ਟੈਰੋ ਹਫਤਾਵਰੀ ਰਾਸ਼ੀਫਲ (30 ਮਾਰਚ-05 ਅਪ੍ਰੈਲ), 2025

Author: Charu Lata | Updated Tue, 11 Mar 2025 01:55 PM IST

ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।


ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।

ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਲੋਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।

ਟੈਰੋ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਇਟਲੀ ’ਚ ਹੋਈ ਸੀ। ਸ਼ੁਰੂ ਵਿੱਚ, ਟੈਰੋ ਨੂੰ ਸਿਰਫ ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਅਤੇ ਇਸ ਤੋਂ ਅਧਿਆਤਮਿਕ ਮਾਰਗਦਰਸ਼ਨ ਲੈਣ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪਰ, 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਨੇ ਇਸ ਦਾ ਅਸਲ ਉਪਯੋਗ ਸਮਝਿਆ ਅਤੇ ਜਾਣਿਆ ਕਿ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਇਸ ਦਾ ਮਹੱਤਵ ਕਈ ਗੁਣਾ ਵਧ ਗਿਆ।

ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।

ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ(30 ਮਾਰਚ-05 ਅਪ੍ਰੈਲ), 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।

ਇਹ ਵੀ ਪੜ੍ਹੋ: ਰਾਸ਼ੀਫਲ 2025

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਟੈਰੋ ਹਫਤਾਵਰੀ ਰਾਸ਼ੀਫਲ (30 ਮਾਰਚ-05 ਅਪ੍ਰੈਲ), 2025: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਕਿੰਗ ਆਫ ਸਵੋਰਡਜ਼

ਆਰਥਿਕ ਜੀਵਨ: ਸਟ੍ਰੈਂਥ

ਕਰੀਅਰ: ਪੇਜ ਆਫ ਵੈਂਡਸ

ਸਿਹਤ: ਦ ਵਰਲਡ

ਟੈਰੋ ਰੀਡਿੰਗ ਵਿੱਚ, ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਕਿੰਗ ਆਫ ਸਵੋਰਡਜ਼ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਇਸ ਦੇ ਨਾਲ ਹੀ, ਤੁਹਾਡਾ ਸਾਥੀ ਬਹੁਤ ਜ਼ਿਆਦਾ ਭਾਵੁਕ ਨਹੀਂ ਹੋਵੇਗਾ ਅਤੇ ਅਸਲੀਅਤ ਨੂੰ ਸਮਝੇਗਾ।

ਸਟ੍ਰੈਂਥ ਕਾਰਡ ਆਮ ਤੌਰ 'ਤੇ ਸਮਝਦਾਰੀ ਨਾਲ ਵਿੱਤੀ ਫੈਸਲੇ ਲੈਣ, ਆਤਮ-ਵਿਸ਼ਵਾਸ ਬਣਾ ਕੇ ਰੱਖਣ ਅਤੇ ਖਰਚਿਆਂ ਨੂੰ ਲੈ ਕੇ ਸੰਜਮ ਵਰਤਣ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਇਹ ਕਾਰਡ ਭਾਵਨਾਤਮਕ ਪੱਧਰ 'ਤੇ ਸੰਤੁਲਨ ਬਣਾ ਕੇ ਰੱਖਣ ਅਤੇ ਆਪਣੇ ਫੈਸਲਿਆਂ ‘ਤੇ ਵਿਸ਼ਵਾਸ ਰੱਖਣ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।

ਤੁਹਾਨੂੰ ਆਪਣੇ ਕਰੀਅਰ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਇਹ ਹਫ਼ਤਾ ਨੌਕਰੀ ਜਾਂ ਕਾਰੋਬਾਰ ਦੇ ਮਾਮਲੇ ਵਿੱਚ ਸੰਤੁਸ਼ਟੀਜਣਕ ਰਹੇਗਾ। ਵਪਾਰੀਆਂ ਨੂੰ ਇਸ ਸਮੇਂ ਨਵੇਂ ਸੌਦੇ ਮਿਲ ਸਕਦੇ ਹਨ।

ਦ ਵਰਲਡ ਟੈਰੋ ਕਾਰਡ ਕਹਿੰਦਾ ਹੈ ਕਿ ਤੁਸੀਂ ਕਿਸੇ ਸਿਹਤ ਸਬੰਧੀ ਸਮੱਸਿਆ ਤੋਂ ਠੀਕ ਹੋ ਸਕਦੇ ਹੋ ਅਤੇ ਬਿਹਤਰ ਮਹਿਸੂਸ ਕਰ ਸਕਦੇ ਹੋ। ਇਹ ਦਰਸਾਉਂਦਾ ਹੈ ਕਿ ਤੁਹਾਨੂੰ ਅਧਿਆਤਮਿਕਤਾ ਵਿੱਚ ਵਧੇਰੇ ਦਿਲਚਸਪੀ ਹੋ ਸਕਦੀ ਹੈ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 9, 18 ਅਤੇ 27

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਵੈਂਡਸ

ਆਰਥਿਕ ਜੀਵਨ: ਫੋਰ ਆਫ ਪੈਂਟੇਕਲਸ

ਕਰੀਅਰ: ਕੁਈਨ ਆਫ ਪੈਂਟੇਕਲਸ

ਸਿਹਤ: ਪੇਜ ਆਫ ਸਵੋਰਡਜ਼

ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਕੋਈ ਬਹਿਸ ਜਾਂ ਲੜਾਈ ਹੋ ਸਕਦੀ ਹੈ। ਜੇਕਰ ਤੁਹਾਡੇ ਪਰਿਵਾਰ ਤੁਹਾਡੇ ਰਿਸ਼ਤੇ ਲਈ ਸਹਿਮਤ ਨਹੀਂ ਹਨ, ਤਾਂ ਤੁਸੀਂ ਦੋਵੇਂ ਇਕੱਠੇ ਆਪਣੇ ਪਿਆਰ ਲਈ ਲੜ ਸਕਦੇ ਹੋ।

ਤੁਸੀਂ ਅਣਜਾਣੇ ਵਿੱਚ ਆਪਣੇ ਪੈਸੇ ਪ੍ਰਤੀ ਕੰਜੂਸ ਹੋ ਸਕਦੇ ਹੋ। ਜਿੰਨਾ ਜ਼ਿਆਦਾ ਤੁਸੀਂ ਪੈਸਾ ਬਚਾਉਣ ਦੀ ਕੋਸ਼ਿਸ਼ ਕਰੋਗੇ, ਓਨਾ ਹੀ ਇਹ ਤੁਹਾਡੇ ਹੱਥੋਂ ਖਿਸਕਦਾ ਜਾਵੇਗਾ।

ਕੁਈਨ ਆਫ ਪੈਂਟੇਕਲਸ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਸੀਂ ਆਪਣੇ ਕੰਮ ਦੇ ਪ੍ਰਤੀ ਬਹੁਤ ਸਾਵਧਾਨ ਅਤੇ ਸਖ਼ਤ ਰਹੋਗੇ। ਤੁਸੀਂ ਇੱਕ ਸਫਲ ਵਿਅਕਤੀ ਦੇ ਰੂਪ ਵਿੱਚ ਨਜ਼ਰ ਆ ਸਕਦੇ ਹੋ ਅਤੇ ਕਾਰਜ ਸਥਾਨ ਵਿੱਚ ਉੱਤਮਤਾ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ। ਤੁਹਾਨੂੰ ਤੁਹਾਡੀ ਕੰਪਨੀ ਵੱਲੋਂ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ।

ਹੈਲਥ ਟੈਰੋ ਕਾਰਡ ਰੀਡਿੰਗ ਵਿੱਚ, ਪੇਜ ਆਫ ਸਵੋਰਡਜ਼ ਕਾਰਡ ਤੁਹਾਨੂੰ ਆਪਣੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਲੋੜੀਂਦੀ ਮਾਨਸਿਕ ਸਪੱਸ਼ਟਤਾ ਪ੍ਰਦਾਨ ਕਰ ਸਕਦਾ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਕਿਸੇ ਪੁਰਾਣੀ ਬਿਮਾਰੀ ਜਾਂ ਸੱਟ ਤੋਂ ਠੀਕ ਹੋਣ ਦਾ ਮੌਕਾ ਮਿਲ ਸਕਦਾ ਹੈ। ਕਿਸੇ ਵੀ ਕੰਮ ਦੀ ਅੱਤ ਕਰਨ ਤੋਂ ਬਚੋ ਅਤੇ ਹੌਲੀ-ਹੌਲੀ ਸਭ ਕੁਝ ਦੁਬਾਰਾ ਸ਼ੁਰੂ ਕਰੋ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 6 ਅਤੇ 15

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਏਟ ਆਫ ਪੈਂਟੇਕਲਸ

ਆਰਥਿਕ ਜੀਵਨ: ਥ੍ਰੀ ਆਫ ਵੈਂਡਸ

ਕਰੀਅਰ: ਦ ਸਨ

ਸਿਹਤ: ਫਾਈਵ ਆਫ ਪੈਂਟੇਕਲਸ (ਰਿਵਰਸਡ)

ਮਿਥੁਨ ਰਾਸ਼ੀ ਵਾਲਿਆਂ ਨੂੰ ਏਟ ਆਫ ਪੈਂਟੇਕਲਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ, ਤੁਸੀਂ ਆਪਣੇ ਰਿਸ਼ਤੇ 'ਤੇ ਬਹੁਤ ਮਿਹਨਤ ਕਰਨ ਅਤੇ ਕੰਮ ਕਰਨ ਲਈ ਤਿਆਰ ਹਨ। ਤੁਹਾਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਪਣੀ ਮਿਹਨਤ ਦਾ ਫਲ਼ ਜ਼ਰੂਰ ਮਿਲੇਗਾ। ਕੁਆਰੇ ਲੋਕ ਇੱਕ ਵਚਨਬੱਧ ਜੀਵਨ ਸਾਥੀ ਦੀ ਭਾਲ਼ ਵਿੱਚ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਇੱਕ ਸਾਥੀ ਮਿਲ ਜਾਵੇਗਾ।

ਵਿੱਤੀ ਰੀਡਿੰਗ ਵਿੱਚ ਥ੍ਰੀ ਆਫ ਵੈਂਡਸ ਕਾਰਡ ਦੱਸਦਾ ਹੈ ਕਿ ਤੁਸੀਂ ਆਪਣੀ ਆਮਦਨ ਦੇ ਸਰੋਤਾਂ ਨੂੰ ਵਧਾਉਣ ਲਈ ਯਤਨ ਕਰ ਰਹੇ ਹੋ। ਤੁਸੀਂ ਆਪਣੀ ਆਮਦਨ ਦਾ ਦੂਜਾ ਸਰੋਤ ਬਣਾਉਣਾ ਚਾਹੁੰਦੇ ਹੋ ਅਤੇ ਜਲਦੀ ਹੀ ਤੁਹਾਨੂੰ ਇਸ ਵਿੱਚ ਸਫਲਤਾ ਮਿਲੇਗੀ। ਇਸ ਹਫ਼ਤੇ ਤੁਹਾਡੀ ਆਮਦਨ ਸਥਿਰ ਹੋਣ ਦੀ ਸੰਭਾਵਨਾ ਹੈ ਅਤੇ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ​​ਕਰੋਗੇ।

ਦ ਸਨ ਕਾਰਡ ਕਰੀਅਰ ਵਿੱਚ ਤਰੱਕੀ ਮਿਲਣ ਦਾ ਸੰਕੇਤ ਦਿੰਦਾ ਹੈ। ਤੁਹਾਡਾ ਸਮਾਜਿਕ ਦਾਇਰਾ ਵਧੇਗਾ ਅਤੇ ਨਿੱਜੀ ਅਤੇ ਪੇਸ਼ੇਵਰ ਪੱਧਰ 'ਤੇ ਤੁਹਾਡੀ ਸਥਿਤੀ ਵਿੱਚ ਸੁਧਾਰ ਹੋਵੇਗਾ। ਤੁਹਾਨੂੰ ਆਪਣੀ ਕੰਪਨੀ ਵਿੱਚ ਆਪਣੇ ਸਹਿਕਰਮੀਆਂ ਅਤੇ ਆਪਣੇ ਅਧੀਨ ਕੰਮ ਕਰਨ ਵਾਲਿਆਂ ਤੋਂ ਸਤਿਕਾਰ ਮਿਲ ਸਕਦਾ ਹੈ।

