ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।
ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।
ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਲੋਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।
ਟੈਰੋ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਇਟਲੀ ’ਚ ਹੋਈ ਸੀ। ਸ਼ੁਰੂ ਵਿੱਚ, ਟੈਰੋ ਨੂੰ ਸਿਰਫ ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਅਤੇ ਇਸ ਤੋਂ ਅਧਿਆਤਮਿਕ ਮਾਰਗਦਰਸ਼ਨ ਲੈਣ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪਰ, 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਨੇ ਇਸ ਦਾ ਅਸਲ ਉਪਯੋਗ ਸਮਝਿਆ ਅਤੇ ਜਾਣਿਆ ਕਿ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਇਸ ਦਾ ਮਹੱਤਵ ਕਈ ਗੁਣਾ ਵਧ ਗਿਆ।
ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।
ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ(09-15) ਫਰਵਰੀ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਪ੍ਰੇਮ ਜੀਵਨ: ਸੈਵਨ ਆਫ ਪੈਂਟੇਕਲਸ
ਆਰਥਿਕ ਜੀਵਨ: ਨਾਈਨ ਆਫ ਪੈਂਟੇਕਲਸ
ਕਰੀਅਰ: ਦ ਹੈਂਗਡ ਮੈਨ
ਸਿਹਤ: ਜੱਜਮੈਂਟ (ਰਿਵਰਸਡ)
ਪ੍ਰੇਮ ਜੀਵਨ ਵਿੱਚ ਸੈਵਨ ਆਫ ਪੈਂਟੇਕਲਸ ਕਾਰਡ ਦੱਸਦਾ ਹੈ ਕਿ ਤੁਹਾਡੀ ਸਾਂਝੇਦਾਰੀ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਇਹ ਕਾਰਡ ਸੰਕੇਤ ਕਰਦਾ ਹੈ ਕਿ ਤੁਸੀਂ ਇੱਕ ਅਜਿਹੇ ਰਿਸ਼ਤੇ ਨੂੰ ਵਿਕਸਿਤ ਕਰਨ ਲਈ ਆਪਣਾ ਸਮਾਂ ਅਤੇ ਊਰਜਾ ਦੇਣ ਲਈ ਤਿਆਰ ਰਹਿਣਾ ਹੋਵੇਗਾ, ਜੋ ਲੰਬੇ ਸਮੇਂ ਤੱਕ ਚੱਲੇ ਅਤੇ ਤੁਹਾਨੂੰ ਸੰਤੁਸ਼ਟੀ ਪ੍ਰਦਾਨ ਕਰੇ। ਤੁਸੀਂ ਆਪਣੇ ਰਿਸ਼ਤੇ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰੋਗੇ ਅਤੇ ਤੁਸੀਂ ਦੋਵੇਂ ਰਿਸ਼ਤੇ ਵਿੱਚ ਰਹਿ ਕੇ ਜੀਵਨ ਵਿੱਚ ਤਰੱਕੀ ਕਰੋਗੇ। ਜੇਕਰ ਤੁਸੀਂ ਸਿੰਗਲ ਹੋ, ਤਾਂ ਇਸ ਹਫ਼ਤੇ ਤੁਹਾਨੂੰ ਕੋਈ ਭਰੋਸੇਮੰਦ ਸਾਥੀ ਮਿਲ ਸਕਦਾ ਹੈ।
ਨਾਈਨ ਆਫ ਪੈਂਟੇਕਲਸ ਕਾਰਡ ਤੁਹਾਡੇ ਲਈ ਸ਼ੁਭ ਸੰਕੇਤ ਦੇ ਰਿਹਾ ਹੈ। ਇਸ ਕਾਰਡ ਦੇ ਮੁਤਾਬਕ, ਇਸ ਹਫ਼ਤੇ ਤੁਹਾਡੇ ਕੋਲ ਪੈਸਾ ਆਵੇਗਾ, ਤੁਹਾਨੂੰ ਕਰਜ਼ੇ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਤੁਸੀਂ ਵਿੱਤੀ ਪੱਧਰ ‘ਤੇ ਤੁਸੀਂ ਸਥਿਰ ਅਤੇ ਸੁਰੱਖਿਅਤ ਮਹਿਸੂਸ ਕਰੋਗੇ। ਜੇਕਰ ਤੁਸੀਂ ਪਹਿਲਾਂ ਕੋਈ ਨਿਵੇਸ਼ ਕੀਤਾ ਹੈ, ਤਾਂ ਹੁਣ ਤੁਹਾਨੂੰ ਇਸ ਦਾ ਲਾਭ ਮਿਲ ਸਕਦਾ ਹੈ। ਇਸ ਹਫ਼ਤੇ ਵਪਾਰ ਵਿੱਚ ਚੰਗੀ ਤਰੱਕੀ ਹੋਵੇਗੀ।
ਦ ਹੈਂਗਡ ਮੈਨ ਕਾਰਡ ਕਰੀਅਰ ਨਾਲ ਜੁੜੇ ਕੰਮਾਂ ਵਿੱਚ ਉਡੀਕ ਕਰਨ ਜਾਂ ਸਪਸ਼ਟਤਾ ਦੀ ਕਮੀ ਵੱਲ ਸੰਕੇਤ ਕਰ ਰਿਹਾ ਹੈ। ਕਈ ਵਾਰ ਇਹ ਕਾਰਡ ਦੱਸਦਾ ਹੈ ਕਿ ਜਦੋਂ ਤੱਕ ਚੀਜ਼ਾਂ ਸਮੇਂ ਦੇ ਅਨੁਕੂਲ ਨਹੀਂ ਹੁੰਦੀਆਂ, ਤੁਸੀਂ ਕੋਈ ਫੈਸਲਾ ਨਹੀਂ ਕਰ ਸਕਦੇ। ਕਈ ਵਾਰ ਤੁਹਾਨੂੰ ਉਹਨਾਂ ਚੀਜ਼ਾਂ ਦੇ ਲਈ ਕੇਵਲ ਉਡੀਕ ਕਰਨੀ ਪੈਂਦੀ ਹੈ, ਜਿਨ੍ਹਾਂ ਲਈ ਤੁਸੀਂ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਸੀ। ਜਿਵੇਂ ਕਿ ਕਿਸੇ ਸਹਿਕਰਮੀ ਜਾਂ ਕਾਰੋਬਾਰੀ ਸਾਂਝੇਦਾਰ ਤੋਂ ਪ੍ਰਤੀਕਿਰਿਆ ਦੀ ਉਡੀਕ ਕਰਨੀ, ਕਿਸੇ ਕਲਾਇੰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਜਾਂ ਕਰੀਅਰ ਵਿਚ ਬਦਲਾਅ ਲਈ ਕੋਈ ਫੈਸਲਾ ਲੈਣਾ।
