ਦੇਵਸ਼ਯਨੀ ਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੇਵਸ਼ਯਨੀ ਇਕਾਦਸ਼ੀ ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਸਨਾਤਨ ਧਰਮ ਵਿੱਚ ਇਕਾਦਸ਼ੀ ਤਿਥੀ ਦਾ ਖਾਸ ਮਹੱਤਵ ਹੈ ਅਤੇ ਉਨ੍ਹਾਂ ਵਿੱਚੋਂ, ਦੇਵਸ਼ਯਨੀ ਇਕਾਦਸ਼ੀ ਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਇਹ ਇਕਾਦਸ਼ੀ ਹਾੜ੍ਹ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਹੁੰਦੀ ਹੈ ਅਤੇ ਇਸ ਨੂੰ ਹਰੀ ਸ਼ਯਨੀ ਇਕਾਦਸ਼ੀ ਜਾਂ ਯੋਗ ਨਿਦ੍ਰਾ ਇਕਾਦਸ਼ੀ ਵੀ ਕਿਹਾ ਜਾਂਦਾ ਹੈ। ਚਤੁਰਮਾਸ ਇਸ ਦਿਨ ਤੋਂ ਸ਼ੁਰੂ ਹੁੰਦਾ ਹੈ, ਜਦੋਂ ਭਗਵਾਨ ਵਿਸ਼ਣੂੰ ਕਸ਼ੀਰ ਸਾਗਰ ਵਿੱਚ ਯੋਗ ਨਿਦ੍ਰਾ ਵਿੱਚ ਚਲੇ ਜਾਂਦੇ ਹਨ ਅਤੇ ਚਾਰ ਮਹੀਨੇ ਆਰਾਮ ਕਰਦੇ ਹਨ। ਇਸ ਦਿਨ ਵਰਤ, ਪੂਜਾ ਅਤੇ ਸ਼ਰਧਾ ਨਾਲ਼ ਨਾ ਸਿਰਫ਼ ਪਾਪਾਂ ਤੋਂ ਮੁਕਤੀ ਮਿਲਦੀ ਹੈ, ਸਗੋਂ ਮੁਕਤੀ ਦਾ ਰਾਹ ਵੀ ਪੱਧਰਾ ਹੁੰਦਾ ਹੈ। ਇਹ ਵਰਤ ਵਿਅਕਤੀ ਨੂੰ ਸੰਜਮ, ਵਿਸ਼ਵਾਸ ਅਤੇ ਸੇਵਾ ਦਾ ਸਬਕ ਸਿਖਾਉਂਦਾ ਹੈ। ਨਾਲ ਹੀ, ਇਹ ਅਧਿਆਤਮਿਕ ਅਭਿਆਸ, ਧਰਮ, ਵਰਤ ਅਤੇ ਪੁੰਨ ਦੇ ਕੰਮਾਂ ਦਾ ਸਮਾਂ ਹੁੰਦਾ ਹੈ।
ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਦੇਵਸ਼ਯਨੀ 2025 ਵਰਤ ਦੇ ਬਾਰੇ ਸਭ ਕੁਝ ਜਾਣਾਂਗੇ, ਇਸ ਦੇ ਮਹੱਤਵ ਦੇ ਨਾਲ-ਨਾਲ ਵਰਤ ਦੀ ਕਥਾ, ਪੂਜਾ ਵਿਧੀ ਅਤੇ ਕੁਝ ਉਪਾਵਾਂ ਬਾਰੇ ਵੀ ਜਾਣਾਂਗੇ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਆਪਣਾ ਲੇਖ ਸ਼ੁਰੂ ਕਰੀਏ।
