ਟੈਰੋ ਹਫਤਾਵਰੀ ਰਾਸ਼ੀਫਲ (4-10) ਮਈ, 2025

Author: Charu Lata | Updated Thu, 17 Apr 2025 04:40 PM IST

ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।


ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।

ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਜਾਤਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।

ਟੈਰੋ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਇਟਲੀ ’ਚ ਹੋਈ ਸੀ। ਸ਼ੁਰੂ ਵਿੱਚ, ਟੈਰੋ ਨੂੰ ਸਿਰਫ ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਅਤੇ ਇਸ ਤੋਂ ਅਧਿਆਤਮਿਕ ਮਾਰਗਦਰਸ਼ਨ ਲੈਣ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪਰ, 16ਵੀਂ ਸਦੀ ਵਿੱਚ ਯੂਰਪ ਦੇ ਕੁਝ ਜਾਤਕਾਂ ਨੇ ਇਸ ਦਾ ਅਸਲ ਉਪਯੋਗ ਸਮਝਿਆ ਅਤੇ ਜਾਣਿਆ ਕਿ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਇਸ ਦਾ ਮਹੱਤਵ ਕਈ ਗੁਣਾ ਵਧ ਗਿਆ।

ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।

ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ(4-10) ਮਈ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।

ਇਹ ਵੀ ਪੜ੍ਹੋ: ਰਾਸ਼ੀਫਲ 2025

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਟੈਰੋ ਹਫਤਾਵਰੀ ਰਾਸ਼ੀਫਲ (4-10) ਮਈ, 2025: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਕਿੰਗ ਆਫ ਕੱਪਸ

ਆਰਥਿਕ ਜੀਵਨ: ਦ ਵਰਲਡ

ਕਰੀਅਰ: ਸਿਕਸ ਆਫ ਕੱਪਸ

ਸਿਹਤ: ਫਾਈਵ ਆਫ ਵੈਂਡਸ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪ੍ਰੇਮ ਜੀਵਨ ਵਿੱਚ ਕਿੰਗ ਆਫ ਕੱਪਸ ਮਿਲਿਆ ਹੈ, ਜੋ ਤੁਹਾਡੇ ਜੀਵਨ ਵਿੱਚ ਪਿਆਰ, ਸਦਭਾਵਨਾ ਅਤੇ ਭਾਵੁਕ ਰਿਸ਼ਤੇ ਨੂੰ ਦਰਸਾਉਂਦਾ ਹੈ ਜਾਂ ਅਜਿਹੇ ਰਿਸ਼ਤੇ ਵਿੱਚ ਆਉਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਤੁਹਾਡਾ ਜੀਵਨ ਸਾਥੀ ਵਫ਼ਾਦਾਰ, ਦਿਆਲੂ ਅਤੇ ਭਾਵੁਕ ਹੋ ਸਕਦਾ ਹੈ।

ਵਿੱਤੀ ਜੀਵਨ ਵਿੱਚ, ਦ ਵਰਲਡ ਦੱਸਦਾ ਹੈ ਕਿ ਇਨ੍ਹਾਂ ਲੋਕਾਂ ਨੇ ਆਪਣੇ ਵਿੱਤੀ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਸਖ਼ਤ ਮਿਹਨਤ ਦੇ ਫਲ਼ ਦਾ ਆਨੰਦ ਲੈਣ ਦਾ ਸਮਾਂ ਆ ਗਿਆ ਹੈ। ਇਸ ਹਫ਼ਤੇ ਤੁਸੀਂ ਕੁਝ ਵੱਡੀਆਂ ਖਰੀਦਦਾਰੀ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਕਰਜ਼ਾ ਚੁਕਾ ਦਿਓਗੇ। ਤੁਸੀਂ ਇਹ ਸੋਚ ਸਕਦੇ ਹੋ ਕਿ ਤੁਸੀਂ ਪੈਸੇ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਤਾਂ ਜੋ ਤੁਹਾਡੀ ਜ਼ਿੰਦਗੀ ਦੌਲਤ ਅਤੇ ਖੁਸ਼ਹਾਲੀ ਨਾਲ ਭਰ ਸਕੇ।

ਕਰੀਅਰ ਦੇ ਖੇਤਰ ਵਿੱਚ,ਸਿਕਸ ਆਫ ਕੱਪਸ ਪਿਛਲੇ ਅਨੁਭਵ ਦਾ ਇਸਤੇਮਾਲ ਕਰਨ, ਪੁਰਾਣੀਆਂ ਯੋਗਤਾਵਾਂ ਨੂੰ ਮੁੜ ਸਿੱਖਣ ਜਾਂ ਕਿਸੇ ਜਾਣੇ-ਪਛਾਣੇ ਰਸਤੇ 'ਤੇ ਮੁੜ ਜਾਣ ਦਾ ਸੰਕੇਤ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਇਸ ਹਫ਼ਤੇ ਤੁਸੀਂ ਪੁਰਾਣੀਆਂ ਯਾਦਾਂ ਵਿੱਚ ਗੁਆਚ ਸਕਦੇ ਹੋ।

ਸਿਹਤ ਦੇ ਮਾਮਲੇ ਵਿੱਚ, ਹੁਣ ਤੁਸੀਂ ਮੁਸ਼ਕਲ ਸਮੇਂ ਵਿੱਚੋਂ ਸਫਲਤਾਪੂਰਵਕ ਬਾਹਰ ਨਿੱਕਲ ਸਕੋਗੇ, ਕਿਉਂਕਿ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲ ਸਥਿਤੀਆਂ ਨੂੰ ਪਾਰ ਕਰ ਲਿਆ ਹੋਵੇਗਾ। ਪਰ ਫੇਰ ਵੀ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹ ਹੋਣ ਤੋਂ ਬਚਣਾ ਪਵੇਗਾ।

ਭਾਗਸ਼ਾਲੀ ਫੁੱਲ: ਪੈਂਜ਼ੀ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਪੈਂਟੇਕਲਸ

ਆਰਥਿਕ ਜੀਵਨ: ਨਾਈਨ ਆਫ ਸਵੋਰਡਜ਼

ਕਰੀਅਰ: ਜਸਟਿਸ

ਸਿਹਤ: ਪੇਜ ਆਫ ਪੈਂਟੇਕਲਸ

ਟੈੱਨ ਆਫ ਪੈਂਟੇਕਲਸ ਨੂੰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਲਈ ਅਨੁਕੂਲ ਕਿਹਾ ਜਾਂਦਾ ਹੈ। ਇਸ ਰਾਸ਼ੀ ਦੇ ਕੁਆਰੇ ਜਾਤਕਾਂ ਦੇ ਲਈ ਇਹ ਕਾਰਡ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਸੀਂ ਅਜੇ ਕਿਸੇ ਰਿਸ਼ਤੇ ਵਿੱਚ ਪੈਣ ਲਈ ਤਿਆਰ ਨਹੀਂ ਹੋ, ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲ ਸਕਦੇ ਹੋ, ਜਿਸ ਨਾਲ ਤੁਸੀਂ ਵਿਆਹ ਕਰਵਾ ਸਕਦੇ ਹੋ।

