ਟੈਰੋ ਹਫਤਾਵਰੀ ਰਾਸ਼ੀਫਲ (25-31) ਮਈ, 2025

Author: Charu Lata | Updated Wed, 23 Apr 2025 01:49 PM IST

ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।


ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।

ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਜਾਤਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।

ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।

ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ (25-31) ਮਈ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।

ਇਹ ਵੀ ਪੜ੍ਹੋ: ਰਾਸ਼ੀਫਲ 2025

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਟੈਰੋ ਹਫਤਾਵਰੀ ਰਾਸ਼ੀਫਲ (25-31) ਮਈ, 2025: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਪੈਂਟੇਕਲਸ

ਆਰਥਿਕ ਜੀਵਨ: ਸੈਵਨ ਆਫ ਕੱਪਸ

ਕਰੀਅਰ: ਨਾਈਨ ਆਫ ਸਵੋਰਡਜ਼

ਸਿਹਤ: ਟੈੱਨ ਆਫ ਪੈਂਟੇਕਲਸ

ਪ੍ਰੇਮ ਜੀਵਨ ਵਿੱਚ, ਤੁਹਾਡਾ ਪ੍ਰੇਮੀ ਜਾਂ ਸੰਭਾਵੀ ਸਾਥੀ ਬਹੁਤ ਅਮੀਰ ਜਾਂ ਸਫਲ ਹੋ ਸਕਦਾ ਹੈ। ਉਹ ਇੱਕ ਅਜਿਹੇ ਸਾਥੀ ਦੀ ਤਲਾਸ਼ ਵਿੱਚ ਹੈ, ਜੋ ਉਸ ਦੀ ਕੀਮਤ ਨੂੰ ਸਮਝੇ ਅਤੇ ਉਸ ਦਾ ਸਤਿਕਾਰ ਕਰੇ।

ਵਿੱਤੀ ਜੀਵਨ ਵਿੱਚ, ਤੁਹਾਡੇ ਕੋਲ ਪੈਸਾ ਕਮਾਉਣ ਜਾਂ ਨਿਵੇਸ਼ ਦੇ ਕਈ ਮੌਕੇ ਹੋ ਸਕਦੇ ਹਨ। ਪਰ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਨਾ ਲਓ। ਧਿਆਨ ਨਾਲ ਸੋਚ-ਵਿਚਾਰ ਅਤੇ ਜਾਂਚ-ਪੜਤਾਲ ਤੋਂ ਬਾਅਦ ਹੀ ਰਸਤਾ ਚੁਣੋ, ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਨੁਕਸਾਨ ਹੋ ਸਕਦਾ ਹੈ।

ਕੰਮ ਸਬੰਧੀ ਬਹੁਤ ਜ਼ਿਆਦਾ ਤਣਾਅ, ਚਿੰਤਾ ਅਤੇ ਦਬਾਅ ਮਹਿਸੂਸ ਕਰਨ ‘ਤੇ ਤੁਹਾਨੂੰ ਆਪਣੇ-ਆਪ ਨੂੰ ਥੋੜ੍ਹਾ ਪਿੱਛੇ ਖਿੱਚਣਾ ਚਾਹੀਦਾ ਹੈ, ਸਥਿਤੀ ਨੂੰ ਸ਼ਾਂਤ ਮਨ ਨਾਲ ਵੇਖਣਾ ਚਾਹੀਦਾ ਹੈ ਅਤੇ ਜੇ ਲੋੜ ਹੋਵੇ, ਤਾਂ ਆਪਣੇ ਕਿਸੇ ਨਜ਼ਦੀਕੀ ਜਾਂ ਕਿਸੇ ਮਾਹਰ ਦੀ ਮੱਦਦ ਲੈਣੀ ਚਾਹੀਦੀ ਹੈ।

ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਲੱਭ ਲਈਆਂ ਹਨ, ਜੋ ਤੁਹਾਨੂੰ ਸੱਚੀ ਖੁਸ਼ੀ ਅਤੇ ਅਧਿਆਤਮਿਕ ਸੰਤੁਸ਼ਟੀ ਦਿੰਦੀਆਂ ਹਨ। ਇਹ ਤੁਹਾਡੀ ਅਧਿਆਤਮਿਕ ਯਾਤਰਾ ਦਾ ਇੱਕ ਬਿੰਦੂ ਹੈ ਜਿੱਥੇ ਤੁਸੀਂ ਸ਼ਾਂਤੀ ਅਤੇ ਸਥਿਰਤਾ ਮਹਿਸੂਸ ਕਰਦੇ ਹੋ।

