ਅੱਜ ਦਾ ਰਾਸ਼ੀਫਲ਼ - ਦੈਨਿਕ ਰਾਸ਼ੀਫਲ

Author: Charu Lata | Updated Sun, 18 Feb 2024 03:24 PM IST

ਇਸ ਪੇਜ‘ਤੇ ਜਾਣੋ ਕਿ ਅੱਜ ਤੁਹਾਡੇ ਸਿਤਾਰਿਆਂ ਦੀ ਚਾਲ ਕਿਹੋ-ਜਿਹੀ ਰਹੇਗੀ। ਪੰਜਾਬੀ ਐਸਟ੍ਰੋਸੇਜ ਉੱਤੇ ਪੇਸ਼ ਹੈ ਵੈਦਿਕ ਜੋਤਿਸ਼ ਉੱਤੇ ਅਧਾਰਿਤਅੱਜ ਦਾ ਰਾਸ਼ੀਫਲ਼। ਇਸ ਫਲ਼ਾਦੇਸ਼ ਵਿੱਚ ਤੁਸੀਂ ਜਾਣ ਸਕੋਗੇ ਗ੍ਰਹਾਂ ਅਤੇ ਨਛੱਤਰਾਂ ਦੀ ਚਾਲ ਦਾ ਤੁਹਾਡੀ ਰਾਸ਼ੀ ਉੱਤੇ ਹੋਣ ਵਾਲਾ ਪ੍ਰਭਾਵ।ਦੈਨਿਕ ਰਾਸ਼ੀਫਲ ਜਾਂ ਰੋਜ਼ਾਨਾ ਰਾਸ਼ੀਫਲ ਦੀ ਮਦਦ ਨਾਲ ਤੁਸੀਂ ਆਪਣੇ ਭਵਿੱਖ ਨੂੰ ਹੋਰ ਵੀ ਸ਼ਾਨਦਾਰ ਬਣਾ ਸਕਦੇ ਹੋ। ਇਸ ਫਲ਼ਾਦੇਸ਼ ਵਿੱਚ ਤੁਹਾਡੇ ਦੈਨਿਕ ਜੀਵਨ ਨਾਲ ਸਬੰਧਤ ਸਭ ਮਹੱਤਵਪੂਰਣ ਪਹਿਲੂਆਂ ਦਾ ਭਵਿੱਖ ਦਿੱਤਾ ਹੁੰਦਾ ਹੈ।

ਇਸ ਰਾਸ਼ੀਫਲ਼ ਵਿੱਚ ਕਰੀਅਰ, ਆਰਥਿਕ, ਪਰਿਵਾਰਕ, ਨਿੱਜੀ, ਪ੍ਰੋਫੈਸ਼ਨ, ਕਾਰੋਬਾਰ, ਪ੍ਰੇਮ, ਵਿਆਹ, ਪੜ੍ਹਾਈ, ਸਿਹਤ ਆਦਿ ਖੇਤਰਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਤੁਹਾਡੇ ਰਸਤੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਦੱਸਿਆ ਗਿਆ ਹੈ। ਇਸ ਫਲ਼ਕਥਨ ਵਿੱਚ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਵੀ ਦਿੱਤੇ ਗਏ ਹਨ। ਤਾਂ ਆਓ ਜਾਣਦੇ ਹਾਂ ਕਿ ਤੁਹਾਡਾ ਅੱਜ ਦਾ ਰਾਸ਼ੀਫਲ਼ ਕੀ ਕਹਿੰਦਾ ਹੈ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਰੋਜ਼ਾਨਾ ਰਾਸ਼ੀਫਲ਼ ਕਿਸ ਤਰ੍ਹਾਂ ਦੇਖੀਏ?

ਅੱਜ ਦਾ ਰਾਸ਼ੀਫਲ਼ ਦਿਨ ਭਰ ਦੀਆਂ ਸ਼ੁਭ-ਅਸ਼ੁਭ ਘਟਨਾਵਾਂ ਦਾ ਵਿਵਰਣ ਹੁੰਦਾ ਹੈ। ਇਸ ਵਿੱਚ ਗ੍ਰਹਾਂ ਦੀ ਚਾਲ ਅਤੇ ਸਥਿਤੀ ਅਤੇ ਨਛੱਤਰਾਂ ਦੀ ਗਣਨਾ ਤੋਂ ਬਾਅਦ ਉਨ੍ਹਾਂ ਦੇ ਵਿਅਕਤੀ ਦੇ ਜੀਵਨ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਦੈਨਿਕ ਰਾਸ਼ੀਫਲ ਤੁਹਾਨੂੰ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਤੋਂ ਜਾਣੂ ਕਰਵਾਉਂਦਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਵਿਅਕਤੀ ਦੀ ਰਾਸ਼ੀ ਦੇ ਅਨੁਸਾਰ ਮਿਲਣ ਵਾਲਾ ਫਲ਼ ਹੀ ਉਸ ਦਾ ਰਾਸ਼ੀਫਲ਼ ਹੁੰਦਾ ਹੈ।

