ਸੂਰਜ ਗ੍ਰਹਿਣ 2025

Author: Charu Lata | Updated Fri, 21 Mar 2025 02:21 PM IST

ਸੂਰਜ ਗ੍ਰਹਿਣ 2025 ਲੇਖ ਵਿੱਚਅਸੀਂ ਤੁਹਾਨੂੰ ਇਸ ਸਾਲ ਦੇ ਪਹਿਲੇ ਗ੍ਰਹਿਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ। ਐਸਟ੍ਰੋਸੇਜ ਏ ਆਈ ਆਪਣੇ ਪਾਠਕਾਂ ਨੂੰ ਸਮੇਂ-ਸਮੇਂ 'ਤੇ ਜੋਤਿਸ਼ ਦੀ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਉਂਦਾ ਰਿਹਾ ਹੈ। ਅੱਜ ਦੇ ਇਸ ਖਾਸ ਲੇਖ ਵਿੱਚ, ਅਸੀਂ ਸਾਲ 2025 ਦੇ ਪਹਿਲੇ ਸੂਰਜ ਗ੍ਰਹਿਣ ਬਾਰੇ ਵਿਸਥਾਰ ਵਿੱਚ ਚਰਚਾ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ, 2025 ਨੂੰ ਲੱਗਣ ਜਾ ਰਿਹਾ ਹੈ ਅਤੇ ਇਸ ਦਿਨ ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਵੀ ਹੋਵੇਗਾ, ਜਿਸ ਨੂੰ ਜੋਤਿਸ਼ ਦੀ ਦੁਨੀਆ ਵਿੱਚ ਸਭ ਤੋਂ ਮਹੱਤਵਪੂਰਣ ਗੋਚਰ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਸੂਰਜ ਗ੍ਰਹਿਣ ਨੂੰ ਇੱਕ ਮਹੱਤਵਪੂਰਣ ਜੋਤਿਸ਼ ਅਤੇ ਖਗੋਲੀ ਘਟਨਾ ਵੱਜੋਂ ਜਾਣਿਆ ਜਾਂਦਾ ਹੈ। ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇੱਕ ਸਿੱਧੀ ਰੇਖਾ ਵਿੱਚ ਆਉਂਦੇ ਹਨ, ਤਾਂ ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਆਪਣੇ ਧੁਰੇ 'ਤੇ ਘੁੰਮਦੀ ਹੋਈ ਸੂਰਜ ਦੁਆਲੇ ਪਰਿਕਰਮਾ ਕਰਦੀ ਹੈ। ਇਸੇ ਤਰਤੀਬ ਵਿੱਚ, ਚੰਦਰਮਾ, ਧਰਤੀ ਦਾ ਉਪਗ੍ਰਹਿ ਹੋਣ ਕਰਕੇ, ਧਰਤੀ ਦੀ ਪਰਿਕਰਮਾ ਕਰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ 'ਤੇ ਜੀਵਨ ਸਿਰਫ਼ ਸੂਰਜ ਦੇਵਤਾ ਦੀ ਰੌਸ਼ਨੀ ਨਾਲ ਹੀ ਸੰਭਵ ਹੈ ਅਤੇ ਸੂਰਜ ਦੀ ਰੌਸ਼ਨੀ ਹੀ ਧਰਤੀ ਅਤੇ ਚੰਦਰਮਾ 'ਤੇ ਪੈਂਦੀ ਹੈ। ਧਰਤੀ ਅਤੇ ਚੰਦਰਮਾ ਆਪਣੇ-ਆਪਣੇ ਪਰਿਕਰਮਾ ਪੱਥ ਘੁੰਮਦੇ ਹਨ ਅਤੇ ਅਜਿਹੀ ਸਥਿਤੀ ਵਿੱਚ, ਕਈ ਵਾਰ ਚੰਦਰਮਾ ਧਰਤੀ ਦੇ ਇੰਨਾ ਨੇੜੇ ਆ ਜਾਂਦਾ ਹੈ ਕਿ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕਦੀ, ਤਾਂ ਇਸ ਸਥਿਤੀ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ, ਜੋ ਪੂਰਣ ਜਾਂ ਅੰਸ਼ਕ ਹੋ ਸਕਦਾ ਹੈ।

