ਨਿਰਜਲਾ ਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਨਿਰਜਲਾ ਇਕਾਦਸ਼ੀ ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਸਨਾਤਨ ਧਰਮ ਵਿੱਚ ਨਿਰਜਲਾ ਇਕਾਦਸ਼ੀ ਨੂੰ ਇੱਕ ਖ਼ਾਸ ਅਤੇ ਪੁੰਨ ਵਾਲ਼ਾ ਵਰਤ ਮੰਨਿਆ ਜਾਂਦਾ ਹੈ। ਇਸ ਨੂੰ ਭੀਮਸੇਨੀ ਇਕਾਦਸ਼ੀ ਵੀ ਕਿਹਾ ਜਾਂਦਾ ਹੈ, ਕਿਉਂਕਿ ਪਾਂਡਵਾਂ ਵਿੱਚੋਂ ਭੀਮ ਨੇ ਇਹ ਵਰਤ ਰੱਖਿਆ ਸੀ। ਇਹ ਵਰਤ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਰੱਖਿਆ ਜਾਂਦਾ ਹੈ ਅਤੇ ਇਸ ਵਰਤ ਦੀ ਖਾਸ ਗੱਲ ਇਹ ਹੈ ਕਿ ਇਹ ਵਰਤ ਬਿਨਾਂ ਪਾਣੀ ਪੀਏ ਰੱਖਿਆ ਜਾਂਦਾ ਹੈ, ਇਸ ਲਈ ਇਸ ਨੂੰ "ਨਿਰਜਲਾ" ਇਕਾਦਸ਼ੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਸਾਲ ਦੀਆਂ ਸਾਰੀਆਂ ਇਕਾਦਸ਼ੀਆਂ ਦੇ ਪੁੰਨ-ਫਲ਼ ਮਿਲਦੇ ਹਨ। ਇਹ ਵਰਤ ਨਾ ਕੇਵਲ ਧਾਰਮਿਕ ਦ੍ਰਿਸ਼ਟੀ ਤੋਂ ਸਗੋਂ ਸਿਹਤ ਅਤੇ ਆਤਮ-ਸ਼ੁੱਧੀ ਦੇ ਲਿਹਾਜ਼ ਤੋਂ ਵੀ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ।
ਇਸ ਲੇਖ ਵਿੱਚ ਨਿਰਜਲਾ ਇਕਾਦਸ਼ੀ ਦਾ ਮਹੱਤਵ, ਵਰਤ ਦੀ ਕਥਾ, ਪੂਜਾ ਵਿਧੀ ਅਤੇ ਕੁਝ ਉਪਾਅ ਵੀ ਦੱਸੇ ਜਾਣਗੇ। ਤਾਂ ਆਓ ਬਿਨਾਂ ਦੇਰ ਕੀਤੇ ਆਪਣਾ ਲੇਖ ਸ਼ੁਰੂ ਕਰੀਏ।
ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ 06 ਜੂਨ ਨੂੰ ਸਵੇਰੇ 02:18 ਵਜੇ ਸ਼ੁਰੂ ਹੋਵੇਗੀ ਅਤੇ 07 ਜੂਨ ਨੂੰ ਸਵੇਰੇ 04:50 ਵਜੇ ਖਤਮ ਹੋਵੇਗੀ। ਸਨਾਤਨ ਧਰਮ ਵਿੱਚ ਸੂਰਜ ਚੜ੍ਹਨ ਤੋਂ ਤਿਥੀ ਦੀ ਗਣਨਾ ਕੀਤੀ ਜਾਂਦੀ ਹੈ। ਇਸ ਦੇ ਤਹਿਤ 06 ਜੂਨ 2025 ਨੂੰ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ।
