ਹਨੂੰਮਾਨ ਜਯੰਤੀ 2025

Author: Charu Lata | Updated Thu, 10 Apr 2025 10:23 AM IST

ਹਨੂੰਮਾਨ ਜਯੰਤੀ 2025 ਦਾ ਇਹ ਲੇਖ਼ਐਸਟ੍ਰੋਸੇਜ ਏ ਆਈ ਆਪਣੇ ਪਾਠਕਾਂ ਲਈ ਲੈ ਕੇ ਆਇਆ ਹੈ, ਤਾਂ ਜੋ ਤੁਹਾਨੂੰ ਹਨੂੰਮਾਨ ਜਯੰਤੀ ਨਾਲ਼ ਜੁੜੀ ਸਾਰੀ ਜਾਣਕਾਰੀ ਦਿੱਤੀ ਜਾ ਸਕੇ।ਹਿੰਦੂ ਧਰਮ ਵਿੱਚ ਚੇਤ ਮਹੀਨੇ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਵਿੱਚ ਕਈ ਵੱਡੇ ਅਤੇ ਮੁੱਖ ਤਿਓਹਾਰ ਮਨਾਏ ਜਾਂਦੇ ਹਨ। ਇਸੇ ਕ੍ਰਮ ਵਿੱਚ, ਹਨੂੰਮਾਨ ਜੀ ਦੇ ਭਗਤ ਚੇਤ ਦੇ ਮਹੀਨੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ, ਕਿਉਂਕਿ ਇਸ ਮਹੀਨੇ ਵਿੱਚ ਹਨੂੰਮਾਨ ਜਯੰਤੀ ਮਨਾਈ ਜਾਂਦੀ ਹੈ। ਹਨੂੰਮਾਨ ਜਯੰਤੀ ਨੂੰ ਭਗਵਾਨ ਹਨੂੰਮਾਨ ਜੀ ਦੇ ਜਨਮ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਨੂੰਮਾਨ ਜੀ ਭਗਵਾਨ ਰਾਮ ਦੇ ਪੱਕੇ ਭਗਤ ਹਨ ਅਤੇ ਉਨ੍ਹਾਂ ਦੀ ਪੂਜਾ ਕਰਨ ਨਾਲ ਭਗਤਾਂ ਦੇ ਜੀਵਨ ਵਿੱਚੋਂ ਹਰ ਤਰ੍ਹਾਂ ਦੀਆਂ ਮੁਸੀਬਤਾਂ ਅਤੇ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਸਾਰੇ ਡਰ ਅਤੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਇਸ ਤੋਂ ਇਲਾਵਾ, ਹਨੂੰਮਾਨ ਜਯੰਤੀ ਨੂੰ ਚੇਤ-ਪੂਰਣਿਮਾ ਵੱਜੋਂ ਵੀ ਮਨਾਇਆ ਜਾਂਦਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਸਾਲ 2025 ਵਿੱਚ ਹਨੂੰਮਾਨ ਜਯੰਤੀ: ਤਿਥੀ ਅਤੇ ਮਹੂਰਤ

