ਸ਼ੁਭ ਮਹੂਰਤ: ਮਹੱਤਵ ਅਤੇ ਉਪਯੋਗਤਾ

Author: Charu Lata | Updated Sun, 18 Feb 2024 03:25 PM IST

ਪੜ੍ਹੋ ਸਾਲ ਵਿੱਚ ਵਿਆਹ, ਮੁੰਡਨ, ਅੰਨਪ੍ਰਾਸ਼ਨ, ਗ੍ਰਹਿ-ਪ੍ਰਵੇਸ਼, ਵਿੱਦਿਆ-ਆਰੰਭ, ਕੰਨ-ਵਿੰਨ੍ਹਾਈ ਅਤੇ ਨਾਮਕਰਣ ਦੇ ਲਈ ਸ਼ੁਭ ਮਹੂਰਤ। ਜਾਣੋ ਕਿ ਕਿਹੜੀ ਤਰੀਕ, ਸਮੇਂ ਅਤੇ ਨਛੱਤਰ ਵਿੱਚ ਕਰੀਏ ਮੰਗਲ ਕਾਰਜਾਂ ਦਾ ਸ਼ੁਭ ਆਰੰਭ। ਇਸ ਤੋਂ ਇਲਾਵਾ ਜਾਣੋ ਰਾਹੂ-ਕਾਲ, ਦੋ-ਘਟੀ ਮਹੂਰਤ, ਉਦੇ ਲਗਨ ਅਤੇ ਅੱਜ ਦੇ ਵਧੀਆ ਮਹੂਰਤ ਦੇ ਬਾਰੇ ਵਿੱਚ

ਮਹੂਰਤ ਦਾ ਮਤਲਬ ਹੈ ਕਿਸੇ ਸ਼ੁਭ ਅਤੇ ਮੰਗਲ ਕਾਰਜ ਨੂੰ ਸ਼ੁਰੂ ਕਰਨ ਲਈ ਇੱਕ ਨਿਸ਼ਚਿਤ ਸਮੇਂ ਅਤੇ ਤਰੀਕ ਦਾ ਨਿਰਧਾਰਣ ਕਰਨਾ। ਜੇਕਰ ਅਸੀਂ ਸਰਲ ਸ਼ਬਦਾਂ ਵਿੱਚ ਕਹੀਏ ਤਾਂ ਕਿਸੇ ਵੀ ਕਾਰਜ ਵਿਸ਼ੇਸ਼ ਦੇ ਲਈ ਪੰਚਾਂਗ ਦੇ ਮਾਧਿਅਮ ਤੋਂ ਨਿਸ਼ਚਿਤ ਕੀਤੀ ਗਈ ਸਮਾਂ-ਅਵਧੀ ਨੂੰ ਮਹੂਰਤ ਕਿਹਾ ਜਾਂਦਾ ਹੈ। ਹਿੰਦੂ ਧਰਮ ਅਤੇ ਵੈਦਿਕ ਜੋਤਿਸ਼ ਵਿੱਚ ਬਿਨਾਂ ਮਹੂਰਤ ਦੇ ਕਿਸੇ ਵੀ ਸ਼ੁਭ ਕਾਰਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਰ ਸ਼ੁਭ ਕਾਰਜ ਨੂੰ ਆਰੰਭ ਕਰਨ ਦਾ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਉਸ ਸਮੇਂ-ਵਿਸ਼ੇਸ਼ ਵਿੱਚ ਗ੍ਰਹਿ ਅਤੇ ਨਛੱਤਰ ਦੇ ਪ੍ਰਭਾਵ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਲਈ ਇਸ ਸਮੇਂ ਦੇ ਦੌਰਾਨ ਕੀਤੇ ਗਏ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੁੰਦੇ ਹਨ ਅਤੇ ਸਫਲ ਹੁੰਦੇ ਹਨ। ਹਿੰਦੂ ਧਰਮ ਵਿੱਚ ਵਿਆਹ, ਗ੍ਰਹਿ ਪ੍ਰਵੇਸ਼, ਮੁੰਡਨ, ਅੰਨਪ੍ਰਾਸ਼ਨ ਅਤੇ ਕੰਨ-ਵਿੰਨ੍ਹਾਈ ਸੰਸਕਾਰ ਸਮੇਤ ਕਈ ਮੰਗਲ ਕਾਰਜ ਚੰਗੇ ਮਹੂਰਤ ਵਿੱਚ ਹੀ ਕੀਤੇ ਜਾਂਦੇ ਹਨ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਮਹੂਰਤ ਦਾ ਮਹੱਤਵ ਅਤੇ ਉਪਯੋਗਤਾ

