ਮਹੂਰਤ 2026

Author: Charu Lata | Updated Tue, 23 Sep 2025 01:10 PM IST

ਐਸਟ੍ਰੋਸੇਜ ਦੇ ਇਸ ਲੇਖ਼ “ਮਹੂਰਤ 2026” ਦੇ ਮਾਧਿਅਮ ਤੋਂ ਤੁਹਾਨੂੰ ਸਾਲ 2026 ਦੇ ਸ਼ੁਭ ਮਹੂਰਤਾਂ ਦੀ ਜਾਣਕਾਰੀ ਮਿਲੇਗੀ। ਸਨਾਤਨ ਧਰਮ ਵਿੱਚ ਸ਼ੁਭ ਮਹੂਰਤ ਦਾ ਖ਼ਾਸ ਮਹੱਤਵ ਹੁੰਦਾ ਹੈ। ਇਹ ਇੱਕ ਖਾਸ ਸਮੇਂ ਨੂੰ ਦਰਸਾਉਂਦਾ ਹੈ, ਜਿਸ ਨੂੰ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਕਾਰਜ ਦੀ ਸ਼ੁਰੂਆਤ ਲਈ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ। ਸ਼ੁਭ ਮਹੂਰਤ ਜੋਤਿਸ਼ ਗਣਨਾ ਦੇ ਆਧਾਰ 'ਤੇ ਗ੍ਰਹਿ, ਨਕਸ਼ੱਤਰ, ਤਿਥੀ, ਵਾਰ ਅਤੇ ਯੋਗ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਤ ਕੀਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਕੰਮ ਸ਼ੁਭ ਮਹੂਰਤ ਵਿੱਚ ਸ਼ੁਰੂ ਕੀਤਾ ਜਾਂਦਾ ਹੈ, ਤਾਂ ਉਸ ਵਿੱਚ ਸਫਲਤਾ, ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਯਕੀਨੀ ਹੁੰਦੀ ਹੈ। ਸ਼ੁਭ ਮਹੂਰਤ ਦੀ ਚੋਣ ਵਿਆਹ, ਗ੍ਰਹਿ-ਪ੍ਰਵੇਸ਼, ਅੰਨਪ੍ਰਾਸ਼ਨ, ਨਾਮਕਰਣ, ਯਾਤਰਾ, ਕਾਰੋਬਾਰ ਦੀ ਸ਼ੁਰੂਆਤ ਆਦਿ ਸਾਰੇ ਮਹੱਤਵਪੂਰਣ ਕੰਮਾਂ ਲਈ ਜ਼ਰੂਰੀ ਮੰਨੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ੁਭ ਮਹੂਰਤ 'ਤੇ ਕੀਤਾ ਗਿਆ ਕੰਮ ਨਾ ਕੇਵਲ ਫਲ਼ਦਾਇਕ ਹੁੰਦਾ ਹੈ, ਸਗੋਂ ਇਸ ਵਿੱਚ ਪ੍ਰਮਾਤਮਾ ਦੀ ਕਿਰਪਾ ਅਤੇ ਸਕਾਰਾਤਮਕ ਊਰਜਾ ਵੀ ਸ਼ਾਮਲ ਹੁੰਦੀ ਹੈ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

ਇਸ ਲੇਖ ਵਿੱਚ ਤੁਹਾਨੂੰ ਨਾ ਕੇਵਲ ਸਾਲ 2026 ਵਿੱਚ ਆਓਣ ਵਾਲ਼ੀਆਂ ਸ਼ੁਭ ਤਿਥੀਆਂ ਅਤੇ ਮਹੂਰਤ ਬਾਰੇ ਜਾਣਕਾਰੀ ਮਿਲੇਗੀ, ਸਗੋਂ ਤੁਹਾਨੂੰ ਹਿੰਦੂ ਧਰਮ ਵਿੱਚ ਸ਼ੁਭ ਮਹੂਰਤ ਦਾ ਮਹੱਤਵ, ਇਸ ਨੂੰ ਨਿਰਧਾਰਤ ਕਰਨ ਦੇ ਨਿਯਮਾਂ ਅਤੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਇਸ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਤਾਂ ਆਓ ਬਿਨਾਂ ਦੇਰੀ ਕੀਤੇ ਇਸ ਲੇਖ ਨੂੰ ਸ਼ੁਰੂ ਕਰੀਏ ਅਤੇ ਪਹਿਲਾਂ ਜਾਣੀਏ ਕਿ ਸ਼ੁਭ ਮਹੂਰਤ ਕੀ ਹੁੰਦਾ ਹੈ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Shubh Muhurat 2026

ਸ਼ੁਭ ਮਹੂਰਤ ਕੀ ਹੁੰਦਾ ਹੈ?

