ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।
ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।
ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਜਾਤਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।
ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।
ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ (18-24) ਮਈ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਪ੍ਰੇਮ ਜੀਵਨ: ਟੂ ਆਫ ਕੱਪਸ
ਆਰਥਿਕ ਜੀਵਨ: ਸਿਕਸ ਆਫ ਪੈਂਟੇਕਲਸ
ਕਰੀਅਰ: ਸਿਕਸ ਆਫ ਵੈਂਡਸ
ਸਿਹਤ: ਦ ਡੈਵਿਲ (ਰਿਵਰਸਡ)
ਟੂ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਇਸ ਹਫ਼ਤੇ ਤੁਹਾਨੂੰ ਆਪਣੇ ਸਾਥੀ ਦਾ ਪੂਰਾ ਸਾਥ ਮਿਲੇਗਾ ਅਤੇ ਤੁਹਾਡੇ ਦੋਵਾਂ ਵਿਚਕਾਰ ਬਿਹਤਰ ਤਾਲਮੇਲ ਨਜ਼ਰ ਆਵੇਗਾ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਹਾਡੇ ਵਿਚਕਾਰ ਪਿਆਰ ਪਹਿਲਾਂ ਨਾਲੋਂ ਵਧੇਗਾ ਅਤੇ ਰਿਸ਼ਤਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਵੇਗਾ।
ਸਿਕਸ ਆਫ ਪੈਂਟੇਕਲਸ ਕਹਿੰਦਾ ਹੈ ਕਿ ਜੇਕਰ ਤੁਸੀਂ ਇਸ ਹਫ਼ਤੇ ਕੋਈ ਨਵਾਂ ਪ੍ਰੋਜੈਕਟ ਜਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡੀ ਇੱਛਾ ਪੂਰੀ ਹੋਵੇਗੀ।
ਸਿਕਸ ਆਫ ਵੈਂਡਸ ਕਹਿੰਦਾ ਹੈ ਕਿ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਸਫਲਤਾ, ਮਾਨਤਾ ਅਤੇ ਜਿੱਤ ਪ੍ਰਾਪਤ ਕਰੋਗੇ। ਤੁਹਾਡੀ ਸਖ਼ਤ ਮਿਹਨਤ ਅਤੇ ਲਗਨ ਤੁਹਾਨੂੰ ਕੰਮ ਵਾਲ਼ੀ ਥਾਂ 'ਤੇ ਤਰੱਕੀ ਦੇਵੇਗੀ ਅਤੇ ਨਵੇਂ ਮੌਕਿਆਂ ਦੇ ਨਾਲ ਤੁਹਾਡੀ ਆਮਦਨ ਵੀ ਵਧੇਗੀ।
ਸਿਹਤ ਦੇ ਖੇਤਰ ਵਿੱਚ, ਦ ਡੈਵਿਲ (ਰਿਵਰਸਡ) ਤੁਹਾਨੂੰ ਨੁਕਸਾਨਦੇਹ ਚੀਜ਼ਾਂ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਸਲਾਹ ਦਿੰਦਾ ਹੈ ਤਾਂ ਜੋ ਤੁਸੀਂ ਵਧੀਆ ਜ਼ਿੰਦਗੀ ਜੀ ਸਕੋ।
ਭਾਗਸ਼ਾਲੀ ਅੰਕ: 09
ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ
ਆਰਥਿਕ ਜੀਵਨ: ਦ ਹੇਰੋਫੇੰਟ
ਕਰੀਅਰ: ਕਿੰਗ ਆਫ ਸਵੋਰਡਜ਼
ਸਿਹਤ: ਕਿੰਗ ਆਫ ਵੈਂਡਸ
ਥ੍ਰੀ ਆਫ ਪੈਂਟੇਕਲਸ ਟੀਮ ਵਰਕ, ਇੱਕ-ਦੂਜੇ ਲਈ ਸਤਿਕਾਰ ਅਤੇ ਸਾਂਝੇ ਆਦਰਸ਼ਾਂ ਅਤੇ ਉਦੇਸ਼ਾਂ 'ਤੇ ਅਧਾਰਤ ਇੱਕ ਠੋਸ, ਸਥਾਈ ਬੰਧਨ ਸਥਾਪਤ ਕਰਨ ਨੂੰ ਦਰਸਾਉਂਦਾ ਹੈ। ਤੁਸੀਂ ਇੱਕ-ਦੂਜੇ ਦਾ ਸਹਿਯੋਗ ਕਰਦੇ ਅਤੇ ਇੱਕ-ਦੂਜੇ ਦੇ ਕੰਮ ਦੀ ਕਦਰ ਕਰਦੇ ਹੋਏ ਨਜ਼ਰ ਆਓਗੇ।
ਦ ਹੇਰੋਫੇੰਟ ਕਹਿੰਦਾ ਹੈ ਕਿ ਪੈਸੇ ਦੀ ਦੁਰਵਰਤੋਂ ਤੋਂ ਬਚੋ। ਜੇਕਰ ਤੁਸੀਂ ਨਵੇਂ ਵਿੱਤੀ ਉਤਪਾਦਾਂ ਜਾਂ ਪੈਸੇ ਕਮਾਉਣ ਦੇ ਗੈਰ-ਰਵਾਇਤੀ ਤਰੀਕਿਆਂ ਤੋਂ ਜਾਣੂ ਨਹੀਂ ਹੋ, ਤਾਂ ਇਸ ਸਮੇਂ ਇਹਨਾਂ ਥਾਵਾਂ 'ਤੇ ਪੈਸਾ ਲਗਾਉਣਾ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ।
ਕਿੰਗ ਆਫ ਸਵੋਰਡਜ਼ ਸੁਝਾਅ ਦਿੰਦਾ ਹੈ ਕਿ ਹੁਣ ਤੁਹਾਡੇ ਕੰਮ ਵਿੱਚ ਅੱਗੇ ਵਧਣ ਦਾ ਸਹੀ ਸਮਾਂ ਹੈ। ਤੁਹਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜੋਖਮ ਲੈਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਸਿਹਤ ਦੇ ਮਾਮਲੇ ਵਿੱਚ, ਕਿੰਗ ਆਫ ਵੈਂਡਸ ਮਹਾਨ ਜੀਵਨ, ਜੋਸ਼ ਅਤੇ ਊਰਜਾ ਨੂੰ ਦਰਸਾਉਂਦਾ ਹੈ, ਪਰ ਤੁਹਾਨੂੰ ਕੁਝ ਚੀਜ਼ਾਂ ਵਿੱਚ ਜਲਦਬਾਜ਼ੀ ਕਰਨ ਤੋਂ ਖ਼ਬਰਦਾਰ ਕਰਦਾ ਹੈ, ਕਿਉਂਕਿ ਇਸ ਨਾਲ਼ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਭਾਗਸ਼ਾਲੀ ਅੰਕ: 15
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਪ੍ਰੇਮ ਜੀਵਨ: ਨਾਈਟ ਆਫ ਸਵੋਰਡਜ਼
ਆਰਥਿਕ ਜੀਵਨ: ਟੂ ਆਫ ਕੱਪਸ
ਕਰੀਅਰ: ਫਾਈਵ ਆਫ ਪੈਂਟੇਕਲਸ
ਸਿਹਤ: ਕਿੰਗ ਆਫ ਵੈਂਡਸ
ਨਾਈਟ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਹਿੰਮਤ ਇਕੱਠੀ ਕਰਨੀ ਪਵੇਗੀ ਅਤੇ ਜਲਦੀ ਫੈਸਲੇ ਲੈਣੇ ਪੈਣਗੇ। ਇਸ ਦੌਰਾਨ ਤੁਸੀਂ ਕਿਸੇ ਰਿਸ਼ਤੇ ਵਿੱਚ ਪ੍ਰਵੇਸ਼ ਕਰ ਸਕਦੇ ਹੋ, ਪਰ ਤੁਸੀਂ ਉਸ ਰਿਸ਼ਤੇ ਨਾਲ ਜੁੜੇ ਨਹੀਂ ਹੋਵੋਗੇ ਅਤੇ ਤੁਸੀਂ ਜਲਦੀ ਹੀ ਉਸ ਰਿਸ਼ਤੇ ਤੋਂ ਬਾਹਰ ਆ ਸਕਦੇ ਹੋ।
