ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ

Author: Charu Lata | Updated Fri, 02 May 2025 05:06 PM IST

ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ ਅਸੀਂ ਤੁਹਾਨੂੰ ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ।ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਬ੍ਰਹਸਪਤੀ ਦਾ ਗੋਚਰ ਸਾਰੀਆਂ 12 ਰਾਸ਼ੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਇਸ ਲੇਖ ਵਿੱਚ ਅਸੀਂ ਤੁਹਾਨੂੰ ਬ੍ਰਹਸਪਤੀ ਗ੍ਰਹਿ ਨੂੰ ਮਜ਼ਬੂਤ ​​ਕਰਨ ਦੇ ਕੁਝ ਵਧੀਆ ਅਤੇ ਆਸਾਨ ਤਰੀਕਿਆਂ ਬਾਰੇ ਵੀ ਦੱਸਾਂਗੇ।


ਤੁਹਾਨੂੰ ਦੱਸ ਦੇਈਏ ਕਿ ਬ੍ਰਹਸਪਤੀ 15 ਮਈ, 2025 ਨੂੰ ਮਿਥੁਨ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤਾਂ ਆਓ ਅੱਗੇ ਵਧੀਏ ਅਤੇ ਜਾਣੀਏ ਕਿ ਇਸ ਦੌਰਾਨ ਕਿਹੜੀ ਰਾਸ਼ੀ ਦੇ ਲੋਕਾਂ ਨੂੰ ਸ਼ੁਭ ਨਤੀਜੇ ਮਿਲਣਗੇ ਅਤੇ ਕਿਸ ਨੂੰ ਅਸ਼ੁਭ ਨਤੀਜੇ ਮਿਲਣਗੇ।

ਜੋਤਿਸ਼ ਵਿੱਚ, ਬ੍ਰਹਸਪਤੀ ਨੂੰ ਇੱਕ ਬਹੁਤ ਹੀ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ, ਜੋ ਗਿਆਨ, ਬੁੱਧੀ, ਭਰਪੂਰਤਾ ਅਤੇ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ। ਬ੍ਰਹਸਪਤੀ ਨੂੰ ਪੂਰਾ ਰਾਸ਼ੀ ਚੱਕਰ ਪੂਰਾ ਕਰਨ ਵਿੱਚ ਲਗਭਗ 12 ਸਾਲ ਲੱਗਦੇ ਹਨ, ਯਾਨੀ ਕਿ ਇਹ ਹਰ ਰਾਸ਼ੀ ਵਿੱਚ ਲੱਗਭੱਗ 1 ਸਾਲ ਤੱਕ ਰਹਿੰਦਾ ਹੈ। ਜਦੋਂ ਬ੍ਰਹਸਪਤੀ ਕਿਸੇ ਖਾਸ ਘਰ ਜਾਂ ਗ੍ਰਹਿ ਵਿੱਚੋਂ ਲੰਘਦਾ ਹੈ, ਤਾਂ ਇਹ ਉਸ ਖੇਤਰ ਵਿੱਚ ਵਿਕਾਸ, ਕਿਸਮਤ ਅਤੇ ਨਵੀਂ ਸੋਚ ਦਾ ਸੰਕੇਤ ਦਿੰਦਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ : ਸਮਾਂ

ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ 15 ਮਈ, 2025 ਨੂੰ ਦੁਪਹਿਰ 02:30 ਵਜੇ ਹੋਵੇਗਾ।