ਸ਼ੁਭ ਮਹੂਰਤ ਦਾ ਅਰਥ ਹੈ ਸ਼ੁਭ ਸਮਾਂ। ਇਹ ਇੱਕ ਖਾਸ ਸਮਾਂ ਹੁੰਦਾ ਹੈ, ਜੋ ਕਿਸੇ ਵੀ ਕੰਮ ਦੀ ਸ਼ੁਰੂਆਤ ਲਈ ਬਹੁਤ ਹੀ ਸ਼ੁਭ, ਭਾਗਸ਼ਾਲੀ ਅਤੇ ਫਲ਼ਦਾਇਕ ਮੰਨਿਆ ਜਾਂਦਾ ਹੈ। ਸਨਾਤਨ ਧਰਮ ਅਤੇ ਵੈਦਿਕ ਜੋਤਿਸ਼ ਦੇ ਅਨੁਸਾਰ, ਸਮੇਂ ਦੇ ਵੱਖ-ਵੱਖ ਭਾਗਾਂ ਦੇ ਵੱਖ-ਵੱਖ ਊਰਜਾ ਪ੍ਰਭਾਵ ਹੁੰਦੇ ਹਨ। ਜਿਸ ਸਮੇਂ ਗ੍ਰਹਾਂ, ਨਕਸ਼ੱਤਰਾਂ, ਤਿਥੀਆਂ ਅਤੇ ਹੋਰ ਪੰਚਾਂਗ ਤੱਤਾਂ ਦੀ ਸਥਿਤੀ ਅਨੁਕੂਲ ਹੁੰਦੀ ਹੈ, ਉਸ ਸਮੇਂ ਨੂੰ ਸ਼ੁਭ ਮਹੂਰਤ ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਸ਼ੁਰੂ ਕੀਤਾ ਗਿਆ ਕੰਮ ਸਫਲਤਾ, ਖੁਸ਼ਹਾਲੀ ਅਤੇ ਸਕਾਰਾਤਮਕ ਨਤੀਜੇ ਲਿਆਉਂਦਾ ਹੈ।

ਸਨਾਤਨ ਸੱਭਿਆਚਾਰ ਵਿੱਚ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਹੂਰਤ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਵਿਆਹ ਹੋਵੇ, ਅੰਨਪ੍ਰਾਸ਼ਨ ਹੋਵੇ, ਨਾਮਕਰਣ ਹੋਵੇ, ਗ੍ਰਹਿ ਪ੍ਰਵੇਸ਼ ਹੋਵੇ, ਕਾਰੋਬਾਰ ਸ਼ੁਰੂ ਕਰਨਾ ਹੋਵੇ, ਵਾਹਨ ਖਰੀਦਣਾ ਹੋਵੇ ਜਾਂ ਕੋਈ ਧਾਰਮਿਕ ਰਸਮ ਸ਼ੁਰੂ ਕਰਨੀ ਹੋਵੇ, ਹਰ ਸ਼ੁਭ ਕੰਮ ਲਈ ਸ਼ੁਭ ਮਹੂਰਤ ਦੇਖਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੰਮ ਗਲਤ ਸਮੇਂ 'ਤੇ ਜਾਂ ਅਸ਼ੁਭ ਸਮੇਂ 'ਤੇ ਸ਼ੁਰੂ ਕੀਤਾ ਜਾਂਦਾ ਹੈ, ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੁੰਦੇ, ਭਾਵੇਂ ਕੋਸ਼ਿਸ਼ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ।

ਹਿੰਦੀ ਵਿੱਚ ਪੜ੍ਹੋ: शुभ मुहूर्त 2026

ਸ਼ੁਭ ਮਹੂਰਤ ਵਿੱਚ ਪੰਚਾਂਗ ਦੀ ਭੂਮਿਕਾ

ਸ਼ੁਭ ਮਹੂਰਤ ਲੱਭਣ ਵਿੱਚ ਪੰਚਾਂਗ ਦੀ ਭੂਮਿਕਾ ਮਹੱਤਵਪੂਰਣ ਹੁੰਦੀ ਹੈ। ਪੰਚਾਂਗ ਪੰਜ ਪ੍ਰਮੁੱਖ ਤੱਤਾਂ ਤਿਥੀ, ਵਾਰ, ਨਕਸ਼ੱਤਰ, ਯੋਗ ਅਤੇ ਕਰਣ ਦਾ ਸਮੂਹ ਹੈ। ਇਨ੍ਹਾਂ ਸਾਰਿਆਂ ਦਾ ਤਾਲਮੇਲ ਕਰਕੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਕਿਹੜਾ ਸਮਾਂ ਕਿਸੇ ਖ਼ਾਸ ਵਿਅਕਤੀ ਲਈ ਕਿਹੜੇ ਕੰਮ ਲਈ ਅਨੁਕੂਲ ਰਹੇਗਾ। ਇਸ ਦੇ ਨਾਲ ਹੀ, ਰਾਹੂਕਾਲ, ਯਮਗੰਡ ਕਾਲ, ਭੱਦਰਾ, ਚੰਦਰ ਦੋਸ਼ ਆਦਿ ਵਰਗੇ ਅਸ਼ੁਭ ਪ੍ਰਭਾਵਾਂ ਤੋਂ ਵੀ ਬਚਾਅ ਕੀਤਾ ਜਾਂਦਾ ਹੈ। ਕਈ ਵਾਰ ਵਿਅਕਤੀ ਦੀ ਕੁੰਡਲੀ ਅਤੇ ਗੋਚਰ ਗ੍ਰਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਖ਼ਾਸ ਮਹੂਰਤ ਕੱਢਿਆ ਜਾਂਦਾ ਹੈ, ਤਾਂ ਜੋ ਕੰਮ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕੇ।

