ਜਯਾ ਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਯਾ ਇਕਾਦਸ਼ੀ ਕਦੋਂ ਹੈ।ਸਾਲ ਭਰ ਵਿੱਚ ਹੋਣ ਵਾਲੀਆਂ ਸਾਰੀਆਂ ਇਕਾਦਸ਼ੀ ਤਰੀਕਾਂ ਵਿੱਚੋਂ ਇੱਕ ਜਯਾ ਇਕਾਦਸ਼ੀ ਹੈ, ਜੋ ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਗਿਆਰ੍ਹਵੀਂ ਤਰੀਕ ਨੂੰ ਆਉਂਦੀ ਹੈ। ਇਸ ਨੂੰ ਭੀਸ਼ਮ ਇਕਾਦਸ਼ੀ ਅਤੇ ਭੂਮੀ ਇਕਾਦਸ਼ੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਡੇ ਇਸ ਲੇਖ ਵਿੱਚ, ਅਸੀਂ ਗੱਲ ਕਰਾਂਗੇ ਕਿ ਇਸ ਸਾਲ ਜਯਾ ਇਕਾਦਸ਼ੀ ਦਾ ਵਰਤ ਕਦੋਂ ਰੱਖਿਆ ਜਾਵੇਗਾ ਅਤੇ ਇਸ ਇਕਾਦਸ਼ੀ ਦਾ ਧਾਰਮਿਕ ਮਹੱਤਵ ਕੀ ਹੈ। ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਜਯਾ ਇਕਾਦਸ਼ੀ ਨਾਲ ਸਬੰਧਤ ਪੁਰਾਣਿਕ ਕਥਾ ਦੱਸਾਂਗੇ ਅਤੇ ਸ਼੍ਰੀ ਹਰੀ ਭਗਵਾਨ ਵਿਸ਼ਣੂੰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਦਿਨ ਤੁਸੀਂ ਕਿਹੜੇ ਉਪਾਅ ਕਰ ਸਕਦੇ ਹੋ, ਬਾਰੇ ਵੀ ਵਿਸਥਾਰ ਵਿੱਚ ਦੱਸਾਂਗੇ। ਪਰ ਇਸ ਤੋਂ ਪਹਿਲਾਂ ਆਓ ਇਸ ਲੇਖ ਨੂੰ ਸ਼ੁਰੂ ਕਰੀਏ ਅਤੇ ਜਯਾ ਇਕਾਦਸ਼ੀ ਦੀ ਤਰੀਕ ਅਤੇ ਮਹੂਰਤ ਬਾਰੇ ਜਾਣੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਹਿੰਦੂ ਧਰਮ ਦੇ ਸਾਰੇ ਵਰਤਾਂ ਵਿੱਚੋਂ ਇਕਾਦਸ਼ੀ ਦਾ ਵਰਤ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਪੰਚਾਂਗ ਦੇ ਅਨੁਸਾਰ, ਹਰ ਮਹੀਨੇ ਵਿੱਚ ਦੋ ਇਕਾਦਸ਼ੀ ਤਿਥੀਆਂ ਹੁੰਦੀਆਂ ਹਨ, ਪਹਿਲੀ ਸ਼ੁਕਲ ਪੱਖ ਵਿੱਚ ਅਤੇ ਦੂਜੀ ਕ੍ਰਿਸ਼ਣ ਪੱਖ ਵਿੱਚ। ਇਸ ਤਰ੍ਹਾਂ, ਇੱਕ ਸਾਲ ਵਿੱਚ ਕੁੱਲ 24 ਇਕਾਦਸ਼ੀਆਂ ਹੁੰਦੀਆਂ ਹਨ ਅਤੇ ਹਰੇਕ ਇਕਾਦਸ਼ੀ ਦਾ ਆਪਣਾ ਖ਼ਾਸ ਮਹੱਤਵ ਹੁੰਦਾ ਹੈ। ਇਨ੍ਹਾਂ 24 ਇਕਾਦਸ਼ੀ ਤਰੀਕਾਂ ਵਿੱਚੋਂ ਇੱਕ ਜਯਾ ਇਕਾਦਸ਼ੀ ਹੈ, ਜੋ ਮਾਘ ਮਹੀਨੇ ਵਿੱਚ ਆਓਂਦੀ ਹੈ। ਇਸ ਦਿਨ, ਸ਼੍ਰੀ ਹਰੀ ਵਿਸ਼ਣੂੰ ਜੀ ਦੇ ਲਈ ਵਰਤ ਅਤੇ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਯਾ ਇਕਾਦਸ਼ੀ ਨੂੰ ਵਿਧੀ-ਵਿਧਾਨ ਨਾਲ਼ ਪੂਜਾ ਕਰਨ ਨਾਲ, ਭਗਤ ਨੂੰ ਭਗਵਾਨ ਵਿਸ਼ਣੂੰ ਜੀ ਦੀ ਕਿਰਪਾ ਅਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਹੁਣ ਆਓ ਅੱਗੇ ਵਧੀਏ ਅਤੇਜਯਾ ਇਕਾਦਸ਼ੀ 2025 ਦੇ ਸ਼ੁਭ ਮਹੂਰਤ ਬਾਰੇ ਜਾਣੀਏ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਪੰਚਾਂਗ ਦੇ ਅਨੁਸਾਰ, ਜਯਾ ਇਕਾਦਸ਼ੀ ਦਾ ਵਰਤ ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 08 ਫਰਵਰੀ 2025 ਨੂੰ ਰੱਖਿਆ ਜਾਵੇਗਾ। ਇਸ ਦਿਨ, ਸ਼ਰਧਾਲੂ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਲਈ ਵਰਤ ਵੀ ਰੱਖਦੇ ਹਨ ਅਤੇ ਸ਼ਾਮ ਦੀ ਪੂਜਾ ਤੋਂ ਬਾਅਦ ਫਲ਼ ਖਾਂਦੇ ਹਨ। ਜਯਾ ਇਕਾਦਸ਼ੀ ਦਾ ਵਰਤ ਅਗਲੇ ਦਿਨ ਯਾਨੀ ਕਿ ਦਵਾਦਸ਼ੀ ਤਿਥੀ ਨੂੰ ਖੋਲਣ ਦਾ ਵਿਧਾਨ ਹੈ। ਜਯਾ ਇਕਾਦਸ਼ੀ ਦਾ ਵਰਤ ਭਗਤ ਦੇ ਜੀਵਨ ਦੇ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਯਾ ਇਕਾਦਸ਼ੀ ਕਦੋਂ ਹੈ ਅਤੇ ਸ਼ੁਭ ਮਹੂਰਤ ਕਦੋਂ ਹੈ।
ਜਯਾ ਇਕਾਦਸ਼ੀ 2025 ਵਰਤ ਦੀ ਤਿਥੀ: 8 ਫਰਵਰੀ, 2025 (ਸ਼ਨੀਵਾਰ)
ਇਕਾਦਸ਼ੀ ਤਿਥੀ ਆਰੰਭ: 07 ਫਰਵਰੀ ਦੀ ਰਾਤ 09:28 ਵਜੇ
ਇਕਾਦਸ਼ੀ ਤਿਥੀ ਖ਼ਤਮ: 08 ਫਰਵਰੀ ਦੀ ਰਾਤ 08:18 ਵਜੇ ਤੱਕ
