ਫ੍ਰੀ ਲਾਲ ਕਿਤਾਬ ਕੁੰਡਲੀ ਅਤੇ ਭਵਿੱਖਫ਼ਲ਼ ਰਿਪੋਰਟ

Author: Charu Lata | Updated Sun, 18 Feb 2024 03:26 PM IST

ਫ੍ਰੀ ਲਾਲ ਕਿਤਾਬ ਕੁੰਡਲੀ ਅਤੇ ਭਵਿੱਖਫ਼ਲ਼ ਰਿਪੋਰਟ ਪ੍ਰਾਪਤ ਕਰਨ ਦੇ ਲਈ ਇੱਥੇ ਜਨਮ ਨਾਲ਼ ਸਬੰਧਤ ਵੇਰਵਾ ਭਰੋ:- ਲਾਲ ਕਿਤਾਬ ਭਵਿੱਖਬਾਣੀ ਰਿਪੋਰਟ ਟੇਵੇ (ਜਨਮ ਕੁੰਡਲੀ) ਦੇ 12 ਖਾਨਿਆਂ ਵਿੱਚ ਗ੍ਰਹਾਂ ਦੀ ਸਥਿਤੀ ਉੱਤੇ ਅਧਾਰਿਤ ਹੈ। ਇਹੀ ਕਾਰਣ ਹੈ ਕਿ ਇਸ ਦਾ ਭਵਿੱਖਫਲ ਜ਼ਿਆਦਾ ਪ੍ਰਮਾਣਿਕ ਅਤੇ ਸਟੀਕ ਹੁੰਦਾ ਹੈ। ਇਹ ਲਾਲ ਕਿਤਾਬ ਰਾਸ਼ੀਫਲ ਤੁਹਾਨੂੰ ਭਵਿੱਖ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ ਪ੍ਰਦਾਨ ਕਰਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਭਵਿੱਖ ਨੂੰ ਲੈ ਕੇ ਪਹਿਲਾਂ ਹੀ ਸਚੇਤ ਹੋ ਜਾਂਦੇ ਹੋ।

ਐਸਟ੍ਰੋਸੇਜ ਵਿੱਚ ਲਾਲ ਕਿਤਾਬ ਸਾਫਟਵੇਅਰ ਟੂਲ ਫ੍ਰੀ ਉਪਲਬਧ ਹੈ। ਇਸ ਸਾਫਟਵੇਅਰ ਦਾ ਇਸਤੇਮਾਲ ਨਾ ਸਿਰਫ ਜੋਤਸ਼ੀ ਬਲਕਿ ਆਮ ਲੋਕ ਵੀ ਕਰ ਸਕਦੇ ਹਨ। ਆਪਣੇ ਜੀਵਨ ਨਾਲ ਜੁੜੀ ਰਿਪੋਰਟ ਨੂੰ ਜਾਣਨ ਦੇ ਲਈ ਇਸ ਸਾਫਟਵੇਅਰ ਵਿੱਚ ਤੁਹਾਨੂੰ ਕੁਝ ਜ਼ਰੂਰੀ ਜਾਣਕਾਰੀਆਂ ਦਰਜ ਕਰਨੀਆਂ ਪੈਣਗੀਆਂ ਅਤੇ ਇਸ ਤੋਂ ਬਾਅਦ ਤੁਹਾਨੂੰ ਰਿਪੋਰਟ ਪ੍ਰਾਪਤ ਹੋ ਜਾਵੇਗੀ। ਤੁਸੀਂ ਇਸ ਰਿਪੋਰਟ ਨੂੰ ਪੀ ਡੀ ਐਫ ਦੇ ਰੂਪ ਵਿੱਚ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਨੂੰ ਸੇਵ ਕਰ ਸਕਦੇ ਹੋ। ਲਾਲ ਕਿਤਾਬ ਕੁੰਡਲੀ ਵਿੱਚ ਤੁਹਾਨੂੰ ਪ੍ਰੇਮ, ਵਿਆਹ, ਨੌਕਰੀ ਅਤੇ ਜੀਵਨ ਨਾਲ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲ ਸਕਦਾ ਹੈ।

