ਫ੍ਰੀ ਕੁੰਡਲੀ ਮਿਲਾਣ (Free Kundli Milan)

Author: Charu Lata | Updated Sun, 18 Feb 2024 03:24 PM IST

ਵਿਆਹ ਤੋਂ ਪਹਿਲਾਂ ਕੁੰਡਲੀ ਮਿਲਾਣ ਕਰਦੇ ਸਮੇਂ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ “ਸ਼ਾਦੀ-ਵਿਆਹ ਗੁੱਡੇ-ਗੁੱਡੀਆਂ ਦਾ ਖੇਲ ਨਹੀਂ ਹੈ”। ਵਿਅਕਤੀ ਦੇ ਜੀਵਨ ਵਿੱਚ ਵਿਆਹ ਇੱਕ ਵਾਰ ਹੀ ਹੁੰਦਾ ਹੈ। ਇਸ ਲਈ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਜਿਹੜਾ ਜੀਵਨਸਾਥੀ ਆਵੇ, ਉਹ ਸਰਬਗੁਣ ਸੰਪੰਨ ਹੋਵੇ। ਵਿਆਹ ਦੋ ਵਿਅਕਤੀਆਂ ਦੇ ਵਿਚਕਾਰ ਦਾ ਇੱਕ ਅਜਿਹਾ ਸਬੰਧ ਹੈ, ਜੋ ਆਉਣ ਵਾਲੇ 7 ਜਨਮਾਂ ਲਈ ਉਨ੍ਹਾਂ ਨੂੰ ਇੱਕ-ਦੂਜੇ ਨਾਲ ਜੋੜ ਦਿੰਦਾ ਹੈ। ਚਾਹੇ ਲਵ ਮੈਰਿਜ ਹੋਵੇ ਜਾਂ ਅਰੇਂਜ ਮੈਰਿਜ, ਹਮੇਸ਼ਾ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨਾਂ ਦੇ ਪੂਰਾ ਹੋਣ ਤੋਂ ਬਾਅਦ ਹੀ ਵਿਆਹ ਕਰਵਾਇਆ ਜਾਂਦਾ ਹੈ। ਇਹਨਾਂ ਵਿੱਚ ਸਭ ਤੋਂ ਮਹੱਤਵਪੂਰਣ ਹੁੰਦਾ ਹੈ ਕੁੰਡਲੀ ਮਿਲਾਣ। ਸਾਡੇ ਵੱਡੇ-ਬਜ਼ੁਰਗਾਂ ਅਤੇ ਕੁਝ ਅਨੁਭਵੀ ਵਿਅਕਤੀਆਂ ਦੇ ਅਨੁਸਾਰ, ਸ਼ਾਦੀਸ਼ੁਦਾ ਜ਼ਿੰਦਗੀ ਖ਼ੁਸ਼ਹਾਲ ਰਹੇ, ਇਸ ਦੇ ਲਈ ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਹੇਠਾਂ ਦਿੱਤੇ ਗਏ ਫਾਰਮ ਵਿੱਚ ਲੜਕੇ ਅਤੇ ਲੜਕੀ ਦੀ ਜਾਣਕਾਰੀ ਭਰ ਕੇ ਫ੍ਰੀ ਕੁੰਡਲੀ ਮਿਲਾਣ ਕਰ ਸਕਦੇ ਹੋ:-

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਟੇਵੇ ਮਿਲਾਉਣ ਬਾਰੇ ਸੁਝਾਅ ਲਓ

ਕੀ ਹੈ ਕੁੰਡਲੀ ਮਿਲਾਣ ?

