ਮਾਂ ਦਿਵਸ 2025

Author: Charu Lata | Updated Mon, 05 May 2025 03:36 PM IST

ਮਾਂ ਦਿਵਸ 2025 11 ਮਈ ਨੂੰ ਮਨਾਇਆ ਜਾਵੇਗਾ। ਐਸਟ੍ਰੋਸੇਜ ਏ ਆਈ ਦੀ ਪਹਿਲ ਰਹੀ ਹੈ ਕਿ ਉਹ ਕਿਸੇ ਵੀ ਮਹੱਤਵਪੂਰਣ ਜੋਤਿਸ਼ ਘਟਨਾ ਦੇ ਨਵੀਨਤਮ ਅਪਡੇਟਸ ਸਾਡੇ ਪਾਠਕਾਂ ਨੂੰ ਬਹੁਤ ਪਹਿਲਾਂ ਪ੍ਰਦਾਨ ਕਰੇ। ਮਾਂ ਦਿਵਸ ਇੱਕ ਅਜਿਹਾ ਮੌਕਾ ਹੁੰਦਾ ਹੈ, ਜਦੋਂ ਹਰ ਬੱਚਾ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਉਮਰ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਕਿਸ਼ੋਰ ਹੋਵੇ ਜਾਂ ਬਾਲਗ, ਉਸ ਦਾ ਮਨ ਹਮੇਸ਼ਾ ਇਹੀ ਸੋਚਦਾ ਰਹਿੰਦਾ ਹੈ ਕਿ ਇਸ ਮਾਂ ਦਿਵਸ 'ਤੇ ਆਪਣੀ ਮਾਂ ਨੂੰ ਕਿਵੇਂ ਖੁਸ਼ ਕੀਤਾ ਜਾਵੇ ਅਤੇ ਉਸ ਨੂੰ ਕੀ ਤੋਹਫ਼ਾ ਦਿੱਤਾ ਜਾਵੇ?


ਅੱਜ, ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ਼ ਰਾਹੀਂ, ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਇਸ ਮਾਂ ਦਿਵਸ 'ਤੇ ਆਪਣੀ ਮਾਂ ਨੂੰ ਉਸ ਦੀ ਰਾਸ਼ੀ ਦੇ ਅਨੁਸਾਰ ਕੀ ਤੋਹਫ਼ਾ ਦੇ ਸਕਦੇ ਹੋ। ਇਸ ਦੇ ਨਾਲ ਹੀ, ਅਸੀਂ ਕੁਝ ਮਸ਼ਹੂਰ ਹਸਤੀਆਂ ਦੀਆਂ ਕੁੰਡਲੀਆਂ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਗ੍ਰਹਿ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਮਜ਼ਬੂਤ ​​ਜਾਂ ਕਮਜ਼ੋਰ ਬਣਾਉਂਦੇ ਹਨ।

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਸਾਲ 2025 ਵਿੱਚ ਮਾਂ ਦਿਵਸ - ਜੋਤਿਸ਼ ਵਿਸ਼ਲੇਸ਼ਣ