ਵੈਦਿਕ ਕੈਲੰਡਰ ਦੇ ਅਨੁਸਾਰ, ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ 05 ਜੁਲਾਈ ਨੂੰ ਸ਼ਾਮ 07:01 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਯਾਨੀ 06 ਜੁਲਾਈ ਨੂੰ ਰਾਤ 09:17 ਵਜੇ, ਤਿਥੀ ਖਤਮ ਹੋਵੇਗੀ। ਸਨਾਤਨ ਧਰਮ ਵਿੱਚ ਸੂਰਜ ਚੜ੍ਹਨ ਦੀ ਤਿਥੀ ਦਾ ਖਾਸ ਮਹੱਤਵ ਹੈ। ਅਜਿਹੀ ਸਥਿਤੀ ਵਿੱਚ, 06 ਜੁਲਾਈ ਨੂੰ ਦੇਵਸ਼ਯਨੀ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਦੇਵਸ਼ਯਨੀ ਇਕਾਦਸ਼ੀ 2025 ਤੋਂ ਚਤੁਰਮਾਸ ਸ਼ੁਰੂ ਹੋਵੇਗਾ।
ਦੇਵਸ਼ਯਨੀ ਇਕਾਦਸ਼ੀ ਦਾ ਪਾਰਣ ਮਹੂਰਤ: 07 ਜੁਲਾਈ ਨੂੰ ਸਵੇਰੇ 05:28 ਵਜੇ ਤੋਂ 08:15 ਵਜੇ ਤੱਕ।
ਅਵਧੀ : 2 ਘੰਟੇ 46 ਮਿੰਟ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਧਾਰਮਿਕ ਮਾਨਤਾ ਦੇ ਅਨੁਸਾਰ, ਭਗਵਾਨ ਵਿਸ਼ਣੂੰ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਤੋਂ ਕਸ਼ੀਰ ਸਾਗਰ ਵਿੱਚ ਸੌਂਦੇ ਹਨ। ਇਸ ਨਾਲ ਹੀ ਚਤੁਰਮਾਸ ਸ਼ੁਰੂ ਹੁੰਦਾ ਹੈ ਅਤੇ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਸ਼੍ਰੀ ਹਰੀ ਕਸ਼ੀਰ ਸਾਗਰ ਤੋਂ ਜਾਗਦੇ ਹਨ। ਇਸ ਤਿਥੀ ਨੂੰ ਦੇਵਉੱਠਣੀ ਇਕਾਦਸ਼ੀ ਮਨਾਈ ਜਾਂਦੀ ਹੈ। ਇਸ ਵਾਰ ਚਤੁਰਮਾਸ 06 ਜੁਲਾਈ ਤੋਂ ਸ਼ੁਰੂ ਹੋ ਕੇ 01 ਨਵੰਬਰ ਨੂੰ ਖਤਮ ਹੋਵੇਗਾ।
ਸਨਾਤਨ ਧਰਮ ਵਿੱਚ ਦੇਵਸ਼ਯਨੀ ਇਕਾਦਸ਼ੀ ਦਾ ਬਹੁਤ ਅਧਿਆਤਮਿਕ ਅਤੇ ਧਾਰਮਿਕ ਮਹੱਤਵ ਹੈ। ਇਸ ਦਿਨ ਭਗਵਾਨ ਵਿਸ਼ਣੂੰ ਕਸ਼ੀਰ ਸਾਗਰ ਵਿੱਚ ਯੋਗ-ਨਿਦ੍ਰਾ ਵਿੱਚ ਜਾਂਦੇ ਹਨ ਅਤੇ ਚਾਰ ਮਹੀਨੇ ਆਰਾਮ ਕਰਦੇ ਹਨ, ਜਿਸ ਨੂੰ ਚਤੁਰਮਾਸ ਕਿਹਾ ਜਾਂਦਾ ਹੈ। ਇਹ ਸਮਾਂ ਸਾਧਨਾ, ਤਪੱਸਿਆ ਅਤੇ ਧਾਰਮਿਕ ਅਨੁਸ਼ਾਸਨ ਦਾ ਪ੍ਰਤੀਕ ਹੈ। ਇਸ ਦਿਨ ਭਗਵਾਨ ਵਿਸ਼ਣੂੰ ਦਾ ਵਰਤ ਅਤੇ ਪੂਜਾ ਕਰਨ ਨਾਲ ਭਗਤਾਂ ਨੂੰ ਪਾਪਾਂ ਤੋਂ ਮੁਕਤੀ, ਕਰਮਾਂ ਦੀ ਸ਼ੁੱਧੀ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ ਦਿਨ ਉਨ੍ਹਾਂ ਭਗਤਾਂ ਲਈ ਖਾਸ ਹੁੰਦਾ ਹੈ, ਜਿਹੜੇ ਆਪਣੀਆਂ ਸੰਸਾਰਕ ਇੱਛਾਵਾਂ ਤੋਂ ਉੱਪਰ ਉੱਠ ਕੇ ਆਤਮ-ਕਲਿਆਣ ਵੱਲ ਵਧਣਾ ਚਾਹੁੰਦੇ ਹਨ।
