ਕਾਮਦਾ ਇਕਾਦਸ਼ੀ 2025
Author: Charu Lata
|
Updated Fri, 04 Apr 2025 01:41 PM IST
ਕਾਮਦਾਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰਕਾਮਦਾਇਕਾਦਸ਼ੀ ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਹਿੰਦੂ ਧਰਮ ਵਿੱਚ ਇਕਾਦਸ਼ੀ ਦੇ ਵਰਤ ਦਾ ਬਹੁਤ ਮਹੱਤਵ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇੱਕ ਮਹੀਨੇ ਵਿੱਚ ਦੋ ਇਕਾਦਸ਼ੀ ਤਿਥੀਆਂ ਹੁੰਦੀਆਂ ਹਨ, ਜਿਸ ਨਾਲ ਇੱਕ ਸਾਲ ਵਿੱਚ ਕੁੱਲ 24 ਇਕਾਦਸ਼ੀ ਤਿਥੀਆਂ ਬਣਦੀਆਂ ਹਨ। ਚੇਤ ਮਹੀਨੇ ਦੇ ਸ਼ੁਕਲ ਪੱਖ ਨੂੰ ਆਉਣ ਵਾਲੀ ਇਕਾਦਸ਼ੀ ਤਿਥੀ ਨੂੰ ਕਾਮਦਾ ਇਕਾਦਸ਼ੀ ਕਿਹਾ ਜਾਂਦਾ ਹੈ। ਹਰ ਇਕਾਦਸ਼ੀ ਵਾਂਗ, ਇਸ ਦਿਨ ਵੀ ਭਗਵਾਨ ਵਿਸ਼ਣੂੰ ਅਤੇ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਆਪਣੀਆਂ ਇੱਛਾਵਾਂ ਪੂਰੀਆਂ ਕਰਨ, ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਖੁਸ਼ੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਵਰਤ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਸਾਲ 2025 ਵਿੱਚ ਕਦੋਂ ਹੈਕਾਮਦਾ ਇਕਾਦਸ਼ੀ
ਕਾਮਦਾ ਇਕਾਦਸ਼ੀ 08 ਅਪ੍ਰੈਲ, 2025, ਮੰਗਲਵਾਰ ਨੂੰ ਆ ਰਹੀ ਹੈ। ਇਕਾਦਸ਼ੀ ਤਿਥੀ 07 ਅਪ੍ਰੈਲ, 2025 ਨੂੰ ਰਾਤ 08:03 ਵਜੇ ਸ਼ੁਰੂ ਹੋਵੇਗੀ ਅਤੇ 08 ਅਪ੍ਰੈਲ ਨੂੰ ਰਾਤ 09:15 ਵਜੇ ਖਤਮ ਹੋਵੇਗੀ। ਕਾਮਦਾ ਇਕਾਦਸ਼ੀ ਨੂੰ 'ਚੇਤ ਸ਼ੁਕਲ ਦੀ ਇਕਾਦਸ਼ੀ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਚੇਤ ਦੇ ਨਰਾਤਿਆਂ ਤੋਂ ਬਾਅਦ ਆਉਂਦੀ ਹੈ।
ਕਾਮਦਾ ਇਕਾਦਸ਼ੀ ਦੀ ਪੂਜਾ ਵਿਧੀ
