ਰਾਸ਼ੀਫਲ਼ 2026

Author: Charu Lata | Updated Fri, 31 Oct 2025 05:03 PM IST

ਰਾਸ਼ੀਫਲ਼ 2026 ਸਭ ਨੂੰ ਨਵੇਂ ਸਾਲ ਦੀਆਂ ਦਿਲੋਂ ਮੁਬਾਰਕਾਂ ਦਿੰਦਾ ਹੈ। ਜਦੋਂ ਵੀ ਨਵਾਂ ਸਾਲ ਆਉਂਦਾ ਹੈ, ਇਹ ਆਪਣੇ ਨਾਲ਼ ਨਵੀਆਂ ਉਮੀਦਾਂ ਲੈ ਕੇ ਆਉਂਦਾ ਹੈ। ਬਹੁਤ ਸਾਰੀਆਂ ਉਮੀਦਾਂ ਸੱਚ ਹੁੰਦੀਆਂ ਹਨ ਅਤੇ ਲੋਕਾਂ ਲਈ ਖੁਸ਼ੀਆਂ ਲੈ ਕੇ ਆਉਂਦੀਆਂ ਹਨ, ਜਦੋਂ ਕਿ ਕੁਝ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ। ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਬਿਨਾਂ ਕੁਝ ਖਾਸ ਕੀਤੇ ਬਹੁਤ ਕੁਝ ਪ੍ਰਾਪਤ ਕਰਦੇ ਹਨ, ਜਦੋਂ ਕਿ ਕੁਝ ਆਉਣ ਵਾਲ਼ੇ ਸਾਲ ਵਿੱਚ ਸਖ਼ਤ ਮਿਹਨਤ ਕਰਕੇ ਬਿਹਤਰ ਨਤੀਜੇ ਪ੍ਰਾਪਤ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਸ਼ੁਭ ਅਤੇ ਅਸ਼ੁਭ ਸਮੇਂ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਸਰਲ ਸ਼ਬਦਾਂ ਵਿੱਚ, ਕਿਹੜਾ ਸਮਾਂ ਚੰਗਾ ਹੈ ਅਤੇ ਕਿਹੜਾ ਕਮਜ਼ੋਰ, ਆਪਣੇ ਟੀਚੇ ਤੱਕ ਪਹੁੰਚਣ ਲਈ ਤੁਹਾਨੂੰ ਕਿਹੜੇ ਸਮੇਂ ਦੀ ਸਹੀ ਵਰਤੋਂ ਕਰਨੀ ਪਵੇਗੀ, ਇਸ ਕੰਮ ਵਿੱਚ ਤੁਹਾਡੀ ਮੱਦਦ ਕਰਨ ਲਈ ਅਸੀਂ ਇਹ ਰਾਸ਼ੀਫਲ਼ ਲੈ ਕੇ ਆਏ ਹਾਂ।


ਕੀ ਸਾਲ 2026 ਵਿੱਚ ਬਦਲੇਗੀ ਤੁਹਾਡੀ ਕਿਸਮਤ? ਸਾਡੇ ਮਾਹਰ ਜੋਤਸ਼ੀਆਂ ਨਾਲ਼ ਕਾਲ ‘ਤੇ ਗੱਲ ਕਰੋ ਅਤੇ ਸਭ ਕੁਝ ਜਾਣੋ

ਇਸ ਰਾਸ਼ੀਫਲ਼ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਆਉਣ ਵਾਲ਼ਾ ਸਾਲ ਤੁਹਾਡੇ ਲਈ ਕਿਹੜੀਆਂ ਖਾਸ ਚੀਜ਼ਾਂ ਲੈ ਕੇ ਆਵੇਗਾ, ਇਸ ਸਾਲ ਤੁਸੀਂ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਪ੍ਰਾਪਤ ਕਰ ਸਕਦੇ ਹੋ ਅਤੇ ਤੁਸੀਂ ਉਨ੍ਹਾਂ ਨਤੀਜਿਆਂ ਨੂੰ ਹੋਰ ਵੀ ਬਿਹਤਰ ਕਿਵੇਂ ਬਣਾ ਸਕਦੇ ਹੋ। ਤਾਂ ਆਓ, ਸੰਖੇਪ ਵਿੱਚ ਜਾਣੀਏ ਕਿ ਰਾਸ਼ੀਫਲ਼ 2026 ਦੇ ਅਨੁਸਾਰ, ਨਵਾਂ ਸਾਲ ਤੁਹਾਡੇ ਲਈ ਕਿਹੜੇ ਨਤੀਜੇ ਲੈ ਕੇ ਆ ਰਿਹਾ ਹੈ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Horoscope 2026

ਹਿੰਦੀ ਵਿੱਚ ਪੜ੍ਹੋ: राशिफल 2026

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ, ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੇਖ਼ ਰਾਸ਼ੀ

ਰਾਸ਼ੀਫਲ਼ 2026 ਦੇ ਅਨੁਸਾਰ, ਨਵਾਂ ਸਾਲ ਮੇਖ਼ ਰਾਸ਼ੀ ਵਾਲ਼ਿਆਂ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਪਰ ਕਈ ਵਾਰ ਤੁਹਾਨੂੰ ਮਿਲਣ ਵਾਲ਼ੇ ਨਤੀਜੇ ਕਮਜ਼ੋਰ ਹੋ ਸਕਦੇ ਹਨ। ਕਰੀਅਰ ਦੇ ਘਰ ਦੇ ਸੁਆਮੀ ਦੀ ਸਥਿਤੀ ਤੁਹਾਨੂੰ ਇਸ ਸਾਲ ਨੌਕਰੀ ਵਿੱਚ ਵਧੇਰੇ ਮਿਹਨਤ ਕਰਨ ਲਈ ਮਜਬੂਰ ਕਰੇਗੀ, ਪਰ ਇਸ ਦੇ ਮੁਕਾਬਲੇ ਲੋੜੀਂਦੇ ਨਤੀਜੇ ਨਾ ਮਿਲਣ ਦੀ ਸੰਭਾਵਨਾ ਹੈ। ਵਿੱਤੀ ਜੀਵਨ ਵਿੱਚ ਆਮਦਨ ਚੰਗੀ ਰਹੇਗੀ, ਪਰ ਤੁਸੀਂ ਬਹੁਤ ਜ਼ਿਆਦਾ ਬਚਤ ਕਰਨ ਵਿੱਚ ਅਸਫਲ ਹੋ ਸਕਦੇ ਹੋ। ਇਹ ਸਮਾਂ ਜ਼ਮੀਨ, ਇਮਾਰਤ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਲਈ ਔਸਤ ਰਹੇਗਾ। ਸਾਲ 2026 ਪੜ੍ਹਾਈ ਦੇ ਪੱਖ ਤੋਂ ਵੀ ਬਿਹਤਰ ਰਹੇਗਾ।