ਟੈਰੋ ਰੀਡਿੰਗ ਵਿੱਚ ਜੱਜਮੈਂਟ (ਰਿਵਰਸਡ) ਦਾ ਕਾਰਡ ਦੱਸਦਾ ਹੈ ਕਿ ਤੁਹਾਨੂੰ ਸਿਹਤ ਨਾਲ ਸਬੰਧਤ ਚਿੰਤਾਵਾਂ, ਡਰ ਅਤੇ ਨਕਾਰਾਤਮਕ ਯਾਦਾਂ ਨੂੰ ਆਪਣੇ ਮਨ ਤੋਂ ਦੂਰ ਕਰ ਦੇਣਾ ਚਾਹੀਦਾ ਹੈ। ਆਪਣੀ ਸਿਹਤ ਨੂੰ ਸਵੀਕਾਰ ਕਰੋ ਅਤੇ ਜ਼ਰੂਰਤ ਪੈਣ ’ਤੇ ਡਾਕਟਰੀ ਸਲਾਹ ਲਓ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਤ੍ਰਿਯੂੰਡ ਦਾ ਟਰੈੱਕ ਕਰੋ।
ਪ੍ਰੇਮ ਜੀਵਨ: ਫਾਈਵ ਆਫ ਸਵੋਰਡਜ਼
ਆਰਥਿਕ ਜੀਵਨ: ਵਹੀਲ ਆਫ ਫੋਰਚਿਊਨ
ਕਰੀਅਰ: ਫਾਈਵ ਆਫ ਵੈਂਡਸ
ਸਿਹਤ: ਨਾਈਨ ਆਫ ਸਵੋਰਡਜ਼
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਪਿਆਰ ਦੇ ਮਾਮਲੇ ਵਿੱਚ ਫਾਈਵ ਆਫ ਸਵੋਰਡਜ਼ ਕਾਰਡ ਪ੍ਰਾਪਤ ਹੋਇਆ ਹੈ। ਇਹ ਕਾਰਡ ਸਾਂਝੇਦਾਰੀ ਵਿੱਚ ਸਮੱਸਿਆਵਾਂ ਅਤੇ ਵਾਦ-ਵਿਵਾਦਾਂ ਨੂੰ ਦਰਸਾਉਂਦਾ ਹੈ। ਗੱਲਬਾਤ ਦੀ ਕਮੀ ਦੇ ਕਾਰਨ ਇਹ ਤਣਾਅ ਪੈਦਾ ਹੋ ਸਕਦੇ ਹਨ, ਜਿਸ ਨਾਲ ਵਾਦ-ਵਿਵਾਦ ਜਾਂ ਅਸਹਿਮਤੀ ਹੋਣ ਦੀ ਸੰਭਾਵਨਾ ਹੈ। ਇਹ ਕਾਰਡ ਗੰਭੀਰ ਹਾਲਾਤਾਂ ਵਿੱਚ ਆਕਰਮਕਤਾ, ਸਾਥੀ ਨਾਲ ਬਦਸਲੂਕੀ ਕਰਨ ਜਾਂ ਡਰਾਉਣ ਦੇ ਸੰਕੇਤ ਦੇ ਸਕਦਾ ਹੈ।
ਪੈਸੇ ਦੇ ਮਾਮਲੇ ਵਿੱਚ ਤੁਹਾਨੂੰ ਵਹੀਲ ਆਫ ਫੋਰਚਿਊਨ ਕਾਰਡ ਪ੍ਰਾਪਤ ਹੋਇਆ ਹੈ, ਜੋ ਤੁਹਾਡੀ ਵਿੱਤੀ ਹਾਲਤ ਵਿੱਚ ਕੁਝ ਬਦਲਾਅ ਵੱਲ ਇਸ਼ਾਰਾ ਕਰਦਾ ਹੈ। ਇਹ ਕਾਰਡ ਦੱਸਦਾ ਹੈ ਕਿ ਤੁਹਾਨੂੰ ਪੈਸੇ ਦੇ ਮਾਮਲੇ ਵਿੱਚ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਅਣਕਿਆਸੇ ਖਰਚਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਵਿੱਤੀ ਤੌਰ ‘ਤੇ ਮਜ਼ਬੂਤ ਹੋ, ਤਾਂ ਤੁਹਾਨੂੰ ਭਵਿੱਖ ਲਈ ਹੋਰ ਪੈਸੇ ਬਚਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਫਾਈਵ ਆਫ ਵੈਂਡਸ ਕਾਰਡ ਉਹਨਾਂ ਲੋਕਾਂ ਵੱਲ ਸੰਕੇਤ ਕਰਦਾ ਹੈ ਜੋ ਸੇਲਜ਼, ਬੈਂਕਿੰਗ ਆਦਿ ਦੇ ਖੇਤਰ ਵਿੱਚ ਕੰਮ ਕਰਦੇ ਹਨ ਜਾਂ ਐਥਲੀਟ ਹਨ। ਜੇਕਰ ਤੁਹਾਡਾ ਕੰਮ ਇਸ ਖੇਤਰ ਨਾਲ ਜੁੜਿਆ ਹੋਇਆ ਨਹੀਂ ਹੈ, ਤਾਂ ਤੁਹਾਨੂੰ ਆਪਣੇ ਕੰਮ ਵਿੱਚ ਮੁਕਾਬਲੇ ਜਾਂ ਸੰਘਰਸ਼ ਕਾਰਨ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸੰਭਵ ਹੈ ਕਿ ਤੁਹਾਨੂੰ ਤਨਖਾਹ ਵਿੱਚ ਵਾਧੇ ਜਾਂ ਉੱਚੇ ਅਹੁਦੇ ਲਈ ਕਿਸੇ ਨਾਲ ਮੁਕਾਬਲਾ ਕਰਨਾ ਪਵੇ। ਸੰਘਰਸ਼ਾਂ ਦੇ ਬਾਵਜੂਦ, ਤੁਹਾਨੂੰ ਹੋਰ ਲੋਕਾਂ ਦੀ ਈਗੋ ਨੂੰ ਸੰਤੁਸ਼ਟ ਕਰਨਾ ਪਵੇਗਾ।
ਨਾਈਨ ਆਫ ਸਵੋਰਡਜ਼ ਕਾਰਡ ਚਿੰਤਾ, ਨੀਂਦ ਦੀ ਕਮੀ, ਸਿਰ ਦਰਦ ਜਾਂ ਹਾਰਮੋਨਲ ਅਸੰਤੁਲਨ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਸੰਕੇਤ ਕਰਦਾ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਉਦੇਪੁਰ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਪ੍ਰੇਮ ਜੀਵਨ: ਸਿਕਸ ਆਫ ਵੈਂਡਸ
ਆਰਥਿਕ ਜੀਵਨ: ਕੁਈਨ ਆਫ ਪੈਂਟੇਕਲਸ
ਕਰੀਅਰ: ਟੈੱਨ ਆਫ ਕੱਪਸ
ਸਿਹਤ: ਡੈੱਥ
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਿਕਸ ਆਫ ਵੈਂਡਸ ਕਾਰਡ ਪ੍ਰਾਪਤ ਹੋਇਆ ਹੈ। ਇਸ ਦੇ ਅਨੁਸਾਰ, ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਆਪਣੇ ਰਿਸ਼ਤੇ ਨੂੰ ਸਫਲ ਬਣਾਉਣ ਲਈ ਇੱਕ-ਦੂਜੇ ਦੇ ਨਾਲ਼ ਵਧੀਆ ਸਮਾਂ ਬਿਤਾਉਣ ਦੀ ਲੋੜ ਹੈ। ਇਸ ਹਫ਼ਤੇ ਤੁਹਾਨੂੰ ਆਪਣੇ ਰਿਸ਼ਤੇ ’ਤੇ ਮਾਣ ਮਹਿਸੂਸ ਹੋਵੇਗਾ। ਤੁਸੀਂ ਦੋਵੇਂ ਆਪਣੀਆਂ ਸਫਲਤਾਵਾਂ ਨੂੰ ਸਾਂਝਾ ਕਰੋਗੇ ਅਤੇ ਇੱਕ-ਦੂਜੇ ਦਾ ਸਹਿਯੋਗ ਕਰਦੇ ਹੋਏ ਨਜ਼ਰ ਆਓਗੇ। ਜੇਕਰ ਤੁਸੀਂ ਸਿੰਗਲ ਹੋ, ਤਾਂ ਤੁਹਾਡੇ ਜੀਵਨ ਵਿੱਚ ਤੁਹਾਡਾ ਜੇਵਨ ਸਾਥੀ ਦਸਤਕ ਦੇ ਸਕਦਾ ਹੈ। ਇਹ ਵਿਅਕਤੀ ਆਤਮ-ਵਿਸ਼ਵਾਸ ਨਾਲ਼ ਭਰਪੂਰ ਹੋਵੇਗਾ ਅਤੇ ਉਪਲਬਧੀਆਂ ਹਾਸਲ ਕਰੇਗਾ। ਉਹ ਤੁਹਾਨੂੰ ਜੀਵਨ ਵਿੱਚ ਅੱਗੇ ਵਧਣ ਵਿੱਚ ਮੱਦਦ ਕਰੇਗਾ।