ਵਿੱਤੀ ਜੀਵਨ ਵਿੱਚ ਪਰਿਵਾਰ ਵਿੱਚ ਜੱਦੀ ਜਾਇਦਾਦ ਜਾਂ ਪੈਸੇ ਨੂੰ ਲੈ ਕੇ ਮੱਤਭੇਦ ਹੋ ਸਕਦੇ ਹਨ। ਇਹ ਹਫ਼ਤਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਦੋਸਤਾਂ ਜਾਂ ਪਰਿਵਾਰ ਨਾਲ ਸਬੰਧਤ ਕਾਨੂੰਨੀ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਸਟਿਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਦਫ਼ਤਰ ਵਿੱਚ ਕਿਸੇ ਵਿਵਾਦ ਵਿੱਚ ਫਸ ਗਏ ਹੋ, ਤਾਂ ਤੁਹਾਨੂੰ ਬਹੁਤ ਇਮਾਨਦਾਰ ਅਤੇ ਸ਼ਾਂਤ ਰਹਿਣਾ ਚਾਹੀਦਾ ਹੈ, ਕਿਉਂਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਆਪਣੇ-ਆਪ 'ਤੇ ਵਿਸ਼ਵਾਸ ਰੱਖੋ। ਅਜਿਹੀ ਸਥਿਤੀ ਵਿੱਚ, ਤੁਹਾਡਾ ਕਰੀਅਰ ਤੁਹਾਨੂੰ ਸਫਲਤਾ ਦੇ ਰਸਤੇ 'ਤੇ ਲੈ ਕੇ ਜਾਵੇਗਾ।

ਸਿਹਤ ਦੇ ਮਾਮਲੇ ਵਿੱਚ, ਪੇਜ ਆਫ ਪੈਂਟੇਕਲਸ ਕਹਿੰਦਾ ਹੈ ਕਿ ਹੁਣ ਤੁਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ। ਦੋਸਤਾਂ ਅਤੇ ਪਿਆਰਿਆਂ ਦੇ ਤੁਹਾਡੇ ਨਾਲ ਹੋਣ ਨਾਲ ਤੁਹਾਨੂੰ ਜਲਦੀ ਠੀਕ ਹੋਣ ਵਿੱਚ ਮੱਦਦ ਮਿਲੇਗੀ।

ਭਾਗਸ਼ਾਲੀ ਫੁੱਲ: ਚਿੱਟਾ ਲਿਲੀ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਜੱਜਮੈਂਟ

ਆਰਥਿਕ ਜੀਵਨ: ਏਸ ਆਫ ਵੈਂਡਸ

ਕਰੀਅਰ: ਟੂ ਆਫ ਵੈਂਡਸ

ਸਿਹਤ: ਕਿੰਗ ਆਫ ਸਵੋਰਡਜ਼

ਮਿਥੁਨ ਰਾਸ਼ੀ ਵਾਲ਼ਿਆਂ ਨੂੰ ਪ੍ਰੇਮ ਜੀਵਨ ਵਿੱਚ ਜੱਜਮੈਂਟ ਕਾਰਡ ਮਿਲਿਆ ਹੈ ਅਤੇ ਇਹ ਉਸ ਸਮੇਂ ਨੂੰ ਦਰਸਾਉਂਦਾ ਹੈ ਜਦੋਂ ਤੁਸੀਂ ਇੱਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰੋਗੇ ਜਾਂ ਆਪਣੇ ਸਾਬਕਾ ਪ੍ਰੇਮੀ ਨਾਲ ਰਿਸ਼ਤਾ ਦੁਬਾਰਾ ਸ਼ੁਰੂ ਕਰੋਗੇ। ਇਸ ਤਰ੍ਹਾਂ, ਇਸ ਹਫ਼ਤੇ ਤੁਹਾਨੂੰ ਕਿਸੇ ਰਿਸ਼ਤੇ ਦੇ ਟੁੱਟਣ ਜਾਂ ਨਵੇਂ ਰਿਸ਼ਤੇ ਵਿੱਚ ਪ੍ਰਵੇਸ਼ ਕਰਨ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿੱਤੀ ਜੀਵਨ ਲਈ, ਏਸ ਆਫ਼ ਵੈਂਡਸ ਦਰਸਾਉਂਦਾ ਹੈ ਕਿ ਇਸ ਸਮੇਂ ਦੇ ਦੌਰਾਨ, ਤੁਹਾਨੂੰ ਪੈਸੇ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਹ ਸੰਭਵ ਹੈ ਕਿ ਤੁਸੀਂ ਜਲਦੀ ਹੀ ਕਰਜ਼ਾ-ਮੁਕਤ ਹੋ ਜਾਓਗੇ। ਇਸ ਤੋਂ ਇਲਾਵਾ, ਇਹ ਹਫ਼ਤਾ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਲਿਆ ਸਕਦਾ ਹੈ ਅਤੇ ਤੁਹਾਨੂੰ ਬੋਨਸ ਜਾਂ ਤੋਹਫ਼ਾ ਮਿਲਣ ਦੀ ਸੰਭਾਵਨਾ ਹੋਵੇਗੀ।

ਕਰੀਅਰ ਦੀ ਗੱਲ ਕਰੀਏ ਤਾਂ, ਟੂ ਆਫ ਵੈਂਡਸ ਕਾਰਡ ਦਰਸਾਉਂਦਾ ਹੈ ਕਿ ਇਹ ਜਾਤਕ ਆਪਣੇ ਕਰੀਅਰ ਸਬੰਧੀ ਭਵਿੱਖ ਦੀਆਂ ਯੋਜਨਾਵਾਂ ਬਣਾਉਂਦੇ ਨਜ਼ਰ ਆਓਣਗੇ। ਇਸ ਦੌਰਾਨ ਤੁਸੀਂ ਆਪਣੇ ਜੀਵਨ ਦੇ ਟੀਚਿਆਂ ਬਾਰੇ ਚਰਚਾ ਕਰੋਗੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਤਿਆਰੀ ਕਰੋਗੇ। ਜਿਵੇਂ-ਜਿਵੇਂ ਤੁਹਾਡੇ ਸੁਪਨੇ ਹਕੀਕਤ ਵਿੱਚ ਬਦਲਣ ਲੱਗਣਗੇ, ਅੱਗੇ ਦਾ ਸਫ਼ਰ ਤੁਹਾਡੇ ਲਈ ਸ਼ਾਨਦਾਰ ਬਣ ਜਾਵੇਗਾ।