ਪ੍ਰੇਮ ਜੀਵਨ ਦੇ ਲਈ ਇਸ ਸਾਲ ਨੂੰ ਬਹੁਤ ਖਾਸ ਨਹੀਂ ਕਿਹਾ ਜਾ ਸਕਦਾ। ਇਹ ਸਮਾਂ ਕੁੜੇ ਜਾਤਕਾਂ ਦੇ ਲਈ ਚੰਗਾ ਰਹੇਗਾ। ਭਾਵੇਂ, ਦੰਪਤੀ ਜੀਵਨ ਦੇ ਲਈ ਸਮਾਂ ਅਨੁਕੂਲ ਰਹੇਗਾ, ਪਰ ਪਰਿਵਾਰਕ ਜੀਵਨ ਵਿੱਚ ਕੁਝ ਉਤਾਰ-ਚੜ੍ਹਾਅ ਆ ਸਕਦੇ ਹਨ। ਇਨ੍ਹਾਂ ਜਾਤਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਇਹ ਸਾਲ ਸਿਹਤ ਦੇ ਪੱਖ ਤੋਂ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

ਉਪਾਅ: ਮਾਂ ਬਰਾਬਰ ਔਰਤ ਨੂੰ ਦੁੱਧ ਅਤੇ ਚੀਨੀ ਦਾਨ ਕਰਨਾ ਸ਼ੁਭ ਰਹੇਗਾ।

ਮੇਖ਼ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਬ੍ਰਿਸ਼ਭ ਰਾਸ਼ੀ

ਨਵਾਂ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਬਹੁਤ ਵਧੀਆ ਰਹੇਗਾ। ਪਰ, ਇਨ੍ਹਾਂ ਨੂੰ ਕਈ ਵਾਰ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਜੀਵਨ ਦੇ ਜ਼ਿਆਦਾਤਰ ਕੰਮਾਂ ਦੇ ਨਤੀਜੇ ਤੁਹਾਡੇ ਪੱਖ ਵਿੱਚ ਹੋਣਗੇ। ਤੁਸੀਂ ਕਾਰਜ ਸਥਾਨ ਦੇ ਵਾਤਾਵਰਣ ਨੂੰ ਸਮਝਦੇ ਹੋਏ ਕੰਮ ਕਰਨ ਦੇ ਮਾਮਲੇ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਕਰ ਸਕਦੇ ਹੋ। ਇਸ ਦੌਰਾਨ ਤੁਹਾਡੀ ਆਮਦਨ ਚੰਗੀ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਸੀਂ ਬੱਚਤ ਵੀ ਕਰ ਸਕੋਗੇ।

ਰਾਸ਼ੀਫਲ਼ 2026 ਭਵਿੱਖਬਾਣੀ ਕਰ ਰਿਹਾ ਹੈ ਕਿ ਨਵਾਂ ਸਾਲ ਜ਼ਮੀਨ, ਇਮਾਰਤ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਲਈ ਔਸਤ ਰਹੇਗਾ। ਇਸ ਦੇ ਨਾਲ਼ ਹੀ, ਇਹ ਸਾਲ ਪੜ੍ਹਾਈ ਕਰਨ ਵਾਲ਼ੇ ਵਿਦਿਆਰਥੀਆਂ ਲਈ ਅਨੁਕੂਲ ਰਹਿਣ ਦੀ ਉਮੀਦ ਹੈ। ਇਹ ਸਮਾਂ ਪ੍ਰੇਮ ਅਤੇ ਵਿਆਹ ਦੇ ਪੱਖ ਤੋਂ ਵੀ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਸਫਲਤਾ ਲਿਆਵੇਗਾ। ਪਰਿਵਾਰਕ ਜੀਵਨ ਦੀ ਗੱਲ ਕਰੀਏ ਤਾਂ ਤੁਹਾਡੇ ਘਰ ਅਤੇ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇਗੀ। ਦੂਜੇ ਪਾਸੇ, ਜੇਕਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ, ਤਾਂ ਤੁਹਾਡੀ ਸਿਹਤ ਸ਼ਾਨਦਾਰ ਰਹੇਗੀ।

ਉਪਾਅ: ਗਲ਼ੇ ਵਿੱਚ ਚਾਂਦੀ ਦੀ ਚੇਨ ਪਹਿਨੋ।

ਬ੍ਰਿਸ਼ਭ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਮਿਥੁਨ ਰਾਸ਼ੀ

ਨਵਾਂ ਸਾਲ ਮਿਥੁਨ ਰਾਸ਼ੀ ਦੇ ਲੋਕਾਂ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਹਾਲਾਂਕਿ, ਤੁਹਾਨੂੰ ਜ਼ਿਆਦਾਤਰ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ। ਕੰਮ, ਕਾਰੋਬਾਰ ਜਾਂ ਨੌਕਰੀ ਨਾਲ ਸਬੰਧਤ ਖੇਤਰਾਂ ਵਿੱਚ ਕੁਝ ਮੁਸ਼ਕਲਾਂ ਰਹਿ ਸਕਦੀਆਂ ਹਨ। ਪਰ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਤੋਂ ਬਾਅਦ ਤੁਹਾਨੂੰ ਕੰਮ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ। ਆਰਥਿਕ ਜੀਵਨ ਆਮ ਤੌਰ 'ਤੇ ਤੁਹਾਡੇ ਲਈ ਚੰਗਾ ਰਹੇਗਾ ਅਤੇ ਤੁਹਾਡੀ ਆਮਦਨ ਵਧੇਗੀ। ਦੂਜੇ ਪਾਸੇ, ਇਹ ਸਾਲ ਉਨ੍ਹਾਂ ਲੋਕਾਂ ਲਈ ਬਹੁਤ ਖਾਸ ਨਹੀਂ ਕਿਹਾ ਜਾ ਸਕਦਾ ਜਿਹੜੇ ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਔਸਤ ਨਤੀਜੇ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਸਾਲ ਵਿਦਿਆਰਥੀਆਂ ਲਈ ਕਾਫ਼ੀ ਅਨੁਕੂਲ ਰਹੇਗਾ।