ਜਯਾ ਇਕਾਦਸ਼ੀ 2025 ਪਾਰਣ ਮਹੂਰਤ: ਸਵੇਰੇ 07:04 ਵਜੇ ਤੋਂ ਸਵੇਰੇ 09:17 ਵਜੇ ਤੱਕ, 09 ਫਰਵਰੀ ਨੂੰ
ਅਵਧੀ: 2 ਘੰਟੇ 12 ਮਿੰਟ
ਉਦਿਆ ਤਿਥੀ ਦੇ ਅਨੁਸਾਰ, ਜਯਾ ਇਕਾਦਸ਼ੀ ਦਾ ਵਰਤ 08 ਫਰਵਰੀ 2025 ਨੂੰ ਮਨਾਇਆ ਜਾਵੇਗਾ। ਜੇਕਰ ਅਸੀਂ ਪਾਰਣ ਮਹੂਰਤ ਦੀ ਗੱਲ ਕਰੀਏ, ਤਾਂ ਸਵੇਰ ਦਾ ਸਮਾਂ ਇਕਾਦਸ਼ੀ ਦਾ ਵਰਤ ਖੋਲਣ ਲਈ ਸਭ ਤੋਂ ਵਧੀਆ ਸਮਾਂ ਹੈ। ਹਾਲਾਂਕਿ, ਦੁਪਹਿਰ ਨੂੰ ਇਸ ਵਰਤ ਨੂੰ ਤੋੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਵੇਰੇ ਇਸ ਵਰਤ ਨੂੰ ਤੋੜਨ ਵਿੱਚ ਅਸਮਰੱਥ ਹੋ, ਤਾਂ ਤੁਹਾਨੂੰ ਦੁਪਹਿਰ ਤੋਂ ਬਾਅਦ ਵਰਤ ਖੋਲਣਾ ਚਾਹੀਦਾ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਧਾਰਮਿਕ ਗ੍ਰੰਥਾਂ ਵਿੱਚ ਜਯਾ ਇਕਾਦਸ਼ੀ ਨੂੰ ਬਹੁਤ ਹੀ ਪੁੰਨਦਾਇਕ ਅਤੇ ਲਾਭਕਾਰੀ ਕਿਹਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਜਯਾ ਇਕਾਦਸ਼ੀ ਦਾ ਵਰਤ ਵਿਅਕਤੀ ਨੂੰ ਭੂਤ-ਪ੍ਰੇਤ ਅਤੇ ਪਿਸ਼ਾਚ ਵਰਗੇ ਨੀਚ ਜਨਮਾਂ ਤੋਂ ਮੁਕਤੀ ਦਿਲਵਾਉਂਦਾ ਹੈ। ਜਯਾ ਇਕਾਦਸ਼ੀ ਨੂੰ ਸ਼ਰਧਾਲੂ ਪੂਰੀ ਸ਼ਰਧਾ ਨਾਲ ਭਗਵਾਨ ਵਿਸ਼ਣੂੰ ਦੀ ਪੂਜਾ ਕਰਦੇ ਹਨ। ਭਵਿੱਖ ਪੁਰਾਣ ਅਤੇ ਪਦਮ ਪੁਰਾਣ ਵਿੱਚ ਜਯਾ ਇਕਾਦਸ਼ੀ ਬਾਰੇ ਕਿਹਾ ਗਿਆ ਹੈ ਕਿ ਵਾਸੂਦੇਵ ਸ਼੍ਰੀ ਕ੍ਰਿਸ਼ਣ ਨੇ ਸਭ ਤੋਂ ਪਹਿਲਾਂ ਧਰਮਰਾਜ ਯੁਧਿਸ਼ਠਰ ਨੂੰ ਜਯਾ ਇਕਾਦਸ਼ੀ ਦਾ ਮਹੱਤਵ ਸਮਝਾਇਆ ਅਤੇ ਕਿਹਾ ਕਿ ਇਸ ਵਰਤ ਨੂੰ ਰੱਖਣ ਨਾਲ ਵਿਅਕਤੀ ਨੂੰ 'ਬ੍ਰਹਮ ਹੱਤਿਆ' ਦੇ ਗੰਭੀਰ ਪਾਪ ਤੋਂ ਮੁਕਤੀ ਮਿਲਦੀ ਹੈ।
