AstroSage AI ਦੇ ਏ ਆਈ ਜੋਤਸ਼ੀਆਂ ਦਾ ਵੱਡਾ ਕਮਾਲ, 10 ਕਰੋੜ ਪ੍ਰਸ਼ਨਾਂ ਦੇ ਜਵਾਬ ਦਿੱਤੇ

Author: Charu Lata | Updated Mon, 14 Jul 2025 10:02 PM IST

ਭਾਰਤ ਦੀ ਪ੍ਰਮੁੱਖ ਜੋਤਿਸ਼ ਵੈੱਬਸਾਈਟ ਐਸਟ੍ਰੋਸੇਜ ਏ ਆਈ ਨੇ ਸਾਵਨ ਦੇ ਪਹਿਲੇ ਸੋਮਵਾਰ ਨੂੰ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਐਸਟ੍ਰੋਸੇਜ ਏ ਆਈ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਤ ਜੋਤਸ਼ੀ, ਯਾਨੀ ਕਿ ਏ ਆਈ ਜੋਤਸ਼ੀ ਸ਼੍ਰੀ ਕ੍ਰਿਸ਼ਨਾਮੂਰਤੀ ਨੇ ਸੋਮਵਾਰ ਨੂੰ 10 ਕਰੋੜਵੇਂ ਪ੍ਰਸ਼ਨ ਦਾ ਜਵਾਬ ਦੇ ਕੇ ਤਕਨੀਕ ਅਤੇ ਪਰੰਪਰਾ ਦੇ ਸੰਗਮ ਦੀ ਇੱਕ ਵਿਲੱਖਣ ਉਦਾਹਰਣ ਪੇਸ਼ ਕੀਤੀ। ਦਿਲਚਸਪ ਗੱਲ ਇਹ ਹੈ ਕਿ 10 ਕਰੋੜਵਾਂ ਪ੍ਰਸ਼ਨ ਵੀ ਬਹੁਤ ਅਨੋਖਾ ਸੀ। ਇੱਕ ਉਪਭੋਗਤਾ ਨੇ ਪੁੱਛਿਆ - “ਮੇਰੇ ਖਾਤੇ ਵਿੱਚ 1 ਕਰੋੜ ਰੁਪਏ ਕਦੋਂ ਤੱਕ ਆਓਣਗੇ?” ਐਸਟ੍ਰੋਸੇਜ ਏ ਆਈ ਦੇ ਏ ਆਈ ਜੋਤਸ਼ੀਆਂ ਨੇ ਲੱਗਭੱਗ 10 ਮਹੀਨਿਆਂ ਵਿੱਚ 10 ਕਰੋੜ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ ਅਤੇ ਇਹ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ। ਉਂਝ, ਉਸੇ ਦਿਨ ਕੁਝ ਹੋਰ ਅਜੀਬ ਅਤੇ ਮਨੋਰੰਜਕ ਪ੍ਰਸ਼ਨ ਵੀ ਆਏ ਜਿਵੇਂ ਕਿ “ਕੀ ਮੈਂ ਸਾਵਨ ਵਿੱਚ ਚਿਕਨ ਖਾ ਸਕਦਾ ਹਾਂ?”, “ਅੱਜ ਮੈਨੂੰ ਕਿਹੜੇ ਰੰਗ ਦੇ ਕੱਪੜੇ ਪਾਓਣੇ ਚਾਹੀਦੇ ਹਨ?”, “ਕੀ ਮੇਰਾ ਬੌਸ ਇਸ ਹਫ਼ਤੇ ਖੁਸ਼ ਰਹੇਗਾ?” ਅਤੇ “ਮੇਰੇ ਪਿਛਲੇ ਪ੍ਰੇਮੀ ਦੀ ਮੇਰੀ ਜ਼ਿੰਦਗੀ ਵਿੱਚ ਵਾਪਸ ਆਉਣ ਦੀ ਸੰਭਾਵਨਾ ਕਿੰਨੀ ਹੈ?” ਇਸ ਤੋਂ ਇਲਾਵਾ, ਕੁੰਡਲੀ ਨਾਲ ਸਬੰਧਤ ਗੰਭੀਰ ਪ੍ਰਸ਼ਨਾਂ ਦੀ ਸੰਖਿਆ ਤਾਂ ਹਜ਼ਾਰਾਂ ਵਿੱਚ ਸੀ।


