ਬੁੱਧ ਕਰਕ ਰਾਸ਼ੀ ਵਿੱਚ ਵੱਕਰੀ (18 ਜੁਲਾਈ, 2025)

Author: Charu Lata | Updated Mon, 12 May 2025 10:18 AM IST

ਬੁੱਧ ਕਰਕ ਰਾਸ਼ੀ ਵਿੱਚ ਵੱਕਰੀ 18 ਜੁਲਾਈ, 2025 ਦੀ ਸਵੇਰ 09:45 ਵਜੇ ਹੋਵੇਗਾ। ਭਾਵੇਂ ਇਹ ਚਤੁਰਾਈ ਬਾਰੇ ਹੋਵੇ ਜਾਂ ਪਿਆਰ ਨਾਲ ਗੱਲ ਕਰਨ ਬਾਰੇ, ਕਾਰੋਬਾਰ ਹੋਵੇ ਜਾਂ ਦਲੀਲ; ਇਨ੍ਹਾਂ ਸਾਰੇ ਵਿਸ਼ਿਆਂ ਦਾ ਕਾਰਕ ਗ੍ਰਹਿ ਬੁੱਧ ਹੈ। ਬੁੱਧ ਗ੍ਰਹਿ ਨੂੰ ਬੋਲ-ਬਾਣੀ, ਬੁੱਧੀ, ਨੈਟਵਰਕਿੰਗ, ਟੈਲੀਫੋਨ ਅਤੇ ਦੂਰਸੰਚਾਰ ਵਰਗੇ ਵਿਸ਼ਿਆਂ ਦਾ ਕਾਰਕ ਮੰਨਿਆ ਜਾਂਦਾ ਹੈ। ਬੁੱਧ ਗ੍ਰਹਿ 11 ਅਗਸਤ, 2025 ਤੱਕ ਕਰਕ ਰਾਸ਼ੀ ਵਿੱਚ ਵੱਕਰੀ ਰਹੇਗਾ। ਬੁੱਧ ਲਗਭਗ 25 ਦਿਨਾਂ ਤੱਕ ਕਰਕ ਰਾਸ਼ੀ ਵਿੱਚ ਵੱਕਰੀ ਰਹੇਗਾ। ਭਾਵੇਂ, ਬੁੱਧ ਦੇ ਗੋਚਰ ਨੂੰ ਸ਼ਨੀ, ਬ੍ਰਹਸਪਤੀ ਅਤੇ ਰਾਹੂ-ਕੇਤੂ ਵਰਗੇ ਗ੍ਰਹਾਂ ਦੇ ਗੋਚਰ ਜਿੰਨਾ ਮਹੱਤਵ ਨਹੀਂ ਦਿੱਤਾ ਜਾਂਦਾ, ਪਰ ਬੁੱਧ ਦੇ ਗੋਚਰ ਦਾ ਵੀ ਆਪਣਾ ਮਹੱਤਵ ਹੁੰਦਾ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬ੍ਰਿਸ਼ਭ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਅਸਲੀਅਤ ਵਿੱਚ, ਬੁੱਧ ਇੱਕ ਬਹੁਤ ਪ੍ਰਭਾਵਸ਼ਾਲੀ ਗ੍ਰਹਿ ਹੈ ਅਤੇ ਇਸ ਦੀ ਵੱਕਰੀ ਅਤੇ ਮਾਰਗੀ ਚਾਲ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਖਾਸ ਕਰਕੇ ਉਨ੍ਹਾਂ ਖੇਤਰਾਂ ਨੂੰ ਜਿਨ੍ਹਾਂ ਲਈ ਬੁੱਧ ਨੂੰ ਕਾਰਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਬੁੱਧ ਗ੍ਰਹਿ ਦਾ ਵੱਕਰੀ ਹੋਣਾ ਉਨ੍ਹਾਂ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਦੀ ਕੁੰਡਲੀ ਵਿੱਚ ਬੁੱਧ ਮਹੱਤਵਪੂਰਨ ਘਰਾਂ ਦਾ ਸੁਆਮੀ ਹੁੰਦਾ ਹੈ। ਇਸ ਤੋਂ ਇਲਾਵਾ, ਬੁੱਧ ਦੀ ਵੱਕਰੀ ਗਤੀ ਦਾ ਬੁੱਧ ਦੀ ਦਸ਼ਾ ਅਤੇ ਅੰਤਰਦਸ਼ਾ ਤੋਂ ਪ੍ਰਭਾਵਿਤ ਲੋਕਾਂ 'ਤੇ ਵੀ ਡੂੰਘਾ ਪ੍ਰਭਾਵ ਪੈ ਸਕਦਾ ਹੈ। ਆਓ ਜਾਣੀਏ ਕਿ ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦਾ ਸਾਰੀਆਂ 12 ਰਾਸ਼ੀਆਂ 'ਤੇ ਕੀ ਪ੍ਰਭਾਵ ਪਵੇਗਾ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Retrograde in Cancer