ਟੂ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਨਾਲ ਮਿਲ ਕੇ ਕੰਮ ਕਰਦੇ ਹੋ ਜਿਵੇਂ ਕਿ ਸਾਂਝੇਦਾਰੀ, ਸੰਯੁਕਤ ਕਾਰੋਬਾਰ, ਜਾਂ ਕਿਸੇ ਸਮਝੌਤੇ ਵਿੱਚ, ਤਾਂ ਤੁਹਾਨੂੰ ਇਸ ਵਿੱਚ ਸਫਲਤਾ ਮਿਲੇਗੀ।
ਫਾਈਵ ਆਫ ਪੈਂਟੇਕਲਸ ਕਾਰਡ ਦਰਸਾਉਂਦਾ ਹੈ ਕਿ ਤੁਹਾਨੂੰ ਵਿੱਤੀ ਮੁਸ਼ਕਲਾਂ, ਨੌਕਰੀ ਛੁੱਟਣ ਜਾਂ ਕੰਮ ਵਿੱਚ ਅਸਥਿਰਤਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਇਕੱਲੇ ਜਾਂ ਪਿੱਛੇ ਰਹਿ ਗਏ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਇਸ ਸਮੇਂ ਨਵੀਂ ਨੌਕਰੀ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ, ਜਾਂ ਤੁਹਾਡੀ ਆਮਦਨ ਸਥਿਰ ਨਹੀਂ ਰਹੇਗੀ।
ਕਿੰਗ ਆਫ ਵੈਂਡਸ ਕਾਰਡ ਕਹਿੰਦਾ ਹੈ ਕਿ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਹਾਡੇ ਅੰਦਰ ਊਰਜਾ ਅਤੇ ਉਤਸ਼ਾਹ ਰਹੇਗਾ। ਤੁਸੀਂ ਤੰਦਰੁਸਤ ਅਤੇ ਸਰਗਰਮ ਰਹੋਗੇ, ਪਰ ਤੁਹਾਨੂੰ ਉਤੇਜਨਾ ਵਿੱਚ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜਾਂ ਲੋੜ ਤੋਂ ਵੱਧ ਕੁਝ ਨਹੀਂ ਕਰਨਾ ਚਾਹੀਦਾ।
ਭਾਗਸ਼ਾਲੀ ਅੰਕ: 05
ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ
ਆਰਥਿਕ ਜੀਵਨ: ਟੈਂਪਰੈਂਸ
ਕਰੀਅਰ: ਸਿਕਸ ਆਫ ਵੈਂਡਸ
ਸਿਹਤ: ਏਟ ਆਫ ਸਵੋਰਡਜ਼
ਦ ਹਾਈ ਪ੍ਰੀਸਟੈੱਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਹਾਡਾ ਰਿਸ਼ਤਾ ਡੂੰਘਾ ਹੋ ਰਿਹਾ ਹੈ ਅਤੇ ਤੁਸੀਂ ਇੱਕ-ਦੂਜੇ ਦੇ ਨਜ਼ਦੀਕ ਆ ਸਕਦੇ ਹੋ। ਪਰ ਉਸੇ ਸਮੇਂ, ਤੁਸੀਂ ਕਮਜ਼ੋਰ ਵੀ ਹੋ ਸਕਦੇ ਹੋ।
ਟੈਂਪਰੈਂਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਸਮਝਦਾਰੀ ਨਾਲ ਖਰਚ ਕਰਦੇ ਹੋ, ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਉਂਦੇ ਹੋ ਅਤੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲੈਂਦੇ ਹੋ, ਤਾਂ ਤੁਹਾਨੂੰ ਵਿੱਤੀ ਸਫਲਤਾ ਅਤੇ ਮਾਨਸਿਕ ਸ਼ਾਂਤੀ ਦੋਵੇਂ ਮਿਲਣਗੀਆਂ।
ਕਰੀਅਰ ਵਿੱਚ, ਤੁਹਾਡੀ ਸਖ਼ਤ ਮਿਹਨਤ ਅਤੇ ਲਗਨ ਦੇ ਕਾਰਨ, ਤੁਹਾਨੂੰ ਆਮਦਨ ਵਿੱਚ ਵਾਧਾ, ਤਰੱਕੀ ਜਾਂ ਇੱਕ ਨਵੇਂ ਕਰੀਅਰ ਦਾ ਮੌਕਾ ਮਿਲੇਗਾ। ਤੁਹਾਡੇ ਕੰਮ ਦੀ ਤੁਹਾਡੇ ਸਹਿਕਰਮੀਆਂ ਅਤੇ ਸੀਨੀਅਰਾਂ ਦੁਆਰਾ ਵੀ ਪ੍ਰਸ਼ੰਸਾ ਕੀਤੀ ਜਾਵੇਗੀ
