ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ 22 ਜੂਨ 2025 ਨੂੰ ਰਾਤ 09:17 ਵਜੇ ਹੋਣ ਜਾ ਰਿਹਾ ਹੈ। ਭਾਵੇਂ ਇਹ ਚਤੁਰਾਈ ਬਾਰੇ ਹੋਵੇ ਜਾਂ ਪਿਆਰ ਨਾਲ ਗੱਲ ਕਰਨ ਬਾਰੇ, ਕਾਰੋਬਾਰ ਹੋਵੇ ਜਾਂ ਦਲੀਲ; ਇਨ੍ਹਾਂ ਸਾਰੇ ਵਿਸ਼ਿਆਂ ਦਾ ਕਾਰਕ ਗ੍ਰਹਿ ਬੁੱਧ ਹੈ। ਬੁੱਧ ਗ੍ਰਹਿ ਨੂੰ ਬੋਲ-ਬਾਣੀ, ਬੁੱਧੀ, ਨੈਟਵਰਕਿੰਗ, ਟੈਲੀਫੋਨ ਅਤੇ ਦੂਰਸੰਚਾਰ ਵਰਗੇ ਵਿਸ਼ਿਆਂ ਦਾ ਕਾਰਕ ਮੰਨਿਆ ਜਾਂਦਾ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਰਕ ਰਾਸ਼ੀ ਵਿੱਚ ਬੁੱਧ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਇਸ ਵਾਰ ਬੁੱਧ ਗ੍ਰਹਿ ਇੱਥੇ ਲੰਬੇ ਸਮੇਂ ਤੱਕ ਰਹਿਣ ਵਾਲ਼ਾਹੈ। ਕਿਉਂਕਿ ਬੁੱਧ ਗ੍ਰਹਿ ਕਰਕ ਰਾਸ਼ੀ ਵਿੱਚ ਰਹਿੰਦੇ ਹੋਏ ਹੀ 28 ਜੁਲਾਈ 2025 ਤੋਂ 11 ਅਗਸਤ 2025 ਤੱਕ, ਯਾਨੀ ਕਿ ਲਗਭਗ 25 ਦਿਨਾਂ ਲਈ, ਵੱਕਰੀ ਵੀ ਹੋ ਜਾਵੇਗਾ ਅਤੇ ਇਸ ਤਰ੍ਹਾਂ ਕਰਕ ਰਾਸ਼ੀ ਵਿੱਚ ਹੀ ਰਹਿੰਦੇ ਹੋਏ 30 ਅਗਸਤ 2025 ਤੱਕ ਇਸ ਰਾਸ਼ੀ ਵਿੱਚ ਰਹੇਗਾ। ਕਰਕ ਚੰਦਰਮਾ ਦੀ ਰਾਸ਼ੀ ਹੈ ਅਤੇ ਬੁੱਧ ਦਾ ਚੰਦਰਮਾ ਨਾਲ ਸਬੰਧ ਚੰਗਾ ਨਹੀਂ ਮੰਨਿਆ ਜਾਂਦਾ। ਆਮ ਸ਼ਬਦਾਂ ਵਿੱਚ ਇਸ ਨੂੰ ਬੁੱਧ ਗ੍ਰਹਿ ਦੇ ਲਈ ਦੁਸ਼ਮਣ ਰਾਸ਼ੀ ਕਿਹਾ ਜਾਂਦਾ ਹੈ। ਆਓ ਜਾਣੀਏ ਕਿ ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦਾ ਤੁਹਾਡੀ ਰਾਸ਼ੀ 'ਤੇ ਕੀ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Transit in Cancer
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਬੁੱਧ ਤੁਹਾਡੀ ਕੁੰਡਲੀ ਦੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਕਰਕ ਵਿੱਚ ਬੁੱਧ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਮਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ, ਅਜਿਹੇ ਮੌਕੇ ਵੀ ਆਉਣਗੇ, ਜਦੋਂ ਤੁਹਾਡੀ ਮਾਂ ਨਾਲ ਰਿਸ਼ਤਾ ਹੋਰ ਮਜ਼ਬੂਤ ਹੋ ਸਕਦਾ ਹੈ। ਇਹ ਸਥਿਤੀ ਉਨ੍ਹਾਂ ਲੋਕਾਂ ਲਈ ਖਾਸ ਤੌਰ 'ਤੇ ਫਾਇਦੇਮੰਦ ਹੋ ਸਕਦੀ ਹੈ, ਜਿਨ੍ਹਾਂ ਦੇ ਆਪਣੀ ਮਾਂ ਨਾਲ ਮਾੜੇ ਸਬੰਧ ਹਨ, ਉਨ੍ਹਾਂ ਨੂੰ ਆਪਣੇ ਰਿਸ਼ਤੇ ਵਿੱਚ ਸੁਧਾਰ ਨਜ਼ਰ ਆ ਸਕਦਾ ਹੈ। ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਘਰੇਲੂ ਮਾਮਲਿਆਂ ਵਿੱਚ ਵੀ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਰਹੇਗੀ। ਬਜ਼ੁਰਗਾਂ ਨਾਲ ਦੋਸਤੀ ਕਰਨ ਦੀਆਂ ਸੰਭਾਵਨਾਵਾਂ ਵੀ ਮਜ਼ਬੂਤ ਹੋਣਗੀਆਂ।
ਉਪਾਅ: ਚਿੜੀਆਂ ਨੂੰ ਦਾਣਾ ਖੁਆਓ।
ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਕਰਕ ਵਿੱਚ ਗੋਚਰ ਹੋਣ ਦੇ ਦੌਰਾਨ, ਇਹ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਆਮ ਤੌਰ 'ਤੇ, ਤੀਜੇ ਘਰ ਵਿੱਚ ਬੁੱਧ ਦਾ ਗੋਚਰ ਮਿਲੇ-ਜੁਲੇ ਨਤੀਜੇ ਦੇਣ ਵਾਲ਼ਾਮੰਨਿਆ ਜਾਂਦਾ ਹੈ। ਤੀਜੇ ਘਰ ਵਿੱਚ ਬੁੱਧ ਦਾ ਗੋਚਰ ਮਨ ਵਿੱਚ ਡਰ ਅਤੇ ਚਿੰਤਾ ਪੈਦਾ ਕਰਨ ਵਾਲ਼ਾਮੰਨਿਆ ਜਾਂਦਾ ਹੈ। ਇਸ ਕਾਰਨ ਤੁਸੀਂ ਕੁਝ ਮਾਮਲਿਆਂ ਬਾਰੇ ਡਰ ਜਾਂ ਚਿੰਤਾ ਕਰ ਸਕਦੇ ਹੋ। ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ ਕਿ ਭੈਣਾਂ-ਭਰਾਵਾਂ ਨਾਲ ਕੋਈ ਝਗੜਾ ਨਾ ਹੋਵੇ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ। ਯਾਨੀ ਕਿ ਜੇਕਰ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਨਤੀਜੇ ਅਨੁਕੂਲ ਹੋਣਗੇ। ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਨੂੰ ਨਵੇਂ ਦੋਸਤ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ।
ਉਪਾਅ: ਦਮੇ ਦੇ ਮਰੀਜਾਂ ਲਈ ਦਵਾਈਆਂ ਖਰੀਦਣ ਵਿੱਚ ਮੱਦਦ ਕਰੋ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਬੁੱਧ ਗ੍ਰਹਿ ਨਾ ਸਿਰਫ਼ ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੁੰਦਾ ਹੈ, ਸਗੋਂ ਇਹ ਤੁਹਾਡੇ ਚੌਥੇ ਘਰ ਦਾ ਵੀ ਸੁਆਮੀ ਹੁੰਦਾ ਹੈ ਅਤੇ ਕਰਕ ਵਿੱਚ ਬੁੱਧ ਦਾ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਲਗਨ ਜਾਂ ਰਾਸ਼ੀ ਦੇ ਸੁਆਮੀ ਦਾ ਧਨ-ਘਰ ਵਿੱਚ ਆਉਣਾ ਵਿੱਤੀ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ। ਦੂਜੇ ਘਰ ਵਿੱਚ ਬੁੱਧ ਦਾ ਗੋਚਰ ਕੱਪੜੇ ਅਤੇ ਗਹਿਣੇ ਪ੍ਰਦਾਨ ਕਰਨ ਵਾਲ਼ਾਮੰਨਿਆ ਜਾਂਦਾ ਹੈ। ਦੂਜੇ ਘਰ ਵਿੱਚ ਬੁੱਧ ਦਾ ਗੋਚਰ ਵਿੱਦਿਆ ਅਤੇ ਬੋਲ-ਬਾਣੀ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲ ਨਤੀਜੇ ਦਿੰਦਾ ਹੈ। ਇਹ ਸੁਆਦੀ ਭੋਜਨ ਖਾਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਬੁੱਧ ਦਾ ਇਹ ਗੋਚਰ ਰਿਸ਼ਤੇਦਾਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਦੁਸ਼ਮਣ ਰਾਸ਼ੀ ਵਿੱਚ ਹੋਣ ਕਾਰਨ, ਕਈ ਵਾਰ ਇਨ੍ਹਾਂ ਮਾਮਲਿਆਂ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਜਾ ਸਕਦੀ ਹੈ। ਪਰ ਕੁੱਲ ਮਿਲਾ ਕੇ ਤੁਸੀਂ ਬੁੱਧ ਦੇ ਇਸ ਗੋਚਰ ਤੋਂ ਅਨੁਕੂਲ ਨਤੀਜਿਆਂ ਦੀ ਉਮੀਦ ਕਰ ਸਕਦੇ ਹੋ।
ਉਪਾਅ: ਨਿਯਮਿਤ ਤੌਰ 'ਤੇ ਗਣੇਸ਼ ਚਾਲੀਸਾ ਦਾ ਪਾਠ ਕਰੋ।
ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਕਰਕ ਵਿੱਚ ਬੁੱਧ ਦਾ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਪਹਿਲੇ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਤੀਜਾ ਦੇਣ ਵਾਲ਼ਾਨਹੀਂ ਮੰਨਿਆ ਜਾਂਦਾ। ਆਪਣੀ ਬੋਲ-ਬਾਣੀ ਨੂੰ ਹਮੇਸ਼ਾ ਸਲੀਕੇਦਾਰ ਅਤੇ ਨਰਮ ਰੱਖਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੋਵੇਗਾ। ਗੱਪਾਂ ਮਾਰਨ ਵਾਲ਼ਿਆਂ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੋਵੇਗਾ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ। ਰਿਸ਼ਤੇਦਾਰਾਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ। ਜੇਕਰ ਕਿਸੇ ਕਾਰਨ ਕਰਕੇ ਰਿਸ਼ਤੇਦਾਰਾਂ ਨਾਲ ਮਾਮੂਲੀ ਝਗੜਾ ਹੋਣ ਲੱਗਦਾ ਹੈ, ਤਾਂ ਅਜਿਹੀ ਸਥਿਤੀ ਵਿੱਚ ਆਪਣੇ-ਆਪ ਨੂੰ ਸ਼ਾਂਤ ਰੱਖਣਾ ਜਾਂ ਵਿਵਾਦਾਂ ਤੋਂ ਦੂਰ ਰੱਖਣਾ ਸਮਝਦਾਰੀ ਹੋਵੇਗੀ। ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ, ਸੰਭਵ ਹੈ ਕਿ ਜਿਸ ਵਿਅਕਤੀ ਤੋਂ ਤੁਸੀਂ ਸਤਿਕਾਰ ਦੀ ਉਮੀਦ ਕਰ ਰਹੇ ਸੀ, ਉਹ ਤੁਹਾਡਾ ਸਤਿਕਾਰ ਨਾ ਕਰੇ। ਇਸ ਲਈ ਅਜਿਹੀ ਸਥਿਤੀ ਵਿੱਚ ਪਰੇਸ਼ਾਨ ਨਾ ਹੋਵੋ, ਸ਼ਾਂਤ ਰਹੋ। ਬੁੱਧ ਗ੍ਰਹਿ ਨਾਲ ਸਬੰਧਤ ਮਾਮਲਿਆਂ ਨੂੰ ਸ਼ਾਂਤੀਪੂਰਣ ਢੰਗ ਨਾਲ ਨਜਿੱਠਣਾ ਬੁੱਧੀਮਾਨੀ ਹੋਵੇਗੀ।
ਉਪਾਅ: ਮਾਸ, ਸ਼ਰਾਬ ਅਤੇ ਆਂਡੇ ਆਦਿ ਤੋਂ ਪਰਹੇਜ਼ ਕਰੋ।
ਕਰਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਦੂਜੇ ਅਤੇ ਲਾਭ ਘਰ ਦਾ ਸੁਆਮੀ ਹੈ ਅਤੇ ਕਰਕ ਵਿੱਚ ਬੁੱਧ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਆਮ ਤੌਰ 'ਤੇ ਬਾਰ੍ਹਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਤੁਹਾਨੂੰ ਕਈ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਖਾਸ ਕਰਕੇ ਵਿੱਤੀ ਮਾਮਲਿਆਂ ਵਿੱਚ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਫਜ਼ੂਲ ਖਰਚੀ ਨਾ ਕਰੋ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਾ ਹੋਣ ਦੇਣ ਬਾਰੇ ਵੀ ਸੁਚੇਤ ਰਹਿਣਾ ਜ਼ਰੂਰੀ ਹੈ। ਲਾਭੇਸ਼ ਦਾ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਿਸੇ ਦੂਰ-ਦੁਰਾਡੇ ਸਥਾਨ ਤੋਂ ਕੁਝ ਲਾਭ ਪ੍ਰਦਾਨ ਕਰ ਸਕਦਾ ਹੈ, ਪਰ ਕਿਸੇ ਦੁਆਰਾ ਧੋਖਾ ਖਾਣ ਤੋਂ ਬਚਣਾ ਜ਼ਰੂਰੀ ਹੋਵੇਗਾ। ਦੰਪਤੀ ਜੀਵਨ ਵਿੱਚ ਧਿਆਨ ਰੱਖੋ ਕਿ ਤੁਹਾਡੇ ਜੀਵਨ ਸਾਥੀ ਨੂੰ ਕੋਈ ਸਮੱਸਿਆ ਨਾ ਆਵੇ। ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਪੜ੍ਹਾਈ ਦੇ ਪ੍ਰਤੀ ਗੰਭੀਰ ਰਹੋ।
ਉਪਾਅ: ਆਪਣੇ ਮੱਥੇ ‘ਤੇ ਹਰ ਰੋਜ਼ ਕੇਸਰ ਦਾ ਟਿੱਕਾ ਲਗਾਓ।