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : बुध कर्क राशि में वक्री

ਕਰਕ ਰਾਸ਼ੀ ਵਿੱਚ ਬੁੱਧ ਵੱਕਰੀ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਵੱਕਰੀ ਹੋ ਰਿਹਾ ਹੈ। ਚੌਥੇ ਘਰ ਵਿੱਚ ਬੁੱਧ ਦਾ ਗੋਚਰ ਮਾਂ ਨਾਲ ਸਬੰਧਤ ਮਾਮਲਿਆਂ ਵਿੱਚ ਖੁਸ਼ੀ ਲਿਆਉਣ ਵਾਲ਼ਾ ਮੰਨਿਆ ਜਾਂਦਾ ਹੈ। ਉਸ ਖੁਸ਼ੀ ਵਿੱਚ ਕੁਝ ਕਮੀ ਆ ਸਕਦੀ ਹੈ। ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਕੁਝ ਰੁਕਾਵਟਾਂ ਆ ਸਕਦੀਆਂ ਹਨ। ਘਰੇਲੂ ਸਮੱਸਿਆਵਾਂ ਵੀ ਕਈ ਵਾਰ ਕੁਝ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਭਾਵੇਂ ਕੋਈ ਵੱਡੀ ਮੁਸ਼ਕਲ ਨਹੀਂ ਹੋਵੇਗੀ, ਪਰ ਚੀਜ਼ਾਂ ਮੁਕਾਬਲਤਨ ਮੁਸ਼ਕਲ ਹੋ ਸਕਦੀਆਂ ਹਨ। ਨਵੇਂ ਬਣੇ ਦੋਸਤ ਤੁਹਾਡੀ ਕਿਸੇ ਗੱਲ 'ਤੇ ਸ਼ੱਕ ਕਰ ਸਕਦੇ ਹਨ ਜਾਂ ਤੁਹਾਨੂੰ ਪੁਰਾਣੇ ਦੋਸਤਾਂ ਤੋਂ ਵੀ ਤੁਲਨਾਤਮਕ ਤੌਰ 'ਤੇ ਘੱਟ ਸਹਿਯੋਗ ਮਿਲ ਸਕਦਾ ਹੈ।