ਵਿਆਹ, ਗ੍ਰਹਿ ਪ੍ਰਵੇਸ਼, ਮੁੰਡਨ ਆਦਿ ਮੰਗਲ ਕਾਰਜ ਵੀ ਦੇਵਸ਼ਯਨੀ ਇਕਾਦਸ਼ੀ ਤੋਂ ਚਾਰ ਮਹੀਨੇ ਲਈ ਰੁਕ ਜਾਂਦੇ ਹਨ। ਇਸ ਸਮੇਂ ਨੂੰ ਅਧਿਆਤਮਿਕਤਾ, ਭਗਤੀ ਅਤੇ ਸੰਜਮ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਦੇਵਸ਼ਯਨੀ ਇਕਾਦਸ਼ੀ 2025 ਦਾ ਵਰਤ ਰੱਖਣ ਨਾਲ ਵਿਅਕਤੀ ਦਾ ਜੀਵਨ ਸੰਤੁਲਿਤ, ਸ਼ਾਂਤ ਅਤੇ ਪੁੰਨ ਭਰਿਆ ਬਣਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਦੇਵਸ਼ਯਨੀ ਇਕਾਦਸ਼ੀ, ਜਿਸ ਨੂੰ ਹਾੜ੍ਹ ਦੀ ਸ਼ੁਕਲ ਇਕਾਦਸ਼ੀ ਵੀ ਕਿਹਾ ਜਾਂਦਾ ਹੈ, ਨੂੰ ਸਨਾਤਨ ਧਰਮ ਵਿੱਚ ਬਹੁਤ ਪਵਿੱਤਰ ਅਤੇ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਹ ਦਿਨ ਭਗਵਾਨ ਵਿਸ਼ਣੂੰ ਦੇ ਯੋਗ-ਨਿਦ੍ਰਾ ਵਿੱਚ ਜਾਣ ਦਾ ਪ੍ਰਤੀਕ ਹੈ ਅਤੇ ਇਹ ਚਤੁਰਮਾਸ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਦਿਨ, ਭਗਵਾਨ ਵਿਸ਼ਣੂੰ ਕਸ਼ੀਰ ਸਾਗਰ ਵਿੱਚ ਸ਼ੇਸ਼ਨਾਗ 'ਤੇ ਸੌਂਦੇ ਹਨ। ਉਹ ਚਾਰ ਮਹੀਨੇ ਨੀਂਦ ਵਿੱਚ ਰਹਿੰਦੇ ਹਨ ਅਤੇ ਕਾਰਤਿਕ ਸ਼ੁਕਲ ਇਕਾਦਸ਼ੀ ਨੂੰ ਜਾਗਦੇ ਹਨ। ਇਸ ਸਮੇਂ ਨੂੰ ਚਤੁਰਮਾਸ ਕਿਹਾ ਜਾਂਦਾ ਹੈ। ਚਤੁਰਮਾਸ ਸਾਧਨਾ, ਵਰਤ, ਸੰਜਮ, ਸੇਵਾ ਅਤੇ ਤਪੱਸਿਆ ਦਾ ਸਮਾਂ ਹੈ। ਇਸ ਅਵਧੀ ਦੇ ਦੌਰਾਨ ਵਿਆਹ, ਗ੍ਰਹਿ ਪ੍ਰਵੇਸ਼, ਮੁੰਡਨ ਆਦਿ ਸ਼ੁਭ ਕਾਰਜ ਨਹੀਂ ਕੀਤੇ ਜਾਂਦੇ।
ਸ਼ਾਸਤਰਾਂ ਦੇ ਅਨੁਸਾਰ, ਇਸ ਇਕਾਦਸ਼ੀ ਨੂੰ ਵਰਤ ਰੱਖਣ ਅਤੇ ਭਗਵਾਨ ਵਿਸ਼ਣੂੰ ਦੀ ਪੂਜਾ ਕਰਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਮੁਕਤੀ ਪ੍ਰਾਪਤੀ ਦਾ ਰਾਹ ਪੱਧਰਾ ਹੁੰਦਾ ਹੈ। ਪਦਮ ਪੁਰਾਣ ਦੇ ਅਨੁਸਾਰ, ਦੇਵਸ਼ਯਨੀ ਇਕਾਦਸ਼ੀ ਨੂੰ ਵਰਤ ਰੱਖਣ ਨਾਲ, ਵਿਅਕਤੀ ਨੂੰ ਵੇਦਾਂ ਦਾ ਅਧਿਐਨ ਕਰਨ, ਯੱਗ ਕਰਨ ਅਤੇ ਪਵਿੱਤਰ ਇਸ਼ਨਾਨ ਕਰਨ ਜਿੰਨਾ ਹੀ ਪੁੰਨ ਮਿਲਦਾ ਹੈ।