- ਕਾਮਦਾਇਕਾਦਸ਼ੀ 2025 ਦੇ ਅਨੁਸਾਰ,ਇਕਾਦਸ਼ੀ ਦੇ ਵਰਤ ਤੋਂ ਇੱਕ ਦਿਨ ਪਹਿਲਾਂ, ਭੋਜਨ ਕਰਨ ਤੋਂ ਬਾਅਦ, ਭਗਵਾਨ ਵਿਸ਼ਣੂੰ ਦਾ ਧਿਆਨ ਕਰੋ। ਅਗਲੇ ਦਿਨ ਕਾਮਦਾ ਇਕਾਦਸ਼ੀ ਵਾਲ਼ੇ ਦਿਨ, ਸਵੇਰੇ ਇਸ਼ਨਾਨ ਕਰਨ ਤੋਂ ਬਾਅਦ, ਆਪਣੇ ਘਰ ਦੇ ਪੂਜਾ ਸਥਾਨ ਵਿੱਚ ਵਰਤ ਰੱਖਣ ਦਾ ਸੰਕਲਪ ਲਓ।
- ਇਸ ਇਕਾਦਸ਼ੀ ਨੂੰ ਭਗਵਾਨ ਵਿਸ਼ਣੂੰ ਨੂੰ ਫੁੱਲ, ਫਲ਼, ਦੁੱਧ, ਪੰਚਅੰਮ੍ਰਿਤ, ਤਿਲ ਆਦਿ ਭੇਟ ਕਰੋ।
- ਪੂਜਾ ਤੋਂ ਬਾਅਦ, ਦਿਨ ਭਰ ਭਗਵਾਨ ਵਿਸ਼ਣੂੰ ਦਾ ਧਿਆਨ ਕਰੋ ਅਤੇ ਉਨ੍ਹਾਂ ਦੇ ਨਾਮ ਦਾ ਜਾਪ ਕਰੋ। ਰਾਤ ਨੂੰ ਵੀ ਜਾਗਦੇ ਰਹੋ। ਇਕਾਦਸ਼ੀ ਵਰਤ ਵਿੱਚ, ਅਗਲੇ ਦਿਨ ਪਾਰਣ ਕੀਤਾ ਜਾਂਦਾ ਹੈ।
ਕਾਮਦਾ ਇਕਾਦਸ਼ੀ ਦੇ ਵਰਤ ਵਿੱਚ ਕੀ ਖਾਣਾ ਚਾਹੀਦਾ ਹੈ
- ਕਾਮਦਾ ਇਕਾਦਸ਼ੀ ਦੇ ਵਰਤ ਦੇ ਦੌਰਾਨ, ਦਿਨ ਵਿੱਚ ਸਿਰਫ਼ ਇੱਕ ਵਾਰ ਭੋਜਨ ਖਾਇਆ ਜਾਂਦਾ ਹੈ, ਜਿਸ ਵਿੱਚ ਦੁੱਧ ਤੋਂ ਬਣੇ ਉਤਪਾਦ, ਫਲ਼, ਸਬਜ਼ੀਆਂ ਅਤੇ ਸੁੱਕੇ ਮੇਵੇ ਸ਼ਾਮਲ ਹੁੰਦੇ ਹਨ।
- ਇਸ ਦਿਨ ਕੇਵਲ ਸਾਤਵਿਕ ਅਤੇ ਸ਼ਾਕਾਹਾਰੀ ਭੋਜਨ ਹੀ ਖਾਣਾ ਚਾਹੀਦਾ ਹੈ।
- ਕਿਸੇ ਵੀ ਇਕਾਦਸ਼ੀ ਨੂੰ ਚੌਲ਼, ਮੂੰਗੀ ਦੀ ਦਾਲ, ਕਣਕ ਅਤੇ ਜੌਂ ਨਹੀਂ ਖਾਣੇ ਚਾਹੀਦੇ।
- ਸੂਰਜ ਡੁੱਬਣ ਤੋਂ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ, ਪਰ ਅੰਨ ਇਕਾਦਸ਼ੀ ਤੋਂ ਅਗਲੇ ਦਿਨ ਬ੍ਰਾਹਮਣ ਨੂੰ ਦੱਛਣਾ ਅਤੇ ਭੋਜਨ ਦੇਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਦੀਕਾਮਦਾ ਇਕਾਦਸ਼ੀਖ਼ਾਸ ਕਿਓਂ ਹੈ
ਪਹਿਲੀ ਇਕਾਦਸ਼ੀ ਹੈ: ਕਾਮਦਾ ਇਕਾਦਸ਼ੀ ਹਿੰਦੂ ਨਵੇਂ ਸਾਲ ਦੀ ਪਹਿਲੀ ਇਕਾਦਸ਼ੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਨਾਲ ਮਨ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਹਨ।
