ਕੰਨ ਵਿੰਨ੍ਹਣ ਦੇ ਮਹੂਰਤ 2026

Author: Charu Lata | Updated Tue, 23 Sep 2025 01:10 PM IST

ਕੰਨ ਵਿੰਨ੍ਹਣ ਦੇ ਮਹੂਰਤ 2026 ਨਾਂ ਦੇ ਐਸਟ੍ਰੋਸੇਜ ਦੇ ਇਸ ਲੇਖ਼ ਤੋਂ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਸਾਲ 2026 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ ਲਈ ਕਿਹੜੀਆਂ ਤਿਥੀਆਂ ਸ਼ੁਭ ਰਹਿਣਗੀਆਂ।ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਸਨਾਤਨ ਧਰਮ ਦੇ 16 ਸਭ ਤੋਂ ਮਹੱਤਵਪੂਰਣ ਸੰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਨੂੰ ਬੱਚਿਆਂ ਦੇ ਕੰਨ ਵਿੰਨ੍ਹਣ ਦੀ ਵਿਧੀ ਵੱਜੋਂ ਜਾਣਿਆ ਜਾਂਦਾ ਹੈ। ਸ਼ਾਸਤਰਾਂ ਵਿੱਚ ਇਸ ਨੂੰ ਵਿਗਿਆਨਕ ਅਤੇ ਅਧਿਆਤਮਿਕ ਦੋਵਾਂ ਪੱਖਾਂ ਤੋਂ ਖ਼ਾਸ ਮਹੱਤਵ ਦਿੱਤਾ ਗਿਆ ਹੈ। ਕੰਨ ਵਿੰਨ੍ਹਣ ਦੇ ਸੰਸਕਾਰ ਨਾਲ਼ ਨਾ ਕੇਵਲ ਬੱਚੇ ਦੀ ਸਿਹਤ ਨੂੰ ਲਾਭ ਪਹੁੰਚਦਾ ਹੈ, ਸਗੋਂ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਬੁਰੀ ਨਜ਼ਰ, ਨਕਾਰਾਤਮਕ ਊਰਜਾ ਅਤੇ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਰਸਮ ਨੂੰ ਕਰਨ ਲਈ ਇੱਕ ਸ਼ੁਭ ਸਮੇਂ ਦੀ ਚੋਣ ਕਰਨਾ ਖ਼ਾਸ ਤੌਰ 'ਤੇ ਜ਼ਰੂਰੀ ਹੁੰਦਾ ਹੈ, ਤਾਂ ਜੋ ਇਸ ਦਾ ਸ਼ੁਭ ਪ੍ਰਭਾਵ ਬੱਚੇ ਦੇ ਜੀਵਨ ‘ਤੇ ਹਮੇਸ਼ਾ ਬਣਿਆ ਰਹੇ।


ਆਮ ਤੌਰ 'ਤੇ ਇਹ ਰਸਮ ਬਚਪਨ ਵਿੱਚ, ਖਾਸ ਕਰਕੇ 6 ਮਹੀਨੇ ਤੋਂ 3 ਸਾਲ ਦੀ ਉਮਰ ਦੇ ਵਿਚਕਾਰ ਕੀਤੀ ਜਾਂਦੀ ਹੈ। ਮਹੂਰਤ ਕਢਵਾਓਂਦੇ ਸਮੇਂ ਤਿਥੀ, ਦਿਨ, ਨਕਸ਼ੱਤਰ ਅਤੇ ਸ਼ੁਭ ਲਗਨ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ।

ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Karnavedha Muhurat 2026

ਹਿੰਦੀ ਵਿੱਚ ਪੜ੍ਹੋ: कर्णवेध मुहूर्त 2026

ਇਸ ਲੇਖ਼ ਵਿੱਚ ਅਸੀਂ ਤੁਹਾਨੂੰ ਕੰਨ ਵਿੰਨ੍ਹਣ ਦੇ ਸੰਸਕਾਰ ਦਾ ਮਹੱਤਵ, ਇਸ ਦੀ ਵਿਧੀ ਅਤੇ ਕੰਨ ਵਿੰਨ੍ਹਣ ਦੇ ਮਹੂਰਤ ਨਿਰਧਾਰਤ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਆਦਿ ਬਾਰੇ ਵੀ ਜਾਣਕਾਰੀ ਦੇਵਾਂਗੇ। ਤਾਂ ਆਓ ਅੱਗੇ ਵਧੀਏ ਅਤੇ ਕੰਨ ਵਿੰਨ੍ਹਣ ਦੀ ਰਸਮ ਦੇ ਮਹੂਰਤ ਦੀ ਸੂਚੀ ਬਾਰੇ ਜਾਣੀਏ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ, ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕੰਨ ਵਿੰਨ੍ਹਣ ਦੇ ਸੰਸਕਾਰ ਦਾ ਮਹੱਤਵ

ਸਨਾਤਨ ਧਰਮ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦਾ ਬਹੁਤ ਮਹੱਤਵ ਹੈ। ਕੰਨ ਵਿੰਨ੍ਹਣਾ ਨਾ ਕੇਵਲ ਧਾਰਮਿਕ ਦ੍ਰਿਸ਼ਟੀ ਤੋਂ ਸ਼ੁਭ ਹੁੰਦਾ ਹੈ, ਸਗੋਂ ਸਿਹਤ ਦੇ ਲਿਹਾਜ਼ ਨਾਲ਼ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਪ੍ਰਾਚੀਨ ਮਾਨਤਾਵਾਂ ਦੇ ਅਨੁਸਾਰ, ਕੰਨ ਵਿੰਨ੍ਹਣ ਨਾਲ ਬੱਚਿਆਂ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਅਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਕੰਨ ਵਿੰਨ੍ਹਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਰਹਿੰਦੀ ਹੈ ਅਤੇ ਕਈ ਮਾਨਸਿਕ ਵਿਕਾਰਾਂ ਤੋਂ ਵੀ ਬਚਾਅ ਹੋ ਜਾਂਦਾ ਹੈ।

ਇਸ ਤੋਂ ਇਲਾਵਾ, ਕੰਨ ਵਿੰਨ੍ਹਣ ਦੇ ਮਹੂਰਤ 2026 ਦੇ ਅਨੁਸਾਰ, ਕੰਨ ਵਿੰਨ੍ਹਣ ਨਾਲ਼ ਬੱਚਿਆਂ ਨੂੰ ਬੁਰੀ ਨਜ਼ਰ ਅਤੇ ਨਕਾਰਾਤਮਕ ਊਰਜਾ ਤੋਂ ਵੀ ਸੁਰੱਖਿਆ ਮਿਲਦੀ ਹੈ। ਧਾਰਮਿਕ ਤੌਰ 'ਤੇ, ਇਹ ਰਸਮ ਦੇਵੀ-ਦੇਵਤਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਬੱਚੇ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਕੰਨ ਵਿੰਨ੍ਹਦੇ ਸਮੇਂ ਸ਼ੁਭ ਮਹੂਰਤ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ, ਤਾਂ ਜੋ ਰਸਮ ਦੇ ਸਮੇਂ ਗ੍ਰਹਾਂ-ਨਕਸ਼ੱਤਰਾਂ ਦੀ ਸਹੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ, ਤਾਂ ਜੋ ਬੱਚਿਆਂ ਦਾ ਜੀਵਨ ਸੁੱਖ-ਸ਼ਾਂਤੀ ਨਾਲ ਭਰਪੂਰ ਹੋਵੇ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕਰਵਾਇਆ ਜਾਂਦਾ ਹੈ?