ਸਾਲ 2025 ਦਾ ਸੂਰਜ ਗ੍ਰਹਿਣ: ਜੋਤਿਸ਼ ਦੀ ਦ੍ਰਿਸ਼ਟੀ ਤੋਂ

ਸੂਰਜ ਗ੍ਰਹਿਣ ਨੂੰ ਜੋਤਿਸ਼ ਵਿੱਚ ਇੱਕ ਵਿਸ਼ੇਸ਼ ਘਟਨਾ ਮੰਨਿਆ ਜਾਂਦਾ ਹੈ। ਇਹ ਉਸ ਸਮੇਂ ਨੂੰ ਦਰਸਾਉਂਦਾ ਹੈ, ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇੱਕ ਸਿੱਧੀ ਰੇਖਾ ਵਿੱਚ ਆਉਂਦੇ ਹਨ। ਅਜਿਹੀ ਸਥਿਤੀ ਵਿੱਚ, ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਅਤੇ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕਦਾ ਹੈ ਅਤੇ ਇਸ ਘਟਨਾ ਨੂੰ ਪਰਿਵਰਤਨਕਾਰੀ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਦੁਨੀਆ ਵਿੱਚ ਇੱਕ ਨਵੀਂ ਸ਼ੁਰੂਆਤ ਲਿਆਉਂਦਾ ਹੈ ਅਤੇ ਇਸ ਦਾ ਪ੍ਰਭਾਵ ਕਿਸੇ ਵਿਅਕਤੀ ਦੇ ਜੀਵਨ ਵਿੱਚ ਵੱਡੇ ਬਦਲਾਅ ਲਿਆਉਣ ਦੇ ਸਮਰੱਥ ਹੁੰਦਾ ਹੈ। ਸੂਰਜ ਗ੍ਰਹਿਣ ਦਰਸਾਉਂਦਾ ਹੈ ਕਿ ਤੁਹਾਨੂੰ, ਆਪਣੀ ਜ਼ਿੰਦਗੀ ਵਿੱਚ ਜੋ ਚਾਹੁੰਦੇ ਹੋ, ਉਸ ਨੂੰ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡੇ ਸਾਹਮਣੇ ਨਵੇਂ ਮੌਕੇ ਆ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਮਨੁੱਖੀ ਜੀਵਨ ਅਤੇ ਦੁਨੀਆ 'ਤੇ ਕਈ ਮਹੀਨਿਆਂ ਤੱਕ ਰਹਿੰਦਾ ਹੈ। ਨਾਲ ਹੀ, ਇਸ ਦੇ ਪ੍ਰਭਾਵਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਵੀ ਸੂਰਜ ਗ੍ਰਹਿਣ 2025 ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹੋ, ਤਾਂ ਇਸ ਲੇਖ ਨੂੰ ਅੰਤ ਤੱਕ ਪੜ੍ਹਦੇ ਰਹੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਦਾ ਸੂਰਜ ਗ੍ਰਹਿਣ: ਦ੍ਰਿਸ਼ਮਾਨ ਹੋਣ ਦੇ ਸਥਾਨ ਅਤੇ ਸਮਾਂ

ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜੋ ਕਿ 29 ਮਾਰਚ 2025 ਨੂੰ ਲੱਗੇਗਾ, ਉਹ ਇੱਕ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ।

ਤਿਥੀ ਦਿਨ ਅਤੇ ਦਿਨਾਂਕ ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ ਕਿੱਥੇ ਦ੍ਰਿਸ਼ਮਾਨ ਹੋਵੇਗਾ
ਚੇਤ ਮਹੀਨਾ ਕ੍ਰਿਸ਼ਣ ਪੱਖ ਮੱਸਿਆ ਤਿਥੀ