ਪਾਪ ਤੋਂ ਮੁਕਤੀ: ਕਾਮਦਾਇਕਾਦਸ਼ੀ 2025 ਦੇ ਅਨੁਸਾਰ,ਇਕਾਦਸ਼ੀ ਨੂੰ ਪੂਰੇ ਵਿਧੀ-ਵਿਧਾਨ ਨਾਲ ਵਰਤ ਰੱਖਣ ਨਾਲ, ਬ੍ਰਹਮ-ਹੱਤਿਆ ਵਰਗੇ ਪਾਪਾਂ ਤੋਂ ਵੀ ਮੁਕਤੀ ਮਿਲ ਸਕਦੀ ਹੈ।
ਸੰਤਾਨ ਪ੍ਰਾਪਤੀ ਦਾ ਅਸ਼ੀਰਵਾਦ: ਜੇਕਰ ਕੋਈ ਵਿਅਕਤੀਸੰਤਾਨ ਪ੍ਰਾਪਤੀ ਦੀ ਇੱਛਾ ਰੱਖਦਾ ਹੈ, ਤਾਂ ਉਸ ਨੂੰ ਕਾਮਦਾ ਇਕਾਦਸ਼ੀ ਦਾ ਵਰਤ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਇਸ ਦਿਨ ਬੱਚਿਆਂ ਦੀ ਲੰਬੀ ਉਮਰ ਅਤੇ ਸਫਲਤਾ ਲਈ ਵੀ ਵਰਤ ਰੱਖਿਆ ਜਾ ਸਕਦਾ ਹੈ।
ਮੋਕਸ਼ ਪ੍ਰਾਪਤ ਹੁੰਦਾ ਹੈ: ਇਹ ਮੰਨਿਆ ਜਾਂਦਾ ਹੈ ਕਿ ਕਾਮਦਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਸਾਰੇ ਸੰਸਾਰਕ ਸੁੱਖਾਂ ਦਾ ਆਨੰਦ ਲੈਣ ਤੋਂ ਬਾਅਦ ਵਿਅਕਤੀ ਨੂੰ ਭਗਵਾਨ ਵਿਸ਼ਣੂੰ ਦੇ ਬੈਕੁੰਠ ਧਾਮ ਵਿੱਚ ਸਥਾਨ ਪ੍ਰਾਪਤ ਹੁੰਦਾ ਹੈ।
ਕਾਮਦਾ ਇਕਾਦਸ਼ੀ ਨੂੰ ਵਰਤ ਦਾ ਪਾਰਣ ਕਰਨ ਦੀ ਵਿਧੀ
- ਇਕਾਦਸ਼ੀ ਵਰਤ ਦੇ ਅਗਲੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਹੀ ਇਕਾਦਸ਼ੀ ਵਰਤ ਖੋਲਿਆ ਜਾਂਦਾ ਹੈ। ਦੁਆਦਸ਼ੀ ਤਿਥੀ ਦੇ ਅੰਦਰ ਵਰਤ ਖੋਲ੍ਹਣਾ ਜ਼ਰੂਰੀ ਹੁੰਦਾ ਹੈ।
- ਹਰੀ ਵਾਸਰ ਦੇ ਦੌਰਾਨ ਪਾਰਣ ਨਹੀਂ ਕਰਨਾ ਚਾਹੀਦਾ। ਜੇਕਰ ਦੁਆਦਸ਼ੀ ਤਿਥੀ 'ਤੇ ਹਰੀ ਵਾਸਰ ਚੱਲ ਰਿਹਾ ਹੈ, ਤਾਂ ਇਸ ਦੇ ਖਤਮ ਹੋਣ ਦੀ ਉਡੀਕ ਕਰੋ ਅਤੇ ਉਸ ਤੋਂ ਬਾਅਦ ਹੀ ਵਰਤ ਖੋਲੋ।
- ਕਾਮਦਾਇਕਾਦਸ਼ੀ 2025 ਦੇ ਅਨੁਸਾਰ,ਹਰੀ ਵਾਸਰ ਦੁਆਦਸ਼ੀ ਤਿਥੀ ਦੀ ਪਹਿਲੀ ਇੱਕ-ਚੌਥਾਈ ਅਵਧੀ ਹੁੰਦੀ ਹੈ। ਵਰਤ ਖੋਲਣ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੁੰਦਾ ਹੈ। ਇਸ ਤੋਂ ਇਲਾਵਾ, ਤੁਸੀਂ ਦੁਪਹਿਰ ਨੂੰ ਵੀ ਵਰਤ ਖੋਲ ਸਕਦੇ ਹੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਕਾਮਦਾ ਇਕਾਦਸ਼ੀ ਨੂੰ ਭੁੱਲ ਕੇ ਵੀ ਇਹ ਨਾ ਕਰੋ