ਜਿਵੇਂ ਹੀ ਬਸੰਤ ਰੁੱਤ ਆਓਂਦੀ ਹੈ ਅਤੇ ਹਵਾ ਵਿੱਚ ਨਿੱਘ ਆਉਂਦਾ ਹੈ, ਸਾਨੂੰ ਇੱਕ ਹੋਰ ਖਾਸ ਫੁੱਲ ਦੀ ਯਾਦ ਆਉਂਦੀ ਹੈ, ਜੋ ਸਾਡੀ ਜ਼ਿੰਦਗੀ ਵਿੱਚ ਖੁਸ਼ਬੂ ਲਿਆਉਂਦਾ ਹੈ: ਸਾਡੀ ਮਾਂ। ਮਾਂ ਦਿਵਸ ਕੇਵਲ ਕੈਲੰਡਰ 'ਤੇ ਇੱਕ ਤਰੀਕ ਨਹੀਂ ਹੈ, ਸਗੋਂ ਪਿਆਰ, ਤਿਆਗ, ਤਾਕਤ ਅਤੇ ਅਟੁੱਟ ਸਹਿਯੋਗ ਦਾ ਜਸ਼ਨ ਹੈ। ਭਾਵੇਂ ਤੁਹਾਡਾ ਮਾਰਗਦਰਸ਼ਨ ਕਰਨਾ ਹੋਵੇ, ਤੁਹਾਡਾ ਦੋਸਤ ਬਣਨਾ ਹੋਵੇ ਜਾਂ ਪਰਦੇ ਪਿੱਛੇ ਰਹਿ ਕੇ ਤੁਹਾਡੀ ਤਾਕਤ ਬਣਨਾ ਹੋਵੇ, ਇੱਕ ਮਾਂ ਇਸ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਉਂਦੀ ਹੈ, ਇਸ ਲਈ ਹਰ ਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਹਰ ਸਾਲ ਮਾਂ ਦਿਵਸ ਦੁਨੀਆ ਭਰ ਵਿੱਚ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਮਾਂ ਦਿਵਸ 2025 ਕਹਿੰਦਾ ਹੈ ਕਿ ਬਚਪਨ ਵਿੱਚ ਭਾਵਨਾਤਮਕ ਅਤੇ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ, ਪਰ ਇੱਕ ਬਾਲਗ ਹੋਣ ਦੇ ਨਾਤੇ, ਤੁਸੀਂ ਜੋਤਿਸ਼ ਅਤੇ ਥੈਰੇਪੀ ਵਰਗੇ ਹੋਰ ਤਰੀਕਿਆਂ ਦੀ ਵਰਤੋਂ ਇਹ ਸਮਝਣ ਲਈ ਕਰ ਸਕਦੇ ਹੋ ਕਿ ਤੁਹਾਡੀ ਮਾਂ ਦੇ ਜੀਵਨ ਦੇ ਇਹ ਪਹਿਲੂ ਅਜੇ ਵੀ ਤੁਹਾਨੂੰ ਸਕਾਰਾਤਮਕ ਜਾਂ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਰਹੇ ਹਨ। ਤੁਸੀਂ ਜੋਤਿਸ਼ ਦੀ ਮੱਦਦ ਨਾਲ ਆਪਣੇ ਚੰਦਰ ਸੁਭਾਅ ਅਤੇ ਚੰਦਰਮਾ ਦੁਆਰਾ ਪੈਦਾ ਕੀਤੇ ਪਹਿਲੂਆਂ ਨੂੰ ਸਮਝ ਸਕਦੇ ਹੋ, ਕੋਈ ਵੀ ਸਵਾਲ ਪੁੱਛ ਸਕਦੇ ਹੋ ਅਤੇ ਕਿਸੇ ਵੀ ਸਵਾਲ ਦਾ ਜਵਾਬ ਜਾਣ ਸਕਦੇ ਹੋ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਚੰਦਰਮਾ, ਚੌਥਾ ਘਰ ਅਤੇ ਮਾਂ ਦੇ ਨਾਲ਼ ਰਿਸ਼ਤੇ ਨੂੰ ਪ੍ਰਭਾਵਿਤ ਕਰਨ ਵਾਲ਼ੇ ਗ੍ਰਹਿ

ਵੈਦਿਕ ਜੋਤਿਸ਼ ਵਿੱਚ, ਚੰਦਰਮਾ ਗ੍ਰਹਿ ਮਾਂ ਨਾਲ ਸਬੰਧਤ ਹੁੰਦਾ ਹੈ। ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਇਹ ਨਿਰਧਾਰਤ ਕਰਦੀ ਹੈ ਕਿ ਵਿਅਕਤੀ ਦਾ ਆਪਣੀ ਮਾਂ ਨਾਲ ਕਿਹੋ-ਜਿਹਾ ਭਾਵਨਾਤਮਕ ਰਿਸ਼ਤਾ ਹੋਵੇਗਾ ਅਤੇ ਉਸ ਦਾ ਜੀਵਨ 'ਤੇ ਕੀ ਪ੍ਰਭਾਵ ਪਵੇਗਾ। ਚੌਥਾ ਘਰ ਵੀ ਮਾਂ, ਘਰ ਅਤੇ ਪਰਿਵਾਰ ਨਾਲ ਸਬੰਧਤ ਹੁੰਦਾ ਹੈ ਅਤੇ ਇਸ ਘਰ ਨੂੰ ਮਾਂ ਨਾਲ ਰਿਸ਼ਤੇ ਨੂੰ ਸਮਝਣ ਲਈ ਵੀ ਦੇਖਿਆ ਜਾ ਸਕਦਾ ਹੈ। ਜਦੋਂ ਚੌਥਾ ਘਰ ਖਾਸ ਤੌਰ 'ਤੇ ਚੰਦਰਮਾ ਨਾਲ ਸਬੰਧਤ ਹੁੰਦਾ ਹੈ, ਤਾਂ ਉਸ ਦੀ ਮਾਂ ਦੀ ਸ਼ਖਸੀਅਤ, ਉਸ 'ਤੇ ਉਸ ਦੇ ਪ੍ਰਭਾਵ ਅਤੇ ਉਸ ਨਾਲ ਉਸ ਦੇ ਸਬੰਧਾਂ ਬਾਰੇ ਜਾਣਿਆ ਜਾ ਸਕਦਾ ਹੈ।

