ਗਣਤੰਤਰ ਦਿਵਸ 2025

Author: Charu Lata | Updated Wed, 22 Jan 2025 04:27 PM IST

ਐਸਟ੍ਰੋਸੇਜ ਦਾ ਲੇਖਗਣਤੰਤਰ ਦਿਵਸ 2025 ਭਾਰਤ ਦੇ 76ਵੇਂ ਗਣਤੰਤਰ ਦਿਵਸ ਬਾਰੇ ਜਾਣਕਾਰੀ ਦੇਵੇਗਾ।ਜਿਵੇਂ ਹੀ ਗਣਤੰਤਰ ਦਿਵਸ ਦੀ ਗੱਲ ਸਾਹਮਣੇ ਆਉਂਦੀ ਹੈ, ਸੰਵਿਧਾਨ ਦੀ ਗੱਲ ਵੀ ਸਾਹਮਣੇ ਆਉਂਦੀ ਹੈ, ਕਿਉਂਕਿ ਇਸ ਦੁਨੀਆ ਵਿੱਚ ਹਰ ਲੋਕਤੰਤਰਿਕ ਦੇਸ਼ ਲਈ ਉਸ ਦਾ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ ਅਤੇ ਸੰਵਿਧਾਨ ਤੋਂ ਵੱਧ ਕੁਝ ਵੀ ਨਹੀਂ ਹੈ। ਸੰਵਿਧਾਨ ਦੇ ਤਿਆਰ ਹੋਣ ਅਤੇ ਇਸ ਦੇ ਲਾਗੂ ਹੋਣ ਦੇ ਦਿਨ ਤੋਂ ਹੀ ਕੋਈ ਵੀ ਰਾਸ਼ਟਰ ਗਣਤੰਤਰ ਦੇਸ਼ ਬਣ ਜਾਂਦਾ ਹੈ। ਸਾਡਾ ਪਿਆਰਾ ਭਾਰਤ ਵੀ ਇੱਕ ਗਣਤੰਤਰ ਰਾਸ਼ਟਰ ਹੈ, ਜਿਸ ਦਾ ਆਪਣਾ ਲਿਖਤੀ ਸੰਵਿਧਾਨ ਹੈ, ਜੋ ਹਰ ਭਾਰਤੀ ਨਾਗਰਿਕ ਲਈ ਸਭ ਤੋਂ ਮਹੱਤਵਪੂਰਣ ਹੈ। ਇਸ ਦਾ ਪਾਲਣ ਕਰਨਾ ਹਰ ਨਾਗਰਿਕ ਦਾ ਫਰਜ਼ ਹੈ, ਕਿਉਂਕਿ ਇਹ ਦੇਸ਼ ਦੇ ਨਾਗਰਿਕਾਂ ਦੇ ਕਰੱਤਵ ਬਾਰੇ ਦੱਸਦਾ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਭਾਰਤ ਦਾ ਸੰਵਿਧਾਨ ਹੀ ਭਾਰਤ ਦੇ ਲੋਕਾਂ ਲਈ ਸਭ ਤੋਂ ਉੱਚਾ ਕਾਨੂੰਨ ਹੈ। ਸੰਵਿਧਾਨ ਸਭਾ ਵੱਲੋਂ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਅਤੇ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀ। ਇਸੇ ਲਈ ਅਸੀਂ ਹਰ ਸਾਲ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ ਮਨਾਉਂਦੇ ਹਾਂ। ਭਾਰਤ ਦੇ ਸੰਵਿਧਾਨ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਗਣਤੰਤਰ ਦੇਸ਼ ਦੇ ਮੁਕਾਬਲੇ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਇਸ ਨੂੰ ਤਿਆਰ ਕਰਨ ਵਿੱਚ ਲੱਗਭੱਗ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ। ਸੰਵਿਧਾਨ ਦੀ ਜੋ ਮੂਲ ਕਾਪੀ ਹੈ, ਉਹ ਸੈਂਟਰਲ ਲਾਇਬ੍ਰੇਰੀ, ਗਵਾਲਿਅਰ ਵਿੱਚ ਸੁਰੱਖਿਅਤ ਰੱਖੀ ਗਈ ਹੈ। ਇਹ ਸਾਰੀਆਂ ਗੱਲਾਂ ਦੱਸਦੀਆਂ ਹਨ ਕਿ ਭਾਰਤ ਦਾ ਸੰਵਿਧਾਨ ਕਿੰਨਾ ਖਾਸ ਹੈ, ਅਤੇ ਇਸੇ ਲਈ ਅਸੀਂ ਹਰ ਸਾਲ ਧੂਮਧਾਮ ਨਾਲ ਆਪਣਾ ਗਣਤੰਤਰ ਦਿਵਸ ਮਨਾਉਂਦੇ ਹਾਂ।

250+ ਪੰਨਿਆਂ ਦੀ ਬ੍ਰਿਹਤ ਕੁੰਡਲੀ ਤੋਂ ਜਾਣੋ ਸਫਲਤਾ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਦਾ ਮੰਤਰ!