ਸਿਹਤ ਦੀ ਗੱਲ ਕਰੀਏ ਤਾਂ ਕਿੰਗ ਆਫ ਸਵੋਰਡਜ਼ ਤੁਹਾਨੂੰ ਅਨੁਸ਼ਾਸਿਤ ਰਹਿਣ ਅਤੇ ਆਪਣੇ ਵਿਚਾਰਾਂ ਨੂੰ ਸਪਸ਼ਟ ਰੱਖਣ ਲਈ ਕਹਿੰਦਾ ਹੈ। ਨਾਲ ਹੀ, ਤੁਹਾਨੂੰ ਇੱਕ ਨਿਯਮਤ ਰੁਟੀਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਭਾਗਸ਼ਾਲੀ ਫੁੱਲ: ਗੇਰੀਯਮ

ਕਰਕ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਸਵੋਰਡਜ਼

ਆਰਥਿਕ ਜੀਵਨ: ਏਟ ਆਫ ਕੱਪਸ

ਕਰੀਅਰ: ਫਾਈਵ ਆਫ ਕੱਪਸ

ਸਿਹਤ: ਦ ਚੇਰੀਅਟ

ਪ੍ਰੇਮ ਜੀਵਨ ਵਿੱਚ ਕਰਕ ਰਾਸ਼ੀ ਵਾਲ਼ਿਆਂ ਨੂੰ ਸਿਕਸ ਆਫ ਸਵੋਰਡਜ਼ ਉੱਜਵਲ ਭਵਿੱਖ ਲਈ ਤਬਦੀਲੀ, ਤਰੱਕੀ ਅਤੇ ਕੁਝ ਚੀਜ਼ਾਂ ਪਿੱਛੇ ਛੱਡ ਕੇ ਅੱਗੇ ਵਧਣ ਨੂੰ ਦਰਸਾਉਂਦਾ ਹੈ। ਨਾਲ ਹੀ, ਪ੍ਰੇਮ ਭਰੇ ਰਿਸ਼ਤੇ ਦੇ ਲਈ ਪੁਰਾਣੇ ਦਰਦ ਜਾਂ ਬ੍ਰੇਕਅਪ ਤੋਂ ਬਾਹਰ ਆਉਣ ਦਾ ਸੰਕੇਤ ਦਿੰਦਾ ਹੈ।

ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਪੈਸੇ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਪਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਖਰਚਿਆਂ ਦਾ ਹਿਸਾਬ ਰੱਖਣਾ ਪਵੇਗਾ ਕਿ ਤੁਸੀਂ ਕਿਹੜੀ ਚੀਜ਼ ‘ਤੇ ਕਿੰਨਾ ਪੈਸਾ ਖਰਚ ਕਰ ਰਹੇ ਹੋ। ਇਸ ਦੌਰਾਨ ਤੁਹਾਨੂੰ ਕੋਈ ਵੀ ਵੱਡੀ ਖਰੀਦਦਾਰੀ ਕਰਨ ਤੋਂ ਬਚਣਾ ਪਵੇਗਾ।

ਕਰੀਅਰ ਵਿੱਚ ਫਾਈਵ ਆਫ ਕੱਪਸ ਕਾਰਡਉਦਾਸੀ ਅਤੇ ਨੁਕਸਾਨ ਨੂੰ ਦਰਸਾਉਂਦਾ ਹੈ। ਕਰੀਅਰ ਜਾਂ ਕਾਰੋਬਾਰ ਵਿੱਚ ਕੋਈ ਵਧੀਆ ਮੌਕਾ ਜਾਂ ਕੋਈ ਵੱਡਾ ਪ੍ਰੋਜੈਕਟ ਤੁਹਾਡੇ ਹੱਥੋਂ ਖਿਸਕ ਸਕਦਾ ਹੈ। ਇਹ ਸੰਭਵ ਹੈ ਕਿ ਇਸ ਹਫ਼ਤੇ ਤੁਸੀਂ ਆਪਣੀ ਨੌਕਰੀ ਛੱਡਣ ਵਰਗਾ ਕੋਈ ਵੱਡਾ ਫੈਸਲਾ ਲੈ ਸਕਦੇ ਹੋ। ਅਜਿਹੇ ਬਦਲਾਅ ਤੁਹਾਨੂੰ ਨਿਰਾਸ਼ਾ ਦੇ ਹਨੇਰੇ ਵਿੱਚ ਧੱਕ ਸਕਦੇ ਹਨ।

ਸਿਹਤ ਦੇ ਖੇਤਰ ਵਿੱਚ, ਦ ਚੇਰੀਅਟ ਕਾਰਡ ਦਰਸਾਉਂਦਾ ਹੈ ਕਿ ਕਰਕ ਰਾਸ਼ੀ ਦੇ ਲੋਕ ਇਸ ਹਫ਼ਤੇ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਚੰਗੀ ਸਿਹਤ ਪ੍ਰਾਪਤ ਕਰਨ ਦੇ ਯੋਗ ਹੋਣਗੇ। ਪਰ, ਅਜਿਹਾ ਕਰਨ ਲਈ ਤੁਹਾਨੂੰ ਅਨੁਸ਼ਾਸਿਤ ਹੋਣ, ਆਪਣੇ-ਆਪ ਨੂੰ ਕੰਟਰੋਲ ਕਰਨ ਅਤੇ ਜੀਵਨ ਸ਼ਕਤੀ ਨੂੰ ਬਣਾ ਕੇ ਰੱਖਣ ਦੀ ਲੋੜ ਹੋਵੇਗੀ।

ਭਾਗਸ਼ਾਲੀ ਫੁੱਲ: ਡੇਜ਼ੀ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਸਵੋਰਡਜ਼

ਆਰਥਿਕ ਜੀਵਨ: ਦ ਐਂਪਰਰ

ਕਰੀਅਰ: ਕੁਈਨ ਆਫ ਵੈਂਡਸ

ਸਿਹਤ: ਸੈਵਨ ਆਫ ਪੈਂਟੇਕਲਸ

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਕੁਈਨ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਦਾ ਦਿਲ ਜਿੱਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਬਰ ਰੱਖਣਾ ਪਵੇਗਾ। ਇਹ ਕਾਰਡ ਉਸ ਸਮੇਂ ਨੂੰ ਦਰਸਾਉਂਦਾ ਹੈ, ਜਦੋਂ ਤੁਸੀਂ ਆਪਣੇ ਰਿਸ਼ਤੇ ਵਿੱਚ ਅਜ਼ਾਦ ਅਤੇ ਆਤਮਨਿਰਭਰ ਦੋਵੇਂ ਰਹਿਣਾ ਚਾਹੁੰਦੇ ਹੋ। ਹਾਲਾਂਕਿ, ਇਨ੍ਹਾਂ ਲੋਕਾਂ ਨੂੰ ਆਪਣੇ ਰਿਸ਼ਤੇ ਵਿੱਚ ਸੀਮਾਵਾਂ ਨਿਰਧਾਰਤ ਕਰਨ ਲਈ ਕੁਝ ਵੱਡੇ ਬਦਲਾਅ ਕਰਨ ਦੀ ਜ਼ਰੂਰਤ ਹੋਵੇਗੀ।