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਵਿਸ਼ੇਸ਼ਤਾਵਾਂ

ਜਦੋਂ ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਹੁੰਦਾ ਹੈ, ਤਾਂ ਇਹ ਇੱਕ ਅਜਿਹੇ ਸੁਭਾਅ ਨੂੰ ਦਰਸਾਉਂਦਾ ਹੈ, ਜੋ ਜਿਗਿਆਸੂ, ਸਮਝਦਾਰ, ਮਿਲਣਸਾਰ ਅਤੇ ਗੱਲਬਾਤ ਵਿੱਚ ਤੇਜ਼ ਹੁੰਦਾ ਹੈ। ਅਜਿਹੇ ਲੋਕ ਹਮੇਸ਼ਾ ਨਵੀਆਂ ਚੀਜ਼ਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ। ਹਾਲਾਂਕਿ, ਇਨ੍ਹਾਂ ਜਾਤਕਾਂ ਲਈ ਇੱਕ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਹੋ ਸਕਦਾ ਹੈ। ਇਹ ਲੋਕ ਅਕਸਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਵੱਖ-ਵੱਖ ਵਿਚਾਰਾਂ ਦੀ ਪੜਚੋਲ ਕਰਨ ਦਾ ਆਨੰਦ ਮਾਣਦੇ ਹਨ। ਇਹ ਲੋਕ ਆਮ ਤੌਰ 'ਤੇ ਮਿਲਣਸਾਰ, ਭਰੋਸੇਮੰਦ ਅਤੇ ਨਿਮਰ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਕੋਲ ਨਵਾਂ ਅਤੇ ਮੌਲਿਕ ਸੋਚਣ ਦੀ ਸਮਰੱਥਾ ਹੁੰਦੀ ਹੈ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਅਜਿਹੇ ਲੋਕ ਆਪਣੀ ਬੁੱਧੀ ਅਤੇ ਸਮਾਜਿਕ ਸੰਪਰਕਾਂ ਰਾਹੀਂ ਬਹੁਤ ਸਾਰੇ ਮੌਕੇ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹਨ।

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਇਨ੍ਹਾਂ ਰਾਸ਼ੀਆਂ ‘ਤੇ ਪਵੇਗਾ ਨਕਾਰਾਤਮਕ ਪ੍ਰਭਾਵ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਮੱਦਦ ਲੋਕਾਂ ਲਈ, ਬ੍ਰਹਸਪਤੀ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਸਾਲ 2025 ਵਿੱਚ, ਬ੍ਰਹਸਪਤੀ ਦਾ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਇਹ ਗੋਚਰ ਤੁਹਾਡੇ ਲਈ ਸ਼ੁਭ ਨਹੀਂ ਜਾਪਦਾ। ਤੁਹਾਡੇ ਕੰਮ ਵਿੱਚ ਰੁਕਾਵਟਾਂ ਆਉਣਗੀਆਂ, ਜਿਨ੍ਹਾਂ ਨੂੰ ਤੁਹਾਨੂੰ ਦੂਰ ਕਰਨਾ ਪਵੇਗਾ। ਤੁਹਾਡਾ ਚੱਲ ਰਿਹਾ ਕੰਮ ਰੁਕ ਸਕਦਾ ਹੈ। ਭਾਵੇਂ ਤੁਹਾਨੂੰ ਧਾਰਮਿਕ ਗਤੀਵਿਧੀਆਂ ਪਸੰਦ ਹਨ ਅਤੇ ਤੁਹਾਡੇ ਕੋਲ ਚੰਗੇ ਅਧਿਆਤਮਿਕ ਅਨੁਭਵ ਹਨ, ਫੇਰ ਵੀ ਤੁਹਾਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਇਨ੍ਹਾਂ ਰਾਸ਼ੀਆਂ ‘ਤੇ ਪਵੇਗਾ ਸਕਾਰਾਤਮਕ ਪ੍ਰਭਾਵ

ਬ੍ਰਿਸ਼ਭ ਰਾਸ਼ੀ

ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ। ਬ੍ਰਹਸਪਤੀ ਦੇ ਇਸ ਗੋਚਰ ਦੇ ਪ੍ਰਭਾਵ ਕਾਰਨ, ਤੁਹਾਡੀ ਬੋਲੀ ਵਿੱਚ ਗੰਭੀਰਤਾ ਰਹੇਗੀ। ਲੋਕ ਤੁਹਾਡੀ ਗੱਲ ਧਿਆਨ ਨਾਲ ਸੁਣਨਗੇ ਅਤੇ ਤੁਹਾਡੀ ਗੱਲ ਵੱਲ ਧਿਆਨ ਦੇਣਗੇ। ਲੋਕ ਤੁਹਾਡੇ ਤੋਂ ਸਲਾਹ ਮੰਗਣਗੇ।