ਲਾਲ ਕਿਤਾਬ ਦੀ ਜਾਣਕਾਰੀ ਅਤੇ ਇਸ ਕਿਤਾਬ ਵਿੱਚ ਲਿਖੀ ਵਿੱਦਿਆ ਨੂੰ ਜਾਣਨ ਵਾਲੇ ਲੋਕ ਬਹੁਤ ਘੱਟ ਹਨ। ਜਦ ਕਿ ਇਸ ਕਿਤਾਬ ਦੇ ਬਾਰੇ ਵਿੱਚ ਕਈ ਵਿਦਵਾਨ ਮੰਨਦੇ ਹਨ ਕਿ ਇਸ ਦੀਆਂ ਭਵਿੱਖਬਾਣੀਆਂ ਸਟੀਕ ਹੁੰਦੀਆਂ ਹਨ ਅਤੇ ਇਸ ਵਿੱਚ ਦਿੱਤੇ ਗਏ ਟੋਟਕੇ ਬਹੁਤ ਕਾਰਗਰ ਹਨ। ਸ਼ਾਇਦ ਇਸੇ ਲਈ ਜੋਤਿਸ਼ ਵਿੱਦਿਆ ਦੀਆਂ ਕਈ ਸ਼ਾਖਾਵਾਂ ਵਿੱਚੋਂ ਲਾਲ ਕਿਤਾਬ ਨੂੰ ਵੀ ਇੱਕ ਮਹੱਤਵਪੂਰਣ ਸ਼ਾਖਾ ਮੰਨਿਆ ਜਾਂਦਾ ਹੈ। ਐਸਟ੍ਰੋਸੇਜ ਲਾਲ ਕਿਤਾਬ ਸਾਫਟਵੇਅਰ ਵਿੱਚ ਕੁੰਡਲੀ, ਭਵਿੱਖਫਲ ਅਤੇ ਉਪਾਅ ਦਿੱਤੇ ਗਏ ਹਨ, ਜਿਨ੍ਹਾਂ ਦਾ ਮੂਲ ਲਾਲ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ। ਲਾਲ ਕਿਤਾਬ ਜੋਤਿਸ਼ ਦੇ ਮੁਤਾਬਿਕ, ਜਦੋਂ ਗ੍ਰਹਿ ਦਾ ਪ੍ਰਭਾਵ ਉਸ ਖਾਨੇ ਦੇ ਸਮਰੂਪ ਹੁੰਦਾ ਹੈ, ਜਿਸ ਵਿੱਚ ਉਹ ਸਥਿਤ ਹੁੰਦਾ ਹੈ ਤਾਂ ਲਾਲ ਕਿਤਾਬ ਭਵਿੱਖਫਲ ਅਤੇ ਉਪਾਅ ਸ਼ਾਨਦਾਰ ਤਰੀਕੇ ਨਾਲ ਆਪਣਾ ਅਸਰ ਦਿਖਾਉਂਦੇ ਹਨ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਲਾਲ ਕਿਤਾਬ ਨੂੰ ਲੈ ਕੇ ਕਹੀ ਜਾਣ ਵਾਲੀ ਕਹਾਣੀ

ਉੱਤਰਾਖੰਡ ਅਤੇ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਇਹ ਕਹਾਣੀ ਕਹੀ ਜਾਂਦੀ ਹੈ ਕਿ ਪੁਰਾਣੇ ਸਮਿਆਂ ਵਿੱਚ ਪਿੰਡਾਂ ਦੇ ਕੁਲ-ਦੇਵਤਾ ਲੋਕਾਂ ਨੂੰ ਸਹੀ ਰਾਹ ਦਿਖਾਉਣ ਦੇ ਲਈ ਆਕਾਸ਼ਬਾਣੀਆਂ ਕਰਦੇ ਹੁੰਦੇ ਸਨ ਅਤੇ ਲੋਕ ਵੀ ਇਹਨਾਂ ਉੱਤੇ ਭਰੋਸਾ ਕਰਕੇ ਇਹਨਾਂ ਦਾ ਪਾਲਣ ਕਰਦੇ ਸਨ। ਆਕਾਸ਼ਬਾਣੀ ਨਾਲ ਜੁੜੀ ਇਹ ਗੱਲ ਸੱਚ ਹੈ ਜਾਂ ਝੂਠ, ਇਸ ਦੇ ਬਾਰੇ ਵਿੱਚ ਕੋਈ ਪੁਖਤਾ ਸਬੂਤ ਨਹੀਂ ਹੈ, ਪਰ ਲਾਲ ਕਿਤਾਬ ਦੇ ਉਦੇ ਦੇ ਸਬੰਧ ਵਿੱਚ ਜੋ ਕਹਾਣੀਆਂ ਕਹੀਆਂ ਜਾਂਦੀਆਂ ਹਨ, ਉਹ ਵੀ ਕੁਝ ਇਸੇ ਤਰ੍ਹਾਂ ਦੀਆਂ ਹਨ। ਕਿਹਾ ਜਾਂਦਾ ਹੈ ਕਿ ਇੱਕ ਪਰਿਵਾਰ ਨੇ ਆਕਾਸ਼ਬਾਣੀਆਂ ਤੋਂ ਮਿਲੀਆਂ ਜਾਣਕਾਰੀਆਂ ਨੂੰ ਇਕੱਠਾ ਕਰ ਲਿਆ ਅਤੇ ਇਸ ਨੂੰ ਲਿਖਿਤ ਰੂਪ ਵਿੱਚ ਆਪਣੇ ਕੋਲ ਰੱਖ ਲਿਆ। ਅੱਜ ਉਨ੍ਹਾਂ ਦੁਆਰਾ ਇਕੱਠੀ ਕੀਤੀ ਗਈ ਉਸ ਜਾਣਕਾਰੀ ਨੂੰ ਲਾਲ ਕਿਤਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਲਾਲ ਕਿਤਾਬ ਦਾ ਇਤਿਹਾਸ

ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਲਾਲ ਕਿਤਾਬ ਨੂੰ ਪਹਾੜੀ ਇਲਾਕਿਆਂ ਦੀ ਵਿੱਦਿਆ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਪੁਰਾਣੇ ਸਮਿਆਂ ਵਿੱਚ ਲੋਕ ਲਾਲ ਕਿਤਾਬ ਵਿੱਚ ਮੌਜੂਦ ਉਪਾਵਾਂ ਨੂੰ ਮੂੰਹ-ਜ਼ੁਬਾਨੀ ਯਾਦ ਰੱਖਦੇ ਸਨ ਅਤੇ ਇਸ ਤਰ੍ਹਾਂ ਇਹ ਵਿੱਦਿਆ ਅੱਗੇ ਵਧਦੀ ਰਹੀ। ਸਾਲ 1939 ਵਿੱਚ ਭਾਰਤ ਦੇ ਪੰਜਾਬ ਪ੍ਰਾਂਤ ਵਿੱਚ ਰੂਪਚੰਦਰ ਜੋਸ਼ੀ ਦੁਆਰਾ ਸਭ ਤੋਂ ਪਹਿਲਾਂ ਲਾਲ ਕਿਤਾਬ ਦਾ ਲਿਖਿਤ ਰੂਪ ਪੇਸ਼ ਕੀਤਾ ਗਿਆ ਅਤੇ ਇਸ ਕਿਤਾਬ ਦਾ ਨਾਂ ਸੀ ‘ਲਾਲ ਕਿਤਾਬ ਦਾ ਫਰਮਾਨ’। ਇਹ ਕਿਤਾਬ ਉਰਦੂ ਭਾਸ਼ਾ ਵਿੱਚ ਲਿਖੀ ਗਈ ਸੀ। ਇਸ ਲਈ ਉਸ ਸਮੇਂ ਲੋਕਾਂ ਨੇ ਇਸ ਨੂੰ ਅਰਬ ਦੇਸ਼ ਦੀ ਵਿੱਦਿਆ ਸਮਝ ਲਿਆ ਸੀ। ਪਰ ਇਸ ਦਾ ਸਿੱਧਾ ਸਬੰਧ ਭਾਰਤ ਨਾਲ ਹੀ ਸੀ। ਇਹ ਪੁਸਤਕ ਉਰਦੂ ਵਿੱਚ ਇਸ ਲਈ ਲਿਖੀ ਗਈ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਉਰਦੂ ਦਾ ਹੀ ਚਲਣ ਸੀ। 1939 ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਲ ਕਿਤਾਬ ਨੂੰ ਕੁਝ ਪਰਿਵਰਤਨਾਂ ਦੇ ਨਾਲ 1940, 1941 ਅਤੇ 1942 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਜ਼ਰੂਰੀ ਪਰਿਵਰਤਨਾਂ ਤੋਂ ਬਾਅਦ ਪੂਰਣ ਰੂਪ ਨਾਲ 1952 ਵਿੱਚ ਲਾਲ ਕਿਤਾਬ ਦਾ ਇੱਕ ਵਾਰ ਦੁਬਾਰਾ ਪ੍ਰਕਾਸ਼ਨ ਹੋਇਆ ਅਤੇ 1171 ਪੰਨਿਆਂ ਦੀ ਲਾਲ ਕਿਤਾਬ ਪ੍ਰਕਾਸ਼ਿਤ ਹੋਈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਲਾਲ ਕਿਤਾਬ ਦੀ ਵਿਸ਼ੇਸ਼ਤਾ