ਭਗਵਾਨ ਹਨੂੰਮਾਨ ਨੂੰ ਅੱਠ ਚਿਰੰਜੀਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਹਨੂੰਮਾਨ ਜਯੰਤੀ ਦਾ ਦਿਨ ਉਨ੍ਹਾਂ ਦਾ ਖ਼ਾਸ ਅਸ਼ੀਰਵਾਦ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਹੁੰਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ, ਹਨੂੰਮਾਨ ਜੀ ਦਾ ਜਨਮ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਮਾਸ਼ੀ ਵਾਲ਼ੇ ਦਿਨ ਹੋਇਆ ਸੀ, ਇਸ ਲਈ ਇਸ ਤਿਥੀ ਨੂੰ ਹਨੂੰਮਾਨ ਜਯੰਤੀ ਦੇ ਰੂਪ ਵਿੱਚ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ, ਸ਼ਰਧਾਲੂ ਹਨੂੰਮਾਨ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਲਈ ਵਰਤ ਰੱਖਿਆ ਜਾਂਦਾ ਹੈ। ਹਨੂੰਮਾਨ ਜਯੰਤੀ ਚੇਤ ਮਹੀਨੇ ਦੀ ਪੂਰਣਮਾਸ਼ੀ ਵਾਲ਼ੇ ਦਿਨ ਆਉਂਦੀ ਹੈ, ਇਸ ਲਈ ਇਸ ਦਿਨ ਚੇਤ ਪੂਰਣਿਮਾ ਦਾ ਵਰਤ ਵੀ ਰੱਖਿਆ ਜਾਂਦਾ ਹੈ। ਹਾਲਾਂਕਿ, ਉੱਤਰੀ ਅਤੇ ਦੱਖਣੀ ਭਾਰਤ ਵਿੱਚ ਹਨੂੰਮਾਨ ਜਯੰਤੀ ਦੀਆਂ ਤਿਥੀਆਂ ਵਿੱਚ ਅੰਤਰ ਦੇਖਣ ਨੂੰ ਮਿਲਦਾ ਹੈ। ਇਸ ਬਾਰੇ ਬਾਅਦ ਵਿੱਚ ਚਰਚਾ ਕਰਾਂਗੇ, ਇਸ ਤੋਂ ਪਹਿਲਾਂ ਆਓਹਨੂੰਮਾਨ ਜਯੰਤੀ 2025 ਦੀ ਸਹੀ ਤਿਥੀ ਜਾਣੀਏ।

ਹਨੂੰਮਾਨ ਜਯੰਤੀ ਦੀ ਤਿਥੀ: 12 ਅਪ੍ਰੈਲ 2025, ਸ਼ਨੀਵਾਰ

ਪੂਰਣਿਮਾ ਤਿਥੀ ਸ਼ੁਰੂ: 12 ਅਪ੍ਰੈਲ 2025 ਦੀ ਰਾਤ 03:24 ਵਜੇ ਤੋਂ,

ਪੂਰਣਿਮਾ ਤਿਥੀ ਖਤਮ: 13 ਅਪ੍ਰੈਲ 2025 ਦੀ ਸਵੇਰ 05:54 ਵਜੇ ਤੱਕ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਹਨੂੰਮਾਨ ਜਯੰਤੀ ਦਾ ਧਾਰਮਿਕ ਮਹੱਤਵ

ਹਨੂੰਮਾਨ ਜੀ ਨੂੰ ਰਾਮ ਜੀ ਦੇ ਸਭ ਤੋਂ ਵੱਡੇ ਭਗਤ ਦਾ ਦਰਜਾ ਪ੍ਰਾਪਤ ਹੈ ਅਤੇ ਉਨ੍ਹਾਂ ਨੂੰ ਹਿੰਮਤ ਅਤੇ ਨਿਡਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਕੇਸਰੀ ਅਤੇ ਮਾਂ ਦਾ ਨਾਮ ਅੰਜਨੀ ਹੈ। ਸੰਕਟਮੋਚਨ ਨੂੰ ਭਗਵਾਨ ਸ਼ਿਵ ਦਾ ਗਿਆਰ੍ਹਵਾਂ ਅਵਤਾਰ ਮੰਨਿਆ ਜਾਂਦਾ ਹੈ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਨੂੰਮਾਨ ਜੀ ਨੇ ਹਿੰਦੂ ਮਹਾਂਕਾਵਿ ਰਮਾਇਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਬਜਰੰਗ ਬਲੀ ਦੀ ਸ਼ਕਤੀ, ਸ਼ਰਧਾ ਅਤੇ ਬਹਾਦਰੀ ਨੇ ਭਗਵਾਨ ਰਾਮ ਨੂੰ ਰਾਵਣ ਦੇ ਵਿਰੁੱਧ ਯੁੱਧ ਜਿੱਤਣ ਵਿੱਚ ਮੱਦਦ ਕੀਤੀ।