29 ਮਾਰਚ 2025,

ਸ਼ਨੀਵਾਰ

ਦੁਪਹਿਰ 14:21 ਵਜੇ ਤੋਂ

ਸ਼ਾਮ 18:14 ਤੱਕ

ਬਰਮੂੜਾ, ਬਾਰਬਾਡੋਸ, ਡੈੱਨਮਾਰਕ, ਆਸਟ੍ਰੀਆ, ਬੈਲਜੀਅਮ, ਉੱਤਰੀ ਬ੍ਰਾਜ਼ੀਲ, ਫਿਨਲੈਂਡ, ਜਰਮਨੀ, ਫ੍ਰਾਂਸ, ਹੰਗਰੀ, ਆਇਰਲੈਂਡ, ਮੋਰੱਕੋ, ਗ੍ਰੀਨਲੈਂਡ, ਕਨੇਡਾ ਦਾ ਪੂਰਬੀ ਭਾਗ, ਲਿਥੂਆਨੀਆ, ਹਾਲੈਂਡ, ਪੁਰਤਗਾਲ, ਉੱਤਰੀ ਰੂਸ, ਸਪੇਨ, ਸੂਰੀਨਾਮ, ਸਵੀਡਨ, ਪੋਲੈਂਡ, ਪੁਰਤਗਾਲ, ਨਾਰਵੇ, ਯੂਕ੍ਰੇਨ, ਸਵਿਟਜ਼ਰਲੈਂਡ, ਇੰਗਲੈਂਡ ਅਤੇ ਅਮਰੀਕਾ ਦਾ ਪੂਰਬੀ ਖੇਤਰ

(ਭਾਰਤ ਵਿੱਚ ਦ੍ਰਿਸ਼ਮਾਨ ਨਹੀਂ)

ਨੋਟ: ਜਦੋਂ ਸਾਲ 2025 ਵਿੱਚ ਲੱਗਣ ਵਾਲ਼ੇ ਸੂਰਜ ਗ੍ਰਹਿਣ ਦੀ ਗੱਲ ਆਉਂਦੀ ਹੈ, ਤਾਂ ਉਪਰੋਕਤ ਸਾਰਣੀ ਵਿੱਚ ਦਿੱਤਾ ਗਿਆ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਸਾਲ 2025 ਦਾ ਸੂਰਜ ਗ੍ਰਹਿਣ: ਦੇਸ਼-ਦੁਨੀਆ ‘ਤੇ ਪ੍ਰਭਾਵ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਦਾ ਸੂਰਜ ਗ੍ਰਹਿਣ: ਇਨ੍ਹਾਂ ਰਾਸ਼ੀਆਂ ‘ਤੇ ਪਵੇਗਾ ਨਕਾਰਾਤਮਕ ਪ੍ਰਭਾਵ