ਕੇਵਲ ਕਾਮਦਾ ਇਕਾਦਸ਼ੀ ਨੂੰ ਹੀ ਨਹੀਂ, ਕਿਸੇ ਵੀ ਇਕਾਦਸ਼ੀ ਤਿਥੀ ਨੂੰ ਹੇਠ ਲਿਖੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ:
- ਦੇਰ ਤੱਕ ਨਾ ਸੌਂਵੋ: ਸ਼ਾਸਤਰਾਂ ਦੇ ਅਨੁਸਾਰ, ਇਕਾਦਸ਼ੀ ਤਿਥੀ ਨੂੰ ਸਵੇਰੇ ਦੇਰ ਤੱਕ ਸੌਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੇ ਅੰਦਰ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਕੰਮ ਵਿੱਚ ਰੁਕਾਵਟਾਂ ਆਉਣ ਦਾ ਡਰ ਰਹਿੰਦਾ ਹੈ। ਇਕਾਦਸ਼ੀ ਵਾਲ਼ੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ, ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ, ਸੂਰਜ ਦੇਵਤਾ ਨੂੰ ਅਰਘ ਦੇਣਾ ਚਾਹੀਦਾ ਹੈ।
- ਚੌਲ਼ਾਂ ਦਾ ਸੇਵਨ: ਸਾਰੀਆਂ 24 ਇਕਾਦਸ਼ੀਆਂ ਨੂੰ ਚੌਲ਼ਾਂ ਖਾਣਾ ਮਨਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਚੌਲ਼ ਖਾਣ ਨਾਲ ਵਰਤ ਭੰਗ ਹੋ ਸਕਦਾ ਹੈ। ਇਸ ਦੀ ਬਜਾਏ, ਤੁਸੀਂ ਦੁੱਧ, ਕੁੱਟੂ ਦੇ ਆਟੇ ਤੋਂ ਬਣੀਆਂ ਚੀਜ਼ਾਂ, ਫਲ਼ ਆਦਿ ਖਾ ਸਕਦੇ ਹੋ।
- ਸਾਤਵਿਕ ਭੋਜਨ: ਇਸ ਦਿਨ ਤਾਮਸਿਕ ਭੋਜਨ ਖਾਣਾ ਮਨਾ ਹੁੰਦਾ ਹੈ। ਇਸ ਵਿੱਚ ਲਸਣ, ਪਿਆਜ, ਆਂਡੇ, ਮਾਸ ਅਤੇ ਸ਼ਰਾਬ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਸਾਤਵਿਕ ਭੋਜਨ ਖਾਓ।
- ਕਿਸੇ ਦੀ ਆਲੋਚਨਾ ਨਾ ਕਰੋ: ਕਾਮਦਾਇਕਾਦਸ਼ੀ 2025 ਕਹਿੰਦਾ ਹੈ ਕਿਇਕਾਦਸ਼ੀ ਦਾ ਵਰਤ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਪਰਮਾਤਮਾ ਦੀ ਭਗਤੀ ਅਤੇ ਉਸ ਦੇ ਨਾਮ ਦਾ ਜਾਪ ਕਰਨ ਵਿੱਚ ਲੀਨ ਰਹਿਣਾ ਚਾਹੀਦਾ ਹੈ। ਕਿਸੇ ਨੂੰ ਵੀ ਬੁਰਾ-ਭਲਾ ਕਹਿਣ ਜਾਂ ਕਿਸੇ ਨੂੰ ਦੁੱਖ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ।