ਇਹ ਸਮਾਂ ਪੈਸੇ ਨਾਲ ਸਬੰਧਤ ਯੋਜਨਾਵਾਂ ਬਣਾਉਣ ਅਤੇ ਕੁਝ ਵੱਡੇ ਕਦਮ ਚੁੱਕਣ ਲਈ ਸਭ ਤੋਂ ਵਧੀਆ ਰਹੇਗਾ। ਨਾਲ ਹੀ, ਦੂਜੇ ਪਾਸੇ, ਦ ਐਂਪਰਰ ਕਾਰਡ ਤੁਹਾਨੂੰ ਜਲਦਬਾਜ਼ੀ ਵਿੱਚ ਫੈਸਲੇ ਲੈਣ ਅਤੇ ਸਹੀ ਦਿਸ਼ਾ ਵਿੱਚ ਕੰਮ ਨਾ ਕਰਨ ਬਾਰੇ ਸਾਵਧਾਨ ਰਹਿਣ ਲਈ ਵੀ ਕਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਵਿੱਤੀ ਸਥਿਤੀ ਵਿੱਚ ਉਤਾਰ-ਚੜ੍ਹਾਅ ਦੇਖ ਸਕਦੇ ਹੋ।

ਇਨ੍ਹਾਂ ਜਾਤਕਾਂ ਕੋਲ ਆਪਣੇ ਕੰਮ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਦੀ ਯੋਗਤਾ ਅਤੇ ਵਿਚਾਰ ਦੋਵੇਂ ਹਨ। ਤੁਸੀਂ ਨੌਕਰੀ ਵਿੱਚ ਆਓਣ ਵਾਲ਼ੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਦ੍ਰਿੜਤਾ ਅਤੇ ਹਿੰਮਤ ਨਾਲ ਕਰ ਸਕੋਗੇ।ਇਹ ਸੰਭਵ ਹੈ ਕਿ ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉੱਥੇ ਤੁਹਾਡਾ ਅਹੁਦਾ ਬਹੁਤ ਖਾਸ ਹੋਵੇ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਕਰੀਅਰ ਵਿੱਚ ਦੂਜਿਆਂ ਲਈ ਇੱਕ ਮਿਸਾਲ ਬਣ ਸਕਦੇ ਹੋ।

ਸੈਵਨ ਆਫ ਪੈਂਟੇਕਲਸ ਦਰਸਾਉਂਦਾ ਹੈ ਕਿ ਇਸ ਰਾਸ਼ੀ ਦੇ ਲੋਕ ਆਪਣੇ ਜੀਵਨ ਵਿੱਚ ਚੰਗੀਆਂ ਆਦਤਾਂ ਦੀ ਪਾਲਣਾ ਕਰ ਰਹੇ ਹਨ। ਤੁਸੀਂ ਨਿੱਜੀ ਵਿਕਾਸ ਲਈ ਵੀ ਬਹੁਤ ਯਤਨ ਕਰ ਰਹੇ ਹੋ, ਜੋ ਭਵਿੱਖ ਵਿੱਚ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ। ਇਨ੍ਹਾਂ ਆਦਤਾਂ ਵਿੱਚ ਨਿਯਮਿਤ ਕਸਰਤ ਅਤੇ ਸੰਤੁਲਿਤ ਖੁਰਾਕ ਸ਼ਾਮਲ ਹੈ।

ਭਾਗਸ਼ਾਲੀ ਫੁੱਲ: ਸੂਰਜਮੁਖੀ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਕੱਪਸ

ਆਰਥਿਕ ਜੀਵਨ: ਟੂ ਆਫ ਪੈਂਟੇਕਲਸ

ਕਰੀਅਰ: ਏਸ ਆਫ ਪੈਂਟੇਕਲਸ

ਸਿਹਤ: ਏਸ ਆਫ ਪੈਂਟੇਕਲਸ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪ੍ਰੇਮ ਜੀਵਨ ਵਿੱਚ ਨਾਈਟ ਆਫ ਕੱਪਸ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਸਾਥੀ ਜਾਂ ਪ੍ਰੇਮੀ/ਪ੍ਰੇਮਿਕਾ ਇਸ ਹਫ਼ਤੇ ਉਨ੍ਹਾਂ ਦਾ ਬਹੁਤ ਧਿਆਨ ਰੱਖਣਗੇ ਅਤੇ ਉਨ੍ਹਾਂ ਦੇ ਪ੍ਰਤੀ ਬਹੁਤ ਭਾਵੁਕ ਹੋਣਗੇ। ਨਾਲ ਹੀ, ਉਹ ਤੁਹਾਡੇ ਵੱਲ ਧਿਆਨ ਦੇਣਗੇ ਅਤੇ ਨਤੀਜੇ ਵੱਜੋਂ ਉਨ੍ਹਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ​​ਹੋਵੇਗਾ।

ਟੂ ਆਫ ਪੈਂਟੇਕਲਸ ਕਾਰਡ ਕਹਿੰਦਾ ਹੈਕਿ ਇਹ ਜਾਤਕ ਇਸ ਹਫ਼ਤੇ ਆਪਣੇ ਵਿੱਤੀ ਜੀਵਨ ਅਤੇ ਖਰਚਿਆਂ ਵਿਚਕਾਰ ਸੰਤੁਲਨ ਬਣਾ ਕੇ ਰੱਖਣ ਲਈ ਸਖ਼ਤ ਮਿਹਨਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ, ਪੈਸੇ ਬਚਾਉਣ ਦੇ ਨਾਲ-ਨਾਲ, ਤੁਹਾਨੂੰ ਸਮਝਦਾਰੀ ਨਾਲ ਨਿਵੇਸ਼ ਕਰਨ ਦੀ ਜ਼ਰੂਰਤ ਹੋਵੇਗੀ।

ਕਰੀਅਰ ਵਿੱਚ ਏਸ ਆਫ ਪੈਂਟੇਕਲਸ ਕਹਿੰਦਾਹੈ ਕਿ ਇਹ ਹਫ਼ਤਾ ਤੁਹਾਡੇ ਲਈ ਕੁਝ ਨਵੀਆਂ ਪ੍ਰਾਪਤੀਆਂ ਲੈ ਕੇ ਆ ਸਕਦਾ ਹੈ। ਇਨ੍ਹਾਂ ਲੋਕਾਂ ਦੇ ਜੀਵਨ ਵਿੱਚ ਕੁਝ ਨਵਾਂ ਬਦਲਾਅ ਆ ਸਕਦਾ ਹੈ, ਜੋ ਕਿ ਨਵੀਂ ਨੌਕਰੀ, ਨਵੀਂ ਜ਼ਿੰਮੇਵਾਰੀ ਜਾਂ ਨਵੇਂ ਸੰਪਰਕ ਦੇ ਰੂਪ ਵਿੱਚ ਹੋ ਸਕਦਾ ਹੈ। ਇਹ ਤੁਹਾਨੂੰ ਸਫਲਤਾ ਦੇ ਰਾਹ 'ਤੇ ਲੈ ਜਾਵੇਗਾ।