ਸ਼ੁਭ ਮਹੂਰਤ ਜ਼ਰੂਰੀ ਕਿਓਂ ਹੈ

ਜੋਤਿਸ਼ ਸ਼ਾਸਤਰ ਦੇ ਅਨੁਸਾਰ ਬ੍ਰਹਿਮੰਡ ਵਿੱਚ ਗ੍ਰਹਾਂ ਅਤੇ ਤਾਰਾਮੰਡਲਾਂ ਦੀ ਚਾਲ ਦਾ ਪ੍ਰਭਾਵ ਧਰਤੀ 'ਤੇ ਹੋਣ ਵਾਲ਼ੀ ਹਰ ਗਤੀਵਿਧੀ ‘ਤੇ ਪੈਂਦਾ ਹੈ। ਜਦੋਂ ਇਹ ਗ੍ਰਹਿ-ਨਕਸ਼ੱਤਰ ਅਨੁਕੂਲ ਸਥਿਤੀ ਵਿੱਚ ਹੁੰਦੇ ਹਨ, ਤਾਂ ਉਸ ਸਮੇਂ ਕੀਤਾ ਗਿਆ ਕੰਮ ਵਧੇਰੇ ਸ਼ੁਭ ਅਤੇ ਫਲ਼ਦਾਇਕ ਹੁੰਦਾ ਹੈ। ਇਸ ਸਮੇਂ ਨੂੰ ਸ਼ੁਭ ਮਹੂਰਤ ਕਿਹਾ ਜਾਂਦਾ ਹੈ। ਉਦਾਹਰਣ ਵੱਜੋਂ, ਜੇਕਰ ਵਿਆਹ ਵਰਗੇ ਮਹੱਤਵਪੂਰਣ ਸੰਸਕਾਰ ਗਲਤ ਸਮੇਂ 'ਤੇ ਕੀਤੇ ਜਾਂਦੇ ਹਨ, ਤਾਂ ਵਿਆਹੁਤਾ ਜੀਵਨ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਇਸ ਦੇ ਨਾਲ਼ ਹੀ, ਸ਼ੁਭ ਮਹੂਰਤ ਵਿੱਚ ਕੀਤੇ ਗਏ ਵਿਆਹ ਜੀਵਨ ਵਿੱਚ ਪਿਆਰ, ਪ੍ਰਤੀਬੱਧਤਾ ਅਤੇ ਸਫਲਤਾ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਸ਼ੁਭ ਮਹੂਰਤ ਮਾਨਸਿਕ ਦ੍ਰਿਸ਼ਟੀਕੋਣ ਤੋਂ ਵਿਅਕਤੀ ਨੂੰ ਸਕਾਰਾਤਮਕ ਊਰਜਾ ਵੀ ਦਿੰਦਾ ਹੈ। ਜਦੋਂ ਕੋਈ ਵੀ ਕੰਮ ਸ਼ੁਭ ਸਮੇਂ 'ਤੇ ਸ਼ੁਰੂ ਹੁੰਦਾ ਹੈ, ਤਾਂ ਵਿਅਕਤੀ ਦਾ ਮਨ ਸ਼ਾਂਤ, ਕੇਂਦਰਿਤ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਰਹਿੰਦਾ ਹੈ। ਇਹ ਮਾਨਸਿਕ ਸਥਿਤੀ ਖੁਦ ਕੰਮ ਨੂੰ ਸਫਲ ਬਣਾਉਣ ਵਿੱਚ ਮੱਦਦ ਕਰਦੀ ਹੈ।

ਜੇਕਰ ਤੁਸੀਂ ਆਉਣ ਵਾਲ਼ੇ ਸਾਲ ਯਾਨੀ ਕਿ 2026 ਵਿੱਚ ਵਿਆਹ ਜਾਂ ਆਪਣੇ ਬੱਚੇ ਦੇ ਮੁੰਡਨ, ਅੰਨਪ੍ਰਾਸ਼ਨ ਆਦਿ ਰਸਮਾਂ ਲਈ ਮਹੂਰਤ ਦੀ ਭਾਲ਼ ਕਰ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਨਾਮਕਰਣ ਤੋਂ ਲੈ ਕੇ ਵਿਆਹ ਤੱਕ ਦੇ ਸ਼ੁਭ ਮਹੂਰਤ ਦੀਆਂ ਤਿਥੀਆਂ ਪ੍ਰਦਾਨ ਕਰ ਰਹੇ ਹਾਂ।

ਸਾਲ 2026 ਵਿੱਚ ਗ੍ਰਹਿ ਪ੍ਰਵੇਸ਼ ਮਹੂਰਤ ਦੇ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਗ੍ਰਹਿ ਪ੍ਰਵੇਸ਼ ਦੇ ਮਹੂਰਤ 2026

ਸਾਲ 2026 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਕੰਨ ਵਿੰਨ੍ਹਣ ਦੇ ਮਹੂਰਤ 2026

ਸਾਲ 2026 ਵਿੱਚ ਵਿਆਹ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਵਿਆਹ ਦੇ ਮਹੂਰਤ 2026

ਸਾਲ 2026 ਵਿੱਚ ਉਪਨਯਨ ਦੇ ਸੰਸਕਾਰ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਉਪਨਯਨ ਸੰਸਕਾਰ ਦੇ ਮਹੂਰਤ 2026

ਸਾਲ 2026 ਵਿੱਚ ਵਿੱਦਿਆ-ਆਰੰਭ ਦੇ ਸੰਸਕਾਰ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਵਿੱਦਿਆ-ਆਰੰਭ ਸੰਸਕਾਰ ਦੇ ਮਹੂਰਤ 2026