ਇਹ ਸਾਲ ਪ੍ਰੇਮ ਜੀਵਨ ਦੇ ਨਾਲ਼-ਨਾਲ਼ ਉਨ੍ਹਾਂ ਲਈ ਵੀ ਚੰਗਾ ਰਹੇਗਾ, ਜਿਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ ਹੈ। ਪਰ, ਵਿਆਹੇ ਲੋਕਾਂ ਨੂੰ ਦੰਪਤੀ ਜੀਵਨ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰਿਵਾਰਕ ਜੀਵਨ ਦੀ ਗੱਲ ਕਰੀਏ ਤਾਂ ਇਹ ਖੁਸ਼ਹਾਲ ਰਹੇਗਾ। ਸਿਹਤ ਦੇ ਪੱਖ ਤੋਂ, ਇਹ ਸਾਲ ਮਿਲੇ-ਜੁਲੇ ਨਤੀਜੇ ਦੇਣ ਵਾਲ਼ਾ ਕਿਹਾ ਜਾਵੇਗਾ।

ਉਪਾਅ: ਜੇ ਸੰਭਵ ਹੋਵੇ, ਤਾਂ ਘੱਟੋ-ਘੱਟ 10 ਅੰਨ੍ਹੇ ਲੋਕਾਂ ਨੂੰ ਭੋਜਨ ਖੁਆਓ।

ਮਿਥੁਨ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਕਰਕ ਰਾਸ਼ੀ

ਨਵਾਂ ਸਾਲ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਥੋੜ੍ਹਾ ਕਮਜ਼ੋਰ ਹੋ ਸਕਦਾ ਹੈ। ਜੇਕਰ ਤੁਸੀਂ ਸਾਵਧਾਨੀ ਨਾਲ ਅੱਗੇ ਵਧੋਗੇ, ਤਾਂ ਤੁਸੀਂ ਅਨੁਕੂਲ ਨਤੀਜੇ ਪ੍ਰਾਪਤ ਕਰ ਸਕੋਗੇ। ਦੂਜੇ ਪਾਸੇ, ਇਸ ਰਾਸ਼ੀ ਦੇ ਨੌਕਰੀਪੇਸ਼ਾ ਅਤੇ ਕਾਰੋਬਾਰੀ ਜਾਤਕਾਂ ਨੂੰ ਕੰਮ ਵਿੱਚ ਜ਼ਿਆਦਾ ਭੱਜ-ਦੌੜ ਕਰਨੀ ਪੈ ਸਕਦੀ ਹੈ। ਹਾਲਾਂਕਿ, ਜੇਕਰ ਤੁਸੀਂ ਸੋਚ-ਸਮਝ ਕੇ ਕੰਮ ਕਰੋਗੇ, ਤਾਂ ਤੁਹਾਨੂੰ ਸਫਲਤਾ ਮਿਲੇਗੀ। ਇਸ ਸਾਲ ਤੁਹਾਡੀ ਆਮਦਨ ਚੰਗੀ ਰਹੇਗੀ, ਪਰ ਫਿਰ ਵੀ ਤੁਹਾਨੂੰ ਬੱਚਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਵਿਦਿਆਰਥੀਆਂ ਲਈ ਇਹ ਸਾਲ ਮਿਲਿਆ-ਜੁਲਿਆ ਹੋ ਸਕਦਾ ਹੈ। ਜੇਕਰ ਤੁਸੀਂ ਤਣਾਅ-ਮੁਕਤ ਹੋ ਕੇ ਪੜ੍ਹਾਈ ਕਰਦੇ ਹੋ, ਤਾਂ ਤੁਹਾਨੂੰ ਚੰਗੇ ਨਤੀਜੇ ਮਿਲਣਗੇ।

ਤੁਹਾਨੂੰ ਪ੍ਰੇਮ ਜੀਵਨ ਵਿੱਚ ਰਿਸ਼ਤੇ ਨੂੰ ਬਹੁਤ ਧਿਆਨ ਨਾਲ ਸੰਭਾਲਣਾ ਪਵੇਗਾ, ਤਾਂ ਹੀ ਤੁਸੀਂ ਰਿਸ਼ਤੇ ਵਿੱਚ ਮਿਠਾਸ ਕਾਇਮ ਰੱਖ ਸਕੋਗੇ। ਹਾਲਾਂਕਿ, ਸਾਲ ਦਾ ਦੂਜਾ ਹਿੱਸਾ ਵਿਆਹ-ਯੋਗ ਜਾਤਕਾਂ ਦੇ ਨਾਲ਼-ਨਾਲ਼ ਵਿਆਹੇ ਲੋਕਾਂ ਲਈ ਵੀ ਸਭ ਤੋਂ ਵਧੀਆ ਰਹੇਗਾ। ਇਸ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ਼ ਬਿਹਤਰ ਸਬੰਧ ਕਾਇਮ ਰੱਖ ਸਕੋਗੇ। ਪਰ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਤੋਂ ਬਚਣਾ ਪਵੇਗਾ। ਜੇਕਰ ਤੁਸੀਂ ਨਵੇਂ ਸਾਲ ਵਿੱਚ ਆਪਣੀ ਸਿਹਤ ਦਾ ਧਿਆਨ ਰੱਖੋਗੇ, ਤਾਂ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ।