ਭਾਵੇਂ ਪੈਸੇ ਬਚਾਉਣ ਵਿੱਚ ਕੁਝ ਚੁਣੌਤੀਆਂ ਆ ਸਕਦੀਆਂ ਹਨ, ਪਰ ਪਰਿਵਾਰਕ ਜੀਵਨ ਖੁਸ਼ਹਾਲ ਅਤੇ ਆਰਾਮਦਾਇਕ ਰਹੇਗਾ। ਹਾਲਾਂਕਿ, ਤੁਸੀਂ ਆਪਣੀ ਆਮਦਨ ਦਾ ਕੁਝ ਹਿੱਸਾ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰ ਸਕਦੇ ਹੋ। ਜੱਦੀ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਪਰਿਵਾਰ ਨਾਲ ਸਾਂਝਾ ਕਾਰੋਬਾਰ ਕਰਦੇ ਹੋ, ਤਾਂ ਖਾਸ ਤਰੱਕੀ ਮਿਲਣ ਦੀ ਸੰਭਾਵਨਾ ਹੋਵੇਗੀ। ਨੌਕਰੀਪੇਸ਼ਾ ਜਾਤਕਾਂ ਨੂੰ ਵੀ ਚੰਗਾ ਮੁਨਾਫ਼ਾ ਮਿਲਣ ਦੀ ਸੰਭਾਵਨਾ ਹੋਵੇਗੀ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਤੁਸੀਂ ਧਰਮ-ਕਰਮ ਕਰੋਗੇ, ਤੁਹਾਡੇ ਸਹੁਰਿਆਂ ਨਾਲ ਤੁਹਾਡੇ ਸਬੰਧ ਮਜ਼ਬੂਤ ​​ਹੋਣਗੇ ਅਤੇ ਤੁਹਾਨੂੰ ਉਨ੍ਹਾਂ ਤੋਂ ਵਿੱਤੀ ਲਾਭ ਅਤੇ ਕਈ ਤਰ੍ਹਾਂ ਦੀ ਮੱਦਦ ਮਿਲ ਸਕਦੀ ਹੈ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਲਈ, ਬ੍ਰਹਸਪਤੀ ਸੱਤਵੇਂ ਘਰ ਅਤੇ ਦਸਵੇਂ ਘਰ ਦੇ ਸੁਆਮੀ ਹਨ। ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਲਈ ਖਾਸ ਤੌਰ 'ਤੇ ਪ੍ਰਭਾਵਸ਼ਾਲੀ ਰਹੇਗਾ। ਤੁਹਾਨੂੰ ਬੱਚਿਆਂ ਨਾਲ ਸਬੰਧਤ ਖੁਸ਼ਖਬਰੀ ਮਿਲੇਗੀ। ਸੰਤਾਨ-ਪ੍ਰਾਪਤੀ ਦਾ ਸੁਪਨਾ ਪੂਰਾ ਹੋ ਸਕਦਾ ਹੈ। ਤੁਹਾਨੂੰ ਪੜ੍ਹਾਈ ਵਿੱਚ ਸਫਲਤਾ ਮਿਲੇਗੀ। ਤੁਸੀਂ ਨਵੀਆਂ ਚੀਜ਼ਾਂ ਸਿੱਖਣ ਲਈ ਉਤਸ਼ਾਹਿਤ ਹੋਵੋਗੇ ਅਤੇ ਵਿਆਹ ਦੀਆਂ ਸੰਭਾਵਨਾਵਾਂ ਵੀ ਬਣਨਗੀਆਂ। ਦੰਪਤੀ ਜੀਵਨ ਵਿੱਚ ਖੁਸ਼ੀ ਆਵੇਗੀ। ਕਾਰੋਬਾਰ ਵਿੱਚ ਚੰਗੀ ਤਰੱਕੀ ਦੇ ਮੌਕੇ ਮਿਲਣਗੇ। ਤੁਸੀਂ ਸਮਾਜ ਦੇ ਪ੍ਰਭਾਵਸ਼ਾਲੀ ਅਤੇ ਸਤਿਕਾਰਯੋਗ ਲੋਕਾਂ ਨੂੰ ਮਿਲੋਗੇ, ਜਿਸ ਕਾਰਨ ਤੁਹਾਨੂੰ ਕਾਰੋਬਾਰ ਵਿੱਚ ਚੰਗਾ ਲਾਭ ਮਿਲੇਗਾ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਲੋਕਾਂ ਲਈ, ਗੁਰੂ ਮਹਾਰਾਜ ਛੇਵੇਂ ਘਰ ਅਤੇ ਨੌਵੇਂ ਘਰ ਦੇ ਸੁਆਮੀ ਹਨ। ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਚੰਗੇ ਕੰਮਾਂ 'ਤੇ ਪੈਸਾ ਖਰਚ ਕਰਨ ਦੀ ਤੁਹਾਡੀ ਪ੍ਰਵਿਰਤੀ ਵਧੇਗੀ। ਇਸ ਨਾਲ ਤੁਹਾਨੂੰ ਨਾ ਕੇਵਲ ਮਾਨਸਿਕ ਸੰਤੁਸ਼ਟੀ ਮਿਲੇਗੀ, ਸਗੋਂ ਸਮਾਜ ਵਿੱਚ ਤੁਹਾਡਾ ਸਤਿਕਾਰ ਵੀ ਹੋਵੇਗਾ।