ਸਾਲ 2026 ਵਿੱਚ ਨਾਮਕਰਣ ਸੰਸਕਾਰ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਨਾਮਕਰਣ ਸੰਸਕਾਰ ਦੇ ਮਹੂਰਤ 2026

ਸਾਲ 2026 ਵਿੱਚ ਮੁੰਡਨ ਸੰਸਕਾਰ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਮੁੰਡਨ ਸੰਸਕਾਰ ਦੇ ਮਹੂਰਤ 2026

ਸਾਲ 2026 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਸਭ ਤੋਂ ਸ਼ੁਭ ਮਹੂਰਤ ਅਤੇ ਤਿਥੀਆਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ: ਅੰਨਪ੍ਰਾਸ਼ਨ ਸੰਸਕਾਰ ਦੇ ਮਹੂਰਤ 2026

ਆਓ ਹੁਣ ਅੱਗੇ ਵਧੀਏ ਅਤੇ ਜਾਣੀਏ ਕਿ ਸ਼ੁਭ ਮਹੂਰਤ ਦਾ ਨਿਰਮਾਣ ਕਿਵੇਂ ਹੁੰਦਾ ਹੈ।

ਸ਼ੁਭ ਮਹੂਰਤ ਇਸ ਤਰਾਂ ਚੁਣਿਆ ਜਾਂਦਾ ਹੈ

ਸ਼ੁਭ ਮਹੂਰਤ ਦੀ ਚੋਣ ਜੋਤਿਸ਼ ਗਣਨਾਵਾਂ ਅਤੇ ਪੰਚਾਂਗ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਵੈਦਿਕ ਜੋਤਿਸ਼ ਪ੍ਰਣਾਲੀ 'ਤੇ ਅਧਾਰਤ ਹੈ, ਜੋ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ, ਜਿਸ ਵਿੱਚ ਗ੍ਰਹਾਂ, ਨਕਸ਼ੱਤਰਾਂ ਅਤੇ ਕਾਲਖੰਡਾਂ ਦਾ ਅਧਿਐਨ ਕਰਕੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਕਿਸੇ ਖਾਸ ਕੰਮ ਲਈ ਕਿਹੜਾ ਸਮਾਂ ਸਭ ਤੋਂ ਅਨੁਕੂਲ ਅਤੇ ਲਾਭਦਾਇਕ ਹੋਵੇਗਾ। ਆਓ ਜਾਣੀਏ ਕਿ ਸ਼ੁਭ ਮਹੂਰਤ ਕਿਵੇਂ ਨਿਰਧਾਰਤ ਕੀਤਾ ਜਾਂਦਾ ਹੈ।

ਪੰਚਾਂਗ ਦੇ ਪੰਜ ਤੱਤਾਂ ਯਾਨੀ ਕਿ ਤਿਥੀ, ਵਾਰ, ਨਕਸ਼ੱਤਰ, ਯੋਗ ਅਤੇ ਕਰਣ ਦੇ ਸੁਮੇਲ ਨੂੰ ਦੇਖ ਕੇ ਇਹ ਤੈਅ ਕੀਤਾ ਜਾਂਦਾ ਹੈ ਕਿ ਕੋਈ ਸਮਾਂ ਸ਼ੁਭ ਹੈ ਜਾਂ ਅਸ਼ੁਭ।

ਮਹੂਰਤ ਕੱਢਦੇ ਸਮੇਂ ਸੂਰਜ, ਚੰਦਰਮਾ, ਬ੍ਰਹਸਪਤੀ, ਸ਼ੁੱਕਰ ਵਰਗੇ ਗ੍ਰਹਾਂ ਦੀ ਚਾਲ ਦੇਖੀ ਜਾਂਦੀ ਹੈ।

ਸ਼ੁਭ ਮਹੂਰਤ ਵਿੱਚ ਲਗਨ ਕੁੰਡਲੀ ਦਾ ਵੀ ਖ਼ਾਸ ਮਹੱਤਵ ਹੁੰਦਾ ਹੈ। ਮਹੂਰਤ ਦੇ ਸਮੇਂ ਬਣੀ ਲਗਨ ਕੁੰਡਲੀ ਦਾ ਵਿਸ਼ਲੇਸ਼ਣ ਕਰਕੇ ਇਹ ਦੇਖਿਆ ਜਾਂਦਾ ਹੈ ਕਿ ਉਸ ਸਮੇਂ ਕਿਹੜੀ ਰਾਸ਼ੀ ਉਦੇ ਹੋ ਰਹੀ ਹੈ ਅਤੇ ਗ੍ਰਹਿ ਉਸ ਲਗਨ ਵਿੱਚ ਕਿਹੜੀ ਸਥਿਤੀ ਵਿੱਚ ਹਨ।

ਮਹੂਰਤ ਕੱਢਦੇ ਸਮੇਂ ਰਾਹੂ ਕਾਲ, ਯਮਗੰਡ ਅਤੇ ਭੱਦਰਾ ਕਾਲ ਦੇ ਅਸ਼ੁਭ ਕਾਲ ਖੰਡਾਂ ਤੋਂ ਬਚਿਆ ਜਾਂਦਾ ਹੈ।