ਹਨੂੰਮਾਨ ਜਯੰਤੀ ਦਾ ਦਿਨ ਹਨੂੰਮਾਨ ਜੀ ਦੀ ਕਿਰਪਾ ਅਤੇ ਸੰਗਤ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਦਿਨ ਹੈ, ਕਿਉਂਕਿ ਉਹ ਸ਼ਰਧਾ ਅਤੇ ਵਫ਼ਾਦਾਰੀ ਦਾ ਪ੍ਰਤੀਕ ਹਨ। ਉਹ ਕਲਯੁੱਗ ਵਿੱਚ ਵੀ ਆਪਣੇ ਭਗਤਾਂ ਨੂੰ ਹਰ ਖ਼ਤਰੇ ਤੋਂ ਬਚਾਉਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦਿਨ ਸ਼ਰਧਾ ਅਤੇ ਸੱਚੇ ਦਿਲੋਂ ਪੂਜਾ ਅਤੇ ਵਰਤ ਰੱਖਣਾ ਸ਼ਰਧਾਲੂਆਂ ਲਈ ਫਲਦਾਇਕ ਸਿੱਧ ਹੁੰਦਾ ਹੈ।ਹਨੂੰਮਾਨ ਜਯੰਤੀ 2025 ਦੇ ਮੌਕੇ 'ਤੇ, ਦੇਸ਼ ਭਰ ਦੇ ਹਨੂੰਮਾਨ ਮੰਦਰਾਂ ਵਿੱਚ ਪੂਜਾ, ਧਾਰਮਿਕ ਯੱਗ ਅਤੇ ਭੰਡਾਰਿਆਂ ਦਾ ਆਯੋਜਨ ਕੀਤਾ ਜਾਵੇਗਾ। ਨਾਲ ਹੀ, ਹਨੂੰਮਾਨ ਜੀ ਦੀ ਜਨਮ ਕਥਾ ਅਤੇ ਲੀਲਾ ਦਾ ਪਾਠ ਕੀਤਾ ਜਾਵੇਗਾ।

ਹਨੂੰਮਾਨ ਜੀ ਦੀ ਪੂਜਾ ਦੇ ਲਾਭ

ਹਨੂੰਮਾਨ ਜਯੰਤੀ ਸੰਕਟਮੋਚਨ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀਆਂ ਸਮੱਸਿਆਵਾਂ ਦੇ ਹੱਲ ਪ੍ਰਾਪਤ ਕਰਨ ਲਈ ਇੱਕ ਬਹੁਤ ਹੀ ਸ਼ੁਭ ਮੌਕਾ ਹੈ। ਇਹ ਮੰਨਿਆ ਜਾਂਦਾ ਹੈ ਕਿ ਹਨੂੰਮਾਨ ਜਯੰਤੀ ਨੂੰ ਬਜਰੰਗ ਬਲੀ ਦਾ ਵਰਤ ਰੱਖਣ ਅਤੇ ਪੂਜਾ ਕਰਨ ਨਾਲ, ਭਗਤ ਦੇ ਜੀਵਨ ਤੋਂ ਹਰ ਤਰ੍ਹਾਂ ਦੇ ਦੁੱਖ ਅਤੇ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਦਿਨ ਹਨੂੰਮਾਨ ਜੀ ਦੀ ਪੂਜਾ ਦੇ ਦੌਰਾਨ, ਵਾਯੂਪੁੱਤਰ ਨੂੰ ਸਿੰਧੂਰ ਚੜ੍ਹਾਉਣਾ ਚਾਹੀਦਾ ਹੈ, ਨਹੀਂ ਤਾਂ ਪੂਜਾ ਅਧੂਰੀ ਰਹਿੰਦੀ ਹੈ। ਅਜਿਹਾ ਕਰਨ ਨਾਲ ਸ਼ਰਧਾਲੂ ਨੂੰ ਵਿੱਤੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਨਕਾਰਾਤਮਕ ਸ਼ਕਤੀਆਂ ਤੋਂ ਸੁਰੱਖਿਆ ਮਿਲਦੀ ਹੈ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਦੋ ਵਾਰ ਕਿਓਂ ਮਨਾਈ ਜਾਂਦੀ ਹੈ ਹਨੂੰਮਾਨ ਜਯੰਤੀ?

