D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025

Author: Charu Lata | Updated Mon, 16 Dec 2024 01:51 PM IST

D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦਾ ਨਾਂD ਅੱਖਰ ਤੋਂ ਸ਼ੁਰੂ ਹੁੰਦਾ ਹੈ। ਇਸ ਲੇਖ ਰਾਹੀਂ ਤੁਸੀਂ ਜਾਣ ਸਕੋਗੇ ਕਿ ਸਾਲ 2025 ਤੁਹਾਡੇ ਲਈ ਕਿਹੋ-ਜਿਹਾ ਰਹੇਗਾ। ਹਿੰਦੂ ਧਰਮ ਵਿੱਚ ਜਿਸ ਅੱਖਰ ਨਾਲ ਵਿਅਕਤੀ ਦਾ ਨਾਂ ਸ਼ੁਰੂ ਹੁੰਦਾ ਹੈ, ਉਸ ਅੱਖਰ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਹ ਰਾਸ਼ੀਫਲ ਪੂਰੀ ਤਰ੍ਹਾਂ ਵੈਦਿਕ ਜੋਤਿਸ਼ 'ਤੇ ਆਧਾਰਿਤ ਹੈ। ਇਹ ਲੇਖ਼ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਦੇ ਲਈ ਮਹੱਤਵਪੂਰਣ ਮੰਨਿਆ ਜਾਵੇਗਾ, ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ "D" ਹੈ। ਭਾਵੇਂ ਤੁਹਾਨੂੰ ਆਪਣੀ ਜਨਮ ਤਰੀਕ ਜਾਂ ਚੰਦਰ ਰਾਸ਼ੀ ਦੇ ਬਾਰੇ ਵਿੱਚ ਜਾਣਕਾਰੀ ਨਾ ਹੋਵੇ, ਫੇਰ ਵੀ ਤੁਸੀਂ ਆਪਣੇ ਨਾਂ ਦੇ ਅੱਖਰ ਰਾਹੀਂ ਆਪਣਾ ਭਵਿੱਖ ਜਾਣ ਸਕਦੇ ਹੋ।


ਇਹ ਵੀ ਪੜ੍ਹੋ: राशिफल 2025

ਕੀ ਸਾਲ2025 ਵਿੱਚ ਬਦਲੇਗੀ ਤੁਹਾਡੀ ਕਿਸਮਤ? ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਜਿਨ੍ਹਾਂ ਲੋਕਾਂ ਦਾ ਨਾਮ D ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਬਹੁਤ ਹੀ ਦਿਆਲੂ ਅਤੇ ਸਹਿਯੋਗੀ ਸੁਭਾਅ ਦੇ ਹੁੰਦੇ ਹਨ। ਇਹ ਲੋਕ ਬਹੁਤ ਮਿਹਨਤੀ ਹੁੰਦੇ ਹਨ ਅਤੇ ਕੰਮ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਵਿਚ ਹਰ ਤਰ੍ਹਾਂ ਨਾਲ ਸਫਲਤਾ ਮਿਲਦੀ ਹੈ। ਉਹ ਬਹੁਤ ਹੀ ਮਿਲਣਸਾਰ ਸੁਭਾਅ ਦੇ ਹੁੰਦੇ ਹਨ। D ਅੱਖਰ ਦਾ ਸਬੰਧ ਮੀਨ ਰਾਸ਼ੀ ਅਤੇ ਰੇਵਤੀ ਨਕਸ਼ੱਤਰ ਨਾਲ ਹੈ।

ਇਹ ਜਾਣਨ ਤੋਂ ਪਹਿਲਾਂ ਕਿ D ਅੱਖਰ ਨਾਲ ਸ਼ੁਰੂ ਹੋਣ ਵਾਲੇ ਲੋਕਾਂ ਲਈ ਸਾਲ 2025 ਕਿਹੋ -ਰਹੇਗਾ, ਤੁਹਾਨੂੰ ਉਨ੍ਹਾਂ ਲੋਕਾਂ ਬਾਰੇ ਕੁਝ ਜ਼ਰੂਰੀ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਨਾਂ ਇਸ ਅੱਖਰ ਨਾਲ ਸ਼ੁਰੂ ਹੁੰਦਾ ਹੈ।D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਦੇ ਅਨੁਸਾਰ,ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੇ ਕੁਝ ਅਹਿਮ ਪਹਿਲੂ ਇੱਥੇ ਦੱਸੇ ਜਾ ਰਹੇ ਹਨ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਕਲਿੱਕ ਕਰੋ: D Letter Horoscope 2025