ਹਿੰਦੂ ਪੰਚਾਂਗ ਦੇ ਅਨੁਸਾਰ, ਇੱਕ ਦਿਨ ਵਿੱਚ 24 ਘੰਟੇ ਹੁੰਦੇ ਹਨ, ਜਿਸ ਦੇ ਆਧਾਰ 'ਤੇ ਇੱਕ ਦਿਨ ਵਿੱਚ ਕੁੱਲ 30 ਮਹੂਰਤ ਮਿਲਦੇ ਹਨ। ਅਜਿਹੇ ਵਿੱਚ, ਹਰ ਮਹੂਰਤ 48 ਮਿੰਟ ਤੱਕ ਰਹਿੰਦਾ ਹੈ। ਇਸ ਸੂਚੀ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਕਿਹੜਾ ਮਹੂਰਤ ਸ਼ੁਭ ਹੈ ਅਤੇ ਕਿਹੜਾ ਅਸ਼ੁਭ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸ਼ੁਭ-ਅਸ਼ੁਭ ਮਹੂਰਤਾਂ ਦੀ ਪੂਰੀ ਸੂਚੀ

ਮਹੂਰਤ ਦਾ ਨਾਮ

ਮਹੂਰਤ ਦੀ ਪ੍ਰਵਿਰਤੀ

ਰੁਦ੍ਰ

ਅਸ਼ੁਭ

ਆਹਿ

ਅਸ਼ੁਭ

ਮਿੱਤਰ

ਸ਼ੁਭ

ਪਿਤਰ

ਅਸ਼ੁਭ

ਵਸੁ

ਸ਼ੁਭ

ਵਰਾਹ

ਸ਼ੁਭ

ਵਿਸ਼ਵੇਦੇਵਾ

ਸ਼ੁਭ

ਵਿਧੀ

ਸ਼ੁਭ (ਸੋਮਵਾਰ ਅਤੇ ਸ਼ੁੱਕਰਵਾਰ ਤੋਂ ਇਲਾਵਾ)

ਸਤਮੁਖੀ

ਸ਼ੁਭ

ਪੁਰੂਹੁਤ

ਅਸ਼ੁਭ

ਵਾਹਿਣੀ

ਅਸ਼ੁਭ

ਨਕਤਨਕਰਾ

ਅਸ਼ੁਭ

ਵਰੁਣ

ਸ਼ੁਭ

ਅਰਯਮਾ

ਸ਼ੁਭ (ਐਤਵਾਰ ਤੋਂ ਇਲਾਵਾ)

ਭਗ

ਅਸ਼ੁਭ

ਗਿਰੀਸ਼

ਅਸ਼ੁਭ

ਅਜਪਾਦ

ਅਸ਼ੁਭ

ਅਹਿਰ-ਬੁਧਨਯ

ਸ਼ੁਭ

ਪੁਸ਼ਯ

ਸ਼ੁਭ

ਅਸ਼ਵਨੀ

ਸ਼ੁਭ

ਯਮ

ਅਸ਼ੁਭ

ਅਗਨੀ

ਸ਼ੁਭ

ਵਿਧਾਤ੍ਰੀ

ਸ਼ੁਭ

ਕੰਡ

ਸ਼ੁਭ

ਅਦਿਤੀ

ਸ਼ੁਭ

ਅਤਿ ਸ਼ੁਭ

ਬਹੁਤ ਸ਼ੁਭ

ਵਿਸ਼ਣੂੰ

ਸ਼ੁਭ

ਦਯੁਮਦਗਦਯੁਤਿ

ਸ਼ੁਭ

ਬ੍ਰਹਮ

ਬਹੁਤ ਸ਼ੁਭ

ਸਮੁਦ੍ਰ੍ਰਮ

ਸ਼ੁਭ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ੁਭ ਮਹੂਰਤ ਦੀ ਗਣਨਾ ਵਿੱਚ ਇਹਨਾਂ 5 ਗੱਲਾਂ ਦਾ ਧਿਆਨ ਰੱਖੋ

ਸ਼ੁਭ ਮੁਹੂਰਤ 2026 ਦੇ ਅਨੁਸਾਰ, ਪੰਚਾਂਗ ਵਿੱਚ ਸ਼ੁਭ ਮਹੂਰਤ ਦੀ ਗਣਨਾ ਕਰਦੇ ਸਮੇਂ ਤਿਥੀ, ਦਿਨ, ਯੋਗ, ਕਰਣ ਅਤੇ ਨਕਸ਼ੱਤਰ ਆਦਿ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਸ਼ੁਭ ਮਹੂਰਤ ਨਿਰਧਾਰਤ ਕਰਦੇ ਸਮੇਂ ਇਹਨਾਂ ਪੰਜ ਤੱਤਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।

ਤਿਥੀ

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਸ਼ੁਭ ਮਹੂਰਤ ਦੀ ਗਣਨਾ ਕਰਦੇ ਸਮੇਂ ਸਭ ਤੋਂ ਪਹਿਲਾਂ ਤਿਥੀ ਨੂੰ ਦੇਖਿਆ ਜਾਂਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ, ਇੱਕ ਮਹੀਨੇ ਵਿੱਚ ਕੁੱਲ 30 ਦਿਨ ਯਾਨੀ ਕਿ 30 ਤਰੀਕਾਂ ਹੁੰਦੀਆਂ ਹਨ, ਜਿਨ੍ਹਾਂ ਨੂੰ 15-15 ਦੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ਨੂੰ ਸ਼ੁਕਲ ਅਤੇ ਕ੍ਰਿਸ਼ਣ ਪੱਖ ਕਿਹਾ ਜਾਂਦਾ ਹੈ। ਸ਼ੁਭ ਮਹੂਰਤ 2026 ਦੇ ਅਨੁਸਾਰ, ਮੱਸਿਆ ਪੱਖ ਨੂੰ ਕ੍ਰਿਸ਼ਣ ਪੱਖ ਕਿਹਾ ਜਾਂਦਾ ਹੈ ਅਤੇ ਪੂਰਣਿਮਾ ਪੱਖ ਨੂੰ ਸ਼ੁਕਲ ਪੱਖ ਕਿਹਾ ਜਾਂਦਾ ਹੈ। ਆਓ ਸ਼ੁਕਲ ਪੱਖ ਅਤੇ ਕ੍ਰਿਸ਼ਣ ਪੱਖ ਵਿੱਚ ਆਉਣ ਵਾਲ਼ੀਆਂ ਤਿਥੀਆਂ ਬਾਰੇ ਜਾਣੀਏ।