ਲਾਲ ਕਿਤਾਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਦਿੱਤੇ ਗਏ ਉਪਾਅ ਬਹੁਤ ਆਸਾਨ ਹੁੰਦੇ ਹਨ। ਇਹਨਾਂ ਉਪਾਵਾਂ ਨੂੰ ਆਮ ਤੋਂ ਲੈ ਕੇ ਖਾਸ, ਹਰ ਵਰਗ ਦੇ ਲੋਕ ਕਰ ਸਕਦੇ ਹਨ। ਗ੍ਰਹਿਆਂ ਦੇ ਬੁਰੇ ਪ੍ਰਭਾਵਾਂ ਨੂੰ ਦੂਰ ਕਰਨ ਦੇ ਲਈ ਲਾਲ ਕਿਤਾਬ ਵਿੱਚ ਜਿਹੜੇ ਉਪਾਅ ਦਿੱਤੇ ਜਾਂਦੇ ਹਨ, ਜੇਕਰ ਸਬੰਧਤ ਜਾਤਕ ਉਹ ਉਪਾਅ ਅਜ਼ਮਾਵੇ, ਤਾਂ ਚੰਗੇ ਫਲ਼ ਜ਼ਰੂਰ ਮਿਲਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਗ੍ਰਹਿ-ਨਛੱਤਰ ਦਾ ਵਿਅਕਤੀ ਦੇ ਜੀਵਨ ਉੱਤੇ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪੈਂਦਾ ਹੈ ਅਤੇ ਇਸ ਦੇ ਅਨੁਸਾਰ ਹੀ ਵਿਅਕਤੀ ਨੂੰ ਚੰਗਾ ਜਾ ਬੁਰਾ ਫਲ਼ ਪ੍ਰਾਪਤ ਹੁੰਦਾ ਹੈ। ਗ੍ਰਹਾਂ ਦੀ ਚਾਲ ਦੇ ਕਾਰਣ ਵਿਅਕਤੀ ਦੇ ਸਰੀਰ, ਮਨ ਅਤੇ ਆਲ਼ੇ-ਦੁਆਲ਼ੇ ਦੇ ਵਾਤਾਵਰਣ ਉੱਤੇ ਵੀ ਪ੍ਰਭਾਵ ਪੈਂਦਾ ਹੈ। ਲਾਲ ਕਿਤਾਬ ਵਿੱਚ ਇਹਨਾਂ ਸਭ ਗੱਲਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਜ਼ਰੂਰੀ ਉਪਾਅ ਦੱਸੇ ਜਾਂਦੇ ਹਨ।

ਲਾਲ ਕਿਤਾਬ ਟੇਵਾ ਖਾਸ ਕਿਓਂ ਹੈ

ਸਾਡੇ ਇਸ ਸਾਫਟਵੇਅਰ ਤੋਂ ਤੁਸੀਂ ਆਪਣਾ ਟੇਵਾ ਆਸਾਨੀ ਨਾਲ ਬਣਾ ਸਕਦੇ ਹੋ। ਗ੍ਰਹਾਂ ਦੀ ਸਥਿਤੀ ਅਤੇ ਉਨਾਂ ਦੇ ਪ੍ਰਭਾਵ ਦੇ ਬਾਰੇ ਵਿੱਚ ਵੀ ਤੁਸੀਂ ਇਸ ਸਾਫਟਵੇਅਰ ਦੀ ਮਦਦ ਨਾਲ ਜਾਣ ਸਕਦੇ ਹੋ। ਲਾਲ ਕਿਤਾਬ ਕੁੰਡਲੀ ਵਿਚ ਸਿਰਫ ਜਾਣਕਾਰੀ ਹੀ ਨਹੀਂ ਦਿੱਤੀ ਜਾਵੇਗੀ, ਬਲਕਿ ਤੁਹਾਡੇ ਜੀਵਨ ਵਿੱਚ ਆ ਰਹੀਆਂ ਪਰੇਸ਼ਾਨੀਆਂ ਦੇ ਉਪਾਅ ਵੀ ਦੱਸੇ ਜਾਣਗੇ, ਜਿਨ੍ਹਾਂ ਦਾ ਪਾਲਣ ਕਰਕੇ ਤੁਸੀਂ ਕਈ ਮੁਸ਼ਕਲ ਸਥਿਤੀਆਂ ਤੋਂ ਬਚ ਸਕਦੇ ਹੋ।