ਮੇਖ਼ ਰਾਸ਼ੀ

ਸੂਰਜ ਗ੍ਰਹਿਣ ਮੇਖ਼ ਰਾਸ਼ੀ ਦੇ ਤਹਿਤ ਜੰਮੇ ਜਾਤਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ਇਸ ਤੋਂ ਇਲਾਵਾ ਇਹ ਲੋਕ ਨਿਰਾਸ਼ਾ, ਮੂਡ ਸਵਿੰਗ, ਸਿਰ ਦਰਦ, ਉਲਟੀਆਂ ਅਤੇ ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹਨ। ਸੂਰਜ ਗ੍ਰਹਿਣ 2025 ਦੇ ਪ੍ਰਭਾਵ ਕਾਰਨ, ਤੁਹਾਡੇ ਘਰ ਅਤੇ ਪਰਿਵਾਰ ਦਾ ਮਾਹੌਲ ਵਿਗੜ ਸਕਦਾ ਹੈ, ਜਿਸ ਕਾਰਨ ਤੁਸੀਂ ਬੇਚੈਨ ਨਜ਼ਰ ਆ ਸਕਦੇ ਹੋ। ਗ੍ਰਹਿਣ ਤੋਂ ਪਹਿਲਾਂ, ਗ੍ਰਹਿਣ ਦੇ ਦੌਰਾਨ ਅਤੇ ਬਾਅਦ ਵਿੱਚ, ਇਸ ਰਾਸ਼ੀ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਆਪਣੀ ਮਾਂ ਨਾਲ ਝਗੜੇ ਜਾਂ ਅਸਹਿਮਤੀ ਹੋਣ ਦੀ ਸੰਭਾਵਨਾ ਹੈ। ਨਤੀਜੇ ਵੱਜੋਂ, ਤੁਹਾਡੇ ਲਈ ਧਿਆਨ ਕਰਨਾ ਸਭ ਤੋਂ ਵਧੀਆ ਰਹੇਗਾ। ਜਿਹੜੇ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮਹਾਰਾਜ ਦੀ ਸਥਿਤੀ ਕਮਜ਼ੋਰ ਹੈ, ਉਨ੍ਹਾਂ ਦੇ ਲਈ ਇਸ ਸਮੇਂ ਪ੍ਰਤੀਯੋਗਿਤਾ ਪ੍ਰੀਖਿਆ ਪਾਸ ਕਰਨਾ ਆਸਾਨ ਨਹੀਂ ਹੋਵੇਗਾ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ, ਸੂਰਜ ਦੇਵਤਾ ਤੁਹਾਡੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਛੇਵੇਂ ਘਰ ਵਿੱਚ ਰਾਹੂ ਨਾਲ ਸੰਯੋਜਨ ਕਰ ਰਿਹਾ ਹੈ, ਜੋ ਕਿ ਬਿਮਾਰੀ ਅਤੇ ਰੋਗ ਦਾ ਘਰ ਹੈ। ਤੁਹਾਨੂੰ ਦੱਸ ਦੇਈਏ ਕਿ ਕੁੰਡਲੀ ਦਾ ਛੇਵਾਂ ਘਰ ਵੀ ਸਰਕਾਰ ਨੂੰ ਦਰਸਾਉਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ, ਸਰਕਾਰੀ ਨੌਕਰੀ ਕਰਨ ਵਾਲ਼ੇ ਲੋਕਾਂ ਨੂੰ ਪੁੱਛਗਿੱਛ ਜਾਂ ਬੌਸ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ, ਆਪਣੇ ਸਮਾਜਿਕ ਜੀਵਨ ਵਿੱਚ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਸਹਿਕਰਮੀਆਂ ਨਾਲ ਕੁਝ ਮੱਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਸੀਂ ਦੂਜਿਆਂ ਨਾਲ ਸਖ਼ਤ ਜਾਂ ਉਨ੍ਹਾਂ ਨੂੰ ਕੰਟਰੋਲ ਕਰਨ ਵਾਲ਼ੇ ਹੋ ਸਕਦੇ ਹੋ। ਅਜਿਹੇ ਵਿੱਚ, ਤੁਹਾਡੀ ਨਿੱਜੀ ਤਰੱਕੀ ਦੇ ਰਸਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਕਾਰਨ ਤੁਸੀਂ ਰਚਨਾਤਮਕ ਰੂਪ ਤੋਂ ਸੋਚਣ ਅਤੇ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਵਿੱਚ ਅਸਫਲ ਹੋ ਸਕਦੇ ਹੋ। ਸੂਰਜ ਗ੍ਰਹਿਣ ਦੀ ਅਵਧੀ ਤੁਹਾਡੇ ਸ਼ਬਦਾਂ, ਕੰਮਾਂ ਅਤੇ ਆਪਣੇ-ਆਪ ਨੂੰ ਸਮਝਣ ਦਾ ਸਮਾਂ ਹੋਵੇਗਾ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਸੂਰਜ ਗ੍ਰਹਿਣ ਦੇ ਦੌਰਾਨ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਅਣਜਾਣ ਦੁਸ਼ਮਣਾਂ, ਬਿਮਾਰੀ, ਕਰਜ਼ੇ ਜਾਂ ਚੋਰੀ ਆਦਿ ਦਾ ਡਰ ਹੋ ਸਕਦਾ ਹੈ। ਸੂਰਜ ਤੁਹਾਡੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਅਜਿਹੀ ਸਥਿਤੀ ਵਿੱਚ, ਤੁਹਾਨੂੰ ਨਿਸ਼ਚਿਤ ਰੂਪ ਨਾਲ਼ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਜਾਤਕਾਂ ਦਾ ਕਰਜ਼ਾ ਲਗਾਤਾਰ ਵਧ ਸਕਦਾ ਹੈ, ਜਿਸ ਕਾਰਨ ਇਹ ਵਿੱਤੀ ਸਮੱਸਿਆਵਾਂ ਤੋਂ ਪਰੇਸ਼ਾਨ ਨਜ਼ਰ ਆ ਸਕਦੇ ਹੋ। ਕਰੀਅਰ ਦੇ ਖੇਤਰ ਵਿੱਚ, ਸਹਿਕਰਮੀ ਜਾਂ ਵਿਰੋਧੀ ਤੁਹਾਡੀਆਂ ਮੁਸ਼ਕਲਾਂ ਵਧਾ ਸਕਦੇ ਹਨ। ਇੰਨਾ ਹੀ ਨਹੀਂ, ਸੂਰਜ ਗ੍ਰਹਿਣ 2025 ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਆਪਣੇ ਪਿਤਾ, ਅਧਿਆਪਕ ਜਾਂ ਸਲਾਹਕਾਰ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ, ਇਸ ਲਈ ਇਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਸੂਰਜ ਗ੍ਰਹਿਣ ਦੇ ਅਸ਼ੁਭ ਪ੍ਰਭਾਵ ਤੋਂ ਬਚਣ ਲਈ ਕਰੋ ਇਹ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸੂਰਜ ਗ੍ਰਹਿਣ ਕਦੋਂ ਲੱਗਦਾ ਹੈ?

ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਆਉਂਦਾ ਹੈ ਅਤੇ ਇਸ ਤਰ੍ਹਾਂ, ਇਹ ਤਿੰਨੇ ਗ੍ਰਹਿ ਇੱਕੋ ਰੇਖਾ ਵਿੱਚ ਆ ਜਾਂਦੇ ਹਨ, ਤਾਂ ਅਜਿਹੀ ਸਥਿਤੀ ਵਿੱਚ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕਦੀ ਅਤੇ ਇਸ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

2. 29 ਮਾਰਚ 2025 ਨੂੰ ਕਿਹੜੀ ਜੋਤਿਸ਼ ਘਟਨਾ ਹੋਣ ਵਾਲੀ ਹੈ?

29 ਮਾਰਚ, 2025 ਨੂੰ ਸ਼ਨੀ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ।

3. ਸੂਰਜ ਗ੍ਰਹਿਣ ਕਿਹੜੇ ਪੱਖ ਵਿੱਚ ਲੱਗਣ ਵਾਲਾ ਹੈ?

ਸੂਰਜ ਗ੍ਰਹਿਣ 2025 ਲੇਖ ਦੇ ਅਨੁਸਾਰ, ਸੂਰਜ ਗ੍ਰਹਿਣ ਕ੍ਰਿਸ਼ਣ ਪੱਖ ਵਿੱਚ ਲੱਗੇਗਾ।

Talk to Astrologer Chat with Astrologer