ਇਕਾਦਸ਼ੀ ਸ਼ੁਰੂ : 06 ਜੂਨ ਨੂੰ ਸਵੇਰੇ 02:18 ਵਜੇ
ਇਕਾਦਸ਼ੀ ਖਤਮ : 07 ਜੂਨ ਨੂੰ ਸਵੇਰੇ 04:50 ਵਜੇ
ਨਿਰਜਲਾ ਇਕਾਦਸ਼ੀ ਦਾ ਪਾਰਣ ਮਹੂਰਤ : 07 ਜੂਨ ਨੂੰ ਦੁਪਹਿਰ 01:43 ਵਜੇ ਤੋਂ 04:30 ਵਜੇ ਤੱਕ।
ਅਵਧੀ : 2 ਘੰਟੇ 46 ਮਿੰਟ
ਹਰਿ ਵਾਸਰ ਖਤਮ ਹੋਣ ਦਾ ਸਮਾਂ: 07 ਜੂਨ ਨੂੰ ਸਵੇਰੇ11:28 ਵਜੇ ਤੱਕ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇਸ ਵਾਰ ਨਿਰਜਲਾ ਇਕਾਦਸ਼ੀ ਨੂੰ ਇੱਕ ਖਾਸ ਯੋਗ ਬਣ ਰਿਹਾ ਹੈ। ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਭੱਦਰਾਵਾਸ ਯੋਗ ਦਾ ਇੱਕ ਦੁਰਲੱਭ ਸੰਜੋਗ ਬਣ ਰਿਹਾ ਹੈ। ਇਸ ਸ਼ੁਭ ਮੌਕੇ 'ਤੇ, ਭੱਦਰਾ ਪਾਤਾਲ਼ ਵਿੱਚ ਰਹੇਗਾ। ਭੱਦਰਾ ਦਾ ਪਾਤਾਲ਼ ਵਿੱਚ ਰਹਿਣਾ ਸ਼ੁਭ ਮੰਨਿਆ ਜਾਂਦਾ ਹੈ। ਭੱਦਰਾ ਦੁਪਹਿਰ 03:31 ਵਜੇ ਤੋਂ ਅਗਲੇ ਦਿਨ ਸਵੇਰੇ 04:47 ਵਜੇ ਤੱਕ ਪਾਤਾਲ਼ ਵਿੱਚ ਰਹੇਗੀ।
ਇਸ ਤੋਂ ਇਲਾਵਾ, ਨਿਰਜਲਾ ਇਕਾਦਸ਼ੀ ਵਾਲ਼ੇ ਦਿਨ ਵੀ ਵਰਿਆਣ ਯੋਗ ਦਾ ਸੰਜੋਗ ਵੀ ਬਣ ਰਿਹਾ ਹੈ। ਵਰਿਆਣ ਯੋਗ ਦਾ ਸ਼ੁਭ ਸੰਜੋਗ ਸਵੇਰੇ 10:14 ਵਜੇ ਤੋਂ ਹੋ ਰਿਹਾ ਹੈ। ਇਹ ਯੋਗ ਬਹੁਤ ਹੀ ਸ਼ੁਭ ਯੋਗ ਹੈ। ਨਿਰਜਲਾ ਇਕਾਦਸ਼ੀ 2025 ਦੇ ਅਨੁਸਾਰ, ਇਸ ਯੋਗ ਵਿੱਚ ਭਗਵਾਨ ਵਿਸ਼ਣੂੰ ਦੀ ਪੂਜਾ ਕਰਨ ਨਾਲ ਸ਼ੁਭ ਕੰਮਾਂ ਵਿੱਚ ਸਫਲਤਾ ਮਿਲਦੀ ਹੈ।
