ਸ਼ਟਤਿਲਾ ਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਟਤਿਲਾ ਇਕਾਦਸ਼ੀ ਕਦੋਂ ਹੈ। ਹਿੰਦੂ ਧਰਮ ਵਿੱਚ ਇਕਾਦਸ਼ੀ ਨੂੰ ਬਹੁਤ ਸ਼ੁਭ ਅਤੇ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਨ ਦਾ ਵਿਧਾਨ ਹੈ। ਸਾਲ ਵਿੱਚ ਕੁੱਲ 24 ਇਕਾਦਸ਼ੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਸ਼ਟਤਿਲਾ ਇਕਾਦਸ਼ੀ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਸ਼ਟਤਿਲਾ ਇਕਾਦਸ਼ੀ ਦੀ ਪੂਜਾ ਦੇ ਮਹੂਰਤ, ਮਹੱਤਵ, ਸਹੀ ਪੂਜਾ ਵਿਧੀ, ਪੁਰਾਣਕ ਕਥਾ ਅਤੇ ਇਸ ਦਿਨ ਕੀਤੇ ਜਾਣ ਵਾਲ਼ੇ ਅਸਾਨ ਅਤੇ ਅਚੂਕ ਉਪਾਵਾਂ ਬਾਰੇ ਵੀ ਜਾਣਕਾਰੀ ਦਿਆਂਗੇ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
25 ਜਨਵਰੀ ਨੂੰ ਸ਼ਨੀਵਾਰ ਦੇ ਦਿਨ ਸ਼ਟਤਿਲਾ ਇਕਾਦਸ਼ੀ ਪੈ ਰਹੀ ਹੈ। 24 ਜਨਵਰੀ ਨੂੰ ਸ਼ਾਮ 7:27 ਵਜੇ ਇਕਾਦਸ਼ੀ ਤਿਥੀ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ, ਅਰਥਾਤ 25 ਜਨਵਰੀ ਨੂੰ ਰਾਤ 8:34 ਵਜੇ ਇਹ ਖਤਮ ਹੋਵੇਗੀ। ਉਦਯਾ ਤਿਥੀ ਦੇ ਅਨੁਸਾਰ, ਸ਼ਟਤਿਲਾ ਇਕਾਦਸ਼ੀ ਦਾ ਵਰਤ 25 ਜਨਵਰੀ, 2025 ਨੂੰ ਹੀ ਰੱਖਿਆ ਜਾਵੇਗਾ।
ਇਸ ਇਕਾਦਸ਼ੀ ਦਾ ਸਬੰਧ ਤਿਲ ਦੇ ਬੀਜਾਂ ਨਾਲ ਦੇਖਣ ਨੂੰ ਮਿਲਦਾ ਹੈ। ਇਸ ਇਕਾਦਸ਼ੀ ਨੂੰ ਛੇ ਤਰ੍ਹਾਂ ਨਾਲ ਤਿਲਾਂ ਦਾ ਉਪਯੋਗ ਕੀਤਾ ਜਾਂਦਾ ਹੈ, ਇਸੇ ਕਰਕੇ ਇਸ ਨੂੰ ਸ਼ਟਤਿਲਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹਿੰਦੂ ਕੈਲੰਡਰ ਵਿੱਚ ਮਾਘ ਦਾ ਮਹੀਨਾ ਭਗਵਾਨ ਵਿਸ਼ਣੂੰ ਜੀ ਨੂੰ ਬਹੁਤ ਪਿਆਰਾ ਹੁੰਦਾ ਹੈ। ਮਾਘ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਗਿਆਰ੍ਹਵੀਂ ਤਿਥੀ ਨੂੰ ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਸੱਚੇ ਮਨ ਅਤੇ ਭਗਤੀ ਨਾਲ ਵਰਤ ਅਤੇ ਪੂਜਾ ਕਰਨ ਨਾਲ ਵਿਅਕਤੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਨੂੰ ਉੱਤਮ ਸਿਹਤ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।