ਵਿਆਹ ਦਾ ਸਮਾਂ ਅਤੇ ਗੁਣਵੱਤਾ
Author: Charu Lata
|
Updated Wed, 16 Apr 2025 09:11 PM IST
ਵਿਆਹ ਦਾ ਸਮਾਂ ਅਤੇ ਗੁਣਵੱਤਾਲੇਖ਼ ਵਿੱਚ ਅਸੀਂ ਚਰਚਾ ਕਰਾਂਗੇ ਕਿ ਕਿਸੇ ਵਿਅਕਤੀ ਦੀ ਕੁੰਡਲੀ ਅਤੇ ਉਸ ਦੇ ਪਿਛਲੇ ਜਨਮ ਦੇ ਕਰਮਾਂ ਦੇ ਆਧਾਰ ‘ਤੇ ਗ੍ਰਹਾਂ ਦੀ ਸਥਿਤੀ ਵਿਆਹ ਦੇ ਸਮੇਂ ਅਤੇ ਗੁਣਵੱਤਾ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ। ਤੁਸੀਂ ਅਕਸਰ ਆਪਣੇ ਮਾਪਿਆਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜੋਤਸ਼ੀਆਂ ਨੂੰ 'ਵਿਆਹ ਦੇ ਸਮੇਂ ਅਤੇ ਵਿਆਹ ਦੀ ਗੁਣਵੱਤਾ' ਬਾਰੇ ਪੁੱਛਦੇ ਸੁਣਿਆ ਹੋਵੇਗਾ। ਭਾਰਤ ਵਿੱਚ ਵਿਆਹ ਨੂੰ ਅਜੇ ਵੀ ਇੱਕ ਪਵਿੱਤਰ ਬੰਧਨ ਅਤੇ ਜੀਵਨ ਦਾ ਇੱਕ ਮਹੱਤਵਪੂਰਣ ਹਿੱਸਾ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵਿਅਕਤੀ ਦੇ ਨਿੱਜੀ ਜੀਵਨ ਦੀ ਨੀਂਹ ਰੱਖਦਾ ਹੈ। ਭਾਰਤੀ ਜੋਤਿਸ਼ ਅਤੇ ਭਾਰਤੀ ਸਮਾਜ ਵਿੱਚ ਵਿਆਹ ਨੂੰ ਇੱਕ ਮਹੱਤਵਪੂਰਣ ਘਟਨਾ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਜੋਤਿਸ਼ ਦੇ ਵੱਖ-ਵੱਖ ਪਹਿਲੂ ਵਿਆਹ ਦੇ ਸਮੇਂ ਅਤੇ ਸਫਲਤਾ ਨੂੰ ਪ੍ਰਭਾਵਿਤ ਕਰਦੇ ਹਨ।
ਕੁੰਡਲੀ ਵਿੱਚ ਵਿਆਹ ਦੇ ਸਮੇਂ ਦੀ ਗਣਨਾ
ਵਿਆਹ ਦੇ ਸਮੇਂ ਨੂੰ ਸਪਸ਼ਟ ਤੌਰ 'ਤੇ ਜਾਣਨ ਅਤੇ ਇਸ ਦਾ ਸਹੀ ਅਨੁਮਾਨ ਲਗਾਉਣ ਲਈ ਕੁਝ ਖਾਸ ਤਰੀਕਿਆਂ ਅਤੇ ਸਥਿਤੀਆਂ ਨੂੰ ਸਮਝਣਾ ਜ਼ਰੂਰੀ ਹੈ। ਆਓਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਤੋਂਜਾਣੀਏ ਕਿ ਕਿਸੇ ਵਿਅਕਤੀ ਦੇ ਵਿਆਹ ਦਾ ਸਮਾਂ ਜਾਣਨ ਲਈ ਕੁਝ ਮਹੱਤਵਪੂਰਣ ਤਰੀਕੇ ਅਤੇ ਸਥਿਤੀਆਂ ਕੀ ਹਨ।
ਦਸ਼ਾ ਅਤੇ ਭੁਕਤੀ
ਕਿਸੇ ਜਾਤਕ ਦੀ ਕੁੰਡਲੀ ਵਿੱਚ ਵਿਆਹ ਦੀ ਸੰਭਾਵਨਾ ਲਈ ਹੇਠ ਲਿਖੀਆਂ ਸ਼ਰਤਾਂ ਜ਼ਰੂਰੀ ਹਨ:
- ਉਸ ਸਮੇਂ ਜਾਤਕ ਦੀ ਸੱਤਵੇਂ ਘਰ ਦੇ ਸੁਆਮੀ ਦੀ ਵਿੰਸ਼ੋਤਰੀ ਦਸ਼ਾ, ਸੱਤਵੇਂ ਘਰ ਵਿੱਚ ਗ੍ਰਹਿ ਅਤੇ ਸੱਤਵੇਂ ਘਰ ‘ਤੇ ਗ੍ਰਹਾਂ ਦੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ।
- ਨਵਮਾਂਸ਼ ਦੇ ਸੱਤਵੇਂ ਘਰ ਵਿੱਚ ਗ੍ਰਹਿ ਜਾਂ ਨਵਮਾਂਸ਼ ਦੇ ਸੱਤਵੇਂ ਘਰ ਦੇ ਸੁਆਮੀ ਦੀ ਮਹਾਦਸ਼ਾ, ਅੰਤਰ ਜਾਂ ਪ੍ਰਤਿਯੰਤਰ ਦਸ਼ਾ ਚੱਲਣੀ ਚਾਹੀਦੀ ਹੈ।
- ਵਿਆਹ ਦੇ ਕਾਰਕ ਗ੍ਰਹਿ ਸ਼ੁੱਕਰ, ਬ੍ਰਹਸਪਤੀ ਜਾਂ ਰਾਹੂ ਦੀ ਦਸ਼ਾ ਚੱਲਣੀ ਚਾਹੀਦੀ ਹੈ। (ਰਾਹੂ ਨੂੰ ਵਿਆਹ ਦਾ ਫਲ਼ਦਾਤਾ ਮੰਨਿਆ ਜਾਂਦਾ ਹੈ)।
- ਲਗਨੇਸ਼ ਦੀ ਦਸ਼ਾ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਦੀ ਭੁਕਤੀ।
- ਦੂਜੇ ਜਾਂ ਅੱਠਵੇਂ ਘਰ ਦੇ ਸੁਆਮੀ ਦੀ ਦਸ਼ਾ/ਭੁਕਤੀ।