ਆਮ ਤੌਰ 'ਤੇ, ਕੰਨ ਵਿੰਨ੍ਹਣ ਦਾ ਸੰਸਕਾਰ ਬੱਚੇ ਦੇ 6ਵੇਂ ਮਹੀਨੇ ਤੋਂ 16ਵੇਂ ਸਾਲ ਤੱਕ ਦੇ ਵਿੱਚ ਕੀਤਾ ਜਾ ਸਕਦਾ ਹੈ।

ਪਰੰਪਰਾ ਦੇ ਅਨੁਸਾਰ, ਇਸ ਨੂੰ ਜ਼ਿਆਦਾਤਰ 6ਵੇਂ, 7ਵੇਂ ਜਾਂ 8ਵੇਂ ਮਹੀਨੇ ਜਾਂ 3 ਸਾਲ ਜਾਂ 5 ਸਾਲ ਦੀ ਉਮਰ ਵਿੱਚ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਕੁਝ ਲੋਕ ਇਸ ਨੂੰ ਵਿੱਦਿਆ-ਆਰੰਭ ਸੰਸਕਾਰ ਦੇ ਆਸ-ਪਾਸ ਵੀ ਕਰਦੇ ਹਨ।

ਕੰਨ ਵਿੰਨ੍ਹਣ ਦੇ ਲਈ ਇੱਕ ਸ਼ੁਭ ਮਹੂਰਤ ਚੁਣਿਆ ਜਾਂਦਾ ਹੈ, ਜੋ ਪੰਚਾਂਗ ਨੂੰ ਦੇਖ ਕੇ ਤੈਅ ਕੀਤਾ ਜਾਂਦਾ ਹੈ। ਖਾਸ ਕਰਕੇ ਅਸ਼ਵਨੀ, ਮ੍ਰਿਗਸ਼ਿਰਾ, ਪੁਨਰਵਸੁ, ਹਸਤ, ਅਨੁਰਾਧਾ ਅਤੇ ਰੇਵਤੀ ਨਕਸ਼ੱਤਰ ਨੂੰ ਇਸ ਸੰਸਕਾਰ ਦੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਕੰਨ ਵਿੰਨ੍ਹਣ ਦਾ ਸੰਸਕਾਰ ਕਿਵੇਂ ਕਰਵਾਇਆ ਜਾਂਦਾ ਹੈ?

ਕੰਨ ਵਿੰਨ੍ਹਣ ਦੇ ਮਹੂਰਤ 2026 ਦੇ ਅਨੁਸਾਰ, ਸੰਸਕਾਰ ਵਾਲ਼ੇ ਦਿਨ ਬੱਚੇ ਨੂੰ ਇਸ਼ਨਾਨ ਕਰਵਾ ਕੇ ਸਾਫ਼ ਅਤੇ ਨਵੇਂ ਕੱਪੜੇ ਪਹਿਨਾਏ ਜਾਂਦੇ ਹਨ।

ਪੂਜਾ ਸਥਾਨ 'ਤੇ ਗਣੇਸ਼ ਜੀ, ਸੂਰਜ ਦੇਵਤਾ ਅਤੇ ਕੁਲ ਦੇ ਦੇਵੀ-ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ।

ਫੇਰ ਵੈਦਿਕ ਮੰਤਰਾਂ ਅਤੇ ਸ਼ਲੋਕਾਂ ਦੇ ਵਿਚਕਾਰ ਬੱਚੇ ਦੇ ਦੋਵੇਂ ਕੰਨ ਵਿੰਨ੍ਹੇ ਜਾਂਦੇ ਹਨ।

ਮੁੰਡਿਆਂ ਦਾ ਪਹਿਲਾਂ ਸੱਜਾ ਕੰਨ ਵਿੰਨ੍ਹਿਆ ਜਾਂਦਾ ਹੈ ਅਤੇ ਫੇਰ ਖੱਬਾ ਕੰਨ। ਕੁੜੀਆਂ ਦਾ ਪਹਿਲਾਂ ਖੱਬਾ ਕੰਨ ਵਿੰਨ੍ਹਿਆ ਜਾਂਦਾ ਹੈ ਅਤੇ ਫੇਰ ਸੱਜਾ ਕੰਨ।