ਭਾਗਸ਼ਾਲੀ ਅੱਖਰ: ਏ, ਐੱਲ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਵੈਂਡਸ

ਆਰਥਿਕ ਜੀਵਨ: ਥ੍ਰੀ ਆਫ ਕੱਪਸ

ਕਰੀਅਰ: ਫੋਰ ਆਫ ਵੈਂਡਸ

ਸਿਹਤ: ਥ੍ਰੀ ਆਫ ਸਵੋਰਡਜ਼

ਪ੍ਰੇਮ ਜੀਵਨ ਵਿੱਚ, ਤੁਸੀਂ ਆਪਣੇ ਰਿਸ਼ਤੇ ਵਿੱਚ ਕੁਝ ਬਦਲਾਅ ਲਿਆਓਣ ਅਤੇ ਭਵਿੱਖ ਲਈ ਯੋਜਨਾ ਬਣਾਉਣ ਬਾਰੇ ਸੋਚ ਰਹੇ ਹੋ। ਆਪਣੇ ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ ਅਤੇ ਇਕੱਠੇ ਫੈਸਲਾ ਕਰੋ ਕਿ ਤੁਸੀਂ ਦੋਵੇਂ ਕਿਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹੋ।

ਵਿੱਤੀ ਖੇਤਰ ਵਿੱਚ, ਜੇਕਰ ਤੁਸੀਂ ਕਿਸੇ ਪ੍ਰੋਜੈਕਟ ਜਾਂ ਕੰਮ 'ਤੇ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਦਾ ਫਲ਼ ਮਿਲਣ ਵਾਲਾ ਹੈ। ਤੁਹਾਡੇ ਵਿੱਤੀ ਤਣਾਅ ਜਲਦੀ ਹੀ ਖਤਮ ਹੋ ਜਾਣਗੇ। ਇਹ ਜਸ਼ਨ ਅਤੇ ਸੰਤੁਸ਼ਟੀ ਦਾ ਸਮਾਂ ਹੈ।

ਕਰੀਅਰ ਵਿੱਚ, ਤੁਹਾਡੀ ਮਿਹਨਤ ਰੰਗ ਲਿਆ ਰਹੀ ਹੈ। ਤੁਹਾਨੂੰ ਆਪਣੀਆਂ ਪ੍ਰਾਪਤੀਆਂ ਲਈ ਮਾਨਤਾ ਅਤੇ ਪ੍ਰਸ਼ੰਸਾ ਮਿਲ ਸਕਦੀ ਹੈ।

ਥ੍ਰੀ ਆਫ ਸਵੋਰਡਜ਼ ਕਾਰਡ ਦਰਸਾਉਂਦਾ ਹੈ ਕਿ ਕੋਈ ਵੀ ਭਾਵਨਾਤਮਕ ਉਦਾਸੀ ਜਾਂ ਤਣਾਅ ਤੁਹਾਡੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਆਪਣੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ।

ਭਾਗਸ਼ਾਲੀ ਅੱਖਰ: ਯੂ, ਵੀ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਦ ਹਰਮਿਟ

ਆਰਥਿਕ ਜੀਵਨ: ਦ ਹਾਈ ਪ੍ਰੀਸਟੈੱਸ

ਕਰੀਅਰ: ਫੋਰ ਆਫ ਪੈਂਟੇਕਲਸ

ਸਿਹਤ: ਫਾਈਵ ਆਫ ਪੈਂਟੇਕਲਸ

ਦ ਹਰਮਿਟ ਕਾਰਡ ਦਰਸਾਉਂਦਾ ਹੈ ਕਿ ਇਸ ਸਮੇਂ ਤੁਹਾਨੂੰ ਕਿਸੇ ਰਿਸ਼ਤੇ ਵਿੱਚ ਜਲਦਬਾਜ਼ੀ ਕਰਨ ਦੀ ਬਜਾਏ ਆਪਣੇ-ਆਪ 'ਤੇ ਧਿਆਨ ਕੇਂਦਰਿਤ ਕਰਨ ਅਤੇ ਕੁਝ ਅੰਦਰੂਨੀ ਸੋਚਣ ਦੀ ਜ਼ਰੂਰਤ ਹੈ।

ਦ ਹਾਈ ਪ੍ਰੀਸਟੈੱਸ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਆਤਮਾ ਦੀ ਅਵਾਜ਼ ਸੁਣਨੀ ਚਾਹੀਦੀ ਹੈ ਅਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਕੋਈ ਵੀ ਫੈਸਲਾ ਲੈਣਾ ਚਾਹੀਦਾ ਹੈ।