ਪ੍ਰਾਚੀਨ ਕਾਲ ਤੋਂ ਹੀ ਹਿੰਦੂ ਧਰਮ ਵਿੱਚ ਮਹੂਰਤ ਨੂੰ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਮਹੂਰਤ ਨੂੰ ਲੈ ਕੇ ਕੀਤੇ ਗਏ ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਹਿ ਅਤੇ ਨਛੱਤਰਾਂ ਦੀ ਸਥਿਤੀ ਦੀ ਗਣਨਾ ਕਰ ਕੇ ਹੀ ਮਹੂਰਤ ਦਾ ਨਿਰਧਾਰਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਰ ਮਹੱਤਵਪੂਰਣ ਅਤੇ ਸ਼ੁਭ ਕਾਰਜ ਦੇ ਦੌਰਾਨ ਯੱਗ ਅਤੇ ਹਵਨ ਕਰਵਾਉਣ ਦੀ ਪਰੰਪਰਾ ਹੈ। ਅਜਿਹੀ ਮਾਨਤਾ ਹੈ ਕਿ ਯੱਗ ਅਤੇ ਹਵਨ ਨਾਲ ਉੱਠਣ ਵਾਲਾ ਧੂੰਆਂ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਹਿੰਦੂ ਸਮਾਜ ਵਿੱਚ ਲੋਕ ਅੱਜ ਵੀ ਮੰਗਲ ਕਾਰਜਾਂ ਦੇ ਸਫਲਤਾਪੂਰਵਕ ਪੂਰੇ ਹੋਣ ਦੀ ਇੱਛਾ ਦੇ ਲਈ ਸ਼ੁਭ ਘੜੀ ਦਾ ਇੰਤਜ਼ਾਰ ਕਰਦੇ ਹਨ।

ਮਹੂਰਤ ਨੂੰ ਲੈ ਕੇ ਵੱਖ-ਵੱਖ ਤਰਕ ਅਤੇ ਧਾਰਣਾਵਾਂ ਦੇ ਚਲਦੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਇਸ ਦੀ ਪ੍ਰਸੰਗਿਕਤਾ ਅਤੇ ਮਹੱਤਵ ਦਾ ਅਵਲੋਕਣ ਕਰੀਏ। ਮਹੂਰਤ ਦੀ ਜ਼ਰੂਰਤ ਕਿਉਂ ਹੁੰਦੀ ਹੈ? ਅਸਲ ਵਿੱਚ ਮਹੂਰਤ ਇੱਕ ਵਿਚਾਰ ਹੈ, ਜੋ ਇਸ ਧਾਰਣਾ ਦਾ ਪ੍ਰਤੀਕ ਹੈ ਕਿ ਇੱਕ ਤੈਅ ਸਮੇਂ ਅਤੇ ਤਰੀਕ ਉੱਤੇ ਸ਼ੁਰੂ ਹੋਣ ਵਾਲਾ ਕਾਰਜ ਸ਼ੁਭ ਅਤੇ ਮੰਗਲਕਾਰੀ ਹੋਵੇਗਾ ਅਤੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ। ਬ੍ਰਹਿਮੰਡ ਵਿੱਚ ਹੋਣ ਵਾਲੀਆਂ ਖਗੋਲੀ ਘਟਨਾਵਾਂ ਦਾ ਸਾਡੇ ਜੀਵਨ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ, ਕਿਉਂਕਿ ਭਿੰਨ-ਭਿੰਨ ਗ੍ਰਹਾਂ ਦੀ ਚਾਲ ਦੇ ਫਲਸਰੂਪ ਜੀਵਨ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ। ਇਹ ਪਰਿਵਰਤਨ ਸਾਨੂੰ ਚੰਗੇ ਅਤੇ ਬੁਰੇ ਸਮੇਂ ਦਾ ਆਭਾਸ ਕਰਵਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵਾਰ, ਤਿਥੀ ਅਤੇ ਨਛੱਤਰ ਆਦਿ ਦੀ ਗਣਨਾ ਕਰਕੇ ਹੀ ਕੋਈ ਕਾਰਜ ਆਰੰਭ ਕਰੀਏ, ਜੋ ਕਿ ਸ਼ੁਭ ਫਲ਼ ਦੇਣ ਵਾਲਾ ਸਾਬਿਤ ਹੋਵੇ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਕਿਵੇਂ ਜਾਣੀਏ ਸ਼ੁਭ ਘੜੀ ਦੇ ਬਾਰੇ ਵਿੱਚ?