ਪੁਰਾਣੇ ਸਮਿਆਂ ਵਿੱਚ ਰਿਸ਼ੀਆਂ-ਮੁਨੀਆਂ ਨੇ ਆਪਣੀ ਦੂਰਦਰਸ਼ਿਤਾ ਅਤੇ ਗਿਆਨ ਦਾ ਉਪਯੋਗ ਕਰਕੇ ਸਮਾਜ ਦੇ ਲਈ ਸਾਰੇ ਨਿਯਮ ਬਣਾਏ। ਇਹਨਾਂ ਵਿੱਚੋਂ ਇੱਕ ਨਿਯਮ ਹੈ ਕੁੰਡਲੀ ਮਿਲਾਣ। ਸਾਡੀ ਹਿੰਦੂ ਸੰਸਕ੍ਰਿਤੀ ਦੇ ਵਿੱਚ ਵਿਆਹ ਦਾ ਬਹੁਤ ਮਹੱਤਵ ਹੈ। ਅਧਿਆਤਮਕ ਗ੍ਰੰਥਾਂ ਦੇ ਅਨੁਸਾਰ ਕੁੰਡਲੀ ਮਿਲਾਣ ਨੂੰ ਸੁਖੀ ਸ਼ਾਦੀਸ਼ੁਦਾ ਜੀਵਨ ਦੇ ਲਈ ਇੱਕ ਰਸਤਾ ਦੱਸਿਆ ਗਿਆ ਹੈ। ਕੁੰਡਲੀ ਮਿਲਾਣ ਭਵਿੱਖਤ ਵਰ, ਵਧੂ ਦੀ ਅਨੁਕੂਲਤਾ ਅਤੇ ਉਨ੍ਹਾਂ ਦੇ ਸੁਖੀ ਅਤੇ ਖੁਸ਼ਹਾਲ ਭਵਿੱਖ ਨੂੰ ਜਾਣਨ ਦਾ ਇੱਕ ਤਰੀਕਾ ਹੈ। ਦੇਖਿਆ ਜਾਵੇ ਤਾਂ ਕਿਸੇ ਵੀ ਵਿਅਕਤੀ ਦੇ ਵਿਆਹ ਦੇ ਲਈ ਕੁੰਡਲੀ ਮਿਲਾਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਇੱਕ ਆਰੰਭਿਕ ਕਦਮ ਹੈ ਜੋ ਲੜਕਾ, ਲੜਕੀ ਦੇ ਪਰਿਵਾਰ ਦੇ ਮੈਂਬਰਾਂ ਦੁਆਰਾ ਹੀ ਚੁੱਕਿਆ ਜਾਂਦਾ ਹੈ। ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਕੁੰਡਲੀ ਮਿਲਾਣ ਤੋਂ ਬਿਨਾਂ ਇੱਕ ਚੰਗੇ ਜੀਵਨਸਾਥੀ ਦੀ ਤਲਾਸ਼ ਪੂਰੀ ਨਹੀਂ ਹੁੰਦੀ।

ਇਹ ਨਾ ਕੇਵਲ ਜੋੜੀ ਅਤੇ ਸ਼ਾਦੀ ਦੀ ਅਨੁਕੂਲਤਾ ਬਾਰੇ ਦੱਸਦਾ ਹੈ, ਬਲਕਿ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਵਾਲੇ ਦੋ ਅਲੱਗ-ਅਲੱਗ ਵਿਅਕਤੀਆਂ ਦੀ ਅਧਿਆਤਮਕ, ਸਰੀਰਕ ਅਤੇ ਭਾਵਨਾਤਮਕ ਅਨੁਕੂਲਤਾ ਦੇ ਬਾਰੇ ਵੀ ਜਾਣਕਾਰੀ ਦਿੰਦਾ ਹੈ। ਇਸਫ੍ਰੀ ਕੁੰਡਲੀ ਮਿਲਾਣ ਸਾਫ਼ਟਵੇਅਰ ਨਾਲ ਤੁਸੀਂ ਰਿਸ਼ਤੇ ਦੀ ਸਥਿਰਤਾ ਅਤੇ ਲੰਬੀ ਉਮਰ ਦੀ ਜਾਣਕਾਰੀ ਗਹਿਰਾਈ ਨਾਲ਼ ਪ੍ਰਾਪਤ ਕਰ ਸਕਦੇ ਹੋ।