ਇਸ ਸਮੇਂ ਤੁਸੀਂ ਸੁਰੱਖਿਆ, ਸਥਿਰਤਾ ਅਤੇ ਪੈਸੇ ਦੀ ਸਹੀ ਯੋਜਨਾਬੰਦੀ 'ਤੇ ਜ਼ੋਰ ਦੇ ਰਹੇ ਹੋ। ਪੈਸੇ ਅਤੇ ਨਿਵੇਸ਼ਾਂ ਨੂੰ ਸੰਭਾਲਣ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦਾ ਜਲਦਬਾਜ਼ੀ ਵਾਲਾ ਫੈਸਲਾ ਨੁਕਸਾਨ ਪਹੁੰਚਾ ਸਕਦਾ ਹੈ।

ਫਾਈਵ ਆਫ ਪੈਂਟੇਕਲਸ ਕਾਰਡ ਕਈ ਵਾਰ ਪੁਰਾਣੀ ਬਿਮਾਰੀ, ਡਿੱਗਦੀ ਸਿਹਤ, ਜਾਂ ਇਲਾਜ ਅਤੇ ਸਰੋਤਾਂ ਦੀ ਘਾਟ ਨੂੰ ਦਰਸਾਉਂਦਾ ਹੈ।

ਭਾਗਸ਼ਾਲੀ ਅੱਖਰ: ਕੇ, ਪੀ

ਕਰਕ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ

ਆਰਥਿਕ ਜੀਵਨ: ਟੂ ਆਫ ਸਵੋਰਡਜ਼

ਕਰੀਅਰ: ਥ੍ਰੀ ਆਫ ਵੈਂਡਸ

ਸਿਹਤ: ਸੈਵਨ ਆਫ ਵੈਂਡਸ

ਪ੍ਰੇਮ ਜੀਵਨ ਵਿੱਚ, ਤੁਸੀਂ ਅਤੇ ਤੁਹਾਡਾ ਸਾਥੀ ਇੱਕ ਦੂਜੇ ਦਾ ਸਤਿਕਾਰ ਕਰਦੇ ਹੋ ਅਤੇ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਲਈ ਮਿਲ-ਜੁਲ ਕੇ ਕੰਮ ਕਰ ਰਹੇ ਹੋ।

ਇਸ ਕਾਰਡ ਦਾ ਮਤਲਬ ਹੈ ਕਿ ਸਹੀ ਫੈਸਲਾ ਲੈਣ ਲਈ, ਤੁਹਾਨੂੰ ਸਪੱਸ਼ਟ ਸੋਚ, ਸੰਤੁਲਿਤ ਪਹੁੰਚ ਅਤੇ ਸ਼ਾਇਦ ਕਿਸੇ ਤਜਰਬੇਕਾਰ ਵਿਅਕਤੀ ਦੀ ਸਲਾਹ ਦੀ ਲੋੜ ਹੈ।

ਥ੍ਰੀ ਆਫ ਵੈਂਡਸ ਕਾਰਡ ਦਰਸਾਉਂਦਾ ਹੈ ਕਿ ਤੁਹਾਡੀ ਮਿਹਨਤ ਅਤੇ ਯੋਜਨਾਬੰਦੀ ਦਾ ਫਲ਼ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ। ਇਸ ਸਮੇਂ, ਤੁਸੀਂ ਕੁਝ ਜੋਖਮ ਲੈ ਸਕਦੇ ਹੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਡੇ ਟੀਚੇ ਰੱਖ ਸਕਦੇ ਹੋ।

ਸਿਹਤ ਦੇ ਮਾਮਲੇ ਵਿੱਚ, ਸੈਵਨ ਆਫ ਵੈਂਡਸ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਅਤੇ ਚੌਕਸ ਰਹਿਣਾ ਚਾਹੀਦਾ ਹੈ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

ਭਾਗਸ਼ਾਲੀ ਅੱਖਰ: ਐੱਚ, ਜੇ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਵੈਂਡਸ

ਆਰਥਿਕ ਜੀਵਨ: ਫੋਰ ਆਫ ਕੱਪਸ

ਕਰੀਅਰ: ਏਸ ਆਫ ਪੈਂਟੇਕਲਸ

ਸਿਹਤ: ਜੱਜਮੈਂਟ

ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਪਿਆਰ ਜਾਂ ਰੋਮਾਂਟਿਕ ਜੀਵਨ ਸਬੰਧੀ ਕੁਝ ਕਦਮ ਚੁੱਕੋ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਛੋਟੀਆਂ-ਮੋਟੀਆਂ ਲੜਾਈਆਂ ਜਾਂ ਬਹਿਸਾਂ ਹੋ ਸਕਦੀਆਂ ਹਨ।