ਜਨਮ-ਪੱਤਰੀ ਦੁਆਰਾ ਕਿਸੇ ਵਿਅਕਤੀ ਦੀ ਲਗਨ ਰਾਸ਼ੀ ਜਾਂ ਚੰਦਰ ਰਾਸ਼ੀ ਗਿਆਤ ਹੁੰਦੀ ਹੈ। ਦਰਅਸਲ ਕਿਸੇ ਵਿਅਕਤੀ ਦੇ ਜਨਮ ਦੇ ਸਮੇਂ ਆਕਾਸ਼ ਮੰਡਲ ਵਿੱਚ ਜਿਹੜੀ ਰਾਸ਼ੀ ਉਦੇ ਹੁੰਦੀ ਹੈ, ਉਹ ਉਸ ਵਿਅਕਤੀ ਦਾ ਜਨਮ ਲਗਨ ਕਹਿਲਾਓਂਦੀ ਹੈ। ਵੈਦਿਕ ਜੋਤਿਸ਼ ਵਿੱਚ ਫਲ਼ਾਦੇਸ਼ ਦੇ ਲਈ ਚੰਦਰ ਰਾਸ਼ੀ ਨੂੰ ਆਧਾਰ ਮੰਨਿਆ ਜਾਂਦਾ ਹੈ। ਜਨਮ ਦੇ ਸਮੇਂ ਆਕਾਸ਼ ਮੰਡਲ ਵਿੱਚ ਚੰਦਰਮਾ ਜਿਸ ਵੀ ਰਾਸ਼ੀ ਵਿੱਚ ਸਥਿਤ ਹੁੰਦਾ ਹੈ, ਉਹ ਚੰਦਰ ਰਾਸ਼ੀ ਕਹਿਲਾਓਂਦੀ ਹੈ। ਹਾਲਾਂਕਿ ਪੱਛਮੀ ਜੋਤਿਸ਼ ਵਿੱਚ ਭਵਿੱਖਫਲ਼ ਦੇ ਲਈ ਚੰਦਰ ਰਾਸ਼ੀ ਦੀ ਬਜਾਏ ਸੂਰਜ ਰਾਸ਼ੀ ਨੂੰ ਆਧਾਰ ਮੰਨਿਆ ਜਾਂਦਾ ਹੈ।

ਵੈਦਿਕ ਜੋਤਿਸ਼ ‘ਤੇ ਆਧਾਰਿਤ ਅੱਜ ਦਾ ਰਾਸ਼ੀਫਲ਼

ਜਿਸ ਕਾਲਖੰਡ ਵਿੱਚ ਵੇਦਾਂ ਦੀ ਰਚਨਾ ਹੋਈ, ਉਸ ਨੂੰ ਵੈਦਿਕ ਕਾਲ ਕਿਹਾ ਜਾਂਦਾ ਹੈ ਅਤੇ ਜੋਤਿਸ਼ ਵੇਦ ਦਾ ਅੰਗ ਹੈ। ਇਸ ਲਈ ਹਿੰਦੂ ਜੋਤਿਸ਼ ਦੇ ਲਈ ਵੈਦਿਕ ਜੋਤਿਸ਼ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਵੇਦਾਂ ਅਤੇ ਸ਼ਾਸਤਰਾਂ ਵਿੱਚ ਵਿਅਕਤੀ ਦੇ ਕਲਿਆਣ ਅਤੇ ਉਸ ਦੇ ਮਾਨਵਿਕ ਗੁਣਾਂ ਦਾ ਵਿਕਾਸ ਕਰਨ ਦੇ ਲਈ ਕਈ ਗੱਲਾਂ ਲਿਖੀਆਂ ਹਨ। ਅਸਲ ਵਿੱਚ ਧਾਰਮਿਕ ਗ੍ਰੰਥਾਂ ਅਤੇ ਸ਼ਾਸਤਰਾਂ ਵਿੱਚ ਅਨੰਤ ਗਿਆਨ ਦਾ ਭੰਡਾਰ ਹੈ, ਜਿਸ ਨੂੰ ਪ੍ਰਾਪਤ ਕਰ ਕੇ ਵਿਅਕਤੀ ਆਪਣੇ ਨਾਲ਼-ਨਾਲ਼ ਸਮਾਜ ਅਤੇ ਰਾਸ਼ਟਰ ਦਾ ਵੀ ਭਲਾ ਕਰ ਸਕਦਾ ਹੈ।