ਸ਼ਟਤਿਲਾ ਇਕਾਦਸ਼ੀ 2025 ਕਹਿੰਦਾ ਹੈ ਕਿ ਇਸ ਦਿਨ ਭਗਤ ਸੱਚੇ ਮਨ ਨਾਲ ਜੋ ਕੁਝ ਵੀ ਮੰਗਦਾ ਹੈ, ਉਹ ਉਸ ਨੂੰ ਜ਼ਰੂਰ ਪ੍ਰਾਪਤ ਹੁੰਦਾ ਹੈ।
ਇਸ ਵਰਤ ਦੀ ਮਹਿਮਾ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਕਿ ਸ਼ਟਤਿਲਾ ਇਕਾਦਸ਼ੀ ਨੂੰ ਵਰਤ ਰੱਖਣ ਨਾਲ ਕੰਨਿਆਦਾਨ ਜਿੰਨਾ ਹੀ ਪੁੰਨ ਅਤੇ ਫਲ਼ ਮਿਲਦਾ ਹੈ। ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਵਿਅਕਤੀ ਦੇ ਸਾਰੇ ਦੁੱਖਾਂ ਦਾ ਅੰਤ ਹੁੰਦਾ ਹੈ ਅਤੇ ਉਸ ਨੂੰ ਮੌਤ ਤੋਂ ਬਾਅਦ ਮੋਖ ਦੀ ਪ੍ਰਾਪਤੀ ਹੁੰਦੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜੇਕਰ ਤੁਸੀਂ ਵੀ ਇਸ ਵਾਰ ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਣ ਬਾਰੇ ਸੋਚ ਰਹੇ ਹੋ, ਤਾਂ ਅੱਗੇ ਦਿੱਤੀ ਗਈ ਪੂਜਾ ਵਿਧੀ ਦੀ ਸਹਾਇਤਾ ਨਾਲ ਇਸ ਦਿਨ ਵਰਤ ਅਤੇ ਪੂਜਾ ਕਰ ਸਕਦੇ ਹੋ।
ਇਕਾਦਸ਼ੀ ਦੇ ਵਰਤ ਦੇ ਨਿਯਮਾਂ ਦੀ ਸ਼ੁਰੂਆਤ ਦਸ਼ਮੀ ਤਿਥੀ ਤੋਂ ਹੀ ਹੋ ਜਾਂਦੀ ਹੈ।ਨਿਯਮ ਦੇ ਅਨੁਸਾਰ, ਦਸ਼ਮੀ ਤਿਥੀ ਵਾਲ਼ੇ ਦਿਨ ਸੂਰਜ ਅਸਤ ਹੋਣ ਤੋਂ ਬਾਅਦ ਭੋਜਨ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ, ਰਾਤ ਨੂੰ ਸੌਣ ਤੋਂ ਪਹਿਲਾਂ ਵਿਸ਼ਣੂੰ ਜੀ ਦਾ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਟਤਿਲਾ ਇਕਾਦਸ਼ੀ ਦੇ ਦਿਨ ਸਵੇਰੇ ਜਲਦੀ ਉੱਠ ਕੇ ਨਿੱਤ ਕਿਰਿਆਵਾਂ ਤੋਂ ਵਿਹਲੇ ਹੋਣ ਤੋਂ ਬਾਅਦ, ਇੱਕ ਗੜਵੀ ਵਿੱਚ ਜਲ ਭਰੋ ਅਤੇ ਫੇਰ ਉਸ ਵਿੱਚ ਤਿਲ ਮਿਲਾ ਕੇ ਇਸ ਨਾਲ ਇਸ਼ਨਾਨ ਕਰੋ। ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਜੀ ਦਾ ਧਿਆਨ ਕਰਦੇ ਹੋਏ ਵਰਤ ਦਾ ਸੰਕਲਪ ਕਰੋ।