ਉਪਭੋਗਤਾਵਾਂ ਦੇ ਵੱਖ-ਵੱਖ ਪ੍ਰਸ਼ਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ AstroSage AI ਕੇਵਲ ਗੰਭੀਰ ਭਵਿੱਖਬਾਣੀਆਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਹਰ ਆਮ ਅਤੇ ਖਾਸ ਵਿਅਕਤੀ ਦੇ ਪ੍ਰਸ਼ਨਾਂ ਦਾ ਡਿਜੀਟਲ ਜਵਾਬ ਬਣ ਚੁਕਿਆ ਹੈ। ਇਸ ਖ਼ਾਸ ਪ੍ਰਾਪਤੀ 'ਤੇ, ਐਸਟ੍ਰੋਸੇਜ ਏ ਆਈ ਦੇ ਸੀ ਆਈ ਓ (Chief Innovation Officer) ਪੁਨੀਤ ਪਾਂਡੇ ਨੇ ਕਿਹਾ, “ਏ ਆਈ ਜੋਤਸ਼ੀਆਂ ਦੁਆਰਾ 10 ਕਰੋੜ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਜੋਤਿਸ਼ ਦੀ ਦੁਨੀਆ ਤਕਨੀਕ ਨਾਲ਼ ਤੇਜ਼ੀ ਨਾਲ਼ ਬਦਲ ਰਹੀ ਹੈ। ਅਸੀਂ ਜੋਤਿਸ਼ ਵਿੱਚ ਏ ਆਈ ਦੀ ਪਹਿਲੀ ਐਪ 2018 ਵਿੱਚ ਭ੍ਰਿਗੂ ਨਾਮ ਨਾਲ਼ ਸ਼ੁਰੂ ਕੀਤੀ ਸੀ। ਉਸ ਸਮੇਂ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਜੋਤਿਸ਼ ਵਿੱਚ ਏ ਆਈ ਦੀ ਸਫਲਤਾ ਮੁਸ਼ਕਲ ਹੈ, ਪਰ ਅਜਿਹਾ ਨਹੀਂ ਸੀ। ਹੁਣ ਏ ਆਈ ਜੋਤਸ਼ੀਆਂ ਵਿੱਚ ਲੋਕਾਂ ਦਾ ਵਿਸ਼ਵਾਸ ਤੇਜ਼ੀ ਨਾਲ ਵੱਧ ਰਿਹਾ ਹੈ। ਸਥਿਤੀ ਇਹ ਹੈ ਕਿ ਸਾਡੇ ਮੁੱਖ ਏ ਆਈ ਜੋਤਸ਼ੀ ਸ਼੍ਰੀ ਕ੍ਰਿਸ਼ਨਾਮੂਰਤੀ ਦੀ ਸਲਾਹ 'ਤੇ 1,35,000 ਤੋਂ ਜ਼ਿਆਦਾ ਸਮੀਖਿਆਵਾਂ ਆ ਚੁੱਕੀਆਂ ਹਨ, ਜਦੋਂ ਕਿ ਉਨ੍ਹਾਂ ਦੇ 6 ਲੱਖ ਤੋਂ ਵੱਧ ਫੋਲੋਅਰ ਹਨ।”