ਹੁਣ ਅਸੀਂ ਤੁਹਾਨੂੰ ਅੰਕ ਵਿਗਿਆਨ ਬਾਰੇ ਕੁਝ ਜਾਣਕਾਰੀ ਦਿੰਦੇ ਹਾਂ, ਤਾਂ ਜੋ ਤੁਸੀਂ ਸਾਲ 2025 ਦੇ ਨਤੀਜਿਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੋ। ਚਾਲਡੀਅਨ ਅੰਕ ਵਿਗਿਆਨ ਦੇ ਅਨੁਸਾਰ, ਸਾਲ 2025 ਨੂੰ ਜੋੜਨ ਨਾਲ ਅੰਕ 9 ਨੰਬਰ ਹੈ। ਮੰਗਲ ਅੰਕ 9 ਨੂੰ ਦਰਸਾਉਂਦਾ ਹੈ ਅਤੇ ਇੱਕ ਯੋਧਾ ਹੈ। ਕੇਤੂ ਮੰਗਲ ਗ੍ਰਹਿ ਦੀ ਛਾਇਆ ਹੈ ਅਤੇ ਇਹਨਾਂ ਜਾਤਕਾਂ ‘ਤੇ ਕੇਤੂ ਦਾ ਵੀ ਪ੍ਰਭਾਵ ਪਵੇਗਾ। ਕੇਤੂ ਦਾ ਸਿਰ ਨਹੀਂ ਹੈ, ਇਸ ਲਈ ਇਹ ਉਸ ਘਰ ਜਾਂ ਰਾਸ਼ੀ ਦੇ ਅਨੁਸਾਰ ਵਿਹਾਰ ਕਰਦਾ ਹੈ ਜਿਸ ਵਿੱਚ ਇਹ ਬੈਠਾ ਹੁੰਦਾ ਹੈ। ਮੰਗਲ ਅਤੇ ਇਸ ਦੀ ਸਥਿਤੀ ਹਮੇਸ਼ਾ ਕੇਤੂ ਨੂੰ ਪ੍ਰਭਾਵਿਤ ਕਰਦੀ ਹੈ।

ਕੇਤੂ ਮਈ 2025 ਤੱਕ ਕੰਨਿਆ ਰਾਸ਼ੀ ਵਿੱਚ ਰਹੇਗਾ ਅਤੇ ਇਸ ਤੋਂ ਬਾਅਦ ਇਹ ਸਿੰਘ ਰਾਸ਼ੀ ਵਿੱਚ ਗੋਚਰ ਕਰੇਗਾ। ਸਿੰਘ ਰਾਸ਼ੀ ਦਾ ਸ਼ਾਸਕ ਗ੍ਰਹਿ ਸੂਰਜ ਦੇਵਤਾ ਹੈ।D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਦੇ ਅਨੁਸਾਰ, ਮਈ ਤੋਂ ਬਾਅਦ, ਤੁਸੀਂ ਆਪਣੇ ਕਾਰੋਬਾਰ, ਰਚਨਾਤਮਕ ਜਾਂ ਕਲਾਤਮਕ ਖੇਤਰਾਂ ਵਿੱਚ ਤਰੱਕੀ ਵੇਖੋਗੇ। ਰਾਹੂ ਇੱਕ ਪਾਪੀ ਗ੍ਰਹਿ ਹੈ ਅਤੇ ਇਸ ਦਾ ਸਬੰਧ D ਅੱਖਰ ਨਾਲ ਵੀ ਹੈ, ਇਸ ਲਈ ਇਸ ਦੇ ਕਾਰਨ D ਤੋਂ ਨਾਮ ਵਾਲੇ ਲੋਕਾਂ ਨੂੰ ਅਣਕਿਆਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਧਿਆਨ ਦਾ ਅਭਿਆਸ ਕਰਦੇ ਹੋਏ ਮੰਤਰਾਂ ਦਾ ਜਾਪ ਕਰਨਾ ਜਾਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਇੱਕ ਪ੍ਰਭਾਵਸ਼ਾਲੀ ਉਪਾਅ ਮੰਨਿਆ ਜਾਂਦਾ ਹੈ। ਨਾਲ ਹੀ, ਇਨ੍ਹਾਂ ਲੋਕਾਂ ਨੂੰ ਪੂਜਾ-ਪਾਠ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਐਸਟ੍ਰੋਸੇਜ ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਹਾਲਾਂਕਿ, ਮੌਜੂਦਾ ਸਮੇਂ ਵਿੱਚ ਦੁਨੀਆ ਭੌਤਿਕਵਾਦ ਵੱਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਅਜਿਹੀ ਸਥਿਤੀ ਵਿੱਚ ਇਸ ਨਾਮ ਦੇ ਲੋਕ ਇਸ ਕਾਰਨ ਤਣਾਅ ਵਿੱਚ ਆ ਸਕਦੇ ਹਨ। ਨਤੀਜੇ ਵੱਜੋਂ, ਉਨ੍ਹਾਂ ਨੂੰ ਇਸ ਸਾਲ ਦੇ ਦੌਰਾਨ ਕਦੇ-ਕਦਾਈਂ ਨਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਕਾਰਨ ਕਈ ਵਾਰ ਸ਼ੁਭ ਨਤੀਜੇ ਵੀ ਗਲਤ ਹੋ ਜਾਂਦੇ ਹਨ। ਤਣਾਅ ਦੇ ਕਾਰਨ ਕਈ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਇਸ ਸਮੱਸਿਆ ਨੂੰ ਧਿਆਨ ਨਾਲ ਮੰਤਰਾਂ ਦਾ ਜਾਪ ਕਰਕੇ ਹੱਲ ਕੀਤਾ ਜਾ ਸਕਦਾ ਹੈ। ਤੁਹਾਨੂੰ ਵਧੇਰੇ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਲਈ ਪ੍ਰਾਰਥਨਾ ਅਤੇ ਪੂਜਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਮੀਨ ਰਾਸ਼ੀ ‘ਤੇ ਰੇਵਤੀ ਨਕਸ਼ੱਤਰ ਦਾ ਸ਼ਾਸਨ ਹੁੰਦਾ ਹੈ ਅਤੇ ਇਸ ਦਾ ਸ਼ਾਸਕ ਗ੍ਰਹਿ ਬ੍ਰਹਸਪਤੀ ਹੈ। ਰੇਵਤੀ ਨਕਸ਼ੱਤਰ 'ਤੇ ਬੁੱਧ ਗ੍ਰਹਿ ਦਾ ਰਾਜ ਹੈ ਅਤੇ ਬ੍ਰਹਸਪਤੀ, ਬੁੱਧ ਅਤੇ ਅੰਕ 9 (2025 ਦਾ ਜੋੜ) ਦਾ ਇਕੱਠੇ ਆਉਣਾ ਵਪਾਰ, ਵਿੱਦਿਆ ਅਤੇ ਅਧਿਆਤਮਿਕਤਾ ਨਾਲ ਸਬੰਧਤ ਹੈ।

