ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।
ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।
ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਜਾਤਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।
ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।
ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ (21-27) ਸਤੰਬਰ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਪ੍ਰੇਮ ਜੀਵਨ: ਕੁਈਨ ਆਫ ਸਵੋਰਡਜ਼
ਆਰਥਿਕ ਜੀਵਨ: ਦ ਐਮਪ੍ਰੈੱਸ
ਕਰੀਅਰ: ਨਾਈਟ ਆਫ ਪੈਂਟੇਕਲਸ
ਸਿਹਤ: ਫਾਈਵ ਆਫ ਸਵੋਰਡਜ਼
ਕੁਈਨ ਆਫ ਸਵੋਰਡਜ਼ ਦੱਸਦਾ ਹੈ ਕਿ ਜੇਕਰ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਹਾਡੇ ਸਾਥੀ ਦੇ ਸੁਭਾਅ ਵਿੱਚ ਉਹ ਸਾਰੇ ਗੁਣ ਹੋਣਗੇ, ਜੋ ਤੁਸੀਂ ਆਪਣੇ ਪਿਛਲੇ ਰਿਸ਼ਤੇ ਵਿੱਚ ਲੱਭ ਰਹੇ ਸੀ ਜਾਂ ਤੁਹਾਡੇ ਵਿੱਚ ਕੁਝ ਅਜਿਹੇ ਗੁਣ ਵੀ ਹੋਣਗੇ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੇ ਸਾਥੀ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਰੋਗੇ।
ਦ ਐਮਪ੍ਰੈੱਸ ਕਾਰਡ ਦੱਸ ਰਿਹਾ ਹੈ ਕਿ ਸਤੰਬਰ 2025 ਦਾ ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ, ਕਿਉਂਕਿ ਤੁਹਾਡੇ ਕੋਲ ਕਾਫ਼ੀ ਦੌਲਤ ਹੋਵੇਗੀ। ਨਾਲ ਹੀ, ਤੁਹਾਨੂੰ ਨਿਵੇਸ਼ ਰਾਹੀਂ ਚੰਗਾ ਲਾਭ ਮਿਲੇਗਾ। ਪਰ ਤੁਹਾਨੂੰ ਆਮਦਨ ਅਤੇ ਖਰਚੇ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ ਪਵੇਗਾ।
ਨਾਈਟ ਆਫ ਪੈਂਟੇਕਲਸ ਕਾਰਡ ਭਵਿੱਖਬਾਣੀ ਕਰ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਰੀਅਰ ਵਿੱਚ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਧੀਰਜ ਰੱਖਣਾ ਪਵੇਗਾ ਅਤੇ ਸਖ਼ਤ ਮਿਹਨਤ ਕਰਨੀ ਪਵੇਗੀ ਅਤੇ ਨਾਲ ਹੀ ਸਕਾਰਾਤਮਕ ਰਵੱਈਆ ਅਪਣਾਉਣਾ ਪਵੇਗਾ। ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਜੀਵਨ ਵਿੱਚ ਸਥਿਰ ਸਫਲਤਾ ਪ੍ਰਾਪਤ ਕਰਨ ਲਈ ਨਿਰੰਤਰ ਯਤਨ ਕਰਨੇ ਪੈਣਗੇ।
ਸਿਹਤ ਦੇ ਮਾਮਲੇ ਵਿੱਚ, ਇਹ ਸੰਭਵ ਹੈ ਕਿ ਇਹ ਲੋਕ ਆਪਣੇ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਕੇ ਥੱਕ ਗਏ ਹੋਣ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਨਾਲ਼ ਹੀ, ਤੁਹਾਨੂੰ ਨਸ਼ਿਆਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ੁਭ ਦਿਨ: ਮੰਗਲਵਾਰ
ਪ੍ਰੇਮ ਜੀਵਨ: ਡੈੱਥ
ਆਰਥਿਕ ਜੀਵਨ: ਨਾਈਟ ਆਫ ਕੱਪਸ
ਕਰੀਅਰ: ਕੁਈਨ ਆਫ ਵੈਂਡਸ
ਸਿਹਤ: ਏਸ ਆਫ ਪੈਂਟੇਕਲਸ