26 ਜਨਵਰੀ 2025 ਨੂੰ ਭਾਰਤਵਾਸੀ ਆਪਣਾ 76ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਨ। ਇਸ ਸਾਲ ਵੀ, ਹਰ ਸਾਲ ਦੀ ਤਰ੍ਹਾਂ, ਭਾਰਤ ਦਾ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਵਿੱਚ ਲੱਗਭੱਗ 15 ਰਾਜਾਂ ਅਤੇ ਵੱਖ-ਵੱਖ ਮੰਤਰਾਲਿਆਂ ਦੀਆਂ ਖਾਸ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮੇਂ ਦੇ ਦੌਰਾਨ ਭਾਰਤੀ ਫੌਜ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਕਈ ਸਾਹਸਿਕ ਅਤੇ ਰੋਮਾਂਚਕ ਪ੍ਰਦਰਸ਼ਨ ਕੀਤੇ ਜਾਣਗੇ, ਜਿਨ੍ਹਾਂ ਨੂੰ ਦੇਖ ਕੇ ਹਰ ਭਾਰਤੀ ਆਪਣੇ ਉੱਤੇ ਮਾਣ ਮਹਿਸੂਸ ਕਰੇਗਾ। ਇਸ ਦਿਨ, ਦੇਸ਼ ਦੀਆਂ ਵੱਖ-ਵੱਖ ਫੌਜਾਂ ਦੇ ਜਵਾਨ ਵੱਖਰੀਆਂ-ਵੱਖਰੀਆਂ ਪੋਸ਼ਾਕਾਂ ਅਤੇ ਰੰਗ-ਰੂਪ ਵਿੱਚ ਪਰੇਡ ਕਰਦੇ ਨਜ਼ਰ ਆਉਣਗੇ, ਜੋ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾਵੇਗਾ।

ਗਣਤੰਤਰ ਦਿਵਸ 2025 ਇੱਕ ਖਾਸ ਦਿਨ ਹੋਵੇਗਾ, ਜਦੋਂ ਹਰ ਭਾਰਤੀ ਨੂੰ ਆਪਣੇ ਦੇਸ਼ ‘ਤੇ ਮਾਣ ਮਹਿਸੂਸ ਹੋਵੇਗਾ। ਦੇਸ਼ ਦੇ ਜਵਾਨ, ਕਿਸਾਨ, ਨੌਜਵਾਨ ਅਤੇ ਵਿਦੇਸ਼ ਵਿੱਚ ਰਹਿੰਦੇ ਭਾਰਤੀ ਸਭ ਇਸ ਮਹਾਨ ਦਿਨ ਦੇ ਮਹਾਨ ਸਮਾਰੋਹ ਦੇ ਗਵਾਹ ਬਣਨ ਦੀ ਇੱਛਾ ਰੱਖਣਗੇ।

ਇੱਕ ਪਾਸੇ, ਜਿੱਥੇ ਰੂਸ ਅਤੇ ਯੂਕਰੇਨ ਵਿੱਚ ਯੁੱਧ ਜਾਰੀ ਹੈ, ਦੂਜੇ ਪਾਸੇ ਇਜ਼ਰਾਈਲ ਵੀ ਆਪਣੇ ਯੁੱਧ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ, ਚਾਰੇ ਪਾਸੇ ਦੀਆਂ ਸਥਿਤੀਆਂ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀਆਂ ਹਨ। ਇਸੇ ਤਰ੍ਹਾਂ, ਬੰਗਲਾਦੇਸ਼ ਦੀ ਸਥਿਤੀ ਵੀ ਕਾਫੀ ਨਾਜ਼ੁਕ ਹੈ। ਭਾਰਤ ਦੇ ਪੜੋਸੀ ਦੇਸ਼ਾਂ - ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਦੇ ਹਾਲਾਤਾਂ ਨੂੰ ਵੇਖਦੇ ਹੋਏ ਸਾਨੂੰ ਹੋਰ ਵੀ ਜਾਗਰੁਕ ਰਹਿਣ ਦੀ ਲੋੜ ਹੈ। ਇਸ ਪਿਛੋਕੜ ਵਿੱਚ, ਭਾਰਤ ਦੇ 76ਵੇਂ ਗਣਤੰਤਰ ਦਿਵਸ 2025 ਦੇ ਦੌਰਾਨ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੈਦਿਕ ਜੋਤਿਸ਼ ਵਰ੍ਹਾ 2025 ਵਿੱਚ ਭਾਰਤ ਦੇ ਭਵਿੱਖ ਬਾਰੇ ਕੀ ਚਿੱਤਰ ਪੇਸ਼ ਕਰਦਾ ਹੈ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਗਣਤੰਤਰ ਦਿਵਸ: ਇਸ ਸਾਲ ਦੇ ਗਣਤੰਤਰ ਦਿਵਸ ਦੀਆਂ ਕੁਝ ਖਾਸ ਗੱਲਾਂ

ਆਓ ਜਾਣਦੇ ਹਾਂ ਕਿ ਇਸ ਵਾਰ ਦੇ ਗਣਤੰਤਰ ਦਿਵਸ ਸਮਾਰੋਹ ਦੀਆਂ ਖਾਸ ਗੱਲਾਂ ਕੀ ਹਨ:

ਰੋਗ ਪ੍ਰਤੀਰੋਧਕ ਕੈਲਕੁਲੇਟਰ ਤੋਂ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਬਾਰੇ ਜਾਣੋ

ਵੈਦਿਕ ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ 2025 ਦੇ ਭਾਰਤ ਦੀ ਤਸਵੀਰ