ਹਿੰਦੀ ਵਿੱਚ ਪੜ੍ਹੋ : D नाम वालों का राशिफल 2025

D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਵਿੱਚ ਤੁਹਾਨੂੰ ਸਾਲ 2025 ਦੇ ਸਬੰਧ ਵਿੱਚ ਤੁਹਾਡੇ ਸਾਰੇ ਪ੍ਰਸ਼ਨਾਂ ਅਤੇ ਉਲਝਣਾਂ ਦੇ ਜਵਾਬ ਮਿਲ ਜਾਣਗੇ। ਇਹ ਸਾਲ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ ਅਤੇ ਤੁਹਾਨੂੰ ਅੱਗੇ ਦੀ ਯੋਜਨਾ ਬਣਾਉਣ ਅਤੇ ਨਵੇਂ ਕੰਮ ਕਰਨ ਦੇ ਮੌਕੇ ਪ੍ਰਦਾਨ ਕਰੇਗਾ।

ਤਾਂ ਆਓ ਜਾਣਦੇ ਹਾਂ ਕਿ D ਤੋਂ ਨਾਮ ਵਾਲੇ ਜਾਤਕਾਂ ਨੂੰ ਸਾਲ 2025 ਵਿੱਚ ਕਿਹੋ-ਜਿਹੇ ਨਤੀਜੇ ਮਿਲਣਗੇ। ਇਸ ਲੇਖ ਦੇ ਜਰੀਏ, ਐਸਟ੍ਰੋਸੇਜ ਤੁਹਾਨੂੰ 2025 ਲਈ D ਤੋਂ ਨਾਮ ਵਾਲੇ ਜਾਤਕਾਂ ਦੇ ਰਾਸ਼ੀਫਲ ਬਾਰੇ ਦੱਸ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦਾ ਨਾਮ D ਅੱਖਰ ਨਾਲ ਸ਼ੁਰੂ ਹੁੰਦਾ ਹੈ, ਉਹ ਅਜੇ ਵੀ ਬ੍ਰਹਸਪਤੀ ਅਤੇ ਬੁੱਧ ਦੇ ਪ੍ਰਭਾਵ ਵਿੱਚ ਹਨ।