ਹਨੂੰਮਾਨ ਜਯੰਤੀ ਸਾਲ ਵਿੱਚ ਦੋ ਵਾਰ ਮਨਾਈ ਜਾਂਦੀ ਹੈ, ਪਹਿਲੀ ਚੇਤ ਦੀ ਪੂਰਣਿਮਾ ਦੇ ਦਿਨ ਅਤੇ ਦੂਜੀ ਕਾਰਤਿਕ ਮਹੀਨੇ ਦੀ ਚੌਦਸ ਤਿਥੀ ਨੂੰ। ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਹਨੂੰਮਾਨ ਜੀ ਦਾ ਜਨਮ ਕਾਰਤਿਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਨੂੰ ਦੇਵੀ ਅੰਜਨੀ ਦੀ ਕੁੱਖ ਤੋਂ ਹੋਇਆ ਸੀ। ਦੂਜੇ ਪਾਸੇ, ਹਨੂੰਮਾਨ ਜਯੰਤੀ ਦੇ ਪਿੱਛੇ ਇੱਕ ਕਥਾ ਹੈ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਵਾਰ ਹਨੂੰਮਾਨ ਜੀ ਨੇ ਸੂਰਜ ਨੂੰ ਫਲ਼ ਸਮਝ ਕੇ ਨਿਗਲ ਲਿਆ ਅਤੇ ਇਸ ਤੋਂ ਗੁੱਸੇ ਵਿੱਚ ਆ ਕੇ ਇੰਦਰ ਦੇਵ ਨੇ ਹਨੂੰਮਾਨ ਜੀ ਨੂੰ ਆਪਣੀ ਵੱਜਰ ਮਾਰੀ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਫੇਰ ਜਦੋਂ ਪਵਨ ਦੇਵ ਗੁੱਸੇ ਵਿੱਚ ਆਏ ਤਾਂ ਬ੍ਰਹਮਾ ਜੀ ਅਤੇ ਸਾਰੇ ਦੇਵੀ-ਦੇਵਤਿਆਂ ਨੇ ਬਜਰੰਗ ਬਲੀ ਨੂੰ ਜੀਵਨ ਦਿੱਤਾ, ਉਸ ਸਮੇਂ ਤੋਂ ਇਸ ਦਿਨ ਨੂੰ ਹਨੂੰਮਾਨ ਜਯੰਤੀ ਵੱਜੋਂ ਮਨਾਇਆ ਜਾਣ ਲੱਗਾ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਹਨੂੰਮਾਨ ਜਯੰਤੀ ਦੀ ਪੂਜਾ ਵਿਧੀ

ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ 'ਤੇ, ਹੇਠਾਂ ਦਿੱਤੇ ਤਰੀਕੇ ਨਾਲ਼ ਹਨੂੰਮਾਨ ਜੀ ਦੀ ਪੂਜਾ ਕਰੋ।

ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ

ਹਨੂੰਮਾਨ ਜਯੰਤੀ ਦੇ ਲਈ ਮੰਤਰ, ਭੋਗ ਅਤੇ ਫੁੱਲ

ਹਨੂੰਮਾਨ ਮੰਤਰ

ॐ ਹਨੂੰ ਹਨੂੰ ਹਨੂੰ ਹਨੂੰਮਤੇ ਨਮਹ:

ਹਨੂੰਮਾਨ ਜੀ ਦੀ ਪਸੰਦ ਦਾ ਭੋਗ

ਹਨੂੰਮਾਨ ਜਯੰਤੀ ਦੇ ਮੌਕੇ 'ਤੇ ਹਨੂੰਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ, ਬੇਸਣ, ਕੇਲੇ ਜਾਂ ਬੂੰਦੀ ਦੇ ਲੱਡੂ ਚੜ੍ਹਾਓ।

ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਚੜ੍ਹਾਓ ਇਹ ਫੁੱਲ

ਹਨੂੰਮਾਨ ਜਯੰਤੀ ਦੇ ਮੌਕੇ 'ਤੇ, ਹਨੂੰਮਾਨ ਦੀ ਪੂਜਾ ਲਈ ਲਾਲ ਜਾਂ ਪੀਲ਼ੇ ਰੰਗ ਦੇ ਕੱਪੜੇ ਪਹਿਨੋ ਅਤੇ ਉਨ੍ਹਾਂ ਦੀ ਪੂਜਾ ਵਿੱਚ ਲਾਲ ਰੰਗ ਦੇ ਗੁਲਾਬ ਦੇ ਫੁੱਲ ਚੜ੍ਹਾਓ।

ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਕਰੋ ਇਹ ਸਰਲ ਉਪਾਅ

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਸੁਰੱਖਿਆ ਪ੍ਰਾਪਤੀ ਦੇ ਲਈ ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਕਰੋ ਇਹ ਸਰਲ ਉਪਾਅ

ਮੇਖ਼ ਰਾਸ਼ੀ

ਹਨੂੰਮਾਨ ਜਯੰਤੀ 2025 ਲੇਖ਼ ਦੇ ਅਨੁਸਾਰ,ਹਿੰਮਤ, ਦ੍ਰਿੜਤਾ ਵਧਾਉਣ ਅਤੇ ਸਫਲਤਾ ਪ੍ਰਾਪਤ ਕਰਨ ਲਈ, ਹਨੂੰਮਾਨ ਜਯੰਤੀ ਨੂੰ ਮੇਖ਼ ਰਾਸ਼ੀ ਦੇ ਜਾਤਕਾਂ ਨੂੰ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਹਨੂੰਮਾਨ ਜੀ ਨੂੰ ਲਾਲ ਰੰਗ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ।

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਸਥਿਰਤਾ ਅਤੇ ਤਰੱਕੀ ਪ੍ਰਾਪਤ ਕਰਨ ਲਈ ਹਨੂੰਮਾਨ ਜੀ ਨੂੰ ਸਿੰਧੂਰ ਅਤੇ ਗੁੜ ਚੜ੍ਹਾਉਣਾ ਚਾਹੀਦਾ ਹੈ। ਨਾਲ ਹੀ, ਬਜਰੰਗ ਬਾਣ ਦਾ ਪਾਠ ਕਰੋ।

ਮਿਥੁਨ ਰਾਸ਼ੀ

ਹਨੂੰਮਾਨ ਜਯੰਤੀ ਦੇ ਮੌਕੇ 'ਤੇ, ਮਿਥੁਨ ਰਾਸ਼ੀ ਦੇ ਜਾਤਕਾਂ ਨੂੰ 108 ਵਾਰ ਹਨੂੰਮਾਨ ਅਸ਼ਟਕ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਬਜਰੰਗ ਬਲੀ ਨੂੰ ਹਰੇ ਛੋਲਿਆਂ ਦਾ ਭੋਗ ਲਗਾਉਣਾ ਚਾਹੀਦਾ ਹੈ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਹਨੂੰਮਾਨ ਜੀ ਨੂੰ ਦੁੱਧ ਅਤੇ ਸ਼ਹਿਦ ਚੜ੍ਹਾਉਣਾ ਚਾਹੀਦਾ ਹੈ। ਜੀਵਨ ਵਿੱਚ ਭਾਵਨਾਤਮਕ ਸਥਿਰਤਾ ਪ੍ਰਾਪਤ ਕਰਨ ਲਈ ਗਾਯਤ੍ਰੀ ਮੰਤਰ ਦਾ ਜਾਪ ਕਰੋ।