- ਬ੍ਰਹਮਚਾਰੀ ਰਹੋ: ਜੇਕਰ ਤੁਸੀਂ ਵਰਤ ਦੇ ਪੂਰੇ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਕਾਦਸ਼ੀ ਦੇ ਵਰਤ ਦੇ ਦੌਰਾਨ ਬ੍ਰਹਮਚਾਰੀ ਦਾ ਪਾਲਣ ਕਰੋ। ਇਸ ਦਿਨ, ਤੁਸੀਂ ਭਜਨ-ਕੀਰਤਨ ਵਿੱਚ ਮਗਨ ਰਹਿ ਸਕਦੇ ਹੋ।
- ਵਾਲ਼ ਨਾ ਕੱਟੋ: ਇਕਾਦਸ਼ੀ ਨੂੰ ਵਾਲ਼ ਜਾਂ ਨਹੁੰ ਕੱਟਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਕਾਰਨ ਘਰ ਦੀ ਖੁਸ਼ੀ ਅਤੇ ਖੁਸ਼ਹਾਲੀ ਖਤਮ ਹੋ ਸਕਦੀ ਹੈ ਅਤੇ ਘਰ ਵਿੱਚ ਗਰੀਬੀ ਆ ਸਕਦੀ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕਾਮਦਾ ਇਕਾਦਸ਼ੀ ਨੂੰ ਵਰਤ ਰੱਖੇ ਬਿਨਾਂ ਵਿਸ਼ਣੂੰ ਜੀ ਨੂੰ ਖੁਸ਼ ਕਿਵੇਂ ਕਰੀਏ
ਜੇਕਰ ਤੁਸੀਂ ਕਿਸੇ ਕਾਰਨ ਕਰਕੇ ਵਰਤ ਨਹੀਂ ਰੱਖ ਸਕਦੇ, ਤਾਂ ਵੀ ਤੁਸੀਂ ਕੁਝ ਆਸਾਨ ਉਪਾਵਾਂ ਨਾਲ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰ ਸਕਦੇ ਹੋ।
- ਇਕਾਦਸ਼ੀ ਵਾਲ਼ੇ ਦਿਨ, ਸਵੇਰੇ ਜਲਦੀ ਉੱਠੋ ਅਤੇ ਸਾਫ਼ ਧੋਤੇ ਹੋਏ ਕੱਪੜੇ ਪਾਓ। ਇਸ ਤੋਂ ਬਾਅਦ ਪੂਜਾ ਕਰੋ।
- ਭਗਵਾਨ ਵਿਸ਼ਣੂੰ ਨੂੰ ਹਲਦੀ, ਚੰਦਨ ਅਤੇ ਕੁਮਕੁਮ ਲਗਾਓ ਅਤੇ ਉਨ੍ਹਾਂ ਦੇ ਸਾਹਮਣੇ ਧੂਪ-ਦੀਪ ਜਗਾਓ ਅਤੇ ਤੁਲਸੀ ਦੇ ਪੱਤੇ ਚੜ੍ਹਾਓ।
- ਤੁਹਾਨੂੰ ਕਾਮਦਾ ਇਕਾਦਸ਼ੀ ਨੂੰ 'ॐ ਨਮੋ ਭਗਵਤੇ ਵਾਸੂ ਦੇਵਾਯ' ਦਾ 108 ਵਾਰ ਜਾਪ ਕਰਨਾ ਚਾਹੀਦਾ ਹੈ।
- ਭਗਵਾਨ ਵਿਸ਼ਣੂੰ ਦੇ ਮੰਦਰ ਜਾਓ ਅਤੇ ਪੂਜਾ ਕਰੋ ਅਤੇ ਭੋਗ ਲਗਾਓ।
- ਕਾਮਦਾਇਕਾਦਸ਼ੀ 2025 ਕਹਿੰਦਾ ਹੈ ਕਿਇਕਾਦਸ਼ੀ ਨੂੰ ਭੋਜਨ, ਕੱਪੜੇ ਅਤੇ ਪੈਸੇ ਦਾਨ ਕਰਨ ਦਾ ਬਹੁਤ ਮਹੱਤਵ ਹੈ। ਤੁਸੀਂ ਇਸ ਦਿਨ ਗਾਂ ਨੂੰ ਚਾਰਾ ਖੁਆ ਸਕਦੇ ਹੋ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਸਾਲ 2025 ਦੀਕਾਮਦਾ ਇਕਾਦਸ਼ੀ ਨੂੰ ਰਾਸ਼ੀ ਅਨੁਸਾਰ ਲਗਾਓ ਭੋਗ