ਗੁਣ ਮਿਲਾਉਣ ਦਾ ਅਸਲੀ ਅਰਥ

ਕੁੰਡਲੀ ਮਿਲਾਣ ਵਿੱਚ ਸਭ ਤੋਂ ਪਹਿਲਾਂ ਕੰਮ ਗੁਣ ਮਿਲਾਉਣ ਦਾ ਹੁੰਦਾ ਹੈ। ਕਿਸੇ ਵੀ ਵਿਅਕਤੀ ਦੀ ਕੁੰਡਲੀ ਵਿੱਚ ਅੱਠ ਤਰ੍ਹਾਂ ਦੇ ਗੁਣਾਂ ਅਤੇ ਅਸ਼ਟਕੂਟ ਦਾ ਮਿਲਾਣ ਕੀਤਾ ਜਾਂਦਾ ਹੈ। ਵਿਆਹ ਵਿੱਚ ਗੁਣ ਮਿਲਾਣ ਬਹੁਤ ਜ਼ਰੂਰੀ ਹੁੰਦਾ ਹੈ। ਇਹ ਗੁਣ ਹਨ: ਵਰਣ, ਵਸ਼ਯ, ਤਾਰਾ, ਯੋਨੀ, ਗ੍ਰਹਿ ਮੈਤਰੀ, ਗਣ, ਭਕੂਟ ਅਤੇ ਨਾੜੀ। ਇਹਨਾਂ ਸਭਨਾਂ ਦੇ ਮਿਲਾਣ ਤੋਂ ਬਾਅਦ ਕੁੱਲ 36 ਅੰਕ ਹੁੰਦੇ ਹਨ। ਵਿਆਹ ਦੇ ਸਮੇਂ ਜੇਕਰ ਲੜਕਾ-ਲੜਕੀ ਦੋਵਾਂ ਦੀ ਕੁੰਡਲੀ ਵਿੱਚ 36 ਵਿੱਚੋਂ 18 ਗੁਣ ਵੀ ਮਿਲਦੇ ਹਨ, ਤਾਂ ਮੰਨਿਆ ਜਾਂਦਾ ਹੈ ਕਿ ਵਿਆਹ ਸਫਲ ਰਹੇਗਾ। ਇਹ 18 ਗੁਣ ਸਿਹਤ, ਦੋਸ਼, ਪ੍ਰਵਿਰਤੀ, ਮਾਨਸਿਕ ਸਥਿਤੀ, ਸੰਤਾਨ ਆਦਿ ਦੇ ਨਾਲ ਸਬੰਧਤ ਹੁੰਦੇ ਹਨ। ਚੱਲੋ, ਹੁਣ ਤੁਹਾਨੂੰ ਦੱਸਦੇ ਹਾਂ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਵਿਆਹ ਦੇ ਲਈ ਕਿੰਨੇ ਗੁਣ ਮਿਲਣਾ ਸ਼ੁਭ ਹੁੰਦਾ ਹੈ-

18 ਜਾਂ ਇਸ ਤੋਂ ਘੱਟ ਗੁਣ ਮਿਲਣ ‘ਤੇ- ਜੋਤਿਸ਼ ਦੀ ਗਣਨਾ ਦੇ ਅਨੁਸਾਰ, 18 ਜਾਂ ਇਸ ਤੋਂ ਘੱਟ ਗੁਣ ਮਿਲਣ ‘ਤੇ ਜ਼ਿਆਦਾਤਰ ਵਿਆਹ ਅਸਫ਼ਲ ਹੋਣ ਦੀ ਸੰਭਾਵਨਾ ਹੁੰਦੀ ਹੈ।
18-24 ਗੁਣ ਮਿਲਣ ‘ਤੇ - ਕੁੰਡਲੀ ਮਿਲਾਣ ਵਿੱਚ 18-24 ਗੁਣ ਮਿਲਣ ‘ਤੇ ਵਿਆਹ ਸਫ਼ਲ ਤਾਂ ਹੋਵੇਗਾ, ਪਰ ਇਸ ਵਿੱਚ ਸਮੱਸਿਆਵਾਂ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
24-32 ਗੁਣ ਮਿਲਣ ‘ਤੇ- ਗੁਣ ਮਿਲਾਣ ਵਿੱਚ 24-32 ਗੁਣ ਮਿਲਣ ‘ਤੇ ਸ਼ਾਦੀਸ਼ੁਦਾ ਜੀਵਨ ਸਫ਼ਲ ਹੋਣ ਦੀ ਸੰਭਾਵਨਾ ਹੁੰਦੀ ਹੈ।
32 ਤੋਂ 36 ਗੁਣ ਮਿਲਣ ‘ਤੇ- ਜੋਤਿਸ਼ ਦੇ ਅਨੁਸਾਰ, ਇਸ ਤਰਾਂ ਦੇ ਵਿਆਹ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਜ਼ਿਆਦਾ ਪਰੇਸ਼ਾਨੀਆਂ ਪੈਦਾ ਨਹੀਂ ਹੁੰਦੀਆਂ।