ਜੋਤਿਸ਼ ਸ਼ਾਸਤਰ ਵਿੱਚ ਆਕਾਸ਼ ਵਿੱਚ ਸਥਿਤ ਗ੍ਰਹਾਂ ਅਤੇ ਨਛੱਤਰਾਂ ਦੀ ਸਥਿਤੀ ਅਤੇ ਚਾਲ ਦੀ ਗਣਨਾ ਕੀਤੀ ਜਾਂਦੀ ਹੈ। ਇਹ ਇੱਕ ਵਿਸਤ੍ਰਿਤ ਖੇਤਰ ਹੈ। ਸਾਡਾ ਅੱਜ ਦਾ ਰਾਸ਼ੀਫਲ਼ ਵੈਦਿਕ ਜੋਤਿਸ਼ ਉੱਤੇ ਅਧਾਰਿਤ ਹੈ, ਜੋਤਿਸ਼ ਵਿਗਿਆਨ ਦੇ ਖੇਤਰ ਵਿੱਚ ਵੈਦਿਕ ਜੋਤਿਸ਼ ਦਾ ਸਿਧਾਂਤ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਜੋਤਿਸ਼ ਸ਼ਾਸਤਰ ਦਾ ਗਿਆਨ ਰੱਖਣ ਵਾਲੇ ਜੋਤਸ਼ੀ ਵਿਦਵਾਨਾਂ ਅਤੇ ਪੰਡਤਾਂ ਦਾ ਇਹ ਮੰਨਣਾ ਹੈ ਕਿ ਵੈਦਿਕ ਜੋਤਿਸ਼ ‘ਤੇ ਆਧਾਰਿਤ ਰਾਸ਼ੀਫਲ਼ ਜਾਂ ਫਲ਼ਾਦੇਸ਼ ਸਟੀਕ ਹੁੰਦਾ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਰੋਜ਼ਾਨਾ ਰਾਸ਼ੀਫਲ਼ ਦਾ ਮਹੱਤਵ

ਐਸਟ੍ਰੋਸੇਜ ‘ਤੇ ਉਪਲਬਧ ਰੋਜ਼ਾਨਾ ਰਾਸ਼ੀਫਲ਼ ਜ਼ਿਆਦਾ ਵਿਗਿਆਨਿਕ, ਤਰਕ ਸੰਗਤ ਅਤੇ ਅਰਥਪੂਰਣ ਹੈ। ਇਸ ਲਈ ਇਹ ਰਾਸ਼ੀਫਲ਼ ਵਿਅਕਤੀ ਦੇ ਜੀਵਨ ਦੇ ਲਈ ਮਹੱਤਵਪੂਰਣ ਹੋ ਜਾਂਦਾ ਹੈ। ਜੇਕਰ ਕੋਈ ਵਿਅਕਤੀ ਨਿਯਮਿਤ ਰੂਪ ਨਾਲ਼ ਆਪਣਾ ਅੱਜ ਦਾ ਰਾਸ਼ੀਫਲ਼ ਦੇਖਦਾ ਹੈ ਤਾਂ ਉਹ ਆਪਣੇ ਜੀਵਨ ਵਿੱਚ ਹੋਣ ਵਾਲੀਆਂ ਭਵਿੱਖਤ ਘਟਨਾਵਾਂ ਤੋਂ ਜਾਣੂ ਰਹਿੰਦਾ ਹੈ ਅਤੇ ਉਸੇ ਦੇ ਅਨੁਸਾਰ ਉਹ ਆਪਣੀ ਯੋਜਨਾ ਬਣਾਉਂਦਾ ਹੈ ਅਤੇ ਕੰਮ ਕਰਦਾ ਹੈ।