ਜੇਕਰ ਕੁੰਡਲੀ ਵਿੱਚ ਚੰਦਰਮਾ ਅਤੇ ਮੰਗਲ ਇੱਕ-ਦੂਜੇ ਵੱਲ ਵੇਖ ਰਹੇ ਹਨ ਤਾਂ ਇਹ ਦਰਸਾਉਂਦਾ ਹੈ ਕਿ ਮਾਂ ਅਤੇ ਬੱਚੇ ਵਿਚਕਾਰ ਚੰਗਾ ਰਿਸ਼ਤਾ ਨਹੀਂ ਹੋਵੇਗਾ, ਜਦੋਂ ਕਿ ਚੌਥੇ ਘਰ ਵਿੱਚ ਇੱਕ ਮਜ਼ਬੂਤ ​​ਬ੍ਰਹਸਪਤੀ ਇੱਕ ਸਮਝਦਾਰ ਅਤੇ ਉਤਸ਼ਾਹਜਨਕ ਮਾਂ ਨੂੰ ਦਰਸਾਉਂਦਾ ਹੈ। ਜੋਤਿਸ਼ ਇੱਕ ਮਹਾਨ ਕਲਾ ਅਤੇ ਵਿਗਿਆਨ ਹੈ। ਕੁੰਡਲੀ ਵਿੱਚ ਮਾਂ ਦੇ ਪ੍ਰਭਾਵ ਬਾਰੇ ਗੱਲ ਕਰੀਏ ਤਾਂ ਇਹ ਅਸਲ ਵਿੱਚ ਲੋਕਾਂ ਨੂੰ ਸਮਝਣ ਵਰਗਾ ਹੀ ਹੁੰਦਾ ਹੈ। ਆਓ ਪਹਿਲਾਂ ਮਾਂ ਨਾਲ ਜੁੜੇ ਗ੍ਰਹਿਆਂ ਦੇ ਪ੍ਰਤੀਕਾਤਮਕ ਅਰਥ ਸਮਝੀਏ। ਫਿਰ ਅਸੀਂ ਦੇਖਦੇ ਹਾਂ ਕਿ ਉਹ ਅਸਲ ਜ਼ਿੰਦਗੀ ਵਿੱਚ ਕਿਵੇਂ ਨਜ਼ਰ ਆਓਂਦੇ ਹਨ।

ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਆਪਣੀ ਮਾਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹਾਂ, ਤਾਂ ਇਸ ਨੂੰ ਭਾਗਵਾਦੀ ਤਰੀਕੇ ਨਾਲ ਨਾ ਦੇਖਿਆ ਜਾਵੇ। ਇਹ ਸਿਰਫ਼ ਇੱਕ ਤਰੀਕਾ ਹੈ, ਜਿਸ ਨਾਲ ਅਸੀਂ ਆਪਣੀ ਮਾਂ ਨਾਲ ਆਪਣੇ ਰਿਸ਼ਤੇ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਅਤੇ ਕਿੱਥੇ ਜਾ ਰਹੇ ਹਾਂ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਾਲ 2025 ਵਿੱਚ ਮਾਂ ਦਿਵਸ - ਪ੍ਰਸਿੱਧ ਹਸਤੀਆਂ ਦਾ ਕੁੰਡਲੀ ਵਿਸ਼ਲੇਸ਼ਣ

ਅੱਜ ਅਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਐਸ਼ਵਰਿਆ ਰਾਏ ਦੀ ਉਦਾਹਰਣ ਲੈ ਕੇ ਇੱਕ ਮਾਂ ਦੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਾਂ ਦਿਵਸ 2025 ਦੇ ਅਨੁਸਾਰ, ਐਸ਼ਵਰਿਆ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਿਖਾਈ ਹੈ ਅਤੇ ਹਿੰਦੀ ਫਿਲਮ ਇੰਡਸਟਰੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਬਣਾਈ ਹੈ। ਸਭ ਤੋਂ ਖੂਬਸੂਰਤ ਔਰਤ ਹੋਣ ਅਤੇ ਆਪਣੇ ਕਰੀਅਰ ਵਿੱਚ ਸਫਲ ਹੋਣ ਤੋਂ ਇਲਾਵਾ, ਐਸ਼ਵਰਿਆ ਨੂੰ ਅਰਾਧਿਆ ਬੱਚਨ ਦੀ ਮਾਂ ਵੱਜੋਂ ਵੀ ਜਾਣਿਆ ਜਾਂਦਾ ਹੈ। ਐਸ਼ਵਰਿਆ ਹਮੇਸ਼ਾ ਆਪਣੀ ਧੀ ਦੇ ਨਾਲ ਖੜ੍ਹੀ ਰਹਿੰਦੀ ਹੈ ਅਤੇ ਉਸ ਨੂੰ ਦੇਖ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਕੋਈ ਵੀ ਉਨ੍ਹਾਂ ਨੂੰ ਕਦੇ ਵੱਖ ਨਹੀਂ ਕਰ ਸਕਦਾ।