ਹੁਣ ਆਪਣੇ ਘਰ ਦੇ ਪੂਜਾ ਸਥਾਨ ਵਿੱਚ ਵਿਸ਼ਣੂੰ ਜੀ ਦੀ ਤਸਵੀਰ ਜਾਂ ਮੂਰਤੀ ਨੂੰ ਚੌਂਕੀ 'ਤੇ ਸਥਾਪਤ ਕਰੋ। ਫੇਰ ਗੰਗਾ ਜਲ ਵਿੱਚ ਤਿਲ ਮਿਲਾ ਕੇ ਮੂਰਤੀਆਂ 'ਤੇ ਛਿੜਕਾਅ ਕਰੋ ਅਤੇ ਪੰਚਾਮ੍ਰਿਤ ਨਾਲ ਉਨ੍ਹਾਂ ਨੂੰ ਇਸ਼ਨਾਨ ਕਰਵਾਓ। ਪੰਚਾਮ੍ਰਿਤ ਵਿੱਚ ਤਿਲ ਦੇ ਬੀਜ ਜ਼ਰੂਰ ਮਿਲਾਓ।
ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਜੀ ਦੀ ਮੂਰਤੀ ਦੇ ਸਾਹਮਣੇ ਦੇਸੀ ਘੀ ਦਾ ਦੀਵਾ ਜਗਾਓ ਅਤੇ ਫੁੱਲ ਚੜ੍ਹਾਓ। ਫੇਰ ਧੂਪ ਅਤੇ ਦੀਵੇ ਨਾਲ ਵਿਸ਼ਣੂੰ ਜੀ ਦੀ ਆਰਤੀ ਕਰੋ ਅਤੇ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।ਸ਼ਟਤਿਲਾ ਇਕਾਦਸ਼ੀ 2025 ਦੇ ਅਨੁਸਾਰ,ਪੂਜਾ ਕਰਨ ਤੋਂ ਬਾਅਦ ਭਗਵਾਨ ਨੂੰ ਪ੍ਰਸਾਦ ਦੇ ਰੂਪ ਵਿੱਚ ਤਿਲ ਦਾ ਭੋਗ ਜ਼ਰੂਰ ਲਗਾਓ।
ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ
ਇੱਕ ਵਾਰੀ ਨਾਰਦ ਮੁਨੀ ਬੈਕੁੰਠ ਧਾਮ ਗਏ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਵਿਸ਼ਣੂੰ ਜੀ ਤੋਂ ਸ਼ਟਤਿਲਾ ਇਕਾਦਸ਼ੀ ਦੇ ਵਰਤ ਦੇ ਮਹੱਤਵ ਬਾਰੇ ਪੁੱਛਿਆ। ਭਗਵਾਨ ਵਿਸ਼ਣੂੰ ਨੇ ਦੱਸਿਆ ਕਿ ਪ੍ਰਾਚੀਨ ਕਾਲ ਵਿੱਚ ਧਰਤੀ ਉੱਤੇ ਇੱਕ ਬ੍ਰਾਹਮਣ ਦੀ ਪਤਨੀ ਰਹਿੰਦੀ ਸੀ, ਜਿਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਭਗਵਾਨ ਵਿਸ਼ਣੂੰ ਜੀ ਦੀ ਪੱਕੀ ਭਗਤ ਸੀ। ਇੱਕ ਵਾਰੀ ਉਸ ਨੇ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰਨ ਲਈ ਹਰ ਮਹੀਨੇ ਵਿੱਚ ਇੱਕ ਵਾਰੀ ਵਰਤ ਰੱਖਿਆ। ਇਹ ਵਰਤ ਰੱਖਣ ਨਾਲ ਉਸ ਦਾ ਸਰੀਰ ਸ਼ੁੱਧ ਹੋ ਗਿਆ। ਹਾਲਾਂਕਿ, ਉਹ ਕਦੇ ਵੀ ਬ੍ਰਾਹਮਣ ਅਤੇ ਦੇਵਤਿਆਂ ਨੂੰ ਅੰਨ ਦਾਨ ਨਹੀਂ ਕਰਦੀ ਸੀ। ਇੱਕ ਦਿਨ ਭਗਵਾਨ ਵਿਸ਼ਣੂੰ ਆਪ ਉਸ ਦੇ ਕੋਲ ਭੋਜਨ ਮੰਗਣ ਲਈ ਗਏ।