ਬੁੱਧ, ਤੁਹਾਡੇ ਲਗਨ ਜਾਂ ਰਾਸ਼ੀ ਦਾ ਸ਼ਾਸਕ ਗ੍ਰਹਿ ਹੋਣ ਦੇ ਨਾਲ-ਨਾਲ, ਤੁਹਾਡੇ ਕਰਮ ਸਥਾਨ ਭਾਵ ਦਸਵੇਂ ਘਰ ਦਾ ਸ਼ਾਸਕ ਗ੍ਰਹਿ ਵੀ ਹੈ ਅਤੇ ਕਰਕ ਰਾਸ਼ੀ ਵਿੱਚ ਗੋਚਰ ਦੇ ਦੌਰਾਨ, ਇਹ ਤੁਹਾਡੇ ਲਾਭ-ਘਰ ਵਿੱਚ ਰਹੇਗਾ। ਬੁੱਧ ਦੇ ਇਸ ਗੋਚਰ ਦੇ ਕਾਰਨ, ਤੁਹਾਡੀ ਆਮਦਨ ਵਧ ਸਕਦੀ ਹੈ। ਤੁਹਾਨੂੰ ਕਾਰੋਬਾਰ ਵਿੱਚ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਸਿਹਤ ਵੀ ਆਮ ਤੌਰ 'ਤੇ ਅਨੁਕੂਲ ਰਹੇਗੀ। ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਭਰਾਵਾਂ ਅਤੇ ਭੈਣਾਂ ਨਾਲ ਤੁਹਾਡੇ ਸਬੰਧ ਦੋਸਤਾਨਾ ਰਹਿ ਸਕਦੇ ਹਨ। ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਕੰਮ ਵਿੱਚ ਸਫਲਤਾ ਲਿਆਉਣ ਵਿੱਚ ਵੀ ਮੱਦਦ ਕਰ ਸਕਦਾ ਹੈ। ਬੱਚਿਆਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ।
ਉਪਾਅ: ਗਣਪਤੀ ਅਥਰਵਸ਼ੀਰਸ਼ ਦਾ ਨਿਯਮਿਤ ਤੌਰ ‘ਤੇ ਪਾਠ ਕਰੋ।
ਕੰਨਿਆ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਬੁੱਧ ਤੁਹਾਡੀ ਕੁੰਡਲੀ ਵਿੱਚ ਨਾ ਕੇਵਲ ਭਾਗ-ਘਰ ਦਾ ਸੁਆਮੀ ਗ੍ਰਹਿ ਹੈ, ਸਗੋਂ ਇਹ ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਗ੍ਰਹਿ ਵੀ ਹੈ ਅਤੇ ਕਰਕ ਰਾਸ਼ੀ ਵਿੱਚ ਗੋਚਰ ਦੇ ਦੌਰਾਨ, ਇਹ ਤੁਹਾਡੇ ਕਰਮ ਸਥਾਨ ਵਿੱਚ ਰਹੇਗਾ। ਤੁਹਾਨੂੰ ਕੋਈ ਅਹੁਦਾ ਮਿਲ ਸਕਦਾ ਹੈ। ਤੁਸੀਂ ਆਪਣੇ ਮੁਕਾਬਲੇਬਾਜ਼ਾਂ ਨਾਲੋਂ ਬਿਹਤਰ ਕੰਮ ਕਰਦੇ ਨਜ਼ਰ ਆ ਸਕਦੇ ਹੋ। ਜੇਕਰ ਤੁਸੀਂ ਕਾਰੋਬਾਰੀ ਹੋ, ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਕਾਰੋਬਾਰ ਤੋਂ ਚੰਗਾ ਲਾਭ ਮਿਲ ਸਕਦਾ ਹੈ। ਸਮਾਜਿਕ ਸਨਮਾਣ ਮਿਲਣ ਦੀ ਸੰਭਾਵਨਾ ਵੀ ਮਜ਼ਬੂਤ ਰਹੇਗੀ। ਇਸ ਤੋਂ ਇਲਾਵਾ, ਸਿਹਤ ਵੀ ਚੰਗੀ ਰਹੇਗੀ। ਕਾਰਜ ਸਥਾਨ ਵਿੱਚ ਵਿੱਤੀ ਮਾਮਲਿਆਂ ਵਿੱਚ ਜੋਖਮ ਲੈਣ ਤੋਂ ਬਚੋ। ਹਾਲਾਂਕਿ, ਵਿਦੇਸ਼ਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਪਾਅ: ਮੰਦਰ ਵਿੱਚ ਦੁੱਧ ਅਤੇ ਚੌਲ਼ ਦਾਨ ਕਰੋ।