ਉਪਾਅ: ਕਬੂਤਰਾਂ ਨੂੰ ਦਾਣਾ ਖੁਆਓ।

ਮੇਖ਼ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਕਾਰਨ ਉਲਝਣ ਥੋੜ੍ਹੀ ਵੱਧ ਸਕਦੀ ਹੈ। ਤੁਹਾਡੀ ਗੱਲਬਾਤ ਦਾ ਤਰੀਕਾ ਵੀ ਕੁਝ ਹੱਦ ਤੱਕ ਪਰੇਸ਼ਾਨੀ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਨਤੀਜਿਆਂ ਵਿੱਚ ਕੁਝ ਸੁਸਤੀ ਵੀ ਦੇਖੀ ਜਾ ਸਕਦੀ ਹੈ। ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਭੈਣ-ਭਰਾਵਾਂ ਜਾਂ ਗੁਆਂਢੀਆਂ ਨਾਲ ਗੱਲ ਕਰਦੇ ਸਮੇਂ ਢੁਕਵੇਂ ਸ਼ਬਦ ਚੁਣੋ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੀਦਾ, ਕਿਉਂਕਿ ਦੂਜੇ ਘਰ ਦਾ ਸੁਆਮੀ ਵੱਕਰੀ ਹੋਵੇਗਾ। ਇਸ ਲਈ, ਵਿੱਤੀ ਮਾਮਲਿਆਂ ਵਿੱਚ ਵੀ ਕੁਝ ਸਮੱਸਿਆਵਾਂ ਰਹਿ ਸਕਦੀਆਂ ਹਨ। ਪ੍ਰੇਮ ਸਬੰਧਾਂ ਵਿੱਚ ਕੁਝ ਕਮਜ਼ੋਰੀ ਦੇਖੀ ਜਾ ਸਕਦੀ ਹੈ। ਦੋਸਤਾਂ ਦਾ ਵਿਵਹਾਰ ਵੀ ਰੁੱਖਾ ਹੋ ਸਕਦਾ ਹੈ।

ਉਪਾਅ: ਦਮੇ ਦੇ ਅਜਿਹੇ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਵਿੱਚ ਮੱਦਦ ਕਰੋ, ਜਿਹੜੇ ਆਪ ਦਵਾਈ ਖਰੀਦਣ ਵਿੱਚ ਅਸਮਰੱਥ ਹਨ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਲਈ, ਬੁੱਧ, ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਚੌਥੇ ਘਰ ਦਾ ਵੀ ਸੁਆਮੀ ਹੈ, ਜੋ ਹੁਣ ਤੁਹਾਡੇ ਦੂਜੇ ਘਰ ਵਿੱਚ ਵੱਕਰੀ ਹੋ ਰਿਹਾ ਹੈ। ਤੁਹਾਡੇ ਫੈਸਲੇ ਉਲਝਣ ਵਿੱਚ ਰਹਿ ਸਕਦੇ ਹਨ। ਤੁਹਾਡਾ ਬੋਲਣ ਦਾ ਢੰਗ ਵੀ ਤੁਲਨਾਤਮਕ ਤੌਰ 'ਤੇ ਸਖ਼ਤ ਰਹਿ ਸਕਦਾ ਹੈ। ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ, ਤੁਹਾਨੂੰ ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਪਵੇਗਾ। ਜਿਨ੍ਹਾਂ ਲੋਕਾਂ ਨੂੰ ਦਿਲ ਨਾਲ ਸਬੰਧਤ ਕੋਈ ਸਮੱਸਿਆ ਹੈ, ਉਨ੍ਹਾਂ ਨੂੰ ਇਸ ਦੌਰਾਨ ਵਧੇਰੇ ਸਾਵਧਾਨ ਰਹਿਣਾ ਹੋਵੇਗਾ। ਦਿਲ ਨਾਲ ਸਬੰਧਤ ਸਮੱਸਿਆਵਾਂ ਵਧ ਸਕਦੀਆਂ ਹਨ। ਘਰੇਲੂ ਅਤੇ ਸਿਹਤ ਨਾਲ ਸਬੰਧਤ ਮਾਮਲਿਆਂ ਵਿੱਚ ਬਿਲਕੁਲ ਵੀ ਲਾਪਰਵਾਹੀ ਨਾ ਵਰਤੋ। ਜੇਕਰ ਸੰਜਮੀ ਵਿਵਹਾਰ ਰੱਖਿਆ ਜਾਵੇ ਤਾਂ ਅਨੁਕੂਲ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ।

ਉਪਾਅ: ਹਰ ਰੋਜ਼ ਗਣੇਸ਼ ਚਾਲੀਸਾ ਦਾ ਪਾਠ ਕਰੋ।

ਮਿਥੁਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪਹਿਲੇ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਤੁਹਾਨੂੰ ਕਿਸੇ ਦੂਰ-ਦੁਰਾਡੇ ਦੇ ਸਥਾਨ ਤੋਂ ਓਨੀ ਸਕਾਰਾਤਮਕਤਾ ਨਹੀਂ ਮਿਲੇਗੀ, ਜਿੰਨੀ ਤੁਸੀਂ ਉਮੀਦ ਕੀਤੀ ਹੈ। ਗਲਤਫਹਿਮੀਆਂ ਵੀ ਕੁਝ ਨੁਕਸਾਨ ਪਹੁੰਚਾ ਸਕਦੀਆਂ ਹਨ। ਬਿਹਤਰ ਹੋਵੇਗਾ ਕਿ ਜੇਕਰ ਕੋਈ ਅਣਸੁਖਾਵੀਂ ਖ਼ਬਰ ਕਿਤੋਂ ਵੀ ਮਿਲਦੀ ਹੈ, ਤਾਂ ਇਸ ਦੀ ਪੁਸ਼ਟੀ ਕੀਤੀ ਜਾਵੇ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਉਹ ਖ਼ਬਰ ਅਸਲ ਵਿੱਚ ਸੱਚੀ ਹੋਵੇ, ਕਈ ਵਾਰ ਗਲਤ ਖ਼ਬਰ ਵੀ ਤੁਹਾਡੇ ਤੱਕ ਪਹੁੰਚ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਸੱਚਾਈ ਦੀ ਪੁਸ਼ਟੀ ਕਰੋ। ਜੇਕਰ ਇਸ ਸਮੇਂ ਤੁਹਾਡੀ ਗੱਲਬਾਤ ਦਾ ਤਰੀਕਾ ਸੁਹਾਵਣਾ ਹੈ, ਤਾਂ ਤੁਸੀਂ ਨਕਾਰਾਤਮਕਤਾ ਤੋਂ ਬਚ ਸਕੋਗੇ।

ਉਪਾਅ: ਸ਼ੁੱਧ ਅਤੇ ਸਾਤਵਿਕ ਭੋਜਨ ਖਾਓ।

ਕਰਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਲਾਭ-ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਇਸ ਸਮੇਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਵਿੱਤੀ ਜੋਖਮ ਨਾ ਲੈਣਾ ਹੀ ਬਿਹਤਰ ਹੋਵੇਗਾ। ਜੇਕਰ ਕਿਤੇ ਤੋਂ ਮੁਨਾਫ਼ਾ ਮਿਲਣ ਦੀ ਉਮੀਦ ਹੈ, ਤਾਂ ਉਸ ਵਿੱਚ ਵੀ ਕੁਝ ਦੇਰੀ ਹੋ ਸਕਦੀ ਹੈ। ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਵਿਦੇਸ਼ਾਂ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਵਿਆਹੇ ਹੋ, ਤਾਂ ਆਪਣੇ ਜੀਵਨ ਸਾਥੀ ਨਾਲ ਗੱਲ ਕਰਦੇ ਸਮੇਂ ਸਹੀ ਸ਼ਬਦਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੋਵੇਗਾ। ਤੁਸੀਂ ਕਠੋਰ ਸ਼ਬਦ ਬੋਲਣਾ ਸ਼ੁਰੂ ਕਰ ਸਕਦੇ ਹੋ ਜਾਂ ਕੁਝ ਲੋਕ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ, ਜਿਸ ਦਾ ਤੁਹਾਡੇ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਹ ਸਥਿਤੀ ਝਗੜਿਆਂ ਨੂੰ ਜਨਮ ਦੇ ਸਕਦੀ ਹੈ, ਖਾਸ ਕਰਕੇ ਪਰਿਵਾਰਕ ਮਾਮਲਿਆਂ ਵਿੱਚ। ਅਜਿਹੀ ਸਥਿਤੀ ਵਿੱਚ, ਪਰਿਵਾਰਕ ਜੀਵਨ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।