ਇਸ ਅਵਧੀ ਦੇ ਦੌਰਾਨ ਤੁਸੀਂ ਆਪਣੀਆਂ ਬਹੁਤ ਸਾਰੀਆਂ ਪੁਰਾਣੀਆਂ ਆਦਤਾਂ, ਗਲਤ ਤਰੀਕਿਆਂ ਜਾਂ ਇੱਕ ਅਜਿਹਾ ਰਿਸ਼ਤਾ ਛੱਡ ਸਕਦੇ ਹੋ, ਜੋ ਤੁਹਾਡੇ ਲਈ ਸਹੀ ਨਹੀਂ ਹੈ, ਤਾਂ ਜੋ ਤੁਸੀਂ ਇੱਕ ਸਹੀ ਰਿਸ਼ਤੇ ਵਿੱਚ ਦਾਖਲ ਹੋ ਸਕੋ।
ਵਿੱਤੀ ਜੀਵਨ ਵਿੱਚ, ਨਾਈਟ ਆਫ ਕੱਪਸ ਦਰਸਾਉਂਦਾ ਹੈ ਕਿ ਤੁਹਾਨੂੰ ਕੁਝ ਚੰਗੀ ਖ਼ਬਰ ਜਾਂ ਇੱਕ ਪੇਸ਼ਕਸ਼ ਮਿਲੇਗੀ, ਜੋ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰੇਗੀ। ਇਸ ਹਫ਼ਤੇ ਪੈਸੇ ਦਾ ਪ੍ਰਵਾਹ ਸੁਚਾਰੂ ਰਹੇਗਾ, ਪਰ ਫਿਰ ਵੀ ਤੁਹਾਨੂੰ ਬੇਲੋੜੀ ਖਰੀਦਦਾਰੀ ਤੋਂ ਬਚਣਾ ਪਵੇਗਾ।
ਕੁਈਨ ਆਫ ਵੈਂਡਸ ਕਾਰਡ ਕਹਿੰਦਾ ਹੈ ਕਿ ਤੁਹਾਡੇ ਕੋਲ ਆਪਣੇ ਲਈ ਚੁਣੇ ਗਏ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਨ, ਅਗਵਾਈ ਕਰਨ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਅਥਾਹ ਸੰਭਾਵਨਾ ਹੋਵੇਗੀ। ਇਹ ਕਾਰਡ ਤੁਹਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ, ਆਪਣੀਆਂ ਯੋਗਤਾਵਾਂ ਨੂੰ ਪਛਾਣਨ ਅਤੇ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪ੍ਰੇਰਣਾ ਦੇਵੇਗਾ।
ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਹੋਵੇਗੀ ਅਤੇ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ। ਪਰ, ਇਸ ਦੇ ਲਈ ਤੁਹਾਨੂੰ ਆਪਣਾ ਧਿਆਨ ਰੱਖਣ ਅਤੇ ਨਿਯਮਿਤ ਤੌਰ 'ਤੇ ਕਸਰਤ ਕਰਨ ਦੀ ਜ਼ਰੂਰਤ ਹੋਵੇਗੀ।
ਸ਼ੁਭ ਦਿਨ : ਸ਼ੁੱਕਰਵਾਰ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਪ੍ਰੇਮ ਜੀਵਨ: ਟੈੱਨ ਆਫ ਵੈਂਡਸ
ਆਰਥਿਕ ਜੀਵਨ: ਦ ਚੇਰੀਅਟ
ਕਰੀਅਰ: ਦ ਹਰਮਿਟ
ਸਿਹਤ: ਕਿੰਗ ਆਫ ਸਵੋਰਡਜ਼
ਟੈੱਨ ਆਫ ਵੈਂਡਸ ਦੱਸਦਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਸੀਂ ਜ਼ਿੰਮੇਵਾਰੀਆਂ ਦਾ ਬੋਝ ਮਹਿਸੂਸ ਕਰ ਸਕਦੇ ਹੋ, ਜਿਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ। ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਇਹ ਜ਼ਿੰਮੇਵਾਰੀਆਂ ਆਪਸ ਵਿੱਚ ਸਾਂਝੀਆਂ ਕਰਨੀਆਂ ਪੈਣਗੀਆਂ, ਤਾਂ ਜੋ ਇੱਕ ਵਿਅਕਤੀ 'ਤੇ ਬੋਝ ਘੱਟ ਕੀਤਾ ਜਾ ਸਕੇ।
ਵਿੱਤੀ ਜੀਵਨ ਵਿੱਚ ਦ ਚੇਰੀਅਟ ਕਹਿ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਅਧਿਕਾਰ, ਸਫਲਤਾ ਅਤੇ ਸਥਿਰਤਾ ਪ੍ਰਾਪਤ ਕਰਨ ਲਈ ਦ੍ਰਿੜ ਅਤੇ ਅਨੁਸ਼ਾਸਿਤ ਰਹਿੰਦੇ ਹੋਏ ਪੂਰੀ ਲਗਨ ਨਾਲ ਜ਼ਿੰਦਗੀ ਵਿੱਚ ਪੈਦਾ ਹੋਣ ਵਾਲ਼ੀਆਂ ਵਿੱਤੀ ਸਮੱਸਿਆਵਾਂ ਨੂੰ ਦੂਰ ਕਰਨਾ ਪਵੇਗਾ।