ਧਾਰਮਿਕ ਯਾਤਰਾਵਾਂ ਅਤੇ ਲੰਬੀਆਂ ਯਾਤਰਾਵਾਂ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ। ਜੇਕਰ ਤੁਸੀਂ ਪੂਰੇ ਦਿਲ ਨਾਲ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਵਿਦੇਸ਼ ਜਾਣ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਪੇਟ ਦੇ ਵਿਕਾਰ ਅਤੇ ਚਰਬੀ ਨਾਲ ਸਬੰਧਤ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਖਰਚੇ ਕੁਝ ਵਧ ਸਕਦੇ ਹਨ।

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲ਼ਿਆਂ ਲਈ, ਬ੍ਰਹਸਪਤੀ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਬ੍ਰਹਸਪਤੀ ਦਾ ਮਿਥੁਨ ਵਿੱਚ ਗੋਚਰ ਤੁਹਾਡੇ ਗਿਆਰਵੇਂ ਘਰ ਵਿੱਚ ਹੋਵੇਗਾ। ਇਹ ਤੁਹਾਡੇ ਲਈ ਚੰਗੀ ਸਫਲਤਾ ਦਾ ਸਮਾਂ ਹੋਵੇਗਾ। ਵਿੱਤੀ ਚੁਣੌਤੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਪੈਸਾ ਕਮਾਉਣ ਦਾ ਰਸਤਾ ਆਸਾਨ ਹੋ ਜਾਵੇਗਾ। ਕੁਆਰੇ ਜਾਤਕਾਂ ਲਈ ਵਿਆਹ ਦੀਆਂ ਸੰਭਾਵਨਾਵਾਂ ਬਣ ਜਾਣਗੀਆਂ। ਪ੍ਰੇਮ ਸਬੰਧ ਹੋਰ ਮਜ਼ਬੂਤ ​​ਹੋਣਗੇ। ਬੱਚਿਆਂ ਦੀ ਤਰੱਕੀ ਹੋਵੇਗੀ। ਸੰਤਾਨ ਪ੍ਰਾਪਤੀ ਦੀ ਇੱਛਾ ਪੂਰੀ ਹੋ ਸਕਦੀ ਹੈ। ਤੁਹਾਨੂੰ ਪੜ੍ਹਾਈ ਵਿੱਚ ਵੱਡੀ ਸਫਲਤਾ ਮਿਲੇਗੀ। ਤੁਹਾਨੂੰ ਗੁਪਤ ਦੌਲਤ ਮਿਲ ਸਕਦੀ ਹੈ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਇਹ ਸਮਾਂ ਤੁਹਾਡੇ ਭਰਾਵਾਂ ਅਤੇ ਭੈਣਾਂ ਲਈ ਵੀ ਅਨੁਕੂਲ ਰਹੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਸਬੰਧ ਮਧੁਰ ਹੋ ਜਾਣਗੇ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਬ੍ਰਹਸਪਤੀ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਨੌਵੇਂ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਧਾਰਮਿਕ ਵਿਸ਼ਵਾਸਾਂ ਨੂੰ ਵਧਾਏਗਾ। ਧਾਰਮਿਕ ਯਾਤਰਾਵਾਂ ਅਤੇ ਤੀਰਥ ਯਾਤਰਾਵਾਂ ਕਰੋਗੇ। ਤੁਹਾਨੂੰ ਸੰਘਰਸ਼ ਕਰਨ ਅਤੇ ਹੋਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਹੀ ਸਫਲਤਾ ਮਿਲੇਗੀ। ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰੋਗੇ, ਓਨੇ ਹੀ ਜ਼ਿਆਦਾ ਨਤੀਜੇ ਤੁਹਾਨੂੰ ਮਿਲਣਗੇ। ਤੁਹਾਡੇ ਭਰਾਵਾਂ ਅਤੇ ਭੈਣਾਂ ਤੋਂ ਸਹਿਯੋਗ ਮਿਲਣ ਤੋਂ ਬਾਅਦ ਤੁਹਾਡੇ ਕੰਮ ਵਿੱਚ ਤੇਜ਼ੀ ਆਵੇਗੀ। ਤੁਹਾਨੂੰ ਵਿੱਦਿਆ ਦੇ ਖੇਤਰ ਵਿੱਚ ਚੰਗੇ ਨਤੀਜੇ ਪ੍ਰਾਪਤ ਹੋਣਗੇ। ਸੰਤਾਨ ਪ੍ਰਾਪਤੀ ਦੀ ਸੰਭਾਵਨਾ ਹੋ ਸਕਦੀ ਹੈ।