ਸ਼ੁਭ ਮਹੂਰਤ ਦੇ ਬਾਰੇ ਵਿੱਚ ਜਾਣਨ ਦਾ ਇੱਕਮਾਤਰ ਸਾਧਨ ਹੈ ਪੰਚਾਂਗ। ਵੈਦਿਕ ਜੋਤਿਸ਼ ਵਿੱਚ ਪੰਚਾਂਗ ਦਾ ਬਹੁਤ ਮਹੱਤਵ ਹੁੰਦਾ ਹੈ। ਪੰਚਾਂਗ ਦੇ 5 ਅੰਗ; ਵਾਰ, ਤਿਥੀ, ਨਛੱਤਰ, ਯੋਗ ਅਤੇ ਕਰਣ ਦੀ ਗਣਨਾ ਦੇ ਆਧਾਰ ‘ਤੇ ਮਹੂਰਤ ਕੱਢਿਆ ਜਾਂਦਾ ਹੈ। ਇਨ੍ਹਾਂ ਵਿਚੋਂ ਤਿਥੀਆਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਨੰਦਾ, ਭਦ੍ਰਾ, ਜਯਾ, ਰਿਕਤਾ ਅਤੇ ਪੂਰਣਾ ਤਿਥੀਆਂ ਹਨ। ਇਸੇ ਤਰ੍ਹਾਂ ਪੱਖ ਵੀ ਦੋ ਭਾਗਾਂ ਵਿੱਚ ਵੰਡੇ ਗਏ ਹਨ; ਸ਼ੁਕਲ ਪੱਖ ਅਤੇ ਕ੍ਰਿਸ਼ਨ ਪੱਖ। ਨਛੱਤਰ 27 ਪ੍ਰਕਾਰ ਦੇ ਹੁੰਦੇ ਹਨ। ਇੱਕ ਦਿਨ ਵਿੱਚ 30 ਮਹੂਰਤ ਹੁੰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਮਹੂਰਤ ਦਾ ਨਾਂ ਰੁਦ੍ਰ ਹੈ, ਜੋ ਕਿ ਤੜਕੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਕ੍ਰਮਵਾਰ ਹਰ 48 ਮਿੰਟ ਦੇ ਅੰਤਰਾਲ ‘ਤੇ ਆਹਿ, ਮਿੱਤਰ, ਪਿਤਰ, ਵਸੁ, ਵਰਾਹ, ਵਿਸ਼ਵੇਦਵਾ, ਵਿਧੀ ਆਦਿ ਹੁੰਦੇ ਹਨ। ਇਸ ਤੋਂ ਇਲਾਵਾ ਚੰਦਰਮਾ ਅਤੇ ਸੂਰਜ ਦੇ ਨਿਰਾਯਣ ਅਤੇ ਅਕਸ਼ਾਂਸ਼ ਨੂੰ 27 ਭਾਗਾਂ ਵਿੱਚ ਵੰਡ ਕੇ ਯੋਗ ਦੀ ਗਣਨਾ ਕੀਤੀ ਜਾਂਦੀ ਹੈ।

ਨਾਮਕਰਣ ਸੰਸਕਾਰ- ਸੰਕ੍ਰਾਂਤੀ ਦੇ ਦਿਨ ਅਤੇ ਭਦ੍ਰਾ ਨੂੰ ਛੱਡ ਕੇ 1, 2, 3, 5, 7, 10, 11, 12, 13 ਤਿਥੀਆਂ ਵਿੱਚ, ਜਨਮਕਾਲ ਤੋਂ ਗਿਆਰ੍ਹਵੇਂ ਜਾਂ ਬਾਰ੍ਹਵੇਂ ਦਿਨ, ਸੋਮਵਾਰ, ਬੁੱਧਵਾਰ ਜਾਂ ਸ਼ੁੱਕਰਵਾਰ ਨੂੰ ਅਤੇ ਜਿਸ ਦਿਨ ਅਸ਼ਵਨੀ, ਰੋਹਿਣੀ, ਮ੍ਰਿਗਸ਼ਿਰਾ, ਹਸਤ, ਚਿੱਤਰਾ, ਅਨੁਰਾਧਾ, ਤਿੰਨੇ ਉੱਤਰਾ, ਅਭਿਜੀਤ, ਪੁਸ਼ਯ, ਸਵਾਤੀ, ਪੁਨਰਵਸੁ, ਸ਼੍ਰਵਣ, ਧਨਿਸ਼ਠਾ, ਸ਼ਤਭਿਸ਼ਾ ਇਨ੍ਹਾਂ ਵਿੱਚੋਂ ਕਿਸੇ ਨਛੱਤਰ ਵਿੱਚ ਚੰਦਰਮਾ ਹੋਵੇ, ਤਾਂ ਬੱਚੇ ਦਾ ਨਾਮਕਰਣ ਕਰਨਾ ਚਾਹੀਦਾ ਹੈ।