ਵੈਦਿਕ ਜੋਤਿਸ਼ ਦੇ ਤਹਿਤ, ਸਾਲ 2025 ਵਿੱਚ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾਉਣ ਜਾ ਰਿਹਾ ਹੈ। ਇਸ ਸ਼ੁਭ ਮੌਕੇ 'ਤੇ ਭਾਰਤ ਲਈ ਕੀਤੀਆਂ ਗਈਆਂ ਭਵਿੱਖਬਾਣੀਆਂ ਭਾਰਤ ਦੇ ਬਾਰੇ ਕਈ ਪ੍ਰਕਾਰ ਦੀਆਂ ਸਥਿਤੀਆਂ ਤੋਂ ਜਾਣੂ ਕਰਵਾਉਣ ਵਿੱਚ ਸਮਰੱਥ ਹੋ ਸਕਦੀਆਂ ਹਨ। ਭਾਰਤ ਵਿੱਚ ਰਾਜਨੀਤੀ ਕਿਹੜੀ ਦਿਸ਼ਾ ਵਿੱਚ ਆਪਣਾ ਪ੍ਰਭਾਵ ਦਿਖਾਵੇਗੀ, ਵੱਖ-ਵੱਖ ਦਲਾਂ ਵਿਚਕਾਰ ਕਿਹੋ-ਜਿਹੀਆਂ ਸਥਿਤੀਆਂ ਰਹਿਣਗੀਆਂ, 2025 ਵਿੱਚ ਭਾਰਤ ਦੀ ਆਰਥਿਕਤਾ ਕਿਹੜੇ ਪਾਸੇ ਜਾਵੇਗੀ, ਧਾਰਮਿਕ ਅਤੇ ਸੱਭਿਆਚਾਰਕ ਰਿਸ਼ ਦੇ ਤੌਰ 'ਤੇ ਕੀ ਕੁਝ ਸੰਕੇਤ ਮਿਲਣਗੇ—ਇਨ੍ਹਾਂ ਸਾਰਿਆਂ ਬਾਰੇ ਵੈਦਿਕ ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਓ ਹੁਣ ਜਾਣਦੇ ਹਾਂ ਕਿ ਗ੍ਰਹਾਂ ਦੀ ਚਾਲ ਦੇਸ਼ ਦੀ ਰਾਜਨੀਤਿਕ, ਧਾਰਮਿਕ, ਅਤੇ ਸੱਭਿਆਚਾਰਕ ਸਥਿਤੀਆਂ ਨੂੰ ਕਿਵੇਂ ਪ੍ਰਭਾਵਿਤ ਕਰਨ ਵਾਲੀ ਹੈ। ਤੁਸੀਂ ਇਸ ਭਵਿੱਖਬਾਣੀ ਨੂੰ ਵਧੀਆ ਤਰੀਕੇ ਨਾਲ ਸਮਝ ਸਕੋ, ਇਸ ਦੇ ਲਈ ਅਸੀਂ ਹੇਠਾਂ ਆਜ਼ਾਦ ਭਾਰਤ ਦੀ ਕੁੰਡਲੀ ਪ੍ਰਦਾਨ ਕੀਤੀ ਹੈ:

ਵੈਦਿਕ ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ 2025 ਵਿੱਚ ਭਾਰਤ ਦਾ ਸਫ਼ਰ


(ਆਜ਼ਾਦ ਭਾਰਤ ਦੀ ਕੁੰਡਲੀ)

ਆਜ਼ਾਦ ਭਾਰਤ ਦੀ ਕੁੰਡਲੀ ਬ੍ਰਿਸ਼ਭ ਲਗਨ ਅਤੇ ਕਰਕ ਰਾਸ਼ੀ ਦੀ ਹੈ। ਲਗਨ ਵਿੱਚ ਰਾਹੂ, ਮੰਗਲ ਦੂਜੇ ਘਰ ਵਿੱਚ, ਤੀਜੇ ਘਰ ਵਿੱਚ ਸ਼ੁੱਕਰ, ਬੁੱਧ, ਸੂਰਜ, ਚੰਦਰਮਾ ਅਤੇ ਸ਼ਨੀ, ਬ੍ਰਹਸਪਤੀ ਛੇਵੇਂ ਘਰ ਵਿੱਚ ਅਤੇ ਕੇਤੂ ਸੱਤਵੇਂ ਘਰ ਵਿੱਚ ਬਿਰਾਜਮਾਨ ਹੈ। ਵਰਤਮਾਨ ਗੋਚਰ ਨੂੰ ਦੇਖੀਏ ਤਾਂ, ਸ਼ਨੀ ਮਹਾਰਾਜ ਲਗਨ ਤੋਂ ਦਸਵੇਂ ਘਰ ਅਤੇ ਚੰਦਰਮਾ ਤੋਂ ਅੱਠਵੇਂ ਘਰ ਵਿੱਚ ਗੋਚਰ ਕਰ ਰਹੇ ਹਨ, ਜੋ ਮਾਰਚ ਵਿੱਚ ਇਕਾਦਸ਼ ਘਰ ਵਿੱਚ ਮੀਨ ਰਾਸ਼ੀ ਵਿੱਚ ਚਲੇ ਜਾਣਗੇ। ਇਸ ਨਾਲ ਆਜ਼ਾਦ ਭਾਰਤ ਦੀ ਕੁੰਡਲੀ ਤੋਂ ਕੰਟਕ ਸ਼ਨੀ ਦਾ ਸਮਾਂ ਖਤਮ ਹੋ ਜਾਵੇਗਾ ਅਤੇ ਕਈ ਸਮੱਸਿਆਵਾਂ ਵਿੱਚ ਕਮੀ ਆਵੇਗੀ। ਰਾਹੂ ਦਾ ਗੋਚਰ ਇਸ ਸਮੇਂ ਮੀਨ ਰਾਸ਼ੀ ਵਿੱਚ ਚੱਲ ਰਿਹਾ ਹੈ, ਜੋ ਮਈ ਵਿੱਚ ਦਸਵੇਂ ਘਰ ਵਿੱਚ ਚਲਾ ਜਾਵੇਗਾ। ਕੇਤੂ ਦਾ ਗੋਚਰ ਪੰਜਵੇਂ ਘਰ ਵਿੱਚ ਹੈ, ਜੋ ਚੌਥੇ ਘਰ ਵਿੱਚ ਹੋ ਜਾਵੇਗਾ। ਇਸ ਨਾਲ ਸਰਕਾਰ ਨੂੰ ਅੰਦਰੂਨੀ ਮਾਮਲਿਆਂ ਵਿੱਚ ਜ਼ਿਆਦਾ ਦਖਲਅੰਦਾਜ਼ੀ ਕਰਨ ਦੀ ਲੋੜ ਪਵੇਗੀ, ਕਿਉਂਕਿ ਅੰਦਰੂਨੀ ਸੰਘਰਸ਼ ਦੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕੁਝ ਕੁਦਰਤੀ ਆਫਤਾਂ ਅਤੇ ਇਨਫੈਕਸ਼ਨ ਫੈਲਣ ਦਾ ਖਤਰਾ ਹੋ ਸਕਦਾ ਹੈ। ਬ੍ਰਹਸਪਤੀ ਮਹਾਰਾਜ ਇਸ ਸਮੇਂ ਆਜ਼ਾਦ ਭਾਰਤ ਦੀ ਕੁੰਡਲੀ ਦੇ ਪਹਿਲੇ ਘਰ ਵਿੱਚ ਗੋਚਰ ਕਰ ਰਹੇ ਹਨ, ਜਿੱਥੇ ਰਾਹੂ ਸਥਿਤ ਹੈ। ਮਈ ਵਿੱਚ ਇਹ ਦੂਜੇ ਘਰ ਵਿੱਚ ਮਿਥੁਨ ਰਾਸ਼ੀ ਵਿੱਚ ਚਲੇ ਜਾਣਗੇ, ਜਿੱਥੇ ਮੰਗਲ ਮੌਜੂਦ ਹੋਣਗੇ। ਇਸ ਨਾਲ ਆਰਥਿਕ ਚੁਣੌਤੀਆਂ ਵਿੱਚ ਕਮੀ ਆਵੇਗੀ ਅਤੇ ਸਰਕਾਰ ਵਲੋਂ ਕੁਝ ਸਖ਼ਤ ਆਰਥਿਕ ਫੈਸਲੇ ਕੀਤੇ ਜਾਣਗੇ, ਜਿਨ੍ਹਾਂ ਨਾਲ ਆਰਥਿਕ ਹਾਲਤ ਵਿੱਚ ਵਧੀਆ ਸੁਧਾਰ ਦੇਖਣ ਨੂੰ ਮਿਲੇਗਾ। ਬੈਂਕਿੰਗ ਸੈਕਟਰ ਨੂੰ ਲੈ ਕੇ ਵੀ ਕੁਝ ਵੱਡੀਆਂ ਘੋਸ਼ਣਾਵਾਂ ਹੋ ਸਕਦੀਆਂ ਹਨ।ਗਣਤੰਤਰ ਦਿਵਸ 2025 ਲੇਖ ਦੇ ਅਨੁਸਾਰ,ਸਾਲ 2025 ਦਾ ਭਾਰਤੀ ਬਜਟ ਕੁਝ ਕੱਸਿਆ ਹੋਇਆ ਹੋ ਸਕਦਾ ਹੈ, ਪਰ ਕਈ ਲੋਕ-ਲੁਭਾਵਣ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਰੱਖਿਆ ਖੇਤਰ ‘ਤੇ ਵੱਧ ਖਰਚਾ ਹੋਣ ਦੇ ਯੋਗ ਬਣਦੇ ਹਨ। ਇਸ ਤੋਂ ਇਲਾਵਾ, ਦੂਰਸੰਚਾਰ, ਉਦਯੋਗ ਅਤੇ ਆਰਟੀਫ਼ੀਸ਼ੀਅਲ਼ ਇੰਟੈਲੀਜੈਂਸ (Artificial Intelligence) ਉੱਤੇ ਵੀ ਧਿਆਨ ਦਿੱਤਾ ਜਾਵੇਗਾ।