  • ਵਿਆਹ ਜਾਂ ਪ੍ਰੇਮ ਜੀਵਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰੋ:
  • ਜੇਕਰ ਤੁਹਾਡਾ ਵਿਆਹ ਨਹੀਂ ਹੋ ਰਿਹਾ, ਸ਼ਾਦੀਸ਼ੁਦਾ ਜੀਵਨ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ ਜਾਂ ਪ੍ਰੇਮ ਜੀਵਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਲਾਲ ਕਿਤਾਬ ਰਿਪੋਰਟ ਦੇ ਜਰੀਏ ਤੁਸੀਂ ਹੱਲ ਪ੍ਰਾਪਤ ਕਰ ਸਕਦੇ ਹੋ। ਲਾਲ ਕਿਤਾਬ ਵਿੱਚ ਦਿੱਤੇ ਗਏ ਉਪਾਅ ਤੁਹਾਡੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਨੂੰ ਦੁਬਾਰਾ ਤੋਂ ਜੀਵਨ ਦੇ ਸਕਦੇ ਹਨ।

  • ਕਾਰੋਬਾਰ ਅਤੇ ਨੌਕਰੀ ਦੇ ਲਈ ਪ੍ਰਾਪਤ ਕਰੋ ਕਾਰਗਰ ਉਪਾਅ:
  • ਕਾਰੋਬਾਰੀ ਜੀਵਨ ਦੀ ਪਰੇਸ਼ਾਨੀ, ਨੌਕਰੀ ਨਾ ਮਿਲ ਰਹੀ ਹੋਵੇ ਜਾਂ ਨੌਕਰੀ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਲਾਲ ਕਿਤਾਬ ਦੀ ਰਿਪੋਰਟ ਤੁਹਾਨੂੰ ਫਾਇਦਾ ਦੇ ਸਕਦੀ ਹੈ ਇਸ ਵਿੱਚ ਦਿੱਤੇ ਗਏ ਉਪਾਵਾਂ ਨੂੰ ਜੇਕਰ ਤੁਸੀਂ ਅਜ਼ਮਾਉਂਦੇ ਹੋ, ਤਾਂ ਤੁਹਾਡੇ ਕਰੀਅਰ ਵਿੱਚ ਉਛਾਲ ਆ ਸਕਦਾ ਹੈ।

  • ਪਰਿਵਾਰ, ਸਮਾਜ ਅਤੇ ਸਿਹਤ ਨਾਲ਼ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ:
  • ਲਾਲ ਕਿਤਾਬ ਰਿਪੋਰਟਤੁਹਾਡੇ ਪਰਿਵਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਵੀ ਕਾਰਗਰ ਹੈ। ਤੁਹਾਡੇ ਗ੍ਰਹਿ-ਨਛੱਤਰਾਂ ਦੀ ਸਥਿਤੀ ਨੂੰ ਦੇਖ ਕੇ ਪਰਿਵਾਰਿਕ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਲਾਲ ਕਿਤਾਬ ਵਿੱਚ ਉਪਾਅ ਦਿੱਤੇ ਜਾਂਦੇ ਹਨ, ਜੋ ਕਾਫੀ ਸਟੀਕ ਹੁੰਦੇ ਹਨ। ਇਸ ਦੇ ਨਾਲ ਹੀ ਸਮਾਜਿਕ ਪੱਧਰ ਉੱਤੇ ਆ ਰਹੀਆਂ ਪਰੇਸ਼ਾਨੀਆਂ ਅਤੇ ਸਿਹਤ ਵਿੱਚ ਆ ਰਹੀ ਗਿਰਾਵਟ ਨੂੰ ਵੀ ਲਾਲ ਕਿਤਾਬ ਰਿਪੋਰਟ ਦੀ ਮਦਦ ਨਾਲ ਦੂਰ ਕੀਤਾ ਜਾ ਸਕਦਾ ਹੈ।