ਉਪਾਅ: ਨਿਯਮਿਤ ਰੂਪ ਨਾਲ਼ ਮੱਥੇ 'ਤੇ ਕੇਸਰ ਜਾਂ ਹਲਦੀ ਦਾ ਟਿੱਕਾ ਲਗਾਓ।

ਕਰਕ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਿੰਘ ਰਾਸ਼ੀ

ਨਵਾਂ ਸਾਲ ਸਿੰਘ ਰਾਸ਼ੀ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਖਾਸ ਕਰਕੇ ਸਾਲ ਦਾ ਪਹਿਲਾ ਹਿੱਸਾ ਮੁਕਾਬਲਤਨ ਬਿਹਤਰ ਰਹੇਗਾ। ਇਸ ਸਾਲ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰਨ ਤੋਂ ਬਾਅਦ ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਵਿੱਤੀ ਜੀਵਨ ਲਈ ਸਾਲ ਦਾ ਪਹਿਲਾ ਹਿੱਸਾ ਨਾ ਕੇਵਲ ਆਮਦਨ ਦੇ ਪੱਖ ਤੋਂ, ਸਗੋਂ ਬੱਚਤ ਦੇ ਪੱਖ ਤੋਂ ਵੀ ਚੰਗਾ ਕਿਹਾ ਜਾਵੇਗਾ। ਇਸ ਦੇ ਨਾਲ਼ ਹੀ, ਇਸ ਸਾਲ ਦਾ ਦੂਜਾ ਹਿੱਸਾ ਤੁਹਾਡੇ ਲਈ ਬਹੁਤ ਸਾਰੇ ਖਰਚੇ ਲਿਆ ਸਕਦਾ ਹੈ। ਇਹ ਸਮਾਂ ਉਨ੍ਹਾਂ ਲੋਕਾਂ ਲਈ ਔਸਤ ਰਹੇਗਾ, ਜਿਹੜੇ ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਪੜ੍ਹਾਈ ਦੇ ਪੱਖ ਤੋਂ, ਇਸ ਰਾਸ਼ੀ ਦੇ ਵਿਦਿਆਰਥੀਆਂ ਲਈ ਸਾਲ ਦਾ ਪਹਿਲਾ ਹਿੱਸਾ ਬਹੁਤ ਵਧੀਆ ਰਹਿਣ ਵਾਲ਼ਾ ਹੈ, ਜਦੋਂ ਕਿ ਸਾਲ ਦਾ ਦੂਜਾ ਹਿੱਸਾ ਘਰ ਤੋਂ ਦੂਰ ਪੜ੍ਹਾਈ ਕਰਨ ਵਾਲ਼ੇ ਵਿਦਿਆਰਥੀਆਂ ਲਈ ਸ਼ੁਭ ਰਹੇਗਾ।

ਇਸ ਦੇ ਨਾਲ ਹੀ, ਸਿੰਘ ਰਾਸ਼ੀ ਦੇ ਹੋਰ ਵਿਦਿਆਰਥੀਆਂ ਨੂੰ ਥੋੜੇ ਕਮਜ਼ੋਰ ਨਤੀਜੇ ਮਿਲ ਸਕਦੇ ਹਨ। ਪ੍ਰੇਮ ਜੀਵਨ ਲਈ, ਸਾਲ ਦਾ ਪਹਿਲਾ ਹਿੱਸਾ ਅਨੁਕੂਲ ਹੋ ਸਕਦਾ ਹੈ ਅਤੇ ਦੂਜਾ ਹਿੱਸਾ ਔਸਤ ਹੋ ਸਕਦਾ ਹੈ। ਵਿਆਹ ਅਤੇ ਦੰਪਤੀ ਜੀਵਨ ਨਾਲ਼ ਸਬੰਧਤ ਮਾਮਲਿਆਂ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਦੇਖੀ ਜਾ ਸਕਦੀ ਹੈ। ਪਰਿਵਾਰਕ ਜੀਵਨ ਲਈ ਇਹ ਸਾਲ ਨਾ ਤਾਂ ਬਹੁਤ ਚੰਗਾ ਅਤੇ ਨਾ ਹੀ ਬਹੁਤ ਮਾੜਾ ਕਿਹਾ ਜਾ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਇਸ ਸਾਲ ਤੁਹਾਡੀ ਸਿਹਤ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।

ਉਪਾਅ: ਹਮੇਸ਼ਾ ਆਪਣੇ ਨਾਲ ਚਾਂਦੀ ਦਾ ਇੱਕ ਚਕੋਰ ਟੁਕੜਾ ਰੱਖੋ।

ਸਿੰਘ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਕੰਨਿਆ ਰਾਸ਼ੀ

ਨਵਾਂ ਸਾਲ ਕੰਨਿਆ ਰਾਸ਼ੀ ਦੇ ਲੋਕਾਂ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਇਹ ਸਾਲ ਕੁਝ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਕਮਜ਼ੋਰ ਨਤੀਜੇ ਦੇ ਸਕਦਾ ਹੈ। ਕਾਰਜ ਸਥਾਨ ਵਿੱਚ ਸੋਚ-ਸਮਝ ਕੇ ਕੰਮ ਕਰਨ ਨਾਲ਼ ਇਨ੍ਹਾਂ ਜਾਤਕਾਂ ਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ। ਆਰਥਿਕ ਜੀਵਨ ਵੀ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਲੋਕਾਂ ਲਈ ਸਮਾਂ ਚੰਗਾ ਕਿਹਾ ਜਾਵੇਗਾ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਦੇ ਰਹਿਣਗੇ।

ਰਾਸ਼ੀਫਲ਼ 2026 ਦੇ ਅਨੁਸਾਰ, ਸਾਲ ਦਾ ਦੂਜਾ ਅੱਧ ਪ੍ਰੇਮ ਜੀਵਨ ਲਈ ਬਿਹਤਰ ਰਹੇਗਾ। ਨਾਲ਼ ਹੀ, ਸਾਲ ਦਾ ਦੂਜਾ ਅੱਧ ਵਿਆਹ ਅਤੇ ਦੰਪਤੀ ਜੀਵਨ ਨਾਲ਼ ਸਬੰਧਤ ਮਾਮਲਿਆਂ ਲਈ ਸ਼ੁਭ ਰਹੇਗਾ। ਪਰ, ਤੁਹਾਨੂੰ ਨਵੰਬਰ-ਦਸੰਬਰ ਦੇ ਮਹੀਨੇ ਵਿੱਚ ਥੋੜ੍ਹਾ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਹ ਦੋ ਮਹੀਨੇ ਤੁਹਾਡੇ ਲਈ ਕਮਜ਼ੋਰ ਹੋ ਸਕਦੇ ਹਨ। ਪਰਿਵਾਰਕ ਜੀਵਨ ਖੁਸ਼ੀ ਅਤੇ ਸ਼ਾਂਤੀ ਨਾਲ ਭਰਪੂਰ ਰਹੇਗਾ ਅਤੇ ਕੋਈ ਸਮੱਸਿਆ ਨਹੀਂ ਹੋਵੇਗੀ। ਪਰ ਤੁਹਾਨੂੰ ਇਸ ਸਾਲ ਸਿਹਤ ਦੇ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਕਾਲ਼ੀ ਗਾਂ ਦੀ ਸੇਵਾ ਕਰਨਾ ਸ਼ੁਭ ਰਹੇਗਾ।