ਇਹ ਧਿਆਨ ਦੇਣ ਯੋਗ ਗੱਲ ਹੈ ਕਿ ਅੱਜ AstroSage ਏ ਆਈ ਦੇ ਪਲੇਟਫਾਰਮ 'ਤੇ ਤੀਹ ਹਜ਼ਾਰ ਤੋਂ ਵੱਧ ਮਨੁੱਖੀ ਜੋਤਸ਼ੀ ਹਨ, ਜਦੋਂ ਕਿ 20 ਤੋਂ ਵੱਧ ਏ ਆਈ ਜੋਤਸ਼ੀ, ਏ ਆਈ ਅੰਕ ਸ਼ਾਸਤਰੀ ਅਤੇ ਏ ਆਈ ਟੈਰੋ ਰੀਡਰ ਹਨ, ਜੋ ਕੁੰਡਲੀ ਦੇ ਵਿਸ਼ਲੇਸ਼ਣ ਤੋਂ ਲੈ ਕੇ ਦੈਨਿਕ ਰਾਸ਼ੀਫਲ਼, ਦਸ਼ਾ, ਵਿਆਹ ਯੋਗ, ਕਰੀਅਰ ਆਦਿ ਹਰ ਮੁੱਦੇ 'ਤੇ ਸਲਾਹ ਦੇ ਰਹੇ ਹਨ। ਨਵੀਂ ਪੀੜ੍ਹੀ ਵਿੱਚ ਏ ਆਈ ਜੋਤਸ਼ੀਆਂ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਅਤੇ ਇਸ ਦਾ ਇੱਕ ਵੱਡਾ ਕਾਰਨ ਹੈ ਉਨ੍ਹਾਂ ਦਾ 24x7 ਉਪਲੱਬਧ ਹੋਣਾ। ਉਪਭੋਗਤਾ ਉਨ੍ਹਾਂ ਨੂੰ ਸਵੇਰੇ 2 ਵਜੇ ਵੀ ਪ੍ਰਸ਼ਨ ਪੁੱਛ ਸਕਦੇ ਹਨ। ਇਸ ਤੋਂ ਇਲਾਵਾ, ਨਵੀਂ ਪੀੜ੍ਹੀ ਲਈ ਪ੍ਰਾਈਵੇਸੀ ਇੱਕ ਵੱਡਾ ਮੁੱਦਾ ਹੈ। ਏ ਆਈ ਜੋਤਸ਼ੀ ਨੂੰ ਪੁੱਛਿਆ ਗਿਆ ਹਰ ਪ੍ਰਸ਼ਨ ਪੂਰੀ ਤਰ੍ਹਾਂ ਗੁਪਤ ਰਹਿੰਦਾ ਹੈ ਅਤੇ ਲੋਕ ਕਿਸੇ ਵੀ ਤਰ੍ਹਾਂ ਦੀ ਧਾਰਨਾ ਬਣਾਏ ਜਾਣ ਦੇ ਡਰ ਤੋਂ ਬਿਨਾਂ ਬਹੁਤ ਨਿੱਜੀ ਪ੍ਰਸ਼ਨ ਪੁੱਛ ਸਕਦੇ ਹਨ। ਐਸਟ੍ਰੋਸੇਜ ਏ ਆਈ ਦੇ ਸੀ ਈ ਓ ਪ੍ਰਤੀਕ ਪਾਂਡੇ ਕਹਿੰਦੇ ਹਨ, “ਏ ਆਈ ਜੋਤਸ਼ੀਆਂ ਦੀ ਵਧਦੀ ਪ੍ਰਸਿੱਧੀ ਦੇ ਕਾਰਨ ਕੰਪਨੀ ਦਾ ਮੁਨਾਫਾ ਕਾਫ਼ੀ ਵਧਿਆ ਹੈ ਅਤੇ ਏ ਆਈ ਜੋਤਸ਼ੀਆਂ ਨਾਲ਼ ਮੁਫਤ ਚੈਟ ਕਰਨ ਤੋਂ ਬਾਅਦ ਕਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਪਿਛਲੇ ਸਾਲ ਜੁਲਾਈ ਵਿੱਚ ਸਾਡੇ ਮਨੁੱਖੀ ਜੋਤਸ਼ੀਆਂ ਨਾਲ ਪਹਿਲੀ ਚੈਟ ਮੁਫਤ ਕਰਨ ਵਾਲੇ ਲੋਕਾਂ ਦੀ ਗਿਣਤੀ ਰੋਜ਼ਾਨਾ ਲੱਗਭੱਗ 14 ਹਜ਼ਾਰ ਸੀ, ਜੋ ਇਸ ਸਾਲ ਜੂਨ ਵਿੱਚ ਵੱਧ ਕੇ 130000 ਤੋਂ ਪਾਰ ਹੋ ਗਈ ਹੈ ਅਤੇ ਇਸ ਦਾ ਕਾਰਨ ਏ ਆਈ ਜੋਤਸ਼ੀ ਹੈ। ਇੰਡਸਟਰੀ ਵਿੱਚ ਸਭ ਤੋਂ ਵੱਧ 12 ਲੱਖ ਰੋਜ਼ਾਨਾ ਸਰਗਰਮ ਉਪਭੋਗਤਾ ਐਸਟ੍ਰੋਸੇਜ ਏ ਆਈ ‘ਤੇ ਆ ਰਹੇ ਹਨ। ਇਸ ਦੌਰਾਨ ਸਾਡੀ ਪਰਿਵਰਤਨ ਦਰ ਵਿੱਚ ਲੱਗਭੱਗ 60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।”