ਸਿਹਤ ਬਾਰੇ ਗੱਲ ਕਰੀਏ ਤਾਂ, ਤੁਸੀਂ ਆਪਣੇ ਵਿਚਾਰਾਂ ਜਾਂ ਡਰਾਂ ਕਾਰਨ ਤਣਾਅ ਵਿੱਚ ਹੋ।
ਭਾਗਸ਼ਾਲੀ ਅੰਕ: 02
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਪ੍ਰੇਮ ਜੀਵਨ: ਫੋਰ ਆਫ ਕੱਪਸ
ਆਰਥਿਕ ਜੀਵਨ: ਦ ਐਂਪਰਰ
ਕਰੀਅਰ: ਫੋਰ ਆਫ ਵੈਂਡਸ
ਸਿਹਤ: ਏਟ ਆਫ ਸਵੋਰਡਜ਼
ਫੋਰ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਤੁਸੀਂ ਉਸ ਚੀਜ਼ 'ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਹੋ, ਜੋ ਤੁਸੀਂ ਗੁਆ ਦਿੱਤੀ ਹੈ। ਉਨ੍ਹਾਂ ਚੰਗੇ ਮੌਕਿਆਂ 'ਤੇ ਧਿਆਨ ਕੇਂਦਰਿਤ ਕਰੋ, ਜੋ ਹੁਣ ਤੁਹਾਡੇ ਸਾਹਮਣੇ ਹਨ।
ਵਿੱਤੀ ਜੀਵਨ ਵਿੱਚ, ਤੁਹਾਡਾ ਆਪਣੇ ਵਿੱਤੀ ਮਾਮਲਿਆਂ 'ਤੇ ਪੂਰਾ ਕੰਟਰੋਲ ਹੈ। ਤੁਸੀਂ ਹਰ ਚੀਜ਼ ਨੂੰ ਕਾਬੂ ਵਿੱਚ ਰੱਖਣਾ ਪਸੰਦ ਕਰਦੇ ਹੋ ਅਤੇ ਪੈਸੇ ਦੀ ਬਿਲਕੁਲ ਵੀ ਚਿੰਤਾ ਨਹੀਂ ਕਰਦੇ।
ਫੋਰ ਆਫ ਵੈਂਡਸ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਹਾਡੇ ਸਹਿਕਰਮੀ ਤੁਹਾਡਾ ਸਹਿਯੋਗ ਕਰਨਗੇ ਅਤੇ ਤੁਹਾਡੀ ਸਫਲਤਾ ਦਾ ਜਸ਼ਨ ਮਿਲ ਕੇ ਮਨਾਉਣਗੇ।
ਏਟ ਆਫ ਸਵੋਰਡਜ਼ ਕਾਰਡ ਦੱਸਦਾ ਹੈ ਕਿ ਤੁਸੀਂ ਇਸ ਹਫ਼ਤੇ ਆਪਣੇ-ਆਪ 'ਤੇ ਸ਼ੱਕ ਕਰ ਰਹੇ ਹੋ, ਅਤੇ ਇਸ ਨਾਲ ਨਕਾਰਾਤਮਕ ਵਿਚਾਰ ਜਾਂ ਉਦਾਸੀ ਹੋ ਸਕਦੀ ਹੈ। ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ ਅਤੇ ਆਪਣਾ ਧਿਆਨ ਰੱਖੋ।
ਭਾਗਸ਼ਾਲੀ ਅੰਕ: 10
ਪ੍ਰੇਮ ਜੀਵਨ: ਫੋਰ ਆਫ ਪੈਂਟੇਕਲਸ
ਆਰਥਿਕ ਜੀਵਨ: ਦ ਮੈਜਿਸ਼ੀਅਨ
ਕਰੀਅਰ: ਸਿਕਸ ਆਫ ਸਵੋਰਡਜ਼
ਸਿਹਤ: ਦ ਵਰਲਡ
ਪ੍ਰੇਮ ਜੀਵਨ ਵਿੱਚ, ਤੁਸੀਂ ਅੱਜਕੱਲ੍ਹ ਆਪਣੇ ਸਾਥੀ ‘ਤੇ ਥੋੜਾ ਜ਼ਿਆਦਾ ਅਧਿਕਾਰ ਰੱਖਦੇ ਹੋ, ਜਿਸ ਕਾਰਨ ਉਹ ਘੁਟਨ ਮਹਿਸੂਸ ਕਰ ਰਿਹਾ ਹੈ। ਇਹ ਆਦਤ ਤੁਹਾਡੇ ਰਿਸ਼ਤੇ ਵਿੱਚ ਤਣਾਅ ਅਤੇ ਦੂਰੀ ਲਿਆ ਰਹੀ ਹੈ।
ਵਿੱਤੀ ਪੱਖ ਤੋਂ, ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਪਹਿਲਾਂ ਕੀਤੀ ਸਖ਼ਤ ਮਿਹਨਤ ਦੇ ਚੰਗੇ ਨਤੀਜੇ ਪ੍ਰਾਪਤ ਕਰੋ। ਤੁਹਾਡੇ ਦੁਆਰਾ ਪਹਿਲਾਂ ਕੀਤੇ ਗਏ ਨਿਵੇਸ਼ ਹੁਣ ਤੁਹਾਨੂੰ ਵਧੀਆ ਲਾਭ ਦੇਣਗੇ।