ਮੁੰਡਨ ਸੰਸਕਾਰ-ਜਨਮਕਾਲ ਤੋਂ ਜਾਂ ਗਰਭਧਾਰਣ ਕਾਲ ਤੋਂ ਤੀਜੇ ਜਾਂ ਸੱਤਵੇਂ ਸਾਲ ਵਿੱਚ, ਚੇਤ ਨੂੰ ਛੱਡ ਕੇ ਉੱਤਰਾਇਣ ਸੂਰਜ ਵਿੱਚ, ਸੋਮਵਾਰ, ਬੁੱਧਵਾਰ, ਵੀਰਵਾਰ ਜਾਂ ਸ਼ੁੱਕਰਵਾਰ ਨੂੰ ਜਯੇਸ਼ਠ, ਮ੍ਰਿਗਸ਼ਿਰਾ, ਚਿਤ੍ਰਾ, ਸਵਾਤੀ, ਸ਼੍ਰਵਣ, ਧਨਿਸ਼ਠਾ, ਸ਼ਤਭਿਸ਼ਾ, ਪੁਨਰਵਸੁ, ਅਸ਼ਵਨੀ, ਅਭਿਜੀਤ ਅਤੇ ਪੁਸ਼ਯ ਨਛੱਤਰਾਂ ਵਿੱਚ, 2, 3, 5, 7, 10, 11, 13 ਤਿਥੀਆਂ ਨੂੰ ਬੱਚੇ ਦਾ ਮੁੰਡਨ ਸੰਸਕਾਰ ਕਰਨਾ ਚਾਹੀਦਾ ਹੈ।

ਵਿੱਦਿਆ ਆਰੰਭ ਸੰਸਕਾਰ- ਉੱਤਰਾਇਣ ਵਿੱਚ (ਕੁੰਭ ਦਾ ਸੂਰਜ ਛੱਡ ਕੇ ) ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਜਾਂ ਐਤਵਾਰ ਨੂੰ 2, 3, 5,6, 10, 11, 12 ਤਿਥੀਆਂ ਵਿੱਚ ਪੁਨਰਵਸੁ, ਹਸਤ, ਚਿਤ੍ਰਾ, ਸਵਾਤੀ, ਸ਼੍ਰਵਣ, ਧਨਿਸ਼ਠਾ, ਸ਼ਤਭਿਸ਼ਾ, ਮੂਲ, ਤਿੰਨੇ ਉੱਤਰਾ, ਰੋਹਿਣੀ, ਪੁਸ਼ਯ, ਅਨੁਰਾਧਾ, ਅਸ਼ਲੇਸ਼ਾ, ਰੇਵਤੀ, ਅਸ਼ਵਨੀ ਨਛੱਤਰਾਂ ਵਿੱਚ ਵਿੱਦਿਆ ਆਰੰਭ ਕਰਨਾ ਸ਼ੁਭ ਹੁੰਦਾ ਹੈ।

ਮਕਾਨ ਖਰੀਦਣ ਲਈ- ਬਣਿਆ ਹੋਇਆ ਮਕਾਨ ਖਰੀਦਣ ਦੇ ਲਈ ਮ੍ਰਿਗਸ਼ਿਰਾ, ਅਸ਼ਲੇਸ਼ਾ, ਮਘਾ, ਵਿਸ਼ਾਖਾ, ਮੂਲ, ਪੁਨਰਵਸੁ ਅਤੇ ਰੇਵਤੀ ਨਛੱਤਰ ਉੱਤਮ ਹਨ।