ਉਪਾਅ: ਹਰ ਰੋਜ਼ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਓ।

ਸਿੰਘ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲ਼ੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਲਗਨ ਜਾਂ ਰਾਸ਼ੀ ਦਾ ਸੁਆਮੀ ਹੈ ਅਤੇ ਨਾਲ ਹੀ ਤੁਹਾਡੇ ਕਰਮ-ਸਥਾਨ ਦਾ ਵੀ ਸੁਆਮੀ ਹੈ। ਹੁਣ ਇਹ ਤੁਹਾਡੇ ਮੁਨਾਫ਼ੇ ਵਾਲ਼ੇ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਇਸ ਸਮੇਂ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਵਧੇਰੇ ਗੰਭੀਰ ਹੋਣ ਦੀ ਜ਼ਰੂਰਤ ਹੋਵੇਗੀ, ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ। ਧਿਆਨ ਰੱਖੋ ਕਿ ਤੁਹਾਡੇ ਉੱਚ-ਅਧਿਕਾਰੀਆਂ ਨਾਲ ਤੁਹਾਡਾ ਤਾਲਮੇਲ ਵਿਗੜ ਨਾ ਜਾਵੇ। ਜੇਕਰ ਜਾਇਦਾਦ ਨਾਲ ਸਬੰਧਤ ਕੋਈ ਮੁਕੱਦਮਾ ਚੱਲ ਰਿਹਾ ਹੈ, ਤਾਂ ਇਸ ਸਮੇਂ ਦੇ ਦੌਰਾਨ ਉਸ ਮਾਮਲੇ ਵਿੱਚ ਜਲਦਬਾਜ਼ੀ ਨਾ ਕਰੋ, ਕਿਉਂਕਿ ਤੁਹਾਡੇ ਚੌਥੇ ਘਰ ਵਿੱਚ ਸ਼ਨੀ ਅਤੇ ਮੰਗਲ ਦਾ ਸੰਯੁਕਤ ਪ੍ਰਭਾਵ ਹੋਵੇਗਾ। ਜ਼ਮੀਨੀ ਵਿਵਾਦਾਂ ਦਾ ਨਿਪਟਾਰਾ ਕਰਨ ਵਾਲ਼ੇ ਅਧਿਕਾਰੀਆਂ ਨਾਲ ਕੋਈ ਵਿਵਾਦ ਨਾ ਕਰੋ, ਤਾਂ ਕਿ ਤੁਸੀਂ ਕਿਸੇ ਵੀ ਨੁਕਸਾਨ ਤੋਂ ਬਚ ਸਕੋ।

ਉਪਾਅ: ਹਰ ਰੋਜ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ।

ਕੰਨਿਆ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੇਵ ਤੁਹਾਡੀ ਕੁੰਡਲੀ ਵਿੱਚ ਭਾਗ-ਘਰ ਅਤੇ ਬਾਰ੍ਹਵੇਂ ਘਰ ਦਾ ਵੀ ਸੁਆਮੀ ਹੈ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਤਰੱਕੀ ਮਿਲਣ ਦੀਆਂ ਸੰਭਾਵਨਾਵਾਂ ਥੋੜੀਆਂ ਘੱਟ ਹੋ ਸਕਦੀਆਂ ਹਨ ਜਾਂ ਇਸ ਵਿੱਚ ਕੁਝ ਦੇਰ ਵੀ ਹੋ ਸਕਦੀ ਹੈ। ਭਾਵੇਂ, ਤੁਸੀਂ ਆਪਣੇ ਵਿਰੋਧੀਆਂ 'ਤੇ ਹਾਵੀ ਹੋਵੋਗੇ, ਪਰ ਜ਼ਿਆਦਾ ਆਤਮਵਿਸ਼ਵਾਸ ਨਾਲ ਰਣਨੀਤੀ ਬਣਾਉਣਾ ਸਹੀ ਨਹੀਂ ਹੋਵੇਗਾ। ਜੇਕਰ ਤੁਸੀਂ ਕਾਰੋਬਾਰ ਵਿੱਚ ਜੋਖਮ ਨਹੀਂ ਲੈਂਦੇ, ਤਾਂ ਤੁਹਾਨੂੰ ਮੁਨਾਫ਼ਾ ਮਿਲਦਾ ਰਹੇਗਾ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਹੀ ਆਚਰਣ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋਗੇ, ਤਾਂ ਸਮਾਜ ਵਿੱਚ ਤੁਹਾਡਾ ਮਾਣ-ਸਨਮਾਣ ਬਰਕਰਾਰ ਰਹੇਗਾ।