ਕਰੀਅਰ ਬਾਰੇ ਕਹੀਏ ਤਾਂ ਦ ਹਰਮਿਟ ਕਾਰਡ ਤੁਹਾਨੂੰ ਸਮਝਦਾਰੀ ਨਾਲ ਕੋਸ਼ਿਸ਼ ਕਰਨ, ਆਪਣੇ ਕੰਮ ਇਕਾਗਰਤਾ ਨਾਲ ਕਰਨ ਜਾਂ ਆਪਣੀ ਪਸੰਦ ਦੇ ਅਨੁਸਾਰ ਆਪਣਾ ਕਰੀਅਰ ਬਦਲਣ ਲਈ ਕਹਿ ਰਿਹਾ ਹੈ। ਪਰ, ਤੁਹਾਨੂੰ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਅਤੇ ਪੂਰੀ ਤਿਆਰੀ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ ਜਾਂਦੀ ਹੈ।
ਕਿੰਗ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਸਿਹਤ ਦੇ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਅਤੇ ਤਰਕਪੂਰਣ ਰੱਖਣਾ ਪਵੇਗਾ, ਜੋ ਤੁਹਾਡੀ ਚੰਗੀ ਸਿਹਤ ਦੇ ਲਈ ਜ਼ਰੂਰੀ ਹੋਵੇਗਾ। ਨਾਲ਼ ਹੀ, ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਸ ਸਮੇਂ ਦੇ ਦੌਰਾਨ ਤੁਸੀਂ ਸ਼ੂਗਰ ਜਾਂ ਗੁਰਦੇ ਨਾਲ ਸਬੰਧਤ ਸਮੱਸਿਆਵਾਂ ਨਾਲ ਘਿਰ ਸਕਦੇ ਹੋ ਜਾਂ ਤੁਹਾਡੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ।
ਸ਼ੁਭ ਦਿਨ: ਬੁੱਧਵਾਰ
ਪ੍ਰੇਮ ਜੀਵਨ: ਪੇਜ ਆਫ ਸਵੋਰਡਜ਼
ਆਰਥਿਕ ਜੀਵਨ: ਕੁਈਨ ਆਫ ਪੈਂਟੇਕਲਸ
ਕਰੀਅਰ: ਸਟ੍ਰੈਂਥ
ਸਿਹਤ: ਫੋਰ ਆਫ ਸਵੋਰਡਜ਼
ਪੇਜ ਆਫ ਸਵੋਰਡਜ਼ ਦਰਸਾਉਂਦਾ ਹੈ ਕਿ ਜੇਕਰ ਤੁਸੀਂ ਕਿਸੇ ਖ਼ਬਰ ਦੀ ਉਡੀਕ ਕਰ ਰਹੇ ਹੋ ਜਾਂ ਤੁਹਾਡਾ ਰਿਸ਼ਤਾ ਕਿੰਨਾ ਅੱਗੇ ਵਧਿਆ ਹੈ, ਤਾਂ ਤੁਹਾਨੂੰ ਇਸ ਵਿੱਚ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਬਰ ਰੱਖਣਾ ਪਵੇਗਾ।
ਕੁਈਨ ਆਫ ਪੈਂਟੇਕਲਸ ਕਾਰਡ ਸ਼ਾਨਦਾਰ ਪ੍ਰਬੰਧਨ, ਸਥਿਰਤਾ ਅਤੇ ਸੁਰੱਖਿਆ ਨੂੰ ਦਰਸਾਉਂਦਾ ਹੈ। ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਯਤਨਾਂ, ਸਖ਼ਤ ਮਿਹਨਤ ਅਤੇ ਸਕਾਰਾਤਮਕ ਰਵੱਈਏ ਦੁਆਰਾ ਦੌਲਤ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਦੇ ਯੋਗ ਹੋਵੋਗੇ।
ਸਟ੍ਰੈਂਥ ਕਾਰਡ ਦੱਸ ਰਿਹਾ ਹੈ ਕਿ ਇਨ੍ਹਾਂ ਜਾਤਕਾਂ ਕੋਲ਼ ਕਰੀਅਰ ਵਿੱਚ ਪੈਦਾ ਹੋਣ ਵਾਲ਼ੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਹਿੰਮਤ, ਲਗਨ ਅਤੇ ਵਿਸ਼ਵਾਸ ਹੋਵੇਗਾ।
ਫੋਰ ਆਫ ਸਵੋਰਡਜ਼ ਕਾਰਡ ਤੁਹਾਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਣ ਲਈ ਕਹਿ ਰਿਹਾ ਹੈ ਤਾਂ ਜੋ ਤੁਸੀਂ ਆਪਣੇ ਸਰੀਰ ਨੂੰ ਆਰਾਮ ਦੇ ਕੇ ਆਪਣੇ-ਆਪ ਨੂੰ ਤਾਜ਼ਾ ਕਰ ਸਕੋ। ਤੁਹਾਨੂੰ ਆਪਣੇ-ਆਪ ਨੂੰ ਸਿਹਤਮੰਦ ਰੱਖਣ ਲਈ ਯੋਗਾ ਅਤੇ ਧਿਆਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ੁਭ ਦਿਨ : ਸੋਮਵਾਰ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਪ੍ਰੇਮ ਜੀਵਨ: ਨਾਈਟ ਆਫ ਪੈਂਟੇਕਲਸ
ਆਰਥਿਕ ਜੀਵਨ: ਥ੍ਰੀ ਆਫ ਵੈਂਡਸ
ਕਰੀਅਰ: ਕੁਈਨ ਆਫ ਸਵੋਰਡਜ਼
ਸਿਹਤ: ਦ ਵਰਲਡ