ਦੇਵਸ਼ਯਨੀ ਇਕਾਦਸ਼ੀ ਦਾ ਵਰਤ ਭਗਵਾਨ ਵਿਸ਼ਣੂੰ ਨੂੰ ਸਮਰਪਿਤ ਹੈ। ਇਸ ਦਿਨ ਸ਼ਰਧਾਲੂ ਪੂਰੀ ਸ਼ਰਧਾ ਅਤੇ ਨਿਯਮ ਨਾਲ ਵਰਤ ਰੱਖਦੇ ਹਨ ਅਤੇ ਭਗਵਾਨ ਵਿਸ਼ਣੂੰ ਨੂੰ ਸੁਆਉਂਦੇ ਹਨ। ਆਓ ਦੇਵਸ਼ਯਨੀ ਇਕਾਦਸ਼ੀ 2025 ਦੀ ਪੂਜਾ ਦਾ ਤਰੀਕਾ ਜਾਣੀਏ:
ਦਸ਼ਮੀ ਤੋਂ ਸਾਤਵਿਕ ਭੋਜਨ ਖਾਓ ਅਤੇ ਰਾਤ ਨੂੰ ਸਿਰਫ਼ ਇੱਕ ਵਾਰ ਭੋਜਨ ਖਾਓ। ਰਾਤ ਨੂੰ ਬ੍ਰਹਮਚਾਰੀ ਹੋਣ ਦੀ ਪਾਲਣਾ ਕਰੋ ਅਤੇ ਆਪਣੇ ਮਨ ਵਿੱਚ ਭਗਵਾਨ ਵਿਸ਼ਣੂੰ ਨੂੰ ਯਾਦ ਕਰੋ।
ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਅਤੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਹਿਨੋ। ਘਰ ਵਿੱਚ ਪੂਜਾ ਸਥਾਨ ਨੂੰ ਗੰਗਾਜਲ ਜਾਂ ਸ਼ੁੱਧ ਪਾਣੀ ਨਾਲ ਸਾਫ਼ ਕਰੋ।
ਇਸ ਤੋਂ ਬਾਅਦ, ਵਰਤ ਰੱਖਣ ਦਾ ਸੰਕਲਪ ਲਓ। ਭਗਵਾਨ ਵਿਸ਼ਣੂੰ ਜੀ ਦੀ ਮੂਰਤੀ ਜਾਂ ਤਸਵੀਰ ਨੂੰ ਪਾਣੀ ਨਾਲ ਇਸ਼ਨਾਨ ਕਰਵਾਓ। ਉਨ੍ਹਾਂ ਨੂੰ ਪੀਲ਼ੇ ਕੱਪੜੇ, ਫੁੱਲ, ਤੁਲਸੀ ਦੇ ਪੱਤੇ, ਚੰਦਨ, ਧੂਪ-ਦੀਪ ਆਦਿ ਭੇਂਟ ਕਰੋ।
ਵਿਸ਼ਣੂੰ ਸਹਸਤਰਨਾਮ ਜਾਂ ਵਿਸ਼ਣੂੰ ਚਾਲੀਸਾ, ਸ਼੍ਰੀ ਹਰੀ ਸਤੋਤਰ ਦਾ ਪਾਠ ਕਰੋ।
ਦੇਵਸ਼ਯਨੀ ਇਕਾਦਸ਼ੀ 2025 ਦੀ ਰਾਤ ਨੂੰ ਭਗਵਾਨ ਦੀ ਕਥਾ ਸੁਣੋ, ਭਜਨ ਅਤੇ ਕੀਰਤਨ ਕਰੋ।
ਅਗਲੇ ਦਿਨ ਦਵਾਦਸ਼ੀ ਤਿਥੀ ਨੂੰ ਬ੍ਰਾਹਮਣਾਂ ਨੂੰ ਭੋਜਨ ਖੁਆ ਕੇ ਅਤੇ ਦੱਛਣਾ ਦੇ ਕੇ ਵਰਤ ਪੂਰਾ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਦੇਵਸ਼ਯਨੀ ਇਕਾਦਸ਼ੀ ਦੀ ਵਰਤ ਕਥਾ ਨੂੰ ਬਹੁਤ ਪਵਿੱਤਰ ਅਤੇ ਸਿੱਖਿਆਦਾਇਕ ਮੰਨਿਆ ਜਾਂਦਾ ਹੈ। ਕਥਾ ਦੇ ਅਨੁਸਾਰ, ਪ੍ਰਾਚੀਨ ਸਮੇਂ ਵਿੱਚ ਰਾਜਾ ਮੰਧਾਤਾ ਨਾਮਕ ਇੱਕ ਸ਼ਕਤੀਸ਼ਾਲੀ ਅਤੇ ਧਾਰਮਿਕ ਪ੍ਰਵਿਰਤੀ ਦਾ ਰਾਜਾ ਰਾਜ ਕਰਦਾ ਸੀ। ਉਸ ਦੇ ਰਾਜ ਵਿੱਚ ਲੋਕ ਖੁਸ਼ ਅਤੇ ਸੰਤੁਸ਼ਟ ਸਨ, ਪਰ ਇੱਕ ਵਾਰ ਭਿਆਨਕ ਅਕਾਲ ਪੈ ਗਿਆ। ਕਈ ਸਾਲਾਂ ਤੱਕ ਮੀਂਹ ਨਾ ਪੈਣ ਕਾਰਨ ਲੋਕ ਭੁੱਖ ਅਤੇ ਪਿਆਸ ਨਾਲ ਤੜਫਣ ਲੱਗੇ। ਰਾਜੇ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਯੱਗ ਕਰਵਾਏ, ਪਰ ਕੋਈ ਲਾਭ ਨਹੀਂ ਹੋਇਆ। ਫਿਰ ਉਹ ਮਹਾਰਿਸ਼ੀ ਅੰਗੀਰਾ ਕੋਲ ਗਿਆ ਅਤੇ ਆਪਣੀ ਚਿੰਤਾ ਪ੍ਰਗਟ ਕੀਤੀ। ਮਹਾਰਿਸ਼ੀ ਅੰਗੀਰਾ ਨੇ ਉਸ ਨੂੰ ਹਾੜ੍ਹ ਦੀ ਸ਼ੁਕਲ ਇਕਾਦਸ਼ੀ ਦੇ ਦਿਨ ਦੇਵਸ਼ਯਨੀ ਇਕਾਦਸ਼ੀ ਦਾ ਵਰਤ ਰੱਖਣ ਦੀ ਸਲਾਹ ਦਿੱਤੀ। ਰਾਜੇ ਨੇ ਇਹ ਵਰਤ ਪੂਰੇ ਵਿਧੀ-ਵਿਧਾਨ ਨਾਲ਼ ਰੱਖਿਆ, ਰਾਤ ਨੂੰ ਜਾਗਦੇ ਰਹੇ ਅਤੇ ਭਗਵਾਨ ਵਿਸ਼ਣੂੰ ਦੀ ਭਗਤੀ ਵਿੱਚ ਲੀਨ ਹੋ ਗਏ। ਨਤੀਜੇ ਵੱਜੋਂ, ਉਸ ਦੇ ਰਾਜ ਵਿੱਚ ਮੋਹਲ਼ੇਧਾਰ ਮੀਂਹ ਪਿਆ ਅਤੇ ਅਕਾਲ ਖਤਮ ਹੋ ਗਏ।
ਇਸ ਵਰਤ ਨਾਲ਼ ਨਾ ਕੇਵਲ ਕੁਦਰਤੀ ਆਫ਼ਤਾਂ ਦੂਰ ਹੁੰਦੀਆਂ ਹਨ, ਸਗੋਂ ਪਾਪਾਂ ਦਾ ਨਾਸ਼ ਵੀ ਹੁੰਦਾ ਹੈ ਅਤੇ ਜੀਵਨ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਆਓਂਦੀ ਹੈ। ਇਸ ਦਿਨ ਤੋਂ ਭਗਵਾਨ ਵਿਸ਼ਣੂੰ ਚਾਰ ਮਹੀਨਿਆਂ ਲਈ ਯੋਗ-ਨਿਦ੍ਰਾ ਵਿੱਚ ਜਾਂਦੇ ਹਨ, ਜਿਸ ਨੂੰ ਚਤੁਰਮਾਸ ਕਿਹਾ ਜਾਂਦਾ ਹੈ। ਇਸ ਲਈ, ਇਸ ਇਕਾਦਸ਼ੀ ਨੂੰ ਬਹੁਤ ਹੀ ਪੁੰਨਦਾਇਕ ਮੰਨਿਆ ਜਾਂਦਾ ਹੈ।
ਦੇਵਸ਼ਯਨੀ ਇਕਾਦਸ਼ੀ 2025 ਦੇ ਪਵਿੱਤਰ ਦਿਹਾੜੇ ‘ਤੇ ਸ਼ੁਭ ਫਲ਼ ਪ੍ਰਾਪਤ ਕਰਨ ਅਤੇ ਭਗਵਾਨ ਵਿਸ਼ਣੂੰ ਦੀ ਕਿਰਪਾ ਪ੍ਰਾਪਤ ਕਰਨ ਲਈ ਕੁਝ ਕੰਮ ਕਰਨੇ ਜ਼ਰੂਰੀ ਹਨ ਅਤੇ ਕੁਝ ਚੀਜ਼ਾਂ ਤੋਂ ਬਚਣਾ ਵੀ ਚਾਹੀਦਾ ਹੈ। ਆਓ ਜਾਣੀਏ ਕਿ ਇਸ ਦਿਨ ਕੀ ਕਰੀਏ ਅਤੇ ਕੀ ਨਾ ਕਰੀਏ।
ਕੀ ਕਰੀਏ
ਇਸ ਦਿਨ ਸਵੇਰੇ ਇਸ਼ਨਾਨ ਕਰ ਕੇ ਸਾਫ਼ ਕੱਪੜੇ ਪਹਿਨੋ ਅਤੇ ਭਗਵਾਨ ਵਿਸ਼ਣੂੰ ਦੀ ਵਿਧੀ-ਵਿਧਾਨ ਨਾਲ਼ ਪੂਜਾ ਕਰੋ।