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਲਈ ਬ੍ਰਹਸਪਤੀ ਬਹੁਤ ਮਹੱਤਵਪੂਰਣ ਹੈ, ਕਿਉਂਕਿ ਉਹ ਤੁਹਾਡੀ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ ਤੁਹਾਡੇ ਚੌਥੇ ਘਰ ਯਾਨੀ ਤੁਹਾਡੇ ਸੁੱਖ-ਘਰ ਦਾ ਵੀ ਸੁਆਮੀ ਹੈ ਅਤੇ ਬ੍ਰਹਸਪਤੀ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਸੱਤਵੇਂ ਘਰ ਵਿੱਚ ਹੋਵੇਗਾ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਕੁੜੱਤਣ ਘੱਟ ਜਾਵੇਗੀ ਅਤੇ ਪਿਆਰ ਵਧੇਗਾ। ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਉਸ ਵਿੱਚ ਵੀ ਚੰਗੀ ਸਫਲਤਾ ਮਿਲ ਸਕਦੀ ਹੈ। ਜ਼ਮੀਨ ਨਾਲ ਸਬੰਧਤ ਕੋਈ ਪੁਰਾਣੀ ਇੱਛਾ ਪੂਰੀ ਹੋ ਸਕਦੀ ਹੈ। ਤੁਹਾਨੂੰ ਯਾਤਰਾਵਾਂ ਤੋਂ ਲਾਭ ਹੋਵੇਗਾ, ਤੁਹਾਡੀ ਆਮਦਨੀ ਵਧ ਸਕਦੀ ਹੈ। ਤੁਹਾਡੀ ਫੈਸਲਾ ਲੈਣ ਦੀ ਸਮਰੱਥਾ ਚੰਗੀ ਰਹੇਗੀ, ਜਿਸ ਕਾਰਨ ਤੁਹਾਨੂੰ ਲਾਭ ਹੋਵੇਗਾ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਉਪਾਅ

ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਵੀਰਵਾਰ ਨੂੰ ਵਰਤ ਰੱਖੋ ਅਤੇ ਪ੍ਰਸ਼ਾਦ ਦੇ ਤੌਰ 'ਤੇ ਗੁੜ ਅਤੇ ਛੋਲਿਆਂ ਦੀ ਦਾਲ਼ ਵੰਡੋ।