ਕੰਨ ਵਿੰਨ੍ਹਣ ਤੋਂ ਬਾਅਦ ਸੋਨੇ ਜਾਂ ਚਾਂਦੀ ਦੀ ਕੰਨ ਦੀ ਵਾਲ਼ੀ ਪਹਿਨਾਈ ਜਾਂਦੀ ਹੈ।

ਅੰਤ ਵਿੱਚ, ਪਰਿਵਾਰ ਦੇ ਮੈਂਬਰਾਂ ਅਤੇ ਹੋਰਾਂ ਦਾ ਅਸ਼ੀਰਵਾਦ ਲਿਆ ਜਾਂਦਾ ਹੈ ਅਤੇ ਮਠਿਆਈਆਂ ਅਤੇ ਪ੍ਰਸ਼ਾਦ ਵੰਡਿਆ ਜਾਂਦਾ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੀਨਾ, ਤਿਥੀ, ਦਿਨ, ਨਕਸ਼ੱਤਰ ਅਤੇ ਲਗਨ

ਸ਼੍ਰੇਣੀ

ਸ਼ੁਭ ਵਿਕਲਪ

ਤਿਥੀ

ਚੌਥ, ਨੌਮੀ ਅਤੇ ਚੌਦਸ ਤਿਥੀਆਂ ਅਤੇ ਮੱਸਿਆ ਤਿਥੀ ਨੂੰ ਛੱਡ ਕੇ ਸਭ ਤਿਥੀਆਂ ਸ਼ੁਭ ਮੰਨੀਆਂ ਗਈਆਂ ਹਨ

ਦਿਨ/ਵਾਰ

ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ

ਮਹੀਨਾ

ਕਾਰਤਿਕ, ਪੋਹ, ਫੱਗਣ ਅਤੇ ਚੇਤ ਦਾ ਮਹੀਨਾ

ਲਗਨ

ਬ੍ਰਿਸ਼ਭ ਲਗਨ, ਤੁਲਾ ਲਗਨ, ਧਨੂੰ ਲਗਨ ਅਤੇ ਮੀਨ ਲਗਨ (ਬ੍ਰਹਸਪਤੀ ਲਗਨ ਵਿੱਚ ਕੰਨ ਵਿੰਨ੍ਹਣ ਦਾ ਸੰਸਕਾਰ ਕਰਵਾਇਆ ਜਾਵੇ ਤਾਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ)

ਨਕਸ਼ੱਤਰ

ਮ੍ਰਿਗਸ਼ਿਰਾ ਨਕਸ਼ੱਤਰ, ਰੇਵਤੀ ਨਕਸ਼ੱਤਰ, ਚਿੱਤਰਾ ਨਕਸ਼ੱਤਰ, ਅਨੁਰਾਧਾ ਨਕਸ਼ੱਤਰ, ਹਸਤ ਨਕਸ਼ੱਤਰ, ਪੁਸ਼ਯ ਨਕਸ਼ੱਤਰ, ਅਭਿਜੀਤ ਨਕਸ਼ੱਤਰ, ਸ਼੍ਰਵਣ ਨਕਸ਼ੱਤਰ, ਧਨਿਸ਼ਠਾ ਨਕਸ਼ੱਤਰ ਅਤੇ ਪੁਨਰਵਸੁ ਨਕਸ਼ੱਤਰ

ਖਾਸ ਜਾਣਕਾਰੀ: ਖਰਮਾਸ, ਕਸ਼ਯ ਤਿਥੀ, ਹਰੀ ਸ਼ਯਨ, ਸਮ ਸਾਲ ਅਰਥਾਤ (ਦੂਜਾ, ਚੌਥਾ ਆਦਿ) ਦੇ ਦੌਰਾਨ ਕੰਨ ਵਿੰਨ੍ਹਣ ਦਾ ਸੰਸਕਾਰ ਨਹੀਂ ਕੀਤਾ ਜਾਣਾ ਚਾਹੀਦਾ ।

