18 ਮਈ, 2025 ਨੂੰ ਦੁਪਹਿਰ 12:13 ਵਜੇ,ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ। ਅਸਤ ਹੋਣ ਦਾ ਅਰਥ ਹੈ ਕਿ ਗ੍ਰਹਿ ਕਮਜ਼ੋਰ ਹੋ ਜਾਂਦਾ ਹੈ ਅਤੇ ਆਪਣੀਆਂ ਸ਼ਕਤੀਆਂ ਗੁਆ ਦਿੰਦਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ, ਇਸ ਸਮੇਂ ਬੁੱਧ ਗ੍ਰਹਿ ਆਪਣਾ ਪੂਰਾ ਪ੍ਰਭਾਵ ਨਹੀਂ ਦੇ ਸਕੇਗਾ।
ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਮੇਖ਼ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਨਾਲ ਸਾਰੀਆਂ ਰਾਸ਼ੀਆਂ ਦੇ ਜੀਵਨ, ਸੰਚਾਰ ਹੁਨਰ, ਫੈਸਲਾ ਲੈਣ ਦੀ ਯੋਗਤਾ ਅਤੇ ਸਬੰਧਾਂ ਆਦਿ 'ਤੇ ਕੀ ਪ੍ਰਭਾਵ ਪਵੇਗਾ। ਇਸ ਦੇ ਨਾਲ ਹੀ, ਅਸੀਂ ਬੁੱਧ ਗ੍ਰਹਿ ਦੇ ਅਸ਼ੁਭ ਪ੍ਰਭਾਵ ਨੂੰ ਘਟਾਉਣ ਅਤੇ ਇਸ ਦੇ ਸ਼ੁਭ ਪ੍ਰਭਾਵ ਨੂੰ ਵਧਾਉਣ ਲਈ ਰਾਸ਼ੀ ਦੇ ਅਨੁਸਾਰ ਉਪਾਵਾਂ ਬਾਰੇ ਵੀ ਸਿੱਖਾਂਗੇ। ਤਾਂ ਆਓ ਹੁਣ ਜਾਣੀਏ ਕਿਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋ ਕੇ ਸਾਰੀਆਂ ਰਾਸ਼ੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Combust in Aries
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੇਖ਼ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਬੁੱਧ ਇਸ ਸਮੇਂ ਮੇਖ਼ ਰਾਸ਼ੀ ਦੇ ਪਹਿਲੇ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਜਲਦੀ ਹੀ ਉਸੇ ਰਾਸ਼ੀ ਵਿੱਚ ਅਸਤ ਹੋਣ ਵਾਲ਼ਾ ਹੈ। ਤੁਹਾਡੇ ਲਗਨ ਘਰ ਦੇ ਸੁਆਮੀ ਦੇ ਨਾਲ ਸਬੰਧ ਹੋਣ ਅਤੇ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੋਣ ਕਰਕੇ ਬੁੱਧ ਨੂੰ ਤੁਹਾਡੇ ਲਈ ਸ਼ੁਭ ਗ੍ਰਹਿ ਨਹੀਂ ਮੰਨਿਆ ਜਾਂਦਾ। ਜੇਕਰ ਤੁਸੀਂ ਵਿਕਰੀ, ਮੀਡੀਆ, ਮਾਰਕੀਟਿੰਗ ਦੇ ਖੇਤਰ ਵਿੱਚ ਕੰਮ ਕਰਦੇ ਹੋ, ਤਾਂ ਤੁਹਾਨੂੰ ਆਪਣੇ ਕੰਮ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਦੂਜਿਆਂ ਨਾਲ ਸੰਚਾਰ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਹ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ, ਜੋ ਸੰਚਾਰ ਅਤੇ ਕਲਾ ਦੇ ਖੇਤਰ ਵਿੱਚ ਕੰਮ ਕਰਦੇ ਹਨ। ਵਿੱਦਿਆ, ਰੋਮਾਂਟਿਕ ਰਿਸ਼ਤਿਆਂ ਅਤੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਤੁਹਾਨੂੰ ਆਪਣੇ ਸ਼ੌਕ ਪੂਰੇ ਕਰਨ ਜਾਂ ਨਜ਼ਦੀਕੀ ਦੋਸਤਾਂ, ਗੁਆਂਢੀਆਂ, ਛੋਟੇ ਭੈਣ-ਭਰਾਵਾਂ ਨਾਲ ਸਮਾਂ ਬਿਤਾਉਣ ਤੋਂ ਰੋਕ ਸਕਦੀਆਂ ਹਨ, ਜਿਸ ਨਾਲ ਤੁਹਾਡੇ ਸਬੰਧਾਂ ਵਿੱਚ ਖਟਾਸ ਆ ਸਕਦੀ ਹੈ। ਇਹ ਸਮਾਂ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲ਼ੇ ਵਿਦਿਆਰਥੀਆਂ ਲਈ ਅਨੁਕੂਲ ਨਹੀਂ ਹੈ, ਕਿਉਂਕਿ ਬੁੱਧ ਦੇ ਅਸਤ ਹੋਣ ਨਾਲ਼ ਉਨ੍ਹਾਂ ਦੀ ਇਕਾਗਰਤਾ ਅਤੇ ਵਿਸ਼ਲੇਸ਼ਣਾਤਮਕ ਕੁਸ਼ਲਤਾ ਪ੍ਰਭਾਵਤ ਹੋ ਸਕਦੀ ਹੈ।
ਉਪਾਅ:ਤੁਸੀਂ ਨਿਯਮਿਤ ਤੌਰ 'ਤੇ ਬੁੱਧ ਦੇ ਬੀਜ ਮੰਤਰ ਦਾ ਜਾਪ ਕਰੋ।
ਮੇਖ਼ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: बुध मेष राशि में अस्त
ਬ੍ਰਿਸ਼ਭ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਬੁੱਧ ਹੈ, ਜੋ ਇਸ ਸਮੇਂ ਤੁਹਾਡੇ ਬਾਰ੍ਹਵੇਂ ਘਰ ਵਿੱਚ ਮੌਜੂਦ ਹੈ। ਹੁਣ ਬੁੱਧ ਤੁਹਾਡੇ ਬਾਰ੍ਹਵੇਂ ਘਰ ਵਿੱਚ ਅਸਤ ਹੋਣ ਵਾਲ਼ਾ ਹੈ, ਜਿਸ ਕਾਰਨ ਤੁਹਾਡੇ ਖਰਚੇ ਕਾਬੂ ਵਿੱਚ ਰਹਿਣਗੇ। ਤੁਹਾਡੀ ਬੱਚਤ ਘੱਟ ਹੋ ਸਕਦੀ ਹੈ ਜਾਂ ਤੁਹਾਨੂੰ ਘਰੇਲੂ ਜ਼ਿੰਮੇਵਾਰੀਆਂ ਕਾਰਨ ਪੈਸੇ ਬਚਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਜਿਹੜੇ ਜਾਤਕ ਪਹਿਲਾਂ ਹੀ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰ ਚੁਕੇ ਹਨ ਜਾਂ ਰੋਜ਼ ਟ੍ਰੇਡਿੰਗ ਕਰਦੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਡਾ ਜੀਵਨ ਸਾਥੀ ਚਿੰਤਾ ਜਾਂ ਹੋਰ ਨਸਾਂ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦਾ ਹੈ, ਇਸ ਲਈ ਤੁਹਾਨੂੰ ਉਸ ਦੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਕਰੀਅਰ ਦੀ ਗੱਲ ਕਰੀਏ ਤਾਂ,ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਬਹੁ-ਰਾਸ਼ਟਰੀ ਕੰਪਨੀਆਂ, ਹਸਪਤਾਲਾਂ ਜਾਂ ਆਯਾਤ-ਨਿਰਯਾਤ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲ਼ੇ ਜਾਤਕਾਂ ਨੂੰ ਸਫਲਤਾ ਮਿਲੇਗੀ।