ਸਿਹਤ ਸਬੰਧੀ ਰੀਡਿੰਗ ਵਿੱਚ, ਫਾਈਵ ਆਫ ਪੈਂਟੇਕਲਸ (ਰਿਵਰਸਡ) ਕਾਰਡ ਕਿਸੇ ਪੁਰਾਣੀ ਬਿਮਾਰੀ ਜਾਂ ਸੱਟ ਤੋਂ ਠੀਕ ਹੋਣ ਨੂੰ ਦਰਸਾਉਂਦਾ ਹੈ। ਜੇਕਰ ਸਿਹਤ ਸਬੰਧੀ ਕੋਈ ਪੁਰਾਣੀ ਸਮੱਸਿਆ ਤੁਹਾਨੂੰ ਦੁਬਾਰਾ ਪਰੇਸ਼ਾਨ ਕਰਦੀ ਹੈ, ਤਾਂ ਭਰੋਸਾ ਰੱਖੋ ਕਿ ਤੁਸੀਂ ਠੀਕ ਹੋ ਜਾਓਗੇ ਅਤੇ ਕਿਸੇ ਡਾਕਟਰ ਜਾਂ ਪੇਸ਼ੇਵਰ ਤੋਂ ਮੱਦਦ ਲਓ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 5, 14 ਅਤੇ 23

ਕਰਕ ਰਾਸ਼ੀ

ਪ੍ਰੇਮ ਜੀਵਨ: ਵਹੀਲ ਆਫ ਫੋਰਚਿਊਨ

ਆਰਥਿਕ ਜੀਵਨ: ਫੋਰ ਆਫ ਪੈਂਟੇਕਲਸ

ਕਰੀਅਰ: ਦ ਚੇਰੀਅਟ

ਸਿਹਤ: ਦ ਮੂਨ

ਵਹੀਲ ਆਫ ਫੋਰਚਿਊਨ ਕਾਰਡ ਕਹਿੰਦਾ ਹੈ ਕਿ ਹੁਣ ਤੁਹਾਡਾ ਰਿਸ਼ਤਾ ਮਜ਼ਬੂਤ ​​ਹੋਵੇਗਾ। ਜੇਕਰ ਤੁਸੀਂ ਜਲਦੀ ਵਿਆਹ ਕਰਨ ਬਾਰੇ ਸੋਚ ਰਹੇ ਹੋ, ਤਾਂ ਹੁਣ ਤੁਹਾਨੂੰ ਵਿਆਹ ਦਾ ਸੁੱਖ ਮਿਲ ਸਕਦਾ ਹੈ। ਤੁਹਾਡੇ ਰਿਸ਼ਤੇ ਵਿੱਚ ਕੁਝ ਪ੍ਰੀਖਿਆਵਾਂ ਜਾਂ ਉਤਾਰ-ਚੜ੍ਹਾਅ ਆ ਸਕਦੇ ਹਨ, ਪਰ ਇਸ ਨਾਲ ਤੁਹਾਡਾ ਰਿਸ਼ਤਾ ਨਹੀਂ ਟੁੱਟੇਗਾ।

ਇਸ ਸਮੇਂ, ਤੁਹਾਡਾ ਸਾਰਾ ਧਿਆਨ ਪੈਸਾ ਕਮਾਉਣ ਅਤੇ ਬਚਾਉਣ 'ਤੇ ਹੋਵੇਗਾ। ਇਸ ਹਫ਼ਤੇ ਤੁਸੀਂ ਪੈਸੇ ਬਾਰੇ ਕੰਜੂਸ ਅਤੇ ਲਾਲਚੀ ਹੋ ਸਕਦੇ ਹੋ। ਜ਼ਰੂਰੀ ਚੀਜ਼ਾਂ 'ਤੇ ਵੀ ਖਰਚ ਕਰਨ ਤੋਂ ਪਹਿਲਾਂ ਤੁਸੀਂ ਦੋ ਵਾਰ ਸੋਚੋਗੇ।

ਦ ਚੇਰੀਅਟ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਹਾਡੇ ਵਿੱਚ ਸਫਲ ਹੋਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਮਜ਼ਬੂਤ ​​ਇੱਛਾ ਸ਼ਕਤੀ ਹੋ ਸਕਦੀ ਹੈ। ਤੁਹਾਨੂੰ ਆਪਣੀ ਯੋਗਤਾ ਅਤੇ ਹੁਨਰ 'ਤੇ ਪੂਰਾ ਭਰੋਸਾ ਹੋਵੇਗਾ।

ਟੈਰੋ ਹੈਲਥ ਰੀਡਿੰਗ ਵਿੱਚ ਦ ਮੂਨ ਕਾਰਡ ਸੁਝਾਅ ਦਿੰਦਾ ਹੈ ਕਿ ਤੁਸੀਂ ਕੁਝ ਮਾਨਸਿਕ ਸਮੱਸਿਆਵਾਂ ਜਾਂ ਸਿਰ ਦਰਦ ਜਾਂ ਮਾਈਗ੍ਰੇਨ ਤੋਂ ਪਰੇਸ਼ਾਨ ਹੋ ਸਕਦੇ ਹੋ। ਇਸ ਨਾਲ ਤੁਹਾਡੀ ਸਿਹਤ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਡੇ ਸਮੁੱਚੇ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 2, 20 ਅਤੇ 29