ਤੁਹਾਨੂੰ ਦੱਸ ਦੇਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇੱਕ ਸਫ਼ਲ ਵਿਆਹ ਦੇ ਲਈ 36 ਵਿੱਚੋਂ 18 ਗੁਣਾਂ ਦਾ ਮਿਲਣਾ ਜ਼ਰੂਰੀ ਹੁੰਦਾ ਹੈ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਵਿਆਹ ਦੇ ਲਈ ਕੁੰਡਲੀ ਮਿਲਾਣ ਕਿਓਂ ਜ਼ਰੂਰੀ ਹੈ?

ਸਾਡੇ ਸਮਾਜ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ। ਕੁਝ ਜੋ ਅੱਜ ਦੇ ਇਸ ਆਧੁਨਿਕ ਯੁੱਗ ਦਾ ਹਿੱਸਾ ਹਨ ਅਤੇ ਇਸ ਯੁੱਗ ਦੇ ਤੌਰ-ਤਰੀਕਿਆਂ ਵਿੱਚ ਪੂਰੀ ਤਰ੍ਹਾਂ ਢਲ਼ੇ ਹੋਏ ਹਨ। ਕੁਝ ਅਜਿਹੇ ਵੀ ਹਨ ਜਿਹੜੇ ਆਧੁਨਿਕ ਹੋਣ ਦੇ ਨਾਲ਼-ਨਾਲ਼ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਮੰਨਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਜੋਤਿਸ਼ ਸ਼ਾਸਤਰ ਇੱਕ ਵਿਗਿਆਨ ਹੈ। ਸਾਡੀ ਕੁੰਡਲੀ ਵਿੱਚ ਮੌਜੂਦ ਗ੍ਰਹਾਂ ਅਤੇ ਗੁਣਾਂ ਆਦਿ ਦੀ ਮਦਦ ਨਾਲ ਇਹ ਦੱਸਦਾ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਕਿਹੋ-ਜਿਹਾ ਹੋਵੇਗਾ।