(ਗਣਤੰਤਰ ਭਾਰਤ ਦੀ ਕੁੰਡਲੀ)

ਗਣਤੰਤਰ ਭਾਰਤ ਦੀ ਕੁੰਡਲੀ ਦੇ ਅਨੁਸਾਰ, ਜੇਕਰ ਅਸੀਂ 76ਵੇਂ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ 2025 ਦੀ ਕੁੰਡਲੀ ਵੇਖੀਏ, ਤਾਂ ਇਹ ਸਾਲ ਮਿਥੁਨ ਲਗਨ ਦਾ ਹੈ, ਜਿਸ ਵਿੱਚ ਮੰਗਲ ਆਪਣੀ ਦੁਸ਼ਮਣ ਰਾਸ਼ੀ ਵਿੱਚ ਬੈਠੇ ਹਨ ਅਤੇ ਮੁੰਥਾ ਵੀ ਪਹਿਲੇ ਘਰ ਵਿੱਚ ਹੀ ਹੈ। ਸਾਲ ਦੀ ਕੁੰਡਲੀ ਦੇ ਲਗਨੇਸ਼ ਅਤੇ ਮੁੰਥਾਧਿਪਤੀ ਬੁੱਧ ਅੱਠਵੇਂ ਘਰ ਵਿੱਚ ਮੌਜੂਦ ਹਨ। ਚੌਥੇ ਸਥਾਨ ਵਿੱਚ ਕੇਤੂ ਅਤੇ ਸੱਤਵੇਂ ਸਥਾਨ ਵਿੱਚ ਚੰਦਰਮਾ ਮੌਜੂਦ ਹਨ। ਅੱਠਵੇਂ ਘਰ ਵਿੱਚ ਬੁੱਧ ਦੇ ਨਾਲ ਸੂਰਜ ਹੈ ਅਤੇ ਨੌਵੇਂ ਘਰ ਵਿੱਚ ਸ਼ੁੱਕਰ ਅਤੇ ਸ਼ਨੀ ਹਨ। ਦਸਵੇਂ ਘਰ ਵਿੱਚ ਰਾਹੂ ਹੈ ਅਤੇ ਬਾਰ੍ਹਵੇਂ ਘਰ ਵਿੱਚ ਬ੍ਰਹਸਪਤੀ ਮੌਜੂਦ ਹਨ। ਗ੍ਰਹਾਂ ਦੀ ਇਹ ਸਥਿਤੀ ਕਾਫ਼ੀ ਮਹੱਤਵਪੂਰਣ ਹੈ। ਅਸੀਂ ਵੇਖਾਂਗੇ ਕਿ ਮਾਰਚ ਦੇ ਮਹੀਨੇ ਵਿੱਚ ਚਤੁਰਗ੍ਰਹੀ ਯੋਗ ਬਣੇਗਾ, ਮਾਰਚ-ਅਪ੍ਰੈਲ ਵਿੱਚ ਪੰਚਗ੍ਰਹੀ ਯੋਗ ਬਣੇਗਾ ਅਤੇ ਅਪ੍ਰੈਲ-ਮਈ ਵਿੱਚ ਵੀ ਚਤੁਰਗ੍ਰਹੀ ਯੋਗ ਬਣੇਗਾ। ਇਨ੍ਹਾਂ ਸਾਰਿਆਂ ਗ੍ਰਹਾਂ ਦੇ ਪ੍ਰਭਾਵ ਨਾਲ ਦੇਸ਼ ਅਤੇ ਰਾਸ਼ਟਰ ਦੀਆਂ ਵੱਖ-ਵੱਖ ਸਥਿਤੀਆਂ ਉੱਤੇ ਵੱਖ-ਵੱਖ ਪ੍ਰਭਾਵ ਪੈਣਗੇ।

2025 ਵਿੱਚ ਭਾਰਤ ਦਾ ਰਾਜਨੀਤਿਕ ਵਾਤਾਵਰਣ

ਸਲਾਨਾ ਕੁੰਡਲੀ ਦਾ ਲਗਨ ਘਰ ਸਭ ਤੋਂ ਮਹੱਤਵਪੂਰਣ ਸਥਾਨ ਹੁੰਦਾ ਹੈ, ਕਿਉਂਕਿ ਇਹ ਕੇਂਦਰ ਸਰਕਾਰ ਦੀ ਅਗਵਾਈ ਕਰਨ ਵਾਲਾ ਘਰ ਮੰਨਿਆ ਜਾਂਦਾ ਹੈ, ਜਿਸ ਵਿੱਚ ਦੁਸ਼ਮਣ ਰਾਸ਼ੀ ਦੇ ਮੰਗਲ ਮੁੰਥਾ ਨਾਲ ਯੁਤੀ ਕਰਕੇ ਬੈਠੇ ਹਨ। ਸਲਾਨਾ ਕੁੰਡਲੀ ਦਾ ਲਗਨੇਸ਼, ਜੋ ਮੁੰਥਾਧਿਪਤੀ ਵੀ ਹੈ, ਉਹ ਬੁੱਧ ਮਹਾਰਾਜ ਅੱਠਵੇਂ ਘਰ ਵਿੱਚ ਹਨ। ਅੱਠਵਾਂ ਘਰ ਅਚਾਨਕ ਤੋਂ ਹੋਣ ਵਾਲੀਆਂ ਘਟਨਾਵਾਂ, ਯੁੱਧ ਦੀ ਭਿਆਨਕਤਾ, ਕੁਦਰਤੀ ਆਫ਼ਤਾਂ ਆਦਿ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸਥਿਤੀਆਂ ਦੇ ਅਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਗਣਤੰਤਰ ਦਾ 76ਵਾਂ ਸਾਲ ਕਾਫੀ ਉਤਾਰ-ਚੜ੍ਹਾਅ ਨਾਲ ਭਰਿਆ ਹੋਇਆ ਹੋਵੇਗਾ। ਗ੍ਰਹਾਂ ਦੇ ਪ੍ਰਭਾਵ ਨਾਲ ਸਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਦੇਸ਼ ਦੇ ਸਮਾਜਿਕ ਮਾਹੌਲ ਵਿੱਚ ਹਲਚਲ ਰਹੇਗੀ ਅਤੇ ਰਾਜਨੀਤਿਕ ਮਾਹੌਲ ਬਹੁਤ ਅਸ਼ਾਂਤ ਅਤੇ ਉਲਝਣ ਭਰਿਆ ਰਹੇਗਾ। ਕਈ ਥਾਵਾਂ 'ਤੇ ਤਣਾਅਪੂਰਣ ਅਤੇ ਅਨਿਸ਼ਚਿਤ ਘਟਨਾਵਾਂ ਵਾਪਰ ਸਕਦੀਆਂ ਹਨ। ਵੱਖ-ਵੱਖ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਇੱਕ-ਦੂਜੇ 'ਤੇ ਕਈ ਸਹੀ ਅਤੇ ਕਈ ਗਲਤ ਦੋਸ਼ ਲਗਾਉਣਗੀਆਂ, ਜਿਸ ਨਾਲ ਮਾਹੌਲ ਖਰਾਬ ਬਣਿਆ ਰਹੇਗਾ। ਇਸ ਸਮੇਂ ਦੇ ਦੌਰਾਨ, ਦਿੱਲੀ ਵਿਧਾਨ ਸਭਾ ਚੋਣਾਂ ਹੋਣ ਦੀ ਵੀ ਸੰਭਾਵਨਾ ਹੈ, ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਔਖੇ ਸਮੇਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗੀ ਅਤੇ ਸਰਕਾਰ ਬਣਾ ਸਕਦੀ ਹੈ, ਜਦੋਂ ਕਿ ਕਾਂਗਰਸ ਪਾਰਟੀ ਵੀ ਇੱਕ ਮਜ਼ਬੂਤ ​​ਪਾਰਟੀ ਵੱਜੋਂ ਉੱਭਰ ਸਕਦੀ ਹੈ।