ਵਿੱਤੀ ਜੀਵਨ ਵਿੱਚ, ਤੁਸੀਂ ਆਪਣੀ ਵਿੱਤੀ ਸਥਿਤੀ ਤੋਂ ਸੰਤੁਸ਼ਟ ਨਹੀਂ ਹੋ। ਤੁਹਾਨੂੰ ਆਪਣੇ ਵਿੱਤੀ ਟੀਚਿਆਂ ਦਾ ਮੁੜ ਮੁੱਲਾਂਕਣ ਕਰਨਾ ਚਾਹੀਦਾ ਹੈ ਅਤੇ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਨਵੇਂ ਵਿਚਾਰਾਂ ਜਾਂ ਤਰੀਕਿਆਂ ਨੂੰ ਅਜ਼ਮਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਰੀਅਰ ਵਿੱਚ, ਤੁਹਾਨੂੰ ਨਵੀਂ ਨੌਕਰੀ, ਤਰੱਕੀ, ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ। ਤੁਹਾਨੂੰ ਆਪਣੇ ਕਰੀਅਰ ਵਿੱਚ ਗਿਣਿਆ-ਮਿਣਿਆ ਜੋਖਮ ਲੈਣਾ ਚਾਹੀਦਾ ਹੈ ਅਤੇ ਨਵੀਂ ਸ਼ੁਰੂਆਤ ਦਾ ਸਵਾਗਤ ਕਰਨਾ ਚਾਹੀਦਾ ਹੈ।

ਸਿਹਤ ਸਬੰਧੀ ਜੱਜਮੈਂਟ ਕਾਰਡ ਦਰਸਾਉਂਦਾ ਹੈ ਕਿ ਹੁਣ ਆਪਣੇ-ਆਪ ਨੂੰ ਸਮਝਣ, ਆਪਣੇ-ਆਪ ਨੂੰ ਮਾਫ਼ ਕਰਨ ਅਤੇ ਆਪਣੀ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਸਿਹਤ ਦਾ ਧਿਆਨ ਰੱਖਣ ਦਾ ਸਮਾਂ ਹੈ।

ਭਾਗਸ਼ਾਲੀ ਅੱਖਰ: ਐੱਮ, ਜੀ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ

ਆਰਥਿਕ ਜੀਵਨ: ਫੋਰ ਆਫ ਸਵੋਰਡਜ਼

ਕਰੀਅਰ: ਦ ਲਵਰ

ਸਿਹਤ: ਦ ਐਂਪਰਰ

ਪ੍ਰੇਮ ਜੀਵਨ ਵਿੱਚ, ਤੁਸੀਂ ਅਤੇ ਤੁਹਾਡਾ ਸਾਥੀ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਲਈ ਇਕੱਠੇ ਕੰਮ ਕਰੋਗੇ, ਇੱਕ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰੋਗੇ, ਅਤੇ ਸਾਂਝੇ ਅਨੁਭਵਾਂ ਰਾਹੀਂ ਇੱਕ ਮਜ਼ਬੂਤ ​​ਅਤੇ ਸਥਾਈ ਰਿਸ਼ਤਾ ਬਣਾ ਸਕੋਗੇ।

ਵਿੱਤੀ ਜੀਵਨ ਵਿੱਚ, ਤੁਸੀਂ ਇਸ ਸਮੇਂ ਤਣਾਅ ਜਾਂ ਉਲਝਣ ਮਹਿਸੂਸ ਕਰ ਸਕਦੇ ਹੋ, ਇਸ ਲਈ ਕੋਈ ਵੀ ਵੱਡਾ ਵਿੱਤੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ-ਆਪ ਨੂੰ ਕੁਝ ਸਮਾਂ ਅਤੇ ਸ਼ਾਂਤੀ ਦੇਣਾ ਜ਼ਰੂਰੀ ਹੈ।

ਕਰੀਅਰ ਦੇ ਸਬੰਧ ਵਿੱਚ, ਤੁਹਾਡੇ ਸਾਹਮਣੇ ਕੋਈ ਮਹੱਤਵਪੂਰਣ ਫੈਸਲਾ ਆ ਸਕਦਾ ਹੈ ਜਿਵੇਂ ਕਿ ਭਾਈਵਾਲ਼ੀ, ਸਹਿਯੋਗ, ਜਾਂ ਦੋ ਕਰੀਅਰ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨਾ।

ਸਿਹਤ ਦੇ ਸਬੰਧ ਵਿੱਚ ਦ ਐਂਪਰਰ ਕਾਰਡ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਇੱਕ ਅਨੁਸ਼ਾਸਿਤ ਅਤੇ ਸੰਗਠਿਤ ਰਵੱਈਆ ਅਪਣਾਉਣਾ ਚਾਹੀਦਾ ਹੈ। ਅਤੇ ਆਪਣੀ ਸਿਹਤ ਦੀ ਜ਼ਿੰਮੇਵਾਰੀ ਆਪ ਲੈਣੀ ਚਾਹੀਦੀ ਹੈ।