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਲਈ ਅਗਵਾਈ ਦੀ ਕੁਸ਼ਲਤਾ ਨੂੰ ਮਜ਼ਬੂਤ ​​ਕਰਨ ਲਈ, ਹਨੂੰਮਾਨ ਜਯੰਤੀ ਦੇ ਮੌਕੇ 'ਤੇ, ਸੰਕਟਮੋਚਨ ਮੰਤਰ "ॐ ਹਨੂੰਮਤੇ ਨਮਹ:" ਦਾ 108 ਵਾਰ ਜਾਪ ਕਰੋ। ਨਾਲ ਹੀ, ਉਨ੍ਹਾਂ ਨੂੰ ਲਾਲ ਚੰਦਨ ਚੜ੍ਹਾਓ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲ਼ੇ ਜਾਤਕਾਂ ਨੂੰ ਹਨੂੰਮਾਨ ਜਯੰਤੀ ਵਾਲ਼ੇ ਦਿਨ 12 ਵਾਰ ਹਨੂੰਮਾਨ ਦਵਾਦਸ਼ ਨਾਮ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਹਨੂੰਮਾਨ ਜੀ ਨੂੰ ਪੀਲ਼ੇ ਰੰਗ ਦੇ ਫੁੱਲ ਚੜ੍ਹਾਓ।

ਤੁਲਾ ਰਾਸ਼ੀ

ਇਸ ਮੌਕੇ 'ਤੇ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਹਨੂੰਮਾਨ ਆਰਤੀ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਤਿਲ ਦਾ ਤੇਲ ਚੜ੍ਹਾਉਣਾ ਚਾਹੀਦਾ ਹੈ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾਅ ਲਈ ਸੰਕਟਮੋਚਨ ਹਨੂੰਮਾਨ ਨੂੰ ਸਿੰਧੂਰ ਚੜ੍ਹਾਉਣਾ ਚਾਹੀਦਾ ਹੈ। ਨਾਲ ਹੀ 108 ਵਾਰ ਹਨੂੰਮਾਨ ਕਵਚ ਦਾ ਜਾਪ ਕਰੋ।

ਧਨੂੰ ਰਾਸ਼ੀ

ਧਨੁ ਰਾਸ਼ੀ ਦੇ ਜਾਤਕਾਂ ਦੀ ਆਰਥਿਕ ਖੁਸ਼ਹਾਲੀ ਲਈ, ਹਨੂੰਮਾਨ ਜੀ ਨੂੰ ਪੀਲ਼ੇ ਰੰਗ ਦੀ ਮਠਿਆਈ ਜਾਂ ਪੇੜਾ ਚੜ੍ਹਾਓ ਅਤੇ ਹਰ ਮੰਗਲਵਾਰ ਨੂੰ ਹਨੂੰਮਾਨ ਮੰਦਰ ਜਾਓ।

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਨੂੰ ਹਨੂੰਮਾਨ ਜੀ ਨੂੰ ਸਰ੍ਹੋਂ ਦਾ ਤੇਲ ਚੜ੍ਹਾਉਣਾ ਚਾਹੀਦਾ ਹੈ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।

ਕੁੰਭ ਰਾਸ਼ੀ

ਹਨੂੰਮਾਨ ਜਯੰਤੀ ਵਾਲ਼ੇ ਦਿਨ, ਕੁੰਭ ਰਾਸ਼ੀ ਦੇ ਜਾਤਕਾਂ ਨੂੰ ਹਨੂੰਮਾਨ ਜੀ ਨੂੰ ਨੀਲੇ ਰੰਗ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ ਅਤੇ ਹਨੂੰਮਾਨ ਅਸ਼ਟੋਤਰ ਸ਼ਤਨਾਮਾਵਲੀ ਦਾ 108 ਵਾਰ ਪਾਠ ਕਰਨਾ ਚਾਹੀਦਾ ਹੈ।

ਮੀਨ ਰਾਸ਼ੀ

ਹਨੂੰਮਾਨ ਜਯੰਤੀ 2025 ਲੇਖ਼ ਦੇ ਅਨੁਸਾਰ,ਮੀਨ ਰਾਸ਼ੀ ਦੇ ਜਾਤਕਾਂ ਨੂੰ ਹਨੂੰਮਾਨ ਸਤੋਤਰਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਹਨੂੰਮਾਨ ਜੀ ਨੂੰ ਚਿੱਟੇ ਰੰਗ ਦੇ ਫੁੱਲ ਚੜ੍ਹਾਓ।