ਗਣਤੰਤਰ ਦਿਵਸ ਦੇ 76 ਸਾਲਾਂ ਦੀ ਕੁੰਡਲੀ ਵਿੱਚ, ਸ਼ਨੀ ਮਹਾਰਾਜ ਆਪਣੇ ਦੋਸਤ ਸ਼ੁੱਕਰ ਦੇ ਨਾਲ ਨੌਵੇਂ ਘਰ ਵਿੱਚ ਆਪਣੀ ਰਾਸ਼ੀ ਵਿੱਚ ਬੈਠੇ ਹਨ, ਜਿਸ ਕਾਰਨ ਸਰਕਾਰ ਨਿਆਂਪਾਲਿਕਾ, ਯੋਜਨਾਵਾਂ, ਵਿਕਾਸ, ਦੂਰਸੰਚਾਰ ਆਦਿ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਲਗਾਤਾਰ ਯਤਨ ਕੀਤੇ ਜਾਣਗੇ। ਇਸ ਦੌਰਾਨ, ਤੇਜ਼ ਰਫ਼ਤਾਰ ਵਾਲੀਆਂ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ ਅਤੇ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੋਵੇਗੀ। ਆਪਣੀ ਪ੍ਰਸਿੱਧੀ ਵਧਾਉਣ ਲਈ, ਸਰਕਾਰ ਆਮ ਲੋਕਾਂ ਵਿੱਚ ਚੰਗੇ ਸ਼ਾਸਨ 'ਤੇ ਜ਼ੋਰ ਦੇਵੇਗੀ ਅਤੇ ਇਨ੍ਹਾਂ ਸਾਰੇ ਕੰਮਾਂ ਵਿੱਚ ਆਪਣੀ ਪੂਰੀ ਵਾਹ ਲਗਾਵੇਗੀ।

ਮਾਰਚ ਅਤੇ ਮਈ ਦੇ ਵਿਚਕਾਰ ਦਾ ਸਮਾਂ ਚਤੁਰਗ੍ਰਹੀ ਅਤੇ ਪੰਚਗ੍ਰਹੀ ਯੋਗ ਦੇ ਗਠਨ ਦੇ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਰਾਜਨੀਤਿਕ ਵਿਕਾਸ ਲਈ ਬਹੁਤ ਸੰਘਰਸ਼ਪੂਰਣ ਸਮਾਂ ਲੈ ਕੇ ਆ ਸਕਦਾ ਹੈ।ਗਣਤੰਤਰ ਦਿਵਸ 2025 ਕਹਿੰਦਾ ਹੈ ਕਿਇਸ ਦੌਰਾਨ ਧਾਰਮਿਕ ਟਕਰਾਅ ਵਧਣ ਦੀ ਸੰਭਾਵਨਾ ਰਹੇਗੀ। ਈਰਾਨ-ਇਜ਼ਰਾਈਲ ਅਤੇ ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਸੰਭਵ ਹੋ ਸਕਦਾ ਹੈ। ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਸਮੱਸਿਆਵਾਂ ਵਧਣਗੀਆਂ, ਜਿਸ ਦੇ ਪ੍ਰਭਾਵ ਚੀਨ, ਰੂਸ ਅਤੇ ਯੂਰਪ ਵਿੱਚ ਵੀ ਦੇਖੇ ਜਾ ਸਕਦੇ ਹਨ। ਇਹ ਭਾਰਤ ਦੀ ਕੇਂਦਰ ਸਰਕਾਰ ਲਈ ਬਹੁਤ ਔਖਾ ਸਮਾਂ ਹੋਵੇਗਾ ਅਤੇ ਇਸ ਦੇ ਲਈ ਇੱਕ ਅਗਨੀ ਪ੍ਰੀਖਿਆ ਸਿੱਧ ਹੋਵੇਗਾ। ਉਸ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਦੋਵਾਂ ਮੋਰਚਿਆਂ 'ਤੇ ਵਿਰੋਧ ਦਾ ਸਖ਼ਤ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਾਲ 2025 ਕੇਂਦਰ ਸਰਕਾਰ ਲਈ ਮੁਸ਼ਕਲ ਸਿੱਧ ਹੋਵੇਗਾ, ਕਿਉਂਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦੇ ਵਾਰ-ਵਾਰ ਤੇਜ਼ ਹੋਣਗੇ ਅਤੇ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਵਿਰੋਧੀ ਧਿਰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਸਾਖ ਨੂੰ ਢਾਹ ਲਗਾਉਣ ਦੀ ਵਾਰ-ਵਾਰ ਕੋਸ਼ਿਸ਼ ਕਰੇਗੀ ਅਤੇ ਇਸ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋਵੇਗੀ। ਇਹ ਕੇਂਦਰ ਸਰਕਾਰ ਲਈ ਮੁਸ਼ਕਲ ਸਮਾਂ ਹੋਵੇਗਾ, ਪਰ ਮੋਦੀ ਸਰਕਾਰ ਆਪਣੇ ਵਿਸ਼ਵਾਸ ਨਾਲ ਅੱਗੇ ਵਧੇਗੀ ਅਤੇ ਕੁਝ ਨਵੇਂ ਕੰਮਾਂ ਨੂੰ ਪੂਰਾ ਕਰਨ ਲਈ ਆਪਣੇ ਯਤਨ ਜਾਰੀ ਰੱਖੇਗੀ, ਜਿਸ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਕੰਮ ਸਭ ਤੋਂ ਅੱਗੇ ਹੋ ਸਕਦਾ ਹੈ।

ਇਸ ਸਾਲ ਵਿਰੋਧੀ ਤਾਕਤਾਂ ਨੌਜਵਾਨਾਂ, ਮਜ਼ਦੂਰ ਵਰਗ, ਕਿਸਾਨਾਂ ਅਤੇ ਮੁਸਲਿਮ ਭਾਈਚਾਰੇ ਨੂੰ ਭੜਕਾ ਕੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਇਸ ਸਾਲ, ਲੱਗਭੱਗ ਸਾਰੀਆਂ ਰਾਜਨੀਤਿਕ ਪਾਰਟੀਆਂ ਨੌਜਵਾਨਾਂ ਨੂੰ ਆਪਣੀ ਸੌੜੀ ਵਿਚਾਰਧਾਰਾ ਨੂੰ ਪੂਰਾ ਕਰਨ ਅਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪ੍ਰਾਪਤੀ ਲਈ ਭੜਕਾਉਣ ਦੀ ਪੂਰੀ ਕੋਸ਼ਿਸ਼ ਕਰਨਗੀਆਂ। ਕੁਝ ਮਾਮਲਿਆਂ ਵਿੱਚ ਸਰਕਾਰ ਨੂੰ ਵੀ ਸਮਝੌਤਾਵਾਦੀ ਪ੍ਰਕਿਰਿਆ ਅਪਨਾਓਣੀ ਪੈ ਸਕਦੀ ਹੈ, ਪਰ ਕੇਂਦਰ ਸਰਕਾਰ ਆਪਣੀਆਂ ਪੁਰਾਣੀਆਂ ਨੀਤੀਆਂ ਦੇ ਪ੍ਰਤੀ ਕਾਫ਼ੀ ਭਰੋਸੇਮੰਦ ਹੋਵੇਗੀ।