ਨਿਰਜਲਾ ਇਕਾਦਸ਼ੀ ਦੇ ਵਰਤ ਦਾ ਸਨਾਤਨ ਧਰਮ ਵਿੱਚ ਉੱਚ-ਸਥਾਨ ਹੈ। ਇਸ ਇਕਾਦਸ਼ੀ ਦੇ ਵਰਤ ਦਾ ਫਲ਼ ਸਾਰੀਆਂ 24 ਇਕਾਦਸ਼ੀਆਂ ਦੇ ਫਲ਼ ਦੇ ਬਰਾਬਰ ਹੁੰਦਾ ਹੈ। ਇਸ ਦਿਨ ਬਿਨਾਂ ਅੰਨ ਅਤੇ ਪਾਣੀ ਦੇ ਵਰਤ ਰੱਖਣ ਦਾ ਇੱਕ ਖਾਸ ਨਿਯਮ ਹੈ, ਇਸ ਲਈ ਇਸ ਨੂੰ "ਨਿਰਜਲਾ" ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਕਰਕੇ ਸਾਲ ਭਰ ਇਕਾਦਸ਼ੀ ਦਾ ਵਰਤ ਨਹੀਂ ਰੱਖ ਸਕਦਾ, ਜੇਕਰ ਉਹ ਸਿਰਫ਼ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਦਾ ਹੈ, ਤਾਂ ਉਸ ਨੂੰ ਪੂਰੇ ਸਾਲ ਦੀਆਂ ਇਕਾਦਸ਼ੀਆਂ ਦਾ ਪੁੰਨ ਮਿਲਦਾ ਹੈ।
ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਇਸ ਦਿਨ ਵਰਤ ਰੱਖਣ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਵਿਅਕਤੀ ਨੂੰ ਮੁਕਤੀ ਮਿਲਦੀ ਹੈ। ਇਹ ਵਰਤ ਭਗਵਾਨ ਵਿਸ਼ਣੂੰ ਨੂੰ ਸਮਰਪਿਤ ਹੈ ਅਤੇ ਇਸ ਦਿਨ ਜਲ, ਅੰਨ ਦਾਨ ਕਰਨ ਅਤੇ ਗਰੀਬਾਂ ਦੀ ਸੇਵਾ ਕਰਨ ਨਾਲ ਖਾਸ ਫਲ਼ ਮਿਲਦਾ ਹੈ। ਨਾਲ ਹੀ, ਨਿਰਜਲਾ ਇਕਾਦਸ਼ੀ ਆਤਮ-ਸੰਜਮ, ਆਤਮ-ਸ਼ੁੱਧੀ ਅਤੇ ਧੀਰਜ ਦਾ ਪ੍ਰਤੀਕ ਵੀ ਹੈ, ਜੋ ਵਿਅਕਤੀ ਨੂੰ ਮਾਨਸਿਕ ਅਤੇ ਅਧਿਆਤਮਿਕ ਤਾਕਤ ਪ੍ਰਦਾਨ ਕਰਦੀ ਹੈ।
ਇਸ ਦਿਨ ਬ੍ਰਹਮ ਮਹੂਰਤ ਵਿੱਚ ਉੱਠੋ ਅਤੇ ਗੰਗਾ ਜਲ ਜਾਂ ਸਾਫ਼ ਪਾਣੀ ਨਾਲ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਹਿਨੋ।
ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਦਾ ਧਿਆਨ ਕਰਦੇ ਹੋਏ, ਨਿਰਜਲਾ ਵਰਤ ਰੱਖਣ ਦਾ ਸੰਕਲਪ ਕਰੋ ਕਿ ਤੁਸੀਂ ਅੱਜ ਅੰਨ ਅਤੇ ਜਲ ਦਾ ਤਿਆਗ ਕਰੋਗੇ।
ਫਿਰ ਘਰ ਵਿੱਚ ਪੂਜਾ ਦੇ ਸਥਾਨ ਨੂੰ ਸਾਫ਼ ਕਰੋ ਅਤੇ ਉੱਥੇ ਭਗਵਾਨ ਵਿਸ਼ਣੂੰ ਅਤੇ ਮਾਤਾ ਲਕਸ਼ਮੀ ਦੀ ਤਸਵੀਰ ਜਾਂ ਮੂਰਤੀ ਸਥਾਪਿਤ ਕਰੋ।
ਨਿਰਜਲਾ ਇਕਾਦਸ਼ੀ 2025 ਦੇ ਅਨੁਸਾਰ, ਤਾਂਬੇ ਜਾਂ ਪਿੱਤਲ ਦੇ ਕਲਸ਼ ਨੂੰ ਮੌਲ਼ੀ ਬੰਨ੍ਹੋ ਅਤੇ ਉਸ ਨੂੰ ਇੱਕ ਪੀਲ਼ੇ ਕੱਪੜੇ ਵਿੱਚ ਰੱਖੋ। ਉਸ ਵਿੱਚ ਪਾਣੀ, ਸੁਪਾਰੀ, ਅਕਸ਼ਤ, ਇੱਕ ਸਿੱਕਾ ਅਤੇ ਅੰਬ ਦਾ ਪੱਤਾ ਪਾਓ।
ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਨੂੰ ਪੀਲ਼ੇ ਫੁੱਲ, ਤੁਲਸੀ ਦੇ ਪੱਤੇ, ਧੂਪ, ਦੀਵਾ, ਚੰਦਨ, ਅਕਸ਼ਤ ਅਤੇ ਫਲ਼ ਅਤੇ ਮਠਿਆਈਆਂ ਚੜ੍ਹਾਓ।
ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ ਜਾਂ "ॐ ਨਮੋ ਭਗਵਤੇ ਵਾਸੂ ਦੇਵਾਯ" ਮੰਤਰ ਦਾ ਜਾਪ ਕਰੋ।
ਇਸ ਦਿਨ ਪੂਰਾ ਦਿਨ ਭੋਜਨ ਅਤੇ ਪਾਣੀ ਤੋਂ ਬਿਨਾਂ ਰਹੋ। ਜੇਕਰ ਸਿਹਤ ਸਬੰਧੀ ਕਾਰਨਾਂ ਕਰਕੇ ਸੰਭਵ ਨਾ ਹੋਵੇ, ਤਾਂ ਤੁਸੀਂ ਫਲ਼ ਜਾਂ ਪਾਣੀ ਲੈ ਸਕਦੇ ਹੋ।
ਨਿਰਜਲਾ ਇਕਾਦਸ਼ੀ ਨੂੰ ਦਾਨ ਕਰਨ ਦੇ ਬਹੁਤ ਸਾਰੇ ਲਾਭ ਹਨ। ਇਸ ਦਿਨ, ਬ੍ਰਾਹਮਣਾਂ ਜਾਂ ਗਰੀਬਾਂ ਨੂੰ ਪਾਣੀ, ਛੱਤਰੀ, ਕੱਪੜੇ, ਫਲ਼ ਆਦਿ ਨਾਲ ਭਰਿਆ ਘੜਾ ਦਾਨ ਕਰੋ।
ਨਿਰਜਲਾ ਇਕਾਦਸ਼ੀ 2025 ਦੇ ਅਨੁਸਾਰ, ਇਸ ਵਰਤ ਨੂੰ ਰਾਤ ਨੂੰ ਨਾ ਸੌਂਵੋ, ਸਗੋਂ ਜਾਗਦੇ ਰਹੋ। ਭਗਵਾਨ ਵਿਸ਼ਣੂੰ ਦੇ ਭਜਨ ਗਾਓ ਅਤੇ ਰਾਤ ਨੂੰ ਜਾਗਰਣ ਦਾ ਮਹੱਤਵ ਹੈ।