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ

ਪ੍ਰੇਮ ਜੀਵਨ: ਏਟ ਆਫ ਵੈਂਡਸ

ਆਰਥਿਕ ਜੀਵਨ: ਟੂ ਆਫ ਸਵੋਰਡਜ਼

ਕਰੀਅਰ: ਨਾਈਨ ਆਫ ਸਵੋਰਡਜ਼

ਸਿਹਤ: ਟੂ ਆਫ ਪੈਂਟੇਕਲਸ

ਲਵ ਟੈਰੋ ਰੀਡਿੰਗ ਵਿੱਚ, ਏਟ ਆਫ ਵੈਂਡਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਹੈ, ਤਾਂ ਤੁਸੀਂ ਜਲਦੀ ਹੀ ਉਨ੍ਹਾਂ ਨਾਲ ਗੱਲ ਕਰਨਾ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਪ੍ਰੇਮ ਸਬੰਧ ਵਿੱਚ ਹੋ ਅਤੇ ਆਪਣੇ ਸਾਥੀ ਦੇ ਪ੍ਰਤੀ ਵਚਨਬੱਧ ਹੋ, ਤਾਂ ਇਸ ਹਫ਼ਤੇ ਤੁਹਾਡੇ ਰਿਸ਼ਤੇ ਦਾ ਆਧਾਰ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਤੁਸੀਂ ਆਪਣੇ ਸਾਥੀ ਨਾਲ ਕਿੰਨੀ ਚੰਗੀ ਤਰ੍ਹਾਂ ਗੱਲਬਾਤ ਕਰਦੇ ਹੋ।

ਵਿੱਤੀ ਰੀਡਿੰਗ ਵਿੱਚ ਟੂ ਆਫ ਸਵੋਰਡਜ਼ ਕਾਰਡ ਚੰਗਾ ਸੰਕੇਤ ਨਹੀਂ ਹੈ। ਇਹ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਹਾਨੂੰ ਕੁਝ ਮਹੱਤਵਪੂਰਣ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨਾਂ ਨੂੰ ਟਾਲਣਾ ਤੁਹਾਡੇ ਲਈ ਮੁਸ਼ਕਲ ਹੋਵੇਗਾ।

ਨਾਈਨ ਆਫ ਸਵੋਰਡਜ਼ ਕਾਰਡ ਕਰੀਅਰ ਵਿੱਚ ਤਣਾਅ ਅਤੇ ਟਕਰਾਅ ਨੂੰ ਦਰਸਾਉਂਦਾ ਹੈ। ਇਸ ਹਫ਼ਤੇ ਤੁਹਾਨੂੰ ਆਪਣੇ ਦਫ਼ਤਰ ਵਿੱਚ ਰਾਜਨੀਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਕੋਈ ਤੁਹਾਡੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਤੁਹਾਡੇ ਉੱਤੇ ਕੰਮ ਦਾ ਦਬਾਅ ਵੀ ਵਧ ਸਕਦਾ ਹੈ ਅਤੇ ਤੁਸੀਂ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ।

ਟੂ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਕੰਮ ਅਤੇ ਨਿੱਜੀ ਜੀਵਨ ਨੂੰ ਸੰਤੁਲਿਤ ਕਰਨ ਦੀ ਲੋੜ ਹੈ। ਤੁਹਾਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਕਾਰਡ ਦਰਸਾਉਂਦਾ ਹੈ ਕਿ ਤੁਹਾਨੂੰ ਇੱਕ ਸਿਹਤਮੰਦ ਰੁਟੀਨ ਅਪਣਾਉਣਾ ਚਾਹੀਦਾ ਹੈ। ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਤੁਹਾਨੂੰ ਕੁਝ ਬਦਲਾਅ ਕਰਨੇ ਪੈਣਗੇ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 1, 10, 19

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਕੱਪਸ

ਆਰਥਿਕ ਜੀਵਨ: ਥ੍ਰੀ ਆਫ ਕੱਪਸ

ਕਰੀਅਰ: ਸਿਕਸ ਆਫ ਪੈਂਟੇਕਲਸ

ਸਿਹਤ: ਟੈਂਪਰੈਂਸ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ, ਏਸ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਇਸ ਹਫ਼ਤੇ ਤੁਸੀਂ ਇਸ ਗੱਲ ਤੋਂ ਪ੍ਰਭਾਵਿਤ ਹੋਵੋਗੇ ਕਿ ਤੁਹਾਡਾ ਸਾਥੀ ਤੁਹਾਡੇ ਨਾਲ ਕਿੰਨਾ ਚੰਗਾ ਵਿਵਹਾਰ ਕਰਦਾ ਹੈ। ਏਸ ਆਫ ਕੱਪਸ ਕਾਰਡ ਪਿਆਰ, ਨੇੜਤਾ, ਭਾਵਨਾਵਾਂ ਅਤੇ ਹਮਦਰਦੀ ਦਾ ਪ੍ਰਤੀਕ ਹੈ। ਇਹ ਕਾਰਡ ਪ੍ਰੇਮ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ। ਤੁਸੀਂ ਇੱਕ ਨਵਾਂ ਰਿਸ਼ਤਾ ਸ਼ੁਰੂ ਕਰ ਸਕਦੇ ਹੋ ਜਾਂ ਜੇਕਰ ਤੁਸੀਂ ਪਹਿਲਾਂ ਹੀ ਪ੍ਰੇਮ ਸਬੰਧ ਵਿੱਚ ਹੋ, ਤਾਂ ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਨੇੜਤਾ ਵਧ ਸਕਦੀ ਹੈ।

ਤੁਹਾਡੇ ਵਿੱਤੀ ਜੀਵਨ ਵਿੱਚ, ਤੁਹਾਡੇ ਕੋਲ ਥ੍ਰੀ ਆਫ ਕੱਪਸ ਕਾਰਡ ਹੈ, ਜੋ ਦਰਸਾਉਂਦਾ ਹੈ ਕਿ ਤੁਹਾਨੂੰ ਆਮਦਨ ਵਿੱਚ ਵਾਧਾ ਮਿਲ ਸਕਦਾ ਹੈ ਜਾਂ ਤੁਹਾਡੇ ਕਾਰੋਬਾਰ ਵਿੱਚ ਵਧੇਰੇ ਵਿਕਰੀ ਹੋਵੇਗੀ।

ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਦੀ ਪੌੜੀ ਚੜ੍ਹਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਬਹੁਤ ਮੱਦਦ ਮਿਲ ਸਕਦੀ ਹੈ। ਜੇਕਰ ਤੁਸੀਂ ਆਪਣੇ ਕਾਰੋਬਾਰ ਲਈ ਨਿਵੇਸ਼ਕ ਜਾਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਇੱਕ ਭਾਈਵਾਲ਼ ਦੀ ਭਾਲ਼ ਕਰ ਰਹੇ ਹੋ, ਤਾਂ ਹੁਣ ਇਹ ਕੰਮ ਬਣ ਸਕਦਾ ਹੈ।

ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹਿਣ ਵਾਲੀ ਹੈ ਅਤੇ ਤੁਸੀਂ ਸਿਹਤ ਸਬੰਧੀ ਹਰ ਛੋਟੀ-ਮੋਟੀ ਸਮੱਸਿਆ ਨਾਲ ਨਜਿੱਠਣ ਦੇ ਯੋਗ ਹੋਵੋਗੇ। ਇਹ ਕਾਰਡ ਮਜ਼ਬੂਤ ​​ਰੋਗ ਪ੍ਰਤੀਰੋਧਕ ਸ਼ਕਤੀ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 15 ਅਤੇ 25

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਪੈਂਟੇਕਲਸ

ਆਰਥਿਕ ਜੀਵਨ: ਟੈੱਨ ਆਫ ਵੈਂਡਸ

ਕਰੀਅਰ: ਨਾਈਟ ਆਫ ਕੱਪਸ

ਸਿਹਤ: ਸੈਵਨ ਆਫ ਪੈਂਟੇਕਲਸ

ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਪਰਿਵਾਰ ਨਾਲ ਚੰਗੇ ਅਤੇ ਯਾਦਗਾਰ ਪਲ ਬਿਤਾਉਣ ਦਾ ਮੌਕਾ ਮਿਲੇਗਾ। ਜੇਕਰ ਤੁਸੀਂ ਆਪਣੇ ਪਰਿਵਾਰ ਦਾ ਵਿਸਥਾਰ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਇਸ ਹਫ਼ਤੇ ਪ੍ਰੈਗਨੈਂਸੀ ਦੀ ਖ਼ਬਰ ਮਿਲ ਸਕਦੀ ਹੈ।

ਇਸ ਹਫ਼ਤੇ ਤੁਸੀਂ ਆਪਣੇ ਪਰਿਵਾਰ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ 'ਤੇ ਬਹੁਤ ਸਾਰਾ ਪੈਸਾ ਖਰਚ ਕਰ ਸਕਦੇ ਹੋ। ਇਸ ਕਾਰਨ, ਤੁਸੀਂ ਆਪਣੀ ਉਮੀਦ ਜਾਂ ਇੱਛਾ ਅਨੁਸਾਰ ਬੱਚਤ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ।

ਨਾਈਟ ਆਫ ਕੱਪਸ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਹਾਨੂੰ ਆਪਣੇ ਕਰੀਅਰ ਵਿੱਚ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਕਿਸੇ ਨੌਕਰੀ ਜਾਂ ਕੋਰਸ ਦੀ ਅਰਜ਼ੀ ਦੇ ਜਵਾਬ ਦੀ ਉਡੀਕ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਸਕਾਰਾਤਮਕ ਖ਼ਬਰ ਮਿਲ ਸਕਦੀ ਹੈ। ਇਹ ਕਾਰਡ ਅਣਕਿਆਸੇ ਮੌਕੇ ਮਿਲਣ ਦਾ ਵੀ ਸੰਕੇਤ ਦਿੰਦਾ ਹੈ।

ਟੈਰੋ ਹੈਲਥ ਰੀਡਿੰਗ ਵਿੱਚ ਸੈਵਨ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਹੀ ਯਤਨ ਕਰ ਰਹੇ ਹੋ। ਤੁਸੀਂ ਸਹੀ ਖੁਰਾਕ ਅਤੇ ਨਿਯਮਤ ਕਸਰਤ ਦੀ ਮੱਦਦ ਨਾਲ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 6 ਅਤੇ 24

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਵੈਂਡਸ

ਆਰਥਿਕ ਜੀਵਨ: ਦ ਹੈਂਗਡ ਮੈਨ

ਕਰੀਅਰ: ਕਿੰਗ ਆਫ ਸਵੋਰਡਜ਼

ਸਿਹਤ: ਨਾਈਨ ਆਫ ਪੈਂਟੇਕਲਸ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਨਾਈਨ ਆਫ ਵੈਂਡਸ ਕਾਰਡ ਪ੍ਰਾਪਤ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਸ ਤਰ੍ਹਾਂ ਦਾ ਸਾਥੀ ਤੁਸੀਂ ਚਾਹੁੰਦੇ ਹੋ, ਉਸ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ, ਤਿਆਗ ਅਤੇ ਸਵੈ-ਸੁਧਾਰ ਦੀ ਲੋੜ ਹੁੰਦੀ ਹੈ। ਇਹੀ ਅਸਲ ਵਿੱਚ ਪਿਆਰ ਹੈ। ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਜੋ ਵੀ ਚੀਜ਼ ਜਾਂ ਟੀਚਾ ਪ੍ਰਾਪਤ ਕਰਨਾ ਚਾਹੁੰਦੇ ਹੋ, ਉਹ ਤੁਹਾਨੂੰ ਜਲਦੀ ਹੀ ਪ੍ਰਾਪਤ ਹੋ ਜਾਵੇਗਾ।

ਜੇਕਰ ਤੁਸੀਂ ਵਿੱਤੀ ਤੌਰ 'ਤੇ ਸੰਘਰਸ਼ ਕਰ ਰਹੇ ਹੋ, ਤਾਂ ਦ ਹੈਂਗਡ ਮੈਨ ਕਹਿੰਦਾ ਹੈ ਕਿ ਤੁਹਾਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਤੁਸੀਂ ਆਪਣੀ ਵਿੱਤੀ ਸਥਿਤੀ ਬਾਰੇ ਬਹੁਤ ਚਿੰਤਾ ਕਰਦੇ ਹੋ, ਜਾਂ ਤੁਹਾਡੀ ਸੋਚ ਹੀ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਇਸ ਹਫ਼ਤੇ ਤੁਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋਗੇ। ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰੋਗੇ ਅਤੇ ਆਪਣੀ ਸਾਰੀ ਊਰਜਾ ਸਖ਼ਤ ਮਿਹਨਤ ਕਰਨ ਵਿੱਚ ਲਗਾਓਗੇ। ਤੁਸੀਂ ਆਪਣੀ ਕੰਪਨੀ ਵਿੱਚ ਆਪਣੀ ਯੋਗਤਾ ਸਿੱਧ ਕਰੋਗੇ।