ਇਸ ਤਰ੍ਹਾਂ ਵਿਅਕਤੀ ਆਪਣੇ ਪਰਿਵਾਰਕ ਅਤੇ ਆਰਥਿਕ ਜੀਵਨ, ਸਿਹਤ ਅਤੇ ਨਿੱਜੀ ਜੀਵਨ ਨੂੰ ਹੋਰ ਵੀ ਸੁਖੀ ਬਣਾ ਸਕਦਾ ਹੈ। ਜੇਕਰ ਉਪਰੋਕਤ ਖੇਤਰਾਂ ਵਿੱਚ ਉਸ ਨੂੰ ਕਿਸੇ ਪ੍ਰਕਾਰ ਦੀਆਂ ਚੁਣੌਤੀਆਂ ਜਾਂ ਸੰਕਟਾਂ ਦਾ ਸੰਕੇਤ ਮਿਲਦਾ ਹੈ, ਤਾਂ ਉਹ ਇਸ ਦੇ ਲਈ ਪਹਿਲਾਂ ਹੀ ਤਿਆਰੀ ਕਰ ਸਕਦਾ ਹੈ। ਸਮਾਜ ਵਿੱਚ ਰੋਜ਼ਾਨਾ ਰਾਸ਼ੀਫਲ਼, ਹਫਤਾਵਰੀ ਰਾਸ਼ੀਫਲ਼, ਮਾਸਿਕ ਰਾਸ਼ੀਫਲ਼ ਅਤੇ ਸਾਲਾਨਾ ਰਾਸ਼ੀਫਲ਼ ਦਾ ਏਨਾ ਜ਼ਿਆਦਾ ਮਹੱਤਵ ਹੈ ਕਿ ਅਸੀਂ ਇਹਨਾਂ ਨੂੰ ਦੈਨਿਕ ਅਖਬਾਰਾਂ ਅਤੇ ਮੈਗਜ਼ੀਨਾਂ ਆਦਿ ਵਿੱਚ ਦੇਖਦੇ ਰਹਿੰਦੇ ਹਾਂ।

ਇਸ ਦੇ ਨਾਲ ਹੀ ਸਮਾਜ ਦਾ ਇੱਕ ਵੱਡਾ ਤਬਕਾ ਰੋਜ਼ਾਨਾ ਇੰਟਰਨੈੱਟ ਉੱਤੇ ਵੀ ਆਪਣਾ ਰਾਸ਼ੀਫਲ਼ ਦੇਖਦਾ ਹੈ। ਦੈਨਿਕ ਰਾਸ਼ੀਫਲ ਦਾ ਮਹੱਤਵ ਦੇਖਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਲੋਕ ਇਸੇ ਦੇ ਅਧਾਰ ‘ਤੇ ਆਪਣੀਆਂ ਯੋਜਨਾਵਾਂ ਦਾ ਨਿਰਧਾਰਣ ਕਰਦੇ ਹਨ ਅਤੇ ਉਸੇ ਦੇ ਅਨੁਰੂਪ ਕੰਮ ਵੀ ਕਰਦੇ ਹਨ।

ਰੋਜ਼ਾਨਾ ਰਾਸ਼ੀਫਲ਼ ਵਿੱਚ ਉਪਾਅ ਵੀ ਦਿੱਤੇ ਗਏ ਹਨ। ਜੇਕਰ ਤੁਹਾਡੇ ਭਵਿੱਖਫਲ਼ ਵਿੱਚ ਕਿਸੇ ਪ੍ਰਕਾਰ ਦੀ ਚੁਣੌਤੀ ਜਾਂ ਰੁਕਾਵਟ ਦਾ ਸੰਕੇਤ ਮਿਲਦਾ ਹੈ, ਤਾਂ ਉਸ ਦੇ ਹੱਲ ਦੇ ਲਈ ਇਸ ਵਿੱਚ ਇੱਕ ਆਸਾਨ ਉਪਾਅ ਵੀ ਦੱਸਿਆ ਜਾਂਦਾ ਹੈ। ਇਸ ਨੂੰ ਅਪਣਾ ਕੇ ਤੁਸੀਂ ਆਉਣ ਵਾਲੇ ਸੰਕਟ ਜਾਂ ਰੁਕਾਵਟ ਨੂੰ ਦੂਰ ਕਰ ਸਕਦੇ ਹੋ।