ਪੇਸ਼ੇਵਰ ਜੀਵਨ ਵਿੱਚ, ਤੁਸੀਂ ਆਪਣੇ ਆਰਾਮ ਖੇਤਰ ਤੋਂ ਬਾਹਰ ਨਿੱਕਲ਼ ਕੇ ਆਪਣੇ ਕਰੀਅਰ ਵਿੱਚ ਅੱਗੇ ਵਧਣ ਲਈ ਕੁਝ ਨਵਾਂ ਅਤੇ ਚੁਣੌਤੀਪੂਰਣ ਕੰਮ ਜਾਂ ਜ਼ਿੰਮੇਵਾਰੀਆਂ ਸੰਭਾਲ ਸਕਦੇ ਹੋ।
ਜੇਕਰ ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਇਹ ਸੰਭਵ ਹੈ ਕਿ ਤੁਹਾਨੂੰ ਹੁਣ ਸਭ ਤੋਂ ਵਧੀਆ ਇਲਾਜ ਮਿਲੇਗਾ ਅਤੇ ਤੁਸੀਂ ਜਲਦੀ ਠੀਕ ਹੋ ਜਾਓਗੇ।
ਭਾਗਸ਼ਾਲੀ ਅੰਕ: 32
ਪ੍ਰੇਮ ਜੀਵਨ: ਸਟ੍ਰੈਂਥ
ਆਰਥਿਕ ਜੀਵਨ: ਕੁਈਨ ਆਫ ਸਵੋਰਡਜ਼
ਕਰੀਅਰ: ਸਿਕਸ ਆਫ ਸਵੋਰਡਜ਼
ਸਿਹਤ: ਏਟ ਆਫ ਕੱਪਸ
ਸਟ੍ਰੈਂਥ ਕਾਰਡ ਦੱਸਦਾ ਹੈ ਕਿ ਤੁਹਾਡੇ ਅੰਦਰ ਧੀਰਜ, ਸਮਝ ਅਤੇ ਭਾਵਨਾਤਮਕ ਤਾਕਤ ਹੈ। ਤੁਸੀਂ ਪਿਆਰ ਅਤੇ ਸਮਝ ਨਾਲ ਅਤੇ ਬਿਨਾਂ ਕਿਸੇ ਟਕਰਾਅ ਦੇ ਰਿਸ਼ਤੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ।
ਇਸ ਹਫ਼ਤੇ ਤੁਸੀਂ ਧਿਆਨ ਨਾਲ ਅਤੇ ਸਮਝਦਾਰੀ ਨਾਲ ਫੈਸਲੇ ਲਓਗੇ। ਤੁਸੀਂ ਆਪਣੇ ਵਿੱਤੀ ਮਾਮਲਿਆਂ ਨੂੰ ਭਾਵਨਾਵਾਂ ਵਿੱਚ ਵਹਿਣ ਦੀ ਬਜਾਏ ਤਰਕ ਅਤੇ ਸਮਝ ਨਾਲ ਸੰਭਾਲੋਗੇ।
ਸਿਕਸ ਆਫ ਸਵੋਰਡਜ਼ ਕਾਰਡ ਦੇ ਅਨੁਸਾਰ, ਇਹ ਦਿਸ਼ਾ ਬਦਲਣ, ਪੁਰਾਣੀ ਸਥਿਤੀ ਨੂੰ ਛੱਡਣ ਅਤੇ ਸ਼ਾਇਦ ਕੁਝ ਨਵਾਂ ਸ਼ੁਰੂ ਕਰਨ ਦਾ ਸਮਾਂ ਹੈ। ਤੁਹਾਨੂੰ ਅਤੀਤ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਤੁਸੀਂ ਇੱਕ ਨਵੀਂ ਅਤੇ ਬਿਹਤਰ ਸ਼ੁਰੂਆਤ ਕਰ ਸਕੋ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਵਿਕਲਪਕ ਇਲਾਜ ਲੱਭਣ, ਆਪਣੀ ਖੁਰਾਕ ਬਦਲਣ, ਜਾਂ ਇੱਕ ਨਵੀਂ ਕਸਰਤ ਰੁਟੀਨ ਸ਼ੁਰੂ ਕਰਨ ਦੀ ਲੋੜ ਹੋ ਸਕਦੀ ਹੈ।
ਭਾਗਸ਼ਾਲੀ ਅੰਕ: 06
ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ ।
ਪ੍ਰੇਮ ਜੀਵਨ: ਟੂ ਆਫ ਪੈਂਟੇਕਲਸ
ਆਰਥਿਕ ਜੀਵਨ: ਦ ਮੂਨ
ਕਰੀਅਰ: ਹਰਮਿਟ
ਸਿਹਤ: ਥ੍ਰੀ ਆਫ ਕੱਪਸ
ਨਿੱਜੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਅਤੇ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਨਾ ਥੋੜ੍ਹਾ ਮੁਸ਼ਕਲ ਲੱਗ ਸਕਦਾ ਹੈ, ਪਰ ਜੇਕਰ ਤੁਸੀਂ ਥੋੜ੍ਹਾ ਸਬਰ ਰੱਖੋ ਅਤੇ ਸਮਝਦਾਰੀ ਨਾਲ ਕੰਮ ਕਰੋ, ਤਾਂ ਸਭ ਕੁਝ ਠੀਕ ਹੋ ਜਾਵੇਗਾ।