ਭਾਗਸ਼ਾਲੀ ਅੱਖਰ: ਪੀ, ਕੇ

ਤੁਲਾ ਰਾਸ਼ੀ

ਪ੍ਰੇਮ ਜੀਵਨ: ਦ ਫੂਲ

ਆਰਥਿਕ ਜੀਵਨ: ਥ੍ਰੀ ਆਫ ਸਵੋਰਡਜ਼ (ਰਿਵਰਸਡ)

ਕਰੀਅਰ: ਦ ਐਮਪ੍ਰੈੱਸ

ਸਿਹਤ: ਫਾਈਵ ਆਫ ਕੱਪਸ

ਦ ਫੂਲ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਇੱਕ ਨਵੀਂ ਪ੍ਰੇਮ ਕਹਾਣੀ ਸ਼ੁਰੂ ਕਰ ਸਕਦੇ ਹੋ ਜਾਂ ਮੌਜੂਦਾ ਰਿਸ਼ਤੇ ਵਿੱਚ ਨਵੀਂ ਤਾਜ਼ਗੀ ਅਤੇ ਊਰਜਾ ਲਿਆ ਸਕਦੇ ਹੋ।

ਵਿੱਤੀ ਜੀਵਨ ਵਿੱਚ, ਤੁਸੀਂ ਪੁਰਾਣੀਆਂ ਵਿੱਤੀ ਮੁਸੀਬਤਾਂ ਜਾਂ ਨੁਕਸਾਨਾਂ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਰਹੇ ਹੋ। ਤੁਸੀਂ ਹੁਣ ਬਿਹਤਰ ਵਿੱਤੀ ਫੈਸਲੇ ਲੈਣ ਲਈ ਤਿਆਰ ਹੋ।

ਦ ਐਮਪ੍ਰੈੱਸ ਕਾਰਡ ਦਰਸਾਉਂਦਾ ਹੈ ਕਿ ਇਹ ਕੰਮ ਵਿੱਚ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਦਾ ਸਮਾਂ ਹੈ। ਤੁਹਾਨੂੰ ਆਪਣੇ ਕੰਮ ਨੂੰ ਰਚਨਾਤਮਕਤਾ, ਉਤਸ਼ਾਹ ਅਤੇ ਉਦਾਰਤਾ ਨਾਲ ਪੇਸ਼ ਕਰਨਾ ਚਾਹੀਦਾ ਹੈ।

ਇਸ ਸਮੇਂ ਤੁਹਾਡੇ ਹਾਲਾਤ ਤੁਹਾਡੀ ਸਿਹਤ ਅਤੇ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤੁਹਾਨੂੰ ਆਪਣੀ ਸਿਹਤ ਅਤੇ ਅਧਿਆਤਮਿਕ ਸ਼ਾਂਤੀ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

ਭਾਗਸ਼ਾਲੀ ਅੱਖਰ: ਆਰ, ਟੀ

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਦ ਲਵਰ

ਆਰਥਿਕ ਜੀਵਨ: ਥ੍ਰੀ ਆਫ ਵੈਂਡਸ

ਕਰੀਅਰ: ਥ੍ਰੀ ਆਫ ਕੱਪਸ

ਸਿਹਤ: ਦ ਹਾਈ ਪ੍ਰੀਸਟੈੱਸ

ਪ੍ਰੇਮ ਜੀਵਨ ਵਿੱਚ, ਤੁਹਾਨੂੰ ਆਪਣੇ ਰਿਸ਼ਤੇ ਵਿੱਚ ਇਮਾਨਦਾਰ ਹੋਣਾ ਚਾਹੀਦਾ ਹੈ, ਭਾਵੇਂ ਇਹ ਰਿਸ਼ਤਾ ਹੋਵੇ ਜਾਂ ਫੈਸਲਾ, ਇਸ ਨੂੰ ਸੋਚ-ਸਮਝ ਕੇ ਅਤੇ ਦਿਲੋਂ ਲਓ।

ਵਿੱਤੀ ਜੀਵਨ ਵਿੱਚ, ਤੁਸੀਂ ਆਪਣੇ ਵਿੱਤੀ ਭਵਿੱਖ ਬਾਰੇ ਗੰਭੀਰਤਾ ਨਾਲ ਸੋਚ ਰਹੇ ਹੋ। ਇਹ ਸਮਾਂ ਨਵੀਂ ਕਾਰੋਬਾਰੀ ਯੋਜਨਾਬੰਦੀ, ਵਿਸਥਾਰ ਜਾਂ ਭਾਈਵਾਲ਼ੀ 'ਤੇ ਧਿਆਨ ਕੇਂਦਰਿਤ ਕਰਨ ਦਾ ਹੈ।