ਅਗਲੇ ਦਿਨ ਸਵੇਰੇ ਪੂਜਾ ਕਰਕੇ ਵਰਤ ਖੋਲੋ। ਸਭ ਤੋਂ ਪਹਿਲਾਂ ਬ੍ਰਾਹਮਣਾਂ ਜਾਂ ਗਰੀਬਾਂ ਨੂੰ ਭੋਜਨ ਖੁਆਓ, ਫਿਰ ਆਪ ਪਾਣੀ ਪੀਓ ਅਤੇ ਅੰਨ ਖਾਓ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਕਥਾ ਦੇ ਅਨੁਸਾਰ, ਇੱਕ ਵਾਰ ਪਾਂਡਵਾਂ ਨੇ ਮਹਾਂਰਿਸ਼ੀ ਵੇਦ ਵਿਆਸ ਨੂੰ ਪੁੱਛਿਆ ਕਿ ਇਕਾਦਸ਼ੀ ਦਾ ਵਰਤ ਕਿਵੇਂ ਰੱਖਣਾ ਚਾਹੀਦਾ ਹੈ ਅਤੇ ਇਸ ਦੇ ਕੀ ਲਾਭ ਹਨ। ਫੇਰ ਵਿਆਸ ਜੀ ਨੇ ਕਿਹਾ ਕਿ ਇੱਕ ਸਾਲ ਵਿੱਚ 24 ਇਕਾਦਸ਼ੀਆਂ ਹੁੰਦੀਆਂ ਹਨ ਅਤੇ ਸਾਰੀਆਂ ਇਕਾਦਸ਼ੀਆਂ ਦਾ ਖਾਸ ਮਹੱਤਵ ਹੁੰਦਾ ਹੈ। ਹਰ ਵਰਤ ਰੱਖਣ ਨਾਲ ਪਾਪਾਂ ਦਾ ਖਾਤਮਾ ਹੁੰਦਾ ਹੈ ਅਤੇ ਪੁੰਨ ਮਿਲਦਾ ਹੈ।
ਇਹ ਸੁਣ ਕੇ ਭੀਮਸੇਨ ਨੇ ਚਿੰਤਾ ਪ੍ਰਗਟ ਕੀਤੀ। ਉਸ ਨੇ ਕਿਹਾ, ਮੈਂ ਬਹੁਤ ਤਾਕਤਵਰ ਹਾਂ, ਪਰ ਮੇਰੇ ਲਈ ਭੋਜਨ ਤੋਂ ਬਿਨਾਂ ਰਹਿਣਾ ਅਸੰਭਵ ਹੈ। ਮੈਂ ਸਾਰੇ ਨਿਯਮਾਂ ਦੀ ਪਾਲਣਾ ਕਰ ਸਕਦਾ ਹਾਂ, ਪਰ ਵਰਤ ਨਹੀਂ ਰੱਖ ਸਕਦਾ। ਕੀ ਕੋਈ ਤਰੀਕਾ ਹੈ ਜਿਸ ਨਾਲ ਮੈਂ ਇੱਕ ਦਿਨ ਵਰਤ ਰੱਖਾਂ ਅਤੇ ਸਾਲ ਦੀਆਂ ਸਾਰੀਆਂ ਇਕਾਦਸ਼ੀਆਂ ਦਾ ਲਾਭ ਪ੍ਰਾਪਤ ਕਰ ਸਕਾਂ? ਮਹਾਂਰਿਸ਼ੀ ਵੇਦ ਵਿਆਸ ਨੇ ਕਿਹਾ, "ਹੇ ਭੀਮ! ਤੇਰੇ ਲਈ ਇੱਕੋ ਇੱਕ ਹੱਲ ਹੈ ਕਿ ਤੂੰ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਦਾ ਵਰਤ ਰੱਖ, ਜਿਸ ਨੂੰ ਨਿਰਜਲਾ ਇਕਾਦਸ਼ੀ ਕਿਹਾ ਜਾਂਦਾ ਹੈ। ਨਿਰਜਲਾ ਇਕਾਦਸ਼ੀ 2025 ਦੇ ਅਨੁਸਾਰ, ਇਸ ਦਿਨ ਅੰਨ ਅਤੇ ਪਾਣੀ ਦਾ ਤਿਆਗ ਕਰਕੇ ਅਤੇ ਭਗਵਾਨ ਵਿਸ਼ਣੂੰ ਦੀ ਪੂਜਾ ਕਰਨ ਨਾਲ, ਸਾਲ ਦੀਆਂ ਸਾਰੀਆਂ ਇਕਾਦਸ਼ੀਆਂ ਦਾ ਪੁੰਨ ਪ੍ਰਾਪਤ ਹੁੰਦਾ ਹੈ।