ਸ਼ੁਕਲ ਪੱਖ

ਕ੍ਰਿਸ਼ਣ ਪੱਖ

ਪ੍ਰਤਿਪਦਾ ਤਿਥੀ

ਪ੍ਰਤਿਪਦਾ ਤਿਥੀ

ਦੂਜ ਤਿਥੀ

ਦੂਜ ਤਿਥੀ

ਤੀਜ ਤਿਥੀ

ਤੀਜ ਤਿਥੀ

ਚੌਥ ਤਿਥੀ

ਚੌਥ ਤਿਥੀ

ਪੰਚਮੀ ਤਿਥੀ

ਪੰਚਮੀ ਤਿਥੀ

ਛਠੀ ਤਿਥੀ

ਛਠੀ ਤਿਥੀ

ਸੱਤਿਓਂ ਤਿਥੀ

ਸੱਤਿਓਂ ਤਿਥੀ

ਅਸ਼ਟਮੀ ਤਿਥੀ

ਅਸ਼ਟਮੀ ਤਿਥੀ

ਨੌਮੀ ਤਿਥੀ

ਨੌਮੀ ਤਿਥੀ

ਦਸ਼ਮੀ ਤਿਥੀ

ਦਸ਼ਮੀ ਤਿਥੀ

ਇਕਾਦਸ਼ੀ ਤਿਥੀ

ਇਕਾਦਸ਼ੀ ਤਿਥੀ

ਦੁਆਦਸ਼ੀ ਤਿਥੀ

ਦੁਆਦਸ਼ੀ ਤਿਥੀ

ਤੇਰਸ ਤਿਥੀ

ਤੇਰਸ ਤਿਥੀ

ਚੌਦਸ ਤਿਥੀ

ਚੌਦਸ ਤਿਥੀ

ਪੂਰਨਮਾਸ਼ੀ ਤਿਥੀ

ਪੂਰਨਮਾਸ਼ੀ ਤਿਥੀ

ਵਾਰ ਜਾਂ ਦਿਨ

ਵਾਰ ਜਾਂ ਦਿਨ ਵੀ ਸ਼ੁਭ ਮਹੂਰਤ ਦੇ ਨਿਰਧਾਰਣ ਵਿੱਚ ਮਹੱਤਵਪੂਰਣ ਸਥਾਨ ਰੱਖਦਾ ਹੈ। ਪੰਚਾਗ ਵਿੱਚ ਹਫਤੇ ਦੇ ਕੁਝ ਦਿਨ ਅਜਿਹੇ ਹੁੰਦੇ ਹਨ, ਜਦੋਂ ਮੰਗਲ ਕਾਰਜ ਨਹੀਂ ਕੀਤੇ ਜਾਂਦੇ, ਜਿਨਾਂ ਵਿੱਚ ਐਤਵਾਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਦੇ ਉਲਟ ਵੀਰਵਾਰ, ਮੰਗਲਵਾਰ ਨੂੰ ਸਭ ਕੰਮਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ।

ਨਕਸ਼ੱਤਰ

ਸ਼ੁਭ ਮਹੂਰਤ ਦੇ ਨਿਰਧਾਰਨ ਦਾ ਤੀਜਾ ਪਹਿਲੂ ਨਕਸ਼ੱਤਰ ਹੁੰਦਾ ਹੈ। ਜੋਤਿਸ਼ ਵਿੱਚ ਕੁੱਲ 27 ਨਕਸ਼ਤਰ ਦੱਸੇ ਗਏ ਹਨ ਅਤੇ ਇਹਨਾਂ ਵਿੱਚੋਂ ਕੁਝ ਨਕਸ਼ੱਤਰਾਂ ਨੂੰ ਸ਼ੁਭ ਜਾਂ ਅਸ਼ੁਭ ਮੰਨਿਆ ਗਿਆ ਹੈ। ਨਾਲ ਹੀ ਹਰ ਨਕਸ਼ੱਤਰ ਉੱਤੇ ਕਿਸੇ ਨਾ ਕਿਸੇ ਗ੍ਰਹਿ ਦਾ ਸੁਆਮਿੱਤਵ ਹੁੰਦਾ ਹੈ। ਆਓ ਜਾਣੀਏ ਕਿ ਕਿਹੜੇ ਨਕਸ਼ੱਤਰ ਉੱਤੇ ਕਿਹੜਾ ਗ੍ਰਹਿ ਸ਼ਾਸਨ ਕਰਦਾ ਹੈ:

ਨਕਸ਼ੱਤਰ ਅਤੇ ਸੁਆਮੀ ਗ੍ਰਹਿ ਦੇ ਨਾਂ

ਨਕਸ਼ੱਤਰਾਂ ਦੇ ਨਾਂ

ਸੁਆਮੀ ਗ੍ਰਹਿ

ਅਸ਼ਵਨੀ, ਮਘਾ, ਮੂਲ

ਕੇਤੂ

ਭਰਣੀ, ਪੂਰਵਾਫੱਗਣੀ, ਪੂਰਵਾਸ਼ਾੜਾ

ਸ਼ੁੱਕਰ

ਕ੍ਰਿਤੀਕਾ, ਉੱਤਰਾਫੱਗਣੀ, ਉੱਤਰਾਸ਼ਾੜਾ

ਸੂਰਜ

ਰੋਹਿਣੀ, ਹਸਤ, ਸ਼੍ਰਵਣ

ਚੰਦਰ

ਮ੍ਰਿਗਸ਼ਿਰਾ, ਚਿੱਤਰਾ, ਧਨਿਸ਼ਠਾ

ਮੰਗਲ

ਆਰਦ੍ਰਾ, ਸਵਾਤੀ, ਸ਼ਤਭਿਸ਼ਾ

ਰਾਹੂ

ਪੁਨਰਵਸੁ, ਵਿਸ਼ਾਖਾ, ਪੂਰਵਾਭਾਦ੍ਰਪਦ

ਬ੍ਰਹਸਪਤੀ

ਪੁਸ਼ਯ, ਅਨੁਰਾਧਾ, ਉੱਤਰਾਭਾਦ੍ਰਪਦ

ਸ਼ਨੀ

ਅਸ਼ਲੇਸ਼ਾ, ਜਯੇਸ਼ਠਾ, ਰੇਵਤੀ

ਬੁੱਧ

ਯੋਗ

ਸ਼ੁਭ ਮਹੂਰਤ ਦੇ ਨਿਰਧਾਰਣ ਵਿੱਚ ਯੋਗ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਸੂਰਜ ਅਤੇ ਚੰਦਰ ਦੀ ਸਥਿਤੀ ਦੇ ਅਧਾਰ ਉੱਤੇ ਕੁੱਲ 27 ਯੋਗਾਂ ਦਾ ਵਰਣਨ ਕੀਤਾ ਗਿਆ ਹੈ ਅਤੇ ਇਹਨਾਂ ਵਿੱਚੋਂ 9 ਯੋਗ ਅਸ਼ੁਭ ਅਤੇ 18 ਯੋਗ ਸ਼ੁਭ ਹੁੰਦੇ ਹਨ ਜਿਨਾਂ ਦੇ ਨਾਂ ਇਸ ਤਰਾਂ ਹਨ:

ਸ਼ੁਭ ਯੋਗ: ਹਰਸ਼ਣ, ਸਿੱਧੀ, ਵਰਿਯਾਨ, ਸ਼ਿਵ, ਸਿੱਧ, ਸਾਧਯ, ਸ਼ੁਭ, ਸ਼ੁਕਲ, ਬ੍ਰਹਮ, ਐਂਦ੍ਰ, ਪ੍ਰੀਤਿ, ਆਯੂਸ਼ਮਾਨ, ਸੁਭਾਗ, ਸ਼ੋਭਨ, ਸੁਕਰਮਾ, ਧ੍ਰਿਤੀ, ਵ੍ਰਿੱਧੀ, ਧਰੁਵ।

ਅਸ਼ੁਭ ਯੋਗ: ਸ਼ੂਲ, ਗੰਡ, ਵਯਾਘਾਤ, ਵਿਸ਼ਕੁੰਭ, ਅਤਿਗੰਡ, ਪਰਿਘ, ਵੈਧ੍ਰਿਤਿ, ਵਜ੍ਰ, ਵਯਤਿਪਾਤ।

ਕਰਣ

ਕਰਣ ਸ਼ੁਭ ਮਹੂਰਤ ਦੇ ਨਿਰਧਾਰਣ ਦਾ ਪੰਜਵਾਂ ਅਤੇ ਅੰਤਿਮ ਪਹਿਲੂ ਹੁੰਦਾ ਹੈ। ਪੰਚਾਂਗ ਦੇ ਅਨੁਸਾਰ ਇੱਕ ਤਿਥੀ ਵਿੱਚ ਦੋ ਕਰਣ ਹੁੰਦੇ ਹਨ ਅਤੇ ਇੱਕ ਤਿਥੀ ਦੇ ਪਹਿਲੇ ਅੱਧ ਅਤੇ ਦੂਜੇ ਅੱਧ ਵਿੱਚ ਇੱਕ-ਇੱਕ ਕਰਣ ਹੁੰਦਾ ਹੈ। ਇਸੇ ਕ੍ਰਮ ਵਿੱਚ ਕਰਣ ਦੀ ਸੰਖਿਆ 11 ਹੋ ਜਾਂਦੀ ਹੈ ਅਤੇ ਇਸ ਵਿੱਚ 4 ਕਰਣ ਸਥਿਰ, ਜਦੋਂ ਕਿ 7 ਚਰ ਪ੍ਰਕਿਰਤੀ ਦੇ ਹੁੰਦੇ ਹਨ। ਆਓ ਅੱਗੇ ਵਧਦੇ ਹਾਂ ਅਤੇ “ਮਹੂਰਤ 2026” ਦੇ ਅਨੁਸਾਰ ਇਹਨਾਂ ਕਰਣਾਂ ਦੇ ਨਾਵਾਂ ਅਤੇ ਪ੍ਰਕਿਰਤੀ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਥਿਰ ਅਤੇ ਚਰ ਕਰਣਾਂ ਦੇ ਨਾਂ ਹੇਠਾਂ ਦਿੱਤੇ ਗਏ ਹਨ:

ਸਥਿਰ ਕਰਣ

ਚਤੁਸ਼ਪਾਦ, ਕਿਸਤੁਘਨ, ਸ਼ਕੁਨੀ, ਨਾਗ

ਚਰ ਕਰਣ

ਵਿਸ਼ਟੀ ਜਾਂ ਭਦ੍ਰਾ, ਕੌਲਵ, ਗਰ, ਤੈਤਿਲ, ਵਣਿਜ, ਬਵ, ਬਾਲਵ

ਹੁਣ ਘਰ ਵਿੱਚ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਸ਼ੁਭ ਮਹੂਰਤ ਦੇ ਦੌਰਾਨ ਇਹ ਕੰਮ ਕਰਨ ਤੋਂ ਬਚੋ

ਪੰਚਾਂਗ ਵਿੱਚ ਖਾਲੀ ਤਿਥੀਆਂ ਦੇ ਰੂਪ ਵਿੱਚ ਜਾਣੀਆਂ ਜਾਣ ਵਾਲ਼ੀਆਂ ਤਿਥੀਆਂ ਜਿਵੇਂ ਕਿ ਚੌਥ, ਨੌਮੀ ਜਾਂ ਚੌਦਸ ਦੇ ਦਿਨ ਕੰਮ-ਕਾਜ ਨਾਲ ਸਬੰਧਤ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ।

ਕਿਸੇ ਗ੍ਰਹਿ ਦੇ ਉਦੇ ਜਾਂ ਅਸਤ ਹੋਣ ਤੋਂ ਤਿੰਨ ਦਿਨ ਪਹਿਲਾਂ ਜਾਂ ਬਾਅਦ ਕੋਈ ਸ਼ੁਭ ਜਾਂ ਮੰਗਲ ਕਾਰਜ ਕਰਨ ਤੋਂ ਪਰਹੇਜ ਕਰੋ।

ਜਿਸ ਦਿਨ ਤਿਥੀ, ਦਿਨ ਅਤੇ ਨਕਸ਼ੱਤਰ ਦਾ ਯੋਗ ਕਰਨ ਉੱਤੇ 13 ਪ੍ਰਾਪਤ ਹੋਵੇ, ਉਸ ਦਿਨ ਉਤਸਵ ਜਾਂ ਸਮਾਰੋਹ ਆਯੋਜਿਤ ਕਰਨ ਤੋਂ ਬਚੋ।

“ਮਹੂਰਤ 2026” ਲੇਖ਼ ਕਹਿੰਦਾ ਹੈ ਕਿ ਮੱਸਿਆ ਤਿਥੀ ਉੱਤੇ ਕੋਈ ਵੀ ਸ਼ੁਭ ਕਾਰਜ ਨਹੀਂ ਕਰਨਾ ਚਾਹੀਦਾ।

ਕਾਰੋਬਾਰ ਨਾਲ ਸਬੰਧਤ ਕੋਈ ਡੀਲ ਜਾਂ ਸੌਦਾ ਐਤਵਾਰ, ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਨਾ ਕਰੋ।

ਮੰਗਲਵਾਰ ਦੇ ਦਿਨ ਉਧਾਰ ਨਾ ਲਓ। ਬੁੱਧਵਾਰ ਦੇ ਦਿਨ ਉਧਾਰ ਨਾ ਦਿਓ। ਇਹ ਆਰਥਿਕ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮਹੂਰਤ ਦਾ ਕੀ ਅਰਥ ਹੁੰਦਾ ਹੈ?

ਮਹੂਰਤ ਇੱਕ ਖਾਸ ਸਮਾਂ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੰਮ ਦੀ ਸ਼ੁਰੂਆਤ ਲਈ ਬਹੁਤ ਹੀ ਸ਼ੁਭ, ਭਾਗਸ਼ਾਲੀ ਅਤੇ ਫਲ਼ਦਾਇਕ ਮੰਨਿਆ ਜਾਂਦਾ ਹੈ।।

2. ਮਹੂਰਤ ਕਿੰਨੀ ਤਰ੍ਹਾਂ ਦੇ ਹੁੰਦੇ ਹਨ?

ਧਾਰਮਿਕ ਗ੍ਰੰਥਾਂ ਵਿੱਚ ਕੁੱਲ 30 ਮਹੂਰਤਾਂ ਦਾ ਵਰਣਨ ਕੀਤਾ ਗਿਆ ਹੈ।

3. ਫਰਵਰੀ 2026 ਵਿੱਚ ਗ੍ਰਹਿ ਪ੍ਰਵੇਸ਼ ਮਹੂਰਤ ਕਦੋਂ ਹੈ?

ਸਾਲ 2026 ਵਿੱਚ ਫਰਵਰੀ ਮਹੀਨੇ ਵਿੱਚ ਗ੍ਰਹਿ ਪ੍ਰਵੇਸ਼ ਲਈ ਕੇਵਲ 4 ਮਹੂਰਤ ਹਨ।

Talk to Astrologer Chat with Astrologer