ਵਿੱਤੀ ਜੀਵਨ ਵਿੱਚ, ਇਸ ਸਮੇਂ ਪੈਸੇ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਜ਼ਰੂਰੀ ਹੈ। ਕੋਈ ਵੀ ਵਿੱਤੀ ਫੈਸਲਾ ਲੈਣ ਤੋਂ ਪਹਿਲਾਂ, ਪੂਰੀ ਖੋਜ ਕਰੋ ਅਤੇ ਆਪਣੀ ਜ਼ਮੀਰ ਦੀ ਵੀ ਸੁਣੋ।
ਕਰੀਅਰ ਦੇ ਮਾਮਲੇ ਵਿੱਚ, ਇਹ ਸਮਾਂ ਆਪਣੇ-ਆਪ 'ਤੇ ਧਿਆਨ ਕੇਂਦਰਿਤ ਕਰਨ ਅਤੇ ਡੂੰਘਾਈ ਨਾਲ ਸੋਚਣ ਦਾ ਹੈ। ਤੁਸੀਂ ਅਜਿਹੀ ਨੌਕਰੀ ਜਾਂ ਕੰਮ ਦੀ ਭਾਲ਼ ਕਰ ਸਕਦੇ ਹੋ ਜੋ ਤੁਹਾਡੇ ਦਿਲ ਨੂੰ ਸ਼ਾਂਤੀ ਦੇਵੇ।
ਸਿਹਤ ਦੇ ਪੱਖ ਤੋਂ, ਦੋਸਤਾਂ, ਪਰਿਵਾਰ ਜਾਂ ਆਪਣੇ ਨਜ਼ਦੀਕੀਆਂ ਨਾਲ ਸਮਾਂ ਬਿਤਾਉਣ ਨਾਲ ਤੁਹਾਡੀ ਸਿਹਤ ਅਤੇ ਮਾਨਸਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
ਭਾਗਸ਼ਾਲੀ ਅੰਕ: 27
ਪ੍ਰੇਮ ਜੀਵਨ: ਫੋਰ ਆਫ ਪੈਂਟੇਕਲਸ
ਆਰਥਿਕ ਜੀਵਨ: ਸਿਕਸ ਆਫ ਕੱਪਸ
ਕਰੀਅਰ: ਏਸ ਆਫ ਪੈਂਟੇਕਲਸ
ਸਿਹਤ: ਥ੍ਰੀ ਆਫ ਵੈਂਡਸ
ਪ੍ਰੇਮ ਜੀਵਨ ਵਿੱਚ, ਤੁਸੀਂ ਆਪਣੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਨਾਲ ਰਿਸ਼ਤੇ ਵਿੱਚ ਘੁਟਨ ਅਤੇ ਤਣਾਅ ਪੈਦਾ ਹੋ ਸਕਦਾ ਹੈ।
ਵਿੱਤੀ ਜੀਵਨ ਵਿੱਚ, ਤੁਹਾਡੀ ਵਿੱਤੀ ਸਥਿਤੀ ਸਥਿਰ ਰਹੇਗੀ ਅਤੇ ਤੁਸੀਂ ਦੂਜਿਆਂ ਦੀ ਮੱਦਦ ਕਰਨ ਲਈ ਵੀ ਤਿਆਰ ਰਹੋਗੇ।
ਕਰੀਅਰ ਦੇ ਮਾਮਲੇ ਵਿੱਚ, ਤੁਹਾਡੇ ਰਸਤੇ ਵਿੱਚ ਇੱਕ ਨਵਾਂ ਮੌਕਾ ਆ ਰਿਹਾ ਹੈ, ਜੋ ਵਿਕਾਸ ਅਤੇ ਸਫਲਤਾ ਵੱਲ ਲੈ ਜਾ ਸਕਦਾ ਹੈ। ਇਹ ਕਾਰਡ ਤੁਹਾਨੂੰ ਕੁਝ ਹਿੰਮਤ ਦਿਖਾਉਣ ਅਤੇ ਸਮਝਦਾਰੀ ਨਾਲ ਅੱਗੇ ਵਧਣ ਲਈ ਕਹਿੰਦਾ ਹੈ।
ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਜਾਂ ਸਰੀਰਕ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਹੁਣ ਤੁਹਾਨੂੰ ਰਾਹਤ ਮਿਲਣ ਵਾਲ਼ੀ ਹੈ। ਤੁਹਾਡੀ ਸਿਹਤ ਵਿੱਚ ਹੌਲ਼ੀ-ਹੌਲ਼ੀ ਸੁਧਾਰ ਹੋਵੇਗਾ ਅਤੇ ਤੁਹਾਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇਗਾ।
ਭਾਗਸ਼ਾਲੀ ਅੰਕ: 03
ਪ੍ਰੇਮ ਜੀਵਨ: ਸੈਵਨ ਆਫ ਪੈਂਟੇਕਲਸ
ਆਰਥਿਕ ਜੀਵਨ: ਦ ਲਵਰ
