ਬੁੱਧ ਪੂਰਣਿਮਾ 2025

Author: Charu Lata | Updated Mon, 05 May 2025 03:36 PM IST

ਬੁੱਧ ਪੂਰਣਿਮਾ 2025 ਬੁੱਧ ਧਰਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਅਤੇ ਇਸ ਨੂੰ ਬੁੱਧ ਜਯੰਤੀ ਵੱਜੋਂ ਮਨਾਇਆ ਜਾਂਦਾ ਹੈ। ਪੁਰਾਣਿਕ ਮਾਨਤਾਵਾਂ ਦੇ ਅਨੁਸਾਰ, ਗੌਤਮ ਬੁੱਧ ਦਾ ਜਨਮ ਬੁੱਧ ਪੂਰਣਿਮਾ ਦੇ ਸ਼ੁਭ ਦਿਨ ਹੋਇਆ ਸੀ ਅਤੇ ਇਸ ਤਿਥੀ ਨੂੰ ਹੀ ਉਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ। ਭਗਵਾਨ ਬੁੱਧ ਦੇ ਜੀਵਨ ਵਿੱਚ ਤਿੰਨ ਘਟਨਾਵਾਂ ਬਹੁਤ ਮਹੱਤਵਪੂਰਣ ਮੰਨੀਆਂ ਜਾਂਦੀਆਂ ਹਨ, ਪਹਿਲੀ ਉਨ੍ਹਾਂ ਦਾ ਜਨਮ, ਦੂਜੀ ਗਿਆਨ ਪ੍ਰਾਪਤੀ ਅਤੇ ਤੀਜੀ ਮੋਕਸ਼ ਦੀ ਪ੍ਰਾਪਤੀ। ਦੱਸ ਦੇਈਏ ਕਿ ਇਹ ਸਾਰੀਆਂ ਘਟਨਾਵਾਂ ਇੱਕੋ ਦਿਨ ਯਾਨੀ ਬੁੱਧ ਪੂਰਣਿਮਾ ਨੂੰ ਵਾਪਰੀਆਂ ਸਨ। ਅਜਿਹੀ ਸਥਿਤੀ ਵਿੱਚ, ਬੁੱਧ ਪੂਰਣਿਮਾ ਦਾ ਮਹੱਤਵ ਕਈ ਗੁਣਾ ਵੱਧ ਜਾਂਦਾ ਹੈ ਅਤੇ ਇਸ ਲਈ ਇਹ ਦਿਨ ਬੁੱਧ ਧਰਮ ਨੂੰ ਮੰਨਣ ਵਾਲ਼ਿਆਂ ਲਈ ਬਹੁਤ ਮਹੱਤਵ ਰੱਖਦਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਭਾਰਤ ਤੋਂ ਇਲਾਵਾ ਇਹ ਤਿਉਹਾਰ ਸ਼੍ਰੀਲੰਕਾ, ਨੇਪਾਲ, ਮਿਆਂਮਾਰ, ਥਾਈਲੈਂਡ ਆਦਿ ਦੇਸ਼ਾਂ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸ਼ੁਭ ਮੌਕੇ 'ਤੇ ਭਗਵਾਨ ਬੁੱਧ ਦੀ ਪੂਜਾ ਕੀਤੀ ਜਾਂਦੀ ਹੈ। ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ, ਸਾਡੇ ਪਾਠਕਾਂ ਨੂੰ ਬੁੱਧ ਪੂਰਣਿਮਾ 2025 ਬਾਰੇ ਵਿਸਥਾਰ ਸਹਿਤ ਜਾਣਕਾਰੀ ਮਿਲੇਗੀ।