ਸਕਾਰਾਤਮਕ ਨਤੀਜਿਆਂ ਲਈ ਗਊਆਂ ਦੀ ਸੇਵਾ ਕਰੋ।

ਚੰਗੇ ਨਤੀਜਿਆਂ ਅਤੇ ਸਕਾਰਾਤਮਕਤਾ ਲਈ ਹਰ ਵੀਰਵਾਰ ਨੂੰ ਹਵਨ ਕਰੋ।

“ॐ ਨਮੋ ਭਗਵਤੇ ਵਾਸੂ ਦੇਵਾਯ ਨਮਹ:” ਮੰਤਰ ਦਾ ਜਾਪ ਕਰੋ।

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਵਿਸ਼ਵਵਿਆਪੀ ਪ੍ਰਭਾਵ

ਅਧਿਆਤਮਿਕ ਅਤੇ ਧਾਰਮਿਕ ਗਤੀਵਿਧੀਆਂ

ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਬ੍ਰਹਸਪਤੀ ਦੇ ਮਿਥੁਨ ਰਾਸ਼ੀ ਵਿੱਚ ਗੋਚਰ ਕਰਦੇ ਹੀ ਲੋਕਾਂ ਦਾ ਝੁਕਾਅ ਅਧਿਆਤਮਿਕਤਾ ਵੱਲ ਵਧੇਗਾ। ਲੋਕ ਸ਼ਾਂਤੀ ਅਤੇ ਅਧਿਆਤਮਿਕਤਾ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪੈਣਗੇ।

ਇਸ ਸਮੇਂ ਵੱਧ ਤੋਂ ਵੱਧ ਲੋਕ ਆਪਣੇ-ਆਪ ਨੂੰ ਜਾਗਰੁਕ ਅਤੇ ਗਿਆਨਵਾਨ ਬਣਾਉਣ ਲਈ ਅਧਿਆਤਮਿਕ ਗ੍ਰੰਥਾਂ ਦਾ ਅਧਿਐਨ ਕਰਨਗੇ ਅਤੇ ਗੁਪਤ ਵਿੱਦਿਆ ਵਿੱਚ ਦਾਖਲਾ ਲੈਣਾ ਪਸੰਦ ਕਰਨਗੇ।

ਤੇਲ, ਘਿਓ, ਖੁਸ਼ਬੂਦਾਰ ਤੇਲ ਆਦਿ ਦੀਆਂ ਕੀਮਤਾਂ ਵਿੱਚ ਕਮੀ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।

ਸਰਕਾਰੀ ਅਧਿਕਾਰੀ ਅਤੇ ਨਿਆਂਪਾਲਿਕਾ

ਸਰਕਾਰ ਵਿੱਚ ਉੱਚ ਅਹੁਦਿਆਂ 'ਤੇ ਬੈਠੇ ਮੰਤਰੀਆਂ ਨੂੰ ਦੇਸ਼ ਦੀਆਂ ਮੌਜੂਦਾ ਜ਼ਰੂਰਤਾਂ ਦੇ ਅਨੁਸਾਰ ਨਵੇਂ ਨਿਯਮ ਅਤੇ ਨੀਤੀਆਂ ਬਣਾਉਂਦੇ ਜਾਂ ਲਿਖਦੇ ਦੇਖਿਆ ਜਾ ਸਕਦਾ ਹੈ।

ਇਸ ਦੌਰਾਨ ਨਿਆਂਪਾਲਿਕਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਦੇਖਿਆ ਜਾ ਸਕਦਾ ਹੈ ਅਤੇ ਜਨਤਾ ਅਤੇ ਦੇਸ਼ ਦੇ ਹਿੱਤ ਵਿੱਚ ਕਈ ਮਹੱਤਵਪੂਰਣ ਫੈਸਲੇ ਲਏ ਜਾ ਸਕਦੇ ਹਨ।