ਵਿਸ਼ਣੂੰ ਜੀ ਦੇ ਭੋਜਨ ਮੰਗਣ 'ਤੇ ਉਸ ਔਰਤ ਨੇ ਇੱਕ ਮਿੱਟੀ ਦਾ ਪਿੰਡ ਉਨ੍ਹਾਂ ਦੇ ਹੱਥਾਂ 'ਤੇ ਰੱਖ ਦਿੱਤਾ। ਉਸ ਪਿੰਡ ਨੂੰ ਲੈ ਕੇ ਭਗਵਾਨ ਬੈਕੁੰਠ ਵਾਪਸ ਆ ਗਏ ਅਤੇ ਇਸ ਤੋਂ ਕੁਝ ਸਮੇਂ ਬਾਅਦ ਉਸ ਔਰਤ ਦੀ ਮੌਤ ਹੋ ਗਈ ਅਤੇ ਉਸ ਨੂੰ ਬੈਕੁੰਠ ਵਿੱਚ ਸਥਾਨ ਪ੍ਰਾਪਤ ਹੋ ਗਿਆ। ਇੱਥੇ ਉਸ ਨੂੰ ਇੱਕ ਝੌਂਪੜੀ ਅਤੇ ਅੰਬ ਦਾ ਦਰੱਖਤ ਮਿਲਿਆ। ਝੌਂਪੜੀ ਦੇ ਅੰਦਰ ਕੁਝ ਨਹੀਂ ਸੀ, ਜਿਸ ਨੂੰ ਦੇਖ ਕੇ ਉਹ ਔਰਤ ਵਿਸ਼ਣੂੰ ਜੀ ਦੇ ਕੋਲ ਗਈ ਅਤੇ ਬੋਲੀ, "ਹਮੇਸ਼ਾ ਧਰਮ ਦੀ ਪਾਲਣਾ ਕਰਨ ਦੇ ਬਾਵਜੂਦ ਮੇਰੀ ਝੌਂਪੜੀ ਖਾਲੀ ਕਿਉਂ ਹੈ?" ਇਸ 'ਤੇ ਭਗਵਾਨ ਨੇ ਕਿਹਾ ਕਿ ਉਸ ਨੇ ਕਦੇ ਵੀ ਅੰਨ ਦਾਨ ਨਹੀਂ ਕੀਤਾ ਅਤੇ ਭੀਖ਼ ਵਿੱਚ ਉਨ੍ਹਾਂ ਨੂੰ ਮਿੱਟੀ ਦਾ ਪਿੰਡ ਦਿੱਤਾ। ਇਸ ਲਈ ਅੱਜ ਉਸ ਨੂੰ ਇਹ ਫਲ਼ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਭਗਵਾਨ ਵਿਸ਼ਣੂੰ ਨੇ ਕਿਹਾ ਕਿ ਜਦੋਂ ਦੇਵ ਕੰਨਿਆਵਾਂ ਤੁਹਾਡੇ ਕੋਲ ਮਿਲਣ ਲਈ ਤੁਹਾਡੀ ਝੌਂਪੜੀ ਵਿੱਚ ਆਉਣ, ਤਾਂ ਤੁਸੀਂ ਉਦੋਂ ਤੱਕ ਦਰਵਾਜਾ ਨਾ ਖੋਲਣਾ, ਜਦੋਂ ਤੱਕ ਉਹ ਤੁਹਾਨੂੰ ਸ਼ਟਤਿਲਾ ਇਕਾਦਸ਼ੀ ਵਰਤ ਦੀ ਵਿਧੀ ਨਾ ਦੱਸ ਦੇਣ।
ਇਸ ਤੋਂ ਬਾਅਦ ਔਰਤ ਨੇ ਦੇਵ ਕੰਨਿਆ ਦੁਆਰਾ ਦੱਸੀ ਗਈ ਵਿਧੀ ਨਾਲ ਹੀ ਸ਼ਟਤਿਲਾ ਇਕਾਦਸ਼ੀ ਦਾ ਵਰਤ ਕੀਤਾ ਅਤੇ ਇਸ ਵਰਤ ਦੀ ਮਹਿਮਾ ਨਾਲ ਉਸ ਦੀ ਝੌਂਪੜੀ ਅੰਨ ਅਤੇ ਧਨ-ਧਾਨ ਨਾਲ ਭਰ ਗਈ।ਸ਼ਟਤਿਲਾ ਇਕਾਦਸ਼ੀ 2025 ਕਹਿੰਦਾ ਹੈ ਕਿਇਸ ਕਥਾ ਦਾ ਉਦਾਹਰਣ ਦਿੰਦੇ ਹੋਏ ਭਗਵਾਨ ਵਿਸ਼ਣੂੰ ਜੀ ਨੇ ਨਾਰਦ ਜੀ ਨੂੰ ਕਿਹਾ ਕਿ ਜਿਹੜਾ ਵਿਅਕਤੀ ਸੱਚੇ ਮਨ ਨਾਲ ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਦਾ ਹੈ ਅਤੇ ਇਸ ਦਿਨ ਤਿਲ ਦਾ ਦਾਨ ਕਰਦਾ ਹੈ, ਉਸ ਨੂੰ ਮੋਖ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਅੱਗੇ ਦੱਸਿਆ ਗਿਆ ਹੈ ਕਿ ਵਿਸ਼ਣੂੰ ਜੀ ਦੇ ਇਸ ਪਵਿੱਤਰ ਦਿਹਾੜੇ 'ਤੇ ਕਿਹੜੇ ਸ਼ੁਭ ਕਾਰਜ ਕੀਤੇ ਜਾ ਸਕਦੇ ਹਨ:
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਇਸ ਇਕਾਦਸ਼ੀ ਦੇ ਦਿਨ 6 ਪ੍ਰਕਾਰ ਨਾਲ ਤਿਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿੱਚ ਸਭ ਤੋਂ ਪਹਿਲਾਂ ਇਸ਼ਨਾਨ ਦੇ ਪਾਣੀ ਵਿੱਚ ਤਿਲ ਪਾ ਕੇ ਇਸ਼ਨਾਨ ਕਰਨ ਦਾ ਵਿਧਾਨ ਹੈ। ਦੂਜਾ, ਤਿਲ ਦੇ ਤੇਲ ਨਾਲ ਇਸ ਦਿਨ ਮਾਲਿਸ਼ ਕਰਨੀ ਚਾਹੀਦੀ ਹੈ। ਤੀਜਾ, ਤਿਲ ਦਾ ਹਵਨ ਅਤੇ ਚੌਥਾ ਹੈ ਤਿਲ ਦਾ ਪਾਣੀ ਪੀਣਾ। ਇਸ ਵਿੱਚ ਪੰਜਵਾਂ ਹੈ ਤਿਲਾਂ ਦਾ ਦਾਨ ਕਰਨਾ ਅਤੇ ਛੇਵਾਂ ਹੈ ਤਿਲ ਨਾਲ ਬਣੀਆਂ ਚੀਜ਼ਾਂ ਖਾਣਾ।
ਇਸ ਦਿਨ ਇਨ 6 ਪ੍ਰਕਾਰ ਨਾਲ ਤਿਲ ਦਾ ਪ੍ਰਯੋਗ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਸ਼ਟਤਿਲਾ ਇਕਾਦਸ਼ੀ ਵਿੱਚ ਇਨ੍ਹਾਂ 6 ਤਰੀਕਿਆਂ ਨਾਲ ਤਿਲ ਦਾ ਪ੍ਰਯੋਗ ਕਰਦਾ ਹੈ, ਤਾਂ ਉਸ ਨੂੰ ਮੋਖ ਦੀ ਪ੍ਰਾਪਤੀ ਹੁੰਦੀ ਹੈ।ਸ਼ਟਤਿਲਾ ਇਕਾਦਸ਼ੀ 2025 ਦੇ ਅਨੁਸਾਰ,ਇਸੇ ਤਰ੍ਹਾਂ ਇਸ ਸ਼ੁਭ ਦਿਨ 'ਤੇ ਤਿਲ ਦਾ ਦਾਨ ਕਰਨ ਨਾਲ ਗਰੀਬੀ ਅਤੇ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਸ਼ਟਤਿਲਾ ਇਕਾਦਸ਼ੀ 2025 ਦੇ ਮੌਕੇ 'ਤੇ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰਨ ਲਈ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਇਹ ਉਪਾਅ ਕਰ ਸਕਦੇ ਹੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਸਾਲ 2025 ਵਿੱਚ ਸ਼ਟਤਿਲਾ ਇਕਾਦਸ਼ੀ ਕਦੋਂ ਹੈ?
ਸ਼ਟਤਿਲਾ ਇਕਾਦਸ਼ੀ 25 ਜਨਵਰੀ 2025 ਨੂੰ ਹੋਵੇਗੀ।
2. ਸ਼ਟਤਿਲਾ ਇਕਾਦਸ਼ੀ ਵਾਲ਼ੇ ਦਿਨ ਵਰਤ ਰੱਖਣ ਨਾਲ ਕੀ ਹੁੰਦਾ ਹੈ?
ਇਹ ਵਰਤ ਰੱਖਣ ਨਾਲ ਮੋਖ ਦੀ ਪ੍ਰਾਪਤੀ ਹੁੰਦੀ ਹੈ।
3. ਇਕਾਦਸ਼ੀ ਦਾ ਵਰਤ ਕੌਣ ਰੱਖ ਸਕਦਾ ਹੈ?
ਇਕਾਦਸ਼ੀ ਦਾ ਵਰਤ ਕੋਈ ਵੀ ਰੱਖ ਸਕਦਾ ਹੈ।