ਨਾਈਟ ਆਫ ਪੈਂਟੇਕਲਸ ਇੱਕ ਮਜ਼ਬੂਤ, ਪ੍ਰਤੀਬੱਧ ਅਤੇ ਸਥਾਈ ਸਾਂਝੇਦਾਰੀ ਨੂੰ ਦਰਸਾਉਂਦਾ ਹੈ। ਇਹ ਲੋਕ ਸੱਚੇ, ਭਰੋਸੇਮੰਦ, ਸੁਰੱਖਿਆਤਮਕ ਅਤੇ ਧੀਰਜਵਾਨ ਹੋਣਗੇ। ਇਹ ਲੋਕ ਦੂਜਿਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਜਾਂ ਧੋਖਾ ਦੇਣਾ ਪਸੰਦ ਨਹੀਂ ਕਰਦੇ, ਇਸ ਲਈ ਉਹ ਆਪਣੇ ਸਾਥੀ ਦੇ ਪ੍ਰਤੀ ਵੀ ਵਫ਼ਾਦਾਰ ਅਤੇ ਵਚਨਬੱਧ ਹੋਣਗੇ।
ਥ੍ਰੀ ਆਫ ਵੈਂਡਸ ਭਵਿੱਖਬਾਣੀ ਕਰਦਾ ਹੈ ਕਿ ਤੁਹਾਡੀ ਮਿਹਨਤ ਰੰਗ ਲਿਆਵੇਗੀ ਅਤੇ ਤੁਸੀਂ ਤਰੱਕੀ ਦੇ ਨਾਲ-ਨਾਲ ਵਿੱਤੀ ਸੁਰੱਖਿਆ ਵੀ ਪ੍ਰਾਪਤ ਕਰੋਗੇ। ਇਹ ਸਮਾਂ ਤੁਹਾਡੇ ਟੀਚਿਆਂ ਨੂੰ ਪ੍ਰਾਪਤ ਕਰਨ, ਨਵੀਂ ਸ਼ੁਰੂਆਤ ਕਰਨ, ਆਪਣੇ ਖੇਤਰ ਜਾਂ ਕੰਪਨੀ ਦਾ ਵਿਸਥਾਰ ਕਰਨ ਲਈ ਅਨੁਕੂਲ ਹੋਵੇਗਾ।
ਕੁਈਨ ਆਫ ਸਵੋਰਡਜ਼ ਦਰਸਾਉਂਦਾ ਹੈ ਕਿ ਇਹਨਾਂ ਜਾਤਕਾਂ ਵਿੱਚ ਇੱਕ ਸਫਲ ਕਾਰੋਬਾਰੀ ਬਣਨ ਦੇ ਗੁਣ ਹੋਣਗੇ, ਜੋ ਤੁਹਾਨੂੰ ਨਵੀਂ ਨੌਕਰੀ ਸ਼ੁਰੂ ਕਰਨ ਵਿੱਚ ਮੱਦਦ ਕਰਨਗੇ। ਤੁਹਾਨੂੰ ਆਪਣੇ ਉਤਸ਼ਾਹ ਅਤੇ ਜਨੂੰਨ ਨੂੰ ਕਾਇਮ ਰੱਖਦੇ ਹੋਏ ਸਖ਼ਤ ਮਿਹਨਤ ਕਰਨੀ ਪਵੇਗੀ, ਤਾਂ ਜੋ ਤੁਸੀਂ ਨੌਕਰੀ ਵਿੱਚ ਸਥਿਰਤਾ ਪ੍ਰਾਪਤ ਕਰ ਸਕੋ।
ਦ ਵਰਲਡ ਕਾਰਡ ਦੱਸਦਾ ਹੈ ਕਿ ਜੇਕਰ ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਇਸ ਦੌਰਾਨ ਤੁਸੀਂ ਬਿਮਾਰੀਆਂ ਤੋਂ ਬਾਹਰ ਨਿੱਕਲਣ ਦੇ ਯੋਗ ਹੋਵੋਗੇ।
ਸ਼ੁਭ ਦਿਨ: ਐਤਵਾਰ
ਪ੍ਰੇਮ ਜੀਵਨ: ਦ ਸਨ
ਆਰਥਿਕ ਜੀਵਨ: ਦ ਐਮਪ੍ਰੈੱਸ
ਕਰੀਅਰ: ਦ ਮੈਜਿਸ਼ੀਅਨ
ਸਿਹਤ: ਕਿੰਗ ਆਫ ਕੱਪਸ
ਦ ਸਨ ਕਾਰਡ ਦੱਸਦਾ ਹੈ ਕਿ ਜੇਕਰ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਹਾਡਾ ਸਾਥੀ ਤੁਹਾਡੇ ਨਾਲ਼ ਇੱਕ ਸੁਨਹਿਰੇ ਭਵਿੱਖ ਦੇ ਨਿਰਮਾਣ ਦੇ ਲਈ ਉਤਸਾਹਿਤ ਹੋਵੇਗਾ।
ਦ ਐਮਪ੍ਰੈੱਸ ਇਸ ਸਮੇਂ ਤੁਸੀਂ ਚੰਗੀ ਮਾਤਰਾ ਵਿੱਚ ਪੈਸਾ ਕਮਾਓਗੇ ਅਤੇ ਧਨ-ਨਿਵੇਸ਼ ਵੀ ਕਰ ਸਕੋਗੇ। ਤੁਹਾਨੂੰ ਭਵਿੱਖ ਦੇ ਲਈ ਕੁਝ ਪੈਸਾ ਅਲੱਗ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਆਓਣ ਵਾਲ਼ੇ ਕੱਲ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਦ ਮੈਜਿਸ਼ੀਅਨ ਕਾਰਡ ਦੱਸਦਾ ਹੈ ਕਿ ਤੁਹਾਡੇ ਅੰਦਰ ਸਫ਼ਲ ਹੋਣ ਲਈ ਸਭ ਖਮਤਾਵਾਂ ਮੌਜੂਦ ਹਨ। ਇਸ ਲਈ ਬ੍ਰਹਿਮੰਡ ਵੀ ਸਫ਼ਲ ਹੋਣ ਵਿੱਚ ਤੁਹਾਡੀ ਮੱਦਦ ਕਰੇਗਾ, ਇਸ ਲਈ ਆਪਣੇ-ਆਪ ‘ਤੇ ਵਿਸ਼ਵਾਸ ਰੱਖੋ ਅਤੇ ਅੱਗੇ ਵਧੋ।
ਕਿੰਗ ਆਫ ਕੱਪਸ ਕਾਰਡ ਭਾਵਨਾਤਮਕ ਸੰਤੁਲਨ, ਉੱਤਮ ਸਿਹਤ, ਦਇਆ ਅਤੇ ਸਪਸ਼ਟ ਵਿਚਾਰਾਂ ਦੀ ਅਗਵਾਈ ਕਰਦਾ ਹੈ।
ਸ਼ੁਭ ਦਿਨ: ਬੁੱਧਵਾਰ
ਪ੍ਰੇਮ ਜੀਵਨ: ਏਸ ਆਫ ਪੈਂਟੇਕਲਸ
ਆਰਥਿਕ ਜੀਵਨ: ਕਿੰਗ ਆਫ ਸਵੋਰਡਜ਼
ਕਰੀਅਰ: ਕੁਈਨ ਆਫ ਵੈਂਡਸ
ਸਿਹਤ: ਨਾਈਟ ਆਫ ਕੱਪਸ