ਆਓ ਐਸ਼ਵਰਿਆ ਦੀ ਕੁੰਡਲੀ 'ਤੇ ਨਜ਼ਰ ਮਾਰੀਏ ਅਤੇ ਦੇਖੀਏ ਕਿ ਉਹ ਕੀ ਚੀਜ਼ਾਂ ਹਨ, ਜੋ ਉਸ ਨੂੰ ਇੱਕ ਪਿਆਰ ਕਰਨ ਵਾਲ਼ੀ ਮਾਂ ਬਣਾਉਂਦੀਆਂ ਹਨ ਅਤੇ ਭਵਿੱਖ ਵਿੱਚ ਐਸ਼ਵਰਿਆ ਅਤੇ ਅਰਾਧਿਆ ਦੇ ਰਿਸ਼ਤੇ 'ਤੇ ਵੀ ਇੱਕ ਨਜ਼ਰ ਮਾਰੀਏ।


ਐਸ਼ਵਰਿਆ ਰਾਏ ਤੁਲਾ ਲਗਨ ਦੀ ਹੈ ਅਤੇ ਉਸ ਦੀ ਚੰਦਰ ਰਾਸ਼ੀ ਧਨੂੰ ਹੈ। ਕੁੰਡਲੀ ਦਾ ਚੌਥਾ ਘਰ ਨਾ ਸਿਰਫ਼ ਸਾਡੀ ਮਾਂ ਨਾਲ ਸਾਡੇ ਰਿਸ਼ਤੇ ਨੂੰ ਦਰਸਾਉਂਦਾ ਹੈ, ਬਲਕਿ ਸਾਡੇ ਆਪਣੇ ਸੁਭਾਅ ਨੂੰ ਵੀ ਦਰਸਾਉਂਦਾ ਹੈ। ਜੇਕਰ ਅਸੀਂ ਐਸ਼ਵਰਿਆ ਦੀ ਕੁੰਡਲੀ 'ਤੇ ਨਜ਼ਰ ਮਾਰੀਏ ਤਾਂ ਬ੍ਰਹਸਪਤੀ ਉਸ ਦੇ ਚੌਥੇ ਘਰ ਵਿੱਚ ਬੈਠਾ ਹੈ। ਕਿਉਂਕਿ, ਇਹ ਨੀਚ ਘਰ ਹੈ, ਪਰ ਮਕਰ ਰਾਸ਼ੀ ਵਿੱਚ ਉੱਚ ਦਾ ਮੰਗਲ ਮੱਧ ਤਿਕੋਣ ਘਰ ਵਿੱਚ ਮਜ਼ਬੂਤੀ ਨਾਲ ਸਥਿਤ ਹੈ, ਜਿਸ ਕਾਰਨ ਬ੍ਰਹਸਪਤੀ ਦਾ ਨੀਚ ਘਰ ਤਬਾਹ ਹੋ ਰਿਹਾ ਹੈ। ਚੌਥੇ ਘਰ ਵਿੱਚ ਬ੍ਰਹਸਪਤੀ ਦੀ ਮੌਜੂਦਗੀ ਵਿਅਕਤੀ ਨੂੰ ਬੁੱਧੀ, ਇਮਾਨਦਾਰੀ ਅਤੇ ਗਿਆਨ ਪ੍ਰਦਾਨ ਕਰਦੀ ਹੈ ਅਤੇ ਉਸ ਨੂੰ ਇੱਕ ਚੰਗੀ ਮਾਂ ਵੀ ਬਣਾਉਂਦੀ ਹੈ।