ਜਾਣੋ ਕਿ ਕਾਮਦਾ ਇਕਾਦਸ਼ੀ ਨੂੰ ਭਗਵਾਨ ਵਿਸ਼ਣੂੰ ਅਤੇ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਕਿਹੜੀਆਂ ਚੀਜ਼ਾਂ ਦਾ ਭੋਗ ਲਗਾ ਸਕਦੇ ਹੋ:
- ਮੇਖ਼ ਰਾਸ਼ੀ: ਤੁਹਾਨੂੰ ਭਗਵਾਨ ਵਿਸ਼ਣੂੰ ਨੂੰ ਅਨਾਰ ਜਾਂ ਮਿੱਠਾ ਪੋਂਗਲ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਜੀਵਨ ਵਿੱਚ ਸਕਾਰਾਤਮਕਤਾ ਆਵੇਗੀ ਅਤੇ ਰੁਕਾਵਟਾਂ ਦੂਰ ਹੋਣਗੀਆਂ।
- ਬ੍ਰਿਸ਼ਭ ਰਾਸ਼ੀ: ਭਗਵਾਨ ਵਿਸ਼ਣੂੰ ਨੂੰ ਦੁੱਧ ਦੀ ਬਣੀ ਖੀਰ ਦਾ ਭੋਗ ਲਗਓ। ਇਸ ਨਾਲ਼ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਖੁਸ਼ੀ ਅਤੇ ਸ਼ਾਂਤੀ ਆਵੇਗੀ।
- ਮਿਥੁਨ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਨੂੰ ਮਖਾਣੇ ਅਤੇ ਗੁੜ ਦਾ ਭੋਗ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਬੁੱਧੀ ਵਧੇਗੀ ਅਤੇ ਤੁਸੀਂ ਮਾਨਸਿਕ ਤੌਰ 'ਤੇ ਸਥਿਰ ਰਹੋਗੇ।
- ਕਰਕ ਰਾਸ਼ੀ: ਤੁਹਾਨੂੰ ਇਕਾਦਸ਼ੀ ਨੂੰ ਭਗਵਾਨ ਵਿਸ਼ਣੂੰ ਨੂੰ ਨਾਰੀਅਲ ਦੇ ਲੱਡੂ ਦਾ ਭੋਗ ਲਗਾਉਣਾ ਚਾਹੀਦਾ ਹੈ। ਇਹ ਤੁਹਾਨੂੰ ਭਾਵਨਾਤਮਕ ਤੌਰ 'ਤੇ ਮਜ਼ਬੂਤ ਬਣਾਏਗਾ ਅਤੇ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇਗੀ।
- ਸਿੰਘ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਨੂੰ ਸ਼ਹਿਦ ਅਤੇ ਆਟੇ ਨਾਲ ਹਲਵਾ ਤਿਆਰ ਕਰਕੇ ਭੋਗ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਹਿੰਮਤ ਅਤੇ ਆਤਮਵਿਸ਼ਵਾਸ ਵਧੇਗਾ ਅਤੇ ਤੁਹਾਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲੇਗਾ।
- ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਵਾਲ਼ੇ ਲੋਕਾਂ ਨੂੰ ਤੁਲਸੀ ਤੋਂ ਬਣਿਆ ਪੰਚਅੰਮ੍ਰਿਤ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਪੈਦਾ ਹੋਵੇਗੀ।
