ਮਹਾਂਅਸ਼ਟਮੀ 2025

Author: Charu Lata | Updated Thu, 03 Apr 2025 01:14 PM IST

ਮਹਾਂਅਸ਼ਟਮੀ 2025 ਲੇਖ ਵਿੱਚ ਤੁਹਾਨੂੰ ਚੇਤ ਦੇ ਨਰਾਤਿਆਂ ਦੀ ਅਸ਼ਟਮੀ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ।ਚੇਤ ਅਤੇ ਸ਼ਰਦ ਦੋਵਾਂ ਦੇ ਹੀ ਨਰਾਤਿਆਂ ਵਿੱਚ ਸੱਤਵੀਂ, ਅੱਠਵੀਂ ਅਤੇ ਨੌਵੀਂ ਤਿਥੀ ਦਾ ਖਾਸ ਮਹੱਤਵ ਹੁੰਦਾ ਹੈ। ਇਨ੍ਹਾਂ ਨੌ ਦਿਨਾਂ ਦੇ ਦੌਰਾਨ, ਦੇਵੀ ਦੁਰਗਾ ਦੇ ਨੌ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਸਮਾਂ ਆਦਿ ਸ਼ਕਤੀ ਦੀ ਪਰਮ ਕਿਰਪਾ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਹੈ। ਹਾਲਾਂਕਿ, ਨਰਾਤਿਆਂ ਦੇ ਆਖਰੀ ਦੋ ਦਿਨ ਅਰਥਾਤ ਅਸ਼ਟਮੀ ਅਤੇ ਨੌਮੀ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਸ ਦਿਨ, ਹਰ ਘਰ ਵਿੱਚ ਪੂਜਾ, ਹਵਨ, ਕੰਨਿਆ-ਪੂਜਨ ਵਰਗੀਆਂ ਧਾਰਮਿਕ ਰਸਮਾਂ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਇੱਥੇ ਅਸੀਂ ਚੇਤ ਦੇ ਨਰਾਤਿਆਂ ਦੀ ਅਸ਼ਟਮੀ ਤਿਥੀ ਬਾਰੇ ਗੱਲ ਕਰਾਂਗੇ। ਇਸ ਦਿਨ ਦੇਵੀ ਦੇ ਕਿਹੜੇ ਰੂਪ ਦੀ ਪੂਜਾ ਕੀਤੀ ਜਾਂਦੀ ਹੈ, ਇਸ ਦਿਨ ਦਾ ਮਹੱਤਵ, ਪੂਜਾ ਦਾ ਮਹੂਰਤ, ਨਿਯਮਾਂ ਅਤੇ ਕਥਾ ਆਦਿ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਤਾਂ ਆਓ ਇਸ ਲੇਖ ਨੂੰ ਸ਼ੁਰੂ ਕਰੀਏ ਅਤੇ ਅਸ਼ਟਮੀ ਤਿਥੀ ਬਾਰੇ ਸਭ ਕੁਝ ਜਾਣੀਏ।


ਇਹ ਵੀ ਪੜ੍ਹੋ: ਰਾਸ਼ੀਫਲ 2025

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਸਾਲ 2025 ਵਿੱਚ ਚੇਤ ਦੇ ਨਰਾਤਿਆਂ ਦੀ ਅਸ਼ਟਮੀ: ਤਿਥੀ ਅਤੇ ਮਹੂਰਤ