ਇਸ ਵਰਤ ਵਿੱਚ ਪਾਣੀ ਦਾ ਸੇਵਨ ਕੀਤੇ ਬਿਨਾਂ ਵਰਤ ਰੱਖਣਾ ਲਾਜ਼ਮੀ ਹੈ, ਇਸ ਲਈ ਇਸ ਨੂੰ 'ਨਿਰਜਲਾ' ਕਿਹਾ ਜਾਂਦਾ ਹੈ। ਇਹ ਵਰਤ ਔਖਾ ਜ਼ਰੂਰ ਹੈ, ਪਰ ਇਸ ਦੇ ਫਲ਼ ਬਹੁਤ ਜ਼ਿਆਦਾ ਹਨ। ਇਹ ਵਰਤ ਪਾਪਾਂ ਦਾ ਖਾਤਮਾ ਕਰਦਾ ਹੈ ਅਤੇ ਮੁਕਤੀ ਪ੍ਰਦਾਨ ਕਰਦਾ ਹੈ। ਭੀਮਸੇਨ ਨੇ ਵਿਆਸ ਜੀ ਦੀ ਸਲਾਹ 'ਤੇ ਚੱਲਦਿਆਂ, ਨਿਰਜਲਾ ਇਕਾਦਸ਼ੀ ਦਾ ਸਖ਼ਤ ਵਰਤ ਰੱਖਿਆ। ਉਸ ਨੇ ਦਿਨ ਭਰ ਨਾ ਤਾਂ ਪਾਣੀ ਪੀਤਾ ਅਤੇ ਨਾ ਹੀ ਭੋਜਨ ਖਾਧਾ। ਅੰਤ ਵਿੱਚ, ਭਗਵਾਨ ਵਿਸ਼ਣੂੰ ਦੀ ਕਿਰਪਾ ਨਾਲ ਭੀਮ ਨੂੰ ਅਕਸ਼ੈ ਪੁੰਨ ਅਤੇ ਮੋਕਸ਼ ਪ੍ਰਾਪਤ ਹੋਇਆ। ਕਿਹਾ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਵਿਅਕਤੀ ਕਈ ਜਨਮਾਂ ਦੇ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ ਅਤੇ ਉਸ ਨੂੰ ਵਿਸ਼ਣੂੰ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਮੇਖ਼ ਰਾਸ਼ੀ
ਇਸ ਦਿਨ ਭਗਵਾਨ ਵਿਸ਼ਣੂੰ ਨੂੰ ਕੇਸਰ ਮਿਲਾ ਕੇ ਜਲ ਚੜ੍ਹਾਓ ਅਤੇ "ॐ ਨਮੋ ਭਗਵਤੇ ਵਾਸੂ ਦੇਵਾਯ" ਦਾ ਜਾਪ ਕਰੋ। ਇਸ ਨਾਲ ਮਾਨਸਿਕ ਸ਼ਾਂਤੀ ਅਤੇ ਕੰਮ ਵਿੱਚ ਸਫਲਤਾ ਮਿਲੇਗੀ।
ਬ੍ਰਿਸ਼ਭ ਰਾਸ਼ੀ
ਨਿਰਜਲਾ ਇਕਾਦਸ਼ੀ ਵਾਲ਼ੇ ਦਿਨ ਚਿੱਟੇ ਕੱਪੜੇ ਦਾਨ ਕਰੋ ਅਤੇ ਤੁਲਸੀ ਦੇ ਬੂਟੇ ਨੂੰ ਪਾਣੀ ਦਿਓ। ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