ਉਪਾਅ:ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਓ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਗ੍ਰਹਿ ਬੁੱਧ ਹੈ ਅਤੇ ਹੁਣ ਇਹ ਇਸ ਰਾਸ਼ੀ ਦੇ ਗਿਆਰ੍ਹਵੇਂ ਘਰ ਵਿੱਚ ਮੌਜੂਦ ਹੈ ਅਤੇ ਉਸੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਤੁਹਾਨੂੰ ਇਸ ਅਵਧੀ ਦੇ ਦੌਰਾਨ ਨਿਮਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡੀ ਸਿਹਤ ਵੀ ਵਿਗੜ ਸਕਦੀ ਹੈ, ਜਾਂ ਤੁਸੀਂ ਆਪਣੇ ਭੈਣ-ਭਰਾਵਾਂ ਅਤੇ ਚਚੇਰੇ ਭਰਾਵਾਂ ਨੂੰ ਤਰਜੀਹ ਦੇ ਸਕਦੇ ਹੋ ਅਤੇ ਆਪਣੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਇਸ ਸਮੇਂ ਤੁਹਾਡੀ ਮਾਂ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਤੁਹਾਨੂੰ ਉਨ੍ਹਾਂ ਦੀ ਨਿਯਮਿਤ ਤੌਰ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਤੁਹਾਨੂੰ ਆਪਣੇ ਘਰੇਲੂ ਜੀਵਨ ਵਿੱਚ ਕੁਝ ਲੁਕੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਸਹੀ ਢੰਗ ਨਾਲ ਨਿਵੇਸ਼ ਨਹੀਂ ਕਰਦੇ, ਤਾਂ ਇਸ ਸਮੇਂ ਤੁਹਾਡੀ ਵਿੱਤੀ ਸਥਿਤੀ ਵੀ ਪ੍ਰਭਾਵਿਤ ਹੋ ਸਕਦੀ ਹੈ। ਕੁਝ ਲੋਕਾਂ ਨੂੰ ਸਮਾਜਿਕ ਸਬੰਧਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਪੰਜਵੇਂ ਘਰ ਯਾਨੀ ਕਿ ਵਿੱਦਿਆ, ਬੱਚੇ ਅਤੇ ਰੋਮਾਂਟਿਕ ਸਬੰਧਾਂ ਵਿੱਚ ਲਾਭ ਪ੍ਰਾਪਤ ਨਹੀਂ ਕਰ ਸਕੋਗੇ।
ਉਪਾਅ:5 ਤੋਂ 6 ਕੈਰੇਟ ਵਾਲ਼ਾ ਪੰਨਾ ਰਤਨ ਸੋਨੇ ਜਾਂ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਬੁੱਧਵਾਰ ਦੇ ਦਿਨ ਧਾਰਣ ਕਰੋ।
ਕਰਕ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਬੁੱਧ ਹੈ, ਜੋ ਹੁਣ ਇਸ ਰਾਸ਼ੀ ਦੇ ਦਸਵੇਂ ਘਰ ਵਿੱਚ ਮੌਜੂਦ ਹੈ ਅਤੇ ਉਸੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਸ ਸਮੇਂ, ਤੁਹਾਡੇ ਖਰਚੇ ਅਤੇ ਨੁਕਸਾਨ ਦੋਵੇਂ ਕਾਬੂ ਵਿੱਚ ਹੋਣਗੇ ਅਤੇ ਤੁਸੀਂ ਪੈਸੇ ਬਚਾਉਣ 'ਤੇ ਧਿਆਨ ਕੇਂਦਰਿਤ ਕਰ ਸਕੋਗੇ। ਪਰ ਪਰਿਵਾਰਕ ਜ਼ਿੰਮੇਵਾਰੀਆਂ ਦੇ ਕਾਰਨ ਤੁਹਾਨੂੰ ਆਪਣੀਆਂ ਯਾਤਰਾਵਾਂ ਅਤੇ ਸ਼ੌਕਾਂ ਨੂੰ ਟਾਲਣਾ ਪੈ ਸਕਦਾ ਹੈ। ਇਸ ਕਾਰਨ, ਇਸ ਸਮੇਂ ਤੁਹਾਡੀ ਹਿੰਮਤ ਅਤੇ ਆਤਮਵਿਸ਼ਵਾਸ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਦੂਜਿਆਂ ਨਾਲ ਗੱਲ ਕਰਨ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਇਸ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ। ਤੁਸੀਂ ਆਪਣੇ ਕਰੀਅਰ ਵਿੱਚ ਤਰੱਕੀ ਲਈਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦਾ ਲਾਭ ਲੈ ਸਕਦੇ ਹੋ। ਅਸਤ ਹੋਣ ਕਾਰਨ ਬੁੱਧ ਗ੍ਰਹਿ ਆਪਣੀ ਦ੍ਰਿਸ਼ਟੀ ਰਾਹੀਂ ਜੀਵਨ ਦੇ ਹੋਰ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਆਪਣੀ ਸਮਰੱਥਾ ਗੁਆ ਦਿੰਦਾ ਹੈ। ਤੁਹਾਨੂੰ ਚੌਥੇ ਘਰ ਨਾਲ ਸਬੰਧਤ ਸਮੱਸਿਆਵਾਂ ਵਿੱਚ ਕੁਝ ਸੁਧਾਰ ਮਿਲੇਗਾ ਜਿਵੇਂ ਕਿ ਆਪਣੀ ਮਾਂ ਤੋਂ ਸਹਿਯੋਗ ਮਿਲਣਾ, ਪਰਿਵਾਰ ਵਿੱਚ ਸੰਤੁਸ਼ਟੀ ਦੀ ਭਾਵਨਾ ਆਦਿ।
ਉਪਾਅ: ਆਪਣੇ ਘਰ ਅਤੇ ਦਫ਼ਤਰ ਵਿੱਚ ਬੁੱਧ ਯੰਤਰ ਦੀ ਸਥਾਪਨਾ ਕਰੋ।
ਕਰਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਬੁੱਧ ਹੈ, ਜਿਸ ਦਾ ਅਰਥ ਹੈ ਕਿ ਇਹ ਤੁਹਾਡੇ ਲਈ ਧਨ ਅਤੇ ਲਾਭ ਦਾ ਖਜ਼ਾਨਾ ਹੈ। ਹੁਣ ਉਹ ਤੁਹਾਡੇ ਨੌਵੇਂ ਘਰ ਵਿੱਚ ਪਹਿਲਾਂ ਹੀ ਮੌਜੂਦ ਹੈ ਅਤੇ ਉਸੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਤੁਹਾਨੂੰ ਆਪਣੀ ਵਿੱਤੀ ਸਥਿਤੀ ਬਾਰੇ ਚਿੰਤਾ ਹੋ ਸਕਦੀ ਹੈ। ਨਾਲ ਹੀ, ਇਹ ਵਿੱਤੀ ਨਿਵੇਸ਼ ਨਾਲ ਸਬੰਧਤ ਕੋਈ ਵੀ ਫੈਸਲਾ ਲੈਣ ਲਈ ਅਨੁਕੂਲ ਸਮਾਂ ਨਹੀਂ ਹੈ। ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਘਮੰਡ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਉਨ੍ਹਾਂ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰੋਗੇ ਅਤੇ ਉਨ੍ਹਾਂ ਦੀ ਸਲਾਹ ਵੀ ਨਹੀਂ ਸੁਣੋਗੇ, ਜਿਸ ਨਾਲ ਉਨ੍ਹਾਂ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਜਿਹੜੇ ਵਿਦਿਆਰਥੀ ਕਿਸੇ ਪੇਸ਼ੇਵਰ ਕੋਰਸ ਵਿੱਚ ਦਾਖਲਾ ਲੈਣ ਜਾਂ ਉੱਚ-ਵਿੱਦਿਆ ਪ੍ਰਾਪਤ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਆਪਣੇ ਵਿਕਲਪਾਂ 'ਤੇ ਮੁੜ ਵਿਚਾਰ ਕਰਨ ਅਤੇ ਸਹੀ ਫੈਸਲਾ ਲੈਣ ਲਈ ਡੂੰਘਾਈ ਨਾਲ ਸੋਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਆਪਣੇ ਪਿਤਾ ਨੂੰ ਹਰੇ ਰੰਗ ਦੀ ਕੋਈ ਚੀਜ਼ ਭੇਟ ਕਰੋ।
ਕੰਨਿਆ ਰਾਸ਼ੀ ਦੇ ਲਗਨ ਘਰ ਦਾ ਸੁਆਮੀ ਬੁੱਧ ਅਤੇ ਉਨ੍ਹਾਂ ਦੇ ਦਸਵੇਂ ਘਰ ਦਾ ਸੁਆਮੀ ਹੁਣ ਅੱਠਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਲਗਨ ਘਰ ਦੇ ਸੁਆਮੀ ਦੇ ਅਸਤ ਹੋਣ ਕਾਰਨ ਤੁਸੀਂ ਥੱਕੇ ਹੋਏ ਜਾਂ ਬਿਮਾਰ ਮਹਿਸੂਸ ਕਰ ਸਕਦੇ ਹੋ। ਇਸ ਲਈ, ਤੁਹਾਨੂੰ ਕੁਝ ਦਿਨ ਛੁੱਟੀ ਲੈਣ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਆਪਣੇ ਪੇਸ਼ੇਵਰ ਜੀਵਨ ਤੋਂ ਸੰਤੁਸ਼ਟ ਮਹਿਸੂਸ ਨਹੀਂ ਕਰੋਗੇ ਅਤੇ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਅਚਾਨਕ ਸਿਹਤ ਸਬੰਧੀ ਸਮੱਸਿਆਵਾਂ ਜਾਂ ਚਮੜੀ ਦੀ ਲਾਗ ਦਾ ਖ਼ਤਰਾ ਵੀ ਹੈ। ਆਪਣੇ ਸਰੀਰ ਦੀ ਸਫਾਈ ਅਤੇ ਖੁਰਾਕ ਵੱਲ ਧਿਆਨ ਦਿਓ। ਇਸ ਸਮੇਂ, ਗਲਤਫਹਿਮੀਆਂ ਦੇ ਕਾਰਨ, ਤੁਹਾਡੇ ਸਹੁਰਿਆਂ ਨਾਲ ਤੁਹਾਡੇ ਰਿਸ਼ਤੇ ਵਿਗੜ ਸਕਦੇ ਹਨ, ਇਸ ਲਈ ਤੁਹਾਨੂੰ ਇਸ ਮਾਮਲੇ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਦਲੀਲ ਜਾਂ ਅਸਹਿਮਤੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਉਪਾਅ:ਕਿੰਨਰਾਂ ਦਾ ਆਦਰ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਦਿਓ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਓ।
ਕੰਨਿਆ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਬੁੱਧ ਤੁਲਾ ਰਾਸ਼ੀ ਦੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਸੱਤਵੇਂ ਘਰ ਵਿੱਚ ਮੌਜੂਦ ਹੈ। ਬੁੱਧ ਗ੍ਰਹਿ ਤੁਹਾਡੇ ਸੱਤਵੇਂ ਘਰ ਵਿੱਚ ਹੀ ਅਸਤ ਹੋਣ ਵਾਲ਼ਾ ਹੈ। ਤੁਹਾਡੇ ਖਰਚੇ ਅਤੇ ਨੁਕਸਾਨ ਦੋਵੇਂ ਕਾਬੂ ਵਿੱਚ ਰਹਿਣਗੇ ਅਤੇ ਤੁਸੀਂ ਆਪਣੇ ਨਿਵੇਸ਼ ਵਧਾਉਣ 'ਤੇ ਧਿਆਨ ਕੇਂਦਰਿਤ ਕਰੋਗੇ। ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਪਿਤਾ, ਵੱਡੇ ਭੈਣ-ਭਰਾ ਜਾਂ ਮਾਮੇ ਨਾਲ ਗੱਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਜੇਕਰ ਤੁਸੀਂ ਭਾਈਵਾਲ਼ੀ ਵਿੱਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਅੱਗੇ ਵਧੋ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ। ਤੁਹਾਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾ ਕੇ ਰੱਖਣ ਅਤੇ ਸੰਤੁਲਿਤ ਖੁਰਾਕ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਆਪਣੇ ਬੈੱਡਰੂਮ ਵਿੱਚ ਇਨਡੋਰ ਪੌਦੇ ਲਗਾਓ ਅਤੇ ਉਨ੍ਹਾਂ ਦੀ ਦੇਖਭਾਲ ਕਰੋ।
ਬੁੱਧ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਤੁਹਾਡੇ ਛੇਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਹ ਸਮਾਂ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਲਈ ਆਰਥਿਕ ਤੌਰ 'ਤੇ ਕੁਝ ਚੁਣੌਤੀ ਭਰਿਆ ਹੋ ਸਕਦਾ ਹੈ। ਗਿਆਰ੍ਹਵੇਂ ਘਰ ਦਾ ਸੁਆਮੀ ਅਸਤ ਹੋਣ ਕਰਕੇ ਨਿਵੇਸ਼ ਅਤੇ ਆਰਥਿਕ ਤਰੱਕੀ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਤੁਸੀਂ ਕਰੀਅਰ ਅਤੇ ਵਪਾਰ ਵਿੱਚ ਅੱਗੇ ਵਧਣ ਲਈ ਵਧੇਰੇ ਖਰਚੇ ਕਰ ਸਕਦੇ ਹੋ, ਇਸ ਲਈ ਆਰਥਿਕ ਮਾਮਲਿਆਂ ਵਿੱਚ ਜਲਦਬਾਜ਼ੀ ਕਰਨ ਤੋਂ ਬਚੋ। ਅੱਠਵੇਂ ਘਰ ਦੇ ਸੁਆਮੀ ਦੇ ਅਸਤ ਹੋਣ ਨਾਲ ਜੀਵਨ ਦੀਆਂ ਅਨਿਸ਼ਚਿਤਤਾਵਾਂ ਵਿੱਚ ਕਮੀ ਆ ਸਕਦੀ ਹੈ, ਪਰ ਇਸ ਤੋਂ ਤੁਹਾਡੀ ਆਰਥਿਕ ਸਥਿਤੀ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਸਿਹਤ ਸਬੰਧੀ ਖਰਚੇ ਵੱਧ ਸਕਦੇ ਹਨ ਅਤੇ ਆਨਲਾਈਨ ਲੈਣ-ਦੇਣ ਜਾਂ ਦਸਤਾਵੇਜ਼ੀ ਕਾਰਵਾਈ ਦੇ ਦੌਰਾਨ ਧੋਖਾਧੜੀ ਦੀ ਸੰਭਾਵਨਾ ਹੈ। ਇਸ ਦੌਰਾਨ ਵਾਦ-ਵਿਵਾਦ ਤੋਂ ਦੂਰੀ ਬਣਾ ਕੇ ਰੱਖੋ। ਇਸ ਦੌਰਾਨ ਅਣਕਿਆਸੇ ਖਰਚੇ ਕਾਬੂ ਵਿੱਚ ਰਹਿਣਗੇ, ਪਰ ਸਾਵਧਾਨ ਰਹਿਣਾ ਜ਼ਰੂਰੀ ਹੈ, ਕਿਉਂਕਿ ਨੁਕਸਾਨ ਹੋ ਸਕਦਾ ਹੈ।
ਉਪਾਅ: ਹਰ ਰੋਜ਼ ਗਊ ਨੂੰ ਹਰਾ ਚਾਰਾ ਖਿਲਾਓ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲ਼ਿਆਂ ਲਈ ਸੱਤਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਬੁੱਧ ਹੁਣ ਪੰਜਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਬੁੱਧ ਤੁਹਾਡੇ ਦਸਵੇਂ ਘਰ ਦਾ ਸੁਆਮੀ ਵੀ ਹੈ, ਇਸ ਕਰਕੇ ਤੁਸੀਂ ਕਰੀਅਰ ਵਿੱਚ ਅਸੰਤੋਸ਼ ਜਾਂ ਨੁਕਸਾਨ ਮਹਿਸੂਸ ਕਰ ਸਕਦੇ ਹੋ। ਵਪਾਰ ਸਬੰਧੀ ਵੱਡਾ ਫੈਸਲਾ ਇਸ ਸਮੇਂ ਨਾ ਲੈਣਾ ਹੀ ਠੀਕ ਰਹੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਕੰਮ ਦਾ ਦਬਾਅ ਵਧਣ ਕਾਰਨ ਰਿਸ਼ਤਿਆਂ 'ਚ ਨਕਾਰਾਤਮਕਤਾ ਆ ਸਕਦੀ ਹੈ। ਜੀਵਨ ਸਾਥੀ ਨਾਲ ਗੱਲਬਾਤ ਕਰਕੇ ਕਰੀਅਰ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾਓ। ਪੰਜਵੇਂ ਘਰ ਵਿੱਚ ਬੁੱਧ ਦੇ ਅਸਤ ਹੋਣ ਨਾਲ ਪਿਆਰ, ਰਚਨਾਤਮਕਤਾ ਅਤੇ ਪੜ੍ਹਾਈ ਪ੍ਰਭਾਵਿਤ ਹੋ ਸਕਦੇ ਹਨ।ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਵਿਦਿਆਰਥੀਆਂ ਨੂੰ ਪਲੇਸਮੈਂਟ ਵਿੱਚ ਦੇਰੀ ਕਾਰਨ ਨਿਰਾਸ਼ਾ ਹੋ ਸਕਦੀ ਹੈ। ਤੁਹਾਨੂੰ ਆਪਣੇ ਸਮਾਜਿਕ ਦਾਇਰੇ ਵਿੱਚ ਆਓਣ ਵਾਲ਼ੇ ਲੋਕਾਂ, ਵੱਡੇ ਭੈਣ-ਭਰਾ ਤੋਂ ਘੱਟ ਸਹਿਯੋਗ ਮਿਲ ਸਕਦਾ ਹੈ।
ਉਪਾਅ:ਗਰੀਬ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਦਿਓ।