ਸਾਲ 2025 ਦੇ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਬਹੁਤ ਖਾਸ ਸੀ, ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ, ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਿਆ ਸੀ। ਹਾਲਾਂਕਿ, ਇਸ ਦਿਨ ਯਾਨੀ ਅਸ਼ਟਮੀ ਤਿਥੀ ਨੂੰ ਮਾਤਾ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਵੀ ਰੱਖਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਸ਼ਟਮੀ ਨੂੰ ਮਨੁੱਖਾਂ ਦੇ ਨਾਲ-ਨਾਲ ਦੇਵਤੇ, ਦੈਂਤ, ਗੰਧਰਵ, ਸੱਪ, ਯਕਸ਼ ਅਤੇ ਕਿੰਨਰ ਵੀ ਦੇਵੀ ਦੀ ਪੂਜਾ ਕਰਦੇ ਹਨ। ਹਿੰਦੂ ਪੰਚਾਂਗ ਦੇ ਅਨੁਸਾਰ, ਚੇਤ ਦੇ ਸ਼ੁਕਲ ਦੀ ਅਸ਼ਟਮੀ ਤਿਥੀ ਨੂੰ ਮਹਾਂਅਸ਼ਟਮੀ ਵੱਜੋਂ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਮਾਤਾ ਮਹਾਗੌਰੀ ਦੀ ਪੂਜਾ ਅਤੇ ਵਰਤ 05 ਅਪ੍ਰੈਲ 2025 ਨੂੰ ਕੀਤਾ ਜਾਵੇਗਾ।

2025 ਵਿੱਚ ਚੇਤ ਦੇਨਰਾਤਿਆਂ ਦਾ ਅੱਠਵਾਂ ਦਿਨ: 05 ਅਪ੍ਰੈਲ 2025, ਸ਼ਨੀਵਾਰ

ਅਸ਼ਟਮੀ ਤਿਥੀ ਸ਼ੁਰੂ: 04 ਅਪ੍ਰੈਲ ਦੀ ਰਾਤ 08:15 ਵਜੇ ਤੋਂ

ਅਸ਼ਟਮੀ ਤਿਥੀ ਖ਼ਤਮ: 05 ਅਪ੍ਰੈਲ ਦੀ ਸ਼ਾਮ 07:29 ਵਜੇ ਤੱਕ

ਨੋਟ: ਹਿੰਦੂ ਧਰਮ ਵਿੱਚ ਉਦੇ ਤਿਥੀ ਨੂੰ ਮਹੱਤਵ ਦਿੱਤਾ ਜਾਂਦਾ ਹੈ, ਇਸ ਲਈ ਉਦੇ ਤਿਥੀ ਦੇ ਅਨੁਸਾਰ, ਅਸ਼ਟਮੀ ਤਿਥੀ 05 ਅਪ੍ਰੈਲ 2025 ਨੂੰ ਮਨਾਈ ਜਾਵੇਗੀ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਅਸ਼ਟਮੀ ਤਿਥੀ ਨੂੰ ਬਣਨਗੇ ਇਹ ਸ਼ੁਭ ਯੋਗ

ਚੇਤ ਦੇ ਨਰਾਤਿਆਂ ਦੀਮਹਾਂਅਸ਼ਟਮੀ 2025 ਬਹੁਤ ਖਾਸ ਹੋਵੇਗੀ, ਕਿਉਂਕਿ ਇਸ ਦਿਨ ਦੋ ਬਹੁਤ ਹੀ ਸ਼ੁਭ ਯੋਗ ਬਣਨ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਸ਼ਟਮੀ ਤਿਥੀ ਸ਼ੋਭਨ ਯੋਗ ਵਿੱਚ ਸ਼ੁਰੂ ਹੋਵੇਗੀ ਅਤੇ ਦੂਜੇ ਪਾਸੇ, ਇਸ ਦਿਨ ਦੋ ਯੋਗ ਪਹਿਲਾਂ ਹੀ ਬਣ ਚੁੱਕੇ ਹਨ। ਅਸ਼ਟਮੀ ਤਿਥੀ ਯਾਨੀ ਕਿ 05 ਅਪ੍ਰੈਲ 2025 ਨੂੰ, ਬੁੱਧਾਦਿੱਤਿਆ ਯੋਗ ਅਤੇ ਪੰਚਗ੍ਰਹੀ ਯੋਗ ਬਣਦਾ ਹੈ, ਇਸ ਲਈ ਇਨ੍ਹਾਂ ਸ਼ੁਭ ਯੋਗਾਂ ਵਿੱਚ ਦੇਵੀ ਮਾਂ ਦੀ ਪੂਜਾ ਕਰਨ ਨਾਲ, ਵਿੱਤੀ ਸੰਕਟ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਤੁਹਾਨੂੰ ਦੇਵੀ ਦੁਰਗਾ ਦਾ ਆਸ਼ੀਰਵਾਦ ਵੀ ਮਿਲੇਗਾ। ਇਸ ਤੋਂ ਇਲਾਵਾ, ਇਸ ਦਿਨ ਗ੍ਰਹਿ ਸ਼ਾਂਤੀ ਪੂਜਾ ਕਰਵਾਉਣਾ ਸਭ ਤੋਂ ਵਧੀਆ ਰਹੇਗਾ।