D ਤੋਂ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕਾਂ ਦੀ ਕੁੰਡਲੀ 2025 ਦੇ ਤਹਿਤ ਜਾਣੋ ਕਿ ਸਾਲ 2025 D ਤੋਂ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਕਿਵੇਂ ਪ੍ਰਭਾਵਤ ਕਰੇਗਾ।

ਜੀਵਨ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰਨ ਲਈ ਪ੍ਰਸ਼ਨ ਪੁੱਛੋ

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਕਰੀਅਰ ਅਤੇ ਕਾਰੋਬਾਰ

ਸਾਲ ਦੀ ਪਹਿਲੀ ਛਿਮਾਹੀ ਵਿੱਚ, ਜਨਵਰੀ ਤੋਂ ਅਪ੍ਰੈਲ ਤੱਕ, ਤੁਹਾਡੇ ਕਰੀਅਰ ਅਤੇ ਕਾਰੋਬਾਰ ਵਿੱਚ ਔਸਤ ਨਤੀਜੇ ਮਿਲਣ ਦੀ ਉਮੀਦ ਹੈ। ਜਨਵਰੀ ਤੋਂ ਅਪ੍ਰੈਲ ਦੇ ਦੌਰਾਨ, ਨੌਕਰੀਪੇਸ਼ਾ ਜਾਤਕਾਂ ਦਾ ਅਚਾਨਕ ਤਬਾਦਲਾ ਹੋ ਸਕਦਾ ਹੈ ਜਾਂ ਤੁਹਾਨੂੰ ਨੌਕਰੀ ਬਦਲਣੀ ਪੈ ਸਕਦੀ ਹੈ। ਹੋ ਸਕਦਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸਖ਼ਤ ਮਿਹਨਤ ਦਾ ਫਲ਼ ਨਾ ਮਿਲੇ।

ਤੁਸੀਂ ਕਾਰਜ ਸਥਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰੋਗੇ, ਪਰ ਇਹ ਸੰਭਵ ਹੈ ਕਿ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੀ ਯੋਗਤਾ ਅਤੇ ਸਮਰੱਥਾ ਤੋਂ ਅਣਜਾਣ ਹੋ ਸਕਦੇ ਹਨ ਜਾਂ ਉਹ ਇਸ ਵੱਲ ਧਿਆਨ ਨਾ ਦੇ ਸਕਣ। ਤੁਸੀਂ ਕਾਰਜ ਸਥਾਨ 'ਤੇ ਆਪਣਾ ਸਮਰਥਨ ਕਰਨਾ ਚਾਹੋਗੇ ਅਤੇ ਤੁਹਾਡੀ ਉਤਪਾਦਕਤਾ ਤੁਹਾਡੇ ਕੰਮਾਂ 'ਤੇ ਮਜ਼ਬੂਤੀ ਨਾਲ ਪਕੜ ਰੱਖਣ ਵਿੱਚ ਤੁਹਾਡੀ ਮੱਦਦ ਕਰ ਸਕਦੀ ਹੈ।

D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਦੱਸਦਾ ਹੈ ਕਿ ਤੁਹਾਨੂੰ ਮਈ ਤੋਂ ਸਤੰਬਰ ਤੱਕ ਆਪਣੇ ਕਾਰਜ ਸਥਾਨ 'ਤੇ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਤੁਸੀਂ ਆਪਣੇ ਕਾਰਜਾਂ ਨੂੰ ਸਹੀ ਢੰਗ ਨਾਲ ਪੂਰਾ ਕਰਨ ਵਿੱਚ ਅਸਮਰੱਥ ਹੋ ਸਕਦੇ ਹੋ। ਕਾਰਜ ਸਥਾਨ 'ਤੇ ਵਧੀਆ ਪ੍ਰਦਰਸ਼ਨ ਕਰਨ ਦੇ ਦਬਾਅ ਅਤੇ ਆਪਣੇ ਬੌਸ ਵੱਲੋਂ ਉਤਸ਼ਾਹ ਨਾ ਮਿਲਣ ਦੇ ਕਾਰਨ ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਇਸ ਕਾਰਨ ਤੁਹਾਡਾ ਆਤਮ-ਵਿਸ਼ਵਾਸ ਵੀ ਘੱਟ ਹੋ ਸਕਦਾ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਕਰੀਅਰ ਨੂੰ ਅੱਗੇ ਵਧਾਉਣ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰ ਸਕਦੀਆਂ ਹਨ।

ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਡੇ ਕੋਲ ਜਨਵਰੀ ਤੋਂ ਅਪ੍ਰੈਲ 2025 ਤੱਕ ਲਟਕੇ ਹੋਏ ਕੰਮਾਂ ਦਾ ਢੇਰ ਹੋ ਸਕਦਾ ਹੈ ਅਤੇ ਇਸ ਕਾਰਨ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅਕਤੂਬਰ ਅਤੇ ਦਸੰਬਰ ਦੇ ਵਿਚਕਾਰ ਤੁਸੀਂ ਆਤਮ-ਵਿਸ਼ਵਾਸ ਨਾਲ ਭਰਪੂਰ ਮਹਿਸੂਸ ਕਰੋਗੇ। ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਅਤੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਇਹਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਸੰਤੁਸ਼ਟ ਅਤੇ ਉਤਸ਼ਾਹਿਤ ਮਹਿਸੂਸ ਕਰੋਗੇ।

ਇਸ ਸਮੇਂ ਕਾਰੋਬਾਰੀ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਸਕਣਗੇ। ਇਸ ਸਮੇਂ ਦੇ ਦੌਰਾਨ ਤੁਹਾਨੂੰ ਬਹੁਤ ਸਫਲਤਾ ਮਿਲੇਗੀ। ਇਹ ਸਾਲ ਜੋਤਿਸ਼ ਅਤੇ ਅਧਿਆਤਮਿਕ ਵਸਤੂਆਂ ਦਾ ਵਪਾਰ ਕਰਨ ਵਾਲਿਆਂ ਅਤੇ ਅਧਿਆਪਕਾਂ ਦੇ ਲਈ ਬਹੁਤ ਵਧੀਆ ਸਿੱਧ ਹੋਵੇਗਾ।

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਸ਼ਾਦੀਸ਼ੁਦਾ ਜੀਵਨ

ਜਨਵਰੀ ਤੋਂ ਅਪ੍ਰੈਲ 2025 ਤੱਕ ਦਾ ਸਮਾਂ ਤੁਹਾਡੇ ਸ਼ਾਦੀਸ਼ੁਦਾ ਜੀਵਨ ਲਈ ਬਹੁਤਾ ਅਨੁਕੂਲ ਨਹੀਂ ਹੈ। ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਦੇ ਕਾਰਨ ਤੁਸੀਂ ਨਾਖੁਸ਼ ਰਹਿ ਸਕਦੇ ਹੋ। ਇੱਕ ਖੁਸ਼ਹਾਲ ਅਤੇ ਸੰਪੂਰਣ ਜੀਵਨ ਜਿਊਣ ਦੇ ਲਈ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਤਾਲਮੇਲ ਬਿਠਾ ਕੇ ਰੱਖਣਾ ਪਵੇਗਾ।

ਪਰਿਵਾਰ ਵਿੱਚ ਗਲਤਫਹਿਮੀਆਂ ਦੇ ਕਾਰਨ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਇਸ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਤਾਲਮੇਲ ਵਿਗੜਨ ਦੀ ਸੰਭਾਵਨਾ ਹੈ। ਕਿਸੇ ਮੁੱਦੇ 'ਤੇ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਵਿਚਾਰਾਂ ਦਾ ਮੱਤਭੇਦ ਜਾਂ ਬਹਿਸ ਹੋ ਸਕਦੀ ਹੈ। ਇਸ ਕਾਰਨ ਤੁਹਾਡੇ ਵਿਆਹੁਤਾ ਜੀਵਨ ਵਿੱਚ ਸਭ ਕੁਝ ਖਰਾਬ ਹੋ ਸਕਦਾ ਹੈ।

ਹਾਲਾਂਕਿ,D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਭਵਿੱਖਬਾਣੀ ਕਰਦਾ ਹੈ ਕਿ ਮਈ 2025 ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਮਧੁਰ ਹੋ ਜਾਵੇਗਾ। ਤੁਹਾਨੂੰ ਅਗਸਤ ਤੋਂ ਸਤੰਬਰ ਤੱਕ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਦੋਵਾਂ ਵਿਚਾਲੇ ਲੜਾਈ ਵੀ ਹੋ ਸਕਦੀ ਹੈ।

ਹਾਲਾਂਕਿ ਅਕਤੂਬਰ ਤੋਂ ਦਸੰਬਰ ਤੱਕ ਦਾ ਸਮਾਂ ਤੁਹਾਡੇ ਵਿਆਹੁਤਾ ਜੀਵਨ ਦੇ ਲਈ ਸਕਾਰਾਤਮਕ ਸਿੱਧ ਹੋਵੇਗਾ। ਤੁਸੀਂ ਆਪਣੇ ਸਾਥੀ ਦੇ ਨਾਲ ਪ੍ਰੇਮ ਕਹਾਣੀ ਲਿਖ ਸਕਦੇ ਹੋ। ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਰਿਸ਼ਤੇ ਵਿੱਚ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ, ਉਹ ਸਾਰੀਆਂ ਸਮੱਸਿਆਵਾਂ ਹੁਣ ਖਤਮ ਹੋ ਜਾਣਗੀਆਂ।

