ। ਜੇਕਰ ਸੰਭਵ ਹੋਵੇ, ਤਾਂ ਬੇਲੋੜੇ ਵਿਵਾਦਾਂ ਤੋਂ ਬਚਣਾ ਹੀ ਬੁੱਧੀਮਾਨੀ ਹੋਵੇਗੀ, ਖਾਸ ਕਰਕੇ ਅਦਾਲਤੀ ਮਾਮਲਿਆਂ ਆਦਿ ਨਾਲ ਸਬੰਧਤ ਵਿਵਾਦ ਤੋਂ ਬਚ ਕੇ ਰਹੋ। ਦੱਬੇ-ਕੁਚਲੇ ਅਤੇ ਗਰੀਬਾਂ ਦੇ ਪ੍ਰਤੀ ਚੰਗਾ ਵਿਵਹਾਰ ਤੁਹਾਡੇ ਜੀਵਨ ਵਿੱਚ ਤਰੱਕੀ ਦੇ ਰਾਹ ਖੋਲ੍ਹ ਸਕਦਾ ਹੈ।
ਉਪਾਅ: ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਭੋਜਨ ਖੁਆਓ ਅਤੇ ਉਨ੍ਹਾਂ ਦਾ ਸਹਿਯੋਗ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 7 ਹੋਵੇਗਾ ਅਤੇ ਮੂਲਾਂਕ 7 ਦੇ ਲਈ ਫਰਵਰੀ ਮਹੀਨੇ ਵਿੱਚ ਕ੍ਰਮਵਾਰ 9, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਮਹੀਨਾ ਕਦੇ-ਕਦਾਈਂ ਕੁਝ ਮੁਸ਼ਕਲਾਂ ਲਿਆ ਸਕਦਾ ਹੈ। ਇਸ ਮਹੀਨੇ ਗੁੱਸੇ ਜਾਂ ਜੋਸ਼ ਤੋਂ ਬਚਣ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ, ਕੋਈ ਵੀ ਕੰਮ ਜੋਸ਼ ਦੀ ਬਜਾਏ ਧੀਰਜ ਅਤੇ ਸਮਝਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰੋ। ਹਾਲਾਂਕਿ ਇਹ ਮਹੀਨਾ ਤੁਹਾਡੇ ਬਚੇ ਹੋਏ ਕੰਮਾਂ ਨੂੰ ਪੂਰਾ ਕਰਨ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ, ਇਸ ਲਈ ਤੁਹਾਨੂੰ ਸਹੀ ਯੋਜਨਾ ਬਣਾ ਕੇ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਕਿ ਛੋਟੇ ਭਰਾਵਾਂ ਅਤੇ ਦੋਸਤਾਂ ਨਾਲ ਰਿਸ਼ਤੇ ਵਿਗੜ ਨਾ ਜਾਣ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਦੱਸਦਾ ਹੈ ਕਿਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਲੋਕਾਂ ਤੋਂ ਚੰਗੀ ਮੱਦਦ ਮਿਲ ਸਕਦੀ ਹੈ, ਜਿਵੇਂ ਕਿ ਛੋਟੇ ਭਰਾ ਜਾਂ ਛੋਟੇ ਭਰਾ ਵਰਗੇ ਲੋਕ ਜਾਂ ਬਹੁਤ ਨਜ਼ਦੀਕੀ ਦੋਸਤ ਅਤੇ ਤੁਸੀਂ ਆਪਣੇ ਅਟਕੇ ਹੋਏ ਕੰਮ ਨੂੰ ਪੂਰਾ ਕਰਨ ਦੇ ਯੋਗ ਹੋਵੋਗੇ। ਤੁਸੀਂ ਆਪਣੇ ਸਾਥੀਆਂ, ਖਾਸ ਕਰਕੇ ਉਨ੍ਹਾਂ ਲੋਕਾਂ ਦੇ ਸਮਰੱਥਨ ਦੇ ਕਾਰਨ ਆਪਣੇ ਕੰਮ ਪੂਰੇ ਕਰ ਸਕੋਗੇ, ਜਿਨ੍ਹਾਂ ਨਾਲ ਤੁਹਾਡਾ ਨੇੜਲਾ ਰਿਸ਼ਤਾ ਹੈ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕਈ ਵਾਰ ਇਨ੍ਹਾਂ ਲੋਕਾਂ ਨਾਲ ਕੁਝ ਮੱਤਭੇਦ ਪੈਦਾ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਨਿਮਰ ਰੱਖਣਾ ਹੀ ਸਿਆਣਪ ਹੋਵੇਗੀ।