ਪੈਸਿਆਂ ਦੇ ਲੈਣ-ਦੇਣ ਦੇ ਲਈ-ਮੰਗਲਵਾਰ, ਸੰਕ੍ਰਾਂਤੀ ਦਿਨ, ਹਸਤ ਨਛੱਤਰ ਵਾਲ਼ੇ ਦਿਨ, ਐਤਵਾਰ ਨੂੰ ਕਰਜ਼ਾ ਲੈਣ ‘ਤੇ ਕਰਜ਼ੇ ਤੋਂ ਕਦੇ ਵੀ ਮੁਕਤੀ ਨਹੀਂ ਮਿਲਦੀ। ਮੰਗਲਵਾਰ ਨੂੰ ਕਰਜ਼ਾ ਵਾਪਸ ਕਰਨਾ ਚੰਗਾ ਹੁੰਦਾ ਹੈ। ਬੁੱਧਵਾਰ ਨੂੰ ਪੈਸਾ ਨਹੀਂ ਦੇਣਾ ਚਾਹੀਦਾ। ਕ੍ਰਿਤਿਕਾ, ਰੋਹਿਣੀ, ਆਰਦਰਾ, ਅਸ਼ਲੇਸ਼ਾ, ਤਿੰਨੇ ਉੱਤਰਾ, ਵਿਸ਼ਾਖਾ, ਜਯੇਸ਼ਠਾ, ਮੂਲ ਨਛੱਤਰਾਂ ਵਿੱਚ, ਭਦ੍ਰਾ, ਮੱਸਿਆ ਵਿੱਚ ਗਿਆ ਧਨ ਫੇਰ ਕਦੇ ਵਾਪਸ ਨਹੀਂ ਮਿਲਦਾ, ਬਲਕਿ ਵਿਵਾਦ ਵਧ ਜਾਂਦਾ ਹੈ।

ਧਿਆਨ ਰੱਖੋ:ਰੋਜ਼ਾਨਾ ਦੇ ਕੰਮਾਂ ਨੂੰ ਕਰਨ ਦੇ ਲਈ ਕੋਈ ਮਹੂਰਤ ਨਹੀਂ ਕੱਢਿਆ ਜਾਂਦਾ, ਪਰ ਖ਼ਾਸ ਕੰਮਾਂ ਅਤੇ ਕਾਰਜਾਂ ਦੀ ਸਫਲਤਾ ਦੇ ਲਈ ਮਹੂਰਤ ਕਢਵਾਉਣਾ ਚਾਹੀਦਾ ਹੈ, ਤਾਂ ਕਿ ਸ਼ੁਭ ਘੜੀਆਂ ਦਾ ਲਾਭ ਮਿਲ ਸਕੇ।