ਸ਼ਨੀ ਰਿਪੋਰਟ ਦੇ ਮਾਧਿਅਮ ਤੋਂ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਪੜ੍ਹਾਈ

ਪੜ੍ਹਾਈ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਅਪ੍ਰੈਲ ਤੱਕ ਦਾ ਸਮਾਂ ਵਿਦਿਆਰਥੀਆਂ ਦੇ ਲਈ ਬਹੁਤਾ ਅਨੁਕੂਲ ਨਹੀਂ ਕਿਹਾ ਜਾ ਸਕਦਾ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਜ਼ਿਆਦਾ ਧਿਆਨ ਦੇਣ ਅਤੇ ਮਿਹਨਤ ਕਰਨ ਦੀ ਲੋੜ ਹੈ। ਉਂਝ, ਸਾਲ 2025 ਵਿਦਿਆਰਥੀਆਂ ਲਈ ਪੜ੍ਹਾਈ ਦੇ ਲਿਹਾਜ਼ ਨਾਲ ਬਹੁਤ ਵਧੀਆ ਸਿੱਧ ਹੋਵੇਗਾ। ਹਾਲਾਂਕਿ, ਸਕੂਲ ਵਿੱਚ ਸਫਲਤਾ ਹਮੇਸ਼ਾ ਕਿਸਮਤ ਦੁਆਰਾ ਪ੍ਰਾਪਤ ਨਹੀਂ ਹੁੰਦੀ, ਬਲਕਿ ਕਈ ਵਾਰ ਸਫਲਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਅਤੇ ਪ੍ਰਤੀਬੱਧ ਹੋਣਾ ਪੈਂਦਾ ਹੈ।

D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਦੇ ਮੁਤਾਬਕ, ਅਗਸਤ ਤੋਂ ਦਸੰਬਰ ਤੱਕ ਦਾ ਸਮਾਂ ਵਿੱਦਿਆ ਦੇ ਖੇਤਰ ਵਿੱਚ ਸਫਲ ਹੋਣ ਲਈ ਬਹੁਤ ਵਧੀਆ ਰਹੇਗਾ। ਤੁਸੀਂ ਦੁਨੀਆ ਨੂੰ ਆਪਣੀ ਕਾਬਲੀਅਤ ਅਤੇ ਯੋਗਤਾ ਦਿਖਾ ਸਕੋਗੇ। ਜੇਕਰ ਤੁਸੀਂ ਵਿਦੇਸ਼ ਜਾ ਕੇ ਉੱਚ-ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਸਮਾਂ ਉਸ ਦੇ ਲਈ ਬਿਲਕੁਲ ਅਨੁਕੂਲ ਹੈ। ਤੁਸੀਂ ਜੋ ਕੋਰਸ ਕਰ ਰਹੇ ਹੋ, ਉਸ ਵਿੱਚ ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕਰੋਗੇ। ਜਿਹੜੇ ਵਿਦਿਆਰਥੀ ਦੇਸ਼ ਜਾਂ ਵਿਦੇਸ਼ ਵਿੱਚ ਉੱਚ-ਵਿੱਦਿਆ ਪ੍ਰਾਪਤ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਆਪਣੇ ਯਤਨਾਂ ਵਿੱਚ ਸਫਲਤਾ ਮਿਲੇਗੀ।

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਆਰਥਿਕ ਜੀਵਨ

ਤੁਹਾਨੂੰ ਇਸ ਸਾਲ ਦੇ ਪਹਿਲੇ ਅੱਧ ਵਿੱਚ ਅਚਾਨਕ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਸੀਂ ਨਿਰਾਸ਼ ਹੋ ਸਕਦੇ ਹੋ। ਇਸ ਸਮੇਂ ਤੁਸੀਂ ਬਹੁਤ ਪੈਸਾ ਕਮਾਓਗੇ, ਪਰ ਇਹ ਪੈਸਾ ਤੁਹਾਡੇ ਕੋਲ ਟਿੱਕ ਨਹੀਂ ਸਕੇਗਾ। ਇਸ ਸਮੇਂ ਦੇ ਦੌਰਾਨ ਤੁਹਾਨੂੰ ਪੈਸੇ ਦੇ ਮਾਮਲੇ ਵਿੱਚ ਬਹੁਤ ਸਾਵਧਾਨ ਅਤੇ ਚੌਕਸ ਰਹਿਣ ਦੀ ਲੋੜ ਹੈ।