  • ਲਾਲ ਕਿਤਾਬ ਸਾਲਾਨਾ ਰਿਪੋਰਟ ਤੋਂ ਜਾਣੋ ਕਿ ਤੁਹਾਡਾ ਭਵਿੱਖ ਕਿਹੋ-ਜਿਹਾ ਹੋਵੇਗਾ
  • ਲਾਲ ਕਿਤਾਬ ਤੁਹਾਨੂੰ ਸਲਾਨਾ ਭਵਿੱਖਫਲ ਵੀ ਉਪਲਬਧ ਕਰਵਾਉਂਦੀ ਹੈ। ਸਲਾਨਾ ਭਵਿੱਖਫਲ ਦੇ ਮਾਧਿਅਮ ਤੋਂ ਤੁਸੀਂ ਜਾਣ ਸਕਦੇ ਹੋ ਕਿ ਸਾਲ ਵਿੱਚ ਕਿਹੜਾ ਸਮਾਂ ਤੁਹਾਡੇ ਲਈ ਚੰਗਾ ਹੋਵੇਗਾ ਅਤੇ ਕਿਹੜਾ ਸਮਾਂ ਥੋੜਾ ਜਿਹਾ ਵਿਪਰੀਤ ਰਹਿ ਸਕਦਾ ਹੈ। ਇਸ ਦੇ ਅਨੁਸਾਰ ਤੁਸੀਂ ਆਪਣੀਆਂ ਯੋਜਨਾਵਾਂ ਬਣਾ ਸਕਦੇ ਹੋ। ਗ੍ਰਹਾਂ ਦੀ ਦਸ਼ਾ ਅਤੇ ਅੰਤਰਦਸ਼ਾ ਦੇ ਬਾਰੇ ਵਿੱਚ ਵੀ ਤੁਸੀਂ ਇਸ ਦੇ ਦੁਆਰਾ ਜਾਣ ਸਕਦੇ ਹੋ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਰਿਪੋਰਟ ਤੁਹਾਡੇ ਲਈ ਕਈ ਪ੍ਰਕਾਰ ਤੋਂ ਲਾਭਕਾਰੀ ਹੈ।