ਵਿਆਹ ਵਿੱਚ ਕੁੰਡਲੀ ਮਿਲਾਣ ਇੱਕ ਗਣਨਾ ਹੈ, ਜੋ ਸਾਨੂੰ ਇਹ ਦੱਸਦੀ ਹੈ ਕਿ ਲੜਕਾ-ਲੜਕੀ ਦੇ ਨਛੱਤਰ ਅਤੇ ਗ੍ਰਹਿ ਆਦਿ ਇੱਕ-ਦੂਜੇ ਦੇ ਲਈ ਅਨੁਕੂਲ ਹਨ ਜਾਂ ਨਹੀਂ। ਜੇਕਰ ਲੜਕਾ ਅਤੇ ਲੜਕੀ ਦੋਵਾਂ ਦੇ ਨਛੱਤਰ ਅਤੇ ਗੁਣ ਅਨੁਕੂਲ ਹੁੰਦੇ ਹਨ, ਤਾਂ ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਖੁਸ਼ਹਾਲ ਰਹਿੰਦਾ ਹੈ। ਪਰਫ੍ਰੀ ਕੁੰਡਲੀ ਮਿਲਾਣ ਸਾਫ਼ਟਵੇਅਰ ਦੇ ਅਨੁਸਾਰ, ਜੇਕਰ ਦੋਵਾਂ ਦੇ ਨਛੱਤਰ ਪ੍ਰਤੀਕੂਲ ਹੁੰਦੇ ਹਨ, ਤਾਂ ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਦੁੱਖਾਂ ਅਤੇ ਕਲੇਸ਼ ਭਰਿਆ ਹੁੰਦਾ ਹੈ। ਜਿਹੜੇ ਲੋਕ ਜੋਤਿਸ਼ ਸ਼ਾਸਤਰ ਉੱਤੇ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਦਾ ਮੰਨਣਾ ਹੈ ਕਿ ਵਿਆਹ ਦੇ ਲਈ ਕੁੰਡਲੀ ਮਿਲਾਣ ਤੋਂ ਜ਼ਿਆਦਾ ਜ਼ਰੂਰੀ ਇੱਕ-ਦੂਜੇ ਦੇ ਪ੍ਰਤੀ ਪਿਆਰ, ਆਪਸੀ ਸਮਝ ਅਤੇ ਵਿਸ਼ਵਾਸ ਹੁੰਦਾ ਹੈ।

ਕੁੰਡਲੀ ਮਿਲਾਣ ਕਿਸ ਤਰ੍ਹਾਂ ਕਰੀਏ ?

ਤੁਸੀਂ ਵਿਆਹ ਤੋਂ ਪਹਿਲਾਂ ਕਿਸੇ ਜੋਤਸ਼ੀ ਦੀ ਮਦਦ ਨਾਲ ਕੁੰਡਲੀ ਮਿਲਾਣ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਲੜਕਾ-ਲੜਕੀ ਦੇ ਨਾਂ, ਉਨ੍ਹਾਂ ਦੋਵਾਂ ਦੀਆਂ ਜਨਮ ਦੀਆਂ ਤਰੀਕਾਂ, ਜਨਮ-ਸਥਾਨ ਅਤੇ ਜਨਮ ਦਾ ਸਮਾਂ ਜੋਤਸ਼ੀ ਨੂੰ ਦੱਸਣਾ ਪਵੇਗਾ। ਜੋਤਿਸ਼ ਸ਼ਾਸਤਰ ਦੇ ਅੰਤਰਗਤ ਤੁਹਾਡੇ ਜਨਮ ਨਾਲ ਜੁੜੀ ਹੋਈ ਜਾਣਕਾਰੀ ਜਿਵੇਂ ਤਰੀਕ, ਸਮਾਂ ਅਤੇ ਸਥਾਨ ਦੀ ਮਦਦ ਨਾਲ ਕੁੰਡਲੀ ਬਣਦੀ ਹੈ। ਵਿਆਹ ਦੇ ਸਮੇਂ ਲੜਕਾ-ਲੜਕੀ ਦੋਵਾਂ ਦੀਆਂ ਕੁੰਡਲੀਆਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਇਹ ਪਤਾ ਲਗਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਆਉਣ ਵਾਲਾ ਜੀਵਨ ਕਿਹੋ-ਜਿਹਾ ਹੋਵੇਗਾ।

ਧਿਆਨ ਰਹੇ ਕਿ ਵਿਆਹ ਜੀਵਨ ਭਰ ਦਾ ਸਬੰਧ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਧੋਖੇਬਾਜ਼ਾਂ ਅਤੇ ਰਾਹ ਚਲਦੇ ਪੰਡਤਾਂ ਦੇ ਚੱਕਰਾਂ ਵਿੱਚ ਨਾ ਉਲਝੋ। ਹਮੇਸ਼ਾ ਕਿਸੇ ਸਿੱਧ-ਜੋਤਸ਼ੀ ਦੀ ਮਦਦ ਨਾਲ ਹੀ ਲੜਕਾ-ਲੜਕੀ ਦੇ ਗੁਣਾਂ ਦਾ ਮਿਲਾਣ ਕਰਵਾਓ। ਕੁੰਡਲੀ ਮਿਲਾਣ ਦੇ ਲਈ ਤੁਹਾਡੇ ਕੋਲ ਜਨਮ ਨਾਲ਼ ਜੁੜੀ ਹੋਈ ਜਾਣਕਾਰੀ ਜਿਵੇਂ ਤਰੀਕ, ਸਮਾਂ ਅਤੇ ਸਥਾਨ ਹੋਣੀ ਜ਼ਰੂਰੀ ਹੈ। ਜਨਮ ਦੀ ਤਰੀਕ ਨਾਲ ਕੁੰਡਲੀ ਮਿਲਾਉਣਾ ਬਹੁਤ ਆਸਾਨ ਹੋ ਜਾਂਦਾ ਹੈ।