ਇਸ ਦੌਰਾਨ ਜੀਵਨ ਨੂੰ ਲੈ ਕੇ ਤੁਹਾਡਾ ਦ੍ਰਿਸ਼ਟੀਕੋਣ ਬਿਹਤਰ ਹੋਵੇਗਾ ਅਤੇ ਤੁਹਾਡਾ ਸਾਥੀ ਦੇ ਨਾਲ਼ ਰਿਸ਼ਤਾ ਮਜ਼ਬੂਤ, ਸੁਰੱਖਿਅਤ ਅਤੇ ਸਥਿਰ ਬਣੇਗਾ। ਜੇਕਰ ਤੁਸੀਂ ਰਿਸ਼ਤੇ ਵਿੱਚ ਹੋ ਤਾਂ ਏਸ ਆਫ ਪੈਂਟੇਕਲਸ ਕਾਰਡ ਨੂੰ ਸ਼ੁਭ ਕਾਰਡ ਮੰਨਿਆ ਜਾਵੇਗਾ, ਕਿਓਂਕਿ ਇਹ ਸਥਿਰਤਾ, ਸੁਰੱਖਿਆ ਅਤੇ ਪ੍ਰੇਮ ਨੂੰ ਦਰਸਾਉਂਦਾ ਹੈ।
ਜੇਕਰ ਤੁਸੀਂ ਜੀਵਨ ਵਿੱਚ ਦੀਰਘਕਾਲੀ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪੈਸੇ ਦਾ ਪ੍ਰਬੰਧਨ ਬਹੁਤ ਸੋਚ-ਸਮਝ ਕੇ ਕਰਨਾ ਪਵੇਗਾ। ਤੁਹਾਨੂੰ ਜੀਵਨ ਵਿੱਚ ਆਰਥਿਕ ਰੂਪ ਤੋਂ ਸਫ਼ਲ ਹੋਣ ਦੇ ਲਈ ਆਪਣੇ ਟੀਚੇ ਨਿਰਧਾਰਤ ਕਰਨੇ ਪੈਣਗੇ ਅਤੇ ਯੋਜਨਾ ਬਣਾ ਕੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਪਵੇਗਾ।
ਕੁਈਨ ਆਫ ਵੈਂਡਸ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਸੀਂ ਨੌਕਰੀ ਜਾਂ ਕਾਰੋਬਾਰ ਸਬੰਧੀ ਤੁਰੰਤ ਕਦਮ ਚੁੱਕਣ ਲਈ ਤਿਆਰ ਹੋਵੋਗੇ। ਜੇਕਰ ਤੁਸੀਂ ਇੱਕੋ ਸਮੇਂ ਕਈ ਪ੍ਰੋਜੈਕਟਾਂ ਨੂੰ ਸੰਭਾਲ ਰਹੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਇੰਨੀ ਚੰਗੀ ਤਰ੍ਹਾਂ ਪੂਰਾ ਕਰੋਗੇ ਕਿ ਤੁਹਾਡੇ ਆਲ਼ੇ-ਦੁਆਲ਼ੇ ਦੇ ਲੋਕ ਤੁਹਾਡੀ ਪ੍ਰਤਿਭਾ ਤੋਂ ਹੈਰਾਨ ਹੋ ਜਾਣਗੇ।
ਸਿਹਤ ਦੇ ਮਾਮਲੇ ਵਿੱਚ, ਤੁਹਾਡੇ ਕੋਲ ਨਾਈਟ ਆਫ ਕੱਪਸ ਕਾਰਡ ਹੈ, ਜਿਸ ਨੂੰ ਇੱਕ ਸ਼ੁਭ ਕਾਰਡ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਬਿਮਾਰੀਆਂ ਨਾਲ ਲੜ ਰਹੇ ਸੀ, ਤਾਂ ਹੁਣ ਤੁਸੀਂ ਜਲਦੀ ਹੀ ਠੀਕ ਹੋ ਸਕੋਗੇ।
ਸ਼ੁਭ ਦਿਨ: ਸ਼ੁੱਕਰਵਾਰ
ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ ।
ਪ੍ਰੇਮ ਜੀਵਨ: ਦ ਡੈਵਿਲ
ਆਰਥਿਕ ਜੀਵਨ: ਏਸ ਆਫ ਕੱਪਸ
ਕਰੀਅਰ: ਸਿਕਸ ਆਫ ਕੱਪਸ
ਸਿਹਤ: ਟੈੱਨ ਆਫ ਸਵੋਰਡਜ਼
ਦ ਡੈਵਿਲ ਕਾਰਡ ਇੱਕ ਅਜਿਹੇ ਰਿਸ਼ਤੇ ਵੱਲ ਇਸ਼ਾਰਾ ਕਰ ਰਿਹਾ ਹੈ, ਜੋ ਚਲਾਕੀ ਅਤੇ ਕਾਮੁਕਤਾ ਨਾਲ ਭਰਪੂਰ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਕਾਰਡ ਭਾਵਨਾਤਮਕ ਰੂਪ ਨਾਲ਼ ਮਜ਼ਬੂਤ ਰਿਸ਼ਤੇ ਨੂੰ ਵੀ ਦਰਸਾਉਂਦਾ ਹੈ, ਜਿੱਥੇ ਤੁਸੀਂ ਅਤੇ ਤੁਹਾਡਾ ਸਾਥੀ ਦੋਵੇਂ ਇੱਕ-ਦੂਜੇ ਨਾਲ਼ ਗਹਿਰਾਈ ਨਾਲ਼ ਜੁੜੇ ਹੋਵੋਗੇ।
ਏਸ ਆਫ ਕੱਪਸ ਕਾਰਡ ਆਰਥਿਕ ਮੱਦਦ ਮਿਲਣ ਜਾਂ ਆਰਥਿਕ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਪ੍ਰਾਪਤ ਹੋ ਵਾਲ਼ੇ ਮੌਕਿਆਂ ਦੀ ਅਗਵਾਈ ਕਰਦਾ ਹੈ। ਇਹ ਮੌਕੇ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੇ ਮਾਧਿਅਮ ਤੋਂ ਪ੍ਰਾਪਤ ਹੋਣਗੇ, ਜੋ ਤੁਹਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ, ਜਿਸ ਕਾਰਨ ਤੁਸੀਂ ਆਰਥਿਕ ਸਹਾਇਤਾ ਪ੍ਰਾਪਤ ਕਰ ਸਕੋਗੇ।