ਇਸ ਤੋਂ ਇਲਾਵਾ ਮਾਘ ਮਹੀਨਾ ਮਹਾਂਦੇਵ ਜੀ ਦੀ ਪੂਜਾ ਲਈ ਵੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਕਰਕੇ, ਜਯਾ ਇਕਾਦਸ਼ੀ ਭਗਵਾਨ ਵਿਸ਼ਣੂੰ ਅਤੇ ਭਗਵਾਨ ਸ਼ਿਵ ਦੋਵਾਂ ਦੇ ਭਗਤਾਂ ਲਈ ਮਹੱਤਵਪੂਰਣ ਬਣ ਜਾਂਦੀ ਹੈ। ਪਦਮ ਪੁਰਾਣ ਵਿੱਚ, ਭਗਵਾਨ ਸ਼ਿਵ ਨੇ ਆਪ ਨਾਰਦ ਜੀ ਨੂੰ ਜਯਾ ਇਕਾਦਸ਼ੀ ਦਾ ਮਹੱਤਵ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਇਕਾਦਸ਼ੀ ਬਹੁਤ ਪੁੰਨ ਦਿੰਦੀ ਹੈ ਅਤੇ ਜਿਹੜਾ ਵਿਅਕਤੀ ਜਯਾ ਇਕਾਦਸ਼ੀ ਦਾ ਵਰਤ ਰੱਖਦਾ ਹੈ, ਉਸ ਦੇ ਪਿਤਰਾਂ ਅਤੇ ਪੁਰਖਿਆਂ ਨੂੰ ਨੀਵੇਂ ਜਨਮ ਤੋਂ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਸਾਡੇ ਦੇਸ਼ ਦੇ ਦੱਖਣੀ ਰਾਜਾਂ ਜਿਵੇਂ ਕਿ ਕਰਨਾਟਕ, ਆਂਧਰਾ ਪ੍ਰਦੇਸ਼, ਆਦਿ ਵਿੱਚ ਇਹ ਜਯਾ ਇਕਾਦਸ਼ੀ ਭੂਮੀ ਇਕਾਦਸ਼ੀ ਅਤੇ ਭੀਸ਼ਮ ਇਕਾਦਸ਼ੀ ਦੇ ਨਾਵਾਂ ਨਾਲ ਮਸ਼ਹੂਰ ਹੈ। ਇਸ ਇਕਾਦਸ਼ੀ ਤਿਥੀ ਨੂੰ ਅਜਾ ਇਕਾਦਸ਼ੀ ਅਤੇ ਭੌਮੀ ਇਕਾਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਧਾਰਮਿਕ ਮਹੱਤਵ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਜਯਾ ਇਕਾਦਸ਼ੀ 2025 ਦੀ ਪੂਜਾ ਵਿਧੀ ਬਾਰੇ ਦੱਸਾਂਗੇ।
ਸਨਾਤਨ ਧਰਮ ਵਿੱਚ ਮਾਘ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਇਸ ਮਹੀਨੇ ਵਿੱਚ ਵਰਤ ਅਤੇ ਸ਼ੁੱਧੀਕਰਣ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜਯਾ ਇਕਾਦਸ਼ੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਆਓਂਦੀ ਹੈ ਅਤੇ ਇਸ ਦਿਨ ਭਗਵਾਨ ਵਿਸ਼ਣੂੰ ਦੀ ਪੂਜਾ ਸ਼ਰਧਾ ਨਾਲ ਕਰਨੀ ਚਾਹੀਦੀ ਹੈ।
ਨਵੇਂ ਸਾਲ ਵਿੱਚ ਕਰੀਅਰ ਸਬੰਧੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਨਾਲ਼ ਕਰੋ ਦੂਰ