ਸਾਲ 2025 ਵਿੱਚ ਬੁੱਧ ਪੂਰਣਿਮਾ: ਤਿਥੀ ਅਤੇ ਪੂਜਾ ਦਾ ਮਹੂਰਤ

ਹਿੰਦੂ ਪੰਚਾਂਗ ਦੇ ਅਨੁਸਾਰ, ਬੁੱਧ ਪੂਰਣਿਮਾ ਹਰ ਸਾਲ ਵਿਸਾਖ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਵਾਲ਼ਿਆਂ ਦਿਨ ਮਨਾਈ ਜਾਂਦੀ ਹੈ। ਇਸ ਨੂੰ ਬੁੱਧ ਜਯੰਤੀ, ਪਿੱਪਲ਼ ਪੂਰਣਿਮਾ ਅਤੇ ਵਿਸਾਖ ਪੂਰਣਿਮਾ ਵੱਜੋਂ ਵੀ ਜਾਣਿਆ ਜਾਂਦਾ ਹੈ। ਇਸ ਮੌਕੇ 'ਤੇ, ਸ਼ਰਧਾਲੂ ਭਗਵਾਨ ਗੌਤਮ ਬੁੱਧ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹਨ ਅਤੇ ਜੀਵਨ ਵਿੱਚ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਦਾ ਸੰਕਲਪ ਕਰਦੇ ਹਨ। ਇਸ ਸਾਲ ਬੁੱਧ ਪੂਰਣਿਮਾ 12 ਮਈ 2025 ਨੂੰ ਮਨਾਈ ਜਾਵੇਗੀ, ਜੋ ਕਿ ਭਗਵਾਨ ਬੁੱਧ ਦੀ 2587ਵੀਂ ਜਯੰਤੀ ਹੋਵੇਗੀ। ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ, ਬੁੱਧ ਪੂਰਣਿਮਾ ਦਾ ਤਿਉਹਾਰ ਹਰ ਸਾਲ ਮਈ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਆਉਂਦਾ ਹੈ।

ਬੁੱਧ ਪੂਰਣਿਮਾ ਦੀ ਤਿਥੀ : 12 ਮਈ 2025, ਸੋਮਵਾਰ

ਪੂਰਣਿਮਾ ਤਿਥੀ ਆਰੰਭ : 11 ਮਈ 2025 ਦੀ ਰਾਤ 08:04 ਵਜੇ,

ਪੂਰਣਿਮਾ ਤਿਥੀ ਖਤਮ : 12 ਮਈ 2025 ਦੀ ਰਾਤ 10:28 ਵਜੇ ਤੱਕ

ਨੋਟ: ਉਦੇ ਤਿਥੀ ਦੇ ਅਨੁਸਾਰ, ਸਾਲ 2025 ਵਿੱਚ 12 ਮਈ, ਸੋਮਵਾਰ ਨੂੰ ਬੁੱਧ ਪੂਰਣਿਮਾ ਦਾ ਤਿਓਹਾਰ ਮਨਾਇਆ ਜਾਵੇਗਾ।