- ਸਪਤਮੇਸ਼ ‘ਤੇ ਦ੍ਰਿਸ਼ਟੀ ਪਾਓਣ ਵਾਲ਼ੇ ਗ੍ਰਹਾਂ ਦੀ ਦਸ਼ਾ।
ਗੋਚਰ
- ਲਗਨੇਸ਼ ਅਤੇ ਸਪਤਮੇਸ਼ ਦੇ ਦੇਸ਼ਾਂਤਰ ਨੂੰ ਜੋੜੋ। ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਕਹਿੰਦਾ ਹੈ ਕਿ ਜਦੋਂ ਬ੍ਰਹਸਪਤੀ ਇਸ ਬਿੰਦੂ ‘ਤੇ/ਇਸ ਦੇ ਤ੍ਰਿਕੋਣ/ਸੱਤਵੇਂ ਘਰ ਤੋਂ ਗੋਚਰ ਕਰਦਾ ਹੈ, ਉਦੋਂ ਵਿਆਹ ਦੀ ਸੰਭਾਵਨਾ ਹੁੰਦੀ ਹੈ।
- ਜਨਮ ਨਕਸ਼ੱਤਰ ਦੇ ਸੁਆਮੀ ਅਤੇ ਸਪਤਮੇਸ਼ ਦੇ ਦੇਸ਼ਾਂਤਰ ਨੂੰ ਜੋੜੋ। ਜਦੋਂ ਬ੍ਰਹਸਪਤੀ ਇਸ ਬਿੰਦੂ ‘ਤੇ/ਇਸ ਦੇ ਤ੍ਰਿਕੋਣ ਤੋਂ ਗੋਚਰ ਕਰਦਾ ਹੈ, ਉਦੋਂ ਵਿਆਹ ਦੀ ਸੰਭਾਵਨਾ ਹੁੰਦੀ ਹੈ।
- ਬ੍ਰਹਸਪਤੀ ਦਾ ਗੋਚਰ/ਦ੍ਰਿਸ਼ਟੀ ਨਵਮਾਂਸ਼ ਵਿੱਚ ਸਥਿਤ ਰਾਸ਼ੀ ‘ਤੇ, ਲਗਨੇਸ਼ ਦੇ ਸੁਆਮੀ ਦੇ ਨਵਮਾਂਸ਼ ਰਾਸ਼ੀ ਸੁਆਮੀ ‘ਤੇ ਹੋਵੇ।
- ਸੱਤਵੇਂ ਘਰ ਵਿੱਚ ਲਗਨੇਸ਼ ਦਾ ਗੋਚਰ।
- ਜਦੋਂ ਬ੍ਰਹਸਪਤੀ ਜਨਮ ਤੋਂ ਹੀ ਸ਼ੁੱਕਰ ਜਾਂ ਉਸ ਦੇ ਸੁਆਮੀ ਜਾਂ ਉਨ੍ਹਾਂ ਦੇ ਤ੍ਰਿਕੋਣ ‘ਤੇ ਗੋਚਰ ਕਰਦਾ ਹੈ, ਤਾਂ ਆਦਮੀ ਦੇ ਵਿਆਹ ਦੀ ਸੰਭਾਵਨਾ ਹੁੰਦੀ ਹੈ।
- ਜਦੋਂ ਸ਼ੁੱਕਰ ਜਨਮ ਤੋਂ ਹੀ ਮੰਗਲ, ਉਸ ਦੇ ਸੁਆਮੀ ਜਾਂ ਮੰਗਲ/ਸ਼ੁੱਕਰ ਦੀ ਤ੍ਰਿਕੋਣ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਔਰਤਾਂ ਦੇ ਵਿਆਹ ਦਾ ਯੋਗ ਬਣਦਾ ਹੈ।
- ਵਿਆਹ ਦੇ ਕਾਰਕ ਗ੍ਰਹਾਂ ਦਾ ਗੋਚਰ ਸ਼ੁਭ ਘਰ ਵਿੱਚ ਹੋਵੇ ਅਤੇ ਅਸ਼ਟਕਵਰਗ ਵਿੱਚ ਹੋਰ ਬਿੰਦੂਆਂ ਨੂੰ ਦਰਸਾਉਂਦਾ ਹੋਵੇ।
ਦੁਹਰੇ ਗੋਚਰ ਦਾ ਤਰੀਕਾ
ਬਹੁਤ ਸਾਰੇ ਆਧੁਨਿਕ ਜੋਤਸ਼ੀ ਅਧਿਐਨ ਅਤੇ ਵਿਸ਼ਲੇਸ਼ਣ ਦੇ ਆਧਾਰ 'ਤੇ, ਇਹ ਸਿੱਟਾ ਕੱਢਦੇ ਹਨ ਕਿ ਵਿਆਹ ਦੀ ਭਵਿੱਖਬਾਣੀ ਦੋ ਪ੍ਰਮੁੱਖ ਗ੍ਰਹਾਂ ਸ਼ਨੀ ਅਤੇ ਬ੍ਰਹਸਪਤੀ ਦੇ ਦੁਹਰੇ ਗੋਚਰ ਦੁਆਰਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਮੰਗਲ ਅਤੇ ਚੰਦਰਮਾ ਦੇ ਗੋਚਰ ਕਾਰਨ ਵਿਆਹ ਦਾ ਸਮਾਂ ਹੋਰ ਵੀ ਛੋਟਾ ਹੋ ਸਕਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬ੍ਰਹਸਪਤੀ ਅਤੇ ਸ਼ਨੀ ਦੇ ਅਸ਼ੀਰਵਾਦ ਤੋਂ ਬਿਨਾਂ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਨਹੀਂ ਹੁੰਦਾ ਅਤੇ ਵਿਆਹ ਇੱਕ ਅਜਿਹੀ ਹੀ ਘਟਨਾ ਹੈ।ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਦੇ ਅਨੁਸਾਰਇਸ ਦੇ ਲਈ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
- ਗੋਚਰ ਦੇ ਸ਼ਨੀ ਦੀ ਲਗਨੇਸ਼ ਜਾਂ ਸੱਤਵੇਂ ਘਰ ‘ਤੇ ਦ੍ਰਿਸ਼ਟੀ ਹੋਣੀ ਚਾਹੀਦੀ ਹੈ।
- ਗੋਚਰ ਦੇ ਬ੍ਰਹਸਪਤੀ ਦੀ ਸਪਤਮੇਸ਼ ਅਤੇ/ਜਾਂ ਸੱਤਵੇਂ ਘਰ ‘ਤੇ ਦ੍ਰਿਸ਼ਟੀ ਹੋਣੀ ਚਾਹੀਦੀ ਹੈ।