ਇਸ ਤੋਂ ਇਲਾਵਾ ਤੁਹਾਨੂੰ ਅਗਸਤ ਤੋਂ ਸਤੰਬਰ ਦੇ ਦੌਰਾਨ ਆਪਣੇ ਪੈਸੇ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਇਸ ਨਾਲ ਤੁਸੀਂ ਆਪਣੇ ਪੈਸੇ ਦੀ ਸਹੀ ਅਤੇ ਆਸਾਨੀ ਨਾਲ ਵਰਤੋਂ ਕਰ ਸਕੋਗੇ। ਇਸ ਸਮੇਂ, ਤੁਹਾਨੂੰ ਆਪਣੇ ਭਵਿੱਖ ਲਈ ਯੋਜਨਾਵਾਂ ਬਣਾਉਣ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਆਪਣੇ ਪੈਸੇ ਬਾਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਦੇ ਅਨੁਸਾਰ,ਅਕਤੂਬਰ ਤੋਂ ਦਸੰਬਰ ਦੇ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਸ ਦੌਰਾਨ ਤੁਹਾਨੂੰ ਹੋਰ ਸਹੂਲਤਾਂ ਵੀ ਮਿਲ ਸਕਦੀਆਂ ਹਨ। ਇਹਨਾਂ ਮਹੀਨਿਆਂ ਵਿੱਚ ਤੁਸੀਂ ਨਿਵੇਸ਼ ਲਈ ਦੀਰਘਕਾਲੀ ਯੋਜਨਾਵਾਂ 'ਤੇ ਕੰਮ ਕਰੋਗੇ। ਇਸ ਨਾਲ ਤੁਹਾਨੂੰ ਭਵਿੱਖ ਵਿੱਚ ਫਾਇਦਾ ਹੋਵੇਗਾ।

ਪ੍ਰੇਮ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਪ੍ਰੇਮ ਸਬੰਧੀ ਸਲਾਹ

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਪ੍ਰੇਮ ਜੀਵਨ

ਜਨਵਰੀ ਤੋਂ ਅਪ੍ਰੈਲ ਦੇ ਦੌਰਾਨ, ਤੁਹਾਨੂੰ ਆਪਣੇ ਸਾਥੀ ਦੇ ਪ੍ਰਤੀ ਦਿਆਲਤਾ ਅਤੇ ਨਿਮਰਤਾ ਨਾਲ ਪੇਸ਼ ਆਉਣਾ ਹੋਵੇਗਾ। ਇਸ ਨਾਲ ਤੁਹਾਡੇ ਦੋਹਾਂ ਦਾ ਰਿਸ਼ਤਾ ਮਜ਼ਬੂਤ ​​ਹੋਵੇਗਾ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਸਹਿਮਤੀ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਹੋਣ ਦੀ ਸੰਭਾਵਨਾ ਹੈ।D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਕਹਿੰਦਾ ਹੈ ਕਿ ਤੁਹਾਡੇ ਵਿਆਹੁਤਾ ਅਤੇ ਪ੍ਰੇਮ ਜੀਵਨ ਵਿੱਚ ਪਿਆਰ ਅਤੇ ਖੁਸ਼ਹਾਲੀ ਬਣਾ ਕੇ ਰੱਖਣ ਲਈ, ਤੁਹਾਨੂੰ ਆਪਣੇ ਅਤੇ ਆਪਣੇ ਸਾਥੀ ਦੇ ਵਿਚਕਾਰ ਆਪਸੀ ਸਮਝ ਨੂੰ ਵਿਕਸਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਮਈ ਤੋਂ ਲੈ ਕੇ ਜੁਲਾਈ ਤੱਕ ਦਾ ਸਮਾਂ ਤੁਹਾਡੇ ਪ੍ਰੇਮ ਜੀਵਨ ਦੇ ਲਈ ਔਸਤ ਰਹੇਗਾ ਅਤੇ ਤੁਹਾਡੇ ਦੋਵਾਂ ਵਿਚਕਾਰ ਬਹੁਤ ਘੱਟ ਆਪਸੀ ਸਮਝ ਹੋਵੇਗੀ। ਇਸ ਸਮੇਂ ਤੁਹਾਨੂੰ ਆਪਣੇ ਸਾਥੀ ਦੇ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਅਗਸਤ ਤੋਂ ਦਸੰਬਰ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਸਬੰਧ ਚੰਗੇ ਰਹਿਣਗੇ। ਤੁਸੀਂ ਆਪਣੇ ਸਾਥੀ ਦੇ ਪ੍ਰਤੀ ਪਿਆਰ, ਜਨੂੰਨ ਅਤੇ ਸਨੇਹ ਦਿਖਾਓਗੇ। ਇਸ ਨਾਲ ਤੁਸੀਂ ਉਨ੍ਹਾਂ ਲਈ ਇੱਕ ਸਕਾਰਾਤਮਕ ਉਦਾਹਰਣ ਪੇਸ਼ ਕਰੋਗੇ।