ਸਿਕਸ ਆਫ ਕੱਪਸ ਕਾਰਡ ਅਤੀਤ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਬਚਪਨ ਦੇ ਸ਼ੌਕ ਨੂੰ ਦੁਬਾਰਾ ਜਗਾਉਂਦੇ ਹੋਏ ਉਸ ਨੂੰ ਪੇਸ਼ੇਵਰ ਜੀਵਨ ਦੇ ਰੂਪ ਵਿੱਚ ਅਪਨਾਉਣ ਲਈ ਕਹਿ ਰਿਹਾ ਹੈ। ਅਜਿਹਾ ਕਰ ਕੇ ਤੁਹਾਨੂੰ ਮੌਜੂਦਾ ਨੌਕਰੀ ਜਾਂ ਕੰਮ ਵਿੱਚ ਬਚਪਨ ਵਾਲ਼ੀ ਖੁਸ਼ੀ ਮਿਲ ਸਕੇਗੀ।
ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਟੈੱਨ ਆਫ ਸਵੋਰਡਜ਼ ਕਾਰਡ ਮਿਲਿਆ ਹੈ, ਜਿਸ ਨੂੰ ਸ਼ੁਭ ਨਹੀਂ ਕਿਹਾ ਜਾ ਸਕਦਾ, ਕਿਓਂਕਿ ਇਹ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਥਕਾਵਟ, ਤਣਾਅ ਜਾਂ ਜ਼ਿਆਦਾ ਬੋਝ ਦੇ ਕਾਰਨ ਹੋਣ ਵਾਲ਼ੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਇਸ਼ਾਰਾ ਕਰਦਾ ਹੈ। ਇਹ ਕਾਰਡ ਤੁਹਾਨੂੰ ਸਿਹਤ ਦੇ ਪ੍ਰਤੀ ਸਾਵਧਾਨ ਰਹਿਣ ਅਤੇ ਆਪਣੇ ਜੀਵਨ ਵਿੱਚ ਮਹੱਤਵਪੂਰਣ ਪਰਿਵਰਤਨ ਕਰਨ ਲਈ ਕਹਿ ਰਿਹਾ ਹੈ, ਤਾਂ ਜੋ ਤੁਸੀਂ ਰੋਗਾਂ ਤੋਂ ਉੱਭਰ ਕੇ ਛੇਤੀ ਸਿਹਤਮੰਦ ਹੋ ਸਕੋ।
ਸ਼ੁਭ ਦਿਨ: ਮੰਗਲਵਾਰ
ਪ੍ਰੇਮ ਜੀਵਨ: ਦ ਟਾਵਰ
ਆਰਥਿਕ ਜੀਵਨ: ਏਟ ਆਫ ਸਵੋਰਡਜ਼
ਕਰੀਅਰ: ਸਿਕਸ ਆਫ ਪੈਂਟੇਕਲਸ
ਸਿਹਤ: ਟੂ ਆਫ ਕੱਪਸ
ਦ ਟਾਵਰ ਕਾਰਡ ਤੁਹਾਡੇ ਜੀਵਨ ਵਿੱਚ ਅਚਾਨਕ ਤਬਦੀਲੀਆਂ ਦਾ ਸੰਕੇਤ ਦੇ ਰਿਹਾ ਹੈ, ਜਿਸ ਨਾਲ਼ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਰਿਸ਼ਤੇ ਦੇ ਟੁੱਟਣ ਦੀ ਸੰਭਾਵਨਾ ਹੈ ਜਾਂ ਕੋਈ ਸੱਚਾਈ ਤੁਹਾਡੇ ਸਾਹਮਣੇ ਆ ਸਕਦੀ ਹੈ ਜਾਂ ਤੁਹਾਡਾ ਕੋਈ ਭਰਮ ਟੁੱਟ ਸਕਦਾ ਹੈ। ਇਹ ਸਮਾਂ ਤੁਹਾਡੇ ਲਈ ਤਣਾਅ ਨਾਲ ਭਰਿਆ ਹੋ ਸਕਦਾ ਹੈ।
ਏਟ ਆਫ ਸਵੋਰਡਜ਼ ਕਾਰਡ ਦੱਸਦਾ ਹੈ ਕਿ ਇਹ ਲੋਕ ਪੈਸੇ ਨਾਲ ਸਬੰਧਤ ਸਮੱਸਿਆਵਾਂ ਕਾਰਨ ਕਿਤੇ ਫਸ ਸਕਦੇ ਹਨ ਜਾਂ ਬੰਨ੍ਹੇ ਜਾ ਸਕਦੇ ਹਨ। ਵਿੱਤੀ ਤੌਰ 'ਤੇ ਮਜ਼ਬੂਤ ਬਣਨ ਲਈ ਤੁਹਾਨੂੰ ਆਪਣਾ ਮੁੱਲਾਂਕਣ ਕਰਨਾ ਪਵੇਗਾ। ਨਾਲ਼ ਹੀ, ਤੁਹਾਨੂੰ ਆਮਦਨ ਵਧਾਉਣ ਅਤੇ ਖਰਚਿਆਂ ਨੂੰ ਘਟਾਉਣ ਦੇ ਨਵੇਂ ਤਰੀਕੇ ਲੱਭਣੇ ਪੈਣਗੇ।
ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਸਿਧਾਂਤਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋਵੋਗੇ ਜਾਂ ਦੂਜਿਆਂ ਦੇ ਜੀਵਨ ਮੁੱਲਾਂ ਨੂੰ ਸਵੀਕਾਰ ਕਰੋਗੇ। ਇਹ ਸੰਭਵ ਹੈ ਕਿ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਅਜਿਹੇ ਵਿਅਕਤੀ ਤੋਂ ਮਾਰਗਦਰਸ਼ਨ ਮਿਲੇਗਾ, ਜੋ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਮੱਦਦ ਕਰੇਗਾ।
ਸਿਹਤ ਦੇ ਮਾਮਲੇ ਵਿੱਚ, ਟੂ ਆਫ ਕੱਪਸ ਚੰਗੀ ਅਤੇ ਸੰਤੁਲਿਤ ਸਿਹਤ ਦਾ ਸੰਕੇਤ ਹੈ। ਇਸ ਦੌਰਾਨ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਵੋਗੇ। ਨਾਲ ਹੀ, ਤੁਸੀਂ ਸਿਹਤਮੰਦ ਹੋਣ ਲਈ ਇੱਕ ਭਰੋਸੇਮੰਦ ਡਾਕਟਰ ਦੀ ਮੱਦਦ ਲੈ ਸਕਦੇ ਹੋ।
ਸ਼ੁਭ ਦਿਨ: ਵੀਰਵਾਰ
ਪ੍ਰੇਮ ਜੀਵਨ: ਪੇਜ ਆਫ ਪੈਂਟੇਕਲਸ