ਉਪਾਅ: ਨੇੜਲੇ ਮੰਦਰ ਵਿੱਚ ਦੁੱਧ ਅਤੇ ਚੌਲ਼ ਦਾਨ ਕਰੋ।

ਤੁਲਾ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲ਼ੇ ਲੋਕਾਂ ਲਈ, ਬੁੱਧ ਤੁਹਾਡੇ ਅੱਠਵੇਂ ਅਤੇ ਲਾਭ-ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਭਾਗ-ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਤੁਹਾਨੂੰ ਹੋਰ ਮਿਹਨਤ ਕਰਨ ਦੀ ਲੋੜ ਪਵੇਗੀ। ਤੁਹਾਡਾ ਕੰਮ ਜਲਦੀ ਜਾਂ ਦੇਰ ਨਾਲ ਪੂਰਾ ਹੋ ਜਾਵੇਗਾ, ਪਰ ਉਨ੍ਹਾਂ ਕੰਮਾਂ ਤੋਂ ਮੁਨਾਫ਼ੇ ਵਿੱਚ ਕੁਝ ਦੇਰੀ ਹੋ ਸਕਦੀ ਹੈ, ਕਿਉਂਕਿ ਲਾਭ-ਘਰ ਦਾ ਸ਼ਾਸਕ ਗ੍ਰਹਿ ਵੱਕਰੀ ਹੋਵੇਗਾ। ਇਸ ਲਈ, ਤੁਹਾਨੂੰ ਲਾਭ ਦੇਰ ਨਾਲ ਮਿਲ ਸਕਦੇ ਹਨ, ਇਸ ਲਈ ਤੁਹਾਨੂੰ ਸਬਰ ਰੱਖਣ ਦੀ ਲੋੜ ਹੋਵੇਗੀ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ। ਨਾਲ ਹੀ, ਤੁਹਾਨੂੰ ਆਪਣੇ ਸਵੈ-ਮਾਣ ਦਾ ਪੂਰਾ ਧਿਆਨ ਰੱਖਣਾ ਪਵੇਗਾ।

ਉਪਾਅ: ਗਊ ਨੂੰ ਹਰਾ ਚਾਰਾ ਖੁਆਓ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਵਪਾਰ ਅਤੇ ਦੈਨਿਕ ਰੁਜ਼ਗਾਰ ਨਾਲ ਸਬੰਧਤ ਮਹੱਤਵਪੂਰਣ ਘਰਾਂ ਉੱਤੇ ਬੁੱਧ ਗ੍ਰਹਿ ਨੂੰ ਸੁਆਮਿੱਤਵ ਪ੍ਰਾਪਤ ਹੈ। ਅਜਿਹੀ ਸਥਿਤੀ ਵਿੱਚ, ਬੁੱਧ ਗ੍ਰਹਿ ਤੁਹਾਡੇ ਅੱਠਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਤੁਹਾਨੂੰ ਅਚਾਨਕ ਕਿਤੇ ਤੋਂ ਪੈਸਾ ਮਿਲਣ ਵਾਲ਼ਾ ਹੈ, ਪਰ ਫੇਰ ਕੋਈ ਰੁਕਾਵਟ ਆ ਸਕਦੀ ਹੈ। ਕਾਰੋਬਾਰ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਹਾਲਾਂਕਿ ਕਈ ਮਾਮਲਿਆਂ ਵਿੱਚ ਤੁਸੀਂ ਦੂਜਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਹੋਵੋਗੇ, ਪਰ ਜਾਣ-ਬੁੱਝ ਕੇ ਕਿਸੇ ਵਿਵਾਦ ਵਿੱਚ ਪੈਣਾ ਸਹੀ ਨਹੀਂ ਹੋਵੇਗਾ। ਸਮਾਜਿਕ ਵੱਕਾਰ ਦੇ ਪ੍ਰਤੀ ਮੁਕਾਬਲਤਨ ਵਧੇਰੇ ਸੁਚੇਤ ਹੋਣਾ ਪਵੇਗਾ।

