ਬੁੱਧ ਧਨੂੰ ਰਾਸ਼ੀ ਵਿੱਚ ਅਸਤ

Author: Charu Lata | Updated Thu, 09 Jan 2025 03:41 PM IST

ਬੁੱਧ ਧਨੂੰ ਰਾਸ਼ੀ ਵਿੱਚ ਅਸਤ ਟੀਜ਼ਰ ਵਿੱਚ ਅਸੀਂ ਤੁਹਾਨੂੰ ਬੁੱਧ ਦੇ ਧਨੂੰ ਰਾਸ਼ੀ ਵਿੱਚ ਅਸਤ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਬੁੱਧੀ, ਤਰਕ ਸ਼ਕਤੀ, ਸਮਝਣ ਦੀ ਯੋਗਤਾ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਅਤੇ ਸੰਚਾਰ ਕੁਸ਼ਲਤਾ ਦਾ ਪ੍ਰਤੀਕ ਹੈ। ਬੁੱਧ ਨੂੰ ਇੱਕ ਉਦਾਸੀਨ ਜਾਂ ਸਥਿਰ ਗ੍ਰਹਿ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਬੁੱਧ ਬੁੱਧੀ, ਬੋਲ-ਬਾਣੀ, ਵਪਾਰ ਅਤੇ ਯਾਤਰਾ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਗ੍ਰਹਿ ਨੂੰ ਨੌ ਗ੍ਰਹਾਂ ਵਿੱਚ ਰਾਜਕੁਮਾਰ ਦੀ ਉਪਾਧੀ ਦਿੱਤੀ ਗਈ ਹੈ ਅਤੇ ਇਸ ਨੂੰ ਕਿਸ਼ੋਰ ਮੰਨਿਆ ਜਾਂਦਾ ਹੈ। ਇਸ ਕਾਰਨ, ਉਹ ਲੋਕ ਜਿਨ੍ਹਾਂ ’ਤੇ ਬੁੱਧ ਦਾ ਪ੍ਰਭਾਵ ਹੁੰਦਾ ਹੈ, ਅਕਸਰ ਆਪਣੀ ਉਮਰ ਨਾਲ਼ੋਂ ਜ਼ਿਆਦਾ ਜਵਾਨ ਲੱਗਦੇ ਹਨ।


ਜੋਤਸ਼ੀਆਂ ਦੇ ਮੁਤਾਬਕ, ਬੁੱਧ ਹਮੇਸ਼ਾ ਸੂਰਜ ਦੇ ਸਮਾਨ ਘਰ ਵਿੱਚ ਜਾਂ ਡਿਗਰੀ ਵਿੱਚ ਇਸ ਦੇ ਨੇੜੇ ਰਹਿੰਦਾ ਹੈ। ਚੰਦਰ ਰਾਸ਼ੀ ਦੇ ਆਧਾਰ ’ਤੇ ਇਸ ਲੇਖ਼ ਵਿੱਚ ਦੱਸਿਆ ਗਿਆ ਹੈ ਕਿ 18 ਜਨਵਰੀ 2025 ਨੂੰ ਬੁੱਧ ਦੇ ਧਨੂੰ ਰਾਸ਼ੀ ਵਿੱਚ ਅਸਤ ਹੋਣ ਨਾਲ ਲੋਕਾਂ ਦੇ ਵਪਾਰ, ਕਰੀਅਰ, ਪੜ੍ਹਾਈ, ਪ੍ਰੇਮ ਜੀਵਨ ਅਤੇ ਪਰਿਵਾਰਕ ਜੀਵਨ ਆਦਿ ’ਤੇ ਕੀ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ, ਬੁੱਧ ਦੇ ਸਕਾਰਾਤਮਕ ਪ੍ਰਭਾਵ ਨੂੰ ਵਧਾਉਣ ਵਾਲ਼ੇ ਜੋਤਿਸ਼ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਬੁੱਧ ਦੇ ਧਨੂੰ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਕੁੱਲ ਸੱਤ ਰਾਸ਼ੀਆਂ ਦੇ ਜਾਤਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅੱਗੇ ਇਨ੍ਹਾਂ ਰਾਸ਼ੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ, ਪਰ ਇਸ ਤੋਂ ਪਹਿਲਾਂ ਇਹ ਜਾਣ ਲਓ ਕਿ ਬੁੱਧ 18 ਜਨਵਰੀ ਨੂੰ ਕਿਹੜੇ ਸਮੇਂ ’ਤੇ ਧਨੂੰ ਰਾਸ਼ੀ ਵਿੱਚ ਅਸਤ ਹੋ ਰਿਹਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਸਮਾਂ

ਬੁੱਧ ਬਹੁਤ ਥੋੜੇ ਸਮੇਂ ਲਈ ਕਿਸੇ ਇੱਕ ਰਾਸ਼ੀ ਵਿੱਚ ਗੋਚਰ ਕਰਦਾ ਹੈ ਅਤੇ ਲਗਭਗ 23 ਦਿਨਾਂ ਦੇ ਅੰਦਰ ਹੀ ਰਾਸ਼ੀ ਪਰਿਵਰਤਨ ਕਰ ਲੈਂਦਾ ਹੈ। ਹੁਣ 18 ਜਨਵਰੀ, 2025 ਨੂੰ ਸਵੇਰੇ 06:54 ਵਜੇ ਬੁੱਧ ਧਨੂੰ ਰਾਸ਼ੀ ਵਿੱਚ ਅਸਤ ਜਾ ਰਿਹਾ ਹੈ। ਤਾਂ ਆਓ ਹੁਣ ਜਾਣਦੇ ਹਾਂ ਕਿ ਧਨੂੰ ਰਾਸ਼ੀ 'ਚ ਬੁੱਧ ਦੇ ਅਸਤ ਹੋਣ ਦਾ ਰਾਸ਼ੀਆਂ ਅਤੇ ਦੇਸ਼ ਅਤੇ ਦੁਨੀਆ 'ਤੇ ਕੀ ਪ੍ਰਭਾਵ ਪਵੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਵਿਸ਼ੇਸ਼ਤਾਵਾਂ

ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਬੁੱਧ ਸੂਰਜ ਦੇ ਬਹੁਤ ਨਜ਼ਦੀਕ, ਯਾਨੀ ਕਿ 8 ਤੋਂ 10 ਡਿਗਰੀ ਦੇ ਅੰਦਰ ਹੈ। ਸੂਰਜ ਗ੍ਰਹਿ ਦਾ ਬੁੱਧ ’ਤੇ ਸ਼ਕਤੀਸ਼ਾਲੀ ਪ੍ਰਭਾਵ ਪੈਣ ਦੇ ਕਾਰਨ, ਬੁੱਧ ਦੀ ਊਰਜਾ ਕਮਜ਼ੋਰ ਜਾਂ ਮੰਦ ਹੋ ਜਾਂਦੀ ਹੈ। ਜੋਤਿਸ਼ ਵਿੱਚ ਗ੍ਰਹਿ ਦੀ ਅਸਤ ਸਥਿਤੀ ਉਹ ਪ੍ਰਕਿਰਿਆ ਹੈ, ਜਦੋਂ ਕੋਈ ਗ੍ਰਹਿ ਆਪਣੀਆਂ ਸਾਰੀਆਂ ਸ਼ਕਤੀਆਂ ਗੁਆ ਬੈਠਦਾ ਹੈ। ਇਸ ਨਾਲ ਗ੍ਰਹਿ ਕਮਜ਼ੋਰ ਅਤੇ ਸ਼ਕਤੀਹੀਣ ਹੋ ਜਾਂਦਾ ਹੈ।

ਧਨੂੰ ਰਾਸ਼ੀ ਵਿਸਥਾਰ ਅਤੇ ਸਾਹਸੀ ਊਰਜਾ ਦਾ ਪ੍ਰਤੀਕ ਹੈ, ਜਦੋਂ ਕਿ ਬੁੱਧ ਗ੍ਰਹਿ ਸੰਚਾਰ ਕੁਸ਼ਲਤਾ ਅਤੇ ਬੌਧਿਕ ਯੋਗਤਾ ਦਾ ਕਾਰਕ ਹੈ। ਜਦੋਂ ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੁੰਦਾ ਹੈ, ਤਾਂ ਇਹ ਗੁਣ ਇਕੱਠੇ ਹੁੰਦੇ ਹਨ। ਪਰ ਜਦੋਂ ਸੂਰਜ ਦਾ ਪ੍ਰਭਾਵ ਬੁੱਧ ’ਤੇ ਹਾਵੀ ਹੋ ਜਾਂਦਾ ਹੈ, ਤਾਂ ਕਈ ਵਾਰ ਇਹ ਗੁਣ ਆਪਸ ਵਿੱਚ ਟਕਰਾ ਜਾਂਦੇ ਹਨ ਜਾਂ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ। ਅਜਿਹੇ ਵਿੱਚ, ਵਿਅਕਤੀ ਵਿੱਚ ਉੱਚ-ਵਿਚਾਰ ਅਤੇ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ, ਪਰ ਉਸ ਨੂੰ ਸਪਸ਼ਟਤਾ, ਧਿਆਨ ਅਤੇ ਆਪਣੇ-ਆਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਵਿੱਚ ਦਿੱਕਤ ਆ ਸਕਦੀ ਹੈ। ਇਹ ਚੁਣੌਤੀਆਂ ਧੀਰਜ ਵਿਕਸਿਤ ਕਰਕੇ ਅਤੇ ਆਪਣੀ ਸੰਚਾਰ ਕੁਸ਼ਲਤਾ ਵਿੱਚ ਸੁਧਾਰ ਲਿਆ ਕੇ ਪਾਰ ਕੀਤੀਆਂ ਜਾ ਸਕਦੀਆਂ ਹਨ।

ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੀਆਂ ਨਿਮਨਲਿਖਿਤ ਵਿਸ਼ੇਸ਼ਤਾਵਾਂ ਹਨ:

ਬੌਧਿਕ ਪੱਧਰ ‘ਤੇ ਸੰਘਰਸ਼ ਅਤੇ ਸਪਸ਼ਟਤਾ

ਜੋਸ਼ ਵਿੱਚ ਆ ਕੇ ਗੱਲ ਕਰਨਾ

ਧਿਆਨ ਲਗਾਓਣ ਵਿੱਚ ਦਿੱਕਤ

ਅਧਿਕਾਰ ਜਾਂ ਰਵਾਇਤੀ ਗਿਆਨ ਨੂੰ ਲੈ ਕੇ ਸੰਘਰਸ਼

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਦੁਨੀਆ ‘ਤੇ ਪ੍ਰਭਾਵ

ਸਰਕਾਰੀ ਅਤੇ ਅੰਤਰਰਾਸ਼ਟਰੀ ਸਬੰਧ

ਵਪਾਰ, ਸੂਚਨਾ ਤਕਨੀਕ ਅਤੇ ਮੀਡੀਆ

ਗੂੜ੍ਹ ਵਿਗਿਆਨ ਅਤੇ ਅਧਿਆਤਮ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਸ਼ੇਅਰ ਬਜ਼ਾਰ ‘ਤੇ ਅਸਰ

ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਨੁਕਸਾਨ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਧਨੂੰ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਉਹ ਤੁਹਾਡੇ ਨੌਵੇਂ ਘਰ ਵਿੱਚ ਰਹਿਣਗੇ। ਇਸ ਦੌਰਾਨ, ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪਿਤਾ ਅਤੇ ਸਲਾਹਕਾਰਾਂ ਵੱਲੋਂ ਮਾਰਗ ਦਰਸ਼ਨ ਮਿਲੇਗਾ।

ਤੁਸੀਂ ਆਪਣੇ ਐਡਵਾਂਸ ਕੋਰਸ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੋਗੇ, ਪਰ ਬੁੱਧ ਦੇ ਅਸਤ ਹੋਣ ਦੇ ਦੌਰਾਨ ਇਸ ਵਿੱਚ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਘੱਟ ਹੈ। ਲੰਬੀ ਦੂਰੀ ਦੀ ਯਾਤਰਾ ਜਾਂ ਤੀਰਥ ਯਾਤਰਾਵਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਤੁਸੀਂ ਆਪਣੇ ਚੰਗੇ ਕਰਮਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੋਗੇ ਅਤੇ ਤੁਹਾਡਾ ਰੁਝਾਨ ਆਧਿਆਤਮਿਕ ਮਾਰਗ ਵੱਲ ਹੋਵੇਗਾ, ਪਰ ਸੰਭਵ ਹੈ ਕਿ ਤੁਸੀਂ ਇਸ ਮੌਕੇ ਤੇ ਆਧਿਆਤਮਿਕ ਮਾਰਗ ਅਪਣਾਉਣ ਵਿੱਚ ਅਸਮਰੱਥ ਰਹੋ। ਬੁੱਧ ਦੀ ਤੁਹਾਡੇ ਤੀਜੇ ਘਰ ’ਤੇ ਦ੍ਰਿਸ਼ਟੀ ਹੋਣ ਦੇ ਕਾਰਨ, ਤੁਹਾਡਾ ਆਪਣੇ ਛੋਟੇ ਭੈਣ/ਭਰਾ ਨਾਲ ਝਗੜਾ ਹੋ ਸਕਦਾ ਹੈ।

ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਬੁੱਧ ਗ੍ਰਹਿ ਹੈ ਅਤੇ ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਅਸਤ ਹੋਣ ਵਾਲਾ ਹੈ। ਬੁੱਧ ਦੇ ਚੌਥੇ ਘਰ ਦੇ ਸੁਆਮੀ ਹੋਣ ਦੇ ਕਾਰਨ, ਵਿਆਹੇ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਤੁਸੀਂ ਅਤੇ ਤੁਹਾਡਾ ਸਾਥੀ ਘਰ ਵਿੱਚ ਸ਼ਾਂਤੀਪੂਰਣ ਮਾਹੌਲ ਬਣਾ ਕੇ ਰੱਖਣ ਵਿੱਚ ਅਸਮਰੱਥ ਹੋ ਸਕਦੇ ਹੋ।

ਜੇਕਰ ਤੁਸੀਂ ਵਾਹਨ ਜਾਂ ਸੰਪਤੀ ਖਰੀਦਣਾ ਚਾਹੁੰਦੇ ਹੋ, ਤਾਂ ਇਹ ਸਹੀ ਸਮਾਂ ਨਹੀਂ ਹੈ। ਬੁੱਧ ਗ੍ਰਹਿ ਵਪਾਰ ਦੇ ਕਾਰਕ ਹਨ, ਇਸ ਲਈ ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੇ ਦੌਰਾਨ ਕਿਸੇ ਨਵੇਂ ਵਪਾਰਕ ਸੌਦੇ ’ਤੇ ਹਸਤਾਖਰ ਕਰਨ ਤੋਂ ਬਚੋ। ਇਹ ਤੁਹਾਡੇ ਨਵੇਂ ਕਾਰੋਬਾਰ ਲਈ ਵਧੀਆ ਰਹੇਗਾ।

ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਤੁਹਾਡੇ ਪੰਜਵੇਂ ਘਰ ਵਿੱਚ ਅਸਤ ਹੋਣ ਵਾਲ਼ੇ ਹਨ। ਤੁਹਾਨੂੰ ਆਪਣੀ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਲਈ ਪੈਸਾ ਨਿਵੇਸ਼ ਕਰਨ ਦੀ ਲੋੜ ਪੈ ਸਕਦੀ ਹੈ। ਪੰਜਵਾਂ ਘਰ ਸਟਾਕ ਮਾਰਕਿਟ ਅਤੇ ਸੱਟੇਬਾਜ਼ੀ ਨਾਲ ਜੁੜਿਆ ਹੋਇਆ ਹੈ। ਬੁੱਧ ਦੇ ਅਸਤ ਹੋਣ ਦੇ ਦੌਰਾਨ ਵੱਡੇ ਨਿਵੇਸ਼ਾਂ ‘ਤੇ ਪੈਸੇ ਗੁਆਉਣ ਦੀ ਸੰਭਾਵਨਾ ਹੈ, ਇਸ ਲਈ ਨਿਵੇਸ਼ ਕਰਦੇ ਹੋਏ ਸਾਵਧਾਨ ਰਹੋ।

ਬੁੱਧ ਬੁੱਧੀ ਦੇ ਕਾਰਕ ਹਨ, ਇਸ ਲਈ ਵਿਦਿਆਰਥੀਆਂ ਨੂੰ ਇਸ ਦੌਰਾਨ ਪੜ੍ਹਾਈ ਵਿੱਚ ਧਿਆਨ ਲਗਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਨਾਲ ਖ਼ਾਸ ਤੌਰ ‘ਤੇ ਬੁੱਧ ਨਾਲ ਜੁੜੇ ਵਿਸ਼ਿਆਂ ਜਿਵੇਂ ਕਿ ਲੇਖਣ, ਗਣਿਤ, ਮਾਸ ਕਮਿਊਨੀਕੇਸ਼ਨ ਅਤੇ ਹੋਰ ਭਾਸ਼ਾਵਾਂ ਦੇ ਪਾਠਕ੍ਰਮ ਪੜ੍ਹ ਰਹੇ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਕੋਰਸ ਸ਼ੁਰੂ ਕਰਨ ਜਾਂ ਪੂਰਾ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਬੁੱਧ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਅਸਤ ਹੋਣ ਵਾਲ਼ੇ ਹਨ। ਇਹ ਸਮਾਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਅਨੂਕੂਲ ਨਹੀਂ ਰਹੇਗਾ। ਕੁੰਡਲੀ ਦੇ ਅੱਠਵੇਂ ਘਰ ਦਾ ਸਬੰਧ ਅਚਾਨਕ ਹੋਣ ਵਾਲ਼ੀਆਂ ਘਟਨਾਵਾਂ ਅਤੇ ਪਰਿਵਰਤਨ ਨਾਲ ਸਬੰਧਤ ਹੁੰਦਾ ਹੈ।