ਬੁੱਧ, ਤੁਹਾਡੀ ਕੁੰਡਲੀ ਵਿੱਚ ਅੱਠਵੇਂ ਘਰ ਦਾ ਸੁਆਮੀ ਹੋਣ ਦੇ ਨਾਲ-ਨਾਲ, ਲਾਭ-ਘਰ ਦਾ ਵੀ ਸੁਆਮੀ ਹੈ ਅਤੇ ਕਰਕ ਵਿੱਚ ਬੁੱਧ ਦਾ ਗੋਚਰ ਤੁਹਾਡੇ ਭਾਗ-ਘਰ ਵਿੱਚ ਹੋਵੇਗਾ। ਤੁਹਾਡੀ ਮਿਹਨਤ ਦੇ ਨਤੀਜੇ ਤੁਹਾਡੀਆਂ ਇੱਛਾਵਾਂ ਦੇ ਵਿਰੁੱਧ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੀ ਕਮਾਈ ਤੁਹਾਡੀ ਉਮੀਦ ਤੋਂ ਘੱਟ ਹੋ ਸਕਦੀ ਹੈ। ਹਾਲਾਂਕਿ, ਤੁਹਾਨੂੰ ਅਜੇ ਵੀ ਸਖ਼ਤ ਮਿਹਨਤ ਕਰਦੇ ਰਹਿਣਾ ਪਵੇਗਾ। ਭਾਵੇਂ ਕੁਝ ਚੰਗੇ ਨਤੀਜੇ ਅਚਾਨਕ ਪ੍ਰਾਪਤ ਹੋ ਸਕਦੇ ਹਨ, ਪਰ ਕਿਸਮਤ 'ਤੇ ਨਿਰਭਰ ਕਰਨਾ ਬਿਲਕੁਲ ਵੀ ਸਹੀ ਨਹੀਂ ਹੋਵੇਗਾ। ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸਮਾਜਿਕ ਸਨਮਾਣ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ। ਜੇਕਰ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਨਕਾਰਾਤਮਕਤਾ ਤੋਂ ਬਚ ਸਕੋਗੇ।
ਉਪਾਅ: ਗਊ ਨੂੰ ਹਰਾ ਚਾਰਾ ਖੁਆਓ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਤੁਹਾਡੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਗ੍ਰਹਿ ਬੁੱਧ ਹੈ ਅਤੇ ਕਰਕ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਭਾਵੇਂ ਕੰਮ ਲਈ ਵਧੇਰੇ ਮਿਹਨਤ ਦੀ ਲੋੜ ਹੋ ਸਕਦੀ ਹੈ, ਪਰ ਕੰਮ ਦੇ ਸਫਲ ਹੋਣ ਦੀ ਚੰਗੀ ਸੰਭਾਵਨਾ ਜਾਪਦੀ ਹੈ। ਸੱਤਵੇਂ ਘਰ ਦੇ ਸੁਆਮੀ ਦੇ ਅੱਠਵੇਂ ਘਰ ਵਿੱਚ ਜਾਣ ਕਾਰਨ, ਜੀਵਨ ਸਾਥੀ ਦੀ ਸਿਹਤ ਵਿੱਚ ਕੁਝ ਕਮਜ਼ੋਰੀ ਨਜ਼ਰ ਆ ਸਕਦੀ ਹੈ, ਪਰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੋਵੇਗੀ। ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਬਾਅਦ ਸੁਧਾਰ ਹੋਵੇਗਾ। ਇਸ ਦਾ ਮਤਲਬ ਹੈ ਕਿ ਚਿੰਤਾ ਕਰਨ ਲਈ ਕੁਝ ਵੀ ਨਹੀਂ ਬਚੇਗਾ। ਤੁਸੀਂ ਆਮ ਤੌਰ 'ਤੇ ਕੰਮ ਵਿੱਚ ਸਫਲਤਾ, ਜਿੱਤ ਦੀ ਪ੍ਰਾਪਤੀ ਅਤੇ ਸਮਾਜਿਕ ਸਨਮਾਣ ਦੇ ਕਾਰਨ ਉਤਸ਼ਾਹਿਤ ਮਹਿਸੂਸ ਕਰੋਗੇ।