ਉਪਾਅ: ਸ਼ਿਵਲਿੰਗ 'ਤੇ ਸ਼ਹਿਦ ਚੜ੍ਹਾਉਣਾ ਸ਼ੁਭ ਰਹੇਗਾ।

ਧਨੂੰ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਭਾਗ-ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਨੌਕਰੀਪੇਸ਼ਾ ਲੋਕ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਮਨੋਬਲ ਡਿੱਗ ਸਕਦਾ ਹੈ। ਇਸੇ ਤਰ੍ਹਾਂ, ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਬਹੁਤ ਸਮਝਦਾਰੀ ਨਾਲ ਫੈਸਲੇ ਲੈਣ ਦੀ ਜ਼ਰੂਰਤ ਹੋਵੇਗੀ। ਇਸ ਸਮੇਂ ਕੋਈ ਨਵਾਂ ਪ੍ਰਯੋਗ ਨਾ ਕਰਨਾ ਹੀ ਬਿਹਤਰ ਹੋਵੇਗਾ। ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੋਵੇਗਾ। ਤੁਹਾਨੂੰ ਸ਼ਾਸਨ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਮੁਕਾਬਲਤਨ ਵਧੇਰੇ ਸਾਵਧਾਨ ਰਹਿਣਾ ਪਵੇਗਾ। ਬੇਲੋੜੀ ਯਾਤਰਾ ਤੋਂ ਬਚਣਾ ਅਤੇ ਪੈਸੇ ਦੀ ਫਜ਼ੂਲ ਖਰਚ ਨਾ ਕਰਨਾ ਸਿਆਣਪ ਹੋਵੇਗੀ।

ਉਪਾਅ: ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚਣਾ ਇੱਕ ਹੱਲ ਵੱਜੋਂ ਲਾਭਦਾਇਕ ਹੋਵੇਗਾ।

ਮਕਰ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਛੇਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਛੇਵੇਂ ਘਰ ਵਿੱਚ ਬੁੱਧ ਦਾ ਗੋਚਰ ਆਮ ਤੌਰ 'ਤੇ ਚੰਗੇ ਨਤੀਜੇ ਦੇਣ ਵਾਲ਼ਾ ਮੰਨਿਆ ਜਾਂਦਾ ਹੈ। ਉਪਲਬਧੀਆਂ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਹੋਣਗੀਆਂ, ਪਰ ਹੁਣ ਤੁਹਾਨੂੰ ਹੋਰ ਮਿਹਨਤ ਕਰਨੀ ਪੈ ਸਕਦੀ ਹੈ। ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੌਰਾਨ ਸਿਹਤ ਆਮ ਤੌਰ 'ਤੇ ਚੰਗੀ ਰਹੇਗੀ। ਪਰ ਇਸ ਦੇ ਬਾਵਜੂਦ, ਅਸੀਂ ਤੁਹਾਨੂੰ ਫਿਰ ਵੀ ਧਿਆਨ ਨਾਲ ਗੱਡੀ ਚਲਾਉਣ ਦੀ ਸਲਾਹ ਦੇਣਾ ਚਾਹੁੰਦੇ ਹਾਂ। ਨਾਲ ਹੀ, ਜੇਕਰ ਤੁਹਾਨੂੰ ਪਹਿਲਾਂ ਹੀ ਪੇਟ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਤੁਹਾਨੂੰ ਇਸ ਬਾਰੇ ਸਾਵਧਾਨ ਰਹਿਣਾ ਪਵੇਗਾ। ਖਾਣ-ਪੀਣ ਦੀਆਂ ਆਦਤਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੋਵੇਗਾ। ਸੋਸ਼ਲ ਮੀਡੀਆ ਜਾਂ ਹੋਰ ਪਲੇਟਫਾਰਮਾਂ 'ਤੇ ਲਿਖਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਧਿਆਨ ਨਾਲ ਕਰੋ, ਕਿਉਂਕਿ ਇਸ ਦੌਰਾਨ ਤੁਹਾਡੀਆਂ ਟਿੱਪਣੀਆਂ ਸੁਰਖੀਆਂ ਬਣ ਸਕਦੀਆਂ ਹਨ।