ਨਾਈਨ ਆਫ ਪੈਂਟੇਕਲਸ ਕਾਰਡ ਦੱਸਦਾ ਹੈ ਕਿ ਤੁਸੀਂ ਇਸ ਹਫ਼ਤੇ ਉਤਸ਼ਾਹ ਅਤੇ ਊਰਜਾ ਨਾਲ ਭਰਪੂਰ ਹੋਵੋਗੇ। ਤੁਹਾਡੀ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਸਿਹਤ ਚੰਗੀ ਰਹੇਗੀ। ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 17 ਅਤੇ 26

ਧਨੂੰ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਕੱਪਸ

ਆਰਥਿਕ ਜੀਵਨ: ਜੱਜਮੈਂਟ (ਰਿਵਰਸਡ)

ਕਰੀਅਰ: ਫੋਰ ਆਫ ਪੈਂਟੇਕਲਸ

ਸਿਹਤ: ਡੈੱਥ (ਰਿਵਰਸਡ)

ਧਨੂੰ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪ੍ਰੇਮ ਜੀਵਨ ਵਿੱਚ ਨਾਈਨ ਆਫ ਕੱਪਸ ਕਾਰਡ ਮਿਲਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਜੋੜਾ ਭਾਵਨਾਤਮਕ ਤੌਰ 'ਤੇ ਸੰਤੁਸ਼ਟ ਹੋਵੇਗਾ ਅਤੇ ਆਪਣੇ ਰਿਸ਼ਤੇ ਦਾ ਪੂਰਾ ਆਨੰਦ ਲੈ ਸਕੇਗਾ। ਤੁਸੀਂ ਵਿਆਹ ਕਰਵਾ ਸਕਦੇ ਹੋ, ਮੰਗਣੀ ਕਰਵਾ ਸਕਦੇ ਹੋ, ਜਾਂ ਪਰਿਵਾਰ ਸ਼ੁਰੂ ਕਰਨ ਬਾਰੇ ਸੋਚ ਵੀ ਸਕਦੇ ਹੋ। ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਸਥਿਰਤਾ ਲਿਆਉਣ ਲਈ ਕੰਮ ਕਰ ਸਕਦੇ ਹੋ।

ਜੇਕਰ ਤੁਸੀਂ ਹਾਲ ਹੀ ਵਿੱਚ ਕਿਸੇ ਵਿੱਤੀ ਸੰਕਟ ਵਿੱਚੋਂ ਲੰਘੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਹੁਣ ਆਪਣੇ-ਆਪ 'ਤੇ ਥੋੜ੍ਹਾ ਸਖ਼ਤ ਹੋ ਰਹੇ ਹੋ। ਹਾਲਾਂਕਿ, ਜੱਜਮੈਂਟ (ਰਿਵਰਸਡ) ਕਾਰਡ ਕਹਿੰਦਾ ਹੈ ਕਿ ਤੁਸੀਂ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਵਿੱਤੀ ਮੋਰਚੇ 'ਤੇ ਉਹੀ ਗਲਤੀਆਂ ਦੁਹਰਾ ਰਹੇ ਹੋ। ਆਪਣੀ ਵਿੱਤੀ ਸਥਿਤੀ ਅਤੇ ਟੀਚਿਆਂ ਨੂੰ ਸਮਝੋ ਅਤੇ ਉਨ੍ਹਾਂ 'ਤੇ ਕੰਮ ਕਰਨਾ ਸ਼ੁਰੂ ਕਰੋ।

ਹੁਣ ਤੁਸੀਂ ਆਪਣੇ ਕਰੀਅਰ ਵਿੱਚ ਕੁਝ ਸਥਿਰਤਾ ਪ੍ਰਾਪਤ ਕਰ ਸਕਦੇ ਹੋ। ਜੇਕਰ ਇਹ ਤੁਹਾਡੀ ਪਹਿਲੀ ਨੌਕਰੀ ਹੈ ਜਾਂ ਤੁਸੀਂ ਪਹਿਲਾਂ ਕਰੀਅਰ ਵਿੱਚ ਸਥਿਰਤਾ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਹੈ, ਤਾਂ ਵੀ ਤੁਸੀਂ ਆਪਣੇ ਕਰੀਅਰ ਬਾਰੇ ਥੋੜ੍ਹਾ ਬੇਚੈਨ ਹੋ ਸਕਦੇ ਹੋ।

ਸਿਹਤ ਦੇ ਮਾਮਲੇ ਵਿੱਚ, ਡੈੱਥ (ਰਿਵਰਸਡ) ਕਾਰਡ ਅਧਿਆਤਮਿਕ ਵਿਕਾਸ ਅਤੇ ਜੀਵਨ ਵਿੱਚ ਤਬਦੀਲੀਆਂ ਦਾ ਸਵਾਗਤ ਕਰਨ ਲਈ ਕਹਿੰਦਾ ਹੈ। ਜੇਕਰ ਤੁਸੀਂ ਕਿਸੇ ਚੀਜ਼ ਦੇ ਆਦੀ ਹੋ, ਤਾਂ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 3 ਅਤੇ 30

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਪੈਂਟੇਕਲਸ

ਆਰਥਿਕ ਜੀਵਨ: ਕਿੰਗ ਆਫ ਪੈਂਟੇਕਲਸ

ਕਰੀਅਰ: ਫੋਰ ਆਫ ਸਵੋਰਡਜ਼

ਸਿਹਤ: ਦ ਸਟਾਰ

ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਹਫ਼ਤੇ ਪਿਆਰ ਦੇ ਮਾਮਲਿਆਂ ਵਿੱਚ ਟੈੱਨ ਆਫ ਪੈਂਟੇਕਲਸ ਕਾਰਡ ਪ੍ਰਾਪਤ ਹੋਇਆ ਹੈ। ਇਹ ਕਾਰਡ ਦੱਸਦਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਦੋਵੇਂ ਭਾਵਨਾਤਮਕ ਅਤੇ ਭੌਤਿਕ ਤੌਰ 'ਤੇ ਚੰਗੀ ਸਥਿਤੀ ਵਿੱਚ ਹੋ।