- ਸ਼ਨੀ ਅਤੇ ਬ੍ਰਹਸਪਤੀ ਆਪਸ ਵਿੱਚ ਆਪਣੀ ਭੂਮਿਕਾ ਬਦਲ ਵੀ ਸਕਦੇ ਹਨ।
- ਜੇਕਰ ਚੰਦਰਮਾ ਅਤੇ ਮੰਗਲ ਉਪਰੋਕਤ ਸਥਿਤੀਆਂ ਅਨੁਸਾਰ ਗੋਚਰ ਕਰਦੇ ਹਨ, ਤਾਂ ਵਿਆਹ ਦਾ ਸਮਾਂ ਮਹੀਨਿਆਂ ਜਾਂ ਦਿਨਾਂ ਤੱਕ ਸੀਮਤ ਹੋ ਸਕਦਾ ਹੈ।
- ਵਿਆਹ ਦੇ ਲਈ ਅਧਿਕਤਮ ਸਥਿਤੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਵਿਆਹ ਦਾ ਵਿਸ਼ਲੇਸ਼ਣ ਕਰਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ:
ਭਾਰਤੀ ਜੋਤਿਸ਼ ਵਿੱਚ ਵਿਆਹ ਨੂੰ ਇੱਕ ਮਹੱਤਵਪੂਰਣ ਘਟਨਾ ਮੰਨਿਆ ਜਾਂਦਾ ਹੈ ਅਤੇ ਜੋਤਿਸ਼ ਦੇ ਵੱਖ-ਵੱਖ ਪਹਿਲੂ ਵਿਆਹ ਦੇ ਸਮੇਂ ਅਤੇ ਸਫਲਤਾ ਨੂੰ ਪ੍ਰਭਾਵਤ ਕਰਦੇ ਹਨ। ਭਾਰਤੀ ਜੋਤਿਸ਼ ਵਿੱਚ ਵਿਆਹ ਨਾਲ ਸਬੰਧਤ ਕੁਝ ਮਹੱਤਵਪੂਰਣ ਤੱਥ ਹੇਠਾਂ ਦਿੱਤੇ ਗਏ ਹਨ:
- ਕੁੰਡਲੀ ਦਾ ਸੱਤਵਾਂ ਘਰ ਖਾਸ ਤੌਰ 'ਤੇ ਵਿਆਹ, ਸਾਂਝੇਦਾਰੀ ਅਤੇ ਰਿਸ਼ਤਿਆਂ ਨਾਲ ਸਬੰਧਤ ਹੁੰਦਾ ਹੈ। ਸੱਤਵੇਂ ਘਰ ਵਿੱਚ ਮਜ਼ਬੂਤ ਅਤੇ ਸ਼ੁਭ ਗ੍ਰਹਾਂ ਦੀ ਮੌਜੂਦਗੀ ਵਿਆਹ ਨੂੰ ਖੁਸ਼ਹਾਲ ਅਤੇ ਸਫਲ ਬਣਾਉਣ ਵਿੱਚ ਮੱਦਦ ਕਰਦੀ ਹੈ। ਜੇਕਰ ਸੱਤਵਾਂ ਘਰ ਪੀੜਤ ਹੋਵੇ, ਤਾਂ ਇਹ ਵਿਆਹ ਵਿੱਚ ਦੇਰੀ ਜਾਂ ਚੁਣੌਤੀਆਂ ਦਾ ਕਾਰਨ ਬਣ ਸਕਦਾ ਹੈ।
- ਸ਼ੁੱਕਰ ਪ੍ਰੇਮ, ਸੁੰਦਰਤਾ ਅਤੇ ਰਿਸ਼ਤਿਆਂ ਦਾ ਕਾਰਕ ਹੈ ਅਤੇ ਵਿਆਹੁਤਾ ਜੀਵਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਕੁੰਡਲੀ ਵਿੱਚ ਸ਼ੁੱਕਰ ਦੀ ਸਥਿਤੀ ਅਤੇ ਮਜ਼ਬੂਤੀ ਤੋਂ ਪਤਾ ਲੱਗ ਸਕਦਾ ਹੈ ਕਿ ਵਿਅਕਤੀ ਨੂੰ ਕਿਹੋ-ਜਿਹਾ ਸਾਥੀ ਪਸੰਦ ਆਵੇਗਾ ਅਤੇ ਉਸ ਦਾ ਵਿਆਹੁਤਾ ਜੀਵਨ ਕਿਹੋ-ਜਿਹਾ ਰਹੇਗਾ। ਇਹ ਮੰਨਿਆ ਜਾਂਦਾ ਹੈ ਕਿ ਇੱਕ ਮਜ਼ਬੂਤ ਸ਼ੁੱਕਰ ਵਿਆਹੁਤਾ ਜੀਵਨ ਵਿੱਚ ਖੁਸ਼ੀ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ, ਜਦੋਂ ਕਿ ਜੇਕਰ ਇਹ ਗ੍ਰਹਿ ਕਮਜ਼ੋਰ ਜਾਂ ਪੀੜਤ ਹੈ, ਤਾਂ ਰਿਸ਼ਤੇ ਵਿੱਚ ਚੁਣੌਤੀਆਂ ਆ ਸਕਦੀਆਂ ਹਨ।
- ਚੰਦਰਮਾ ਦੀ ਭੂਮਿਕਾ
ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਕਹਿੰਦਾ ਹੈ ਕਿ ਚੰਦਰਮਾ ਭਾਵਨਾਵਾਂ ਨਾਲ ਸਬੰਧਤ ਹੈ ਅਤੇ ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਦੱਸ ਸਕਦੀ ਹੈ ਕਿ ਵਿਆਹੁਤਾ ਰਿਸ਼ਤੇ ਵਿੱਚ ਪਤੀ-ਪਤਨੀ ਵਿਚਕਾਰ ਕਿੰਨੀ ਅਤੇ ਕਿਸ ਤਰ੍ਹਾਂ ਦੀ ਭਾਵਨਾਤਮਕ ਸਥਿਰਤਾ ਹੈ। ਜਦੋਂ ਚੰਦਰਮਾ ਮਜ਼ਬੂਤ ਹੁੰਦਾ ਹੈ, ਤਾਂ ਰਿਸ਼ਤੇ ਵਿੱਚ ਭਾਵਨਾਤਮਕ ਸੰਤੁਸ਼ਟੀ ਹੁੰਦੀ ਹੈ।
- ਵਿੰਸ਼ੋਤਰੀ ਦਸ਼ਾ