ਮਾਂ ਦਿਵਸ 2025 ਦੇ ਅਨੁਸਾਰ, ਬ੍ਰਹਸਪਤੀ 'ਸੰਤਾਨ ਕਾਰਕ' ਵੀ ਹੈ ਅਤੇ ਇਸ ਗ੍ਰਹਿ ਦੀ ਮਜ਼ਬੂਤ ​​ਮੌਜੂਦਗੀ ਬੱਚਿਆਂ ਨਾਲ ਚੰਗੇ ਸਬੰਧਾਂ ਨੂੰ ਦਰਸਾਉਂਦੀ ਹੈ। ਐਸ਼ਵਰਿਆ ਦੀ ਕੁੰਡਲੀ ਵਿੱਚ, ਮੰਗਲ ਦੀ ਲਗਨ ‘ਤੇ ਦ੍ਰਿਸ਼ਟੀ ਪੈ ਰਹੀ ਹੈ ਅਤੇ ਮੰਗਲ ਰੱਖਿਅਕ ਹੈ। ਮੰਗਲ ਦੀ ਦ੍ਰਿਸ਼ਟੀ ਐਸ਼ਵਰਿਆ ਨੂੰ ਆਪਣੇ ਬੱਚਿਆਂ ਦੀ ਕੁਦਰਤੀ ਸਰਪ੍ਰਸਤ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਐਸ਼ਵਰਿਆ ਹਮੇਸ਼ਾ ਆਪਣੀ ਧੀ ਦੇ ਪ੍ਰਤੀ ਬਹੁਤ ਰੱਖਿਆਤਮਕ ਨਜ਼ਰ ਆਓਂਦੀ ਹੈ। ਉਸ ਦੀ ਕੁੰਡਲੀ ਵਿੱਚ, ਭਾਵਨਾਵਾਂ ਦਾ ਪ੍ਰਤੀਕ ਚੰਦਰਮਾ ਇੱਕ ਹੋਰ ਭਾਵਨਾਤਮਕ ਗ੍ਰਹਿ ਸ਼ੁੱਕਰ ਦੇ ਨਾਲ ਤੀਜੇ ਘਰ ਵਿੱਚ ਬੈਠਾ ਹੈ। ਇਹ ਗ੍ਰਹਿ ਐਸ਼ਵਰਿਆ ਨੂੰ ਲਾਡ-ਪਿਆਰ ਕਰਨ ਦਾ ਗੁਣ ਪ੍ਰਦਾਨ ਕਰਦੇ ਹਨ, ਪਰ ਚੰਦਰਮਾ ਅਤੇ ਸ਼ੁੱਕਰ ਦੇ ਨਾਲ ਰਾਹੂ ਦੀ ਮੌਜੂਦਗੀ ਉਸ ਨੂੰ ਬਹੁਤ ਬੁੱਧੀਮਾਨ ਅਤੇ ਤਰਕਸ਼ੀਲ ਵੀ ਬਣਾਉਂਦੀ ਹੈ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਤਾਂ ਆਓ ਹੁਣ ਅਰਾਧਿਆ ਬੱਚਨ ਦੀ ਕੁੰਡਲੀ 'ਤੇ ਇੱਕ ਨਜ਼ਰ ਮਾਰੀਏ ਅਤੇ ਜਾਣੀਏ ਕਿ ਭਵਿੱਖ ਵਿੱਚ ਇਨ੍ਹਾਂ ਮਾਂ-ਧੀ ਦਾ ਰਿਸ਼ਤਾ ਕਿਹੋ-ਜਿਹਾ ਹੋਵੇਗਾ।


ਮਾਂ ਦਿਵਸ 2025 ਦੇ ਅਨੁਸਾਰ, ਆਪਣੀ ਮਾਂ ਐਸ਼ਵਰਿਆ ਵਾਂਗ, ਅਰਾਧਿਆ ਵੀ ਤੁਲਾ ਲਗਨ ਦੀ ਹੈ ਅਤੇ ਉਸ ਦੀ ਚੰਦਰ ਰਾਸ਼ੀ ਮਿਥੁਨ ਹੈ। ਉਸ ਦੀ ਕੁੰਡਲੀ ਵਿੱਚ ਬ੍ਰਹਸਪਤੀ ਸੱਤਵੇਂ ਘਰ ਵਿੱਚ ਬੈਠ ਕੇ ਉਸ ਦੇ ਲਗਨ ਘਰ ਨੂੰ ਦੇਖ ਰਿਹਾ ਹੈ ਅਤੇ ਚੌਥੇ ਘਰ ਦਾ ਸੁਆਮੀ ਸ਼ਨੀ ਉੱਚ ਦਾ ਹੋ ਕੇ ਲਗਨ ਘਰ ਵਿੱਚ ਹੈ। ਇਹ ਦੋਵੇਂ ਗ੍ਰਹਿ ਦਰਸਾਉਂਦੇ ਹਨ ਕਿ ਅਰਾਧਿਆ ਹਮੇਸ਼ਾ ਆਪਣੀ ਮਾਂ ਵੱਲ ਆਕਰਸ਼ਿਤ ਰਹੇਗੀ ਅਤੇ ਇਨ੍ਹਾਂ ਦੋਵਾਂ ਦਾ ਰਿਸ਼ਤਾ ਬਹੁਤ ਮਜ਼ਬੂਤ ​​ਹੋਵੇਗਾ।