ਬੁੱਧ ਮਕਰ ਰਾਸ਼ੀ ਦੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਚੌਥੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਸ ਦੌਰਾਨ ਤੁਹਾਨੂੰ ਮਾਤਾ-ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਵਾਹਨ ਦੇ ਨੁਕਸਾਨ ਜਾਂ ਘਰ ਨਾਲ ਸਬੰਧਤ ਸਮੱਸਿਆਵਾਂ ਕਾਰਨ ਜ਼ਿਆਦਾ ਖਰਚਾ ਹੋ ਸਕਦਾ ਹੈ। ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਸਮੇਂ ਦਸਤਾਵੇਜ਼ੀ ਕੰਮ ਵਿੱਚ ਸਾਵਧਾਨ ਰਹੋ, ਨਹੀਂ ਤਾਂ ਆਰਥਿਕ ਨੁਕਸਾਨ ਹੋ ਸਕਦਾ ਹੈ। ਛੇਵੇਂ ਘਰ ਦੇ ਸੁਆਮੀ ਦੇ ਤੌਰ 'ਤੇ ਬੁੱਧ ਦਾ ਅਸਤ ਹੋਣਾ ਰੋਗ, ਕਰਜ਼ੇ ਅਤੇ ਵੈਰੀਆਂ ਨਾਲ ਮੱਤਭੇਦ ਨੂੰ ਦਬਾ ਸਕਦਾ ਹੈ, ਜੋ ਇੱਕ ਸਕਾਰਾਤਮਕ ਸੰਕੇਤ ਹੈ। ਹਾਲਾਂਕਿ, ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇਹ ਸਮਾਂ ਅਨੁਕੂਲ ਨਹੀਂ ਹੈ, ਕਿਉਂਕਿ ਉਨ੍ਹਾਂ ਦੀ ਇਕਾਗਰਤਾ ਪ੍ਰਭਾਵਿਤ ਹੋ ਸਕਦੀ ਹੈ। ਕਿਸਮਤ ਦਾ ਸਾਥ ਨਾ ਮਿਲਣ ਕਾਰਨ ਤੁਹਾਨੂੰ ਨਿਰਾਸ਼ਾ ਮਹਿਸੂਸ ਹੋ ਸਕਦੀ ਹੈ ਅਤੇ ਕਰੀਅਰ ਵਿੱਚ ਵਾਧਾ ਰੁਕ ਸਕਦਾ ਹੈ।
ਉਪਾਅ:ਨਿਯਮਿਤ ਤੌਰ 'ਤੇ ਤੁਲਸੀ ਦੇ ਬੂਟੇ ਦੀ ਪੂਜਾ ਕਰੋ ਅਤੇ ਤੇਲ ਦਾ ਦੀਵਾ ਜਗਾਓ।
ਬੁੱਧ ਕੁੰਭ ਰਾਸ਼ੀ ਦੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੀਜੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਹ ਸਮਾਂ ਕੁਝ ਚੁਣੌਤੀਆਂ ਭਰਿਆ ਹੋ ਸਕਦਾ ਹੈ। ਤੁਹਾਡੀ ਕੋਈ ਯਾਤਰਾ ਆਖ਼ਰੀ ਵੇਲੇ ਰੱਦ ਹੋ ਸਕਦੀ ਹੈ। ਛੋਟੇ ਭੈਣ-ਭਰਾ ਨਾਲ ਵਾਦ-ਵਿਵਾਦ ਤੋਂ ਬਚੋ, ਕਿਉਂਕਿ ਇਹ ਝਗੜੇ ਦਾ ਰੂਪ ਲੈ ਸਕਦਾ ਹੈ।ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਲੇਖਕਾਂ ਦੀ ਇਕਾਗਰਤਾ ਵਿੱਚ ਕਮੀ ਹੋ ਸਕਦੀ ਹੈ, ਇਸ ਲਈ ਡਿਵਾਈਸ ਦਾ ਬੈਕਅੱਪ ਰੱਖਣਾ ਵਧੀਆ ਰਹੇਗਾ। ਅੱਠਵੇਂ ਘਰ ਦੇ ਸੁਆਮੀ ਦੇ ਅਸਤ ਹੋਣ ਨਾਲ ਜੀਵਨ ਦੀਆਂ ਪਰੇਸ਼ਾਨੀਆਂ ਕੁਝ ਹੱਦ ਤੱਕ ਕਾਬੂ 'ਚ ਰਹਿਣਗੀਆਂ। ਜਿਹੜੇ ਜਾਤਕ ਸ਼ੇਅਰ ਬਜ਼ਾਰ ਜਾਂ ਟ੍ਰੇਡਿੰਗ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਇਸ ਦੌਰਾਨ ਬ੍ਰੇਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪੰਜਵੇਂ ਘਰ ਦੇ ਸੁਆਮੀ ਦੇ ਅਸਤ ਹੋਣ ਨਾਲ ਸੰਤਾਨ ਜਾਂ ਪਿਆਰ ਦੇ ਰਿਸ਼ਤੇ ਵਿੱਚ ਦਬਾਅ ਮਹਿਸੂਸ ਹੋ ਸਕਦਾ ਹੈ। ਬੁੱਧ ਦੀ ਦ੍ਰਿਸ਼ਟੀ ਨੌਵੇਂ ਘਰ 'ਤੇ ਨਾ ਹੋਣ ਕਰਕੇ ਪਿਤਾ ਜਾਂ ਗੁਰੂ ਤੋਂ ਜ਼ਿਆਦਾ ਸਹਿਯੋਗ ਨਹੀਂ ਮਿਲ ਸਕੇਗਾ।