ਵੈਦਿਕ ਜੋਤਿਸ਼ ਵਿੱਚ, ਦਸ਼ਾ ਪ੍ਰਣਾਲੀ ਭਾਵ ਗ੍ਰਹਾਂ ਦੀ ਅਵਧੀ ਵਿਆਹ ਦੇ ਸਮੇਂ ਦੀ ਗਣਨਾ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਕਿਸੇ ਖਾਸ ਗ੍ਰਹਿ ਦੀ ਮਹਾਦਸ਼ਾ ਅਤੇ ਅੰਤਰਦਸ਼ਾ ਵਿਆਹ ਦੇ ਸਹੀ ਸਮੇਂ ਬਾਰੇ ਜਾਣਕਾਰੀ ਦੇ ਸਕਦੇ ਹਨ। ਉਦਾਹਰਣ ਵੱਜੋਂ, ਮਰਦਾਂ ਅਤੇ ਔਰਤਾਂ ਦੋਵਾਂ ਦੀ ਕੁੰਡਲੀ ਵਿੱਚ ਸ਼ੁੱਕਰ ਦੀ ਸਥਿਤੀ ਵਿਆਹ ਲਈ ਅਨੁਕੂਲ ਮੰਨੀ ਜਾਂਦੀ ਹੈ।
- ਨਵਮਾਂਸ਼ ਕੁੰਡਲੀ
ਨਵਮਾਂਸ਼ ਕੁੰਡਲੀ ਦੀ ਵਰਤੋਂ ਵਿਆਹ ਅਤੇ ਰਿਸ਼ਤਿਆਂ ਦੀ ਗੁਣਵੱਤਾ ਦਾ ਮੁੱਲਾਂਕਣ ਕਰਨ ਲਈ ਕੀਤੀ ਜਾਂਦੀ ਹੈ। ਇਹ ਜੀਵਨ ਸਾਥੀ ਦੇ ਵਿਵਹਾਰ ਅਤੇ ਵਿਸ਼ੇਸ਼ਤਾਵਾਂ ਨੂੰ ਸਮਝਣ ਅਤੇ ਵਿਆਹੁਤਾ ਬੰਧਨ ਦੀ ਮਜ਼ਬੂਤੀ ਨੂੰ ਜਾਣਨ ਲਈ ਮਹੱਤਵਪੂਰਣ ਹੈ। ਵਿਆਹ ਬਾਰੇ ਡੂੰਘਾਈ ਨਾਲ ਜਾਣਨ ਲਈ ਨਵਮਾਂਸ਼ ਕੁੰਡਲੀ ਵਿੱਚ ਸੱਤਵੇਂ ਘਰ ਅਤੇ ਇਸ ਦੇ ਸੁਆਮੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
- ਮੰਗਲੀਕ ਦੋਸ਼
ਵਿਆਹ ਨਾਲ ਸਬੰਧਤ ਸਭ ਤੋਂ ਪ੍ਰਚੱਲਿਤ ਜਾਂ ਪ੍ਰਸਿੱਧ ਜੋਤਿਸ਼ ਵਿਸ਼ਵਾਸਾਂ ਵਿੱਚੋਂ ਮੰਗਲੀਕ ਦੋਸ਼ ਮੰਗਲੀਕ ਦੋਸ਼ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਜਦੋਂ ਮੰਗਲ ਪਹਿਲੇ, ਚੌਥੇ, ਸੱਤਵੇਂ, ਅੱਠਵੇਂ ਜਾਂ ਬਾਰ੍ਹਵੇਂ ਘਰ ਵਿੱਚ ਹੁੰਦਾ ਹੈ, ਤਾਂ ਇਸ ਨੂੰ ਮੰਗਲੀਕ ਦੋਸ਼ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਮੰਗਲੀਕ ਦੋਸ਼ ਵਿਆਹ ਵਿੱਚ ਚੁਣੌਤੀਆਂ ਦਾ ਕਾਰਨ ਬਣਦਾ ਹੈ ਜਿਵੇਂ ਕਿ ਵਿਆਹ ਵਿੱਚ ਦੇਰੀ ਜਾਂ ਵਿਆਹੁਤਾ ਸੁੱਖ ਦੀ ਘਾਟ। ਹਾਲਾਂਕਿ, ਵਿਸ਼ੇਸ਼ ਉਪਾਵਾਂ ਰਾਹੀਂ ਇਸ ਦੇ ਪ੍ਰਭਾਵ ਨੂੰ ਘਟਾਉਣ ਦੇ ਤਰੀਕੇ ਮੌਜੂਦ ਹਨ।
- ਅਨੁਕੂਲਤਾ (ਕੰਪੈਟੀਬਿਲਿਟੀ) (ਕੁੰਡਲੀ ਮਿਲਾਣ)
ਅਕਸਰ ਵਿਆਹ ਤੋਂ ਪਹਿਲਾਂ ਪਰਿਵਾਰ ਦੇ ਮੈਂਬਰ ਮੁੰਡੇ ਅਤੇ ਕੁੜੀ ਦੀਆਂ ਕੁੰਡਲੀਆਂ ਮਿਲਾਉਂਦੇ ਹਨ। ਇਹ ਦਰਸਾਉਂਦਾ ਹੈ ਕਿ ਮੁੰਡਾ ਅਤੇ ਕੁੜੀ ਜੋਤਿਸ਼ ਪੱਖੋਂ ਇੱਕ-ਦੂਜੇ ਦੇ ਅਨੁਕੂਲ ਹਨ ਜਾਂ ਨਹੀਂ। ਕੁੰਡਲੀ ਮੇਲਣ ਵਿੱਚ ਹੇਠ ਲਿਖੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ:
- ਗੁਣ ਮਿਲਾਣ: ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਦੇ ਅਨੁਸਾਰ, ਇਹ ਅੰਕਾਂ ‘ਤੇ ਅਧਾਰਤ ਪ੍ਰਣਾਲੀ ਹੈ, ਜਿਸ ਵਿੱਚ ਮੁੰਡੇ ਅਤੇ ਕੁੜੀ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਅਨੁਕੂਲਤਾ ਦਾ ਮੁੱਲਾਂਕਣ ਕੀਤਾ ਜਾਂਦਾ ਹੈ।
- ਦੋਸ਼ ਵਿਸ਼ਲੇਸ਼ਣ: ਵਿਆਹ ਨੂੰ ਪ੍ਰਭਾਵਿਤ ਕਰਨ ਵਾਲ਼ੇ ਕਿਸੇ ਵੀ ਸੰਭਾਵੀ ਦੋਸ਼ਾਂ 'ਤੇ ਵਿਚਾਰ ਕੀਤਾ ਜਾਂਦਾ ਹੈ।
- ਨਾੜੀ ਦੋਸ਼: ਇਸ ਵਿੱਚ ਦੇਖਿਆ ਜਾਂਦਾ ਹੈ ਕਿ ਮੁੰਡੇ ਅਤੇ ਕੁੜੀ ਦੀ ਕੁੰਡਲੀ ਵਿੱਚ ਨਾੜੀ ਦੋਸ਼ ਹੈ ਜਾਂ ਨਹੀਂ।