ਮਿਥੁਨ ਰਾਸ਼ੀ
ਇਸ ਦਿਨ ਗਰੀਬ ਬੱਚਿਆਂ ਵਿੱਚ ਫਲ਼ ਅਤੇ ਮਠਿਆਈਆਂ ਵੰਡੋ। ਨਾਲ ਹੀ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ। ਨਿਰਜਲਾ ਇਕਾਦਸ਼ੀ 2025 ਦੇ ਅਨੁਸਾਰ, ਇਸ ਨਾਲ ਸੰਤਾਨ ਦੀ ਖੁਸ਼ੀ ਅਤੇ ਪੜ੍ਹਾਈ ਵਿੱਚ ਲਾਭ ਹੋਵੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕਰਕ ਰਾਸ਼ੀ
ਨਿਰਜਲਾ ਇਕਾਦਸ਼ੀ ਵਾਲ਼ੇ ਦਿਨ ਚੌਲ਼ ਅਤੇ ਦੁੱਧ ਦਾਨ ਕਰੋ। ਨਾਲ ਹੀ ਘਰ ਦੀ ਉੱਤਰ ਦਿਸ਼ਾ ਵਿੱਚ ਦੀਵਾ ਜਗਾਓ। ਪਰਿਵਾਰਕ ਖੁਸ਼ੀ ਵਧੇਗੀ।
ਸਿੰਘ ਰਾਸ਼ੀ
ਪੀਲ਼ੇ ਰੰਗ ਦੀਆਂ ਚੀਜ਼ਾਂ ਦਾਨ ਕਰੋ, ਜਿਵੇਂ ਕਿ ਛੋਲਿਆਂ ਦੀ ਦਾਲ਼ ਜਾਂ ਹਲਦੀ। ਸੂਰਜ ਦੇਵਤਾ ਦਾ ਧਿਆਨ ਕਰੋ ਅਤੇ ਗੁੜ ਦਾ ਭੋਗ ਲਗਾਓ। ਮਾਣ-ਸਨਮਾਣ ਵਿੱਚ ਵਾਧਾ ਹੋਵੇਗਾ।
ਕੰਨਿਆ ਰਾਸ਼ੀ
ਨਿਰਜਲਾ ਇਕਾਦਸ਼ੀ ਵਾਲ਼ੇ ਦਿਨ ਦੁੱਭ ਅਤੇ ਤੁਲਸੀ ਦੇ ਪੱਤਿਆਂ ਨਾਲ ਭਗਵਾਨ ਵਿਸ਼ਣੂੰ ਦੀ ਪੂਜਾ ਕਰੋ। ਤੁਹਾਨੂੰ ਚੰਗੀ ਸਿਹਤ ਮਿਲੇਗੀ ਅਤੇ ਕਰਜ਼ੇ ਤੋਂ ਰਾਹਤ ਮਿਲੇਗੀ।
ਤੁਲਾ ਰਾਸ਼ੀ
ਕੱਪੜੇ ਅਤੇ ਇਤਰ ਦਾਨ ਕਰੋ। ਭਗਵਾਨ ਵਿਸ਼ਣੂੰ ਦੇ ਨਾਲ ਦੇਵੀ ਲਕਸ਼ਮੀ ਦੀ ਪੂਜਾ ਕਰੋ। ਦੰਪਤੀ ਜੀਵਨ ਵਿੱਚ ਖੁਸ਼ੀ ਮਿਲੇਗੀ।
ਬ੍ਰਿਸ਼ਚਕ ਰਾਸ਼ੀ
ਲਾਲ ਕੱਪੜੇ ਵਿੱਚ ਮਸਰੀ ਦੀ ਦਾਲ਼ ਬੰਨ੍ਹ ਕੇ ਮੰਦਰ ਵਿੱਚ ਦਾਨ ਕਰੋ। ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰੋ। ਇਸ ਨਾਲ ਬਿਮਾਰੀਆਂ ਅਤੇ ਦੁਸ਼ਮਣਾਂ ਦਾ ਖਾਤਮਾ ਹੋਵੇਗਾ।