ਜਲ ਜਾਂ ਫ਼ਲਾਹਾਰ ‘ਤੇ ਨਿਰਭਰ ਰਹਿ ਕੇ ਵਰਤ ਰੱਖੋ।
ਤੁਲਸੀ ਦੀ ਪੂਜਾ ਕਰੋ ਅਤੇ ਤੁਲਸੀ ਦਲ ਚੜ੍ਹਾਓ।
ਸ਼ਰਧਾ ਨਾਲ਼ ਰਾਤ ਦਾ ਜਾਗਰਣ ਕਰਨਾ ਪੁੰਨਦਾਇਕ ਮੰਨਿਆ ਜਾਂਦਾ ਹੈ।
ਬ੍ਰਾਹਮਣਾਂ ਅਤੇ ਜ਼ਰੂਰਤਮੰਦਾਂ ਨੂੰ ਅੰਨ, ਕੱਪੜੇ ਜਾਂ ਧਨ ਦਾ ਦਾਨ ਕਰੋ।
ਕੀ ਨਾ ਕਰੀਏ
ਇਸ ਦਿਨ ਚੌਲ਼ ਜਾਂ ਅੰਨ ਨਹੀਂ ਖਾਣਾ ਚਾਹੀਦਾ।
ਮਨ ਨੂੰ ਸ਼ਾਂਤ ਰੱਖੋ ਅਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ।
ਇਸ ਦਿਨ ਮਾਸ ਅਤੇ ਸ਼ਰਾਬ ਦੇ ਸੇਵਨ ਨਾ ਕਰੋ। ਇਨ੍ਹਾਂ ਦਾ ਸੇਵਨ ਪਾਪ ਦਾ ਕਾਰਣ ਬਣਦਾ ਹੈ।
ਝੂਠ ਨਾ ਬੋਲੋ, ਸੱਚ ਬੋਲੋ ਅਤੇ ਪਵਿੱਤਰ ਵਿਚਾਰ ਰੱਖੋ।
ਇਸ ਦਿਨ ਰਾਤ ਨੂੰ ਤੁਲਸੀ ਨੂੰ ਨਾ ਛੂਹੋ ।
ਇਹ ਵਰਤ ਬ੍ਰਹਮਚਾਰਯ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਾ ਹੈ।
ਗਾਲ਼ਾਂ ਕੱਢਣਾ, ਨਿੰਦਾ ਕਰਨਾ, ਚੋਰੀ ਕਰਨਾ ਵਰਗੇ ਨਿੰਦਣਯੋਗ ਜਾਂ ਅਪਵਿੱਤਰ ਕੰਮ ਨਾ ਕਰੋ।
ਇਸ ਦਿਨ ਆਪਣੀ ਰਾਸ਼ੀ ਦੇ ਅਨੁਸਾਰ ਉਪਾਅ ਕਰਨ ਨਾਲ ਖਾਸ ਲਾਭਾਂ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਦੇਵਸ਼ਯਨੀ ਇਕਾਦਸ਼ੀ 2025 ਨੂੰ ਆਪਣੀ ਰਾਸ਼ੀ ਦੇ ਅਨੁਸਾਰ ਖਾਸ ਉਪਾਵਾਂ ਬਾਰੇ:
ਮੇਖ਼ ਰਾਸ਼ੀ
ਇਸ ਦਿਨ ਲਾਲ ਚੰਦਨ ਨਾਲ਼ ਭਗਵਾਨ ਵਿਸ਼ਣੂੰ ਨੂੰ ਟਿੱਕਾ ਲਗਾਓ ਅਤੇ ਓਮ ਨਮੋ ਭਗਵਤੇ ਵਾਸੂ ਦੇਵਾਯ ਮੰਤਰ ਦਾ ਜਾਪ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ ਅਤੇ ਕੰਮ ਵਿੱਚ ਸਫਲਤਾ ਮਿਲਦੀ ਹੈ।
ਬ੍ਰਿਸ਼ਭ ਰਾਸ਼ੀ
ਇਸ ਦਿਨ ਬ੍ਰਿਸ਼ਭ ਰਾਸ਼ੀ ਦੇ ਲੋਕਾਂ ਨੂੰ ਗਾਂ ਨੂੰ ਹਰਾ ਚਾਰਾ ਖੁਆਉਣਾ ਚਾਹੀਦਾ ਹੈ ਅਤੇ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਰਿਵਾਰਕ ਖੁਸ਼ੀ ਅਤੇ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੁੰਦੀ ਹੈ।