ਐਸਟ੍ਰੋਸੇਜ ਵਿੱਚ ਕੀ ਖ਼ਾਸ ਹੈ ?

ਐਸਟ੍ਰੋਸੇਜ ਦੇਫ੍ਰੀ ਕੁੰਡਲੀ ਮਿਲਾਣ ਸਾਫ਼ਟਵੇਅਰ ਦੀ ਮਦਦ ਨਾਲ਼ ਤੁਸੀਂ ਬਿਨਾਂ ਕੋਈ ਪੈਸਾ ਦਿੱਤੇ ਭਵਿੱਖਤ ਵਰ-ਵਧੂ ਦਾ ਕੁੰਡਲੀ ਮਿਲਾਣ ਕਰ ਸਕਦੇ ਹੋ। ਇੱਥੇ ਤੁਹਾਨੂੰ ਸਭ ਗੁਣਾਂ ਅਤੇ ਨਛੱਤਰਾਂ ਦੇ ਆਧਾਰ ਉੱਤੇ ਕੁੰਡਲੀ ਮਿਲਾਣ ਕਰਨ ਤੋਂ ਬਾਅਦ ਹੀ ਸਹੀ ਨਤੀਜਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਵਿੱਚ ਤੁਹਾਡੇ ਸ਼ੁਭ ਸੰਕੇਤਾਂ ਤੋਂ ਲੈ ਕੇ ਤੁਹਾਡੇ ਦੋਸ਼ਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਤੁਸੀਂ ਇਸ ਨਤੀਜੇ ਨੂੰ ਕਾਗਜ਼ ਉੱਤੇ ਵੀ ਛਪਵਾ ਸਕਦੇ ਹੋ। ਜੇਕਰ ਤੁਹਾਡੀ ਕੁੰਡਲੀ ਵਿੱਚ ਕਿਸੇ ਤਰ੍ਹਾਂ ਦਾ ਦੋਸ਼ ਹੈ, ਤਾਂ ਤੁਸੀਂ ਸਾਡੇ ਵੈਬਸਾਈਟ ਉੱਤੇ ਦਿੱਤੇ ਗਏ ਜੋਤਸ਼ੀ ਨਾਲ ਸੰਪਰਕ ਕਰ ਸਕਦੇ ਹੋ। ਉਹ ਤੁਹਾਡੀ ਕੁੰਡਲੀ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਤੋਂ ਬਾਅਦ ਤੁਹਾਨੂੰ ਦੋਸ਼ ਨਿਵਾਰਣ ਦੇ ਉਪਾਅ ਵੀ ਦੱਸਣਗੇ।

ਬਹੁਤ ਸਾਰੇ ਲੋਕਾਂ ਨੂੰ ਆਪਣੀ ਜਨਮ-ਤਿਥੀ ਬਾਰੇ ਜਾਣਕਾਰੀ ਨਹੀਂ ਹੁੰਦੀ। ਅਜਿਹੇ ਲੋਕਾਂ ਦੇ ਲਈ ਹੁਣ ਸਾਡੇ ਵੈੱਬਸਾਈਟ ‘ਤੇ ਨਾਂ ਦੇ ਅਨੁਸਾਰ ਕੁੰਡਲੀ ਮਿਲਾਣ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

Talk to Astrologer Chat with Astrologer