ਅਰਾਧਿਆ ਦੀ ਕੁੰਡਲੀ ਵਿੱਚ, ਚੰਦਰਮਾ ਦਸਵੇਂ ਘਰ ਦਾ ਸੁਆਮੀ ਵੀ ਹੈ ਅਤੇ ਨੌਵੇਂ ਘਰ ਵਿੱਚ ਸਥਿਤ ਹੈ, ਜਿਸ ਕਾਰਨ ਧਰਮ-ਕਰਮ ਰਾਜਯੋਗ ਬਣ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਐਸ਼ਵਰਿਆ ਅਤੇ ਅਰਾਧਿਆ ਦਾ ਰਿਸ਼ਤਾ ਇਸੇ ਤਰ੍ਹਾਂ ਖਿੜਿਆ ਰਹੇ ਅਤੇ ਦੋਵੇਂ ਆਪਣੇ ਪਿਆਰ, ਖੁਸ਼ੀ ਅਤੇ ਦੋਸਤੀ ਨਾਲ ਹਰ ਜਗ੍ਹਾ ਮਿਸਾਲਾਂ ਕਾਇਮ ਕਰਦੇ ਰਹਿਣ।

ਆਓ ਅੱਗੇ ਵਧੀਏ ਅਤੇ ਜਾਣੀਏ ਕਿ ਤੁਸੀਂ ਆਪਣੀ ਮਾਂ ਨੂੰ ਇਸ ਮਾਂ ਦਿਵਸ 2025 'ਤੇ ਉਸ ਦੀ ਰਾਸ਼ੀ ਦੇ ਅਨੁਸਾਰ ਕੀ ਤੋਹਫ਼ਾ ਦੇ ਸਕਦੇ ਹੋ।

ਮਾਂ ਦਿਵਸ : ਰਾਸ਼ੀ ਅਨੁਸਾਰ ਤੋਹਫ਼ਾ

ਅਗਨੀ ਤੱਤ ਰਾਸ਼ੀਆਂ (ਮੇਖ਼, ਸਿੰਘ ਅਤੇ ਧਨੂੰ)

ਜੇਕਰ ਤੁਹਾਡੀ ਮਾਂ ਦੀ ਰਾਸ਼ੀ ਅਗਨੀ ਤੱਤ ਦੀ ਹੈ ਜਿਵੇਂ ਕਿ ਮੇਖ਼, ਸਿੰਘ ਜਾਂ ਧਨੂੰ, ਤਾਂ ਤੁਸੀਂ ਜਾਣਦੇ ਹੋ ਕਿ ਉਹ ਕਿੰਨੀ ਨਿਡਰ, ਆਤਮਵਿਸ਼ਵਾਸੀ ਅਤੇ ਊਰਜਾਵਾਨ ਹੈ। ਇਸ ਮਾਂ ਦਿਵਸ 'ਤੇ, ਉਸ ਦੇ ਲਈ ਅਜਿਹੇ ਗਹਿਣੇ ਚੁਣੋ, ਜੋ ਉਸ ਦੇ ਨਿਡਰ ਸੁਭਾਅ ਨੂੰ ਦਰਸਾਉਂਦੇ ਹਨ। ਤੁਸੀਂ ਉਨ੍ਹਾਂ ਨੂੰ ਤਨਜ਼ਾਨਾਈਟ, ਡਾਇਮੰਡ ਜਾਂ ਪੈਰੀਡੋਟ ਸੈੱਟ ਰੋਜ਼ ਗੋਲਡ ਅਤੇ ਪੀਲੇ ਧਾਤ ਵਿੱਚ ਬਣਵਾ ਕੇ ਤੋਹਫ਼ੇ ਵਿੱਚ ਦੇ ਸਕਦੇ ਹੋ। ਗਲੈਮ ਹੂਪਸ, ਇੱਕ ਸ਼ਾਨਦਾਰ ਹਾਰ ਜਾਂ ਇੱਕ ਅੰਗੂਠੀ, ਕੁਝ ਵੀ ਦਿਓ। ਉਨ੍ਹਾਂ ਲਈ ਕੁਝ ਅਜਿਹਾ ਚੁਣੋ, ਜੋ ਉਨ੍ਹਾਂ ਵਾਂਗ ਹੀ ਯਾਦਗਾਰੀ ਅਤੇ ਸ਼ਾਨਦਾਰ ਹੋਵੇ।

ਵਾਯੂ ਤੱਤ ਰਾਸ਼ੀਆਂ (ਮਿਥੁਨ, ਤੁਲਾ ਅਤੇ ਕੁੰਭ)