ਬੁੱਧ ਧਨੂੰ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਇਸ ਸਮੇਂ ਦੇ ਦੌਰਾਨ ਸੰਭਵ ਹੈ ਕਿ ਤੁਹਾਡੀ ਨੌਕਰੀ ਛੁਟ ਜਾਵੇ ਜਾਂ ਜਿਸ ਤਰੱਕੀ ਦੀ ਤੁਸੀਂ ਉਮੀਦ ਕਰ ਰਹੇ ਹੋ, ਉਹ ਤੁਹਾਨੂੰ ਨਾ ਮਿਲੇ। ਪੈਸੇ ਪ੍ਰਾਪਤ ਕਰਨ ਵਿੱਚ ਦੇਰੀ ਹੋ ਸਕਦੀ ਹੈ ਜਾਂ ਤੁਹਾਨੂੰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਛੇਵੇਂ ਘਰ ਵਿੱਚ ਬੁੱਧ ਅਸਤ ਹੋਣ ਜਾ ਰਹੇ ਹਨ। ਬੁੱਧ ਇਸ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਬਾਰ੍ਹਵੇਂ ਘਰ ਦੇ ਸੁਆਮੀ ਦੇ ਛੇਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਕਾਨੂੰਨੀ ਮਾਮਲਿਆਂ ਅਤੇ ਬਿਲਾਂ ਆਦਿ ਸਬੰਧੀ ਸਮੱਸਿਆਵਾਂ, ਦੇਰ ਜਾਂ ਨਿਰਾਸ਼ਾ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਇਹ ਸਮਾਂ ਤੁਹਾਡੇ ਲਈ ਚੁਣੌਤੀਪੂਰਣ ਰਹਿ ਸਕਦਾ ਹੈ।

ਜੇਕਰ ਤੁਸੀਂ ਕਰਜ਼ਾ ਲਿਆ ਹੋਇਆ ਹੈ, ਤਾਂ ਇਸ ਦੌਰਾਨ ਇਸ ਨੂੰ ਵਾਪਸ ਨਾ ਕਰ ਸਕਣ ਦੇ ਕਾਰਨ ਤੁਸੀਂ ਮੁਸ਼ਕਿਲ ਵਿੱਚ ਫਸ ਸਕਦੇ ਹੋ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਹਾਨੂੰ ਇਹ ਸਮਝ ਨਹੀਂ ਆਵੇਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਬੁੱਧ ਦੇ ਧਨੂੰ ਰਾਸ਼ੀ ਵਿੱਚ ਗੋਚਰ ਕਰਨ ‘ਤੇ ਕਰੋ ਇਹ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਗ੍ਰਹਿ ਦੇ ਅਸਤ ਹੋਣ ਦਾ ਕੀ ਅਰਥ ਹੈ?

ਜਦੋਂ ਕੋਈ ਗ੍ਰਹਿ ਸੂਰਜ ਤੋਂ ਕੁਝ ਅੰਸ਼ ਦੀ ਦੂਰੀ ’ਤੇ ਆ ਜਾਂਦਾ ਹੈ, ਤਾਂ ਉਸ ਨੂੰ ਅਸਤ ਮੰਨਿਆ ਜਾਂਦਾ ਹੈ।

2. ਕੀ ਬੁੱਧ ਅਕਸਰ ਅਸਤ ਹੋ ਜਾਂਦਾ ਹੈ?

ਹਾਂ, ਸੂਰਜ ਦੇ ਨੇੜੇ ਹੋਣ ਕਰਕੇ ਬੁੱਧ ਅਕਸਰ ਅਸਤ ਹੁੰਦਾ ਰਹਿੰਦਾ ਹੈ।

3. ਕੀ ਧਨੂੰ ਰਾਸ਼ੀ ਵਿੱਚ ਬੁੱਧ ਸਹਿਜ ਹੁੰਦਾ ਹੈ?

ਹਾਂ, ਜ਼ਿਆਦਾਤਰ ਸਮੇਂ ਬੁੱਧ ਧਨੂੰ ਰਾਸ਼ੀ ਵਿੱਚ ਸਹਿਜ ਰਹਿੰਦਾ ਹੈ।

Talk to Astrologer Chat with Astrologer