ਤੁਸੀਂ ਆਓਣ ਵਾਲ਼ੇ ਹਫ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹੋਗੇ। ਨਾਲ ਹੀ, ਜੇਕਰ ਤੁਸੀਂ ਪੂਰੀ ਤਰ੍ਹਾਂ ਠੀਕ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ-ਆਪ ਨੂੰ ਆਰਾਮ ਦੇਣ ਦੀ ਲੋੜ ਹੈ।

ਭਾਗਸ਼ਾਲੀ ਫੁੱਲ: ਲਿਲੀ

ਤੁਲਾ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਵੈਂਡਸ

ਆਰਥਿਕ ਜੀਵਨ: ਕੁਈਨ ਆਫ ਕੱਪਸ

ਕਰੀਅਰ: ਨਾਈਨ ਆਫ ਕੱਪਸ

ਸਿਹਤ: ਦ ਸਨ

ਏਸ ਆਫ ਵੈਂਡਸ ਇੱਕ ਨਵੀਂ ਸ਼ੁਰੂਆਤ, ਇੱਛਾ, ਅਤੇ ਇੱਕ ਖੁਸ਼ਹਾਲ ਅਤੇ ਸੰਤੁਸ਼ਟੀਜਣਕ ਰਿਸ਼ਤੇ ਨੂੰ ਦਰਸਾਉਂਦਾ ਹੈ। ਨਾਲ ਹੀ, ਇਹ ਤੁਹਾਨੂੰ ਹਿੰਮਤ ਰੱਖਣ ਅਤੇ ਭਾਵੁਕ ਵਿਵਹਾਰ ਨਾ ਕਰਨ ਦੀ ਸਲਾਹ ਦੇ ਰਿਹਾ ਹੈ।

ਵਿੱਤੀ ਜੀਵਨ ਵਿੱਚ, ਕੁਈਨ ਆਫ ਕੱਪਸ ਸਥਿਰਤਾ, ਭਾਵਨਾਤਮਕ ਸੰਤੁਲਨ ਅਤੇ ਪੈਸੇ ਦੇ ਮਾਮਲਿਆਂ ਵਿੱਚ ਸਕਾਰਾਤਮਕ ਨਤੀਜਿਆਂ ਨੂੰ ਦਰਸਾਉਂਦਾ ਹੈ। ਹਾਲਾਂਕਿ, ਇਸ ਦੌਰਾਨ ਤੁਹਾਨੂੰ ਜਲਦਬਾਜ਼ੀ ਵਿੱਚ ਵੱਡੀ ਖਰੀਦਦਾਰੀ ਕਰਨ ਤੋਂ ਬਚਣਾ ਹੋਵੇਗਾ।

ਕਰੀਅਰ ਦੇ ਖੇਤਰ ਵਿੱਚ ਨਾਈਨ ਆਫ ਕੱਪਸ ਇੱਕ ਸ਼ੁਭ ਸੰਕੇਤ ਹੈ। ਤੁਸੀਂ ਇਸ ਹਫ਼ਤੇ ਆਪਣੇ ਕੰਮ ਦਾ ਆਨੰਦ ਮਾਣੋਗੇ। ਇਸ ਸਮੇਂ, ਜਿੱਥੇ ਤੁਸੀਂ ਆਪਣੇ ਕਰੀਅਰ ਵਿੱਚ ਹੋ, ਉੱਥੇ ਪਹੁੰਚਣਾ ਤੁਹਾਡਾ ਸੁਪਨਾ ਸੀ, ਜੋ ਹੁਣ ਸੱਚ ਹੋ ਗਿਆ ਹੈ, ਜਿਸ ਕਾਰਨ ਤੁਸੀਂ ਬਹੁਤ ਖੁਸ਼ ਨਜ਼ਰ ਆਓਗੇ।

ਦ ਸਨ ਸਿਹਤ ਖੇਤਰ ਵਿੱਚ ਜੀਵਨਸ਼ਕਤੀ, ਊਰਜਾ ਅਤੇ ਆਮ ਤੌਰ 'ਤੇ ਚੰਗੀ ਸਿਹਤ ਨੂੰ ਦਰਸਾਉਂਦਾ ਹੈ। ਇਹ ਹਫ਼ਤਾ ਤੁਹਾਡੇ ਲਈ ਸਕਾਰਾਤਮਕ ਰਹੇਗਾ, ਜੋ ਤੁਹਾਨੂੰ ਸਿਹਤਮੰਦ ਅਤੇ ਮਜ਼ਬੂਤ ​​ਬਣਾਉਣ ਦਾ ਕੰਮ ਕਰੇਗਾ।

ਭਾਗਸ਼ਾਲੀ ਫੁੱਲ: ਆਰਕਿਡ

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਕਿੰਗ ਆਫ ਸਵੋਰਡਜ਼

ਆਰਥਿਕ ਜੀਵਨ: ਏਸ ਆਫ ਪੈਂਟੇਕਲਸ

ਕਰੀਅਰ: ਕਿੰਗ ਆਫ ਵੈਂਡਸ

ਸਿਹਤ: ਜਸਟਿਸ

ਕਿੰਗ ਆਫ ਸਵੋਰਡਜ਼ ਇਨ੍ਹਾਂ ਜਾਤਕਾਂ ਦੇ ਪ੍ਰੇਮ ਜੀਵਨ ਲਈ ਬਹੁਤ ਵਧੀਆ ਹੈ ਅਤੇ ਭਵਿੱਖਬਾਣੀ ਕਰਦਾ ਹੈ ਕਿ ਇਸ ਹਫ਼ਤੇ ਤੁਸੀਂ ਆਪਣੇ ਨਾਲ ਸਮਾਂ ਬਿਤਾਓਗੇ ਅਤੇ ਬਹੁਤ ਖੁਸ਼ ਹੋਵੋਗੇ। ਤੁਸੀਂ ਇੱਕ ਮਜ਼ਬੂਤ ​​ਅਤੇ ਸੁਤੰਤਰ ਵਿਅਕਤੀ ਹੋਵੋਗੇ

ਏਸ ਆਫ ਪੈਂਟੇਕਲਸ ਕਹਿੰਦਾ ਹੈ ਕਿ ਇਹ ਹਫ਼ਤਾ ਵਿੱਤੀ ਤੌਰ 'ਤੇ ਸਥਿਰ ਰਹੇਗਾ। ਤੁਹਾਡੇ ਦੁਆਰਾ ਸ਼ੁਰੂ ਕੀਤੇ ਗਏ ਸਾਰੇ ਨਵੇਂ ਕਾਰੋਬਾਰ ਸਫਲ ਹੋਣਗੇ ਅਤੇ ਇਸ ਤਰ੍ਹਾਂ, ਤੁਸੀਂ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕੋਗੇ। ਨਾਲ ਹੀ, ਇਸ ਦੌਰਾਨ ਤੁਹਾਡੀ ਆਮਦਨ ਵਧਣ ਦੀ ਸੰਭਾਵਨਾ ਵੀ ਹੋਵੇਗੀ।