ਆਰਥਿਕ ਜੀਵਨ: ਨਾਈਨ ਆਫ ਵੈਂਡਸ
ਕਰੀਅਰ: ਸਿਕਸ ਆਫ ਸਵੋਰਡਜ਼
ਸਿਹਤ: ਟੈੱਨ ਆਫ ਪੈਂਟੇਕਲਸ
ਤੁਹਾਡਾ ਸਾਥੀ ਇੱਕ ਬੁੱਧੀਮਾਨ ਅਤੇ ਵਫ਼ਾਦਾਰ ਵਿਅਕਤੀ ਹੋਵੇਗਾ, ਜੋ ਇੱਕ ਸਥਿਰ ਰਿਸ਼ਤਾ ਚਾਹੁੰਦਾ ਹੋਵੇਗਾ। ਤੁਹਾਡਾ ਰਿਸ਼ਤਾ ਆਪਸੀ ਸਮਝ 'ਤੇ ਅਧਾਰਤ ਹੋਵੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰੋਗੇ।
ਵਿੱਤੀ ਜੀਵਨ ਵਿੱਚ ਨਾਈਨ ਆਫ ਵੈਂਡਸ ਦਰਸਾਉਂਦਾ ਹੈ ਕਿ ਤੁਹਾਡੇ ਜੀਵਨ ਦਾ ਮੁਸ਼ਕਲ ਪੜਾਅ ਖਤਮ ਹੋਣ ਵਾਲ਼ਾ ਹੈ। ਪਰ ਤੁਹਾਨੂੰ ਅਜੇ ਵੀ ਆਪਣੇ ਯਤਨ ਜਾਰੀ ਰੱਖਣੇ ਪੈਣਗੇ, ਤਾਂ ਜੋ ਤੁਸੀਂ ਅਣਕਿਆਸੇ ਖਰਚਿਆਂ ਤੋਂ ਬਚ ਸਕੋ ਅਤੇ ਪੈਸਾ ਬਚਾ ਸਕੋ।
ਇਸ ਅਵਧੀ ਦੇ ਦੌਰਾਨ ਤੁਹਾਨੂੰ ਨੌਕਰੀ ਦੀ ਜਗ੍ਹਾ ਵਿੱਚ ਤਬਦੀਲੀ, ਨੌਕਰੀ ਵਿੱਚ ਤਬਦੀਲੀ ਜਾਂ ਕੁਝ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਹਾਲਾਂਕਿ, ਤੁਸੀਂ ਆਪਣੇ ਕਰੀਅਰ ਵਿੱਚ ਸਹੀ ਦਿਸ਼ਾ ਵਿੱਚ ਅੱਗੇ ਵਧੋਗੇ।
ਟੈੱਨ ਆਫ ਪੈਂਟੇਕਲਸ ਕਾਰਡ ਦੱਸਦਾ ਹੈ ਕਿ ਜੇਕਰ ਇਹ ਜਾਤਕ ਆਪਣੀ ਸਿਹਤ ਨੂੰ ਚੰਗਾ ਅਤੇ ਮਜ਼ਬੂਤ ਰੱਖਣਾ ਚਾਹੁੰਦੇ ਹਨ, ਤਾਂ ਇਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਨਾਲ ਹੀ, ਇਸ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਕਦਮ ਚੁੱਕਣੇ ਪੈਣਗੇ।
ਸ਼ੁਭ ਦਿਨ: ਸ਼ਨੀਵਾਰ
ਪ੍ਰੇਮ ਜੀਵਨ: ਫੋਰ ਆਫ ਵੈਂਡਸ
ਆਰਥਿਕ ਜੀਵਨ: ਏਟ ਆਫ ਪੈਂਟੇਕਲਸ
ਕਰੀਅਰ: ਕਿੰਗ ਆਫ ਵੈਂਡਸ
ਸਿਹਤ: ਏਸ ਆਫ ਵੈਂਡਸ
ਇਸ ਰਾਸ਼ੀ ਦੇ ਜਾਤਕਾਂ ਦੀ ਮੰਗਣੀ ਜਾਂ ਵਿਆਹ ਹੋਣ ਦੀ ਸੰਭਾਵਨਾ ਹੈ। ਤੁਹਾਡਾ ਰਿਸ਼ਤਾ ਮਜ਼ਬੂਤ ਅਤੇ ਸਥਿਰ ਹੋਵੇਗਾ, ਜਿਸ ਵਿੱਚ ਤੁਸੀਂ ਦੋਵੇਂ ਸੰਤੁਸ਼ਟ ਅਤੇ ਖੁਸ਼ ਹੋਵੋਗੇ। ਕੁੰਭ ਰਾਸ਼ੀ ਦੇ ਕੁਆਰੇ ਜਾਤਕ ਸੋਸ਼ਲ ਮੀਡੀਆ 'ਤੇ ਕਿਸੇ ਖਾਸ ਵਿਅਕਤੀ ਨੂੰ ਮਿਲ ਸਕਦੇ ਹਨ।
ਏਟ ਆਫ ਪੈਂਟੇਕਲਸ ਕਾਰਡ ਵਿੱਤੀ ਤੌਰ 'ਤੇ ਸੁਰੱਖਿਅਤ ਹੋਣ, ਸਖ਼ਤ ਮਿਹਨਤ ਦਾ ਫਲ਼ ਪ੍ਰਾਪਤ ਕਰਨ ਅਤੇ ਧਿਆਨ ਅਤੇ ਲਗਨ ਨਾਲ਼ ਇੱਕ ਨਵਾਂ ਹੁਨਰ ਸਿੱਖਣ ਨੂੰ ਦਰਸਾਉਂਦਾ ਹੈ। ਇਹ ਕਾਰਡ ਦੱਸ ਰਿਹਾ ਹੈ ਕਿ ਇਸ ਹਫ਼ਤੇ ਤੁਸੀਂ ਆਪਣੀ ਵਿੱਤੀ ਸਥਿਤੀ, ਨੌਕਰੀ ਅਤੇ ਹੁਨਰਾਂ ਵਿੱਚ ਸੁਧਾਰ ਦੇਖੋਗੇ, ਜੋ ਕਿ ਤੁਹਾਡੀ ਸਖ਼ਤ ਮਿਹਨਤ ਦਾ ਨਤੀਜਾ ਹੋਵੇਗਾ।
ਕਿੰਗ ਆਫ ਵੈਂਡਸ ਕਾਰਡ ਦੱਸ ਰਿਹਾ ਹੈ ਕਿ ਇਹ ਜਾਤਕ ਲੀਡਰਸ਼ਿਪ ਦੀ ਯੋਗਤਾ ਨਾਲ ਭਰਪੂਰ ਹੋਣਗੇ ਅਤੇ ਉਹ ਸਫਲਤਾ ਪ੍ਰਾਪਤ ਕਰਨ ਦੇ ਲਈ ਉਤਸ਼ਾਹੀ ਵੀ ਹੋਣਗੇ। ਨਾਲ਼ ਹੀ, ਤੁਸੀਂ ਇੱਕ ਆਤਮਵਿਸ਼ਵਾਸ ਨਾਲ਼ ਭਰੇ ਹੋਏ ਅਤੇ ਪ੍ਰੇਰਣਾਦਾਇਕ ਨੇਤਾ ਹੋਵੋਗੇ ਅਤੇ ਹਰ ਕੰਮ ਸੋਚ-ਸਮਝ ਕੇ ਹੀ ਕਰੋਗੇ।