ਮਿਥੁਨ ਰਾਸ਼ੀ
ਇਸ ਦਿਨ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਪੀਲ਼ੇ ਫੁੱਲ ਚੜ੍ਹਾਉਣੇ ਚਾਹੀਦੇ ਹਨ ਅਤੇ ਤੁਲਸੀ ਦੇ ਕੋਲ ਦੀਵਾ ਜਗਾਉਣਾ ਚਾਹੀਦਾ ਹੈ। ਬੋਲਬਾਣੀ ਵਿੱਚ ਮਿਠਾਸ ਆਵੇਗੀ ਅਤੇ ਸੰਚਾਰ ਨਾਲ ਸਬੰਧਤ ਕੰਮਾਂ ਵਿੱਚ ਸਫਲਤਾ ਮਿਲੇਗੀ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਲੋਕਾਂ ਨੂੰ ਇਸ ਦਿਨ ਚੌਲ਼ ਅਤੇ ਦੁੱਧ ਦਾਨ ਕਰਨਾ ਚਾਹੀਦਾ ਹੈ। ਨਾਲ ਹੀ ਵਿਸ਼ਣੂੰ ਜੀ ਦਾ ਦੁੱਧ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਨਸਿਕ ਸ਼ਾਂਤੀ ਅਤੇ ਸਿਹਤ ਲਾਭ ਮਿਲਦਾ ਹੈ।
ਸਿੰਘ ਰਾਸ਼ੀ
ਇਸ ਦਿਨ ਭਗਵਾਨ ਵਿਸ਼ਣੂੰ ਨੂੰ ਕੇਸਰ ਮਿਸ਼ਰਤ ਜਲ ਨਾਲ ਇਸ਼ਨਾਨ ਕਰਵਾਓ ਅਤੇ ਸੂਰਜ ਨੂੰ ਜਲ ਦਿਓ। ਅਜਿਹਾ ਕਰਨ ਨਾਲ ਸਤਿਕਾਰ ਅਤੇ ਨਵੀਆਂ ਯੋਜਨਾਵਾਂ ਵਿੱਚ ਸਫਲਤਾ ਵਧਦੀ ਹੈ।
ਕੰਨਿਆ ਰਾਸ਼ੀ
ਇਸ ਦਿਨ ਭੁੱਖਿਆਂ ਨੂੰ ਭੋਜਨ ਖੁਆਓ ਅਤੇ ਓਮ ਨਰਾਇਣਾਯ ਨਮਹ: ਮੰਤਰ ਦਾ ਜਾਪ ਕਰੋ। ਅਜਿਹਾ ਕਰਨ ਨਾਲ ਕਰੀਅਰ ਵਿੱਚ ਸੁਧਾਰ ਹੁੰਦਾ ਹੈ ਅਤੇ ਪਰਿਵਾਰਕ ਤਾਲਮੇਲ ਬਣਿਆ ਰਹਿੰਦਾ ਹੈ।
ਤੁਲਾ ਰਾਸ਼ੀ
ਇਸ ਦਿਨ ਗਾਂ ਦੇ ਘਿਓ ਦਾ ਦੀਵਾ ਜਗਾਓ ਅਤੇ ਵਿਸ਼ਣੂੰ ਜੀ ਨੂੰ ਚਿੱਟੇ ਫੁੱਲ ਚੜ੍ਹਾਓ। ਅਜਿਹਾ ਕਰਨ ਨਾਲ ਦੰਪਤੀ ਜੀਵਨ ਵਿੱਚ ਮਿਠਾਸ ਆਉਂਦੀ ਹੈ ਅਤੇ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਇਸ ਦਿਨ ਲੋੜਵੰਦਾਂ ਨੂੰ ਕੱਪੜੇ ਦਾਨ ਕਰਨੇ ਚਾਹੀਦੇ ਹਨ ਅਤੇ ਵਿਸ਼ਣੂੰ ਜੀ ਨੂੰ ਗੁੜ ਚੜ੍ਹਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਰੁਕੇ ਹੋਏ ਕੰਮ ਤੇਜ਼ ਹੁੰਦੇ ਹਨ।
ਧਨੂੰ ਰਾਸ਼ੀ