ਕੰਨ ਵਿੰਨ੍ਹਣ ਦੇ ਸੰਸਕਾਰ ਦੇ ਫ਼ਾਇਦੇ

ਕੰਨ ਵਿੰਨ੍ਹਣ ਦੇ ਮਹੂਰਤ 2026 ਦੇ ਅਨੁਸਾਰ, ਕੰਨ ਵਿੰਨ੍ਹਣ ਦੇ ਸੰਸਕਾਰ ਦੇ ਕਈ ਸਰੀਰਕ ਅਤੇ ਮਾਨਸਿਕ ਲਾਭ ਹਨ। ਤਾਂ ਆਓ ਜਾਣਦੇ ਹਾਂ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਫਾਇਦਿਆਂ ਬਾਰੇ।

ਕੰਨ ਵਿੰਨ੍ਹਣ ਦੇ ਸੰਸਕਾਰ ਵਿੱਚ ਬੱਚੇ ਦੇ ਕੰਨ ਵਿੰਨ੍ਹਣ ਨਾਲ ਸੁਣਨ ਦੀ ਸਮਰੱਥਾ ਤੇਜ਼ ਹੁੰਦੀ ਹੈ।

ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਸ ਸੰਸਕਾਰ ਨਾਲ਼ ਬੱਚੇ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਆਓਂਦੀ ਹੈ ਅਤੇ ਉਹ ਚੰਗੇ ਕਰਮਾਂ ਵੱਲ ਅੱਗੇ ਵਧਦਾ ਹੈ।

ਇਹ ਸੰਸਕਾਰ ਜੀਵਨ ਵਿੱਚ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਲਿਆਉਣ ਵਿੱਚ ਮੱਦਦ ਕਰਦਾ ਹੈ। ਖਾਸ ਕਰਕੇ, ਇਹ ਬੱਚੇ ਦੀ ਸਿਹਤ ਅਤੇ ਜੀਵਨ ਵਿੱਚ ਸਥਿਰਤਾ ਲਿਆਉਣ ਵਿੱਚ ਮੱਦਦ ਕਰਦਾ ਹੈ।

ਕੰਨ ਵਿੰਨ੍ਹਣ ਦੇ ਸੰਸਕਾਰ ਨਾਲ਼ ਪਰਿਵਾਰ ਵਿੱਚ ਆਪਸੀ ਤਾਲਮੇਲ ਅਤੇ ਸ਼ਾਂਤੀ ਬਣੀ ਰਹਿੰਦੀ ਹੈ।

ਇਹ ਸੰਸਕਾਰ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵੀ ਮੱਦਦਗਾਰ ਹੁੰਦਾ ਹੈ।

ਇਹ ਸੰਸਕਾਰ ਕੰਨਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਲਾਗਾਂ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ।