ਕਰੀਅਰ: ਟੂ ਆਫ ਵੈਂਡਸ
ਸਿਹਤ: ਪੇਜ ਆਫ ਕੱਪਸ
ਪ੍ਰੇਮ ਜੀਵਨ ਵਿੱਚ, ਜੇਕਰ ਤੁਸੀਂ ਸਮੇਂ ਅਤੇ ਪਿਆਰ ਨਾਲ ਆਪਣੇ ਰਿਸ਼ਤੇ ਦੀ ਦੇਖਭਾਲ ਕਰਦੇ ਹੋ, ਤਾਂ ਇਹ ਲੰਬੇ ਸਮੇਂ ਤੱਕ ਮਜ਼ਬੂਤ ਅਤੇ ਆਨੰਦਦਾਇਕ ਰਹੇਗਾ।
ਵਿੱਤੀ ਜੀਵਨ ਵਿੱਚ, ਇਸ ਸਮੇਂ ਤੁਹਾਨੂੰ ਕੋਈ ਵੱਡਾ ਫੈਸਲਾ ਬਹੁਤ ਸੋਚ-ਸਮਝ ਕੇ ਲੈਣਾ ਪਵੇਗਾ।
ਕਰੀਅਰ ਦੇ ਮਾਮਲੇ ਵਿੱਚ, ਹੁਣ ਤੁਹਾਡੇ ਲਈ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣ ਦਾ ਸਮਾਂ ਹੈ। ਇਹ ਕਾਰਡ ਤੁਹਾਨੂੰ ਲੰਬੇ ਸਮੇਂ ਦੇ ਟੀਚੇ ਨਿਰਧਾਰਤ ਕਰਨ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ।
ਤੁਹਾਨੂੰ ਕੋਈ ਚੰਗੀ ਖ਼ਬਰ ਮਿਲਣ ਦੀ ਸੰਭਾਵਨਾ ਹੈ। ਇਹ ਕਾਰਡ ਗਰਭ-ਧਾਰਣ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਕਿਸੇ ਨਵੀਂ ਦਵਾਈ, ਇਲਾਜ, ਜਾਂ ਉਪਾਅ ਬਾਰੇ ਪਤਾ ਲੱਗ ਸਕਦਾ ਹੈ, ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਸਕਦਾ ਹੈ।
ਭਾਗਸ਼ਾਲੀ ਅੰਕ: 88
ਪ੍ਰੇਮ ਜੀਵਨ: ਨਾਈਟ ਆਫ ਪੈਂਟੇਕਲਸ
ਆਰਥਿਕ ਜੀਵਨ: ਏਸ ਆਫ ਸਵੋਰਡਜ਼
ਕਰੀਅਰ: ਸੈਵਨ ਆਫ ਵੈਂਡਸ
ਸਿਹਤ: ਏਟ ਆਫ ਵੈਂਡਸ
ਤੁਹਾਡੇ ਜੀਵਨ ਵਿੱਚ ਇੱਕ ਭਰੋਸੇਮੰਦ, ਇਮਾਨਦਾਰ ਅਤੇ ਜ਼ਮੀਨ ਨਾਲ਼ ਜੁੜਿਆ ਸਾਥੀ ਹੋ ਸਕਦਾ ਹੈ, ਜੋ ਰਿਸ਼ਤੇ ਵਿੱਚ ਸੁਰੱਖਿਆ ਅਤੇ ਸਥਿਰਤਾ ਨੂੰ ਬਹੁਤ ਮਹੱਤਵ ਦਿੰਦਾ ਹੈ।
ਵਿੱਤੀ ਜੀਵਨ ਵਿੱਚ, ਹੁਣ ਧਿਆਨ ਨਾਲ ਸੋਚਣ ਅਤੇ ਸਮਝਦਾਰੀ ਨਾਲ ਫੈਸਲੇ ਲੈਣ ਦਾ ਸਮਾਂ ਹੈ। ਤੁਹਾਨੂੰ ਹਰ ਮੌਕੇ ਦਾ ਮੁੱਲਾਂਕਣ ਤਰਕ ਅਤੇ ਯੋਜਨਾਬੰਦੀ ਨਾਲ ਕਰਨਾ ਚਾਹੀਦਾ ਹੈ।
ਕਰੀਅਰ ਦੇ ਮਾਮਲੇ ਵਿੱਚ, ਤੁਹਾਨੂੰ ਆਪਣੇ ਕੰਮ, ਅਹੁਦੇ ਅਤੇ ਮਾਣ-ਸਨਮਾਣ ਦੀ ਰੱਖਿਆ ਕਰਨੀ ਪਵੇਗੀ। ਕੁਝ ਲੋਕ ਤੁਹਾਨੂੰ ਚੁਣੌਤੀ ਦੇ ਸਕਦੇ ਹਨ, ਪਰ ਤੁਹਾਨੂੰ ਦ੍ਰਿੜ ਰਹਿਣਾ ਪਵੇਗਾ।
ਇਸ ਹਫ਼ਤੇ ਤੁਹਾਡੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਵੇਗਾ। ਇਹ ਇੱਕ ਸਰਗਰਮ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਨਾਓਣ ਦਾ ਸਮਾਂ ਹੈ, ਜਿਸ ਨਾਲ਼ ਤੁਹਾਡੀ ਸਿਹਤ ਅਤੇ ਤੰਦਰੁਸਤੀ ਵਿੱਚ ਹੋਰ ਸੁਧਾਰ ਹੋਵੇਗਾ।