ਕੰਨਿਆ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲ਼ਿਆਂ ਲਈ ਨਵਾਂ ਸਾਲ ਕਾਫ਼ੀ ਅਨੁਕੂਲ ਰਹੇਗਾ। ਹਾਲਾਂਕਿ ਜੀਵਨ ਦੇ ਕੁਝ ਖੇਤਰਾਂ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ, ਪਰ ਜ਼ਿਆਦਾਤਰ ਕੰਮਾਂ ਦੇ ਨਤੀਜੇ ਤੁਹਾਡੇ ਪੱਖ ਵਿੱਚ ਹੋਣ ਦੀ ਸੰਭਾਵਨਾ ਹੈ। ਨਵੇਂ ਸਾਲ ਵਿੱਚ ਕਾਰਜ ਸਥਾਨ ਵਿੱਚ ਤੁਹਾਨੂੰ ਜੋ ਨਤੀਜੇ ਮਿਲਣਗੇ, ਉਹ ਤੁਹਾਡੀ ਮਿਹਨਤ ਦੇ ਅਨੁਸਾਰ ਹੋਣਗੇ। ਨੌਕਰੀਪੇਸ਼ਾ ਜਾਤਕਾਂ ਦੇ ਲਈ ਸਾਲ ਬਿਹਤਰ ਰਹੇਗਾ। ਹਾਲਾਂਕਿ, ਕਾਰੋਬਾਰ ਨਾਲ ਜੁੜੇ ਲੋਕ ਵੀ ਸਖ਼ਤ ਮਿਹਨਤ ਦੇ ਆਧਾਰ 'ਤੇ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਤੁਹਾਨੂੰ ਵਿੱਤੀ ਜੀਵਨ ਵਿੱਚ ਵੀ ਪੈਸੇ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਆਵੇਗੀ। ਜੇਕਰ ਤੁਸੀਂ ਨਵੇਂ ਸਾਲ ਵਿੱਚ ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਸ ਦਿਸ਼ਾ ਵਿੱਚ ਅੱਗੇ ਵਧ ਸਕਦੇ ਹੋ, ਕਿਉਂਕਿ ਇਹ ਸਾਲ ਨਵੀਂ ਖਰੀਦਦਾਰੀ ਲਈ ਅਨੁਕੂਲ ਰਹੇਗਾ। ਮੁਕਾਬਲੇ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਖੇਤਰ ਵਿੱਚ ਵੀ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਇਸ ਸਾਲ ਵਿਦਿਆਰਥੀ ਪੜ੍ਹਾਈ ਤੋਂ ਭਟਕ ਸਕਦੇ ਹਨ। ਪਰ ਜੇਕਰ ਉਹ ਲਗਨ ਨਾਲ਼ ਪੜ੍ਹਾਈ ਕਰਦੇ ਹਨ, ਤਾਂ ਉਨ੍ਹਾਂ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਪ੍ਰੇਮ ਜੀਵਨ ਵਿੱਚ, ਸਾਥੀ ਨਾਲ ਰਿਸ਼ਤੇ ਵਿੱਚ ਕੁਝ ਗਲਤਫਹਿਮੀਆਂ ਦੇ ਕਾਰਨ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਬੁੱਧੀ ਦੀ ਵਰਤੋਂ ਕਰਕੇ ਤੁਸੀਂ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਯੋਗ ਹੋਵੋਗੇ। ਨਵਾਂ ਸਾਲ ਵਿਆਹ ਅਤੇ ਵਿਆਹੁਤਾ ਜੀਵਨ ਦੋਵਾਂ ਲਈ ਅਨੁਕੂਲ ਹੋਣ ਦੀ ਬਹੁਤ ਸੰਭਾਵਨਾ ਹੈ। ਪਰਿਵਾਰਕ ਜੀਵਨ ਵੀ ਆਮ ਤੌਰ 'ਤੇ ਸੰਤੁਲਿਤ ਰਹੇਗਾ। ਸਿਹਤ ਦੇ ਪੱਖ ਤੋਂ, ਜੇਕਰ ਤੁਸੀਂ ਸਹੀ ਖੁਰਾਕ ਅਪਣਾਉਂਦੇ ਹੋ ਤਾਂ ਤੁਹਾਡੀ ਸਿਹਤ ਚੰਗੀ ਰਹਿ ਸਕਦੀ ਹੈ।

ਉਪਾਅ: ਤਾਮਸਿਕ ਚੀਜ਼ਾਂ ਜਿਵੇਂ ਕਿ ਮਾਸ, ਸ਼ਰਾਬ ਆਦਿ ਤੋਂ ਦੂਰ ਰਹੋ ਅਤੇ ਆਪਣੇ ਚਰਿੱਤਰ ਨੂੰ ਸਾਫ਼ ਰੱਖੋ।

ਤੁਲਾ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਹੁਣ ਘਰ ਵਿੱਚ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਬ੍ਰਿਸ਼ਚਕ ਰਾਸ਼ੀ

ਨਵਾਂ ਸਾਲ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦਾ ਪਹਿਲਾ ਹਿੱਸਾ ਕਮਜ਼ੋਰ ਅਤੇ ਦੂਜਾ ਹਿੱਸਾ ਚੰਗਾ ਰਹੇਗਾ। ਹਾਲਾਂਕਿ, ਤੁਹਾਨੂੰ ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਵਿੱਚ ਖਾਸ ਤੌਰ 'ਤੇ ਸਾਵਧਾਨ ਰਹਿਣਾ ਪਵੇਗਾ। ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਜੇਕਰ ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਅਤੇ ਤਜਰਬੇਕਾਰ ਲੋਕਾਂ ਦੇ ਮਾਰਗਦਰਸ਼ਨ ਵਿੱਚ ਕੰਮ ਕਰੋਗੇ ਤਾਂ ਤੁਸੀਂ ਸਾਰਥਕ ਨਤੀਜੇ ਪ੍ਰਾਪਤ ਕਰ ਸਕੋਗੇ।

ਸਾਲ ਦਾ ਦੂਜਾ ਹਿੱਸਾ ਵਿੱਤੀ ਜੀਵਨ ਲਈ ਚੰਗਾ ਕਿਹਾ ਜਾਵੇਗਾ। ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਦੇ ਚਾਹਵਾਨ ਜਾਤਕਾਂ ਨੂੰ ਇਸ ਰਸਤੇ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ। ਪ੍ਰੇਮ ਜੀਵਨ ਵਿੱਚ, ਤੁਹਾਨੂੰ ਰਿਸ਼ਤਿਆਂ ਵਿੱਚ ਸੰਤੁਲਨ ਬਣਾ ਕੇ ਰੱਖਣਾ ਪਵੇਗਾ, ਪਰ ਸਾਲ ਦਾ ਦੂਜਾ ਹਿੱਸਾ ਕਾਫ਼ੀ ਅਨੁਕੂਲ ਰਹੇਗਾ। ਪਰਿਵਾਰਕ ਜੀਵਨ ਵੀ ਖੁਸ਼ੀ ਅਤੇ ਸ਼ਾਂਤੀ ਨਾਲ ਭਰਪੂਰ ਰਹੇਗਾ। ਸਿਹਤ ਦੀ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਤੁਹਾਡੀ ਸਿਹਤ ਨਾਜ਼ੁਕ ਰਹਿ ਸਕਦੀ ਹੈ।

ਉਪਾਅ: ਸਰੀਰ ਦੇ ਉੱਪਰਲੇ ਹਿੱਸੇ ਵਿੱਚ ਚਾਂਦੀ ਪਹਿਨੋ।

ਬ੍ਰਿਸ਼ਚਕ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਧਨੂੰ ਰਾਸ਼ੀ

ਸਾਲ 2026 ਧਨੂੰ ਰਾਸ਼ੀ ਦੇ ਲੋਕਾਂ ਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਪਰ ਫਿਰ ਵੀ ਤੁਹਾਨੂੰ ਇਸ ਸਾਲ ਸਾਵਧਾਨੀ ਨਾਲ ਅੱਗੇ ਵਧਣਾ ਹੋਵੇਗਾ। ਇਹਨਾਂ ਲੋਕਾਂ ਲਈ ਕਰੀਅਰ ਦੇ ਖੇਤਰ ਵਿੱਚ ਮਿਹਨਤ ਅਤੇ ਵਚਨਬੱਧਤਾ ਨਾਲ਼ ਕੰਮ ਕਰਨਾ ਜ਼ਰੂਰੀ ਹੋਵੇਗਾ। ਤੁਹਾਨੂੰ ਆਲਸ ਅਤੇ ਲਾਪਰਵਾਹੀ ਤੋਂ ਬਚਣਾ ਪਵੇਗਾ, ਤਾਂ ਹੀ ਤੁਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕੋਗੇ। ਇਹ ਸਾਲ ਵਿੱਤੀ ਜੀਵਨ ਲਈ ਔਸਤ ਹੋਣ ਦੀ ਸੰਭਾਵਨਾ ਹੈ। ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਲੋਕਾਂ ਲਈ ਇਸ ਵਿਚਾਰ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਜਾਵੇਗੀ, ਕਿਉਂਕਿ ਇਹ ਸਮਾਂ ਕਮਜ਼ੋਰ ਰਹਿ ਸਕਦਾ ਹੈ। ਵਿਦਿਆਰਥੀਆਂ ਨੂੰ ਇਸ ਸਾਲ ਵਿੱਚ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਣਗੇ।

ਸਾਲ ਦਾ ਪਹਿਲਾ ਹਿੱਸਾ ਜ਼ਿਆਦਾਤਰ ਵਿਦਿਆਰਥੀਆਂ ਲਈ ਅਨੁਕੂਲ ਰਹੇਗਾ, ਜਦੋਂ ਕਿ ਦੂਜਾ ਹਿੱਸਾ ਸ਼ੋਧ ਦੇ ਵਿਦਿਆਰਥੀਆਂ ਲਈ ਬਿਹਤਰ ਸਿੱਧ ਹੋਵੇਗਾ। ਪ੍ਰੇਮ ਜੀਵਨ ਵੀ ਮਿਠਾਸ ਨਾਲ ਭਰਪੂਰ ਰਹੇਗਾ। ਸਾਲ 2026 ਦਾ ਪਹਿਲਾ ਹਿੱਸਾ ਵਿਆਹ ਅਤੇ ਦੰਪਤੀ ਜੀਵਨ ਨਾਲ ਸਬੰਧਤ ਮਾਮਲਿਆਂ ਲਈ ਬਿਹਤਰ ਕਿਹਾ ਜਾਵੇਗਾ। ਪਰਿਵਾਰਕ ਜੀਵਨ ਸ਼ਾਂਤੀਪੂਰਣ ਰਹੇਗਾ ਅਤੇ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾਲਾਂਕਿ, ਇਨ੍ਹਾਂ ਜਾਤਕਾਂ ਨੂੰ ਇਸ ਸਾਲ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਤਾਂ ਹੀ ਇਹ ਸਿਹਤਮੰਦ ਰਹਿ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਹਿੱਸੇ ਦੇ ਮੁਕਾਬਲੇ ਸਾਲ ਦੇ ਦੂਜੇ ਹਿੱਸੇ ਵਿੱਚ ਸਿਹਤ ਦੇ ਪ੍ਰਤੀ ਵਧੇਰੇ ਸਾਵਧਾਨ ਰਹੋ।

ਉਪਾਅ: ਕਾਂ ਜਾਂ ਮੱਝ ਨੂੰ ਦੁੱਧ ਅਤੇ ਚੌਲ਼ ਖੁਆਓ।

ਧਨੂੰ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਮਕਰ ਰਾਸ਼ੀ

ਨਵਾਂ ਸਾਲ ਮਕਰ ਰਾਸ਼ੀ ਦੇ ਲੋਕਾਂ ਲਈ ਆਮ ਤੌਰ 'ਤੇ ਅਨੁਕੂਲ ਰਹੇਗਾ। ਇਹ ਸਮਾਂ ਕੁਝ ਖੇਤਰਾਂ ਵਿੱਚ ਸਮੱਸਿਆਵਾਂ ਲਿਆ ਸਕਦਾ ਹੈ, ਜਦੋਂ ਕਿ ਕੁਝ ਖੇਤਰਾਂ ਲਈ ਚੰਗਾ ਰਹੇਗਾ। ਤੁਹਾਨੂੰ ਕਾਰਜ ਸਥਾਨ ਵਿੱਚ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ। ਕਾਰੋਬਾਰ ਨਾਲ ਸਬੰਧਤ ਭੱਜ-ਦੌੜ ਨਾਲ਼ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣਗੇ। ਇਸ ਸਾਲ ਤੁਹਾਡੀ ਆਮਦਨ ਦਾ ਪ੍ਰਵਾਹ ਚੰਗਾ ਰਹੇਗਾ, ਪਰ ਫਿਰ ਵੀ ਤੁਹਾਨੂੰ ਬੱਚਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।