ਕਿਹੋ-ਜਿਹਾ ਹੈ ਮਹਾਗੌਰੀ ਦਾ ਸਰੂਪ?

ਜੇਕਰ ਅਸੀਂ ਆਦਿਸ਼ਕਤੀ ਦੀ ਅੱਠਵੀਂ ਸ਼ਕਤੀ, ਮਾਤਾ ਮਹਾਗੌਰੀ ਦੇ ਸਰੂਪ ਬਾਰੇ ਗੱਲ ਕਰੀਏ, ਤਾਂ ਦੇਵੀ ਦਾ ਰੂਪ ਪੂਰੀ ਤਰ੍ਹਾਂ ਚਿੱਟਾ ਹੈ। ਕਿਹਾ ਜਾਂਦਾ ਹੈ ਕਿ ਦੇਵੀ ਨੇ ਸਾਲਾਂ ਦੀ ਸਖ਼ਤ ਤਪੱਸਿਆ ਤੋਂ ਬਾਅਦ ਗੋਰਾ ਰੰਗ ਪ੍ਰਾਪਤ ਕੀਤਾ ਸੀ। ਇਸ ਤਰ੍ਹਾਂ, ਦੇਵੀ ਮਾਂ ਦਾ ਅੱਠਵਾਂ ਰੂਪ, ਮਹਾਗੌਰੀ, ਰੰਗ ਵਿੱਚ ਚਿੱਟਾ, ਚਮਕਦਾਰ ਅਤੇ ਕੋਮਲ ਹੈ ਅਤੇ ਦੇਵੀ ਨੇ ਚਿੱਟੇ ਰੰਗ ਦੇ ਕੱਪੜੇ ਧਾਰਣ ਕੀਤੇ ਹੋਏ ਹਨ। ਦੇਵੀ ਮਾਤਾ ਨੂੰ ਭਜਨ ਅਤੇ ਭੇਟਾਂ ਬਹੁਤ ਪਸੰਦ ਹਨ ਅਤੇ ਇਨ੍ਹਾਂ ਦੀ ਸਵਾਰੀ ਬਲ਼ਦ ਹੈ। ਮਾਂ ਦੀਆਂ ਚਾਰ ਬਾਹਾਂ ਹਨ ਅਤੇ ਸੱਜਾ ਹੱਥ ਅਭਯ ਮੁਦਰਾ ਵਿੱਚ ਹੈ ਅਤੇ ਇੱਕ ਤ੍ਰਿਸ਼ੂਲ ਫੜਿਆ ਹੋਇਆ ਹੈ, ਜਦੋਂ ਕਿ ਖੱਬੇ ਹੱਥ ਵਿੱਚ ਡਮਰੂ ਹੈ ਅਤੇ ਇੱਕ ਹੱਥ ਅਭਯ ਮੁਦਰਾ ਵਿੱਚ ਹੈ। ਹੱਥ ਵਿੱਚ ਡਮਰੂ ਹੋਣ ਕਾਰਨ ਉਸ ਨੂੰ ਸ਼ਿਵਾ ਵੀ ਕਿਹਾ ਜਾਂਦਾ ਹੈ।