ਕਿੰਗ ਆਫ ਪੈਂਟੇਕਲਸ ਕਾਰਡ ਤੁਹਾਡੀ ਸਖ਼ਤ ਮਿਹਨਤ ਦੇ ਫਲ਼ ਨੂੰ ਦਰਸਾਉਂਦਾ ਹੈ। ਇਹ ਕਾਰਡ ਭਾਗਸ਼ਾਲੀ ਹੁੰਦਾ ਹੈ। ਇਸ ਸਮੇਂ ਤੁਹਾਡੀ ਵਿੱਤੀ ਸਥਿਤੀ ਚੰਗੀ ਰਹੇਗੀ। ਅੱਜ ਤੁਹਾਡਾ ਵਿੱਤੀ ਤੌਰ 'ਤੇ ਸੁਰੱਖਿਅਤ ਅਤੇ ਸਥਿਰ ਹੋਣਾ ਕੋਈ ਇਤਫ਼ਾਕ ਨਹੀਂ ਹੈ, ਸਗੋਂ ਤੁਹਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਕੰਮ ਤੁਹਾਡੇ ਲਈ ਬਹੁਤ ਥਕਾਵਟ ਵਾਲਾ ਜਾਂ ਨਿਰਾਸ਼ਾਜਣਕ ਰਿਹਾ ਹੈ। ਇਹ ਸੰਭਵ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੇ ਹੋ ਅਤੇ ਹੁਣ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥਕਾਵਟ ਮਹਿਸੂਸ ਕਰ ਰਹੇ ਹੋ। ਕੰਮ ਤੋਂ ਇੱਕ ਜਾਂ ਦੋ ਦਿਨ ਦੀ ਛੁੱਟੀ ਲੈਣ ਨਾਲ ਤੁਹਾਡੀ ਮਾਨਸਿਕ ਸਿਹਤ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ ਅਤੇ ਤੁਸੀਂ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕੋਗੇ।

ਦ ਸਟਾਰ ਕਾਰਡ ਦੱਸਦਾ ਹੈ ਕਿ ਤੁਹਾਡੀ ਸਿਹਤ ਸਥਿਰ ਰਹੇਗੀ, ਪਰ ਤੁਹਾਨੂੰ ਕੰਮ ਤੋਂ ਬ੍ਰੇਕ ਲੈਣਾ ਚਾਹੀਦਾ ਹੈ ਅਤੇ ਆਪਣੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕ ਛੋਟਾ ਜਿਹਾ ਬ੍ਰੇਕ ਵੀ ਤੁਹਾਨੂੰ ਤਾਜ਼ਾ ਮਹਿਸੂਸ ਕਰਵਾ ਸਕਦਾ ਹੈ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 8 ਅਤੇ 16

ਕੁੰਭ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਵੈਂਡਸ

ਆਰਥਿਕ ਜੀਵਨ: ਸਿਕਸ ਆਫ ਸਵੋਰਡਜ਼

ਕਰੀਅਰ: ਦ ਸਨ

ਸਿਹਤ: ਕੁਈਨ ਆਫ ਵੈਂਡਸ

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪ੍ਰੇਮ ਜੀਵਨ ਵਿੱਚ ਨਾਈਟ ਆਫ ਵੈਂਡਸ ਕਾਰਡ ਮਿਲਿਆ ਹੈ, ਜੋ ਰਿਸ਼ਤੇ ਨੂੰ ਸਫਲ ਬਣਾਉਣ ਲਈ ਯਤਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਕਾਰਡ ਇਹ ਵੀ ਕਹਿੰਦਾ ਹੈ ਕਿ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਇਕੱਠੇ ਵਧੀਆ ਸਮਾਂ ਬਿਤਾਉਣ ਦੀ ਲੋੜ ਹੈ।

ਵਿੱਤੀ ਜੀਵਨ ਵਿੱਚ, ਸਿਕਸ ਆਫ ਸਵੋਰਡਜ਼ ਕਾਰਡ ਵਿੱਤੀ ਸਮੱਸਿਆਵਾਂ ਤੋਂ ਰਾਹਤ ਪ੍ਰਾਪਤ ਕਰਨ ਅਤੇ ਵਿੱਤੀ ਜੀਵਨ ਵਿੱਚ ਸਥਿਰਤਾ ਅਤੇ ਪੈਸੇ ਦੇ ਸਹੀ ਪ੍ਰਬੰਧਨ ਨੂੰ ਦਰਸਾਉਂਦਾ ਹੈ। ਇਹ ਕਾਰਡ ਇਹ ਵੀ ਕਹਿੰਦਾ ਹੈ ਕਿ ਤੁਸੀਂ ਵਿੱਤੀ ਚੁਣੌਤੀਆਂ 'ਤੇ ਕਾਬੂ ਪਾ ਰਹੇ ਹੋ ਅਤੇ ਇੱਕ ਸ਼ਾਂਤੀਪੂਰਣ ਵਾਤਾਵਰਣ ਵਿੱਚ ਦਾਖਲ ਹੋ ਰਹੇ ਹੋ, ਜਿੱਥੇ ਵਿੱਤੀ ਤਣਾਅ ਘੱਟ ਹੋ ਜਾਵੇਗਾ।

ਇਹ ਕਾਰਡ ਤਰੱਕੀ ਅਤੇ ਵਧੀਆ ਮੌਕਿਆਂ ਨੂੰ ਦਰਸਾਉਂਦਾ ਹੈ। ਤੁਸੀਂ ਆਪਣੇ ਕਰੀਅਰ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕੋਗੇ ਅਤੇ ਸਫਲਤਾ ਦਾ ਆਨੰਦ ਮਾਣ ਸਕੋਗੇ।