ਜ਼ਮੀਨ, ਇਮਾਰਤ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਜਾਤਕਾਂ ਨੂੰ ਥੋੜ੍ਹੀ ਮਿਹਨਤ ਤੋਂ ਬਾਅਦ ਸਫਲਤਾ ਮਿਲੇਗੀ। ਵਿਦਿਆਰਥੀਆਂ ਨੂੰ ਵੀ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਣਗੇ। ਪ੍ਰੇਮ ਜੀਵਨ ਵਿੱਚ, ਜੇਕਰ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ਼ ਆਪਣੇ ਰਿਸ਼ਤੇ ਵਿੱਚ ਮਾਣ-ਮਰਿਆਦਾ ਬਣਾ ਕੇ ਰੱਖਦੇ ਹੋ, ਤਾਂ ਹਾਲਾਤ ਤੁਹਾਡੇ ਪੱਖ ਵਿੱਚ ਹੋਣਗੇ। ਸਾਲ ਦਾ ਦੂਜਾ ਅੱਧ ਪਿਆਰ, ਵਿਆਹ ਅਤੇ ਦੰਪਤੀ ਜੀਵਨ ਲਈ ਬਹੁਤ ਸ਼ੁਭ ਰਹੇਗਾ। ਜੇਕਰ ਤੁਸੀਂ ਪਰਿਵਾਰਕ ਜੀਵਨ ਵਿੱਚ ਗਲਤਫਹਿਮੀਆਂ ਤੋਂ ਬਚਦੇ ਹੋ, ਤਾਂ ਤੁਸੀਂ ਸਮੱਸਿਆਵਾਂ ਤੋਂ ਦੂਰ ਰਹਿ ਸਕੋਗੇ। ਸਿਹਤ ਦੇ ਮਾਮਲੇ ਵਿੱਚ, ਜੇਕਰ ਤੁਸੀਂ ਆਪਣੀ ਖੁਰਾਕ ਨੂੰ ਸੰਤੁਲਿਤ ਰੱਖਦੇ ਹੋ, ਤਾਂ ਤੁਹਾਡੀ ਸਿਹਤ ਚੰਗੀ ਰਹੇਗੀ।

ਉਪਾਅ: ਆਪਣੀ ਜੇਬ ਵਿੱਚ ਚਾਂਦੀ ਦੀ ਇੱਕ ਠੋਸ ਗੋਲ਼ੀ ਰੱਖਣਾ ਸ਼ੁਭ ਹੋਵੇਗਾ।

ਮਕਰ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਲੋਕਾਂ ਲਈ ਨਵਾਂ ਸਾਲ ਥੋੜ੍ਹਾ ਕਮਜ਼ੋਰ ਹੋ ਸਕਦਾ ਹੈ। ਪਰ, ਇਸ ਸਾਲ, ਤੁਹਾਡੇ ਉੱਤੇ ਬ੍ਰਹਸਪਤੀ ਦੇ ਅਸ਼ੀਰਵਾਦ ਕਾਰਨ ਤੁਹਾਡਾ ਜੀਵਨ ਸੰਤੁਲਿਤ ਰਹੇਗਾ। ਹਾਲਾਂਕਿ, ਦੂਜੇ ਗ੍ਰਹਾਂ ਦੀ ਸਥਿਤੀ ਬਹੁਤ ਮੱਦਦਗਾਰ ਨਹੀਂ ਕਹੀ ਜਾ ਸਕਦੀ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਜੀਵਨ ਵਿੱਚ ਧਿਆਨ ਨਾਲ ਅੱਗੇ ਵਧਦੇ ਹੋ, ਤਾਂ ਤੁਸੀਂ ਕੰਮ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਕਰ ਸਕੋਗੇ। ਕਾਰਜ ਸਥਾਨ ਵਿੱਚ ਪ੍ਰਤੀਬੱਧਤਾ ਨਾਲ਼ ਕੰਮ ਕਰੋ, ਪਰ ਤੁਹਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਰਾਸ਼ੀਫਲ਼ 2026 ਦੇ ਅਨੁਸਾਰ, ਇਹ ਸਾਲ ਵਿੱਤੀ ਜੀਵਨ ਲਈ ਥੋੜ੍ਹਾ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਤੁਹਾਡੀ ਆਮਦਨ ਠੀਕ ਰਹੇਗੀ, ਪਰ ਤੁਹਾਨੂੰ ਬੱਚਤ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਲੋਕ ਜ਼ਮੀਨ, ਜਾਇਦਾਦ ਜਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਥੋੜ੍ਹਾ ਕਮਜ਼ੋਰ ਹੋ ਸਕਦਾ ਹੈ।

ਇਸ ਰਾਸ਼ੀ ਦੇ ਵਿਦਿਆਰਥੀਆਂ ਲਈ ਸਮਾਂ ਆਮ ਤੌਰ 'ਤੇ ਅਨੁਕੂਲ ਰਹੇਗਾ, ਖਾਸ ਕਰਕੇ ਜਿਹੜੇ ਵਿਦਿਆਰਥੀ ਮਿਹਨਤ ਨਾਲ ਪੜ੍ਹਾਈ ਕਰਦੇ ਹਨ, ਨਵਾਂ ਸਾਲ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗਾ। ਸਾਲ ਦਾ ਪਹਿਲਾ ਹਿੱਸਾ ਪ੍ਰੇਮ ਜੀਵਨ ਲਈ ਚੰਗਾ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਦੂਜਾ ਹਿੱਸਾ ਥੋੜ੍ਹਾ ਕਮਜ਼ੋਰ ਹੋ ਸਕਦਾ ਹੈ। ਸਾਲ 2026 ਦਾ ਪਹਿਲਾ ਹਿੱਸਾ ਵਿਆਹ ਅਤੇ ਦੰਪਤੀ ਜੀਵਨ ਦੋਵਾਂ ਲਈ ਬਿਹਤਰ ਸਿੱਧ ਹੋਵੇਗਾ। ਪਰ ਤੁਹਾਨੂੰ ਆਪਸੀ ਗਲਤਫਹਿਮੀਆਂ ਤੋਂ ਬਚਣਾ ਹੋਵੇਗਾ। ਪਰਿਵਾਰਕ ਜੀਵਨ ਲਈ, ਸਮਾਂ ਕਮਜ਼ੋਰ ਹੋਣ ਕਾਰਨ ਪਰਿਵਾਰ ਵਿੱਚ ਕੁਝ ਸਮੱਸਿਆਵਾਂ ਬਣ ਸਕਦੀਆਂ ਹਨ। ਇਸ ਸਾਲ ਸਿਹਤ ਦੇ ਪ੍ਰਤੀ ਲਾਪਰਵਾਹੀ ਤੋਂ ਬਚੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ।