ਕੰਨ ਵਿੰਨ੍ਹਣ ਦੇ ਸੰਸਕਾਰ ਦੇ ਮਹੂਰਤਾਂ ਦੀ ਸੂਚੀ

ਜਨਵਰੀ

ਤਰੀਕ

ਸਮਾਂ

4 ਜਨਵਰੀ 2026

07:46-13:04, 14:39-18:49

5 ਜਨਵਰੀ 2026

08:25-13:00

10 ਜਨਵਰੀ 2026

07:46-09:48, 11:15-16:11

11 ਜਨਵਰੀ 2026

07:46-11:12

14 ਜਨਵਰੀ 2026

07:50-12:25, 14:00-18:10

19 ਜਨਵਰੀ 2026

13:40-15:36, 17:50-20:11

21 ਜਨਵਰੀ 2026

07:45-10:32, 11:57-15:28

24 ਜਨਵਰੀ 2026

15:16-19:51

25 ਜਨਵਰੀ 2026

07:44-11:41, 13:17-19:47

26 ਜਨਵਰੀ 2026

11:37-13:13

29 ਜਨਵਰੀ 2026

17:11-19:00

31 ਜਨਵਰੀ 2026

07:41-09:53

ਫ਼ਰਵਰੀ

ਤਰੀਕ

ਸਮਾਂ

6 ਫ਼ਰਵਰੀ 2026

07:37-08:02, 09:29-14:25, 16:40-19:00

7 ਫ਼ਰਵਰੀ 2026

07:37-07:58, 09:25-16:36

21 ਫ਼ਰਵਰੀ 2026

15:41-18:01

22 ਫ਼ਰਵਰੀ 2026

07:24-11:27, 13:22-18:24

ਮਾਰਚ

ਤਰੀਕ

ਸਮਾਂ

5 ਮਾਰਚ 2026

09:08-12:39, 14:54-19:31

15 ਮਾਰਚ 2026

07:04-12:00, 14:14-18:52

16 ਮਾਰਚ 2026

07:01-11:56, 14:10-18:44

20 ਮਾਰਚ 2026

06:56-08:09, 09:44-16:15

21 ਮਾਰਚ 2026

06:55-09:40, 11:36-18:28

25 ਮਾਰਚ 2026

07:49-13:35

27 ਮਾਰਚ 2026

11:12-15:47

28 ਮਾਰਚ 2026

09:13-15:43

ਅਪ੍ਰੈਲ

ਤਰੀਕ

ਸਮਾਂ

2 ਅਪ੍ਰੈਲ 2026

07:18-10:49, 13:03-18:08

3 ਅਪ੍ਰੈਲ 2026

07:14-13:00, 15:20-19:53

6 ਅਪ੍ਰੈਲ 2026

17:25-19:42

12 ਅਪ੍ਰੈਲ 2026

06:39-10:09, 12:24-14:44

13 ਅਪ੍ਰੈਲ 2026

06:35-12:20, 14:41-16:58

18 ਅਪ੍ਰੈਲ 2026

06:24-07:50, 09:46-12:01

23 ਅਪ੍ਰੈਲ 2026

07:31-11:41, 14:01-18:35

24 ਅਪ੍ਰੈਲ 2026

09:22-13:57, 16:15-18:31

29 ਅਪ੍ਰੈਲ 2026

07:07-09:03, 11:17-18:11

ਮਈ

ਤਰੀਕ

ਸਮਾਂ

3 ਮਈ 2026

07:39-13:22, 15:39-20:15

4 ਮਈ 2026

06:47-10:58

9 ਮਈ 2026

06:28-08:23, 10:38-17:32

10 ਮਈ 2026

06:24-08:19, 10:34-17:28

14 ਮਈ 2026

06:08-12:39, 14:56-18:23

15 ਮਈ 2026

08:00-10:14

ਜੂਨ

ਤਰੀਕ

ਸਮਾਂ

15 ਜੂਨ 2026

10:33-17:26

17 ਜੂਨ 2026

05:54-08:05, 12:42-19:37

22 ਜੂਨ 2026

12:23-14:39

24 ਜੂਨ 2026

09:57-14:31

27 ਜੂਨ 2026

07:25-09:46, 12:03-18:57

ਜੁਲਾਈ

ਤਰੀਕ

ਸਮਾਂ

2 ਜੁਲਾਈ 2026

11:43-14:00, 16:19-18:38

4 ਜੁਲਾਈ 2026

13:52-16:11

8 ਜੁਲਾਈ 2026

06:42-09:02, 11:20-13:36

9 ਜੁਲਾਈ 2026

13:32-15:52

12 ਜੁਲਾਈ 2026

11:04-13:20, 15:40-19:36

15 ਜੁਲਾਈ 2026

06:15-08:35, 10:52-17:47

20 ਜੁਲਾਈ 2026

06:07-12:49, 15:08-19:07

24 ਜੁਲਾਈ 2026

06:09-08:00, 10:17-17:11

29 ਜੁਲਾਈ 2026

16:52-18:55

30 ਜੁਲਾਈ 2026

07:36-12:10, 14:29-18:13

31 ਜੁਲਾਈ 2026

07:32-14:25, 16:44-18:48

ਅਗਸਤ

ਤਰੀਕ

ਸਮਾਂ

5 ਅਗਸਤ 2026

11:46-18:28

9 ਅਗਸਤ 2026

06:57-13:50

10 ਅਗਸਤ 2026

16:04-18:08

16 ਅਗਸਤ 2026

17:45-19:27

17 ਅਗਸਤ 2026

06:25-10:59, 13:18-19:23

20 ਅਗਸਤ 2026

10:47-15:25, 17:29-19:11

26 ਅਗਸਤ 2026

06:27-10:23

ਕੰਨ ਵਿੰਨ੍ਹਣ ਦੇ ਮਹੂਰਤ 2026 ਲੇਖ਼ ਦੇ ਅਨੁਸਾਰ ਸਤੰਬਰ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਮਹੂਰਤ

ਤਰੀਕ

ਸਮਾਂ

7 ਸਤੰਬਰ 2026

07:20-11:56, 16:18-18:43

12 ਸਤੰਬਰ 2026

13:55-17:41

13 ਸਤੰਬਰ 2026

07:38-09:13, 11:32-17:37

17 ਸਤੰਬਰ 2026

06:41-13:35, 15:39-18:49

23 ਸਤੰਬਰ 2026

06:41-08:33, 10:53-16:58

24 ਸਤੰਬਰ 2026

06:41-10:49

ਅਕਤੂਬਰ

ਤਰੀਕ

ਸਮਾਂ

11/10/2026

09:42-17:14

21/10/2026

07:30-09:03

11:21-16:35

18:00-19:35

26/10/2026

07:00-13:06

14:48-18:11

30/10/2026

07:03-08:27

31/10/2026

07:41-08:23

10:42-15:56

17:21-18:56

ਨਵੰਬਰ

ਤਰੀਕ

ਸਮਾਂ

1/11/2026

07:04-10:38

12:42-17:17

6/11/2026

08:00-14:05

15:32-18:32

7/11/2026

07:56-12:18

11/11/2026

07:40-09:59

12:03-13:45

16/11/2026

07:20-13:25

14:53-19:48

21/11/2026

07:20-09:19

11:23-15:58

17:33-18:20

22/11/2026

07:20-11:19

13:02-17:29

26/11/2026

09:00-14:13

15:38-18:17

28/11/2026

10:56-15:30

17:06-19:01

29/11/2026

07:26-08:48

10:52-12:34

ਦਸੰਬਰ

ਤਰੀਕ

ਸਮਾਂ

3/12/2026

10:36-12:18

4/12/2026

07:30-12:14

13:42-18:38

5/12/2026

08:24-13:38

14/12/2026

07:37-11:35

13:03-17:58

19/12/2026

09:33-14:08

15:43-19:53

20/12/2026

07:40-09:29

25/12/2026

07:43-12:19

13:44-19:30

26/12/2026

09:06-10:48

31/12/2026

07:45-10:28

11:56-13:21

ਕੰਨ ਵਿੰਨ੍ਹਵਾਓਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕੰਨ ਵਿੰਨ੍ਹਣ ਦੇ ਮਹੂਰਤ 2026 ਦੇ ਅਨੁਸਾਰ, ਕੰਨ ਵਿੰਨ੍ਹਣ ਦਾ ਸੰਸਕਾਰ ਸ਼ੁਭ ਮਹੂਰਤ ਵਿੱਚ ਕੀਤਾ ਜਾਣਾ ਚਾਹੀਦਾ ਹੈ। ਖਾਸ ਕਰਕੇ ਤਿਥੀ, ਦਿਨ, ਨਕਸ਼ੱਤਰ ਅਤੇ ਲਗਨ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਇਹ ਸੰਸਕਾਰ ਪਵਿੱਤਰ ਅਤੇ ਸਹੀ ਸਮੇਂ 'ਤੇ ਕੀਤਾ ਜਾਂਦਾ ਹੈ।