ਬੁੱਧ ਪੂਰਣਿਮਾ ਨੂੰ ਬਣਨਗੇ ਦੋ ਸ਼ੁਭ ਯੋਗ

ਸਾਲ 2025 ਵਿੱਚ, ਬੁੱਧ ਪੂਰਣਿਮਾ ਬਹੁਤ ਹੀ ਸ਼ੁਭ ਯੋਗਾਂ ਵਿੱਚ ਮਨਾਈ ਜਾਵੇਗੀ, ਕਿਉਂਕਿ ਇਸ ਤਿਥੀ ਨੂੰ ਜੋਤਿਸ਼ ਵਿੱਚ ਸ਼ੁਭ ਮੰਨੇ ਜਾਂਦੇ ਦੋ ਯੋਗ ਬਣ ਰਹੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਵਾਰੀਯਾਨ ਅਤੇ ਰਵੀ ਯੋਗ ਹੋਵੇਗਾ। ਪੂਰਨਮਾਸ਼ੀ ਦੀ ਰਾਤ ਭਰ ਵਾਰੀਯਾਨ ਯੋਗ ਰਹੇਗਾ ਅਤੇ ਉਸ ਤੋਂ ਬਾਅਦ ਰਵੀ ਯੋਗ ਸਵੇਰੇ 05:32 ਵਜੇ ਤੋਂ ਸਵੇਰੇ 06:17 ਵਜੇ ਤੱਕ ਰਹੇਗਾ। ਇਸ ਤੋਂ ਇਲਾਵਾ, 2025 ਦੀ ਬੁੱਧ ਪੂਰਣਿਮਾ ਨੂੰ ਭੱਦਰਾਵਾਸ ਦਾ ਵੀ ਸੰਜੋਗ ਹੈ। ਵਾਰੀਯਾਨ ਅਤੇ ਰਵੀ ਯੋਗ ਵਿੱਚ, ਜੇਕਰ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕਰਦੇ ਹਨ ਅਤੇ ਭਗਵਾਨ ਵਿਸ਼ਣੂੰ ਅਤੇ ਭਗਵਾਨ ਬੁੱਧ ਦੀ ਪੂਜਾ ਕਰਦੇ ਹਨ, ਤਾਂ ਉਨ੍ਹਾਂ ਨੂੰ ਵਧੀਆ ਨਤੀਜੇ ਮਿਲਣਗੇ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਬੁੱਧ ਪੂਰਣਿਮਾ ਦਾ ਧਾਰਮਿਕ ਮਹੱਤਵ

ਧਾਰਮਿਕ ਦ੍ਰਿਸ਼ਟੀਕੋਣ ਤੋਂ ਬੁੱਧ ਪੂਰਣਿਮਾ ਦਾ ਖਾਸ ਮਹੱਤਵ ਹੈ ਅਤੇ ਇਹ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਪੁਰਾਣਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਬੁੱਧ ਦਾ ਜਨਮ ਵਿਸਾਖ ਦੀ ਪੂਰਣਿਮਾ ਨੂੰ ਨੇਪਾਲ ਦੇ ਲੁੰਬਿਨੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਅਸਲੀ ਨਾਮ ਸਿਧਾਰਥ ਸੀ। ਦੱਸ ਦੇਈਏ ਕਿ ਬੁੱਧ ਪੂਰਣਿਮਾ ਨੂੰ ਗੌਤਮ ਬੁੱਧ ਦੇ ਜਨਮ, ਗਿਆਨ ਪ੍ਰਾਪਤੀ ਅਤੇ ਮੌਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਤਿਥੀ ਨੂੰ ਭਗਵਾਨ ਬੁੱਧ ਦਾ ਜਨਮ ਹੋਇਆ ਸੀ, ਉਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ ਅਤੇ ਉਨ੍ਹਾਂ ਨੂੰ ਮੋਕਸ਼ ਪ੍ਰਾਪਤ ਹੋਇਆ ਸੀ। ਬੁੱਧ ਪੂਰਣਿਮਾ 2025 ਦਾ ਤਿਉਹਾਰ ਸਿਰਫ਼ ਇੱਕ ਧਾਰਮਿਕ ਤਿਉਹਾਰ ਨਹੀਂ ਹੈ, ਸਗੋਂ ਇਹ ਤਿਥੀ ਆਪਣੇ ਜੀਵਨ ਵਿੱਚ ਆਤਮ-ਸ਼ੁੱਧੀ, ਦਇਆ ਅਤੇ ਅਹਿੰਸਾ ਦੀ ਪਾਲਣਾ ਕਰਨ ਲਈ ਸਭ ਤੋਂ ਵਧੀਆ ਹੁੰਦੀ ਹੈ।