ਪੁਰਾਣਿਕ ਕਥਾਵਾਂ ਦੇ ਅਨੁਸਾਰ, ਮਾਤਾ ਮਹਾਗੌਰੀ ਦੇ ਅਵਤਾਰ ਦੇ ਸਮੇਂ, ਦੇਵੀ ਦੀ ਉਮਰ 8 ਸਾਲ ਸੀ ਅਤੇ ਇਸ ਕਾਰਨ ਚੇਤ ਦੇ ਨਰਾਤਿਆਂ ਦੀ ਅਸ਼ਟਮੀ ਤਿਥੀ ਨੂੰ ਉਨ੍ਹਾਂ ਦੀ ਪੂਜਾ ਕਰਨ ਦਾ ਰਿਵਾਜ਼ ਹੈ।ਮਹਾਂਅਸ਼ਟਮੀ 2025 ਲੇਖ ਦੇ ਅਨੁਸਾਰ,ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਨੂੰ ਮਾਂ ਮਹਾਗੌਰੀ ਦੀ ਪੂਜਾ ਕਰਨ ਨਾਲ, ਭਗਤਾਂ ਨੂੰ ਧਨ, ਖੁਸ਼ਹਾਲੀ, ਖੁਸ਼ੀ, ਸ਼ਾਂਤੀ ਅਤੇ ਮਹਿਮਾ ਦਾ ਅਸ਼ੀਰਵਾਦ ਮਿਲਦਾ ਹੈ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਦੇਵੀ ਮਹਾਗੌਰੀ ਦਾ ਜੋਤਿਸ਼ ਮਹੱਤਵ

ਸਨਾਤਨ ਧਰਮ ਵਿੱਚ, ਮਾਂ ਮਹਾਗੌਰੀ ਨੂੰ ਦੇਵੀ ਦੁਰਗਾ ਦਾ ਅੱਠਵਾਂ ਰੂਪ ਮੰਨਿਆ ਜਾਂਦਾ ਹੈ। ਹਾਲਾਂਕਿ, ਜੋਤਿਸ਼ ਵਿੱਚ ਦੇਵੀ ਦਾ ਇੱਕ ਖਾਸ ਸਥਾਨ ਹੈ, ਕਿਉਂਕਿ ਮਾਂ ਸ਼ਕਤੀ ਦੇ ਨੌ ਸਰੂਪਾਂ ਵਿੱਚੋਂ ਹਰੇਕ ਨੂੰ ਕਿਸੇ ਨਾ ਕਿਸੇ ਗ੍ਰਹਿ ਨਾਲ ਸਬੰਧਤ ਮੰਨਿਆ ਜਾਂਦਾ ਹੈ। ਇਸੇ ਕ੍ਰਮ ਵਿੱਚ, ਮਾਂ ਮਹਾਗੌਰੀ ਛਾਇਆ ਗ੍ਰਹਿ ਰਾਹੂ ਨਾਲ ਸਬੰਧਤ ਹੈ ਅਤੇ ਉਹ ਰਾਹੂ ਨੂੰ ਕੰਟਰੋਲ ਕਰਦੀ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਰਾਹੂ ਗ੍ਰਹਿ ਅਸ਼ੁੱਭ ਹੈ ਜਾਂ ਜਿਹੜੇ ਲੋਕ ਰਾਹੂ ਗ੍ਰਹਿ ਦੇ ਅਸ਼ੁਭ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਲਈ ਅਸ਼ਟਮੀ ਤਿਥੀ ਨੂੰ ਦੇਵੀ ਦੇ ਅੱਠਵੇਂ ਰੂਪ ਦੀ ਪੂਜਾ ਫਲਦਾਇਕ ਸਿੱਧ ਹੁੰਦੀ ਹੈ। ਨਾਲ ਹੀ, ਤੁਹਾਨੂੰ ਰਾਹੂ ਗ੍ਰਹਿ ਤੋਂ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।