ਇਸ ਹਫ਼ਤੇ ਜਾਤਕਾਂ ਦਾ ਆਪਣੇ ਕਰੀਅਰ 'ਤੇ ਪੂਰਾ ਕੰਟਰੋਲ ਹੋਵੇਗਾ। ਇਹ ਸੰਭਵ ਹੈ ਕਿ ਤੁਸੀਂ ਆਪਣੀ ਕੰਪਨੀ ਵਿੱਚ ਇੱਕ ਉੱਚ ਅਹੁਦੇ 'ਤੇ ਹੋ, ਜਾਂ ਤੁਸੀਂ ਇੱਕ ਕਾਰੋਬਾਰ ਦੇ ਮਾਲਕ ਹੋ ਸਕਦੇ ਹੋ, ਜਿਸ ਦੇ ਹੱਥ ਵਿੱਚ ਕੰਪਨੀ ਦੀ ਪੂਰੀ ਵਾਗਡੋਰ ਹੋਵੇਗੀ।

ਸਿਹਤ ਦੇ ਸਬੰਧ ਵਿੱਚ, ਜਸਟਿਸ ਕਾਰਡ ਦਰਸਾਉਂਦਾ ਹੈ ਕਿ ਇਸ ਹਫ਼ਤੇ ਤੁਸੀਂ ਸਿਹਤਮੰਦ ਰਹੋਗੇ ਅਤੇ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਮਾਣੋਗੇ। ਪਰ, ਜੇਕਰ ਤੁਹਾਡੀ ਸਿਹਤ ਨਾਜ਼ੁਕ ਰਹੀ ਹੈ, ਤਾਂ ਹੁਣ ਤੁਸੀਂ ਜਲਦੀ ਹੀ ਸਿਹਤਮੰਦ ਹੋ ਜਾਓਗੇ।

ਭਾਗਸ਼ਾਲੀ ਫੁੱਲ: ਕਾਰਨੇਸ਼ਨ

ਧਨੂੰ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਕੱਪਸ

ਆਰਥਿਕ ਜੀਵਨ: ਸਿਕਸ ਆਫ ਪੈਂਟੇਕਲਸ

ਕਰੀਅਰ: ਸਿਕਸ ਆਫ ਵੈਂਡਸ

ਸਿਹਤ: ਦ ਡੈਵਿਲ (ਰਿਵਰਸਡ)

ਟੂ ਆਫ ਕੱਪਸ ਕਾਰਡ ਦੋ ਵਿਅਕਤੀਆਂ ਦੇ ਵਿਚਕਾਰ ਸਹਿਯੋਗ ਅਤੇ ਇਕੱਠੇ ਕੰਮ ਕਰਨ ਨੂੰ ਦਰਸਾਉਂਦਾ ਹੈ, ਜੋ ਰਿਸ਼ਤੇ ਵਿੱਚ ਤਾਲਮੇਲ ਨੂੰ ਵਧਾਏਗਾ। ਤੁਹਾਡਾ ਰਿਸ਼ਤਾ ਅਜਿਹਾ ਹੋ ਸਕਦਾ ਹੈ, ਜਿੱਥੇ ਤੁਸੀਂ ਦੋਵੇਂ ਹਰ ਕਦਮ 'ਤੇ ਇੱਕ-ਦੂਜੇ ਦਾ ਸਾਥ ਦਿਓਗੇ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਸੀਂ ਦੋਵੇਂ ਇੱਕ-ਦੂਜੇ ਨਾਲ ਦੋਸਤਾਨਾ ਵਿਵਹਾਰ ਕਰੋਗੇ ਅਤੇ ਖੁੱਲ੍ਹ ਕੇ ਗੱਲ ਕਰੋਗੇ।

ਸਿਕਸ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਕੋਈ ਨਵਾਂ ਪ੍ਰੋਜੈਕਟ ਜਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਕੋਈ ਤੁਹਾਡੀ ਮੱਦਦ ਜਾਂ ਮਾਰਗਦਰਸ਼ਨ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਲੋਕਾਂ ਨਾਲ ਸੰਪਰਕ ਕਰਨਾ ਪਵੇਗਾ, ਉਨ੍ਹਾਂ ਸਾਹਮਣੇ ਆਪਣੇ ਵਿਚਾਰ ਰੱਖਣੇ ਪੈਣਗੇ ਅਤੇ ਆਪਣੇ ਟੀਚਿਆਂ ਵੱਲ ਕਦਮ ਵਧਾਉਣੇ ਪੈਣਗੇ। ਕੁੱਲ ਮਿਲਾ ਕੇ, ਤੁਸੀਂ ਇਸ ਹਫ਼ਤੇ ਵਿੱਤੀ ਤੌਰ 'ਤੇ ਮਜ਼ਬੂਤ ​​ਹੋਵੋਗੇ।

ਸਿਕਸ ਆਫ ਵੈਂਡਸ ਕਰੀਅਰ ਦੇ ਖੇਤਰ ਵਿੱਚ ਸਫਲਤਾ, ਪ੍ਰਸ਼ੰਸਾ ਅਤੇ ਜਿੱਤ ਨੂੰ ਦਰਸਾਉਂਦਾ ਹੈ। ਸਰਲ ਸ਼ਬਦਾਂ ਵਿੱਚ, ਕੰਮ ਵਿੱਚ ਸਖ਼ਤ ਮਿਹਨਤ ਤੁਹਾਨੂੰ ਪ੍ਰਸ਼ੰਸਾ, ਤਰੱਕੀ ਜਾਂ ਕੰਮ ਦੇ ਨਵੇਂ ਮੌਕੇ ਦਿਲਵਾਏਗੀ।

ਸਿਹਤ ਦੇ ਮਾਮਲੇ ਵਿੱਚ ਤੁਹਾਡੇ ਕੋਲ ਦ ਡੈਵਿਲ (ਰਿਵਰਸਡ)ਹੈ, ਜੋ ਦੱਸ ਰਿਹਾ ਹੈ ਕਿ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਅਤੇ ਇੱਕ ਸੰਤੁਲਿਤ ਰੁਟੀਨ ਦੀ ਪਾਲਣਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਬੁਰੀਆਂ ਆਦਤਾਂ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਆਦਿ ਛੱਡਣੀਆਂ ਪੈਣਗੀਆਂ।