ਹਾਲਾਂਕਿ, ਬਿਹਾਰ ਵਿੱਚ ਬੋਧਗਯਾ ਗੌਤਮ ਬੁੱਧ ਦਾ ਪਵਿੱਤਰ ਤੀਰਥ ਸਥਾਨ ਹੈ, ਜਿੱਥੇ ਮਹਾਬੋਧੀ ਨਾਮ ਦਾ ਇੱਕ ਮੰਦਰ ਸਥਿਤ ਹੈ। ਇਹ ਮੰਦਿਰ ਬੁੱਧ ਧਰਮ ਦੇ ਪੈਰੋਕਾਰਾਂ ਲਈ ਆਸਥਾ ਦਾ ਕੇਂਦਰ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਬੁੱਧ ਨੇ ਆਪਣੀ ਜਵਾਨੀ ਵਿੱਚ ਇਸ ਸਥਾਨ 'ਤੇ ਸੱਤ ਸਾਲ ਕਠੋਰ ਤਪੱਸਿਆ ਕੀਤੀ ਸੀ ਅਤੇ ਇੱਥੇ ਹੀ ਉਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਬੁੱਧ ਭਗਵਾਨ ਵਿਸ਼ਣੂੰ ਦੇ ਨੌਵੇਂ ਅਵਤਾਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਦੇਵਤਾ ਦਾ ਦਰਜਾ ਪ੍ਰਾਪਤ ਹੈ। ਉਂਝ, ਹਰ ਮਹੀਨੇ ਦੀ ਪੂਰਨਮਾਸ਼ੀ ਵਾਲ਼ਿਆਂ ਦਿਨ ਵਿਸ਼ਣੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ, ਇਸ ਲਈ ਬੁੱਧ ਪੂਰਣਿਮਾ ਵਾਲ਼ਿਆਂ ਦਿਨ ਭਗਵਾਨ ਵਿਸ਼ਣੂੰ ਦੀ ਪੂਜਾ ਕਰਨਾ ਵੀ ਫਲਦਾਇਕ ਹੁੰਦਾ ਹੈ। ਨਾਲ ਹੀ, ਇਹ ਤਿਥੀ ਚੰਦਰਮਾ ਦੇਵਤਾ ਦੀ ਪੂਜਾ ਲਈ ਸ਼ੁਭ ਹੁੰਦੀ ਹੈ।

ਬੁੱਧ ਪੂਰਣਿਮਾ ਨੂੰ ਕਰੋ ਧਰਮਰਾਜ ਦੀ ਪੂਜਾ

ਭਗਵਾਨ ਵਿਸ਼ਣੂੰ ਅਤੇ ਗੌਤਮ ਬੁੱਧ ਤੋਂ ਇਲਾਵਾ, ਬੁੱਧ ਪੂਰਣਿਮਾ 'ਤੇ ਮੌਤ ਦੇ ਦੇਵਤਾ ਯਮਰਾਜ ਦੀ ਪੂਜਾ ਕਰਨ ਦਾ ਵੀ ਰਿਵਾਜ਼ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਵਿਸਾਖ ਮਹੀਨੇ ਦੀ ਇਸ ਪੂਰਨਮਾਸ਼ੀ ਵਾਲ਼ਿਆਂ ਦਿਨ ਜੁੱਤੀਆਂ, ਪਾਣੀ ਨਾਲ ਭਰੇ ਘੜੇ, ਪੱਖਾ, ਛੱਤਰੀ, ਭਾਂਡੇ, ਸੱਤੂ ਆਦਿ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਜਿਹੜਾ ਜਾਤਕ ਬੁੱਧ ਪੂਰਣਿਮਾ ਵਾਲ਼ਿਆਂ ਦਿਨ ਇਹ ਸਾਰੀਆਂ ਚੀਜ਼ਾਂ ਦਾਨ ਕਰਦਾ ਹੈ, ਉਸ ਨੂੰ ਗਊ-ਦਾਨ ਕਰਨ ਦੇ ਬਰਾਬਰ ਪੁੰਨ ਮਿਲਦਾ ਹੈ। ਨਾਲ ਹੀ, ਭਗਤ 'ਤੇ ਧਰਮਰਾਜ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਉਸ ਨੂੰ ਅਕਾਲ ਮੌਤ ਦਾ ਡਰ ਨਹੀਂ ਰਹਿੰਦਾ।

ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ

ਬੁੱਧ ਪੂਰਣਿਮਾ ਅਤੇ ਭਗਵਾਨ ਬੁੱਧ ਦਾ ਸਬੰਧ

ਬੁੱਧ ਪੂਰਣਿਮਾ ਭਗਵਾਨ ਬੁੱਧ ਦੇ ਜੀਵਨ ਵਿੱਚ ਇੱਕ ਮਹੱਤਵਪੂਰਣ ਦਿਨ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਦੀਆਂ ਤਿੰਨ ਵੱਡੀਆਂ ਘਟਨਾਵਾਂ ਬੁੱਧ ਪੂਰਣਿਮਾ 'ਤੇ ਵਾਪਰੀਆਂ ਸਨ। ਹੁਣ ਅਸੀਂ ਇਨ੍ਹਾਂ ਤਿੰਨਾਂ ਘਟਨਾਵਾਂ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ:

ਭਗਵਾਨ ਬੁੱਧ ਦਾ ਜਨਮ

ਲਗਭਗ 2500 ਸਾਲ ਪਹਿਲਾਂ, ਵਿਸਾਖ ਪੂਰਣਿਮਾ ਦੇ ਦਿਨ, ਲੁੰਬਿਨੀ ਨਾਮਕ ਸਥਾਨ 'ਤੇ, ਸ਼ਾਕਯ ਵੰਸ਼ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਸੀ, ਜਿਸ ਦਾ ਨਾਮ ਸਿਧਾਰਥ ਗੌਤਮ ਸੀ। ਬੁੱਧ ਪੂਰਣਿਮਾ 2025 ਦੇ ਅਨੁਸਾਰ, ਸਿਧਾਰਥ ਗੌਤਮ ਦੀ ਮਾਤਾ ਦਾ ਨਾਮ ਮਹਾਮਾਇਆ ਸੀ ਅਤੇ ਪਿਤਾ ਦਾ ਨਾਮ ਰਾਜਾ ਸ਼ੁੱਧੋਧਨ ਸੀ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਬੁੱਧ ਦੇ ਪਿਤਾ ਆਪਣੇ ਪੁੱਤਰ ਦੇ ਸੰਨਿਆਸ ਤੋਂ ਜਾਣੂ ਸਨ, ਇਸ ਲਈ ਉਨ੍ਹਾਂ ਨੇ ਉਸ ਦਾ ਵਿਆਹ 16 ਸਾਲ ਦੀ ਛੋਟੀ ਉਮਰ ਵਿੱਚ ਹੀ ਕਰਵਾ ਦਿੱਤਾ।

ਬੁੱਧ ਪੂਰਣਿਮਾ ਨੂੰ ਸਿਧਾਰਥ ਗੌਤਮ ਬਣੇ ਬੁੱਧ

29 ਸਾਲ ਦੀ ਛੋਟੀ ਉਮਰ ਵਿੱਚ, ਸਿਧਾਰਥ ਗੌਤਮ ਨੇ ਆਪਣੇ ਰਾਜ ਅਤੇ ਪਰਿਵਾਰ ਨੂੰ ਤਿਆਗ ਦਿੱਤਾ ਅਤੇ ਸੰਨਿਆਸ ਲੈ ਲਿਆ। ਸੱਤ ਸਾਲ ਕਠੋਰ ਤਪੱਸਿਆ ਕਰਨ ਤੋਂ ਬਾਅਦ, ਭਗਵਾਨ ਬੁੱਧ ਨੇ ਵਿਚਕਾਰਲਾ ਰਸਤਾ ਚੁਣਿਆ। ਵਿਚਕਾਰਲੇ ਰਸਤੇ 'ਤੇ ਚੱਲ ਕੇ, ਸਿਧਾਰਥ ਗੌਤਮ ਦੇ ਜੀਵਨ ਵਿੱਚ ਉਹ ਦਿਨ ਆਇਆ, ਜਦੋਂ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਅਤੇ ਉਹ ਸਿਧਾਰਥ ਗੌਤਮ ਤੋਂ ਬੁੱਧ ਬਣ ਗਏ।