ਸਿਹਤ ਵਿੱਚ ਤੁਹਾਨੂੰ ਏਸ ਆਫ ਵੈਂਡਸ ਪ੍ਰਾਪਤ ਹੋਇਆ ਹੈ, ਜੋ ਇੱਕ ਨਵੀਂ ਸ਼ੁਰੂਆਤ ਦਿਖਾ ਰਿਹਾ ਹੈ ਅਤੇ ਸਿਹਤਮੰਦ ਰਹਿਣ ਦੇ ਰਸਤੇ ਵਿੱਚ ਆ ਰਹੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਨੂੰ ਦਰਸਾ ਰਿਹਾ ਹੈ। ਜੇਕਰ ਤੁਸੀਂ ਚੰਗੀ ਸਿਹਤ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਸਕਾਰਾਤਮਕ ਫੈਸਲੇ ਲੈਣੇ ਪੈਣਗੇ, ਜੋ ਤੁਹਾਨੂੰ ਤਰੋਤਾਜ਼ਾ ਰੱਖਣਗੇ। ਅਜਿਹੀ ਸਥਿਤੀ ਵਿੱਚ, ਤੁਸੀਂ ਨਿਯਮਿਤ ਤੌਰ 'ਤੇ ਕਸਰਤ ਸ਼ੁਰੂ ਕਰ ਸਕਦੇ ਹੋ।
ਸ਼ੁਭ ਦਿਨ: ਸ਼ਨੀਵਾਰ
ਪ੍ਰੇਮ ਜੀਵਨ: ਪੇਜ ਆਫ ਵੈਂਡਸ
ਆਰਥਿਕ ਜੀਵਨ: ਵਹੀਲ ਆਫ ਫੋਰਚਿਊਨ
ਕਰੀਅਰ: ਪੇਜ ਆਫ ਕੱਪਸ
ਸਿਹਤ: ਥ੍ਰੀ ਆਫ ਸਵੋਰਡਜ਼
ਪੇਜ ਆਫ ਵੈਂਡਸ ਕਾਰਡ ਕੁਆਰੇ ਜਾਤਕਾਂ ਦੇ ਜੀਵਨ ਵਿੱਚ ਪਿਆਰ ਦੇ ਖਿੜਨ ਜਾਂ ਮੌਜੂਦਾ ਰਿਸ਼ਤੇ ਵਿੱਚ ਪਿਆਰ ਦੇ ਮੁੜ ਸੁਰਜੀਤ ਹੋਣ ਦਾ ਸੰਕੇਤ ਦੇ ਰਿਹਾ ਹੈ, ਕਿਉਂਕਿ ਇਹ ਕਾਰਡ ਉਤਸੁਕਤਾ, ਸਾਹਸ, ਨਵੇਂ ਅਨੁਭਵ ਅਤੇ ਜਨੂੰਨ ਨੂੰ ਦਿਨ ਪ੍ਰਤੀ ਦਿਨ ਵਧਦਾ ਦਰਸਾਉਂਦਾ ਹੈ।
ਵਹੀਲ ਆਫ ਫੋਰਚਿਊਨ ਵਿੱਤੀ ਜੀਵਨ ਵਿੱਚ ਆਉਣ ਵਾਲ਼ੀਆਂ ਨਵੀਆਂ ਤਬਦੀਲੀਆਂ ਦਾ ਸੰਕੇਤ ਦੇ ਰਿਹਾ ਹੈ, ਜੋ ਤੁਹਾਡੇ ਕੋਲ਼ ਅਚਾਨਕ ਲਾਭ ਜਾਂ ਨੁਕਸਾਨ ਦੇ ਰੂਪ ਵਿੱਚ ਆ ਸਕਦੀਆਂ ਹਨ। ਨਾਲ਼ ਹੀ, ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਵਿੱਤੀ ਫੈਸਲੇ ਸਮਝਦਾਰੀ ਨਾਲ ਲੈਣ ਦੀ ਜ਼ਰੂਰਤ ਹੈ ਅਤੇ ਜ਼ਿੰਦਗੀ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੈਸੇ ਦੀ ਬੱਚਤ ਵੀ ਕਰਨੀ ਚਾਹੀਦੀ ਹੈ।
ਕਰੀਅਰ ਦੇ ਖੇਤਰ ਵਿੱਚ ਪੇਜ ਆਫ ਕੱਪਸ ਨੂੰ ਸ਼ੁਭ ਕਾਰਡ ਮੰਨਿਆ ਜਾਂਦਾ ਹੈ, ਕਿਉਂਕਿ ਇਹ ਤੁਹਾਨੂੰ ਆਮਦਨ ਵਧਾਉਣ ਅਤੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਵਧਾਨੀ ਨਾਲ ਵਿੱਤੀ ਯੋਜਨਾਵਾਂ ਬਣਾਉਣ ਲਈ ਕਹਿ ਰਿਹਾ ਹੈ। ਨਾਲ ਹੀ, ਤੁਹਾਨੂੰ ਪੈਸੇ ਦੇ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣਾ ਪਵੇਗਾ
ਥ੍ਰੀ ਆਫ ਸਵੋਰਡਜ਼ ਕਾਰਡ ਸਿਹਤ ਦੇ ਸਬੰਧ ਵਿੱਚ ਭਾਵਨਾਤਮਕ ਅਸੰਤੁਲਨ ਜਾਂ ਪਿਛਲੇ ਸਦਮੇ ਨੂੰ ਦਰਸਾਉਂਦਾ ਹੈ। ਤੁਹਾਨੂੰ ਨਕਾਰਾਤਮਕ ਵਿਚਾਰਾਂ ਤੋਂ ਬਾਹਰ ਆਉਣਾ ਪਵੇਗਾ ਜਾਂ ਸੱਚਾਈ ਦਾ ਸਾਹਮਣਾ ਕਰਨਾ ਪਵੇਗਾ, ਤਾਂ ਹੀ ਤੁਸੀਂ ਸਿਹਤਮੰਦ ਹੋ ਸਕੋਗੇ।
ਸ਼ੁਭ ਦਿਨ : ਵੀਰਵਾਰ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਕੀ ਟੈਰੋ ਭਵਿੱਖਬਾਣੀ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ?
ਹਾਂ, ਟੈਰੋ ਭਵਿੱਖਬਾਣੀ ਕਰਨ ਦੇ ਲਈ ਇੱਕ ਵਧੀਆ ਮਾਧਿਅਮ ਹੈ।
2. ਟੈਰੋ ਵਿੱਚ ਦ ਐਮਪ੍ਰੈੱਸ ਕਾਰਡ ਦਾ ਸਬੰਧ ਕਿਹੜੇ ਅੰਕ ਨਾਲ਼ ਹੈ?
ਦ ਐਮਪ੍ਰੈੱਸ ਕਾਰਡ ਦਾ ਸਬੰਧ ਅੰਕ 3 ਨਾਲ਼ ਹੁੰਦਾ ਹੈ।
3. ਕਿਹੜਾ ਕਾਰਡ ਆਤਮਵਿਸ਼ਵਾਸ ਦੀ ਘਾਟ ਅਤੇ ਆਤਮ-ਸੰਦੇਹ ਨੂੰ ਦਰਸਾਉਂਦਾ ਹੈ?
ਏਟ ਆਫ ਸਵੋਰਡਜ਼