ਚੇਤ ਦੇ ਨਰਾਤਿਆਂ ਦੀ ਅਸ਼ਟਮੀ: ਮਹਾਂਅਸ਼ਟਮੀ ਵਰਤ ਦਾ ਮਹੱਤਵ

ਦੇਵੀ ਦੁਰਗਾ ਦੇ ਭਗਤ ਨਰਾਤਿਆਂ ਦੇ ਨੌ ਦਿਨਾਂ ਤੱਕ ਲਗਾਤਾਰ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ ਤਾਂ ਜੋ ਦੇਵੀ ਦੀ ਕਿਰਪਾ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ। ਪਰ, ਜੇਕਰ ਤੁਸੀਂ ਨਰਾਤਿਆਂ ਦੇ 9 ਦਿਨ ਵਰਤ ਨਹੀਂ ਰੱਖ ਸਕੇ ਹੋ, ਤਾਂ ਤੁਸੀਂ ਅਸ਼ਟਮੀ ਤਿਥੀ ਨੂੰ ਵਰਤ ਰੱਖ ਸਕਦੇ ਹੋ। ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਚੇਤ ਦੇ ਮਹੀਨੇ ਦੁਰਗਾ-ਅਸ਼ਟਮੀ ਨੂੰ ਵਰਤ ਰੱਖਦਾ ਹੈ, ਉਸ ਨੂੰ ਨਰਾਤਿਆਂ ਦੇ ਨੌ ਦਿਨਾਂ ਦੀ ਪੂਜਾ ਦੇ ਬਰਾਬਰ ਲਾਭ ਪ੍ਰਾਪਤ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਸ਼ਟਮੀ ਤਿਥੀ ਨੂੰ, ਦੇਵੀ ਦੁਰਗਾ ਦੇ ਅੱਠਵੇਂ ਰੂਪ, ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਨੂੰ ਅੰਨਪੂਰਣਾ ਦਾ ਅਵਤਾਰ ਮੰਨਿਆ ਜਾਂਦਾ ਹੈ, ਇਸ ਲਈ, ਮਹਾਂਅਸ਼ਟਮੀ ਨੂੰ ਕੰਨਿਆਵਾਂ ਨੂੰ ਭੋਜਨ ਖੁਆਉਣ ਨਾਲ ਦੇਵੀ ਦਾ ਅਸ਼ੀਰਵਾਦ ਮਿਲਦਾ ਹੈ।

ਚੇਤ ਦੇ ਨਰਾਤਿਆਂ ਦੀ ਅਸ਼ਟਮੀ ਦੀ ਪੂਜਾ ਵਿਧੀ

ਮਹਾਂਅਸ਼ਟਮੀ 2025 ਲੇਖ ਕਹਿੰਦਾ ਹੈ ਕਿਆਦਿਸ਼ਕਤੀ ਦੇ ਅੱਠਵੇਂ ਸਰੂਪ, ਮਾਤਾ ਮਹਾਗੌਰੀ ਨੂੰ ਖੁਸ਼ ਕਰਨ ਲਈ, ਅਸ਼ਟਮੀ ਤਿਥੀ ਨੂੰ ਇਸ ਤਰੀਕੇ ਨਾਲ ਦੇਵੀ ਦੀ ਪੂਜਾ ਕਰੋ:

ਮਹਾਂਅਸ਼ਟਮੀ ਤਿਥੀ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ

ਮਹਾਂਅਸ਼ਟਮੀ ਤਿਥੀ ਨੂੰ ਮਾਤਾ ਮਹਾਗੌਰੀ ਨੂੰ ਲਗਾਓ ਇਨ੍ਹਾਂ ਚੀਜ਼ਾਂ ਦਾ ਭੋਗ

ਅਸ਼ਟਮੀ ਤਿਥੀ ਨੂੰ ਤੁਹਾਨੂੰ ਪੂਜਾ ਦੇ ਦੌਰਾਨ ਮਾਤਾ ਮਹਾਗੌਰੀ ਨੂੰ ਉਨ੍ਹਾਂ ਦੀ ਮਨਪਸੰਦ ਚੀਜ਼ਾਂ ਦਾ ਭੋਗ ਲਗਾਉਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਤੁਹਾਨੂੰ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਅਸ਼ਟਮੀ ਤਿਥੀ ਵਾਲ਼ੇ ਦਿਨ, ਮਾਂ ਮਹਾਗੌਰੀ ਨੂੰ ਨਾਰੀਅਲ ਜਾਂ ਨਾਰੀਅਲ ਤੋਂ ਬਣੀਆਂ ਚੀਜ਼ਾਂ ਦਾ ਭੋਗ ਲਗਾਉਣਾ ਚਾਹੀਦਾ ਹੈ। ਜੇਕਰ ਤੁਸੀਂ ਮਾਂ ਨੂੰ ਨਾਰੀਅਲ ਚੜ੍ਹਾਉਂਦੇ ਹੋ, ਤਾਂ ਇਹ ਨਾਰੀਅਲ ਕਿਸੇ ਬ੍ਰਾਹਮਣ ਨੂੰ ਦਾਨ ਕਰੋ। ਇਸ ਨਾਰੀਅਲ ਨੂੰ ਪ੍ਰਸ਼ਾਦ ਦੇ ਤੌਰ 'ਤੇ ਸਾਰਿਆਂ ਨੂੰ ਵੰਡੋ।ਮਹਾਂਅਸ਼ਟਮੀ 2025 ਲੇਖ ਕਹਿੰਦਾ ਹੈ ਕਿਜਿਹੜੇ ਲੋਕ ਅਸ਼ਟਮੀ ਤਿਥੀ ਨੂੰ ਕੰਨਿਆ-ਪੂਜਨ ਕਰਦੇ ਹਨ, ਉਹ ਦੇਵੀ ਨੂੰ ਪੂਰੀ, ਸਬਜ਼ੀ, ਹਲਵਾ ਅਤੇ ਕਾਲ਼ੇ ਛੋਲੇ ਦਾ ਭੋਗ ਲਗਾ ਸਕਦੇ ਹਨ।

ਮਹਾਰਾਤ੍ਰੀ ਪੂਜਾ ਦੇ ਲਈ ਮੰਤਰ

ਨਰਾਤਿਆਂ ਦੇ ਅੱਠਵੇਂ ਦਿਨ ਮਾਤਾ ਮਹਾਗੌਰੀ ਦੀ ਪੂਜਾ ਹੇਠ ਲਿਖੇ ਮੰਤਰਾਂ ਨਾਲ ਕਰੋ:

॥ॐ देवी महागौर्यै नमः॥

ਪ੍ਰਾਰਥਨਾ ਮੰਤਰ

श्वेते वृषेसमारूढा श्वेताम्बरधरा शुचिः।

महागौरी शुभं दद्यान्महादेव प्रमोददा॥

ਸਤੁਤੀ

या देवी सर्वभू‍तेषु माँ महागौरी रूपेण संस्थिता।

नमस्तस्यै नमस्तस्यै नमस्तस्यै नमो नमः॥

ਸਤ੍ਰੋਤ

सर्वसङ्कट हन्त्री त्वंहि धन ऐश्वर्य प्रदायनीम्।

ज्ञानदा चतुर्वेदमयी महागौरी प्रणमाम्यहम्॥

सुख शान्तिदात्री धन धान्य प्रदायनीम्।

डमरूवाद्य प्रिया अद्या महागौरी प्रणमाम्यहम्॥

त्रैलोक्यमङ्गल त्वंहि तापत्रय हारिणीम्।

वददम् चैतन्यमयी महागौरी प्रणमाम्यहम्

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਅਸ਼ਟਮੀ ਨੂੰ ਕੰਨਿਆ-ਪੂਜਨ ਦੇ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਚੇਤ ਦੇ ਨਰਾਤਿਆਂ ਵਿੱਚ ਕੰਨਿਆ-ਪੂਜਨ ਅਸ਼ਟਮੀ ਅਤੇ ਨੌਮੀ ਦੋਵਾਂ ਦਿਨਾਂ ਨੂੰ ਕੀਤਾ ਜਾਂਦਾ ਹੈ। ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਅਸ਼ਟਮੀ ਤਿਥੀ 'ਤੇ ਕੰਨਿਆ-ਪੂਜਨ ਕਰਨਾ ਖਾਸ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਚੇਤ ਦੇ ਨਰਾਤਿਆਂ ਦੀ ਅਸ਼ਟਮੀ 'ਤੇ ਕੰਨਿਆ-ਪੂਜਨ ਕਰ ਰਹੇ ਹੋ, ਤਾਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ, ਤੁਸੀਂ ਕੰਨਿਆ-ਪੂਜਨ ਦੇ ਨਤੀਜੇ ਵਧਾ ਸਕਦੇ ਹੋ, ਆਓ ਇਨ੍ਹਾਂ ਗੱਲਾਂ 'ਤੇ ਇੱਕ ਨਜ਼ਰ ਮਾਰੀਏ:

ਮਹਾਂਅਸ਼ਟਮੀ 'ਤੇ ਆਪਣੇ ਦੁੱਖਾਂ ਨੂੰ ਖਤਮ ਕਰਨ ਲਈ ਕਰੋ ਇਹ ਆਸਾਨ ਉਪਾਅ:

  1. ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਲਈ, ਅਸ਼ਟਮੀ ਤਿਥੀ 'ਤੇ ਦੋ ਜਾਮੁਨੀਆ ਰਤਨ ਲਓ ਅਤੇ ਉਨ੍ਹਾਂ ਨੂੰ ਗੰਗਾ ਜਲ ਵਿੱਚ ਡੁਬੋ ਦਿਓ। ਇਸ ਤੋਂ ਬਾਅਦ, ਅਗਲੇ 11 ਦਿਨਾਂ ਤੱਕ ਇਸ ਗੰਗਾ ਜਲ ਨੂੰ ਆਪਣੇ ਘਰ ਵਿੱਚ ਲਗਾਤਾਰ ਛਿੜਕੋ। ਨਾਲ਼ ਹੀ, ਇਸ ਮੰਤਰ ਦਾ ਜਾਪ ਕਰੋ “विधेहि देवी कल्याणं विधेहि परमां श्रियम।”
  2. ਜਿਨ੍ਹਾਂ ਲੋਕਾਂ ਨੂੰ ਆਪਣੀ ਪਸੰਦੀ ਦੀ ਲਾੜੀ ਜਾਂ ਲਾੜੇ ਨਾਲ ਵਿਆਹ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਉਨ੍ਹਾਂ ਨੂੰ ਅਸ਼ਟਮੀ 'ਤੇ ਦੇਵੀ ਦੁਰਗਾ ਨੂੰ ਪ੍ਰਸ਼ਾਦ ਵੱਜੋਂ ਇਲਾਇਚੀ ਚੜ੍ਹਾਉਣੀ ਚਾਹੀਦੀ ਹੈ। ਨਾਲ ਹੀ, ਦੇਵੀ ਲਈ “सर्वमंगल मांगल्ये शिवे सर्वार्थसाधिके” ਮੰਤਰ ਦਾ 21 ਵਾਰ ਜਾਪ ਕਰੋ।
  3. ਮਹਾਂਅਸ਼ਟਮੀ 2025 ਦੇ ਅਨੁਸਾਰ,ਜਿਹੜੇ ਲੋਕ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਸ਼ਟਮੀ ਤਿਥੀ ਨੂੰ ਇਸ਼ਨਾਨ ਕਰਨ ਤੋਂ ਬਾਅਦ ਦੇਵੀ ਦੁਰਗਾ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਕਪੂਰ ਨਾਲ ਆਰਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ, ਦੇਵੀ ਨੂੰ ਹਲਵਾ ਅਤੇ ਛੋਲੇ ਦਾ ਭੋਗ ਲਗਾਓ।
  4. ਜੇਕਰ ਤੁਸੀਂ ਖੁਸ਼ਹਾਲ ਅਤੇ ਪਿਆਰ ਭਰਿਆ ਵਿਆਹੁਤਾ ਜੀਵਨ ਚਾਹੁੰਦੇ ਹੋ, ਤਾਂ ਤੁਹਾਨੂੰ ਅਸ਼ਟਮੀ ਤਿਥੀ 'ਤੇ ਦੇਵੀ ਲਈ ਇਸ ਮੰਤਰ ਦਾ 21 ਵਾਰ ਜਾਪ ਕਰਨਾ ਚਾਹੀਦਾ ਹੈ: “विधेहि देवी कल्याणं विधेहि परमां श्रियम। रूपं देहि जयं देहि यशो देहि द्विषो जहि।।”