ਕਰੀਅਰ ਦੇ ਪੱਖ ਤੋਂ, ਤੁਸੀਂ ਆਪਣੇ ਕੰਮ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ ਕਿਸੇ ਪ੍ਰੋਜੈਕਟ ਨੂੰ ਪੂਰਾ ਕਰਨਾ, ਨਵਾਂ ਕਾਰੋਬਾਰ ਸ਼ੁਰੂ ਕਰਨਾ, ਕੋਰਸ ਪੂਰਾ ਕਰਨਾ, ਜਾਂ ਸਾਲਾਨਾ ਪ੍ਰਾਪਤੀ ਦਾ ਜਸ਼ਨ ਮਨਾਉਣਾ।

ਸਿਹਤ ਦੇ ਪੱਖ ਤੋਂ, ਤੁਹਾਨੂੰ ਆਪਣੇ ਸਰੀਰ ਦੇ ਕੁਦਰਤੀ ਚੱਕਰਾਂ, ਜਿਵੇਂ ਕਿ ਹਾਰਮੋਨਲ ਸੰਤੁਲਨ ਅਤੇ ਉਪਜਾਊ ਸ਼ਕਤੀ ਦਾ ਧਿਆਨ ਰੱਖਣ ਦੀ ਲੋੜ ਹੈ। ਤੁਸੀਂ ਆਪਣੇ ਸਰੀਰ ਦੀ ਅੰਦਰੂਨੀ ਆਵਾਜ਼ ਨੂੰ ਸੁਣੋ, ਅਤੇ ਉਨ੍ਹਾਂ ਸੰਕੇਤਾਂ ਵੱਲ ਧਿਆਨ ਦਿਓ, ਜੋ ਇਹ ਤੁਹਾਨੂੰ ਦੇ ਰਿਹਾ ਹੈ।

ਭਾਗਸ਼ਾਲੀ ਅੱਖਰ: ਐੱਨ, ਓ

ਧਨੂੰ ਰਾਸ਼ੀ

ਪ੍ਰੇਮ ਜੀਵਨ: ਦ ਹੇਰੋਫੇੰਟ

ਆਰਥਿਕ ਜੀਵਨ: ਨਾਈਨ ਆਫ ਵੈਂਡਸ

ਕਰੀਅਰ: ਟੈੱਨ ਆਫ ਕੱਪਸ

ਸਿਹਤ: ਜਸਟਿਸ

ਜੇਕਰ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ, ਤਾਂ ਇਹ ਕਾਰਡ ਦਰਸਾਉਂਦਾ ਹੈ ਕਿ ਤੁਹਾਡਾ ਰਿਸ਼ਤਾ ਹੁਣ ਗੰਭੀਰ ਅਤੇ ਮਜ਼ਬੂਤ ​​ਹੋਣ ਵਾਲਾ ਹੈ।

ਇਸ ਸਮੇਂ ਤੁਹਾਨੂੰ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਬਰ ਅਤੇ ਹਿੰਮਤ ਦੀ ਲੋੜ ਹੈ। ਪੈਸੇ ਦੇ ਲੈਣ-ਦੇਣ ਕਰਦੇ ਸਮੇਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

ਤੁਹਾਡੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੋਵਾਂ ਵਿੱਚ ਖੁਸ਼ੀ, ਸਫਲਤਾ ਅਤੇ ਸੰਤੁਲਨ ਦਾ ਸਮਾਂ ਚੱਲ ਰਿਹਾ ਹੈ। ਹੁਣ ਤੁਹਾਨੂੰ ਆਪਣੇ ਪਰਿਵਾਰ ਅਤੇ ਆਪਣੀ ਖੁਸ਼ੀ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ; ਸਿਰਫ਼ ਸਫਲਤਾ ਦੀ ਦੌੜ ਵਿੱਚ ਨਾ ਦੌੜੋ।

ਸਿਹਤ ਦੇ ਮਾਮਲੇ ਵਿੱਚ, ਜਸਟਿਸ ਕਾਰਡ ਤੁਹਾਨੂੰ ਆਪਣੀ ਸਿਹਤ ਦਾ ਸੰਤੁਲਨ ਰੱਖਣ ਅਤੇ ਇਮਾਨਦਾਰੀ ਨਾਲ ਇਲਾਜ ਕਰਨ ਦੀ ਸਲਾਹ ਦਿੰਦਾ ਹੈ।

ਭਾਗਸ਼ਾਲੀ ਅੱਖਰ: ਡੀ, ਬੀ

ਮਕਰ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਸਵੋਰਡਜ਼

ਆਰਥਿਕ ਜੀਵਨ: ਸੈਵਨ ਆਫ ਵੈਂਡਸ

ਕਰੀਅਰ: ਏਟ ਆਫ ਵੈਂਡਸ

ਸਿਹਤ: ਦ ਵਰਲਡ

ਏਸ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਇਹ ਤੁਹਾਡੇ ਰਿਸ਼ਤੇ ਵਿੱਚ ਸੱਚਾਈ ਅਤੇ ਇਮਾਨਦਾਰੀ ਨਾਲ ਬੋਲਣ ਦਾ ਸਮਾਂ ਹੈ। ਜੇਕਰ ਕੋਈ ਗਲਤਫਹਿਮੀ ਜਾਂ ਸਮੱਸਿਆ ਹੈ, ਤਾਂ ਇਸ ਨੂੰ ਗੱਲਬਾਤ ਅਤੇ ਸਮਝ ਰਾਹੀਂ ਹੱਲ ਕੀਤਾ ਜਾ ਸਕਦਾ ਹੈ।