ਉਪਾਅ: ਸ਼ਿਵ ਜੀ ਦਾ ਸ਼ਹਿਦ ਨਾਲ ਅਭਿਸ਼ੇਕ ਕਰੋ।
ਤੁਹਾਡੀ ਕੁੰਡਲੀ ਦੇ ਛੇਵੇਂ ਘਰ ਦਾ ਸ਼ਾਸਕ ਗ੍ਰਹਿ ਬੁੱਧ ਹੈ। ਇਸ ਤੋਂ ਇਲਾਵਾ, ਇਹ ਤੁਹਾਡੇ ਭਾਗ-ਘਰ ਦਾ ਸ਼ਾਸਕ ਗ੍ਰਹਿ ਵੀ ਹੈ ਅਤੇ ਕਰਕ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਜਾਵੇਗਾ। ਇਸ ਗੋਚਰ ਤੋਂ ਤੁਸੀਂ ਔਸਤ ਜਾਂ ਔਸਤ ਤੋਂ ਥੋੜ੍ਹਾ ਕਮਜ਼ੋਰ ਨਤੀਜਿਆਂ ਦੀ ਉਮੀਦ ਕਰ ਸਕਦੇ ਹੋ। ਇਸ ਲਈ, ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਸਾਵਧਾਨੀ ਨਾਲ ਕੰਮ ਕਰਨਾ ਜ਼ਰੂਰੀ ਹੈ। ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਜੀਵਨ ਸਾਥੀ ਨਾਲ਼ ਰਿਸ਼ਤਾ ਕਮਜ਼ੋਰ ਨਾ ਪਵੇ। ਇਸ ਦੇ ਨਾਲ ਹੀ, ਇੱਕ-ਦੂਜੇ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੋਵੇਗਾ। ਪ੍ਰਸ਼ਾਸਨ ਨਾਲ ਜੁੜੇ ਕਿਸੇ ਵੀ ਵਿਅਕਤੀ ਨਾਲ ਉਲਝਣਾ ਠੀਕ ਨਹੀਂ ਰਹੇਗਾ। ਜੇਕਰ ਸੰਭਵ ਹੋਵੇ ਤਾਂ ਯਾਤਰਾ ਤੋਂ ਬਚੋ।
ਉਪਾਅ: ਕਿਸੇ ਵੀ ਮਾਮਲੇ ਵਿੱਚ ਜੋਖਮ ਲੈਣ ਤੋਂ ਬਚੋ।
ਬੁੱਧ, ਤੁਹਾਡੀ ਕੁੰਡਲੀ ਵਿੱਚ ਪੰਜਵੇਂ ਘਰ ਦਾ ਸੁਆਮੀ ਹੋਣ ਦੇ ਨਾਲ-ਨਾਲ, ਅੱਠਵੇਂ ਘਰ ਦਾ ਵੀ ਸੁਆਮੀ ਹੈ ਅਤੇ ਕਰਕ ਵਿੱਚ ਆਪਣੇ ਗੋਚਰ ਦੌਰਾਨ, ਇਹ ਤੁਹਾਡੇ ਛੇਵੇਂ ਘਰ ਵਿੱਚ ਰਹੇਗਾ। ਛੇਵੇਂ ਘਰ ਵਿੱਚ ਬੁੱਧ ਦਾ ਗੋਚਰ ਆਮ ਤੌਰ 'ਤੇ ਅਨੁਕੂਲ ਨਤੀਜੇ ਦੇਣ ਵਾਲ਼ਾਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਬੁੱਧ ਦਾ ਇਹ ਗੋਚਰ ਤੁਹਾਨੂੰ ਵਿੱਤੀ ਲਾਭ ਪ੍ਰਦਾਨ ਕਰ ਸਕਦਾ ਹੈ। ਤੁਸੀਂ ਮੁਕਾਬਲੇ ਵਾਲੇ ਕੰਮਾਂ ਵਿੱਚ ਬਿਹਤਰ ਕੰਮ ਕਰਦੇ ਹੋਏ ਨਜ਼ਰ ਆਓਗੇ। ਤੁਸੀਂ ਆਪਣੇ ਦੁਸ਼ਮਣਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੋਵੋਗੇ। ਬੁੱਧ ਦਾ ਇਹ ਗੋਚਰ ਤੁਹਾਡੇ ਲਈ ਸਨਮਾਣ ਪ੍ਰਾਪਤ ਕਰਨ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਲੇਖਕ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕਲਾਤਮਕ ਕੰਮ ਕਰਦੇ ਹੋ, ਤਾਂ ਬੁੱਧ ਦੇ ਇਸ ਗੋਚਰ ਦੇ ਕਾਰਨ, ਤੁਹਾਨੂੰ ਹੋਰ ਵੀ ਵਧੀਆ ਨਤੀਜੇ ਮਿਲ ਸਕਦੇ ਹਨ।