ਭਾਵੇਂ ਕੁਝ ਵੀ ਹੋਵੇ, ਇੱਕ ਵਾਯੂ ਤੱਤ ਰਾਸ਼ੀ ਵਾਲ਼ੀ ਮਾਂ ਹਮੇਸ਼ਾ ਆਪਣੇ ਬੱਚੇ ਲਈ ਮੌਜੂਦ ਹੁੰਦੀ ਹੈ ਅਤੇ ਉਨ੍ਹਾਂ ਦਾ ਸਹਿਯੋਗ ਕਰਦੀ ਹੈ। ਉਹ ਤੁਹਾਡੀ ਹਰ ਤਰ੍ਹਾਂ ਨਾਲ ਰੱਖਿਆ ਕਰਦੀ ਹੈ ਅਤੇ ਤੁਹਾਡੀ ਸੱਚੀ ਅਤੇ ਵਫ਼ਾਦਾਰ ਦੋਸਤ ਹੁੰਦੀ ਹੈ। ਇਸ ਮਾਂ ਦਿਵਸ 2025 'ਤੇ, ਉਨ੍ਹਾਂ ਦੇ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰੋ ਅਤੇ ਉਨ੍ਹਾਂ ਨੂੰ ਜੱਫੀ ਪਾਓ। ਤੁਸੀਂ ਉਨ੍ਹਾਂ ਲਈ ਕੇਕ ਬਣਾ ਸਕਦੇ ਹੋ ਅਤੇ ਉਨ੍ਹਾਂ ਨਾਲ ਬੈਠ ਕੇ ਕੁਝ ਸਮਾਂ ਬਿਤਾ ਸਕਦੇ ਹੋ। ਵਾਯੂ ਤੱਤ ਰਾਸ਼ੀ ਵਾਲ਼ੀਆਂ ਮਾਵਾਂ ਆਪਣੇ ਚੰਚਲ ਅਤੇ ਹੱਸਮੁੱਖ ਸੁਭਾਅ ਲਈ ਜਾਣੀਆਂ ਜਾਂਦੀਆਂ ਹਨ, ਪਰ ਕਈ ਵਾਰ ਉਨ੍ਹਾਂ ਨੂੰ ਆਪਣੀ ਸਥਿਰਤਾ ਬਣਾ ਕੇ ਰੱਖਣ ਲਈ ਮੱਦਦ ਦੀ ਲੋੜ ਹੁੰਦੀ ਹੈ। ਇਸ ਰਾਸ਼ੀ ਦੀਆਂ ਮਾਵਾਂ ਦੀ ਬੁੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਮਾਂ ਦਿਵਸ 'ਤੇ ਉਨ੍ਹਾਂ ਲਈ ਖਜ਼ਾਨੇ ਦੀ ਭਾਲ਼ ਕਰਨ ਵਾਲ਼ੀ ਖੇਡ ਇੱਕ ਬਹੁਤ ਵਧੀਆ ਵਿਕਲਪ ਹੋਵੇਗੀ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਵਾਯੂ ਤੱਤ ਰਾਸ਼ੀਆਂ (ਬ੍ਰਿਸ਼ਭ, ਕੰਨਿਆ ਅਤੇ ਮਕਰ)

ਇਸ ਤੱਤ ਦੀ ਰਾਸ਼ੀ ਵਾਲ਼ੀਆਂ ਮਾਵਾਂ, ਖਾਸ ਕਰਕੇ ਬ੍ਰਿਸ਼ਭ ਰਾਸ਼ੀ ਵਾਲ਼ੀਆਂ ਮਾਵਾਂ, ਸ਼ਾਂਤ ਅਤੇ ਦਿਆਲੂ ਸੁਭਾਅ ਵਾਲ਼ੀਆਂ ਹੁੰਦੀਆਂ ਹਨ। ਪ੍ਰਿਥਵੀ ਤੱਤ ਤੋਂ ਹੋਣ ਕਰਕੇ, ਇਹ ਜ਼ਮੀਨ ਨਾਲ ਜੁੜੇ ਰਹਿੰਦੇ ਹਨ। ਇਸ ਮਾਂ ਦਿਵਸ 2025 'ਤੇ, ਤੁਸੀਂ ਸਵੇਰੇ ਆਪਣੀ ਮਾਂ ਨੂੰ ਨਾਸ਼ਤਾ ਬਣਾ ਕੇ ਖੁਆ ਸਕਦੇ ਹੋ। ਇਸ ਨਾਲ ਤੁਹਾਡੀ ਮਾਂ ਬਹੁਤ ਖੁਸ਼ ਹੋਵੇਗੀ। ਕੰਨਿਆ ਜਾਂ ਮਕਰ ਰਾਸ਼ੀ ਵਾਲ਼ੀਆਂ ਮਾਵਾਂ ਸਫਾਈ ਅਤੇ ਸਮੇਂ ਦੀ ਪਾਬੰਦੀ ਨੂੰ ਲੈ ਕੇ ਬਹੁਤ ਸਖ਼ਤ ਹੁੰਦੀਆਂ ਹਨ।