ਕੁਈਨ ਆਫ ਪੈਂਟੇਕਲਸ ਕਾਰਡ ਤੁਹਾਨੂੰ ਖੁਸ਼ਹਾਲੀ, ਸਮ੍ਰਿੱਧੀ ਅਤੇ ਭੌਤਿਕ ਸਥਿਰਤਾ ਦੇਣ ਦਾ ਵਾਅਦਾ ਕਰਦਾ ਹੈ। ਕੁਝ ਸਮੇਂ ਤੱਕ ਸਖ਼ਤ ਮਿਹਨਤ ਕਰਨ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਹੁਣ ਤੁਹਾਡੇ ਕੋਲ ਸਭ ਸੁਵਿਧਾਵਾਂ ਮੌਜੂਦ ਹਨ। ਇਹ ਕਾਰਡ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਦਰਸਾਉਂਦਾ ਹੈ, ਜੋ ਇਹ ਸਮਝਦਾ ਹੈ ਕਿ ਵਿਵਹਾਰਿਕ ਹੋ ਕੇ, ਪੈਸੇ ਦੇ ਮਾਮਲੇ ਵਿੱਚ ਸਮਝਦਾਰੀ ਦਿਖਾ ਕੇ ਅਤੇ ਚੰਗੀ ਪਸੰਦ ਨੂੰ ਬਰਕਰਾਰ ਰੱਖਦਿਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਆਨੰਦ ਲਿਆ ਜਾ ਸਕਦਾ ਹੈ।
ਕਰੀਅਰ ਦੇ ਮਾਮਲੇ ਵਿੱਚ ਟੈੱਨ ਆਫ ਕੱਪਸ ਕਾਰਡ ਤੁਹਾਡੇ ਲਈ ਭਾਗਸ਼ਾਲੀ ਕਾਰਡ ਹੈ। ਤੁਸੀਂ ਹੁਣ ਉਸ ਪੜਾਅ ਵਿੱਚ ਹੋ, ਜਿੱਥੇ ਤੁਹਾਡੀ ਮਿਹਨਤ ਦਾ ਫਲ਼ ਮਿਲਣਾ ਸ਼ੁਰੂ ਹੋ ਰਿਹਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡਾ ਕੰਮ ਚੰਗਾ ਚੱਲ ਰਿਹਾ ਹੈ ਅਤੇ ਤੁਸੀਂ ਸੰਤੋਸ਼ ਮਹਿਸੂਸ ਕਰ ਰਹੇ ਹੋ।
ਡੈੱਥ ਕਾਰਡ ਸਿਹਤ ਦੇ ਮਾਮਲੇ ਵਿੱਚ ਵੱਡੇ ਬਦਲਾਅ ਵੱਲ ਸੰਕੇਤ ਕਰਦਾ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀਆਂ ਅਤੇ ਹਾਨੀਕਾਰਕ ਆਦਤਾਂ ਛੱਡਣੀਆਂ ਚਾਹੀਦੀਆਂ ਹਨ ਅਤੇ ਨਵੀਂ, ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਚਾਹੀਦਾ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਕੇਰਲਾ।
ਪ੍ਰੇਮ ਜੀਵਨ: ਕਿੰਗ ਆਫ ਪੈਂਟੇਕਲਸ
ਆਰਥਿਕ ਜੀਵਨ: ਨਾਈਟ ਆਫ ਵੈਂਡਸ
ਕਰੀਅਰ: ਏਟ ਆਫ ਸਵੋਰਡਜ਼
ਸਿਹਤ: ਟੂ ਆਫ ਵੈਂਡਸ
ਕਰਕ ਰਾਸ਼ੀ ਲਈ ਕਿੰਗ ਆਫ ਪੈਂਟੇਕਲਸ ਕਾਰਡ ਰਿਸ਼ਤੇ ਵਿੱਚ ਸਥਿਰਤਾ ਅਤੇ ਸੰਤੁਲਨ ਦੇ ਸੰਕੇਤ ਦਿੰਦਾ ਹੈ। ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਭਾਵਨਾਤਮਕ ਅਤੇ ਆਰਥਿਕ ਤੌਰ ’ਤੇ ਸੁਖਦ ਭਾਵਨਾ ਬਣੀ ਰਹੇਗੀ। ਜਿਸ ਸਥਿਤੀ ਵਿੱਚ ਤੁਸੀਂ ਹੁਣ ਹੋ, ਉਸ ਨੂੰ ਪ੍ਰਾਪਤ ਕਰਨ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਕੁਝ ਆਰਾਮ ਅਤੇ ਸਹਿਜਤਾ ਮਹਿਸੂਸ ਕਰੋ। ਨਾਈਟ ਆਫ ਵੈਂਡਸ ਕਾਰਡ ਸਕਾਰਾਤਮਕ ਰੂਪ ਨਾਲ਼ ਪੈਸੇ ਦੇ ਪ੍ਰਵਾਹ ਨੂੰ ਦਰਸਾਉਂਦਾ ਹੈ। ਇਹ ਕਾਰਡ ਸੰਕੇਤ ਕਰਦਾ ਹੈ ਕਿ ਤੁਹਾਨੂੰ ਵੱਡੀ ਮਾਤਰਾ ਵਿੱਚ ਧਨ ਮਿਲ ਸਕਦਾ ਹੈ। ਹਾਲਾਂਕਿ, ਤੁਹਾਨੂੰ ਆਪਣੇ ਖਰਚਿਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਪੈਸਾ ਖਰਚਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਸ ਕਾਰਡ ਦਾ ਇੱਕ ਸੁਝਾਅ ਹੈ ਕਿ ਲਾਪਰਵਾਹੀ ਨਾਲ ਖਰਚ ਕਰਨ ਦੀ ਪ੍ਰਵਿਰਤੀ ਤੋਂ ਸਾਵਧਾਨ ਰਹੋ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਏਟ ਆਫ ਸਵੋਰਡਜ਼ ਕਾਰਡ ਮਿਲਿਆ ਹੈ ਜੋ ਦੱਸਦਾ ਹੈ ਕਿ ਤੁਸੀਂ ਆਪਣੇ ਮੌਜੂਦਾ ਅਹੁਦੇ ਜਾਂ ਪੇਸ਼ੇ ਵਿੱਚ ਕੁਝ ਹੱਦ ਤਕ ਫਸੇ ਹੋਏ ਮਹਿਸੂਸ ਕਰ ਸਕਦੇ ਹੋ। ਤੁਸੀਂ ਆਪਣੇ ਭਵਿੱਖ ਨੂੰ ਆਪ ਗੰਢਣ ਦੀ ਯੋਗਤਾ ਰੱਖਦੇ ਹੋ, ਪਰ ਇਸ ਸਮੇਂ ਤੁਸੀਂ ਆਪਣੇ-ਆਪ ਨੂੰ ਸ਼ਕਤੀਹੀਣ ਅਤੇ ਸਥਿਤੀ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਹੋ। ਹਾਲਾਤ ਬਦਲਣ ਲਈ ਤੁਹਾਨੂੰ ਧੀਰਜ ਨਾਲ ਦਿਲੋਂ ਕਦਮ ਚੁੱਕਣ ਦੀ ਜ਼ਰੂਰਤ ਹੈ।
ਟੂ ਆਫ ਵੈਂਡਸ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਨਾਲ ਜੁੜੇ ਦੀਰਘਕਾਲੀ ਟੀਚਿਆਂ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਕਰਨੇ ਚਾਹੀਦੇ ਹਨ। ਇਹ ਕਾਰਡ ਤੁਹਾਨੂੰ ਸਲਾਹ ਦਿੰਦਾ ਹੈ ਕਿ ਤੰਦਰੁਸਤੀ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿੱਕਲ ਕੇ ਨਵੇਂ ਤਰੀਕੇ ਅਜ਼ਮਾਉਣੇ ਚਾਹੀਦੇ ਹਨ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਮਨਾਲੀ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਪ੍ਰੇਮ ਜੀਵਨ: ਦ ਲਵਰਜ਼