    ਲਾਲ ਕਿਤਾਬ ਦੇ ਟੋਟਕੇ ਜਾਂ ਉਪਾਅ

    ਪ੍ਰੇਮ ਅਤੇ ਵਿਆਹ ਨਾਲ਼ ਜੁੜੇ ਨੁਸਖ਼ੇ
    1. ਵਿਆਹ ਜਾਂ ਸ਼ਾਦੀਸ਼ੁਦਾ ਜੀਵਨ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ, ਤਾਂ ਜ਼ਮੀਨ ਵਿੱਚ ਚਾਂਦੀ ਦਾ ਇੱਕ ਚੌਰਸ ਟੁਕੜਾ ਦਬਾ ਦਿਓ ਤਾਂ ਇਸ ਨਾਲ਼ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
    2. ਜਿਹੜੇ ਲੋਕ ਪ੍ਰੇਮ-ਵਿਆਹ ਕਰਨਾ ਚਾਹੁੰਦੇ ਹਨ, ਲਾਲ ਕਿਤਾਬ ਦੇ ਅਨੁਸਾਰ ਉਨ੍ਹਾਂ ਨੂੰ ਹਰ ਸ਼ਨੀਵਾਰ ਨੂੰ ਸ਼ਿਵਲਿੰਗ ਉੱਤੇ ਕਾਲ਼ੇ ਤਿਲ ਚੜਾਉਣੇ ਚਾਹੀਦੇ ਹਨ।
    3. ਸ਼ਨੀਵਾਰ ਦੇ ਦਿਨ ਨਦੀ ਵਿੱਚ ਨਾਰੀਅਲ ਵਹਾਉਣ ਨਾਲ ਵੀ ਪ੍ਰੇਮ-ਜੀਵਨ ਵਿੱਚ ਸਫਲਤਾ ਮਿਲਦੀ ਹੈ।
    4. ਜਿਹੜੇ ਜਾਤਕ ਜਲਦੀ ਵਿਆਹ ਕਰਨ ਦੇ ਇੱਛੁਕ ਹਨ, ਉਨ੍ਹਾਂ ਨੂੰ ਘੋੜੇ ਦੀ ਨਾਲ਼ ਦਾ ਛੱਲਾ ਆਪਣੀ ਵਿਚਕਾਰਲੀ ਉਂਗਲ਼ ਵਿੱਚ ਪਹਿਨਣਾ ਚਾਹੀਦਾ ਹੈ।
    ਨੌਕਰੀ ਅਤੇ ਕਾਰੋਬਾਰ ਨਾਲ਼ ਜੁੜੇ ਨੁਸਖ਼ੇ
    1. ਨੌਕਰੀ ਅਤੇ ਕਾਰੋਬਾਰ ਵਿੱਚ ਚੰਗਾ ਪਰਫ਼ਾਰਮੈਂਸ ਕਰਨ ਦੇ ਲਈ ਵੀਰਵਾਰ ਦੇ ਦਿਨ ਛੋਲਿਆਂ ਦੀ ਦਾਲ਼, ਬੇਸਣ ਦੇ ਲੱਡੂ ਅਤੇ ਪੀਲ਼ੇ ਕੱਪੜਿਆਂ ਦਾ ਦਾਨ ਕਰਨਾ ਚਾਹੀਦਾ ਹੈ।
    2. ਨੌਕਰੀ ਵਿੱਚ ਚੰਗੇ ਅਹੁਦੇ ਦੀ ਪ੍ਰਾਪਤੀ ਦੇ ਲਈ ਇੱਕ ਗੜਵੀ ਵਿੱਚ ਜਲ ਲਓ ਅਤੇ ਉਸ ਵਿੱਚ ਫੁੱਲ ਪਾ ਕੇ 43 ਦਿਨਾਂ ਤੱਕ ਸੂਰਜ ਨੂੰ ਅਰਘ ਦਿਓ।
    3. ਰੋਜ਼ ਹਲਦੀ ਜਾਂ ਕੇਸਰ ਦਾ ਟਿੱਕਾ ਲਗਾਉਣ ਨਾਲ ਨੌਕਰੀਪੇਸ਼ਾ ਅਤੇ ਕਾਰੋਬਾਰੀਆਂ ਨੂੰ ਫਾਇਦਾ ਮਿਲਦਾ ਹੈ। ਇਸ ਨਾਲ ਬ੍ਰਹਸਪਤੀ ਗ੍ਰਹਿ ਮਜ਼ਬੂਤ ਹੁੰਦਾ ਹੈ, ਜੋ ਕਿ ਧਨ, ਸੁੱਖ ਅਤੇ ਤਰੱਕੀ ਦਿਲਵਾਓਂਦਾ ਹੈ।
    ਸਿਹਤ ਸਬੰਧੀ ਨੁਸਖ਼ੇ
    1. ਜੇਕਰ ਕੋਈ ਬੀਮਾਰ ਹੈ ਅਤੇ ਉਸ ਉੱਤੇ ਦਵਾਈਆਂ ਕੰਮ ਨਹੀਂ ਕਰ ਰਹੀਆਂ, ਤਾਂ ਰਾਤ ਨੂੰ ਤਕੀਏ ਦੇ ਹੇਠਾਂ ਤਾਂਬੇ ਦਾ ਸਿੱਕਾ ਰੱਖੋ ਅਤੇ ਸਵੇਰ ਹੁੰਦੇ ਹੀ ਕਿਸੇ ਸ਼ਮਸ਼ਾਨ ਵਿੱਚ ਇਸ ਸਿੱਕੇ ਨੂੰ ਸੁੱਟ ਆਓ। ਦਵਾਈਆਂ ਅਸਰ ਕਰਨ ਲੱਗ ਜਾਣਗੀਆਂ।
    2. ਜੇਕਰ ਕੋਈ ਵਿਅਕਤੀ ਚਿੜਚਿੜਾ ਹੈ ਤਾਂ ਰਾਈ ਅਤੇ ਮਿਰਚ ਉਸ ਦੇ ਉੱਪਰ ਤੋਂ ਵਾਰ ਕੇ ਸਾੜ ਦਿਓ ਅਤੇ ਜਦੋਂ ਤੱਕ ਰਾਈ ਅਤੇ ਮਿਰਚੀ ਜਲ਼ਦੀ ਰਹੇ, ਉਦੋਂ ਤੱਕ ਉਹ ਵਿਅਕਤੀ ਉਸ ਨੂੰ ਦੇਖਦਾ ਰਹੇ, ਚਿੜਚਿੜਾਪਣ ਦੂਰ ਹੋ ਜਾਵੇਗਾ।
    3. ਸੂਰਜ ਜਦੋਂ ਮੇਖ਼ ਰਾਸ਼ੀ ਵਿੱਚ ਹੋਵੇ, ਤਾਂ ਇਸ ਸਮੇਂ ਜੇਕਰ ਕੋਈ ਵਿਅਕਤੀ ਨਿੰਮ ਦੀਆਂ ਨਵੀਆਂ ਪੱਤੀਆਂ ਨੂੰ ਤੋੜ ਕੇ ਗੁੜ ਅਤੇ ਮਸੂਰ ਦੇ ਨਾਲ ਪੀਸ ਕੇ ਇਸ ਨੂੰ ਖਾ ਲਵੇ, ਤਾਂ ਉਹ ਵਿਅਕਤੀ ਸਾਲ-ਭਰ ਨਿਰੋਗੀ ਰਹਿੰਦਾ ਹੈ।