ਭਾਗਸ਼ਾਲੀ ਅੰਕ: 08
ਪ੍ਰੇਮ ਜੀਵਨ: ਕੁਈਨ ਆਫ ਪੈਂਟੇਕਲਸ
ਆਰਥਿਕ ਜੀਵਨ: ਕਿੰਗ ਆਫ ਕੱਪਸ
ਕਰੀਅਰ: ਏਸ ਆਫ ਵੈਂਡਸ
ਸਿਹਤ: ਸੈਵਨ ਆਫ ਸਵੋਰਡਜ਼
ਤੁਸੀਂ ਰਿਸ਼ਤੇ ਵਿੱਚ ਬਹੁਤ ਸਮਝਦਾਰੀ, ਸਥਿਰਤਾ ਅਤੇ ਪਿਆਰ ਭਰਿਆ ਵਿਵਹਾਰ ਕਰਦੇ ਹੋ। ਤੁਸੀਂ ਇੱਕ ਅਜਿਹਾ ਰਿਸ਼ਤਾ ਚਾਹੁੰਦੇ ਹੋ ਜੋ ਸੁਰੱਖਿਅਤ, ਭਾਵਨਾਤਮਕ ਤੌਰ 'ਤੇ ਸੰਤੁਲਿਤ, ਅਤੇ ਆਪਣੇਪਣ ਅਤੇ ਆਰਾਮ ਨਾਲ ਭਰਪੂਰ ਹੋਵੇ।
ਵਿੱਤੀ ਮਾਮਲਿਆਂ ਵਿੱਚ, ਕਿੰਗ ਆਫ ਕੱਪਸ ਕਾਰਡ ਸਲਾਹ ਦਿੰਦਾ ਹੈ ਕਿ ਸਿਰਫ਼ ਪੈਸਾ ਕਮਾਉਣ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਆਪਣੇ ਮਾਨਸਿਕ ਸੰਤੁਲਨ, ਸਮਝ ਅਤੇ ਭਾਵਨਾਤਮਕ ਨਿਯੰਤਰਣ 'ਤੇ ਵੀ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਡੇ ਕੋਲ ਕੁਝ ਨਵਾਂ ਕਰਨ ਲਈ ਕਾਫ਼ੀ ਊਰਜਾ ਅਤੇ ਜਨੂੰਨ ਹੈ। ਇਹ ਉਹ ਸਮਾਂ ਹੈ ਜਦੋਂ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ, ਜਾਂ ਕਿਸੇ ਵੀ ਵੱਡੇ ਪ੍ਰੋਜੈਕਟ ਨੂੰ ਪੂਰੇ ਉਤਸ਼ਾਹ ਅਤੇ ਵਿਸ਼ਵਾਸ ਨਾਲ ਅੱਗੇ ਵਧਾ ਸਕਦੇ ਹੋ।
ਸੈਵਨ ਆਫ ਸਵੋਰਡਜ਼ ਕਾਰਡ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹ ਨਹੀਂ ਹੋਣਾ ਚਾਹੀਦਾ।
ਭਾਗਸ਼ਾਲੀ ਅੰਕ: 30
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਟੈਰੋ ਕਾਰਡ ਕੀ ਹੁੰਦਾ ਹੈ?
ਟੈਰੋ ਕਾਰਡ ਭਵਿੱਖ ਨੂੰ ਜਾਣਨ ਦਾ ਇੱਕ ਤਰੀਕਾ ਹਨ। ਇਸ ਵਿੱਚ 78 ਕਾਰਡ ਹੁੰਦੇ ਹਨ, ਜੋ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ।
2. ਟੈਰੋ ਅਤੇ ਏਂਜਲ ਕਾਰਡਾਂ ਵਿੱਚ ਕੀ ਅੰਤਰ ਹੈ?
ਟੈਰੋ ਕਾਰਡਾਂ ਵਿੱਚ ਵੱਖ-ਵੱਖ ਤਸਵੀਰਾਂ ਹੁੰਦੀਆਂ ਹਨ, ਜੋ ਕਿਸੇ ਵਿਅਕਤੀ ਦੇ ਜੀਵਨ ਦੇ ਵੱਖ-ਵੱਖ ਖੇਤਰਾਂ ਨੂੰ ਦਰਸਾਉਂਦੀਆਂ ਹਨ। ਦੂਜੇ ਪਾਸੇ, ਏਂਜਲ ਕਾਰਡ ਕਿਸੇ ਖਾਸ ਅਵਧੀ 'ਤੇ ਕੇਂਦ੍ਰਿਤ ਹੁੰਦੇ ਹਨ।
3. ਟੈਰੋ ਡੈੱਕ ਵਿੱਚ ਕਿਹੜਾ ਕਾਰਡ ਸਭ ਤੋਂ ਸ਼ਕਤੀਸ਼ਾਲੀ ਹੁੰਦਾ ਹੈ?
ਟੈਰੋ ਕਾਰਡਾਂ ਵਿੱਚ ਸਟ੍ਰੈਂਥ ਕਾਰਡ ਨੂੰ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।