ਉਪਾਅ: ਕਿਸੇ ਤੀਰਥ ਸਥਾਨ ਦੇ ਜਲ ਨਾਲ਼ ਸ਼ਿਵ ਜੀ ਦਾ ਅਭਿਸ਼ੇਕ ਕਰੋ।
ਬੁੱਧ, ਤੁਹਾਡੀ ਕੁੰਡਲੀ ਵਿੱਚ ਚੌਥੇ ਘਰ ਦਾ ਸੁਆਮੀ ਹੋਣ ਦੇ ਨਾਲ-ਨਾਲ, ਸੱਤਵੇਂ ਘਰ ਦਾ ਵੀ ਸੁਆਮੀ ਹੈ ਅਤੇ ਕਰਕ ਵਿੱਚ ਗੋਚਰ ਹੋਣ ਦੇ ਦੌਰਾਨ, ਇਹ ਤੁਹਾਡੇ ਪੰਜਵੇਂ ਘਰ ਵਿੱਚ ਰਹੇਗਾ। ਪੰਜਵੇਂ ਘਰ ਵਿੱਚ ਬੁੱਧ ਦਾ ਗੋਚਰ ਅਨੁਕੂਲ ਨਤੀਜੇ ਦੇਣ ਵਾਲ਼ਾਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ, ਬੁੱਧ ਗ੍ਰਹਿ ਚੰਦਰਮਾ ਦੀ ਰਾਸ਼ੀ ਯਾਨੀ ਦੁਸ਼ਮਣ ਰਾਸ਼ੀ ਵਿੱਚ ਰਹੇਗਾ। ਨਤੀਜੇ ਵੱਜੋਂ, ਤੁਸੀਂ ਕਿਸੇ ਚੀਜ਼ ਬਾਰੇ ਪਰੇਸ਼ਾਨ ਹੋ ਸਕਦੇ ਹੋ। ਜੇਕਰ ਤੁਸੀਂ ਕਿਸੇ ਬੱਚੇ ਦੇ ਪਿਤਾ ਜਾਂ ਮਾਂ ਹੋ, ਤਾਂ ਬੱਚੇ ਸਬੰਧੀ ਕੁਝ ਚਿੰਤਾਵਾਂ ਜਾਂ ਸਮੱਸਿਆਵਾਂ ਹੋ ਸਕਦੀਆਂ ਹਨ। ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਯੋਜਨਾਵਾਂ ਦੀ ਅਸਫਲਤਾ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ, ਇਸ ਸਮੇਂ ਦੇ ਦੌਰਾਨ ਸਟੀਕ ਯੋਜਨਾਵਾਂ ਬਣਾਉਣਾ ਬਹੁਤ ਜ਼ਰੂਰੀ ਹੋਵੇਗਾ। ਜੇਕਰ ਕਿਸੇ ਯੋਜਨਾ ਵਿੱਚ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਉਸ ਯੋਜਨਾ ਨੂੰ ਲਾਗੂ ਨਾ ਕਰਨਾ ਹੀ ਬਿਹਤਰ ਹੋਵੇਗਾ। ਵਿੱਤੀ ਮਾਮਲਿਆਂ ਵਿੱਚ ਵੀ ਸਾਵਧਾਨੀ ਨਾਲ ਕੰਮ ਕਰਨਾ ਜ਼ਰੂਰੀ ਹੋਵੇਗਾ।
ਉਪਾਅ: ਗਊ ਦੀ ਸੇਵਾ ਕਰੋ।
ਮੀਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸਾਲ 2025 ਵਿੱਚ ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਕਰਕ ਰਾਸ਼ੀ ਵਿੱਚ ਬੁੱਧ ਦਾ ਗੋਚਰ 22 ਜੂਨ 2025 ਨੂੰ ਹੋਵੇਗਾ।
2. ਬੁੱਧ ਕਿਸ ਦਾ ਕਾਰਕ ਹੈ?
ਬੁੱਧ ਗ੍ਰਹਿ ਨੂੰ ਬੁੱਧੀ, ਬੋਲ-ਬਾਣੀ, ਤਰਕ, ਸੰਚਾਰ, ਕਾਰੋਬਾਰ, ਚਮੜੀ ਅਤੇ ਗਣਿਤ ਦਾ ਕਾਰਕ ਮੰਨਿਆ ਜਾਂਦਾ ਹੈ।
3. ਕਰਕ ਰਾਸ਼ੀ ਦਾ ਸੁਆਮੀ ਕੌਣ ਹੈ?
ਕਰਕ ਰਾਸ਼ੀ ਦਾ ਸੁਆਮੀ ਗ੍ਰਹਿ ਚੰਦਰਮਾ ਹੈ।