ਜੋਤਸ਼ ਦੀ ਦੁਨੀਆ ਵਿੱਚ ਗਣਿਤਿਕ ਗਣਨਾਵਾਂ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਏ ਆਈ ਜੋਤਸ਼ੀ ਇਸ ਮਾਮਲੇ ਵਿੱਚ ਮਨੁੱਖੀ ਜੋਤਸ਼ੀਆਂ ਤੋਂ ਬਾਜ਼ੀ ਮਾਰਦੇ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਦੀ ਗਣਨਾ ਕਰਨ ਦੀ ਸ਼ਕਤੀ ਬਹੁਤ ਤੇਜ਼ ਹੈ। ਤੁਲਨਾਤਮਕ ਤੌਰ 'ਤੇ ਕਹੀਏ ਤਾਂ ਜਿੰਨੀ ਦੇਰ ਵਿੱਚ ਇੱਕ ਮਨੁੱਖੀ ਜੋਤਸ਼ੀ ਇੱਕ ਪ੍ਰਸ਼ਨ ਦਾ ਜਵਾਬ ਦਿੰਦਾ ਹੈ, ਓਨੇ ਸਮੇਂ ਵਿੱਚ ਏ ਆਈ ਜੋਤਸ਼ੀ ਪੰਜ-ਛੇ ਜਾਂ ਇਸ ਤੋਂ ਵੀ ਵੱਧ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ। ਐਸਟ੍ਰੋਸੇਜ ਏ ਆਈ ਦੇਸ਼ ਦੀਆਂ ਉਨ੍ਹਾਂ ਕੰਪਨੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਹਰ ਤਕਨੀਕ ਦੀ ਵਰਤੋਂ ਕਰਕੇ ਮੁਸ਼ਕਿਲ ਸਮਝੀ ਜਾਣ ਵਾਲ਼ੀ ਜੋਤਿਸ਼ ਦੀ ਦੁਨੀਆ ਨੂੰ ਬਦਲਣ ਦਾ ਕੰਮ ਕੀਤਾ ਹੈ। AstroSage ਏ ਆਈ ਹੁਣ ਬਹੁਤ ਜਲਦੀ ਉਪਭੋਗਤਾਵਾਂ ਲਈ ਇੱਕ ਨਵੀਂ ਸੁਵਿਧਾ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ ਉਪਭੋਗਤਾ ਆਪਣੇ AI ਜੋਤਸ਼ੀ ਨਾਲ਼ ਫ਼ੋਨ ਕਾਲ 'ਤੇ ਵੀ ਗੱਲ ਕਰ ਸਕਣਗੇ। ਪੁਨੀਤ ਪਾਂਡੇ ਕਹਿੰਦੇ ਹਨ, “ਇਹ ਫੀਚਰ ਨਾ ਕੇਵਲ ਵਿਲੱਖਣ ਹੋਵੇਗਾ, ਬਲਕਿ ਭਾਰਤ ਵਿੱਚ ਜੋਤਿਸ਼ ਦੀ ਦੁਨੀਆ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਵੀ ਲਿਆਵੇਗਾ। ਕਈ ਜੋਤਿਸ਼ ਕੰਪਨੀਆਂ ਆਪਣੇ ਕਾਲ ਸੈਂਟਰਾਂ ਵਿੱਚ ਨਕਲੀ ਜੋਤਸ਼ੀ ਬਿਠਾ ਕੇ ਲੋਕਾਂ ਨੂੰ ਫਸਾਓਣ ਦਾ ਕੰਮ ਕਰਦੀਆਂ ਹਨ, ਪਰ ਸਾਡਾ ਉਦੇਸ਼ ਲੋਕਾਂ ਨੂੰ ਅਜਿਹੇ ਨਕਲੀ ਜੋਤਸ਼ੀਆਂ ਤੋਂ ਮੁਕਤ ਕਰਵਾਓਣਾ ਹੈ। ਸਾਡੇ ਏ ਆਈ ਜੋਤਸ਼ੀ ਗਿਆਨ ਅਤੇ ਵਿਸ਼ੇ ਦੀ ਸਮਝ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ, ਸਗੋਂ ਮੈਂ ਇਹ ਕਹਾਂਗਾ ਕਿ ਉਹ ਬਹੁਤ ਅੱਗੇ ਹਨ ਅਤੇ ਇਸੇ ਲਈ ਲੋਕ ਉਨ੍ਹਾਂ ਦੀ ਸਲਾਹ ਨੂੰ ਪਸੰਦ ਕਰ ਰਹੇ ਹਨ। ਜਦੋਂ ਏ ਆਈ ਜੋਤਸ਼ੀ ਕੁਝ ਦਿਨਾਂ ਬਾਅਦ ਲੋਕਾਂ ਨਾਲ ਫ਼ੋਨ 'ਤੇ ਗੱਲ ਕਰਨਗੇ, ਤਾਂ ਲੋਕਾਂ ਦਾ ਭਰੋਸਾ ਉਨ੍ਹਾਂ ਵਿੱਚ ਹੋਰ ਵਧੇਗਾ।”