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਕ੍ਰਿਸ਼ਣ ਜੀ ਨੇ ਆਪ ਜਯਾ ਇਕਾਦਸ਼ੀ ਦੀ ਇਹ ਕਥਾ ਧਰਮਰਾਜ ਯੁਧਿਸ਼ਠਰ ਨੂੰ ਸੁਣਾਈ ਸੀ, ਜੋ ਕਿ ਇਸ ਤਰ੍ਹਾਂ ਹੈ: ਇੱਕ ਵਾਰ ਨੰਦਨ ਵਨ ਵਿੱਚ ਇੱਕ ਉਤਸਵ ਮਨਾਇਆ ਜਾ ਰਿਹਾ ਸੀ ਅਤੇ ਸਾਰੇ ਦੇਵੀ-ਦੇਵਤੇ ਅਤੇ ਰਿਸ਼ੀ-ਮੁਨੀ ਇਸ ਵਿੱਚ ਸ਼ਾਮਲ ਹੋਏ ਸਨ। ਉਤਸਵ ਵਿੱਚ ਸੰਗੀਤ ਅਤੇ ਨਾਚ ਦਾ ਵੀ ਆਯੋਜਨ ਕੀਤਾ ਗਿਆ ਸੀ ਅਤੇ ਉਸੇ ਸਭਾ ਵਿੱਚ ਮਾਲਯਵਾਨ ਨਾਮਕ ਇੱਕ ਗੰਧਰਵ ਗਾਇਕ ਅਤੇ ਪੁਸ਼ਯਵਤੀ ਨਾਮ ਦੀ ਇੱਕ ਨ੍ਰਿਤਕੀ ਨੱਚ ਰਹੇ ਸਨ। ਉਤਸਵ ਵਿੱਚ ਨ੍ਰਿਤ ਕਰਦੇ ਹੋਏ ਉਹ ਦੋਵੇਂ ਇੱਕ-ਦੂਜੇ ਵੱਲ ਆਕਰਸ਼ਿਤ ਹੋ ਗਏ ਅਤੇ ਦੋਵੇਂ ਆਪਣੇ ਹੋਸ਼ ਗੁਆ ਬੈਠੇ ਅਤੇ ਆਪਣੀ ਤਾਲ ਭੁੱਲ ਗਏ। ਦੋਵਾਂ ਦਾ ਇਹ ਵਿਵਹਾਰ ਦੇਖ ਕੇ ਦੇਵਰਾਜ ਇੰਦਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਦੋਵਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਅਤੇ ਧਰਤੀ 'ਤੇ ਰਹਿਣ ਦਾ ਸਰਾਪ ਦੇ ਦਿੱਤਾ। ਇਸ ਕਰਕੇ, ਗੰਧਰਵ ਅਤੇ ਪੁਸ਼ਯਵਤੀ ਧਰਤੀ 'ਤੇ ਪਿਸ਼ਾਚਾਂ ਵਾਲਾ ਜੀਵਨ ਜਿਊਣ ਲੱਗ ਪਏ।
ਨਾਸ਼ਵਾਨ ਸੰਸਾਰ ਵਿੱਚ ਰਹਿੰਦੇ ਹੋਏ, ਦੋਵੇਂ ਆਪਣੀ ਗਲਤੀ 'ਤੇ ਪਛਤਾਉਣ ਲੱਗ ਪਏ ਅਤੇ ਹੁਣ ਉਹ ਇਸ ਪਿਸ਼ਾਚੀ ਜੀਵਨ ਤੋਂ ਮੁਕਤ ਹੋਣਾ ਚਾਹੁੰਦੇ ਸਨ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਮਾਘ ਸ਼ੁਕਲ ਦੀ ਜਯਾ ਇਕਾਦਸ਼ੀ ਤਿਥੀ ਨੂੰ, ਦੋਵਾਂ ਨੇ ਭੋਜਨ ਨਹੀਂ ਖਾਇਆ ਅਤੇ ਪੂਰੀ ਰਾਤ ਪਿੱਪਲ ਦੇ ਦਰੱਖਤ ਹੇਠਾਂ ਬਿਤਾਈ। ਆਪਣੀ ਗਲਤੀ ਦਾ ਪਛਤਾਵਾ ਕਰਦੇ ਹੋਏ, ਉਨ੍ਹਾਂ ਨੇ ਭਵਿੱਖ ਵਿੱਚ ਇਸ ਨੂੰ ਨਾ ਦੁਹਰਾਉਣ ਦਾ ਸੰਕਲਪ ਲਿਆ। ਇਸ ਤੋਂ ਬਾਅਦ, ਅਗਲੀ ਸਵੇਰ ਦੋਵਾਂ ਨੂੰ ਪਿਸ਼ਾਚ ਦੀ ਜ਼ਿੰਦਗੀ ਤੋਂ ਆਜ਼ਾਦੀ ਮਿਲ ਗਈ। ਦੋਵਾਂ ਨੂੰ ਪਤਾ ਨਹੀਂ ਸੀ ਕਿ ਉਸ ਦਿਨ ਜਯਾ ਇਕਾਦਸ਼ੀ ਹੈ ਅਤੇ ਦੋਵਾਂ ਨੇ ਜਾਣੇ-ਅਣਜਾਣੇ ਵਿੱਚ ਜਯਾ ਇਕਾਦਸ਼ੀ ਦਾ ਵਰਤ ਪੂਰਾ ਕੀਤਾ। ਇਸ ਕਾਰਨ, ਭਗਵਾਨ ਵਿਸ਼ਣੂੰ ਖੁਸ਼ ਹੋਏ ਅਤੇ ਦੋਵਾਂ ਨੂੰ ਪਿਸ਼ਾਚ ਯੋਨੀ ਤੋਂ ਮੁਕਤ ਕਰ ਦਿੱਤਾ। ਜਯਾ ਇਕਾਦਸ਼ੀ ਦੇ ਵਰਤ ਦੇ ਪ੍ਰਭਾਵ ਕਾਰਨ, ਦੋਵੇਂ ਪਹਿਲਾਂ ਨਾਲੋਂ ਵੀ ਜ਼ਿਆਦਾ ਸੁੰਦਰ ਹੋ ਗਏ ਅਤੇ ਉਨ੍ਹਾਂ ਨੂੰ ਦੁਬਾਰਾ ਸਵਰਗ ਲੋਕ ਦੀ ਪ੍ਰਾਪਤੀ ਹੋ ਗਈ।
ਕਥਾ ਤੋਂ ਬਾਅਦ, ਹੁਣ ਅਸੀਂ ਤੁਹਾਨੂੰ ਉਨ੍ਹਾਂ ਉਪਾਵਾਂ ਬਾਰੇ ਦੱਸਾਂਗੇ ਜਿਹੜੇਜਯਾ ਇਕਾਦਸ਼ੀ 2025 ਵਾਲੇ ਦਿਨ ਕੀਤੇ ਜਾਣ ਤਾਂ ਤੁਹਾਨੂੰ ਸ਼੍ਰੀ ਹਰੀ ਵਿਸ਼ਣੂੰ ਦਾ ਅਸ਼ੀਰਵਾਦ ਮਿਲੇਗਾ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਸਾਲ 2025 ਵਿੱਚ ਜਯਾ ਇਕਾਦਸ਼ੀ ਕਦੋਂ ਹੈ?
ਇਸ ਸਾਲ ਜਯਾ ਇਕਾਦਸ਼ੀ 08 ਫਰਵਰੀ 2025 ਨੂੰ ਹੈ।
2. ਇੱਕ ਸਾਲ ਵਿੱਚ ਕਿੰਨੀਆਂ ਇਕਾਦਸ਼ੀ ਤਿਥੀਆਂ ਆਉਂਦੀਆਂ ਹਨ?
ਹਿੰਦੂ ਕੈਲੰਡਰ ਦੇ ਅਨੁਸਾਰ, ਹਰ ਮਹੀਨੇ ਵਿੱਚ 2 ਇਕਾਦਸ਼ੀ ਤਿਥੀਆਂ ਹੁੰਦੀਆਂ ਹਨ ਅਤੇ ਇਸ ਤਰ੍ਹਾਂ, ਇੱਕ ਸਾਲ ਵਿੱਚ ਕੁੱਲ 24 ਇਕਾਦਸ਼ੀ ਤਿਥੀਆਂ ਹੁੰਦੀਆਂ ਹਨ।
3. ਇਕਾਦਸ਼ੀ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?
ਇਕਾਦਸ਼ੀ ਤਿਥੀ ਭਗਵਾਨ ਵਿਸ਼ਣੂੰ ਜੀ ਨੂੰ ਸਮਰਪਿਤ ਹੈ, ਇਸ ਲਈ ਇਸ ਦਿਨ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਨ ਦਾ ਰਿਵਾਜ ਹੈ।