ਉਪਾਅ: ਨਿਯਮਿਤ ਰੂਪ ਨਾਲ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ ਅਤੇ ਮੂਲਾਂਕ 8 ਲਈ, ਫਰਵਰੀ ਮਹੀਨੇ ਵਿੱਚ ਕ੍ਰਮਵਾਰ 1, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਭਾਵੇਂ ਇਸ ਮਹੀਨੇ ਦੇ ਅੰਕ ਤੁਹਾਨੂੰ ਔਸਤ ਨਤੀਜੇ ਦੇ ਰਹੇ ਹਨ, ਪਰ ਇਸ ਮਹੀਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲ਼ਾ ਅੰਕ 1 ਹੈ ਅਤੇ ਤੁਹਾਡੇ ਮੂਲਾਂਕ 8 ਵਾਲ਼ੇ ਲੋਕਾਂ ਲਈ ਅੰਕ 1 ਦਾ ਪ੍ਰਭਾਵ ਬਹੁਤ ਚੰਗਾ ਨਹੀਂ ਮੰਨਿਆ ਜਾਂਦਾ। ਅਜਿਹੀ ਸਥਿਤੀ ਵਿੱਚ, ਇਸ ਮਹੀਨੇ ਕੁਝ ਮੁਸ਼ਕਲਾਂ ਦੇਖਣ ਨੂੰ ਮਿਲ ਸਕਦੀਆਂ ਹਨ। ਖਾਸ ਕਰਕੇ ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਪਿਤਾ ਜਾਂ ਪਿਤਾ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਕੁਝ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਜੇਕਰ ਤੁਹਾਡੇ ਪਿਤਾ ਦੀ ਸਿਹਤ ਪਿੱਛੇ ਜਿਹੇ ਖਰਾਬ ਰਹੀ ਹੈ,ਤਾਂ ਇਸ ਮਹੀਨੇ ਤੁਹਾਨੂੰ ਉਨ੍ਹਾਂ ਦੇ ਇਲਾਜ ਆਦਿ ਦੇ ਸਬੰਧ ਵਿੱਚ ਥੋੜ੍ਹੀ ਹੋਰ ਸਮਝਦਾਰੀ ਦਿਖਾਉਣ ਦੀ ਲੋੜ ਹੋ ਸਕਦੀ ਹੈ। ਹਾਲਾਂਕਿ, ਅੰਕ 1 ਦਾ ਪ੍ਰਭਾਵ ਨਵੀਂ ਸ਼ੁਰੂਆਤ ਕਰਨ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ, ਪਰ ਤੁਹਾਡੇ ਮੂਲਾਂਕ 8 ਦਾ ਦੁਸ਼ਮਣ ਅੰਕ ਹੋਣ ਕਰਕੇ, ਤੁਹਾਨੂੰ ਨਵੀਂ ਸ਼ੁਰੂਆਤ ਲਈ ਕੋਈ ਜੋਖਮ ਨਹੀਂ ਲੈਣਾ ਚਾਹੀਦਾ। ਜੇਕਰ ਤੁਸੀਂ ਪਹਿਲਾਂ ਹੀ ਕੋਈ ਯੋਜਨਾ ਬਣਾ ਲਈ ਹੈ ਅਤੇ ਇਸ ਮਹੀਨੇ ਇਸ ਨੂੰ ਸ਼ੁਰੂ ਕਰਨ ਦੀਆਂ ਚੰਗੀਆਂ ਸੰਭਾਵਨਾਵਾਂ ਜਾਪਦੀਆਂ ਹਨ, ਤਾਂ ਤੁਹਾਨੂੰ ਯੋਜਨਾਬੱਧ ਤਰੀਕੇ ਨਾਲ ਕੰਮ ਕਰਕੇ ਅੱਗੇ ਵਧਣ ਦੀ ਜ਼ਰੂਰਤ ਹੋਵੇਗੀ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਕਿ ਦੋਸਤਾਂ ਨਾਲ ਤੁਹਾਡੇ ਰਿਸ਼ਤੇ ਵਿਗੜ ਨਾ ਜਾਣ। ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਬਿਹਤਰ ਤਾਲਮੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਆਪਣੀ ਮਾਂ ਅਤੇ ਮਾਂ ਵਰਗੀਆਂ ਔਰਤਾਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਹੀ ਤੁਹਾਨੂੰ ਇਸ ਮਹੀਨੇ ਦੇ ਅੰਕਾਂ ਦਾ ਸਹਿਯੋਗ ਮਿਲ ਸਕੇਗਾ ਅਤੇ ਤੁਸੀਂ ਸੰਤੋਸ਼ਜਣਕ ਨਤੀਜੇ ਪ੍ਰਾਪਤ ਕਰ ਸਕੋਗੇ।