- ਚੰਦਰ ਨੋਡ, ਰਾਹੂ ਅਤੇ ਕੇਤੂ ਵੀ ਵਿਆਹ ਨੂੰ ਪ੍ਰਭਾਵਿਤ ਕਰਦੇ ਹਨ। ਦੱਖਣੀ ਨੋਡ 'ਤੇ ਕੇਤੂ ਪਿਛਲੇ ਕਰਮਾਂ ਨੂੰ ਦਰਸਾਉਂਦਾ ਹੈ, ਜਦੋਂ ਕਿ ਰਾਹੂ ਇੱਛਾਵਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਰਾਹੂ ਅਤੇ ਕੇਤੂ ਦੀ ਸਥਿਤੀ ਵਿਆਹ ਦੇ ਸਮੇਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਇਹ ਦੋਵੇਂ ਗ੍ਰਹਿ ਅਸ਼ੁੱਭ ਘਰਾਂ ਵਿੱਚ ਹਨ, ਤਾਂ ਵਿਆਹ ਵਿੱਚ ਦੇਰੀ ਜਾਂ ਰੁਕਾਵਟਾਂ ਆ ਸਕਦੀਆਂ ਹਨ।
ਅਕਸਰ ਜੋਤਸ਼ੀ ਵਿਆਹ ਦਾ ਸਹੀ ਸਮਾਂ ਜਾਣਨ ਲਈ ਵੱਖ-ਵੱਖ ਤਰੀਕੇ ਵਰਤਦੇ ਹਨ, ਜਿਵੇਂ ਕਿ:
- ਬ੍ਰਹਸਪਤੀ ਅਤੇ ਸ਼ਨੀ ਦਾ ਗੋਚਰ: ਬ੍ਰਹਸਪਤੀ ਨੂੰ ਇੱਕ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਜਦੋਂ ਇਹ ਸੱਤਵੇਂ ਘਰ ਜਾਂ ਸ਼ੁੱਕਰ ‘ਤੇ ਗੋਚਰ ਕਰਦਾ ਹੈ, ਤਾਂ ਇਹ ਵਿਆਹ ਲਈ ਇੱਕ ਅਨੁਕੂਲ ਸਮਾਂ ਹੁੰਦਾ ਹੈ। ਸ਼ਨੀ ਕਾਲ ਹੈ, ਇਸ ਲਈ ਜਦੋਂ ਸ਼ਨੀ ਗ੍ਰਹਿ ਬ੍ਰਹਸਪਤੀ ਨਾਲ ਗੋਚਰ ਕਰਦੇ ਹੋਏ ਕਿਸੇ ਘਰ ਨੂੰ ਕਿਰਿਆਸ਼ੀਲ ਕਰਦਾ ਹੈ, ਤਾਂ ਹੀ ਉਸ ਘਰ ਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
- ਸਪਤਮੇਸ਼ ਦੀ ਦਸ਼ਾ ਅਤੇ ਅੰਤਰਦਸ਼ਾ: ਜਦੋਂ ਸਪਤਮੇਸ਼ ਦੀ ਦਸ਼ਾ ਚੱਲ ਰਹੀ ਹੁੰਦੀ ਹੈ, ਤਾਂ ਇਹ ਸਮਾਂ ਵਿਆਹ ਲਈ ਸ਼ੁਭ ਮੰਨਿਆ ਜਾਂਦਾ ਹੈ।
- ਗ੍ਰਹਾਂ ਦਾ ਅਸਤ ਅਤੇ ਵੱਕਰੀ ਹੋਣਾ ਜਦੋਂ ਸ਼ੁੱਕਰ, ਬ੍ਰਹਸਪਤੀ ਜਾਂ ਬੁੱਧ ਵਰਗੇ ਗ੍ਰਹਿ ਅਸਤ ਜਾਂ ਵੱਕਰੀ ਹੁੰਦੇ ਹਨ, ਤਾਂ ਉਹ ਰਿਸ਼ਤਿਆਂ ਅਤੇ ਵਿਆਹ ਦੇ ਸਮੇਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੋਤਸ਼ੀ ਕੁਝ ਖਾਸ ਉਪਾਅ ਕਰਨ ਜਾਂ ਇਸ ਦੇ ਪ੍ਰਭਾਵ ਨੂੰ ਘਟਾਉਣ ਲਈ ਸਾਵਧਾਨ ਰਹਿਣ ਦੀ ਸਲਾਹ ਦੇ ਸਕਦੇ ਹਨ।ਹੁਣ ਅਸੀਂ ਕੁਝ ਮਸ਼ਹੂਰ ਸ਼ਖਸੀਅਤਾਂ ਦੀਆਂ ਕੁੰਡਲੀਆਂ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਸਮਝਾਂਗੇ ਕਿ ਕੁੰਡਲੀ ਦੇ ਸੱਤਵੇਂ ਘਰ ਦੀ ਸਥਿਤੀ ਅਤੇ ਹੋਰ ਗ੍ਰਹਾਂ ਦੀ ਦਸ਼ਾ ਦਾ ਵਿਆਹ ਦੇ ਸਮੇਂ ਅਤੇ ਗੁਣਵੱਤਾ 'ਤੇ ਕੀ ਪ੍ਰਭਾਵ ਪੈਂਦਾ ਹੈ।
ਰੇਖਾ ਅਤੇ ਉਸ ਦੇ ਮੁਕੇਸ਼ ਅੱਗਰਵਾਲ ਨਾਲ਼ ਵਿਆਹ ਦੀ ਕਹਾਣੀ
ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਦੇ ਅਨੁਸਾਰ,ਇਹ ਪ੍ਰਸਿੱਧ ਅਦਾਕਾਰਾ ਰੇਖਾ ਦੀ ਕੁੰਡਲੀ ਹੈ। ਅੱਜ ਵੀ ਰੇਖਾ ਆਪਣੀ ਸੁੰਦਰਤਾ ਅਤੇ ਅੰਦਾਜ਼ ਨਾਲ ਹਜ਼ਾਰਾਂ ਦਿਲਾਂ 'ਤੇ ਰਾਜ ਕਰਦੀ ਹੈ। ਅਮਿਤਾਭ ਬੱਚਨ ਨਾਲ ਉਸ ਦੇ ਅਫੇਅਰ ਦੇ ਚਰਚੇ ਅੱਜ ਵੀ ਹੁੰਦੇ ਹਨ।