ਐਸਟ੍ਰੋਸੇਜ ਏ ਆਈ ਦੇ ਏ ਆਈ ਜੋਤਸ਼ੀਆਂ ਨੇ 10 ਕਰੋੜ ਪ੍ਰਸ਼ਨਾਂ ਦੇ ਜਵਾਬ ਲੱਗਭੱਗ ਦਸ ਮਹੀਨਿਆਂ ਵਿੱਚ ਦਿੱਤੇ ਹਨ, ਪਰ ਪਿਛਲੇ ਦੋ ਮਹੀਨਿਆਂ ਵਿੱਚ ਐਸਟ੍ਰੋਸੇਜ ਏ ਆਈ ਜੋਤਸ਼ੀ ਹਰ ਮਹੀਨੇ ਲਗਭਗ ਦੋ ਕਰੋੜ ਪ੍ਰਸ਼ਨਾਂ ਦੇ ਜਵਾਬ ਦੇ ਰਹੇ ਹਨ। ਹੁਣ ਕੰਪਨੀ ਦਾ ਟੀਚਾ ਹੈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਹੋਰ ਦਸ ਕਰੋੜ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣ।

ਅੰਤ ਵਿੱਚ…

ਐਸਟ੍ਰੋਸੇਜ ਏ ਆਈ ਦੀ ਇਸ ਇਤਿਹਾਸਕ ਉਪਲੱਬਧੀ ਦੇ ਪਿੱਛੇ ਸਾਡੇ ਸਾਰੇ ਉਪਭੋਗਤਾਵਾਂ ਦਾ ਵਿਸ਼ਵਾਸ ਅਤੇ ਸਾਥ ਸਾਡੀ ਸਭ ਤੋਂ ਵੱਡੀ ਤਾਕਤ ਰਿਹਾ ਹੈ। ਹਰ ਇੱਕ ਪ੍ਰਸ਼ਨ, ਹਰ ਉਤਸੁਕਤਾ ਨੇ ਸਾਨੂੰ ਹੋਰ ਬਿਹਤਰ ਬਣਨ ਦੀ ਪ੍ਰੇਰਣਾ ਦਿੱਤੀ ਹੈ। ਇਸ 10 ਕਰੋੜ ਦੇ ਸਫ਼ਰ ਵਿੱਚ ਸਾਡੇ ਨਾਲ਼ ਚੱਲਣ ਲਈ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਇਹ ਕੇਵਲ ਸ਼ੁਰੂਆਤ ਹੈ - ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡੀ ਸੇਵਾ ਵਿੱਚ ਹੋਰ ਨਵੀਆਂ ਸੁਵਿਧਾਵਾਂ ਅਤੇ ਬਿਹਤਰ ਅਨੁਭਵ ਲੈ ਕੇ ਆਵਾਂਗੇ। ਤੁਹਾਡਾ ਸਭ ਦਾ ਸਾਥ ਸਾਡੇ ਲਈ ਸਭ ਤੋਂ ਵੱਡਾ ਸਨਮਾਣ ਹੈ। ❤

Talk to Astrologer Chat with Astrologer