ਭਾਗਸ਼ਾਲੀ ਫੁੱਲ: ਸ਼ਕਲ ਵੀਡ

ਮਕਰ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ

ਆਰਥਿਕ ਜੀਵਨ: ਦ ਹੇਰੋਫੇੰਟ

ਕਰੀਅਰ: ਕਿੰਗ ਆਫ ਸਵੋਰਡਜ਼

ਸਿਹਤ: ਨਾਈਟ ਆਫ ਵੈਂਡਸ

ਥ੍ਰੀ ਆਫ ਪੈਂਟੇਕਲਸ ਕਾਰਡਇਕੱਠੇ ਕੰਮ ਕਰਨ, ਇੱਕ-ਦੂਜੇ ਦਾ ਸਤਿਕਾਰ ਕਰਨ ਅਤੇ ਸਾਂਝੇ ਵਿਚਾਰਾਂ ਅਤੇ ਟੀਚਿਆਂ ਰਾਹੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਨੂੰ ਦਰਸਾਉਂਦਾ ਹੈ। ਇਸ ਹਫ਼ਤੇ ਤੁਸੀਂ ਦੋਵੇਂ ਇੱਕ-ਦੂਜੇ ਦਾ ਸਹਿਯੋਗ ਕਰੋਗੇ ਅਤੇ ਜ਼ਿੰਦਗੀ ਵਿੱਚ ਅੱਗੇ ਵਧੋਗੇ।

ਵਿੱਤੀ ਜੀਵਨ ਵਿੱਚ ਦ ਹੇਰੋਫੇੰਟ ਕਾਰਡ ਦਰਸਾਉਂਦਾ ਹੈ ਕਿ ਇਹ ਜਾਤਕ ਆਪਣੇ ਪੈਸੇ ਨੂੰ ਰਵਾਇਤੀ ਰੂਪਾਂ ਜਿਵੇਂ ਕਿ ਬੈਂਕਾਂ ਆਦਿ ਵਿੱਚ ਸੁਰੱਖਿਅਤ ਰੱਖ ਸਕਦੇ ਹਨ। ਇਸ ਹਫ਼ਤੇ ਕਿਸੇ ਨਵੀਂ ਚੀਜ਼ ਵਿੱਚ ਪੈਸਾ ਨਾ ਲਗਾਓ ਜਾਂ ਪੈਸਾ ਕਮਾਉਣ ਦਾ ਕੋਈ ਨਵਾਂ ਤਰੀਕਾ ਨਾ ਲੱਭੋ, ਨਹੀਂ ਤਾਂ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿੰਗ ਆਫ ਸਵੋਰਡਜ਼ ਕਾਰਡਤੁਹਾਨੂੰ ਆਪਣੀਆਂ ਇੱਛਾਵਾਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੇ ਪੇਸ਼ੇਵਰ ਜੀਵਨ ਵਿੱਚ ਕੰਮ ਕਰਨ ਲਈ ਕਹਿੰਦਾ ਹੈ। ਨਾਲ ਹੀ, ਜੇਕਰ ਤੁਸੀਂ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਠੋਸ ਕਦਮ ਚੁੱਕ ਕੇ ਅੱਗੇ ਵਧਣ ਦਾ ਸਭ ਤੋਂ ਵਧੀਆ ਸਮਾਂ ਹੋਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਟੀਚਿਆਂ ਨੂੰ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਅੱਗੇ ਵਧਾਉਣਾ ਚਾਹੀਦਾ ਹੈ।

ਸਿਹਤ ਦੇ ਲਿਹਾਜ਼ ਨਾਲ, ਤੁਹਾਨੂੰ ਨਾਈਟ ਆਫ ਵੈਂਡਸ ਕਾਰਡ ਪ੍ਰਾਪਤ ਹੋਇਆ ਹੈ, ਜੋ ਇਸ ਹਫ਼ਤੇ ਜਨੂੰਨ, ਉਤਸ਼ਾਹ ਅਤੇ ਊਰਜਾ ਨੂੰ ਦਰਸਾਉਂਦਾ ਹੈ। ਪਰ, ਤੁਹਾਨੂੰ ਹਰ ਕੰਮ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨਾ ਪਵੇਗਾ।

ਭਾਗਸ਼ਾਲੀ ਫੁੱਲ: ਹਾਈਡਰੇਂਜੀਆ

ਕੁੰਭ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਕੱਪਸ

ਆਰਥਿਕ ਜੀਵਨ: ਥ੍ਰੀ ਆਫ ਵੈਂਡਸ

ਕਰੀਅਰ: ਦ ਚੇਰੀਅਟ

ਸਿਹਤ: ਦ ਫ਼ੂਲ

ਏਸ ਆਫ ਕੱਪਸ ਕਾਰਡ ਇੱਕ ਨਵੇਂ ਭਾਵਨਾਤਮਕ ਰਿਸ਼ਤੇ ਦੀ ਸ਼ੁਰੂਆਤ ਦਾ ਸੰਕੇਤ ਦੇ ਰਿਹਾ ਹੈ ਜਾਂ ਜਿਹੜੇ ਜਾਤਕ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹਨ, ਉਨ੍ਹਾਂ ਦਾ ਆਪਸੀ ਪਿਆਰ ਵਧੇਗਾ ਅਤੇ ਮਜ਼ਬੂਤ ​​ਹੋਵੇਗਾ।

ਇਹ ਹਫ਼ਤਾ ਤੁਹਾਡੇ ਲਈ ਤਰੱਕੀ ਅਤੇ ਤਰੱਕੀ ਦੇ ਮੌਕੇ ਲੈ ਕੇ ਆ ਸਕਦਾ ਹੈ। ਇਹ ਮੌਕੇ ਵਿਦੇਸ਼ ਨਾਲ ਸਬੰਧਤ ਹੋ ਸਕਦੇ ਹਨ ਅਤੇ ਅਜਿਹੀ ਸਥਿਤੀ ਵਿੱਚ, ਤੁਸੀਂ ਸਫਲਤਾ ਦੇ ਰਾਹ 'ਤੇ ਅੱਗੇ ਵਧੋਗੇ। ਇੱਕ ਪਾਸੇ, ਇਹ ਕਾਰਡ ਤੁਹਾਨੂੰ ਜੋਖਮ ਲੈ ਕੇ ਅੱਗੇ ਵਧਣ ਲਈ ਕਹਿੰਦਾ ਹੈ, ਜਦੋਂ ਕਿ ਦੂਜੇ ਪਾਸੇ, ਇਹ ਤੁਹਾਨੂੰ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਉਣ ਲਈ ਵੀ ਕਹਿ ਰਿਹਾ ਹੈ।