ਇਸ ਦਿਨ ਪੀਲ਼ੇ ਕੱਪੜੇ ਪਹਿਨੋ ਅਤੇ ਕਿਸੇ ਮੰਦਰ ਵਿੱਚ ਕੇਲੇ ਦਾਨ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਗੁਰੂ ਦਾ ਆਸ਼ੀਰਵਾਦ ਮਿਲੇਗਾ ਅਤੇ ਤੁਹਾਡੀ ਕਿਸਮਤ ਵਧੇਗੀ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕਾਂ ਨੂੰ ਇਸ ਦਿਨ ਕਿਸੇ ਬੁੱਢੇ ਬ੍ਰਾਹਮਣ ਨੂੰ ਭੋਜਨ ਅਤੇ ਦੱਛਣਾ ਦੇਣੀ ਚਾਹੀਦੀ ਹੈ। ਨਾਲ ਹੀ ਵਿਸ਼ਣੂੰ ਚਾਲੀਸਾ ਦਾ ਪਾਠ ਵੀ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਾਰਜ ਸਥਾਨ ਵਿੱਚ ਸਥਿਰਤਾ ਪ੍ਰਾਪਤ ਹੁੰਦੀ ਹੈ ਅਤੇ ਜਾਤਕ ਨੂੰ ਕਰਜ਼ੇ ਤੋਂ ਮੁਕਤੀ ਮਿਲਦੀ ਹੈ।
ਕੁੰਭ ਰਾਸ਼ੀ
ਦੇਵਸ਼ਯਨੀ ਇਕਾਦਸ਼ੀ 2025 ਦੇ ਦਿਨ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਸਬੰਧੀ ਸਮੱਗਰੀ ਦਾਨ ਕਰੋ ਅਤੇ ਭਗਵਾਨ ਵਿਸ਼ਣੂੰ ਨੂੰ ਪੰਚਅੰਮ੍ਰਿਤ ਚੜ੍ਹਾਓ। ਅਜਿਹਾ ਕਰਨ ਨਾਲ ਪੜ੍ਹਾਈ ਅਤੇ ਬੁੱਧੀ ਨਾਲ ਸਬੰਧਤ ਕੰਮਾਂ ਵਿੱਚ ਸਫਲਤਾ ਮਿਲਦੀ ਹੈ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੋਕਾਂ ਨੂੰ ਇਸ ਦਿਨ ਪਾਣੀ ਵਿੱਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਪੀਲ਼ੇ ਕੱਪੜੇ ਪਾ ਕੇ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਅਧਿਆਤਮਿਕ ਤਰੱਕੀ ਅਤੇ ਪਰਿਵਾਰਕ ਖੁਸ਼ਹਾਲੀ ਬਣੀ ਰਹਿੰਦੀ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਦੇਵਸ਼ਯਨੀ ਇਕਾਦਸ਼ੀ ਕਦੋਂ ਹੈ?
ਦੇਵਸ਼ਯਨੀ ਇਕਾਦਸ਼ੀ 06 ਜੁਲਾਈ, 2025 ਨੂੰ ਹੈ।
2. ਦੇਵਸ਼ਯਨੀ ਇਕਾਦਸ਼ੀ ਕਿਓਂ ਮਨਾਈ ਜਾਂਦੀ ਹੈ?
ਦੇਵਸ਼ਯਨੀ ਇਕਾਦਸ਼ੀ ਨੂੰ ਭਗਵਾਨ ਵਿਸ਼ਣੂੰ ਅਤੇ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ।
3. ਚਾਰ ਪ੍ਰਮੁੱਖ ਇਕਾਦਸ਼ੀਆਂ ਕਿਹੜੀਆਂ ਹਨ?
ਚਾਰ ਪ੍ਰਮੁੱਖ ਇਕਾਦਸ਼ੀਆਂ ਹਨ: ਨਿਰਜਲਾ ਇਕਾਦਸ਼ੀ, ਮੋਕਸ਼ਦਾ ਇਕਾਦਸ਼ੀ, ਕਾਮਿਕਾ ਇਕਾਦਸ਼ੀ, ਅਤੇ ਦੇਵਉੱਠਣੀ ਇਕਾਦਸ਼ੀ।