ਵਿੱਤੀ ਜੀਵਨ ਵਿੱਚ, ਜੇਕਰ ਤੁਸੀਂ ਲੰਬੇ ਸਮੇਂ ਲਈ ਨਿਵੇਸ਼ ਕਰ ਰਹੇ ਹੋ, ਤਾਂ ਤੁਹਾਨੂੰ ਭਵਿੱਖ ਵਿੱਚ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ​​ਹੋ ਰਹੀ ਹੈ, ਪਰ ਇਸ ਦੇ ਨਾਲ ਹੀ ਤੁਹਾਨੂੰ ਆਪਣੇ ਪੈਸੇ ਅਤੇ ਨਿਵੇਸ਼ਾਂ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ।

ਕਰੀਅਰ ਦੇ ਪੱਖ ਤੋਂ, ਤੁਹਾਡੀ ਨੌਕਰੀ ਜਾਂ ਕਾਰੋਬਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਤੁਸੀਂ ਜੋ ਸਖ਼ਤ ਮਿਹਨਤ ਕਰ ਰਹੇ ਸੀ, ਹੁਣ ਉਸ ਦੇ ਚੰਗੇ ਨਤੀਜੇ ਆਉਣਗੇ।

ਸਿਹਤ ਦੇ ਖੇਤਰ ਵਿੱਚ ਦ ਵਰਲਡ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਬਿਮਾਰੀ ਜਾਂ ਸੱਟ ਤੋਂ ਸਫਲਤਾਪੂਰਵਕ ਠੀਕ ਹੋ ਰਹੇ ਹੋ ਅਤੇ ਤੁਹਾਡੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਭਾਗਸ਼ਾਲੀ ਅੱਖਰ: ਜੀ, ਸੀ

ਕੁੰਭ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਪੈਂਟੇਕਲਸ

ਆਰਥਿਕ ਜੀਵਨ: ਏਸ ਆਫ ਵੈਂਡਸ

ਕਰੀਅਰ: ਟੈੱਨ ਆਫ ਸਵੋਰਡਜ਼ (ਰਿਵਰਸਡ)

ਸਿਹਤ: ਥ੍ਰੀ ਆਫ ਸਵੋਰਡਜ਼

ਤੁਸੀਂ ਜਾਂ ਤੁਹਾਡਾ ਸਾਥੀ ਇੱਕ ਅਜਿਹਾ ਰਿਸ਼ਤਾ ਚਾਹੁੰਦੇ ਹੋ, ਜੋ ਪਿਆਰ ਦੇ ਨਾਲ-ਨਾਲ ਸੁਰੱਖਿਆ, ਆਰਾਮ ਅਤੇ ਵਿਸ਼ਵਾਸ ਨਾਲ ਭਰਪੂਰ ਹੋਵੇ। ਤੁਸੀਂ ਦੋਵੇਂ ਇੱਕ-ਦੂਜੇ ਦਾ ਸਤਿਕਾਰ ਅਤੇ ਤਰੱਕੀ ਚਾਹੁੰਦੇ ਹੋ।

ਵਿੱਤੀ ਜੀਵਨ ਵਿੱਚ, ਇਸ ਸਮੇਂ ਤੁਹਾਡੇ ਟੀਚਿਆਂ ਵਿੱਚ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨਾ, ਆਮਦਨ ਦਾ ਇੱਕ ਨਵਾਂ ਸਰੋਤ ਬਣਾਉਣਾ, ਜਾਂ ਮੌਜੂਦਾ ਵਿੱਤੀ ਮੁਸ਼ਕਲਾਂ ਨੂੰ ਖਤਮ ਕਰਨਾ ਸ਼ਾਮਲ ਹੋ ਸਕਦਾ ਹੈ। ਪੈਸੇ ਨੂੰ ਸਮਝਦਾਰੀ ਨਾਲ ਖਰਚ ਕਰੋ।