ਆਰਥਿਕ ਜੀਵਨ: ਦ ਸਨ
ਕਰੀਅਰ: ਦ ਵਰਲਡ
ਸਿਹਤ: ਦ ਮੂਨ
ਸਿੰਘ ਰਾਸ਼ੀ ਵਾਲ਼ਿਆਂ ਲਈ ਇਹ ਹਫ਼ਤਾ ਸ਼ਾਨਦਾਰ ਰਹੇਗਾ। ਇਹ ਕਾਰਡ ਇੱਕ ਅਜਿਹੇ ਰਿਸ਼ਤੇ ਨੂੰ ਦਰਸਾਉਂਦਾ ਹੈ, ਜਿਸ ਵਿੱਚ ਦੋਵੇਂ ਸਾਥੀ ਇੱਕ-ਦੂਜੇ ਦੇ ਪੂਰਕ ਹਨ। ਹਾਲਾਂਕਿ, ਇਹ ਕਾਰਡ ਪ੍ਰਤੀਬੱਧਤਾ ਅਤੇ ਪਸੰਦ ਨੂੰ ਵੀ ਦਰਸਾਉਂਦਾ ਹੈ। ਇਸ ਲਈ ਇਹ ਤੁਹਾਨੂੰ ਪ੍ਰੇਮ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਪਿਆਰ ਅਤੇ ਆਪਣੀ ਨੌਕਰੀ, ਪਿਆਰ ਅਤੇ ਪਰਿਵਾਰ, ਪਿਆਰ ਅਤੇ ਦੋਸਤੀ ਜਾਂ ਪਿਆਰ ਅਤੇ ਆਪਣੀ ਜ਼ਿੰਦਗੀ ਨੂੰ ਜੀਊਣ ਦੇ ਤਰੀਕੇ ਵਿਚੋਂ ਕਿਸੇ ਇੱਕ ਦੀ ਚੋਣ ਕਰਨੀ ਪੈ ਸਕਦੀ ਹੈ।
ਵਿੱਤ ਨਾਲ ਜੁੜੇ ਮਾਮਲਿਆਂ ਵਿੱਚ ਸਨ ਕਾਰਡ ਦਾ ਅਪਰਾਈਟ ਆਉਣਾ ਖੁਸ਼ਹਾਲੀ ਵੱਲ ਇਸ਼ਾਰਾ ਕਰਦਾ ਹੈ। ਇਸ ਕਾਰਡ ਦੇ ਅਨੁਸਾਰ, ਇਸ ਹਫ਼ਤੇ ਤੁਹਾਡੀ ਆਰਥਿਕ ਸਥਿਤੀ ਬਹੁਤ ਚੰਗੀ ਰਹੇਗੀ। ਤੁਹਾਡੀ ਕੰਪਨੀ ਚੰਗਾ ਕੰਮ ਕਰੇਗੀ, ਵਿੱਤ ਸਬੰਧੀ ਨਿਵੇਸ਼ਾਂ ਤੋਂ ਲਾਭ ਹੋਵੇਗਾ ਅਤੇ ਆਮਦਨ ਦੇ ਹੋਰ ਸਰੋਤਾਂ ਤੋਂ ਵੀ ਕਮਾਈ ਦੀ ਉਮੀਦ ਹੈ।
ਕਰੀਅਰ ਦੇ ਖੇਤਰ ਵਿੱਚ ਦ ਵਰਲਡ ਕਾਰਡ ਮਿਲਿਆ ਹੈ, ਜਿਸ ਦਾ ਅਪਰਾਈਟ ਆਉਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਕੰਮ ਵਿੱਚ ਕੋਈ ਉਪਲਬਧੀ ਹਾਸਲ ਕਰੋਗੇ ਅਤੇ ਤੁਹਾਡੇ ਕੰਮ ਨੂੰ ਪਛਾਣ ਮਿਲੇਗੀ। ਇਹ ਕਾਰਡ ਕਹਿੰਦਾ ਹੈ ਕਿ ਇਹ ਤੁਹਾਡੀ ਸਫਲਤਾ ਦਾ ਸਮਾਂ ਹੈ। ਇਸ ਦੇ ਨਾਲ ਹੀ ਇਹ ਕਾਰਡ ਤੁਹਾਨੂੰ ਆਪਣੀ ਤਰੱਕੀ ਨੂੰ ਮਹੱਤਵ ਦੇਣ ਲਈ ਪ੍ਰੇਰਿਤ ਕਰਦਾ ਹੈ। ਇਹ ਕਾਰਡ ਤੁਹਾਨੂੰ ਉੱਚੇ ਟੀਚੇ ਰੱਖਣ ਅਤੇ ਆਪਣੀ ਮਿਹਨਤ ਦੇ ਫਲ਼ ਦਾ ਆਨੰਦ ਲੈਣ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦਿੰਦਾ ਹੈ।
ਸਿਹਤ ਦੇ ਮਾਮਲੇ ਵਿੱਚ ਦ ਮੂਨ ਕਾਰਡ ਕਹਿੰਦਾ ਹੈ ਕਿ ਤੁਹਾਡੇ ਅੰਦਰ ਚੱਲ ਰਿਹਾ ਭਾਵਨਾਤਮਕ ਸੰਘਰਸ਼ ਤੁਹਾਡੀ ਸਿਹਤ ’ਤੇ ਅਸਰ ਪਾ ਸਕਦਾ ਹੈ। ਆਪਣਾ ਧਿਆਨ ਰੱਖੋ ਅਤੇ ਲੋੜ ਪੈਣ ’ਤੇ ਡਾਕਟਰੀ ਸਲਾਹ ਲਓ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਕੇਦਾਰਨਾਥ ਦਾ ਟਰੈੱਕ ਕਰੋ।
ਪ੍ਰੇਮ ਜੀਵਨ: ਦ ਟਾਵਰ
ਆਰਥਿਕ ਜੀਵਨ: ਦ ਚੇਰੀਅਟ
ਕਰੀਅਰ: ਪੇਜ ਆਫ ਸਵੋਰਡਜ਼
ਸਿਹਤ: ਫਾਈਵ ਆਫ ਸਵੋਰਡਜ਼
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਦ ਟਾਵਰ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਤੁਹਾਡੇ ਸਾਹਮਣੇ ਕੁਝ ਅਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ, ਜੋ ਤੁਹਾਡੇ ਜੀਵਨ ਵਿੱਚ ਵੱਡੇ ਪਰਿਵਰਤਨ ਲਿਆ ਸਕਦੀਆਂ ਹਨ। ਸੰਭਾਵਨਾ ਹੈ ਕਿ ਕਮਜ਼ੋਰ ਹੋ ਰਹੀ ਨੀਂਹ ਦੇ ਕਾਰਨ ਤੁਹਾਡਾ ਰਿਸ਼ਤਾ ਲੰਬੇ ਸਮੇਂ ਤੱਕ ਨਾ ਟਿਕ ਸਕੇ ਅਤੇ ਰਿਸ਼ਤੇ ਵਿੱਚ ਦਰਾਰ ਆ ਸਕਦੀ ਹੈ। ਤੁਹਾਨੂੰ ਪਿਆਰ ਦੇ ਮਾਮਲੇ ਵਿੱਚ ਨਵੇਂ ਅਨੁਭਵ ਹੋ ਸਕਦੇ ਹਨ। ਹਾਲਾਂਕਿ, ਇਹ ਅਨੁਭਵ ਦਰਦਨਾਕ ਹੋ ਸਕਦੇ ਹਨ। ਇਹ ਸਮਾਂ ਔਖਾ ਹੋ ਸਕਦਾ ਹੈ। ਪਰ ਯਾਦ ਰੱਖੋ ਕਿ ਇਹ ਸਮਾਂ ਵੀ ਬੀਤ ਜਾਵੇਗਾ। ਜੇਕਰ ਤੁਸੀਂ ਇਕੱਲੇ ਹੋ, ਤਾਂ ਸੰਭਵ ਹੈ ਕਿ ਪਿਆਰ ਦੇ ਲਈ ਤੁਹਾਡਾ ਨਜ਼ਰੀਆ ਅਤੇ ਸਮਝ ਬਦਲ ਰਹੀ ਹੈ।
ਦ ਚੇਰੀਅਟ ਕਾਰਡ ਕਹਿੰਦਾ ਹੈ ਕਿ ਇਸ ਹਫ਼ਤੇ ਤੁਹਾਨੂੰ ਇਹ ਸਮਝ ਆਵੇਗੀ ਕਿ ਤੁਸੀਂ ਆਪਣੇ ਪੈਸੇ ਨੂੰ ਕਿਵੇਂ ਵਧਾ ਅਤੇ ਬਚਾ ਸਕਦੇ ਹੋ ਅਤੇ ਤੁਸੀਂ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਸ਼ੁਰੂਆਤ ਕਰੋਗੇ। ਪੈਸੇ ਦੇ ਸਬੰਧ ਵਿੱਚ ਤੁਹਾਡੇ ਮਨ ਵਿੱਚ ਨਕਾਰਾਤਮਕ ਵਿਚਾਰ ਆ ਸਕਦੇ ਹਨ, ਪਰ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਇਹ ਵਿਚਾਰ ਤੁਹਾਨੂੰ ਤੰਗ ਨਾ ਕਰਨ।
ਪੇਜ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਇਸ ਸਮੇਂ ਤੁਸੀਂ ਆਪਣੇ ਕੰਮ ਦੇ ਪ੍ਰਤੀ ਨਵੇਂ ਵਿਚਾਰਾਂ ਅਤੇ ਉਤਸ਼ਾਹ ਨਾਲ ਭਰਪੂਰ ਰਹੋਗੇ। ਇਸ ਕਾਰਡ ਦੇ ਅਨੁਸਾਰ, ਤੁਸੀਂ ਕਿਸੇ ਕੰਮ ਦੀ ਟ੍ਰੇਨਿੰਗ ਜਾਂ ਨਵਾਂ ਅਨੁਭਵ ਲੈ ਰਹੇ ਹੋ। ਤੁਸੀਂ ਕੋਈ ਕੋਰਸ ਕਰ ਸਕਦੇ ਹੋ, ਕਿਸੇ ਵਿਸ਼ੇ ਦੀ ਪੜ੍ਹਾਈ ਕਰ ਸਕਦੇ ਹੋ ਜਾਂ ਕਰੀਅਰ ਦੇ ਲਈ ਨਵਾਂ ਰਸਤਾ ਚੁਣ ਸਕਦੇ ਹੋ।
ਸਿਹਤ ਦੇ ਮਾਮਲੇ ਵਿੱਚ ਫਾਈਵ ਆਫ ਸਵੋਰਡਜ਼ ਕਾਰਡ ਦਰਸਾਉਂਦਾ ਹੈ ਕਿ ਹੁਣ ਤੁਸੀਂ ਸੰਘਰਸ਼ ਕਰਦੇ-ਕਰਦੇ ਥੱਕੇ ਹੋਏ ਮਹਿਸੂਸ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਸੰਭਵ ਹੈ ਕਿ ਤੁਸੀਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਜਾਂ ਕਰ ਰਹੇ ਹੋ, ਉਹਨਾਂ ਦੇ ਕਾਰਨ ਤੁਹਾਡੀ ਊਰਜਾ ਖਤਮ ਹੋ ਰਹੀ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਆਗਰਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਪ੍ਰੇਮ ਜੀਵਨ: ਏਟ ਆਫ ਪੈਂਟੇਕਲਸ
ਆਰਥਿਕ ਜੀਵਨ: ਫਾਈਵ ਆਫ ਸਵੋਰਡਜ਼
ਕਰੀਅਰ: ਦ ਹੈਂਗਡ ਮੈਨ
ਸਿਹਤ: ਦ ਡੈਵਿਲ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਅਪਰਾਈਟ ਏਟ ਆਫ ਪੈਂਟੇਕਲਸ ਕਾਰਡ ਮਿਲਿਆ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਲਈ ਬਹੁਤ ਸਮਾਂ ਅਤੇ ਊਰਜਾ ਲਗਾਈ ਹੈ ਅਤੇ ਇਸ ਦਾ ਖਿਆਲ ਰੱਖਿਆ ਹੈ। ਤੁਹਾਡਾ ਰਿਸ਼ਤਾ ਚੰਗੀ ਤਰ੍ਹਾਂ ਚੱਲ ਰਿਹਾ ਹੈ ਅਤੇ ਤੁਹਾਡੇ ਯਤਨ ਸਫਲ ਹੋ ਰਹੇ ਹਨ।
ਜੇਕਰ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਫਾਈਵ ਆਫ ਸਵੋਰਡਜ਼ ਕਾਰਡ ਦੇ ਅਨੁਸਾਰ ਤੁਹਾਨੂੰ ਪੈਸੇ ਬਚਾਉਣ ਲਈ ਤੁਰੰਤ ਕੋਈ ਕਦਮ ਚੁੱਕਣਾ ਚਾਹੀਦਾ ਹੈ। ਇਸ ਸਮੇਂ ਤੁਹਾਨੂੰ ਆਪਣੇ ਪੈਸੇ ਨੂੰ ਲੈ ਕੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਖ਼ਾਸ ਤੌਰ ’ਤੇ ਪੈਸੇ ਦੇ ਮਾਮਲੇ ਵਿੱਚ ਹੋਰਾਂ ’ਤੇ ਭਰੋਸਾ ਕਰਨ ਨੂੰ ਲੈ ਕੇ ਜ਼ਿਆਦਾ ਸਾਵਧਾਨ ਰਹੋ। ਸੰਭਵ ਹੈ ਕਿ ਕੁਝ ਲੋਕ ਤੁਹਾਡਾ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋਣ ਜਾਂ ਤੁਹਾਡੇ ਤੋਂ ਆਪਣੇ ਹੱਕ ਤੋਂ ਵੱਧ ਲੈ ਰਹੇ ਹੋਣ। ਕਦੇ-ਕਦੇ ਇਹ ਕਾਰਡ ਇਸ ਗੱਲ ਦੇ ਸੰਕੇਤ ਦਿੰਦਾ ਹੈ ਕਿ ਇਸ ਸਮੇਂ ਪੈਸੇ ਦੀ ਤੰਗੀ ਹੋ ਸਕਦੀ ਹੈ ਅਤੇ ਤੁਹਾਨੂੰ ਆਪਣੇ ਐਸ਼ੋ-ਅਰਾਮ ਵਿੱਚ ਕੁਝ ਕਮੀ ਕਰਨ ਦੀ ਲੋੜ ਹੋ ਸਕਦੀ ਹੈ।
ਦ ਹੈਂਗਡ ਮੈਨ ਕਹਿੰਦਾ ਹੈ ਕਿ ਤੁਸੀਂ ਆਪਣੇ ਕਰੀਅਰ ਵਿੱਚ ਫਸਿਆ ਹੋਇਆ ਮਹਿਸੂਸ ਕਰ ਸਕਦੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਮੌਜੂਦਾ ਕੰਮ ਕਰਨ ਦੀ ਜਗ੍ਹਾ ਪਸੰਦ ਨਾ ਹੋਵੇ। ਸਹੀ ਸਮਾਂ ਨਾ ਹੋਣ ਕਰਕੇ ਤੁਸੀਂ ਕੋਈ ਫੈਸਲਾ ਕਰਨ ਜਾਂ ਆਪਣੇ ਵੱਲੋਂ ਤਾਲਮੇਲ ਬਿਠਾਉਣ ਵਿੱਚ ਅਸਮਰੱਥ ਹੋ ਸਕਦੇ ਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ, ਜਿਨ੍ਹਾਂ ਲਈ ਤੁਸੀਂ ਕਾਫੀ ਮਿਹਨਤ ਕਰ ਰਹੇ ਹੋ, ਜਿਵੇਂ ਕਿ ਕਿਸੇ ਸਹਿਕਰਮੀ, ਕਾਰੋਬਾਰੀ ਸਾਂਝੇਦਾਰ ਜਾਂ ਕਿਸੇ ਕਲਾਇੰਟ ਦੀ ਪ੍ਰਤੀਕ੍ਰਿਆ ਦਾ ਇੰਤਜ਼ਾਰ ਕਰਨਾ। ਤੁਹਾਡੇ ਕਰੀਅਰ ਵਿੱਚ ਪਰਿਵਰਤਨ ਦੀ ਲੋੜ ਹੈ।
ਦ ਡੈਵਿਲ ਕਾਰਡ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸੰਤੁਲਨ ਲਿਆਉਣ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਸ ਵਿੱਚ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਵੀ ਸ਼ਾਮਲ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਤਣਾਅ ਤੋਂ ਬਚਣਾ ਚਾਹੀਦਾ ਹੈ ਅਤੇ ਸਿਹਤਮੰਦ ਭੋਜਨ ਅਤੇ ਕਸਰਤ ਦੇ ਲਈ ਸਮਾਂ ਕੱਢਣਾ ਚਾਹੀਦਾ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਕੋਚੀ।
ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ ।
ਪ੍ਰੇਮ ਜੀਵਨ: ਏਸ ਆਫ ਪੈਂਟੇਕਲਸ
ਆਰਥਿਕ ਜੀਵਨ: ਏਸ ਆਫ ਸਵੋਰਡਜ਼
ਕਰੀਅਰ: ਟੈੱਨ ਆਫ ਸਵੋਰਡਜ਼ (ਰਿਵਰਸਡ)
ਸਿਹਤ: ਫਾਈਵ ਆਫ ਪੈਂਟੇਕਲਸ
ਇਸ ਹਫ਼ਤੇ ਜੋੜਿਆਂ ਨੂੰ ਆਪਣੇ ਰਿਸ਼ਤੇ ਵਿੱਚ ਠਹਿਰਾਵ ਅਤੇ ਸੁਰੱਖਿਆ ਮਹਿਸੂਸ ਹੋਵੇਗੀ। ਇਹ ਠਹਿਰਾਵ ਅਤੇ ਸੁਰੱਖਿਆ ਤੁਹਾਨੂੰ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਅਤੇ ਨਵੇਂ ਜੋਖਮ ਲੈਣ ਦੀ ਹਿੰਮਤ ਦੇਣਗੇ। ਇਸ ਕਾਰਡ ਦੇ ਅਨੁਸਾਰ, ਤੁਸੀਂ ਦੋਵੇਂ ਵਿਕਾਸ ਕਰੋਗੇ ਅਤੇ ਆਪਣੀ ਸੁਤੰਤਰਤਾ ਮਹਿਸੂਸ ਕਰੋਗੇ। ਇਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ। ਜੇਕਰ ਤੁਸੀਂ ਅਜੇ ਤਕ ਸਿੰਗਲ ਹੋ, ਤਾਂ ਆਪਣੇ ਵਿਵਹਾਰਕ ਜੀਵਨ ਦਾ ਧਿਆਨ ਰੱਖੋ, ਕਿਓਂਕਿ ਇਸ ਨਾਲ਼ ਤੁਹਾਨੂੰ ਇੱਕ ਅਜਿਹਾ ਰਿਸ਼ਤਾ ਖੋਜਣ ਵਿੱਚ ਮੱਦਦ ਮਿਲੇਗੀ, ਜੋ ਤੁਹਾਨੂੰ ਸੰਤੋਖ ਦੇਵੇਗਾ।
ਏਸ ਆਫ ਸਵੋਰਡਜ਼ ਕਾਰਡ ਦੇ ਅਨੁਸਾਰ, ਆਰਥਿਕ ਜੀਵਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਤਰਕਸ਼ੀਲ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਪੈਸੇ ਦੇ ਮਾਮਲੇ ਵਿੱਚ ਤੁਹਾਡਾ ਦਿਲ ਅਤੇ ਦਿਮਾਗ ਦੋਵੇਂ ਵੱਖ-ਵੱਖ ਵਿਚਾਰ ਰੱਖ ਸਕਦੇ ਹਨ। ਅਜਿਹੇ ਵਿੱਚ, ਇਹ ਕਾਰਡ ਤੁਹਾਨੂੰ ਆਪਣੀ ਬੁੱਧੀ ਦਾ ਇਸਤੇਮਾਲ ਕਰਨ ਅਤੇ ਜਜ਼ਬਾਤੀ ਵਤੀਰੇ ਤੋਂ ਬਚਣ ਦੀ ਸਲਾਹ ਦਿੰਦਾ ਹੈ।
ਤੁਸੀਂ ਆਪਣੇ ਕਰੀਅਰ ਦੀਆਂ ਮੁਸ਼ਕਲਾਂ ਤੋਂ ਉੱਭਰ ਰਹੇ ਹੋ। ਸੰਭਵ ਹੈ ਕਿ ਤੁਸੀਂ ਹਾਲ ਹੀ ਵਿੱਚ ਕੋਈ ਅਜਿਹਾ ਅਹੁਦਾ ਜਾਂ ਨੌਕਰੀ ਛੱਡੀ ਹੋਵੇ, ਜੋ ਤੁਹਾਡੇ ਲਈ ਮੁਸ਼ਕਲਾਂ, ਗੁੱਸੇ ਜਾਂ ਦਰਦ ਦਾ ਕਾਰਨ ਬਣੀ ਹੋਵੇ। ਜੋ ਵੀ ਸੀ, ਹੁਣ ਉਹ ਸਭ ਖਤਮ ਹੋ ਗਿਆ ਹੈ। ਹੁਣ ਤੁਸੀਂ ਸੁੱਖ ਦਾ ਸਾਂਹ ਲੈ ਸਕਦੇ ਹੋ, ਕਿਉਂਕਿ ਅਗਲੀਆਂ ਚੁਣੌਤੀਆਂ ਨਾਲ਼ ਨਿਪਟਣਾ ਆਸਾਨ ਹੋਵੇਗਾ।
ਫਾਈਵ ਆਫ ਪੈਂਟੇਕਲਸ ਕਾਰਡ ਦੇ ਅਨੁਸਾਰ, ਇਸ ਸਮੇਂ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੰਭੀਰ ਬਿਮਾਰੀ ਹੋ ਸਕਦੀ ਹੈ। ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਤੁਸੀਂ ਕਿਸੇ ਦੀਰਘਕਾਲੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਕਾਰਨ ਤੁਹਾਡੀ ਊਰਜਾ ਵਿੱਚ ਕਮੀ ਹੋ ਸਕਦੀ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਅੰਡੇਮਾਨ
ਪ੍ਰੇਮ ਜੀਵਨ: ਦ ਸਟਾਰ
ਆਰਥਿਕ ਜੀਵਨ: ਟੂ ਆਫ ਸਵੋਰਡਜ਼
ਕਰੀਅਰ: ਏਸ ਆਫ ਕੱਪਸ
ਸਿਹਤ: ਏਟ ਆਫ ਸਵੋਰਡਜ਼
ਧਨੂੰ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਮਾਮਲੇ ਵਿੱਚ ਦ ਸਟਾਰ ਕਾਰਡ ਮਿਲਿਆ ਹੈ, ਜੋ ਤੁਹਾਡੇ ਰੋਮਾਂਟਿਕ ਰਿਸ਼ਤੇ ਦੇ ਮਜ਼ਬੂਤ ਹੋਣ ਦੀ ਭਵਿੱਖਬਾਣੀ ਕਰਦਾ ਹੈ। ਜੇਕਰ ਤੁਸੀਂ ਸਿੰਗਲ ਹੋ, ਤਾਂ ਹੁਣ ਤੁਸੀਂ ਆਪਣੇ ਪੁਰਾਣੇ ਰਿਸ਼ਤੇ ਦੇ ਬੋਝ ਤੋਂ ਬਾਹਰ ਆਓਣ ਲਈ ਤਿਆਰ ਹੋ। ਇਸ ਨਾਲ ਤੁਹਾਨੂੰ ਨਵੇਂ ਮੌਕਿਆਂ ਦਾ ਫਾਇਦਾ ਲੈਣ ਅਤੇ ਨਵੇਂ ਲੋਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ।
ਟੂ ਆਫ ਸਵੋਰਡਜ਼ ਕਾਰਡ ਦੱਸਦਾ ਹੈ ਕਿ ਤੁਸੀਂ ਹਕੀਕਤ ਦਾ ਸਾਹਮਣਾ ਕਰਨ ਤੋਂ ਕਤਰਾ ਰਹੇ ਹੋ ਜਾਂ ਤੁਹਾਡੇ ਅੰਦਰ ਇਸ ਨੂੰ ਸਵੀਕਾਰ ਕਰਨ ਦੀ ਸ਼ਕਤੀ ਨਹੀਂ ਹੈ। ਜੇਕਰ ਇਸ ਸਮੇਂ ਤੁਸੀਂ ਕਿਸੇ ਆਰਥਿਕ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ, ਤਾਂ ਇਸ ਨੂੰ ਅਣਡਿੱਠਾ ਨਾ ਕਰੋ।