ਆਰਥਿਕ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਧਨ ਸਬੰਧੀ ਸਲਾਹ

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਸਿਹਤ

ਸਿਹਤ ਦੇ ਲਿਹਾਜ਼ ਨਾਲ, ਤੁਹਾਨੂੰ ਜਨਵਰੀ ਤੋਂ ਅਪ੍ਰੈਲ ਦੇ ਦੌਰਾਨ ਗੈਸਟਰੋਇੰਟੇਸਟਾਈਨਲ ਸਬੰਧੀ ਸਮੱਸਿਆਵਾਂ ਅਤੇ ਚਮੜੀ ਦੇ ਧੱਫੜ ਹੋਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਸ ਦੌਰਾਨ ਆਪਣੇ-ਆਪ ਨੂੰ ਫਿੱਟ ਰੱਖਣ ਲਈ ਜ਼ਿਆਦਾ ਧਿਆਨ ਰੱਖਣਾ ਪਵੇਗਾ।

ਇਸ ਸਾਲ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਥੋੜੀ ਕਮਜ਼ੋਰ ਰਹਿਣ ਵਾਲੀ ਹੈ, ਇਸ ਲਈ ਆਪਣੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ। ਸਿਹਤਮੰਦ ਰਹਿਣ ਲਈ, ਤੁਹਾਨੂੰ ਯੋਗਾ ਅਤੇ ਧਿਆਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਾਲ ਦੇ ਦੂਜੇ ਅੱਧ ਵਿੱਚ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਸੀਂ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ।D ਤੋਂ ਨਾਂ ਵਾਲ਼ਿਆਂ ਦਾ ਰਾਸ਼ੀਫਲ 2025 ਕਹਿੰਦਾ ਹੈ ਕਿਇਸ ਨਾਲ ਤੁਹਾਡੀ ਸਿਹਤ ਅਤੇ ਆਤਮ-ਵਿਸ਼ਵਾਸ ਵਧੇਗਾ। ਮਈ ਤੋਂ ਦਸੰਬਰ ਤੱਕ ਦਾ ਸਮਾਂ ਵੀ ਤੁਹਾਡੇ ਲਈ ਮਹੱਤਵਪੂਰਣ ਸਿੱਧ ਹੋਵੇਗਾ।

D ਤੋਂ ਨਾਮ ਵਾਲ਼ਿਆਂ ਦਾ ਰਾਸ਼ੀਫਲ 2025: ਸਰਲ ਅਤੇ ਕਾਰਗਰ ਉਪਾਅ

ਭਗਵਾਨ ਸ਼ਿਵ ਜਾਂ ਰੁਦ੍ਰ ਦੇਵ ਦੀ ਪੂਜਾ ਕਰੋ ਅਤੇ ਸ਼ਿਵਲਿੰਗ ‘ਤੇ ਦੁੱਧ ਚੜ੍ਹਾਓ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. D ਤੋਂ ਨਾਮ ਦੇ ਲੋਕਾਂ ਦੀ ਰਾਸ਼ੀ ਕਿਹੜੀ ਹੁੰਦੀ ਹੈ?

D ਤੋਂ ਨਾਮ ਦੇ ਲੋਕਾਂ ਦੀ ਰਾਸ਼ੀ ਮੀਨ ਹੁੰਦੀ ਹੈ।

2. ਮੀਨ ਰਾਸ਼ੀ ਦੇ ਸ਼ਾਸਕ ਗ੍ਰਹਿ ਕੌਣ ਹਨ?

ਮੀਨ ਰਾਸ਼ੀ ‘ਤੇ ਬ੍ਰਹਸਪਤੀ ਗ੍ਰਹਿ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ।

3. D ਤੋਂ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ ਕਿਹੜੇ ਨਕਸ਼ੱਤਰ ਵਿੱਚ ਆਉਂਦੇ ਹਨ?

ਇਹ ਅੱਖਰ ਰੇਵਤੀ ਨਕਸ਼ੱਤਰ ਦੇ ਤਹਿਤ ਆਓਂਦਾ ਹੈ।

Talk to Astrologer Chat with Astrologer