ਉਪਾਅ: ਸੂਰਜ ਭਗਵਾਨ ਨੂੰ ਸਿੰਧੂਰ ਮਿਲੇ ਹੋਏ ਜਲ ਨਾਲ਼ ਅਰਘ ਦੇਣਾ ਸ਼ੁਭ ਰਹੇਗਾ ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 9 ਹੋਵੇਗਾ ਅਤੇ ਮੂਲਾਂਕ 9 ਦੇ ਲਈ, ਫਰਵਰੀ ਮਹੀਨੇ ਵਿੱਚ ਕ੍ਰਮਵਾਰ 2, 9, 2, 2, 8 ਅਤੇ 3 ਅੰਕਾਂ ਦਾ ਪ੍ਰਭਾਵ ਹੁੰਦਾ ਹੈ। ਇਸ ਕਾਰਨ ਕਰਕੇ, ਇਸ ਮਹੀਨੇ ਤੁਹਾਡੇ ਜੀਵਨ ਵਿੱਚ ਕੋਈ ਖਾਸ ਮੁਸੀਬਤ ਜਾਂ ਮੁਸ਼ਕਲ ਨਹੀਂ ਆਵੇਗੀ। ਇਸ ਮਹੀਨੇ ਤੁਹਾਨੂੰ ਕੋਈ ਵੱਡੀ ਸਫਲਤਾ ਮਿਲੇ ਜਾਂ ਨਾ ਮਿਲੇ, ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਫਰਵਰੀ 2025 ਕਹਿੰਦਾ ਹੈ ਕਿਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਣਾ ਉਚਿਤ ਹੋਵੇਗਾ ਅਤੇ ਅਜਿਹਾ ਕਰਨ ਨਾਲ ਤੁਸੀਂ ਬਹੁਤ ਵਧੀਆ ਨਤੀਜੇ ਪ੍ਰਾਪਤ ਕਰ ਸਕੋਗੇ। ਇੱਥੇ ਸਾਡਾ ਕਹਿਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਇਹ ਮਹੀਨਾ ਕਾਰਜ ਸਥਾਨ ਦੇ ਲਈ ਚੰਗਾ ਨਹੀਂ ਹੈ। ਕੰਮ ਲਈ ਮਹੀਨਾ ਚੰਗਾ ਰਹੇਗਾ, ਪਰ ਜੇਕਰ ਤੁਸੀਂ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਦੇ ਹੋ, ਤਾਂ ਤੁਸੀਂ ਚੰਗੀਆਂ ਉਪਲੱਬਧੀਆਂ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਹਾਲਾਂਕਿ, ਇਹ ਮਹੀਨਾ ਖਾਸ ਤੌਰ 'ਤੇ ਸਬੰਧਾਂ ਨੂੰ ਸੁਧਾਰਨ ਲਈ ਹੈ। ਜੇਕਰ ਤੁਹਾਡੇ ਕਿਸੇ ਨਾਲ ਸਬੰਧ ਚੰਗੇ ਨਹੀਂ ਹਨ ਅਤੇ ਤੁਸੀਂ ਇਸ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਫਰਵਰੀ ਦਾ ਮਹੀਨਾ ਇਸ ਮਾਮਲੇ ਵਿੱਚ ਤੁਹਾਡੀ ਬਹੁਤ ਮੱਦਦ ਕਰ ਸਕਦਾ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਅਤੇ ਭਾਈਵਾਲੀ ਵਿੱਚ ਕੰਮ ਕਰਦੇ ਹੋ, ਤਾਂ ਤੁਹਾਨੂੰ ਭਾਈਵਾਲੀ ਦੇ ਕੰਮ ਵਿੱਚ ਚੰਗੇ ਲਾਭ ਮਿਲਣਗੇ। ਜੇਕਰ ਕਿਸੇ ਕਾਰਨ ਕਰਕੇ ਤੁਹਾਡੇ ਸਾਥੀ ਨਾਲ ਸਬੰਧ ਚੰਗੇ ਨਹੀਂ ਹਨ, ਤਾਂ ਇਹ ਮਹੀਨਾ ਉਸ ਰਿਸ਼ਤੇ ਨੂੰ ਸੁਧਾਰਨ ਵਿੱਚ ਵੀ ਮੱਦਦਗਾਰ ਹੋਵੇਗਾ। ਹਾਲਾਂਕਿ, ਇਸ ਮਹੀਨੇ ਸਬਰ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
ਉਪਾਅ: ਮਾਂ ਭਗਵਤੀ ਦੇਵੀ ਦੀ ਪੂਜਾ-ਅਰਚਨਾ ਕਰਨਾ ਸ਼ੁਭ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਮੂਲਾਂਕ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ?
ਜੇਕਰ ਤੁਹਾਡੀ ਜਨਮ ਮਿਤੀ 23 ਹੈ, ਤਾਂ 2 ਅਤੇ 3 ਜੋੜਨ ਨਾਲ ਤੁਹਾਡਾ ਮੂਲਾਂਕ 5 ਮਿਲਦਾ ਹੈ।
2. ਕਿਹੜਾ ਮੂਲਾਂਕ ਭਾਗਸ਼ਾਲੀ ਮੰਨਿਆ ਜਾਂਦਾ ਹੈ?
ਮੂਲਾਂਕ 7 ਨੂੰ ਬਹੁਤ ਭਾਗਸ਼ਾਲੀ ਮੰਨਿਆ ਜਾਂਦਾ ਹੈ।
3. ਕਿਹੜਾ ਮੂਲਾਂਕ ਲੱਕੀ ਮੰਨਿਆ ਜਾਂਦਾ ਹੈ??
ਮੂਲਾਂਕ 1 ਨੂੰ ਬਹੁਤ ਲੱਕੀ ਮੰਨਿਆ ਜਾਂਦਾ ਹੈ।