ਧਨੂੰ ਰਾਸ਼ੀ
ਵਿਸ਼ਣੂੰ ਮੰਦਰ ਵਿੱਚ ਅੰਬ, ਕੇਲਾ ਵਰਗੇ ਪੀਲ਼ੇ ਰੰਗ ਦੇ ਫਲ਼ ਦਾਨ ਕਰੋ ਅਤੇ ਦੀਵਾ ਜਗਾਓ। ਕਿਸਮਤ ਮਜ਼ਬੂਤ ਬਣੇਗੀ ਅਤੇ ਤੁਹਾਨੂੰ ਯਾਤਰਾ ਵਿੱਚ ਸਫਲਤਾ ਮਿਲੇਗੀ।
ਮਕਰ ਰਾਸ਼ੀ
ਨਿਰਜਲਾ ਇਕਾਦਸ਼ੀ 2025 ਕਹਿੰਦਾ ਹੈ ਕਿ ਇਸ ਦਿਨ ਤਿਲ ਅਤੇ ਕਾਲ਼ੇ ਕੱਪੜੇ ਦਾਨ ਕਰੋ। ਸ਼ਨੀ ਮੰਤਰ ਦਾ ਜਾਪ ਕਰੋ। ਨੌਕਰੀ ਅਤੇ ਕਰੀਅਰ ਵਿੱਚ ਤਰੱਕੀ ਹੋਵੇਗੀ।
ਕੁੰਭ ਰਾਸ਼ੀ
ਨੀਲੇ ਕੱਪੜੇ ਅਤੇ ਚੱਪਲਾਂ ਦਾਨ ਕਰੋ। ਗਰੀਬਾਂ ਵਿੱਚ ਪਾਣੀ ਅਤੇ ਸ਼ਰਬਤ ਵੰਡੋ। ਇਸ ਨਾਲ ਬਿਮਾਰੀਆਂ ਅਤੇ ਵਿੱਤੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਮੀਨ ਰਾਸ਼ੀ
ਭਗਵਾਨ ਵਿਸ਼ਣੂੰ ਨੂੰ ਕੇਲੇ ਅਤੇ ਨਾਰੀਅਲ ਚੜ੍ਹਾਓ ਅਤੇ ਜਲ ਵਿੱਚ ਤੁਲਸੀ ਪਾ ਕੇ ਚੜ੍ਹਾਓ। ਇਸ ਨਾਲ ਪਰਿਵਾਰਕ ਖੁਸ਼ੀ ਅਤੇ ਮਾਨਸਿਕ ਸ਼ਾਂਤੀ ਮਿਲੇਗੀ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਨਿਰਜਲਾ ਇਕਾਦਸ਼ੀ 2025 ਦਾ ਵਰਤ ਕਦੋਂ ਹੈ?
ਨਿਰਜਲਾ ਇਕਾਦਸ਼ੀ ਦਾ ਵਰਤ 06 ਜੂਨ 2025 ਨੂੰ ਰੱਖਿਆ ਜਾਵੇਗਾ।
2. ਨਿਰਜਲਾ ਇਕਾਦਸ਼ੀ ਦੇ ਕੀ ਨਿਯਮ ਹਨ?
ਨਿਰਜਲਾ ਇਕਾਦਸ਼ੀ ਦੇ ਵਰਤ ਵਿੱਚ ਅੰਨ ਅਤੇ ਪਾਣੀ ਦੋਵਾਂ ਦਾ ਤਿਆਗ ਕੀਤਾ ਜਾਂਦਾ ਹੈ।
3. ਨਿਰਜਲਾ ਵਰਤ ਵਿੱਚ ਪਾਣੀ ਕਦੋਂ ਪੀਣਾ ਚਾਹੀਦਾ ਹੈ?
ਨਿਰਜਲਾ ਇਕਾਦਸ਼ੀ ਦੇ ਵਰਤ ਵਿੱਚ ਸੂਰਜ ਚੜ੍ਹਨ ਤੋਂ ਅਗਲੇ ਦਿਨ ਸੂਰਜ ਚੜ੍ਹਨ ਤੱਕ ਪਾਣੀ ਨਹੀਂ ਪੀਣਾ ਚਾਹੀਦਾ।