ਦ ਚੇਰੀਅਟ ਕਾਰਡ ਤੁਹਾਨੂੰ ਆਪਣੇ ਟੀਚਿਆਂ ਅਤੇ ਇੱਛਾਵਾਂ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਪ੍ਰੇਰਿਤ ਕਰ ਰਿਹਾ ਹੈ। ਤੁਸੀਂ ਦ੍ਰਿੜ ਇਰਾਦੇ ਨਾਲ ਅੱਗੇ ਵਧੋਗੇ ਅਤੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਵਿੱਚ ਆਉਣ ਵਾਲ਼ੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਆਤਮਵਿਸ਼ਵਾਸ ਨਾਲ ਕਰੋਗੇ।

ਸਿਹਤ ਦੇ ਖੇਤਰ ਵਿੱਚਦ ਫ਼ੂਲ ਕਾਰਡਇੱਕ ਨਵੀਂ ਸ਼ੁਰੂਆਤ ਅਤੇ ਬਿਹਤਰ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਸਕਾਰਾਤਮਕ ਰਵੱਈਆ ਅਪਣਾਓ ਅਤੇ ਆਪਣੀ ਸਿਹਤ ਨੂੰ ਪਹਿਲ ਦਿਓ ।

ਭਾਗਸ਼ਾਲੀ ਫੁੱਲ: ਗੇਰਬੇਰਾ

ਮੀਨ ਰਾਸ਼ੀ

ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ

ਆਰਥਿਕ ਜੀਵਨ: ਫਾਈਵ ਆਫ ਪੈਂਟੇਕਲਸ (ਰਿਵਰਸਡ)

ਕਰੀਅਰ: ਫੋਰ ਆਫ ਵੈਂਡਸ

ਸਿਹਤ: ਥ੍ਰੀ ਆਫ ਸਵੋਰਡਜ਼

ਦ ਹਾਈ ਪ੍ਰੀਸਟੈੱਸ ਕਾਰਡ ਰਿਸ਼ਤੇ ਵਿੱਚ ਸਤਿਕਾਰ, ਪਿਆਰ ਅਤੇ ਇਮਾਨਦਾਰੀ ਦਾ ਪ੍ਰਤੀਕ ਹੈ। ਇਸ ਹਫ਼ਤੇ ਤੁਹਾਨੂੰ ਆਪਣੇ ਮਨ ਦੀ ਅਵਾਜ਼ ਸੁਣਨੀ ਪਵੇਗੀ ਅਤੇ ਤੁਹਾਨੂੰ ਦੋਵਾਂ ਨੂੰ ਇੱਕ-ਦੂਜੇ ਦੇ ਪ੍ਰਤੀ ਵਫ਼ਾਦਾਰ ਰਹਿਣਾ ਪਵੇਗਾ।

ਫਾਈਵ ਆਫ ਪੈਂਟੇਕਲਸ (ਰਿਵਰਸਡ) ਕਹਿੰਦਾ ਹੈਕਿ ਇਸ ਹਫ਼ਤੇ ਤੁਸੀਂ ਆਪਣੇ ਵਿੱਤੀ ਜੀਵਨ ਵਿੱਚ ਕੁਝ ਸਕਾਰਾਤਮਕ ਬਦਲਾਅ ਦੇਖ ਸਕਦੇ ਹੋ ਜਿਵੇਂ ਕਿ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਪੈਸੇ ਦੀਆਂ ਸਮੱਸਿਆਵਾਂ ਦੂਰ ਹੋਣਾ, ਪੈਸਾ ਕਮਾਉਣ ਦੇ ਮੌਕੇ ਪ੍ਰਾਪਤ ਹੋਣਾ ਜਾਂ ਵਿੱਤੀ ਸਥਿਰਤਾ ਮੁੜ ਪ੍ਰਾਪਤ ਕਰਨਾ ਆਦਿ।

ਕਰੀਅਰ ਦੇ ਖੇਤਰ ਵਿੱਚ, ਫੋਰ ਆਫ ਵੈਂਡਸ ਨੂੰ ਸਥਿਰਤਾ ਅਤੇ ਸਦਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਇੱਕ ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਨੈਟਵਰਕ ਨੂੰ ਦਰਸਾਉਂਦਾ ਹੈ। ਇਸ ਅਵਧੀ ਵਿੱਚ ਤੁਸੀਂ ਅਤੇ ਤੁਹਾਡੇ ਸਹਿਕਰਮੀ ਇੱਕ-ਦੂਜੇ ਦੇ ਨੇੜੇ ਆ ਸਕਦੇ ਹੋ।

ਥ੍ਰੀ ਆਫ ਸਵੋਰਡਜ਼ ਤੁਹਾਡੇ ਬਿਮਾਰ ਹੋਣ ਅਤੇ ਭਾਵਨਾਤਮਕ ਉਤਾਰ-ਚੜ੍ਹਾਅ ਵੱਲ ਇਸ਼ਾਰਾ ਕਰਦਾ ਹੈ, ਜੋ ਤੁਹਾਡੀ ਸਿਹਤ ਨੂੰ ਪ੍ਰਭਾਵਤ ਕਰ ਸਕਦੇ ਹਨ ਜਾਂ ਫੇਰ ਤੁਸੀਂ ਭਾਵਨਾਤਮਕ ਸਮੱਸਿਆਵਾਂ ਤੋਂ ਬਾਹਰ ਆ ਸਕਦੇ ਹੋ।

ਭਾਗਸ਼ਾਲੀ ਫੁੱਲ: ਗੁਲਾਬ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਟੈਰੋ ਸਿੱਖਣ ਲਈ ਕੀ ਵਿੱਦਿਅਕ ਯੋਗਤਾ ਹੋਣੀ ਚਾਹੀਦੀ ਹੈ?

ਇੱਕ ਟੈਰੋ ਰੀਡਰ ਘੱਟੋ-ਘੱਟ 12ਵੀਂ ਪਾਸ ਹੋਣਾ ਚਾਹੀਦਾ ਹੈ।

2. ਦ ਮੈਜਿਸ਼ੀਅਨ ਕਾਰਡ ਦੀ ਵਿਸ਼ੇਸ਼ਤਾ ਕੀ ਹੈ?

ਇਹ ਕਾਰਡ ਸਵੈ-ਪ੍ਰਗਟਾਵੇ, ਯੋਗਤਾਵਾਂ ਅਤੇ ਲੀਡਰਸ਼ਿਪ ਵਰਗੇ ਗੁਣਾਂ ਨੂੰ ਦਰਸਾਉਂਦਾ ਹੈ।

3. ਕੀ ਸਟੀਕ ਭਵਿੱਖਬਾਣੀ ਲਈ ਟੈਰੋ ਦਾ ਉਪਯੋਗ ਕੀਤਾ ਜਾ ਸਕਦਾ ਹੈ?

ਹਾਂ, ਪਰ ਇਸ ਦੇ ਲਈ ਟੈਰੋ ਰੀਡਰ ਦਾ ਤਜਰਬੇਕਾਰ ਅਤੇ ਮਾਹਰ ਹੋਣਾ ਜ਼ਰੂਰੀ ਹੈ।

Talk to Astrologer Chat with Astrologer