ਉਪਾਅ: ਗੰਗਾ ਜਲ ਨਾਲ ਸ਼ਿਵ ਜੀ ਦਾ ਅਭਿਸ਼ੇਕ ਕਰੋ।

ਕੁੰਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ, ਬੱਚਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਵਧੇਰੇ ਸਮਝਦਾਰੀ ਦਿਖਾਉਣ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਵਿਆਹ ਕਰਨਾ ਚਾਹੁੰਦੇ ਹੋ, ਤਾਂ ਇਸ ਅਵਧੀ ਦੇ ਦੌਰਾਨ ਅੱਗੇ ਵਧਣਾ ਸਹੀ ਨਹੀਂ ਹੋਵੇਗਾ, ਕਿਉਂਕਿ ਇਹ ਸੰਭਵ ਹੈ ਕਿ ਕੋਈ ਤੁਹਾਡੀਆਂ ਗੱਲਾਂ ਦਾ ਗਲਤ ਅਰਥ ਕੱਢੇ, ਜੋ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਵਿੱਤੀ ਮਾਮਲਿਆਂ ਵਿੱਚ ਵੀ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ। ਇਸ ਸਮੇਂ ਕੋਈ ਨਵੀਂ ਯੋਜਨਾ ਨਾ ਬਣਾਉਣਾ ਬਿਹਤਰ ਹੋਵੇਗਾ, ਕਿਉਂਕਿ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਬਣਾਈਆਂ ਗਈਆਂ ਯੋਜਨਾਵਾਂ ਬਹੁਤੀਆਂ ਸਫਲ ਨਹੀਂ ਹੋਣਗੀਆਂ। ਬੁੱਧ ਗ੍ਰਹਿ ਦੀ ਵੱਕਰੀ ਚਾਲ ਤੁਹਾਡੇ ਲਈ ਬਹੁਤੀ ਲਾਭਦਾਇਕ ਨਹੀਂ ਹੋਵੇਗੀ। ਇਸ ਲਈ, ਇਸ ਸਮੇਂ ਦੇ ਦੌਰਾਨ ਕੰਮ ਨੂੰ ਉਸੇ ਤਰ੍ਹਾਂ ਕਰਦੇ ਰਹਿਣਾ, ਜਾਂ ਇਸ ਦੀ ਬਜਾਏ, ਵਧੇਰੇ ਸਾਵਧਾਨੀ ਨਾਲ ਕਰਨਾ ਜ਼ਰੂਰੀ ਹੋਵੇਗਾ।

ਉਪਾਅ: ਗਊ ਨੂੰ ਦੇਸੀ ਘਿਓ ਵਾਲ਼ੀ ਰੋਟੀ ਖੁਆਓ।

ਮੀਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਬੁੱਧ ਕਰਕ ਰਾਸ਼ੀ ਵਿੱਚ ਵੱਕਰੀ ਕਦੋਂ ਹੋਵੇਗਾ?

ਕਰਕ ਰਾਸ਼ੀ ਵਿੱਚ ਬੁੱਧ 18 ਜੁਲਾਈ 2025 ਨੂੰ ਵੱਕਰੀ ਹੋਵੇਗਾ।

2. ਬੁੱਧ ਕਿਸ ਦਾ ਕਾਰਕ ਹੈ?

ਬੁੱਧ ਗ੍ਰਹਿ ਨੂੰ ਬੁੱਧੀ, ਬੋਲ-ਬਾਣੀ, ਤਰਕ, ਸੰਚਾਰ, ਕਾਰੋਬਾਰ, ਚਮੜੀ ਅਤੇ ਗਣਿਤ ਦਾ ਕਾਰਕ ਮੰਨਿਆ ਜਾਂਦਾ ਹੈ।

3. ਕਰਕ ਰਾਸ਼ੀ ਦਾ ਸੁਆਮੀ ਕੌਣ ਹੈ?

ਕਰਕ ਰਾਸ਼ੀ ਦਾ ਸੁਆਮੀ ਗ੍ਰਹਿ ਚੰਦਰਮਾ ਹੈ।

Talk to Astrologer Chat with Astrologer