ਬੁੱਧ ਪੂਰਣਿਮਾ ਨੂੰ ਪ੍ਰਾਪਤ ਹੋਇਆ ਮੋਕਸ਼

ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਭਗਵਾਨ ਬੁੱਧ ਨੇ ਆਪਣੇ ਚੇਲਿਆਂ ਅਤੇ ਸੰਸਾਰ ਨੂੰ ਗਿਆਨ ਦਿੱਤਾ ਅਤੇ ਇਸ ਨੂੰ ਵਿਚਕਾਰਲਾ ਮਾਰਗ ਕਿਹਾ ਜਾਣ ਲੱਗਾ। ਉਹ ਜਗ੍ਹਾ, ਜਿੱਥੇ ਭਗਵਾਨ ਬੁੱਧ ਨੇ ਆਪਣੇ ਜੀਵਨ ਦਾ ਪਹਿਲਾ ਉਪਦੇਸ਼ ਦਿੱਤਾ ਸੀ, ਅੱਜ ਸਾਰਨਾਥ ਦੇ ਨਾਮ ਨਾਲ ਜਾਣੀ ਜਾਂਦੀ ਹੈ। ਸਾਲਾਂ ਤੱਕ ਦੁਨੀਆ ਨੂੰ ਗਿਆਨ ਦਾ ਉਪਦੇਸ਼ ਦੇਣ ਤੋਂ ਬਾਅਦ, ਭਗਵਾਨ ਬੁੱਧ ਨੇ 80 ਸਾਲ ਦੀ ਉਮਰ ਵਿੱਚ ਵਿਸਾਖ ਪੂਰਣਿਮਾ ਦੇ ਦਿਨ ਕੁਸ਼ੀ ਨਗਰ ਵਿੱਚ ਮਹਾਂਨਿਰਵਾਣ ਪ੍ਰਾਪਤ ਕੀਤਾ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਬੁੱਧ ਪੂਰਣਿਮਾ ਦੇ ਮੌਕੇ ‘ਤੇ ਕੀਤੇ ਜਾਣ ਵਾਲ਼ਿਆਂ ਧਾਰਮਿਕ ਕਾਰਜ

ਬੁੱਧ ਪੂਰਣਿਮਾ ਦੇ ਮੌਕੇ 'ਤੇ, ਦੇਸ਼ ਅਤੇ ਵਿਦੇਸ਼ਾਂ ਵਿੱਚ ਬੋਧੀ ਮੰਦਰਾਂ ਵਿੱਚ ਖਾਸ ਧਾਰਮਿਕ ਗਤੀਵਿਧੀਆਂ ਜਿਵੇਂ ਕਿ ਪੂਜਾ, ਉਪਦੇਸ਼, ਧਿਆਨ, ਦਾਨ-ਪੁੰਨ ਅਤੇ ਭਿਕਸ਼ੂ ਸੈਮੀਨਾਰ ਆਦਿ ਕੀਤੇ ਜਾਂਦੇ ਹਨ।

ਬੁੱਧ ਪੂਰਣਿਮਾ 2025 ਦੇ ਦਿਨ ਬੋਧੀ ਮੰਦਰਾਂ ਵਿੱਚ ਦਾਨ ਕਰਨਾ ਫਲਦਾਇਕ ਹੁੰਦਾ ਹੈ, ਇਸ ਲਈ ਬੁੱਧ ਪੂਰਣਿਮਾ 'ਤੇ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਅਤੇ ਕੱਪੜੇ ਦਾਨ ਕਰਨੇ ਚਾਹੀਦੇ ਹਨ।

ਦੀਵਾ ਜਗਾਉਣ ਤੋਂ ਬਾਅਦ, ਸ਼ਰਧਾਲੂ ਆਪਣੇ ਜੀਵਨ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਦਾ ਸੰਕਲਪ ਲੈਂਦੇ ਹਨ। ਨਾਲ ਹੀ, ਗਿਆਨ ਅਤੇ ਬੁੱਧੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਨ।