ਏਸ ਆਫ ਕੱਪਸ ਕਾਰਡ ਨਵੀਆਂ ਸੰਭਾਵਨਾਵਾਂ ਅਤੇ ਸ਼ਾਨਦਾਰ ਵਿਚਾਰਾਂ ਨੂੰ ਦਰਸਾਉਂਦਾ ਹੈ। ਜਿਨ੍ਹਾਂ ਜਾਤਕਾਂ ਨੂੰ ਨੌਕਰੀ ਦੀ ਲੋੜ ਹੈ, ਇਹ ਕਾਰਡ ਉਨ੍ਹਾਂ ਲਈ ਕਰੀਅਰ ਵਿੱਚ ਨਵੀਂ ਸ਼ੁਰੂਆਤ ਦੇ ਸੰਕੇਤ ਦਿੰਦਾ ਹੈ। ਇਹ ਤੁਹਾਨੂੰ ਨਵੇਂ ਮੌਕੇ ਲੱਭਣ ਅਤੇ ਉਨ੍ਹਾਂ ’ਤੇ ਪੂਰਾ ਧਿਆਨ ਦੇਣ ਲਈ ਪ੍ਰੇਰਿਤ ਕਰਦਾ ਹੈ।
ਏਟ ਆਫ ਸਵੋਰਡਜ਼ ਰਿਵਰਸ ਕਾਰਡ ਤੁਹਾਨੂੰ ਬਿਮਾਰੀ ਤੋਂ ਉੱਭਰਣ, ਮਾਨਸਿਕ ਤੌਰ ’ਤੇ ਮਜ਼ਬੂਤ ਬਣਨ ਅਤੇ ਚਿੰਤਾ ਤੋਂ ਮੁਕਤੀ ਪ੍ਰਾਪਤ ਕਰਨ ਦਾ ਰਸਤਾ ਦਿਖਾਉਂਦਾ ਹੈ। ਇਹ ਤੁਹਾਨੂੰ ਯਾਦ ਦਿਲਵਾਉਂਦਾ ਹੈ ਕਿ ਤੁਸੀਂ ਸਿਹਤਮੰਦ ਰਹਿਣ ਅਤੇ ਚੰਗੀ ਜ਼ਿੰਦਗੀ ਜੀਣ ਦੇ ਯੋਗ ਹੋ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਗੋਆ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਪ੍ਰੇਮ ਜੀਵਨ: ਨਾਈਟ ਆਫ ਪੈਂਟੇਕਲਸ
ਆਰਥਿਕ ਜੀਵਨ: ਫਾਈਵ ਆਫ ਵੈਂਡਸ
ਕਰੀਅਰ: ਸੈਵਨ ਆਫ ਕੱਪਸ
ਸਿਹਤ: ਨਾਈਨ ਆਫ ਸਵੋਰਡਜ਼
ਤੁਹਾਨੂੰ ਨਾਈਟ ਆਫ ਪੈਂਟੇਕਲਸ ਕਾਰਡ ਮਿਲਿਆ ਹੈ। ਇਹ ਕਾਰਡ ਦੱਸਦਾ ਹੈ ਕਿ ਤੁਸੀਂ ਭਾਵਨਾਤਮਕ ਤੌਰ ’ਤੇ ਆਰਾਮਦਾਇਕ ਮਹਿਸੂਸ ਕਰਨ ਵਿੱਚ ਸਮਾਂ ਲੈ ਸਕਦੇ ਹੋ। ਇਹ ਆਮ ਤੌਰ ’ਤੇ ਇੱਕ ਅਜਿਹੇ ਸਾਥੀ ਨੂੰ ਦਰਸਾਉਂਦਾ ਹੈ, ਜੋ ਸਥਿਰ, ਆਤਮਨਿਰਭਰ ਅਤੇ ਸਮਰਪਿਤ ਹੋਵੇ। ਇਸ ਦੇ ਨਾਲ ਹੀ ਉਹ ਜ਼ਮੀਨ ਨਾਲ ਜੁੜਿਆ ਹੋਵੇ, ਵਿਵਹਾਰਕ ਹੋਵੇ ਅਤੇ ਸੁਰੱਖਿਆ ਅਤੇ ਪ੍ਰਤੀਬੱਧਤਾ ਦੇ ਨਾਲ ਲੰਬੇ ਸਮੇਂ ਤੱਕ ਰਿਸ਼ਤਾ ਨਿਭਾਉਣ ਦਾ ਇਰਾਦਾ ਰੱਖਦਾ ਹੋਵੇ।
ਫਾਈਵ ਆਫ ਵੈਂਡਸ ਕਾਰਡ ਵਿੱਤੀ ਖੇਤਰ ਵਿੱਚ ਅਸਥਿਰਤਾ ਜਾਂ ਪੈਸੇ ਦੇ ਮਾਮਲੇ ਵਿੱਚ ਵਾਦ-ਵਿਵਾਦ ਦੇ ਸੰਕੇਤ ਦਿੰਦਾ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਆਰਥਿਕ ਸਥਿਤੀ ਨੂੰ ਦੁਬਾਰਾ ਠੀਕ ਕਰਨ ਜਾਂ ਲੋਕਾਂ ਦੇ ਨਾਲ ਆਪਣੇ ਮੱਤਭੇਦ ਨੂੰ ਹੱਲ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ।
ਸੈਵਨ ਆਫ ਕੱਪਸ ਕਾਰਡ ਦੱਸਦਾ ਹੈ ਕਿ ਤੁਹਾਡੇ ਸਾਹਮਣੇ ਕਈ ਵਿਕਲਪ ਹੋ ਸਕਦੇ ਹਨ। ਜੇਕਰ ਇਹ ਕਾਰਡ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਮਿਲਿਆ ਹੈ, ਤਾਂ ਇਹ ਸੰਕੇਤ ਦਿੰਦਾ ਹੈ ਕਿ ਤੁਹਾਨੂੰ ਕਰੀਅਰ ਵਿੱਚ ਤਰੱਕੀ ਦੇ ਲਈ ਕਈ ਵਿਕਲਪ ਨਜ਼ਰ ਆ ਸਕਦੇ ਹਨ। ਉਂਝ ਤਾਂ ਕਈ ਤਰ੍ਹਾਂ ਦੇ ਵਿਕਲਪ ਹੋਣਾ ਚੰਗੀ ਗੱਲ ਹੈ, ਪਰ ਤੁਹਾਨੂੰ ਇਸ ਗੱਲ ‘ਤੇ ਧਿਆਨ ਦੇਣਾ ਪਵੇਗਾ ਕਿ ਤੁਸੀਂ ਸੁਪਨੇ ਦੇਖਣ ਵਿੱਚ ਸਮਾਂ ਨਾ ਗੁਆਓ, ਸਗੋਂ ਉਨ੍ਹਾਂ ਨੂੰ ਪੂਰਾ ਕਰਨ ਵੱਲ ਧਿਆਨ ਦਿਓ।
ਨਾਈਨ ਆਫ ਸਵੋਰਡਜ਼ ਕਾਰਡ ਡਰ, ਅਪਰਾਧਬੋਧ, ਸ਼ੱਕ ਅਤੇ ਚਿੰਤਾਵਾਂ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕਿਸੇ ਮੁਸ਼ਕਲ ਫੈਸਲੇ ਜਾਂ ਪਰੇਸ਼ਾਨੀ ਵਾਲੀ ਸਥਿਤੀ ਨਾਲ ਜੂਝ ਰਹੇ ਹੋ। ਪਰ ਜਿਸ ਗੱਲ ਤੋਂ ਤੁਸੀਂ ਸਭ ਤੋਂ ਵੱਧ ਡਰ ਰਹੇ ਹੋ, ਉਹ ਸੱਚ ਨਹੀਂ ਹੋਵੇਗੀ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਹਿਮਾਚਲ ਪ੍ਰਦੇਸ਼।
ਪ੍ਰੇਮ ਜੀਵਨ: ਸਿਕਸ ਆਫ ਪੈਂਟੇਕਲਸ
ਆਰਥਿਕ ਜੀਵਨ: ਏਟ ਆਫ ਵੈਂਡਸ
ਕਰੀਅਰ: ਦ ਐਂਪਰਰ
ਸਿਹਤ: ਕਿੰਗ ਆਫ ਕੱਪਸ
ਤੁਹਾਨੂੰ ਸਿਕਸ ਆਫ ਪੈਂਟੇਕਲਸ ਕਾਰਡ ਮਿਲਿਆ ਹੈ। ਇਸ ਕਾਰਡ ਦੇ ਅਨੁਸਾਰ, ਇਸ ਸਮੇਂ ਤੁਹਾਡੇ ਰਿਸ਼ਤੇ ਵਿੱਚ ਪਿਆਰ ਰਹੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਦਾ ਸਹਿਯੋਗ ਕਰੋਗੇ। ਤੁਹਾਡੀ ਦੋਵਾਂ ਦੀ ਊਰਜਾ ਇੱਕੋ ਜਿਹੀ ਹੋਣ ਕਰਕੇ ਤੁਹਾਡਾ ਰਿਸ਼ਤਾ ਸ਼ਾਂਤੀਪੂਰਣ ਰਹੇਗਾ। ਤੁਸੀਂ ਦੋਵੇਂ ਹੀ ਇੱਕ-ਦੂਜੇ ਲਈ ਸਮਾਨ ਭਾਵਨਾ ਰੱਖੋਗੇ ਅਤੇ ਹੋਰ ਲੋਕਾਂ ਦੀ ਮੱਦਦ ਕਰਨ ਨੂੰ ਮਹੱਤਵ ਦਿਓਗੇ।