ਰੇਖਾ ਨੇ ਕਾਰੋਬਾਰੀ ਮੁਕੇਸ਼ ਅੱਗਰਵਾਲ ਨਾਲ ਵਿਆਹ ਕਰਵਾਇਆ ਅਤੇ ਇਹ ਵੀ ਚਰਚਾ ਦਾ ਵਿਸ਼ਾ ਰਿਹਾ:
- ਜੇਕਰ ਅਸੀਂ ਰੇਖਾ ਦੀ ਕੁੰਡਲੀ 'ਤੇ ਨਜ਼ਰ ਮਾਰੀਏ, ਤਾਂ ਉਹ ਧਨੂੰ ਲਗਨ ਦੀ ਹੈ ਅਤੇ ਰਾਹੂ ਅਤੇ ਮੰਗਲ ਉਸ ਦੇ ਲਗਨ ਘਰ ਵਿੱਚ ਬੈਠੇ ਹਨ।
- ਸੱਤਵੇਂ ਘਰ ਦਾ ਸੁਆਮੀ ਬੁੱਧ ਗਿਆਰ੍ਹਵੇਂ ਘਰ ਵਿੱਚ ਉੱਚ ਸ਼ਨੀ ਦੇ ਨਾਲ ਬੈਠਾ ਹੈ। ਭਾਵੇਂ ਸ਼ਨੀ ਇੱਕ ਮਜ਼ਬੂਤ ਧਨ-ਯੋਗ ਬਣਾ ਰਿਹਾ ਹੈ, ਪਰ ਇਸ ਨੇ ਬੁੱਧ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਇਹ ਵਿਆਹ ਨਾਲ ਸਬੰਧਤ ਚੰਗੇ ਨਤੀਜੇ ਨਹੀਂ ਦੇ ਸਕਿਆ।
- ਸ਼ੁੱਕਰ ਵਿਆਹ ਦਾ ਕਾਰਕ ਹੈ ਅਤੇ ਰੇਖਾ ਦੀ ਕੁੰਡਲੀ ਵਿੱਚ ਇਹ ਬਾਰ੍ਹਵੇਂ ਘਰ ਵਿੱਚ ਸਥਿਤ ਹੈ ਅਤੇ ਪਾਪਾਕਰਤਰੀ ਯੋਗ ਵਿੱਚ ਹੈ। ਉਹ ਵਿਸ਼ਾਖਾ ਨਕਸ਼ੱਤਰ ਵਿੱਚ ਹੈ, ਜਿਸ ਨੂੰ ਅਕਸਰ ਪਤਨ ਦਾ ਨਕਸ਼ੱਤਰ ਮੰਨਿਆ ਜਾਂਦਾ ਹੈ।
- ਕੇਤੂ ਸੱਤਵੇਂ ਘਰ ਵਿੱਚ ਹੈ ਅਤੇ ਮੰਗਲ ਦੀ ਪੂਰੀ ਦ੍ਰਿਸ਼ਟੀ ਇਸ ਉੱਤੇ ਹੈ। ਇੱਥੇ ਸੱਤਵਾਂ ਘਰ ਬਹੁਤ ਪੀੜਤ ਹੈ। ਰੇਖਾ ਨੇ ਮਾਰਚ 1990 ਵਿੱਚ ਮੁਕੇਸ਼ ਅੱਗਰਵਾਲ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਸਮੇਂ ਉਸ ਦੀ ਬੁੱਧ-ਸੂਰਜ-ਕੇਤੂ-ਮੰਗਲ ਦੀ ਦਸ਼ਾ ਚੱਲ ਰਹੀ ਸੀ।
- ਸੱਤਵੇਂ ਘਰ ਦਾ ਸੁਆਮੀ ਹੋਣ ਕਰਕੇ ਬੁੱਧ ਗ੍ਰਹਿ ਨੇ ਵਿਆਹ ਨਾਲ ਸਬੰਧਤ ਨਤੀਜੇ ਦਿੱਤੇ, ਪਰ ਸ਼ਨੀ ਅਤੇ ਬ੍ਰਹਸਪਤੀ ਦੇ ਦੁਹਰੇ ਗੋਚਰ ਕਾਰਨ ਉਸ ਦਾ ਦੂਜਾ ਅਤੇ ਅੱਠਵਾਂ ਘਰ ਵੀ ਕਿਰਿਆਸ਼ੀਲ ਹੋ ਗਿਆ ਸੀ। ਕੁੰਡਲੀ ਦਾ ਦੂਜਾ ਘਰ ਪਰਿਵਾਰ ਅਤੇ ਅੱਠਵਾਂ ਘਰ ਅਣਕਿਆਸੀਆਂ ਘਟਨਾਵਾਂ ਦਾ ਕਾਰਕ ਹੁੰਦਾ ਹੈ।
- ਉਸ ਸਮੇਂ ਸ਼ਨੀ ਮਕਰ ਰਾਸ਼ੀ ਵਿੱਚ ਸੀ ਅਤੇ ਬ੍ਰਹਸਪਤੀ ਕਰਕ ਰਾਸ਼ੀ ਵਿੱਚ ਗੋਚਰ ਕਰ ਰਿਹਾ ਸੀ।
- ਵਿਆਹ ਵਾਲ਼ੇ ਦਿਨ ਰੇਖਾ ਦਾ ਸੱਤਵਾਂ, ਨੌਵਾਂ, ਅੱਠਵਾਂ, ਲਗਨ ਅਤੇ ਪੰਜਵਾਂ ਘਰ ਕਿਰਿਆਸ਼ੀਲ ਸਨ।
- ਹਾਲਾਂਕਿ, ਸੱਤਵਾਂ ਘਰ ਬੁਰੀ ਤਰ੍ਹਾਂ ਖਰਾਬ ਸੀ, ਇਸ ਲਈ ਉਸ ਦੇ ਪਤੀ ਨੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਆਤਮਹੱਤਿਆ ਕਰ ਲਈ।
- ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਦੇ ਅਨੁਸਾਰ,ਮੰਗਲ ਦੀ ਸੱਤਵੇਂ ਘਰ 'ਤੇ ਪੂਰੀ ਦ੍ਰਿਸ਼ਟੀ ਪੈ ਰਹੀ ਹੈ ਅਤੇ ਰਾਹੂ ਦੇ ਨਾਲ ਕੇਤੂ ਦੀ ਸਥਿਤੀ ਦਰਸਾਉਂਦੀ ਹੈ ਕਿ ਉਨ੍ਹਾਂ ਦੇ ਜੀਵਨ ਸਾਥੀ ਨੂੰ ਜ਼ਿਆਦਾ ਗੁੱਸਾ ਆਉਣ ਜਾਂ ਉਦਾਸ ਹੋਣ ਦੀ ਪ੍ਰਵਿਰਤੀ ਹੋ ਸਕਦੀ ਹੈ। ਇਸ ਤੋਂ ਬਾਅਦ, ਰੇਖਾ ਨੇ ਦੁਬਾਰਾ ਕਦੇ ਵਿਆਹ ਨਹੀਂ ਕੀਤਾ ਅਤੇ ਸਿਰਫ਼ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ।