ਸਿਹਤ ਦੇ ਮਾਮਲੇ ਵਿੱਚ, ਤੁਹਾਡੇ ਕੋਲ ਕੁਈਨ ਆਫ ਵੈਂਡਸ ਕਾਰਡ ਹੈ, ਜੋ ਸ਼ਾਨਦਾਰ ਸਿਹਤ ਨੂੰ ਦਰਸਾਉਂਦਾ ਹੈ। ਹਾਲਾਂਕਿ, ਜੇਕਰ ਤੁਸੀਂ ਕਿਸੇ ਸਿਹਤ ਸਬੰਧੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਹੁਣ ਤੁਸੀਂ ਇਸ ਤੋਂ ਆਸਾਨੀ ਨਾਲ ਠੀਕ ਹੋ ਸਕੋਗੇ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 27 ਅਤੇ 9

ਮੀਨ ਰਾਸ਼ੀ

ਪ੍ਰੇਮ ਜੀਵਨ: ਏਟ ਆਫ ਕੱਪਸ (ਰਿਵਰਸਡ)

ਆਰਥਿਕ ਜੀਵਨ: ਸਿਕਸ ਆਫ ਵੈਂਡਸ

ਕਰੀਅਰ: ਫੋਰ ਆਫ ਸਵੋਰਡਜ਼

ਸਿਹਤ: ਸੈਵਨ ਆਫ ਕੱਪਸ

ਏਟ ਆਫ ਕੱਪਸ (ਰਿਵਰਸਡ) ਕਾਰਡ ਦੱਸਦਾ ਹੈ ਕਿ ਤੁਸੀਂ ਆਪਣੇ ਸਾਥੀ ਨਾਲ ਗੱਲ ਕੀਤੀ ਹੈ ਅਤੇ ਇੱਕ-ਦੂਜੇ ਨਾਲ ਸਮਝੌਤਾ ਕਰ ਲਿਆ ਹੈ, ਇਸ ਲਈ ਹੁਣ ਤੁਹਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।

ਸਿਕਸ ਆਫ ਵੈਂਡਸ ਕਾਰਡ ਆਰਥਿਕ ਮੋਰਚੇ 'ਤੇ ਕੀਤੇ ਜਾ ਰਹੇ ਯਤਨਾਂ ਲਈ ਸਫਲਤਾ, ਪ੍ਰਾਪਤੀ ਅਤੇ ਸਕਾਰਾਤਮਕ ਨਤੀਜਿਆਂ ਨੂੰ ਦਰਸਾਉਂਦਾ ਹੈ। ਤੁਹਾਨੂੰ ਆਮਦਨ ਵਿੱਚ ਵਾਧਾ ਜਾਂ ਤਰੱਕੀ ਮਿਲ ਸਕਦੀ ਹੈ।

ਇਹ ਸੰਭਵ ਹੈ ਕਿ ਤੁਸੀਂ ਹਾਲ ਹੀ ਵਿੱਚ ਆਪਣੇ ਕੰਮ ਵਿੱਚ ਬਹੁਤ ਰੁੱਝੇ ਰਹੇ ਹੋ ਜਾਂ ਤਣਾਅ ਵਿੱਚ ਹੋ। ਇਹ ਸੰਭਵ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਆਪਣੀ ਪੂਰੀ ਊਰਜਾ ਨਾਲ ਕੰਮ ਕਰ ਰਹੇ ਹੋ ਅਤੇ ਹੁਣ ਤਣਾਅ ਤੁਹਾਡੀ ਸਰੀਰਕ ਜਾਂ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਪਣੇ ਸਰੀਰ ਤੋਂ ਮਿਲ ਰਹੇ ਸੰਕੇਤਾਂ ਵੱਲ ਧਿਆਨ ਦਿਓ ਅਤੇ ਆਰਾਮ ਕਰੋ।

ਸਿਹਤ ਬਾਰੇ ਗੱਲ ਕਰੀਏ ਤਾਂ, ਸੈਵਨ ਆਫ ਕੱਪਸ ਕਾਰਡ ਵੱਡੀਆਂ ਉਮੀਦਾਂ ਰੱਖਣ ਜਾਂ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਲਪਨਿਕ ਹੱਲਾਂ ਬਾਰੇ ਸੋਚਣ ਦੇ ਵਿਰੁੱਧ ਚੇਤਾਵਨੀ ਦਿੰਦਾ ਹੈ। ਇਹ ਕਾਰਡ ਤੁਹਾਨੂੰ ਸਿਰਫ਼ ਥੋੜ੍ਹੇ ਸਮੇਂ ਦੀ ਰਾਹਤ ਦੇਣ ਵਾਲੇ ਉਪਾਅ ਕਰਨ ਦੀ ਬਜਾਏ ਆਪਣਾ ਧਿਆਨ ਰੱਖਣ ਅਤੇ ਆਪਣੀ ਸਿਹਤ ਦੇ ਪ੍ਰਤੀ ਸੰਤੁਲਿਤ ਪਹੁੰਚ ਅਪਣਾਉਣ ਲਈ ਕਹਿੰਦਾ ਹੈ।

ਇਸ ਮਹੀਨੇ ਦੀਆਂ ਸ਼ੁਭ ਤਿਥੀਆਂ: 12 ਅਤੇ 3

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਕੀ ਟੈਰੋ ਕਾਰਡਾਂ ਵਿੱਚ ਕਾਲ਼ਾ ਜਾਦੂ ਨਹੀਂ ਵਰਤਿਆ ਜਾਂਦਾ?

ਟੈਰੋ ਵਿੱਚ ਕਿਸੇ ਵੀ ਤਰ੍ਹਾਂ ਦਾ ਕਾਲ਼ਾ ਜਾਦੂ ਨਹੀਂ ਵਰਤਿਆ ਜਾਂਦਾ।

2. ਕੀ ਟੈਰੋ ਭਾਰਤ ਵਿੱਚ ਪ੍ਰਸਿੱਧ ਹੈ?

ਹਾਂ, ਟੈਰੋ ਅੱਜਕੱਲ੍ਹ ਬਹੁਤ ਪ੍ਰਸਿੱਧ ਹੋ ਰਿਹਾ ਹੈ।

3. ਕੀ ਟੈਰੋ ਯੂਰਪ ਨਾਲ ਸਬੰਧਤ ਹੈ?

ਹਾਂ, ਟੈਰੋ ਦੀ ਉਤਪੱਤੀ ਯੂਰਪ ਤੋਂ ਹੋਈ ਸੀ।

Talk to Astrologer Chat with Astrologer