    ਉੱਪਰ ਦਿੱਤੇ ਗਏ ਟੋਟਕਿਆਂ ਜਾਂ ਉਪਾਵਾਂ ਨੂੰ ਅਪਣਾ ਕੇ ਤੁਸੀਂ ਕਈ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ। ਇਸੇ ਤਰ੍ਹਾਂ ਦੇ ਸਰਲ ਅਤੇ ਉਪਯੋਗੀ ਟੋਟਕੇ ਤੁਹਾਨੂੰ ਸਾਡੇ ਲਾਲ ਕਿਤਾਬ ਕੁੰਡਲੀ ਸਾਫਟਵੇਅਰ ਤੋਂ ਪ੍ਰਾਪਤ ਹੋਣਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ।

    ਲਾਲ ਕਿਤਾਬ ਰਿਪੋਰਟ ਬਣਾਉਣ ਲਈ ਦਿਸ਼ਾ ਨਿਰਦੇਸ਼

    ਫ੍ਰੀ ਲਾਲ ਕਿਤਾਬ ਰਿਪੋਰਟ ਬਣਾਉਣ ਜਾਂ ਆਪਣਾ ਲਾਲ ਕਿਤਾਬ ਟੇਵਾ ਬਣਾਉਣ ਦੇ ਲਈ ਦਿਸ਼ਾ ਨਿਰਦੇਸ਼ ਇਸ ਤਰ੍ਹਾਂ ਹਨ:-

    ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

    ਲਾਲ ਕਿਤਾਬ ਰਿਪੋਰਟ ਦਾ ਉਦੇਸ਼

    ਐਸਟ੍ਰੋਸੇਜ ਹਮੇਸ਼ਾ ਤੋਂ ਹੀ ਆਪਣੇ ਪਾਠਕਾਂ ਅਤੇ ਯੂਜ਼ਰਸ ਨੂੰ ਚੰਗੀ ਅਤੇ ਉਪਯੋਗੀ ਸੁਵਿਧਾ ਦੇਣ ਦੇ ਲਈ ਪ੍ਰਤੀਬੱਧ ਰਿਹਾ ਹੈ। ਇਸ ਲਈ ਲਾਲ ਕਿਤਾਬ ਕੁੰਡਲੀ ਵੀ ਸਾਡੇ ਪਾਠਕਾਂ ਅਤੇ ਯੂਜ਼ਰਸ ਨੂੰ ਹੀ ਸਮਰਪਿਤ ਹੈ। ਇਹ ਰਿਪੋਰਟ ਪੂਰੀ ਤਰ੍ਹਾਂ ਨਾਲ ਫ੍ਰੀ ਹੈ। ਇਸ ਰਿਪੋਰਟ ਨਾਲ ਤੁਸੀਂ ਆਪਣੇ ਜੀਵਨ ਦੇ ਕਈ ਪਹਿਲੂਆਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਜੀਵਨ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ। ਲਾਲ ਕਿਤਾਬ ਰਿਪੋਰਟ ਵਿੱਚ ਦਿੱਤੇ ਗਏ ਉਪਾਵਾਂ ਨੂੰ ਅਜ਼ਮਾ ਕੇ ਤੁਸੀਂ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹੋ। ਐਸਟ੍ਰੋਸੇਜ ਦੀ ਟੀਮ ਉਮੀਦ ਕਰਦੀ ਹੈ ਕਿ ਇਹ ਰਿਪੋਰਟ ਤੁਹਾਡੇ ਲਈ ਉਪਯੋਗੀ ਸਾਬਿਤ ਹੋਵੇਗੀ।

    Talk to Astrologer Chat with Astrologer