ਤੁਸੀਂ ਘਰ ਦੀ ਸਫਾਈ ਵਿੱਚ ਆਪਣੀ ਮਾਂ ਦੀ ਮੱਦਦ ਕਰ ਸਕਦੇ ਹੋ। ਤੁਹਾਡੀ ਮਾਂ ਘਰ ਨੂੰ ਸਾਫ਼ ਰੱਖਣ ਲਈ ਹਰ ਰੋਜ਼ ਬਹੁਤ ਮਿਹਨਤ ਕਰਦੀ ਹੈ, ਇਸ ਲਈ ਤੁਹਾਨੂੰ ਉਸ ਨੂੰ ਕੁਝ ਰਾਹਤ ਦੇਣ ਲਈ ਕੁਝ ਕਰਨਾ ਚਾਹੀਦਾ ਹੈ। ਤੋਹਫ਼ੇ ਵੱਜੋਂ, ਤੁਸੀਂ ਉਨ੍ਹਾਂ ਨੂੰ ਫੁੱਲ ਅਤੇ ਕਵਿਤਾਵਾਂ ਦੀ ਇੱਕ ਕਿਤਾਬ ਜਾਂ ਉਨ੍ਹਾਂ ਦੇ ਮਨਪਸੰਦ ਲੇਖਕ ਦੁਆਰਾ ਲਿਖੀ ਗਈ ਕਿਤਾਬ ਦੇ ਸਕਦੇ ਹੋ। ਤੁਸੀਂ ਉਨ੍ਹਾਂ ਲਈ ਪਿੱਜ਼ਾ ਅਤੇ ਕੇਕ ਵੀ ਬਣਾ ਸਕਦੇ ਹੋ।

ਜਲ ਤੱਤ ਰਾਸ਼ੀਆਂ (ਕਰਕ, ਬ੍ਰਿਸ਼ਚਕ ਅਤੇ ਮੀਨ)

ਇਸ ਤੱਤ ਵਾਲ਼ੀ ਰਾਸ਼ੀ ਵਾਲ਼ੀਆਂ ਮਾਵਾਂ ਬਹੁਤ ਭਾਵੁਕ ਅਤੇ ਘਰੇਲੂ ਹੁੰਦੀਆਂ ਹਨ। ਤੁਸੀਂ ਉਸ ਨੂੰ ਇੱਕ ਨੋਟ ਲਿਖ ਕੇ ਦੇ ਸਕਦੇ ਹੋ, ਜਿਸ ਵਿੱਚ ਉਸ ਨੇ ਹੁਣ ਤੱਕ ਤੁਹਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ ਜਾ ਸਕਦੀ ਹੈ। ਉਹ ਬਹੁਤ ਹੀ ਦਿਆਲੂ ਸੁਭਾਅ ਦੀ ਹੈ ਅਤੇ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ 'ਤੇ ਜੀਊਣਾ ਚਾਹੁੰਦੀ ਹੈ। ਉਸ ਦਾ ਸਾਰਾ ਧਿਆਨ ਸਿਰਫ਼ ਤੁਹਾਡੇ 'ਤੇ ਰਹਿੰਦਾ ਹੈ। ਤੁਸੀਂ ਉਨ੍ਹਾਂ ਲਈ ਇੱਕ ਪਿਆਰਾ ਗ੍ਰੀਟਿੰਗ ਕਾਰਡ ਬਣਾ ਸਕਦੇ ਹੋ ਜਾਂ ਉਨ੍ਹਾਂ ਦੀ ਮਨਪਸੰਦ ਮਠਿਆਈ ਲਿਆ ਸਕਦੇ ਹੋ। ਮਾਂ ਦਿਵਸ 2025 ਕਹਿੰਦਾ ਹੈ ਕਿ ਉਹ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਬਹੁਤ ਖੁਸ਼ ਹੋ ਜਾਵੇਗੀ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਭ ਤੋਂ ਪਹਿਲਾਂ ਮਾਂ ਦਿਵਸ ਕਿਸ ਨੇ ਮਨਾਇਆ?

ਅਮਰੀਕਾ ਦੇ 28ਵੇਂ ਰਾਸ਼ਟਰਪਤੀ ਵਿਲਸਨ ਵੁੱਡਰੋ ਨੇ।

2. ਮਾਂ ਦਿਵਸ ਕਦੋਂ ਮਨਾਇਆ ਜਾਂਦਾ ਹੈ?

ਮਈ ਦੇ ਦੂਜੇ ਐਤਵਾਰ ਨੂੰ।

3. ਸਭ ਤੋਂ ਵੱਧ ਭਾਵੁਕ ਰਾਸ਼ੀ ਕਿਹੜੀ ਹੈ?

ਕਰਕ, ਬ੍ਰਿਸ਼ਚਕ ਅਤੇ ਮੀਨ ਰਾਸ਼ੀ

Talk to Astrologer Chat with Astrologer