ਦੁਨੀਆ ਭਰ ਦੇ ਯੁੱਧ-ਪ੍ਰਭਾਵਿਤ ਦੇਸ਼ਾਂ ਨੂੰ ਹੁਣ ਕੁਝ ਰਾਹਤ ਮਿਲ ਸਕਦੀ ਹੈ ਅਤੇ ਬਹੁਤ ਸਾਰੀਆਂ ਜੰਗਾਂ ਖਤਮ ਹੋ ਸਕਦੀਆਂ ਹਨ, ਕਿਉਂਕਿ ਹੁਣ ਨਿਆਂ ਸਹੀ ਢੰਗ ਨਾਲ ਹੋਵੇਗਾ।

ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਮੰਤਰੀ ਅਤੇ ਸਰਕਾਰੀ ਅਧਿਕਾਰੀ ਹੁਣ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਧਿਆਨ ਨਾਲ ਸੋਚਣਗੇ ਅਤੇ ਪਰਿਪੱਕਤਾ ਨਾਲ ਬੋਲਣਗੇ, ਕਿਉਂਕਿ ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਵਿਅਕਤੀ ਨੂੰ ਪਰਿਪੱਕਤਾ ਨਾਲ ਸੋਚਣ ਅਤੇ ਕਾਰਜ ਕਰਨ ਲਈ ਪ੍ਰੇਰਿਤ ਕਰਦਾ ਹੈ।

ਵਿੱਦਿਆ ਅਤੇ ਹੋਰ ਸਬੰਧਤ ਖੇਤਰ

ਵਿੱਦਿਆ ਖੇਤਰ ਨਾਲ ਜੁੜੇ ਲੋਕ ਜਿਵੇਂ ਕਿ ਸਲਾਹਕਾਰ, ਅਧਿਆਪਕ, ਟ੍ਰੇਨਰ, ਪ੍ਰੋਫੈਸਰ ਆਦਿ ਨੂੰ ਇਸ ਗੋਚਰ ਦਾ ਲਾਭ ਹੋਵੇਗਾ, ਪਰ ਉਨ੍ਹਾਂ ਨੂੰ ਆਪਣੇ ਕਾਰਜ ਸਥਾਨ ਵਿੱਚ ਕੁਝ ਅਨਿਸ਼ਚਿਤ ਜਾਂ ਪ੍ਰਤੀਕੂਲ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਇਸ ਗੋਚਰ ਦੇ ਦੌਰਾਨ, ਲੇਖਕਾਂ ਅਤੇ ਦਾਰਸ਼ਨਿਕਾਂ ਨੂੰ ਆਪਣੇ ਸ਼ੋਧ, ਥੀਸਿਸ, ਕਹਾਣੀਆਂ ਅਤੇ ਹੋਰ ਪ੍ਰਕਾਸ਼ਿਤ ਰਚਨਾਵਾਂ ‘ਤੇ ਮੁੜ ਕੰਮ ਕਰਦੇ ਜਾਂ ਪੁਨਰਗਠਨ ਕਰਦੇ ਦੇਖਿਆ ਜਾ ਸਕਦਾ ਹੈ।

ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਇਸ ਗੋਚਰ ਦੇ ਦੌਰਾਨ ਦੁਨੀਆ ਭਰ ਦੇ ਸ਼ੋਧਕਰਤਾਵਾਂ, ਸਰਕਾਰੀ ਸਲਾਹਕਾਰਾਂ ਅਤੇ ਵਿਗਿਆਨੀਆਂ ਨੂੰ ਲਾਭ ਹੋਵੇਗਾ, ਕਿਉਂਕਿ ਉਹ ਵੱਖ-ਵੱਖ ਸਮੱਸਿਆਵਾਂ ਦੇ ਨਵੇਂ ਅਤੇ ਵਿਲੱਖਣ ਹੱਲ ਲੱਭਣ ਦੇ ਯੋਗ ਹੋਣਗੇ ਅਤੇ ਚੀਜ਼ਾਂ ਨੂੰ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਤੋਂ ਦੇਖ ਸਕਣਗੇ।