ਰੋਜ਼ਾਨਾ ਰਾਸ਼ੀਫਲ਼ ਦੇ ਲਾਭ

ਰਾਸ਼ੀਫਲ਼ ਨੂੰ ਲੈ ਕੇ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਸਕਦਾ ਹੈ ਕਿ ਦੈਨਿਕ ਰਾਸ਼ੀਫਲ ਜਾਂ ਹਫਤਾਵਰੀ ਰਾਸ਼ੀਫਲ਼ ਕਿਉਂ ਦੇਖਣਾ ਚਾਹੀਦਾ ਹੈ। ਇਸ ਦੇ ਕੀ ਲਾਭ ਹਨ। ਅਸੀਂ ਇਸ ਲੇਖ ਵਿੱਚ ਇਸ ਰਾਸ਼ੀਫਲ਼ ਦੇ ਮਹੱਤਵ ਨੂੰ ਜਾਣਿਆ ਹੈ। ਇਸ ਦੇ ਨਾਲ ਹੀ ਵੈਦਿਕ ਜੋਤਿਸ਼ ਵਿੱਚ ਇਸ ਦੀ ਵਿਗਿਆਨਿਕਤਾ ਅਤੇ ਸਾਰਥਕਤਾ ਨੂੰ ਵੀ ਚੰਗੀ ਤਰ੍ਹਾਂ ਸਮਝਿਆ ਹੈ। ਇਸ ਲਈ ਹਫਤਾਵਰੀ ਰਾਸ਼ੀਫਲ਼ ਵਿਅਕਤੀ ਦੀ ਜਿਗਿਆਸਾ ਦਾ ਹੱਲ ਕਰਨ ਦੇ ਕਾਬਲ ਹੈ।

ਵਿਅਕਤੀ ਦੇ ਜੀਵਨ ਵਿੱਚ ਕਈ ਪ੍ਰਕਾਰ ਦੀਆਂ ਚੁਣੌਤੀਆਂ ਆਉਂਦੀਆਂ ਹਨ। ਉਸ ਦੇ ਜੀਵਨ ਵਿੱਚ ਉਤਾਰ-ਚੜ੍ਹਾਅ ਦੀਆਂ ਸਥਿਤੀਆਂ ਬਣੀਆਂ ਰਹਿੰਦੀਆਂ ਹਨ। ਪਰ ਜੇਕਰ ਵਿਅਕਤੀ ਆਪਣਾ ਰੋਜ਼ਾਨਾ ਫਲ਼ਾਦੇਸ਼ ਪੜ੍ਹਦਾ ਹੈ, ਤਾਂ ਉਹ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਣੂ ਰਹਿੰਦਾ ਹੈ ਅਤੇ ਉਸੇ ਦੇ ਹਿਸਾਬ ਨਾਲ ਆਪਣੇ ਕਦਮ ਅੱਗੇ ਵਧਾਉਂਦਾ ਹੈ। ਇਸ ਦੇ ਨਾਲ ਹੀ ਅੱਜ ਦਾ ਰਾਸ਼ੀਫਲ਼ ਜਾਤਕਾਂ ਦੇ ਲਈ ਕਈ ਮਾਇਨਿਆਂ ਵਿੱਚ ਫਾਇਦੇਮੰਦ ਹੈ ਜਿਵੇਂ:-

ਇਸ ਤੋਂ ਇਲਾਵਾ ਦੈਨਿਕ ਫਲ਼ਾਦੇਸ਼ ਦੇ ਹੋਰ ਵੀ ਕਈ ਲਾਭ ਹਨ, ਜਿਨ੍ਹਾਂ ਦਾ ਅਨੁਭਵ ਉਸੇ ਵਿਅਕਤੀ ਨੂੰ ਹੁੰਦਾ ਹੈ, ਜਿਹੜਾ ਦੈਨਿਕ ਰੂਪ ਤੋਂ ਅੱਜ ਦਾ ਰਾਸ਼ੀਫਲ਼ ਪੜ੍ਹਦਾ ਹੈ। ਉਮੀਦ ਹੈ ਕਿ ਰਾਸ਼ੀਫਲ਼ ਨਾਲ਼ ਜੁੜਿਆ ਇਹ ਆਰਟੀਕਲ ਤੁਹਾਡੇ ਲਈ ਕਾਰਗਰ ਸਿੱਧ ਹੋਵਗਾ।

Talk to Astrologer Chat with Astrologer