ਖ਼ਾਸ ਮੌਕਿਆਂ ‘ਤੇ ਸ਼ੁਭ ਸਮੇਂ ਦਾ ਮਹੱਤਵ

ਚੰਗਾ ਮਹੂਰਤ ਕਿਸੇ ਵੀ ਮੰਗਲ ਕਾਰਜ ਨੂੰ ਸ਼ੁਰੂ ਕਰਨ ਦਾ ਉਹ ਸ਼ੁਭ ਸਮਾਂ ਹੁੰਦਾ ਹੈ, ਜਿਸ ਵਿੱਚ ਸਭ ਗ੍ਰਹਿ ਅਤੇ ਨਛੱਤਰ ਉੱਤਮ ਨਤੀਜੇ ਦੇਣ ਵਾਲੇ ਹੁੰਦੇ ਹਨ। ਸਾਡੇ ਜੀਵਨ ਵਿੱਚ ਕਈ ਸ਼ੁਭ ਮੌਕੇ ਆਉਂਦੇ ਹਨ। ਇਹਨਾਂ ਮੌਕਿਆਂ ਉੱਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਹੋਰ ਵੀ ਸ਼ਾਨਦਾਰ ਬਣ ਜਾਣ ਅਤੇ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀਪੂਰਣ ਤਰੀਕੇ ਨਾਲ ਪੂਰੇ ਹੋਣ। ਅਜਿਹੇ ਵਿੱਚ ਇਹਨਾਂ ਕਾਰਜਾਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁਭ ਮਹੂਰਤ ਦੇ ਲਈ ਜੋਤਸ਼ੀ ਦੀ ਸਲਾਹ ਲਈ ਜਾਂਦੀ ਹੈ। ਪਰ ਵਿਆਹ, ਮੁੰਡਨ ਅਤੇ ਗ੍ਰਹਿ ਪ੍ਰਵੇਸ਼ ਜਿਹੇ ਖ਼ਾਸ ਮੌਕਿਆਂ ਉੱਤੇ ਮਹੂਰਤ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਵਿਆਹ ਜੀਵਨ ਭਰ ਸਾਥ ਨਿਭਾਉਣ ਦਾ ਇੱਕ ਅਹਿਮ ਬੰਧਨ ਹੈ। ਇਸ ਲਈ ਇਸ ਮੌਕੇ ਨੂੰ ਸ਼ੁਭ ਬਣਾਉਣ ਦੇ ਲਈ ਹਰ ਪਰਿਵਾਰ ਸ਼ੁਭ ਘੜੀ ਦਾ ਇੰਤਜ਼ਾਰ ਕਰਦਾ ਹੈ, ਤਾਂ ਕਿ ਉਨ੍ਹਾਂ ਦੇ ਬੱਚਿਆਂ ਦੇ ਜੀਵਨ ਵਿੱਚ ਸਦਾ ਖੁਸ਼ਹਾਲੀ ਬਣੀ ਰਹੇ। ਇਸ ਤੋਂ ਇਲਾਵਾ ਗ੍ਰਹਿ ਪ੍ਰਵੇਸ਼, ਪ੍ਰਾਪਰਟੀ ਅਤੇ ਵਾਹਨ ਖਰੀਦਣ ਵਰਗੇ ਕਈ ਕੰਮਾਂ ਵਿੱਚ ਵੀ ਮਹੂਰਤ ਦੇਖਣ ਦੀ ਪਰੰਪਰਾ ਹੈ।

ਮਹੂਰਤ ਨਾਲ਼ ਸਬੰਧਤ ਸਾਵਧਾਨੀਆਂ

ਚੰਗੇ ਮਹੂਰਤ ਵਿੱਚ ਕੀਤੇ ਗਏ ਕਾਰਜ ਸਫਲਤਾਪੂਰਵਕ ਤਰੀਕੇ ਨਾਲ ਪੂਰੇ ਹੁੰਦੇ ਹਨ। ਪਰ ਜੇਕਰ ਮਹੂਰਤ ਨੂੰ ਲੈ ਕੇ ਕੋਈ ਗਲਤੀ ਹੋ ਜਾਂਦੀ ਹੈ, ਤਾਂ ਇਸ ਦੇ ਨਤੀਜੇ ਉਲਟੇ ਵੀ ਹੋ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਹੀ ਮਹੂਰਤ ਦੀ ਚੋਣ ਕੀਤੀ ਜਾਵੇ। ਅੱਜ ਕੱਲ ਟੀ ਵੀ, ਇੰਟਰਨੈੱਟ ਅਤੇ ਅਖਬਾਰਾਂ ਵਿੱਚ ਕਈ ਤਿੱਥ-ਤਿਉਹਾਰ ਅਤੇ ਵਰਤ ਨਾਲ ਜੁੜੇ ਮਹੂਰਤਾਂ ਦਾ ਉਲੇਖ ਹੁੰਦਾ ਹੈ। ਪਰ ਫੇਰ ਵੀ ਭਰਮ ਦੀ ਸਥਿਤੀ ਤੋਂ ਬਚਣ ਲਈ ਇੱਕ ਵਾਰ ਜੋਤਸ਼ੀ ਨਾਲ ਜ਼ਰੂਰ ਸੰਪਰਕ ਕਰੋ। ਖ਼ਾਸ ਤੌਰ ‘ਤੇ ਵਿਆਹ, ਮੁੰਡਨ ਅਤੇ ਗ੍ਰਹਿ ਪ੍ਰਵੇਸ਼ ਜਿਹੇ ਕਾਰਜਾਂ ਦੇ ਲਈ ਬਿਨਾਂ ਜੋਤਸ਼ੀ ਦੀ ਸਲਾਹ ਦੇ ਅੱਗੇ ਨਾ ਵਧੋ, ਕਿਉਂਕਿ ਸ਼ੁਭ ਮਹੂਰਤ ਉੱਤੇ ਸ਼ੁਰੂ ਕੀਤਾ ਗਿਆ ਹਰ ਕਾਰਜ ਜੀਵਨ ਵਿੱਚ ਸਫਲਤਾ, ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਲੈ ਕੇ ਆਉਂਦਾ ਹੈ।

Talk to Astrologer Chat with Astrologer