- ਤੁਲਾ ਰਾਸ਼ੀ: ਤੁਹਾਨੂੰ ਭਗਵਾਨ ਵਿਸ਼ਣੂੰ ਨੂੰ ਮਿਸ਼ਰੀ ਅਤੇ ਮਲਾਈ ਦਾ ਭੋਗ ਲਗਾਉਣਾ ਚਾਹੀਦਾ ਹੈ। ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਜੀਵਨ ਵਿੱਚ ਸੰਤੁਲਨ ਅਤੇ ਖੁਸ਼ੀ ਆਵੇਗੀ।
- ਬ੍ਰਿਸ਼ਚਕਰਾਸ਼ੀ: ਤੁਹਾਨੂੰ ਭਗਵਾਨ ਨੂੰ ਗੁੜ ਦਾ ਭੋਗ ਲਗਾਉਣਾ ਚਾਹੀਦਾ ਹੈ। ਇਹ ਤੁਹਾਨੂੰ ਨਕਾਰਾਤਮਕ ਊਰਜਾ ਤੋਂ ਮੁਕਤ ਕਰੇਗਾ।
- ਧਨੂੰਰਾਸ਼ੀ: ਤੁਹਾਨੂੰ ਭਗਵਾਨ ਵਿਸ਼ਣੂੰ ਨੂੰ ਛੋਲਿਆਂ ਦੀ ਦਾਲ ਦੇ ਹਲਵੇ ਦਾ ਭੋਗ ਲਗਾਉਣਾ ਚਾਹੀਦਾ ਹੈ। ਤੁਹਾਨੂੰ ਗਿਆਨ ਅਤੇ ਖੁਸ਼ਹਾਲੀ ਮਿਲੇਗੀ।
- ਮਕਰਰਾਸ਼ੀ: ਇਨ੍ਹਾਂ ਲੋਕਾਂ ਨੂੰ ਇਕਾਦਸ਼ੀ ਨੂੰ ਤਿਲ ਦੇ ਲੱਡੂ ਚੜ੍ਹਾਉਣੇ ਚਾਹੀਦੇ ਹਨ। ਇਹ ਤੁਹਾਨੂੰ ਚੁਣੌਤੀਆਂ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਮੱਦਦ ਕਰੇਗਾ।
- ਕੁੰਭਰਾਸ਼ੀ: ਭਗਵਾਨ ਵਿਸ਼ਣੂੰ ਦਾ ਅਸ਼ੀਰਵਾਦ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਮਾਲਪੂੜੇ ਦਾ ਭੋਗ ਲਗਾਉਣਾ ਚਾਹੀਦਾ ਹੈ।
- ਮੀਨਰਾਸ਼ੀ: ਕਾਮਦਾਇਕਾਦਸ਼ੀ 2025 ਦੇ ਅਨੁਸਾਰ,ਇਕਾਦਸ਼ੀ ਤਿਥੀ ਨੂੰ ਮੀਨ ਰਾਸ਼ੀ ਦੇ ਲੋਕਾਂ ਨੂੰ ਪੀਲੇ ਰੰਗ ਦੀਆਂ ਮਠਿਆਈਆਂ ਜਿਵੇਂ ਕਿ ਬੇਸਣ ਦੇ ਲੱਡੂ ਦਾ ਭੋਗ ਲਗਾਉਣਾ ਚਾਹੀਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਕਾਮਦਾ ਇਕਾਦਸ਼ੀ ਕਦੋਂ ਹੈ?
ਕਾਮਦਾ ਇਕਾਦਸ਼ੀ 08 ਅਪ੍ਰੈਲ ਨੂੰ ਹੈ।
2. ਇਕਾਦਸ਼ੀ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?
ਇਕਾਦਸ਼ੀ ਨੂੰ ਭਗਵਾਨ ਵਿਸ਼ਣੂੰ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ।
3. ਕੀ ਅਸੀਂ ਇਕਾਦਸ਼ੀ ਨੂੰ ਚੌਲ਼ ਖਾ ਸਕਦੇ ਹਾਂ?
ਇਸ ਦਿਨ ਚੌਲ਼ ਖਾਣਾ ਮਨਾ ਹੈ।