ਸਾਲ ਦੀ ਸ਼ੁਰੂਆਤ ਤੋਂ ਮਈ ਤੱਕ ਦਾ ਸਮਾਂ ਮੁਸ਼ਕਲ ਹੋ ਸਕਦਾ ਹੈ। ਕੱਟੜਤਾ ਅਤੇ ਫਿਰਕੂ ਅਸ਼ਾਂਤੀ ਵਧ ਸਕਦੀ ਹੈ। ਭਾਰਤ ਦੇ ਗੁਆਂਢੀ ਦੇਸ਼ ਵੀ ਭਾਰਤ ਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਗੇ, ਜਿਸ ਵੱਲ ਸਰਕਾਰ ਅਤੇ ਹਥਿਆਰਬੰਦ ਸੈਨਾਵਾਂ ਲਈ ਧਿਆਨ ਦੇਣਾ ਬਹੁਤ ਜ਼ਰੂਰੀ ਹੋਵੇਗਾ।

2025 ਵਿੱਚ ਭਾਰਤੀ ਅਰਥਵਿਵਸਥਾ ਦੀ ਸਥਿਤੀ

ਸਾਲ 2025 ਵਿੱਚ, ਭਾਰਤ ਦੀ ਆਰਥਿਕਤਾ ਸ਼ੁਰੂਆਤ ਵਿੱਚ ਹਲਕੇ ਉਤਾਰ-ਚੜ੍ਹਾਅ ਤੋਂ ਬਾਅਦ ਹੌਲ਼ੀ-ਹੌਲ਼ੀ ਰਫ਼ਤਾਰ ਫੜੇਗੀ। ਮਾਰਚ-ਅਪ੍ਰੈਲ ਦੇ ਦੌਰਾਨ ਸ਼ੇਅਰ ਬਜ਼ਾਰ ਇੱਕ ਨਵੇਂ ਉੱਚੇ ਪੱਧਰ ਨੂੰ ਛੂਹਣ ਵਿੱਚ ਵੀ ਸਫਲ ਹੋ ਸਕਦਾ ਹੈ, ਜੋ ਕਿ ਇੱਕ ਇਤਿਹਾਸਕ ਉੱਚਾ ਪੱਧਰ ਹੋ ਸਕਦਾ ਹੈ। ਭਾਰਤ ਦੇ ਵਪਾਰਕ ਖੇਤਰ ਵਿੱਚ ਵਾਧਾ ਹੋਵੇਗਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵੀ ਮਹੱਤਵਪੂਰਣ ਵਾਧਾ ਹੋ ਸਕਦਾ ਹੈ। ਭਾਰਤ ਦੀ ਸ਼ਾਨਦਾਰ ਤਰੱਕੀ ਕਈ ਤਰ੍ਹਾਂ ਦੀਆਂ ਵਿਕਾਸ ਯੋਜਨਾਵਾਂ ਨਾਲ ਸ਼ੁਰੂ ਹੋ ਸਕਦੀ ਹੈ।ਗਣਤੰਤਰ ਦਿਵਸ 2025 ਕਹਿੰਦਾ ਹੈ ਕਿਕੁਝ ਨਵੀਆਂ ਯੋਜਨਾਵਾਂ ਵੱਡੇ ਪੱਧਰ 'ਤੇ ਤਿਆਰ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਨਾਲ ਸਬੰਧਤ ਫੈਸਲੇ ਵੀ ਲਏ ਜਾਣਗੇ, ਪਰ ਇਨ੍ਹਾਂ ਨੂੰ ਕੁਝ ਖੇਤਰੀ ਪਾਰਟੀਆਂ ਅਤੇ ਵਿਰੋਧੀ ਧਿਰ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਕੁਦਰਤੀ ਆਫ਼ਤਾਂ ਕਾਰਨ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਦੇ ਮਨਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਵਧਦੀਆਂ ਕੀਮਤਾਂ ਆਦਿ ਬਾਰੇ ਕੁਝ ਡਰ ਵੀ ਦਿੱਖ ਸਕਦਾ ਹੈ।