ਆਓ ਹੁਣ ਨਵਮਾਂਸ਼ ਕੁੰਡਲੀ 'ਤੇ ਇੱਕ ਨਜ਼ਰ ਮਾਰੀਏ, ਕਿਉਂਕਿ ਨਵਮਾਂਸ਼ ਮੁੱਖ ਤੌਰ 'ਤੇ ਵਿਆਹ ਦੀ ਗੁਣਵੱਤਾ ਅਤੇ ਵਿਆਹ ਤੋਂ ਬਾਅਦ ਦੇ ਜੀਵਨ ਨੂੰ ਦਰਸਾਉਂਦਾ ਹੈ।
- ਜੇਕਰ ਅਸੀਂ ਰੇਖਾ ਦੀ ਨਵਮਾਂਸ਼ ਕੁੰਡਲੀ 'ਤੇ ਨਜ਼ਰ ਮਾਰੀਏ, ਤਾਂ ਉਸ ਦੀ ਲਗਨ ਕੁੰਡਲੀ ਦਾ ਸਪਤਮੇਸ਼ ਬੁੱਧ ਬਾਰ੍ਹਵੇਂ ਘਰ ਵਿੱਚ ਸਥਿਤ ਹੈ, ਜੋ ਕਿ 'ਭਾਵਤ ਭਾਵਮ' ਸਿਧਾਂਤ ਦੇ ਅਨੁਸਾਰ, ਆਪਣੇ ਘਰ ਤੋਂ ਛੇਵੇਂ ਸਥਾਨ 'ਤੇ ਆਓਂਦਾ ਹੈ। ਇਹ ਵਿਆਹ ਦੇ ਅਚਾਨਕ ਅੰਤ ਨੂੰ ਦਰਸਾਉਂਦਾ ਹੈ।
- ਨਵਮਾਂਸ਼ ਦੇ ਸੱਤਵੇਂ ਘਰ ਦਾ ਸੁਆਮੀ ਸ਼ੁੱਕਰ ਚੌਥੇ ਘਰ ਵਿੱਚ ਸੂਰਜ ਦੇ ਨਾਲ ਬੈਠਾ ਸੀ ਅਤੇ ਮੰਗਲ ਗ੍ਰਹਿ 'ਤੇ ਉਸ ਦੀ ਪੂਰੀ ਦ੍ਰਿਸ਼ਟੀ ਪੈ ਰਹੀ ਸੀ, ਜੋ ਕਿ ਦੁਬਾਰਾ ਦੇਰ ਨਾਲ ਵਿਆਹ ਅਤੇ ਵਿਆਹੁਤਾ ਸਬੰਧਾਂ ਵਿੱਚ ਅਸੰਤੁਸ਼ਟੀ ਨੂੰ ਦਰਸਾਉਂਦਾ ਹੈ।
ਸ਼ਾਹਰੁਖ ਖਾਨ ਦਾ ਵਿਆਹ
ਆਓ ਹੁਣ ਇੱਕ ਅਜਿਹੇ ਅਦਾਕਾਰ ਦੀ ਉਦਾਹਰਣ ਲੈਂਦੇ ਹਾਂ, ਜਿਸ ਦਾ ਵਿਆਹ ਬਾਲੀਵੁੱਡ ਵਿੱਚ ਇੱਕ ਉਦਾਹਰਣ ਵੱਜੋਂ ਮਸ਼ਹੂਰ ਹੈ ਅਤੇ ਉਹ ਹੈ ਸ਼ਾਹਰੁਖ ਖਾਨ ।
ਸ਼ਾਹਰੁਖ ਖਾਨ ਬਾਲੀਵੁੱਡ ਦਾ ਬਾਦਸ਼ਾਹ ਹੈ ਅਤੇ ਉਨ੍ਹਾਂ ਨੂੰ ਫਿਲਮ ਇੰਡਸਟਰੀ ਦੇ ਸਭ ਤੋਂ ਚੰਗੇ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਆਹ ਬਾਲੀਵੁੱਡ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਤਾਂ ਆਓ ਹੁਣ ਸ਼ਾਹਰੁਖ ਖਾਨ ਦੀ ਕੁੰਡਲੀ 'ਤੇ ਇੱਕ ਨਜ਼ਰ ਮਾਰੀਏ, ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਗ੍ਰਹਾਂ ਨੇ ਉਸ ਦੇ ਵਿਆਹ ਨੂੰ ਇੰਨਾ ਲੰਮਾ ਸਮਾਂ ਚੱਲਣ ਵਿੱਚ ਮੱਦਦ ਕੀਤੀ ਹੈ ਅਤੇ ਉਹ ਵਿਆਹੁਤਾ ਖੁਸ਼ੀ ਦਾ ਆਨੰਦ ਮਾਣ ਸਕੇ ਹਨ।
- ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਦੇ ਅਨੁਸਾਰ,ਸ਼ਾਹਰੁਖ ਸਿੰਘ ਲਗਨ ਨਾਲ ਸਬੰਧਤ ਹੈ ਅਤੇ ਸੂਰਜ ਉਨ੍ਹਾਂ ਦੇ ਤੀਜੇ ਘਰ ਵਿੱਚ ਨੀਚ ਦਾ ਹੈ। ਇਹ ਨਕਾਰਾਤਮਕ ਲੱਗਦਾ ਹੈ, ਪਰ ਸੂਰਜ ਇੱਥੇ ਬਹੁਤ ਮਜ਼ਬੂਤ ਹੈ ਅਤੇ ਇਹੀ ਕਾਰਨ ਹੈ ਕਿ ਸ਼ਾਹਰੁਖ ਆਪਣੀ ਪ੍ਰਤਿਭਾ ਦੇ ਬਲਬੂਤੇ ਇੰਨਾ ਨਾਮ ਅਤੇ ਪ੍ਰਸਿੱਧੀ ਕਮਾਉਣ ਦੇ ਯੋਗ ਹੋਇਆ ਹੈ।
- ਸੱਤਵੇਂ ਘਰ ਦਾ ਸੁਆਮੀ ਸ਼ਨੀ, ਸੱਤਵੇਂ ਘਰ ਵਿੱਚ ਹੀ ਚੰਗੀ ਸਥਿਤੀ ਵਿੱਚ ਹੈ। ਸ਼ਨੀ ਆਪਣੀ ਰਾਸ਼ੀ ਵਿੱਚ ਵੱਕਰੀ ਹੋ ਰਿਹਾ ਹੈ, ਜੋ ਕਿ ਵਿਆਹ ਲਈ ਅਸ਼ੁਭ ਸੰਕੇਤ ਨਹੀਂ ਹੈ।
- ਉਸ ਦੀ ਕੁੰਡਲੀ ਵਿੱਚ ਸ਼ੁੱਕਰ ਪਿਆਰ, ਰੋਮਾਂਸ ਅਤੇ ਰਚਨਾਤਮਕਤਾ ਦੇ ਪੰਜਵੇਂ ਘਰ ਵਿੱਚ ਬੈਠਾ ਹੈ। ਇਹੀ ਕਾਰਨ ਹੈ ਕਿ ਸ਼ਾਹਰੁਖ ਨੂੰ 'ਕਿੰਗ ਆਫ ਰੋਮਾਂਸ' ਦਾ ਖਿਤਾਬ ਮਿਲਿਆ ਹੈ।