ਤੁਸੀਂ ਤਬਦੀਲੀ ਤੋਂ ਡਰਦੇ ਹੋ ਜਾਂ ਕਿਸੇ ਪੁਰਾਣੀ ਸਥਿਤੀ ਨੂੰ ਛੱਡਣ ਤੋਂ ਝਿਜਕਦੇ ਹੋ, ਜੋ ਹੁਣ ਤੁਹਾਡੇ ਲਈ ਸਹੀ ਨਹੀਂ ਹੈ। ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਸਕਦਾ ਹੈ, ਪਰ ਪਹਿਲਾਂ, ਪੁਰਾਣੇ ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਚਾਹੀਦਾ ਹੈ।

ਸਿਹਤ ਦੇ ਮਾਮਲੇ ਵਿੱਚ, ਮਾਨਸਿਕ ਜਾਂ ਭਾਵਨਾਤਮਕ ਤਣਾਅ ਤੁਹਾਡੀ ਸਰੀਰਕ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਤਣਾਅ ਬਾਅਦ ਵਿੱਚ ਬਿਮਾਰੀ, ਆਪ੍ਰੇਸ਼ਨ ਜਾਂ ਹੋਰ ਸਰੀਰਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਭਾਗਸ਼ਾਲੀ ਅੱਖਰ: ਐੱਸ, ਆਈ

ਮੀਨ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਕੱਪਸ

ਆਰਥਿਕ ਜੀਵਨ: ਦ ਹੈਂਗਡ ਮੈਨ

ਕਰੀਅਰ: ਦ ਟਾਵਰ

ਸਿਹਤ: ਡੈੱਥ

ਪ੍ਰੇਮ ਜੀਵਨ ਵਿੱਚ, ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਰਿਸ਼ਤਾ ਡੂੰਘਾ ਅਤੇ ਭਾਵਨਾਤਮਕ ਤੌਰ 'ਤੇ ਮਜ਼ਬੂਤ ​​ਹੋ ਸਕਦਾ ਹੈ।

ਵਿੱਤੀ ਜੀਵਨ ਵਿੱਚ, ਜੇਕਰ ਤੁਸੀਂ ਕਿਸੇ ਵਿੱਤੀ ਫੈਸਲੇ ਨੂੰ ਲੈ ਕੇ ਉਲਝਣ ਵਿੱਚ ਹੋ, ਤਾਂ ਕੁਝ ਦੇਰ ਇੰਤਜ਼ਾਰ ਕਰਨਾ ਅਤੇ ਸ਼ਾਂਤ ਮਨ ਨਾਲ ਸੋਚਣਾ ਬਿਹਤਰ ਹੋਵੇਗਾ।

ਕਰੀਅਰ ਦੇ ਖੇਤਰ ਵਿੱਚ, ਤੁਹਾਡੀ ਨੌਕਰੀ ਛੁੱਟ ਸਕਦੀ ਹੈ ਜਾਂ ਕਾਰਜ ਸਥਾਨ ਵਿੱਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ। ਤੁਸੀਂ ਆਪਣੇ ਕਰੀਅਰ ਨਾਲ ਜੁੜੇ ਪੁਰਾਣੇ ਵਿਚਾਰ ਜਾਂ ਆਦਤਾਂ ਛੱਡ ਦਿਓ ਅਤੇ ਨਵੀਂ ਸੋਚ ਨਾਲ ਅੱਗੇ ਵਧੋ।

ਡੈੱਥ ਕਾਰਡ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੀ ਪੁਰਾਣੀ ਜੀਵਨ ਸ਼ੈਲੀ ਜਾਂ ਆਦਤਾਂ ਨੂੰ ਬਦਲਣ ਦੀ ਜ਼ਰੂਰਤ ਹੈ, ਜੋ ਹੁਣ ਤੁਹਾਡੀ ਸਿਹਤ ਲਈ ਚੰਗੀਆਂ ਨਹੀਂ ਹਨ।

ਭਾਗਸ਼ਾਲੀ ਅੱਖਰ: ਡੀ, ਐੱਫ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਟੈਰੋ ਵਿੱਚ ਸਭ ਤੋਂ ਜ਼ਿਆਦਾ ਭਾਵਪੂਰਣ ਕਾਰਡ ਕਿਹੜਾ ਹੁੰਦਾ ਹੈ?

ਨਾਈਨ ਆਫ ਕੱਪਸ

2. ਕਿਹੜੇ ਕਾਰਡ ਨੂੰ ਸੰਤੁਲਨ ਦਾ ਕਾਰਡ ਕਿਹਾ ਜਾਂਦਾ ਹੈ?

ਟੈਂਪਰੈਂਸ

3. ਟੈਰੋ ਡੈੱਕ ਵਿੱਚ ਸਭ ਤੋਂ ਖੁਸ਼ਹਾਲ ਕਾਰਡ ਕਿਹੜਾ ਹੁੰਦਾ ਹੈ?

ਟੈੱਨ ਆਫ ਕੱਪਸ

Talk to Astrologer Chat with Astrologer