ਉਪਾਅ: ਗਲ਼ੇ ਵਿੱਚ ਚਾਂਦੀ ਪਹਿਨਣਾ ਸ਼ੁਭ ਰਹੇਗਾ।

ਕੁੰਭ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਮੀਨ ਰਾਸ਼ੀ

ਨਵਾਂ ਸਾਲ ਮੀਨ ਰਾਸ਼ੀ ਦੇ ਲੋਕਾਂ ਲਈ ਮਿਲਿਆ-ਜੁਲਿਆ ਹੋ ਸਕਦਾ ਹੈ। ਇਹ ਸਮਾਂ ਕੁਝ ਖੇਤਰਾਂ ਵਿੱਚ ਸਕਾਰਾਤਮਕ ਨਤੀਜੇ ਅਤੇ ਕੁਝ ਵਿੱਚ ਨਕਾਰਾਤਮਕ ਨਤੀਜੇ ਲਿਆ ਸਕਦਾ ਹੈ। ਪਰ ਫਿਰ ਵੀ ਤੁਹਾਨੂੰ ਜੀਵਨ ਦੇ ਕਈ ਖੇਤਰਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਸਫਲਤਾ ਦੇ ਰਾਹ 'ਤੇ ਅੱਗੇ ਵਧਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਤੁਸੀਂ ਆਪਣੇ ਕਰੀਅਰ ਵਿੱਚ ਸੰਤੁਲਨ ਬਣਾ ਕੇ ਰੱਖ ਸਕੋਗੇ। ਹਾਲਾਂਕਿ, ਆਪਣੀ ਸਿਹਤ ਦੇ ਅਨੁਸਾਰ ਕੰਮ ਕਰੋ ਅਤੇ ਆਪਣੇ ਆਪ 'ਤੇ ਬਹੁਤ ਜ਼ਿਆਦਾ ਬੋਝ ਨਾ ਪਾਓ। ਅਜਿਹੀ ਸਥਿਤੀ ਵਿੱਚ, ਤੁਹਾਡਾ ਕਰੀਅਰ ਅਤੇ ਸਿਹਤ ਦੋਵੇਂ ਸੰਤੁਲਿਤ ਰਹਿਣਗੇ।

ਇਸ ਦੇ ਉਲਟ, ਜੇਕਰ ਤੁਸੀਂ ਆਪਣੀ ਸਮਰੱਥਾ ਤੋਂ ਵੱਧ ਮਿਹਨਤ ਕਰਦੇ ਹੋ, ਤਾਂ ਇਸ ਦਾ ਬੁਰਾ ਪ੍ਰਭਾਵ ਤੁਹਾਡੀ ਸਿਹਤ 'ਤੇ ਦੇਖਿਆ ਜਾ ਸਕਦਾ ਹੈ। ਇਹ ਸਾਲ ਵਿੱਤੀ ਜੀਵਨ ਲਈ ਅਨੁਕੂਲ ਕਿਹਾ ਜਾ ਸਕਦਾ ਹੈ, ਪਰ ਦੂਜਾ ਅੱਧ ਪਹਿਲੇ ਛੇ ਮਹੀਨਿਆਂ ਨਾਲ਼ੋਂ ਬਿਹਤਰ ਰਹੇਗਾ। ਸਾਲ ਦਾ ਦੂਜਾ ਅੱਧ ਮੀਨ ਰਾਸ਼ੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਸਫਲਤਾ ਦੇਣ ਲਈ ਕੰਮ ਕਰੇਗਾ। ਪਿਆਰ ਅਤੇ ਵਿਆਹ ਨਾਲ ਸਬੰਧਤ ਮਾਮਲਿਆਂ ਦੀ ਗੱਲ ਕਰੀਏ ਤਾਂ ਸਾਲ ਦਾ ਦੂਜਾ ਅੱਧ ਯਾਨੀ ਕਿ ਜੁਲਾਈ ਤੋਂ ਦਸੰਬਰ ਤੱਕ ਬਹੁਤ ਸ਼ੁਭ ਰਹਿਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਘਰ ਵਿੱਚ ਸਾਵਧਾਨੀ ਰੱਖਦੇ ਹੋ, ਤਾਂ ਪਰਿਵਾਰ ਦੇ ਮੈਂਬਰਾਂ ਨਾਲ ਸਬੰਧ ਮਿੱਠੇ ਰਹਿਣਗੇ। ਸਿਹਤ ਦੇ ਲਿਹਾਜ਼ ਨਾਲ਼ ਇਹ ਸਾਲ ਥੋੜ੍ਹਾ ਕਮਜ਼ੋਰ ਰਹਿਣ ਦੀ ਉਮੀਦ ਹੈ, ਇਸ ਲਈ ਇਸ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖੋ।

ਉਪਾਅ: ਬੋਹੜ ਦੇ ਰੁੱਖ ਦੀਆਂ ਜੜ੍ਹਾਂ ਵਿੱਚ ਮਿੱਠਾ ਦੁੱਧ ਚੜ੍ਹਾਓ।

ਮੀਨ ਰਾਸ਼ੀਫਲ਼ 2026 ਵਿਸਥਾਰ ਸਹਿਤ ਪੜ੍ਹੋ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2026 ਵਿੱਚ ਕਰਕ ਰਾਸ਼ੀ ਵਾਲ਼ਿਆਂ ਦਾ ਕਰੀਅਰ ਕਿਹੋ-ਜਿਹਾ ਰਹੇਗਾ?

ਰਾਸ਼ੀਫਲ਼ 2026 ਦੇ ਅਨੁਸਾਰ, ਇਹ ਸਾਲ ਕਰਕ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਲਈ ਥੋੜ੍ਹਾ ਉਤਾਰ-ਚੜ੍ਹਾਅ ਵਾਲ਼ਾ ਹੋ ਸਕਦਾ ਹੈ।

2. ਸਾਲ 2026 ਵਿੱਚ ਮੇਖ਼ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ ਕਿਹੋ-ਜਿਹਾ ਰਹੇਗਾ?

ਸਾਲ 2026 ਵਿੱਚ ਮੇਖ਼ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ ਔਸਤ ਰਹੇਗਾ।

3. ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਲਈ ਸਾਲ 2026 ਕਿਹੋ-ਜਿਹਾ ਰਹੇਗਾ?

ਸਾਲ 2026 ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਮਿਲੇ-ਜੁਲੇ ਨਤੀਜੇ ਲੈ ਕੇ ਆ ਸਕਦਾ ਹੈ।

Talk to Astrologer Chat with Astrologer