ਇਹ ਮੰਨਿਆ ਜਾਂਦਾ ਹੈ ਕਿ ਬੁੱਧ ਪੂਰਣਿਮਾ 'ਤੇ ਭਗਵਾਨ ਬੁੱਧ ਲਈ ਵਰਤ ਰੱਖਣ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ, ਇਸ ਸ਼ੁਭ ਤਿਥੀ ਨੂੰ ਪਵਿੱਤਰ ਗ੍ਰੰਥਾਂ ਦਾ ਪਾਠ ਕਰਨਾ ਚਾਹੀਦਾ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਾਲ 2025 ਵਿੱਚ ਬੁੱਧ ਪੂਰਣਿਮਾ ਦੇ ਮੌਕੇ ‘ਤੇ ਧਨ ਅਤੇ ਖੁਸ਼ਹਾਲੀ ਦੇ ਲਈ ਕਰੋ ਰਾਸ਼ੀ ਅਨੁਸਾਰ ਇਨ੍ਹਾਂ ਚੀਜ਼ਾਂ ਦਾ ਦਾਨ

ਮੇਖ਼ ਰਾਸ਼ੀ: ਮੇਖ਼ ਰਾਸ਼ੀ ਦੇ ਲੋਕਾਂ ਨੂੰ ਬੁੱਧ ਪੂਰਣਿਮਾ 2025 ਦੇ ਮੌਕੇ 'ਤੇ ਲੋੜਵੰਦਾਂ ਨੂੰ ਦੁੱਧ ਜਾਂ ਖੀਰ ਵੰਡਣੀ ਚਾਹੀਦੀ ਹੈ।

ਬ੍ਰਿਸ਼ਭ ਰਾਸ਼ੀ: ਬ੍ਰਿਸ਼ਭ ਰਾਸ਼ੀ ਦੇ ਲੋਕਾਂ ਨੂੰ ਇਸ ਦਿਨ ਛੋਟੇ ਬੱਚਿਆਂ ਨੂੰ ਦਹੀਂ ਅਤੇ ਗਾਂ ਦਾ ਘਿਓ ਦਾਨ ਕਰਨਾ ਚਾਹੀਦਾ ਹੈ।

ਮਿਥੁਨ ਰਾਸ਼ੀ: ਮਿਥੁਨ ਰਾਸ਼ੀ ਦੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਮੰਦਰ ਵਿੱਚ ਇੱਕ ਰੁੱਖ ਲਗਾਉਣਾ ਚਾਹੀਦਾ ਹੈ।

ਕਰਕ ਰਾਸ਼ੀ: ਕਰਕ ਰਾਸ਼ੀ ਦੇ ਲੋਕਾਂ ਨੂੰ ਇਸ ਸ਼ੁਭ ਮੌਕੇ 'ਤੇ ਪਾਣੀ ਜਾਂ ਪਾਣੀ ਨਾਲ ਭਰਿਆ ਘੜਾ ਦਾਨ ਕਰਨਾ ਚਾਹੀਦਾ ਹੈ।

ਸਿੰਘ ਰਾਸ਼ੀ: ਸਿੰਘ ਰਾਸ਼ੀ ਦੇ ਲੋਕਾਂ ਨੂੰ ਬੁੱਧ ਪੂਰਣਿਮਾ ਦੇ ਦਿਨ ਗੁੜ ਦਾਨ ਕਰਨਾ ਚਾਹੀਦਾ ਹੈ।

ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਦੇ ਲੋਕਾਂ ਨੂੰ ਇਸ ਮੌਕੇ 'ਤੇ ਛੋਟੀਆਂ ਕੁੜੀਆਂ ਨੂੰ ਪੜ੍ਹਾਈ ਨਾਲ ਸਬੰਧਤ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਤੁਲਾ ਰਾਸ਼ੀ: ਬੁੱਧ ਪੂਰਣਿਮਾ 2025 ਵਾਲ਼ਿਆਂ ਦਿਨ ਤੁਸੀਂ ਦੁੱਧ, ਚੌਲ਼ ਅਤੇ ਦੇਸੀ ਘਿਓ ਦਾਨ ਕਰ ਸਕਦੇ ਹੋ।