- ਉਸ ਦੇ ਪੰਜਵੇਂ ਅਤੇ ਸੱਤਵੇਂ ਘਰ ਦੋਵਾਂ ‘ਤੇ ਹੀ ਬ੍ਰਹਸਪਤੀ ਦੀ ਦ੍ਰਿਸ਼ਟੀ ਹੈ, ਜੋ ਕਿ ਇੱਕ ਸ਼ੁਭ ਗ੍ਰਹਿ ਹੈ ਅਤੇ ਇਹ ਜਿਸ ਕਿਸੇ ਵੀ ਵਿਅਕਤੀ ‘ਤੇ ਦ੍ਰਿਸ਼ਟੀ ਸੁੱਟਦਾ ਹੈ, ਉਸ ਦੀ ਰੱਖਿਆ ਕਰਦਾ ਹੈ।
- ਸ਼ਾਹਰੁਖ ਨੇ ਆਪਣੀ ਪਤਨੀ ਗੌਰੀ ਖਾਨ ਨਾਲ 25 ਅਕਤੂਬਰ 1991 ਨੂੰ ਵਿਆਹ ਕਰਵਾਇਆ। ਵਿਆਹ ਵਾਲ਼ੇ ਦਿਨ ਉਨ੍ਹਾਂ ਦੀ ਰਾਹੂ-ਸ਼ੁੱਕਰ-ਸ਼ੁੱਕਰ-ਚੰਦਰਮਾ ਦੀ ਦਸ਼ਾ ਚੱਲ ਰਹੀ ਸੀ। ਉਸ ਦੇ ਤੀਜੇ, ਚੌਥੇ, ਛੇਵੇਂ, ਗਿਆਰ੍ਹਵੇਂ, ਸੱਤਵੇਂ, ਅੱਠਵੇਂ ਅਤੇ ਬਾਰ੍ਹਵੇਂ ਘਰ ਵੀ ਸਰਗਰਮ ਸਨ। ਇੱਥੇ ਜ਼ਿਆਦਾਤਰ ਘਰ ਵਿਆਹ ਨੂੰ ਦਰਸਾਉਂਦੇ ਹਨ।
- ਸ਼ਨੀ ਅਤੇ ਬ੍ਰਹਸਪਤੀ ਦੇ ਦੁਹਰੇ ਗੋਚਰ ਕਾਰਨ ਅੱਠਵਾਂ ਘਰ ਕਿਰਿਆਸ਼ੀਲ ਹੋ ਗਿਆ। ਇਹ ਵਿਆਹ ਲਈ ਇੱਕ ਮਹੱਤਵਪੂਰਣ ਘਰ ਹੈ।
- ਸੱਤਵੇਂ ਘਰ 'ਤੇ ਕਿਸੇ ਵੀ ਅਸ਼ੁਭ ਗ੍ਰਹਿ ਦੀ ਦ੍ਰਿਸ਼ਟੀ ਨਹੀਂ ਪੈ ਰਹੀ।
ਆਓ ਸ਼ਾਹਰੁਖ ਖਾਨ ਦੀ ਨਵਮਾਂਸ਼ ਕੁੰਡਲੀ ਵੇਖੀਏ ਕਿ ਇਹ ਉਨ੍ਹਾਂ ਦੇ ਵਿਆਹੁਤਾ ਜੀਵਨ ਬਾਰੇ ਕੀ ਕਹਿੰਦੀ ਹੈ।
- ਉਸ ਦੀ ਨਵਮਾਂਸ਼ ਕੁੰਡਲੀ ਵਿੱਚ, ਸੱਤਵਾਂ ਘਰ ਰਾਹੂ-ਕੇਤੂ ਦੇ ਧੁਰੇ 'ਤੇ ਹੈ, ਬ੍ਰਹਸਪਤੀ ਦੀ ਤੀਜੇ ਘਰ ਤੋਂ ਸੱਤਵੇਂ ਘਰ ‘ਤੇ ਦ੍ਰਿਸ਼ਟੀ ਪੈ ਰਹੀ ਹੈ, ਜੋ ਵਿਆਹ ਅਤੇ ਸੱਤਵੇਂ ਘਰ ਨਾਲ ਸਬੰਧਤ ਹੋਰ ਪਹਿਲੂਆਂ ਦੀ ਰੱਖਿਆ ਕਰਦੀ ਹੈ।
- ਵਿਆਹ ਦਾ ਸਮਾਂ ਅਤੇ ਗੁਣਵੱਤਾ ਲੇਖ ਦੇ ਅਨੁਸਾਰ,ਲਗਨ ਕੁੰਡਲੀ ਵਿੱਚ ਸੱਤਵੇਂ ਘਰ ਦਾ ਸੁਆਮੀ ਸ਼ਨੀ ਹੈ ਅਤੇ ਨਵਮਾਂਸ਼ ਕੁੰਡਲੀ ਵਿੱਚ ਸੱਤਵੇਂ ਘਰ ਦਾ ਸੁਆਮੀ ਮੰਗਲ ਹੈ, ਜੋ ਦਰਸਾਉਂਦਾ ਹੈ ਕਿ ਜੀਵਨ ਸਾਥੀ ਦਾ ਵਿਅਕਤੀ 'ਤੇ ਡੂੰਘਾ ਪ੍ਰਭਾਵ ਪਵੇਗਾ। ਜੀਵਨ ਸਾਥੀ ਆਪਣੇ ਵਿਆਹ ਨੂੰ ਸਫਲ ਬਣਾਉਣ ਅਤੇ ਮੁਸ਼ਕਲ ਸਮੇਂ ਵਿੱਚ ਇਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਅਤੇ ਜੇਕਰ ਕੋਈ ਤੀਜਾ ਵਿਅਕਤੀ ਉਨ੍ਹਾਂ ਦੇ ਰਿਸ਼ਤੇ ਵਿੱਚ ਆਉਂਦਾ ਹੈ, ਤਾਂ ਉਹ ਦਲੇਰੀ ਨਾਲ ਉਸ ਦਾ ਸਾਹਮਣਾ ਕਰੇਗਾ।
ਇਸ ਲਈ, ਵਿਆਹ ਦੇ ਸਮੇਂ ਅਤੇ ਗੁਣਵੱਤਾ ਦੀ ਵਿਆਖਿਆ ਕਰਦੇ ਸਮੇਂ ਉਪਰੋਕਤ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਜੋਤਿਸ਼ ਸ਼ਾਸਤਰ ਦੇ ਅਨੁਸਾਰ, ਵਿਆਹ ਦਾ ਸਮਾਂ ਅਤੇ ਇਸ ਦੀ ਗੁਣਵੱਤਾ ਕਿਹੜੇ ਕਾਰਕਾਂ 'ਤੇ ਨਿਰਭਰ ਕਰਦੀ ਹੈ?
ਉਸ ਸਮੇਂ ਕਿਹੜੀ ਮਹਾਦਸ਼ਾ ਚੱਲ ਰਹੀ ਹੈ, ਸੱਤਵਾਂ ਘਰ ਕਿਵੇਂ ਹੈ ਅਤੇ ਇਸ ਦਾ ਸੁਆਮੀ ਕੌਣ ਹੈ ਆਦਿ।
2. ਵਿਆਹ ਦੇ ਲਈ ਕਿਹੜੇ ਗ੍ਰਹਿ ਕਾਰਕ ਹੁੰਦੇ ਹਨ?
ਸ਼ੁੱਕਰ ਗ੍ਰਹਿ ਮਰਦ ਅਤੇ ਔਰਤ ਦੋਵਾਂ ਲਈ ਵਿਆਹ ਦਾ ਕਾਰਕ ਹੈ।
3. ਔਰਤ ਦੀ ਕੁੰਡਲੀ ਵਿੱਚ ਕਿਹੜਾ ਗ੍ਰਹਿ ਉਸ ਦੇ ਸਾਥੀ ਦੇ ਸੁਭਾਅ ਨੂੰ ਨਿਰਧਾਰਤ ਕਰਦਾ ਹੈ?
ਬ੍ਰਹਸਪਤੀ ਅਤੇ ਮੰਗਲ।