2025 ਵਿੱਚ ਭਾਰਤ ਵਿੱਚ ਧਰਮ ਅਤੇ ਧਾਰਮਿਕ ਦ੍ਰਿਸ਼

ਸਾਲ 2025 ਧਾਰਮਿਕ ਦ੍ਰਿਸ਼ਟੀਕੋਣ ਤੋਂ ਬਹੁਤ ਸਰਗਰਮ ਸਾਲ ਹੋਵੇਗਾ। ਬਹੁਤ ਸਾਰੇ ਨਵੇਂ ਮੰਦਰ ਲੱਭੇ ਜਾਣਗੇ ਅਤੇ ਧਰਮ ਅਧਾਰਤ ਰਾਜਨੀਤੀ ਹਾਵੀ ਹੋਣ ਲੱਗ ਪਵੇਗੀ। ਬਹੁਤ ਸਾਰੇ ਲੋਕ ਧਾਰਮਿਕ ਕੱਟੜਤਾ ਦਾ ਫਾਇਦਾ ਉਠਾਉਣ ਅਤੇ ਆਪਣੇ ਰਾਜਨੀਤਿਕ ਹਿੱਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਕਈ ਵਾਰ ਅੰਦਰੂਨੀ ਟਕਰਾਅ ਵੀ ਹੋ ਸਕਦੇ ਹਨ। ਸਰਕਾਰ ਨੂੰ ਇਸ ਦਿਸ਼ਾ ਵਿੱਚ ਬਹੁਤ ਡੂੰਘਾਈ ਨਾਲ ਸੋਚਣਾ ਪਵੇਗਾ। ਧਾਰਮਿਕ ਸੁਧਾਰਾਂ ਸਬੰਧੀ ਕੁਝ ਨਵੇਂ ਕਾਨੂੰਨ ਤਿਆਰ ਕਰਨ ਦਾ ਮਾਮਲਾ ਅੱਗੇ ਵਧ ਸਕਦਾ ਹੈ। ਇਸ ਦੌਰਾਨ, ਵਕਫ਼ ਬਿੱਲ 'ਤੇ ਚਰਚਾ ਵੀ ਅੱਗੇ ਵਧ ਸਕਦੀ ਹੈ, ਜਿਸ ਨਾਲ ਬਹੁਤ ਹੰਗਾਮਾ ਹੋਵੇਗਾ, ਪਰ ਇਹ ਮਾਮਲਾ ਜਾਰੀ ਰਹੇਗਾ ਅਤੇ ਇਸ 'ਤੇ ਅੰਤਿਮ ਫੈਸਲਾ ਆਉਣ ਦੀ ਸੰਭਾਵਨਾ ਅਜੇ ਨਹੀਂ ਹੈ। ਸਾਰਿਆਂ ਨੂੰ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਾਲ ਬਹੁਤ ਸਾਰੇ ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਹਨ, ਜਿਨ੍ਹਾਂ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਕੁਝ ਥਾਵਾਂ 'ਤੇ ਧਾਰਮਿਕ ਕੱਟੜਤਾ ਖਾਸ ਤੌਰ 'ਤੇ ਦਿਖਾਈ ਦੇਵੇਗੀ। ਧਾਰਮਿਕ ਢੰਗ ਨਾਲ ਹੋ ਰਹੀਆਂ ਕੁਝ ਨਵੀਆਂ ਸਾਜ਼ਿਸ਼ਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ।

ਦਰਅਸਲ, ਗਣਤੰਤਰ ਦਿਵਸ ਸਾਨੂੰ ਉਨ੍ਹਾਂ ਬਹਾਦਰ ਲੋਕਾਂ ਨੂੰ ਯਾਦ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਲਵਾਉਣ ਲਈ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਹੱਸਦੇ-ਹੱਸਦੇ ਅੰਗਰੇਜ਼ਾਂ ਦੇ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਗਏ। ਇਸ ਦੇ ਨਾਲ ਹੀ, ਸਾਨੂੰ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ, ਜਿਹੜੇ ਹਰ ਸਮੇਂ ਹਰ ਸੰਭਵ ਤਰੀਕੇ ਨਾਲ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਨਿਗਰਾਨੀ ਅਤੇ ਰਾਖੀ ਕਰ ਰਹੇ ਹਨ ਅਤੇ ਇਸ ਦੇ ਲਈ ਆਪਣੀਆਂ ਜਾਨਾਂ ਗੁਆਉਣ ਤੋਂ ਵੀ ਨਹੀਂ ਝਿਜਕ ਰਹੇ। ਉਨ੍ਹਾਂ ਕਰਕੇ ਹੀ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਹਾਂ ਅਤੇ ਤਾਂ ਹੀ ਅਸੀਂ ਲੋਕਤੰਤਰ ਦੇ ਇੰਨੇ ਮਹਾਨ ਤਿਓਹਾਰ, 2025 ਵਿੱਚ ਆਪਣੇ 76ਵੇਂ ਗਣਤੰਤਰ ਦਿਵਸ ਨੂੰ ਆਸਾਨੀ ਨਾਲ ਮਨਾਉਣ ਦੇ ਯੋਗ ਹੋਵਾਂਗੇ। ਉਨ੍ਹਾਂ ਸਾਰੀਆਂ ਮਹਾਨ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਆਓ ਅਸੀਂ ਸਾਰੇ ਸਹੁੰ ਖਾਈਏ ਕਿ ਅਸੀਂ ਆਪਣੇ ਦੇਸ਼ ਨੂੰ ਇੱਕ ਬਿਹਤਰ ਦੇਸ਼ ਬਣਾਉਣ ਅਤੇ ਆਪਣੇ-ਆਪ ਨੂੰ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ, ਤਾਂ ਹੀ ਗਣਤੰਤਰ ਦਿਵਸ ਦਾ ਅਸਲ ਅਰਥ ਪੂਰਾ ਹੋ ਸਕੇਗਾ।

ਜੈ ਹਿੰਦ! ਜੈ ਭਾਰਤ!!

ਐਸਟ੍ਰੋਸੇਜ ਏ ਆਈ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ 2025 ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਗਣਤੰਤਰ ਦਿਵਸ 75ਵਾਂ ਹੈ ਜਾਂ 76ਵਾਂ?

ਸਾਲ 2025 ਦਾ ਗਣਤੰਤਰ ਦਿਵਸ 76ਵਾਂ ਹੋਵੇਗਾ।

2. ਭਾਰਤ ਨੂੰ ਗਣਤੰਤਰ ਕਿਉਂ ਕਿਹਾ ਜਾਂਦਾ ਹੈ?

ਭਾਰਤ ਨੂੰ ਗਣਤੰਤਰ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਪ੍ਰਤੀਨਿਧੀ ਦੇਸ਼ ਦੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ।

3. ਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ?

ਸਾਡੇ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।

Talk to Astrologer Chat with Astrologer