ਇਸ ਦੌਰਾਨ, ਡਾਕਟਰੀ ਖੇਤਰ ਵਿੱਚ ਕੁਝ ਵੱਡੇ ਸੁਧਾਰ ਦੇਖੇ ਜਾ ਸਕਦੇ ਹਨ।

ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਸ਼ੇਅਰ ਬਜ਼ਾਰ ਰਿਪੋਰਟ

ਬ੍ਰਹਸਪਤੀ ਦਾ ਗੋਚਰ ਸਭ ਤੋਂ ਮਹੱਤਵਪੂਰਣ ਗੋਚਰਾਂ ਵਿੱਚੋਂ ਇੱਕ ਹੈ ਅਤੇ ਇਹ ਸ਼ੇਅਰ ਬਜ਼ਾਰ ਨੂੰ ਉਸੇ ਤਰ੍ਹਾਂ ਪ੍ਰਭਾਵਿਤ ਕਰੇਗਾ, ਜਿਵੇਂ ਇਹ ਦੁਨੀਆ ਦੀ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ। ਆਓ ਦੇਖੀਏ ਕਿ ਸ਼ੇਅਰ ਬਜ਼ਾਰ ਦੀਆਂ ਭਵਿੱਖਬਾਣੀਆਂ ਕੀ ਕਹਿੰਦੀਆਂ ਹਨ।

ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਜਨਤਕ ਖੇਤਰ, ਸਮਿੰਟ ਉਦਯੋਗ, ਉੱਨ ਮਿੱਲਾਂ, ਲੋਹਾ, ਸਟੀਲ ਅਤੇ ਰਿਹਾਇਸ਼ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ।

ਫਾਰਮਾ ਸੈਕਟਰ, ਆਟੋਮੋਬਾਈਲਜ਼, ਟਰੈਕਟਰ ਉਦਯੋਗ, ਖਾਦ ਅਤੇ ਬੀਮਾ ਦੇ ਨਾਲ-ਨਾਲ ਕਾਸਮੈਟਿਕਸ, ਟ੍ਰਾਂਸਪੋਰਟ ਫਰਮਾਂ, ਕਪਾਹ ਮਿੱਲਾਂ, ਫਿਲਮ ਉਦਯੋਗ, ਪ੍ਰਿੰਟਿੰਗ ਆਦਿ ਵਿੱਚ ਵੀ ਵਿਕਾਸ ਦੀ ਉਮੀਦ ਹੈ।

ਮੈਡੀਕਲ ਅਤੇ ਕਾਨੂੰਨੀ ਕੰਪਨੀਆਂ ਤੋਂ ਵੀ ਪੈਸਾ ਕਮਾਉਣ ਦੀ ਉਮੀਦ ਕੀਤੀ ਜਾਂਦੀ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਬ੍ਰਹਸਪਤੀ ਕਿਹੜੀਆਂ ਦੋ ਰਾਸ਼ੀਆਂ ਦਾ ਸੁਆਮੀ ਹੈ?

ਬ੍ਰਹਸਪਤੀ ਧਨੂੰ ਅਤੇ ਮੀਨ ਰਾਸ਼ੀ ਦਾ ਸੁਆਮੀ ਹੈ।

2. ਬ੍ਰਹਸਪਤੀ ਦਾ ਨਕਸ਼ੱਤਰ ਸੁਆਮੀ ਕੌਣ ਹੈ?

ਜੋਤਿਸ਼ ਵਿੱਚ, ਬ੍ਰਹਸਪਤੀ ਗ੍ਰਹਿ 27 ਨਕਸ਼ੱਤਰਾਂ ਦਾ ਸੁਆਮੀ ਹੈ - ਪੁਨਰਵਸੁ, ਵਿਸ਼ਾਖਾ ਅਤੇ ਪੂਰਵ ਭਾਦਰਪਦ।

3. ਵੀਰਵਾਰ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?

ਵੀਰਵਾਰ ਦਾ ਦਿਨ ਸ਼੍ਰੀ ਹਰੀ ਭਗਵਾਨ ਵਿਸ਼ਣੂੰ ਅਤੇ ਭਗਵਾਨ ਬ੍ਰਹਸਪਤੀ ਦਾ ਮੰਨਿਆ ਜਾਂਦਾ ਹੈ।

Talk to Astrologer Chat with Astrologer