ਉਪਾਅ:ਆਪਣੇ ਚਚੇਰੇ ਜਾਂ ਛੋਟੇ ਭੈਣ-ਭਰਾਵਾਂ ਨੂੰ ਤੋਹਫ਼ੇ ਦਿਓ।
ਬੁੱਧ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਦੂਜੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਹ ਸਮਾਂ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਹੋਵੇਗਾ। ਜੇਕਰ ਤੁਸੀਂ ਵਿੱਤੀ ਲਾਭ ਦੀ ਉਮੀਦ ਕਰ ਰਹੇ ਹੋ, ਤਾਂ ਦੇਰੀ ਹੋ ਸਕਦੀ ਹੈ। ਭਾਈਵਾਲ਼ੀ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਨੂੰ ਕੁਝ ਸਮੇਂ ਲਈ ਟਾਲਣਾ ਚੰਗਾ ਰਹੇਗਾ। ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ। ਗੱਲਬਾਤ ਦੇ ਦੌਰਾਨ ਸ਼ਬਦਾਂ ਦੀ ਸਾਵਧਾਨੀ ਨਾਲ ਵਰਤੋਂ ਕਰੋ, ਨਹੀਂ ਤਾਂ ਗਲਤਫ਼ਹਿਮੀਆਂ ਜਾਂ ਤਕਰਾਰ ਹੋ ਸਕਦੀ ਹੈ। ਕੰਮ ਦਾ ਵਧਦਾ ਦਬਾਅ ਅਤੇ ਪੇਸ਼ੇਵਰ ਜ਼ਿੰਮੇਵਾਰੀਆਂ ਤੁਹਾਡੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜੀਵਨ ਸਾਥੀ ਨਾਲ ਖੁਲ੍ਹ ਕੇ ਗੱਲ ਕਰਕੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਸੰਤੁਲਨ ਬਣਾਇਆ ਜਾ ਸਕਦਾ ਹੈ। ਮਾਂ ਦੀ ਸਿਹਤ ਦਾ ਵੀ ਧਿਆਨ ਰੱਖੋ।ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਘਰ ਦੀ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ। ਆਪਣੀ ਚਮੜੀ ਦੀ ਸੰਭਾਲ ਕਰੋ, ਨਹੀਂ ਤਾਂ ਐਲਰਜੀ ਆਦਿ ਹੋ ਸਕਦੀ ਹੈ।
ਉਪਾਅ: ਹਰ ਰੋਜ਼ ਤੁਲਸੀ ਦੇ ਬੂਟੇ ਨੂੰ ਪਾਣੀ ਦਿਓ ਅਤੇ ਤੁਲਸੀ ਦਾ ਇੱਕ ਪੱਤਾ ਖਾਓ।
ਮੀਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਬੁੱਧ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦਾ ਕੀ ਅਰਥ ਹੈ?
ਸੂਰਜ ਦੇ ਨੇੜੇ ਹੋਣ ਕਾਰਨ ਬੁੱਧ ਗ੍ਰਹਿ ਆਪਣੀ ਤਾਕਤ ਗੁਆ ਦੇਵੇਗਾ।
2. ਬੁੱਧ ਦੇ ਅਸਤ ਹੋਣ ਦਾ ਸੰਚਾਰ ‘ਤੇ ਕੀ ਪ੍ਰਭਾਵ ਪੈਂਦਾ ਹੈ?
ਇਸ ਨਾਲ ਗਲਤਫਹਿਮੀ, ਦੇਰੀ ਅਤੇ ਗਲਤ ਵਿਆਖਿਆ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
3. ਬੁੱਧ ਦੇ ਅਸਤ ਹੋਣ 'ਤੇ ਕੀ ਉਪਾਅ ਕਰਨਾ ਚਾਹੀਦਾ ਹੈ?
ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਲਈ ਤੁਸੀਂ ਨਿਯਮਿਤ ਤੌਰ 'ਤੇ ਬੁੱਧ ਦੇ ਬੀਜ ਮੰਤਰ ਦਾ ਜਾਪ ਕਰੋ।