ਮਾਤਾ ਮਹਾਗੌਰੀ ਨਾਲ਼ ਜੁੜੀ ਪੁਰਾਣਿਕ ਕਥਾ

ਪੁਰਾਣਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਵਿੱਚ ਪ੍ਰਾਪਤ ਕਰਨ ਲਈ, ਦੇਵੀ ਪਾਰਵਤੀ ਨੇ ਬਹੁਤ ਗਰਮੀ, ਠੰਢ ਅਤੇ ਭਾਰੀ ਬਾਰਿਸ਼ ਵਿੱਚ ਸਾਲਾਂ ਤੱਕ ਸਖ਼ਤ ਤਪੱਸਿਆ ਕੀਤੀ, ਜਿਸ ਕਾਰਨ ਉਨ੍ਹਾਂ ਦਾ ਰੰਗ ਕਾਲ਼ਾ ਹੋ ਗਿਆ ਸੀ। ਇਸ ਤੋਂ ਬਾਅਦ, ਸ਼ਿਵ ਜੀ ਨੇ ਦੇਵੀ ਪਾਰਵਤੀ ਦੀ ਤਪੱਸਿਆ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਗੰਗਾ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਵਾਇਆ ਅਤੇ ਇਸ ਇਸ਼ਨਾਨ ਕਾਰਨ ਦੇਵੀ ਦਾ ਰੰਗ ਗੋਰਾ ਹੋ ਗਿਆ।ਮਹਾਂਅਸ਼ਟਮੀ 2025 ਲੇਖ ਕਹਿੰਦਾ ਹੈ ਕਿਉਸ ਸਮੇਂ ਤੋਂ ਹੀ ਦੇਵੀ ਨੂੰ ਮਾਤਾ ਮਹਾਗੌਰੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਅਸ਼ਟਮੀ ਕਦੋਂ ਹੈ?

ਸਾਲ 2025 ਵਿੱਚ ਚੇਤ ਦੇ ਨਰਾਤਿਆਂ ਵਿੱਚ ਅਸ਼ਟਮੀ ਤਿਥੀ 5 ਅਪ੍ਰੈਲ 2025 ਨੂੰ ਮਨਾਈ ਜਾਵੇਗੀ।

2. ਦੇਵੀ ਦੁਰਗਾ ਦਾ ਅੱਠਵਾਂ ਸਰੂਪ ਕਿਹੜਾ ਹੈ?

ਮਾਤਾ ਰਾਣੀ ਦਾ ਅੱਠਵਾਂ ਸਰੂਪ ਮਾਂ ਮਹਾਗੌਰੀ ਹੈ।

3. ਅੱਠਵੇਂ ਨਰਾਤੇ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?

ਮਹਾਂਅਸ਼ਟਮੀ 2025 ਲੇਖ ਦੇ ਅਨੁਸਾਰ, ਚੇਤ ਦੇ ਨਰਾਤਿਆਂ ਵਿੱਚ ਅਸ਼ਟਮੀ ਤਿਥੀ ਨੂੰ ਮਾਂ ਮਹਾਗੌਰੀ ਦੀ ਪੂਜਾ ਕਰਨ ਦਾ ਵਿਧਾਨ ਹੈ।

Talk to Astrologer Chat with Astrologer