ਕੰਨ ਵਿੰਨ੍ਹਣ ਦੇ ਸੰਸਕਾਰ ਕਰਦੇ ਸਮੇਂ ਸਭ ਤੋਂ ਮਹੱਤਵਪੂਰਣ ਚੀਜ਼ ਸਫਾਈ ਹੈ। ਇਹ ਯਕੀਨੀ ਬਣਾਓ ਕਿ ਕੰਨ ਵਿੰਨ੍ਹਣ ਦੇ ਸੰਸਕਾਰ ਲਈ ਚੁਣੀ ਗਈ ਜਗ੍ਹਾ ਪੂਰੀ ਤਰ੍ਹਾਂ ਸਾਫ਼-ਸੁਥਰੀ ਹੋਵੇ।

ਕੰਨ ਵਿੰਨ੍ਹਣ ਦੀ ਰਸਮ ਹਮੇਸ਼ਾ ਕਿਸੇ ਤਜਰਬੇਕਾਰ ਵਿਅਕਤੀ ਜਾਂ ਕਿਸੇ ਜਾਣੇ-ਪਛਾਣੇ ਮਾਹਰ ਦੁਆਰਾ ਕੀਤੀ ਜਾਣੀ ਚਾਹੀਦੀ ਹੈ।

ਸੋਨੇ ਜਾਂ ਚਾਂਦੀ ਨਾਲ ਕੰਨ ਵਿੰਨ੍ਹਣਾ ਚੰਗਾ ਹੁੰਦਾ ਹੈ, ਕਿਉਂਕਿ ਇਹ ਧਾਤਾਂ ਘੱਟ ਤੋਂ ਘੱਟ ਐਲਰਜੀ ਕਰਦੀਆਂ ਹਨ।

ਕੰਨ ਵਿੰਨ੍ਹਵਾਓਂਦੇ ਸਮੇਂ ਵਿਅਕਤੀ ਨੂੰ ਆਰਾਮਦਾਇਕ ਸਥਿਤੀ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ। ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ਾਂਤ ਹੋਣਾ ਚਾਹੀਦਾ ਹੈ।

ਕੰਨ ਵਿੰਨ੍ਹਵਾਓਂਦੇ ਸਮੇਂ ਬੱਚੇ ਨੂੰ ਆਰਾਮਦਾਇਕ ਅਤੇ ਸਹੀ ਕੱਪੜੇ ਪਹਿਨਾਉਣੇ ਚਾਹੀਦੇ ਹਨ, ਤਾਂ ਜੋ ਪ੍ਰਕਿਰਿਆ ਦੇ ਦੌਰਾਨ ਕੋਈ ਬੇਅਰਾਮੀ ਨਾ ਹੋਵੇ।

ਕੰਨ ਵਿੰਨ੍ਹਵਾਓਣ ਤੋਂ ਬਾਅਦ ਕੰਨ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਕੰਨ ਵਿੰਨ੍ਹਣ ਦਾ ਸੰਸਕਾਰ ਕੀ ਹੁੰਦਾ ਹੈ?

ਇਸ ਸੰਸਕਾਰ ਵਿੱਚ ਕੰਨ ਵਿੰਨ੍ਹੇ ਜਾਂਦੇ ਹਨ।

2. ਸਭ ਤੋਂ ਵਧੀਆ ਮਹੂਰਤ ਕਿਹੜਾ ਹੁੰਦਾ ਹੈ?

ਅੰਮ੍ਰਿਤ/ਜੀਵ ਮਹੂਰਤ ਅਤੇ ਬ੍ਰਹਮ ਮਹੂਰਤ ਬਹੁਤ ਸ਼ੁਭ ਹੁੰਦੇ ਹਨ।

3. ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕਰਨਾ ਚਾਹੀਦਾ ਹੈ?

ਇਹ ਬੱਚੇ ਦੇ ਜਨਮ ਦੇ 12ਵੇਂ ਜਾਂ 16ਵੇਂ ਦਿਨ, ਜਾਂ ਜਦੋਂ ਬੱਚਾ 6, 7 ਜਾਂ 8 ਮਹੀਨਿਆਂ ਦਾ ਹੁੰਦਾ ਹੈ, ਕੀਤਾ ਜਾ ਸਕਦਾ ਹੈ।

Talk to Astrologer Chat with Astrologer