ਹਨੂੰਮਾਨ ਜੀ ਦੇ ਜਨਮ ਨਾਲ਼ ਜੁੜੀ ਕਥਾ

ਧਾਰਮਿਕ ਗ੍ਰੰਥਾਂ ਵਿੱਚ ਦੱਸੀਆਂ ਗਈਆਂ ਕਥਾਵਾਂ ਦੇ ਅਨੁਸਾਰ, ਮਾਤਾ ਅੰਜਨਾ ਇੱਕ ਅਪਸਰਾ ਸੀ, ਜਿਸ ਨੂੰ ਸਰਾਪ ਦੇ ਕਾਰਨ ਧਰਤੀ 'ਤੇ ਜਨਮ ਲੈਣਾ ਪਿਆ। ਦੇਵੀ ਅੰਜਨਾ ਨੂੰ ਇਸ ਸਰਾਪ ਤੋਂ ਤਾਂ ਹੀ ਰਾਹਤ ਮਿਲ ਸਕਦੀ ਸੀ, ਜਦੋਂ ਉਹ ਆਪਣੀ ਕੁੱਖ ਤੋਂ ਇੱਕ ਬੱਚੇ ਨੂੰ ਜਨਮ ਦਿੰਦੀ। ਵਾਲਮੀਕਿ ਰਮਾਇਣ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਹਨੂੰਮਾਨ ਜੀ ਦੇ ਪਿਤਾ ਕੇਸਰੀ ਸਨ, ਜੋ ਸੁਮੇਰੂ ਦੇ ਰਾਜਾ ਅਤੇ ਬ੍ਰਹਸਪਤੀ ਦੇਵ ਦੇ ਪੁੱਤਰ ਸਨ। ਦੇਵੀ ਅੰਜਨਾ ਨੇ ਪੁੱਤਰ-ਪ੍ਰਾਪਤੀ ਦੇ ਲਈ 12 ਸਾਲ ਤੱਕ ਸ਼ਿਵ ਜੀ ਦੀ ਪੂਜਾ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਹਨੂੰਮਾਨ ਜੀ ਨੂੰ ਆਪਣੇ ਪੁੱਤਰ ਦੇ ਰੂਪ ਵਿੱਚ ਪ੍ਰਾਪਤ ਕੀਤਾ, ਇਸ ਲਈ ਭਗਵਾਨ ਹਨੂੰਮਾਨ ਨੂੰ ਭਗਵਾਨ ਸ਼ਿਵ ਦਾ ਅਵਤਾਰ ਮੰਨਿਆ ਜਾਂਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਹਨੂੰਮਾਨ ਜਯੰਤੀ ਕਦੋਂ ਹੈ?

ਇਸ ਸਾਲ ਹਨੂੰਮਾਨ ਜਯੰਤੀ ਦਾ ਤਿਉਹਾਰ 12 ਅਪ੍ਰੈਲ 2025 ਨੂੰ ਮਨਾਇਆ ਜਾਵੇਗਾ।

2. ਚੇਤ ਪੂਰਣਿਮਾ 2025 ਕਦੋਂ ਹੈ?

ਸਾਲ 2025 ਵਿੱਚ, ਚੇਤ ਪੂਰਣਿਮਾ 12 ਅਪ੍ਰੈਲ 2025 ਨੂੰ ਆਵੇਗੀ।

3. ਹਨੂੰਮਾਨ ਜੀ ਦੇ ਪਿਤਾ ਕੌਣ ਹਨ?

ਹਨੂੰਮਾਨ ਜੀ ਦੇ ਪਿਤਾ ਬਾਂਦਰ ਰਾਜਾ ਕੇਸਰੀ ਹਨ।

Talk to Astrologer Chat with Astrologer