ਬ੍ਰਿਸ਼ਚਕ ਰਾਸ਼ੀ: ਇਸ ਸ਼ੁਭ ਤਿਥੀ ਨੂੰ ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਲਾਲ ਮਸਰੀ ਦੀ ਦਾਲ਼ ਦਾਨ ਕਰਨੀ ਚਾਹੀਦੀ ਹੈ।

ਧਨੂੰ ਰਾਸ਼ੀ: ਧਨੂੰ ਰਾਸ਼ੀ ਦੇ ਲੋਕਾਂ ਲਈ ਬੁੱਧ ਪੂਰਣਿਮਾ ਵਾਲ਼ਿਆਂ ਦਿਨ ਪੀਲ਼ੇ ਕੱਪੜੇ ਵਿੱਚ ਬੰਨ੍ਹ ਕੇ ਛੋਲਿਆਂ ਦੀ ਦਾਲ਼ ਦਾਨ ਕਰਨਾ ਸਭ ਤੋਂ ਵਧੀਆ ਰਹੇਗਾ।

ਮਕਰ ਰਾਸ਼ੀ: ਬੁੱਧ ਪੂਰਣਿਮਾ 2025 'ਤੇ ਕਾਲ਼ੇ ਤਿਲ ਅਤੇ ਤੇਲ ਦਾਨ ਕਰੋ।

ਕੁੰਭ ਰਾਸ਼ੀ: ਕੁੰਭ ਰਾਸ਼ੀ ਦੇ ਲੋਕਾਂ ਨੂੰ ਬੁੱਧ ਪੂਰਣਿਮਾ ਵਾਲ਼ਿਆਂ ਦਿਨ ਜੁੱਤੀਆਂ, ਕਾਲ਼ੇ ਤਿਲ, ਨੀਲੇ ਰੰਗ ਦੇ ਕੱਪੜੇ ਅਤੇ ਛੱਤਰੀ ਆਦਿ ਦਾਨ ਕਰਨੇ ਚਾਹੀਦੇ ਹਨ।

ਮੀਨ ਰਾਸ਼ੀ: ਮੀਨ ਰਾਸ਼ੀ ਦੇ ਲੋਕਾਂ ਨੂੰ ਬੁੱਧ ਪੂਰਣਿਮਾ ਵਾਲ਼ਿਆਂ ਦਿਨ ਮਰੀਜ਼ਾਂ ਨੂੰ ਫਲ਼ ਅਤੇ ਦਵਾਈਆਂ ਦਾਨ ਕਰਨੀਆਂ ਚਾਹੀਦੀਆਂ ਹਨ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਬੁੱਧ ਪੂਰਣਿਮਾ ਕਦੋਂ ਹੈ?

ਇਸ ਸਾਲ ਬੁੱਧ ਪੂਰਣਿਮਾ 12 ਮਈ 2025 ਨੂੰ ਮਨਾਈ ਜਾਵੇਗੀ।

2. ਬੁੱਧ ਪੂਰਣਿਮਾ ਕਦੋਂ ਮਨਾਈ ਜਾਂਦੀ ਹੈ?

ਹਿੰਦੂ ਪੰਚਾਂਗ ਦੇ ਅਨੁਸਾਰ, ਹਰ ਸਾਲ ਬੁੱਧ ਪੂਰਣਿਮਾ ਵਿਸਾਖ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ।

3. ਵਿਸਾਖ ਦੀ ਪੂਰਨਮਾਸ਼ੀ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?

ਵਿਸਾਖ ਦੀ ਪੂਰਨਮਾਸ਼ੀ ਨੂੰ ਭਗਵਾਨ ਵਿਸ਼ਣੂੰ ਅਤੇ ਭਗਵਾਨ ਬੁੱਧ ਦੀ ਪੂਜਾ ਕਰਨ ਦਾ ਰਿਵਾਜ਼ ਹੈ।

Talk to Astrologer Chat with Astrologer