ਇਸ ਕਾਰਡ ਦਾ ਕਹਿਣਾ ਹੈ ਕਿ ਜਿਵੇਂ ਪੈਸਾ ਤੁਹਾਡੇ ਕੋਲ ਤੇਜ਼ੀ ਨਾਲ ਆ ਰਿਹਾ ਹੈ, ਉਸੇ ਤੇਜ਼ੀ ਨਾਲ ਜਾ ਵੀ ਸਕਦਾ ਹੈ। ਇਹ ਕੋਈ ਚੰਗੀ ਜਾਂ ਮਾੜੀ ਗੱਲ ਨਹੀਂ ਹੈ, ਪਰ ਤੁਹਾਨੂੰ ਆਪਣੀ ਸਫਲਤਾ ਲਈ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਕਿੰਨਾ ਪੈਸਾ ਆ ਰਿਹਾ ਹੈ ਅਤੇ ਕਿੰਨਾ ਜਾ ਰਿਹਾ ਹੈ। ਜਲਦਬਾਜ਼ੀ ਵਿੱਚ ਕੋਈ ਵੀ ਖਰਚਾ ਜਾਂ ਖਰੀਦਦਾਰੀ ਕਰਨ ਤੋਂ ਬਚੋ।
ਦ ਐਂਪਰਰ ਕਾਰਡ ਤੁਹਾਨੂੰ ਆਪਣੇ ਕਰੀਅਰ ਵਿੱਚ ਨੌਕਰੀ ਲੱਭਣ ਜਾਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੁਸ਼ਲ, ਅਨੁਸ਼ਾਸਿਤ ਅਤੇ ਦ੍ਰਿੜ੍ਹ ਹੋਣ ਦੀ ਸਲਾਹ ਦਿੰਦਾ ਹੈ। ਜੇਕਰ ਇਸ ਸਮੇਂ ਤੁਹਾਡਾ ਕਾਰਜ ਖੇਤਰ ਜਾਂ ਕੰਮ ਕਰਨ ਦੀ ਪ੍ਰਕਿਰਿਆ ਥੋੜੀ ਅਵਿਵਸਥਿਤ ਜਾਂ ਪਰੇਸ਼ਾਨੀ ਦੇਣ ਵਾਲ਼ੀ ਹੈ, ਤਾਂ ਤੁਹਾਨੂੰ ਨਵੀਆਂ ਪ੍ਰਕਿਰਿਆਵਾਂ ਜਾਂ ਢਾਂਚਿਆਂ ’ਤੇ ਕੰਮ ਕਰਨਾ ਚਾਹੀਦਾ ਹੈ। ਇਹ ਤੁਹਾਨੂੰ ਅਤੇ ਤੁਹਾਡੇ ਸਹਿਯੋਗੀਆਂ ਨੂੰ ਇੱਕੱਠੇ ਹੋ ਕੇ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਵਿੱਚ ਮੱਦਦ ਕਰੇਗਾ।
ਕਿੰਗ ਆਫ ਕੱਪਸ ਕਾਰਡ ਤੁਹਾਨੂੰ ਆਪਣੀ ਕੁੱਲ ਸਿਹਤ ਵਿੱਚ ਸੁਧਾਰ ਕਰਨ ਲਈ ਆਪਣੀ ਮਾਨਸਿਕ ਸਿਹਤ ਅਤੇ ਖ਼ੁਦ ਦੀ ਦੇਖਭਾਲ ਕਰਨ ’ਤੇ ਧਿਆਨ ਦੇਣ ਦੀ ਸਲਾਹ ਦਿੰਦਾ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਰਿਸ਼ੀਕੇਸ਼।
ਪ੍ਰੇਮ ਜੀਵਨ: ਦ ਐਮਪ੍ਰੈੱਸ
ਆਰਥਿਕ ਜੀਵਨ: ਕਿੰਗ ਆਫ ਵੈਂਡਸ
ਕਰੀਅਰ: ਕੁਈਨ ਆਫ ਸਵੋਰਡਜ਼
ਸਿਹਤ: ਜੱਜਮੈਂਟ
ਦ ਐਮਪ੍ਰੈੱਸ ਕਾਰਡ ਕਹਿੰਦਾ ਹੈ ਕਿ ਤੁਹਾਡੇ ਰਿਸ਼ਤੇ ਵਿੱਚ ਸਥਿਰਤਾ ਰਹੇਗੀ ਅਤੇ ਤੁਸੀਂ ਦੋਵੇਂ ਇੱਕ-ਦੂਜੇ ਦੇ ਪ੍ਰਤੀ ਇਮਾਨਦਾਰ ਅਤੇ ਪ੍ਰਤੀਬੱਧ ਰਹੋਗੇ। ਇਹ ਕਾਰਡ ਮਾਤ੍ਰਿਤੱਵ ਨੂੰ ਵੀ ਦਰਸਾਉਂਦਾ ਹੈ, ਇਸ ਲਈ ਇਹ ਗਰਭਾਵਸਥਾ ਜਾਂ ਪਰਿਵਾਰ ਸ਼ੁਰੂ ਕਰਨ ਦੇ ਸੰਕੇਤ ਦਿੰਦਾ ਹੈ। ਇਸ ਦੇ ਨਾਲ ਹੀ, ਇਹ ਕਾਰਡ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਦੀ ਸੰਭਾਵਨਾ ਨੂੰ ਵੀ ਦਰਸਾਉਂਦਾ ਹੈ।
ਕਿੰਗ ਆਫ ਵੈਂਡਸ ਕਾਰਡ (ਅਪਰਾਈਟ) ਕਹਿੰਦਾ ਹੈ ਕਿ ਭਾਵੇਂ ਤੁਸੀਂ ਚੰਗੀ ਸਥਿਤੀ ਵਿੱਚ ਹੋ, ਤੁਹਾਨੂੰ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ। ਇਸ ਸੰਤੁਲਨ ਨਾਲ ਤੁਹਾਨੂੰ ਆਪਣੀ ਆਮਦਨ ਦੀ ਰੱਖਿਆ ਕਰਨ ਅਤੇ ਉਸ ਨੂੰ ਵਧਾਉਣ ਵਿੱਚ ਮੱਦਦ ਮਿਲੇਗੀ। ਇਹ ਕਾਰਡ ਤੁਹਾਨੂੰ ਸਲਾਹ ਦਿੰਦਾ ਹੈ ਕਿ ਹੋਰ ਲੋਕਾਂ ’ਤੇ ਪੈਸਾ ਖਰਚ ਕਰਕੇ ਆਪਣੇ ਧੰਨਵਾਦ ਦਾ ਪ੍ਰਗਟਾਵਾ ਕਰੋ। ਹਾਲਾਂਕਿ ਪੈਸਾ ਬਚਾਉਣਾ ਸਮਝਦਾਰੀ ਹੈ, ਪਰ ਹੋ ਸਕਦਾ ਹੈ ਕਿ ਇਸ ਸਮੇਂ ਇਸ ਦੀ ਜ਼ਰੂਰਤ ਨਾ ਹੋਵੇ।
ਕੁਈਨ ਆਫ ਸਵੋਰਡਜ਼ ਕਾਰਡ ਗਿਆਨ, ਮਹਾਰਤ ਅਤੇ ਸਪੱਸ਼ਟ ਗੱਲਬਾਤ ਦਾ ਪ੍ਰਤੀਕ ਹੈ। ਇਹ ਕਾਰਡ ਕਿਸੇ ਅਜਿਹੇ ਵਿਅਕਤੀ ਵੱਲ ਸੰਕੇਤ ਕਰ ਸਕਦਾ ਹੈ, ਜੋ ਤੁਹਾਨੂੰ ਵਿੱਤੀ ਮਾਰਗਦਰਸ਼ਨ ਦੇ ਸਕੇ, ਜਾਂ ਤੁਹਾਡੀ ਰਚਨਾਤਮਕ ਤਰੀਕੇ ਨਾਲ ਆਲੋਚਨਾ ਜਾਂ ਸਹਿਯੋਗ ਕਰ ਸਕੇ।
ਜੱਜਮੈਂਟ ਕਾਰਡ ਇਹ ਦਰਸਾਉਂਦਾ ਹੈ ਕਿ ਸਿਹਤ ਨੂੰ ਲੈ ਕੇ ਇੱਕ ਮੁਸ਼ਕਿਲ ਸਮੇਂ ਤੋਂ ਬਾਅਦ ਤੁਸੀਂ ਸਿਹਤਮੰਦ ਹੋ ਰਹੇ ਹੋ। ਇਹ ਅਰੋਗਤਾ, ਇਲਾਜ ਅਤੇ ਨਵੀਂ ਸ਼ੁਰੂਆਤ ਦੇ ਸੰਕੇਤ ਦਿੰਦਾ ਹੈ।
ਰਾਸ਼ੀ ਦੇ ਅਨੁਸਾਰ ਰੋਮਾਂਟਿਕ ਯਾਤਰਾ: ਲਕਸ਼ਦੀਪ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਕਿਹੜਾ ਟੈਰੋ ਕਾਰਡ ਅਪਰਿਪੱਕਤਾ ਨੂੰ ਦਰਸਾਉਂਦਾ ਹੈ?
ਦ ਫੂਲ ਕਾਰਡ ਅਤੇ ਪੇਜ ਆਫ ਵੈਂਡਸ।
2. ਕੀ ਟੈਰੋ ਦੀਰਘਕਾਲੀ ਪ੍ਰਸ਼ਨਾਂ ਦੇ ਜਵਾਬ ਦੇ ਸਕਦਾ ਹੈ?
ਨਹੀਂ, ਟੈਰੋ ਦੇ ਲਈ ਇਹ ਥੋੜ੍ਹਾ ਮੁਸ਼ਕਲ ਹੈ।
3. ਕੀ ਟੈਰੋ ਸਹੀ ਹੁੰਦਾ ਹੈ?
ਜੇਕਰ ਟੈਰੋ ਰੀਡਰ ਅਨੁਭਵੀ ਹੋਵੇ, ਤਾਂ ਟੈਰੋ ਕਾਰਡਾਂ ਤੋਂ ਸਹੀ ਗਣਨਾ ਕੀਤੀ ਜਾ ਸਕਦੀ ਹੈ।